ਤਾਜਾ ਖ਼ਬਰਾਂ


ਸੰਦੌੜ ਵਿਖੇ ਕਿਸਾਨਾਂ ਨੇ ਦੁਕਾਨਦਾਰਾਂ ਦੇ ਹੱਕ ਵਿਚ ਦਿੱਤਾ ਧਰਨਾ
. . .  5 minutes ago
ਸੰਦੌੜ , 8 ਮਈ (ਜਸਵੀਰ ਸਿੰਘ ਜੱਸੀ) - ਪੰਜਾਬ ਸਰਕਾਰ ਵਲੋਂ ਕਰੋਨਾ ਮਹਾਂਮਾਰੀ ਦੇ ਵਧਦੇ ਪ੍ਰਕੋਪ ਕਾਰਨ ਸ਼ਨੀਵਾਰ ਐਤਵਾਰ ਕੀਤੀ ਤਾਲਾਬੰਦੀ ਅਤੇ 15 ...
ਸੰਯੁਕਤ ਮੋਰਚੇ ਦੇ ਸੱਦੇ 'ਤੇ ਸ਼ਹਿਰ ਦੀਆਂ ਦੁਕਾਨਾਂ ਖੁਲ੍ਹਵਾਉਣ ਪਹੁੰਚੇ ਕਿਸਾਨ ਜਥੇਬੰਦੀਆਂ ਦੇ ਆਗੂ
. . .  13 minutes ago
ਫ਼ਿਰੋਜ਼ਪੁਰ, 8 ਮਈ (ਕੁਲਬੀਰ ਸਿੰਘ ਸੋਢੀ) - ਦੁਕਾਨਦਾਰਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦੇ ਹੋਏ ਸੰਯੁਕਤ ਮੋਰਚੇ ਦੇ ਸੱਦੇ 'ਤੇ 8 ਮਈ ਨੂੰ ਦੁਕਾਨਾਂ ਖੁਲ੍ਹਵਾਉਣ ਦਾ ...
ਕਰਜ਼ੇ ਤੋਂ ਪ੍ਰੇਸ਼ਾਨ ਮਜ਼ਦੂਰ ਵਲੋਂ ਆਤਮ ਹੱਤਿਆ
. . .  17 minutes ago
ਲੌਂਗੋਵਾਲ, 7 ਮਈ (ਵਿਨੋਦ, ਖੰਨਾ) - ਨੇੜਲੇ ਪਿੰਡ ਮੰਡੇਰ ਖ਼ੁਰਦ ਵਿਖੇ ਕਰਜ਼ੇ ਤੋਂ ਪ੍ਰੇਸ਼ਾਨ ਇਕ ਮਜ਼ਦੂਰ ਨੇ ਪਿੰਡ ਦੇ ਨੇੜਿਉਂ ਲੰਘਦੀ ਨਹਿਰ 'ਚ ਛਾਲ ਮਾਰ ਕੇ ਆਤਮ ਹੱਤਿਆ...
ਅੰਮ੍ਰਿਤਸਰ 'ਚ ਕਿਸਾਨ ਤਾਂ ਨਿੱਤਰੇ, ਪਰ ਨਹੀ ਨਿੱਤਰੇ ਵਪਾਰੀ
. . .  21 minutes ago
ਅੰਮ੍ਰਿਤਸਰ, 8 ਮਈ (ਸੁਰਿੰਦਰਪਾਲ ਸਿੰਘ ਵਰਪਾਲ) - ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਦੁਕਾਨਦਾਰਾਂ ਦੇ ਹੱਕ ਵਿਚ ਦੁਕਾਨਾਂ ਖੁਲ੍ਹਵਾਉਣ ਦੇ ਦਿੱਤੇ ਗਏ ਸੱਦੇ ਨੂੰ ਅੰਮ੍ਰਿਤਸਰ 'ਚ ...
ਤਾਲਾਬੰਦੀ ਦੌਰਾਨ ਕਿਸਾਨਾਂ ਨੇ ਖੁਲ੍ਹਵਾਇਆਂ ਦੁਕਾਨਾਂ
. . .  28 minutes ago
ਮਮਦੋਟ, 8 ਮਈ (ਸੁਖਦੇਵ ਸਿੰਘ ਸੰਗਮ) - ਕੋਵਿਡ-19 ਦੇ ਵਧਦੇ ਪ੍ਰਭਾਵ ਕਾਰਨ ਸਰਕਾਰ ਵਲੋਂ ਸ਼ਨੀਵਾਰ ਤੇ ਐਤਵਾਰ ਨੂੰ ਕੀਤੀ ਗਈ ਤਾਲਾਬੰਦੀ ਦੇ ਬਾਵਜੂਦ ਕਿਸਾਨਾਂ ਨੇ ਕਸਬਾ ਮਮਦੋਟ ਦੀਆਂ...
ਮਹਿਲ ਕਲਾਂ 'ਚ ਦੁਕਾਨਾਂ ਖੁਲ੍ਹਵਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ ਝੰਡਾ ਮਾਰਚ
. . .  35 minutes ago
ਮਹਿਲ ਕਲਾਂ, 8 ਮਈ (ਅਵਤਾਰ ਸਿੰਘ ਅਣਖੀ) - ਸੰਯੁਕਤ ਕਿਸਾਨ ਮੋਰਚੇ ਵਲੋਂ ਸਮੂਹ ਦੁਕਾਨਦਾਰਾਂ ਨੂੰ ਪੰਜਾਬ ਸਰਕਾਰ ਵਲੋਂ ਲਗਾਏ ਹਫ਼ਤਾਵਾਰੀ ...
ਬਾਜ਼ਾਰ ਖੁਲ੍ਹਵਾਉਣ ਲਈ ਸੰਗਰੂਰ ਦੀ ਮੰਡੀ 'ਚ ਇਕੱਠੇ ਹੋਏ ਸੈਂਕੜੇ ਕਿਸਾਨ
. . .  41 minutes ago
ਸੰਗਰੂਰ, 8 ਮਈ ( ਦਮਨਜੀਤ ਸਿੰਘ ) - ਕਿਸਾਨਾਂ ਵਲੋਂ ਪੰਜਾਬ ਅੰਦਰ ਤਾਲਾਬੰਦੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਬਾਜ਼ਾਰ ਖੁਲ੍ਹਵਾਉਣ ਦੇ ਦਿੱਤੇ ਗਏ ਸੱਦੇ ਤਹਿਤ ਸੰਗਰੂਰ ਦੀ ਅਨਾਜ ਮੰਡੀ ...
ਕਿਸਾਨ ਜਥੇਬੰਦੀਆਂ ਨੇ ਲੌਂਗੋਵਾਲ ਵਿਚ ਦੁਕਾਨਦਾਰਾਂ ਦੇ ਹੱਕ ਵਿਚ ਅਤੇ ਸਰਕਾਰ ਖ਼ਿਲਾਫ਼ ਕੀਤੀ ਰੋਸ ਰੈਲੀ
. . .  45 minutes ago
ਲੌਂਗੋਵਾਲ,6 ਮਈ ( ਸ.ਸ.ਖੰਨਾ,ਵਿਨੋਦ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੰਗਰੂਰ ਵਲੋਂ 32 ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਕਸਬੇ ਅੰਦਰ ਬੱਸ ਸਟੈਂਡ...
ਭਵਾਨੀਗੜ੍ਹ ਵਿਚ ਕਿਸਾਨਾਂ ਵਲੋਂ ਤਾਲਾਬੰਦੀ ਦੇ ਖ਼ਿਲਾਫ਼ ਕੀਤੀ ਰੈਲੀ
. . .  50 minutes ago
ਭਵਾਨੀਗੜ੍ਹ, 08 ਮਈ (ਰਣਧੀਰ ਸਿੰਘ ਫੱਗੂਵਾਲਾ) - ਭਵਾਨੀਗੜ੍ਹ ਵਿਖੇ ਸੰਯੁਕਤ ਮੋਰਚਾ ਦੇ ਆਦੇਸ਼ਾਂ 'ਤੇ ਵੱਖ - ਵੱਖ ਕਿਸਾਨ ਜਥੇਬੰਦੀਆਂ ਨੇ ਲਾਕਡਾਊਨ ਦਾ ...
ਕਿਸਾਨ ਜਥੇਬੰਦੀਆਂ ਗੁਰੂ ਹਰ ਸਹਾਏ ਵਿਚ ਦੁਕਾਨਾਂ ਖੁਲ੍ਹਵਾਉਣ ਲਈ ਆਈਆਂ ਅੱਗੇ
. . .  about 1 hour ago
ਗੁਰੂ ਹਰ ਸਹਾਏ, 7 ਮਈ (ਹਰਚਰਨ ਸਿੰਘ ਸੰਧੂ) - ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਨੂੰ ਵੇਖਦਿਆਂ ਸਰਕਾਰ ਵਲੋਂ ਸ਼ਨੀਵਾਰ ਅਤੇ ਐਤਵਾਰ ਨੂੰ ਬਾਜ਼ਾਰ ਬੰਦ ਰੱਖਣ ਲਈ...
ਕਿਸਾਨ ਜਥੇਬੰਦੀਆਂ ਅਤੇ ਵਪਾਰੀ ਆਗੂ ਦੁਕਾਨਾਂ ਖੁਲ੍ਹਵਾਉਣ ਲਈ ਕਰ ਰਹੇ ਰੋਸ ਮਾਰਚ
. . .  about 1 hour ago
ਪਟਿਆਲਾ, 8 ਮਈ (ਅਮਰਬੀਰ ਸਿੰਘ) - ਆਪਣੇ ਪਹਿਲਾਂ ਤੋਂ ਹੀ ਕੀਤੇ ਐਲਾਨ ਮੁਤਾਬਿਕ ਕਿਸਾਨ ਜਥੇਬੰਦੀਆਂ ਅਤੇ ਕੁਝ ਵਪਾਰੀ ਆਗੂ ਪਟਿਆਲਾ ਦੇ ਬਾਜ਼ਾਰਾਂ ਵਿਚ...
ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਕੀਤੀ ਅਪੀਲ
. . .  about 1 hour ago
ਤਪਾ ਮੰਡੀ , 8 ਮਈ (ਵਿਜੇ ਸ਼ਰਮਾ) - ਸੰਯੁਕਤ ਮੋਰਚੇ ਵਲੋਂ ਵੱਖ ਵੱਖ ਕਿਸਾਨ ਯੂਨੀਅਨਾਂ ਦੇ ਆਗੂਆਂ ਵਲੋਂ ਤਪਾ ਸ਼ਹਿਰ ਅੰਦਰ ਸਰਕਾਰ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਤਪਾ ਸ਼ਹਿਰ...
ਕਿਸਾਨਾਂ ਵਲੋਂ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਕੀਤੀ ਜਾ ਰਹੀ ਹੈ ਅਪੀਲ
. . .  about 1 hour ago
ਰਾਜਾਸਾਂਸੀ, 8 ਮਈ (ਹਰਦੀਪ ਸਿੰਘ ਖੀਵਾ) - ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਮਾਰਗ ਉੱਤੇ ਸਥਿਤ ਮੀਰਾਂਕੋਟ ਚੌਕ ਵਿਖੇ ...
ਭੁਲੇਖੇ ਨਾਲ ਜ਼ਹਿਰੀਲੀ ਚੀਜ਼ ਪੀਣ ਨਾਲ ਬਿਜਲੀ ਮੁਲਾਜ਼ਮ ਦੀ ਮੌਤ
. . .  about 1 hour ago
ਸੁਨਾਮ ਊਧਮ ਸਿੰਘ ਵਾਲਾ, 8 ਮਈ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਬੀਤੀ ਸ਼ਾਮ ਇਕ ਬਿਜਲੀ ਮੁਲਾਜ਼ਮ ਦੀ ਇਲਾਜ ਦੌਰਾਨ ਮੌਤ ਹੋਣ ਦੀ ਖ਼ਬਰ ...
ਬਿੱਲ ਗੇਟਸ ਨੇ 2.4 ਬਿਲੀਅਨ ਡਾਲਰ ਮੇਲਿੰਡਾ ਗੇਟਸ ਦੇ ਖਾਤੇ ਵਿਚ ਕੀਤੇ ਤਬਦੀਲ
. . .  about 1 hour ago
ਸੈਕਰਾਮੈਂਟੋ, 8 ਮਈ (ਹੁਸਨ ਲੜੋਆ ਬੰਗਾ) - ਇਸ ਹਫਤੇ ਦੇ ਸ਼ੁਰੂ ਵਿਚ ਵਿਸ਼ਵ ਦੇ ਅਮੀਰ ਵਿਅਕਤੀਆਂ ਵਿਚ ਸ਼ੁਮਾਰ ਬਿੱਲ ਗੇਟਸ ਤੇ ਮੇਲਿੰਡਾ ਗੇਟਸ ਵਲੋਂ ਤਲਾਕ ਦਾ ਐਲਾਨ ਕਰਨ ਉਪਰੰਤ...
ਜਲੰਧਰ : ਪਾਸਪੋਰਟ ਦਫ਼ਤਰ ਦੀ ਤੀਸਰੀ ਮੰਜ਼ਿਲ ਵਿਚ ਭਿਆਨਕ ਅੱਗ
. . .  about 1 hour ago
ਜਲੰਧਰ , 8 ਮਈ - ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਕ ਦੇ ਨੇੜੇ ਸਥਿਤ ਪਾਸਪੋਰਟ ਦਫ਼ਤਰ ਦੀ ਤੀਸਰੀ ਮੰਜ਼ਿਲ ਵਿਚ ਭਿਆਨਕ ਅੱਗ ਲੱਗ ਗਈ । ਦਮਕਲ ਵਿਭਾਗ ਦੀਆਂ ਗੱਡੀਆਂ ...
ਅਦਾਕਾਰਾ ਕੰਗਨਾ ਰਨੌਤ ਕੋਰੋਨਾ ਪਾਜ਼ੀਟਿਵ
. . .  about 2 hours ago
ਮੁੰਬਈ , 8 ਮਈ - ਅਦਾਕਾਰਾ ਕੰਗਨਾ ਰਨੌਤ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ | ਇਸਦੀ ਜਾਣਕਾਰੀ ...
ਕਿਸਾਨ ਜਥੇਬੰਦੀਆਂ ਪਹੁੰਚੀਆਂ ਦੁਕਾਨਦਾਰਾਂ ਦਾ ਸਾਥ ਦੇਣ
. . .  about 2 hours ago
ਪਟਿਆਲਾ, 8 ਮਈ (ਅਮਰਬੀਰ ਸਿੰਘ ਆਹਲੂਵਾਲੀਆ) - ਕਿਸਾਨਾਂ ਵਲੋਂ ਕੀਤੇ ਐਲਾਨ ਮੁਤਾਬਿਕ ਵਪਾਰੀਆਂ ਦਾ ਸਾਥ ਦੇਣ ਲਈ ਕਿਸਾਨ ਜਥੇਬੰਦੀਆਂ ਦੇ ਕਾਰਕੁਨ ਪਟਿਆਲਾ ਵਿਚ ਪਹੁੰਚ ਰਹੇ...
ਤਪਾ ਮੰਡੀ: ਪੁਲਿਸ ਨੇ ਕੀਤਾ ਸ਼ਹਿਰ 'ਚ ਪੈਦਲ ਫਲੈਗ ਮਾਰਚ
. . .  1 minute ago
ਤਪਾ ਮੰਡੀ, 8 ਮਈ (ਵਿਜੇ ਸ਼ਰਮਾ) ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸ਼ਨੀਵਾਰ ਤੇ ਐਤਵਾਰ ਨੂੰ ਮੁਕੰਮਲ ਤਾਲਾਬੰਦੀ...
ਗਿਲਿਅਡ ਸਾਇੰਸ ਤੋਂ ਰੈਮੇਡਸਵੀਰ ਦੀਆਂ 25,600 ਖ਼ੁਰਾਕਾਂ ਅੱਜ ਸਵੇਰੇ ਪਹੁੰਚੀਆਂ ਮੁੰਬਈ
. . .  about 3 hours ago
ਮੁੰਬਈ,08 ਮਈ - ਗਿਲਿਅਡ ਸਾਇੰਸ ਤੋਂ ਰੈਮੇਡਸਵੀਰ ਦੀਆਂ 25,600 ਖ਼ੁਰਾਕਾਂ ...
ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ 4,01,078 ਕੋਰੋਨਾ ਦੇ ਨਵੇਂ ਮਾਮਲੇ, 4,187 ਮੌਤਾਂ
. . .  about 3 hours ago
ਨਵੀਂ ਦਿੱਲੀ, 08 ਮਈ - ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ 4,01,078 ਕੋਰੋਨਾ ਦੇ ...
ਸ਼ੇਰ ਸਮੇਤ ਕੁਝ ਜਾਨਵਰਾਂ ਦੇ ਨਮੂਨੇ ਬਰੇਲੀ ਦੇ ਇੰਡੀਅਨ ਵੈਟਰਨਰੀ ਰਿਸਰਚ ਇੰਸਟੀਚਿਊਟ ਨੂੰ ਭੇਜੇ - ਨੈਸ਼ਨਲ ਜ਼ੂਆਲੋਜੀਕਲ ਪਾਰਕ
. . .  about 3 hours ago
ਦਿੱਲੀ, 08 ਮਈ - ਨੈਸ਼ਨਲ ਜ਼ੂਆਲੋਜੀਕਲ ਪਾਰਕ ਦਿੱਲੀ ਨੇ ਜਾਣਕਾਰੀ ਦਿੱਤੀ ਕਿ ਸ਼ੇਰ ਸਮੇਤ ਕੁਝ ਜਾਨਵਰਾਂ ਦੇ ਨਮੂਨੇ...
ਕਰਨਾਟਕ: ਸੀਗਾ ਗੈਸ ਪ੍ਰਾਈਵੇਟ ਲਿਮਟਿਡ ਬਰਾਂਚ ਦੇ ਮੈਨੇਜਰ ਨੂੰ ਸੀ.ਸੀ.ਬੀ ਨੇ ਕੀਤਾ ਗ੍ਰਿਫ਼ਤਾਰ
. . .  about 3 hours ago
ਕਰਨਾਟਕ,08 ਮਈ - ਸੈਂਟਰਲ ਕ੍ਰਾਈਮ ਬਰਾਂਚ (ਸੀ.ਸੀ.ਬੀ.) ਬੰਗਲੁਰੂ ਨੇ ਪੀਨੀਆ ਉਦਯੋਗਿਕ ਖੇਤਰ ਵਿਚ ਸੀਗਾ ਗੈਸ ਪ੍ਰਾਈਵੇਟ ਲਿਮਟਿਡ ਬਰਾਂਚ ਦੇ...
ਤਾਮਿਲਨਾਡੂ : 10 ਮਈ ਤੋਂ 2 ਹਫ਼ਤਿਆਂ ਲਈ ਪੂਰਨ ਲਾਕਡਾਊਨ ਦਾ ਐਲਾਨ
. . .  about 3 hours ago
ਤਾਮਿਲਨਾਡੂ, 08 ਮਈ- ਤਾਮਿਲਨਾਡੂ ਸਰਕਾਰ ਨੇ 10 ਮਈ ਤੋਂ 2 ਹਫ਼ਤਿਆਂ ਲਈ ਪੂਰਨ ਲਾਕਡਾਊਨ...
ਸਾਜਾ ਨੇ ਮੀਡੀਆ ਅਦਾਰਿਆਂ ਲਈ ਜਾਰੀ ਕੀਤੀ ਸਲਾਹ
. . .  about 3 hours ago
ਨਵੀਂ ਦਿੱਲੀ, 08 ਮਈ - ਦੱਖਣੀ ਏਸ਼ੀਅਨ ਜਰਨਲਿਜ਼ਮ ਐਸੋਸੀਏਸ਼ਨ ਨੇ ਸਾਰੇ ਮੀਡੀਆ ਅਦਾਰਿਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਕੋਰੋਨਾ ਦੇ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 15 ਫੱਗਣ ਸੰਮਤ 552
ਵਿਚਾਰ ਪ੍ਰਵਾਹ: ਸਰਕਾਰ ਦਾ ਕਰਤੱਵ ਹੁੰਦਾ ਹੈ ਕਿ ਉਹ ਲੋਕਾਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰੇ। -ਲਾਰਡ ਬੇਵਰ ਬਰੁਕ

ਸੰਪਾਦਕੀ

ਕੁਝ ਚੰਗੇ ਫ਼ੈਸਲੇ

ਲਗਪਗ ਪਿਛਲੇ 6 ਮਹੀਨਿਆਂ ਤੋਂ ਕਿਸਾਨ ਅੰਦੋਲਨ ਦੇ ਚਲਦਿਆਂ ਸੂਬੇ ਨੂੰ ਹਰ ਪੱਖ ਤੋਂ ਵੱਡਾ ਨੁਕਸਾਨ ਹੋਇਆ ਹੈ। ਇਸ ਤੋਂ ਪਹਿਲਾਂ ਕੋਰੋਨਾ ਮਹਾਂਮਾਰੀ ਨੇ ਵੀ ਇਸ ਨੂੰ ਇਕ ਤਰ੍ਹਾਂ ਨਾਲ ਖੋਖਲਾ ਕਰਕੇ ਰੱਖ ਦਿੱਤਾ ਸੀ। ਹਰ ਪੱਧਰ 'ਤੇ ਵੱਡੀ ਗਿਣਤੀ ਵਿਚ ਲੋਕ ਬੇਰੁਜ਼ਗਾਰ ਹੋ ...

ਪੂਰੀ ਖ਼ਬਰ »

ਕਿਸਾਨ ਅੰਦੋਲਨ ਨੂੰ ਨਵਾਂ ਰੂਪ ਦੇਣ ਲਈ ਯਤਨਸ਼ੀਲ ਹਨ ਕਿਸਾਨ ਜਥੇਬੰਦੀਆਂ

ਮੈਂ ਚੁੱਪ ਹੂਆ ਥਾ ਕਿ ਟਕਰਾਵ ਖ਼ਤਮ ਹੋ ਜਾਏ, ਵੋ ਮੇਰੇ ਸਬਰ ਕੋ ਕਮਜ਼ੋਰੀਆਂ ਸਮਝਨੇ ਲਗੇ। ਇਸ ਵੇਲੇ ਕਿਸਾਨ ਅੰਦੋਲਨ ਵਿਚ ਆਈ ਖੜੋਤ ਨੂੰ ਦੋਵੇਂ ਧਿਰਾਂ ਹੀ ਕੁਝ ਇਸ ਤਰ੍ਹਾਂ ਬਿਆਨ ਕਰ ਰਹੀਆਂ ਹਨ ਕਿ ਅਸੀਂ ਤਾਂ ਸਬਰ ਤੋਂ ਕੰਮ ਲੈ ਰਹੇ ਹਾਂ। ਪਰ ਦੂਜੀ ਧਿਰ ਸਾਡੀ ਚੁੱਪ ...

ਪੂਰੀ ਖ਼ਬਰ »

ਸ਼ੋਸ਼ਣ ਦੀ ਚੱਕੀ ਵਿਚ ਪਿਸ ਰਹੀ ਹੈ ਦੇਸ਼ ਦੀ ਜਵਾਨੀ

ਭਾਰਤੀ ਸੰਵਿਧਾਨ ਨੇ ਹਰ ਭਾਰਤੀ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਹਨ। ਪਰ ਅਸਲ ਵਿਚ ਬਰਾਬਰਤਾ ਹੈ ਕਿੱਥੇ, ਇਹ ਦਿਖਾਈ ਨਹੀਂ ਦਿੰਦੀ। ਸੰਨ 1976 ਤੱਕ ਔਰਤ ਅਤੇ ਪੁਰਸ਼ ਕਰਮਚਾਰੀ ਦੀ ਤਨਖ਼ਾਹ ਵਿਚ ਵੀ ਅੰਤਰ ਸੀ। ਔਰਤਾਂ ਨੂੰ ਪੁਰਸ਼ਾਂ ਦੇ ਬਰਾਬਰ ਕੰਮ ਕਰਨ 'ਤੇ ਵੀ ਘੱਟ ਤਨਖ਼ਾਹ ...

ਪੂਰੀ ਖ਼ਬਰ »

ਦਿਵਾਲੀਆ ਹੋ ਚੁੱਕੀ ਹੈ ਐਫ.ਸੀ.ਆਈ.

ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ ਤੇ ਕਿਸਾਨ ਖੇਤੀ ਨਾਲ ਸਬੰਧਿਤ ਤਿੰਨੇ ਕਾਨੂੰਨ ਰੱਦ ਕਰਵਾਉਣ ਤੋਂ ਘੱਟ ਮੰਨਣ ਲਈ ਤਿਆਰ ਨਹੀਂ ਤੇ ਸਰਕਾਰ ਸੌਦਾ ਕਰਨ ਨੂੰ ਤਾਂ ਤਿਆਰ ਹੈ ਪਰ ਕਾਨੂੰਨਾਂ ਨੂੰ ਰੱਦ ਕਰਨ ਨੂੰ ਨਹੀਂ। ਐਮ.ਐਸ.ਪੀ. ਇਕ ਵੱਡਾ ਮਸਲਾ ਹੈ ਭਾਵ ਜਿਣਸ ਦਾ ਤੈਅ ਘੱਟੋ-ਘੱਟ ਸਰਕਾਰੀ ਖ਼ਰੀਦ ਮੁੱਲ। ਸਰਕਾਰ ਮੁਤਾਬਿਕ ਐਮ.ਐਸ.ਪੀ. ਜਾਰੀ ਰਹੇਗੀ ਪਰ ਕਿਸਾਨਾਂ ਨੂੰ ਤਿੰਨੇ ਕਾਨੂੰਨ ਰੱਦ ਕਰਵਾਏ ਬਿਨਾਂ ਭਰੋਸਾ ਨਹੀਂ। ਕਿ ਇਹ ਬੇਭਰੋਸਗੀ ਨਿਰਆਧਾਰ ਹੈ? ਜੇਕਰ ਸਰਕਾਰ ਦੀ ਨੀਅਤ 'ਤੇ ਭਰੋਸਾ ਕਰ ਵੀ ਲਿਆ ਜਾਵੇ ਤਾਂ ਵੀ ਸਰਕਾਰ ਦੀਆਂ ਨੀਤੀਆਂ ਹੀ ਉਸ ਦੀ ਗੱਲ ਦੀ ਗਵਾਹੀ ਨਹੀਂ ਭਰਦੀਆਂ। ਸਰਕਾਰ ਲਗਾਤਾਰ ਇਸ ਤਰ੍ਹਾਂ ਦੀ ਵਿਵਸਥਾ ਕਰਦੀ ਆ ਰਹੀ ਹੈ ਕਿ ਕਿਸਾਨਾਂ ਦੀ ਜਿਣਸ (ਫ਼ਸਲ) ਨੂੰ ਐਮ.ਐਸ.ਪੀ. 'ਤੇ ਖ਼ਰੀਦਣ ਵਾਲੀ ਸਰਕਾਰੀ ਸੰਸਥਾ ਐਫ.ਸੀ.ਆਈ. ਹੀ ਦਿਵਾਲੀਆ ਹੋਣ ਵੱਲ ਵਧ ਰਹੀ ਹੈ। ਹੁਣ ਜੇਕਰ ਐਫ.ਸੀ.ਆਈ. ਹੀ ਦਿਵਾਲੀਆ ਹੋ ਗਈ ਤਾਂ ਕਿਸਾਨਾਂ ਦੀ ਫ਼ਸਲ ਨੂੰ ਐਮ.ਐਸ.ਪੀ. 'ਤੇ ਖ਼ਰੀਦੇਗਾ ਕੌਣ? ਭਾਵੇਂ ਖੇਤੀ ਨਾਲ ਸਬੰਧਿਤ ਤਿੰਨ ਕਾਨੂੰਨਾਂ 'ਤੇ 2020 ਵਿਚ ਸੰਸਦ ਵਿਚ ਮੋਹਰ ਲੱਗੀ ਹੈ ਪਰ ਇਸ ਨੂੰ ਸਫਲਤਾਪੂਰਨ ਲਾਗੂ ਕਰਨ ਦੀ ਜ਼ਮੀਨ ਮੋਦੀ ਸਰਕਾਰ ਨੇ ਅੱਜ ਤੋਂ ਲਗਪਗ ਛੇ ਸੱਤ ਸਾਲ ਪਹਿਲਾਂ ਹੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਸੀ ਜਦੋਂ ਉਹ ਪਿਛਲੀ ਵਾਰ ਸੱਤਾ ਵਿਚ ਆਈ ਸੀ। ਐਮ.ਐਸ.ਪੀ. ਕਿਵੇਂ ਖ਼ਤਮ ਹੋਵੇਗੀ ਮੰਡੀ ਵਿਵਸਥਾ ਕਿਵੇਂ ਅਸਫਲ ਕਰਨੀ ਹੈ ਅਤੇ ਕਿਸਾਨਾਂ ਨੂੰ ਕਿਵੇਂ ਬਾਜ਼ਾਰ ਦੇ ਅਨੁਕੂਲ ਕਰਨਾ ਹੈ ਪਹਿਲਾਂ ਹੀ ਤੈਅ ਹੋ ਚੁੱਕਾ ਸੀ।
ਸਭ ਤੋਂ ਪਹਿਲਾਂ ਇਹ ਜਾਣ ਲਵੋ ਕਿ ਕਿਸਾਨਾਂ ਦੀ ਫ਼ਸਲ ਨੂੰ ਐਮ.ਐਸ.ਪੀ. 'ਤੇ ਖ਼ਰੀਦਣ ਦਾ ਕੰਮ ਕੇਂਦਰ ਦੀ ਸਰਕਾਰੀ ਸੰਸਥਾ ਐਫ.ਸੀ.ਆਈ. ਭਾਵ ਫੂਡ ਕਾਰਪੋਰੇਸ਼ਨ ਆਫ ਇੰਡਿਆ ਦਾ ਹੈ, ਜਿਸ ਦੀ ਸਥਾਪਨਾ 1965 ਵਿਚ ਲਾਲ ਬਹਾਦਰ ਸ਼ਾਸਤਰੀ ਨੇ ਚਾਰ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਕੀਤੀ ਸੀ। ਪਹਿਲਾ ਗ਼ਰੀਬ ਕਿਸਾਨਾਂ ਨੂੰ ਖੇਤੀ ਨਾਲ ਜੋੜੀ ਰੱਖਣ ਲਈ ਉਨ੍ਹਾਂ ਨੂੰ ਐਮ.ਐਸ.ਪੀ. ਜ਼ਰੂਰ ਮਿਲੇ। ਦੂਜਾ ਸਰਕਾਰੀ ਰਾਸ਼ਨ ਦੁਕਾਨਾਂ 'ਤੇ ਸਸਤਾ ਅਨਾਜ ਐਫ.ਸੀ.ਆਈ. ਰਾਹੀਂ ਹੀ ਉਪਲਬਧ ਕਰਵਾਇਆ ਜਾਵੇਗਾ। ਤੀਜਾ ਮਹਾਂਮਾਰੀ ਕੁਦਰਤੀ ਜਾਂ ਗ਼ੈਰ-ਕੁਦਰਤੀ ਆਫ਼ਤ ਸਮੇਂ ਲੋੜ ਵਾਲੀ ਥਾਂ 'ਤੇ ਅਨਾਜ ਐਫ.ਸੀ.ਆਈ. ਦੇ ਗੋਦਾਮਾਂ 'ਚੋਂ ਉਪਲਬਧ ਕਰਵਾਇਆ ਜਾਵੇਗਾ ਅਤੇ ਚੌਥਾ ਬਾਜ਼ਾਰ ਆਪਣੇ ਤਰੀਕੇ ਨਾਲ ਜ਼ਰੂਰੀ ਖੁਰਾਕੀ ਵਸਤਾਂ ਦੀ ਕੀਮਤ ਤੈਅ ਨਾ ਕਰ ਸਕੇ, ਇਸ ਲਈ ਐਫ.ਸੀ.ਆਈ. ਦੇ ਗੋਦਾਮ 'ਚੈੱਕ ਐਂਡ ਬੈਲੈਂਸ' ਦਾ ਕੰਮ ਕਰਨਗੇ ਤੇ ਅਨਾਜ ਕੀਮਤਾਂ ਨੂੰ ਜਨਤਾ ਦੇ ਅਨੁਕੂਲ ਰੱਖਣ ਲਈ ਲੋੜ ਪੈਣ 'ਤੇ ਐਫ.ਸੀ.ਆਈ. ਅਨਾਜ ਨੂੰ ਬਾਜ਼ਾਰ ਵਿਚ ਉਪਲਬਧ ਕਰੇਗੀ ਪਰ ਅੱਜ 2021 ਆਉਂਦੇ-ਆਉਂਦੇ ਲਗਦਾ ਹੈ ਕਿ ਇਹ ਸਭ ਕੁਝ ਬੇਮਾਅਨੇ ਹੋ ਗਿਆ ਹੈ। ਅੱਜ ਐਫ.ਸੀ.ਆਈ. ਦੀ ਖ਼ੁਦ ਦੀ ਹਾਲਤ ਖ਼ਸਤਾ ਹੋ ਚੁੱਕੀ ਹੈ। ਜਿਸ ਮੁੱਲ 'ਤੇ ਐਫ.ਸੀ.ਆਈ. ਅਨਾਜ ਦੀ ਖ਼ਰੀਦ ਕਰਦੀ ਹੈ ਤੇ ਜਿਸ ਮੁੱਲ 'ਤੇ ਰਾਜਾਂ ਨੂੰ ਦਿੰਦੀ ਹੈ, ਵਿਚ ਅੰਤਰ ਹੁੰਦਾ ਹੈ। ਭਾਵ ਐਫ.ਸੀ.ਆਈ. ਦਾ ਬਜਟ ਘਾਟੇ ਦਾ ਹੁੰਦਾ ਹੈ ਤੇ ਕੇਂਦਰ ਸਰਕਾਰ ਇਸ ਘਾਟੇ ਨੂੰ ਪੂਰਾ ਕਰਨ ਲਈ ਆਪਣੇ ਬਜਟ ਵਿਚ ਇਸ ਦੀ ਵਿਵਸਥਾ ਰੱਖਦੀ ਹੈ ਤੇ ਕਾਫੀ ਧਨਰਾਸ਼ੀ ਐਫ.ਸੀ.ਆਈ. ਨੂੰ ਦਿੰਦੀ ਹੈ ਜੋ ਪਿਛਲੇ ਕਾਫੀ ਸਮੇਂ ਤੋਂ ਉਸ ਨੂੰ ਨਹੀਂ ਦਿੱਤੀ ਜਾ ਰਹੀ। 2018-19 ਦੇ ਬਜਟ ਵਿਚ 'ਫੂਡ ਸਬਸਿਡੀ ਬਜਟ' ਜੋ ਨੈਸ਼ਨਲ ਫੂਡ ਸਕਿਉਰਟੀ ਤਹਿਤ ਆਉਂਦਾ ਹੈ, 1,70,000 ਕਰੋੜ ਸੀ ਜਿਸ ਵਿਚੋਂ 1,40,000 ਕਰੋੜ ਐਫ.ਸੀ.ਆਈ. ਨੂੰ ਦੇਣੇ ਸਨ ਪਰ ਉਸ ਨੂੰ ਪੂਰੇ ਨਹੀਂ ਦਿੱਤੇ ਗਏ। ਸਰਕਾਰੀ ਅੰਕੜੇ ਇਹ ਵੀ ਦੱਸਦੇ ਹਨ ਕਿ ਮਨਮੋਹਨ ਸਿੰਘ ਸਰਕਾਰ ਸਮੇਂ ਐਫ.ਸੀ.ਆਈ. 'ਤੇ ਲਗਪਗ 91401 ਕਰੋੜ ਦਾ ਕਰਜ਼ਾ ਸੀ ਜੋ ਉਸ ਤੋਂ ਪਿਛਲੇ ਦਸ ਸਾਲਾਂ ਵਿਚ ਵਧ ਕੇ ਇਸ ਅੰਕੜੇ ਤੱਕ ਆਇਆ ਸੀ ਪਰ 2014-15 ਵਿਚ ਮੋਦੀ ਸਰਕਾਰ ਦੇ ਸ਼ੁਰੂਆਤੀ ਸਾਲਾਂ ਵਿਚ ਹੀ ਇਹ 10 ਲੱਖ ਵਧ ਕੇ 1,00,000 ਕਰੋੜ ਹੋ ਗਿਆ, ਫਿਰ ਕਰਜ਼ ਵਧਣ ਦੀ ਰਫ਼ਤਾਰ ਵੇਖੋ 2016-17 ਵਿਚ 1,32,000 ਕਰੋੜ, 2017-18 ਵਿਚ 1,92,000 ਕਰੋੜ, 2018-19 ਵਿਚ 2,65,732 ਕਰੋੜ ਤੇ 2019-20 ਤੱਕ 3,15,000 ਕਰੋੜ ਤੱਕ ਪੁੱਜ ਗਿਆ ਜੋ ਅੱਜ ਦੀ ਤਰੀਕ ਵਿਚ ਲਗਪਗ 3,50,000 ਕਰੋੜ ਤੋਂ ਪਾਰ ਜਾ ਚੁੱਕਾ ਹੈ। ਹੁਣ ਜਦੋਂ ਸਰਕਾਰ ਐਫ.ਸੀ.ਆਈ. ਨੂੰ ਨਿਰਧਾਰਤ ਬਜਟ ਦਾ ਪੈਸਾ ਵੀ ਨਹੀਂ ਦੇ ਰਹੀ ਤਾਂ ਐਫ.ਸੀ.ਆਈ. ਭਲਾਂ ਇਹ ਕਰਜ਼ ਕਿਵੇਂ ਮੋੜੇਗੀ? ਦੂਜਾ ਸਰਕਾਰ ਨੇ ਐਫ.ਸੀ.ਆਈ. ਨੂੰ ਆਪਣੇ ਢਾਂਚੇ ਤੇ ਖਰਚ ਨੂੰ ਚਲਾਉਣ ਲਈ ਵੱਖ-ਵੱਖ ਸਾਧਨਾਂ ਰਾਹੀਂ ਬੈਂਕ ਤੋਂ ਕਰਜ਼ਾ ਦਿਵਾ ਦਿੱਤਾ। ਇਕੱਲੇ ਐਨ.ਐਸ.ਐਸ.ਐਫ. ਰਾਹੀਂ ਹੀ ਐਫ.ਸੀ.ਆਈ. ਨੇ ਕਰੋੜਾਂ ਦਾ ਕਰਜ਼ ਚੁੱਕ ਰੱਖਿਆ ਹੈ ਜਿਸ 'ਤੇ 8.8 ਫ਼ੀਸਦੀ ਦੇ ਹਿਸਾਬ ਨਾਲ ਵਿਆਜ ਪੈ ਰਿਹਾ ਹੈ ਭਾਵ ਐਫ.ਸੀ.ਆਈ. ਲਗਾਤਾਰ ਕੰਗਾਲ ਹੁੰਦੀ ਜਾ ਰਹੀ ਹੈ ਜਾਂ ਇਹ ਕਹਿ ਲਵੋ ਕਿ ਸੋਚ ਸਮਝ ਕੇ ਕੀਤੀ ਜਾ ਰਹੀ ਹੈ ਤਾਂ ਜੋ ਵੱਡੇ ਸਰਮਾਏਦਾਰ ਉਸ ਦਾ ਬਦਲ ਬਣ ਸਕਣ।
ਇਹ ਕਾਨੂੰਨ ਆਉਣ ਤੋਂ ਪਹਿਲਾਂ ਹੀ ਪਿਛਲੇ ਲੰਘੇ ਕੁਝ ਸਾਲਾਂ ਵਿਚ ਐਫ.ਸੀ.ਆਈ. ਦੀ ਆਰਥਿਕ ਹਾਲਤ ਏਨੀ ਨਾਜ਼ੁਕ ਕਰ ਦਿੱਤੀ ਗਈ ਕਿ ਉਹ ਆਪਣੇ ਤੌਰ 'ਤੇ ਆਨਾਜ ਦਾ ਸੁਰੱਖਿਅਤ ਭੰਡਾਰਨ ਕਰਨ ਤੋਂ ਵੀ ਅਸਮਰੱਥ ਹੋ ਗਈ ਤੇ ਇਸ ਘਾਟੇ ਦੇ ਚਲਦਿਆਂ ਅਨਾਜ ਭੰਡਾਰਨ ਕਰਵਾਉਣ ਲਈ ਐਫ.ਸੀ.ਆਈ. ਦੇ ਨਿੱਜੀ ਗੋਦਾਮ ਕੰਪਨੀਆਂ ਨਾਲ ਸਮਝੌਤੇ ਕਰਵਾਏ ਗਏ ਤੇ ਸਭ ਤੋਂ ਵੱਡਾ ਸਮਝੌਤਾ ਹੋਇਆ ਅਡਾਨੀ ਦੀ ਕੰਪਨੀ 'ਏ.ਏ.ਐਲ.ਐਲ.' ਨਾਲ 700 ਕਰੋੜ ਵਿਚ ਹੋਇਆ। ਭਾਵ ਐਫ.ਸੀ.ਆਈ. 700 ਕਰੋੜ ਅਡਾਨੀ ਦੀ ਕੰਪਨੀ ਨੂੰ ਦੇਵੇਗੀ ਤੇ ਉਸ ਬਦਲੇ ਅਡਾਨੀ ਦੀ ਕੰਪਨੀ ਅਨਾਜ ਦਾ ਭੰਡਾਰਨ ਆਪਣੇ ਗੋਦਾਮਾਂ ਵਿਚ ਕਰੇਗੀ। ਹੌਲੀ-ਹੌਲੀ ਕਈ ਰਾਜਾਂ ਵਿਚ ਤਾਂ ਇਥੋਂ ਤੱਕ ਵਿਵਸਥਾ ਕੀਤੀ ਜਾ ਚੁੱਕੀ ਹੈ ਕਿ ਕਿਸਾਨ ਆਨਾਜ ਸਿੱਧਾ ਅਡਾਨੀ ਦੇ ਗੋਦਾਮਾਂ ਤੱਕ ਹੀ ਪਹੁੰਚਾਉਂਦੇ ਹਨ। ਐਫ.ਸੀ.ਆਈ. ਦਾ ਕੰਮ ਤਾਂ ਬੱਸ ਐਮ.ਐਸ.ਪੀ. 'ਤੇ ਖ਼ਰੀਦ ਕਰਨ ਤੱਕ ਹੀ ਸੀਮਤ ਰਹਿ ਗਿਆ ਹੈ। ਅੱਜ ਪੰਜ ਰਾਜਾਂ ਪੰਜਾਬ, ਹਰਿਆਣਾ ਤਾਮਿਲਨਾਡੂ, ਕਰਨਾਟਕ ਤੇ ਪੱਛਮੀ ਬੰਗਾਲ ਵਿਚੋਂ ਲਗਪਗ 5,75,000 ਮੀਟ੍ਰਿਕ ਟਨ ਅਨਾਜ ਜੋ ਐਫ.ਸੀ.ਆਈ. ਦੇ ਗੋਦਾਮਾਂ ਵਿਚ ਹੋਣਾ ਚਾਹੀਦਾ ਸੀ ਉਹ ਅਡਾਨੀ ਦੇ ਗੋਦਾਮਾਂ ਵਿਚ ਪੰਹੁਚ ਚੁੱਕਾ ਹੈ। ਮੱਧ ਪ੍ਰਦੇਸ਼ ਵਿਚ ਤਾਂ ਸਥਿਤੀ ਹੋਰ ਵੀ ਅੱਗੇ ਹੈ ਉਥੇ ਤਾਂ ਐਫ.ਸੀ.ਆਈ. ਅਨਾਜ ਬਿਲਕੁਲ ਹੀ ਨਹੀਂ ਖ਼ਰੀਦਦੀ ਬਲਕਿ ਰਾਜ ਸਰਕਾਰ ਨੇ ਸਿੱਧਾ ਹੀ ਭੰਡਾਰਨ ਸਬੰਧੀ ਅਡਾਨੀ ਨਾਲ ਸੌਦਾ ਕਰ ਲਿਆ ਹੈ ਤੇ ਉਥੋਂ ਲਗਪਗ 3,00,000 ਮੀਟ੍ਰਿਕ ਟਨ ਅਨਾਜ ਅਡਾਨੀ ਦੇ ਗੋਦਾਮਾਂ ਵਿਚ ਜਾ ਚੁੱਕਾ ਹੈ। ਇਸ ਤੋਂ ਇਲਾਵਾ ਬਿਹਾਰ, ਉੱਤਰ ਪ੍ਰਦੇਸ਼ ਤੇ ਗੁਜਰਾਤ ਵਿਚ ਵੀ ਅਡਾਨੀ ਦੇ ਗੋਦਾਮ ਵੱਡੇ ਪੱਧਰ 'ਤੇ ਬਣ ਰਹੇ ਹਨ। ਸਿਲਸਿਲੇਵਾਰ ਤੇ ਯੋਜਨਾਵੱਧ ਤਰੀਕੇ ਨਾਲ ਅਨਾਜ ਸਰਕਾਰੀ ਏਜੰਸੀ ਦੇ ਗੋਦਾਮਾਂ ਤੋਂ ਕਾਰਪੋਰੇਟਸ ਦੇ ਗੋਦਾਮਾਂ ਵਿਚ ਭੇਜਿਆ ਜਾ ਰਿਹਾ ਹੈ। ਐਫ.ਸੀ.ਆਈ. ਵਿਚ ਲਗਪਗ 22000 ਤੋਂ ਵੱਧ ਕਰਮਚਾਰੀ ਉੱਪਰ ਤੋਂ ਹੇਠਾਂ ਤੱਕ ਪੱਕੇ ਕੰਮ ਕਰਦੇ ਹਨ ਤੇ 60000 ਦੇ ਲਗਪਗ ਠੇਕੇ 'ਤੇ ਹਨ। ਦਿਵਾਲੀਆ ਹੋ ਰਹੀ ਐਫ.ਸੀ.ਆਈ. ਦੇ 60000 ਕੱਚੇ ਕਰਮਚਾਰੀਆਂ ਵਿਚੋਂ ਲਗਪਗ ਅੱਧੇ ਅਡਾਨੀ ਦੇ ਗੋਦਾਮਾਂ ਵਿਚ ਤਬਦੀਲ ਹੋ ਚੁੱਕੇ ਹਨ ਤੇ ਬਾਕੀ ਰਹਿੰਦੇ ਕੱਚੇ ਪੱਕੇ ਕਰਮਚਾਰੀੇ ਵੀ ਹੌਲੀ-ਹੌਲੀ ਉਧਰ ਹੀ ਤਬਦੀਲ ਹੋ ਜਾਣਗੇ।
ਇਹੀ 'ਟਰਾਂਸਫਰ ਆਫ ਪਾਵਰ ਵੀ ਹੈ ਤੇ ਟਰਾਂਸਫਰ ਆਫ ਸਿਸਟਮ' ਵੀ ਹੈ। ਇਨ੍ਹਾਂ ਕਾਰਪੋਰੇਟ ਘਰਾਣਿਆਂ ਆਸਰੇ ਹੀ ਸਰਕਾਰ ਇਹ ਦਾਅਵਾ ਵਾਰ-ਵਾਰ ਕਰ ਰਹੀ ਹੈ ਕਿ 2022 ਤੱਕ ਉਹ ਖੇਤੀ ਨਾਲ ਜੁੜਿਆ ਨਿਰਯਾਤ ਦੁੱਗਣਾ ਕਰ ਦੇਵੇਗੀ। ਜਦਕਿ ਵਾਲਮਾਰਟ ਜੋ ਵੱਡੇ ਪੱਧਰ 'ਤੇ ਭਾਰਤ ਵਿਚ ਗੋਦਾਮ ਬਣਾ ਰਹੀ ਹੈ ਤੇ ਇਸ ਖੇਡ ਦੀ ਦੂਜੀ ਵੱਡੀ ਖਿਡਾਰੀ ਕੰਪਨੀ ਹੈ, ਦਾਅਵਾ ਕਰਦੀ ਹੈ ਕਿ ਉਹ 2026-27 ਤੱਕ ਖੇਤੀ ਨਾਲ ਸਬੰਧਿਤ ਨਿਰਯਾਤ 10 ਗੁਣਾ ਕਰ ਦੇਵੇਗੀ। ਭਾਵ ਕਾਨੂੰਨ ਤਾਂ ਲਾਗੂ ਹੋ ਚੁੱਕੇ ਹਨ ਤੇ ਕਿਸਾਨਾਂ ਨਾਲ ਸਰਕਾਰ ਦੀ ਗੱਲਬਾਤ ਬਸ ਇਕ ਫਾਲਤੂ ਦਾ ਡਰਾਮਾ ਹੈ। ਬਿਨਾਂ ਸ਼ੱਕ ਕਿਸਾਨ ਆਗੂ ਵੀ ਕੰਧ 'ਤੇ ਲਿਖਿਆ ਪੜ੍ਹ ਰਹੇ ਹਨ, ਇਸੇ ਲਈ ਸਰਕਾਰ ਦਾ 'ਐਮ.ਐਸ.ਪੀ ਬਣੀ ਰਹੇਗੀ' ਦਾ ਭਰੋਸਾ ਕਿਸਾਨਾਂ ਨੂੰ ਹਜ਼ਮ ਨਹੀਂ ਹੋ ਰਿਹਾ ਤੇ ਉਹ ਤਿੰਨੇ ਕਾਨੂੰਨ ਰੱਦ ਕਰਵਾਉਣ 'ਤੇ ਤੁਲੇ ਹੋਏ ਹਨ ਕਿਉਂਕਿ ਐਮ.ਐਸ.ਪੀ ਦਾ ਭਰੋਸਾ ਵੀ ਕੀ ਕਰੇਗਾ ਜਦੋਂ ਐਫ.ਸੀ.ਆਈ. ਹੀ ਦਿਵਾਲੀਆ ਹੋ ਜਾਵੇਗੀ ਤੇ ਖ਼ਰੀਦ ਨੂੰ ਨਿੱਜੀ ਹੱਥਾਂ ਵਿਚ ਦੇਣਾ ਸਰਕਾਰ ਦੀ ਇਕ ਯੋਜਨਾਬੱਧ ਨੀਤੀ ਬਣ ਜਾਵੇਗੀ। ਹੁਣ ਦੇਖਣਾ ਹੈ ਕਿ ਇਹ ਘੋਲ ਅੱਗੇ ਕੀ ਮੋੜ ਲਵੇਗਾ ਤੇ ਕਿਸਾਨੀ ਤੇ ਕਾਰਪੋਰੇਟ ਘਰਾਣਿਆਂ ਦਾ ਸਿੱਧਾ ਟਕਰਾਓ ਕੀ ਰੂਪ ਅਖ਼ਤਿਆਰ ਕਰੇਗਾ ਤੇ ਕੇਂਦਰ ਸਰਕਾਰ ਕਿੰਨੀ ਹੋਰ ਬੇਪਰਦ ਹੋਵੇਗੀ?

-ਮੋ: 94635-10941

ਖ਼ਬਰ ਸ਼ੇਅਰ ਕਰੋ

 Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX