ਤਾਜਾ ਖ਼ਬਰਾਂ


ਮਲੇਸ਼ੀਆ ਤੋਂ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦੀ ਪਤਨੀ ਵੀਡੀਓ ਕਾਲ ਰਾਹੀਂ ਮੀਡੀਆ ਨਾਲ ਗੱਲ ਕਰਦਿਆਂ ਹੋਈ ਖ਼ੁਸ਼ੀ 'ਚ ਭਾਵੁਕ
. . .  13 minutes ago
ਜਲੰਧਰ, 5 ਅਗਸਤ(ਚਿਰਾਗ਼ ਸ਼ਰਮਾ) ਟੋਕੀਓ ਉਲੰਪਿਕ ਵਿਚ ਭਾਰਤੀ ਹਾਕੀ ਟੀਮ ਦੇ ...
ਕੈਪਟਨ ਅਮਰਿੰਦਰ ਸਿੰਘ ਦੇ ਪ੍ਰਮੁੱਖ ਸਲਾਹਕਾਰ ਦੇ ਅਹੁਦੇ ਤੋਂ ਪ੍ਰਸ਼ਾਂਤ ਕਿਸ਼ੋਰ ਦਾ ਅਸਤੀਫ਼ਾ
. . .  28 minutes ago
ਚੰਡੀਗੜ੍ਹ, 5 ਅਗਸਤ - ਕੈਪਟਨ ਅਮਰਿੰਦਰ ਸਿੰਘ ਦੇ...
ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਪੰਜਾਬ ਦੇ ਸਾਰੇ ਹਾਕੀ ਖਿਡਾਰੀਆਂ ਨੂੰ 1-1 ਕਰੋੜ ਰੁਪਏ ਦੇ ਪੁਰਸਕਾਰ ਦਾ ਐਲਾਨ
. . .  34 minutes ago
ਚੰਡੀਗੜ੍ਹ, 5 ਅਗਸਤ - ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ
ਦੇਰ ਰਾਤ ਬੀਜਾ ਨੇੜੇ ਭਿਆਨਕ ਸੜਕ ਹਾਦਸੇ 'ਚ ਇਕ ਦੀ ਮੌਤ ਤੇ ਇਕ ਗੰਭੀਰ ਜ਼ਖ਼ਮੀ
. . .  about 1 hour ago
ਬੀਜਾ,5 ਅਗਸਤ (ਅਵਤਾਰ ਸਿੰਘ ਜੰਟੀ ਮਾਨ ) - ਬੀਜਾ ਵਿਖੇ ਦੇਰ ਰਾਤ ਖੰਨਾ ਸਾਈਡ ਤੋਂ ਲੁਧਿਆਣਾ ...
ਭਾਰਤੀ ਪੁਰਸ਼ ਹਾਕੀ ਟੀਮ ਨੂੰ ਮੁੱਖ ਮੰਤਰੀ ਸਮੇਤ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਦਿੱਤੀਆਂ ਵਧਾਈਆਂ
. . .  about 1 hour ago
ਨਵੀਂ ਦਿੱਲੀ, 5 ਅਗਸਤ - ਉਲੰਪਿਕ 'ਚ ਭਾਰਤ ਦੀ ਇਤਿਹਾਸਕ ਜਿੱਤ ਤੋਂ ਬਾਅਦ...
ਭਾਰਤ ਨੇ ਰਚਿਆ ਇਤਿਹਾਸ 41 ਸਾਲ ਬਾਅਦ ਉਲੰਪਿਕ 'ਚ ਜਿੱਤਿਆ ਤਗਮਾ
. . .  about 1 hour ago
ਭਾਰਤ ਨੇ ਰਚਿਆ ਇਤਿਹਾਸ 41 ਸਾਲ...
ਭਾਰਤੀ ਹਾਕੀ ਟੀਮ ਦੀ ਜਿੱਤ ਤੋਂ ਬਾਅਦ ਖਿਡਾਰੀ ਸ਼ਮਸ਼ੇਰ ਸਿੰਘ ਦੇ ਪਿੰਡ ਅਟਾਰੀ ਨੇੜੇ ਵਾਹਗਾ ਬਾਰਡਰ 'ਚ ਖ਼ੁਸ਼ੀਆਂ ਦਾ ਮਾਹੌਲ
. . .  about 1 hour ago
ਅਜੀਤ ਬਿਊਰੋ, 5 ਅਗਸਤ - ਭਾਰਤੀ ਹਾਕੀ ਟੀਮ ਦੀ ਜਿੱਤ ਤੋਂ ਬਾਅਦ ਖਿਡਾਰੀ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਭਾਰਤ ਨੇ ਇਕ ਹੋਰ ਕਾਂਸੀ ਤਗਮਾ ਕੀਤਾ ਆਪਣੇ ਨਾਂਅ ,ਜਰਮਨੀ ਨੂੰ 5-4 ਨਾਲ ਹਰਾਇਆ
. . .  about 2 hours ago
ਟੋਕੀਓ,5 ਅਗਸਤ - ਭਾਰਤ ਨੇ ਇਕ ਹੋਰ ਤਗਮਾ ਕੀਤਾ ਆਪਣੇ ਨਾਂਅ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਮੈਚ ਦੇ ਚੌਥੇ ਗੇੜ 'ਚ ਜਰਮਨੀ ਨੇ ਕੀਤਾ ਚੌਥਾ ਗੋਲ
. . .  about 2 hours ago
ਟੋਕੀਓ,5 ਅਗਸਤ - ਮੈਚ ਦੇ ਚੌਥੇ ਗੇੜ 'ਚ ਜਰਮਨੀ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਚੌਥਾ ਗੇੜ ਹੋਇਆ ਸ਼ੁਰੂ
. . .  about 2 hours ago
ਟੋਕੀਓ,5 ਅਗਸਤ - ਮੈਚ ਦਾ ਚੌਥਾ ਗੇੜ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਮੈਚ ਦਾ ਤੀਜਾ ਗੇੜ ਹੋਇਆ ਖ਼ਤਮ
. . .  about 2 hours ago
ਟੋਕੀਓ,5 ਅਗਸਤ - ਮੈਚ ਦਾ ਤੀਜਾ ਗੇੜ ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ:ਭਾਰਤ ਜਰਮਨੀ ਤੋਂ 5-3 ਨਾਲ ਅੱਗੇ,ਸਿਮਰਨਜੀਤ ਨੇ ਕੀਤਾ 5ਵਾਂ ਗੋਲ
. . .  about 3 hours ago
ਟੋਕੀਓ,5 ਅਗਸਤ - ਭਾਰਤ ਜਰਮਨੀ ਤੋਂ 5-3 ਨਾਲ ਅੱਗੇ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਭਾਰਤ ਟੀਮ ਦੇ ਰੁਪਿੰਦਰਪਾਲ ਸਿੰਘ ਨੇ ਕੀਤਾ ਚੌਥਾ ਗੋਲ
. . .  about 3 hours ago
ਟੋਕੀਓ,5 ਅਗਸਤ - ਭਾਰਤ ਟੀਮ ਦੇ ਰੁਪਿੰਦਰਪਾਲ ਸਿੰਘ ਨੇ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਮੈਚ ਦਾ ਤੀਜਾ ਗੇੜ ਹੋਇਆ ਸ਼ੁਰੂ
. . .  about 3 hours ago
ਟੋਕੀਓ,5 ਅਗਸਤ - ਮੈਚ ਦਾ ਤੀਜਾ ਗੇੜ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਦੂਜੇ ਗੇੜ ਦੇ ਅੰਤ ਤੱਕ ਭਾਰਤ ਤੇ ਜਰਮਨੀ 3-3 ਦੀ ਬਰਾਬਰੀ 'ਤੇ
. . .  about 3 hours ago
ਟੋਕੀਓ,5 ਅਗਸਤ - ਮੈਚ ਦੇ ਦੂਜੇ ਗੇੜ ਦੇ ਅੰਤ ਤੱਕ ਭਾਰਤ ਤੇ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਭਾਰਤੀ ਟੀਮ ਦੇ ਹਰਮਨਪ੍ਰੀਤ ਸਿੰਘ ਨੇ ਕੀਤਾ ਤੀਜਾ ਗੋਲ
. . .  about 3 hours ago
ਟੋਕੀਓ,5 ਅਗਸਤ - ਭਾਰਤੀ ਟੀਮ ਦੇ ਹਰਮਨਪ੍ਰੀਤ ਸਿੰਘ ਨੇ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਭਾਰਤੀ ਟੀਮ ਦੇ ਹਾਰਦਿਕ ਸਿੰਘ ਨੇ ਕੀਤਾ ਦੂਜਾ ਗੋਲ।
. . .  about 3 hours ago
ਟੋਕੀਓ,5 ਅਗਸਤ - ਭਾਰਤੀ ਟੀਮ ਦੇ ਹਾਰਦਿਕ ਸਿੰਘ ਨੇ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਜਰਮਨੀ ਭਾਰਤ ਤੋਂ 3-1 ਨਾਲ ਅੱਗੇ
. . .  about 3 hours ago
ਟੋਕੀਓ,5 ਅਗਸਤ - ਜਰਮਨੀ ਭਾਰਤ ਤੋਂ ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਭਾਰਤ ਤੇ ਜਰਮਨੀ 1-1 ਦੀ ਬਰਾਬਰੀ 'ਤੇ
. . .  about 3 hours ago
ਟੋਕੀਓ,5 ਅਗਸਤ - ਭਾਰਤ ਤੇ ਜਰਮਨੀ 1-1 ਦੀ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ:ਭਾਰਤ ਦੇ ਸਿਮਰਨਜੀਤ ਨੇ ਕੀਤਾ ਪਹਿਲਾ ਗੋਲ
. . .  about 3 hours ago
ਟੋਕੀਓ,5 ਅਗਸਤ - ਭਾਰਤ ਦੇ ਸਿਮਰਨਜੀਤ ਨੇ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ:ਮੈਚ ਦਾ ਦੂਜਾ ਗੇੜ ਹੋਇਆ ਸ਼ੁਰੂ
. . .  about 3 hours ago
ਟੋਕੀਓ,5 ਅਗਸਤ - ਮੈਚ ਦਾ ਦੂਜਾ ਗੇੜ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਪਹਿਲੇ ਗੇੜ ਦੇ ਅੰਤ ਤੱਕ ਜਰਮਨੀ ਭਾਰਤ ਤੋਂ 1-0 ਨਾਲ ਅੱਗੇ
. . .  about 3 hours ago
ਟੋਕੀਓ,5 ਅਗਸਤ - ਪਹਿਲੇ ਗੇੜ ਦੇ ਅੰਤ ਤੱਕ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਭਾਰਤ ਤੇ ਜਰਮਨੀ ਵਿਚਕਾਰ ਮੈਚ ਹੋਇਆ ਸ਼ੁਰੂ
. . .  about 4 hours ago
ਟੋਕੀਓ,5 ਅਗਸਤ - ਭਾਰਤ ਤੇ ਜਰਮਨੀ ਵਿਚਕਾਰ ਮੈਚ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਅੱਜ 7 ਵਜੇ ਕਾਂਸੀ ਤਗਮੇ ਲਈ ਭਾਰਤ ਤੇ ਜਰਮਨੀ ਵਿਚਕਾਰ ਹੋਵੇਗਾ ਹਾਕੀ ਦਾ ਮੈਚ
. . .  about 4 hours ago
ਅੱਜ 7 ਵਜੇ ਕਾਂਸੀ ਤਗਮੇ ਲਈ ਭਾਰਤ ਤੇ ਜਰਮਨੀ...
ਅੱਜ ਦਾ ਵਿਚਾਰ
. . .  about 4 hours ago
ਅੱਜ ਦਾ ਵਿਚਾਰ
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 21 ਸਾਉਣ ਸੰਮਤ 553
ਿਵਚਾਰ ਪ੍ਰਵਾਹ: ਰਾਜ ਅਜਿਹੇ ਲੋਕਾਂ ਦਾ ਹੋਣਾ ਚਾਹੀਦਾ ਹੈ ਜੋ ਦੌਲਤ ਅਤੇ ਸ਼ੁਹਰਤ ਦੀ ਥਾਂ ਲੋਕ ਕਲਿਆਣ ਅਤੇ ਸੇਵਾਵਾਂ ਨੂੰ ਤਰਜੀਹ ਦੇਣ। -ਬਰਿੰਗਮ ਯੋਮ

ਪਹਿਲਾ ਸਫ਼ਾ

ਹਾੜ੍ਹੀ-ਸਾਉਣੀ ਫ਼ਸਲਾਂ ਦੇ ਖ਼ਰੀਦ ਮਾਪਦੰਡ ਹੋਣ ਲੱਗੇ ਸਖ਼ਤ

ਕਿਸਾਨਾਂ ਨੂੰ ਕਰਨਾ ਪੈ ਸਕਦੈ ਭਾਰੀ ਮੁਸ਼ਕਿਲਾਂ ਦਾ ਸਾਹਮਣਾ
ਜਸਵਿੰਦਰ ਸਿੰਘ ਸੰਧੂ
ਫ਼ਿਰੋਜ਼ਪੁਰ, 4 ਅਗਸਤ-ਕੌਮਾਂਤਰੀ ਪੱਧਰ ਦੀ ਮੰਡੀ ਦਾ ਮੁਕਾਬਲਾ ਕਰਨ ਦੇ ਨਾਂਅ ਹੇਠ ਕੇਂਦਰ ਸਰਕਾਰ ਨੇ ਹਾੜ੍ਹੀ ਅਤੇ ਸਾਉਣੀ ਸੀਜ਼ਨ ਦੀਆਂ ਫ਼ਸਲਾਂ ਦੀ ਗੁਣਵੱਤਾ 'ਚ ਸੁਧਾਰ ਲਿਆਉਣ ਦੇ ਨਾਂਅ ਹੇਠ 41 ਸਾਲਾਂ ਤੋਂ ਚੱਲਦੇ ਆ ਰਹੇ ਕਣਕ-ਝੋਨੇ ਅਤੇ ਚੌਲਾਂ ਦੇ ਖ਼ਰੀਦ ਮਾਪਦੰਡਾਂ 'ਚ ਤਬਦੀਲੀ ਲਿਆ ਕੇ ਸਖ਼ਤੀ ਕਰਨ ਦੀ ਠਾਣ ਲਈ ਹੈ | ਜਿਸ ਦੀ ਸਿਫ਼ਾਰਿਸ਼ ਕੇਂਦਰ ਸਰਕਾਰ ਦੇ ਖ਼ੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰਾਲੇ ਵਲੋਂ ਬਣਾਈ ਗਈ 8 ਮੈਂਬਰੀ ਦੇਸ਼ ਪੱਧਰੀ ਮਾਹਿਰਾਂ ਦੀ ਕਮੇਟੀ ਵਲੋਂ ਕੀਤੀ ਗਈ ਹੈ | ਜਿਸ ਵਿਚ ਝੋਨੇ ਦੀ ਖ਼ਰੀਦ ਸਮੇਂ ਨਮੀ ਅਤੇ ਬਦਰੰਗ ਦਰ ਨੂੰ ਘਟਾਉਣ ਦੇ ਨਾਲ-ਨਾਲ ਸ਼ੈਲਰ ਉਦਯੋਗ ਕੋਲੋਂ ਐਫ.ਸੀ.ਆਈ ਵਲੋਂ ਚੌਲ ਪ੍ਰਾਪਤੀ ਸਮੇਂ ਨਿਰਧਾਰਿਤ ਤਹਿ ਸ਼ਰਤਾਂ ਵਾਲਾ ਟੋਟਾ, ਬਦਰੰਗ, ਡੈਮੇਜ ਦਰ ਵੀ ਘਟਾਏ ਜਾਣ ਸਬੰਧੀ ਕੇਂਦਰ ਵਲੋਂ ਅੰਦਰ ਖਾਤੇ ਲਏ ਫ਼ੈਸਲੇ ਨੂੰ ਥੋਪਣ ਦੀ ਪੂਰੀ ਤਿਆਰੀ ਕਰਨ ਦੀਆਂ ਕਨਸੋਆਂ ਹਨ, ਜਿਸ ਦੇ ਲਾਗੂ ਹੋਣ ਨਾਲ ਕਿਸਾਨਾਂ ਦੇ ਨਾਲ-ਨਾਲ ਸ਼ੈਲਰ ਉਦਯੋਗ ਨੂੰ ਵੀ ਆਰਥਿਕ ਤੌਰ 'ਤੇ ਵੱਡਾ ਸੇਕ ਲੱਗੇਗਾ | ਕਿਸਾਨ ਅਤੇ ਮਿੱਲਰਜ਼ ਆਗੂ ਕੇਂਦਰ ਦੇ ਇਸ ਫ਼ੈਸਲੇ ਨੂੰ ਬਦਲਾ ਲਊ ਨਜ਼ਰੀਏ ਵਜੋਂ ਦੇਖ ਰਹੇ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਅੰਦਰ 1978 ਤੋਂ ਚੱਲਦੇ ਆ ਰਹੇ ਫ਼ਸਲ ਖ਼ਰੀਦ ਮਾਪਦੰਡਾਂ 'ਚ ਬਦਲਾਅ ਲਿਆਉਣ ਵਾਲਾ ਪੈਂਤੜਾ ਖੇਡ ਕਣਕ ਝੋਨੇ ਦੀ ਖ਼ਰੀਦ ਤੋਂ ਸੌਖੇ ਹੱਥ ਪਿੱਛੇ ਖਿੱਚਣ ਦੀਆਂ ਤਿਆਰੀਆਂ ਕੇਂਦਰ ਸਰਕਾਰ ਵਲੋਂ ਚੱਲ ਰਹੀਆਂ ਹਨ | ਜਿਸ ਨੂੰ ਅਮਲੀ ਰੂਪ ਦੇਣ ਲਈ ਖ਼ੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰਾਲਾ ਭਾਰਤ ਸਰਕਾਰ ਵਲੋਂ ਇਕ 8 ਮੈਂਬਰੀ ਕਮੇਟੀ ਬਣਾਈ ਗਈ ਸੀ, ਜਿਸ ਵਿਚ ਭਾਰਤੀ ਖੇਤੀਬਾੜੀ ਖੋਜ ਇੰਸਟੀਚਿਊਟ ਨਵੀਂ ਦਿੱਲੀ, ਆਈ.ਸੀ.ਏ.ਆਰ ਕਰਨਾਲ, ਸੈਂਟਰਲ ਇੰਸਟੀਚਿਊਟ ਆਫ਼ ਪੋਸਟ ਹਾਰਵੈੱਸਟ ਇੰਜੀ: ਐਂਡ ਤਕਨਾਲੋਜੀ ਲੁਧਿਆਣਾ, ਪਲਾਂਟ ਬਰੀਡਿੰਗ ਇੰਡੀਅਨ ਇੰਸਟੀਚਿਊਟ ਆਫ਼ ਰਾਈਸ ਰਿਸਰਚ ਹੈਦਰਾਬਾਦ ਅਤੇ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਆਦਿ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਿਲ ਕੀਤੇ ਗਏ ਸਨ, ਜਿਨ੍ਹਾਂ ਨੂੰ ਗੁਣਵੱਤਾ ਲਿਆਉਣ ਦੇ ਨਾਂਅ ਹੇਠ ਕਣਕ, ਝੋਨੇ ਦੀ ਖ਼ਰੀਦ ਅਤੇ ਚੌਲਾਂ ਦੇ ਸਰਕਾਰ ਨੂੰ ਭੁਗਤਾਨ ਵਾਲੇ ਪਿਛਲੇ 41 ਸਾਲਾਂ ਤੋਂ ਲਾਗੂ ਮਾਪਦੰਡਾਂ ਨੂੰ ਵਿਚਾਰਨ ਅਤੇ ਬਦਲਾਅ ਕਰਨ ਦੇ ਸੁਝਾਅ ਦੇਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ | ਉਕਤ ਕਮੇਟੀ ਵਲੋਂ ਤਿਆਰ ਕੀਤੀ ਅੰਤਿਮ ਰਿਪੋਰਟ 16 ਅਪ੍ਰੈਲ, 2021 ਨੂੰ ਜੁਆਇੰਟ ਸੈਕਟਰੀ, ਖ਼ੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰਾਲਾ ਭਾਰਤ ਸਰਕਾਰ ਨੂੰ ਸੌਂਪ ਦਿੱਤੀ ਗਈ ਸੀ, ਜਿਸ ਵਿਚ ਫ਼ਸਲ ਖ਼ਰੀਦ ਦੇ ਨਿਰਧਾਰਿਤ ਮਾਪਦੰਡਾਂ ਵਿਚ ਬਦਲਾਅ ਲਿਆਉਣ ਦੀਆਂ ਕੀਤੀਆਂ ਸਿਫ਼ਾਰਿਸ਼ਾਂ 'ਚ ਕਣਕ ਖ਼ਰੀਦ ਸਮੇਂ ਨਮੀ ਵਿਚ 2 ਫ਼ੀਸਦੀ ਦੀ ਕਮੀ ਕਰ ਕੇ 12 ਫ਼ੀਸਦੀ ਤੋਂ ਵੱਧ ਦੀ ਨਮੀ ਵਾਲੀ ਕਣਕ ਨਾ ਖ਼ਰੀਦਣ, ਝੋਨੇ ਦੀ ਖ਼ਰੀਦ ਜੋ ਪਹਿਲਾਂ 17 ਫ਼ੀਸਦੀ ਨਮੀ 'ਤੇ ਹੁੰਦੀ ਸੀ, ਨੂੰ ਘਟਾ ਕੇ ਹੁਣ 16 ਫ਼ੀਸਦੀ ਕਰਨ, ਬਦਰੰਗ ਝੋਨੇ ਦੀ ਮਿਕਦਾਰ 5 ਫ਼ੀਸਦੀ ਤੋਂ ਘਟਾ ਕੇ 3 ਫ਼ੀਸਦੀ ਕਰਨ, ਸੁੰਗੜਿਆ ਦਾਣੇ ਦੀ ਮਿਕਦਾਰ ਵੀ 1 ਫ਼ੀਸਦੀ ਘੱਟ ਕਰਨ ਦੀਆਂ ਸਿਫ਼ਾਰਿਸ਼ਾਂ ਕੀਤੀਆਂ ਗਈਆਂ ਹਨ | ਇਥੇ ਹੀ ਬੱਸ ਨਹੀਂ, ਝੋਨੇ ਦੀ ਖ਼ਰੀਦ ਪ੍ਰਭਾਵਿਤ ਕਰਨ ਲਈ ਕੇਂਦਰ ਦੀਆਂ ਪਿਛਲੇ ਸਾਲ ਤੋਂ ਚੱਲ ਰਹੀਆਂ ਸ਼ੈਲਰ ਮਾਰੂ ਨੀਤੀਆਂ ਕਾਰਨ ਆਖ਼ਰੀ ਸਾਹਾਂ 'ਤੇ ਚੱਲ ਰਹੇ ਸ਼ੈਲਰ ਉਦਯੋਗ ਦਾ ਵੀ ਸ਼ਿਕੰਜਾ ਕੱਸਣ ਦੀ ਧਾਰ ਚੌਲ ਦੇ ਮਾਪਦੰਡ ਬਦਲਣ ਦੀ ਵੀ ਸਲਾਹ ਦਿੱਤੀ ਗਈ ਹੈ, ਜਿਸ ਵਿਚ ਪੰਜਾਬ ਸਰਕਾਰ ਦੀਆਂ ਏਜੰਸੀਆਂ ਵਲੋਂ ਝੋਨਾ ਖ਼ਰੀਦ ਕੇ ਸ਼ੈਲਰਾਂ ਵਿਚ ਸਟੋਰ ਕਰਨ ਬਾਅਦ ਛੜਾਈ ਕਰ ਐਫ.ਸੀ.ਆਈ ਨੂੰ ਚੌਲ ਦੇਣ ਦੇ ਤੈਅ ਮਾਪਦੰਡਾਂ ਵਿਚ ਵੀ ਤਬਦੀਲੀ ਲਿਆਉਣ ਦੇ ਪ੍ਰਸਤਾਵ ਰੱਖੇ ਗਏ ਹਨ | ਚੌਲ ਵਿਚ ਹੁੰਦਾ ਟੋਟਾ 25 ਫ਼ੀਸਦੀ ਤੋਂ ਘਟਾ ਕੇ 20 ਫ਼ੀਸਦੀ ਕਰਨ, ਇਸੇ ਤਰ੍ਹਾਂ ਬਦਰੰਗ 3 ਫ਼ੀਸਦੀ ਅਤੇ ਡੈਮੇਜ 3 ਫ਼ੀਸਦੀ ਦੀ ਜਗ੍ਹਾ ਹੁਣ ਕੁਲ 4 ਫ਼ੀਸਦੀ ਵਾਲੇ ਚੌਲ ਹੀ ਲਏ ਜਾਣ, ਚੌਲ ਦੀ ਨਮੀ 14 ਫ਼ੀਸਦੀ ਤੋਂ ਘਟਾ ਕੇ 13 ਫ਼ੀਸਦੀ ਕਰਨ ਦੀਆਂ ਸਿਫ਼ਾਰਿਸ਼ਾਂ ਕੀਤੀਆਂ ਗਈਆਂ ਹਨ, ਜਿਸ ਨਾਲ ਮਿੱਲਰ ਨੂੰ ਪ੍ਰਤੀ ਕੁਇੰਟਲ ਝੋਨੇ ਦੇ ਹਿਸਾਬ ਨਾਲ 1 ਕਿੱਲੋ ਚੌਲ ਵੱਧ ਭੁਗਤਾਨ ਕਰਨਾ ਪਵੇਗਾ |
ਪੰਜਾਬ ਸਰਕਾਰ ਸਮੇਂ ਸਿਰ ਉਠਾਏ ਆਵਾਜ਼
ਕਿਸਾਨਾਂ ਅਤੇ ਸ਼ੈਲਰ ਮਾਲਕਾਂ 'ਤੇ ਸਿੱਧਾ ਅਸਰ ਪਾਉਂਦੇ ਕੇਂਦਰ ਵਲੋਂ ਲਏ ਜਾ ਰਹੇ ਫ਼ੈਸਲਿਆਂ ਸਬੰਧੀ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਫ਼ਰਮਾਨ ਸਿੰਘ ਸੰਧੂ, ਪੰਜਾਬ ਰਾਈਸ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਭਾਰਤ ਭੂਸ਼ਨ ਮਿੰਟਾ, ਜੱਟ ਰਾਖਵਾਂਕਰਨ ਸੰਘਰਸ਼ ਸੰਮਤੀ ਦੇ ਪ੍ਰਧਾਨ ਜਥੇਦਾਰ ਕਰਨੈਲ ਸਿੰਘ ਭਾਵੜਾ ਆਦਿ ਕਿਸਾਨਾਂ ਅਤੇ ਸ਼ੈਲਰ ਮਾਲਕਾਂ ਦਾ ਕਹਿਣਾ ਹੈ ਕਿ ਹੱਡ ਭੰਨਵੀਂ ਮਿਹਨਤ ਕਰ ਦੇਸ਼ 'ਚੋਂ ਭੁੱਖਮਰੀ ਦੂਰ ਕਰਨ ਵਾਲੇ ਕਿਸਾਨਾਂ ਨੂੰ ਕੇਂਦਰ ਪਤਾ ਨਹੀਂ ਕਾਹਦੀ ਸਜ਼ਾ ਦੇਣ 'ਤੇ ਤੁਲਿਆ ਹੋਇਆ ਹੈ | ਉਸ ਦਾ ਮੁੱਖ ਮੰਤਵ ਐਫ.ਸੀ.ਆਈ ਰਾਹੀਂ ਖ਼ਰੀਦ ਨੂੰ ਰੋਕਣਾ ਹੈ, ਜਿਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕਿਸਾਨ ਅਤੇ ਸ਼ੈਲਰ ਸਨਅਤ ਨੂੰ ਬਚਾਉਣ ਲਈ ਜੇਕਰ ਰਹਿੰਦੇ ਸਮੇਂ ਪੰਜਾਬ ਸਰਕਾਰ ਵਲੋਂ ਗੰਭੀਰ ਮਸਲੇ ਨੂੰ ਕੇਂਦਰ ਕੋਲ ਗੰਭੀਰਤਾ ਨਾਲ ਨਾ ਚੁੱਕਿਆ ਗਿਆ ਤਾਂ ਕੇਂਦਰ ਸਰਕਾਰ ਆਪਣੇ ਮਨਸੂਬਿਆਂ ਵਿਚ ਕਾਮਯਾਬ ਹੋ ਜਾਵੇਗੀ, ਜਿਸ ਨਾਲ ਆਉਣ ਵਾਲੀ ਝੋਨੇ ਦੀ ਫ਼ਸਲ ਦਾ ਮੰਡੀਆਂ ਵਿਚ ਕੋਈ ਖ਼ਰੀਦਦਾਰ ਨਹੀਂ ਮਿਲੇਗਾ |
ਮੀਟਿੰਗ ਹੋਈ ਰੱਦ

ਹਾੜੀ ਅਤੇ ਸਾਉਣੀ ਸੀਜ਼ਨ ਦੀਆਂ ਮੁੱਖ ਫ਼ਸਲਾਂ ਕਣਕ ਝੋਨੇ ਦੀ ਖ਼ਰੀਦ ਅਤੇ ਸ਼ੈਲਰਾਂ ਤੋਂ ਛੜਾਈ ਬਾਅਦ ਚੌਲਾਂ ਦੇ ਮਾਪਦੰਡਾਂ 'ਚ ਤਬਦੀਲੀ ਲਿਆਉਣ ਸਬੰਧੀ ਖੇਤੀ, ਭੋਜਨ ਅਤੇ ਮੰਡੀਕਰਨ ਖੇਤਰ ਦੇ ਮਾਹਰਾਂ ਦੀ 8 ਮੈਂਬਰੀ ਕਮੇਟੀ ਵਾਲੀਆਂ ਸਿਫ਼ਾਰਿਸ਼ਾਂ ਨੂੰ ਲਾਗੂ ਕਰਨ ਵਾਸਤੇ ਵਿਚਾਰ ਵਟਾਂਦਰੇ ਲਈ ਕੇਂਦਰੀ ਖ਼ੁਰਾਕ ਸਕੱਤਰ ਵਲੋਂ ਸਮੂਹ ਸੂਬਿਆਂ ਦੇ ਪ੍ਰਮੁੱਖ ਸਕੱਤਰਾਂ ਆਦਿ ਅਧਿਕਾਰੀ ਨਾਲ ਕੀਤੀ ਜਾਣ ਵਾਲੀ ਅੱਜ ਵਰਚੂਅਲ ਮੀਟਿੰਗ ਐਨ ਮੌਕੇ 'ਤੇ ਰੱਦ ਕਰ ਦਿੱਤੀ ਗਈ | ਜਿਸ ਸਬੰਧੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਸੰਸਦ ਇਜਲਾਸ ਦੇ ਚੱਲਦਿਆਂ ਪਹਿਲਾਂ ਹੀ ਕੇਂਦਰ ਸਰਕਾਰ ਰਾਜ ਸਭਾ ਅਤੇ ਲੋਕ ਸਭਾ 'ਚ ਖੇਤੀ ਕਾਨੂੰਨ, ਮਹਿੰਗਾਈ ਆਦਿ ਮਾਮਲਿਆਂ ਕਾਰਨ ਬੁਰੀ ਤਰ੍ਹਾਂ ਘਿਰੀ ਹੋਈ ਹੈ ਤੇ ਉਹ ਇਸ ਮੌਕੇ ਫ਼ਸਲਾਂ ਦੇ ਖ਼ਰੀਦ ਮਾਪਦੰਡਾਂ 'ਚ ਤਬਦੀਲੀ ਅਤੇ ਸਖ਼ਤੀ ਕਰਕੇ ਜੋਖ਼ਮ 'ਚ ਨਹੀਂ ਪੈਣਾ ਚਾਹੁੰਦੀ | ਇਸ ਕਰ ਕੇ ਸਰਕਾਰ ਦੇ ਇਸ਼ਾਰੇ 'ਤੇ ਖ਼ੁਰਾਕ ਸਿਵਲ ਸਪਲਾਈ ਖਪਤਕਾਰ ਮਾਮਲੇ ਭਾਰਤ ਸਰਕਾਰ ਵਲੋਂ ਵਰਚੂਅਲ ਮੀਟਿੰਗ ਇਕ ਵਾਰ ਰੱਦ ਕਰ ਦਿੱਤੀ ਗਈ ਹੈ |

ਪਰਾਲੀ ਸਾੜਨ 'ਤੇ ਭਾਰੀ ਜੁਰਮਾਨੇ ਵਾਲਾ ਬਿੱਲ ਲੋਕ ਸਭਾ 'ਚ ਪਾਸ

ਸੰਸਦ ਦੇ ਅੰਦਰ ਤੇ ਬਾਹਰ ਹੰਗਾਮਾ ਜਾਰੀ
ਨਵੀਂ ਦਿੱਲੀ, 4 ਅਗਸਤ (ਉਪਮਾ ਡਾਗਾ ਪਾਰਥ)-ਹੁਣ ਤੱਕ ਹੰਗਾਮਾਖੇਜ਼ ਰਹਿ ਰਹੇ ਸੰਸਦ ਦੇ ਮੌਨਸੂਨ ਇਜਲਾਸ 'ਚ ਬੁੱਧਵਾਰ ਨੂੰ ਹੰਗਾਮਿਆਂ ਦਾ ਦੌਰ ਐਨਾ ਵਧ ਗਿਆ ਕਿ ਰਾਜ ਸਭਾ ਦੇ ਚੇਅਰਮੈਨ ਵੈਂਕਈਆ ਨਾਇਡੂ ਨੇ 6 ਸੰਸਦ ਮੈਂਬਰਾਂ ਨੂੰ ਦਿਨ ਭਰ ਲਈ ੳੱੁਪਰਲੇ ਸਦਨ ਤੋਂ ਮੁਅੱਤਲ ਕਰ ਦਿੱਤਾ ਹਾਲਾਂਕਿ ਹੰਗਾਮਿਆਂ 'ਚ ਦੋਵਾਂ ਸਦਨਾਂ 'ਚ ਸਰਕਾਰ ਨੇ ਆਪਣੇ ਵਿਧਾਨਕ ਕੰਮ ਕਰਨਾ ਜਾਰੀ ਰੱਖਦਿਆਂ ਲੋਕ ਸਭਾ 'ਚ 2 ਅਤੇ ਰਾਜ ਸਭਾ 'ਚ 1 ਬਿੱਲ ਪਾਸ ਕਰਵਾ ਲਏ | ਜਿਨ੍ਹਾਂ 'ਚ ਲੋਕ ਸਭਾ 'ਚ ਰਾਸ਼ਟਰੀ ਰਾਜਧਾਨੀ ਅਤੇ ਨਾਲ ਦੇ ਇਲਾਕਿਆਂ 'ਚ ਹਵਾ ਦੀ ਗੁਣਵੱਤਾ ਦੇ ਪ੍ਰਬੰਧਨ ਬਾਰੇ ਕਮਿਸ਼ਨ ਸਬੰਧੀ ਬਿੱਲ ਅਤੇ ਨਾਰੀਅਲ ਵਿਕਾਸ ਬੋਰਡ (ਸੋਧ) ਬਿੱਲ-2021 ਨੂੰ ਜ਼ੁਬਾਨੀ ਵੋਟਾਂ ਰਾਹੀਂ ਪਾਸ ਕਰ ਦਿੱਤਾ ਗਿਆ | ਜ਼ਿਕਰਯੋਗ ਹੈ ਕਿ ਰਾਸ਼ਟਰੀ ਰਾਜਧਾਨੀ 'ਚ ਹਵਾ ਦੀ ਗੁਣਵੱਤਾ ਦੇ ਪ੍ਰਬੰਧਨ ਬਾਰੇ ਸਰਕਾਰ ਵਲੋਂ ਪਹਿਲਾਂ ਆਰਡੀਨੈਂਸ ਲਿਆਂਦਾ ਗਿਆ ਸੀ, ਜਿਸ 'ਚ ਪਰਾਲੀ ਸਾੜਨ ਪ੍ਰਤੀ ਸਖ਼ਤ ਰੁਖ ਅਖਤਿਆਰ ਕਰਦਿਆਂ 1 ਕਰੋੜ ਰੁਪਏ ਤੱਕ ਦੇ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਸੀ | ਹਾਲਾਂਕਿ ਕਿਸਾਨਾਂ ਨਾਲ ਚੱਲ ਰਹੇ ਗੱਲਬਾਤ ਦੇ 11 ਦੌਰਾਂ ਦਰਮਿਆਨ ਸਰਕਾਰ ਨੇ ਇਸ ਬਿੱਲ 'ਚ ਜੁਰਮਾਨੇ ਦੀਆਂ ਸ਼ਰਤਾਂ ਨੂੰ ਨਰਮ ਕਰਨ ਦਾ ਭਰੋਸਾ ਦਿਵਾਇਆ ਸੀ ਪਰ ਫਿਲਹਾਲ ਗੱਲਬਾਤ ਦੀ ਕਵਾਇਦ ਖ਼ਤਮ ਹੋਣ ਤੋਂ ਬਾਅਦ ਸਰਕਾਰ ਵਲੋਂ ਆਰਡੀਨੈਂਸ ਦੀਆਂ ਸ਼ਰਤਾਂ 'ਚ ਕੋਈ ਬਦਲਾਅ ਕੀਤੇ ਬਿਨਾਂ ਇਸ ਨੂੰ ਪੇਸ਼ ਕੀਤਾ ਗਿਆ | ਦੂਜੇ ਪਾਸੇ 14 ਵਿਰੋਧੀ ਪਾਰਟੀਆਂ ਨੇ ਸਾਂਝਾ ਬਿਆਨ ਜਾਰੀ ਕਰਕੇ ਸੰਸਦ 'ਚ ਪਏ ਰੇੜਕੇੇ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਉਸ ਨੂੰ ਹੰਕਾਰੀ ਅਤੇ ਜ਼ਿੱਦੀ ਕਰਾਰ ਦਿੱਤਾ | ਵਿਰੋਧੀ ਧਿਰਾਂ ਨੇ ਰਾਸ਼ਟਰੀ ਸੁਰੱਖਿਆ ਦੇ ਨਾਲ ਜੁੜੇ ਪੈਗਾਸਸ ਮੱੁਦੇ 'ਤੇ ਚਰਚਾ ਸਵੀਕਾਰ ਕਰਨ ਦੀ ਵੀ ਅਪੀਲ ਕੀਤੀ |
ਲੋਕ ਸਭਾ 'ਚ ਹੰਗਾਮਾ
ਲੋਕ ਸਭਾ 'ਚ ਵੀ ਦਿਨ ਭਰ ਹੰਗਾਮਿਆਂ ਦਾ ਦੌਰ ਜਾਰੀ ਰਿਹਾ | ਸਪੀਕਰ ਓਮ ਬਿਰਲਾ ਨੇ ਹੰਗਾਮਾ ਕਰ ਰਹੇ ਸੰਸਦ ਮੈਂਬਰਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਇਹ ਸਦਨ ਚਰਚਾ ਲਈ ਹੈ ਨਾ ਕਿ ਨਾਅਰੇਬਾਜ਼ੀ ਕਰਨ ਲਈ ਪਰ ਹੰਗਾਮਿਆਂ ਕਾਰਨ ਲੋਕ ਸਭਾ ਦੀ ਕਾਰਵਾਈ ਤਿੰਨ ਵਾਰ ਮੁਅੱਤਲ ਕਰਨ ਤੋਂ ਬਾਅਦ ਦਿਨ ਭਰ ਲਈ ਉਠਾ ਦਿੱਤੀ ਗਈ |
ਸਰਕਾਰ ਨੂੰ ਦੱਸਿਆ ਜ਼ਿੰਮੇਵਾਰ
ਸੰਸਦ 'ਚ ਜਾਰੀ ਰੇੜਕੇ ਦਰਮਿਆਨ ਵਿਰੋਧੀ ਧਿਰਾਂ ਨੇ ਸੰਸਦ 'ਚ ਪੈਗਾਸਸ ਜਾਸੂਸੀ ਮਾਮਲੇ 'ਤੇ ਚਰਚਾ ਕਰਵਾਉਣ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਜਵਾਬ ਦੀ ਮੰਗ ਕੀਤੀ ਹੈ | 14 ਵਿਰੋਧੀ ਧਿਰਾਂ ਵਲੋਂ ਜਾਰੀ ਸਾਂਝੇ ਬਿਆਨ 'ਚ ਕਿਹਾ ਕਿ ਸੰਸਦ 'ਚ ਜਾਰੀ ਅੜਿੱਕੇ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਹੈ | ਬਿਆਨ 'ਚ ਸਰਕਾਰ ਲਈ 'ਹੰਕਾਰੀ' ਅਤੇ 'ਅੜੀਅਲ' ਸ਼ਬਦਾਂ ਦੀ ਵਰਤੋਂ ਕਰਦਿਆਂ ਕਿਹਾ ਕਿ ਸਰਕਾਰ ਲੋਕਤੰਤਰ ਦਾ ਸਨਮਾਨ ਕਰੇ ਅਤੇ ਚਰਚਾ ਨੂੰ ਸਵੀਕਾਰ ਕਰੇ | ਵਿਰੋਧੀ ਧਿਰਾਂ ਦੇ ਬਿਆਨ 'ਚ ਇਹ ਵੀ ਕਿਹਾ ਕਿ ਇਹ ਮੰਦਭਾਗਾ ਹੈ ਕਿ ਸਰਕਾਰ ਨੇ ਵਿਰੋਧੀ ਧਿਰਾਂ ਦਾ ਅਕਸ ਖ਼ਰਾਬ ਕਰਨ ਲਈ ਭਰਮ ਪਾਉਣ ਵਾਲੀ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਸੰਸਦ 'ਚ ਰੁਕਾਵਟਾਂ ਲਈ ਵਿਰੋਧੀ ਧਿਰਾਂ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ | ਵਿਰੋਧੀ ਧਿਰਾਂ ਨੇ ਮੰਗ ਕਰਦਿਆਂ ਕਿਹਾ ਕਿ ਸਰਕਾਰ ਦੋਵਾਂ ਸਦਨਾਂ 'ਚ ਪੈਗਾਸਸ ਜਾਸੂਸੀ ਕਾਂਡ ਨੂੰ ਪ੍ਰਵਾਨ ਕਰਕੇ ਚਰਚਾ ਕਰਾਏ | ਸਰਕਾਰ ਖ਼ਿਲਾਫ਼ ਇਸ ਸਾਂਝੇ ਬਿਆਨ 'ਚ ਕਾਂਗਰਸ, ਐੱਨ.ਸੀ.ਪੀ., ਸ਼ਿਵ ਸੈਨਾ, ਆਰ.ਏ.ਡੀ., ਕਮਿਊਨਿਸਟ ਪਾਰਟੀ, ਮਾਰਕਸੀ ਪਾਰਟੀ, 'ਆਪ', ਆਈ.ਯੂ.ਐੱਸ.ਐੱਲ, ਨੈਸ਼ਨਲ ਕਾਨਫ਼ਰੰਸ, ਆਰ.ਐੱਸ.ਪੀ. ਅਤੇ ਐੱਲ.ਜੇ.ਡੀ. ਸ਼ਾਮਿਲ ਸਨ |

ਕਾਬੁਲ 'ਚ ਰੱਖਿਆ ਮੰਤਰੀ ਨੂੰ ਨਿਸ਼ਾਨਾ ਬਣਾ ਕੇ ਹਮਲਾ-8 ਮੌਤਾਂ

ਅੰਮਿ੍ਤਸਰ, 4 ਅਗਸਤ (ਸੁਰਿੰਦਰ ਕੋਛੜ)-ਤਾਲਿਬਾਨ ਨਾਲ ਚੱਲ ਰਹੇ ਸੰਘਰਸ਼ ਦੇ ਵਿਚਕਾਰ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਕਾਰਜਕਾਰੀ ਰੱਖਿਆ ਮੰਤਰੀ ਬਿਸਮਿੱਲਾਹ ਮੁਹੰਮਦੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ 'ਚ 8 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 20 ਹੋਰ ਜ਼ਖ਼ਮੀ ਹੋ ਗਏ | ਹਾਲਾਂਕਿ ਇਸ ਹਮਲੇ 'ਚ ਰੱਖਿਆ ਮੰਤਰੀ ਸੁਰੱਖਿਅਤ ਬਚ ਗਏ ਹਨ | ਅਫਸਰਾਨ ਨੇ ਅੱਜ ਇਥੇ ਦੱਸਿਆ ਕਿ ਤਾਲਿਬਾਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ | ਇਹ ਵੀ ਜਾਣਕਾਰੀ ਮਿਲੀ ਹੈ ਕਿ ਧਮਾਕੇ ਤੋਂ ਬਾਅਦ ਕਾਫੀ ਦੇਰ ਤੱਕ ਗੋਲੀਬਾਰੀ ਹੁੰਦੀ ਰਹੀ ਅਤੇ ਅਣਜਾਣ ਲੋਕਾਂ ਵਲੋਂ ਰੱਖਿਆ ਮੰਤਰੀ ਦੇ ਘਰ ਵੱਲ ਵਧਣ ਦੀ ਕੋਸ਼ਿਸ਼ ਕੀਤੀ ਗਈ | ਦੱਸਿਆ ਜਾ ਰਿਹਾ ਹੈ ਕਿ ਜਿਸ ਖੇਤਰ 'ਚ ਧਮਾਕਾ ਹੋਇਆ ਹੈ ਉਹ ਗ੍ਰੀਨ ਜ਼ੋਨ 'ਚ ਆਉਂਦਾ ਹੈ ਅਤੇ ਇਹ ਬਹੁਤ ਹੀ ਸੰਵੇਦਨਸ਼ੀਲ ਖੇਤਰ ਹੈ | ਅਫ਼ਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਧਮਾਕਾ ਪਾਸ਼ ਖੇਤਰ ਸ਼ੇਰਪੁਰ 'ਚ ਹੋਇਆ | ਜਿੱਥੇ ਬਹੁਤ ਸਾਰੇ ਸੀਨੀਅਰ ਸਰਕਾਰੀ ਅਧਿਕਾਰੀਆਂ ਦੇ ਘਰ ਹਨ | ਕਾਰਜਕਾਰੀ ਰੱਖਿਆ ਮੰਤਰੀ ਜਨਰਲ ਬਿਸਮਿੱਲਾਹ ਮੁਹੰਮਦੀ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਕਾਬੁਲ ਬੰਬ ਧਮਾਕੇ ਤੋਂ ਬਾਅਦ ਸੁਰੱਖਿਅਤ ਹੈ |

ਰਵੀ ਦਾਹੀਆ ਫਾਈਨਲ 'ਚ ਤਗਮਾ ਪੱਕਾ

ਚੀਬਾ (ਜਾਪਾਨ), 4 ਅਗਸਤ (ਏਜੰਸੀ)- ਰਵੀ ਦਾਹੀਆ (23) ਉਲੰਪਿਕ ਦੇ ਖ਼ਿਤਾਬੀ ਮੁਕਾਬਲੇ 'ਚ ਪਹੁੰਚਣ ਵਾਲੇ ਕੇਵਲ ਦੂਜਾ ਭਾਰਤੀ ਪਹਿਲਵਾਨ ਬਣ ਗਿਆ ਹੈ | ਰਵੀ ਨੇ ਸੈਮੀਫਾਈਨਲ 'ਚ ਕਜ਼ਾਕਿਸਤਾਨ ਦੇ ਨੂਰੀਸਲਾਮ ਸਨਾਯੇਵ ਨੂੰ 57 ਕਿੱਲੋ ਭਾਰ ਵਰਗ ਦੇ ਮੁਕਾਬਲੇ 'ਚ ਹਰਾ ਕੇ ਉਲਟਫੇਰ ਕੀਤਾ | ਰਵੀ ਦਹੀਆ ਤੋਂ ਪਹਿਲਾਂ ਹਰਿਆਣਾ ਦਾ ਸੁਨੀਲ ਕੁਮਾਰ 2012 ਦੀਆਂ ਉਲੰਪਿਕ ਖੇਡਾਂ 'ਚ ਇਹ ਕਾਰਨਾਮਾ ਕਰ ਚੁੱਕਾ ਹੈ ਪਰ ਉਹ ਸੋਨ ਤਗਮਾ ਜਿੱਤਣ ਤੋਂ ਖੁੰਝ ਗਿਆ ਸੀ | ਚੌਥਾ ਦਰਜਾ ਪ੍ਰਾਪਤ ਭਾਰਤੀ ਪਹਿਲਵਾਨ 2-9 ਨਾਲ ਪਿੱਛੇ ਚਲ ਰਿਹਾ ਸੀ ਪਰ ਉਸ ਨੇ ਸ਼ਾਨਦਾਰ ਵਾਪਸੀ ਕਰਦਿਆਂ ਬਿਨਾ ਘਬਰਾਏ ਜ਼ਬਰਦਸਤ ਮਾਨਸਿਕ ਸ਼ਕਤੀ ਦਾ ਨਮੂਨਾ ਪੇਸ਼ ਕਰਦਿਆਂ ਨਾਟਕੀ ਢੰਗ ਨਾਲ ਮੈਚ ਦਾ ਨਤੀਜਾ ਆਪਣੇ ਪੱਖ 'ਚ ਕਰਨ 'ਚ ਕਾਮਯਾਬ ਰਿਹਾ | ਰਵੀ ਨੇ ਵਿਰੋਧੀ ਪਹਿਲਵਾਨ ਦੇ ਪੈਰਾਂ 'ਤੇ ਹਮਲਾ ਕਰਦਿਆਂ ਉਸ ਨੂੰ ਪਿੱਠ ਭਾਰ ਸੁੱਟ ਕੇ 'ਪਿਨ' ਦੇ ਨਾਲ ਮੁਕਾਬਲਾ ਖ਼ਤਮ ਕੀਤਾ | ਦਹੀਆ ਨੇ ਆਪਣੇ ਪਹਿਲੇ ਮੁਕਾਬਲੇ 'ਚ ਕੋਲੰਬੀਆ ਦੇ ਟਾਈਗਰੋਸ ਅਰਬਾਨੋ ਨੂੰ 13-2 ਨਾਲ ਤੇ ਦੂਜੇ ਮੁਕਾਬਲੇ 'ਚ ਬੁਲਗਾਰੀਆ ਦੇ ਜਾਰਜੀ ਵੈਲਨਟੀਨੋਵ ਵੈਂਜਲੋਵ ਨੂੰ 14-4 ਨਾਲ ਮਾਤ ਦੇ ਇਕਤਰਫ਼ਾ ਜਿੱਤਾਂ ਦਰਜ ਕੀਤੀਆਂ | ਇਸ ਦੇ ਨਾਲ ਹੀ ਰਵੀ ਦਹੀਆ, ਕੇ.ਡੀ. ਜਾਧਵ (ਕਾਂਸੀ, 1952 ਹੇਲਸਿੰਕੀ), ਸੁਸ਼ੀਲ ਕੁਮਾਰ (ਕਾਂਸੀ, 2008 ਬੀਜਿੰਗ, ਚਾਂਦੀ, 2012 ਲੰਡਨ), ਯੋਗੇਸ਼ਵਰ ਦੱਤ (ਕਾਂਸੀ, 2012 ਲੰਡਨ) ਤੇ ਸਾਕਸ਼ੀ ਮਲਿਕ (ਕਾਂਸੀ, 2016 ਰੀਓ) ਤੋਂ ਬਾਅਦ ਉਲੰਪਿਕ ਤਗਮਾ ਜਿੱਤਣ ਵਾਲਾ ਕੇਵਲ 5ਵਾਂ ਭਾਰਤੀ ਪਹਿਲਵਾਨ ਬਣ ਗਿਆ ਹੈ | ਜਾਧਵ ਨੇ ਜਦੋਂ 1952 ਦੀਆਂ ਹੇਲਸਿੰਕੀ ਖੇਡਾਂ 'ਚ ਕਾਂਸੀ ਦਾ ਤਗਮਾ ਜਿੱਤਿਆ ਸੀ ਤਾਂ ਉਹ ਪਹਿਲੇ ਭਾਰਤੀ ਪਹਿਲਵਾਨ ਹੋਣ ਦੇ ਨਾਲ-ਨਾਲ ਵਿਅਕਤੀਗਤ ਤੌਰ 'ਤੇ ਵੀ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਸਨ |

ਲਵਲੀਨਾ ਨੇ ਜਿੱਤਿਆ ਕਾਂਸੀ ਦਾ ਤਗਮਾ

ਟੋਕੀਓ, 4 ਅਗਸਤ (ਏਜੰਸੀ)-ਭਾਰਤ ਦੀ ਸਟਾਰ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (23) ਨੂੰ ਉਲੰਪਿਕ ਦੇ ਮਹਿਲਾ 'ਵੈਲਟਰ ਵੇਟ' ਵਰਗ (64-69 ਕਿੱਲੋ) ਦੇ ਸੈਮੀਫਾਈਨਲ 'ਚ ਤੁਰਕੀ ਦੀ ਮੌਜੂਦਾ ਚੈਂਪੀਅਨ ਬੁਸੇਨਾਜ਼ ਸੁਰਮੇਨੇਲੀ ਤੋਂ ਹਾਰ ਕੇ ਕਾਂਸੀ ਦੇ ਤਗਮੇ ਨਾਲ ਹੀ ਸਬਰ ਕਰਨਾ ਪਿਆ | ਇਸ ਦੇ ਨਾਲ ਹੀ ਅਸਾਮ ਦੀ ਇਹ ਮੁੱਕੇਬਾਜ਼, ਵਿਜੇਂਦਰ ਸਿੰਘ (ਬੀਜਿੰਗ 2008) ਅਤੇ ਐਮ.ਸੀ. ਮੈਰੀਕਾਮ (ਲੰਡਨ 2012) ਤੋਂ ਬਾਅਦ ਦੇਸ਼ ਲਈ ਉਲੰਪਿਕ ਕਾਂਸੀ ਦਾ ਤਗਮਾ ਜਿੱਤਣ ਵਾਲੀ ਤੀਜੀ ਭਾਰਤੀ ਬਣ ਗਈ ਹੈ | ਆਪਣਾ ਪਹਿਲਾ ਉਲੰਪਿਕ ਖੇਡ ਰਹੀ ਤੇ ਵਿਸ਼ਵ ਚੈਂਪੀਅਨਸ਼ਿਪ 'ਚ ਦੋ ਵਾਰ ਕਾਂਸੀ ਦਾ ਤਗਮਾ ਜਿੱਤਣ ਵਾਲੀ ਲਵਲੀਨਾ ਖ਼ਿਲਾਫ਼ ਬੁਸੇਨਾਜ਼ ਨੇ ਸ਼ੁਰੂਆਤ ਤੋਂ ਹੀ ਦਬਦਬਾ ਬਣਾ ਲਿਆ ਤੇ ਭਾਰਤੀ ਮੁੱਕੇਬਾਜ਼ ਨੂੰ ਕੋਈ ਮੌਕਾ ਨਾ ਦਿੰਦੇ ਹੋਏ 5-0 ਨਾਲ ਮੈਚ ਆਪਣੇ ਨਾਂਅ ਕਰਕੇ ਫਾਈਨਲ 'ਚ ਜਗ੍ਹਾ ਬਣਾਈ | ਲਵਲੀਨਾ ਉਲੰਪਿਕ ਮੁੱਕੇਬਾਜ਼ੀ ਦੇ ਫਾਈਨਲ 'ਚ ਜਗ੍ਹਾ ਬਣਾਉਣ ਵਾਲੀ ਪਹਿਲੀ ਭਾਰਤੀ ਮੁੱਕੇਬਾਜ਼ ਬਣਨ ਲਈ ਚੁਣੌਤੀ ਪੇਸ਼ ਕਰ ਰਹੀ ਸੀ ਪਰ ਵਿਸ਼ਵ ਚੈਂਪੀਅਨ ਬੁਸੇਨਾਜ਼ ਨੇ ਉਸ ਦੇ ਸੁਫ਼ਨੇ ਨੂੰ ਤੋੜ ਦਿੱਤਾ | ਭਾਰਤੀ ਮੁੱਕੇਬਾਜ਼ ਕੋਲ ਤੁਰਕੀ ਦੀ ਖਿਡਾਰਨ ਦੇ ਦਮਦਾਰ ਮੁੱਕਿਆਂ ਤੇ ਤੇਜ਼ੀ ਦਾ ਕੋਈ ਜਵਾਬ ਨਹੀਂ ਸੀ ਤੇ ਇਸ ਵਿਚਕਾਰ ਹੜਬੜਾਹਟ 'ਚ ਵੀ ਲਵਲੀਨਾ ਨੇ ਕਈ ਗਲਤੀਆਂ ਕੀਤੀਆਂ | ਕੁਆਰਟਰ ਫਾਈਨਲ 'ਚ ਲਵਲੀਨਾ ਹਾਲਾਂਕਿ ਚੀਨੀ ਤਾਈਪੇ ਦੀ ਚੇਨ ਨੀਨ-ਚਿਨ ਦੀ ਸਾਬਕਾ ਵਿਸ਼ਵ ਚੈਂਪੀਅਨ ਨੂੰ ਹਰਾ ਕੇ ਪਹਿਲਾਂ ਹੀ ਤਗਮਾ ਪੱਕਾ ਕਰ ਚੁੱਕੀ ਸੀ | ਤੁਰਕੀ ਦੀ ਮੁੱਕੇਬਾਜ਼ 2019 ਦੀ ਵਿਸ਼ਵ ਚੈਂਪੀਅਨਸ਼ਿਪ 'ਚ ਜੇਤੂ ਰਹੀ ਸੀ, ਜਦੋਂਕਿ ਉਸ ਟੂਰਨਾਮੈਂਟ 'ਚ ਲਵਲੀਨਾ ਨੂੰ ਕਾਂਸੀ ਦਾ ਤਗਮਾ ਮਿਲਿਆ ਸੀ ਪਰ ਉਸ ਸਮੇਂ ਦੋਹਾਂ ਵਿਚਕਾਰ ਮੁਕਾਬਲਾ ਨਹੀਂ ਹੋਇਆ ਸੀ |

ਕੇਂਦਰ ਵਲੋਂ ਓ.ਬੀ.ਸੀ. ਸੂਚੀਆਂ ਤਿਆਰ ਕਰਨ ਦਾ ਅਧਿਕਾਰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦੇਣ ਲਈ ਬਿੱਲ ਨੂੰ ਪ੍ਰਵਾਨਗੀ

ਨਵੀਂ ਦਿੱਲੀ, 4 ਅਗਸਤ (ਏਜੰਸੀ)-ਕੇਂਦਰੀ ਮੰਤਰੀ ਮੰਡਲ ਨੇ ਅੱਜ ਸੰਵਿਧਾਨਿਕ ਸੋਧ ਬਿੱਲ, ਜੋ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਆਪਣੀਆਂ ਓ. ਬੀ. ਸੀ. ਸੂਚੀਆਂ ਬਣਾਉਣ ਦਾ ਅਧਿਕਾਰ ਦਿੰਦਾ ਹੈ, ਨੂੰ ਮਨਜ਼ੂਰੀ ਦੇ ਦਿੱਤੀ | ਸੂਤਰਾਂ ਨੇ ਕਿਹਾ ਕਿ ਹੁਣ ਬਿੱਲ ਪਾਸ ਕਰਵਾਉਣ ਲਈ ਸੰਸਦ 'ਚ ਪੇਸ਼ ਕੀਤਾ ਜਾਵੇਗਾ | ਸੁਪਰੀਮ ਕੋਰਟ ਨੇ 5 ਮਈ ਦੇ ਬਹੁਮਤ ਵਾਲੇ ਫ਼ੈਸਲੇ ਦੀ ਸਮੀਖਿਆ ਦੀ ਮੰਗ ਵਾਲੀ ਕੇਂਦਰ ਦੀ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ, ਜਿਸ ਵਿਚ ਕਿਹਾ ਗਿਆ ਸੀ ਕਿ 102ਵੀਂ ਸੋਧ ਨੇ ਨੌਕਰੀਆਂ ਤੇ ਦਾਖ਼ਲਿਆਂ 'ਚ ਰਾਖਵਾਂਕਰਨ ਦੇਣ ਲਈ ਸਮਾਜਿਕ ਅਤੇ ਸਿੱਖਿਅਕ ਤੌਰ 'ਤੇ ਪਛੜੇ ਵਰਗ (ਐਸ. ਈ. ਬੀ. ਸੀ.) ਐਲਾਨ ਕਰਨ ਦੀ ਰਾਜਾਂ ਦੀ ਸ਼ਕਤੀ ਨੂੰ ਖੋਹ ਲਿਆ ਹੈ | ਵਿਰੋਧੀ ਪਾਰਟੀਆਂ ਨੇ ਕੇਂਦਰ 'ਤੇ ਓ. ਬੀ. ਸੀ. ਦੀ ਪਛਾਣ ਕਰਨ ਅਤੇ ਸੂਚੀ ਤਿਆਰ ਕਰਨ ਦੀ ਰਾਜਾਂ ਦੀ ਤਾਕਤ ਨੂੰ ਖੋਹਣ ਲਈ ਸੰਘੀ ਢਾਂਚੇ 'ਤੇ ਹਮਲਾ ਕਰਨ ਦਾ ਦੋਸ਼ ਲਾਇਆ ਸੀ | ਕਾਂਗਰਸ ਨੇ ਕਿਹਾ ਸੀ ਕਿ ਇਸ ਸਬੰਧੀ ਸੰਸਦ 'ਚ ਬਹਿਸ ਦੌਰਾਨ ਸਪੱਸ਼ਟ ਖਦਸ਼ਾ ਸੀ ਅਤੇ ਸਬੰਧਿਤ ਮੰਤਰੀ ਨੇ ਸਦਨ ਨੂੰ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦਾ ਇਰਾਦਾ ਰਾਜਾਂ ਦੇ ਅਧਿਕਾਰਾਂ ਨੂੰ ਖੋਹਣ ਦਾ ਨਹੀਂ ਹੈ | ਹਾਲਾਂਕਿ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਵਿਰੇਂਦਰ ਕੁਮਾਰ ਨੇ ਰਾਜ ਸਭਾ 'ਚ ਪਿਛਲੇ ਮਹੀਨੇ ਦੱਸਿਆ ਸੀ ਕਿ ਸਰਕਾਰ ਕਾਨੂੰਨ ਮਾਹਿਰਾਂ ਅਤੇ ਕਾਨੂੰਨ ਮੰਤਰਾਲੇ ਨਾਲ ਵਿਚਾਰ ਚਰਚਾ ਕਰਨ ਰਹੀ ਹੈ ਅਤੇ ਓ. ਬੀ. ਸੀ. ਦੀ ਰਾਜ ਸੂਚੀ ਤਿਆਰ ਕਰਨ 'ਚ ਰਾਜਾਂ ਦੇ ਅਧਿਕਾਰ ਦੀ ਰੱਖਿਆ ਦੇ ਤਰੀਕਿਆਂ ਦੀ ਸਮੀਖਿਆ ਕਰ ਰਹੀ ਹੈ | ਸੂਤਰਾਂ ਨੇ ਬੁੱਧਵਾਰ ਨੂੰ ਕਿਹਾ ਕਿ ਕੇਂਦਰੀ ਮੰਡਲ ਨੇ ਆਪਣੀਆਂ ਓ. ਬੀ. ਸੀ. ਸੂਚੀਆਂ ਬਣਾਉਣ ਲਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਅਧਿਕਾਰ ਦੇਣ ਲਈ ਬਿੱਲ ਨੂੰ ਪ੍ਰਵਾਨਗੀ ਦੇ ਦਿੱਤੀ |

ਸਮੱਗਰ ਸਿੱਖਿਆ ਯੋਜਨਾ ਦਾ ਕਾਰਜਕਾਲ 5 ਸਾਲ ਵਧਾਉਣ ਨੂੰ ਮਨਜ਼ੂਰੀ

ਕੇਂਦਰੀ ਮੰਤਰੀ ਮੰਡਲ ਦੀ ਬੈਠਕ 'ਚ ਸਮੱਗਰ ਸਿੱਖਿਆ ਮਿਸ਼ਨ ਦਾ ਕਾਰਜਕਾਲ ਵਧਾਉਣ ਦਾ ਵੀ ਫ਼ੈਸਲਾ ਲਿਆ ਗਿਆ | ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਨੇ 31 ਮਾਰਚ 2026 ਤੱਕ ਸਕੂਲੀ ਸਿੱਖਿਆ ਲਈ ਸਮੱਗਰ ਸਿੱਖਿਆ ਯੋਜਨਾ ਜਾਰੀ ਰੱਖਣ ਦੀ ਮਨਜ਼ੂਰੀ ਦਿੱਤੀ | ਉਨ੍ਹਾਂ ਕਿਹਾ ਕਿ ਯੋਜਨਾ 2.0 'ਚ ਪਲੇਅ ਸਕੂਲ ਤੇ ਆਂਗਣਵਾੜੀ ਨੂੰ ਰਸਮੀ ਰੂਪ ਦਿੱਤਾ ਜਾਵੇਗਾ | ਸਰਕਾਰੀ ਸਕੂਲਾਂ 'ਚ ਵੀ ਹੁਣ ਪਲੇਅ ਸਕੂਲ ਹੋਣਗੇ | ਅਧਿਆਪਕਾਂ ਨੂੰ ਉਸ ਅਨੁਸਾਰ ਤਿਆਰ ਕੀਤਾ ਜਾਵੇਗਾ | ਇਸ ਦੇ ਦਾਇਰੇ 'ਚ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ 11.6 ਲੱਖ ਸਕੂਲ, 15.6 ਕਰੋੜ ਬੱਚੇ ਤੇ 57 ਲੱਖ ਅਧਿਆਪਕ ਆਉਣਗੇ | ਯੋਜਨਾ ਤਹਿਤ ਪੜਾਅਵਾਰ ਤਰੀਕੇ ਨਾਲ ਅਗਲੇ ਕੁਝ ਸਾਲਾਂ 'ਚ ਸਕੂਲਾਂ 'ਚ ਬਾਲ ਵਾਟਿਕਾ, ਸਮਾਰਟ ਕਲਾਸਾਂ, ਸਿੱਖਿਅਤ ਅਧਿਆਪਕਾਂ ਦਾ ਪ੍ਰਬੰਧ ਕੀਤਾ ਜਾਵੇਗਾ ਤੇ ਬੁਨਿਆਦੀ ਢਾਂਚੇ, ਕਿੱਤਾਮੁਖੀ ਸਿੱਖਿਆ ਤੇ ਰਚਨਾਤਮਕ ਸਿੱਖਿਆ ਵਿਧੀਆਂ ਦਾ ਵਿਕਾਸ ਕੀਤਾ ਜਾਵੇਗਾ | ਇਸ ਤੋਂ ਇਲਾਵਾ ਕੇਂਦਰੀ ਮੰਤਰੀ ਮੰਡਲ ਨੇ 389 ਵਿਸ਼ੇਸ਼ ਪੋਕਸੋ ਅਦਾਲਤਾਂ ਸਮੇਤ 1023 ਵਿਸ਼ੇਸ਼ ਫਾਸਟ ਟਰੈਕ ਅਦਾਲਤਾਂ ਦਾ ਕਾਰਜਕਾਲ ਕੇਂਦਰ ਸਪੌਂਸਰ ਯੋਜਨਾ ਦੇ ਤੌਰ 'ਤੇ ਦੋ ਸਾਲ ਹੋਰ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ | ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ 31 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚੋਂ 28 'ਚ ਯੋਜਨਾ ਸ਼ੁਰੂ ਕੀਤੀ ਗਈ ਹੈ | ਇਕ ਸਰਕਾਰੀ ਬਿਆਨ 'ਚ ਕਿਹਾ ਗਿਆ ਹੈ ਕਿ 1572.86 ਕਰੋੜ ਦੇ ਖ਼ਰਚ ਨਾਲ ਇਹ ਯੋਜਨਾ 1 ਅਪ੍ਰੈਲ 2021 ਤੋਂ 31 ਮਾਰਚ 2023 ਤੱਕ ਜਾਰੀ ਰਹੇਗੀ | ਇਸ 'ਚ 971 ਕਰੋੜ ਕੇਂਦਰ ਦਾ ਤੇ 601.16 ਕਰੋੜ ਰਾਜਾਂ ਦਾ ਹਿੱਸਾ ਹੋਵੇਗਾ | ਕੇਂਦਰ ਦਾ ਹਿੱਸਾ ਨਿਰਭੈਆ ਫੰਡ 'ਚੋਂ ਦਿੱਤਾ ਜਾਵੇਗਾ | ਇਸ ਯੋਜਨਾ ਦੀ ਸ਼ੁਰੂਆਤ 2 ਅਕਤੂਬਰ 2019 ਨੂੰ ਹੋਈ ਸੀ |

ਪਾਕਿਸਤਾਨ 'ਚ ਹਿੰਦੂ ਮੰਦਰ ਦੀ ਭੰਨਤੋੜ

ਅੰਮਿ੍ਤਸਰ, 4 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ਤੇ ਲਹਿੰਦੇ ਪੰਜਾਬ ਦੀ ਸਰਹੱਦ 'ਤੇ ਜ਼ਿਲ੍ਹਾ ਰਹੀਮ ਯਾਰ ਖਾਨ ਦੇ ਭੋਂਗ ਸ਼ਹਿਰ 'ਚ ਅੱਜ ਦੇਰ ਸ਼ਾਮ ਉੱਥੇ ਉਸਾਰੇ ਨਵੇਂ ਗਣੇਸ਼ ਮੰਦਰ 'ਚ ਕੱਟੜਪੰਥੀਆਂ ਵਲੋਂ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ...

ਪੂਰੀ ਖ਼ਬਰ »

ਬੀ.ਆਰ.ਓ. ਨੇ ਪੂਰਬੀ ਲੱਦਾਖ 'ਚ ਬਣਾਈ ਵਿਸ਼ਵ ਦੀ ਸਭ ਤੋਂ ਉੱਚੀ ਸੜਕ

ਨਵੀਂ ਦਿੱਲੀ, 4 ਅਗਸਤ (ਏਜੰਸੀ)-ਰੱਖਿਆ ਮੰਤਰਾਲੇ ਨੇ ਦੱਸਿਆ ਕਿ ਬਾਰਡਰ ਰੋਡ ਆਰਗੇਨਾਈਜੇਸ਼ਨ (ਬੀ.ਆਰ.ਓ.) ਵਲੋਂ ਪੂਰਬੀ ਲੱਦਾਖ 'ਚ ਉਮਿਲੰਗਲਾ ਪਾਸ 'ਤੇ 19,300 ਫੁੱਟ ਦੀ ਉਚਾਈ 'ਤੇ ਦੁਨੀਆ ਦੀ ਸਭ ਤੋਂ ਉੱਚੀ ਸੜਕ ਦਾ ਨਿਰਮਾਣ ਕੀਤਾ ਹੈ | ਮੰਤਰਾਲੇ ਅਨੁਸਾਰ 52 ਕਿਲੋਮੀਟਰ ਲੰਬੀ ...

ਪੂਰੀ ਖ਼ਬਰ »

ਜਦੋਂ ਸੰਸਦ ਦੇ ਬਾਹਰ ਹੋਈ ਹਰਸਿਮਰਤ ਅਤੇ ਬਿੱਟੂ ਦਰਮਿਆਨ ਸ਼ਬਦੀ ਜੰਗ

ਨਵੀਂ ਦਿੱਲੀ, 4 ਅਗਸਤ (ਉਪਮਾ ਡਾਗਾ ਪਾਰਥ)-ਵਿਰੋਧੀ ਧਿਰ ਦੀ ਇਕਜੁੱਟਤਾ ਦੇ ਵਿਖਾਵੇ ਵਜੋਂ ਰਾਹੁਲ ਗਾਂਧੀ ਵਲੋਂ 14 ਵਿਰੋਧੀ ਧਿਰਾਂ ਨਾਲ ਨਾਸ਼ਤਾ ਬੈਠਕ ਕਰਨ ਤੋਂ ਅਗਲੇ ਦਿਨ ਹੀ ਸੰਸਦ ਦੇ ਬਾਹਰ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ 'ਚ ਤਿੱਖੀ ਬਹਿਸ ...

ਪੂਰੀ ਖ਼ਬਰ »

ਬਿੱਟੂ ਵਲੋਂ ਹਰਸਿਮਰਤ ਨਾਲ ਕੀਤੀ ਬਦਸਲੂਕੀ ਦੀ ਅਕਾਲੀ ਦਲ ਵਲੋਂ ਨਿਖੇਧੀ

ਚੰਡੀਗੜ੍ਹ, 4 ਅਗਸਤ (ਅਜੀਤ ਬਿਊਰੋ)-ਸ਼ੋ੍ਰਮਣੀ ਅਕਾਲੀ ਦਲ ਬਾਦਲ ਨੇ ਅੱਜ ਲੁਧਿਆਣਾ ਤੋਂ ਕਾਂਗਰਸੀ ਆਗੂ ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵਲੋਂ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵਲੋਂ ਕਿਸਾਨਾਂ ਦੇ ਹੱਕ 'ਚ ਸੰਸਦ ਦੇ ਬਾਹਰ ਕੀਤੇ ਜਾ ਰਹੇ ਰੋਸ ...

ਪੂਰੀ ਖ਼ਬਰ »

ਦਿੱਲੀ 'ਚ ਬੱਚੀ ਨਾਲ ਜਬਰ ਜਨਾਹ ਤੇ ਹੱਤਿਆ ਦੇ ਮਾਮਲੇ 'ਚ ਭਖੀ ਸਿਆਸਤ

• ਰਾਹੁਲ ਗਾਂਧੀ ਵਲੋਂ ਪੀੜਤ ਪਰਿਵਾਰ ਨਾਲ ਮੁਲਾਕਾਤ • ਕੇਜਰੀਵਾਲ ਵਲੋਂ 10 ਲੱਖ ਰੁਪਏ ਦੀ ਮਦਦ ਦਾ ਐਲਾਨ ਤੇ ਨਿਆਇਕ ਜਾਂਚ ਦੇ ਹੁਕਮ ਨਵੀਂ ਦਿੱਲੀ, 4 ਅਗਸਤ (ਉਪਮਾ ਡਾਗਾ ਪਾਰਥ)-ਦਿੱਲੀ ਕੈਂਟ ਇਲਾਕੇ 'ਚ 9 ਸਾਲਾ ਬੱਚੀ ਨਾਲ ਕਥਿਤ ਜਬਰ ਜਨਾਹ ਅਤੇ ਹੱਤਿਆ ਦੇ ਮਾਮਲੇ 'ਚ ...

ਪੂਰੀ ਖ਼ਬਰ »

ਪੰਜ ਸਾਲਾਂ 'ਚ ਜਬਰ ਜਨਾਹ ਦੇ 1.71 ਲੱਖ ਮਾਮਲੇ ਦਰਜ ਹੋਏ

ਨਵੀਂ ਦਿੱਲੀ, 4 ਅਗਸਤ (ਏਜੰਸੀ)-ਸਰਕਾਰ ਨੇ ਅੱਜ ਸੰਸਦ 'ਚ ਜਾਣਕਾਰੀ ਦਿੱਤੀ ਕਿ ਬੀਤੇ ਪੰਜ ਸਾਲਾਂ ਵਿਚ ਦੇਸ਼ 'ਚ ਜਬਰ-ਜਨਾਹ ਦੇ 1.71 ਲੱਖ ਮਾਮਲੇ ਦਰਜ ਹੋਏ ਹਨ ਅਤੇ ਸਭ ਤੋਂ ਵੱਧ ਮਾਮਲੇ ਮੱਧ ਪ੍ਰਦੇਸ਼ ਅਤੇ ਰਾਜਸਥਾਨ 'ਚ ਸਾਹਮਣੇ ਆਏ ਹਨ | ਰਾਜ ਸਭਾ 'ਚ ਇਕ ਸਵਾਲ ਦੇ ਲਿਖਤੀ ...

ਪੂਰੀ ਖ਼ਬਰ »

ਪੰਜਾਬ 'ਚ 62 ਨਵੇਂ ਮਾਮਲੇ-ਕੋਈ ਮੌਤ ਨਹੀਂ

ਚੰਡੀਗੜ੍ਹ, 4 ਅਗਸਤ (ਅਜੀਤ ਬਿਊਰੋ)-ਸੂਬੇ 'ਚ ਕੋਰੋਨਾ ਕਾਰਨ ਅੱਜ ਕੋਈ ਮੌਤ ਨਹੀਂ ਹੋਈ ਜਦਕਿ 52 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ | ਇਸ ਤੋਂ ਇਲਾਵਾ 62 ਨਵੇਂ ਮਾਮਲੇ ਸਾਹਮਣੇ ਆਏ ਹਨ | ਅੱਜ ਲੁਧਿਆਣਾ ਤੋਂ 7, ਜਲੰਧਰ ਤੋਂ 13, ਪਟਿਆਲਾ ਤੋਂ 8, ਐਸ.ਏ.ਐਸ ਨਗਰ ਤੋਂ 7, ਅੰਮਿ੍ਤਸਰ ...

ਪੂਰੀ ਖ਼ਬਰ »

ਸ਼ੈਲਰ ਸਨਅਤ 'ਤੇ ਸਾਲ ਭਰ ਤੋਂ ਹੋ ਰਹੇ ਆਨੇ-ਬਹਾਨੇ ਹਮਲੇ

ਇਥੇ ਇਹ ਵੀ ਦੱਸਣਯੋਗ ਹੈ ਕਿ ਕੇਂਦਰ ਵਲੋਂ ਇਸ ਤੋਂ ਪਹਿਲਾਂ ਵੀ ਕਿਸਾਨੀ ਸੰਘਰਸ਼ ਨੂੰ ਪ੍ਰਭਾਵਿਤ ਕਰਨ ਵਾਸਤੇ ਪੰਜਾਬ ਦੀ ਸ਼ੈਲਰ ਸਨਅਤ ਦਾ ਲੱਕ ਤੋੜਨ ਸਬੰਧੀ ਆਨੇ-ਬਹਾਨੇ ਹਮਲੇ ਕਰਨ ਰੂਪੀ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿਚ ਕੇਂਦਰੀ ਏਜੰਸੀ ਸੀ.ਬੀ.ਆਈ ...

ਪੂਰੀ ਖ਼ਬਰ »

6 ਮੈਂਬਰ ਮੁਅੱਤਲ

ਰਾਜ ਸਭਾ ਦੇ ਚੇਅਰਮੈਨ ਐੱਮ. ਵੈਂਕਈਆ ਨਾਇਡੂ ਨੇ ਬੁੱਧਵਾਰ ਨੂੰ ਤਿ੍ਣਮੂਲ ਕਾਂਗਰਸ ਦੇ 6 ਸੰਸਦ ਮੈਂਬਰਾਂ ਨੂੰ ਦਿਨ ਭਰ ਲਈ ਮੁਅੱਤਲ ਕਰ ਦਿੱਤਾ | ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ 'ਚ ਡੋਲਾ ਸੇਨ, ਨਦੀਮੁਲ ਹੱਕ, ਅਰਪਿਤਾ ਘੋਸ਼, ਮੌਸਮ ਨੂਰ, ਸ਼ਾਂਤਾ ਛੇਤਰੀ ਅਤੇ ਅਧੀਰ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX