ਤਾਜਾ ਖ਼ਬਰਾਂ


ਪ੍ਰਧਾਨ ਮੰਤਰੀ ਮੋਦੀ ਨੇ ਆਕਸੀਜਨ ਅਤੇ ਦਵਾਈਆਂ ਦੀ ਉਪਲਬਧਤਾ ਬਾਰੇ ਕੀਤੀ ਉੱਚ ਪੱਧਰੀ ਬੈਠਕ
. . .  1 day ago
ਨਵੀਂ ਦਿੱਲੀ, 12 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਕਸੀਜਨ ਅਤੇ ਦਵਾਈਆਂ ਦੀ ਉਪਲਬਧਤਾ ਅਤੇ ਸਪਲਾਈ ਦੀ ਸਮੀਖਿਆ ਕਰਨ ਲਈ ਇਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ।...
ਜ਼ਿਲ੍ਹੇ ਦੇ ਸਰਕਾਰੀ ਸਕੂਲ ਸਵੇਰੇ 8 ਵਜੇ ਤੋਂ ਸਵਾ 11 ਵਜੇ ਤੱਕ ਖੁੱਲ੍ਹਣਗੇ-ਦੀਪਤੀ ਉੱਪਲ
. . .  1 day ago
ਕਪੂਰਥਲਾ, 12 ਮਈ (ਅਮਰਜੀਤ ਕੋਮਲ)-ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਨੇ ਬੀਤੀ 7 ਮਈ ਨੂੰ ਜਾਰੀ ਪੱਤਰ ਦੀ ਲਗਾਤਾਰਤਾ ਵਿਚ ਜ਼ਿਲ੍ਹਾ ਕਪੂਰਥਲਾ ਦੇ ਸਮੂਹ ਸਰਕਾਰੀ ਸਕੂਲਾਂ ਦੇ ਖੁੱਲ੍ਹਣ ...
ਕੁੱਦੋ ਪੱਤੀ (ਗੋਪੀ ਵਾਲੀ ਗਲੀ) ਜੈਤੋ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨਿਆ : ਡਾ. ਮਨਦੀਪ ਕੌਰ
. . .  1 day ago
ਜੈਤੋ, 12 ਮਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਉਪ ਮੰਡਲ ਮੈਜਿਸਟਰੇਟ ਜੈਤੋ ਡਾ: ਮਨਦੀਪ ਕੌਰ ਨੇ ਦੱਸਿਆ ਕਿ ਕੋਵਿਡ-19 ( ਕੋਰੋਨਾ ਵਾਇਰਸ ) ਦਾ ਪਰਕੋਪ ਇਸ ਸਮੇਂ ਪੂਰੇ ਭਾਰਤ ਵਿਚ ਫੈਲਿਆ ਹੋਇਆ...
ਸਾਬਕਾ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਰਾਮਵਿਚਾਰ ਰਾਏ ਦਾ ਕੋਰੋਨਾ ਨਾਲ ਦਿਹਾਂਤ
. . .  1 day ago
ਪਟਨਾ, 12 ਮਈ - ਬਿਹਾਰ ਦੇ ਸਾਬਕਾ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਸੀਨੀਅਰ ਨੇਤਾ ਰਾਮਵਿਚਾਰ ਰਾਏ ਦਾ ਕੋਰੋਨਾ ਨਾਲ ਦਿਹਾਂਤ ਹੋ ਗਿਆ ।
ਪਠਾਨਕੋਟ ਵਿਚ ਕੋਰੋਨਾ ਦੇ 303 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ, 12 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦੇ 303 ਹੋਰ ਕੇਸ ਸਾਹਮਣੇ ਆਏ ਹਨ ਅਤੇ 3 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਦੀ ਪੁਸ਼ਟੀ ਸਿਵਲ...
ਮਾਨਸਾ ਜ਼ਿਲ੍ਹੇ ’ਚ ਕੋਰੋਨਾ ਨਾਲ 7 ਮੌਤਾਂ, 378 ਨਵੇਂ ਕੇਸ ਆਏ ਸਾਹਮਣੇ
. . .  1 day ago
ਮਾਨਸਾ, 12 ਮਈ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਜ਼ਿਲ੍ਹੇ ’ਚ ਜਿੱਥੇ ਅੱਜ ਕੋਰੋਨਾ ਨਾਲ 7 ਵਿਅਕਤੀਆਂ ਦੀ ਮੌਤ ਹੋ ਗਈ ਹੈ ਉੱਥੇ ਹੀ 378 ਨਵੇਂ ਕੇਸਾਂ ਦੀ ਪੁਸ਼ਟੀ ਹੋਈ...
ਸੂਰੀ ਹਸਪਤਾਲ ਵਿਖੇ ਮਨਾਇਆ ਵਿਸ਼ਵ ਨਰਸਿੰਗ ਦਿਵਸ
. . .  1 day ago
ਬਲਾਚੌਰ, 12 ਮਈ (ਦੀਦਾਰ ਸਿੰਘ ਬਲਾਚੌਰੀਆ) - ਅੱਜ ਸ਼ਾਮੀ ਸੂਰੀ ਹਸਪਤਾਲ ਭੱਦੀ ਰੋਡ, ਬਲਾਚੌਰ ਵਿਖੇ ਵਿਸ਼ਵ ਨਰਸਿੰਗ ਦਿਵਸ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ...
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਨਾਲ 9 ਹੋਰ ਮੌਤਾਂ
. . .  1 day ago
ਸ੍ਰੀ ਮੁਕਤਸਰ ਸਾਹਿਬ, 12 ਮਈ (ਰਣਜੀਤ ਸਿੰਘ ਢਿੱਲੋਂ) - ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਅੱਜ ਕੋਰੋਨਾ ਨਾਲ 9 ਹੋਰ ਮੌਤਾਂ ਹੋ ਗਈਆਂ...
ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 490 ਮਾਮਲੇ ਸਾਹਮਣੇ ਆਏ
. . .  1 day ago
ਅੰਮ੍ਰਿਤਸਰ , 12 ਮਈ ( ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 490 ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ ਕੁੱਲ ਮਾਮਲਿਆਂ ਦੀ ਗਿਣਤੀ ...
ਮੋਗਾ ਵਿਚ ਆਏ 50 ਹੋਰ ਕਰੋਨਾ ਪਾਜ਼ੀਟਿਵ ਮਰੀਜ਼
. . .  1 day ago
ਮੋਗਾ, 12 ਮਈ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਚ ਕੋਰੋਨਾ ਦਾ ਪ੍ਰਕੋਪ ਥੋੜਾ ਘਟਿਆ ਹੈ ਅਤੇ ਇਸ ਦੇ ਬਾਵਜੂਦ ਵੀ 50 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਸਾਹਮਣੇ ਆਏ...
ਜ਼ਿਲ੍ਹੇ ’ਚ 370 ਨਵੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 8 ਦੀ ਮੌਤ
. . .  1 day ago
ਹੁਸ਼ਿਆਰਪੁਰ, 12 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ ’ਚ 370 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 22447 ਅਤੇ 8 ਮਰੀਜ਼ਾਂ ਦੀ ਮੌਤ ...
ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ ਆਏ 55 ਨਵੇਂ ਕੇਸ, ਚਾਰ ਮੌਤਾਂ
. . .  1 day ago
ਬਰਨਾਲਾ, 12 ਮਈ (ਗੁਰਪ੍ਰੀਤ ਸਿੰਘ ਲਾਡੀ) - ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਅੱਜ 55 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਚਾਰ ਹੋਰ ਮਰੀਜ਼ਾਂ...
ਅੱਜ ਅੰਤਰਰਾਸ਼ਟਰੀ ਨਰਸਿੰਗ ਦਿਵਸ ਮੌਕੇ ਨਰਸਾਂ ਦਾ ਵਧਾਇਆ ਮਨੋਬਲ
. . .  1 day ago
ਡਮਟਾਲ,12 ਮਈ (ਰਾਕੇਸ਼ ਕੁਮਾਰ) - ਸੁਨੀਤਾ ਦੇਵੀ ਪਠਾਨੀਆ, ਭਾਰਤੀ ਮਜ਼ਦੂਰ ਸੰਘ ਦੀ ਉਪ ਪ੍ਰਧਾਨ ਅਤੇ ਉਨ੍ਹਾਂ ਨਾਲ ਜ਼ਿਲ੍ਹਾ ਸੈਕਟਰੀ ਦਿਨੇਸ਼ ਗੌਤਮ ਨੇ ਅੱਜ ਨਰਸ ਦਿਵਸ ਮੌਕੇ...
ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜ਼ਿਲ੍ਹਾ ਪਠਾਨਕੋਟ ਅੰਦਰ ਦੁਕਾਨਾਂ ਖੋਲ੍ਹਣ ਦੇ ਸਮੇਂ ਦੇ ਵਿਚ ਕੀਤੀ ਤਬਦੀਲੀ
. . .  1 day ago
ਪਠਾਨਕੋਟ, 12 ਮਈ (ਸੰਧੂ ) - ਉਨ੍ਹਾਂ ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਡਿਪਟੀ ਕਮਿਸ਼ਨਰ ਪਠਾਨਕੋਟ ਸੰਯਮ ਅਗਰਵਾਲ ਵਲੋਂ ਅੱਜ ਫਿਰ ਦੁਕਾਨਾਂ ਨੂੰ ਖੋਲ੍ਹਣ...
ਕਾਰ ਦੀ ਲਪੇਟ 'ਚ ਆਉਣ ਕਾਰਨ ਸਕੂਟਰੀ ਸਵਾਰ ਦੀ ਮੌਤ
. . .  1 day ago
ਸੁਨਾਮ ਊਧਮ ਸਿੰਘ ਵਾਲਾ, 12 ਮਈ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਅੱਜ ਦੁਪਹਿਰ ਸਮੇਂ ਸੁਨਾਮ ਮਾਨਸਾ ਸੜਕ 'ਤੇ ਸ਼ਹਿਰ ਦੀਆਂ ਸੀਤਾਸਰ ਕੈਂਚੀਆਂ 'ਚ ਇਕ ਕਾਰ ਵਲੋਂ ਆਪਣੀ ਲਪੇਟ...
ਏ.ਐੱਸ.ਆਈ ਜਬਰ - ਜ਼ਿਨਾਹ ਮਾਮਲੇ 'ਚ ਸਖ਼ਤ ਹੋਇਆ ਮਹਿਲਾ ਕਮਿਸ਼ਨ, ਮੰਗੀ ਸਟੇਟਸ ਰਿਪੋਰਟ
. . .  1 day ago
ਚੰਡੀਗੜ੍ਹ , 12 ਮਈ - ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਬਠਿੰਡਾ ਵਿਖੇ ਔਰਤ ਨਾਲ ਹੋਏ ਜਬਰ ਜ਼ਿਨਾਹ ਦੇ ...
ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਸਕੱਤਰ ਪੰਜਾਬ ਨੂੰ ਲਿਖਿਆ ਪੱਤਰ
. . .  1 day ago
ਚੰਡੀਗੜ੍ਹ,12 ਮਈ - ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਪੱਤਰ ਲਿਖਿਆ । ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਉਹ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ...
ਜਲੰਧਰ - ਅੰਮ੍ਰਿਤਸਰ ਹਾਈਵੇ ਉੱਤੇ ਵਾਪਰਿਆ ਭਿਆਨਕ ਸੜਕੀ ਹਾਦਸਾ
. . .  1 day ago
ਜਲੰਧਰ , 12 ਮਈ - ਜਲੰਧਰ - ਅੰਮ੍ਰਿਤਸਰ ਹਾਈਵੇ ਉੱਤੇ ਇਕ ਬੇਹੱਦ ਭਿਆਨਕ ਸੜਕੀ ਹਾਦਸਾ ਵਾਪਰਿਆ । ਸੁੱਚੀ ਪਿੰਡ ਦੇ ਨੇੜੇ ਹਾਈਵੇ ਉੱਤੇ ਖੜੀ ਇਕ ਕੰਟਰੋਲ ਗੱਡੀ ਦੇ ਨਾਲ...
ਕੋਰੋਨਾ ਪੀੜਿਤ ਸੀਨੀਅਰ ਟੀ.ਟੀ. ਧੀਰਜ ਚੱਢਾ ਦੀ ਮੌਤ
. . .  1 day ago
ਬਿਆਸ, 12 ਮਈ (ਰੱਖੜਾ) - ਭਾਰਤੀ ਰੇਲਵੇ ਵਿਚ 'ਚ ਬਤੌਰ ਡਿਪਟੀ ਚੀਫ਼ ਟਿਕਟ ਇੰਸਪੈਕਟਰ ਵਜੋਂ ਸੇਵਾਵਾਂ ਨਿਭਾ ਰਹੇ ਧੀਰਜ ਚੱਢਾ ਦੀ ਅੱਜ ਸਵੇਰੇ ਕੋਰੋਨਾ ...
ਪੰਜਾਬ ਵਿਚ ਆਕਸੀਜਨ ਅਤੇ ਵੈਕਸੀਨੇਸ਼ਨ ਪੂਰੀ ਦੀ ਪੂਰੀ ਆ ਰਹੀ - ਓ. ਪੀ. ਸੋਨੀ
. . .  1 day ago
ਚੰਡੀਗੜ੍ਹ , 12 ਮਈ - ਪੰਜਾਬ ਦੇ ਮੈਡੀਕਲ ਸਿੱਖਿਆ ਮੰਤਰੀ ਓ. ਪੀ. ਸੋਨੀ ਨੇ ਕਿਹਾ ਹੈ ਕਿ ਪੰਜਾਬ ਵਿਚ ਆਕਸੀਜਨ ਅਤੇ ਵੈਕਸੀਨੇਸ਼ਨ ਪੂਰੀ ਦੀ ਪੂਰੀ...
ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ
. . .  1 day ago
ਜ਼ੀਰਾ (ਖੋਸਾ ਦਲ ਸਿੰਘ) 12 ਮਈ (ਮਨਪ੍ਰੀਤ ਸਿੰਘ) - ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਬਸਤੀ ਬੂਟੇ ...
ਮਕਸੂਦਪੁਰ, ਸੂੰਢ ਮੰਡੀ 'ਚ ਮੀਂਹ ਨਾਲ ਕਣਕ ਦੀਆਂ ਬੋਰੀਆਂ ਭਿੱਜੀਆਂ
. . .  1 day ago
ਸੰਧਵਾਂ, 12 ਮਈ (ਪ੍ਰੇਮੀ ਸੰਧਵਾਂ ) - ਮਕਸੂਦਪੁਰ, ਸੂੰਢ ਮੰਡੀ ਵਿਚ ਭਾਵੇਂ ਕਿ ਕਣਕ ਦੀ ਖ਼ਰੀਦ ਖ਼ਤਮ ਹੋ ਚੁੱਕੀ ਹੈ, ਪਰ ਕਣਕ ਦੀ ਢਿੱਲੀ ਚੁਕਾਈ ਕਾਰਨ ਅੱਜ ਮੀਂਹ ਵਿਚ ਕਣਕ ਦੀਆਂ...
ਭੇਦਭਰੀ ਹਾਲਤ ਵਿਚ ਨੌਜਵਾਨ ਨੇ ਨਹਿਰ 'ਚ ਮਾਰੀ ਛਲਾਂਗ, ਲਾਸ਼ ਦੀ ਭਾਲ ਜਾਰੀ
. . .  1 day ago
ਮਾਛੀਵਾੜਾ ਸਾਹਿਬ, 12 ਮਈ (ਮਨੋਜ ਕੁਮਾਰ) - ਮੰਗਲਵਾਰ ਦੀ ਸ਼ਾਮ ਕਰੀਬ 7 ਵਜੇ ਕਿਸੇ ਨੌਜਵਾਨ ਨੇ ਭੇਦਭਰੀ ਹਾਲਤ ਵਿਚ ਪਿੰਡ ਗੜੀ ਲਾਗੇ ਗੁਜ਼ਰਦੀ ਸਰਹਿੰਦ ਨਹਿਰ ਵਿਚ ਛਲਾਂਗ ਮਾਰ...
ਭੁਲੱਥ (ਕਪੂਰਥਲਾ) ਵਿਖੇ ਤੀਸਰਾ ਮੈਡੀਕਲ ਵਾਰਡ ਸਥਾਪਿਤ
. . .  1 day ago
ਭੁਲੱਥ, 12 ਮਈ (ਸੁਖਜਿੰਦਰ ਸਿੰਘ ਮੁਲਤਾਨੀ,ਮਨਜੀਤ ਸਿੰਘ ਰਤਨ ) - ਅੱਜ ਸ਼੍ਰੋਮਣੀ ਕਮੇਟੀ ਵਲੋਂ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਕਪੂਰਥਲਾ ਦੇ ਕਸਬਾ ਭੁਲੱਥ ਵਿਖੇ ਤੀਸਰਾ ਮੈਡੀਕਲ ...
ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਖਡੂਰ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ
. . .  1 day ago
ਖਡੂਰ ਸਾਹਿਬ, 12 ਮਈ ( ਰਸ਼ਪਾਲ ਸਿੰਘ ਕੁਲਾਰ ) - ਅੱਠ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਧਰਤੀ ਖਡੂਰ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੇ ਹੀ ਸ਼ਰਧਾ ਭਾਵਨਾ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 23 ਫੱਗਣ ਸੰਮਤ 552
ਵਿਚਾਰ ਪ੍ਰਵਾਹ: ਰੁੱਖ ਲਗਾਉਣਾ ਅਤੇ ਪਾਣੀ ਦੀ ਉਚਿਤ ਵਰਤੋਂ ਕਰਨਾ ਸਭ ਤੋਂ ਵੱਡਾ ਕੰਮ ਮੰਨਿਆ ਜਾਂਦਾ ਹੈ। ਵਿਨੋਬਾ ਭਾਵੇ

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਤਿੰਨ ਅਣਪਛਾਤੇ ਲੁਟੇਰੇ 80 ਹਜ਼ਾਰ ਦੀ ਨਕਦੀ ਖੋਹ ਕੇ ਹੋਏ ਫ਼ਰਾਰ

ਗੁਰੂਹਰਸਹਾਏ, 5 ਮਾਰਚ (ਕਪਿਲ ਕੰਧਾਰੀ)- ਸ਼ਹਿਰ ਦੇ ਨਾਲ ਲਗਦੇ ਗੋਲੂ ਕਾ ਮੋੜ ਮੋਹਨ ਕੇ ਰੋਡ 'ਤੇ ਸਥਿਤ ਵੋਹਰਾ ਫੂਡ ਸ਼ੈਲਰ ਦੇ ਕੋਲੋਂ ਬੀਤੇ ਦਿਨ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਇਕ ਵਿਅਕਤੀ ਤੋਂ 80 ਹਜ਼ਾਰ ਰੁਪਏ ਦੀ ਨਕਦੀ ਅਤੇ ਮੋਬਾਈਲ ਫੋਨ ...

ਪੂਰੀ ਖ਼ਬਰ »

ਲਾਡੀ ਗਹਿਰੀ ਨੇ ਲਾਭਪਾਤਰੀਆਂ ਨੂੰ ਵੰਡੇ ਸਮਾਰਟ ਕਾਰਡ ਤੇ ਸੁਣੀਆਂ ਮੁਸ਼ਕਿਲਾਂ

ਫ਼ਿਰੋਜ਼ਪੁਰ, 5 ਮਾਰਚ (ਜਸਵਿੰਦਰ ਸਿੰਘ ਸੰਧੂ)- ਹਲਕਾ ਫ਼ਿਰੋਜ਼ਪੁਰ ਦਿਹਾਤੀ ਦੀ ਵਿਧਾਇਕ ਸਤਿਕਾਰ ਕੌਰ ਗਹਿਰੀ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਵਲੋਂ ਪਿੰਡ ਆਲੇਵਾਲਾ, ਨਿਊ ਕਾਲੋਨੀ ਆਲੇਵਾਲਾ, ਪਾਈਨਰ ਕਾਲੋਨੀ ਅਤੇ ਨਵਾਂ ਪੁਰਬਾ ਦਾ ਦੌਰਾ ਕਰਕੇ ਲਾਭਪਾਤਰੀਆਂ ...

ਪੂਰੀ ਖ਼ਬਰ »

ਸਰਕਾਰ ਦੀ ਵਾਅਦਾ ਿਖ਼ਲਾਫ਼ੀ ਸਬੰਧੀ ਧਰਨਾ 8 ਨੂੰ

ਗੁਰੂਹਰਸਹਾਏ, 5 ਮਾਰਚ (ਹਰਚਰਨ ਸਿੰਘ ਸੰਧੂ)- ਕਾਂਗਰਸ ਸਰਕਾਰ ਵਲੋਂ ਚੋਣ ਮੈਨੀਫੈਸਟੋ 'ਚ ਕੀਤੇ ਵਾਅਦੇ ਨੂੰ ਲਾਗੂ ਨਾ ਕਰਨ ਅਤੇ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਦਾ ਹਿਸਾਬ ਮੰਗਣ ਲਈ ਸ਼ੋ੍ਰਮਣੀ ਅਕਾਲੀ ਦਲ ਵਲੋਂ 8 ਮਾਰਚ ਸੋਮਵਾਰ ਨੂੰ ਸਵੇਰੇ 10:30 ਵਜੇ ਲਾਈਟਾਂ ਵਾਲੇ ਚੌਕ ...

ਪੂਰੀ ਖ਼ਬਰ »

ਗਰੀਬਾਂ ਦੇ ਬਿੱਲ ਮੁਆਫ਼ ਕਰਨ ਸਬੰਧੀ ਵਿਧਾਇਕਾ ਸਤਿਕਾਰ ਕੌਰ ਗਹਿਰੀ ਨੇ ਉਠਾਈ ਆਵਾਜ਼

ਫ਼ਿਰੋਜ਼ਪੁਰ, 5 ਮਾਰਚ (ਜਸਵਿੰਦਰ ਸਿੰਘ ਸੰਧੂ)- ਗਰੀਬ ਲੋਕਾਂ 'ਤੇ ਪੈ ਰਹੀ ਬਿਜਲੀ ਮਹਿੰਗੀ ਦੀ ਮਾਰ ਅਤੇ ਦਿਹਾਤੀ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਨੂੰ ਅੱਜ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿਚ ਵਿਧਾਇਕਾ ਸਤਿਕਾਰ ਕੌਰ ਗਹਿਰੀ ਵਲੋਂ ਬਾਖ਼ੂਬੀ ...

ਪੂਰੀ ਖ਼ਬਰ »

ਕੈਬਨਿਟ 'ਚ ਮਿਲੀ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਨੂੰ ਮਨਜ਼ੂਰੀ

ਫ਼ਿਰੋਜ਼ਪੁਰ, 5 ਮਾਰਚ (ਜਸਵਿੰਦਰ ਸਿੰਘ ਸੰਧੂ)- ਹਿੰਦ-ਪਾਕਿ ਵੰਡ ਤੋਂ ਬਾਅਦ ਕੰਨੀ ਦੇ ਕਿਆਰੇ ਵਾਂਗ ਫ਼ਿਰੋਜ਼ਪੁਰ ਸਰਹੱਦੀ ਅਤੇ ਦਰਿਆਈ ਮਾਰਾਂ ਪੈਣ ਕਾਰਨ ਵਿਕਾਸ ਦੀ ਲੀਹੋਂ ਲਹਿ ਪਛੜੇਪਣ ਦਾ ਬੁਰੀ ਤਰ੍ਹਾਂ ਸ਼ਿਕਾਰ ਹੋ ਗਿਆ ਸੀ, ਜੋ ਹੁਣ ਤੋਂ ਫਿਰ ਵਿਕਾਸ ਦੀਆਂ ...

ਪੂਰੀ ਖ਼ਬਰ »

ਲਈ-ਐਪਿਕ ਡਾਊਨਲੋਡ ਕਰਵਾਉਣ ਲਈ ਕੈਂਪ ਅੱਜ ਤੋਂ

ਫ਼ਿਰੋਜ਼ਪੁਰ, 5 ਮਾਰਚ (ਤਪਿੰਦਰ ਸਿੰਘ)- ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਰਸਰੀ ਸੁਧਾਈ ਯੋਗਤਾ 1 ਜਨਵਰੀ 2021 ਦੇ ਆਧਾਰ 'ਤੇ ਨਵੇਂ ਬਣੇ ਵੋਟਰਾਂ ਨੂੰ ਆਪਣੇ ਵੋਟ ਨਾਲ ਸਬੰਧਿਤ ਸੇਵਾ ਲੈਣ ਦੀ ਪ੍ਰਣਾਲੀ ਨੂੰ ਹੋਰ ਡਿਜੀਟਲ ਰੂਪ ਦਿੰਦਿਆਂ ਈ-ਐਪਿਕ ਕਾਰਡ ਦੀ ...

ਪੂਰੀ ਖ਼ਬਰ »

ਅਣਪਛਾਤਿਆਂ ਨੇ ਘਰ ਦੇ ਦਰਵਾਜ਼ੇ 'ਚ ਖੜ੍ਹੇ ਵਿਅਕਤੀ 'ਤੇ ਚਲਾਈਆਂ ਗੋਲੀਆਂ

ਫ਼ਿਰੋਜ਼ਪੁਰ, 5 ਮਾਰਚ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ 'ਚ ਆਏ ਦਿਨ ਹੋ ਰਹੀਆਂ ਚੋਰੀਆਂ ਤੇ ਲੱੁਟਾਂ-ਖੋਹਾਂ ਦੀਆਂ ਵਾਰਦਾਤਾਂ ਦੇ ਚਲਦਿਆਂ ਗੋਲੀਬਾਰੀ ਦੀਆਂ ਘਟਨਾਵਾਂ ਫਿਰ ਤੋਂ ਰਫ਼ਤਾਰ ਫੜਨ ਲੱਗੀਆਂ ਹਨ | ਬੀਤੀ ਰਾਤ ਹਾਊਸਿੰਗ ਬੋਰਡ ਕਾਲੋਨੀ ਵਿਚ ਘਰ ਦਾ ਦਰਵਾਜ਼ਾ ...

ਪੂਰੀ ਖ਼ਬਰ »

ਦਾਜ ਮੰਗਣ 'ਤੇ ਪਤੀ ਵਿਰੁੱਧ ਮਾਮਲਾ ਦਰਜ

ਫ਼ਿਰੋਜ਼ਪੁਰ, 5 ਮਾਰਚ (ਰਾਕੇਸ਼ ਚਾਵਲਾ)- ਦਹੇਜ ਪਿੱਛੇ ਪਤਨੀ ਨੂੰ ਤੰਗ ਪੇ੍ਰਸ਼ਾਨ ਕਰਨ ਦੇ ਮਾਮਲੇ ਵਿਚ ਥਾਣਾ ਵੂਮੈਨ ਪੁਲਿਸ ਨੇ ਵਿਆਹੁਤਾ ਦੇ ਪਤੀ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਹੈ | ਜਾਣਕਾਰੀ ਅਨੁਸਾਰ ਵਿਆਹੁਤਾ ਸਰਬਜੀਤ ਕੌਰ ਪੁੱਤਰੀ ਬਲਵੀਰ ਸਿੰਘ ਵਾਸੀ ਪਿੰਡ ...

ਪੂਰੀ ਖ਼ਬਰ »

ਵਰਦੇਵ ਸਿੰਘ ਮਾਨ ਵਲੋਂ ਸੋਹਣਗੜ੍ਹ ਰੱਤੇਵਾਲਾ 'ਚ ਸਰਕਲ ਪੱਧਰੀ ਮੀਟਿੰਗ

ਗੁਰੂਹਰਸਹਾਏ, 5 ਮਾਰਚ (ਹਰਚਰਨ ਸਿੰਘ ਸੰਧੂ)- ਸ਼ੋ੍ਰਮਣੀ ਅਕਾਲੀ ਦਲ ਵਲੋਂ 8 ਮਾਰਚ ਨੂੰ ਕਾਂਗਰਸ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਦਾ ਹਿਸਾਬ ਮੰਗਣ ਲਈ ਗੁਰੂਹਰਸਹਾਏ ਵਿਖੇ ਲਾਏ ਜਾ ਰਹੇ ਧਰਨੇ ਸਬੰਧੀ ਹਲਕਾ ਇੰਚਾਰਜ ਵਰਦੇਵ ਸਿੰਘ ਮਾਨ ਨੇ ਵੱਖ-ਵੱਖ ਪਿੰਡਾਂ ਅੰਦਰ ਪਹੁੰਚ ...

ਪੂਰੀ ਖ਼ਬਰ »

ਨਵੇਂ ਖੇਤੀ ਕਾਨੂੰਨ ਨਾ ਦੇਸ਼ ਅਤੇ ਨਾ ਹੀ ਆਮ ਲੋਕਾਂ ਤੇ ਕਿਸਾਨਾਂ ਦੇ ਹਿੱਤ ਵਿਚ- ਡਾ: ਇੰਦਰਜੀਤ ਕੌਰ

ਜ਼ੀਰਾ, 5 ਮਾਰਚ (ਮਨਜੀਤ ਸਿੰਘ ਢਿੱਲੋਂ, ਜੋਗਿੰਦਰ ਸਿੰਘ ਕੰਡਿਆਲ)- ਦੇਸ਼ ਦਾ ਅੰਨਦਾਤਾ ਕਿਸਾਨ ਸਦੀਆਂ ਤੋਂ ਖੇਤਾਂ ਵਿਚ ਫ਼ਸਲ ਬੀਜ ਕੇ ਕੁਦਰਤ ਦੇ ਹਰ ਜੀਵ, ਜੰਤੂ ਦਾ ਫ਼ਿਕਰ ਕਰਦਾ ਆਇਆ ਹੈ, ਪਰੰਤੂ ਕੁਝ ਪੂੰਜੀਪਤੀ ਘਰਾਣਿਆਂ ਵਲੋਂ ਕਿਸਾਨ ਤੋਂ ਕਿਰਤ ਖੋਹ ਕੇ ਇਸ ਨੂੰ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕੋਵਿਡ ਵੈਕਸੀਨ ਦਾ ਲਗਵਾਇਆ ਟੀਕਾ

ਫ਼ਿਰੋਜ਼ਪੁਰ, 5 ਮਾਰਚ (ਜਸਵਿੰਦਰ ਸਿੰਘ ਸੰਧੂ)- ਸਿਹਤ ਵਿਭਾਗ ਵਲੋਂ ਕੋਰੋਨਾ ਦੇ ਖ਼ਾਤਮੇ ਲਈ ਵਿੱਢੀ ਮੁਹਿੰਮ ਅਧੀਨ ਟੀਕਾਕਰਨ ਕੀਤੇ ਜਾਣ ਦੌਰਾਨ ਸਿਹਤ ਵਿਭਾਗ ਪਾਸੋਂ ਖੇਡਾਂ ਅਤੇ ਐਨ.ਆਰ.ਆਈ. ਮਾਮਲੇ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਨੇ ਕੋਵਿਡ ਵੈਕਸੀਨ ਦਾ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਪੇਂਟਿੰਗ ਮੁਕਾਬਲੇ

ਫ਼ਿਰੋਜ਼ਪੁਰ, 5 ਮਾਰਚ (ਤਪਿੰਦਰ ਸਿੰਘ)- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ 'ਚ ਸਕੂਲ ਸਿੱਖਿਆ ਵਿਭਾਗ ਵਲੋਂ ਸਕੂਲਾਂ ਵਿਚ ਪੇਂਟਿੰਗ ਮੁਕਾਬਲੇ ਕਰਵਾਏ ਜਾ ਰਹੇ ਹਨ | ਇਹ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫ਼ਸਰ ...

ਪੂਰੀ ਖ਼ਬਰ »

ਜੁਡੀਸ਼ੀਅਲ ਅਫ਼ਸਰਾਂ ਵਲੋਂ ਕੀਤਾ ਗਿਆ ਖ਼ੂਨਦਾਨ

ਫ਼ਿਰੋਜ਼ਪੁਰ, 5 ਮਾਰਚ (ਰਾਕੇਸ਼ ਚਾਵਲਾ)- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਿਰੋਜਪੁਰ ਦੇ ਸਹਿਯੋਗ ਨਾਲ ਸ਼ਹਿਰ ਦੀ ਨਾਮਵਰ ਸਮਾਜਿਕ ਸੰਸਥਾ ਲਾਈਫ਼ ਸੇਵਰ ਵਲੋਂ ਇਕ ਖ਼ੂਨਦਾਨ ਕੈਂਪ ਜ਼ਿਲ੍ਹਾ ਕਚਹਿਰੀ ਦੇ ਬਾਰ ਰੂਮ ਵਿਖੇ ਲਗਾਇਆ ਗਿਆ, ਜਿਸ ਵਿਚ ਇੰਚਾਰਜ ਜ਼ਿਲ੍ਹਾ ਅਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਸਚਿਨ ਸ਼ਰਮਾ ਦੀ ਪੇ੍ਰਰਨਾ ਸਦਕਾ ਬਹੁਤ ਸਾਰੇ ਜੁਡੀਸ਼ੀਅਲ ਅਫ਼ਸਰਾਂ ਵਲੋਂ ਅੱਗੇ ਵੱਧ ਕੇ ਖ਼ੂਨਦਾਨ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੀਫ਼ ਜੁਡੀਸ਼ੀਅਲ ਮੈਜਿਸਟੇ੍ਰਟ ਫ਼ਿਰੋਜ਼ਪੁਰ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਤੇ ਲਾਈਫ਼ ਸੇਵਰ ਦੇ ਸਾਂਝੇ ਉੱਦਮ ਦੇ ਚੱਲਦੇ ਅੱਜ ਖ਼ੂਨਦਾਨ ਕੈਂਪ ਲਗਾਇਆ ਗਿਆ ਸੀ, ਜਿਸ ਵਿਚ ਇੰਚਾਰਜ ਜ਼ਿਲ੍ਹਾ ਸੈਸ਼ਨ ਜੱਜ ਫ਼ਿਰੋਜ਼ਪੁਰ ਸਚਿਨ ਸ਼ਰਮਾ, ਚੀਫ਼ ਜੁਡੀਸ਼ੀਅਲ ਮੈਜਿਸਟੇ੍ਰਟ ਫ਼ਿਰੋਜ਼ਪੁਰ ਅਮਨ ਪ੍ਰੀਤ ਸਿੰਘ, ਵਧੀਕ ਸਿਵਲ ਜੱਜ ਸੀਨੀਅਰ ਡਵੀਜ਼ਨ ਅਨੀਸ਼ ਗੋਇਲ ਆਦਿ ਨੇ ਕੈਂਪ ਵਿਚ ਖ਼ੂਨਦਾਨ ਕੀਤਾ | ਇਸ ਮੌਕੇ 'ਤੇ ਇੰਚਾਰਜ ਜ਼ਿਲ੍ਹਾ ਅਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਸਚਿਨ ਸ਼ਰਮਾ ਨੇ ਦੱਸਿਆ ਕਿ ਖ਼ੂਨਦਾਨ ਸਭ ਤੋਂ ਵੱਡਾ ਦਾਨ ਮੰਨਿਆ ਜਾਂਦਾ ਹੈ | ਖ਼ੂਨਦਾਨੀ ਨੂੰ ਰੱਬ ਦੇ ਬਰਾਬਰ ਦਰਜ ਦਿੱਤਾ ਜਾਂਦਾ ਹੈ, ਕਿਉਂਕਿ ਰੱਬ ਤੋਂ ਬਾਅਦ ਇਨਸਾਨ ਦੀ ਜ਼ਿੰਦਗੀ ਖ਼ੂਨ ਦੇ ਕੇ ਬਚਾਉਣ ਵਾਲਾ ਖ਼ੂਨਦਾਨੀ ਹੀ ਹੁੰਦਾ ਹੈ | ਇੰਚਾਰਜ ਜ਼ਿਲ੍ਹਾ ਜੱਜ ਸਚਿਨ ਸ਼ਰਮਾ ਨੇ ਹਾਜ਼ਰਾਂ ਨੂੰ ਅਪੀਲ ਕੀਤੀ ਕਿ ਸਮਾਜ ਦੇ ਹਰ ਇਕ ਨਾਗਰਿਕ ਨੂੰ ਚਾਹੀਦਾ ਹੈ ਕਿ ਉਹ ਖ਼ੂਨਦਾਨ ਕੈਂਪ ਨੈਤਿਕ ਫ਼ਰਜ਼ ਸਮਝਦੇ ਹੋਏ ਨਿਰਧਾਰਿਤ ਸਮੇਂ ਅਨੁਸਾਰ ਖ਼ੂਨ ਜ਼ਰੂਰ ਦਾਨ ਕਰੇ | ਚੀਫ਼ ਜੁਡੀਸ਼ੀਅਲ ਮੈਜਿਸਟੇ੍ਰਟ ਫ਼ਿਰੋਜ਼ਪੁਰ ਅਮਨ ਪ੍ਰੀਤ ਸਿੰਘ ਨੇ ਦੱਸਿਆ ਕਿ ਲਾਈਫ਼ ਸੇਵਰ ਸੁਸਾਇਟੀ ਦੇ ਪ੍ਰਧਾਨ ਜਗਜੀਤ ਸਿੰਘ ਸੋਢੀ ਵਕੀਲ ਵਲੋਂ ਖ਼ੂਨਦਾਨ ਵਰਗੇ ਕੈਂਪ ਆਦਿ ਲਗਾ ਕੇ ਸਮਾਜ ਵਿਚ ਵੱਡਾ ਯੋਗਦਾਨ ਦਿੱਤਾ ਜਾ ਰਿਹਾ ਹੈ, ਜੋ ਕਿ ਸ਼ਲਾਘਾਯੋਗ ਹੈ | ਇਸ ਮੌਕੇ 'ਤੇ ਯਾਦਗਾਰੀ ਚਿੰਨ੍ਹ ਵੀ ਦਿੱਤੇ ਗਏ ਸਨ |

ਖ਼ਬਰ ਸ਼ੇਅਰ ਕਰੋ

 

ਫੈੱਡਰੇਸ਼ਨ ਮਹਿਤਾ ਵਲੋਂ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਦੀ ਮੰਗ

ਫ਼ਿਰੋਜ਼ਪੁਰ, 5 ਮਾਰਚ (ਗੁਰਿੰਦਰ ਸਿੰਘ)- ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲ੍ਹਵਾਉਣ ਲਈ ਸਾਲਾਂ-ਬੱਧੀ ਹੋਈਆਂ ਅਰਦਾਸਾਂ ਨੂੰ ਅਮਲੀ ਰੂਪ ਮਿਲਣ ਉਪਰੰਤ ਥੋੜੇ੍ਹ ਸਮੇਂ ਬਾਅਦ ਇਸ ਲਾਂਘੇ ਨੂੰ ਸੁਰੱਖਿਆ ਅਤੇ ਕੋਰੋਨਾ ਮਹਾਂਮਾਰੀ ਕਾਰਨ ਬੰਦ ਕੀਤੇ ਇਸ ਲਾਂਘੇ ਨੂੰ ...

ਪੂਰੀ ਖ਼ਬਰ »

ਕਿਸਾਨ ਮਹਾਂ ਸੰਮੇਲਨ ਵਿਚ ਵੱਡੀ ਗਿਣਤੀ ਵਿਚ ਹੋਵੇਗੀ ਸ਼ਮੂਲੀਅਤ

ਫ਼ਿਰੋਜ਼ਪੁਰ, 5 ਮਾਰਚ (ਕੁਲਬੀਰ ਸਿੰਘ ਸੋਢੀ)- ਕਿਸਾਨਾਂ ਦੇ ਹੱਕ ਵਿਚ ਕਸਬਾ ਬਾਘਾ ਪੁਰਾਣਾ ਵਿਖੇ ਆਮ ਆਦਮੀ ਪਾਰਟੀ ਵਲੋਂ 21 ਮਾਰਚ ਨੂੰ ਕਿਸਾਨ ਮਹਾਂ ਸੰਮੇਲਨ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪਾਰਟੀ ਦੇ ਪੰਜਾਬ ਪ੍ਰਧਾਨ ...

ਪੂਰੀ ਖ਼ਬਰ »

ਚਾਰ ਦਿਨਾਂ ਕ੍ਰਿਕਟ ਟੂਰਨਾਮੈਂਟ 11 ਤੋਂ

ਗੁਰੂਹਰਸਹਾਏ, 5 ਮਾਰਚ (ਹਰਚਰਨ ਸਿੰਘ ਸੰਧੂ)- ਪਿੰਡ ਕੋਹਰ ਸਿੰਘ ਵਾਲਾ ਵਿਖੇ 6ਵਾਂ ਨਿਰੋਲ ਸ਼ਾਨਦਾਰ ਕਾਸਕੋ ਕ੍ਰਿਕਟ ਟੂਰਨਾਮੈਂਟ 11,12,13 ਤੇ 14 ਮਾਰਚ ਤੱਕ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਪਹਿਲਾ ਇਨਾਮ 15 ਹਜਾਰ, ਦੂਜਾ 8100, ਤੀਜਾ ਤੇ ਚੌਥਾ ਇਨਾਮ 1500 ਰੁਪਏ ਸਮੇਤ ਟਰਾਫ਼ੀ ...

ਪੂਰੀ ਖ਼ਬਰ »

ਜੇਲ੍ਹ ਦੀਆਂ ਅੰਦਰੂਨੀ ਤੇ ਬਾਹਰੀ ਕੋਟਾਂ 'ਤੇ ਮੋਟਰਸਾਈਕਲ ਸਵਾਰ ਕਰਨਗੇ ਗਸ਼ਤ

ਫ਼ਿਰੋਜ਼ਪੁਰ, 5 ਮਾਰਚ (ਤਪਿੰਦਰ ਸਿੰਘ, ਗੁਰਿੰਦਰ ਸਿੰਘ)- ਪੰਜਾਬ ਅੰਦਰ ਜੇਲ੍ਹਾਂ ਦੇ ਆਧੁਨਿਕੀਕਰਨ, ਜੇਲ੍ਹ ਵਿਭਾਗ ਨੂੰ ਸਵੈ-ਨਿਰਭਰ ਕਰਨ ਅਤੇ ਕੈਦੀਆਂ ਨੂੰ ਜੁਰਮ ਦੇ ਰਸਤੇ ਤੋਂ ਹਟਾ ਕੇ ਮੁੜ ਵਸੇਬੇ ਲਈ ਯਤਨਾਂ ਤਹਿਤ ਪੰਜਾਬ ਸਰਕਾਰ ਵਲੋਂ ਸਥਾਪਤ ਪੰਜਾਬ ...

ਪੂਰੀ ਖ਼ਬਰ »

ਗੁਰੂਹਰਸਹਾਏ ਨਗਰ ਕੌਂਸਲ ਪ੍ਰਧਾਨਗੀ ਦੇ ਦੋ ਦਾਅਵੇਦਾਰਾਂ ਦੀ ਦੌੜ 'ਚ ਬਾਕੀ ਕੌਂਸਲਰਾਂ ਦੀ ਹੋ ਰਹੀ ਹੈ ਆਓ ਭਗਤ

ਗੁਰੂਹਰਸਹਾਏ, 5 ਮਾਰਚ (ਹਰਚਰਨ ਸਿੰਘ ਸੰਧੂ)- ਨਗਰ ਕੌਂਸਲ ਚੋਣਾਂ ਸੰਪੰਨ ਹੋਣ ਤੋਂ ਬਾਅਦ ਗੁਰੂਹਰਸਹਾਏ ਨਗਰ ਕੌਂਸਲ ਦੀ ਪ੍ਰਧਾਨਗੀ ਲਈ ਪਾਰਟੀ ਦੇ ਦੋ ਦਾਅਵੇਦਾਰਾਂ 'ਚ ਕਾਫ਼ੀ ਦੌੜ ਲੱਗੀ ਨਜ਼ਰ ਆ ਰਹੀ ਹੈ | ਸ਼ਹਿਰ ਦੇ ਕੁਲ 15 ਵਾਰਡਾਂ ਤੋਂ ਹੀ ਕਾਂਗਰਸ ਦੇ ਕੌਂਸਲਰ ...

ਪੂਰੀ ਖ਼ਬਰ »

ਪੰਜਾਬ ਨੰਬਰਦਾਰਾ ਯੂਨੀਅਨ ਗੁਰੂਹਰਸਹਾਏ ਵਲੋਂ ਕੇਂਦਰ ਦੀਆਂ ਗਲਤ ਨੀਤੀਆਂ ਦੀ ਆਲੋਚਨਾ

ਗੁਰੂਹਰਸਹਾਏ, 5 ਮਾਰਚ (ਹਰਚਰਨ ਸਿੰਘ ਸੰਧੂ)- ਪੰਜਾਬ ਨੰਬਰਦਾਰਾ ਯੂਨੀਅਨ ਤਹਿਸੀਲ ਗੁਰੂਹਰਸਹਾਏ ਦੀ ਮੀਟਿੰਗ ਖੜਕ ਸਿੰਘ ਦੀ ਪ੍ਰਧਾਨਗੀ ਹੇਠ ਤਹਿਸੀਲ ਕੰਪਲੈਕਸ ਵਿਖੇ ਹੋਈ, ਜਿਸ ਵਿਚ ਯੂਨੀਅਨ ਦੇ ਸਾਰੇ ਨੰਬਰਦਾਰਾਂ ਨੇ ਸ਼ਮੂਲੀਅਤ ਕੀਤੀ | ਨੰਬਰਦਾਰਾਂ ਨੇ ਮੀਟਿੰਗ ...

ਪੂਰੀ ਖ਼ਬਰ »

ਪਿੰਡ ਮੋਹਨ ਕੇ ਉਤਾੜ ਵਿਚ ਸਟਰੀਟ ਲਾਈਟਾਂ ਤੇ ਲਗਾਏ ਬੂਟੇ

ਗੋਲੂ ਕਾ ਮੋੜ, 5 ਮਾਰਚ (ਸੁਰਿੰਦਰ ਸਿੰਘ ਪੁਪਨੇਜਾ)- ਪੰਜਾਬ ਸਰਕਾਰ ਵਲੋਂ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਪਾਰਕ, ਸਾਫ਼ ਪਾਣੀ ਲਈ ਆਰ.ਓ. ਸਿਸਟਮ, ਸੀਵਰੇਜ ਸਿਸਟਮ, ਚੌਕਾਂ ਮੋੜਾਂ 'ਤੇ ਸ਼ੀਸ਼ੇ, ਸੜਕਾਂ ਦੇ ਆਲੇ-ਦੁਆਲੇ ਇੰਟਰਲਾਕ ਟਾਈਲਾਂ, ਲਾਈਟਾਂ ਆਦਿ ਦੇ ...

ਪੂਰੀ ਖ਼ਬਰ »

9 ਵਿਅਕਤੀਆਂ ਨੇ ਲਗਵਾਈ ਕੋਵੀਸੀਲਡ ਵੈਕਸੀਨ

ਗੁਰੂਹਰਸਹਾਏ, 5 ਮਾਰਚ (ਕਪਿਲ ਕੰਧਾਰੀ)- ਸਿਵਲ ਸਰਜਨ ਫ਼ਿਰੋਜ਼ਪੁਰ ਡਾ: ਰਜਿੰਦਰ ਰਾਜ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਹਸਪਤਾਲ ਗੁਰੂਹਰਸਹਾਏ ਵਿਖੇ ਡਾ: ਬਲਬੀਰ ਕੁਮਾਰ ਸੀਨੀਅਰ ਮੈਡੀਕਲ ਅਫ਼ਸਰ ਦੀ ਰਹਿਨੁਮਾਈ ਹੇਠ ਕੋਵੀਸੀਲਡ ਵੈਕਸੀਨੇਸ਼ਨ ਲਈ ਸੈਸ਼ਨ ...

ਪੂਰੀ ਖ਼ਬਰ »

ਸ਼ਿਵ ਭਗਤ ਹਰਿਦੁਆਰ ਤੋਂ ਗੰਗਾ ਜਲ ਲੈਣ ਲਈ ਹੋਏ ਰਵਾਨਾ

ਗੁਰੂਹਰਸਹਾਏ, 5 ਫਰਵਰੀ (ਕਪਿਲ ਕੰਧਾਰੀ, ਹਰਚਰਨ ਸਿੰਘ ਸੰਧੂ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਂ ਸ਼ਿਵਰਾਤਰੀ ਦੇ ਪਾਵਨ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਸੱਤਵੀਂ ਡਾਕ ਕਾਂਵੜ ਯਾਤਰਾ ਹਰਿਦੁਆਰ ਤੋਂ ਗੰਗਾ ਜਲ ਲੈਣ ਦੇ ਲਈ ਸ਼ਹਿਰ ਦੇ ਵਾਲਮੀਕਿ ਮੰਦਿਰ ਤੋਂ ਰਵਾਨਾ ...

ਪੂਰੀ ਖ਼ਬਰ »

ਐਨ. ਸੀ. ਸੀ. ਵਿੰਗ ਦੀ 'ਇਕ ਭਾਰਤ ਸੇ੍ਰਸ਼ਟ ਭਾਰਤ' ਕੈਂਪ ਲਈ ਚੋਣ

ਫ਼ਿਰੋਜ਼ਪੁਰ, 5 ਮਾਰਚ (ਤਪਿੰਦਰ ਸਿੰਘ)- ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਦੇ ਐਨ.ਸੀ.ਸੀ. ਵਿੰਗ ਦੀ 'ਇਕ ਭਾਰਤ ਸ੍ਰੇਸ਼ਟ ਭਾਰਤ' ਕੈਂਪ ਦੇ ਲਈ ਚੋਣ ਹੋਈ | ਇਹ ਕੈਂਪ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਡਾਇਰੈਕਟੋਰੇਟ ਵਲੋਂ 22 ਤੋਂ 27 ਮਾਰਚ ...

ਪੂਰੀ ਖ਼ਬਰ »

ਮੱਲਵਾਲ ਮਿਲਕ ਪੋ੍ਰਸੈਸਿੰਗ ਪਲਾਟ ਦੀ ਕੀਤੀ ਜਾਵੇਗੀ ਇਕ ਲੱਖ ਲੀਟਰ ਸਮਰੱਥਾ ਗਹਿਰੀ

ਫ਼ਿਰੋਜ਼ਪੁਰ, 5 ਮਾਰਚ (ਜਸਵਿੰਦਰ ਸਿੰਘ ਸੰਧੂ)- ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਕ ਧੰਦੇ ਨੂੰ ਲਾਹੇਵੰਦ ਅਤੇ ਮੁਨਾਫ਼ੇਖ਼ੋਰਾ ਬਣਾਉਣ ਲਈ ਪੰਜਾਬ ਕਾਂਗਰਸ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਚੁੱਕੇ ਜਾ ਰਹੇ ਵਿਸ਼ੇਸ਼ ...

ਪੂਰੀ ਖ਼ਬਰ »

ਡੀਜ਼ਲ ਤੇ ਪੈਟਰੋਲ ਵੀ ਜੀ. ਐੱਸ. ਟੀ. ਅਧੀਨ ਲਿਆਵੇ ਸਰਕਾਰ- ਕਿਸਾਨ ਆਗੂ

ਕੁੱਲਗੜ੍ਹੀ, 5 ਮਾਰਚ (ਸੁਖਜਿੰਦਰ ਸਿੰਘ ਸੰਧੂ)- ਕਿਸਾਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਭਾਗ ਸਿੰਘ ਮਰਖਾਈ ਦੀ ਅਗਵਾਈ ਵਿਚ ਰਿਲਾਇੰਸ ਪੰਪ ਵਲੂਰ ਉੱਪਰ ਪਿਛਲੇ 156 ਦਿਨਾਂ ਤੋਂ ਰੋਸ ਪ੍ਰਦਰਸ਼ਨ ਚੱਲ ਰਿਹਾ ਹੈ | ਇਸ ਰੋਸ ਧਰਨੇ 'ਚ ਮਹਿੰਦਰ ਸਿੰਘ ਗਿੱਲ ਬਲਾਕ ...

ਪੂਰੀ ਖ਼ਬਰ »

ਓਪਨ ਪੰਜਾਬ ਪੇਂਸਿਕ ਸਿਲਾਟ ਮਾਰਸ਼ਲ ਆਰਟ ਚੈਂਪੀਅਨਸ਼ਿਪ 'ਚ ਫ਼ਿਰੋਜ਼ਪੁਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਫ਼ਿਰੋਜ਼ਪੁਰ, 5 ਮਾਰਚ (ਗੁਰਿੰਦਰ ਸਿੰਘ)- ਪੇਂਸਿਕ ਸਿਲਾਟ ਸਪੋਰਟਸ ਐਸੋਸੀਏਸ਼ਨ ਆਫ਼ ਪੰਜਾਬ ਵਲੋਂ ਫ਼ਰੀਦਕੋਟ ਵਿਖੇ ਕਰਵਾਈ ਓਪਨ ਪੰਜਾਬ ਪੇਂਸਿਕ ਸਿਲਾਟ ਮਾਰਸ਼ਲ ਆਰਟ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫ਼ਿਰੋਜ਼ਪੁਰ ਦੇ ਖਿਡਾਰੀਆਂ ਨੇ 10 ਸੋਨ, 3 ...

ਪੂਰੀ ਖ਼ਬਰ »

ਗਾਇਤਰੀ ਬੇਦੀ ਵਲੋਂ ਹਾਈ ਸਕੂਲ ਕੜਮਾ ਦੇ ਦਫ਼ਤਰ ਦਾ ਉਦਘਾਟਨ

ਮਮਦੋਟ, 5 ਮਾਰਚ (ਸੁਖਦੇਵ ਸਿੰਘ ਸੰਗਮ)- ਸਰਕਾਰੀ ਹਾਈ ਸਕੂਲ ਕੜਮਾਂ ਦੇ ਦਫ਼ਤਰ ਦਾ ਉਦਘਾਟਨ ਖੇਡ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਦੀ ਸਪੁੱਤਰੀ ਬੀਬਾ ਗਾਇਤਰੀ ਬੇਦੀ ਵਲੋਂ ਕੀਤਾ ਗਿਆ | ਇਸ ਦੌਰਾਨ ਮੁੱਖ ਅਧਿਆਪਕ ਚਰਨ ਸਿੰਘ ਵਲੋਂ ਸਕੂਲੀ ਸਟਾਫ਼ ਦੀ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ਼ ਕੀਤੀ ਨਾਅਰੇਬਾਜ਼ੀ

ਗੁਰੂਹਰਸਹਾਏ, 5 ਮਾਰਚ (ਕਪਿਲ ਕੰਧਾਰੀ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਸਥਾਨਕ ਸ਼ਹਿਰ ਦੇ ਰੇਲਵੇ ਪਾਰਕ ਵਿਖੇ ਹੋਈ, ਜਿਸ ਵਿਚ ਨਵੇਂ ਸਾਲ ਦੇ ਲਈ ਪ੍ਰਧਾਨ ਅਤੇ ਹੋਰ ਕਾਰਜਕਾਰੀ ਮੈਂਬਰਾਂ ਦੀ ਚੋਣ ਕੀਤੀ ਗਈ, ਜਿਸ ਵਿਚ ਸਰਬਸੰਮਤੀ ਦੇ ਨਾਲ ...

ਪੂਰੀ ਖ਼ਬਰ »

ਅਕਾਲੀ ਆਗੂ ਮਿੰਟੂ ਦੁਲਚੀ ਕੇ ਨੂੰ ਸਦਮਾ, ਚਾਚੇ ਦੀ ਮੌਤ

ਫ਼ਿਰੋਜ਼ਪੁਰ, 5 ਮਾਰਚ (ਜਸਵਿੰਦਰ ਸਿੰਘ ਸੰਧੂ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਗਰਮ ਆਗੂ ਅੰਗਰੇਜ਼ ਸਿੰਘ ਮਿੰਟੂ ਦੁਲਚੀ ਕੇ ਸਾਬਕਾ ਮੈਂਬਰ ਬਲਾਕ ਸੰਮਤੀ ਨੂੰ ਉਦੋਂ ਡੂੰਘਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਚਾਚਾ ਗੁਰਦੀਪ ਸਿੰਘ ਮੱਲ ਦਾ ਅਚਾਨਕ ਦਿਹਾਂਤ ਹੋ ਗਿਆ, ...

ਪੂਰੀ ਖ਼ਬਰ »

ਜਗਦੀਸ਼ ਭੱਟੀ ਦੀ ਮੌਤ ਨਾਲ ਸੋਗ ਦੀ ਲਹਿਰ

ਜ਼ੀਰਾ, 5 ਮਾਰਚ (ਜੋਗਿੰਦਰ ਸਿੰਘ ਕੰਡਿਆਲ)- ਸਮੀਰ ਭੱਟੀ ਅਤੇ ਰਿੰਕੂ ਭੱਟੀ ਯੂ.ਐੱਸ.ਏ, ਯੂਨਸ ਭੱਟੀ ਅਤੇ ਸਲੀਮ ਹੰਸ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ, ਜਦ ਉਨ੍ਹਾਂ ਦੇ ਪਿਤਾ ਜਗਦੀਸ਼ ਭੱਟੀ ਸਾਬਕਾ ਕੌਂਸਲਰ ਜ਼ੀਰਾ ਦਾ ਅਚਾਨਕ ਦੇਹਾਂਤ ਹੋ ਗਿਆ | ਉਨ੍ਹਾਂ ਦੀ ਹੋਈ ...

ਪੂਰੀ ਖ਼ਬਰ »

ਬਜਟ ਸਬੰਧੀ ਬਲਾਕ ਸੰਮਤੀ ਜ਼ੀਰਾ ਤੇ ਚੇਅਰਮੈਨ ਤੇ ਮੈਂਬਰਾਂ ਦੀ ਮੀਟਿੰਗ

ਜ਼ੀਰਾ, 5 ਮਾਰਚ (ਜੋਗਿੰਦਰ ਸਿੰਘ ਕੰਡਿਆਲ)- ਬਲਾਕ ਜ਼ੀਰਾ ਦੇ ਪਿੰਡਾਂ ਦੇ ਕਰਵਾਏ ਗਏ ਵਿਕਾਸ ਕਾਰਜਾਂ ਦੀ ਸਮੀਖਿਆ ਅਤੇ ਸਾਲਾਨਾ ਬਜਟ ਸਬੰਧੀ ਵਿਸ਼ੇਸ਼ ਮੀਟਿੰਗ ਮਹਿੰਦਰਜੀਤ ਸਿੰਘ ਸਿੱਧੂ ਚੇਅਰਮੈਨ ਬਲਾਕ ਸੰਮਤੀ ਜ਼ੀਰਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਵਲੋਂ ਬਾਘਾ ਪੁਰਾਣਾ ਰੈਲੀ ਸਬੰਧੀ ਵਿਸ਼ੇਸ਼ ਮੀਟਿੰਗ

ਜ਼ੀਰਾ, 5 ਮਾਰਚ (ਮਨਜੀਤ ਸਿੰਘ ਢਿੱਲੋਂ)- ਆਮ ਆਦਮੀ ਪਾਰਟੀ ਵਲੋਂ 21 ਮਾਰਚ ਨੂੰ ਜ਼ਿਲ੍ਹਾ ਮੋਗਾ ਦੇ ਸ਼ਹਿਰ ਬਾਘਾ ਪੁਰਾਣਾ ਹੋਣ ਵਾਲੀ ਕਿਸਾਨ ਸੰਮੇਲਨ ਰੈਲੀ ਸਬੰਧੀ ਜ਼ੀਰਾ ਵਿਖੇ ਆਗੂਆਂ ਅਤੇ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ ਕਰ ਕੇ ਰੈਲੀ ਸਬੰਧੀ ਵਿਚਾਰ-ਚਰਚਾ ਕੀਤੀ ...

ਪੂਰੀ ਖ਼ਬਰ »

ਪਿੰਡ ਰਾਮਪੁਰਾ ਦੀ ਜਥੇਬੰਦੀ ਦਾ ਹੋਇਆ ਗਠਨ

ਫ਼ਿਰੋਜ਼ਪੁਰ, 5 ਮਾਰਚ (ਕੁਲਬੀਰ ਸਿੰਘ ਸੋਢੀ)- | ਜਥੇਬੰਦੀ ਦਾ ਵਿਸਥਾਰ ਕਰਦੇ ਹੋਏ ਬੀ.ਕੇ.ਯੂ ਰਾਜੇਵਾਲ ਵਲੋਂ ਫ਼ਿਰੋਜ਼ਪੁਰ ਦੇ ਪਿੰਡ ਰਾਮਪੁਰਾ ਵਿਖੇ ਇਕਾਈ ਦਾ ਗਠਨ ਕੀਤਾ ਗਿਆ, ਜਿਸ ਦੌਰਾਨ ਪਿੰਡ ਰਾਮਪੁਰਾ ਦੇ ਦਰਸ਼ਨ ਸਿੰਘ ਨੂੰ ਪ੍ਰਧਾਨ ਤੇ ਹਰਜਿੰਦਰ ਸਿੰਘ ਨੂੰ ...

ਪੂਰੀ ਖ਼ਬਰ »

ਬਾਬਾ ਕਰਮ ਚੰਦ ਬਾਠਾਂ ਵਾਲਾ ਮਖੂ ਦੀ ਬਰਸੀ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਮਖੂ, 5 ਮਾਰਚ (ਵਰਿੰਦਰ ਮਨਚੰਦਾ, ਮੇਜਰ ਸਿੰਘ ਥਿੰਦ)- ਮਖੂ ਸ਼ਹਿਰ ਵਿਖੇ ਸ਼੍ਰੋਮਣੀ ਭਗਤ ਬਾਬਾ ਮਸਤ ਕਰਮ ਚੰਦ ਬਾਠਾਂ ਵਾਲੇ ਦੀ ਬਰਸੀ ਮੌਕੇ 'ਤੇ ਇਲਾਕੇ ਦੀਆਂ ਸੰਗਤਾਂ ਵਲੋਂ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX