ਤਾਜਾ ਖ਼ਬਰਾਂ


ਕੋਵਿਡ-19 ਦੇ ਘੱਟ ਰਹੇ ਕੇਸਾਂ ਨੂੰ ਲੈ ਕੇ ਪੰਜਾਬ ਸਰਕਾਰ ਦੁਬਾਰਾ ਦਫ਼ਤਰਾਂ 'ਚ 50 ਪ੍ਰਤੀਸ਼ਤ ਸਟਾਫ਼ ਨੂੰ ਬੁਲਾਉਣ ਲਈ ਫ਼ੈਸਲਾ
. . .  57 minutes ago
ਚੰਡੀਗੜ੍ਹ,15 ਜੂਨ - ਕੋਵਿਡ-19 ਦੇ ਘੱਟ ਰਹੇ ਕੇਸਾਂ ਨੂੰ ਲੈ ਕੇ ਚੰਡੀਗੜ੍ਹ ਪੰਜਾਬ ਸਰਕਾਰ ਦੁਬਾਰਾ ਇਕ ਪੱਤਰ...
ਗੁਰਦੁਆਰਾ ਗੰਗਸਰ ਸਾਹਿਬ ਜੈਤੋ ਦੇ ਦੋ ਮੁਲਾਜ਼ਮਾਂ 'ਤੇ ਲੱਗੇ ਗੰਭੀਰ ਦੋਸ਼,ਮਿਲੀਆਂ ਸ਼ਰਾਬ ਦੀਆਂ ਖਾਲੀ ਬੋਤਲਾਂ
. . .  about 1 hour ago
ਜੈਤੋ, 15 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸਥਾਨਕ ਸ਼ਹਿਰ ਦੀਆਂ ਸੰਗਤਾਂ ਵੱਲੋਂ ਇਤਿਹਾਸਕ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਦੇ ਦੋ ਮੁਲਾਜ਼ਮਾਂ 'ਤੇ ਕਥਿਤ ਤੋਰ 'ਤੇ ਨਸ਼ੇ ਆਦਿ ਦਾ ਸੇਵਨ ਕਰਨ ਦਾ ...
ਵਿਜੇ ਇੰਦਰ ਸਿੰਗਲਾ ਨੇ ਐਨ. ਐਮ. ਐਮ. ਐੱਸ. ਪ੍ਰੀਖਿਆ ’ਚੋਂ ਪੰਜਾਬ ਦੀ ਅੱਵਲ ਵਿਦਿਆਰਥਣ ਨੂੰ ਕੀਤਾ ਸਨਮਾਨਿਤ
. . .  about 2 hours ago
ਚੰਡੀਗੜ੍ਹ , 15 ਜੂਨ - ਸਕੂਲ ਸਿੱਖਿਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੀਆਂ ਪਟਿਆਲਾ ਦੀ ਵਿਦਿਆਰਥਣ ਜੋਤੀ ਨੂੰ ਐਨ. ਐਮ. ਐਮ. ਐੱਸ .ਪ੍ਰੀਖਿਆ ...
ਚੰਡੀਗੜ੍ਹ ਪ੍ਰਸ਼ਾਸਨ ਦੀਆਂ ਹਦਾਇਤਾਂ
. . .  about 2 hours ago
ਕੈਪਟਨ ਵਲੋਂ ਕੋਰੋਨਾ ਦੀ ਤੀਜੀ ਲਹਿਰ ਤੇ ਡੈਲਟਾ ਦੇ ਵੱਧ ਰਹੇ ਪ੍ਰਭਾਵ ਨੂੰ ਲੈ ਕੇ ਤਿਆਰੀ ਦੇ ਆਦੇਸ਼
. . .  about 2 hours ago
ਚੰਡੀਗੜ੍ਹ, 15 ਜੂਨ(ਮਾਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਾ: ਗਗਨਦੀਪ ਕੰਗ ਦੀ ਅਗਵਾਈ ਵਾਲੇ....
ਚੰਡੀਗੜ੍ਹ : ਆਪ ਤੇ ਸ਼੍ਰੋਮਣੀ ਅਕਾਲੀ ਦਲ ਵੈਕਸੀਨ ਤੇ ਫ਼ਤਿਹ ਕਿੱਟ ਘੁਟਾਲੇ 'ਤੇ ਕਰ ਰਹੇ ਸਿਆਸਤ - ਕੈਪਟਨ
. . .  about 3 hours ago
ਮੁੱਖ ਮੰਤਰੀ ਵਲੋਂ 21 ਜੂਨ ਤੋਂ ਸਕੂਲਾਂ ਤੇ ਕਾਲਜਾਂ 'ਚ ਅਧਿਆਪਕਾਂ ਤੇ 18-45 ਸਾਲ ਦੀ ਉਮਰ ਵਰਗ ਦੇ ਵਿਦਿਆਰਥੀਆਂ ਨੂੰ ਟੀਕਾਕਰਨ ਦੇ ਆਦੇਸ਼
. . .  about 3 hours ago
ਚੰਡੀਗੜ੍ਹ, 15 ਜੂਨ(ਮਾਨ) - ਮੁੱਖ ਮੰਤਰੀ ਵਲੋਂ 21 ਜੂਨ ਤੋਂ ਸਕੂਲਾਂ ਅਤੇ ਕਾਲਜਾਂ 'ਚ....
ਕੱਲ੍ਹ ਤੋਂ ਪੰਜਾਬ ਸਰਕਾਰ ਦੀਆਂ ਕੋਰੋਨਾ ਦੀਆਂ ਨਵੀਆਂ ਹਦਾਇਤਾਂ
. . .  about 3 hours ago
ਬਿਸਤ ਦੁਆਬ ਨਹਿਰ 'ਚ ਦੇਰ ਰਾਤ ਡਿੱਗੇ ਨੰਗਲ ਦੇ ਨੌਜਵਾਨ ਦੀ ਲਾਸ਼ ਮਿਲੀ
. . .  about 4 hours ago
ਕੋਟ ਫ਼ਤੂਹੀ, 15 ਜੂਨ (ਅਵਤਾਰ ਸਿੰਘ ਅਟਵਾਲ)-ਇੱਥੋਂ ਨਜ਼ਦੀਕੀ ਪਿੰਡ ਪਚਨੰਗਲਾਂ ਦੇ ਬਿਸਤ ਦੁਆਬ ਨਹਿਰ ਦੇ ਪੁਲ ਦੇ ਕਰੀਬ ਪਿੰਡ ਨੰਗਲ ਦਾ 27 ਸਾਲਾਂ ਨੌਜਵਾਨ ਦੇਰ ਸ਼ਾਮ ਡਿਗ ਪਿਆ ਸੀ, ਜਿਸ ਦੀ ਲਾਸ਼ ਬਾਅਦ ਦੁਪਹਿਰ ...
ਦੇਸ਼ ਵਿਚ ਕੁੱਲ 26 ਕਰੋੜ ਲੋਕਾਂ ਨੂੰ ਲੱਗ ਚੁਕੀ ਹੈ ਵੈਕਸੀਨ - ਸਿਹਤ ਮੰਤਰਾਲਾ
. . .  about 5 hours ago
ਨਵੀਂ ਦਿੱਲੀ 15 ਜੂਨ - ਲਵ ਅਗਰਵਾਲ, ਸੰਯੁਕਤ ਸਕੱਤਰ ਸਿਹਤ ਮੰਤਰਾਲਾ ਦਾ ਕਹਿਣਾ ਹੈ ਕਿ ਹੁਣ ਤੱਕ ਦੇਸ਼ ਵਿਚ ਕੁੱਲ 26 ਕਰੋੜ ਲੋਕਾਂ ਨੂੰ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁਕੀਆਂ ਹਨ ।
ਮੰਗਾਂ ਮਨਾਉਣ ਲਈ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਦੇ ਸਾਥੀ ਓਵਰ ਬ੍ਰਿਜ ’ਤੇ ਚੜ੍ਹੇ
. . .  about 5 hours ago
ਪਟਿਆਲਾ ,15 ਜੂਨ (ਧਰਮਿੰਦਰ ਸਿੰਘ ਸਿੱਧੂ)-ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ’ਤੇ ਹੋਏ ਲਾਠੀਚਾਰਜ ਤੇ ਪੁਲਿਸ ਨਾਲ ਹੋਈ ਧੱਕਾ ਮੁੱਕੀ ਉਪਰੰਤ ਈ .ਟੀ .ਟੀ .ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ...
ਪ੍ਰਦਰਸ਼ਨ ਦੌਰਾਨ ਅਕਾਲੀ ਦਲ ਤੇ ਬਸਪਾ ਵਰਕਰਾਂ 'ਤੇ ਮਾਰੀਆਂ ਗਈਆਂ ਪਾਣੀ ਦੀਆਂ ਬੁਛਾੜਾਂ ਤੇ ਹੋਇਆ ਲਾਠੀਚਾਰਜ
. . .  about 5 hours ago
ਚੰਡੀਗੜ੍ਹ, 15 ਜੂਨ - ਸ਼੍ਰੋਮਣੀ ਅਕਾਲੀ ਦਲ (ਬ) ਤੇ ਬਹੁਜਨ ਸਮਾਜ ਪਾਰਟੀ ਵਲੋਂ ਅੱਜ ਵੱਡੀ ਪੱਧਰ 'ਤੇ ਸੂਬੇ ਦੀ ਕੈਪਟਨ ਸਰਕਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ...
ਕਿਸਾਨਾਂ ਨੇ ਭਾਜਪਾ ਆਗੂ ਸੁਰਜੀਤ ਜਿਆਣੀ ਦਾ ਕੀਤਾ ਘਿਰਾਓ, ਦਿਖਾਈਆਂ ਚੂੜੀਆਂ
. . .  about 6 hours ago
ਫ਼ਾਜ਼ਿਲਕਾ ,15 ਜੂਨ (ਪ੍ਰਦੀਪ ਕੁਮਾਰ) - ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵਲੋਂ ਅੱਜ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਸੁਰਜੀਤ ਕੁਮਾਰ ਜਿਆਣੀ ਦਾ ਘਿਰਾਓ ਕੀਤਾ ਗਿਆ ਅਤੇ ਚੂੜੀਆਂ ਦਿਖਾਈਆਂ...
ਸ਼੍ਰੋਮਣੀ ਅਕਾਲੀ ਦਲ (ਬ) ਤੇ ਬਸਪਾ ਵਲੋਂ ਕੈਪਟਨ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ
. . .  about 6 hours ago
ਚੰਡੀਗੜ੍ਹ, 15 ਜੂਨ - ਸ਼੍ਰੋਮਣੀ ਅਕਾਲੀ ਦਲ (ਬ) ਤੇ ਬਹੁਜਨ ਸਮਾਜ ਪਾਰਟੀ ਵਲੋਂ ਅੱਜ ਵੱਡੀ ਪੱਧਰ 'ਤੇ ਸੂਬੇ ਦੀ ਕੈਪਟਨ ਸਰਕਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸ. ਸੁਖਬੀਰ ਸਿੰਘ ਬਾਦਲ ਸਮੇਤ ਦੋਵਾਂ ਪਾਰਟੀਆਂ ਦੇ ਵਰਕਰਾਂ ਨੂੰ ਹਿਰਾਸਤ ਵਿਚ ਲਿਆ ਗਿਆ। ਦਰਅਸਲ, ਕੈਪਟਨ...
ਬੇਰੁਜ਼ਗਾਰ ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਨਾਲ ਪੁਲਿਸ ਵਲੋਂ ਧੱਕਾ ਮੁੱਕੀ
. . .  about 6 hours ago
ਪਟਿਆਲਾ, 15 ਜੂਨ (ਧਰਮਿੰਦਰ ਸਿੰਘ ਸਿੱਧੂ) - ਬੇਰੁਜ਼ਗਾਰ ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਵਲੋਂ ਮੋਤੀ ਮਹਿਲ ਦਾ ਘਿਰਾਓ ਕਰਨ ਤੋਂ ਰੋਕਦਿਆਂ ਪੁਲਿਸ ਵਲੋਂ ਧੱਕਾ ਮੁੱਕੀ ਕਰਕੇ ਧਰਨਾਕਾਰੀਆਂ ਨੂੰ ਬੱਸਾਂ ਵਿਚ ਬਿਠਾ ਕੇ ਲੈ ਜਾਇਆ...
ਹਰਿਆਣਾ ਦੇ ਸਕੂਲਾਂ ਵਿਚ ਛੁੱਟੀਆਂ 'ਚ ਕੀਤਾ ਗਿਆ 15 ਦਿਨਾਂ ਦਾ ਵਾਧਾ
. . .  about 6 hours ago
ਚੰਡੀਗੜ੍ਹ, 15 ਜੂਨ (ਰਾਮ ਸਿੰਘ ਬਰਾੜ) - ਹਰਿਆਣਾ ਦੇ ਸਾਰੇ ਸਕੂਲਾਂ ਵਿਚ 15 ਦਿਨਾਂ ਲਈ ਛੁੱਟੀਆਂ 'ਚ ਵਾਧਾ ਕੀਤਾ ਗਿਆ ਹੈ। ਹੁਣ 30 ਜੂਨ ਤੱਕ ਸਕੂਲਾਂ ਵਿਚ ਛੁੱਟੀਆਂ...
ਆਪ ਨੇ ਕੈਪਟਨ ਸਰਕਾਰ ਖ਼ਿਲਾਫ਼ ਆਰੰਭੀ ਭੁੱਖ ਹੜਤਾਲ
. . .  about 7 hours ago
ਸੰਗਰੂਰ, 15 ਜੂਨ (ਦਮਨਜੀਤ ਸਿੰਘ) - ਆਮ ਆਦਮੀ ਪਾਰਟੀ ਵਲੋਂ ਪੰਜਾਬ ਸਰਕਾਰ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਉੱਤੇ ਦਲਿਤ ਵਿਦਿਆਰਥੀਆਂ ਦੇ 64 ਕਰੋੜ ਰੁਪਏ ਦੇ ਵਜ਼ੀਫ਼ੇ ਘੋਟਾਲੇ ਦੇ ਦੋਸ਼ ਲਗਾਉਂਦਿਆਂ ਸੂਬੇ ਭਰ ਵਿਚ ਸ਼ੁਰੂ ਕੀਤੀ ਲੜੀਵਾਰ ਭੁੱਖ ਹੜਤਾਲ ਦੇ ਚੱਲਦਿਆਂ ਅੱਜ ਸੰਗਰੂਰ ਵਿਖੇ ਵੀ ਆਪ ਆਗੂਆਂ...
ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਮੋਤੀ ਮਹਿਲ ਵੱਲ ਨੂੰ ਵਧੇ
. . .  about 7 hours ago
ਪਟਿਆਲਾ, 15 ਜੂਨ (ਧਰਮਿੰਦਰ ਸਿੰਘ ਸਿੱਧੂ) - ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਜਿੱਥੇ ਸੰਗਰੂਰ ਵਿਖੇ ਪੰਜ ਮਹੀਨਿਆਂ ਤੋਂ ਧਰਨਾ ਦੇ ਰਹੇ ਹਨ ਤੇ ਦੂਜੇ ਪਾਸੇ 86 ਦਿਨਾਂ ਤੋਂ ਪਟਿਆਲਾ ਟਾਵਰ ਦੇ ਉੱਪਰ ਸੁਰਿੰਦਰਪਾਲ ਗੁਰਦਾਸਪੁਰ ਸਿਹਤ ਵਿਗੜਨ ਦੇ ਬਾਵਜੂਦ...
ਗੈਂਗਸਟਰ ਜੈਪਾਲ ਭੁੱਲਰ ਦੇ ਮਾਮਲੇ 'ਚ ਪਿਤਾ ਨੇ ਅਦਾਲਤ ਨੂੰ ਜਲਦ ਸੁਣਵਾਈ ਦੀ ਕੀਤੀ ਮੰਗ
. . .  about 7 hours ago
ਚੰਡੀਗੜ੍ਹ, 15 ਜੂਨ (ਬਰਜਿੰਦਰ ਗੌੜ) - ਕੋਲਕਾਤਾ ਵਿਖੇ ਪੁਲਿਸ ਮੁਕਾਬਲੇ 'ਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੇ ਪਰਿਵਾਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜਾ...
ਪੁਲਿਸ ਨੇ ਪ੍ਰਦਰਸ਼ਨ ਦੌਰਾਨ ਸੁਖਬੀਰ ਸਿੰਘ ਬਾਦਲ ਨੂੰ ਲਿਆ ਹਿਰਾਸਤ ਵਿਚ
. . .  about 7 hours ago
ਚੰਡੀਗੜ੍ਹ, 15 ਜੂਨ - ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਬਾਹਰ ਪ੍ਰਦਰਸ਼ਨ ਕਰਨ ਦੌਰਾਨ ਪੁਲਿਸ ਵਲੋਂ ਹਿਰਾਸਤ...
ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ ਨਜ਼ਦੀਕੀ ਰਿਸ਼ਤੇਦਾਰ ਵਲੋਂ ਕੀਤੀ ਗਈ ਸੀ ਨੌਜਵਾਨ ਦੀ ਬੇਤਹਾਸ਼ਾ ਕੁੱਟਮਾਰ, ਪੁਲਿਸ ਨੇ ਸੁਲਝਾਇਆ ਮਾਮਲਾ
. . .  about 7 hours ago
ਅਜਨਾਲਾ, 15 ਜੂਨ (ਗੁਰਪ੍ਰੀਤ ਸਿੰਘ ਢਿੱਲੋਂ) - ਬੀਤੀ 11 ਜੂਨ ਨੂੰ ਰਾਤ ਸਮੇਂ ਪਿੰਡ ਭੋਏਵਾਲੀ ਦੇ ਇਕ ਨੌਜਵਾਨ ਦੀ ਹੋਈ ਬੇਤਹਾਸ਼ਾ ਕੁੱਟਮਾਰ ਦੇ ਮਾਮਲੇ ਦੀ ਗੁੱਥੀ ਨੂੰ ਸੁਲਝਾਉਂਦਿਆਂ ਥਾਣਾ ਅਜਨਾਲਾ ਦੀ ਪੁਲਿਸ ਵਲੋਂ ਨੌਜਵਾਨ ਦੀ ਕੁੱਟਮਾਰ ਕਰਨ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਸਾਰੇ ਮਾਮਲੇ ਦਾ...
ਧਰਮਸੋਤ ਖ਼ਿਲਾਫ਼ ਆਪ ਦੇ ਆਗੂਆਂ ਵਲੋਂ ਜ਼ਿਲ੍ਹਾ ਹੈੱਡਕੁਆਟਰ 'ਤੇ ਭੁੱਖ ਹੜਤਾਲ ਸ਼ੁਰੂ
. . .  about 7 hours ago
ਫ਼ਿਰੋਜ਼ਪੁਰ, 15 ਜੂਨ (ਕੁਲਬੀਰ ਸਿੰਘ ਸੋਢੀ) - ਪੰਜਾਬ ਪ੍ਰਧਾਨ ਭਗਵੰਤ ਮਾਨ ਅਤੇ ਸਮੁੱਚੀ ਲੀਡਰਸ਼ਿਪ ਦੀ ਅਗਵਾਈ ਹੇਠ ਪੰਜਾਬ ਐਸ...
ਆਪਣੀ ਪੱਗ ਨਾਲ ਰਾਜੀਵ ਗਾਂਧੀ ਦਾ ਬੁੱਤ ਸਾਫ਼ ਕਰਨ ਵਾਲੇ ਕਾਂਗਰਸੀ ਦਾ ਕਿਸਾਨਾਂ ਵਲੋਂ ਵਿਰੋਧ
. . .  about 8 hours ago
ਸ੍ਰੀ ਅਨੰਦਪੁਰ ਸਾਹਿਬ, 15 ਜੂਨ (ਨਿੱਕੂਵਾਲ ਤੇ ਕਰਨੈਲ ਸਿੰਘ) - ਸਰਬ ਭਾਰਤੀ ਕਾਂਗਰਸ ਕਮੇਟੀ ਦੇ ਕੌਮੀ ਜੁਆਇੰਟ ਕੋ-ਕੋਆਰਡੀਨੇਟਰ ਅਤੇ ਲੁਧਿਆਣਾ ਨਿਵਾਸੀ ਗੁਰਸਿਮਰਨ ਸਿੰਘ ਮੰਡ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਆਏ ਪੁੱਜੇ ਸਨ, ਜਿਨ੍ਹਾਂ ਦਾ ਭਾਰਤੀ ਕਿਸਾਨ ਯੂਨੀਅਨ ਵਲੋਂ ਵਿਰੋਧ ਕੀਤਾ...
ਝੀਲ 'ਚੋਂ ਮਿਲੀਆਂ ਮਾਂ-ਧੀ ਦੀਆਂ ਲਾਸ਼ਾਂ
. . .  about 8 hours ago
ਬਠਿੰਡਾ, 15 ਜੂਨ (ਅੰਮ੍ਰਿਤਪਾਲ ਸਿੰਘ ਵਲਾਣ) - ਅੱਜ ਬਠਿੰਡਾ ਦੇ ਥਰਮਲ ਪਲਾਂਟ ਦੀ ਝੀਲ ਵਿਚੋਂ ਇਕ ਮਾਂ ਅਤੇ ਉਸ ਦੀ ਬੇਟੀ ਦੀਆਂ ਲਾਸ਼ਾਂ ਮਿਲੀਆਂ ਹਨ। ਬੇਟੀ ਦੀ ਉਮਰ 4 ਸਾਲ ਜਾਪ ਰਹੀ ਹੈ। ਹਾਲਾਂਕਿ ਉਨ੍ਹਾਂ ਦੀ ਪਹਿਚਾਣ ਨਹੀਂ ਹੋ...
ਸਾਬਕਾ ਡੀ.ਸੀ.ਪੀ. ਆਮ ਆਦਮੀ ਪਾਰਟੀ ਵਿਚ ਹੋਏ ਸ਼ਾਮਲ
. . .  about 8 hours ago
ਜਲੰਧਰ, 15 ਜੂਨ (ਸ਼ਿਵ ਸ਼ਰਮਾ) - ਸਾਬਕਾ ਡੀ.ਸੀ.ਪੀ. ਬਲਕਾਰ ਸਿੰਘ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਆਮ ਆਦਮੀ ਪਾਰਟੀ ਦੇ ਪੰਜਾਬ ਵਿਚ ਸਹਿ ਇੰਚਾਰਜ ਰਾਘਵ ਚੱਢਾ ਦੀ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 1 ਹਾੜ ਸੰਮਤ 553
ਿਵਚਾਰ ਪ੍ਰਵਾਹ: ਘੁਮੰਡੀ ਵਿਅਕਤੀ ਭਾਵੇਂ ਦੂਸਰਿਆਂ ਉੱਪਰ ਹਾਵੀ ਹੋਣ ਦਾ ਲੱਖ ਯਤਨ ਕਰੇ, ਅੰਤ ਉਸ ਦਾ ਸਿਰ ਨੀਵਾਂ ਹੋ ਹੀ ਜਾਂਦਾ ਹੈ । -ਗੁਰੂ ਨਾਨਕ ਦੇਵ

ਪਹਿਲਾ ਸਫ਼ਾ

ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ

ਤਰਨ ਤਾਰਨ, 14 ਜੂਨ (ਹਰਿੰਦਰ ਸਿੰਘ, ਪਰਮਜੀਤ ਜੋਸ਼ੀ, ਵਿਕਾਸ ਮਰਵਾਹਾ)-ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਦੇਸ਼-ਵਿਦੇਸ਼ 'ਚ ਵਸਦੀ ਸਿੱਖ ਸੰਗਤ ਨੇ ਸ਼ਰਧਾ ਭਾਵਨਾ ਨਾਲ ਮਨਾਇਆ। 5ਵੇਂ ਪਾਤਸ਼ਾਹ ਵਲੋਂ ਵਸਾਏ ਪਵਿੱਤਰ ਸ਼ਹਿਰ ਤਰਨ ਤਾਰਨ ਸਾਹਿਬ ਵਿਖੇ ਸੁਸ਼ੋਭਿਤ ਇਤਿਹਾਸਕ ਸ੍ਰੀ ਦਰਬਾਰ ਸਾਹਿਬ ਵਿਖੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਵੱਡੀ ਗਿਣਤੀ 'ਚ ਸੰਗਤ ਨਤਮਸਤਕ ਹੋਈ। ਇਸ ਮੌਕੇ ਕੋਰੋਨਾ ਮਹਾਂਮਾਰੀ 'ਤੇ ਆਸਥਾ ਭਾਰੀ ਦਿਖਾਈ ਦਿੱਤੀ ਤੇ ਸਵੇਰੇ ਤੜਕਸਾਰ ਤੋਂ ਹੀ ਲੱਖਾਂ ਦੀ ਗਿਣਤੀ 'ਚ ਸੰਗਤਾਂ ਨੇ ਪਹੁੰਚ ਕੇ ਜਿਥੇ ਪਵਿੱਤਰ ਸਰੋਵਰ 'ਚ ਇਸ਼ਨਾਨ ਕੀਤਾ, ਉਥੇ ਮੱਥਾ ਟੇਕ ਕੇ ਗੁਰੂ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸ਼ਹੀਦੀ ਦਿਹਾੜੇ ਦੇ ਸਬੰਧ 'ਚ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਧਰਵਿੰਦਰ ਸਿੰਘ ਮਾਣੋਚਾਲ੍ਹ ਵਲੋਂ ਇਲਾਕੇ ਦੀਆਂ ਸਭਾ ਸੁਸਾਇਟੀਆਂ ਦੇ ਸਹਿਯੋਗ ਨਾਲ ਕਥਾ ਅਸਥਾਨ ਵਿਖੇ ਆਰੰਭ ਕੀਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਚਤਰ ਸਿੰਘ ਦੇ ਹਜ਼ੂਰੀ ਰਾਗੀ ਜਥੇ ਵਲੋਂ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਭਾਈ ਜੋਗਾ ਸਿੰਘ ਗ੍ਰੰਥੀ ਨੇ ਅਰਦਾਸ ਕੀਤੀ ਤੇੇ ਭਾਈ ਗੁਰਜੰਟ ਸਿੰਘ ਹੈੱਡ ਗ੍ਰੰਥੀ ਨੇ ਕਥਾ ਵਿਚਾਰਾਂ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ। ਇਸ ਉਪਰੰਤ ਮਾਤਾ ਗੰਗਾ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਬਾਬਾ ਬੁੱਢਾ ਸਾਹਿਬ ਕੀਰਤਨੀ ਜਥਾ ਬੀਬੀਆਂ ਤੇ ਸੰਗਤਾਂ ਵਲੋਂ ਮਿਲ ਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ। ਬੀਬੀ ਸੁਪ੍ਰੀਤ ਕੌਰ ਸ਼ੇਰੋਂ ਵਾਲੇ ਬੱਚਿਆਂ ਦਾ ਕੀਰਤਨੀ ਜਥਾ, ਭਾਈ ਗੁਰਜੰਟ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਭਾਈ ਜਜਬੀਰ ਸਿੰਘ ਕਥਾਵਾਚਕ ਹਜ਼ੂਰੀ ਗ੍ਰੰਥੀ, ਭਾਈ ਗੁਰਿੰਦਰਪਾਲ ਸਿੰਘ ਬੈਂਕਾਂ ਕਵੀਸ਼ਰੀ ਜਥਾ, ਭਾਈ ਜਸਬੀਰ ਸਿੰਘ ਵਲਟੋਹਾ ਢਾਡੀ ਜਥਾ, ਗਿਆਨੀ ਗੁਰਦੀਪ ਸਿੰਘ ਕਥਾਵਾਚਕ ਕਪੂਰਥਲਾ, ਭਾਈ ਮਨਜੀਤ ਸਿੰਘ ਰਾਗੀ ਅੰਮ੍ਰਿਤਸਰ ਵਾਲੇ, ਭਾਈ ਰਣਜੀਤ ਸਿੰਘ ਚੰਡੀਗੜ੍ਹ, ਭਾਈ ਹਰਭਿੰਦਰ ਸਿੰਘ ਹਜ਼ੂਰੀ ਰਾਗੀ, ਭਾਈ ਤੇਜਪਾਲ ਸਿੰਘ ਰਾਗੀ ਅਤੇ ਭਾਈ ਗੁਰਇਕਬਾਲ ਸਿੰਘ ਬੀਬੀ ਕੌਲਾਂ ਜੀ ਭਲਾਈ ਕੇਂਦਰ ਅੰਮ੍ਰਿਤਸਰ ਵਲੋਂ ਗੁਰਬਾਣੀ ਦੇ ਰਸਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਅੰਦਰ ਗੁਰੂ ਕੇ ਲੰਗਰ ਅਤੇ ਠੰਢੇ ਮਿੱਠੇ ਜਲ ਦੀਆਂ ਲਗਾਈਆਂ ਛਬੀਲਾਂ ਉਪਰ ਸੰਗਤ ਨੇ ਜਲ ਛਕਿਆ। ਇਸ ਮੌਕੇ ਗੁਰਵਿੰਦਰ ਸਿੰਘ ਗੁਰਦੁਆਰਾ ਇੰਸਪੈਕਟਰ, ਨਿਰਮਲ ਸਿੰਘ ਕਾਹਲਵਾਂ ਮੀਤ ਮੈਨੇਜਰ, ਭਾਈ ਗੁਰਜੰਟ ਸਿੰਘ ਹੈੱਡ ਗ੍ਰੰਥੀ, ਰਜਿੰਦਰ ਸਿੰਘ ਬੇਦੀ, ਮਨਿੰਦਰ ਸਿੰਘ ਬੈਂਕ ਵਾਲੇ ਆਦਿ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ।

ਕੋਰੋਨਾ ਖ਼ਿਲਾਫ਼ ਇਕ ਹੋਰ ਵੈਕਸੀਨ ਨੋਵਾਵੈਕਸ ਤਿਆਰ-90 ਫ਼ੀਸਦੀ ਅਸਰਦਾਰ

* ਅਮਰੀਕੀ ਕੰਪਨੀ ਦਾ ਦਾਅਵਾ * ਸੀਰਮ ਇੰਸਟੀਚਿਊਟ ਵੀ ਹੈ ਭਾਈਵਾਲ

ਵਾਸ਼ਿੰਗਟਨ, 14 ਜੂਨ (ਏਜੰਸੀ)-ਕੋਰੋਨਾ ਖ਼ਿਲਾਫ਼ ਲੜਾਈ ਲਈ ਇਕ ਹੋਰ ਕੰਪਨੀ 'ਨੋਵਾਵੈਕਸ' ਨੇ ਵੈਕਸੀਨ ਤਿਆਰ ਕਰ ਲਈ ਹੈ, ਜੋ 90 ਫ਼ੀਸਦੀ ਅਸਰਦਾਰ ਹੈ। ਵੈਕਸੀਨ ਨਿਰਮਾਤਾ ਨੋਵਾਵੈਕਸ ਨੇ ਦੱਸਿਆ ਕਿ ਕੰਪਨੀ ਵਲੋਂ ਤਿਆਰ ਕੀਤਾ ਟੀਕਾ ਕੋਰੋਨਾ ਖ਼ਿਲਾਫ਼ ਕਾਫ਼ੀ ਪ੍ਰਭਾਵਸ਼ਾਲੀ ਸਾਬਿਤ ਹੋਇਆ ਹੈ ਅਤੇ ਇਹ ਵਾਇਰਸ ਦੇ ਸਾਰੇ ਰੂਪਾਂ ਖ਼ਿਲਾਫ਼ ਸੁਰੱਖਿਆ ਪ੍ਰਦਾਨ ਕਰਦਾ ਹੈ। ਵੈਕਸੀਨ ਦੇ ਇਹ ਨਤੀਜੇ ਭਾਰਤ ਲਈ ਵੀ ਮਹੱਤਵਪੂਰਨ ਹਨ, ਕਿਉਂਕਿ ਭਾਰਤ ਦਾ ਸੀਰਮ ਇੰਸਟੀਚਿਊਟ ਨੋਵਾਵੈਕਸ ਦਾ ਉਤਪਾਦਕ ਭਾਈਵਾਲ ਹੈ ਅਤੇ ਸਰਕਾਰ ਨੇ ਪਹਿਲਾਂ ਹੀ ਸੰਕੇਤ ਦਿੱਤੇ ਸਨ ਕਿ ਦੇਸ਼ 'ਚ ਅਗਸਤ ਤੋਂ ਦਸੰਬਰ ਦਰਮਿਆਨ ਵੈਕਸੀਨ ਦੀਆਂ ਕਰੀਬ 20 ਕਰੋੜ ਖ਼ੁਰਾਕਾਂ ਉਪਲਬਧ ਹੋਣਗੀਆਂ। ਅਮਰੀਕਾ ਤੇ ਮੈਕਸੀਕੋ 'ਚ ਕਰੀਬ 30 ਹਜ਼ਾਰ ਵਲੰਟੀਰਆਂ 'ਤੇ ਜਨਵਰੀ ਤੋਂ ਅਪ੍ਰੈਲ ਤੱਕ ਕੀਤੇ ਅਧਿਐਨ 'ਚ ਸਾਹਮਣੇ ਆਇਆ ਹੈ ਕਿ ਨੋਵਾਵੈਕਸ ਕੋਰੋਨਾ ਦੇ ਵੱਖ-ਵੱਖ ਰੂਪਾਂ ਤੋਂ ਵੱਡੀ ਪੱਧਰ 'ਤੇ ਸੁਰੱਖਿਆ ਪ੍ਰਦਾਨ ਕਰਦੀ ਹੈ। ਕੰਪਨੀ ਨੇ ਕਿਹਾ ਕਿ ਮੁਢਲੇ ਅੰਕੜਿਆਂ ਅਨੁਸਾਰ ਵੈਕਸੀਨ ਕੁੱਲ ਮਿਲਾ ਕੇ 90 ਫ਼ੀਸਦੀ ਦੇ ਕਰੀਬ ਅਸਰਦਾਰ ਅਤੇ ਸੁਰੱਖਿਅਤ ਸਾਬਿਤ ਹੋਈ ਹੈ। ਭਾਵੇਂ ਅਮਰੀਕਾ 'ਚ ਕੋਰੋਨਾ ਵੈਕਸੀਨ ਦੀ ਮੰਗ 'ਚ ਕਮੀ ਆਈ ਹੈ ਪਰ ਦੁਨੀਆ ਭਰ 'ਚ ਹੋਰ ਜ਼ਿਆਦਾ ਵੈਕਸੀਨ ਦੀ ਲੋੜ ਮਹੱਤਵਪੂਰਨ ਬਣੀ ਹੋਈ ਹੈ। ਨੋਵਾਵੈਕਸ ਵੈਕਸੀਨ, ਜਿਸ ਨੂੰ ਭੰਡਾਰ ਕਰਨਾ ਤੇ ਇਕ ਥਾਂ ਤੋਂ ਦੂਸਰੀ ਥਾਂ 'ਤੇ ਲੈ ਕੇ ਜਾਣਾ ਸੌਖਾ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਵਿਕਾਸਸ਼ੀਲ ਦੇਸ਼ਾਂ 'ਚ ਵੈਕਸੀਨ ਦੀ ਪੂਰਤੀ ਨੂੰ ਵਧਾਉਣ 'ਚ ਮਹੱਤਵਪੂਰਨ ਭੂਮਿਕਾ ਅਦਾ ਕਰ ਸਕਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਉਸ ਦੀ ਯੋਜਨਾ ਸਤੰਬਰ ਦੇ ਅੰਤ ਤੱਕ ਅਮਰੀਕਾ, ਯੂਰਪ ਅਤੇ ਹੋਰਨਾਂ ਦੇਸ਼ਾਂ 'ਚ ਵੈਕਸੀਨ ਦੀ ਵਰਤੋਂ ਲਈ ਪ੍ਰਵਾਨਗੀ ਲੈਣ ਦੀ ਹੈ ਅਤੇ ਉਸ ਸਮੇਂ ਤੱਕ ਕੰਪਨੀ ਇਕ ਮਹੀਨੇ 'ਚ 10 ਕਰੋੜ ਖ਼ੁਰਾਕਾਂ ਦਾ ਉਤਪਾਦਨ ਕਰਨ 'ਚ ਸਮਰੱਥ ਹੋ ਜਾਵੇਗੀ। ਕੰਪਨੀ ਦੇ ਸੀ. ਈ.ਓ. ਸਟੇਨਲੀ ਐਰਕ ਨੇ ਦੱਸਿਆ ਕਿ ਸਾਡੀ ਵੈਕਸੀਨ ਦੀਆਂ ਸ਼ੁਰੂਆਤੀ ਕਈ ਖ਼ੁਰਾਕਾਂ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ 'ਚ ਜਾਣਗੀਆਂ।
ਦਿੱਲੀ ਏਮਜ਼ 'ਚ 6-12 ਸਾਲ ਦੇ ਬੱਚਿਆਂ ਦੀ ਕੋਵੈਕਸੀਨ ਦੇ ਟਰਾਇਲ ਲਈ ਚੋਣ ਅੱਜ ਤੋਂ
ਨਵੀਂ ਦਿੱਲੀ, (ਏਜੰਸੀ)-ਦੇਸ਼ 'ਚ ਤਿਆਰ ਕੀਤੀ ਕੋਰੋਨਾ ਵੈਕਸੀਨ 'ਕੋਵੈਕਸੀਨ' ਦੇ 6-12 ਸਾਲ ਦੇ ਬੱਚਿਆਂ 'ਤੇ ਟਰਾਇਲ ਲਈ ਏਮਜ਼ 'ਚ ਮੰਗਲਵਾਰ ਤੋਂ ਬੱਚਿਆਂ ਦੀ ਚੋਣ ਹੋਵੇਗੀ, ਜਿਸ ਦੇ ਬਾਅਦ ਵੈਕਸੀਨ ਦਾ ਬੱਚਿਆਂ 'ਤੇ ਕਲੀਨੀਕਲ ਟਰਾਇਲ ਕੀਤਾ ਜਾਵੇਗਾ। ਏਮਜ਼ 'ਚ 12-18 ਸਾਲ ਦੇ ਵਲੰਟੀਅਰ ਬੱਚਿਆਂ ਨੂੰ ਕੋਵੈਕਸੀਨ ਦੀ ਪਹਿਲੀ ਖ਼ੁਰਾਕ ਦਿੱਤੀ ਗਈ ਹੈ। ਏਮਜ਼ ਦੇ ਡਾ: ਸੰਜੇ ਰਾਏ ਨੇ ਦੱਸਿਆ ਕਿ 6-12 ਸਾਲ ਦੇ ਬੱਚਿਆਂ 'ਤੇ ਕੋਵੈਕਸੀਨ ਦੇ ਟਰਾਇਲ ਲਈ ਚੋਣ ਦੀ ਪ੍ਰਕਿਰਿਆ ਮੰਗਲਵਾਰ ਤੋਂ ਸ਼ੁਰੂ ਹੋਵੇਗੀ। ਬੱਚਿਆਂ 'ਤੇ ਵੈਕਸੀਨ ਦਾ ਪ੍ਰੀਖਣ ਤਿੰਨ ਹਿੱਸਿਆਂ 'ਚ ਹੋਵੇਗਾ, ਜਿਸ ਦੇ ਤਹਿਤ 12-18, 6-12 ਅਤੇ 2-6 ਉਮਰ ਵਰਗ ਦੇ 175-175 ਵਲੰਟੀਅਰਾਂ ਦੇ ਤਿੰਨ ਸਮੂਹ ਬਣਾਏ ਜਾਣਗੇ।
ਡੈਲਟਾ ਦਾ ਨਵਾਂ ਰੂਪ ਡੈਲਟਾ ਪਲੱਸ ਸਾਹਮਣੇ ਆਇਆ
ਨਵੀਂ ਦਿੱਲੀ, 14 ਜੂਨ (ਏਜੰਸੀ)-ਕੋਰੋਨਾ ਵਾਇਰਸ ਲਗਾਤਾਰ ਆਪਣੇ ਰੂਪ ਬਦਲ ਰਿਹਾ ਹੈ। ਦੇਸ਼ 'ਚ ਕੁਝ ਸਮਾਂ ਪਹਿਲਾਂ ਕੋਰੋਨਾ ਦੇ ਨਵੇਂ ਰੂਪ ਡੈਲਟਾ ਦੇ ਮਾਮਲੇ ਸਾਹਮਣੇ ਆਏ ਸਨ ਪਰ ਹੁਣ ਮਾਹਿਰਾਂ ਅਨੁਸਾਰ ਇਸ ਦਾ ਨਵਾਂ ਰੂਪ ਸਾਹਮਣੇ ਆਇਆ ਹੈ, ਜਿਸ ਨੂੰ ਡੈਲਟਾ ਪਲੱਸ ਦਾ ਨਾਂਅ ਦਿੱਤਾ ਗਿਆ ਹੈ। ਵਿਗਿਆਨੀਆਂ ਨੇ ਇਸ ਨਵੇਂ ਰੂਪ ਨੂੰ ਏ ਵਾਈ.1 ਦਾ ਨਾਂਅ ਵੀ ਦਿੱਤਾ ਹੈ। ਵਿਗਿਆਨੀਆਂ ਅਨੁਸਾਰ ਇਹ ਨਵਾਂ ਰੂਪ ਖ਼ਤਰਨਾਕ ਹੋ ਸਕਦਾ ਹੈ, ਜੋ ਵਾਇਰਸ ਦੇ ਇਲਾਜ 'ਚ ਪ੍ਰਸਤਾਵਿਤ ਮੋਨੋਕਲੋਨਲ ਐਂਟੀਬਾਡੀ ਕਾਕਟੇਲ ਨੂੰ ਵੀ ਮਾਤ ਦੇ ਸਕਦਾ ਹੈ। ਪਿਛਲੇ ਸ਼ੁੱਕਰਵਾਰ ਤੱਕ ਦੀ ਰਿਪੋਰਟ ਅਨੁਸਾਰ ਦੇਸ਼ 'ਚ 7 ਜੂਨ ਤੱਕ ਡੈਲਟਾ ਪਲੱਸ ਦੇ 6 ਮਾਮਲੇ ਦਰਜ ਕੀਤੇ ਗਏ ਸਨ। ਪਬਲਿਕ ਹੈਲਥ ਇੰਗਲੈਂਡ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਡੈਲਟਾ-ਏ ਵਾਈ.1 ਨਵੇਂ ਰੂਪ ਦਾ ਪਤਾ ਡੈਲਟਾ ਦੀ ਰੈਗੂਲਰ ਸਕਰੀਨਿੰਗ ਜ਼ਰੀਏ ਲੱਗਾ ਹੈ।
ਪਹਿਲਾਂ ਤੋਂ ਕੋਰੋਨਾ ਪੀੜਤ ਲੋਕਾਂ ਲਈ ਇਕੋ ਟੀਕਾ ਕਾਫ਼ੀ
ਹੈਦਰਾਬਾਦ, 14 ਜੂਨ (ਏਜੰਸੀ)-ਹੈਦਰਾਬਾਦ ਦੇ ਏ.ਆਈ.ਜੀ. ਹਸਪਤਾਲਾਂ ਦੇ ਇਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਜਿਹੜੇ ਲੋਕ ਕੋਰੋਨਾ ਤੋਂ ਪੀੜਤ ਹਨ, ਉਨ੍ਹਾਂ ਲਈ ਟੀਕੇ ਦੀ ਇਕੋ ਖੁਰਾਕ ਕਾਫੀ ਹੈ। ਹਸਪਤਾਲ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਉਨ੍ਹਾਂ ਸਾਰੇ ਰੋਗੀਆਂ 'ਚ ਇਮਿਊਨਟੀ ਪੈਦਾ ਕਰਨ ਦੀ ਪ੍ਰਤੀਕਿਰਿਆ ਦਾ ਪਤਾ ਲਗਾਉਣ ਲਈ 260 ਸਿਹਤ ਕਰਮੀਆਂ 'ਤੇ ਇਕ ਅਧਿਐਨ ਕੀਤਾ, ਜਿਨ੍ਹਾਂ ਨੂੰ 16 ਜਨਵਰੀ ਤੋਂ 5 ਫਰਵਰੀ ਦੇ ਵਿਚਕਾਰ ਟੀਕਾ ਲਗਾਇਆ ਗਿਆ ਸੀ। ਸਾਰੇ ਮਰੀਜ਼ਾਂ ਨੂੰ ਕੋਵੀਸ਼ੀਲਡ ਵੈਕਸੀਨ ਦਿੱਤੀ ਗਈ ਸੀ। ਅਧਿਐਨ 'ਚ ਸਹਿ ਲੇਖਕਾਂ 'ਚੋਂ ਇਕ ਡਾ.ਡੀ. ਨਾਗੇਸ਼ਵਰ ਰੈਡੀ ਨੇ ਕਿਹਾ ਕਿ ਨਤੀਜੇ ਦੱਸਦੇ ਹਨ ਕਿ ਜੋ ਲੋਕ ਕੋਰੋਨਾ ਤੋਂ ਪੀੜਤ ਹੋ ਗਏ ਹਨ, ਉਨ੍ਹਾਂ ਨੂੰ ਵੈਕਸੀਨ ਦੀਆਂ ਦੋ ਖੁਰਾਕਾਂ ਲੈਣ ਦੀ ਜ਼ਰੂਰਤ ਨਹੀਂ ਹੈ। ਇਕ ਖੁਰਾਕ ਨਾਲ ਹੀ ਉਨ੍ਹਾਂ ਲੋਕਾਂ 'ਚ ਦੋ ਖੁਰਾਕਾਂ ਦੇ ਬਰਾਬਰ ਮਜ਼ਬੂਤ ਐਂਟੀਬਾਡੀ ਅਤੇ ਮੈਮੋਰੀ ਸੈੱਲ ਪ੍ਰਤੀਕਿਰਿਆ ਵਿਕਸਿਤ ਹੋ ਸਕਦੀ ਹੈ।

ਐਸ.ਆਈ.ਟੀ. ਅੱਗੇ ਪੇਸ਼ ਨਹੀਂ ਹੋਣਗੇ ਬਾਦਲ

* ਸਿਹਤ ਖ਼ਰਾਬ ਹੋਣ ਦਾ ਦਿੱਤਾ ਹਵਾਲਾ * ਠੀਕ ਹੋਣ 'ਤੇ ਵਿਸ਼ੇਸ਼ ਜਾਂਚ ਟੀਮ ਨੂੰ ਦੇੇਣਗੇ ਸਹਿਯੋਗ

ਚੰਡੀਗੜ੍ਹ, 14 ਜੂਨ (ਵਿਕਰਮਜੀਤ ਸਿੰਘ ਮਾਨ)-ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿਚ ਪੰਜਾਬ ਸਰਕਾਰ ਵਲੋਂ ਬਣਾਈ ਨਵੀਂ ਵਿਸ਼ੇਸ਼ ਜਾਂਚ ਟੀਮ ਦੇ ਸਾਹਮਣੇ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ 16 ਜੂਨ ਨੂੰ ਪੇਸ਼ ਨਹੀਂ ਹੋ ਸਕਣਗੇ, ਪਰ ਸਿਹਤ ਠੀਕ ਹੋਣ 'ਤੇ ਉਹ ਐਸ. ਆਈ. ਟੀ. ਨੂੰ ਜ਼ਰੂਰ ਸਹਿਯੋਗ ਕਰਨਗੇ। ਇਸ ਗੱਲ ਦਾ ਖ਼ੁਲਾਸਾ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ: ਦਲਜੀਤ ਸਿੰਘ ਚੀਮਾ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਡਾਕਟਰਾਂ ਦੀ ਸਲਾਹ ਦੇ ਚੱਲਦੇ ਸ: ਬਾਦਲ ਵਿਸ਼ੇਸ਼ ਜਾਂਚ ਟੀਮ ਸਾਹਮਣੇ ਪੇਸ਼ ਨਹੀਂ ਹੋ ਸਕਣਗੇ। ਉਨ੍ਹਾਂ ਕਿਹਾ ਕਿ ਸ: ਬਾਦਲ ਇਸ ਦੀ ਜਾਣਕਾਰੀ ਲਿਖਤੀ ਤੌਰ 'ਤੇ ਵੀ ਐਸ.ਆਈ.ਟੀ. ਨੂੰ ਭੇਜ ਰਹੇ ਹਨ, ਜਿਸ ਵਿਚ ਜ਼ਿਕਰ ਕੀਤਾ ਗਿਆ ਹੈ ਕਿ ਉਹ ਤੰਦਰੁਸਤ ਹੋਣ 'ਤੇ ਵਿਸ਼ੇਸ਼ ਜਾਂਚ ਟੀਮ ਸਾਹਮਣੇ ਜ਼ਰੂਰ ਪੇਸ਼ ਹੋਣਗੇ ਅਤੇ ਪੂਰਾ ਸਹਿਯੋਗ ਵੀ ਦੇਣਗੇ। ਸ: ਬਾਦਲ ਨੇ ਸਿਹਤ ਠੀਕ ਨਾ ਹੋਣ ਕਾਰਨ ਐਸ.ਆਈ.ਟੀ. ਪੇਸ਼ੀ ਲਈ ਨਵੀਂ ਤਾਰੀਕ ਤੈਅ ਕਰਨ ਲਈ ਆਖਿਆ, ਕਿਉਂਕਿ ਉਨ੍ਹਾਂ ਨੂੰ ਡਾਕਟਰਾਂ ਨੇ 10 ਦਿਨਾਂ ਲਈ ਪੂਰਾ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਮੇਰੀ ਸਿਹਤ ਠੀਕ ਹੁੰਦੀ ਹੈ ਤਾਂ ਉਹ ਕਾਨੂੰਨ ਮੁਤਾਬਿਕ ਆਪਣੀ ਰਿਹਾਇਸ਼ ਫਲੈਟ ਨੰਬਰ 37, ਸੈਕਟਰ 4 ਚੰਡੀਗੜ੍ਹ ਵਿਖੇ ਜਾਂਚ ਵਿਚ ਸ਼ਾਮਿਲ ਹੋਣ ਲਈ ਹਾਜ਼ਰ ਰਹਿਣਗੇ। ਸ: ਬਾਦਲ ਨੇ ਆਸ ਪ੍ਰਗਟ ਕੀਤੀ ਕਿ ਨਵੀਂ ਵਿਸ਼ੇਸ਼ ਜਾਂਚ ਟੀਮ ਕਾਨੂੰਨ ਦਾ ਸਨਮਾਨ ਅਤੇ ਨਿਰਪੱਖ ਜਾਂਚ ਕਰੇਗੀ ਤੇ ਸੱਤਾਧਾਰੀ ਪਾਰਟੀ ਦੇ ਸਿਆਸੀ ਦਖ਼ਲ ਅੱਗੇ ਗੋਡੇ ਨਹੀਂ ਟੇਕੇਗੀ, ਕਿਉਂਕਿ ਸਰਕਾਰ ਆਪਣੇ ਸੌੜੇ ਸਿਆਸੀ ਹਿੱਤਾਂ ਵਾਸਤੇ ਕਾਨੂੰਨ ਨੂੰ ਛਿੱਕੇ ਟੰਗ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਤੱਕ ਸਿਆਸੀ ਦਖ਼ਲ ਕਾਰਨ ਜਾਂਚ ਦੀ ਸਾਰੀ ਪ੍ਰਕਿਰਿਆ ਨਾਲ ਮਜ਼ਾਕ ਕੀਤਾ ਗਿਆ ਹੈ ਤੇ ਇਸ ਦਾ ਮਕਸਦ ਸਿਆਸੀ ਬਦਲਾਖੋਰੀ ਸੀ, ਜਿਸ ਕਾਰਨ ਜਾਂਚ ਦੀ ਨਿਰਪੱਖਤਾ 'ਤੇ ਕਿਸੇ ਨੂੰ ਭਰੋਸਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਇਸ ਸਭ ਦੇ ਬਾਵਜੂਦ ਉਹ ਜਾਂਚ ਪ੍ਰਕਿਰਿਆ ਵਿਚ ਪੂਰਾ ਸਹਿਯੋਗ ਕਰਨਗੇ। ਉਨ੍ਹਾਂ ਨੂੰ ਆਸ ਹੈ ਕਿ ਨਵੀਂ ਐਸ.ਆਈ.ਟੀ. ਸਿਆਸੀ ਦਬਾਅ ਹੇਠ ਝੂਠੀ ਕਹਾਣੀ ਦੁਹਰਾਉਣ ਤੋਂ ਗੁਰੇਜ਼ ਕਰੇਗੀ। ਦੱਸਣਯੋਗ ਹੈ ਕਿ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਲਈ ਗਠਿਤ ਨਵੀਂ ਐਸ.ਆਈ.ਟੀ. ਨੇ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਸੰਮਨ ਭੇਜ ਕੇ 16 ਜੂਨ ਨੂੰ ਸਵੇਰੇ 10:30 ਵਜੇ ਪੁੱਛਗਿੱਛ ਲਈ ਮੁਹਾਲੀ ਤਲਬ ਕੀਤਾ ਸੀ। ਜਾਣਕਾਰੀ ਅਨੁਸਾਰ ਐਸ.ਆਈ.ਟੀ. ਨੇ ਸ: ਬਾਦਲ ਤੋਂ ਪੁੱਛਗਿੱਛ ਲਈ ਕਰੀਬ 80 ਪ੍ਰਸ਼ਨ ਤਿਆਰ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਐਸ.ਆਈ.ਟੀ.ਪੰਜਾਬ ਪੁਲਿਸ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਸਮੇਤ ਪੁਲਿਸ ਅਧਿਕਾਰੀ ਇਕਬਾਲਪ੍ਰੀਤ ਸਹੋਤਾ ਅਤੇ ਰੋਹਿਤ ਚੌਧਰੀ ਤੋਂ ਵੀ ਪੁੱਛਗਿੱਛ ਕਰ ਚੁੱਕੀ ਹੈ।

ਤਾਜ ਮਹੱਲ ਸਮੇਤ ਸਾਰੇ ਕੇਂਦਰੀ ਸਮਾਰਕ ਤੇ ਅਜਾਇਬ ਘਰ ਕੱਲ੍ਹ ਤੋਂ ਖੁੱਲ੍ਹਣਗੇ

ਨਵੀਂ ਦਿੱਲੀ/ਆਗਰਾ, 14 ਜੂਨ (ਪੀ.ਟੀ.ਆਈ.)-ਕੋਰੋਨਾ ਮਹਾਂਮਾਰੀ ਦੇ ਕਾਰਨ ਕਰੀਬ ਦੋ ਮਹੀਨਿਆਂ ਤੋਂ ਬੰਦ ਪਏ ਤਾਜ ਮਹੱਲ ਅਤੇ ਕੇਂਦਰ ਵਲੋਂ ਸੁਰੱਖਿਅਤ ਸਾਰੇ ਸਮਾਰਕਾਂ, ਅਜਾਇਬ ਘਰਾਂ ਤੇ ਹੋਰਨਾਂ ਇਤਿਹਾਸਕ ਸਥਾਨਾਂ ਨੂੰ 16 ਜੂਨ ਤੋਂ ਮੁੜ ਖੋਲ੍ਹ ਦਿੱਤਾ ਜਾਵੇਗਾ। ਸੋਮਵਾਰ ਨੂੰ ਭਾਰਤੀ ਪੁਰਾਤੱਤਵ ਸਰਵੇਖਣ (ਏ.ਐਸ.ਆਈ.) ਦੇ ਆਦੇਸ਼ 'ਚ ਇਹ ਜਾਣਕਾਰੀ ਦਿੱਤੀ ਗਈ। ਇਨ੍ਹਾਂ 'ਚ ਪੂਰੇ ਦੇਸ਼ 'ਚ 3693 ਸਮਾਰਕ ਅਤੇ 50 ਅਜਾਇਬ ਘਰ ਸ਼ਾਮਿਲ ਹਨ। ਏ.ਐਸ.ਆਈ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੈਲਾਨੀ ਦਾਖ਼ਲੇ ਦੇ ਲਈ ਆਨਲਾਈਨ ਟਿਕਟਾਂ ਹੀ ਲੈ ਸਕਣਗੇ ਸਮਾਰਕਾਂ 'ਤੇ ਟਿਕਟ ਨਹੀਂ ਮਿਲੇਗੀ। ਸਮਾਰਕਾਂ ਨੂੰ ਰਾਜ, ਜ਼ਿਲ੍ਹਾ ਜਾਂ ਆਫ਼ਤ ਪ੍ਰਬੰਧਨ ਅਥਾਰਟੀ ਵਲੋਂ ਜਾਰੀ ਕੀਤੇ ਗਏ ਕਾਰਜਕਾਰੀ ਆਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਕਰਦਿਆਂ ਹੋਇਆਂ ਖੋਲ੍ਹਿਆ ਜਾਵੇਗਾ। ਕੇਂਦਰੀ ਸੱਭਿਆਚਾਰ ਤੇ ਸੈਰ ਸਪਾਟਾ ਮੰਤਰੀ ਪ੍ਰਹਿਲਾਦ ਪਟੇਲ ਨੇ ਇਕ ਟਵੀਟ ਕਰਦਿਆਂ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੈਲਾਨੀ ਕੋਰੋਨਾ ਨਿਯਮਾਂ ਦੀ ਪਾਲਣਾ ਕਰਦਿਆਂ ਹੋਇਆਂ ਸਮਾਰਕਾਂ 'ਚ ਘੁੰਮ ਸਕਦੇ ਹਨ।

ਵੈਕਸੀਨ ਲਗਵਾਉਣ ਤੋਂ ਬਾਅਦ ਹੁਣ ਤੱਕ 488 ਲੋਕਾਂ ਦੀ ਮੌਤ

26 ਹਜ਼ਾਰ ਲੋਕਾਂ 'ਤੇ ਮਾੜੇ ਪ੍ਰਭਾਵ ਪਏ

ਨਵੀਂ ਦਿੱਲੀ, 14 ਜੂਨ (ਏਜੰਸੀ)-ਕੋਰੋਨਾ ਵਾਇਰਸ ਨੂੰ ਹਰਾਉਣ ਲਈ ਦੇਸ਼ ਭਰ 'ਚ ਵੈਕਸੀਨ ਲਗਾਉਣ ਦੀ ਮੁਹਿੰਮ ਜਾਰੀ ਹੈ। ਇਸ ਦੌਰਾਨ ਸਰਕਾਰੀ ਅੰਕੜਿਆਂ ਦੇ ਹਵਾਲੇ ਨਾਲ ਜਾਣਕਾਰੀ ਮਿਲੀ ਹੈ ਕਿ ਵੈਕਸੀਨ ਲੱਗਣ ਤੋਂ ਬਾਅਦ ਹੁਣ ਤੱਕ ਦੇਸ਼ ਭਰ 'ਚ 488 ਲੋਕਾਂ ਦੀ ਮੌਤ ਹੋਈ ਹੈ। ਜਦੋਂਕਿ ਇਸ ਸਮੇਂ ਦੌਰਾਨ 26 ਹਜ਼ਾਰ ਲੋਕਾਂ 'ਤੇ ਵੈਕਸੀਨ ਦਾ ਮਾੜਾ ਅਸਰ ਪਿਆ ਹੈ। ਵਿਗਿਆਨਕ ਭਾਸ਼ਾ ਵਿਚ ਇਸ ਨੂੰ 'ਐਡਵਰਸ ਈਵੈਂਟ ਫਾਲੋਇੰਗ ਇਮਊਨਾਈਜ਼ੇਸ਼ਨ' (ਏ. ਈ. ਐਫ. ਆਈ.) ਕਿਹਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਹਰ ਦੇਸ਼ ਵਿਚ ਅਜਿਹੇ ਅੰਕੜੇ ਇਕੱਠੇ ਕੀਤੇ ਜਾਂਦੇ ਹਨ ਤਾਂ ਜੋ ਭਵਿੱਖ ਵਿਚ ਟੀਕੇ ਦੇ ਮਾੜੇ ਪ੍ਰਭਾਵਾਂ ਨੂੰ ਘਟਾਇਆ ਜਾ ਸਕੇ। ਜੇਕਰ ਅੰਕੜਿਆਂ ਨੂੰ ਧਿਆਨ ਨਾਲ ਵੇਖਿਆ ਜਾਵੇ ਤਾਂ ਮੌਤਾਂ ਦੀ ਗਿਣਤੀ ਬਹੁਤ ਘੱਟ ਹੈ। ਇਹ ਅੰਕੜੇ 16 ਜਨਵਰੀ ਤੋਂ 7 ਜੂਨ ਤੱਕ ਦੇ ਹਨ। 7 ਜੂਨ ਤੱਕ ਦੇਸ਼ ਭਰ ਵਿਚ 23.5 ਕਰੋੜ ਲੋਕਾਂ ਨੂੰ ਵੈਕਸੀਨ ਲਗਾਈ ਗਈ ਹੈ। ਇਸ ਦੌਰਾਨ 26,200 ਏ.ਈ.ਐਫ.ਆਈ. ਮਾਮਲੇ ਆਏ ਹਨ। ਜੇਕਰ ਇਨ੍ਹਾਂ ਅੰਕੜਿਆਂ ਨੂੰ ਫ਼ੀਸਦੀ 'ਚ ਵੇਖਿਆ ਜਾਵੇ ਤਾਂ ਇਹ ਸਿਰਫ਼ 0.01 ਫ਼ੀਸਦੀ ਹੈ। ਦੂਜੇ ਸ਼ਬਦਾਂ 'ਚ 143 ਦਿਨਾਂ ਦੇ ਅੰਦਰ 10 ਹਜ਼ਾਰ ਲੋਕਾਂ 'ਚੋਂ ਸਿਰਫ਼ ਇਕ ਵਿਅਕਤੀ 'ਤੇ ਵੈਕਸੀਨ ਦੇ ਵੱਧ ਮਾੜੇ ਪ੍ਰਭਾਵ ਦਿਖਾਈ ਦਿੱਤੇ ਹਨ, ਜਦੋਂਕਿ ਹਰ 10 ਲੱਖ ਟੀਕੇ ਲਗਵਾਉਣ ਵਾਲੇ ਲੋਕਾਂ 'ਚੋਂ 2 ਦੀ ਮੌਤ ਹੋਈ ਹੈ।

ਹੋਰ ਮੱਠੀ ਹੋ ਰਹੀ ਕੋਰੋਨਾ ਦੀ ਰਫ਼ਤਾਰ-70 ਹਜ਼ਾਰ ਨਵੇਂ ਮਾਮਲੇ

ਨਵੀਂ ਦਿੱਲੀ, 14 ਜੂਨ (ਉਪਮਾ ਡਾਗਾ ਪਾਰਥ)-ਕੋਰੋਨਾ ਦੀ ਮੱਠੀ ਹੁੰਦੀ ਰਫ਼ਤਾਰ ਦਰਮਿਆਨ ਨਵੇਂ ਮਾਮਲਿਆਂ ਅਤੇ ਜ਼ੇਰੇ ਇਲਾਜ ਮਾਮਲਿਆਂ ਦੀ ਗਿਣਤੀ 'ਚ ਗਿਰਾਵਟ ਜਾਰੀ ਹੈ, ਜਦਕਿ ਮੌਤ ਦੇ ਅੰਕੜਿਆਂ ਸਬੰਧੀ ਚਿੰਤਾ ਅਜੇ ਵੀ ਬਰਕਰਾਰ ਹੈ। ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਮੁਤਾਬਿਕ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 70,421 ਨਵੇਂ ਮਾਮਲੇ ਦਰਜ ਕੀਤੇ ਗਏ, ਜੋ ਕਿ 74 ਦਿਨਾਂ ਬਾਅਦ ਦਰਜ ਕੀਤੇ ਗਏ ਸਭ ਤੋਂ ਘੱਟ ਮਾਮਲੇ ਹਨ। ਜ਼ੇਰੇ ਇਲਾਜ ਮਾਮਲਿਆਂ ਦੀ ਗਿਣਤੀ ਵੀ 66 ਦਿਨਾਂ ਬਾਅਦ 10 ਲੱਖ ਤੋਂ ਹੇਠਾਂ ਆ ਕੇ 9 ਲੱਖ, 73 ਹਜ਼ਾਰ 'ਤੇ ਪਹੁੰਚ ਗਈ ਹੈ। ਹਾਲਾਂਕਿ ਪਿਛਲੇ 24 ਘੰਟਿਆਂ ਦੌਰਾਨ ਹੋਈਆਂ 3921 ਮੌਤਾਂ ਅਜੇ ਵੀ ਕੋਰੋਨਾ ਦੇ ਗੰਭੀਰ ਕਹਿਰ ਦਾ ਸੰਕੇਤ ਦੇ ਰਹੀਆਂ ਹਨ। ਦੇਸ਼ 'ਚ ਹੁਣ ਤੱਕ 3 ਲੱਖ, 74 ਹਜ਼ਾਰ ਤੋਂ ਵੱਧ ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ। ਸਿਹਤ ਮੰਤਰਾਲੇ ਮੁਤਾਬਿਕ ਲਗਾਤਾਰ 32ਵੇਂ ਦਿਨ ਕੋਰੋਨਾ ਦੇ ਨਵੇਂ ਰੋਜ਼ਾਨਾ ਮਾਮਲਿਆਂ ਦੀ ਗਿਣਤੀ ਸਿਹਤਯਾਬ ਹੋਣ ਵਾਲੇ ਮਾਮਲਿਆਂ ਤੋਂ ਘੱਟ ਹੈ।

ਕੈਨੇਡਾ 'ਚ ਡੁੱਬਣ ਨਾਲ ਅੰਮ੍ਰਿਤਸਰ ਦੇ ਨੌਜਵਾਨ ਦੀ ਮੌਤ

ਟੋਰਾਂਟੋ, 14 ਜੂਨ (ਸਤਪਾਲ ਸਿੰਘ ਜੌਹਲ, ਹਰਜੀਤ ਸਿੰਘ ਬਾਜਵਾ)-ਅੰਮ੍ਰਿਤਸਰ ਤੋਂ ਕੈਨੇਡਾ 'ਚ ਪੜ੍ਹਾਈ ਕਰਨ ਗਏ ਗੁਰਪ੍ਰੀਤ ਸਿੰਘ ਗਿੱਲ (22) ਦੀ ਇਥੋਂ ਦੇ ਵਸਾਗਾ ਬੀਚ 'ਚ ਡੁੱਬਣ ਕਾਰਨ ਮੌਤ ਹੋ ਗਈ। ਬਰੈਂਪਟਨ ਦੇ ਰਹਿਣ ਵਾਲੇ ਗੁਰਪ੍ਰੀਤ ਨੂੰ ਡੂੰਘੇ ਪਾਣੀ 'ਚੋਂ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਕੈਨੇਡਾ 'ਚ ਚੱਲ ਰਹੀ ਗਰਮ ਰੁੱਤ ਦੌਰਾਨ ਝੀਲਾਂ ਤੇ ਦਰਿਆਵਾਂ ਦੇ ਪਾਣੀਆਂ 'ਚ ਨਹਾਉਣ ਕਾਰਨ ਹਰੇਕ ਸਾਲ ਵਾਂਗ ਇਸ ਵਾਰ ਵੀ ਕਈ ਲੋਕਾਂ ਦੀ ਡੁੱਬਣ ਕਾਰਨ ਮੌਤ ਹੋਣ ਦੀਆਂ ਖਬਰਾਂ ਹਨ। ਬੀਤੇ 8 ਕੁ ਦਿਨਾਂ 'ਚ ਹੀ ਟੋਰਾਂਟੋ ਤੇ ਬਰੈਂਪਟਨ ਸਮੇਤ ਦੱਖਣੀ ਉਂਟਾਰੀਓ ਇਲਾਕੇ ਤੋਂ 6 ਤੋਂ 22 ਸਾਲਾਂ ਦੇ ਕਰੀਬ 4 ਵਿਅਕਤੀਆਂ ਦੀ ਮੌਤ ਡੁੱਬਣ ਕਾਰਨ ਹੋਈ ਹੈ।
ਅੰਮ੍ਰਿਤਸਰ ਦੇ ਪਿੰਡ ਨੰਗਲੀ ਦਾ ਵਸਨੀਕ ਸੀ ਗੁਰਪ੍ਰੀਤ
ਰਾਜਾਸਾਂਸੀ, (ਹਰਦੀਪ ਸਿੰਘ ਖੀਵਾ)-ਗੁਰਪ੍ਰੀਤ ਸਿੰਘ ਗਿੱਲ ਜ਼ਿਲ੍ਹਾ ਅੰਮ੍ਰਿਤਸਰ ਦੇ ਬਲਾਕ ਵੇਰਕਾ ਅਧੀਨ ਆਉਂਦੇ ਪਿੰਡ ਨੰਗਲੀ ਦਾ ਵਸਨੀਕ ਸੀ। ਇਸ ਸਬੰਧੀ ਪਿਤਾ ਸਤਵਿੰਦਰ ਸਿੰਘ ਗਿੱਲ ਤੇ ਚਾਚਾ ਲਖਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਨਵੰਬਰ 2017 'ਚ ਉਨ੍ਹਾਂ ਆਪਣੇ ਬੱਚੇ ਗੁਰਪ੍ਰੀਤ ਸਿੰਘ ਨੂੰ ਕੈਨੇਡਾ ਪੜ੍ਹਾਈ ਲਈ ਭੇਜਿਆ ਸੀ ਤੇ ਹੁਣ ਉਹ ਮੌਜੂਦਾ ਸਮੇਂ ਦੌਰਾਨ ਆਪਣੀ ਪੜ੍ਹਾਈ ਪੂਰੀ ਕਰਕੇ ਵਰਕ ਪਰਮਿਟ 'ਤੇ ਕੰਮ ਕਰਦਾ ਸੀ ਤੇ ਬਰੈਂਪਟਨ 'ਚ ਰਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਹ ਬੀਤੇ ਦਿਨ ਕੰਮ ਤੋਂ ਛੁੱਟੀ ਹੋਣ ਕਰਕੇ ਆਪਣੇ ਪੰਜ ਸਾਥੀਆਂ ਨਾਲ ਵਸਾਗਾ ਬੀਚ 'ਤੇ ਨਹਾਉਣ ਗਿਆ ਸੀ, ਜਿਥੇ ਉਸ ਦੀ ਡੁੱਬਣ ਕਾਰਨ ਮੌਤ ਹੋ ਗਈ।

ਚਾਚੇ ਨੇ ਹੀ ਮੱਧਮ ਕਰ ਦਿੱਤਾ 'ਚਿਰਾਗ'

ਨਵੀਂ ਦਿੱਲੀ, 14 ਜੂਨ (ਉਪਮਾ ਡਾਗਾ ਪਾਰਥ)- ਚਿਰਾਗ ਪਾਸਵਾਨ ਦੀ ਲੋਕ ਜਨਸ਼ਕਤੀ ਪਾਰਟੀ ਦੇ 6 'ਚੋਂ 5 ਸੰਸਦ ਮੈਂਬਰਾਂ ਨੇ ਲੋਕ ਸਭਾ ਸਪੀਕਰ ਨੂੰ ਚਿੱਠੀ ਲਿਖ ਕੇੇ ਉਨ੍ਹਾਂ ਨੂੰ ਐੱਲ.ਜੇ.ਪੀ. ਤੋਂ ਵੱਖਰੀ ਪਾਰਟੀ ਦੀ ਮਾਨਤਾ ਦੇਣ ਲਈ ਕਿਹਾ ਹੈ। ਚਿਰਾਗ ਪਾਸਵਾਨ ਸਮੇਤ ਐੱਲ.ਜੇ.ਪੀ. ...

ਪੂਰੀ ਖ਼ਬਰ »

ਸ਼ਿਵਇੰਦਰ ਮੋਹਨ ਸਿੰਘ ਦੀ ਜ਼ਮਾਨਤ ਰੱਦ

ਨਵੀਂ ਦਿੱਲੀ, 14 ਜੂਨ (ਜਗਤਾਰ ਸਿੰਘ)-ਦਿੱਲੀ ਹਾਈਕੋਰਟ ਨੇ ਰੇਲੀਗੇਅਰ ਫਿਨਵੇਸਟ ਲਿਮਟਿਡ (ਆਰ. ਐਫ. ਐਲ.) ਦੇ ਧਨ ਦੀ ਧੋਖਾਧੜੀ ਮਾਮਲੇ 'ਚ ਸ਼ਿਵਇੰਦਰ ਮੋਹਨ ਸਿੰਘ ਦੀ ਜ਼ਮਾਨਤ ਨੂੰ ਰੱਦ ਕਰਦੇ ਹੋਏ ਕਿਹਾ ਕਿ ਉਸ ਦੇ ਦੁਆਰਾ ਰਚੀ ਗਈ ਸਾਜਿਸ਼ ਤੇ ਗਬਨ ਕੀਤੇ ਪੈਸੇ ਦਾ ਪਤਾ ਲਾਉਣ ...

ਪੂਰੀ ਖ਼ਬਰ »

ਅਗਲੇ ਤਿੰਨ ਦਿਨਾਂ 'ਚ ਸੂਬਿਆਂ ਨੂੰ ਟੀਕੇ ਦੀਆਂ 96,490 ਤੋਂ ਵੱਧ ਖੁਰਾਕਾਂ ਮਿਲਣਗੀਆਂ-ਕੇਂਦਰ

ਨਵੀਂ ਦਿੱਲੀ, 14 ਜੂਨ (ਪੀ.ਟੀ.ਆਈ.)-ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਅਗਲੇ ਤਿੰਨ ਦਿਨਾਂ 'ਚ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੋਰੋਨਾ ਵੈਕਸੀਨ ਦੀਆਂ 96,490 ਤੋਂ ਜ਼ਿਆਦਾ ਖੁਰਾਕਾਂ ਮਿਲ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ...

ਪੂਰੀ ਖ਼ਬਰ »

'ਆਪ' ਵਲੋਂ ਕੈਪਟਨ ਦੀ ਰਿਹਾਇਸ਼ ਅੱਗੇ ਜ਼ੋਰਦਾਰ ਪ੍ਰਦਰਸ਼ਨ

ਮਨਪ੍ਰੀਤ ਤੇ ਧਰਮਸੋਤ ਖ਼ਿਲਾਫ਼ ਐਸ.ਸੀ./ਐਸ.ਟੀ. ਐਕਟ ਅਧੀਨ ਕੇਸ ਹੋਵੇ ਦਰਜ

ਚੰਡੀਗੜ੍ਹ, 14 ਜੂਨ (ਵਿਕਰਮਜੀਤ ਸਿੰਘ ਮਾਨ)-ਕਾਂਗਰਸ ਸਰਕਾਰ ਵਲੋਂ ਦਲਿਤ ਵਰਗ ਦੇ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ (ਵਜ਼ੀਫ਼ਾ) ਰਾਸ਼ੀ 'ਚ ਕੀਤੇ ਘੁਟਾਲੇ ਖ਼ਿਲਾਫ਼ ਅੱਜ ਆਮ ਆਦਮੀ ਪਾਰਟੀ (ਆਪ) ਪੰਜਾਬ ਵਲੋਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ...

ਪੂਰੀ ਖ਼ਬਰ »

ਯੂ.ਪੀ. 'ਚ ਮੁਸਲਿਮ ਵਿਅਕਤੀ ਦੀ ਕੁੱਟਮਾਰ-ਜੈ ਸ੍ਰੀ ਰਾਮ ਦੇ ਨਾਅਰੇ ਲਗਾਉਣ ਲਈ ਕਿਹਾ

ਗਾਜ਼ੀਆਬਾਦ, 14 ਜੂਨ (ਏਜੰਸੀ)-ਗਾਜ਼ੀਆਬਾਦ ਦੇ ਲੋਨੀ ਇਲਾਕੇ ਦੀ ਇਕ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਇਕ ਬਜ਼ੁਰਗ ਮੁਸਲਿਮ ਵਿਅਕਤੀ ਦੀ 4 ਲੋਕ ਕੁੱਟਮਾਰ ਕਰ ਰਹੇ ਹਨ ਅਤੇ ਉਸ ਦੀ ਕੱਟ ਕੇ ਜੈ ਸ੍ਰੀ ਰਾਮ ਦੇ ਨਾਅਰੇ ਲਗਾਉਣ ਲਈ ਕਹਿ ਰਹੇ ਹਨ। ਗਾਜ਼ੀਆਬਾਦ ਦੀ ...

ਪੂਰੀ ਖ਼ਬਰ »

ਪੰਜਾਬ 'ਚ 629 ਨਵੇਂ ਮਾਮਲੇ-33 ਮੌਤਾਂ

ਚੰਡੀਗੜ੍ਹ÷ , 14 ਜੂਨ (ਵਿਕਰਮਜੀਤ ਸਿੰਘ ਮਾਨ)-ਸੂਬੇ 'ਚ ਕੋਰੋਨਾ ਕਾਰਨ ਅੱਜ 33 ਹੋਰ ਮੌਤਾਂ ਹੋ ਗਈਆਂ, ਉੱਥੇ 1650 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ। ਸੂਬੇ 'ਚ ਵੱਖ-ਵੱਖ ਥਾਵਾਂ ਤੋਂ 629 ਨਵੇਂ ਮਾਮਲੇ ਆਏ ਹਨ। ਅੱਜ ਹੋਈਆਂ ਮੌਤਾਂ 'ਚ ਅੰਮ੍ਰਿਤਸਰ ਤੋਂ 2, ਬਰਨਾਲਾ 2, ਬਠਿੰਡਾ 1, ...

ਪੂਰੀ ਖ਼ਬਰ »

ਬੀ.ਆਈ.ਐਸ. ਮਾਪਦੰਡਾਂ ਦੇ ਅਨੁਸਾਰ ਨਾ ਪਾਏ ਜਾਣ ਵਾਲੇ ਸਾਬਣ ਤੇ ਡਿਟਰਜੈਂਟ 'ਤੇ ਦਿੱਲੀ 'ਚ ਪਾਬੰਦੀ

ਨਵੀਂ ਦਿੱਲੀ, 14 ਜੂਨ (ਏਜੰਸੀ)-ਦਿੱਲੀ ਸਰਕਾਰ ਨੇ ਯਮੁਨਾ ਨਦੀ 'ਚ ਪ੍ਰਦੂਸ਼ਣ ਨੂੰ ਰੋਕਣ ਲਈ ਤਾਜ਼ਾ ਬੀ.ਆਈ.ਐਸ. ਮਾਪਦੰਡਾਂ ਦੇ ਅਨੁਸਾਰ ਨਾ ਪਾਏ ਜਾਣ ਵਾਲੇ ਸਾਬਣਾਂ ਅਤੇ ਡਿਟਰਜੈਂਟਾਂ ਦੀ ਵਿਕਰੀ, ਭੰਡਾਰਨ, ਆਵਾਜਾਈ ਅਤੇ ਮਾਰਕੀਟਿੰਗ 'ਤੇ ਪਾਬੰਦੀ ਲਗਾ ਦਿੱਤੀ ਹੈ। ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX