ਤਾਜਾ ਖ਼ਬਰਾਂ


ਨਿਯਮਾਂ ਦੀ ਪਾਲਨਾ ਕਰਵਾਉਣ ਵਾਲੇ ਅਫ਼ਸਰਾਂ ਦੇ ਸਾਹਮਣੇ ਨਹੀਂ ਹੋਈ ਸਰਕਾਰੀ ਹੁਕਮਾਂ ਦੀ ਪਾਲਨਾ
. . .  4 minutes ago
ਫਗਵਾੜਾ, 7 ਮਈ ( ਹਰੀਪਾਲ ਸਿੰਘ) - ਇਕ ਪਾਸੇ ਤਾਂ ਸਰਕਾਰ ਕੋਵਿਡ 19 ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਲੋਕਾਂ ਦੇ ਖ਼ਿਲਾਫ਼ ਕੇਸ ਦਰਜ ਕਰ ਰਹੀ ਹੈ ਅਤੇ ਦੂਜੇ ਪਾਸੇ ਅੱਜ ਨਗਰ ਨਿਗਮ ਕੰਪਲੈਕਸ...
ਬੱਸ ਦੀ ਫੇਟ ਵੱਜਣ ਨਾਲ ਸਾਈਕਲ ਸਵਾਰ ਦੀ ਮੌਤ
. . .  35 minutes ago
ਹਰੀਕੇ ਪੱਤਣ, 7 ਮਈ (ਸੰਜੀਵ ਕੁੰਦਰਾ) - ਹਰੀਕੇ ਅਮ੍ਰਿੰਤਸਰ ਰੋਡ 'ਤੇ ਬੱਸ ਦੀ ਫੇਟ ਵੱਜਣ ਕਾਰਨ ਸਾਈਕਲ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਸਾਈਕਲ ਸਵਾਰ ਰਾਮ...
ਵਿਦਿਆਰਥੀ ਦੇ ਕਤਲ ਮਾਮਲੇ ਵਿਚ ਗ੍ਰਿਫ਼ਤਾਰ ਮੁੱਖ ਦੋਸ਼ੀ ਪੁਲਿਸ ਹਿਰਾਸਤ ਵਿਚੋਂ ਹੋਇਆ ਫ਼ਰਾਰ
. . .  30 minutes ago
ਲੁਧਿਆਣਾ, 7 ਮਈ - ਪਰਮਿੰਦਰ ਸਿੰਘ ਆਹੂਜਾ - ਥਾਣਾ ਡਾਬਾ ਦੀ ਪੁਲਿਸ ਵਲੋਂ ਬੀਤੇ ਦਿਨ ਵਿਦਿਆਰਥੀ ਦੇ ਕਤਲ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਮੁੱਖ ਕਥਿਤ ਦੋਸ਼ੀ ਹਰਵਿੰਦਰ ਕੁਮਾਰ ਪੁਲਿਸ ਹਿਰਾਸਤ ਵਿਚੋਂ ...
ਮਹਿਲ ਕਲਾਂ (ਬਰਨਾਲਾ) ਦੇ ਨੌਜਵਾਨ ਦਾ ਮਨੀਲਾ ਵਿਚ ਹੋਇਆ ਦਿਹਾਂਤ
. . .  about 1 hour ago
ਮਹਿਲ ਕਲਾਂ, 7 ਮਈ (ਅਵਤਾਰ ਸਿੰਘ ਅਣਖੀ) - ਕਸਬਾ ਮਹਿਲ ਕਲਾਂ (ਬਰਨਾਲਾ) ਨਾਲ ਸਬੰਧਿਤ ਨੌਜਵਾਨ ਦੀ ਮਨੀਲਾ 'ਚ ਮੌਤ ਹੋਣ ਦਾ ਪਤਾ...
ਵੀਡੀਓ ਕਾਨਫਰੰਸਿੰਗ ਰਾਹੀਂ ਸੋਨੀਆ ਗਾਂਧੀ ਦੀ ਕਾਂਗਰਸ ਦੀ ਸੰਸਦੀ ਪਾਰਟੀ ਨਾਲ ਮੀਟਿੰਗ
. . .  about 1 hour ago
ਨਵੀਂ ਦਿੱਲੀ , 7 ਮਈ - ਵੀਡੀਓ ਕਾਨਫਰੰਸਿੰਗ ਰਾਹੀਂ ਪਾਰਟੀ ਦੇ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਪ੍ਰਧਾਨਗੀ ਹੇਠ ਕਾਂਗਰਸ ਦੀ ਸੰਸਦੀ ਪਾਰਟੀ ਦੀ ਬੈਠਕ ...
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੀ ਅਦਾਲਤ ਵਿਖੇ ਪਹੁੰਚੇ
. . .  about 1 hour ago
ਅੰਮ੍ਰਿਤਸਰ, 7 ਮਈ (ਹਰਮਿੰਦਰ ਸਿੰਘ) - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੀ ਜਾਣਕਾਰੀ ਨਾ ਮਿਲਣ ਕਰ ਕੇ ਅਤੇ ਬੇਅਦਬੀ ਮਾਮਲੇ ਦੀ ਪੜਤਾਲ ਲਈ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ...
ਕੋਵੀਡ -19 ਮਹਾਂਮਾਰੀ ਦੇ ਵਿਰੁੱਧ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਨੇ ਦਾਨ ਕੀਤੇ 2 ਕਰੋੜ ਰੁਪਏ
. . .  about 1 hour ago
ਨਵੀਂ ਦਿੱਲੀ , 7 ਮਈ - ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਅਦਾਕਾਰਾ ਪਤਨੀ ਅਨੁਸ਼ਕਾ ਸ਼ਰਮਾ ਨੇ ਇਕ ਫ਼ੰਡ ਜੁਟਾਉਣ ਵਾਲੇ ਪ੍ਰਾਜੈਕਟ ਲਈ 2 ਕਰੋੜ ਰੁਪਏ...
ਕੋਰੋਨਾ ਪਾਜ਼ੀਟਿਵ ਆਏ ਡੀ.ਏ.ਵੀ. ਸਕੂਲ ਬਠਿੰਡਾ ਦੇ ਪ੍ਰਿੰਸੀਪਲ ਪ੍ਰਮੋਦ ਖੁਸਰੀਜਾ ਦੀ ਮੌਤ
. . .  about 2 hours ago
ਬਠਿੰਡਾ , 7 ਮਈ (ਅਮ੍ਰਿਤਪਾਲ ਸਿੰਘ ਵਲਾਣ) - ਡੀ.ਏ.ਵੀ. ਸਕੂਲ, ਬਠਿੰਡਾ ਦੇ ਪ੍ਰਿੰਸੀਪਲ ਪ੍ਰਮੋਦ ਖੁਸਰੀਜਾ ਦੀ ਅੱਜ ਮੌਤ ਹੋ ਗਈ ਹੈ। ਉਹ 10 ਦਿਨ ਪਹਿਲਾਂ...
ਉੱਘੇ ਭਾਰਤੀ ਸੈਫ਼ ਵਿਕਾਸ ਖੰਨਾ ਭਾਰਤ ਨੂੰ ਭੇਜ ਰਹੇ ਹਨ ਕੋਵੀਡ -19 ਰਾਹਤ ਸਮਗਰੀ
. . .  about 1 hour ago
ਨਿਊ ਯਾਰਕ, 7 ਮਈ - ਉੱਘੇ ਭਾਰਤੀ ਸੈਫ਼ ਵਿਕਾਸ ਖੰਨਾ ਨੇ ਕੋਵੀਡ -19 ਰਾਹਤ ਸਮਗਰੀ ਭਾਰਤ ਨੂੰ ਭੇਜਣ ਲਈ ਜੰਗੀ ਪੱਧਰ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ...
ਹੁਣ ਤੱਕ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 17.35 ਕਰੋੜ ਤੋਂ ਵੱਧ ਟੀਕੇ ਮੁਫ਼ਤ ਦਿੱਤੇ ਗਏ - ਸਿਹਤ ਮੰਤਰਾਲਾ
. . .  about 2 hours ago
ਨਵੀਂ ਦਿੱਲੀ , 7 ਮਈ - ਭਾਰਤ ਸਰਕਾਰ ਨੇ ਹੁਣ ਤੱਕ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 17.35 ਕਰੋੜ ਤੋਂ ਵੱਧ ਟੀਕੇ ਦੀਆਂ ਖ਼ੁਰਾਕਾਂ ਮੁਫ਼ਤ ਮੁਹੱਈਆ...
ਭਾਰਤ ਵਿਚ 4 ਲੱਖ ਤੋਂ ਉੱਪਰ ਆਏ ਨਵੇਂ ਕੋਰੋਨਾ ਦੇ ਮਾਮਲੇ
. . .  about 3 hours ago
ਨਵੀਂ ਦਿੱਲੀ , 7 ਮਈ - ਕੇਂਦਰੀ ਸਿਹਤ ਮੰਤਰਾਲਾ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿਚ ਭਾਰਤ ਵਿਚ 4,14,188 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ...
ਰੇਮਡੇਸਿਵਿਰ ਦੇ ਟੀਕਿਆਂ ਦੀ ਖੇਪ ਲੈ ਕੇ ਆ ਰਿਹਾ ਹਵਾਈ ਜਹਾਜ਼ ਰਨ ਵੇ 'ਤੇ ਫਿਸਲਿਆ, ਦੋਵੇਂ ਪਾਈਲਟ ਜ਼ਖਮੀ
. . .  about 3 hours ago
ਗਵਾਲੀਅਰ, 7 ਮਈ - ਗਵਾਲੀਅਰ ਏਅਰਪੋਰਟ 'ਤੇ ਵੀਰਵਾਰ ਦੇਰ ਰਾਤ ਵੱਡਾ ਹਾਦਸਾ ਹੋਣ ਤੋਂ ਬੱਚ ਗਿਆ। ਇੱਥੇ ਇਕ ਜਹਾਜ਼ ਰਨ ਵੇ 'ਤੇ ਫਿਸਲ ਗਿਆ। ਇਹ ਪਲੇਨ ਰੇਮਡੇਸਿਵਿਰ ਦੇ ਟੀਕਿਆਂ ਦੀ ਖੇਪ ਲੈ ਕੇ ਆ ਰਿਹਾ ਸੀ। ਇਸ ਘਟਨਾ ਵਿਚ 2...
ਪ੍ਰਧਾਨ ਮੰਤਰੀ ਨੇ ਫ਼ੋਨ 'ਤੇ ਸਿਰਫ਼ ਆਪਣੇ ਮਨ ਕੀ ਬਾਤ ਕੀਤੀ, ਸਾਡੀ ਇਕ ਨਹੀਂ ਸੁਣੀ - ਝਾਰਖੰਡ ਦੇ ਮੁੱਖ ਮੰਤਰੀ ਨੇ ਮੋਦੀ 'ਤੇ ਕੱਸਿਆ ਜ਼ੋਰਦਾਰ ਤੰਜ
. . .  about 4 hours ago
ਰਾਂਚੀ, 7 ਮਈ - ਕੋਰੋਨਾ ਦੀ ਦੇਸ਼ ਵਿਚ ਪ੍ਰਚੰਡ ਹੋਈ ਲਹਿਰ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕੁਝ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਫ਼ੋਨ 'ਤੇ ਗੱਲ ਕੀਤੀ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ...
ਕੋਰੋਨਾ ਕਾਰਨ ਇਕ ਹੋਰ ਭਾਜਪਾ ਵਿਧਾਇਕ ਦੀ ਮੌਤ
. . .  about 4 hours ago
ਲਖਨਊ, 7 ਮਈ - ਯੋਗੀ ਸਰਕਾਰ ਚਾਹੇ ਕੁਝ ਕਹੇ ਪਰ ਉਤਰ ਪ੍ਰਦੇਸ਼ 'ਚ ਕੋਰੋਨਾ ਦਾ ਕਹਿਰ ਜਾਰੀ ਹੈ। ਹੁਣ ਇਸ ਦੀ ਚਪੇਟ ਵਿਚ ਆ ਕੇ ਇਕ ਹੋਰ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਦੀ ਮੌਤ ਹੋ ਗਈ। ਰਾਏਬਰੇਲੀ ਦੇ ਸਲੋਨ ਤੋਂ ਭਾਜਪਾ...
ਆਸਾਮ 'ਚ ਲੱਗੇ ਭੁਚਾਲ ਦੇ ਝਟਕੇ
. . .  about 4 hours ago
ਗੁਹਾਟੀ, 7 ਮਈ - ਆਸਾਮ 'ਚ ਅੱਜ ਹਲਕੇ ਭੁਚਾਲ ਦੇ ਝਟਕੇ ਲੱਗੇ। ਆਸਾਮ ਦੇ ਮਾਰੀਗਾਓਂ 'ਚ 2.8 ਦੀ ਤੀਬਰਤਾ ਨਾਲ ਭੁਚਾਲ ਦੇ ਝਟਕੇ ...
ਅੱਜ ਦਾ ਵਿਚਾਰ
. . .  about 5 hours ago
ਫਾਈਜ਼ਰ ਅਤੇ ਬਾਇਓਨਟੈਕ ਮੁਫਤ ਓਲੰਪਿਕ ਅਥਲੀਟਾਂ ਨੂੰ ਲਗਾਏਗੀ ਟੀਕੇ
. . .  1 day ago
ਨਵੀਂ ਦਿੱਲੀ, 06 ਮਈ - ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਸੀ.) ਨੇ ਕਿਹਾ ਕਿ ਟੀਕਾ ਨਿਰਮਾਣ ਕੰਪਨੀ ਫਾਈਜ਼ਰ ਅਤੇ ਬਾਇਓਨਟੈਕ ਟੋਕਿਓ ਓਲੰਪਿਕ ਦੀ ਤਿਆਰੀ ਕਰ ਰਹੇ ਅਥਲੀਟਾਂ ਨੂੰ ਟੀਕੇ ਲਗਾਏਗੀ...
ਤਰਨਤਾਰਨ ਸ਼ਹਿਰ ਵਿਚ ਕੱਲ੍ਹ ਸਾਰੀਆਂ ਦੁਕਾਨਾਂ ਸਵੇਰੇ 9 ਤੋਂ ਬਾਅਦ ਦੁਪਹਿਰ 1 ਵਜੇ ਤੱਕ ਖੁੱਲ੍ਹਣਗੀਆਂ
. . .  1 day ago
ਤਰਨਤਾਰਨ , 6 ਮਈ ( ਹਰਿੰਦਰ ਸਿੰਘ, ਵਿਕਾਸ ਮਰਵਾਹਾ ) - ਪਾਬੰਦੀਆਂ ਦੌਰਾਨ ਸ਼ੁੱਕਰਵਾਰ ਨੂੰ ਤਜਰਬੇ ਦੇ ਤੌਰ ‘ਤੇ ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਾਰੀਆਂ ਦੁਕਾਨਾਂ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਖੁੱਲਣੀਆਂ ...
ਮਲੋਟ ਵਿਖੇ ਭਾਜਪਾ ਵਿਧਾਇਕ ਦੀ ਕੁੱਟਮਾਰ ਦੇ ਮਾਮਲੇ ਵਿਚ ਤਿੰਨ ਹੋਰ ਕਿਸਾਨ ਰਿਹਾਅ
. . .  1 day ago
ਸ੍ਰੀ ਮੁਕਤਸਰ ਸਾਹਿਬ , 6 ਮਈ {ਰਣਜੀਤ ਸਿੰਘ ਢਿੱਲੋਂ}-ਮਲੋਟ ਵਿਖੇ ਪਿਛਲੇ ਦਿਨੀਂ ਭਾਰਤੀ ਜਨਤਾ ਪਾਰਟੀ ਦੇ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਦੀ ਕੁੱਟਮਾਰ ਕਰਨ ਅਤੇ ਨੰਗਾ ਕਰਨ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਤਿੰਨ ...
ਸੁਲਤਾਨਪੁਰ ਲੋਧੀ ਦੋ ਮੁਹੱਲੇ ਅਰੋੜਾ ਰਸਤਾ ਅਤੇ ਜੈਨੀਆਂ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਕੀਤਾ ਘੋਸ਼ਿਤ
. . .  1 day ago
ਸੁਲਤਾਨਪੁਰ ਲੋਧੀ , 6 ਮਈ {ਲਾਡੀ, ਹੈਪੀ ,ਥਿੰਦ}-ਕਰੋਨਾ ਮਹਾਂਮਾਰੀ ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੇ ਦੋ ਮੁਹੱਲੇ ਅਰੋੜਾ ਰਸਤਾ ਅਤੇ ਜੈਨੀਆਂ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ...
ਵਰਲਡ ਫਾਈਨੈਂਸ਼ਲ ਗਰੁੱਪ ਅਸੋਸੀਏਟਸ ਨੇ 42 ਲੱਖ ਰੁਪਈਆ ਯੂਨਾਈਟਿਡ ਸਿੱਖਸ ਨੂੰ ਦਿੱਤਾ ਦਾਨ
. . .  1 day ago
ਮੁਹਾਲੀ , 6 ਮਈ -ਭਾਰਤ ਵਿਚ ਕੋਰੋਨਾ ਦਾ ਕਹਿਰ ਅੱਜ ਕੱਲ ਸਿਖਰਾਂ ‘ਤੇ ਹੈ ।ਯੂਨਾਈਟਿਡ ਸਿੱਖਸ ਸੰਸਥਾ ਦੇ ਸੇਵਾਦਾਰ ਦਿੱਲੀ, ਬੰਗਲੌਰ ਅਤੇ ਪੰਜਾਬ ਵਿਚ ਇਸ ਮਹਾਂਮਾਰੀ ਨਾਲ ਜੂਝ ਰਹੇ ਹਨ। ਲੋੜਵੰਦਾਂ ਨੂੰ ਆਕਸੀਜਨ ...
ਅਸੀਂ ਆਪਣੀ ਦੀ ਹੋਂਦ ਦੀ ਲੜਾਈ ਲੜ ਰਹੇ ਹਾਂ - ਦੀਪ ਸਿੱਧੂ
. . .  1 day ago
ਦਬਾਅ ਦੇ ਚੱਲਦਿਆਂ ਕਾਰਜਕਾਰੀ ਐਸ. ਐਮ. ਓ. ਵਲੋਂ ਅਸਤੀਫ਼ਾ
. . .  1 day ago
ਮਾਨਸਾ, 6 ਮਈ (ਬਲਵਿੰਦਰ ਸਿੰਘ ਧਾਲੀਵਾਲ)- ਸਿਵਲ ਹਸਪਤਾਲ ਮਾਨਸਾ ਦੇ ਕਾਰਜਕਾਰੀ ਐਸ.ਐਮ.ਓ. ਡਾ: ਸੂਸ਼ਾਕ ਸੂਦ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜਾਣਕਾਰੀ ਅਨੁਸਾਰ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਕੰਮ ਦੇ ਦਬਾਅ ...
ਸਾਰਿਆਂ ਦੀਆਂ ਅਰਦਾਸਾਂ ਸਦਕਾ ਹੀ ਜੇਲ੍ਹ ਤੋਂ ਬਾਹਰ ਆ ਸਕਿਆ-ਦੀਪ ਸਿੱਧੂ
. . .  1 day ago
ਔਖੇ ਸਮੇਂ ਵਿਚ ਸਾਥ ਦੇਣ ਵਾਲੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਕੀਤਾ ਧੰਨਵਾਦ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਮਾਘ ਸੰਮਤ 552
ਵਿਚਾਰ ਪ੍ਰਵਾਹ: ਜੇ ਸਮਾਂ ਰਹਿੰਦਿਆਂ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। -ਨੀਤੀ ਵਚਨ

ਸੰਪਾਦਕੀ

ਬਿਜਲੀ ਦਰਾਂ ਵਿਚ ਵਾਧੇ ਦਾ ਖ਼ਦਸ਼ਾ

ਪੰਜਾਬ ਪਾਵਰਕਾਮ ਦੇ ਪ੍ਰਸਤਾਵ 'ਤੇ ਪੰਜਾਬ ਰਾਜ ਬਿਜਲੀ ਰੈਗੂਲੇਸ਼ਨ ਕਮਿਸ਼ਨ ਨੇ ਰਾਜ ਵਿਚ ਬਿਜਲੀ ਦੀਆਂ ਦਰਾਂ ਵਿਚ ਆਗਾਮੀ ਵਿੱਤੀ ਵਰ੍ਹੇ ਤੋਂ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੇ ਮੱਦੇਨਜ਼ਰ ਜਨਤਕ ਪੱਧਰ 'ਤੇ ਲੋਕਾਂ ਨਾਲ ਗੱਲਬਾਤ ਲਈ ਬਾਕਾਇਦਾ ਰੂਪ-ਰੇਖਾ ਵੀ ...

ਪੂਰੀ ਖ਼ਬਰ »

ਸਰਕਾਰ ਦੇ ਰੁਖ਼ ਵਿਚ ਨਰਮੀ ਦਾ ਰਾਜ਼ ਕੀ ਹੈ?

ਮੈਂ ਚਾਹਤਾ ਹੂੰ ਯਹੀਂ ਸਾਰੇ ਫ਼ੈਸਲੇ ਹੋ ਜਾਏਂ ਕਿ ਇਸ ਕੇ ਬਾਅਦ ਯੇ ਦੁਨੀਆ ਕਹਾਂ ਸੇ ਲਾਊਂਗਾ ਮੈਂ। ਇਸ ਵੇਲੇ ਕਿਸਾਨ ਜਥੇਬੰਦੀਆਂ ਦੇ ਨੇਤਾਵਾਂ ਦੀ ਮਾਨਸਿਕ ਹਾਲਤ ਬਿਲਕੁਲ ਇਸ ਸ਼ੇਅਰ ਵਰਗੀ ਹੈ ਤੇ ਉਹ 100 ਫ਼ੀਸਦੀ ਜਿੱਤ ਲਈ ਲੜਾਈ ਲੜ ਰਹੇ ਹਨ। ਪਰ ਇਹ ਵੀ ਸੱਚ ਹੈ ਕਿ ...

ਪੂਰੀ ਖ਼ਬਰ »

ਜੰਮੂ ਕਸ਼ਮੀਰ : ਨਵੀਂ ਸਵੇਰ ਦੀ ਆਮਦ ਦੇ ਆਸਾਰ

ਜੰਮੂ ਕਸ਼ਮੀਰ ਸੈਰ-ਸਪਾਟੇ ਨਾਲ ਜੁੜੇ ਕਾਰੋਬਾਰੀਆਂ ਦੇ ਚਿਹਰੇ ਖਿੜੇ ਨਜ਼ਰ ਆਏ ਜਦੋਂ ਦਸੰਬਰ-20 ਅਤੇ ਅੱਧ ਜਨਵਰੀ 2021 ਤੱਕ ਪਿਛਲੇ ਸਾਲ ਦੀ ਤੁਲਨਾ 88 ਫ਼ੀਸਦੀ ਤੋਂ ਜ਼ਿਆਦਾ ਸੈਲਾਨੀ ਕਸ਼ਮੀਰ ਪਹੁੰਚ ਗਏ। ਮਤਲਬ ਸਥਿਤੀ 'ਚ ਆਏ ਸੁਧਾਰ ਕਰ ਕੇ 20 ਹਜ਼ਾਰ ਸੈਲਾਨੀ ਆ ਚੁੱਕੇ ਹਨ। ...

ਪੂਰੀ ਖ਼ਬਰ »

ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋ ਸਕਦੀ ਹੈ ਪਰਮਾਣੂ ਹਥਿਆਰ ਰੋਕ ਸੰਧੀ

22 ਜਨਵਰੀ, 2021 ਨੂੰ ਸੰਯੁਕਤ ਰਾਸ਼ਟਰ ਦੁਆਰਾ ਪਾਸ ਕੀਤੀ ਪ੍ਰਮਾਣੂ ਹਥਿਆਰਰੋਕਣ ਵਾਲੀ ਸੰਧੀ-ਟੀ. ਪੀ. ਐਨ. ਡਬਲਯੂ. (Treaty Prohibiting Nuclear Weapons TPNW) ਲਾਗੂ ਹੋ ਜਾਵੇਗੀ। ਇਸ ਨਾਲ ਪ੍ਰਮਾਣੂ ਹਥਿਆਰ ਗ਼ੈਰ-ਕਾਨੂੰਨੀ ਹੋਜਾਣਗੇ। ਉਨ੍ਹਾਂ ਦੀ ਵਰਤੋਂ, ਚਲਾਉਣ ਲਈ ਤਿਆਰੀ, ਖੋਜਬੀਨ, ਤਕਨਾਲੋਜੀ ਦਾ ਕਿਸੇ ਵੀ ਰੂਪ ਵਿਚ ਦੂਜਿਆਂ ਨੂੰ ਦੇਣਾ ਗੈਰ ਕਾਨੂੰਨੀ ਹੋਵੇਗਾ। ਮਨੁੱਖੀ ਇਤਿਹਾਸ ਵਿਚ ਇਹ ਇਕ ਮਹਾਨ ਕਦਮ ਹੈ ਅਤੇ ਪ੍ਰਮਾਣੂ ਹਥਿਆਰਾਂ ਨੂੰ ਖ਼ਤਮ ਕਰਨ ਤੇ ਮਨੁੱਖ ਜਾਤੀ ਨੂੰ ਅਲੋਪ ਹੋਣ ਤੋਂ ਬਚਾਉਣ ਦਾ ਇਕ ਅਸਲ ਮੌਕਾ ਹੈ। ਇਹ ਸਭ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਵਿਸ਼ਵ ਦੇ ਕਈ ਹਿੱਸੇ ਛੋਟੇ ਪੱਧਰ ਦੀਆਂ ਲੜਾਈਆਂ ਵਿਚ ਉਲਝੇ ਹੋਏ ਹਨ। ਇਨ੍ਹਾਂ ਵਿਚ ਵਿਸ਼ਵ ਦੀਆਂਵੱਡੀਆਂ ਸ਼ਕਤੀਆਂ ਦਾ ਭਰਪੂਰ ਦਖ਼ਲ ਹੈ ਜਿਸ ਕਾਰਨ ਇਨ੍ਹਾਂ ਲੜਾਈਆਂ ਦੇ ਵਧਣ ਦਾ ਪੂਰਾ ਖਦਸ਼ਾ ਹੈ। ਇਹੋ ਜਿਹੀ ਸਥਿਤੀ ਵਿਚ ਪਰਮਾਣੂ ਹਥਿਆਰਾਂ ਦੀ ਵਰਤੋਂ ਨੂੰ ਨਕਾਰਿਆ ਨਹੀਂ ਜਾ ਸਕਦਾ।
6 ਅਤੇ 9 ਅਗਸਤ, 1945 ਨੂੰ ਜਾਪਾਨ ਵਿਚ ਹੀਰੋਸ਼ੀਮਾ ਅਤੇ ਨਾਗਾਸਾਕੀ ਉੱਤੇ ਪਰਮਾਣੂ ਬੰਬਾਰੀ ਦੀਆਂ ਦੋਵਾਂ ਘਟਨਾਵਾਂ ਵਿਚ ਦੋ ਲੱਖਤੋਂ ਵੱਧ ਲੋਕਾਂ ਦੀ ਮੌਤ ਹੋਈ ਅਤੇ ਕਈ ਗੁਣਾ ਜ਼ਿਆਦਾ ਬੁਰੀ ਤਰ੍ਹਾਂਜ਼ਖ਼ਮੀਹੋਏ। ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਵੱਡੀਆਂ ਇਮਾਰਤਾਂ ਵੀਢਹਿ ਢੇਰੀ ਹੋ ਗਈਆਂ। ਬੰਬਾਂ ਦੁਆਰਾ ਪੈਦਾ ਕੀਤਾ ਤਾਪਮਾਨ ਇੰਨਾ ਅਧਿਕ ਸੀ ਕਿ ਲੋਕਾਂ ਅਤੇ ਹੋਰ ਜੀਵਨ ਪ੍ਰਣਾਲੀਆਂ ਦੀ ਗੱਲ ਤਾਂ ਕੀ ਕਰਨੀ ਹੈ, ਬੰਬ ਡਿਗਣਦੇ ਕੇਂਦਰ ਦੇ ਦੁਆਲੇ ਦੀਆਂ ਠੋਸ ਇਮਾਰਤਾਂ ਵੀ ਇਸ ਦੇ ਅਸਰ ਨੂੰ ਝੱਲ ਨਹੀਂ ਸਕੀਆਂ ਅਤੇ ਗਰਮੀ ਦੇ ਕਾਰਨਪਿਘਲਗਈਆਂ। ਦੋਵਾਂ ਸ਼ਹਿਰਾਂ ਵਿਚ ਪੂਰੀ ਤਰ੍ਹਾਂ ਨਾਲ ਹਫੜਾ-ਦਫੜੀ ਮਚੀ ਹੋਈ ਸੀ ਅਤੇ ਕੋਈ ਵੀ ਦੇਖਭਾਲ ਕਰਨ ਵਾਲਾ ਨਹੀਂ ਸੀ। ਇਸ ਦੀ ਜਾਣਕਾਰੀ ਇੰਟਰਨੈਸ਼ਨਲ ਰੈਡ ਕਰਾਸ ਦੇ ਡਾ: ਮਾਰਸੇਲ ਜੁਨੇਦ ਨੇ ਦਿੱਤੀ, ਜੋ ਸਤੰਬਰ 1945 ਵਿਚ ਹੀਰੋਸ਼ੀਮਾ ਦਾ ਦੌਰਾ ਕਰਨ ਵਾਲੇ ਪਹਿਲੇ ਵਿਦੇਸ਼ੀ ਸਨ। ਚਾਰੇ ਪਾਸੇਨਿਕਲ ਰਹੀਆਂ ਕਿਰਨਾਂਨੇ ਸਥਿਤੀ ਨੂੰ ਹੋਰ ਭਿਆਨਕ ਬਣਾ ਦਿੱਤਾ ਸੀ ਅਤੇ ਇਸ ਦਾ ਪ੍ਰਭਾਵ ਅਗਲੀ ਪੀੜ੍ਹੀ ਦੇਬੱਚਿਆਂ ਦੀ ਵਿਕਲਾਂਗਤਾ ਦੇ ਰੂਪ ਵਿਚ ਨਿਕਲਿਆ। ਇਨ੍ਹਾਂ ਦੇ ਕਾਰਨ ਕੈਂਸਰ ਦੀ ਬਿਮਾਰੀ ਵਿਚ ਬਹੁਤ ਵਾਧਾ ਹੋਇਆ।ਪਰਮਾਣੂ ਬੰਬ ਧਮਾਕੇ ਤੋਂ ਬਚੇ ਲੋਕ (ਜਿਨ੍ਹਾਂ ਨੂੰ ਹਿਬਾਕੁਸ਼ਾ ਕਿਹਾ ਜਾਂਦਾ ਹੈ) ਦੁਆਰਾ ਇਸ ਸਭ ਦੀ ਕਈ ਵਾਰ ਕੌਮਾਂਤਰੀ ਜਨਤਕ ਸੁਣਵਾਈਆਂ ਵਿਚ ਪੁਸ਼ਟੀ ਕੀਤੀ ਗਈ ਹੈ।
ਅੱਜ ਲਗਭਗ 2000 ਪ੍ਰਮਾਣੂ ਹਥਿਆਰ ਦਾਗੇ ਜਾਣ ਲਈ ਹਾਈ ਅਲਰਟ 'ਤੇ ਹਨ। ਅਧਿਐਨ ਦਰਸਾਉਂਦੇ ਹਨ ਕਿ ਜੇ ਮੌਜੂਦਾ 14000 ਪਰਮਾਣੂ ਹਥਿਆਰਾਂ ਵਿਚੋਂ ਇਕ ਪ੍ਰਤੀਸ਼ਤ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਵੀ ਵਾਯੂਮੰਡਲ ਵਿਚ ਧੂੰਏਂ ਅਤੇ ਧੂੜ ਦੇ ਫੈਲਣ ਦੇ ਕਾਰਨ ਸੂਰਜ ਦੀਆਂ ਕਿਰਨਾਂ ਧਰਤੀ 'ਤੇ ਨਾ ਪਹੁੰਚਣ ਕਰਕੇ ਵਿਸ਼ਵ ਭਰ ਵਿਚ ਠੰਢ ਦੇ ਅਥਾਹ ਵਾਧੇ ਕਾਰਨ ਫਸਲਾਂ ਦੀ ਤਬਾਹੀ ਹੋਏਗੀਜਿਸ ਕਾਰਨ ਅਕਾਲ ਪੈ ਜਾਵੇਗਾ ਅਤੇ ਦੋ ਅਰਬ ਤੋਂ ਵੱਧ ਲੋਕਾਂ ਦਾ ਜੀਵਨਜੋਖਮ ਵਿਚ ਪੈ ਜਾਵੇਗਾ। ਦੋਵਾਂ ਪ੍ਰਮਾਣੂ ਸ਼ਕਤੀਆਂ ਵਿਚਕਾਰ ਕੋਈ ਵੀ ਪ੍ਰਮਾਣੂ ਯੁੱਧਹਜ਼ਾਰਾਂ ਸਾਲਾਂ ਦੀ ਮਨੁੱਖੀ ਕਿਰਤ ਦੁਆਰਾ ਬਣਾਈ ਗਈ ਮਨੁੱਖੀ ਸੱਭਿਅਤਾ ਦਾ ਅੰਤ ਕਰ ਸਕਦਾ ਹੈ। ਸਥਿਤੀ ਹੁਣ ਇੰਨੀ ਗੁੰਝਲਦਾਰ ਹੈ ਕਿ ਜੇਕਰ ਸਰਕਾਰਾਂ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਨਾ ਕਰਨ ਦਾ ਫੈਸਲਾ ਵੀ ਕਰਦੀਆਂ ਹਨ, ਤਾਂ ਵੀ ਅੱਤਵਾਦੀ ਸਮੂਹਾਂ ਜਾਂ ਸਾਈਬਰ ਅਪਰਾਧੀਆਂ ਦੁਆਰਾ ਇਨ੍ਹਾਂ ਦੀ ਵਰਤੋਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕੁਦਰਤੀ ਕਰੋਪੀ ਇਕ ਹੋਰ ਕਾਰਨ ਹੋ ਸਕਦੀ ਹੈ ਜਿਸ ਦੇ ਨਾਲ ਇਹ ਅਸਤਰ ਤਬਾਹੀ ਮਚਾ ਸਕਦੇ ਹਨ। ਇਸ ਲਈ ਪ੍ਰਮਾਣੂ ਹਥਿਆਰਰੋਕਣ ਵਾਲੀ ਸੰਧੀ (ਟੀ ਪੀ ਐਨ ਡਬਲਯੂ) ਇਕ ਅਜਿਹਾ ਅਵਸਰ ਹੈ ਜਿਸਦੀ ਵਰਤੋਂ ਦੁਨੀਆਂ ਨੂੰ ਲਾਜ਼ਮੀ ਤੌਰ 'ਤੇ ਕਰਨੀ ਚਾਹੀਦੀ ਹੈ।
ਪ੍ਰਮਾਣੂ ਹਥਿਆਰ ਰੱਖਣ ਵਾਲੇ ਦੇਸ਼ ਆਪਣੇ ਪ੍ਰਮਾਣੂ ਅਸਲੇ ਨੂੰ ਹੋਰ ਵਧਾਉਣ ਅਤੇ ਮਜ਼ਬੂਤ ਕਰਨ ਵਿਚ ਪਹਿਲਾਂ ਹੀ ਭਾਰੀ ਮਾਤਰਾ ਵਿਚ ਖਰਚ ਕਰ ਰਹੇ ਹਨ। ਪ੍ਰਮਾਣੂ ਹਥਿਆਰਾਂ ਵਾਲੇ ਦੇਸ਼ਾਂ ਨੇ 2019 ਵਿਚ ਕੁੱਲ 72.9 ਅਰਬ ਡਾਲਰ ਖਰਚ ਕੀਤੇ, ਜੋ ਕਿ ਪਿਛਲੇ ਸਾਲ ਕੀਤੇ ਖ਼ਰਚ ਨਾਲੋਂ 10 ਪ੍ਰਤੀਸ਼ਤਵੱਧ ਹਨ। ਇਸ ਵਿਚੋਂ,ਟਰੰਪ ਪ੍ਰਸ਼ਾਸਨ ਦੁਆਰਾ ਕਰੋਨਾ ਮਹਾਂਮਾਰੀ ਰੋਕਥਾਮ 'ਤੇ ਖ਼ਰਚਿਆਂ ਨੂੰ ਘਟਾ ਕੇ, 35.4 ਅਰਬ ਡਾਲਰ ਖਰਚ ਕੀਤੇ ਗਏ ਸਨ, ਜਿਸ ਨੇ ਕਿ ਅਮਰੀਕਾ ਦੇ ਸ਼ਸਤਰਾਂ ਦੇ ਆਧੁਨਿਕੀਕਰਨ ਵਿਚ ਤੇਜ਼ੀ ਲਿਆਂਦੀ। ਟਰੰਪ ਪ੍ਰਸ਼ਾਸਨ ਵਿੱਤੀ ਸਾਲ 2021 ਵਿਚ44.5 ਅਰਬ ਡਾਲਰ ਖ਼ਰਚ ਕਰਨਾ ਚਾਹੁੰਦਾ ਸੀ। ਟਰੰਪ ਪ੍ਰਸ਼ਾਸਨ ਨੇ ਰੂਸ ਅਤੇ ਅਮਰੀਕਾ ਵਿਚਾਲੇ ਹਥਿਆਰਾਂ ਨੂੰ ਘਟਾਉਣ ਲਈ ਹੋਈ ਸਟਾਰਟ -2 ਸੰਧੀ, ਜੋ ਕਿ 5 ਫਰਵਰੀ 2021 ਨੂੰ ਖ਼ਤਮ ਹੋਣ ਵਾਲੀ ਹੈ, ਨੂੰ ਜਾਰੀ ਰੱਖਣ ਵਿਚ ਕੋਈ ਦਿਲਚਸਪੀ ਨਹੀਂ ਸੀ ਦਿਖਾਈ। ਨਵੇਂ ਚੁਣੇ ਬਿਡੇਨ ਪ੍ਰਸ਼ਾਸਨ ਵੱਲੋਂ ਇਸ ਬਾਰੇ ਨੀਤੀ ਹਾਲੇ ਸਾਫ਼ ਨਹੀਂ ਹੈ। ਇਸ ਤੋਂ ਇਲਾਵਾ ਇਹ ਕੇਵਲ ਇਕ ਦੁਵੱਲੀ ਸੰਧੀ ਹੈ ਜਦੋਂ ਕਿਟੀ. ਪੀ. ਐਨ. ਡਬਲਯੂ. ਸੰਯੁਕਤ ਰਾਸ਼ਟਰ ਦੁਆਰਾ ਪ੍ਰਮਾਣਤ ਇਕ ਵਿਸ਼ਵ ਵਿਆਪੀਸੰਧੀ ਹੈ ਜਿਸ ਨੂੰ7 ਜੁਲਾਈ 2017 ਨੂੰ ਪਾਸ ਕੀਤਾ ਗਿਆ ਸੀ।ਜਿਸ ਦੇ ਹੱਕ ਵਿਚ122 ਵੋਟਾਂ ਪਈਆਂ ਸਨ ਜਦੋਂ ਕਿ ਸਿਰਫ ਇਕ ਵੋਟ ਵਿਰੋਧ ਵਿਚ ਪਈ। ਪਰਮਾਣੂ ਸੰਪਨ ਦੇਸ਼ਾਂ ਨੇ ਇਸ ਬਹਿਸ ਵਿਚ ਹਿੱਸਾ ਨਹੀਂ ਸੀ ਲਿਆ।
ਦੁਨੀਆ ਭਰ ਦੀਆਂ ਅਮਨ ਪਸੰਦ ਸ਼ਕਤੀਆਂ ਲੰਮੇਂ ਸਮੇਂ ਤੋਂ ਇਕ ਵਿਆਪਕ ਸੰਧੀ ਦੀ ਵਕਾਲਤ ਕਰਦੀਆਂ ਰਹੀਆਂਹਨਜੋ ਪ੍ਰਮਾਣੂ ਹਥਿਆਰਾਂ ਦੇ ਖ਼ਾਤਮੇ ਲਈ ਕਾਰਗਰ ਹੋਵੇ। ਪ੍ਰਮਾਣੂ ਯੁੱਧ ਦੀ ਰੋਕਥਾਮ ਲਈ ਡਾਕਟਰਾਂ ਦੀ ਜਥੇਬੰਦੀ ਇੰਟਰਨੈਸ਼ਨਲ ਫ਼ਿਜ਼ੀਸ਼ੀਅਨਜ਼ ਫ਼ਾਰ ਦੀ ਪ੍ਰੀਵੈਨਸ਼ਨ ਆਫ਼ ਨਿਊਕਲੀਅਰ ਵਾਰ-ਆਈ. ਪੀ. ਪੀ. ਐਨ. ਡਬਲਯੂ. (International Physicians for the Prevention of Nuclear War - IPPNW) ਨੂੰ 1985 ਵਿਚ ਪਰਮਾਣੂ ਯੁੱਧ ਦੇ ਮਨੁੱਖ ਜਾਤੀ 'ਤੇ ਪੈਣ ਵਾਲੇ ਨਤੀਜਿਆਂ ਨੂੰ ਉਜਾਗਰ ਕਰਨ ਲਈ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਸੀ। ਇਸ ਨੇ ਅੰਤਰਰਾਸ਼ਟਰੀ ਮੁਹਿੰਮ ਤਹਿਤ ਪ੍ਰਮਾਣੂ ਹਥਿਆਰਾਂ ਦੀ ਰੋਕਥਾਮਲਈਆਈਕੈਨ (International Campaign to Abolish Nuclear Weapons - ICAN) ਦੇ ਬੈਨਰ ਹੇਠ ਸਾਰੇਸ਼ਾਂਤੀ ਅੰਦੋਲਨਾਂ ਨੂੰ ਇਕਜੁਟ ਕਰਨ ਲਈ ਪਹਿਲ ਕੀਤੀ ਸੀ। ਯੂ.ਐਨ.ਓ. ਦੁਆਰਾ ਸੰਧੀ ਨੂੰ ਅਪਣਾਉਣਾ ਮੁੱਖ ਤੌਰ 'ਤੇ ਆਈਕੈਨ ਦੁਆਰਾ ਵਿਸ਼ਾਲ ਮੁਹਿੰਮ, ਲਾਬਿੰਗ ਅਤੇ ਵਕਾਲਤ ਦਾ ਨਤੀਜਾ ਸੀ ਜਿਸ ਨਾਲ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਨੂੰ ਸੰਧੀ ਵਿਚ ਸ਼ਾਮਿਲ ਹੋਣ ਲਈਤਿਆਰ ਕੀਤਾ ਗਿਆ। ਇਸ ਦੇ ਲਈ ਆਈਕੈਨ ਨੂੰ 2017 ਵਿਚ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ।ਪਰਮਾਣੂ ਹਥਿਆਰਾਂ ਵਾਲੇ ਦੇਸ਼ਾਂ ਦੁਆਰਾ ਛੋਟੇ ਦੇਸ਼ਾਂ 'ਤੇ ਭਾਰੀ ਦਬਾਅ ਪਾਉਣ ਦੇ ਬਾਵਜੂਦ ਸੰਧੀ ਨੂੰ ਪਾਸ ਕਰਨਾ ਵੱਡੀਆਂ ਪ੍ਰਮਾਣੂ ਸ਼ਕਤੀਆਂ ਲਈ ਇਕ ਨੈਤਿਕ ਹਾਰ ਹੈ। ਪ੍ਰਮਾਣੂ ਹਥਿਆਰਾਂ ਦੇ ਵਿਨਾਸ਼ਕਾਰੀ ਪ੍ਰਭਾਵਾਂ ਦਾ ਕੋਈ ਇਲਾਜ ਨਹੀਂ ਹੈ। ਵਿਸ਼ਵ ਸਿਹਤ ਸੰਗਠਨ (WHO) ਅਤੇ ਰੈਡ ਕਰਾਸ ਨੇ ਹੁਣ ਪੁਸ਼ਟੀ ਕੀਤੀ ਹੈ ਕਿ ਸਿਹਤ ਸੇਵਾਵਾਂ ਅਜਿਹੀਆਂ ਵਿਨਾਸ਼ਕਾਰੀ ਸਿਹਤ ਸੰਕਟਕਾਲੀਨ ਸਥਿਤੀ ਵਿਚ ਕੰਮ ਨਹੀਂਕਰ ਸਕਣਗੀਆਂ। ਰੋਕਥਾਮ ਹੀ ਸਿਰਫ ਉੱਤਰ ਹੈ। ਟੀ. ਪੀ. ਐਨ. ਡਬਲਿਊ.ਇਕ ਮੌਕਾ ਹੈ।
ਵਿਸ਼ਵ ਭਰ ਵਿਚ 9 ਦੇਸ਼ਾਂ ਕੋਲ ਪ੍ਰਮਾਣੂ ਹਥਿਆਰ ਹਨ ਜਿਨ੍ਹਾਂ ਵਿਚੋਂ ਭਾਰਤ, ਪਾਕਿਸਤਾਨ, ਚੀਨ,ਇਸਰਾਈਲਤੇ ਉੱਤਰੀ ਕੋਰੀਆ ਸਮੇਤ ਪੰਜ ਦੇਸ਼ ਏਸ਼ੀਆ ਵਿਚ ਹਨ। ਸਾਡਾ ਖਿੱਤਾ ਤਾਂ ਪਹਿਲਾਂ ਹੀ ਗ਼ਰੀਬੀ ਤੇ ਤਣਾਓ ਦਾ ਸ਼ਿਕਾਰ ਹੈ। ਇਸ ਲਈ ਭਾਰਤ ਨੂੰ ਆਪਣੇ ਅਮਨ ਦੇ ਵਿਰਸੇ ਨੂੰ ਜਾਰੀ ਰੱਖਦੇ ਹੋਏ ਪਰਮਾਣੂ ਹਥਿਆਰਾਂ ਦੇ ਖ਼ਾਤਮੇ ਲਈ ਪਹਿਲ ਕਰਨੀ ਚਾਹੀਦੀ ਹੈ।


-ਮੋਬਾਈਲ : 94170-00360.

 

ਖ਼ਬਰ ਸ਼ੇਅਰ ਕਰੋ

 Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX