ਤਾਜਾ ਖ਼ਬਰਾਂ


ਅਣਪਛਾਤੀਆਂ ਵਲੋਂ ਕਬਾੜ ਦੀ ਦੁਕਾਨ ਤੋਂ ਹਥਿਆਰ ਦੀ ਨੋਕ 'ਤੇ ਨਕਦੀ ਖੋਹ ਕੇ ਫ਼ਰਾਰ
. . .  28 minutes ago
ਅੰਮ੍ਰਿਤਸਰ/ਸੁਲਤਾਨਵਿੰਡ, 11 ਮਈ (ਗੁਰਨਾਮ ਸਿੰਘ ਬੁੱਟਰ ) - ਅੰਮ੍ਰਿਤਸਰ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਅੰਦਰ ਵਧ ਰਹੀਆਂ ਲੁੱਟਾਂ - ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀ ਲੈ ...
ਅਨੰਤਨਾਗ (ਜੰਮੂ ਕਸ਼ਮੀਰ) ਵਿਚ ਚਲ ਰਹੀ ਮੁੱਠਭੇੜ ਵਿਚ ਤਿੰਨੋਂ ਅੱਤਵਾਦੀ ਮਾਰੇ ਗਏ
. . .  46 minutes ago
ਅਨੰਤਨਾਗ , 11 ਮਈ - ਜੰਮੂ ਕਸ਼ਮੀਰ ਦੇ ਅਨੰਤਨਾਗ ਵਿਚ ਚਲ ਰਹੀ ਅੱਤਵਾਦੀਆਂ ਨਾਲ ਮੁੱਠਭੇੜ ਵਿਚ ਤਿੰਨੋਂ ਅੱਤਵਾਦੀ ਮਾਰੇ ਗਏ ਹਨ...
ਜਲੰਧਰ ਵਿਚ ਵਾਪਰਿਆ ਦਰਦਨਾਕ ਹਾਦਸਾ , ਇਕ ਮੌਤ
. . .  about 1 hour ago
ਜਲੰਧਰ , 11 ਮਈ - ਜਲੰਧਰ ਵਿਚ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿਚ ਐਕਟਿਵਾ ਚਾਲਕ ਦੀ ਦਰਦਨਾਕ ਮੌਤ ਹੋ...
ਵਾਇਰਸ ਦੇ ਰੂਪ ਬੀ 1617 ਲਈ ਵਧੇਰੇ ਜਾਣਕਾਰੀ ਦੀ ਜ਼ਰੂਰਤ - ਡਾ ਮਾਰੀਆ ਵੈਨ ਕੇਰਖੋਵ (ਡਬਲਯੂ.ਐੱਚ.ਓ.)
. . .  about 1 hour ago
ਨਵੀਂ ਦਿੱਲੀ , 11 ਮਈ - ਵਾਇਰਸ ਦਾ ਰੂਪ ਬੀ 1617 ਜਿਸ ਨੂੰ ਪਹਿਲਾਂ ਭਾਰਤ ਵਿਚ ਪਛਾਣਿਆ ਗਿਆ ਸੀ, ਉਸ 'ਤੇ ਡਬਲਯੂ.ਐੱਚ.ਓ. ਦੁਆਰਾ ਧਿਆਨ ਨਾਲ ਕੰਮ ਕੀਤਾ...
ਭਾਰਤ ਵਿਚ 3,29,942 ਨਵੇਂ ਕੋਰੋਨਾ ਦੇ ਮਾਮਲੇ ਆਏ ਸਾਹਮਣੇ
. . .  about 1 hour ago
ਨਵੀਂ ਦਿੱਲੀ, 11 ਮਈ - ਕੇਂਦਰੀ ਸਿਹਤ ਮੰਤਰਾਲਾ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿਚ ਭਾਰਤ ਵਿਚ 3,29,942 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ...
ਸੰਦੀਪ ਸਿੰਗਲਾ ਦੀ ਮੌਤ ਨਾਲ "ਆਪ" 'ਚ ਸ਼ੋਕ ਦੀ ਲਹਿਰ
. . .  about 1 hour ago
ਸੰਗਰੂਰ 11 ਮਈ (ਧੀਰਜ ਪਸ਼ੋਰੀਆ) - ਧੂਰੀ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਸਿੰਗਲਾ ਅਤੇ ਓੁਸ ਦੇ ਦੋ ਸਾਥੀਆਂ ਦੀ ਬੀਤੀ ਰਾਤ ਸੜਕ ਹਾਦਸੇ ਵਿਚ ਹੋਈ ਮੌਤ ਨਾਲ "ਆਪ" ਵਿਚ ਸ਼ੋਕ ਦੀ ਲਹਿਰ ...
ਵਿਸ਼ਵ ਹਿੰਦੂ ਪ੍ਰੀਸ਼ਦ ਦਾ ਨੇਤਾ ਨਕਲੀ ਰੈਮਡੇਸਿਵਿਰ ਦਵਾਈ ਦਾ ਗਿਰੋਹ ਚਲਾਉਣ ਦੇ ਦੋਸ਼ 'ਚ ਕਾਬੂ
. . .  about 2 hours ago
ਜਬਲਪੁਰ, 11 ਮਈ - ਮੱਧ ਪ੍ਰਦੇਸ਼ ਵਿਚ ਜਬਲਪੁਰ ਦੇ ਇਕ ਹਸਪਤਾਲ ਦੇ ਡਾਇਰੈਕਟਰ ਸਮੇਤ ਚਾਰ ਲੋਕਾਂ ਨੂੰ ਨਕਲੀ ਰੈਮਡੇਸਿਵਿਰ ਦਵਾਈ ਖਰੀਦਣ ਤੇ ਮਰੀਜ਼ਾਂ ਨੂੰ ਦੇਣ ਦੇ ਦੋਸ਼ ਵਿਚ ਗ੍ਰਿਫ਼ਤਾਰ...
ਅਮਰੀਕਾ ਵਿਚ 13 ਮਈ ਤੋਂ 12 ਤੋਂ 15 ਸਾਲ ਦੇ ਬੱਚਿਆਂ ਨੂੰ ਲਾਈ ਜਾ ਸਕਦੀ ਹੈ ਕੋਰੋਨਾ ਵੈਕਸੀਨ
. . .  about 3 hours ago
ਵਾਸ਼ਿੰਗਟਨ, 11 ਮਈ - ਅਮਰੀਕਾ ਵਿਚ ਹੁਣ 12 ਸਾਲ ਤੋਂ 15 ਦੇ ਬੱਚਿਆਂ ਨੂੰ ਵੀ ਕੋਵਿਡ ਵੈਕਸੀਨ ਦਿੱਤੀ ਜਾਵੇਗੀ। ਰਿਪੋਰਟਾਂ ਅਨੁਸਾਰ ਜਿਸ ਦੀ ਸ਼ੁਰੂਆਤ 13 ਮਈ ਤੋਂ ਹੋ ਸਕਦੀ ਹੈ। ਅਮਰੀਕੀ ਕਾਨੂੰਨੀ ਘਾੜਿਆਂ ਨੇ ਫਾਈਜ਼ਰ-ਬਾਇਓਐਨਟੈੱਕ...
ਸੁਰੱਖਿਆ ਬਲਾਂ ਨੇ 3 ਅੱਤਵਾਦੀਆਂ ਨੂੰ ਪਾਇਆ ਘੇਰਾ
. . .  about 3 hours ago
ਸ੍ਰੀਨਗਰ, 11 ਮਈ - ਜੰਮੂ ਕਸ਼ਮੀਰ ਦੇ ਅਨੰਤਨਾਗ ਸਥਿਤ ਵਾਈਲੋ ਤੇ ਕੋਕੇਰਨਾਗ ਇਲਾਕੇ ਵਿਚ ਚੱਲ ਰਹੀ ਮੁੱਠਭੇੜ ਵਿਚ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀਆਂ ਨੂੰ ਘੇਰਾ ਪਾਇਆ ਹੋਇਆ ਹੈ। ਇਹ ਅੱਤਵਾਦੀ ਲਕਸ਼ਰ-ਏ-ਤਾਇਬਾ...
ਕਾਰ ਤੇ ਟਰੱਕ ਦਰਮਿਆਨ ਵਾਪਰੇ ਹਾਦਸੇ 'ਚ 3 ਨੌਜਵਾਨਾਂ ਦੀ ਮੌਤ
. . .  about 3 hours ago
ਖਮਾਣੋਂ (ਫ਼ਤਿਹਗੜ੍ਹ ਸਾਹਿਬ) , 11 ਮਈ (ਮਨਮੋਹਣ ਸਿੰਘ ਕਲੇਰ) - ਬੀਤੀ ਰਾਤ ਮੁੱਖ ਮਾਰਗ 'ਤੇ ਪਿੰਡ ਰਾਣਵਾਂ ਨਜ਼ਦੀਕ ਇਕ ਟਰੱਕ ਅਤੇ ਕਾਰ ਦਰਮਿਆਨ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਧੂਰੀ ਦੇ ਤਿੰਨ ਨੌਜਵਾਨਾਂ ਦੀ ਮੌਤ ਹੋ...
ਅੱਜ ਦਾ ਵਿਚਾਰ
. . .  1 minute ago
ਮੁੰਬਈ : ਸਲਮਾਨ ਖ਼ਾਨ ਦੀਆਂ ਭੈਣਾਂ ਅਲਵੀਰਾ ਤੇ ਅਰਪਿਤਾ ਵੀ ਕੋਰੋਨਾ ਪਾਜ਼ੀਟਿਵ
. . .  1 day ago
ਭੋਪਾਲ : ਭਾਜਪਾ ਵਿਧਾਇਕ ਅਤੇ ਸਾਬਕਾ ਮੰਤਰੀ ਜੁਗਲ ਕਿਸ਼ੋਰ ਬਾਗੜੀ ਦਾ ਕੋਰੋਨਾ ਨਾਲ ਦਿਹਾਂਤ
. . .  1 day ago
ਨਵੀਂ ਦਿੱਲੀ : ਜੋਸ ਜੇ ਕਟੂਰ ਬਣੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਨਵੇਂ ਕਾਰਜਕਾਰੀ ਨਿਰਦੇਸ਼ਕ
. . .  1 day ago
ਪੰਜਾਬ ਦੇ ਐਨ.ਐੱਚ.ਐੱਮ. ਮੁਲਾਜ਼ਮਾਂ ਦੀਆਂ ਸੇਵਾਵਾਂ ਖ਼ਤਮ ਕਰਨ ਲਈ ਪੱਤਰ ਜਾਰੀ
. . .  1 day ago
ਲੋਹੀਆਂ ਖ਼ਾਸ, 10 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ) -ਪੰਜਾਬ ਸਰਕਾਰ ਦੇ ਰਾਸ਼ਟਰੀ ਸਿਹਤ ਮਿਸ਼ਨ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਪੱਤਰ ਨੰ: ਐਨ.ਐਨ.ਐੱਮ./ਪੀ.ਬੀ./21/68125 ਮਿਤੀ 10/5/2021 ਰਾਹੀਂ ਨੈਸ਼ਨਲ ਹੈਲਥ ...
ਚੰਡੀਗੜ੍ਹ 'ਚ ਵਧਿਆ ਇਕ ਹਫ਼ਤੇ ਲਈ ਕੋਰੋਨਾ ਕਰਫ਼ਿਊ
. . .  1 day ago
ਚੰਡੀਗੜ੍ਹ, ਚੰਡੀਗੜ੍ਹ ,10 ਮਈ {ਮਨਜੋਤ ਸਿੰਘ}- ਕੋਰੋਨਾ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਚੰਡੀਗੜ੍ਹ ਵਿਚ ਕੋਰੋਨਾ ਕਰਫ਼ਿਊ ਨੂੰ ਇਕ ਹੋਰ ਹਫਤੇ ਲਈ ਵਧਾ ਦਿੱਤਾ ਗਿਆ ਹੈ। ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਚੰਡੀਗੜ੍ਹ ਵਿਚ ਰਾਤ ਦਾ ...
ਐੱਸ. ਆਈ. ਟੀ. ਵਲੋਂ ਕੋਟਕਪੂਰਾ ਮਾਮਲੇ ਦੀ ਜਾਂਚ ਵਿਚ ਹੋਰ ਸਬੂਤ ਜੁਟਾਉਣ ਲਈ ਈਮੇਲ ਤੇ ਵਟਸਐਪ ਨੰਬਰ ਜਾਰੀ
. . .  1 day ago
ਚੰਡੀਗੜ੍ਹ,10 ਮਈ-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੇ ਪੰਜਾਬ ਸਰਕਾਰ ਵੱਲੋਂ ਗਠਿਤ ਨਵੀਂ ਵਿਸ਼ੇਸ਼ ਜਾਂਚ ਟੀਮ ਦੇ ਅਧਿਕਾਰੀਆਂ ਨੇ ਕੋਟਕਪੂਰਾ ਦੀਆਂ ਘਟਨਾਵਾਂ 'ਤੇ ਵਿਸ਼ੇਸ਼ ਮੀਟਿੰਗ ਕੀਤੀ। ਇਸ ਮਾਮਲੇ ਸਬੰਧੀ ਢੁਕਵੇਂ ...
ਵੈਨਕੋਵਰ ਏਅਰਪੋਰਟ ਅੰਦਰ ਗੈਂਗਸਟਰ ਕਰਮਨ ਗਰੇਵਾਲ ਦੀ ਗੋਲ਼ੀਆਂ ਮਾਰ ਕੇ ਹੱਤਿਆ
. . .  1 day ago
ਵੈਨਕੋਵਰ , 10 ਮਈ }ਸਤਪਾਲ ਸਿੰਘ ਜੌਹਲ} -ਵੈਨਕੋਵਰ ਏਅਰਪੋਰਟ ਅੰਦਰ ਕੱਲ੍ਹ ਯੂ.ਐਨ. ਗੈਂਗ ਦੇ ਗੈਂਗਸਟਰ ਕਰਮਨ ਗਰੇਵਾਲ (28) ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰਨ ਮਗਰੋਂ ਦੋ ਹਮਲਾਵਰ ਫਰਾਰ ਹੋਣ ਦੀ ਖ਼ਬਰ ...
ਅੰਮ੍ਰਿਤਸਰ ਵਿਚ 610 ਨਵੇਂ ਕੋਰੋਨਾ ਦੇ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ, 10 ਮਈ ( ਰੇਸ਼ਮ ਸਿੰਘ ) - ਅੰਮ੍ਰਿਤਸਰ ਵਿਚ 610 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ | ਇਨ੍ਹਾਂ ਮਾਮਲਿਆਂ ਦੇ ਸਾਹਮਣੇ ਆਊਣ ਨਾਲ ਕੁੱਲ ਗਿਣਤੀ 36712...
ਪਠਾਨਕੋਟ ਵਿਚ ਕੋਰੋਨਾ ਦੇ 409 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ, 10 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਜਿਸ ਨਾਲ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ ਦਹਿਸ਼ਤ ਦਾ ਮਾਹੌਲ...
ਮਾਨਸਾ ਜ਼ਿਲ੍ਹੇ ’ਚ ਕੋਰੋਨਾ ਨਾਲ 4 ਮੌਤਾਂ, 350 ਨਵੇਂ ਕੇਸ ਆਏ
. . .  1 day ago
ਮਾਨਸਾ, 10 ਮਈ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ ਦਿਨੋ - ਦਿਨ ਵਧ ਰਿਹਾ ਹੈ। ਅੱਜ ਜਿੱਥੇ ਇਸ ਵਾਇਰਸ ਨਾਲ 4 ਜਣਿਆਂ ਦੀ ਮੌਤ ਹੋ ਗਈ ਹੈ...
ਲੁਧਿਆਣਾ ਵਿਚ ਕੋਰੋਨਾ ਨਾਲ 46 ਮੌਤਾਂ
. . .  1 day ago
ਲੁਧਿਆਣਾ, 10 ਮਈ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਅੱਜ ਕੋਰੋਨਾ ਨਾਲ 46 ਮੌਤਾਂ ਹੋ ਗਈਆਂ ਹਨ, ਜਿਸ ਵਿਚ 30 ਮੌਤਾਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਹਨ...
ਮੋਗਾ ਜ਼ਿਲ੍ਹੇ ਵਿਚ ਕੋਰੋਨਾ ਨਾਲ ਇਕ ਮੌਤ ,119 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਮੋਗਾ, 10 ਮਈ (ਗੁਰਤੇਜ ਸਿੰਘ ਬੱਬੀ) - ਮੋਗਾ ਜ਼ਿਲ੍ਹੇ ਅੰਦਰ ਕੋਰੋਨਾ ਦਾ ਕਹਿਰ ਜਾਰੀ ਹੈ ਅਤੇ ਅੱਜ ਕੋਰੋਨਾ ਨਾਲ ਇਕ ਹੋਰ ਜੀਵਨ ਮੌਤ ਦੀ ਭੇਟ ਚੜ੍ਹ ਗਿਆ । ਅੱਜ ਸਿਹਤ ਵਿਭਾਗ ਵਲੋਂ...
ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਪ੍ਰਤਾਪ ਸਿੰਘ ਬਾਜਵਾ ਅਤੇ ਚਰਨਜੀਤ ਸਿੰਘ ਚੰਨੀ ਸਮੇਤ ਗੁਰਪ੍ਰੀਤ ਕਾਂਗੜ ਦੀ ਮੁਲਾਕਾਤ
. . .  1 day ago
ਚੰਡੀਗੜ੍ਹ , 10 ਮਈ ( ਸੁਰਿੰਦਰਪਾਲ ਸਿੰਘ ) - ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਪ੍ਰਤਾਪ ਸਿੰਘ ਬਾਜਵਾ ਅਤੇ ਚਰਨਜੀਤ...
ਦੋਰਾਹਾ ਜੀ. ਟੀ. ਰੋਡ ਪੁਲਿਸ ਨਾਕੇ ਤੋਂ ਇਕ ਪੁਲਿਸ ਮੁਲਾਜ਼ਮ ਨੂੰ ਜ਼ਖ਼ਮੀ ਕਰ ਕੇ ਚਾਰ ਅਣਪਛਾਤੇ ਨੌਜਵਾਨ ਅਸਲਾ ਖੋਹ ਕੇ ਫ਼ਰਾਰ
. . .  1 day ago
ਦੋਰਾਹਾ, 10 ਮਈ (ਜਸਬੀਰ ਝੱਜ) - ਦੋਰਾਹਾ ਵਿਖੇ ਪੁਲਿਸ ਨਾਕੇ ਤੋਂ ਅਣਪਛਾਤੇ ਚਾਰ ਨੌਜਵਾਨ ਪੁਲਿਸ ਕਰਮਚਾਰੀ ਨੂੰ ਜ਼ਖਮੀ ਕਰ ਕੇ ਅਤੇ ਉਸ ਦਾ ਸਰਵਿਸ ਰਿਵਾਲਵਰ ਖੋਹ ਕੇ ਫ਼ਰਾਰ ਹੋ ਗਏ। ਜਿਸ ਦੇ ਬਾਰੇ ਮੌਕੇ ਉੱਤੇ ਐੱਸ. ਪੀ. ਡੀ. ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 23 ਫੱਗਣ ਸੰਮਤ 552
ਵਿਚਾਰ ਪ੍ਰਵਾਹ: ਰੁੱਖ ਲਗਾਉਣਾ ਅਤੇ ਪਾਣੀ ਦੀ ਉਚਿਤ ਵਰਤੋਂ ਕਰਨਾ ਸਭ ਤੋਂ ਵੱਡਾ ਕੰਮ ਮੰਨਿਆ ਜਾਂਦਾ ਹੈ। ਵਿਨੋਬਾ ਭਾਵੇ

ਫ਼ਤਹਿਗੜ੍ਹ ਸਾਹਿਬ

ਪਿੰਡ ਰਾਏਪੁਰ ਦਾ ਫ਼ੌਜੀ ਭਾਰਤ-ਚੀਨ ਬਾਰਡਰ 'ਤੇ ਹੋਇਆ ਫ਼ੌਤ

ਅਮਲੋਹ, 5 ਮਾਰਚ (ਰਿਸ਼ੂ ਗੋਇਲ)-ਬਲਾਕ ਅਮਲੋਹ ਅਧੀਨ ਆਉਂਦੇ ਪਿੰਡ ਰਾਏਪੁਰ ਅਰਾਈਆਂ ਦਾ ਵਸਨੀਕ ਫ਼ੌਜੀ ਗੁਰਜੰਟ ਸਿੰਘ (35) ਪੁੱਤਰ ਸੰਤੋਖ ਸਿੰਘ ਭਾਰਤ-ਚੀਨ ਬਾਰਡਰ 'ਤੇ ਫ਼ੌਤ ਹੋ ਗਿਆ, ਜਿਸ ਕਾਰਨ ਪਰਿਵਾਰ ਸਮੇਤ ਪਿੰਡ ਵਾਸੀਆਂ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ | ਇਸ ਮੌਕੇ ...

ਪੂਰੀ ਖ਼ਬਰ »

ਪ੍ਰਸਿੱਧ ਕਬੱਡੀ ਖਿਡਾਰੀ ਜੱਗਾ ਧਨੌਲਾ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਨਾਲ ਮੌਤ

ਖਮਾਣੋਂ, 5 ਮਾਰਚ (ਜੋਗਿੰਦਰ ਪਾਲ)-ਇੰਟਰਨੈਸ਼ਨਲ ਕਬੱਡੀ ਖਿਡਾਰੀ ਆਲ ਇੰਡੀਆ ਇੰਟਰਵਰਸਿਟੀ ਜੇਤੂ ਜਗਜੀਤ ਸਿੰਘ ਉਰਫ਼ ਜੱਗਾ ਧਨੌਲਾ ਸਪੁੱਤਰ ਜਗਨਾਹਰ ਸਿੰਘ ਦੀ ਕੈਨੇਡਾ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਦੁਖਦਾਈ ਖ਼ਬਰ ਹੈ | ਜਾਣਕਾਰੀ ਦਿੰਦਿਆਂ ਕਬੱਡੀ ...

ਪੂਰੀ ਖ਼ਬਰ »

ਦਿਨ-ਦਿਹਾੜੇ ਚੋਰਾਂ ਨੇ ਘਰ 'ਤੇ ਮਾਰਿਆ ਡਾਕਾ

ਅਮਲੋਹ, 5 ਮਾਰਚ (ਰਿਸ਼ੂ ਗੋਇਲ)-ਸ਼ਹਿਰ ਅਮਲੋਹ ਦੇ ਵਾਸੀਆਂ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਗਊਸ਼ਾਲਾ ਰੋਡ ਵਾਰਡ ਨੰ-13 'ਚ ਨਿਰਮਲ ਸਿੰਘ ਪੁੱਤਰ ਭਗਵਾਨ ਸਿੰਘ ਦੀ ਕੋਠੀ ਵਿਖੇ ਦੁਪਹਿਰੇ 11 ਤੋਂ 12 ਵਜੇ ਦੇ ਵਿਚਕਾਰ ਚੋਰਾਂ ਵਲੋਂ ਘਰ ਦੇ ਲੱਗੇ ਕਈ ਜਿੰਦਰੇ ਤੋੜ ਕੇ ਚੋਰੀ ...

ਪੂਰੀ ਖ਼ਬਰ »

ਸੈਲਫੀ ਲੈਣ ਸਮੇਂ ਰੁੜੀ ਲੜਕੀ ਦੀ ਲਾਸ਼ 10 ਦਿਨਾਂ ਬਾਅਦ ਮਿਲੀ

ਬਸੀ ਪਠਾਣਾਂ, 5 ਮਾਰਚ (ਰਵਿੰਦਰ ਮੌਦਗਿਲ)-ਸੈਲਫੀ ਲੈਣ ਸਮੇਂ ਰੁੜੇ੍ਹ ਜੋੜੇ 'ਚੋਂ ਅੱਜ ਲੜਕੀ ਦੀ ਲਾਸ਼ ਵੀ ਪਟਿਆਲਾ ਜ਼ਿਲ੍ਹੇ ਦੇ ਪਿੰਡ ਲੰਗ ਨਜ਼ਦੀਕ ਲੰਘਦੀ ਭਾਖੜਾ ਨਹਿਰ 'ਚੋਂ ਮਿਲੀ ਹੈ | ਜਾਣਕਾਰੀ ਦੀ ਪੁਸ਼ਟੀ ਕਰਦਿਆਂ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਦੱਸਿਆ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਬਲਾਕਾਂ 'ਚ ਅਧਿਆਪਕਾਂ ਨਾਲ ਮੀਟਿੰਗਾਂ ਜਾਰੀ

ਫ਼ਤਹਿਗੜ੍ਹ ਸਾਹਿਬ, 5 ਮਾਰਚ (ਰਾਜਿੰਦਰ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਵਤਾਰ ਸਿੰਘ ਵਲੋਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਾਰੇ ਬਲਾਕਾਂ 'ਚ ਅਧਿਆਪਕਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਸਿੱਖਿਆ ਵਿਭਾਗ ਦੀਆਂ ਗਤੀਵਿਧੀਆਂ ਨੰੂ ...

ਪੂਰੀ ਖ਼ਬਰ »

ਪ੍ਰਾਇਮਰੀ ਸਕੂਲਾਂ ਨੰੂ ਜਾਰੀ ਗ੍ਰਾਂਟਾ ਨੂੰ ਸਮੇਂ ਸਿਰ ਵਰਤਿਆ ਜਾਵੇ

ਫ਼ਤਹਿਗੜ੍ਹ ਸਾਹਿਬ, 5 ਮਾਰਚ (ਰਾਜਿੰਦਰ ਸਿੰਘ)-ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ .ਫਤਹਿਗੜ੍ਹ ਸਾਹਿਬ ਅਤੇ ਬਸੀ ਪਠਾਣਾਂ ਸੁਖਵਿੰਦਰ ਕੌਰ ਵਲੋਂ ਬਲਾਕ ਬਸੀ ਪਠਾਣਾਂ ਦੇ ਪ੍ਰਾਇਮਰੀ ਵਿੰਗ ਦੇ ਅਧਿਆਪਕਾਂ ਨਾਲ ਮੀਟਿੰਗ ਕੀਤੀ ਗਈ | ਮੀਟਿੰਗ ਨੰੂ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਪ੍ਰੋ. ਬਡੂੰਗਰ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਤਸਵੀਰ ਸੰਸਦ 'ਚ ਲਗਾਉਣ ਦਾ ਜਿਤਾਇਆ ਵਿਰੋਧ

ਫ਼ਤਹਿਗੜ੍ਹ ਸਾਹਿਬ, 5 ਮਾਰਚ (ਬਲਜਿੰਦਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੰੂਗਰ ਨੇ ਪਾਰਲੀਮੈਂਟ ਹਾਊਸ 'ਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤਸਵੀਰ ਲਗਾਉਣ ਦੀ ਤਜਵੀਜ਼ 'ਤੇ ...

ਪੂਰੀ ਖ਼ਬਰ »

ਫ਼ਤਹਿਗੜ੍ਹ ਸਾਹਿਬ 'ਚ 8 ਨੂੰ ਹਲਕਾ ਪੱਧਰੀ ਰੋਸ ਧਰਨੇ ਦਿੱਤੇ ਜਾਣਗੇ-ਬੌਵੀ ਵਰਮਾ

ਫ਼ਤਹਿਗੜ੍ਹ ਸਾਹਿਬ, 5 ਮਾਰਚ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸ਼ਹਿਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬੌਵੀ ਵਰਮਾ ਨੇ ਕਿਹਾ ਕਿ ਪੰਜਾਬ ਦੀ ਸੱਤਾ 'ਤੇ ਕਾਬਜ਼ ਕਾਂਗਰਸ ਸਰਕਾਰ ਵਲੋਂ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨਾਲ ...

ਪੂਰੀ ਖ਼ਬਰ »

5 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ

ਅਮਲੋਹ, 5 ਮਾਰਚ (ਰਿਸ਼ੂ ਗੋਇਲ)-ਅਮਲੋਹ ਪੁਲਿਸ ਵਲੋਂ ਇਕ ਨੌਜਵਾਨ ਨੂੰ ਹੈਰੋਇਨ ਸਮੇਤ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਥਾਣਾ ਅਮਲੋਹ ਵਿਖੇ ਤਾਇਨਾਤ ਸਹਾਇਕ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਨਵਜੀਵਨ ਕੁਮਾਰ ਉਰਫ਼ ...

ਪੂਰੀ ਖ਼ਬਰ »

ਨਾਬਾਲਗ ਬੱਚਾ ਪੁਲਿਸ ਨੇ ਬਰਾਮਦ ਕਰ ਮਾਪਿਆਂ ਹਵਾਲੇ ਕੀਤਾ

ਫ਼ਤਹਿਗੜ੍ਹ ਸਾਹਿਬ, 5 ਮਾਰਚ (ਬਲਜਿੰਦਰ ਸਿੰਘ)-ਥਾਣਾ ਫ਼ਤਹਿਗੜ੍ਹ ਸਾਹਿਬ ਪੁਲਿਸ ਵਲੋਂ ਕਰੀਬ ਇਕ ਮਹੀਨੇ ਤੋਂ ਲਾਪਤਾ ਹੋਏ 14 ਸਾਲਾ ਨਾਬਾਲਗ ਬੱਚੇ ਨੂੰ ਬਰਾਮਦ ਕਰਕੇ ਮਾਪਿਆਂ ਹਵਾਲੇ ਕਰ ਦਿੱਤਾ ਗਿਆ ਹੈ | ਜਾਣਕਾਰੀ ਦਿੰਦਿਆਂ ਥਾਣਾ ਫ਼ਤਹਿਗੜ੍ਹ ਸਾਹਿਬ 'ਚ ਤਾਇਨਾਤ ...

ਪੂਰੀ ਖ਼ਬਰ »

ਗਿਆਨੀ ਦਿੱਤ ਸਿੰਘ ਪ੍ਰਤੀਨਿਧ ਖ਼ਾਲਸਾ ਦੀਵਾਨ ਸਮਾਜਿਕ ਭਲਾਈ ਚੈਰੀਟੇਬਲ ਟਰੱਸਟ ਦੀ ਹੋਈ ਮੀਟਿੰਗ

ਫ਼ਤਹਿਗੜ੍ਹ ਸਾਹਿਬ, 5 ਮਾਰਚ (ਬਲਜਿੰਦਰ ਸਿੰਘ)-ਗਿਆਨੀ ਦਿੱਤ ਸਿੰਘ ਪ੍ਰਤੀਨਿਧ ਖ਼ਾਲਸਾ ਦੀਵਾਨ ਸਮਾਜਿਕ ਭਲਾਈ ਚੈਰੀਟੇਬਲ ਟਰੱਸਟ ਦੀ ਵਿਸ਼ੇਸ਼ ਮੀਟਿੰਗ ਫ਼ਤਹਿਗੜ੍ਹ ਸਾਹਿਬ ਸਥਿਤ ਮੁੱਖ ਅਸਥਾਨ 'ਤੇ ਪ੍ਰਧਾਨ ਗੁਰਨਾਮ ਸਿੰਘ ਬਿਜਲੀ ਦੀ ਰਹਿਨੁਮਾਈ ਹੇਠ ਹੋਈ, ਜਿਸ ...

ਪੂਰੀ ਖ਼ਬਰ »

ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨੂੰ ਮਿਲੀ ਇਕ ਲਾਵਾਰਸ ਬੱਚੀ

ਫ਼ਤਹਿਗੜ੍ਹ ਸਾਹਿਬ, 5 ਮਾਰਚ (ਪੱਤਰ ਪ੍ਰੇਰਕ)-ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਭਜਨ ਸਿੰਘ ਮਹਿਮੀ ਨੇ ਦੱਸਿਆ ਕਿ ਅੱਜ ਥਾਣਾ ਫ਼ਤਹਿਗੜ੍ਹ ਸਾਹਿਬ ਵਿਖੇ ਤਾਇਨਾਤ ਥਾਣੇਦਾਰ ਕੇਵਲ ਸਿੰਘ ਨੂੰ ਲਾਵਾਰਸ ਹਾਲਤ 'ਚ ਘੁੰਮਦੀ ਇਕ ਨਾਬਾਲਗ ਬੱਚੀ ਮਿਲੀ ਹੈ | ਜਿਸ ਦੀ ਉਮਰ ...

ਪੂਰੀ ਖ਼ਬਰ »

ਖਮਾਣੋਂ ਵਿਖੇ ਸ਼੍ਰੋ.ਅ.ਦ. ਪੰਜਾਬ ਸਰਕਾਰ ਖ਼ਿਲਾਫ਼ 8 ਨੂੰ ਦੇਣਗੇ ਧਰਨਾ-ਅਹੂਜਾ

ਖਮਾਣੋਂ, 5 ਮਾਰਚ (ਜੋਗਿੰਦਰ ਪਾਲ)-ਸ਼੍ਰੋਮਣੀ ਅਕਾਲੀ ਦਲ ਬਾਦਲ ਸਰਕਲ (ਸ਼ਹਿਰੀ) ਖਮਾਣੋਂ ਦੇ ਪ੍ਰਧਾਨ ਕੌਂਸਲਰ ਰਾਜੀਵ ਅਹੂਜਾ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਲੋਕਾਂ ਨਾਲ ਕੋਈ ਵੀ ਵਾਅਦਾ ਪੂਰਾ ਨਾ ਕਰਨ ਦੇ ਵਿਰੋਧ 'ਚ, ਪੈਟਰੋਲ/ਡੀਜ਼ਲ, ਰਸੋਈ ...

ਪੂਰੀ ਖ਼ਬਰ »

ਪਿੰਡ ਖੰਟ ਵਿਖੇ ਤੀਜਾ ਖ਼ੂਨਦਾਨ ਕੈਂਪ ਭਲਕੇ

ਸੰਘੋਲ, 5 ਮਾਰਚ (ਗੁਰਨਾਮ ਸਿੰਘ ਚੀਨਾ)-ਪਿੰਡ ਖੰਟ ਵਿਖੇ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ 7 ਮਾਰਚ ਦਿਨ ਐਤਵਾਰ ਨੂੰ ਤੀਜਾ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜਗਰਾਜ ਸਿੰਘ ਨੇ ਦੱਸਿਆ ਕਿ ਇਹ ਕੈਂਪ ਗਰਾਮ ਪੰਚਾਇਤ ਤੇ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਇਹ ਕੈਂਪ ਸਰਕਾਰੀ ਪ੍ਰਾਇਮਰੀ ਸਕੂਲ ਖੰਟ ਵਿਖੇ ਸਵੇਰੇ 9 ਵਜੇ ਤੋਂ 3 ਵਜੇ ਤੱਕ ਲਗਾਇਆ ਜਾਵੇਗਾ, ਜਿਸ 'ਚ ਚੰਡੀਗੜ੍ਹ ਸੈਕਟਰ 32 ਦੇ ਹਸਪਤਾਲ ਦੀ ਬਲੱਡ ਕਲੈਕਸ਼ਨ ਟੀਮ ਵਲੋਂ ਖ਼ੂਨ ਇਕੱਤਰ ਕੀਤਾ ਜਾਵੇਗਾ |

ਖ਼ਬਰ ਸ਼ੇਅਰ ਕਰੋ

 

ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਭੁੱਖ ਹੜਤਾਲ ਜਾਰੀ

ਫ਼ਤਹਿਗੜ੍ਹ ਸਾਹਿਬ, 5 ਮਾਰਚ (ਬਲਜਿੰਦਰ ਸਿੰਘ)-ਪੰਜਾਬ ਯੂ.ਟੀ. ਮੁਲਾਜ਼ਮ ਪੈਨਸ਼ਨਰ ਸਾਂਝਾ ਫ਼ਰੰਟ ਦੇ ਸੱਦੇ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਚੱਲ ਰਹੀ ਫ਼ਤਹਿਗੜ੍ਹ ਸਾਹਿਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਭੁੱਖ ਹੜਤਾਲ ਚੌਥੇ ਦਿਨ 'ਚ ਦਾਖ਼ਲ ਹੋ ਗਈ ...

ਪੂਰੀ ਖ਼ਬਰ »

ਨੰਬਰਦਾਰ ਯੂਨੀਅਨ ਵਲੋਂ ਕੇਂਦਰ ਸਰਕਾਰ ਤੋਂ ਤਿੰਨੋਂ ਕਾਨੂੰਨ ਰੱਦ ਕਰਨ ਦੀ ਮੰਗ

ਨੰਦਪੁਰ ਕਲੌੜ, 5 ਮਾਰਚ (ਜਰਨੈਲ ਸਿੰਘ ਧੁੰਦਾ)-ਨੰਬਰਦਾਰ ਯੂਨੀਅਨ ਤਹਿਸੀਲ ਬਸੀ ਪਠਾਣਾਂ ਦੀ ਇਕੱਤਰਤਾ ਮਨਜੀਤ ਸਿੰਘ ਕੱਜਲਮਾਜਰਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਗਈ | ਨੰਬਰਦਾਰ ਯੂਨੀਅਨ ਨੇ ...

ਪੂਰੀ ਖ਼ਬਰ »

ਰਿਮਟ ਯੂਨੀਵਰਸਿਟੀ 'ਚ ਕਿ੍ਕਟ ਟੂਰਨਾਮੈਂਟ ਟਰਾਇਲ ਭਲਕੇ

ਮੰਡੀ ਗੋਬਿੰਦਗੜ੍ਹ, 5 ਮਾਰਚ (ਮੁਕੇਸ਼ ਘਈ)-ਫ਼ਤਹਿਗੜ੍ਹ ਸਾਹਿਬ ਡਿਸਟਿ੍ਕ ਕਿ੍ਕਟ ਐਸੋਸੀਏਸ਼ਨ ਵਲੋਂ ਆਉਣ ਵਾਲੀ 7 ਮਾਰਚ ਨੂੰ ਦੁਪਹਿਰੇ 1 ਵਜੇ ਰਿਮਟ ਯੂਨੀਵਰਸਿਟੀ ਵਿਖੇ ਕਿ੍ਕਟ ਟੂਰਨਾਮੈਂਟ ਦੇ ਟਰਾਇਲ ਲਏ ਜਾਣਗੇ, ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਸਕੱਤਰ ...

ਪੂਰੀ ਖ਼ਬਰ »

ਮਹਾਂ ਸ਼ਿਵਰਾਤਰੀ ਮਨਾਉਣ ਸਬੰਧੀ ਹੋਈ ਮੀਟਿੰਗ

ਫ਼ਤਹਿਗੜ੍ਹ ਸਾਹਿਬ, 5 ਮਾਰਚ (ਰਾਜਿੰਦਰ ਸਿੰਘ)-ਸ਼ਿਵ ਮੰਦਰ ਗਹਿਰ ਗੰਭੀਰ ਅਤੇ ਡੇਰਾ ਬਾਬਾ ਬੁੱਧ ਦਾਸ ਜੀ ਪਿੰਡ ਤਲਾਣੀਆਂ ਦੀ ਇਕ ਮੀਟਿੰਗ ਮਹੰਤ ਡਾ. ਸਿਕੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਮਹਾਂ ਸ਼ਿਵਰਾਤਰੀ ਦਾ ਦਿਹਾੜਾ ਮਨਾਉਣ ਸਬੰਧੀ ਵਿਚਾਰ ਵਟਾਂਦਰਾ ...

ਪੂਰੀ ਖ਼ਬਰ »

ਜ਼ਮਾਨਤ ਉਪਰੰਤ ਮਨਪ੍ਰੀਤ ਸਿੰਘ ਦਾ ਖਮਾਣੋਂ ਪੁੱਜਣ 'ਤੇ ਭਰਵਾਂ ਸਵਾਗਤ

ਖਮਾਣੋਂ, 5 ਮਾਰਚ (ਮਨਮੋਹਣ ਸਿੰਘ ਕਲੇਰ, ਜੋਗਿੰਦਰ ਪਾਲ)-ਖਮਾਣੋਂ ਕਲਾਂ ਦੇ ਮਨਪ੍ਰੀਤ ਸਿੰਘ ਨਾਮਕ ਨੌਜਵਾਨ, ਜਿਸ ਨੂੰ ਲੰਘੀ 26 ਜਨਵਰੀ ਨੂੰ ਕਿਸਾਨ ਅੰਦੋਲਨ ਦੇ ਚੱਲਦਿਆਂ ਦਿੱਲੀ ਪੁਲਿਸ ਵਲੋਂ ਗਿ੍ਫ਼ਤਾਰ ਕਰ ਲਿਆ ਗਿਆ ਸੀ, ਦਾ ਅੱਜ ਜ਼ਮਾਨਤ ਉਪਰੰਤ ਖਮਾਣੋਂ ਪੁੱਜਣ ...

ਪੂਰੀ ਖ਼ਬਰ »

ਕਾਲੇ ਖੇਤੀ ਕਾਨੂੰਨਾਂ ਨੂੰ ਪਾਸ ਕਰਨ ਲਈ ਮੋਦੀ ਦੇ ਨਾਲ ਸ਼੍ਰੋ.ਅ.ਦ. ਵੀ ਜ਼ਿੰਮੇਵਾਰ-ਨੌਗਾਵਾਂ

ਬਸੀ ਪਠਾਣਾਂ, 5 ਮਾਰਚ (ਗੁਰਬਚਨ ਸਿੰਘ ਰੁਪਾਲ)-ਇੱਥੇ ਕਮੇਟੀ ਦਫ਼ਤਰ ਕੰਪਲੈਕਸ ਵਿਖੇ ਗੱਲਬਾਤ ਕਰਦੇ ਹੋਏ ਚੇਅਰਮੈਨ ਸਤਵੀਰ ਸਿੰਘ ਨੌਗਾਵਾਂ ਨੇ ਕਿਹਾ ਕਿ ਹੁਣ ਕਿਸਾਨਾਂ ਦਾ ਅੰਦੋਲਨ ਸਿਰਫ਼ ਕਿਸਾਨਾਂ ਦਾ ਹੀ ਨਹੀਂ ਰਿਹਾ ਸਗੋਂ ਸਾਰੇ ਦੇਸ਼ ਵਾਸੀਆਂ ਨੇ ਇਸ ਅੰਦੋਲਨ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਸੰਸਾਰ ਸੁਣਨ ਸਮਰੱਥਾ ਦਿਵਸ ਮੌਕੇ ਜਾਗਰੂਕਤਾ ਸਮਾਗਮ

ਨੰਦਪੁਰ ਕਲੌੜ, 5 ਮਾਰਚ (ਜਰਨੈਲ ਸਿੰਘ ਧੁੰਦਾ)-ਸਿਵਲ ਸਰਜਨ ਡਾ. ਬਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰੂਬੀ ਦੀ ਅਗਵਾਈ ਹੇਠ ਮੁੱਢਲਾ ਸਿਹਤ ਕੇਂਦਰ ਨੰਦਪੁਰ ਕਲੌੜ ਵਲੋਂ ਸੰਸਾਰ ਸੁਣਨ ਸਮਰੱਥਾ ਦਿਵਸ ਸਬੰਧੀ ਜਾਗਰੂਕਤਾ ਸਮਾਗਮ ...

ਪੂਰੀ ਖ਼ਬਰ »

ਦਰਗਾਹ 'ਤੇ ਲਗਾਇਆ ਮਿੱਠੇ ਚੌਲਾਂ ਦਾ ਲੰਗਰ

ਬਸੀ ਪਠਾਣਾਂ, 5 ਮਾਰਚ (ਰੁਪਾਲ)-ਦਿੱਲੀ ਵਿਖੇ 3 ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਕਿਸਾਨ ਮਜ਼ਦੂਰ ਸੰਘਰਸ਼ ਦੀ ਸਫਲਤਾ, ਸ਼ਹਿਰ 'ਚ ਸੁਖ ਸ਼ਾਂਤੀ ਅਤੇ ਸਰਬੱਤ ਦੀ ਭਲਾਈ ਲਈ ਇੱਥੇ ਬਸੀ ਪਠਾਣਾ- ਸੰਘੋਲ-ਫ਼ਤਹਿਗੜ੍ਹ ਸਾਹਿਬ ਬਾਈ ਪਾਸ ਨੇੜੇ ਖੇੜੀ ...

ਪੂਰੀ ਖ਼ਬਰ »

ਪਾਵਰਕਾਮ ਦਫ਼ਤਰ 'ਚ ਅਖੰਡ ਪਾਠ ਸਾਹਿਬ ਅੱਜ ਤੋਂ

ਬਸੀ ਪਠਾਣਾਂ, 5 ਮਾਰਚ (ਰਵਿੰਦਰ ਮੌਦਗਿਲ)-ਪਾਵਰਕਾਮ ਦਫ਼ਤਰ ਬਸੀ ਪਠਾਣਾਂ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਲਾਨਾ ਸਮਾਗਮ ਮੌਕੇ ਸਰਬੱਤ ਦੇ ਭਲੇ ਅਤੇ ਵਾਹਿਗੁਰੂ ਦੇ ਸ਼ੁਕਰਾਨੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ...

ਪੂਰੀ ਖ਼ਬਰ »

ਬਜ਼ੁਰਗਾਂ ਨੇ ਰਸੋਈ ਗੈਸ, ਪੈਟਰੋਲ/ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਦੀ ਕੀਤੀ ਨਿਖੇਧੀ

ਖਮਾਣੋਂ, 5 ਮਾਰਚ (ਜੋਗਿੰਦਰ ਪਾਲ)-ਸੀਨੀਅਰ ਸਿਟੀਜ਼ਨ (ਸੇਵਾ-ਮੁਕਤ) ਵੈੱਲਫੇਅਰ ਐਸੋਸੀਏਸ਼ਨ ਖਮਾਣੋਂ ਦੇ ਪ੍ਰਧਾਨ ਦਿਲਬਾਰਾ ਸਿੰਘ ਅਤੇ ਪ੍ਰੈੱਸ ਸਕੱਤਰ ਜਸਵੰਤ ਸਿੰਘ ਚੜ੍ਹੀ ਨੇ ਕੇਂਦਰ ਸਰਕਾਰ ਵਲੋਂ ਰਸੋਈ ਗੈਸ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੀਤੇ ਅਥਾਹ ...

ਪੂਰੀ ਖ਼ਬਰ »

ਕੇਂਦਰ ਸਰਕਾਰ ਦੁਆਰਾ ਭੇਜੀਆਂ ਗਰਾਂਟਾਂ ਨੂੰ ਸੂਬਾ ਸਰਕਾਰ ਆਪਣੇ ਨਾਂਅ ਹੇਠ ਵਰਤ ਰਹੀ ਹੈ-ਅਮਰਾਲਾ

ਸੰਘੋਲ, 5 ਮਾਰਚ (ਗੁਰਨਾਮ ਸਿੰਘ ਚੀਨਾ)-ਕੇਂਦਰ ਸਰਕਾਰ ਦੁਆਰਾ ਵਿਕਾਸ ਕਾਰਜਾਂ ਲਈ ਵੱਖ-ਵੱਖ ਸਕੀਮਾਂ ਅਧੀਨ ਆ ਰਹੀਆਂ ਗਰਾਂਟਾਂ ਨੂੰ ਪੰਜਾਬ ਸਰਕਾਰ ਆਪਣੇ ਨਾਂਅ ਹੇਠ ਵਰਤ ਰਹੀ ਹੈ | ਇਹ ਪ੍ਰਗਟਾਵਾ ਗੁਰਦੀਪ ਸਿੰਘ ਅਮਰਾਲਾ ਜ਼ਿਲ੍ਹਾ ਪ੍ਰਧਾਨ ਭਾਜਪਾ ਕਿਸਾਨ ਮੋਰਚਾ ...

ਪੂਰੀ ਖ਼ਬਰ »

ਆਰਟਿਸਨਲ ਚਾਕਲੇਟ 'ਤੇ ਬੇਕਰੀ ਵਰਕਸ਼ਾਪ

ਮੰਡੀ ਗੋਬਿੰਦਗੜ੍ਹ, 5 ਮਾਰਚ (ਪ.ਪ.)-ਚਾਕਲੇਟ ਇਸ ਗ੍ਰਹਿ 'ਤੇ ਸਭ ਤੋਂ ਮੁੱਖ ਧਾਰਾ ਦੀ ਮਿੱਠੀ ਚੀਜ਼ ਹੈ | ਸਾਰੇ ਉਮਰ ਸਮੂਹ ਵਾਲੇ ਚਾਕਲੇਟ ਖਾਣਾ ਤੇ ਤੋਹਫ਼ੇ ਵਜੋਂ ਦੇਣਾ ਪਸੰਦ ਕਰਦੇ ਹਨ | ਇਸ ਰੁਝਾਨ ਨੂੰ ਧਿਆਨ ਵਿਚ ਰੱਖਦਿਆਂ, ਰਿਮਟ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ...

ਪੂਰੀ ਖ਼ਬਰ »

ਲਾਇਸੈਂਸ ਹੋਲਡਰਾਂ ਦੇ ਅਨੂਪਮ ਸ਼ਰਮਾ ਪ੍ਰਧਾਨ ਤੇ ਰਾਜਿੰਦਰ ਬੱਤਰਾ ਚੇਅਰਮੈਨ ਬਣੇ

ਫ਼ਤਹਿਗੜ੍ਹ ਸਾਹਿਬ, 5 ਮਾਰਚ (ਮਨਪ੍ਰੀਤ ਸਿੰਘ)-ਜ਼ਿਲ੍ਹਾ ਕਚਹਿਰੀ ਫ਼ਤਹਿਗੜ੍ਹ ਸਾਹਿਬ ਵਿਖੇ ਲਾਇਸੈਂਸ ਹੋਲਡਰਾਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ, ਜਿਸ 'ਚ ਸਰਬਸੰਮਤੀ ਨਾਲ ਅਨੂਪਮ ਸ਼ਰਮਾ ਉਰਫ਼ ਮੋਨੰੂ ਨੂੰ ਪ੍ਰਧਾਨ ਅਤੇ ਰਾਜਿੰਦਰ ਸਿੰਘ ਬੱਤਰਾ ਨੰੂ ਚੇਅਰਮੈਨ ...

ਪੂਰੀ ਖ਼ਬਰ »

ਬੀਬੀ ਨਾਗਰਾ ਨੇ ਪਿੰਡ ਜੱਲ੍ਹਾ ਵਿਖੇ ਲਾਭਪਾਤਰੀ ਪਰਿਵਾਰਾਂ ਨੂੰ ਵੰਡੇ ਸਮਾਰਟ ਰਾਸ਼ਨ ਕਾਰਡ

ਫ਼ਤਹਿਗੜ੍ਹ ਸਾਹਿਬ, 5 ਮਾਰਚ (ਮਨਪ੍ਰੀਤ ਸਿੰਘ)-ਪੰਜਾਬ ਸਰਕਾਰ ਸਾਰੀਆਂ ਸਕੀਮਾਂ ਦਾ ਲਾਭ ਯੋਗ ਲਾਭਪਾਤਰੀਆਂ ਤੱਕ ਪਹੰੁਚਾਉਣ ਲਈ ਵਚਨਬੱਧ ਹੈ ਤੇ ਇਸੇ ਲੜੀ ਤਹਿਤ ਲੋੜਵੰਦਾਂ ਨੂੰ ਸਸਤਾ ਰਾਸ਼ਨ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਸਮਾਰਟ ਰਾਸ਼ਨ ਕਾਰਡਾਂ ਦੀ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਸੰਘਰਸ਼ ਮੋਰਚੇ 'ਚ ਫ਼ਤਹਿ ਹੋਣ ਤੱਕ ਸ਼ਮੂਲੀਅਤ ਜਾਰੀ ਰਹੇਗੀ-ਰੁਪਾਲਹੇੜੀ

ਨੰਦਪੁਰ ਕਲੌੜ, 5 ਮਾਰਚ (ਜਰਨੈਲ ਸਿੰਘ ਧੁੰਦਾ)-ਦਿੱਲੀ ਵਿਖੇ ਕਿਸਾਨ-ਮਜਦੂਰ ਸੰਘਰਸ਼ ਮੋਰਚੇ 'ਚ ਫ਼ਤਹਿ ਹੋਣ ਤੱਕ ਲਗਾਤਾਰ ਸ਼ਮੂਲੀਅਤ ਜਾਰੀ ਰਹੇਗੀ | ਇਹ ਵਿਚਾਰ ਜਸਵੀਰ ਸਿੰਘ ਰੁਪਾਲਹੇੜੀ ਸੂਬਾ ਜਨਰਲ ਸਕੱਤਰ ਆਲ ਇੰਡੀਆ ਜੱਟ ਮਹਾਂਸਭਾ ਨੇ ਪਿੰਡ ਰੁਪਾਲਹੇੜੀ ਤੋਂ ...

ਪੂਰੀ ਖ਼ਬਰ »

ਵਿਦਿਆਰਥੀਆਂ ਨੇ ਐਨ.ਸੀ.ਸੀ ਕੈਡਿਟ ਦਾ ਦਿੱਤਾ ਇਮਤਿਹਾਨ

ਫ਼ਤਹਿਗੜ੍ਹ ਸਾਹਿਬ, 5 ਮਾਰਚ (ਬਲਜਿੰਦਰ ਸਿੰਘ)-ਮਾਤਾ ਗੁਜਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫ਼ਤਹਿਗੜ੍ਹ ਸਾਹਿਬ ਵਿਖੇ ਕਰਨਲ ਸ਼ਸ਼ੀ ਭੂਸ਼ਣ ਰਾਣਾ ਕਮਾਂਡਿੰਗ ਅਫ਼ਸਰ 23 ਪੰਜਾਬ ਬਟਾਲੀਅਨ ਐਨ.ਸੀ.ਸੀ ਰੋਪੜ ਦੇ ਦਿਸ਼ਾ ਨਿਰਦੇਸ਼ ਹੇਠ ਐਨ.ਸੀ.ਸੀ ਕੈਡਿਟਾਂ ਦਾ 'ਏ' ...

ਪੂਰੀ ਖ਼ਬਰ »

ਸ਼੍ਰੋ.ਅ.ਦ. (ਅ) ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਜਥੇਬੰਦੀ ਦਾ ਨਵੇਂ ਸਿਰਿਓਾ ਐਲਾਨ

ਫ਼ਤਹਿਗੜ੍ਹ ਸਾਹਿਬ, 5 ਮਾਰਚ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅ) ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਮੀਟਿੰਗ ਅੱਜ ਇੱਥੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਬਡਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ਜ਼ਿਲ੍ਹਾ ਜਥੇਬੰਦੀ ਦੇ ਨਵੇਂ ਢਾਂਚੇ ਦਾ ਐਲਾਨ ...

ਪੂਰੀ ਖ਼ਬਰ »

ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਹੋਈ ਮੀਟਿੰਗ

ਫ਼ਤਹਿਗੜ੍ਹ ਸਾਹਿਬ, 5 ਮਾਰਚ (ਬਲਜਿੰਦਰ ਸਿੰਘ)-ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਫ਼ਤਹਿਗੜ੍ਹ ਸਾਹਿਬ ਵਿਖੇ ਸ਼ਮਸ਼ੇਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਿਸ ਦੌਰਾਨ ਸੇਵ ਮੁਕਤ ਕਰਮਚਾਰੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ...

ਪੂਰੀ ਖ਼ਬਰ »

ਪਸ਼ੂ ਪਾਲਣ ਵਿਭਾਗ ਨੇ ਗਊ ਧਨ ਦੇ ਇਲਾਜ ਲਈ ਗੜੋਲੀਆਂ ਵਿਖੇ ਲਗਾਇਆ ਕੈਂਪ

ਫ਼ਤਹਿਗੜ੍ਹ ਸਾਹਿਬ, 5 ਮਾਰਚ (ਬਲਜਿੰਦਰ ਸਿੰਘ, ਰਾਜਿੰਦਰ ਸਿੰਘ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਅਧੀਨ ਪੈਂਦੇ ਪਿੰਡ ਗੜੋਲੀਆਂ ਵਿਖੇ ਲਾਵਾਰਸ ਪਸ਼ੂਆਂ ਦੀ ਸੰਭਾਲ ਲਈ ਬਣਾਏ ਕੈਟਲ ਪੌਂਡ ਵਿਖੇ ਅੱਜ ਜ਼ਿਲ੍ਹਾ ਪਸ਼ੂ ਵਿਭਾਗ ਵਲੋਂ ਗਊ ਭਲਾਈ ਕੈਂਪ ਲਗਾਇਆ ਗਿਆ, ਜਿਸ ...

ਪੂਰੀ ਖ਼ਬਰ »

ਜ਼ਿਲੇ੍ਹ 'ਚ ਐਨਰੋਲਮੈਂਟ ਬੂਸਟਰ ਟੀਮ ਦਾ ਕੀਤਾ ਗਠਨ

ਫ਼ਤਹਿਗੜ੍ਹ ਸਾਹਿਬ, 5 ਮਾਰਚ (ਰਾਜਿੰਦਰ ਸਿੰਘ)-ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਦੇ ਨਿਰਦੇਸ਼ਾਂ ਅਤੇ ਪੰਜਾਬ ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਵਿਚ ਨਵੇਂ ਸੈਸ਼ਨ 2021-22 ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ...

ਪੂਰੀ ਖ਼ਬਰ »

ਨਵੇਂ ਭਰਤੀ ਜੀ.ਈਜ਼ ਨੂੰ ਇੰਟਰਕਸ਼ਨ ਸੈਸ਼ਨ ਦੌਰਾਨ ਦਿੱਤੀ ਬੇਸਿਕ ਜਾਣਕਾਰੀ

ਮੰਡੀ ਗੋਬਿੰਦਗੜ੍ਹ, 5 ਮਾਰਚ (ਬਲਜਿੰਦਰ ਸਿੰਘ)-ਪੰਜਾਬ ਰਾਜ ਪਾਵਰਕਾਮ ਸਰਕਲ ਖੰਨਾ ਅਧੀਨ ਨਵ ਨਿਯੁਕਤ ਹੋਏ ਜੇ.ਈਜ਼ ਨਾਲ ਇੰਜ. ਹਿੰਮਤ ਸਿੰਘ ਢਿੱਲੋਂ ਡਿਪਟੀ ਚੀਫ਼ ਇੰਜੀਨੀਅਰ ਵੰਡ ਸਰਕਲ ਖੰਨਾ ਵਲੋਂ ਮੰਡੀ ਗੋਬਿੰਦਗੜ੍ਹ ਵਿਖੇ ਇੰਟਰਕਸ਼ਨ ਸੈਸ਼ਨ ਕੀਤਾ ਗਿਆ | ਜਿਸ ...

ਪੂਰੀ ਖ਼ਬਰ »

ਿਲੰਕਨ ਕਾਲਜ ਆਫ਼ ਲਾਅ ਨੇ ਵਾਤਾਵਰਨ ਦੀ ਸਾਂਭ ਸੰਭਾਲ ਲਈ ਮੈਰਾਥਨ ਦੌੜ ਕਰਵਾਈ

ਫ਼ਤਹਿਗੜ੍ਹ ਸਾਹਿਬ, 5 ਮਾਰਚ (ਮਨਪ੍ਰੀਤ ਸਿੰਘ)-ਿਲੰਕਨ ਕਾਲਜ ਆਫ਼ ਲਾਅ ਵਿਖੇ ਵਾਤਾਵਰਨ ਦੀ ਸੁਰੱਖਿਆ ਲਈ ਮੈਰਾਥਨ ਦੌੜ ਕਰਵਾਈ ਗਈ, ਜਿਸ 'ਚ ਲਾਅ ਤੇ ਬੀ.ਐਡ ਦੇ ਵਿਦਿਆਰਥੀਆਂ ਨੇ ਭਾਗ ਲਿਆ | ਜਾਣਕਾਰੀ ਦਿੰਦਿਆਂ ਡੀ.ਪੀ.ਈ ਸੁਖਵੀਰ ਸਿੰਘ ਨੇ ਦੱਸਿਆ ਕਿ ਮੈਰਾਥਨ ਦੀ ...

ਪੂਰੀ ਖ਼ਬਰ »

ਵਿਧਾਇਕ ਜੀ.ਪੀ. ਵਲੋਂ ਭਟੇੜੀ ਵਿਖੇ ਛੱਪੜ ਦੇ ਸੀਚੇਵਾਲ ਪ੍ਰਾਜੈਕਟ ਦਾ ਰਸਮੀ ਉਦਘਾਟਨ

ਨੰਦਪੁਰ ਕਲੌੜ, 5 ਮਾਰਚ (ਜਰਨੈਲ ਸਿੰਘ ਧੁੰਦਾ)-ਬਲਾਕ ਬਸੀ ਪਠਾਣਾਂ ਅਧੀਨ ਪਿੰਡ ਭਟੇੜੀ ਵਿਖੇ ਗੁਰਪ੍ਰੀਤ ਸਿੰਘ ਜੀ.ਪੀ ਵਿਧਾਇਕ ਬਸੀ ਪਠਾਣਾਂ ਨੇ ਸੀਚੇਵਾਲ ਪ੍ਰੋਜੈਕਟ ਦੀ ਤਰਜ਼ 'ਤੇ ਬਣਨ ਵਾਲੇ ਛੱਪੜ ਦਾ ਬੀਤੇ ਦਿਨੀਂ ਰਸਮੀ ਉਦਘਾਟਨ ਕੀਤਾ | ਗਰਾਮ ਪੰਚਾਇਤ ਮੈਂਬਰ ...

ਪੂਰੀ ਖ਼ਬਰ »

ਪਿੰਡ ਮਲਕੋ ਮਾਜਰਾ ਵਿਖੇ ਅੱਖਾਂ ਦਾ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਭਲਕੇ

ਫ਼ਤਹਿਗੜ੍ਹ ਸਾਹਿਬ, 5 ਮਾਰਚ (ਮਨਪ੍ਰੀਤ ਸਿੰਘ)-ਭਾਈ ਬਹਿਲੋ ਮੁਫ਼ਤ ਡਿਸਪੈਂਸਰੀ ਪਿੰਡ ਮਲਕੋ ਮਾਜਰਾ ਵਿਖੇ ਅੱਖਾਂ ਦਾ 16ਵਾਂ ਸਾਲਾਨਾ ਚੈੱਕਅਪ ਤੇ ਅਪ੍ਰੇਸ਼ਨ ਕੈਂਪ 7 ਮਾਰਚ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ 12 ਵਜੇ ਤੱਕ ਮਾਸਟਰ ਜਰਨੈਲ ਸਿੰਘ ਸਿੱਧੂ ਕੈਨੇਡਾ, ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੇਂਟਿੰਗ ਮੁਕਾਬਲੇ

ਫ਼ਤਹਿਗੜ੍ਹ ਸਾਹਿਬ/ਜਖ਼ਵਾਲੀ, 5 ਮਾਰਚ (ਬਲਜਿੰਦਰ ਸਿੰਘ, ਨਿਰਭੈ ਸਿੰਘ)-ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹੇ ਦੇ ਪਿੰਡ ਬਧੌਛੀ ਕਲਾਂ ਦੇ ਸਰਕਾਰੀ ਹਾਈ ਸਕੂਲ 'ਚ ਪੇਂਟਿੰਗ ਮੁਕਾਬਲੇ ਕਰਵਾਏ ਗਏ | ਜਿਸ ...

ਪੂਰੀ ਖ਼ਬਰ »

ਸਰਵਹਿੱਤਕਾਰੀ ਵਿੱਦਿਆ ਮੰਦਰ ਖਮਾਣੋਂ ਵਿਖੇ ਵਿਸ਼ੇਸ਼ ਕਾਊਾਸਲਿੰਗ ਸੈਸ਼ਨ

ਖਮਾਣੋਂ, 5 ਮਾਰਚ (ਜੋਗਿੰਦਰ ਪਾਲ)-ਸਰਵਹਿੱਤਕਾਰੀ ਵਿੱਦਿਆ ਮੰਦਰ ਖਮਾਣੋਂ ਵਿਖੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਕਾਊਾਸਲਿੰਗ ਸੈਸ਼ਨ ਕਰਵਾਇਆ ਗਿਆ | ਇਹ ਸੈਸ਼ਨ ਪ੍ਰੀਖਿਆ ਦੀ ਤਿਆਰੀ ਅਤੇ ਭਵਿੱਖ ਲਈ ਢੁਕਵੇਂ ਕੋਰਸ ਦੀ ਚੋਣ ਨਾਲ ਸਬੰਧਿਤ ਸੀ | ਇਸ ...

ਪੂਰੀ ਖ਼ਬਰ »

ਮਾਤਾ ਗੁਜਰੀ ਕਾਲਜ 'ਚ 53ਵੇਂ ਸਾਲਾਨਾ ਖੇਡ ਮੁਕਾਬਲਿਆਂ 'ਚ ਖਿਡਾਰੀਆਂ ਨੇ ਵਿਖਾਏ ਜੌਹਰ

ਫ਼ਤਹਿਗੜ੍ਹ ਸਾਹਿਬ, 5 ਮਾਰਚ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ 'ਚ ਵਿਦਿਆਰਥੀਆਂ ਨੂੰ ਸਮਾਜਿਕ ਬੁਰਾਈਆਂ ਖ਼ਾਸਕਰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਬਚਾ ਕੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਮੰਤਵ ਨਾਲ 53ਵਾਂ ਸਾਲਾਨਾ ਖੇਡ ਮੇਲਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX