ਤਾਜਾ ਖ਼ਬਰਾਂ


ਨਗਰ ਕੌਂਸਲ ਜੈਤੋ ਦੇ ਪ੍ਰਧਾਨ ਦੀ ਚੋਣ ਮੌਕੇ ਖੁੱਲ੍ਹ ਕੇ ਕਾਂਗਰਸ ਦੀ ਫੁੱਟ ਸਾਹਮਣੇ ਆਈ
. . .  30 minutes ago
ਜੈਤੋ, 7 ਮਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਜੈਤੋ ਵਿਖੇ ਕਾਂਗਰਸ ਦੀ ਆਪਸੀ ਫੁੱਟ ਉਸ ਵੇਲ੍ਹੇ ਸਾਹਮਣੇ ਆ ਗਈ ਜਦ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ 17 ਕੌਂਸਲਰਾਂ ਵਾਲੀ ਜੈਤੋ ਨਗਰ ਕੌਂਸਲ ਦੀ...
ਚੰਡੀਗੜ੍ਹ : ਵਿੱਦਿਅਕ ਸੰਸਥਾਵਾਂ ਲਈ ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਤਾਂ
. . .  42 minutes ago
ਚੰਡੀਗੜ੍ਹ , 7 ਮਈ ( ਸੁਰਿੰਦਰਪਾਲ ਸਿੰਘ ) - ਚੰਡੀਗੜ੍ਹ ਵਿਚ ਵਿੱਦਿਅਕ ਸੰਸਥਾਵਾਂ ਲਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ , ਜਿਸ ਦੇ ਮੁਤਾਬਿਕ ਵਿੱਦਿਅਕ ਸੰਸਥਾਵਾਂ , ਕੋਚਿੰਗ ਸੈਂਟਰ ਅਤੇ ...
ਅੰਡਰਵਰਲਡ ਡੌਨ ਛੋਟਾ ਰਾਜਨ ਦੀ ਕੋਰੋਨਾ ਕਾਰਨ ਮੌਤ
. . .  59 minutes ago
ਨਵੀਂ ਦਿੱਲੀ , 7 ਮਈ - ਅੰਡਰਵਰਲਡ ਡੌਨ ਛੋਟਾ ਰਾਜਨ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ | ਉਸ ਨੂੰ ਏਮਜ਼ ਹਸਪਤਾਲ...
ਮਾਯਾਵਤੀ ਨੇ ਉੱਤਰ ਪ੍ਰਦੇਸ਼ ਵਿਚ ਪੰਚਾਇਤੀ ਚੋਣਾਂ ਤੋਂ ਬਾਅਦ ਹੋਈ ਰਾਜਨੀਤਿਕ ਹਿੰਸਾ 'ਤੇ ਕੀਤੀ ਟਿੱਪਣੀ
. . .  about 1 hour ago
ਲਖਨਊ, 7 ਮਈ - ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਯਾਵਤੀ ਨੇ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਵਿਚ ਪੰਚਾਇਤੀ ਚੋਣਾਂ ਤੋਂ ਬਾਅਦ ਹੋਈ ਰਾਜਨੀਤਿਕ ਹਿੰਸਾ ਦੀਆਂ ਘਟਨਾਵਾਂ 'ਤੇ ਚਿੰਤਾ...
ਸਿਆਚਿਨ ਦੇ ਸ਼ਹੀਦ ਅਮਰਦੀਪ ਸਿੰਘ ਕਰਮਗੜ੍ਹ ਦੇ ਭੋਗ ਮੌਕੇ ਪੰਜਾਬ ਸਰਕਾਰ ਵਲੋਂ ਮੁਆਵਜ਼ੇ ਦਾ ਚੈੱਕ ਭੇਟ
. . .  about 1 hour ago
ਮਹਿਲ ਕਲਾਂ, 7 ਮਈ (ਅਵਤਾਰ ਸਿੰਘ ਅਣਖੀ) - ਪਿਛਲੇ ਦਿਨੀਂ ਸਿਆਚਿਨ ਵਿਖੇ ਡਿਊਟੀ ਦੌਰਾਨ ਸ਼ਹੀਦ ਹੋਏ ਜ਼ਿਲ੍ਹਾ ਬਰਨਾਲਾ ਦੇ ਪਿੰਡ ਕਰਮਗੜ੍ਹ ਦੇ ਬਹਾਦਰ ਸਿਪਾਹੀ ਅਮਰਦੀਪ ਸਿੰਘ ...
ਮਾਛੀਵਾੜਾ ਵਿਚ ਕੋਰੋਨਾ ਦਾ ਕਹਿਰ ਹੋਇਆ ਘਾਤਕ,ਬੈਂਕ ਮੁਲਾਜ਼ਮ ਆਏ ਚਪੇਟ ਵਿਚ
. . .  about 1 hour ago
ਮਾਛੀਵਾੜਾ ਸਾਹਿਬ, 07 ਮਈ (ਮਨੋਜ ਕੁਮਾਰ) - ਮਾਛੀਵਾੜਾ ਸਾਹਿਬ ਵਿਚ ਕੋਰੋਨਾ ਦੇ ਵੱਧ ਰਹੇ ਕੇਸਾ ਨੇ ਆਮ ਲੋਕਾਂ ਲਈ ਫਿਰ ਇਕ ਨਵੀ ਮੁਸੀਬਤ ਪੈਦਾ ਕਰ ਦਿੱਤੀ ਹੈ । ਪੁਲਿਸ ਸਟੇਸ਼ਨ ਨਜ਼ਦੀਕ...
ਬੀਬੀ ਜਗੀਰ ਕੌਰ ਵਲੋਂ ਗੁਰਦੁਆਰਾ ਸਾਹਿਬਾਨ 'ਚ ਨਤਮਸਤਕ ਹੋਣ ਵਾਲੀਆਂ ਸੰਗਤਾਂ ਨੂੰ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ
. . .  about 1 hour ago
ਅੰਮ੍ਰਿਤਸਰ, 7 ਮਈ (ਜੱਸ) - ਕੋਰੋਨਾ ਦੇ ਵਧਦੇ ਪ੍ਰਭਾਵ ਕਾਰਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਗੁਰਦੁਆਰਾ ਸਾਹਿਬਾਨ ਵਿਖੇ ਦਰਸ਼ਨ ਕਰਨ ਲਈ ਪੁੱਜਦੀਆਂ ਸੰਗਤਾਂ ਨੂੰ ...
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਸਾਰੇ ਬਾਜ਼ਾਰ 9 ਤੋਂ 3 ਵਜੇ ਤੱਕ ਖੁੱਲ੍ਹਣਗੇ - ਡੀ.ਸੀ.
. . .  about 1 hour ago
ਸ੍ਰੀ ਮੁਕਤਸਰ ਸਾਹਿਬ, 7 ਮਈ (ਰਣਜੀਤ ਸਿੰਘ ਢਿੱਲੋਂ) - ਵਪਾਰ ਮੰਡਲ ਨਾਲ ਮੀਟਿੰਗ ਕਰਨ ਮਗਰੋਂ 'ਅਜੀਤ' ਨਾਲ ਗੱਲਬਾਤ ਕਰਦਿਆਂ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਐੱਮ.ਕੇ. ਅਰਵਿੰਦ ਕੁਮਾਰ ਨੇ ਦੱਸਿਆ ਕਿ...
ਐਂਬੂਲੈਂਸ 'ਚ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਕਰਨ ਵਾਲੇ 2 ਗ੍ਰਿਫ਼ਤਾਰ
. . .  about 2 hours ago
ਲੁਧਿਆਣਾ,07 ਮਈ (ਪਰਮਿੰਦਰ ਸਿੰਘ ਆਹੂਜਾ) ਲੁਧਿਆਣਾ ਪੁਲਿਸ ਨੇ ਐਂਬੂਲੈਂਸ 'ਚ ਨਸ਼ੀਲੀਆਂ ਦਵਾਈਆਂ ਦੀ...
ਕਰੰਟ ਲੱਗਣ ਨਾਲ ਨੌਜਵਾਨ ਦੀ ਹੋਈ ਮੌਤ
. . .  about 2 hours ago
ਫ਼ਿਰੋਜ਼ਪੁਰ (ਕੁੱਲਗੜ੍ਹੀ) 7 ਮਈ (ਸੁਖਜਿੰਦਰ ਸਿੰਘ ਸੰਧੂ) ਨਜ਼ਦੀਕੀ ਪਿੰਡ ਰੁਕਨ ਸ਼ਾਹ ਵਿਖੇ ਕਰੰਟ ਲੱਗਣ ਨਾਲ ਇਕ ਨੌਜਵਾਨ ਦੀ ਮੌਤ...
ਨਹੀਂ ਰਹੇ ਐਡਵੋਕੇਟ ਰਾਜਿੰਦਰ ਸਿੰਘ ਟਪਿਆਲਾ
. . .  about 2 hours ago
ਬਾਬਾ ਬਕਾਲਾ ਸਾਹਿਬ ,7 ਮਈ (ਸ਼ੇਲਿੰਦਰਜੀਤ ਸਿੰਘ ਰਾਜਨ) - ਹਲਕਾ ਬਾਬਾ ਬਕਾਲਾ ਸਾਹਿਬ ਵਿਚ ਕਾਂਗਰਸ ਪਾਰਟੀ ਨੂੰ ਉਦੋਂ ਭਾਰੀ ਧੱਕਾ ਲੱਗਾ, ਜਦੋਂ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ, ...
ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਨੇ ਭਾਰਤ ਨੂੰ ਭੇਜੀ ਮਦਦ
. . .  about 3 hours ago
ਨਵੀਂ ਦਿੱਲੀ , 7 ਮਈ - ਸੰਯੁਕਤ ਰਾਸ਼ਟਰ ਦੀਆਂ ਕਈ ਏਜੰਸੀਆਂ ਨੇ ਕੌਵੀਡ -19 ਮਹਾਂਮਾਰੀ ਨਾਲ ਨਜਿੱਠਣ ਲਈ ਅਤੇ ਭਾਰਤ ਨੂੰ ਆਪਣਾ ਸਮਰਥਨ ਦੇਣ ਲਈ ਤਕਰੀਬਨ 10,000 ਆਕਸੀਜਨ...
ਯੂ.ਐਸ. ਦੇ ਇਕ ਚੋਟੀ ਦੇ ਨੇਤਾ ਨੇ ਬਾਇਡਨ ਨੂੰ 60 ਮਿਲੀਅਨ ਐਸਟ੍ਰਾਜ਼ੇਨੇਕਾ ਟੀਕਾ ਖ਼ੁਰਾਕ ਭਾਰਤ ਲਈ ਜਾਰੀ ਕਰਨ ਦੀ ਅਪੀਲ ਕੀਤੀ
. . .  about 3 hours ago
ਅਮਰੀਕਾ , 7 ਮਈ - ਅਮਰੀਕੀ ਨਾਗਰਿਕ ਅਧਿਕਾਰਾਂ ਦੇ ਇਕ ਚੋਟੀ ਦੇ ਨੇਤਾ ਨੇ ਰਾਸ਼ਟਰਪਤੀ ਜੋ ਬਾਇਡਨ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਭਾਰਤ ਲਈ 60 ਮਿਲੀਅਨ ਐਸਟ੍ਰਾਜ਼ੇਨੇਕਾ ...
ਭਾਰਤ ਯਾਤਰਾ 'ਤੇ ਪਾਬੰਦੀ 15 ਮਈ ਤੋਂ ਬਾਅਦ ਨਹੀਂ ਵਧਾਈ ਜਾਵੇਗੀ - ਸਕਾਟ ਮੌਰਿਸਨ
. . .  about 3 hours ago
ਆਸਟਰੇਲੀਆ, 7 ਮਈ - ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ ਹੈ ਕਿ ਕੋਰੋਨਾਵਾਇਰਸ...
ਸਥਾਨਕ ਝਬਾਲ ਰੋਡ ਵਿਖੇ ਸਥਿਤ ਇਕ ਫ਼ੈਕਟਰੀ ਵਿਚ ਲੱਗੀ ਭਿਆਨਕ ਅੱਗ
. . .  about 3 hours ago
ਅੰਮ੍ਰਿਤਸਰ, 7 ਮਈ (ਹਰਮਿੰਦਰ ਸਿੰਘ ) - ਸਥਾਨਕ ਝਬਾਲ ਰੋਡ ਵਿਖੇ ਸਥਿਤ ਇਕ ਫ਼ੈਕਟਰੀ ਵਿਚ ਭਿਆਨਕ ਅੱਗ ਲੱਗ ਗਈ । ਜਿਸ ...
ਸਮੂਹ ਸਕੂਲ ਮੁੱਖੀਆਂ ਨੂੰ ਹਦਾਇਤ, ਸਮੇਂ ਸਮੇਂ 'ਤੇ ਹੋਵੇ ਕੋਵਿਡ 19 ਨਿਯਮਾਂ ਦੀ ਪਾਲਣਾ
. . .  about 2 hours ago
ਰੂਪਨਗਰ,ਪੋਜੇਵਾਲ ਸਰਾਂ , 7 ਮਈ - ( ਹਰਦੀਪ ਸਿੰਘ ਢੀਂਡਸਾ,ਨਵਾਂਗਰਾਈ ) - ਸਿੱਖਿਆ ਵਿਭਾਗ ਵਲੋਂ ਹਦਾਇਤ ਜਾਰੀ ਕਰ ਕੇ ਕਿਹਾ ਗਿਆ ਹੈ ਕਿ ਜਿੰਨਾਂ ਸਕੂਲਾਂ ਵਿਚ 10 ਤੋਂ ਵੱਧ ਅਧਿਆਪਕ ਅਤੇ ਕਰਮਚਾਰੀ...
ਨਿਯਮਾਂ ਦੀ ਪਾਲਨਾ ਕਰਵਾਉਣ ਵਾਲੇ ਅਫ਼ਸਰਾਂ ਦੇ ਸਾਹਮਣੇ ਨਹੀਂ ਹੋਈ ਸਰਕਾਰੀ ਹੁਕਮਾਂ ਦੀ ਪਾਲਨਾ
. . .  about 3 hours ago
ਫਗਵਾੜਾ, 7 ਮਈ ( ਹਰੀਪਾਲ ਸਿੰਘ) - ਇਕ ਪਾਸੇ ਤਾਂ ਸਰਕਾਰ ਕੋਵਿਡ 19 ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਲੋਕਾਂ ਦੇ ਖ਼ਿਲਾਫ਼ ਕੇਸ ਦਰਜ ਕਰ ਰਹੀ ਹੈ ਅਤੇ ਦੂਜੇ ਪਾਸੇ ਅੱਜ ਨਗਰ ਨਿਗਮ ਕੰਪਲੈਕਸ...
ਬੱਸ ਦੀ ਫੇਟ ਵੱਜਣ ਨਾਲ ਸਾਈਕਲ ਸਵਾਰ ਦੀ ਮੌਤ
. . .  about 4 hours ago
ਹਰੀਕੇ ਪੱਤਣ, 7 ਮਈ (ਸੰਜੀਵ ਕੁੰਦਰਾ) - ਹਰੀਕੇ ਅਮ੍ਰਿੰਤਸਰ ਰੋਡ 'ਤੇ ਬੱਸ ਦੀ ਫੇਟ ਵੱਜਣ ਕਾਰਨ ਸਾਈਕਲ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਸਾਈਕਲ ਸਵਾਰ ਰਾਮ...
ਵਿਦਿਆਰਥੀ ਦੇ ਕਤਲ ਮਾਮਲੇ ਵਿਚ ਗ੍ਰਿਫ਼ਤਾਰ ਮੁੱਖ ਦੋਸ਼ੀ ਪੁਲਿਸ ਹਿਰਾਸਤ ਵਿਚੋਂ ਹੋਇਆ ਫ਼ਰਾਰ
. . .  about 4 hours ago
ਲੁਧਿਆਣਾ, 7 ਮਈ - ਪਰਮਿੰਦਰ ਸਿੰਘ ਆਹੂਜਾ - ਥਾਣਾ ਡਾਬਾ ਦੀ ਪੁਲਿਸ ਵਲੋਂ ਬੀਤੇ ਦਿਨ ਵਿਦਿਆਰਥੀ ਦੇ ਕਤਲ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਮੁੱਖ ਕਥਿਤ ਦੋਸ਼ੀ ਹਰਵਿੰਦਰ ਕੁਮਾਰ ਪੁਲਿਸ ਹਿਰਾਸਤ ਵਿਚੋਂ ...
ਮਹਿਲ ਕਲਾਂ (ਬਰਨਾਲਾ) ਦੇ ਨੌਜਵਾਨ ਦਾ ਮਨੀਲਾ ਵਿਚ ਹੋਇਆ ਦਿਹਾਂਤ
. . .  about 5 hours ago
ਮਹਿਲ ਕਲਾਂ, 7 ਮਈ (ਅਵਤਾਰ ਸਿੰਘ ਅਣਖੀ) - ਕਸਬਾ ਮਹਿਲ ਕਲਾਂ (ਬਰਨਾਲਾ) ਨਾਲ ਸਬੰਧਿਤ ਨੌਜਵਾਨ ਦੀ ਮਨੀਲਾ 'ਚ ਮੌਤ ਹੋਣ ਦਾ ਪਤਾ...
ਵੀਡੀਓ ਕਾਨਫਰੰਸਿੰਗ ਰਾਹੀਂ ਸੋਨੀਆ ਗਾਂਧੀ ਦੀ ਕਾਂਗਰਸ ਦੀ ਸੰਸਦੀ ਪਾਰਟੀ ਨਾਲ ਮੀਟਿੰਗ
. . .  about 5 hours ago
ਨਵੀਂ ਦਿੱਲੀ , 7 ਮਈ - ਵੀਡੀਓ ਕਾਨਫਰੰਸਿੰਗ ਰਾਹੀਂ ਪਾਰਟੀ ਦੇ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਪ੍ਰਧਾਨਗੀ ਹੇਠ ਕਾਂਗਰਸ ਦੀ ਸੰਸਦੀ ਪਾਰਟੀ ਦੀ ਬੈਠਕ ...
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੀ ਅਦਾਲਤ ਵਿਖੇ ਪਹੁੰਚੇ
. . .  about 5 hours ago
ਅੰਮ੍ਰਿਤਸਰ, 7 ਮਈ (ਹਰਮਿੰਦਰ ਸਿੰਘ) - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੀ ਜਾਣਕਾਰੀ ਨਾ ਮਿਲਣ ਕਰ ਕੇ ਅਤੇ ਬੇਅਦਬੀ ਮਾਮਲੇ ਦੀ ਪੜਤਾਲ ਲਈ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ...
ਕੋਵੀਡ -19 ਮਹਾਂਮਾਰੀ ਦੇ ਵਿਰੁੱਧ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਨੇ ਦਾਨ ਕੀਤੇ 2 ਕਰੋੜ ਰੁਪਏ
. . .  about 5 hours ago
ਨਵੀਂ ਦਿੱਲੀ , 7 ਮਈ - ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਅਦਾਕਾਰਾ ਪਤਨੀ ਅਨੁਸ਼ਕਾ ਸ਼ਰਮਾ ਨੇ ਇਕ ਫ਼ੰਡ ਜੁਟਾਉਣ ਵਾਲੇ ਪ੍ਰਾਜੈਕਟ ਲਈ 2 ਕਰੋੜ ਰੁਪਏ...
ਕੋਰੋਨਾ ਪਾਜ਼ੀਟਿਵ ਆਏ ਡੀ.ਏ.ਵੀ. ਸਕੂਲ ਬਠਿੰਡਾ ਦੇ ਪ੍ਰਿੰਸੀਪਲ ਪ੍ਰਮੋਦ ਖੁਸਰੀਜਾ ਦੀ ਮੌਤ
. . .  about 6 hours ago
ਬਠਿੰਡਾ , 7 ਮਈ (ਅਮ੍ਰਿਤਪਾਲ ਸਿੰਘ ਵਲਾਣ) - ਡੀ.ਏ.ਵੀ. ਸਕੂਲ, ਬਠਿੰਡਾ ਦੇ ਪ੍ਰਿੰਸੀਪਲ ਪ੍ਰਮੋਦ ਖੁਸਰੀਜਾ ਦੀ ਅੱਜ ਮੌਤ ਹੋ ਗਈ ਹੈ। ਉਹ 10 ਦਿਨ ਪਹਿਲਾਂ...
ਉੱਘੇ ਭਾਰਤੀ ਸੈਫ਼ ਵਿਕਾਸ ਖੰਨਾ ਭਾਰਤ ਨੂੰ ਭੇਜ ਰਹੇ ਹਨ ਕੋਵੀਡ -19 ਰਾਹਤ ਸਮਗਰੀ
. . .  about 5 hours ago
ਨਿਊ ਯਾਰਕ, 7 ਮਈ - ਉੱਘੇ ਭਾਰਤੀ ਸੈਫ਼ ਵਿਕਾਸ ਖੰਨਾ ਨੇ ਕੋਵੀਡ -19 ਰਾਹਤ ਸਮਗਰੀ ਭਾਰਤ ਨੂੰ ਭੇਜਣ ਲਈ ਜੰਗੀ ਪੱਧਰ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 23 ਫੱਗਣ ਸੰਮਤ 552
ਵਿਚਾਰ ਪ੍ਰਵਾਹ: ਰੁੱਖ ਲਗਾਉਣਾ ਅਤੇ ਪਾਣੀ ਦੀ ਉਚਿਤ ਵਰਤੋਂ ਕਰਨਾ ਸਭ ਤੋਂ ਵੱਡਾ ਕੰਮ ਮੰਨਿਆ ਜਾਂਦਾ ਹੈ। ਵਿਨੋਬਾ ਭਾਵੇ

ਜਗਰਾਓਂ

ਜਗਰਾਜ ਸਿੰਘ ਰਾਜਾ ਫੇਰੂਰਾਈ ਸ਼੍ਰੋਮਣੀ ਅਕਾਲੀ ਦਲ ਸਰਕਲ ਬੱਸੀਆਂ ਤੋਂ ਬੀ.ਸੀ. ਵਿੰਗ ਦੇ ਪ੍ਰਧਾਨ ਨਿਯੁਕਤ

ਰਾਏਕੋਟ, 5 ਮਾਰਚ (ਬਲਵਿੰਦਰ ਸਿੰਘ ਲਿੱਤਰ)-ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਨੂੰ ਮਜਬੂਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਵਿਧਾਨ ਸਭਾ ਹਲਕਾ ਰਾਏਕੋਟ ਦੇ ਸਰਕਲ ਬੱਸੀਆਂ ਤੋਂ ਬੀ.ਸੀ. ਵਿੰਗ ਦੇ ਪ੍ਰਧਾਨ ਦੀ ਨਿਯੁਕਤੀ ...

ਪੂਰੀ ਖ਼ਬਰ »

ਕੈਪਟਨ ਸੰਧੂ ਦੀ ਅਗਵਾਈ ਹੇਠ ਸਾਧੂ ਸਿੰਘ ਮੁੱਲਾਂਪੁਰ ਸੈਂਕੜੇ ਸਾਥੀਆਂ ਨਾਲ ਕਾਂਗਰਸ 'ਚ ਸ਼ਾਮਿਲ

ਮੁੱਲਾਂਪੁਰ-ਦਾਖਾ, 5 ਮਾਰਚ (ਨਿਰਮਲ ਸਿੰਘ ਧਾਲੀਵਾਲ)-ਵਿਧਾਨ ਸਭਾ ਹਲਕਾ ਦਾਖਾ ਪਿੰਡ ਮੁੱਲਾਂਪੁਰ ਵਿਖੇ ਕਾਂਗਰਸ ਪਾਰਟੀ ਨੂੰ ਅੱਜ ਉਦੋਂ ਹੋਰ ਮਜ਼ਬੂਤੀ ਮਿਲੀ ਜਦ ਸਿਆਸੀ ਆਗੂ ਸਾਧੂ ਸਿੰਘ ਕੈਨੇਡਾ ਸਾਬਕਾ ਸਰਪੰਚ ਮੁੱਲਾਂਪੁਰ ਆਪਣੇ ਸੈਂਕੜੇ ਸਾਥੀਆਂ ਨਾਲ ਕਾਂਗਰਸ ...

ਪੂਰੀ ਖ਼ਬਰ »

ਖੇਤੀ ਕਾਨੂੰਨਾਂ ਦੇ ਖ਼ਾਤਮੇ ਤੱਕ ਕਿਸਾਨਾਂ ਦੀ ਦਿੱਲੀ ਸਰਹੱਦਾਂ ਤੋਂ ਵਾਪਸੀ ਨਹੀਂ- ਗਿੱਲ

ਗੁਰੂਸਰ ਸੁਧਾਰ, 5 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਕਿਸਾਨ ਮਾਰੂ ਵਿਵਾਦਿਤ ਖੇਤੀ ਕਾਨੂੰਨਾਂ ਦੇ ਖ਼ਾਤਮੇ ਜਾਂ ਰੱਦ ਹੋਣ ਤੱਕ ਕਿਸਾਨ ਭਰਾਵਾਂ ਦੀ ਦਿੱਲੀ ਦੀਆਂ ਸਰਹੱਦਾਂ ਤੋਂ ਵਾਪਸੀ ਨਹੀਂ ਹੋਵੇਗੀ | ਬਲਾਕ ਕਾਂਗਰਸ ਅਤੇ ਕਿਸਾਨ ...

ਪੂਰੀ ਖ਼ਬਰ »

ਵਿਧਾਇਕ ਹਿੱਸੋਵਾਲ ਨੇ ਵਿਧਾਨ ਸਭਾ 'ਚ ਉਠਾਇਆ ਫੋਕਲ ਪੁਆਇੰਟ 'ਚ ਲੱਗੀ ਕੈਮੀਕਲ ਫੈਕਟਰੀ ਦਾ ਮੁੱਦਾ

ਰਾਏਕੋਟ, 5 ਮਾਰਚ (ਬਲਵਿੰਦਰ ਸਿੰਘ ਲਿੱਤਰ)-ਫੋਕਲ ਪੁਆਇੰਟ ਰਾਏਕੋਟ ਵਿਖੇ ਲੱਗੀ ਕੈਮੀਕਲ ਫੈਕਟਰੀ ਦਾ ਮਾਮਲਾ ਰਾਏਕੋਟ ਦੇ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਵਲੋਂ ਵਿਧਾਨ ਸਭਾ 'ਚ ਉਠਾਇਆ ਗਿਆ | ਇਸ ਮੌਕੇ ਵਿਧਾਇਕ ਜੱਗਾ ਹਿੱਸੋਵਾਲ ਨੇ ਪੱਤਰਕਾਰਾਂ ਨਾਲ ...

ਪੂਰੀ ਖ਼ਬਰ »

ਮੰਡੀ ਮੁੱਲਾਂਪੁਰ 'ਚ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਸ਼ੁਰੂ

ਮੁੱਲਾਂਪੁਰ-ਦਾਖਾ, 5 ਮਾਰਚ (ਨਿਰਮਲ ਸਿੰਘ ਧਾਲੀਵਾਲ)-ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਪੰਜਾਬ ਵਲੋਂ ਸਮੂਹ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਯੂਥ ਕਲੱਬਾਂ, ਗੁਰੂ ਰਵਿਦਾਸ ਧਰਮਸ਼ਾਲਾਵਾਂ ਕਮੇਟੀਆਂ ਤੇ ਸੰਗਤ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦੇ ...

ਪੂਰੀ ਖ਼ਬਰ »

ਸੀਨੀਅਰ ਅਕਾਲੀ ਆਗੂ ਸੁਖਵਿੰਦਰ ਸਿੰਘ ਸੇਖੋਂ ਰਾਜਸਥਾਨੀ ਦਾ ਦਿਹਾਂਤ

ਸਿੱਧਵਾਂ ਬੇਟ/ਭੂੰਦੜੀ, 5 ਮਾਰਚ (ਜਸਵੰਤ ਸਿੰਘ ਸਲੇਮਪੁਰੀ, ਕੁਲਦੀਪ ਸਿੰਘ ਮਾਨ)-ਕਸਬਾ ਸਿੱਧਵਾਂ ਬੇਟ ਦੇ ਸੀਨੀਅਰ ਅਕਾਲੀ ਆਗੂ ਜਥੇਦਾਰ ਗੁਰਮੀਤ ਸਿੰਘ ਹਾਂਸ (ਕੈਨੇਡਾ) ਦੇ ਕੁੜਮ, ਉੱਘੇ ਸਮਾਜਸੇਵੀ ਡਾ. ਹਰਵਿੰਦਰ ਸਿੰਘ ਸੇਖੋਂ ਦੇ ਵੱਡੇ ਭਰਾ ਤੇ ਦਲਜੀਤ ਸਿੰਘ ਸੇਖੋਂ ...

ਪੂਰੀ ਖ਼ਬਰ »

ਵਿਦਿਆਰਥਣਾਂ ਨੂੰ ਘਰੇਲੂ ਬਗ਼ੀਚੀ ਲਗਾਉਣ ਸਬੰਧੀ ਕੀਤਾ ਜਾਗਰੂਕ

ਜਗਰਾਉਂ/ਜੋਧਾਂ, 5 ਮਾਰਚ (ਹਰਵਿੰਦਰ ਸਿੰਘ ਖ਼ਾਲਸਾ, ਗੁਰਵਿੰਦਰ ਸਿੰਘ ਹੈਪੀ)-ਮਿਸ਼ਨ ਤੰਦਰੁਸਤ ਪੰਜਾਬ ਤਹਿਤ ਰਸਾਇਣ ਮੁਕਤ ਬਾਗ਼ਬਾਨੀ ਨੂੰ ਪ੍ਰਫੁੱਲਿਤ ਕਰਨ ਲਈ ਬਾਗ਼ਬਾਨੀ ਵਿਭਾਗ ਵਲੋਂ ਸਰਕਾਰੀ ਹਾਈ ਸਕੂਲ (ਲੜਕੀਆਂ) ਪਿੰਡ ਮਨਸੂਰਾਂ ਵਿਖੇ ਸਕੂਲੀ ਵਿਦਿਆਰਥੀਆਂ ...

ਪੂਰੀ ਖ਼ਬਰ »

ਕੇਂਦਰ ਸਰਕਾਰ ਦੀ ਨੀਤੀ ਤੇ ਨੀਅਤ ਵਿਚ ਖੋਟ ਹੈ- ਮਲਕ, ਪ੍ਰਧਾਨ ਕੋਠੇ ਹਾਂਸ, ਜਥੇਦਾਰ ਗੁੜੇ

ਚੌਂਕੀਮਾਨ, 5 ਮਾਰਚ (ਤੇਜਿੰਦਰ ਸਿੰਘ ਚੱਢਾ)-ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਪਿਛਲੇ 3 ਮਹੀਨੇ ਤੋਂ ਦਿੱਲੀ ਨੂੰ ਘੇਰੀ ਬੈਠੇ ਹਨ ਪਰ ਕੇਂਦਰ ਦੀ ਮੋਦੀ ਸਰਕਾਰ ਨੂੰ ਦੇਸ਼ ਦਾ ਅੰਨਦਾਤਾ ਸੜਕਾਂ 'ਤੇ ਰੁਲਦਾ ਦਿੱਸ ਨਹੀਂ ਰਿਹਾ ਜਿਸ ਤੋਂ ਸਾਫ਼ ਝਲਕ ...

ਪੂਰੀ ਖ਼ਬਰ »

ਡਾ: ਅਮਰ ਸਿੰਘ ਨੇ ਮਿਊਾਸਿਪਲ ਪਾਰਕ ਨੂੰ ਕੀਤਾ ਲੋਕ ਅਰਪਣ

ਰਾਏਕੋਟ, 5 ਮਾਰਚ (ਸੁਸ਼ੀਲ)-ਰਾਏਕੋਟ ਨਿਵਾਸੀਆਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦੇ ਹੋਏ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਲੋਕਸਭਾ ਮੈਂਬਰ ਡਾ. ਅਮਰ ਸਿੰਘ ਵਲੋਂ ਨਗਰ ਕੌਂਸਲ ਰਾਏਕੋਟ ਵਲੋਂ ਲਗਭਗ 60 ਲੱਖ ਦੀ ਲਾਗਤ ਨਾਲ ਉਸਾਰੇ ਗਏ ਮਿਊਾਸਪਲ ਪਾਰਕ ਦਾ ਉਦਘਾਟਨ ...

ਪੂਰੀ ਖ਼ਬਰ »

ਫ਼ਿਲਮੀ ਕਲਾਕਾਰ ਅਜੈ ਦੇਵਗਨ ਨੂੰ ਕਿਸਾਨੀ 'ਤੇ ਵੰਗਾਰਨ ਵਾਲਾ ਨੌਜਵਾਨ ਰਾਜਦੀਪ ਸਿੰਘ ਖ਼ਾਲਸਾ ਹੈ ਰਾਏਕੋਟ ਦਾ ਵਸਨੀਕ

ਰਾਏਕੋਟ, 5 ਮਾਰਚ (ਬਲਵਿੰਦਰ ਸਿੰਘ ਲਿੱਤਰ)-ਦਿੱਲੀ ਦੀਆਂ ਸਰਹੱਦਾਂ 'ਤੇ ਪਿਛਲੇ ਸਾਢੇ 3 ਮਹੀਨਿਆਂ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਪ੍ਰਤੀ ਦੇਸ਼ ਦਾ ਹਰ ਇੱਕ ਵਰਗ 'ਚ ਭਾਵਨਾਵਾਂ ਪੈਦਾ ਹੋਈਆਂ ਹਨ | ਇਸ ਸੰਘਰਸ਼ 'ਚ ਜਿੱਥੇ ਕਿਸਾਨ ਭਾਈਚਾਰਾ ਅਹਿਮ ਰੋਲ ਨਿਭਾਅ ਰਿਹਾ ਹੈ ...

ਪੂਰੀ ਖ਼ਬਰ »

ਗੱਡੀ ਸਮੇਤ 50 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ- ਮੁਕੱਦਮਾ ਦਰਜ

ਰਾਏਕੋਟ, 5 ਮਾਰਚ (ਬਲਵਿੰਦਰ ਸਿੰਘ ਲਿੱਤਰ)-ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ.ਐਸ.ਪੀ. ਚਰਨਜੀਤ ਸਿੰਘ ਸੋਹਲ ਵਲੋਂ ਨਸ਼ਿਆਂ ਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਦੇ ਤਹਿਤ ਰਾਏਕੋਟ ਦੇ ਡੀ.ਐਸ.ਪੀ ਰਾਏਕੋਟ ਸੁਖਨਾਜ ਸਿੰਘ ਦੀ ਅਗਵਾਈ 'ਚ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਆਫ ਐਜੂਕੇਸ਼ਨ ਦੇ ਬੀ.ਐੱਡ ਨਤੀਜੇ 'ਚ ਵਿਦਿਆਰਥਣਾਂ ਨੇ ਮੱਲਾਂ ਮਾਰੀਆਂ

ਰਾਏਕੋਟ, 5 ਮਾਰਚ (ਬਲਵਿੰਦਰ ਸਿੰਘ ਲਿੱਤਰ)-ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਆਫ ਐਜੂਕੇਸ਼ਨ ਕਮਾਲਪੁਰਾ ਦੇ ਬੀ.ਐੱਡ ਤੀਜੇ ਸਮੈਸਟਰ ਦੇ ਨਤੀਜੇ 'ਚਵਿਦਿਆਰਥਣਾਂ ਨੇ ਮੱਲਾਂ ਮਾਰੀਆਂ | ਇਸ ਮੌਕੇ ਪਿ੍ੰਸੀਪਲ ਡਾ. ਗੀਤਾ ਸ਼ਰਮਾ ਨੇ ਦੱਸਿਆ ਕਿ ਪ੍ਰਦੀਪ ਕੌਰ ਨੇ 92.4 ...

ਪੂਰੀ ਖ਼ਬਰ »

ਕੇਂਦਰ ਸਰਕਾਰ ਵਲੋਂ ਬਣਾਇਆ ਜਾ ਰਿਹਾ ਬੱਲੋਵਾਲ-ਬਠਿੰਡਾ ਹਾਈਵੇ ਬਣਨ ਤੋਂ ਪਹਿਲਾਂ ਚਰਚਾ 'ਚ

ਨਾਇਬ ਤਹਿਸੀਲਦਾਰ ਰਾਏਕੋਟ ਗੁਰਪਿਆਰ ਸਿੰਘ ਨੂੰ ਪੀੜ੍ਹਤ ਕਿਸਾਨ ਮੰਗ ਪੱਤਰ ਦਿੰਦੇ ਹੋਏ | ਤਸਵੀਰ: ਬਲਵਿੰਦਰ ਸਿੰਘ ਲਿੱਤਰ


ਰਾਏਕੋਟ, 5 ਮਾਰਚ (ਬਲਵਿੰਦਰ ਸਿੰਘ ਲਿੱਤਰ)-ਕੇਂਦਰ ਸਰਕਾਰ ਵਲੋਂ ਪਿੰਡ ਬੱਲੋਵਾਲ-ਬਠਿੰਡਾ ਹਾਈਵੇ ਐੱਨ.ਐੱਚ. 754 ਏ.ਡੀ. (ਨੈਸ਼ਨਲ ਹਾਈਵੇ) ਬਣਾਇਆ ਜਾ ਰਿਹਾ ਹੈ ਜੋ ਰਾਏਕੋਟ ਸ਼ਹਿਰ ਦੇ ਕਿਸਾਨਾਂ ਦੀ ਜ਼ਮੀਨ ਪਿੰਡ ਨੂਰਪੁਰਾ, ਬੁਰਜ ਹਰੀ ਸਿੰਘ, ਰੂਪਾਪੱਤੀ, ਹਲਵਾਰਾ, ਸਿਵੀਆਂ, ਬੱਸੀਆਂ, ਚੱਕ ਭਾਈਕਾ, ਨੱਥੋਵਾਲ ਆਦਿ ਪਿੰਡਾਂ ਦੇ ਕਿਸਾਨਾਂ ਦੀ ਜ਼ਮੀਨ ਵਿੱਚੋਂ ਦੀ ਲੰਘੇਗਾ | ਇਸ ਮੌਕੇ ਬਣਨ ਵਾਲੇ ਹਾਈਵੇ ਦੇ ਘੇਰੇ ਅੰਦਰ ਆਉਣ ਵਾਲੀ ਕਿਸਾਨਾਂ ਦੀ ਜ਼ਮੀਨ ਦਾ ਮੁੱਲ ਜੇਕਰ ਕੇਂਦਰ ਸਰਕਾਰ ਨੇ ਕੌਡੀਆਂ ਦੇ ਭਾਅ ਦਿੱਤਾ ਤਾਂ ਉਹ ਆਪਣੀ ਜ਼ਮੀਨ ਦੇਣ ਤੋਂ ਕੋਰੀ ਨਾਂਹ ਕਰਨਗੇ | ਇਸ ਮੌਕੇ ਪੀੜ੍ਹਤ ਕਿਸਾਨ ਪਰਮਜੀਤ ਸਿੰਘ ਗਿੱਲ, ਭਗਵੰਤ ਸਿੰਘ ਧਾਲੀਵਾਲ, ਦਰਬਾਰਾ ਸਿੰਘ, ਸੁਖਵਿੰਦਰ ਸਿੰਘ ਰੂਪਾਪੱਤੀ, ਤੇਜਿੰਦਰ ਸਿੰਘ, ਇਕਬਾਲ ਸਿੰਘ, ਜਗਦੀਪ ਸਿੰਘ, ਪਰਮਜੀਤ ਸਿੰਘ, ਸਾਲੂ ਕੁਮਾਰ, ਵਿਨੋਦ ਕੁਮਾਰ, ਜਸਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਕੇਂਦਰ ਸਰਕਾਰ ਇਸ ਹਾਈਵੇ ਲਈ ਜ਼ਮੀਨ ਤਾਂ ਐਕਵਾਇਰ ਕਰਨ ਜਾ ਰਹੀ ਹੈ ਪਰ ਕਿਸਾਨਾਂ ਨੂੰ ਐਕਵਾਇਰ ਕੀਤੀ ਜ਼ਮੀਨ ਦਾ ਰੇਟ ਕੌਡੀਆਂ ਦੇ ਭਾਅ ਦੇਣ ਦੀ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ | ਜਿਸ ਕਾਰਨ ਕਿਸਾਨ ਪਰਿਵਾਰਾਂ ਵਿਚ ਚਿੰਤਾ ਪੈਦਾ ਹੋ ਗਈ ਹੈ | ਉਨ੍ਹਾਂ ਦੱਸਿਆ ਕਿ ਜੇਕਰ ਕੇਂਦਰ ਸਰਕਾਰ ਨੇ ਧੱਕੇਸ਼ਾਹੀ ਨਾਲ ਉਨ੍ਹਾਂ ਦੀ ਜ਼ਮੀਨ ਨੂੰ ਐਕਵਾਇਰ ਕਰਨ ਦੀ ਕੋਸ਼ਿਸ ਕੀਤੀ ਤਾਂ ਉਹ ਕਿਸੇ ਵੀ ਕੀਮਤ 'ਤੇ ਆਪਣੀ ਜ਼ਮੀਨ ਨੂੰ ਕੌਡੀਆਂ ਦੇ ਭਾਅ ਨਹੀਂ ਦੇਣਗੇ | ਇਸ ਮੌਕੇ ਪੀੜ੍ਹਤ ਕਿਸਾਨਾਂ ਨੇ ਦੱਸਿਆ ਕਿ ਕਿਸਾਨਾਂ ਨੂੰ ਜ਼ਮੀਨ ਐਕਵਾਇਰ ਕਰਨ ਦੇ ਰੇਟ ਪਹਿਲਾਂ ਬਣੇ ਮੋਗਾ-ਬਰਨਾਲਾ ਹਾਈਵੇ ਦੇ ਰੇਟਾਂ ਮੁਤਾਬਿਕ ਦਿੱਤੇ ਜਾਣ | ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਹਾਈਵੇ 'ਚ ਆਉਣ ਵਾਲੀ ਜ਼ਮੀਨ ਦੇ ਕਿਸਾਨਾਂ ਨੂੰ ਵਾਜਬ ਮੁੱਲ ਨਾ ਮਿਲੇ ਤਾਂ ਉਹ ਮਜਬੂਰਨ ਪਰਿਵਾਰਾਂ ਸਮੇਤ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਨੈਸ਼ਨਲ ਹਾਈਵੇ ਅਥਾਰਟੀ ਇੰਡੀਆ ਤੇ ਕੈਪਟਨ ਸਰਕਾਰ ਦੀ ਹੋਵੇਗੀ | ਪੀੜ੍ਹਤ ਕਿਸਾਨਾਂ ਨੇ ਨਾਇਬ ਤਹਿਸੀਲਦਾਰ ਰਾਏਕੋਟ ਗੁਰਪਿਆਰ ਸਿੰਘ ਨੂੰ ਮੰਗ ਪੱਤਰ ਦਿੱਤਾ ਤੇ ਮੰਗ ਕੀਤੀ ਕਿ ਕਿਸਾਨਾਂ ਨਾਲ ਹੋਣ ਜਾ ਰਹੀ ਜਿਆਦਤੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚਾਇਆ ਜਾਵੇ |

ਖ਼ਬਰ ਸ਼ੇਅਰ ਕਰੋ

 

ਪ੍ਰਸਿੱਧ ਸ਼ਾਇਰ ਸਰਦਾਰ ਪੰਛੀ ਦੀ ਪਤਨੀ ਦੀ ਯਾਦ 'ਚ ਕਵਿੱਤਰੀਆਂ ਲਈ ਪੁਰਸਕਾਰ

ਖੰਨਾ, 5 ਮਾਰਚ (ਹਰਜਿੰਦਰ ਸਿੰਘ ਲਾਲ)-ਉਰਦੂ, ਹਿੰਦੀ ਤੇ ਪੰਜਾਬੀ ਭਾਸ਼ਾ ਦੇ ਨਾਮਵਰ ਸ਼ਾਇਰ ਸ਼ੋ੍ਰਮਣੀ ਉਰਦੂ ਸਾਹਿਤਕਾਰ ਜਨਾਬ ਸਰਦਾਰ ਪੰਛੀ ਦੀ ਸੁਪਤਨੀ ਬੀਬੀ ਜਸਵੰਤ ਕੌਰ (86) ਜੋ ਪਿਛਲੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ 'ਚ ਜਾ ਬਿਰਾਜੇ ਹਨ, ...

ਪੂਰੀ ਖ਼ਬਰ »

ਹਰਸੁਰਿੰਦਰ ਸਿੰਘ ਗਿੱਲ ਦੀ ਯਾਦ 'ਚ ਸਮਾਗਮ ਭਲਕੇ

ਜਗਰਾਉਂ, 5 ਮਾਰਚ (ਜੋਗਿੰਦਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵਜੋਂ ਲਗਾਤਾਰ 16 ਸਾਲ ਸੇਵਾਵਾਂ ਨਿਭਾਉਣ ਵਾਲੇ ਜਥੇਦਾਰ ਹਰਸੁਰਿੰਦਰ ਸਿੰਘ ਗਿੱਲ ਦੀ ਪਹਿਲੀ ਬਰਸੀ ਮਿਤੀ 7 ਮਾਰਚ ਨੂੰ ਉਨ੍ਹਾਂ ਦੇ ਪਰਿਵਾਰ ਵਲੋਂ ਪਿੰਡ ਕੋਠੇ ਰਾਹਲਾਂ ਵਿਖੇ ...

ਪੂਰੀ ਖ਼ਬਰ »

ਸੰਸਦ ਮੈਂਬਰ ਵਲੋਂ ਅਧਿਕਾਰੀਆਂ ਨਾਲ ਮੀਟਿੰਗ

ਰਾਏਕੋਟ, 5 ਮਾਰਚ (ਸੁਸ਼ੀਲ)-ਰਾਏਕੋਟ ਸ਼ਹਿਰ ਨੂੰ 100 ਫ਼ੀਸਦੀ ਸੀਵਰੇਜ ਸਹੂਲਤ ਮੁਹੱਈਆ ਕਰਵਾਉਣ ਲਈ ਅੱਜ ਸੰਸਦ ਮੈਂਬਰ ਡਾ. ਅਮਰ ਸਿੰਘ ਵਲੋਂ ਸਥਾਨਕ ਤਹਿਸੀਲ ਕੰਪਲੈਕਸ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਇਕ ਮੀਟਿੰਗ ਕੀਤੀ ਗਈ | ਮੀਟਿੰਗ 'ਚ ਐੱਸ.ਡੀ.ਐੱਮ ਡਾ: ...

ਪੂਰੀ ਖ਼ਬਰ »

ਇੰਡੋ-ਕੈਨੇਡੀਅਨ ਇੰਟਰਨੈਸ਼ਨਲ ਸਕੂਲ ਬੱਸੀਆਂ ਵਿਖੇ ਬੱਚਿਆਂ ਲਈ ਵੈੱਲਕਮ ਪਾਰਟੀ

ਰਾਏਕੋਟ, 5 ਮਾਰਚ (ਬਲਵਿੰਦਰ ਸਿੰਘ ਲਿੱਤਰ)-ਇੰਡੋ-ਕੈਨੇਡੀਅਨ ਇੰਟਰਨੈਸ਼ਨਲ ਸਕੂਲ ਬੱਸੀਆਂ ਵਲੋਂ ਲੰਬੇ ਸਮੇਂ ਦੇ ਬਾਅਦ ਐੱਲ.ਕੇ.ਜੀ ਕਲਾਸ ਦੇ ਬੱਚਿਆਂ ਦਾ ਸਕੂਲ ਪੁੱਜਣ 'ਤੇ ਨਰਸਰੀ, ਪ੍ਰੀ-ਨਰਸਰੀ ਵਿਚ ਦਾਖ਼ਲ ਹੋਏ ਬੱਚਿਆਂ ਲਈ ਵੈੱਲਕਮ ਪਾਰਟੀ ਦਾ ਆਯੋਜਨ ਕੀਤਾ ਗਿਆ | ...

ਪੂਰੀ ਖ਼ਬਰ »

ਲੀਹਾਂ 'ਚ ਪੰਜ ਰੋਜ਼ਾ ਧਾਰਮਿਕ ਦੀਵਾਨ ਸਜਾਏ

ਭੂੰਦੜੀ, 5 ਮਾਰਚ (ਕੁਲਦੀਪ ਸਿੰਘ ਮਾਨ)-ਸੰਤ ਬਾਬਾ ਕਰਮ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਯਾਦ 'ਚ ਪੰਜ ਰੋਜ਼ਾ ਧਾਰਮਿਕ ਦੀਵਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਨਗਰ ਨਿਵਾਸੀਆਂ ਤੇ ਬਾਬਾ ਪਰਮਜੀਤ ਸਿੰਘ ਭਰੋਵਾਲ ਦੇ ਸਹਿਯੋਗ ਨਾਲ ਪਿੰਡ ਲੀਹਾਂ ਵਿਖੇ ਸਜਾਏ ਗਏ | ਇਸ ...

ਪੂਰੀ ਖ਼ਬਰ »

ਟੋਲ ਪਲਾਜ਼ਾ ਚੌਂਕੀਮਾਨ ਵਿਖੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਧਰਨਾ ਜਾਰੀ

ਚੌਂਕੀਮਾਨ, 5 ਮਾਰਚ (ਤੇਜਿੰਦਰ ਸਿੰਘ ਚੱਢਾ)-ਲੁਧਿਆਣਾ-ਜਗਰਾਉਂ ਮੁੱਖ ਮਾਰਗ 'ਤੇ ਪਿੰਡ ਚੌਂਕੀਮਾਨ ਦੇ ਨਜ਼ਦੀਕ ਬਣੇ ਟੋਲ ਪਲਾਜ਼ਾ 'ਤੇ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ 155ਵੇਂ ਦਿਨ ਵੀ ਧਰਨਾ ਲਗਾਇਆ | ਇਸ ਮੌਕੇ ਪ੍ਰਧਾਨ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX