ਤਾਜਾ ਖ਼ਬਰਾਂ


ਰੇਮਡੇਸਿਵਿਰ ਦੇ ਟੀਕਿਆਂ ਦੀ ਖੇਪ ਲੈ ਕੇ ਆ ਰਿਹਾ ਹਵਾਈ ਜਹਾਜ਼ ਰਨ ਵੇ 'ਤੇ ਫਿਸਲਿਆ, ਦੋਵੇਂ ਪਾਈਲਟ ਜ਼ਖਮੀ
. . .  4 minutes ago
ਗਵਾਲੀਅਰ, 7 ਮਈ - ਗਵਾਲੀਅਰ ਏਅਰਪੋਰਟ 'ਤੇ ਵੀਰਵਾਰ ਦੇਰ ਰਾਤ ਵੱਡਾ ਹਾਦਸਾ ਹੋਣ ਤੋਂ ਬੱਚ ਗਿਆ। ਇੱਥੇ ਇਕ ਜਹਾਜ਼ ਰਨ ਵੇ 'ਤੇ ਫਿਸਲ ਗਿਆ। ਇਹ ਪਲੇਨ ਰੇਮਡੇਸਿਵਿਰ ਦੇ ਟੀਕਿਆਂ ਦੀ ਖੇਪ ਲੈ ਕੇ ਆ ਰਿਹਾ ਸੀ। ਇਸ ਘਟਨਾ ਵਿਚ 2...
ਪ੍ਰਧਾਨ ਮੰਤਰੀ ਨੇ ਫ਼ੋਨ 'ਤੇ ਸਿਰਫ਼ ਆਪਣੇ ਮਨ ਕੀ ਬਾਤ ਕੀਤੀ, ਸਾਡੀ ਇਕ ਨਹੀਂ ਸੁਣੀ - ਝਾਰਖੰਡ ਦੇ ਮੁੱਖ ਮੰਤਰੀ ਨੇ ਮੋਦੀ 'ਤੇ ਕੱਸਿਆ ਜ਼ੋਰਦਾਰ ਤੰਜ
. . .  1 minute ago
ਰਾਂਚੀ, 7 ਮਈ - ਕੋਰੋਨਾ ਦੀ ਦੇਸ਼ ਵਿਚ ਪ੍ਰਚੰਡ ਹੋਈ ਲਹਿਰ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕੁਝ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਫ਼ੋਨ 'ਤੇ ਗੱਲ ਕੀਤੀ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ...
ਕੋਰੋਨਾ ਕਾਰਨ ਇਕ ਹੋਰ ਭਾਜਪਾ ਵਿਧਾਇਕ ਦੀ ਮੌਤ
. . .  about 1 hour ago
ਲਖਨਊ, 7 ਮਈ - ਯੋਗੀ ਸਰਕਾਰ ਚਾਹੇ ਕੁਝ ਕਹੇ ਪਰ ਉਤਰ ਪ੍ਰਦੇਸ਼ 'ਚ ਕੋਰੋਨਾ ਦਾ ਕਹਿਰ ਜਾਰੀ ਹੈ। ਹੁਣ ਇਸ ਦੀ ਚਪੇਟ ਵਿਚ ਆ ਕੇ ਇਕ ਹੋਰ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਦੀ ਮੌਤ ਹੋ ਗਈ। ਰਾਏਬਰੇਲੀ ਦੇ ਸਲੋਨ ਤੋਂ ਭਾਜਪਾ...
ਆਸਾਮ 'ਚ ਲੱਗੇ ਭੁਚਾਲ ਦੇ ਝਟਕੇ
. . .  about 1 hour ago
ਗੁਹਾਟੀ, 7 ਮਈ - ਆਸਾਮ 'ਚ ਅੱਜ ਹਲਕੇ ਭੁਚਾਲ ਦੇ ਝਟਕੇ ਲੱਗੇ। ਆਸਾਮ ਦੇ ਮਾਰੀਗਾਓਂ 'ਚ 2.8 ਦੀ ਤੀਬਰਤਾ ਨਾਲ ਭੁਚਾਲ ਦੇ ਝਟਕੇ ...
ਅੱਜ ਦਾ ਵਿਚਾਰ
. . .  about 2 hours ago
ਫਾਈਜ਼ਰ ਅਤੇ ਬਾਇਓਨਟੈਕ ਮੁਫਤ ਓਲੰਪਿਕ ਅਥਲੀਟਾਂ ਨੂੰ ਲਗਾਏਗੀ ਟੀਕੇ
. . .  1 day ago
ਨਵੀਂ ਦਿੱਲੀ, 06 ਮਈ - ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਸੀ.) ਨੇ ਕਿਹਾ ਕਿ ਟੀਕਾ ਨਿਰਮਾਣ ਕੰਪਨੀ ਫਾਈਜ਼ਰ ਅਤੇ ਬਾਇਓਨਟੈਕ ਟੋਕਿਓ ਓਲੰਪਿਕ ਦੀ ਤਿਆਰੀ ਕਰ ਰਹੇ ਅਥਲੀਟਾਂ ਨੂੰ ਟੀਕੇ ਲਗਾਏਗੀ...
ਤਰਨਤਾਰਨ ਸ਼ਹਿਰ ਵਿਚ ਕੱਲ੍ਹ ਸਾਰੀਆਂ ਦੁਕਾਨਾਂ ਸਵੇਰੇ 9 ਤੋਂ ਬਾਅਦ ਦੁਪਹਿਰ 1 ਵਜੇ ਤੱਕ ਖੁੱਲ੍ਹਣਗੀਆਂ
. . .  1 day ago
ਤਰਨਤਾਰਨ , 6 ਮਈ ( ਹਰਿੰਦਰ ਸਿੰਘ, ਵਿਕਾਸ ਮਰਵਾਹਾ ) - ਪਾਬੰਦੀਆਂ ਦੌਰਾਨ ਸ਼ੁੱਕਰਵਾਰ ਨੂੰ ਤਜਰਬੇ ਦੇ ਤੌਰ ‘ਤੇ ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਾਰੀਆਂ ਦੁਕਾਨਾਂ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਖੁੱਲਣੀਆਂ ...
ਮਲੋਟ ਵਿਖੇ ਭਾਜਪਾ ਵਿਧਾਇਕ ਦੀ ਕੁੱਟਮਾਰ ਦੇ ਮਾਮਲੇ ਵਿਚ ਤਿੰਨ ਹੋਰ ਕਿਸਾਨ ਰਿਹਾਅ
. . .  1 day ago
ਸ੍ਰੀ ਮੁਕਤਸਰ ਸਾਹਿਬ , 6 ਮਈ {ਰਣਜੀਤ ਸਿੰਘ ਢਿੱਲੋਂ}-ਮਲੋਟ ਵਿਖੇ ਪਿਛਲੇ ਦਿਨੀਂ ਭਾਰਤੀ ਜਨਤਾ ਪਾਰਟੀ ਦੇ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਦੀ ਕੁੱਟਮਾਰ ਕਰਨ ਅਤੇ ਨੰਗਾ ਕਰਨ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਤਿੰਨ ...
ਸੁਲਤਾਨਪੁਰ ਲੋਧੀ ਦੋ ਮੁਹੱਲੇ ਅਰੋੜਾ ਰਸਤਾ ਅਤੇ ਜੈਨੀਆਂ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਕੀਤਾ ਘੋਸ਼ਿਤ
. . .  1 day ago
ਸੁਲਤਾਨਪੁਰ ਲੋਧੀ , 6 ਮਈ {ਲਾਡੀ, ਹੈਪੀ ,ਥਿੰਦ}-ਕਰੋਨਾ ਮਹਾਂਮਾਰੀ ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੇ ਦੋ ਮੁਹੱਲੇ ਅਰੋੜਾ ਰਸਤਾ ਅਤੇ ਜੈਨੀਆਂ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ...
ਵਰਲਡ ਫਾਈਨੈਂਸ਼ਲ ਗਰੁੱਪ ਅਸੋਸੀਏਟਸ ਨੇ 42 ਲੱਖ ਰੁਪਈਆ ਯੂਨਾਈਟਿਡ ਸਿੱਖਸ ਨੂੰ ਦਿੱਤਾ ਦਾਨ
. . .  1 day ago
ਮੁਹਾਲੀ , 6 ਮਈ -ਭਾਰਤ ਵਿਚ ਕੋਰੋਨਾ ਦਾ ਕਹਿਰ ਅੱਜ ਕੱਲ ਸਿਖਰਾਂ ‘ਤੇ ਹੈ ।ਯੂਨਾਈਟਿਡ ਸਿੱਖਸ ਸੰਸਥਾ ਦੇ ਸੇਵਾਦਾਰ ਦਿੱਲੀ, ਬੰਗਲੌਰ ਅਤੇ ਪੰਜਾਬ ਵਿਚ ਇਸ ਮਹਾਂਮਾਰੀ ਨਾਲ ਜੂਝ ਰਹੇ ਹਨ। ਲੋੜਵੰਦਾਂ ਨੂੰ ਆਕਸੀਜਨ ...
ਅਸੀਂ ਆਪਣੀ ਦੀ ਹੋਂਦ ਦੀ ਲੜਾਈ ਲੜ ਰਹੇ ਹਾਂ - ਦੀਪ ਸਿੱਧੂ
. . .  1 day ago
ਦਬਾਅ ਦੇ ਚੱਲਦਿਆਂ ਕਾਰਜਕਾਰੀ ਐਸ. ਐਮ. ਓ. ਵਲੋਂ ਅਸਤੀਫ਼ਾ
. . .  1 day ago
ਮਾਨਸਾ, 6 ਮਈ (ਬਲਵਿੰਦਰ ਸਿੰਘ ਧਾਲੀਵਾਲ)- ਸਿਵਲ ਹਸਪਤਾਲ ਮਾਨਸਾ ਦੇ ਕਾਰਜਕਾਰੀ ਐਸ.ਐਮ.ਓ. ਡਾ: ਸੂਸ਼ਾਕ ਸੂਦ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜਾਣਕਾਰੀ ਅਨੁਸਾਰ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਕੰਮ ਦੇ ਦਬਾਅ ...
ਸਾਰਿਆਂ ਦੀਆਂ ਅਰਦਾਸਾਂ ਸਦਕਾ ਹੀ ਜੇਲ੍ਹ ਤੋਂ ਬਾਹਰ ਆ ਸਕਿਆ-ਦੀਪ ਸਿੱਧੂ
. . .  1 day ago
ਔਖੇ ਸਮੇਂ ਵਿਚ ਸਾਥ ਦੇਣ ਵਾਲੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਕੀਤਾ ਧੰਨਵਾਦ
. . .  1 day ago
ਜੇਲ੍ਹ ਵਿੱਚੋਂ ਰਿਹਾਈ ਤੋਂ ਬਾਅਦ ਦੀਪ ਸਿੱਧੂ ਪਹਿਲੀ ਵਾਰ ਹੋਇਆ ਸੋਸ਼ਲ ਮੀਡੀਆ 'ਤੇ ਲਾਈਵ
. . .  1 day ago
ਬੰਗਾ ਲਾਗੇ ਸ਼ਾਰਟ ਸਰਕਟ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਗਨ ਭੇਟ
. . .  1 day ago
ਬੰਗਾ ,6 ਮਈ (ਜਸਬੀਰ ਸਿੰਘ ਨੂਰਪੁਰ )- ਬੰਗਾ ਲਾਗੇ ਪਿੰਡ ਸ਼ੁਕਾਰਾਂ ਵਿਖੇ ਬਿਜਲੀ ਦੇ ਸ਼ਾਰਟ ਸਰਕਟ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋ ਗਏ ।ਪ੍ਰਬੰਧਕਾਂ ਨੇ ਦੱਸਿਆ ਕਿ ਇਹ ਅੱਗ ਸ੍ਰੀ ਗੁਰੂ ਗ੍ਰੰਥ ਸਾਹਿਬ ...
ਮਾਨਸਾ ਜ਼ਿਲੇ ’ਚ ਕੋਰੋਨਾ ਨਾਲ 5 ਮੌਤਾਂ , 533 ਨਵੇਂ ਕੇਸ
. . .  1 day ago
ਮਾਨਸਾ, 6 ਮਈ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ ਦਿਨੋ ਦਿਨ ਵਧ ਰਿਹਾ ਹੈ। ਇਸ ਵਾਇਰਸ ਨੇ ਅੱਜ ਜ਼ਿਲੇ ਦੇ 5 ਲੋਕਾਂ ਦੀ ਜਾਨ ਲੈ ਲਈ ਹੈ। ਮ੍ਰਿਤਕਾਂ ’ਚ 40 ਤੇ 41 ਸਾਲ ਦੇ ...
ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਧਮਾਕਾ, 10 ਮੌਤਾਂ, 286 ਨਵੇਂ ਪਾਜ਼ੀਟਿਵ ਮਾਮਲੇ
. . .  1 day ago
ਸ੍ਰੀ ਮੁਕਤਸਰ ਸਾਹਿਬ, 6 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਵਾਇਰਸ ਨਾਲ 10 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿਚ 4 ਮਰੀਜ਼ ਸ੍ਰੀ ਮੁਕਤਸਰ ...
ਸ਼ਹੀਦ ਫੌਜੀ ਜਵਾਨ ਦੀ ਅੰਤਿਮ ਅਰਦਾਸ ਮੌਕੇ ਐਸ.ਡੀ.ਐਮ. ਨੇ ਪਰਿਵਾਰ ਨੂੰ 5 ਲੱਖ ਦਾ ਚੈੱਕ ਸੌਂਪਿਆ
. . .  1 day ago
ਬੁਢਲਾਡਾ, 6 ਮਈ (ਸਵਰਨ ਸਿੰਘ ਰਾਹੀ) ਪਿਛਲੇ ਦਿਨੀਂ ਲੇਹ ਲਦਾਖ ਦੇ ਸਿਆਚਿਨ ਖੇਤਰ ਚ ਗਲੇਸ਼ੀਅਰ ਪਿਘਲਣ ਕਾਰਨ ਸ਼ਹੀਦ ਹੋਏ ਜ਼ਿਲ੍ਹਾ ਮਾਨਸਾ ਦੇ ਪਿੰਡ ਹਾਕਮਵਾਲਾ ਦੇ ਸਿਪਾਹੀ ਪ੍ਰਭਜੀਤ ਸਿੰਘ ਨਮਿਤ ਅੰਤਿਮ ਅਰਦਾਸ ...
ਅਫ਼ਗਾਨਿਸਤਾਨ ਦੇ 20 ਹਜ਼ਾਰ ਸ਼ਰਨਾਰਥੀਆਂ ਨੂੰ ਰਾਸ਼ਨ ਦੇਵੇਗਾ ਸਰਬੱਤ ਦਾ ਭਲਾ ਟਰੱਸਟ
. . .  1 day ago
ਅਜਨਾਲਾ,6 ਮਈ (ਗੁਰਪ੍ਰੀਤ ਸਿੰਘ ਢਿਲੋਂ)- ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਕਿਰਤ ਕਰੋ ਤੇ ਵੰਡ ਛਕੋ ਨੂੰ ਸਹੀ ਅਰਥਾਂ 'ਚ ਆਪਣੀ ਜ਼ਿੰਦਗੀ 'ਚ ਲਾਗੂ ਕਰਕੇ ਬਿਨਾਂ ਕਿਸੇ ਸਵਾਰਥ ਦੇ ...
ਮੋਗਾ ਵਿਚ ਕੋਰੋਨਾ ਨਾਲ ਇਕ ਮੌਤ, 109 ਮਾਮਲੇ ਹੋਰ ਆਏ ਸਾਹਮਣੇ
. . .  1 day ago
ਮੋਗਾ ,6 ਮਈ (ਗੁਰਤੇਜ ਸਿੰਘ ਬੱਬੀ) - ਮੋਗਾ ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਅੱਜ ਕੋਰੋਨਾ ਨੇ ਇਕ ਹੋਰ ਜੀਵਨ ਨੂੰ ਆਪਣੀ ਲਪੇਟ ਵਿਚ ਲੈ...
ਪਠਾਨਕੋਟ ਵਿਚ ਹੁਣ ਤੱਕ ਦਾ ਕੋਰੋਨਾ ਦਾ ਸਭ ਤੋਂ ਵੱਡਾ ਧਮਾਕਾ , 507 ਕੋਰੋਨਾ ਦੇ ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ, 6 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਹੁਣ ਤੱਕ ਦਾ ਕੋਰੋਨਾ ਦਾ ਸਭ ਤੋਂ ਵੱਡਾ ਧਮਾਕਾ ਅੱਜ ਵੇਖਣ ਨੂੰ ਮਿਲਿਆ ਇਸ ਨਾਲ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ ਦਹਿਸ਼ਤ ਦਾ ਮਾਹੌਲ ਪਾਇਆ...
ਪੰਜਾਬ ਸਰਕਾਰ ਨੇ ਦੋ ਨੋਡਲ ਅਧਿਕਾਰੀ ਨਿਯੁਕਤ ਕੀਤੇ
. . .  1 day ago
ਚੰਡੀਗੜ੍ਹ , 6 ਮਈ - ਪੰਜਾਬ ਸਰਕਾਰ ਨੇ ਦੋ ਨੋਡਲ ਅਧਿਕਾਰੀ ਨਿਯੁਕਤ ਕੀਤੇ ਹਨ ,ਤਾਂ ਜੋ ਵਿਅਕਤੀਆਂ ਨੂੰ ਅਤੇ ਸੰਗਠਨਾਂ ਨੂੰ ਵਿਦੇਸ਼ਾਂ ਤੋਂ ਰਾਜ ਵਿਚ ਆਯਾਤ ਕੀਤੇ ਜਾਣ ਵਾਲੇ ...
730 ਐਮ. ਟੀ. ਆਕਸੀਜਨ ਭੇਜਣ 'ਤੇ ਮੈਂ ਕੇਂਦਰ ਦਾ ਧੰਨਵਾਦ ਕਰਦਾ ਹਾਂ - ਅਰਵਿੰਦ ਕੇਜਰੀਵਾਲ
. . .  1 day ago
ਨਵੀਂ ਦਿੱਲੀ , 6 ਮਈ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵਲੋਂ ਦੱਸਿਆ ਗਿਆ ਕਿ, ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਕੱਲ੍ਹ ਪਹਿਲੀ ਵਾਰ 730 ਐਮ. ਟੀ. ਆਕਸੀਜਨ ਭੇਜੀ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੰਤਰੀਆਂ ਨਾਲ ਕੋਵਿਡ -19 ਸਥਿਤੀ ਨੂੰ ਲੈਕੇ ਹੋਈ ਬੈਠਕ , ਦਿੱਤੇ ਨਿਰਦੇਸ਼
. . .  1 day ago
ਨਵੀਂ ਦਿੱਲੀ , 6 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਵਿਚ ਕੋਵਿਡ19 ਦੀ ਸਥਿਤੀ ਦੀ ਵਿਆਪਕ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਸਾਹਮਣੇ ਵੱਖ-ਵੱਖ ਰਾਜਾਂ ਵਿਚ ਕੋਰੋਨਾ ਫੈਲਣ ਦੀ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 23 ਫੱਗਣ ਸੰਮਤ 552
ਵਿਚਾਰ ਪ੍ਰਵਾਹ: ਰੁੱਖ ਲਗਾਉਣਾ ਅਤੇ ਪਾਣੀ ਦੀ ਉਚਿਤ ਵਰਤੋਂ ਕਰਨਾ ਸਭ ਤੋਂ ਵੱਡਾ ਕੰਮ ਮੰਨਿਆ ਜਾਂਦਾ ਹੈ। ਵਿਨੋਬਾ ਭਾਵੇ

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਅਹਿਮ ਮੀਟਿੰਗ

ਨਵਾਂਸ਼ਹਿਰ, 5 ਮਾਰਚ (ਗੁਰਬਖਸ਼ ਸਿੰਘ ਮਹੇ)-ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਇਕ ਅਹਿਮ ਮੀਟਿੰਗ ਗੁਰਦਿਆਲ ਮਾਨ ਜ਼ਿਲ੍ਹਾ ਕਨਵਨੀਰ ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਹੇਠ ਸਥਾਨਿਕ ਆਈ.ਟੀ.ਆਈ. ਵਿਚ ਹੋਈ | ਜਿਸ ਵਿਚ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੂੰ ...

ਪੂਰੀ ਖ਼ਬਰ »

ਥਾਣਾ ਪੋਜੇਵਾਲ ਅੰਦਰ ਫੈਲਿਆ ਕੋਰੋਨਾ ਵਾਇਰਸ

ਪੋਜੇਵਾਲ ਸਰਾਂ, 5 ਮਾਰਚ (ਰਮਨ ਭਾਟੀਆ)-ਇਲਾਕੇ ਅੰਦਰ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ ਪ੍ਰਤੀ ਦਿਨ ਵਧ ਰਿਹਾ ਹੈ | ਹੁਣ ਥਾਣਾ ਪੋਜੇਵਾਲ ਦੇ ਕਰਮਚਾਰੀ ਵੀ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਗਏ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਪੋਜੇਵਾਲ ਵਿਖੇ ਤਾਇਨਾਤ 50 ਦੇ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦੇ 22 ਮਾਮਲੇ ਆਏ ਸਾਹਮਣੇ

ਨਵਾਂਸ਼ਹਿਰ, 5 ਮਾਰਚ (ਗੁਰਬਖਸ਼ ਸਿੰਘ ਮਹੇ)-ਕੋਰੋਨਾ ਵਾਇਰਸ ਕਾਰਨ ਅੱਜ ਜ਼ਿਲੇ੍ਹ 'ਚ 22 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ | ਸਿਵਲ ਸਰਜਨ ਡਾ: ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਅੱਜ ਬਲਾਕ ਨਵਾਂਸ਼ਹਿਰ 'ਚ 1, ਬਲਾਕ ਬੰਗਾ 'ਚ 2, ਬਲਾਕ ਸੁੱਜੋਂ 'ਚ 14, ਬਲਾਕ ...

ਪੂਰੀ ਖ਼ਬਰ »

ਵੱਖ-ਵੱਖ ਨਾਕਿਆਂ 'ਤੇ ਨਸ਼ੀਲੀਆਂ ਗੋਲੀਆਂ ਸਮੇਤ 2 ਕਾਬੂ

ਬਲਾਚੌਰ, 5 ਮਾਰਚ (ਸ਼ਾਮ ਸੁੰਦਰ ਮੀਲੂ)-ਥਾਣਾ ਸਦਰ ਬਲਾਚੌਰ ਪੁਲਿਸ ਦੁਆਰਾ 2 ਵੱਖ-ਵੱਖ ਨਾਕਿਆਂ ਦੌਰਾਨ ਦੋ ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਐੱਸ.ਆਈ. ਜਗੀਰ ਸਿੰਘ ਅਤੇ ਏ.ਐੱਸ.ਆਈ. ਜਰਨੈਲ ਸਿੰਘ ਨੇ ਪੁਲਿਸ ਪਾਰਟੀ ...

ਪੂਰੀ ਖ਼ਬਰ »

ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫ਼ਰੰਟ ਵਲੋਂ ਲੜੀਵਾਰ ਭੁੱਖ ਹੜਤਾਲ ਦਾ ਚੌਥਾ ਦਿਨ

ਨਵਾਂਸ਼ਹਿਰ, 5 ਮਾਰਚ (ਗੁਰਬਖਸ਼ ਸਿੰਘ ਮਹੇ)-ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫ਼ਰੰਟ ਦੇ ਸੱਦੇ 'ਤੇ ਅੱਜ ਨਵਾਂਸ਼ਹਿਰ ਵਿਖੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਕੁਲਦੀਪ ਸਿੰਘ ਦੌੜਕਾ, ਕਰਨੈਲ ਸਿੰਘ ਰਾਹੋਂ, ਜੀਤ ਲਾਲ ਗੋਹਲੜੋਂ, ਮਨਜੀਤ ਕੁਮਾਰ, ਰਾਮ ...

ਪੂਰੀ ਖ਼ਬਰ »

ਅੱਜ ਬਿਜਲੀ ਬੰਦ ਰਹੇਗੀ

ਬੰਗਾ, 5 ਮਾਰਚ (ਨੂਰਪੁਰ)-ਉਪ ਮੰਡਲ ਅਫ਼ਸਰ ਦਿਹਾਤੀ ਬੰਗਾ ਇੰਜੀ. ਅਸ਼ੀਸ਼ ਕੁਮਾਰ ਸਿੰਗਲਾ ਏ. ਈ. ਨੇ ਦੱਸਿਆ ਕਿ ਮਿਤੀ 6 ਫਰਵਰੀ ਦਿਨ ਸ਼ਨੀਵਾਰ ਨੂੰ 66 ਕੇ. ਵੀ ਸਬ- ਸਟੇਸ਼ਨ ਮੋਲਾ ਵਾਹਿਦਪੁਰ ਵਿਖੇ ਜਰੂਰੀ ਮੇਨਟੀਨੈਂਸ ਕਰਨ ਕਰਕੇ ਇਸ ਅਧੀਨ ਚੱਲਦੇ ਪਿੰਡਾਂ ਭੌਰਾ, ...

ਪੂਰੀ ਖ਼ਬਰ »

ਪ੍ਰਦੂਸ਼ਣ ਦੀ ਰੋਕਥਾਮ ਲਈ ਐੱਨ.ਜੀ.ਟੀ. ਅਤੇ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ-ਡਾ: ਸ਼ੇਨਾ ਅਗਰਵਾਲ

ਨਵਾਂਸ਼ਹਿਰ, 5 ਮਾਰਚ (ਗੁਰਬਖਸ਼ ਸਿੰਘ ਮਹੇ)-ਡਿਪਟੀ ਕਮਿਸ਼ਨਰ ਡਾ: ਸ਼ੇਨਾ ਅਗਰਵਾਲ ਨੇ ਜ਼ਿਲ੍ਹਾ ਵਾਤਾਵਰਨ ਕਮੇਟੀ ਦੀ ਮੀਟਿੰਗ ਦੌਰਾਨ ਜ਼ਿਲ੍ਹੇ ਵਿਚ ਚੱਲ ਰਹੀਆਂ ਵਾਤਾਵਰਨ ਪੱਖੀ ਗਤੀਵਿਧੀਆਂ ਦੀ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ਕਿਹਾ ਕਿ ਵਾਤਾਵਰਨ ਨੂੰ ਸਭ ...

ਪੂਰੀ ਖ਼ਬਰ »

ਬਨ੍ਹਾਂ ਤੇ ਟੌਂਸਾ ਦੇ ਜੰਗਲਾਂ ਵਿਚ ਮਚੇ ਅੱਗ ਦੇ ਭਾਂਬੜ

ਰੈਲਮਾਜਰਾ, 5 ਮਾਰਚ (ਸੁਭਾਸ਼ ਟੌਂਸਾ)-ਸ਼ਿਵਾਲਿਕ ਦੀਆਂ ਪਹਾੜੀਆਂ ਮਾਜਰਾ ਜੱਟਾਂ ਵਾਲੇ ਪਾਸੇ ਤੋਂ ਲੱਗੀ ਭਿਆਨਕ ਅੱਗ ਨੇ ਬੀਤੀ ਰਾਤ ਇਸ ਇਲਾਕੇ ਦੇ ਨੇੜਲੇ ਪਿੰਡ ਬਨ੍ਹਾ, ਟੌਂਸਾ, ਰੈਲਮਾਜਰਾ ਦੇ ਨੇੜੇ ਭਾਰੀ ਤਬਾਹੀ ਮਚਾ ਦਿੱਤੀ | ਜਿਸ ਨਾਲ ਲੱਖਾਂ ਰੁਪਏ ਦੀ ਸੰਪਤੀ ਸੜ ...

ਪੂਰੀ ਖ਼ਬਰ »

ਰੱਕੜਾਂ ਬੇਟ ਤੋਂ ਦਿਲੀ ਮੋਰਚੇ ਲਈ ਸੱਤਵਾਂ ਜਥਾ ਰਵਾਨਾ

ਬਲਾਚੌਰ, 5 ਮਾਰਚ (ਦੀਦਾਰ ਸਿੰਘ ਬਲਾਚੌਰੀਆ)-ਕੇਂਦਰ ਸਰਕਾਰ ਵਲੋਂ ਖੇਤੀ ਸੁਧਾਰਾਂ ਦੇ ਨਾਂਅ ਹੇਠ ਬਣਾਏ ਗਏ ਤਿੰਨ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਦੀਆਂ ਸਰਹੱਦਾਂ ਤੇ ਜਾਰੀ ਮੋਰਚਿਆਂ ਵਿਚ ਸ਼ਾਮਿਲ ਹੋਣ ਲਈ ਤਹਿਸੀਲ ਬਲਾਚੌਰ ਦੇ ਕਿਰਤੀ ਕਿਸਾਨ ਤਤਪਰ ਹਨ, ...

ਪੂਰੀ ਖ਼ਬਰ »

ਝਿੰਗੜਾਂ ਵਿਖੇ ਸ਼੍ਰੋਮਣੀ ਭਗਤ ਧੰਨਾ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ

ਔੜ/ਝਿੰਗੜਾਂ, 5 ਮਾਰਚ (ਕੁਲਦੀਪ ਸਿੰਘ ਝਿੰਗੜ)-ਪਿੰਡ ਝਿੰਗੜਾਂ ਵਿਖੇ ਪਿੰਡ ਵਾਸੀਆਂ ਵਲੋਂ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸ਼੍ਰੋਮਣੀ ਭਗਤ ਧੰਨਾ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਕ ਦਿਨਾ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਪਾਠ ...

ਪੂਰੀ ਖ਼ਬਰ »

ਚੱਕ ਰਾਮੂੰ 'ਚ ਗੁਰੂ ਰਵਿਦਾਸ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

ਬਹਿਰਾਮ, 5 ਮਾਰਚ (ਸਰਬਜੀਤ ਸਿੰਘ ਚੱਕਰਾਮੂੰ)-ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਪਿੰਡ ਚੱਕ ਰਾਮੂੰ ਵਿਖੇ ਪ੍ਰਬੰਧਕ ਕਮੇਟੀ ਵਲੋਂ ਪ੍ਰਵਾਸੀ ਭਾਰਤੀ ਵੀਰਾਂ ਤੇ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ...

ਪੂਰੀ ਖ਼ਬਰ »

ਖਾਲਸਾ ਸਕੂਲ ਬੰਗਾ ਵਲੋਂ ਸਾਲਾਨਾ ਸਮਾਗਮ

ਬੰਗਾ, 5 ਮਾਰਚ (ਕਰਮ ਲਧਾਣਾ)-ਸ੍ਰੀ ਗੁਰੂ ਹਰਿਗੋਬਿੰਦ ਖਾਲਸਾ ਹਾਈ ਸਕੂਲ ਚਰਨ ਕੰਵਲ ਬੰਗਾ ਦੀ ਸਕੂਲ ਕਮੇਟੀ, ਸਟਾਫ਼ ਅਤੇ ਬੱਚਿਆਂ ਵਲੋਂ ਹਰ ਸਾਲ ਕਰਾਇਆ ਜਾਣ ਵਾਲਾ ਸਲਾਨਾ ਗੁਰਮਤਿ ਸਮਾਗਮ ਇਸ ਵਾਰ ਸਕੂਲ ਵਿਖੇ ਨਾ ਕਰਕੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਚਰਨ ਕੰਵਲ ...

ਪੂਰੀ ਖ਼ਬਰ »

ਗੁਰੂ ਰਵਿਦਾਸ ਦੀਆਂ ਸਿੱਖਿਆਵਾਂ 'ਤੇ ਚੱਲਣ ਦੀ ਲੋੜ-ਬੰਗਾ

ਘੁੰਮਣਾਂ, 5 ਮਾਰਚ (ਮਹਿੰਦਰਪਾਲ ਸਿੰਘ)-ਪਿੰਡ ਡੀਂਗਰੀਆਂ 'ਚ ਗੁਰੂ ਰਵਿਦਾਸ ਦੇ ਪ੍ਰਕਾਸ਼ ਦਿਹਾੜੇ 'ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਮਲਜੀਤ ਬੰਗਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਰਵਿਦਾਸ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ 40 ਸ਼ਬਦ ਤੇ ਇਕ ...

ਪੂਰੀ ਖ਼ਬਰ »

ਮਜਾਰੀ ਟੋਲ ਪਲਾਜ਼ਾ ਤੋਂ ਕਿਸਾਨਾਂ ਦਾ ਜਥਾ ਦਿੱਲੀ ਰਵਾਨਾ

ਮਜਾਰੀ/ਸਾਹਿਬਾ, 5 ਮਾਰਚ (ਨਿਰਮਲਜੀਤ ਸਿੰਘ ਚਾਹਲ)-ਸੰਯੁਕਤ ਕਿਸਾਨ ਮੋਰਚੇ ਵਲੋਂ 6 ਮਾਰਚ ਨੂੰ ਦਿੱਲੀ ਵਿਖੇ ਰਿੰਗ ਰੋਡ ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ 5 ਘੰਟੇ ਲਈ ਬੰਦ ਕਰਨ ਦੇ ਦਿੱਤੇ ਸੱਦੇ 'ਤੇ ਮਜਾਰੀ ਟੋਲ ਪਲਾਜ਼ਾ ਤੋਂ ਕਿਸਾਨਾਂ ਦਾ ਜਥਾ ਅਵਤਾਰ ਸਿੰਘ ...

ਪੂਰੀ ਖ਼ਬਰ »

ਮੋਹਣ ਸਿੰਘ ਕੈਨੇਡੀਅਨ ਵਲੋਂ ਸਕੂਲ ਨੂੰ 50 ਹਜ਼ਾਰ ਰੁਪਏ ਦਾਨ

ਘੁੰਮਣਾਂ, 5 ਮਾਰਚ (ਮਹਿੰਦਰਪਾਲ ਸਿੰਘ)-ਪਿੰਡ ਘੁੰਮਣਾਂ ਦੇ ਪ੍ਰਵਾਸੀ ਭਾਰਤੀ ਮੋਹਣ ਸਿੰਘ ਕੈਨੇਡੀਅਨ ਤੇ ਮਾਤਾ ਗੁਰਮੀਤ ਕੌਰ ਨੇ ਆਪਣੇ ਸ਼ਹੀਦ ਪੁੱਤਰ ਪਰਮਜੀਤ ਸਿੰਘ ਘੁੰਮਣ ਦੀ ਯਾਦ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਮਣ ਨੂੰ ਸਾਬਕਾ ਸਰਪੰਚ ਕੁਲਦੀਪ ਰਾਜ ...

ਪੂਰੀ ਖ਼ਬਰ »

ਅਮਰਪ੍ਰੀਤ ਕੌਰ ਕਾਹਲੋਂ ਤੇ ਰਵਿੰਦਰ ਕੁਮਾਰ ਸਰੀਨ ਅਤੇ ਹੋਰ ਕਰਮਚਾਰੀਆਂ ਨੇ ਲਗਵਾਇਆ ਕੋਵਿਡ-19 ਦਾ ਦੂਜਾ ਟੀਕਾ

ਨਵਾਂਸ਼ਹਿਰ, 5 ਮਾਰਚ (ਗੁਰਬਖਸ਼ ਸਿੰਘ ਮਹੇ)-ਅੱਜ ਅਮਰਪ੍ਰੀਤ ਕੌਰ ਢਿੱਲੋਂ ਅਤੇ ਰਵਿੰਦਰ ਸਰੀਨ ਨੇ ਕੋਰੋਨਾ-19 ਵੈਕਸੀਨ ਪ੍ਰਤੀ ਲੋਕਾਂ ਦੇ ਮਨਾਂ ਵਿਚੋਂ ਅਫ਼ਵਾਹਾਂ ਨੂੰ ਦੂਰ ਕਰਨ ਲਈ ਸਿਵਲ ਹਸਪਤਾਲ, ਨਵਾਂਸ਼ਹਿਰ ਵਿਖੇ ਪਹੁੰਚ ਕੇ ਖ਼ੁਦ ਕੋਵਿਡ-19 ਦਾ ਟੀਕਾ ਲਗਵਾਇਆ | ...

ਪੂਰੀ ਖ਼ਬਰ »

ਕੇਂਦਰ ਸਰਕਾਰ ਅੰਨਦਾਤਾ ਕਹਾਉਣ ਵਾਲੇ ਕਿਸਾਨਾਂ ਨਾਲ ਕਰ ਰਹੀ ਹੈ ਧੱਕਾ-ਮਨੀਸ਼ ਤਿਵਾੜੀ

ਮੁਕੰਦਪੁਰ, 5 ਮਾਰਚ (ਸੁਖਜਿੰਦਰ ਸਿੰਘ ਬਖਲੌਰ)-ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਦੀ ਕੇਂਦਰ ਸਰਕਾਰ ਦੇਸ਼ ਦੇ ਅੰਨਦਾਤਾ ਕਹਾਉਣ ਵਾਲੇ ਕਿਸਾਨਾਂ ਨਾਲ ਕਾਲੇ ...

ਪੂਰੀ ਖ਼ਬਰ »

ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਵਰਚੂਅਲ ਕਿਸਾਨ ਮੇਲਾ 9 ਨੂੰ

ਭੱਦੀ, 5 ਮਾਰਚ (ਨਰੇਸ਼ ਧੌਲ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਵਰਚੂਅਲ ਕਿਸਾਨ ਮੇਲਾ ਮਿਤੀ 9 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ | ਨਿਰਦੇਸ਼ਕ ਡਾ: ਮਨਮੋਹਨਜੀਤ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਾਰਨ ਇਸ ...

ਪੂਰੀ ਖ਼ਬਰ »

ਡਾ: ਓਬਰਾਏ ਰੱਤੇਵਾਲ 'ਚ ਸ਼ੁਰੂ ਕੀਤੇ ਜਾਣ ਵਾਲੇ ਖ਼ੂਨ ਜਾਂਚ ਕੇਂਦਰ ਦਾ ਕਰਨਗੇ ਅੱਜ ਆਰੰਭ-ਜਥੇਦਾਰ ਬੈਂਸ

ਬਲਾਚੌਰ, 5 ਮਾਰਚ (ਸ਼ਾਮ ਸੁੰਦਰ ਮੀਲੂ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਆਮ ਲੋਕਾਂ ਦੀਆਂ ਲੋੜਾਂ ਨੂੰ ਸਮਝਦਿਆਂ ਘੱਟ ਖ਼ਰਚ 'ਤੇ ਖ਼ੂਨ ਦੀ ਜਾਂਚ ਲਈ ਖੋਲ੍ਹੀਆਂ ਜਾ ਰਹੀਆਂ ਲੈਬਾਰਟਰੀਆਂ ਤਹਿਤ ਤੀਸਰੀ ਲੈਬ ਬਲਾਚੌਰ ਵਿਧਾਨ ਸਭਾ ਹਲਕੇ ਦੇ ਕਸਬਾ ਰੱਤੇਵਾਲ ਵਿਖੇ ਚੱਲ ਰਹੇ ਭੂਰੀਵਾਲੇ ਕਾਲਜ ਵਿਚ 6 ਮਾਰਚ ਸ਼ਨੀਵਾਰ ਨੂੰ ਆਰੰਭ ਕੀਤੀ ਜਾ ਰਹੀ ਹੈ | ਜਾਣਕਾਰੀ ਦਿੰਦਿਆਂ ਟਰੱਸਟ ਦੇ ਮੈਂਬਰ ਹਲਕਾ ਬਲਾਚੌਰ ਦੇ ਸਮਾਜ ਸੇਵੀ ਜਥੇ: ਦਲਜੀਤ ਸਿੰਘ ਬੈਂਸ ਖੁਰਦਾ, ਦੁਰਗੇਸ਼ ਜੰਡੀ, ਨੇ ਦੱਸਿਆ ਕਿ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ: ਐੱਸ.ਪੀ. ਸਿੰਘ ਓਬਰਾਏ ਵਲੋਂ ਹੋਰ ਅਨੇਕਾਂ ਸਮਾਜ ਸੇਵੀ ਕਾਰਜਾਂ ਤੋਂ ਇਲਾਵਾ ਲੋੜਵੰਦ ਇਲਾਕਿਆਂ ਵਿਚ ਖ਼ੂਨ ਜਾਂਚ ਕੇਂਦਰ ਖੋਲ੍ਹਣ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਦੁਆਬਾ ਖੇਤਰ ਵਿਚ ਪਹਿਲੀ ਲੈਬ ਸੁਲਤਾਨਪੁਰ ਲੋਧੀ, ਦੂਸਰੀ ਗੁਰਦੁਆਰਾ ਚਰਨ ਕੰਵਲ ਬੰਗਾ, ਗੁਰਦੁਆਰਾ ਸ਼ਹੀਦਾਂ ਮਾਹਿਲਪੁਰ ਤੋਂ ਬਾਅਦ ਹੁਣ ਬਲਾਚੌਰ ਹਲਕੇ ਦੇ ਕਸਬਾ ਰੱਤੇਵਾਲ ਵਿਖੇ ਲੈਬ ਖੋਲੀ ਜਾ ਰਹੀ ਹੈ | ਜਥੇ ਦਲਜੀਤ ਸਿੰਘ ਬੈਂਸ ਨੇ ਦੱਸਿਆ 6 ਮਾਰਚ ਨੂੰ ਸਵੇਰੇ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ:ਐੱਸ.ਪੀ. ਸਿੰਘ ਓਬਰਾਏ ਅਤੇ ਟਰੱਸਟ ਦੇ ਦੁਆਬਾ ਜ਼ੋਨ ਦੇ ਪ੍ਰਧਾਨ ਅਮਰਜੋਤ ਸਿੰਘ ਲੈਬ ਦਾ ਸ਼ੁੱਭ ਆਰੰਭ ਕਰਨ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ | ਇਸ ਮੌਕੇ ਦੁਰਗੇਸ਼ ਜੰਡੀ, ਸੁਖਦੇਵ ਸਿੰਘ ਉੜਾਪੜ, ਲਖਵੀਰ ਸਿੰਘ ਖੁਰਦ, ਦਵਿੰਦਰ ਕੁਮਾਰ ਭਾਗੜਾ, ਅਵਿਸ਼ੇਕ ਖੰਨਾ ਤੋਂ ਇਲਾਵਾ ਹੋਰ ਵੀ ਸਰਬੱਤ ਦਾ ਭਲਾ ਟਰੱਸਟ ਦੇ ਮੈਂਬਰ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਕੇਂਦਰ ਕਿਸਾਨਾਂ ਪ੍ਰਤੀ ਹਮਦਰਦੀ ਵਾਲਾ ਰਵੱਈਆ ਅਪਣਾਵੇ-ਪੱਲੀ ਝਿੱਕੀ

ਮੁਕੰਦਪੁਰ, 5 ਮਾਰਚ (ਦੇਸ ਰਾਜ ਬੰਗਾ)-ਭਾਜਪਾ ਦੀ ਕੇਂਦਰ ਸਰਕਾਰ ਦੇਸ਼ ਦੇ ਕਿਸਾਨਾਂ ਪ੍ਰਤੀ ਅਣਮਨੁੱਖੀ ਵਿਵਹਾਰ ਕਰ ਰਹੀ ਹੈ ਪ੍ਰੰਤੂ ਸਰਕਾਰਾਂ ਦਾ ਕੰਮ ਤਾਂ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨਾ ਹੁੰਦਾ ਹੈ ਅਤੇ ਲੋਕਾਂ ਦੀ ਗੱਲ ਨੂੰ ਹਮਦਰਦੀ ਨਾਲ ...

ਪੂਰੀ ਖ਼ਬਰ »

ਸਰਕਾਰੀ ਹਸਪਤਾਲ ਮੁਕੰਦਪੁਰ ਵਲੋਂ ਗੈਰ-ਸੰਚਾਰੀ ਬਿਮਾਰੀਆਂ ਸਬੰਧੀ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ

ਮੁਕੰਦਪੁਰ, 5 ਮਾਰਚ (ਸੁਖਜਿੰਦਰ ਸਿੰਘ ਬਖਲੌਰ)-ਬਲਾਕ ਮੁਕੰਦਪੁਰ ਵਿਚ ਗੈਰ-ਸੰਚਾਰੀ ਬਿਮਾਰੀਆਂ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ | ਐੱਸ. ਐੱਮ. ਓ ਡਾ. ਰਵਿੰਦਰ ਸਿੰਘ ਨੇ ਇਸ ਪ੍ਰੋਗਰਾਮ ਅਧੀਨ 'ਪ੍ਰਚਾਰ ਵੈਨ' ਨੂੰ ...

ਪੂਰੀ ਖ਼ਬਰ »

ਸੰਧਵਾਂ 'ਚ ਦੋ ਰੋਜ਼ਾ ਧਾਰਮਿਕ ਸਮਾਗਮ ਅੱਜ ਤੋਂ

ਸੰਧਵਾਂ, 5 ਮਾਰਚ (ਪ੍ਰੇਮੀ ਸੰਧਵਾਂ)-ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਪਿੰਡ ਸੰਧਵਾਂ ਵਿਖੇ ਗੁਰੂ ਰਵਿਦਾਸ ਦੇ 644ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਰੋਜ਼ਾ ਧਾਰਮਿਕ ਸਮਾਗਮ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ 6 ਤੋਂ 7 ਮਾਰਚ ਨੂੰ ਸ਼ਰਧਾ ਤੇ ਉਤਸ਼ਾਹ ...

ਪੂਰੀ ਖ਼ਬਰ »

ਸੰਧਵਾਂ ਸਕੂਲ 'ਚ ਨਸ਼ਿਆਂ ਖ਼ਿਲਾਫ਼ ਚੇਤਨਾ ਸਮਾਗਮ

ਸੰਧਵਾਂ, 5 ਮਾਰਚ (ਪ੍ਰੇਮੀ ਸੰਧਵਾਂ)-ਸ੍ਰੀ ਗੁਰੂ ਹਰਿ ਰਾਇ ਸਾਹਿਬ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧਵਾਂ ਵਿਖੇ ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ ਅਨੁਸਾਰ ਪਿ੍ੰ. ਤਜਿੰਦਰ ਸ਼ਰਮਾ ਦੀ ਅਗਵਾਈ 'ਚ ਨਸ਼ਿਆਂ ਖ਼ਿਲਾਫ਼ ਕਰਵਾਏ ਗਏ ਚੇਤਨਾ ਸਮਾਗਮ 'ਚ ਵਿਸ਼ੇਸ਼ ...

ਪੂਰੀ ਖ਼ਬਰ »

ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਨੇ 'ਕੋਵੈਕਸੀਨ' ਟੀਕਾ ਲਗਵਾਇਆ

ਬੰਗਾ, 5 ਮਾਰਚ (ਜਸਬੀਰ ਸਿੰਘ ਨੂਰਪੁਰ)-ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਜ਼ਿਲ੍ਹਾ ਯੋਜਨਾ ਬੋਰਡ ਸ਼ਹੀਦ ਭਗਤ ਸਿੰਘ ਨਗਰ ਨੇ ਦਿਲਬਾਗ ਸਿੰਘ ਯਾਦਗਾਰੀ ਹਸਪਤਾਲ ਸੁੱਜੋਂ ਤੋਂ ਕੋਵਿਡ-19 ਦੇ ਟੀਕੇ 'ਕੋਵੈਕਸੀਨ' ਦਾ ਪਹਿਲਾ ਟੀਕਾ ਲਗਵਾਇਆ | ਪੱਲੀ ਝਿੱਕੀ ਨੇ ਕਿਹਾ ਕਿ ...

ਪੂਰੀ ਖ਼ਬਰ »

ਦੋਆਬਾ ਕਿਸਾਨ ਯੂਨੀਅਨ ਪੰਜਾਬ ਵਲੋਂ ਕਿਸਾਨਾਂ ਨੂੰ ਦਿੱਲੀ ਮੋਰਚੇ 'ਚ ਜਾਣ ਲਈ ਕੀਤਾ ਪ੍ਰੇਰਿਤ

ਔੜ, 5 ਮਾਰਚ (ਜਰਨੈਲ ਸਿੰਘ ਖੁਰਦ)-ਕਿਸਾਨ ਅੰਦੋਲਨ ਦੇ ਚਲਦਿਆਂ ਦੋਆਬਾ ਕਿਸਾਨ ਯੂਨੀਅਨ ਪੰਜਾਬ ਵਲੋਂ ਪਿੰਡ ਬਜੀਦਪੁਰ ਵਿਖੇ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ਬਜੀਦਪੁਰ ਦੀ ਅਗਵਾਈ ਹੇਠ ਦਿੱਲੀ ਦੇ ਬਾਰਡਰਾਂ 'ਤੇ ਚੱਲ ਰਹੇ ਕਿਸਾਨ ਮੋਰਚੇ ਸਬੰਧੀ ਅਗਲੀ ਰਣਨੀਤੀ ...

ਪੂਰੀ ਖ਼ਬਰ »

117 ਵਿਧਾਨ ਸਭਾਵਾਂ ਵਿਚ ਬਸਪਾ 15 ਮਾਰਚ ਨੂੰ 'ਹਾਥੀ ਯਾਤਰਾਵਾਂ' ਕੱਢੇਗੀ-ਜਸਵੀਰ ਸਿੰਘ ਗੜ੍ਹੀ ਬਸਪਾ ਪ੍ਰਧਾਨ

ਬਲਾਚੌਰ, 5 ਮਾਰਚ (ਸ਼ਾਮ ਸੁੰਦਰ ਮੀਲੂ)-ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਪਿੰਡ ਸਿਆਣਾ ਵਿਖੇ ਪ੍ਰਬੰਧਕ ਕਮੇਟੀ ਵਲੋਂ ਸੰਗਤ ਦੇ ਸਹਿਯੋਗ ਨਾਲ ਗੁਰਪੁਰਬ ਸ਼ਰਧਾ ਭਾਵ ਨਾਲ ਮਨਾਇਆ ਗਿਆ | ਗੁਰਪੁਰਬ ਸਮਾਗਮ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਬਹੁਜਨ ਸਮਾਜ ਪਾਰਟੀ ਦੇ ਸੂਬਾ ...

ਪੂਰੀ ਖ਼ਬਰ »

ਕੇਂਦਰ ਸਰਕਾਰ ਤੇਲ ਦੀਆਂ ਅਤੇ ਸੂਬਾ ਸਰਕਾਰ ਬਿਜਲੀ ਦੀਆਂ ਵਧਦੀਆਂ ਕੀਮਤਾਂ 'ਤੇ ਪਾਏ ਕਾਬੂ-ਹਿਤੇਸ਼ ਜਾਡਲਾ

ਨਵਾਂਸ਼ਹਿਰ, 5 ਮਾਰਚ (ਹਰਿੰਦਰ ਸਿੰਘ)-ਸ਼੍ਰੋਮਣੀ ਯੂਥ ਅਕਾਲੀ ਦਲ (ਬ) ਦੇ ਕੋਰ ਕਮੇਟੀ ਮੈਂਬਰ ਹਿਤੇਸ਼ ਜਾਡਲਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਨੂੰ ਘੱਟ ਕਰਕੇ ਜੀ.ਐੱਸ.ਟੀ. ਦੇ ਦਾਇਰੇ 'ਚ ਲਿਆ ਕੇ ਮਹਿੰਗਾਈ ਦੀ ...

ਪੂਰੀ ਖ਼ਬਰ »

ਕੈਪਟਨ ਸਰਕਾਰ ਪੰਜਾਬੀਆਂ ਦੀ ਹਰੇਕ ਰੀਝ ਪੂਰੀ ਕਰੇਗੀ-ਸਤਵੀਰ ਸਿੰਘ ਪੱਲੀ ਝਿੱਕੀ

ਬੰਗਾ, 5 ਮਾਰਚ (ਕਰਮ ਲਧਾਣਾ)-ਪੰਜਾਬ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੰਜਾਬੀਆਂ ਦੀ ਹਰੇਕ ਰੀਝ ਪੂਰੀ ਕਰਨ ਲਈ ਦਿਨ ਰਾਤ ਇਕ ਕਰਕੇ ਕੰਮ ਕਰ ਰਹੀ ਹੈ | ਹਰੇਕ ਵਰਗ ਸਰਕਾਰ ਦੇ ਕੰਮਾਂ ਤੋਂ ਪੂਰੀ ਤਰ੍ਹਾਂ ਸ਼ੰਤੁਸ਼ਟ ਹੈ | ਇਹ ਵਿਚਾਰ ਪਿੰਡ ਪਠਲਾਵਾ ...

ਪੂਰੀ ਖ਼ਬਰ »

ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਅੱਖਾਂ ਦਾ ਜਾਂਚ ਕੈਂਪ ਅੱਜ

ਨਵਾਂਸ਼ਹਿਰ, 5 ਮਾਰਚ (ਹਰਿੰਦਰ ਸਿੰਘ)-ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਅੱਜ ਸਿਹਤ ਵਿਭਾਗ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਡਿਸਪੈਂਸਰੀ (ਨਜ਼ਦੀਕ ਗੁਰਦੁਆਰਾ ਟਾਹਲੀ ...

ਪੂਰੀ ਖ਼ਬਰ »

ਜਥੇ: ਰਘਵੀਰ ਸਿੰਘ ਰੱਕੜ ਦਾ ਦਿਹਾਂਤ, ਇਲਾਕੇ 'ਚ ਸੋਗ ਦੀ ਲਹਿਰ

ਮਜਾਰੀ/ਸਾਹਿਬਾ, 5 ਮਾਰਚ (ਨਿਰਮਲਜੀਤ ਸਿੰਘ ਚਾਹਲ)-ਉੱਘੇ ਸਮਾਜ ਸੇਵੀ, ਅਕਾਲੀ ਆਗੂ ਤੇ ਗੁਰੂ ਨਾਨਕ ਬੱਬਰ ਅਕਾਲੀ ਯਾਦਗਾਰੀ ਕਾਲਜ ਲੜਕੀਆਂ ਮਜਾਰੀ ਦੇ ਟਰੱਸਟੀ ਜਥੇ: ਰਘਵੀਰ ਸਿੰਘ ਰੱਕੜ ਪਿੰਡ ਰੱਕੜਾਂ ਢਾਹਾਂ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ...

ਪੂਰੀ ਖ਼ਬਰ »

10 ਗਰਾਮ ਹੈਰੋਇਨ ਸਮੇਤ ਇਕ ਕਾਬੂ

ਰੈਲਮਾਜਰਾ, 5 ਮਾਰਚ (ਰਾਕੇਸ਼ ਰੋਮੀ)-ਬਲਾਚੌਰ ਰੋਪੜ ਰਾਜ ਮਾਰਗ 'ਤੇ ਆਸਰੋਂ ਨਜ਼ਦੀਕ ਲਗਾਏ ਹਾਈਟੈੱਕ ਨਾਕੇ 'ਤੇ ਰਾਤ ਸਾਢੇ ਦਸ ਵਜੇ ਦੇ ਕਰੀਬ 10 ਗਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਹਿਰਾਸਤ ਵਿਚ ਲੈ ਕੇ ਪਰਚਾ ਦਰਜ ਕਰ ਦਿੱਤਾ ਹੈ | ਇਸ ਸਬੰਧ ਵਿਚ ਚੌਕੀ ਇੰਚਾਰਜ ...

ਪੂਰੀ ਖ਼ਬਰ »

ਨਵਾਂਸ਼ਹਿਰ ਦੇ ਵਿਕਾਸ ਨਗਰ 'ਚ ਕੀਤੇ ਕੋਰੋਨਾ ਟੈੱਸਟ

ਨਵਾਂਸ਼ਹਿਰ, 5 ਮਾਰਚ (ਗੁਰਬਖਸ਼ ਸਿੰਘ ਮਹੇ)-ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਗੁਰਦੀਪ ਸਿੰਘ ਕਪੂਰ ਦੇ ਦਿਸ਼ਾ ਨਿਰਦੇਸ਼ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਡਾ: ਗੁਰਪਾਲ ਕਟਾਰੀਆ ਦੀਆਂ ਹਦਾਇਤਾਂ ਅਨੁਸਾਰ ਅਤੇ ਡਾ: ਮਨਪ੍ਰੀਤ ਕੌਰ ਦੀ ਅਗਵਾਈ ਵਿਚ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX