ਤਾਜਾ ਖ਼ਬਰਾਂ


ਸਲਮਾਨ ਖਾਨ ਐਫ. ਡਬਲਯੂ .ਆਈ .ਸੀ .ਈ. ਦੇ 25000 ਵਰਕਰਾਂ ਨੂੰ ਸਹਾਇਤਾ ਦੇਣਗੇ
. . .  6 minutes ago
ਮੁੰਬਈ , 8 ਮਈ - (ਇੰਦਰਮੋਹਨ ਪੰਨੂੰ) - ਫੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਇਮਪਲੋਏਜ਼ ਦੇ ਨਾਲ ਜੁੜੇ ਫ਼ਿਲਮ ਅਤੇ ...
ਸੰਦੌੜ ਵਿਖੇ ਕਿਸਾਨਾਂ ਨੇ ਦੁਕਾਨਦਾਰਾਂ ਦੇ ਹੱਕ ਵਿਚ ਦਿੱਤਾ ਧਰਨਾ
. . .  27 minutes ago
ਸੰਦੌੜ , 8 ਮਈ (ਜਸਵੀਰ ਸਿੰਘ ਜੱਸੀ) - ਪੰਜਾਬ ਸਰਕਾਰ ਵਲੋਂ ਕਰੋਨਾ ਮਹਾਂਮਾਰੀ ਦੇ ਵਧਦੇ ਪ੍ਰਕੋਪ ਕਾਰਨ ਸ਼ਨੀਵਾਰ ਐਤਵਾਰ ਕੀਤੀ ਤਾਲਾਬੰਦੀ ਅਤੇ 15 ...
ਸੰਯੁਕਤ ਮੋਰਚੇ ਦੇ ਸੱਦੇ 'ਤੇ ਸ਼ਹਿਰ ਦੀਆਂ ਦੁਕਾਨਾਂ ਖੁਲ੍ਹਵਾਉਣ ਪਹੁੰਚੇ ਕਿਸਾਨ ਜਥੇਬੰਦੀਆਂ ਦੇ ਆਗੂ
. . .  35 minutes ago
ਫ਼ਿਰੋਜ਼ਪੁਰ, 8 ਮਈ (ਕੁਲਬੀਰ ਸਿੰਘ ਸੋਢੀ) - ਦੁਕਾਨਦਾਰਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦੇ ਹੋਏ ਸੰਯੁਕਤ ਮੋਰਚੇ ਦੇ ਸੱਦੇ 'ਤੇ 8 ਮਈ ਨੂੰ ਦੁਕਾਨਾਂ ਖੁਲ੍ਹਵਾਉਣ ਦਾ ...
ਕਰਜ਼ੇ ਤੋਂ ਪ੍ਰੇਸ਼ਾਨ ਮਜ਼ਦੂਰ ਵਲੋਂ ਆਤਮ ਹੱਤਿਆ
. . .  17 minutes ago
ਲੌਂਗੋਵਾਲ, 8 ਮਈ (ਵਿਨੋਦ, ਖੰਨਾ) - ਨੇੜਲੇ ਪਿੰਡ ਮੰਡੇਰ ਖ਼ੁਰਦ ਵਿਖੇ ਕਰਜ਼ੇ ਤੋਂ ਪ੍ਰੇਸ਼ਾਨ ਇਕ ਮਜ਼ਦੂਰ ਨੇ ਪਿੰਡ ਦੇ ਨੇੜਿਉਂ ਲੰਘਦੀ ਨਹਿਰ 'ਚ ਛਾਲ ਮਾਰ ਕੇ ਆਤਮ ਹੱਤਿਆ...
ਅੰਮ੍ਰਿਤਸਰ 'ਚ ਕਿਸਾਨ ਤਾਂ ਨਿੱਤਰੇ, ਪਰ ਨਹੀ ਨਿੱਤਰੇ ਵਪਾਰੀ
. . .  43 minutes ago
ਅੰਮ੍ਰਿਤਸਰ, 8 ਮਈ (ਸੁਰਿੰਦਰਪਾਲ ਸਿੰਘ ਵਰਪਾਲ) - ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਦੁਕਾਨਦਾਰਾਂ ਦੇ ਹੱਕ ਵਿਚ ਦੁਕਾਨਾਂ ਖੁਲ੍ਹਵਾਉਣ ਦੇ ਦਿੱਤੇ ਗਏ ਸੱਦੇ ਨੂੰ ਅੰਮ੍ਰਿਤਸਰ 'ਚ ...
ਤਾਲਾਬੰਦੀ ਦੌਰਾਨ ਕਿਸਾਨਾਂ ਨੇ ਖੁਲ੍ਹਵਾਇਆਂ ਦੁਕਾਨਾਂ
. . .  50 minutes ago
ਮਮਦੋਟ, 8 ਮਈ (ਸੁਖਦੇਵ ਸਿੰਘ ਸੰਗਮ) - ਕੋਵਿਡ-19 ਦੇ ਵਧਦੇ ਪ੍ਰਭਾਵ ਕਾਰਨ ਸਰਕਾਰ ਵਲੋਂ ਸ਼ਨੀਵਾਰ ਤੇ ਐਤਵਾਰ ਨੂੰ ਕੀਤੀ ਗਈ ਤਾਲਾਬੰਦੀ ਦੇ ਬਾਵਜੂਦ ਕਿਸਾਨਾਂ ਨੇ ਕਸਬਾ ਮਮਦੋਟ ਦੀਆਂ...
ਮਹਿਲ ਕਲਾਂ 'ਚ ਦੁਕਾਨਾਂ ਖੁਲ੍ਹਵਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ ਝੰਡਾ ਮਾਰਚ
. . .  57 minutes ago
ਮਹਿਲ ਕਲਾਂ, 8 ਮਈ (ਅਵਤਾਰ ਸਿੰਘ ਅਣਖੀ) - ਸੰਯੁਕਤ ਕਿਸਾਨ ਮੋਰਚੇ ਵਲੋਂ ਸਮੂਹ ਦੁਕਾਨਦਾਰਾਂ ਨੂੰ ਪੰਜਾਬ ਸਰਕਾਰ ਵਲੋਂ ਲਗਾਏ ਹਫ਼ਤਾਵਾਰੀ ...
ਬਾਜ਼ਾਰ ਖੁਲ੍ਹਵਾਉਣ ਲਈ ਸੰਗਰੂਰ ਦੀ ਮੰਡੀ 'ਚ ਇਕੱਠੇ ਹੋਏ ਸੈਂਕੜੇ ਕਿਸਾਨ
. . .  about 1 hour ago
ਸੰਗਰੂਰ, 8 ਮਈ ( ਦਮਨਜੀਤ ਸਿੰਘ ) - ਕਿਸਾਨਾਂ ਵਲੋਂ ਪੰਜਾਬ ਅੰਦਰ ਤਾਲਾਬੰਦੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਬਾਜ਼ਾਰ ਖੁਲ੍ਹਵਾਉਣ ਦੇ ਦਿੱਤੇ ਗਏ ਸੱਦੇ ਤਹਿਤ ਸੰਗਰੂਰ ਦੀ ਅਨਾਜ ਮੰਡੀ ...
ਕਿਸਾਨ ਜਥੇਬੰਦੀਆਂ ਨੇ ਲੌਂਗੋਵਾਲ ਵਿਚ ਦੁਕਾਨਦਾਰਾਂ ਦੇ ਹੱਕ ਵਿਚ ਅਤੇ ਸਰਕਾਰ ਖ਼ਿਲਾਫ਼ ਕੀਤੀ ਰੋਸ ਰੈਲੀ
. . .  16 minutes ago
ਲੌਂਗੋਵਾਲ,8 ਮਈ ( ਸ.ਸ.ਖੰਨਾ,ਵਿਨੋਦ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੰਗਰੂਰ ਵਲੋਂ 32 ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਕਸਬੇ ਅੰਦਰ ਬੱਸ ਸਟੈਂਡ...
ਭਵਾਨੀਗੜ੍ਹ ਵਿਚ ਕਿਸਾਨਾਂ ਵਲੋਂ ਤਾਲਾਬੰਦੀ ਦੇ ਖ਼ਿਲਾਫ਼ ਕੀਤੀ ਰੈਲੀ
. . .  about 1 hour ago
ਭਵਾਨੀਗੜ੍ਹ, 08 ਮਈ (ਰਣਧੀਰ ਸਿੰਘ ਫੱਗੂਵਾਲਾ) - ਭਵਾਨੀਗੜ੍ਹ ਵਿਖੇ ਸੰਯੁਕਤ ਮੋਰਚਾ ਦੇ ਆਦੇਸ਼ਾਂ 'ਤੇ ਵੱਖ - ਵੱਖ ਕਿਸਾਨ ਜਥੇਬੰਦੀਆਂ ਨੇ ਲਾਕਡਾਊਨ ਦਾ ...
ਕਿਸਾਨ ਜਥੇਬੰਦੀਆਂ ਗੁਰੂ ਹਰ ਸਹਾਏ ਵਿਚ ਦੁਕਾਨਾਂ ਖੁਲ੍ਹਵਾਉਣ ਲਈ ਆਈਆਂ ਅੱਗੇ
. . .  16 minutes ago
ਗੁਰੂ ਹਰ ਸਹਾਏ, 8 ਮਈ (ਹਰਚਰਨ ਸਿੰਘ ਸੰਧੂ) - ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਨੂੰ ਵੇਖਦਿਆਂ ਸਰਕਾਰ ਵਲੋਂ ਸ਼ਨੀਵਾਰ ਅਤੇ ਐਤਵਾਰ ਨੂੰ ਬਾਜ਼ਾਰ ਬੰਦ ਰੱਖਣ ਲਈ...
ਕਿਸਾਨ ਜਥੇਬੰਦੀਆਂ ਅਤੇ ਵਪਾਰੀ ਆਗੂ ਦੁਕਾਨਾਂ ਖੁਲ੍ਹਵਾਉਣ ਲਈ ਕਰ ਰਹੇ ਰੋਸ ਮਾਰਚ
. . .  about 1 hour ago
ਪਟਿਆਲਾ, 8 ਮਈ (ਅਮਰਬੀਰ ਸਿੰਘ) - ਆਪਣੇ ਪਹਿਲਾਂ ਤੋਂ ਹੀ ਕੀਤੇ ਐਲਾਨ ਮੁਤਾਬਿਕ ਕਿਸਾਨ ਜਥੇਬੰਦੀਆਂ ਅਤੇ ਕੁਝ ਵਪਾਰੀ ਆਗੂ ਪਟਿਆਲਾ ਦੇ ਬਾਜ਼ਾਰਾਂ ਵਿਚ...
ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਕੀਤੀ ਅਪੀਲ
. . .  about 1 hour ago
ਤਪਾ ਮੰਡੀ , 8 ਮਈ (ਵਿਜੇ ਸ਼ਰਮਾ) - ਸੰਯੁਕਤ ਮੋਰਚੇ ਵਲੋਂ ਵੱਖ ਵੱਖ ਕਿਸਾਨ ਯੂਨੀਅਨਾਂ ਦੇ ਆਗੂਆਂ ਵਲੋਂ ਤਪਾ ਸ਼ਹਿਰ ਅੰਦਰ ਸਰਕਾਰ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਤਪਾ ਸ਼ਹਿਰ...
ਕਿਸਾਨਾਂ ਵਲੋਂ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਕੀਤੀ ਜਾ ਰਹੀ ਹੈ ਅਪੀਲ
. . .  about 1 hour ago
ਰਾਜਾਸਾਂਸੀ, 8 ਮਈ (ਹਰਦੀਪ ਸਿੰਘ ਖੀਵਾ) - ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਮਾਰਗ ਉੱਤੇ ਸਥਿਤ ਮੀਰਾਂਕੋਟ ਚੌਕ ਵਿਖੇ ...
ਭੁਲੇਖੇ ਨਾਲ ਜ਼ਹਿਰੀਲੀ ਚੀਜ਼ ਪੀਣ ਨਾਲ ਬਿਜਲੀ ਮੁਲਾਜ਼ਮ ਦੀ ਮੌਤ
. . .  about 2 hours ago
ਸੁਨਾਮ ਊਧਮ ਸਿੰਘ ਵਾਲਾ, 8 ਮਈ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਬੀਤੀ ਸ਼ਾਮ ਇਕ ਬਿਜਲੀ ਮੁਲਾਜ਼ਮ ਦੀ ਇਲਾਜ ਦੌਰਾਨ ਮੌਤ ਹੋਣ ਦੀ ਖ਼ਬਰ ...
ਬਿੱਲ ਗੇਟਸ ਨੇ 2.4 ਬਿਲੀਅਨ ਡਾਲਰ ਮੇਲਿੰਡਾ ਗੇਟਸ ਦੇ ਖਾਤੇ ਵਿਚ ਕੀਤੇ ਤਬਦੀਲ
. . .  about 2 hours ago
ਸੈਕਰਾਮੈਂਟੋ, 8 ਮਈ (ਹੁਸਨ ਲੜੋਆ ਬੰਗਾ) - ਇਸ ਹਫਤੇ ਦੇ ਸ਼ੁਰੂ ਵਿਚ ਵਿਸ਼ਵ ਦੇ ਅਮੀਰ ਵਿਅਕਤੀਆਂ ਵਿਚ ਸ਼ੁਮਾਰ ਬਿੱਲ ਗੇਟਸ ਤੇ ਮੇਲਿੰਡਾ ਗੇਟਸ ਵਲੋਂ ਤਲਾਕ ਦਾ ਐਲਾਨ ਕਰਨ ਉਪਰੰਤ...
ਜਲੰਧਰ : ਪਾਸਪੋਰਟ ਦਫ਼ਤਰ ਦੀ ਤੀਸਰੀ ਮੰਜ਼ਿਲ ਵਿਚ ਭਿਆਨਕ ਅੱਗ
. . .  about 2 hours ago
ਜਲੰਧਰ , 8 ਮਈ - ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਕ ਦੇ ਨੇੜੇ ਸਥਿਤ ਪਾਸਪੋਰਟ ਦਫ਼ਤਰ ਦੀ ਤੀਸਰੀ ਮੰਜ਼ਿਲ ਵਿਚ ਭਿਆਨਕ ਅੱਗ ਲੱਗ ਗਈ । ਦਮਕਲ ਵਿਭਾਗ ਦੀਆਂ ਗੱਡੀਆਂ ...
ਅਦਾਕਾਰਾ ਕੰਗਨਾ ਰਨੌਤ ਕੋਰੋਨਾ ਪਾਜ਼ੀਟਿਵ
. . .  about 2 hours ago
ਮੁੰਬਈ , 8 ਮਈ - ਅਦਾਕਾਰਾ ਕੰਗਨਾ ਰਨੌਤ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ | ਇਸਦੀ ਜਾਣਕਾਰੀ ...
ਕਿਸਾਨ ਜਥੇਬੰਦੀਆਂ ਪਹੁੰਚੀਆਂ ਦੁਕਾਨਦਾਰਾਂ ਦਾ ਸਾਥ ਦੇਣ
. . .  about 2 hours ago
ਪਟਿਆਲਾ, 8 ਮਈ (ਅਮਰਬੀਰ ਸਿੰਘ ਆਹਲੂਵਾਲੀਆ) - ਕਿਸਾਨਾਂ ਵਲੋਂ ਕੀਤੇ ਐਲਾਨ ਮੁਤਾਬਿਕ ਵਪਾਰੀਆਂ ਦਾ ਸਾਥ ਦੇਣ ਲਈ ਕਿਸਾਨ ਜਥੇਬੰਦੀਆਂ ਦੇ ਕਾਰਕੁਨ ਪਟਿਆਲਾ ਵਿਚ ਪਹੁੰਚ ਰਹੇ...
ਤਪਾ ਮੰਡੀ: ਪੁਲਿਸ ਨੇ ਕੀਤਾ ਸ਼ਹਿਰ 'ਚ ਪੈਦਲ ਫਲੈਗ ਮਾਰਚ
. . .  about 3 hours ago
ਤਪਾ ਮੰਡੀ, 8 ਮਈ (ਵਿਜੇ ਸ਼ਰਮਾ) ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸ਼ਨੀਵਾਰ ਤੇ ਐਤਵਾਰ ਨੂੰ ਮੁਕੰਮਲ ਤਾਲਾਬੰਦੀ...
ਗਿਲਿਅਡ ਸਾਇੰਸ ਤੋਂ ਰੈਮੇਡਸਵੀਰ ਦੀਆਂ 25,600 ਖ਼ੁਰਾਕਾਂ ਅੱਜ ਸਵੇਰੇ ਪਹੁੰਚੀਆਂ ਮੁੰਬਈ
. . .  about 3 hours ago
ਮੁੰਬਈ,08 ਮਈ - ਗਿਲਿਅਡ ਸਾਇੰਸ ਤੋਂ ਰੈਮੇਡਸਵੀਰ ਦੀਆਂ 25,600 ਖ਼ੁਰਾਕਾਂ ...
ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ 4,01,078 ਕੋਰੋਨਾ ਦੇ ਨਵੇਂ ਮਾਮਲੇ, 4,187 ਮੌਤਾਂ
. . .  about 3 hours ago
ਨਵੀਂ ਦਿੱਲੀ, 08 ਮਈ - ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ 4,01,078 ਕੋਰੋਨਾ ਦੇ ...
ਸ਼ੇਰ ਸਮੇਤ ਕੁਝ ਜਾਨਵਰਾਂ ਦੇ ਨਮੂਨੇ ਬਰੇਲੀ ਦੇ ਇੰਡੀਅਨ ਵੈਟਰਨਰੀ ਰਿਸਰਚ ਇੰਸਟੀਚਿਊਟ ਨੂੰ ਭੇਜੇ - ਨੈਸ਼ਨਲ ਜ਼ੂਆਲੋਜੀਕਲ ਪਾਰਕ
. . .  about 3 hours ago
ਦਿੱਲੀ, 08 ਮਈ - ਨੈਸ਼ਨਲ ਜ਼ੂਆਲੋਜੀਕਲ ਪਾਰਕ ਦਿੱਲੀ ਨੇ ਜਾਣਕਾਰੀ ਦਿੱਤੀ ਕਿ ਸ਼ੇਰ ਸਮੇਤ ਕੁਝ ਜਾਨਵਰਾਂ ਦੇ ਨਮੂਨੇ...
ਕਰਨਾਟਕ: ਸੀਗਾ ਗੈਸ ਪ੍ਰਾਈਵੇਟ ਲਿਮਟਿਡ ਬਰਾਂਚ ਦੇ ਮੈਨੇਜਰ ਨੂੰ ਸੀ.ਸੀ.ਬੀ ਨੇ ਕੀਤਾ ਗ੍ਰਿਫ਼ਤਾਰ
. . .  about 4 hours ago
ਕਰਨਾਟਕ,08 ਮਈ - ਸੈਂਟਰਲ ਕ੍ਰਾਈਮ ਬਰਾਂਚ (ਸੀ.ਸੀ.ਬੀ.) ਬੰਗਲੁਰੂ ਨੇ ਪੀਨੀਆ ਉਦਯੋਗਿਕ ਖੇਤਰ ਵਿਚ ਸੀਗਾ ਗੈਸ ਪ੍ਰਾਈਵੇਟ ਲਿਮਟਿਡ ਬਰਾਂਚ ਦੇ...
ਤਾਮਿਲਨਾਡੂ : 10 ਮਈ ਤੋਂ 2 ਹਫ਼ਤਿਆਂ ਲਈ ਪੂਰਨ ਲਾਕਡਾਊਨ ਦਾ ਐਲਾਨ
. . .  about 4 hours ago
ਤਾਮਿਲਨਾਡੂ, 08 ਮਈ- ਤਾਮਿਲਨਾਡੂ ਸਰਕਾਰ ਨੇ 10 ਮਈ ਤੋਂ 2 ਹਫ਼ਤਿਆਂ ਲਈ ਪੂਰਨ ਲਾਕਡਾਊਨ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਮਾਘ ਸੰਮਤ 552
ਵਿਚਾਰ ਪ੍ਰਵਾਹ: ਜੇ ਸਮਾਂ ਰਹਿੰਦਿਆਂ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। -ਨੀਤੀ ਵਚਨ

ਸੰਪਾਦਕੀ

ਬਿਜਲੀ ਦਰਾਂ ਵਿਚ ਵਾਧੇ ਦਾ ਖ਼ਦਸ਼ਾ

ਪੰਜਾਬ ਪਾਵਰਕਾਮ ਦੇ ਪ੍ਰਸਤਾਵ 'ਤੇ ਪੰਜਾਬ ਰਾਜ ਬਿਜਲੀ ਰੈਗੂਲੇਸ਼ਨ ਕਮਿਸ਼ਨ ਨੇ ਰਾਜ ਵਿਚ ਬਿਜਲੀ ਦੀਆਂ ਦਰਾਂ ਵਿਚ ਆਗਾਮੀ ਵਿੱਤੀ ਵਰ੍ਹੇ ਤੋਂ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੇ ਮੱਦੇਨਜ਼ਰ ਜਨਤਕ ਪੱਧਰ 'ਤੇ ਲੋਕਾਂ ਨਾਲ ਗੱਲਬਾਤ ਲਈ ਬਾਕਾਇਦਾ ਰੂਪ-ਰੇਖਾ ਵੀ ...

ਪੂਰੀ ਖ਼ਬਰ »

ਸਰਕਾਰ ਦੇ ਰੁਖ਼ ਵਿਚ ਨਰਮੀ ਦਾ ਰਾਜ਼ ਕੀ ਹੈ?

ਮੈਂ ਚਾਹਤਾ ਹੂੰ ਯਹੀਂ ਸਾਰੇ ਫ਼ੈਸਲੇ ਹੋ ਜਾਏਂ ਕਿ ਇਸ ਕੇ ਬਾਅਦ ਯੇ ਦੁਨੀਆ ਕਹਾਂ ਸੇ ਲਾਊਂਗਾ ਮੈਂ। ਇਸ ਵੇਲੇ ਕਿਸਾਨ ਜਥੇਬੰਦੀਆਂ ਦੇ ਨੇਤਾਵਾਂ ਦੀ ਮਾਨਸਿਕ ਹਾਲਤ ਬਿਲਕੁਲ ਇਸ ਸ਼ੇਅਰ ਵਰਗੀ ਹੈ ਤੇ ਉਹ 100 ਫ਼ੀਸਦੀ ਜਿੱਤ ਲਈ ਲੜਾਈ ਲੜ ਰਹੇ ਹਨ। ਪਰ ਇਹ ਵੀ ਸੱਚ ਹੈ ਕਿ ...

ਪੂਰੀ ਖ਼ਬਰ »

ਜੰਮੂ ਕਸ਼ਮੀਰ : ਨਵੀਂ ਸਵੇਰ ਦੀ ਆਮਦ ਦੇ ਆਸਾਰ

ਜੰਮੂ ਕਸ਼ਮੀਰ ਸੈਰ-ਸਪਾਟੇ ਨਾਲ ਜੁੜੇ ਕਾਰੋਬਾਰੀਆਂ ਦੇ ਚਿਹਰੇ ਖਿੜੇ ਨਜ਼ਰ ਆਏ ਜਦੋਂ ਦਸੰਬਰ-20 ਅਤੇ ਅੱਧ ਜਨਵਰੀ 2021 ਤੱਕ ਪਿਛਲੇ ਸਾਲ ਦੀ ਤੁਲਨਾ 88 ਫ਼ੀਸਦੀ ਤੋਂ ਜ਼ਿਆਦਾ ਸੈਲਾਨੀ ਕਸ਼ਮੀਰ ਪਹੁੰਚ ਗਏ। ਮਤਲਬ ਸਥਿਤੀ 'ਚ ਆਏ ਸੁਧਾਰ ਕਰ ਕੇ 20 ਹਜ਼ਾਰ ਸੈਲਾਨੀ ਆ ਚੁੱਕੇ ਹਨ। ਕੇਂਦਰ ਸ਼ਾਸਤ ਰਾਜ ਵਿਚ ਪਹਿਲੇ ਯਤਨ ਦੇ ਤਹਿਤ ਹੁਣ ਤੱਕ ਦਾ ਸਭ ਤੋਂ ਵੱਡਾ 28,400 ਕਰੋੜ ਰੁਪਏ ਦਾ ਇਕ ਪੈਕੇਜ, ਉਦਯੋਗ, ਸੈਰ-ਸਪਾਟਾ, ਖੇਤੀ ਬਾਗ਼ਬਾਨੀ ਅਤੇ ਹਸਤਕਲਾ ਦੇ ਵਿਕਾਸ ਲਈ ਜਾਰੀ ਕੀਤਾ ਗਿਆ ਹੈ। ਇਸ ਤਹਿਤ ਇਲਾਕੇ ਦੇ 80 ਫੀਸਦੀ ਨੌਜਵਾਨਾਂ ਨੂੰ ਅਗਲੇ 5 ਸਾਲਾਂ 'ਚ ਇਨ੍ਹਾਂ ਉਦਯੋਗਾਂ ਵਿਚ ਰੁਜ਼ਗਾਰ ਮਿਲੇਗਾ। ਯੁਵਾ ਸਰਕਾਰ ਤੋਂ ਕਰਜ਼ ਲੈ ਕੇ ਆਪਣਾ ਰੁਜ਼ਗਾਰ ਸ਼ੁਰੂ ਕਰ ਸਕਣਗੇ ਜਿਸ ਲਈ ਸਸਤੀ ਜ਼ਮੀਨ ਮੁਹੱਈਆ ਕਰਵਾਈ ਜਾਵੇਗੀ। ਇਸ ਸ਼ੁਰੂਆਤ ਦੇ ਲੱਛਣ ਉਸ ਵਕਤ ਦਿਖਾਈ ਦਿੱਤੇ ਜਦੋਂ ਸਰਕਾਰ ਨੇ ਪਹਿਲਾਂ ਤੋਂ ਦਿੱਤੇ ਇਸ਼ਤਿਹਾਰ 1100 ਹਜ਼ਾਰ ਖਾਲੀ ਅਸਾਮੀਆਂ ਲਈ ਪਿਛਲੇ ਸਾਲ 10 ਨਵੰਬਰ ਨੂੰ ਪ੍ਰੀਖਿਆ ਲਈ ਅਤੇ 13000 ਨਵੇਂ ਅਹੁਦਿਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ। ਕਸ਼ਮੀਰੀ ਨੌਜਵਾਨ ਸਿੱਖਿਆ ਲੈ ਕੇ ਨੌਕਰੀ/ਕਾਰੋਬਾਰ ਵਿਚ ਆਉਣਗੇ ਤਾਂ ਧਾਰਮਿਕ ਕੱਟੜਵਾਦੀ ਸੋਚ ਨੂੰ ਨੱਥ ਪਵੇਗੀ।
ਦੂਸਰੀ ਪਹਿਲ ਕਦਮੀ ਉਸ ਵਕਤ ਨਜ਼ਰ ਆਈ ਜਦੋਂ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਸੂਬੇ ਵਿਚ ਜ਼ਿਲ੍ਹਾ ਵਿਕਾਸ ਪ੍ਰੀਸ਼ਦ (ਡੀ ਡੀ ਸੀ) ਦੀਆਂ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਜਿਸ ਦੀ ਬਦੌਲਤ 16 ਕੁ ਮਹੀਨਿਆਂ ਦੀ ਪਸਰੀ ਖ਼ਤਰਨਾਕ ਧੁੰਦ ਨੂੰ ਜਮਹੂਰੀ ਅਮਲ ਬਹਾਲੀ ਦੀ ਧੁੱਪ ਮਿਲੀ। ਇਸ ਵਾਰ 2016 ਤੇ 2018 ਦੀਆਂ ਪੰਚਾਇਤ ਚੋਣਾਂ ਵਾਂਗ ਦਹਿਸ਼ਤਗਰਦਾਂ ਨੇ ਬਾਈਕਾਟ ਦੀ ਧਮਕੀ ਵੀ ਨਹੀਂ ਸੀ ਦਿੱਤੀ।
ਤੀਸਰੀ ਪਹਿਲ ਕਦਮੀ ਜੰਮੂ ਕਸ਼ਮੀਰ ਨੈਸ਼ਨਲ ਕਾਨਫਰੰਸ, ਪੀਪਲਜ਼ ਡੈਮੋਕ੍ਰੈਟਿਕ ਪਾਰਟੀ, ਕਮਿਊਨਿਸਟ ਪਾਰਟੀ (ਮਾਰਕਸਵਾਦੀ), ਕਸ਼ਮੀਰ ਪੀਪਲਜ਼ ਕਾਨਫ਼ਰੰਸ ਅਤੇ ਅਵਾਮੀ ਨੈਸ਼ਨਲ ਕਾਨਫ਼ਰੰਸ ਵਲੋਂ ਇਕ ਸੁਰ 'ਚ ਡਾ: ਫਾਰੂਕ ਤੇ ਮਹਿਬੂਬਾ ਮੁਫਤੀ ਦੀ ਅਗਵਾਈ ਵਿਚ 'ਪੀਪਲਜ਼ ਅਲਾਇੰਸ ਫਾਰ ਗੁਪਕਾਰ ਡੈਕਲੇਰੇਸ਼ਨ' ਦਾ ਗਠਨ ਕੀਤਾ ਅਤੇ ਸਾਫ਼ ਕਿਹਾ ਕਿ, 'ਅਸੀਂ ਦੇਸ਼ ਦੇ ਨਹੀਂ ਭਾਜਪਾ ਦੇ ਦੁਸ਼ਮਣ ਹਾਂ ਜੋ ਹਿੰਦੂਆਂ, ਮੁਸਲਮਾਨਾਂ, ਸਿੱਖਾਂ ਤੇ ਇਸਾਈਆਂ ਨੂੰ ਵੱਖ-ਵੱਖ ਕਰਨਾ ਚਾਹੁੰਦੀ ਹੈ'। ਗੁਪਕਾਰ ਸੰਗਠਨ ਨੇ ਡੀ.ਡੀ.ਸੀ. ਦੀਆਂ 278 ਸੀਟਾਂ ਉੱਤੇ ਚੋਣ ਲੜਨ ਦਾ ਐਲਾਨ ਕੀਤਾ ਸੀ।
ਇਸ ਤੋਂ ਪਹਿਲਾਂ ਹਿਰਾਸਤ 'ਚ ਲਏ ਪ੍ਰਮੁੱਖ ਨੇਤਾਵਾਂ ਦੀ ਰਿਹਾਈ ਦਾ ਚੰਗਾ ਸੰਦੇਸ਼ ਗਿਆ। 221 ਦਿਨਾਂ ਬਾਅਦ ਨੈਸ਼ਨਲ ਕਾਨਫ਼ਰੰਸ ਦੇ ਮੁਖੀ, ਸ੍ਰੀਨਗਰ ਤੋਂ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਮੁੱਖ ਮੰਤਰੀ ਡਾ: ਫਾਰੂਕ ਅਬਦੁੱਲਾ ਨੂੰ 13 ਮਾਰਚ ਨੂੰ ਰਿਹਾਅ ਕੀਤਾ ਗਿਆ।
ਡਾ: ਫਾਰੂਕ ਅਬਦੁੱਲਾ ਦੀ ਰਿਹਾਈ, ਅਲਤਾਫ਼ ਬੁਖਾਰੀ ਦੀ ਨਵੀਂ ਬਣੀ ਜੰਮੂ ਕਸ਼ਮੀਰ ਅਪਨੀ ਪਾਰਟੀ ਅਤੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਵਲੋਂ ਜੰਮੂ ਕਸ਼ਮੀਰ ਨੂੰ ਛੇਤੀ ਰਾਜ ਦਾ ਦਰਜਾ ਦੇਣ, ਰਾਜ ਦੀ ਵੰਡ ਨਾ ਹੋਣ ਅਤੇ ਬਾਕੀ ਰਹਿੰਦੇ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਰਿਹਾਈ ਦਾ ਭਰੋਸਾ ਦੇਣ ਨੂੰ ਕੇਂਦਰ ਸਰਕਾਰ ਵਲੋਂ ਜੰਮੂ ਕਸ਼ਮੀਰ 'ਚ ਮੁਲਤਵੀ ਜਮਹੂਰੀ ਅਮਲ ਦੀ ਬਹਾਲੀ ਲਈ ਇਕ ਅਹਿਮ ਕਦਮ ਦੱਸਿਆ ਜਾ ਰਿਹਾ ਹੈ।
ਅਬਦੁੱਲਾ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਸਿਆਸਤ ਵਿਚ ਹਨ। ਸ਼ੇਖ ਅਬਦੁੱਲਾ, ਡਾ: ਫਾਰੂਕ ਅਬਦੁੱਲਾ ਅਤੇ ਉਮਰ ਅਬਦੁੱਲਾ ਮੁੱਖ ਮੰਤਰੀ ਰਹੇ। ਪਰਿਵਾਰ ਦੀ ਕਾਂਗਰਸ ਤੇ ਭਾਜਪਾ ਨਾਲ ਨੇੜਤਾ ਰਹੀ ਹੈ। ਗੁਪਕਾਰ ਐਲਾਨਨਾਮੇ ਵਾਲੇ ਗੱਠਜੋੜ ਨੇ 110 ਸੀਟਾਂ ਜਿੱਤੀਆਂ। ਭਾਜਪਾ ਨੇ 75, ਆਜ਼ਾਦ 50, ਕਾਂਗਰਸ ਨੇ 26, ਅਪਨੀ ਪਾਰਟੀ ਨੇ 12, ਪੀ ਡੀ ਐੱਫ ਅਤੇ ਨੈਸ਼ਨਲ ਪੈਂਥਰਜ਼ ਪਾਰਟੀ ਤੇ ਬਸਪਾ ਨੇ ਇਕ-ਇਕ ਸੀਟ 'ਤੇ ਜਿੱਤ ਦਰਜ ਕੀਤੀ। ਜਿਥੇ ਕਸ਼ਮੀਰ ਘਾਟੀ ਵਿਚ ਭਾਜਪਾ ਨੂੰ ਸਿਰਫ ਤਿੰਨ ਸੀਟਾਂ 'ਤੇ ਸਬਰ ਕਰਨਾ ਪਿਆ, ਉਥੇ ਭਾਜਪਾ ਦੇ ਗੜ੍ਹ ਜੰਮੂ ਖਿੱਤੇ ਵਿਚ ਗੁਪਕਾਰ ਸੰਗਠਨ ਨੇ 35 ਸੀਟਾਂ ਜਿੱਤ ਕੇ ਸਿਆਸੀ ਮਾਹਿਰਾਂ ਨੂੰ ਹੈਰਾਨ ਕਰ ਦਿੱਤਾ। ਸੂਬੇ ਨਾਲ ਜੁੜੀਆਂ ਧਿਰਾਂ ਨੂੰ ਜਦੋਂ ਚੋਣ ਕਰਨ ਦਾ ਸਮਾਂ ਮਿਲਿਆ ਤਾਂ ਉਨ੍ਹਾਂ ਭਾਜਪਾ ਖਿਲਾਫ਼ ਖੜ੍ਹੇ ਹੋਣ ਨੂੰ ਤਰਜੀਹ ਦਿੱਤੀ। ਭਾਵ ਕਸ਼ਮੀਰੀਆਂ ਦਾ ਵੱਡਾ ਵਰਗ ਕੇਂਦਰ ਵਿਚ ਸੱਤਾਧਾਰੀ ਪਾਰਟੀ ਦੀਆਂ ਨੀਤੀਆਂ ਨੂੰ ਪਸੰਦ ਨਹੀਂ ਕਰਦਾ। ਜਦੋਂ 5 ਅਗਸਤ, 2019 ਨੂੰ ਕਸ਼ਮੀਰੀ ਅਵਾਮ ਨੂੰ ਵੱਧ ਅਧਿਕਾਰ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਤੇ 35 -ਏ ਨੂੰ ਮਨਸੂਖ ਕਰਕੇ, ਸੂਬੇ ਨੂੰ ਦੋ ਕੇਂਦਰ ਸ਼ਾਸਤ ਰਾਜਾਂ ਵਿਚ ਤਬਦੀਲ ਕਰਨ ਮੌਕੇ ਜਿਸ ਵਿਕਾਸ, ਅੱਤਵਾਦ ਦਾ ਖਾਤਮਾ ਤੇ ਅਮਨ-ਸ਼ਾਂਤੀ ਦੀ ਬਹਾਲੀ ਦਾ ਵਾਅਦਾ ਕੀਤਾ ਗਿਆ ਸੀ ਉਸ ਦਾ ਕਿਧਰੇ ਨਿਸ਼ਾਨ ਵੀ ਦਿਖਾਈ ਨਹੀਂ ਦੇ ਰਿਹਾ। ਸਰਕਾਰੀ ਦਾਅਵਿਆਂ ਦੇ ਬਾਵਜੂਦ ਅੱਤਵਾਦੀ ਘਟਨਾਵਾਂ ਵਿਚ ਕਮੀ ਨਹੀਂ ਆਈ ਸਗੋਂ ਘਾਟੀ ਵਿਚ ਹਰ ਦੂਸਰੇ ਦਿਨ ਜੇਹਾਦੀ ਹਮਲੇ ਹੋ ਰਹੇ ਹਨ। ਪ੍ਰਸ਼ਾਸਨ ਨੂੰ ਡੀ.ਡੀ.ਸੀ. ਦੇ ਚੁਣੇ ਗਏ ਮੈਂਬਰਾਂ ਦੀ ਸੁਰੱਖਿਆਂ ਨੂੰ ਲੈ ਕੇ ਗੰਭੀਰ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਇਸ ਤੋਂ ਪਹਿਲਾਂ ਪਿਛਲੇ 17 ਮਹੀਨਿਆਂ ਦੌਰਾਨ 4000 ਦੇ ਕਰੀਬ ਪੰਚਾਇਤਾਂ ਦੇ ਪ੍ਰਤੀਨਿਧਾਂ (ਪੰਚਾਂ-ਸਰਪੰਚਾਂ) ਦੀ ਸੁਰੱਖਿਆਂ ਨੂੰ ਲੈ ਕੇ ਹਾਲਾਤ ਬਹੁਤੇ ਚੰਗੇ ਨਹੀਂ ਹਨ। ਪੰਚਾਂ ਸਰਪੰਚਾਂ ਨੇ ਉਪ ਰਾਜਪਾਲ ਨੂੰ ਗੁਹਾਰ ਲਗਾਈ ਸੀ ਕਿ ਸਾਨੂੰ ਬਚਾਓ। ਜੰਮੂ-ਕਸ਼ਮੀਰ ਐਸੋਸੀਏਸ਼ਨ ਦੇ ਮੁਖੀ ਮੌਲਵੀ ਤਾਰਿਕ ਨੇ ਅਰਜ਼ ਗੁਜ਼ਾਰੀ ਸੀ ਕਿ, 'ਸਾਨੂੰ ਬਚਾਓ, ਸਾਡੀ ਜਾਨ ਖ਼ਤਰੇ ਵਿਚ ਹੈ'। ਪੰਚਾਂ-ਸਰਪੰਚਾਂ ਨੂੰ ਸ੍ਰੀਨਗਰ ਦੇ ਹੋਟਲਾਂ ਵਿਚ ਠਹਿਰਾਇਆ ਗਿਆ ਹੈ, ਫਿਰ ਵੀ ਹੁਣ ਤੱਕ 19 ਪੰਚ ਸਰਪੰਚ ਦਹਿਸ਼ਤੀ ਹਿੰਸਾ ਦੀ ਭੇਟ ਚੜ੍ਹ ਚੁੱਕੇ ਹਨ।
ਜਮਹੂਰੀ ਪਹਿਲ-ਕਦਮੀਆਂ (ਡੀ.ਡੀ.ਸੀ. ਚੋਣਾਂ, 52 ਪ੍ਰਤੀਸ਼ਤ ਪੋਲਿੰਗ) ਇਕ ਚੰਗਾ ਸ਼ਗਨ ਹੈ ਪਰ ਇਸ ਦੇ ਨਾਲ ਹੀ ਜੇਕਰ ਡੀ.ਡੀ.ਸੀ. ਚੋਣਾਂ ਵੇਲੇ ਜਾਰੀ ਕੀਤੇ ਗਏ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦੇ ਭਾਵ ਨਿੱਜੀ ਖੇਤਰ ਵਿਚ ਰੁਜ਼ਗਾਰ ਦੇ ਅਨੁਕੂਲ ਨੀਤੀ, ਸਥਾਨਕ ਲੋਕਾਂ ਨੂੰ ਨੌਕਰੀਆਂ ਵਿਚ ਰਾਖਵਾਂਕਰਨ, ਨਵੀਆਂ ਸਨਅਤਾਂ ਲਾਉਣ, ਨਿਵੇਸ਼ ਕਰਨ, ਸੈਰ-ਸਪਾਟਾ, ਬਾਗ਼ਬਾਨੀ, ਹਸਤਕਲਾ ਨੂੰ ਪ੍ਰਫੁੱਲਿਤ ਕਰਨ ਦੇ ਸੁਪਨੇ ਪੂਰੇ ਕਰਨ ਅਤੇ 4 ਜੀ ਇੰਟਰਨੈੱਟ ਦੀ ਬਹਾਲੀ ਦੇ ਨਾਲ ਹੀ ਨਵੀਂ ਸਵੇਰ ਦੀ ਆਮਦ ਦੇ ਆਸਾਰ ਮਹਿਸੂਸ ਕੀਤੇ ਜਾ ਸਕਣਗੇ।


-ਪ੍ਰੀਤ ਨਗਰ -143109 (ਅੰਮ੍ਰਿਤਸਰ)।
ਮੋਬਾਈਲ : 98140-82217

ਖ਼ਬਰ ਸ਼ੇਅਰ ਕਰੋ

 

ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋ ਸਕਦੀ ਹੈ ਪਰਮਾਣੂ ਹਥਿਆਰ ਰੋਕ ਸੰਧੀ

22 ਜਨਵਰੀ, 2021 ਨੂੰ ਸੰਯੁਕਤ ਰਾਸ਼ਟਰ ਦੁਆਰਾ ਪਾਸ ਕੀਤੀ ਪ੍ਰਮਾਣੂ ਹਥਿਆਰਰੋਕਣ ਵਾਲੀ ਸੰਧੀ-ਟੀ. ਪੀ. ਐਨ. ਡਬਲਯੂ. (Treaty Prohibiting Nuclear Weapons TPNW) ਲਾਗੂ ਹੋ ਜਾਵੇਗੀ। ਇਸ ਨਾਲ ਪ੍ਰਮਾਣੂ ਹਥਿਆਰ ਗ਼ੈਰ-ਕਾਨੂੰਨੀ ਹੋਜਾਣਗੇ। ਉਨ੍ਹਾਂ ਦੀ ਵਰਤੋਂ, ਚਲਾਉਣ ਲਈ ਤਿਆਰੀ, ਖੋਜਬੀਨ, ਤਕਨਾਲੋਜੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX