ਤਾਜਾ ਖ਼ਬਰਾਂ


ਸਲਮਾਨ ਖਾਨ ਐਫ. ਡਬਲਯੂ .ਆਈ .ਸੀ .ਈ. ਦੇ 25000 ਵਰਕਰਾਂ ਨੂੰ ਸਹਾਇਤਾ ਦੇਣਗੇ
. . .  3 minutes ago
ਮੁੰਬਈ , 8 ਮਈ - (ਇੰਦਰਮੋਹਨ ਪੰਨੂੰ) - ਫੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਇਮਪਲੋਏਜ਼ ਦੇ ਨਾਲ ਜੁੜੇ ਫ਼ਿਲਮ ਅਤੇ ...
ਸੰਦੌੜ ਵਿਖੇ ਕਿਸਾਨਾਂ ਨੇ ਦੁਕਾਨਦਾਰਾਂ ਦੇ ਹੱਕ ਵਿਚ ਦਿੱਤਾ ਧਰਨਾ
. . .  24 minutes ago
ਸੰਦੌੜ , 8 ਮਈ (ਜਸਵੀਰ ਸਿੰਘ ਜੱਸੀ) - ਪੰਜਾਬ ਸਰਕਾਰ ਵਲੋਂ ਕਰੋਨਾ ਮਹਾਂਮਾਰੀ ਦੇ ਵਧਦੇ ਪ੍ਰਕੋਪ ਕਾਰਨ ਸ਼ਨੀਵਾਰ ਐਤਵਾਰ ਕੀਤੀ ਤਾਲਾਬੰਦੀ ਅਤੇ 15 ...
ਸੰਯੁਕਤ ਮੋਰਚੇ ਦੇ ਸੱਦੇ 'ਤੇ ਸ਼ਹਿਰ ਦੀਆਂ ਦੁਕਾਨਾਂ ਖੁਲ੍ਹਵਾਉਣ ਪਹੁੰਚੇ ਕਿਸਾਨ ਜਥੇਬੰਦੀਆਂ ਦੇ ਆਗੂ
. . .  32 minutes ago
ਫ਼ਿਰੋਜ਼ਪੁਰ, 8 ਮਈ (ਕੁਲਬੀਰ ਸਿੰਘ ਸੋਢੀ) - ਦੁਕਾਨਦਾਰਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦੇ ਹੋਏ ਸੰਯੁਕਤ ਮੋਰਚੇ ਦੇ ਸੱਦੇ 'ਤੇ 8 ਮਈ ਨੂੰ ਦੁਕਾਨਾਂ ਖੁਲ੍ਹਵਾਉਣ ਦਾ ...
ਕਰਜ਼ੇ ਤੋਂ ਪ੍ਰੇਸ਼ਾਨ ਮਜ਼ਦੂਰ ਵਲੋਂ ਆਤਮ ਹੱਤਿਆ
. . .  14 minutes ago
ਲੌਂਗੋਵਾਲ, 8 ਮਈ (ਵਿਨੋਦ, ਖੰਨਾ) - ਨੇੜਲੇ ਪਿੰਡ ਮੰਡੇਰ ਖ਼ੁਰਦ ਵਿਖੇ ਕਰਜ਼ੇ ਤੋਂ ਪ੍ਰੇਸ਼ਾਨ ਇਕ ਮਜ਼ਦੂਰ ਨੇ ਪਿੰਡ ਦੇ ਨੇੜਿਉਂ ਲੰਘਦੀ ਨਹਿਰ 'ਚ ਛਾਲ ਮਾਰ ਕੇ ਆਤਮ ਹੱਤਿਆ...
ਅੰਮ੍ਰਿਤਸਰ 'ਚ ਕਿਸਾਨ ਤਾਂ ਨਿੱਤਰੇ, ਪਰ ਨਹੀ ਨਿੱਤਰੇ ਵਪਾਰੀ
. . .  40 minutes ago
ਅੰਮ੍ਰਿਤਸਰ, 8 ਮਈ (ਸੁਰਿੰਦਰਪਾਲ ਸਿੰਘ ਵਰਪਾਲ) - ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਦੁਕਾਨਦਾਰਾਂ ਦੇ ਹੱਕ ਵਿਚ ਦੁਕਾਨਾਂ ਖੁਲ੍ਹਵਾਉਣ ਦੇ ਦਿੱਤੇ ਗਏ ਸੱਦੇ ਨੂੰ ਅੰਮ੍ਰਿਤਸਰ 'ਚ ...
ਤਾਲਾਬੰਦੀ ਦੌਰਾਨ ਕਿਸਾਨਾਂ ਨੇ ਖੁਲ੍ਹਵਾਇਆਂ ਦੁਕਾਨਾਂ
. . .  47 minutes ago
ਮਮਦੋਟ, 8 ਮਈ (ਸੁਖਦੇਵ ਸਿੰਘ ਸੰਗਮ) - ਕੋਵਿਡ-19 ਦੇ ਵਧਦੇ ਪ੍ਰਭਾਵ ਕਾਰਨ ਸਰਕਾਰ ਵਲੋਂ ਸ਼ਨੀਵਾਰ ਤੇ ਐਤਵਾਰ ਨੂੰ ਕੀਤੀ ਗਈ ਤਾਲਾਬੰਦੀ ਦੇ ਬਾਵਜੂਦ ਕਿਸਾਨਾਂ ਨੇ ਕਸਬਾ ਮਮਦੋਟ ਦੀਆਂ...
ਮਹਿਲ ਕਲਾਂ 'ਚ ਦੁਕਾਨਾਂ ਖੁਲ੍ਹਵਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ ਝੰਡਾ ਮਾਰਚ
. . .  54 minutes ago
ਮਹਿਲ ਕਲਾਂ, 8 ਮਈ (ਅਵਤਾਰ ਸਿੰਘ ਅਣਖੀ) - ਸੰਯੁਕਤ ਕਿਸਾਨ ਮੋਰਚੇ ਵਲੋਂ ਸਮੂਹ ਦੁਕਾਨਦਾਰਾਂ ਨੂੰ ਪੰਜਾਬ ਸਰਕਾਰ ਵਲੋਂ ਲਗਾਏ ਹਫ਼ਤਾਵਾਰੀ ...
ਬਾਜ਼ਾਰ ਖੁਲ੍ਹਵਾਉਣ ਲਈ ਸੰਗਰੂਰ ਦੀ ਮੰਡੀ 'ਚ ਇਕੱਠੇ ਹੋਏ ਸੈਂਕੜੇ ਕਿਸਾਨ
. . .  about 1 hour ago
ਸੰਗਰੂਰ, 8 ਮਈ ( ਦਮਨਜੀਤ ਸਿੰਘ ) - ਕਿਸਾਨਾਂ ਵਲੋਂ ਪੰਜਾਬ ਅੰਦਰ ਤਾਲਾਬੰਦੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਬਾਜ਼ਾਰ ਖੁਲ੍ਹਵਾਉਣ ਦੇ ਦਿੱਤੇ ਗਏ ਸੱਦੇ ਤਹਿਤ ਸੰਗਰੂਰ ਦੀ ਅਨਾਜ ਮੰਡੀ ...
ਕਿਸਾਨ ਜਥੇਬੰਦੀਆਂ ਨੇ ਲੌਂਗੋਵਾਲ ਵਿਚ ਦੁਕਾਨਦਾਰਾਂ ਦੇ ਹੱਕ ਵਿਚ ਅਤੇ ਸਰਕਾਰ ਖ਼ਿਲਾਫ਼ ਕੀਤੀ ਰੋਸ ਰੈਲੀ
. . .  13 minutes ago
ਲੌਂਗੋਵਾਲ,8 ਮਈ ( ਸ.ਸ.ਖੰਨਾ,ਵਿਨੋਦ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੰਗਰੂਰ ਵਲੋਂ 32 ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਕਸਬੇ ਅੰਦਰ ਬੱਸ ਸਟੈਂਡ...
ਭਵਾਨੀਗੜ੍ਹ ਵਿਚ ਕਿਸਾਨਾਂ ਵਲੋਂ ਤਾਲਾਬੰਦੀ ਦੇ ਖ਼ਿਲਾਫ਼ ਕੀਤੀ ਰੈਲੀ
. . .  about 1 hour ago
ਭਵਾਨੀਗੜ੍ਹ, 08 ਮਈ (ਰਣਧੀਰ ਸਿੰਘ ਫੱਗੂਵਾਲਾ) - ਭਵਾਨੀਗੜ੍ਹ ਵਿਖੇ ਸੰਯੁਕਤ ਮੋਰਚਾ ਦੇ ਆਦੇਸ਼ਾਂ 'ਤੇ ਵੱਖ - ਵੱਖ ਕਿਸਾਨ ਜਥੇਬੰਦੀਆਂ ਨੇ ਲਾਕਡਾਊਨ ਦਾ ...
ਕਿਸਾਨ ਜਥੇਬੰਦੀਆਂ ਗੁਰੂ ਹਰ ਸਹਾਏ ਵਿਚ ਦੁਕਾਨਾਂ ਖੁਲ੍ਹਵਾਉਣ ਲਈ ਆਈਆਂ ਅੱਗੇ
. . .  13 minutes ago
ਗੁਰੂ ਹਰ ਸਹਾਏ, 8 ਮਈ (ਹਰਚਰਨ ਸਿੰਘ ਸੰਧੂ) - ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਨੂੰ ਵੇਖਦਿਆਂ ਸਰਕਾਰ ਵਲੋਂ ਸ਼ਨੀਵਾਰ ਅਤੇ ਐਤਵਾਰ ਨੂੰ ਬਾਜ਼ਾਰ ਬੰਦ ਰੱਖਣ ਲਈ...
ਕਿਸਾਨ ਜਥੇਬੰਦੀਆਂ ਅਤੇ ਵਪਾਰੀ ਆਗੂ ਦੁਕਾਨਾਂ ਖੁਲ੍ਹਵਾਉਣ ਲਈ ਕਰ ਰਹੇ ਰੋਸ ਮਾਰਚ
. . .  about 1 hour ago
ਪਟਿਆਲਾ, 8 ਮਈ (ਅਮਰਬੀਰ ਸਿੰਘ) - ਆਪਣੇ ਪਹਿਲਾਂ ਤੋਂ ਹੀ ਕੀਤੇ ਐਲਾਨ ਮੁਤਾਬਿਕ ਕਿਸਾਨ ਜਥੇਬੰਦੀਆਂ ਅਤੇ ਕੁਝ ਵਪਾਰੀ ਆਗੂ ਪਟਿਆਲਾ ਦੇ ਬਾਜ਼ਾਰਾਂ ਵਿਚ...
ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਕੀਤੀ ਅਪੀਲ
. . .  about 1 hour ago
ਤਪਾ ਮੰਡੀ , 8 ਮਈ (ਵਿਜੇ ਸ਼ਰਮਾ) - ਸੰਯੁਕਤ ਮੋਰਚੇ ਵਲੋਂ ਵੱਖ ਵੱਖ ਕਿਸਾਨ ਯੂਨੀਅਨਾਂ ਦੇ ਆਗੂਆਂ ਵਲੋਂ ਤਪਾ ਸ਼ਹਿਰ ਅੰਦਰ ਸਰਕਾਰ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਤਪਾ ਸ਼ਹਿਰ...
ਕਿਸਾਨਾਂ ਵਲੋਂ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਕੀਤੀ ਜਾ ਰਹੀ ਹੈ ਅਪੀਲ
. . .  about 1 hour ago
ਰਾਜਾਸਾਂਸੀ, 8 ਮਈ (ਹਰਦੀਪ ਸਿੰਘ ਖੀਵਾ) - ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਮਾਰਗ ਉੱਤੇ ਸਥਿਤ ਮੀਰਾਂਕੋਟ ਚੌਕ ਵਿਖੇ ...
ਭੁਲੇਖੇ ਨਾਲ ਜ਼ਹਿਰੀਲੀ ਚੀਜ਼ ਪੀਣ ਨਾਲ ਬਿਜਲੀ ਮੁਲਾਜ਼ਮ ਦੀ ਮੌਤ
. . .  about 1 hour ago
ਸੁਨਾਮ ਊਧਮ ਸਿੰਘ ਵਾਲਾ, 8 ਮਈ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਬੀਤੀ ਸ਼ਾਮ ਇਕ ਬਿਜਲੀ ਮੁਲਾਜ਼ਮ ਦੀ ਇਲਾਜ ਦੌਰਾਨ ਮੌਤ ਹੋਣ ਦੀ ਖ਼ਬਰ ...
ਬਿੱਲ ਗੇਟਸ ਨੇ 2.4 ਬਿਲੀਅਨ ਡਾਲਰ ਮੇਲਿੰਡਾ ਗੇਟਸ ਦੇ ਖਾਤੇ ਵਿਚ ਕੀਤੇ ਤਬਦੀਲ
. . .  about 2 hours ago
ਸੈਕਰਾਮੈਂਟੋ, 8 ਮਈ (ਹੁਸਨ ਲੜੋਆ ਬੰਗਾ) - ਇਸ ਹਫਤੇ ਦੇ ਸ਼ੁਰੂ ਵਿਚ ਵਿਸ਼ਵ ਦੇ ਅਮੀਰ ਵਿਅਕਤੀਆਂ ਵਿਚ ਸ਼ੁਮਾਰ ਬਿੱਲ ਗੇਟਸ ਤੇ ਮੇਲਿੰਡਾ ਗੇਟਸ ਵਲੋਂ ਤਲਾਕ ਦਾ ਐਲਾਨ ਕਰਨ ਉਪਰੰਤ...
ਜਲੰਧਰ : ਪਾਸਪੋਰਟ ਦਫ਼ਤਰ ਦੀ ਤੀਸਰੀ ਮੰਜ਼ਿਲ ਵਿਚ ਭਿਆਨਕ ਅੱਗ
. . .  about 2 hours ago
ਜਲੰਧਰ , 8 ਮਈ - ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਕ ਦੇ ਨੇੜੇ ਸਥਿਤ ਪਾਸਪੋਰਟ ਦਫ਼ਤਰ ਦੀ ਤੀਸਰੀ ਮੰਜ਼ਿਲ ਵਿਚ ਭਿਆਨਕ ਅੱਗ ਲੱਗ ਗਈ । ਦਮਕਲ ਵਿਭਾਗ ਦੀਆਂ ਗੱਡੀਆਂ ...
ਅਦਾਕਾਰਾ ਕੰਗਨਾ ਰਨੌਤ ਕੋਰੋਨਾ ਪਾਜ਼ੀਟਿਵ
. . .  about 2 hours ago
ਮੁੰਬਈ , 8 ਮਈ - ਅਦਾਕਾਰਾ ਕੰਗਨਾ ਰਨੌਤ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ | ਇਸਦੀ ਜਾਣਕਾਰੀ ...
ਕਿਸਾਨ ਜਥੇਬੰਦੀਆਂ ਪਹੁੰਚੀਆਂ ਦੁਕਾਨਦਾਰਾਂ ਦਾ ਸਾਥ ਦੇਣ
. . .  about 2 hours ago
ਪਟਿਆਲਾ, 8 ਮਈ (ਅਮਰਬੀਰ ਸਿੰਘ ਆਹਲੂਵਾਲੀਆ) - ਕਿਸਾਨਾਂ ਵਲੋਂ ਕੀਤੇ ਐਲਾਨ ਮੁਤਾਬਿਕ ਵਪਾਰੀਆਂ ਦਾ ਸਾਥ ਦੇਣ ਲਈ ਕਿਸਾਨ ਜਥੇਬੰਦੀਆਂ ਦੇ ਕਾਰਕੁਨ ਪਟਿਆਲਾ ਵਿਚ ਪਹੁੰਚ ਰਹੇ...
ਤਪਾ ਮੰਡੀ: ਪੁਲਿਸ ਨੇ ਕੀਤਾ ਸ਼ਹਿਰ 'ਚ ਪੈਦਲ ਫਲੈਗ ਮਾਰਚ
. . .  about 3 hours ago
ਤਪਾ ਮੰਡੀ, 8 ਮਈ (ਵਿਜੇ ਸ਼ਰਮਾ) ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸ਼ਨੀਵਾਰ ਤੇ ਐਤਵਾਰ ਨੂੰ ਮੁਕੰਮਲ ਤਾਲਾਬੰਦੀ...
ਗਿਲਿਅਡ ਸਾਇੰਸ ਤੋਂ ਰੈਮੇਡਸਵੀਰ ਦੀਆਂ 25,600 ਖ਼ੁਰਾਕਾਂ ਅੱਜ ਸਵੇਰੇ ਪਹੁੰਚੀਆਂ ਮੁੰਬਈ
. . .  about 3 hours ago
ਮੁੰਬਈ,08 ਮਈ - ਗਿਲਿਅਡ ਸਾਇੰਸ ਤੋਂ ਰੈਮੇਡਸਵੀਰ ਦੀਆਂ 25,600 ਖ਼ੁਰਾਕਾਂ ...
ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ 4,01,078 ਕੋਰੋਨਾ ਦੇ ਨਵੇਂ ਮਾਮਲੇ, 4,187 ਮੌਤਾਂ
. . .  about 3 hours ago
ਨਵੀਂ ਦਿੱਲੀ, 08 ਮਈ - ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ 4,01,078 ਕੋਰੋਨਾ ਦੇ ...
ਸ਼ੇਰ ਸਮੇਤ ਕੁਝ ਜਾਨਵਰਾਂ ਦੇ ਨਮੂਨੇ ਬਰੇਲੀ ਦੇ ਇੰਡੀਅਨ ਵੈਟਰਨਰੀ ਰਿਸਰਚ ਇੰਸਟੀਚਿਊਟ ਨੂੰ ਭੇਜੇ - ਨੈਸ਼ਨਲ ਜ਼ੂਆਲੋਜੀਕਲ ਪਾਰਕ
. . .  about 3 hours ago
ਦਿੱਲੀ, 08 ਮਈ - ਨੈਸ਼ਨਲ ਜ਼ੂਆਲੋਜੀਕਲ ਪਾਰਕ ਦਿੱਲੀ ਨੇ ਜਾਣਕਾਰੀ ਦਿੱਤੀ ਕਿ ਸ਼ੇਰ ਸਮੇਤ ਕੁਝ ਜਾਨਵਰਾਂ ਦੇ ਨਮੂਨੇ...
ਕਰਨਾਟਕ: ਸੀਗਾ ਗੈਸ ਪ੍ਰਾਈਵੇਟ ਲਿਮਟਿਡ ਬਰਾਂਚ ਦੇ ਮੈਨੇਜਰ ਨੂੰ ਸੀ.ਸੀ.ਬੀ ਨੇ ਕੀਤਾ ਗ੍ਰਿਫ਼ਤਾਰ
. . .  about 3 hours ago
ਕਰਨਾਟਕ,08 ਮਈ - ਸੈਂਟਰਲ ਕ੍ਰਾਈਮ ਬਰਾਂਚ (ਸੀ.ਸੀ.ਬੀ.) ਬੰਗਲੁਰੂ ਨੇ ਪੀਨੀਆ ਉਦਯੋਗਿਕ ਖੇਤਰ ਵਿਚ ਸੀਗਾ ਗੈਸ ਪ੍ਰਾਈਵੇਟ ਲਿਮਟਿਡ ਬਰਾਂਚ ਦੇ...
ਤਾਮਿਲਨਾਡੂ : 10 ਮਈ ਤੋਂ 2 ਹਫ਼ਤਿਆਂ ਲਈ ਪੂਰਨ ਲਾਕਡਾਊਨ ਦਾ ਐਲਾਨ
. . .  about 4 hours ago
ਤਾਮਿਲਨਾਡੂ, 08 ਮਈ- ਤਾਮਿਲਨਾਡੂ ਸਰਕਾਰ ਨੇ 10 ਮਈ ਤੋਂ 2 ਹਫ਼ਤਿਆਂ ਲਈ ਪੂਰਨ ਲਾਕਡਾਊਨ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 15 ਫੱਗਣ ਸੰਮਤ 552
ਵਿਚਾਰ ਪ੍ਰਵਾਹ: ਸਰਕਾਰ ਦਾ ਕਰਤੱਵ ਹੁੰਦਾ ਹੈ ਕਿ ਉਹ ਲੋਕਾਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰੇ। -ਲਾਰਡ ਬੇਵਰ ਬਰੁਕ

ਸੰਪਾਦਕੀ

ਕੁਝ ਚੰਗੇ ਫ਼ੈਸਲੇ

ਲਗਪਗ ਪਿਛਲੇ 6 ਮਹੀਨਿਆਂ ਤੋਂ ਕਿਸਾਨ ਅੰਦੋਲਨ ਦੇ ਚਲਦਿਆਂ ਸੂਬੇ ਨੂੰ ਹਰ ਪੱਖ ਤੋਂ ਵੱਡਾ ਨੁਕਸਾਨ ਹੋਇਆ ਹੈ। ਇਸ ਤੋਂ ਪਹਿਲਾਂ ਕੋਰੋਨਾ ਮਹਾਂਮਾਰੀ ਨੇ ਵੀ ਇਸ ਨੂੰ ਇਕ ਤਰ੍ਹਾਂ ਨਾਲ ਖੋਖਲਾ ਕਰਕੇ ਰੱਖ ਦਿੱਤਾ ਸੀ। ਹਰ ਪੱਧਰ 'ਤੇ ਵੱਡੀ ਗਿਣਤੀ ਵਿਚ ਲੋਕ ਬੇਰੁਜ਼ਗਾਰ ਹੋ ਗਏ ਸਨ। ਸਨਅਤੀ ਤੇ ਵਪਾਰਕ ਸਰਗਰਮੀ ਰੁਕ ਗਈ ਸੀ। ਸਕੂਲ, ਕਾਲਜ ਅਤੇ ਹੋਰ ਵੱਡੇ-ਛੋਟੇ ਅਦਾਰੇ ਬੰਦ ਹੋ ਗਏ ਸਨ। ਡਰ ਅਤੇ ਸਹਿਮ ਦਾ ਮਾਹੌਲ ਛਾਇਆ ਰਿਹਾ ਸੀ, ਜਿਸ ਕਰਕੇ ਸੂਬਾ ਢਹਿੰਦੀਆਂ ਕਲਾਂ ਵੱਲ ਜਾਂਦਾ ਦਿਖਾਈ ਦੇ ਰਿਹਾ ਸੀ। ਪਿਛਲੇ ਲੰਮੇ ਸਮੇਂ ਤੋਂ ਇਥੇ ਖੇਤੀਬਾੜੀ ਦੇ ਖੇਤਰ ਵਿਚ ਵੀ ਵੱਡੀ ਖੜੋਤ ਆਈ ਲਗਦੀ ਹੈ। ਕੁਝ ਗੁਆਂਢੀ ਰਾਜਾਂ ਵਿਚ ਕੇਂਦਰ ਸਰਕਾਰ ਵਲੋਂ ਦਿੱਤੀਆਂ ਗਈਆਂ ਰਿਆਇਤਾਂ ਕਾਰਨ ਸਮੇਂ-ਸਮੇਂ ਛੋਟੀ-ਵੱਡੀ ਸਨਅਤ ਇਥੋਂ ਬਾਹਰ ਨਿਕਲਦੀ ਰਹੀ ਹੈ। ਇਸੇ ਕਰਕੇ ਬਹੁਤੇ ਸ਼ਹਿਰਾਂ ਵਿਚ ਅਨੇਕਾਂ ਸਨਅਤੀ ਅਦਾਰੇ ਜਾਂ ਬੰਦ ਹੋ ਗਏ ਜਾਂ ਸਹਿਕਦੇ ਨਜ਼ਰ ਆ ਰਹੇ ਹਨ।
ਚਿਰਾਂ ਤੋਂ ਸੂਬੇ ਦੀ ਹੋ ਰਹੀ ਮੰਦੀ ਆਰਥਿਕਤਾ ਨੇ ਨਿਰਾਸ਼ਾ ਨੂੰ ਜਨਮ ਦੇਣਾ ਸ਼ੁਰੂ ਕੀਤਾ ਹੈ। ਪ੍ਰਾਂਤਕ ਸਰਕਾਰ ਕੋਲ ਲਗਾਤਾਰ ਸਾਧਨ ਸੀਮਤ ਹੁੰਦੇ ਜਾ ਰਹੇ ਹਨ। ਕਰਜ਼ੇ ਦੀ ਪੰਡ ਲਗਾਤਾਰ ਵੱਡੀ ਤੋਂ ਵੱਡੀ ਅਤੇ ਭਾਰੀ ਤੋਂ ਭਾਰੀ ਹੁੰਦੀ ਜਾ ਰਹੀ ਹੈ। ਬਹੁਤੀ ਵਾਰ ਤਾਂ ਇਸ ਦੇ ਵਿਆਜ ਨੂੰ ਚੁਕਾਉਣਾ ਵੀ ਮੁਸ਼ਕਿਲ ਬਣ ਜਾਂਦਾ ਹੈ। ਇਸ ਹਾਲਾਤ ਦਾ ਸਿੱਧਾ ਪ੍ਰਭਾਵ ਲੋਕਾਂ ਦੀਆਂ ਜ਼ਰੂਰੀ ਅਤੇ ਬੁਨਿਆਦੀ ਸਹੂਲਤਾਂ 'ਤੇ ਪੈਂਦਾ ਹੈ। ਇਸੇ ਕਾਰਨ ਅੱਜ ਸਰਕਾਰੀ ਖੇਤਰ ਵਿਚ ਸਿੱਖਿਆ ਅਤੇ ਸਿਹਤ ਦਾ ਬੁਰਾ ਹਾਲ ਹੋਇਆ ਪਿਆ ਹੈ। ਸਮਰੱਥ ਲੋਕ ਇਕ ਤਰ੍ਹਾਂ ਨਾਲ ਸਰਕਾਰੀ ਹਸਪਤਾਲਾਂ ਅਤੇ ਸਕੂਲਾਂ ਨੂੰ ਭੁੱਲਦੇ ਜਾ ਰਹੇ ਹਨ। ਸਹੂਲਤਾਂ ਵਿਹੂਣੇ ਇਨ੍ਹਾਂ ਅਦਾਰਿਆਂ 'ਤੇ ਮਜਬੂਰ ਲੋਕ ਹੀ ਟੇਕ ਰੱਖ ਰਹੇ ਹਨ। ਅਜਿਹੇ ਹਾਲਾਤ ਤਤਕਾਲੀ ਸਰਕਾਰ ਲਈ ਬੇਹੱਦ ਚੁਣੌਤੀ ਭਰਪੂਰ ਬਣ ਗਏ ਹਨ। ਕਿਸ ਤਰ੍ਹਾਂ ਪਏ ਅਜਿਹੇ ਖਸਾਰੇ ਨੂੰ ਪੂਰਾ ਕਰਨਾ ਹੈ, ਕਿਸ ਤਰ੍ਹਾਂ ਆਪਣੀ ਆਮਦਨ ਦੇ ਸਾਧਨ ਵਧਾਉਣੇ ਹਨ ਅਤੇ ਕਿਸ ਤਰ੍ਹਾਂ ਰੁਕੀਆਂ ਵਿਕਾਸ ਦੀਆਂ ਯੋਜਨਾਵਾਂ ਨੂੰ ਅੱਗੇ ਵਧਾਉਣਾ ਹੈ, ਇਹ ਅਜਿਹੇ ਸਵਾਲ ਹਨ ਜਿਨ੍ਹਾਂ ਦਾ ਜਵਾਬ ਤਤਕਾਲੀ ਸਰਕਾਰ ਨੂੰ ਹੀ ਲੱਭਣਾ ਪਵੇਗਾ। ਅਜਿਹੀ ਸੂਰਤ ਵਿਚ ਜੇਕਰ ਸਰਕਾਰ ਵਲੋਂ ਕੁਝ ਯੋਜਨਾਵਾਂ ਦਾ ਐਲਾਨ ਹੁੰਦਾ ਹੈ ਤਾਂ ਉਨ੍ਹਾਂ ਨੂੰ ਰਾਹਤ ਭਰੀਆਂ ਮੰਨਿਆ ਜਾਣਾ ਚਾਹੀਦਾ ਹੈ। ਚਾਹੇ ਇਨ੍ਹਾਂ ਨੂੰ ਬੇਹੱਦ ਵੱਡੀਆਂ ਹੋ ਚੁੱਕੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਿਹਾ ਜਾ ਸਕਦਾ ਪਰ ਇਸ ਦਿਸ਼ਾ ਵਿਚ ਉਠਾਏ ਗਏ ਕਦਮ ਜੇਕਰ ਕੁਝ ਅਮਲੀ ਰੂਪ ਅਤੇ ਰੁਖ਼ ਅਖ਼ਤਿਆਰ ਕਰਦੇ ਹਨ ਤਾਂ ਉਨ੍ਹਾਂ ਨੂੰ ਚੰਗਾ ਹੀ ਕਿਹਾ ਜਾ ਸਕਦਾ ਹੈ। ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੱਖ-ਵੱਖ ਯੋਜਨਾਵਾਂ ਤਹਿਤ 1000 ਕਰੋੜ ਤੋਂ ਵਧੇਰੇ ਰਕਮ ਦੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਨ੍ਹਾਂ ਵਿਚ ਕਈ ਸ਼ਹਿਰਾਂ ਲਈ ਸਕੀਮਾਂ ਦਾ ਵਿਸਥਾਰ ਦਿੱਤਾ ਗਿਆ, ਜਿਨ੍ਹਾਂ ਦਾ ਮੰਤਵ ਵੱਡੀ ਪੱਧਰ 'ਤੇ ਜਲ ਸਪਲਾਈ ਅਤੇ ਸੀਵਰੇਜ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਸ਼ਹਿਰਾਂ ਦੀ ਸਫ਼ਾਈ ਪੱਖੋਂ ਹੋ ਚੁੱਕੀ ਮਾੜੀ ਸਥਿਤੀ ਨੂੰ ਦੇਖਦਿਆਂ ਜੇਕਰ ਕੂੜਾ ਕਰਕਟ ਨਾਲ ਨਿਪਟਣ ਦਾ ਯੋਗ ਪ੍ਰਬੰਧ ਕੀਤਾ ਜਾਂਦਾ ਹੈ, ਗੰਦੀਆਂ ਮੰਦੀਆਂ ਪਾਰਕਾਂ ਤੇ ਖੁੱਲ੍ਹੀਆਂ ਥਾਵਾਂ ਦਾ ਵਿਕਾਸ ਕੀਤਾ ਜਾਂਦਾ ਹੈ ਤਾਂ ਇਸ ਨੂੰ ਨਿਹਮਿਤ ਹੀ ਮੰਨਿਆ ਜਾਣਾ ਚਾਹੀਦਾ ਹੈ। ਇਨ੍ਹਾਂ ਯੋਜਨਾਵਾਂ ਵਿਚ ਸ਼ਹਿਰਾਂ ਦਾ ਮੂੰਹ ਮੁਹਾਂਦਰਾ ਬਦਲਣ ਦਾ ਵੀ ਵਿਸਥਾਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਜੇਕਰ ਸਰਕਾਰ ਵਲੋਂ ਕਮਜ਼ੋਰ ਆਰਥਿਕ ਵਰਗਾਂ ਲਈ 25,000 ਘਰਾਂ ਦੀ ਉਸਾਰੀ ਕਰਨ ਦੀ ਨੀਤੀ ਅਤੇ ਇਰਾਦਾ ਪ੍ਰਗਟ ਕੀਤਾ ਗਿਆ ਹੈ ਤਾਂ ਇਸ ਨਾਲ ਵੀ ਲੋੜਵੰਦਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ। ਇਸੇ ਹੀ ਤਰ੍ਹਾਂ ਪੇਂਡੂ ਨੌਜਵਾਨਾਂ ਲਈ ਮਿੰਨੀ ਬੱਸ ਪਰਮਿਟ ਨੀਤੀ ਦਾ ਐਲਾਨ ਵੀ ਚੰਗੀ ਦਿਸ਼ਾ ਵਿਚ ਪੁੱਟਿਆ ਗਿਆ ਕਦਮ ਕਿਹਾ ਜਾ ਸਕਦਾ ਹੈ। ਇਸ ਨਾਲ ਰੁਜ਼ਗਾਰ ਦੇ ਕੁਝ ਸਾਧਨ ਪੈਦਾ ਹੋਣ ਦੀ ਆਸ ਕੀਤੀ ਜਾ ਸਕਦੀ ਹੈ।
ਚਾਹੇ ਐਲਾਨੀਆਂ ਇਨ੍ਹਾਂ ਯੋਜਨਾਵਾਂ ਦਾ ਘੇਰਾ ਸਮੱਸਿਆਵਾਂ ਦੀ ਵਿਸ਼ਾਲਤਾ ਵਿਚ ਬਹੁਤ ਛੋਟਾ ਕਿਹਾ ਜਾਏਗਾ ਪਰ ਜੇਕਰ ਆਉਂਦੇ ਸਮੇਂ ਵਿਚ ਸਰਕਾਰ ਅਮਲੀ ਰੂਪ ਵਿਚ ਇਸ ਦਿਸ਼ਾ ਵਿਚ ਕਦਮ ਚੁੱਕਣ 'ਚ ਸਫਲ ਹੋ ਜਾਂਦੀ ਹੈ ਤਾਂ ਇਸ ਨੂੰ ਸਰਕਾਰ ਦੀ ਇਕ ਚੰਗੀ ਪ੍ਰਾਪਤੀ ਜ਼ਰੂਰ ਮੰਨਿਆ ਜਾਏਗਾ। ਆਉਂਦੇ ਸਮੇਂ ਵਿਚ ਸਰਕਾਰ ਤੋਂ ਇਨ੍ਹਾਂ ਦਿਸ਼ਾਵਾਂ ਵਿਚ ਹੋਰ ਕਦਮ ਚੁੱਕੇ ਜਾਣ ਦੀ ਵੀ ਉਡੀਕ ਬਣੀ ਰਹੇਗੀ।

-ਬਰਜਿੰਦਰ ਸਿੰਘ ਹਮਦਰਦ

 

ਖ਼ਬਰ ਸ਼ੇਅਰ ਕਰੋ

 

ਕਿਸਾਨ ਅੰਦੋਲਨ ਨੂੰ ਨਵਾਂ ਰੂਪ ਦੇਣ ਲਈ ਯਤਨਸ਼ੀਲ ਹਨ ਕਿਸਾਨ ਜਥੇਬੰਦੀਆਂ

ਮੈਂ ਚੁੱਪ ਹੂਆ ਥਾ ਕਿ ਟਕਰਾਵ ਖ਼ਤਮ ਹੋ ਜਾਏ, ਵੋ ਮੇਰੇ ਸਬਰ ਕੋ ਕਮਜ਼ੋਰੀਆਂ ਸਮਝਨੇ ਲਗੇ। ਇਸ ਵੇਲੇ ਕਿਸਾਨ ਅੰਦੋਲਨ ਵਿਚ ਆਈ ਖੜੋਤ ਨੂੰ ਦੋਵੇਂ ਧਿਰਾਂ ਹੀ ਕੁਝ ਇਸ ਤਰ੍ਹਾਂ ਬਿਆਨ ਕਰ ਰਹੀਆਂ ਹਨ ਕਿ ਅਸੀਂ ਤਾਂ ਸਬਰ ਤੋਂ ਕੰਮ ਲੈ ਰਹੇ ਹਾਂ। ਪਰ ਦੂਜੀ ਧਿਰ ਸਾਡੀ ਚੁੱਪ ...

ਪੂਰੀ ਖ਼ਬਰ »

ਸ਼ੋਸ਼ਣ ਦੀ ਚੱਕੀ ਵਿਚ ਪਿਸ ਰਹੀ ਹੈ ਦੇਸ਼ ਦੀ ਜਵਾਨੀ

ਭਾਰਤੀ ਸੰਵਿਧਾਨ ਨੇ ਹਰ ਭਾਰਤੀ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਹਨ। ਪਰ ਅਸਲ ਵਿਚ ਬਰਾਬਰਤਾ ਹੈ ਕਿੱਥੇ, ਇਹ ਦਿਖਾਈ ਨਹੀਂ ਦਿੰਦੀ। ਸੰਨ 1976 ਤੱਕ ਔਰਤ ਅਤੇ ਪੁਰਸ਼ ਕਰਮਚਾਰੀ ਦੀ ਤਨਖ਼ਾਹ ਵਿਚ ਵੀ ਅੰਤਰ ਸੀ। ਔਰਤਾਂ ਨੂੰ ਪੁਰਸ਼ਾਂ ਦੇ ਬਰਾਬਰ ਕੰਮ ਕਰਨ 'ਤੇ ਵੀ ਘੱਟ ਤਨਖ਼ਾਹ ...

ਪੂਰੀ ਖ਼ਬਰ »

ਦਿਵਾਲੀਆ ਹੋ ਚੁੱਕੀ ਹੈ ਐਫ.ਸੀ.ਆਈ.

ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ ਤੇ ਕਿਸਾਨ ਖੇਤੀ ਨਾਲ ਸਬੰਧਿਤ ਤਿੰਨੇ ਕਾਨੂੰਨ ਰੱਦ ਕਰਵਾਉਣ ਤੋਂ ਘੱਟ ਮੰਨਣ ਲਈ ਤਿਆਰ ਨਹੀਂ ਤੇ ਸਰਕਾਰ ਸੌਦਾ ਕਰਨ ਨੂੰ ਤਾਂ ਤਿਆਰ ਹੈ ਪਰ ਕਾਨੂੰਨਾਂ ਨੂੰ ਰੱਦ ਕਰਨ ਨੂੰ ਨਹੀਂ। ਐਮ.ਐਸ.ਪੀ. ਇਕ ਵੱਡਾ ਮਸਲਾ ਹੈ ਭਾਵ ਜਿਣਸ ਦਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX