ਤਾਜਾ ਖ਼ਬਰਾਂ


ਪ੍ਰੇਸ਼ਾਨ ਨੌਜਵਾਨ ਨੇ ਜੀਵਨ ਲੀਲ੍ਹਾ ਕੀਤੀ ਸਮਾਪਤ
. . .  36 minutes ago
ਕਾਲਾ ਸੰਘਿਆਂ, 12 ਜੂਨ (ਬਲਜੀਤ ਸਿੰਘ ਸੰਘਾ) - ਨਜ਼ਦੀਕੀ ਪਿੰਡ ਸੰਧੂ ਚੱਠਾ ਜ਼ਿਲ੍ਹਾ ਕਪੂਰਥਲਾ ਦੇ ਨੌਜਵਾਨ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਭਰਾ ਅੱਛਰ ਸਿੰਘ ਹਾਲ ਵਾਸੀ ਲੁਧਿਆਣਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਨ੍ਹਾਂ ਦੀ ਮਾਂ...
ਲਾਸ਼ ਖਰੜ ਪੁੱਜਣ 'ਤੇ ਜੈਪਾਲ ਭੁੱਲਰ ਦੇ ਸਾਥੀ ਜਸਪ੍ਰੀਤ ਜੱਸੀ ਦਾ ਕੀਤਾ ਗਿਆ ਅੰਤਿਮ ਸਸਕਾਰ
. . .  47 minutes ago
ਖਰੜ,12 ਜੂਨ (ਕੇਵਲ ਸਿੰਘ ਰਾਣਾ) - ਬੀਤੀ 9 ਜੂਨ ਨੂੰ ਕੋਲਕਾਤਾ ਵਿਖੇ ਜਗਰਾਉਂ ਪੁਲਿਸ ਕਤਲ ਕਾਂਡ ਦੇ ਦੋ ਮੁੱਖ ਦੋਸ਼ੀਆਂ ਗੈਂਗਸਟਰ ਜੈਪਾਲ ਭੁੱਲਰ ਤੇ ਜਸਪ੍ਰੀਤ ਜੱਸੀ ਖਰੜ ਦੇ ਹੋਏ ਐਨਕਾਊਂਟਰ...
ਅੰਮ੍ਰਿਤਸਰ ਵਿਚ 100 ਕੋਰੋਨਾ ਕੇਸ ਆਏ ਸਾਹਮਣੇ, 6 ਮੌਤਾਂ
. . .  about 1 hour ago
ਅੰਮ੍ਰਿਤਸਰ, 12 ਜੂਨ (ਜਸਵੰਤ ਸਿੰਘ ਜੱਸ) - ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 100 ਕੇਸ ਸਾਹਮਣੇ ਆਏ ਹਨ ਅਤੇ 6 ਮਰੀਜ਼ਾਂ ਦੀ...
ਨਹਿਰ 'ਚ ਡੁੱਬਣ ਕਾਰਨ ਬੱਚੇ ਦੀ ਮੌਤ
. . .  about 1 hour ago
ਜੋਗਾ,(ਮਾਨਸਾ) 12 ਜੂਨ (ਹਰਜਿੰਦਰ ਸਿੰਘ ਚਹਿਲ) - ਅੱਜ ਪਿੰਡ ਰੱਲਾ ਮਾਨਸਾ 'ਚ ਪਿੰਡ ਵਿਚ ਦੀ ਲੰਘਦੀ ਨਹਿਰ ਵਿਚ ਬੱਚਾ ਡੁੱਬਣ ਦੇ ਕਾਰਣ ਮੌਤ ਹੋਣ ਦਾ ਸਮਾਚਾਰ ...
ਮੋਗਾ ਜ਼ਿਲ੍ਹੇ ਵਿਚ ਕੋਰੋਨਾ ਤੋਂ ਰਾਹਤ, ਆਏ ਨਵੇਂ 12 ਮਾਮਲੇ
. . .  about 1 hour ago
ਮੋਗਾ, 12 ਮਈ (ਗੁਰਤੇਜ ਸਿੰਘ ਬੱਬੀ) - ਮੋਗਾ ਜ਼ਿਲ੍ਹੇ ਵਿਚ ਕੋਰੋਨਾ ਤੋਂ ਥੋੜ੍ਹੀ ਰਾਹਤ ਮਿਲੀ ਹੈ ਅਤੇ ਅੱਜ ਮਹਿਜ 12 ਮਾਮਲੇ ਹੀ ਸਾਹਮਣੇ ਆਏ ਹਨ ...
ਗੈਂਗਸਟਰ ਜੈਪਾਲ ਭੁੱਲਰ ਅਤੇ ਉਸ ਦੇ ਸਾਥੀ ਨੇ ਕੋਲਕਾਤਾ ਵਿਚ ਰਹਿਣ ਲਈ ਕੀਤੇ ਸਨ ਜਾਅਲੀ ਦਸਤਾਵੇਜ਼ ਇਸਤੇਮਾਲ
. . .  about 1 hour ago
ਚੰਡੀਗੜ੍ਹ,12 ਜੂਨ - ਪੰਜਾਬ ਪੁਲਿਸ ਨੇ ਗੈਂਗਸਟਰ ਜੈਪਾਲ ਭੁੱਲਰ ਅਤੇ ਉਸ ਦੇ ਸਾਥੀ ਜਸਪ੍ਰੀਤ ਸਿੰਘ ਨੂੰ ਕੋਲਕਾਤਾ ਦੇ ਵਿਚ ਰਹਿਣ ਲਈ ਜਿਸ ਵਿਅਕਤੀ ਦੇ ਦਸਤਾਵੇਜ਼ਾਂ ਦਾ ਇਸਤੇਮਾਲ ਕੀਤਾ...
ਜ਼ਹਿਰੀਲੀ ਚੀਜ਼ ਦੇ ਡੰਗਣ ਨਾਲ ਦੋ ਦੀ ਮੌਤ
. . .  about 1 hour ago
ਗੁਰਾਇਆ,12 ਜੂਨ ( ਬਲਵਿੰਦਰ ਸਿੰਘ ) - ਗੁਰਾਇਆ ਦੇ ਨਜ਼ਦੀਕੀ ਬੜਾ ਪਿੰਡ ਵਿਖੇ ਇਕ ਮੋਟਰ 'ਤੇ ਸੁਤੇ ਪਏ ਦੋ ਪ੍ਰਵਾਸੀ ਮਜ਼ਦੂਰਾਂ ਦੇ ਜ਼ਹਿਰੀਲੀ ਚੀਜ਼ ਲੜਨ ਨਾਲ ਦੋਵਾਂ ਦੀ ਮੌਤ ਹੋ...
ਕਾਲੇ ਫੰਗਸ ਦੀ ਦਵਾਈ ਟੈਕਸ ਮੁਕਤ, ਕੋਰੋਨਾ ਟੀਕੇ 'ਤੇ 5% ਜੀ.ਐੱਸ.ਟੀ. ਬਰਕਰਾਰ
. . .  about 2 hours ago
ਨਵੀਂ ਦਿੱਲੀ, 12 ਜੂਨ - ਜੀ.ਐੱਸ.ਟੀ. ਕੌਂਸਲ ਨੇ ਸਨਿਚਰਵਾਰ ਨੂੰ ਕੋਰੋਨਾ ਨਾਲ ਸਬੰਧਿਤ ਰਾਹਤ ਸਮਗਰੀ ਬਾਰੇ ਮੰਤਰੀਆਂ ਦੇ ਸਮੂਹ ਦੀਆਂ ਸਿਫ਼ਾਰਸ਼ਾਂ ਨੂੰ ਸਵੀਕਾਰ ਕਰ ...
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਮੱਦੇਨਜ਼ਰ ਚੰਡੀਗੜ੍ਹ ਵਿਚ 14 ਜੂਨ ਨੂੰ ਜਨਤਕ ਛੁੱਟੀ
. . .  about 2 hours ago
ਚੰਡੀਗੜ੍ਹ , 12 ਜੂਨ - ਚੰਡੀਗੜ੍ਹ ਵਿਚ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਮੱਦੇਨਜ਼ਰ 14 ਜੂਨ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ...
ਅੰਮ੍ਰਿਤਸਰ 'ਚ ਇਕ ਵਿਅਕਤੀ ਵਲੋਂ ਘਰਵਾਲੀ ਅਤੇ ਜਵਾਨ ਧੀ ਦਾ ਕਤਲ
. . .  about 3 hours ago
ਅੰਮ੍ਰਿਤਸਰ, 12 ਜੂਨ (ਸੁਰਿੰਦਰਪਾਲ ਸਿੰਘ ਵਰਪਾਲ) - ਅੰਮ੍ਰਿਤਸਰ ਵਿਖੇ ਅੱਜ ਅਸ਼ੋਕ ਕੁਮਾਰ ਨਾਮਕ ਇਕ ਵਿਅਕਤੀ ਵਲੋਂ ਆਪਣੀ ਘਰਵਾਲੀ ਮਨਜੀਤ ਕੌਰ (45) ਅਤੇ ਜਵਾਨ ਧੀ ਪਾਇਲ ਦਾ ਕਤਲ ਕਰਕੇ...
ਕਾਬੁਲ ਵਿਚ ਹੋਏ ਬੰਬ ਧਮਾਕੇ
. . .  about 3 hours ago
ਕਾਬੂਲ (ਅਫਗਾਨਿਸਤਾਨ), 12 ਜੂਨ - ਅਫਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਕਾਬੁਲ ਵਿਚ ਅੱਜ ਦੁਪਹਿਰ ਦੋ ਧਮਾਕੇ ਹੋਏ...
ਭਾਰਤੀ ਜਾਂਚ ਏਜੰਸੀਆਂ ਨੇ ਮੇਹੁਲ ਚੋਕਸੀ ਮਾਮਲੇ ਵਿਚ ਡੋਮੀਨਿਕਾ ਹਾਈ ਕੋਰਟ ਵਿਚ ਹਲਫਨਾਮਾ ਦਾਖ਼ਲ ਕੀਤਾ
. . .  about 2 hours ago
ਨਵੀਂ ਦਿੱਲੀ ,12 ਜੂਨ -ਭਾਰਤੀ ਜਾਂਚ ਏਜੰਸੀਆਂ ਨੇ ਮੇਹੁਲ ਚੋਕਸੀ ਮਾਮਲੇ ਵਿਚ ਡੋਮੀਨਿਕਾ ਹਾਈ ਕੋਰਟ ਵਿਚ ਇਕ ਹਲਫਨਾਮਾ ਦਾਖ਼ਲ ਕੀਤਾ...
ਭਾਰਤ ਬਾਇਓਟੈਕ ਸੰਯੁਕਤ ਰਾਜ ਵਿਚ ਕਰੇਗਾ ਕੋਵੈਕਸਿਨ ਲਈ ਕਲੀਨਿਕਲ ਅਜ਼ਮਾਇਸ਼
. . .  about 3 hours ago
ਨਵੀਂ ਦਿੱਲੀ,12 ਜੂਨ - ਕੋਵੈਕਸਿਨ ਲਈ ਮਾਰਕੀਟਿੰਗ ਐਪਲੀਕੇਸ਼ਨ ਦਾ ਸਮਰਥਨ ਕਰਨ ਲਈ ਭਾਰਤ ਬਾਇਓਟੈਕ ਸੰਯੁਕਤ ਰਾਜ ਵਿਚ ਕਲੀਨਿਕਲ...
100 ਫ਼ੀਸਦੀ ਕੋਵਿਡ ਵੈਕਸੀਨੇਸ਼ਨ ਮਿਸ਼ਨ ਪ੍ਰਾਪਤੀ ਅਧੀਨ ਪਿੰਡ ਭੀਖੀ ਖੱਟੜਾ ਬਣਿਆ ਪੰਜਾਬ ਦਾ ਪਹਿਲਾ ਪਿੰਡ
. . .  about 3 hours ago
ਰਾੜਾ ਸਾਹਿਬ, 12 ਜੂਨ (ਸਰਬਜੀਤ ਸਿੰਘ ਬੋਪਾਰਾਏ) - ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਵੈਕਸੀਨੇਸ਼ਨ ਕਰਨ ਤਹਿਤ ਅੱਜ ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਪਾਇਲ ਦੇ ਪਿੰਡ ਭੀਖੀ ਖੱਟੜਾ ਵਿਖੇ 100 ਫ਼ੀਸਦੀ...
ਤੇਜ਼ ਹਨੇਰੀ ਅਤੇ ਮੀਂਹ ਦੇ ਨਾਲ ਹਲਕੀ ਗੜੇਮਾਰੀ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 12 ਜੂਨ ( ਰਣਜੀਤ ਸਿੰਘ ਢਿੱਲੋਂ ) - ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਜਿੱਥੇ ਹਨੇਰੀ ਨਾਲ ਤੇਜ਼ ਬਾਰਸ਼ ਹੋ...
ਸ਼੍ਰੌਮਣੀ ਅਕਾਲੀ ਦਲ ਅਤੇ ਬਸਪਾ ਦਾ ਗੱਠ-ਜੋੜ ਮਹਿਜ ਸੱਤਾ ਪ੍ਰਾਪਤ ਕਰਨ ਦੀ ਲਾਲਸਾ - ਜਸਵੀਰ ਸਿੰਘ ਡਿੰਪਾ
. . .  about 4 hours ago
ਸੁਲਤਾਨਪੁਰ ਲੋਧੀ, 12 ਜੂਨ (ਲਾਡੀ, ਹੈਪੀ, ਥਿੰਦ) - ਸੁਲਤਾਨਪੁਰ ਲੋਧੀ ਵਿਖੇ ਜਸਵੀਰ ਸਿੰਘ ਡਿੰਪਾ ਮੈਂਬਰ ਪਾਰਲੀਮੈਂਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ,ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ...
ਸਾਢੇ 6 ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਨੌਜਵਾਨ ਗ੍ਰਿਫ਼ਤਾਰ
. . .  about 4 hours ago
ਲੁਧਿਆਣਾ,12 ਜੂਨ (ਪਰਮਿੰਦਰ ਸਿੰਘ ਆਹੂਜਾ) ਐੱਸ.ਟੀ.ਐਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ...
ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਗਠਜੋੜ ਪੰਜਾਬ ਵਿਚ ਨਵੀਂ ਰਾਜਨੀਤਿਕ ਅਤੇ ਸਮਾਜਿਕ ਸ਼ੁਰੂਆਤ : ਮਾਇਆਵਤੀ
. . .  about 4 hours ago
ਨਵੀਂ ਦਿੱਲੀ, 12 ਜੂਨ - ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਗਠਜੋੜ ਪੰਜਾਬ ਵਿਚ ਨਵੀਂ ਰਾਜਨੀਤਿਕ ਅਤੇ ਸਮਾਜਿਕ ਸ਼ੁਰੂਆਤ ਹੈ। ਇਸ ਇਤਿਹਾਸਕ ਕਦਮ ਲਈ...
ਸ੍ਰੀ ਮੁਕਤਸਰ ਸਾਹਿਬ ਵਿਚ ਬਾਰਸ਼ ਸ਼ੁਰੂ, ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ
. . .  about 4 hours ago
ਸ੍ਰੀ ਮੁਕਤਸਰ ਸਾਹਿਬ 12 ਜੂਨ (ਰਣਜੀਤ ਸਿੰਘ ਢਿੱਲੋਂ ) ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਅਸਮਾਨ ਵਿਚ...
ਸਕਾਲਰਸ਼ਿਪ ਘੁਟਾਲੇ ਵਿਰੁੱਧ ਆਮ ਆਦਮੀ ਪਾਰਟੀ ਨੇ ਸਾਧੂ ਸਿੰਘ ਧਰਮਸੋਤ ਦਾ ਫੂਕਿਆ ਪੁਤਲਾ
. . .  about 4 hours ago
ਬਠਿੰਡਾ,12 ਜੂਨ (ਅੰਮ੍ਰਿਤਪਾਲ ਸਿੰਘ ਵਲਾਣ) - ਪੰਜਾਬ ਦੇ ਐੱਸ.ਸੀ.ਐੱਸ.ਟੀ. ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲਾ ...
ਬਸਤੀ ਨਿਵਾਸੀਆਂ ਨੇ ਸੂਬਾ ਸਰਕਾਰ ਅਤੇ ਸਬੰਧਿਤ ਅਧਿਕਾਰੀਆਂ ਦਾ ਕੀਤਾ ਪਿੱਟ ਸਿਆਪਾ
. . .  about 5 hours ago
ਤਪਾ ਮੰਡੀ,12 ਜੂਨ (ਪ੍ਰਵੀਨ ਗਰਗ) ਸ਼ਹਿਰ ਦੀ ਅੰਬਰਸਰੀ ਅਤੇ ਯੋਗੀ ਬਸਤੀ ਨਿਵਾਸੀਆਂ ਵਲੋਂ....
ਹਨੇਰੀ ਨਾਲ ਡਿਗੇ ਰੁੱਖ ਹੇਠਾਂ ਆ ਕੇ ਕਿਸਾਨ ਦੀ ਮੌਤ
. . .  about 5 hours ago
ਪੰਜਗਰਾਈਆਂ,12 ਜੂਨ (ਬਲਵਿੰਦਰ ਸਿੰਘ) ઠਨਜ਼ਦੀਕੀ ਪਿੰਡ ਭੰਬੋਈ ਦੀ ਬਹਿਕ 'ਤੇ ਰਹਿਣ ਵਾਲੇ 55 ਸਾਲਾ ...
ਜੰਮੂ ਕਸ਼ਮੀਰ : ਅੱਤਵਾਦੀ ਹਮਲੇ ਵਿਚ ਦੋ ਪੁਲਿਸ ਮੁਲਾਜ਼ਮ ਅਤੇ ਦੋ ਨਾਗਰਿਕ ਆਪਣੀ ਜਾਨ ਗਵਾ ਬੈਠੇ
. . .  about 5 hours ago
ਸ੍ਰੀ ਨਗਰ, 12 ਜੂਨ - ਜੰਮੂ ਕਸ਼ਮੀਰ ਦੇ ਸੋਪੋਰ ਵਿਚ ਹੋਏ ਅੱਤਵਾਦੀ ਹਮਲੇ ਵਿਚ ਦੋ ਪੁਲਿਸ ਮੁਲਾਜ਼ਮ ਅਤੇ ਦੋ ਨਾਗਰਿਕ ਆਪਣੀ ਜਾਨ ਗਵਾ ਬੈਠੇ ਹਨ...
ਕਸਬੇ ਅੰਦਰ ਬਣੇ ਗੰਦੇ ਟੋਭਿਆਂ 'ਚ ਡੇਂਗੂ, ਮਲੇਰੀਆ ਦੀ ਰੋਕਥਾਮ ਲਈ ਗੰਬੂਜਾ ਮੱਛੀਆਂ ਛੱਡੀਆਂ
. . .  about 5 hours ago
ਲੌਂਗੋਵਾਲ,12 ਜੂਨ ( ਸ.ਸ.ਖੰਨਾ,ਵਿਨੋਦ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਸੰਗਰੂਰ...
ਸ਼੍ਰੋਮਣੀ ਅਕਾਲੀ ਦਲ - ਬਸਪਾ ਗੱਠਜੋੜ - ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮਾਇਆਵਤੀ ਨੂੰ ਫੋਨ 'ਤੇ ਦਿੱਤੀ ਮੁਬਾਰਕਬਾਦ
. . .  about 4 hours ago
ਚੰਡੀਗੜ੍ਹ,12 ਜੂਨ - ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਿਚਾਲੇ ਗੱਠਜੋੜ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਬਸਪਾ ਮੁਖੀ ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 6 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਕਿਸਾਨਾਂ ਨੂੰ ਦੂਜਿਆਂ ਦੀ ਮਿਹਰਬਾਨੀ \'ਤੇ ਜਿਊਣ ਦੀ ਬਜਾਏ ਆਪਣੇ ਹੱਕਾਂ ਲਈ ਲੜਨਾ ਹੋਵੇਗਾ। -ਵੱਲਭ ਭਾਈ ਪਟੇਲ

ਜਲੰਧਰ

ਪਹਿਲੀ ਬਰਸਾਤ ਨੇ ਖੋਲ੍ਹੀ ਸਰਕਾਰ ਦੇ ਮੰਡੀ ਪ੍ਰਬੰਧਾਂ ਦੀ ਪੋਲ, ਸਰਕਾਰ ਦੇ ਦਾਅਵੇ ਖੋਖਲੇ

ਲਾਂਬੜਾ, 17 ਅਪ੍ਰੈਲ (ਪਰਮੀਤ ਗੁਪਤਾ)-ਪੰਜਾਬ ਸਰਕਾਰ ਵਲੋਂ ਕਣਕ ਦੇ ਸੀਜ਼ਨ ਦੌਰਾਨ ਮੰਡੀਆਂ 'ਚ ਕਣਕ ਦੀ ਫ਼ਸਲ ਲੈ ਕੇ ਪਹੁੰਚਣ ਵਾਲੇ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਾ ਆਉਣ ਦੇਣ ਦੇ ਕੀਤੇ ਗਏ ਵੱਡੇ-ਵੱਡੇ ਦਾਅਵੇ ਸਨਿਚਰਵਾਰ ਨੂੰ ਹੋਈ ਬਰਸਾਤ 'ਚ ਖੋਖਲੇ ...

ਪੂਰੀ ਖ਼ਬਰ »

ਮੀਂਹ ਤੋਂ ਪਹਿਲਾਂ ਹੀ ਮੰਡੀਆਂ 'ਚ ਤਰਪਾਲਾਂ ਉਪਲਬਧ ਕਰਵਾਈਆਂ-ਡੀ.ਐਫ.ਐਸ.ਸੀ.

ਜਲੰਧਰ, 17 ਅਪ੍ਰੈਲ (ਸ਼ਿਵ)-ਮੌਸਮ 'ਚ ਆਏ ਬਦਲਾਅ ਕਰਕੇ ਤੇ ਅੱਜ ਪਏ ਮੀਂਹ ਕਾਰਨ ਸਥਾਨਕ ਦਾਣਾ ਮੰਡੀ 'ਚ ਕਣਕ ਨੂੰ ਗਿੱਲੀ ਤੋਂ ਬਚਾਉਣ ਲਈ ਪ੍ਰਸ਼ਾਸਨ ਨੇ ਪਹਿਲਾਂ ਹੀ ਤਰਪਾਲਾਂ ਉਪਲਬਧ ਕਰਵਾ ਦਿੱਤੀਆਂ ਸਨ | ਸਵੇਰੇ ਮੌਸਮ ਦੇ ਖ਼ਰਾਬ ਹੋਣ ਵੇਲੇ ਡੀ. ਸੀ. ਘਣਸ਼ਿਆਮ ਥੋਰੀ ਨੇ ...

ਪੂਰੀ ਖ਼ਬਰ »

ਬਸਤੀ ਮਿੱਠੂ 'ਚ ਮੀਂਹ 'ਚ ਹੀ ਬਣਦੀ ਰਹੀ 38 ਲੱਖ ਦੀ ਸੜਕ, ਲੋਕ ਨਾਰਾਜ਼

ਜਲੰਧਰ, 17 ਅਪ੍ਰੈਲ (ਸ਼ਿਵ)-ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ 'ਚ ਤਾਂ ਕਾਂਗਰਸੀ ਆਗੂ ਕਈ ਘਟੀਆ ਸੜਕਾਂ ਦਾ ਮਾਮਲਾ ਜ਼ੋਰਾਂ ਸ਼ੋਰਾਂ ਨਾਲ ਉਠਾਉਂਦੇ ਰਹੇ ਹਨ ਜਦ ਕਿ ਹੁਣ ਆਪਣੇ ਆਪਣੇ ਕਾਰਜਕਾਲ 'ਚ ਕਰੋੜਾਂ ਰੁਪਏ ਦੇ ਹੋ ਰਹੇ ਵਿਕਾਸ ਦੇ ਕੰਮਾਂ ਦੀ ਕੁਆਲਿਟੀ ਵਲ ...

ਪੂਰੀ ਖ਼ਬਰ »

ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਆਬਾਦੀ ਨੂੰ ਹੈਨਰੀ ਵਲੋਂ 1 ਲੱਖ ਭੇਟ

ਜਲੰਧਰ, 17 ਅਪ੍ਰੈਲ (ਸ਼ਿਵ)-ਉੱਤਰੀ ਹਲਕੇ ਦੇ ਵਿਧਾਇਕ ਬਾਵਾ ਹੈਨਰੀ ਤੇ ਆਲ ਇੰਡੀਆ ਕਾਂਗਰਸ ਦੇ ਮੈਂਬਰ ਬਾਵਾ ਹੈਨਰੀ ਨੇ ਵਾਰਡ ਨੰਬਰ 60 'ਚ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਨੀਵੀਂ ਆਬਾਦੀ ਨੂੰ 1 ਲੱਖ ਦੀ ਗਰਾਂਟ ਦਾ ਚੈੱਕ ਭੇਟ ਕੀਤਾ | ਸ੍ਰੀ ਹੈਨਰੀ ਨੇ ਕਿਹਾ ਕਿ ਸਾਰਿਆਂ ...

ਪੂਰੀ ਖ਼ਬਰ »

ਦੋ ਸੀਨੀਅਰ ਮੈਡੀਕਲ ਅਫ਼ਸਰ ਤੇ ਇਕ ਸੀਨੀਅਰ ਸਹਾਇਕ ਮੁਅੱਤਲ

ਫਿਲੌਰ, 17 ਅਪ੍ਰੈਲ (ਸਤਿੰਦਰ ਸ਼ਰਮਾ)-ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ ਆਈ. ਏ. ਐਸ. ਨੇ 16 ਅਪ੍ਰੈਲ 2021 ਨੂੰ ਪੱਤਰ ਨੰਬਰ 17/35/2021/1104 ਰਾਹੀਂ ਹੁਕਮ ਜਾਰੀ ਕਰ ਕੇ ਈ. ਐਸ. ਆਈ. ਹੁਸ਼ਿਆਰਪੁਰ 'ਚ ਤਾਇਨਾਤ ਸੀਨੀਅਰ ਮੈਡੀਕਲ ਅਫ਼ਸਰ ਡਾ: ਜਤਿੰਦਰ ਸਿੰਘ, ਐਚ. ਡੀ. ਐਚ. ਫਿਲੌਰ 'ਚ ਤਾਇਨਾਤ ਐਸ. ਐਮ. ਓ. ਡਾ: ਮਹੇਸ਼ ਕੁਮਾਰ ਪ੍ਰਭਾਕਰ ਤੇ ਪੀ. ਐਸ. ਸੀ. ਸੂਜ਼ੋ (ਨਵਾਂ ਸ਼ਹਿਰ) 'ਚ ਤਾਇਨਾਤ ਸੀਨੀਅਰ ਸਹਾਇਕ ਅਮਰਜੀਤ ਸਿੰਘ ਨੂੰ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰ ਦਿੱਤਾ ਹੈ | ਉਨ੍ਹਾਂ ਦੇ ਹੁਕਮ ਦੀ ਕਾਪੀ ਅਗਲੇਰੀ ਕਾਰਵਾਈ ਲਈ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਚੰਡੀਗੜ੍ਹ ਨੂੰ ਭੇਜ ਦਿੱਤੀ ਗਈ ਹੈ | ਪੱਤਰ 'ਚ ਕਿਹਾ ਗਿਆ ਹੈ ਕਿ ਮੁਅੱਤਲੀ ਦੌਰਾਨ ਉਕਤ ਦੋਵੇਂ ਅਧਿਕਾਰੀ ਤੇ ਸੀਨੀਅਰ ਸਹਾਇਕ ਮੁੱਖ ਦਫ਼ਤਰ ਸਿਵਲ ਸਰਜਨ ਫਾਜ਼ਿਲਕਾ ਵਿਖੇ ਤਾਇਨਾਤ ਕੀਤੇ ਗਏ ਹਨ | ਸਿਵਲ ਹਸਪਤਾਲ ਫਿਲੌਰ ਦੇ ਸਾਬਕਾ ਆਰਥੋਪੈਡਿਸ਼ੀਅਨ ਡਾ: ਅਵਤਾਰ ਜੋ ਕਿ ਅੱਜ ਕੱਲ੍ਹ ਸਮਾਰਾਲਾ ਵਿਖੇ ਤਾਇਨਾਤ ਹਨ, ਨੇ ਸੰਪਰਕ ਕਰਨ 'ਤੇ ਦੱਸਿਆ ਕਿ ਐਸ. ਐਮ. ਓ. ਫਿਲੌਰ ਡਾ: ਜਤਿੰਦਰ ਸਿੰਘ ਦੇ ਖਿਲਾਫ਼ ਕਈ ਸ਼ਿਕਾਇਤਾਂ ਦੀ ਜਾਂਚ ਵਿਭਾਗ ਵਲੋਂ ਚੱਲ ਰਹੀ ਸੀ | ਉਨ੍ਹਾਂ ਦੱਸਿਆ ਕਿ ਖ਼ੁਦ ਉਨ੍ਹਾਂ ਨੇ 22 ਤੇ 25 ਸਤੰਬਰ 2020 ਨੂੰ ਡਾ: ਜਤਿੰਦਰ ਸਿੰਘ ਤੇ ਉਸ ਦੇ ਸਾਥੀਆਂ ਵਿਰੁੱਧ ਸ਼ਿਕਾਇਤਾਂ ਸਿਹਤ ਵਿਭਾਗ ਨੂੰ ਕੀਤੀਆਂ ਸਨ ਜਿਸ ਲਈ ਵਿਭਾਗ ਦੇ ਸਬੰਧਤ ਅਧਿਕਾਰੀਆਂ ਨੇ ਉਨ੍ਹਾਂ (ਡਾ: ਅਵਤਾਰ) ਨੂੰ ਬੁਲਾ ਕੇ ਉਨ੍ਹਾਂ ਦੇ ਬਿਆਨ ਵੀ ਦਰਜ ਕੀਤੇ ਸਨ | ਹੋ ਸਕਦਾ ਹੈ ਕਿ ਉਕਤ ਤਮਾਮ ਸ਼ਿਕਾਇਤਾਂ ਦੇ ਆਧਾਰ 'ਤੇ ਸਰਕਾਰ ਨੇ ਉਕਤ ਅਧਿਕਾਰੀਆਂ ਤੇ ਸੀਨੀਅਰ ਸਹਾਇਕ ਵਿਰੁੱਧ ਮੁਅੱਤਲੀ ਦੇ ਹੁਕਮ ਜਾਰੀ ਕੀਤੇ ਹੋਣ | ਉਕਤ ਮਾਮਲੇ ਸਬੰਧੀ ਸਿਵਲ ਸਰਜਨ ਜਲੰਧਰ ਡਾ: ਬਲਵੰਤ ਸਿੰਘ ਰਾਣਾ ਨੇ ਕਿਹਾ ਕਿ ਵਿਭਾਗ ਵਲੋਂ ਉਕਤ ਅਧਿਕਾਰੀਆਂ ਤੇ ਸੀਨੀਅਰ ਸਹਾਇਕ ਨੂੰ ਤੁਰੰਤ ਡਿਊਟੀ ਤੋਂ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ ਪਰ ਕਿਸੇ ਸ਼ਿਕਾਇਤ ਦੇ ਅਧਾਰ 'ਤੇ ਮੁਅੱਤਲ ਕੀਤੇ ਹਨ ਇਸ ਬਾਰੇ ਅਜੇ ਕੋਈ ਜਾਣਾਕਾਰੀ ਨਹੀਂ | ਹੋ ਸਕਦਾ ਹੈ ਕਿ ਉਕਤ ਕਾਰਵਾਈ ਡਾ: ਅਵਤਾਰ ਵਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਹੀ ਕੀਤੀ ਗਈ ਹੋਵੇ | ਸਿਹਤ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੇ ਪੀ. ਏ. ਨੇ ਕਿਹਾ ਕਿ ਮੰਤਰੀ ਸਾਹਿਬ ਅਰਾਮ ਕਰ ਰਹੇ ਹਨ | ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਆਈ. ਏ. ਐਸ. ਨੇ ਸੰਪਰਕ ਕਰਨ 'ਤੇ ਦੱਸਿਆ ਕਿ ਐਸ. ਐਮ. ਓ. ਡਾ: ਜਤਿੰਦਰ ਸਿੰਘ ਦੇ ਵਿਰੁੱਧ ਡਾ: ਅਵਤਾਰ ਸਿੰਘ ਵਲੋਂ ਵੀ ਸ਼ਿਕਾਇਤ ਆਈ ਹੋਈ ਸੀ, ਡਾ: ਜਤਿੰਦਰ ਦੇ ਵਿਰੁੱਧ ਹੋਰ ਵੀ ਸ਼ਿਕਾਇਤਾਂ ਸਨ, ਉਸ ਬਾਰੇ ਉਨ੍ਹਾਂ ਨੂੰ ਕੁਝ ਯਾਦ ਨਹੀਂ ਕਿਉਂਕਿ ਪਿਛਲੇ ਕਰੀਬ 3-4 ਮਹੀਨੇ ਤੋਂ ਜਾਂਚ ਜਾਰੀ ਸੀ ਜਿਸ ਦੇ ਆਧਾਰ 'ਤੇ ਉਕਤ ਕਾਰਵਾਈ ਕੀਤੀ ਗਈ ਹੈ |

ਖ਼ਬਰ ਸ਼ੇਅਰ ਕਰੋ

 

3 ਜੱਜਾਂ ਤੇ ਇਕ ਜੱਜ ਦੇ ਬੇਟੇ ਸਮੇਤ 449 ਨਵੇਂ ਕੋਰੋਨਾ ਪ੍ਰਭਾਵਿਤ ਮਰੀਜ਼ ਮਿਲੇ, 4 ਦੀ ਮੌਤ

ਜਲੰਧਰ, 17 ਅਪ੍ਰੈਲ (ਸ਼ੈਲੀ)-ਸਨਿਚਰਵਾਰ ਜ਼ਿਲ੍ਹੇ 'ਚ ਤਿੰਨ ਜੱਜ ਤੇ ਇਕ ਜੱਜ ਦੇ ਬੇਟੇ ਸਮੇਤ 449 ਕੋਰੋਨਾ ਪ੍ਰਭਾਵਿਤ ਮਰੀਜ਼ ਮਿਲੇ ਹਨ | ਇਸੇ ਤਰ੍ਹਾਂ ਹੀ 4 ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਮੌਤ ਹੋ ਗਈ | 449 ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੇ ਮਿਲਣ ਨਾਲ ਮਰੀਜ਼ਾਂ ਦੀ ...

ਪੂਰੀ ਖ਼ਬਰ »

ਗੁਰੂ ਤੇਗ਼ ਬਹਾਦਰ ਚੌਕ ਬਣ ਕੇ ਤਿਆਰ

ਜਲੰਧਰ, 17 ਅਪ੍ਰੈਲ (ਸ਼ਿਵ)-ਦੋ ਮਹੀਨੇ ਪਹਿਲਾਂ ਜਿਸ ਗੁਰੂ ਤੇਗ਼ ਬਹਾਦਰ ਚੌਕ ਦਾ ਨਿਰਮਾਣ ਸ਼ੁਰੂ ਹੋਇਆ ਸੀ, ਉਹ ਹੁਣ ਬਣ ਕੇ ਤਿਆਰ ਹੋ ਗਿਆ ਹੈ | ਵਾਰਡ ਨੰਬਰ 31 ਦੀ ਕੌਂਸਲਰ ਹਰਸ਼ਰਨ ਕੌਰ ਹੈਪੀ ਨੇ ਦੱਸਿਆ ਕਿ ਇਸ ਚੌਕ ਨੂੰ ਬਣਵਾਉਣ ਲਈ ਕਿਸੇ ਤਰ੍ਹਾਂ ਦੀ ਕੋਈ ਸਰਕਾਰੀ ...

ਪੂਰੀ ਖ਼ਬਰ »

ਸੁਖਬੀਰ ਵਲੋਂ ਦਲਿਤ ਵਿਅਕਤੀ ਨੂੰ ਉੱਪ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਸ਼ਲਾਘਾਯੋਗ-ਵਾਲੀਆ

ਜਲੰਧਰ ਛਾਉਣੀ, 17 ਅਪ੍ਰੈਲ (ਪਵਨ ਖਰਬੰਦਾ)-ਸ਼ੋ੍ਰਮਣੀ ਅਕਾਲੀ ਦਲ (ਬ) ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਦਲਿਤ ਸਮਾਜ ਦੇ ਵਿਅਕਤੀ ਨੂੰ ਉੱਪ ਮੁੱਖ ਮੰਤਰੀ ਬਣਾਉਣ ਦਾ ਕੀਤਾ ਗਿਆ ਫੈਸਲਾ ਬਹੁਤ ਹੀ ...

ਪੂਰੀ ਖ਼ਬਰ »

ਬੜਿੰਗ 'ਚ ਰਿਕਸ਼ਾ ਚਾਲਕ ਵਲੋਂ ਫਾਹਾ ਲਾ ਕੇ ਕੀਤੀ ਖ਼ੁਦਕੁਸ਼ੀ

ਜਲੰਧਰ ਛਾਉਣੀ, 17 ਅਪ੍ਰੈਲ (ਪਵਨ ਖਰਬੰਦਾ)-ਥਾਣਾ ਛਾਉਣੀ ਦੇ ਅਧੀਨ ਆਉਂਦੇ ਬੜਿੰਗ ਖੇਤਰ ਵਿਖੇ ਰਹਿਣ ਵਾਲੇ ਇਕ ਰਿਕਸ਼ਾ ਚਾਲਕ ਵਿਅਕਤੀ ਵਲੋਂ ਘਰ 'ਚ ਹੀ ਫਾਹਾ ਲਾ ਕੇ ਖੁਦਕੁਸ਼ੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਦੀ ਲਾਸ਼ ਪੁਲਿਸ ਵਲੋਂ ਕਬਜ਼ੇ 'ਚ ਲੈ ਕੇ ...

ਪੂਰੀ ਖ਼ਬਰ »

ਟੀਕਾਕਰਨ 'ਚ ਤੇਜ਼ੀ ਲਿਆਉਣ 'ਤੇ ਜ਼ਿਲ੍ਹਾ ਜਲੰਧਰ 'ਚ ਹੁਣ ਤੱਕ 2,79,400 ਟੀਕਾਕਰਨ

ਜਲੰਧਰ, 17 ਅਪ੍ਰੈਲ (ਸ਼ੈਲੀ)-ਪ੍ਰਸ਼ਾਸਨ ਵਲੋਂ ਜ਼ਿਲ੍ਹਾ ਜਲੰਧਰ 'ਚ ਕੋਵਿਡ-19 ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਵੈਕਸੀਨੇਸ਼ਨ 'ਚ ਲਿਆਂਦੀ ਗਈ ਤੇਜ਼ੀ ਸਦਕਾ ਹੁਣ ਤੱਕ ਜ਼ਿਲ੍ਹੇ 'ਚ ਕੁੱਲ 2,79400 ਟੀਕਾਕਰਨ ਕੀਤਾ ਗਿਆ ਹੈ ਜਦ ਕਿ ਰੋਜ਼ਾਨਾ ਕੋਵਿਡ ਵੈਕਸੀਨ ਦੀਆਂ 11000 ...

ਪੂਰੀ ਖ਼ਬਰ »

ਫੋਕਲ ਪੁਆਇੰਟ ਸਮੇਤ ਕਈ ਇਲਾਕਿਆਂ 'ਚ ਰਿਹਾ ਬਲੈਕ ਆਊਟ

ਜਲੰਧਰ, 17 ਅਪ੍ਰੈਲ (ਸ਼ਿਵ)-ਫੋਕਲ ਪੁਆਇੰਟ 2 ਦੇ ਬਿਜਲੀ ਘਰ ਦਾ ਕੰਮ ਪੂਰਾ ਕਰਨ ਲਈ ਫੋਕਲ ਪੁਆਇੰਟ 66 ਕੇ. ਵੀ. ਬਿਜਲੀ ਘਰ ਤੋਂ ਚੱਲਦੀਆਂ ਫ਼ੈਕਟਰੀਆਂ 'ਤੇ 32 ਘੰਟੇ ਦਾ ਲੰਬਾ ਕੱਟ ਸ਼ੁਰੂ ਹੋਣ ਨਾਲ ਜਿਥੇ ਸਾਰੀਆਂ ਫ਼ੈਕਟਰੀਆਂ ਪੂਰੀ ਤਰ੍ਹਾਂ ਨਾਲ ਬੰਦ ਰਹੀਆਂ ਸਗੋਂ ...

ਪੂਰੀ ਖ਼ਬਰ »

3 ਜੱਜਾਂ ਤੇ ਇਕ ਜੱਜ ਦੇ ਬੇਟੇ ਸਮੇਤ 449 ਨਵੇਂ ਕੋਰੋਨਾ ਪ੍ਰਭਾਵਿਤ ਮਰੀਜ਼ ਮਿਲੇ, 4 ਦੀ ਮੌਤ

ਜਲੰਧਰ, 17 ਅਪ੍ਰੈਲ (ਸ਼ੈਲੀ)-ਸਨਿਚਰਵਾਰ ਜ਼ਿਲ੍ਹੇ 'ਚ ਤਿੰਨ ਜੱਜ ਤੇ ਇਕ ਜੱਜ ਦੇ ਬੇਟੇ ਸਮੇਤ 449 ਕੋਰੋਨਾ ਪ੍ਰਭਾਵਿਤ ਮਰੀਜ਼ ਮਿਲੇ ਹਨ | ਇਸੇ ਤਰ੍ਹਾਂ ਹੀ 4 ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਮੌਤ ਹੋ ਗਈ | 449 ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੇ ਮਿਲਣ ਨਾਲ ਮਰੀਜ਼ਾਂ ਦੀ ...

ਪੂਰੀ ਖ਼ਬਰ »

ਮੀਂਹ ਨਾਲ ਮੌਸਮ ਹੋਇਆ ਠੰਢਾ

ਜਲੰਧਰ, 17 ਅਪ੍ਰੈਲ (ਸ਼ਿਵ)-ਕੁਝ ਦਿਨ ਤੋਂ ਮੌਸਮ 'ਚ ਗਰਮੀ ਵਧਣ ਨਾਲ ਜਿਥੇ ਪੱਖੇ, ਏ. ਸੀ. ਚੱਲਣੇ ਸ਼ੁਰੂ ਹੋ ਗਏ ਸਨ ਪਰ ਬੀਤੇ ਦਿਨ ਤੋਂ ਮੌਸਮ 'ਚ ਆਏ ਬਦਲਾਅ ਕਰਕੇ ਤੇ ਅੱਜ ਮੀਂਹ ਪੈਣ ਨਾਲ ਮੌਸਮ 'ਚ ਦੁਬਾਰਾ ਠੰਢਕ ਆ ਗਈ | ਦੁਪਹਿਰ ਬਾਅਦ ਤੇਜ਼ ਮੀਂਹ ਪੈਣ ਨਾਲ ਮੌਸਮ ਹੋਰ ਠੰਢਾ ...

ਪੂਰੀ ਖ਼ਬਰ »

ਰੇਲ ਗੱਡੀ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ

ਮਕਸੂਦਾਂ, 17 ਅਪ੍ਰੈਲ (ਲਖਵਿੰਦਰ ਪਾਠਕ)-ਸੋਢਲ ਫਾਟਕ ਥਲੋਂ ਰੇਲਵੇ ਲਾਈਨਾਂ ਪਾਰ ਕਰ ਰਿਹਾ ਇਕ ਮੋਟਰਸਾਈਕਲ ਸਵਾਰ ਰੇਲ ਗੱਡੀ ਦੀ ਲਪੇਟ 'ਚ ਆ ਗਿਆ ਜਿਸ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਮੇਲ ਪੁੱਤਰ ਮੋਹਨ ਸਿੰਘ ਵਾਸੀ ਪਿੰਡ ਨੰਗਲ ਸਲੇਮਪੁਰ ਦੇ ...

ਪੂਰੀ ਖ਼ਬਰ »

ਗਗਨਦੀਪ ਸਿੰਘ ਗੱਗੀ ਵਲੋਂ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ

ਜਲੰਧਰ, 17 ਅਪ੍ਰੈਲ (ਜਸਪਾਲ ਸਿੰਘ)-ਯੂਥ ਅਕਾਲੀ ਆਗੂ ਗਗਨਦੀਪ ਸਿੰਘ ਗੱਗੀ ਵਲੋਂ ਬੀਤੇ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਜਲੰਧਰ ਫੇਰੀ ਮੌਕੇ ਵਿਸ਼ੇਸ਼ ਤੌਰ 'ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਗਈ | ਇਸ ਮੌਕੇ ਉਨ੍ਹਾਂ ਸ਼ਹਿਰ ਦੇ ...

ਪੂਰੀ ਖ਼ਬਰ »

ਕਿਸਾਨ ਨੂੰ ਬੰਧਕ ਬਣਾ ਕੇ ਪਿਸਤੌਲ ਦੇ ਜ਼ੋਰ 'ਤੇ ਟਰੈਕਟਰ ਲੁੱਟਿਆ

ਗੁਰਾਇਆ, 17 ਅਪ੍ਰੈਲ ( ਚਰਨਜੀਤ ਸਿੰਘ ਦੁਸਾਂਝ, ਬਲਵਿੰਦਰ ਸਿੰਘ)-ਕਣਕ ਦੀ ਵਾਢੀ ਦੇ ਸੀਜ਼ਨ ਦੌਰਾਨ ਪਿੰਡ ਸੰਗ ਢੇਸੀਆਂ 'ਚ ਹੋਈ ਟਰੈਕਟਰ ਲੁੱਟ ਦੀ ਵਾਰਦਾਤ ਨੇ ਕਿਸਾਨਾਂ 'ਚ ਸਹਿਮ ਦਾ ਮਾਹੌਲ ਬਣਾ ਦਿੱਤਾ ਹੈ | ਚੋਰ ਕਿਸਾਨ ਸੰਤੋਖ ਸਿੰਘ ਪੁੱਤਰ ਉਜਾਗਰ ਸਿੰਘ ਨੂੰ ਬੰਧਕ ...

ਪੂਰੀ ਖ਼ਬਰ »

ਦੋ ਦਿਨ ਤੋਂ ਚੱਲ ਰਿਹਾ ਕੰਪਨੀ ਬਾਗ਼ ਦਾ ਫੁਹਾਰਾ

ਜਲੰਧਰ, 17 ਅਪ੍ਰੈਲ (ਸ਼ਿਵ)-ਨਗਰ ਨਿਗਮ ਤਾਂ ਇਕ ਪਾਸੇ ਸ਼ਹਿਰੀਆਂ ਨੂੰ ਪਾਣੀ ਦੀ ਦੁਰਵਰਤੋਂ ਹੋਣ ਲਈ ਕਈ ਵਾਰ ਹਦਾਇਤਾਂ ਦਿੰਦਾ ਰਹਿੰਦਾ ਹੈ ਪਰ ਨਿਗਮ ਦਫ਼ਤਰ ਦੇ ਨਾਲ ਹੀ ਕੰਪਨੀ ਬਾਗ਼ 'ਚ ਪਾਣੀ ਦੀ ਲਗਾਤਾਰ ਦੁਰਵਰਤੋਂ ਕੀਤੀ ਜਾ ਰਹੀ ਹੈ | ਕੰਪਨੀ ਬਾਗ਼ 'ਚ ਫੁਹਾਰਾ ...

ਪੂਰੀ ਖ਼ਬਰ »

ਦਿਹਾਤੀ ਮੈਡੀਕਲ ਅਫ਼ਸਰਾਂ ਨੇ 25 ਤੋਂ ਕੋਵਿਡ ਡਿਊਟੀਆਂ ਦਾ ਬਾਈਕਾਟ ਕਰਨ ਦੀ ਦਿੱਤੀ ਚਿਤਾਵਨੀ

ਜਲੰਧਰ, 17 ਅਪ੍ਰੈਲ (ਐੱਮ. ਐੱਸ. ਲੋਹੀਆ)-ਕੋਰੋਨਾ ਦੀ ਦੂਜੀ ਲਹਿਰ ਦੇ ਚਲਦੇ ਜਿਥੇ ਪੰਜਾਬ ਦਾ ਸਿਹਤ ਵਿਭਾਗ ਲੋਕਾਂ ਨੂੰ ਸਮੇਂ ਸਿਰ ਸਿਹਤ ਸੇਵਾਵਾਂ ਦੇਣ ਲਈ ਜੂਝ ਰਿਹਾ ਹੈ, ਉਥੇ ਦਿਹਾਤੀ ਮੈਡੀਕਲ ਅਫਸਰਾਂ ਦੇ ਕਾਡਰ ਨੇ ਡਾਇਨੈਮਿਕ ਅਸ਼ਿਓਰਡ ਕਰੀਅਰ ਪ੍ਰੋਗ੍ਰੈਸ਼ਨ (ਡੀ. ...

ਪੂਰੀ ਖ਼ਬਰ »

ਗੈਸਾ ਵਲੋਂ ਸੇਵਾ-ਮੁਕਤ ਪਿ੍ੰਸੀਪਲਾਂ ਦਾ ਵਿਸ਼ੇਸ਼ ਸਨਾਮਨ

ਜਲੰਧਰ, 17 ਅਪ੍ਰੈਲ (ਸਾਬੀ)-ਪੰਜਾਬ ਦੇ ਸਿੱਖਿਆ ਅਧਿਕਾਰੀਆਂ ਦੀ ਜਥੇਬੰਦੀ ਗਜ਼ਟਿਡ ਐਜੂਕੇਸ਼ਨਲ ਸਕੂਲ ਸਰਵਿਸਿਜ਼ ਐਸੋਸੀਏਸ਼ਨ (ਗੈਸਾ) ਪੰਜਾਬ ਵਲੋਂ ਪੰਜਾਬ ਦੇ ਸੇਵਾ-ਮੁਕਤ ਪਿ੍ੰਸੀਪਲਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਇਸ ਮੌਕੇ ਬਤੌਰ ਮੁੱਖ ਮਹਿਮਾਨ ...

ਪੂਰੀ ਖ਼ਬਰ »

ਭਾਜਪਾ ਦਾ ਮੁੱਖ ਮੰਤਰੀ ਦਾ ਉਮੀਦਵਾਰ ਦਲਿਤ ਸਮਾਜ ਹੋਣ ਦੇ ਐਲਾਨ ਨਾਲ ਉਤਸ਼ਾਹ ਦੀ ਲਹਿਰ-ਪਵਨ ਹੰਸ

ਜਲੰਧਰ, 17 ਅਪ੍ਰੈਲ (ਸ਼ਿਵ)-ਭਾਜਪਾ ਐਸ. ਸੀ. ਮੋਰਚਾ ਦੇ ਮੀਤ ਪ੍ਰਧਾਨ ਪਵਨ ਹੰਸ ਨੇ ਭਾਜਪਾ ਹਾਈਕਮਾਨ ਵਲੋਂ ਮੁੱਖ ਮੰਤਰੀ ਲਈ ਦਲਿਤ ਸਮਾਜ ਦਾ ਉਮੀਦਵਾਰ ਬਣਾਉਣ ਦੇ ਐਲਾਨ ਨਾਲ ਦਲਿਤ ਸਮਾਜ 'ਚ ਭਾਰੀ ਖ਼ੁਸ਼ੀ ਹੈ | ਹੰਸ ਨੇ ਕਿਹਾ ਕਿ ਇਹ ਵਾਅਦਾ ਸਿਰਫ਼ ਭਾਜਪਾ ਹੀ ਪੂਰਾ ਕਰ ...

ਪੂਰੀ ਖ਼ਬਰ »

ਘਰ 'ਚੋਂ 2 ਮੋਬਾਈਲ ਤੇ ਨਕਦੀ ਚੋਰੀ

ਜਲੰਧਰ, 17 ਅਪ੍ਰੈਲ (ਸ਼ੈਲੀ)-ਥਾਣਾ ਭਾਰਗੋ ਕੈਂਪ 'ਚ ਪੈਂਦੇ ਅਵਤਾਰ ਨਗਰ ਗਲੀ ਨੰਬਰ 9 'ਚ ਇਕ ਘਰੋਂ ਚੋਰਾਂ ਨੇ ਹੱਥ ਸਾਫ ਕਰਦੇ ਹੋਏ ਘਰੋਂ ਦੋ ਮੋਬਾਈਲ ਤੇ ਨਕਦੀ ਚੋਰੀ ਕਰ ਲਏ | ਜਾਣਕਾਰੀ ਦਿੰਦੇ ਹੋਏ ਪੀੜਤ ਮੁਕੇਸ਼ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਪੰਜ ਵਜੇ ਅਲਾਰਮ ਨਹੀਂ ...

ਪੂਰੀ ਖ਼ਬਰ »

16 ਸਾਲਾਂ ਤੋਂ ਭਗੌੜਾ ਔਰਤ ਗਿ੍ਫ਼ਤਾਰ

ਜਲੰਧਰ, 17 ਅਪ੍ਰੈਲ (ਸ਼ੈਲੀ)-ਥਾਣਾ ਤਿੰਨ ਦੀ ਪੁਲਿਸ ਨੇ ਲੁੱਟ ਖੋਹ ਦੇ ਮਾਮਲੇ 'ਚ ਨਾਮਜ਼ਦ 16 ਸਾਲ ਤੋਂ ਭਗੌੜਾ ਚਲੀ ਆ ਰਹੀ ਮਹਿਲਾ ਨੂੰ ਗਿ੍ਫ਼ਤਾਰ ਕੀਤਾ ਹੈ | ਦੋਸ਼ੀ ਮਹਿਲਾ ਦੀ ਪਹਿਚਾਣ ਛਿੰਦਰ ਕੌਰ ਪਤਨੀ ਦਰਸ਼ਨ ਸਿੰਘ ਨਿਵਾਸੀ ਪਿੰਡ ਬਾਗੜਿਯਾਂ, ਸੰਗਰੂਰ ਦੇ ਰੂਪ ...

ਪੂਰੀ ਖ਼ਬਰ »

ਇੰਫੋਰਸਮੈਂਟ ਸਰਕਲ ਜਲੰਧਰ ਵਲੋਂ ਲਗਾਇਆ ਟੀਕਾਕਰਨ ਕੈਂਪ

ਜਲੰਧਰ, 17 ਅਪ੍ਰੈਲ (ਸ਼ਿਵ)-ਪਾਵਰਕਾਮ ਦੇ ਚੇਅਰਮੈਨ ਏ. ਵੇਨੂੰ ਪ੍ਰਸਾਦ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇਨਫੋਰਸਮੈਂਟ ਸਰਕਲ ਜਲੰਧਰ ਵਲੋਂ ਇੱਥੇ ਕੋਵਿਡ 19 ਤੋ ਬਚਾਓ ਲਈ ਇਕ ਟੀਕਾਕਰਨ ਕੈਂਪ ਇਥੇ ਲਗਾਇਆ | ਇੰਜੀਨੀਅਰ ਜਸਵੀਰ ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ ਵਿਖੇ 10 ਰੋਜ਼ਾ ਪੰਜਾਬੀ ਲੋਕ-ਨਾਚ ਕੈਂਪ ਸ਼ੁਰੂ

ਜਲੰਧਰ, 17 ਅਪ੍ਰੈਲ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ ਜਲੰਧਰ 'ਚ ਪੰਜਾਬੀ ਵਿਰਸੇ ਦੀ ਸੰਭਾਲ ਹਿੱਤ 10 ਰੋਜ਼ਾ ਪੰਜਾਬੀ ਲੋਕ-ਨਾਚ ਕੈਂਪ ਦਾ ਆਰੰਭ ਕਾਲਜ ਦੇ ਓਪਨ ਏਅਰ ਥੀਏਟਰ ਵਿਖੇ ਹੋਇਆ | ਜਿਸ ਦੇ ਉਦਘਾਟਨੀ ਸਮਾਰੋਹ ਸਮੇਂ ਪਿ੍ੰਸੀਪਲ ਡਾ: ਗੁਰਪਿੰਦਰ ਸਿੰਘ ...

ਪੂਰੀ ਖ਼ਬਰ »

ਨਰਸਰੀ 'ਚੋਂ ਮਿਲੀ ਅਣਪਛਾਤੀ ਨੌਜਵਾਨ ਦੀ ਲਾਸ਼

ਮਕਸੂਦਾਂ, 17 ਅਪ੍ਰੈਲ (ਲਖਵਿੰਦਰ ਪਾਠਕ)-ਥਾਣਾ 1 ਦੇ ਅਧੀਨ ਆਉਂਦੇ ਬਰਲਟਨ ਪਾਰਕ 'ਚ ਮੌਜੂਦ ਨਰਸਰੀ 'ਚੋਂ ਇਕ 20-25 ਸਾਲਾਂ ਨੌਜਵਾਨ ਦੀ ਅਣਪਛਾਤੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ | ਘਟਨਾ ਦੀ ਸੂਚਨਾ ਮਿਲਦੇ ਥਾਣਾ 1 ਦੀ ਪੁਲਿਸ ਮੌਕੇ 'ਤੇ ਪੁੱਜੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ...

ਪੂਰੀ ਖ਼ਬਰ »

ਕਰਫਿਊ ਦੌਰਾਨ ਰਾਤ ਸਮੇਂ ਲਾਂਬੜਾ 'ਚ ਕਾਇਮ ਹੁੰਦਾ ਚੋਰਾਂ ਦਾ ਰਾਜ

ਲਾਂਬੜਾ, 17 ਅਪ੍ਰੈਲ (ਪਰਮੀਤ ਗੁਪਤਾ)-ਕੋਰੋਨਾ ਕਾਲ ਦੇ ਚਲਦਿਆਂ ਪੰਜਾਬ 'ਚ ਲਗਾਏ ਜਾਂਦੇ ਰਾਤ ਦੇ ਕਰਫਿਊ ਦੌਰਾਨ ਲਾਂਬੜਾ ਇਲਾਕੇ 'ਚ ਪੁਲਿਸ ਤੋਂ ਬੇਪ੍ਰਵਾਹ ਚੋਰਾਂ ਦਾ ਰਾਜ ਕਾਇਮ ਹੁੰਦਾ ਜਾਪਦਾ ਹੈ | ਆਏ ਦਿਨ ਲਾਂਬੜਾ ਇਲਾਕੇ 'ਚ ਰਾਤ ਸਮੇਂ ਹੋ ਰਹੀਆਂ ਚੋਰੀ ਦੀਆਂ ...

ਪੂਰੀ ਖ਼ਬਰ »

ਫੋਲੜੀਵਾਲ ਗਿਰਜਾਘਰ ਵਿਖੇ ਕੈਂਪ ਦੌਰਾਨ 20 ਲੋਕਾਂ ਨੇ ਕੀਤਾ ਖੂਨ ਦਾਨ

ਲਾਂਬੜਾ, 17 ਅਪ੍ਰੈਲ (ਪਰਮੀਤ ਗੁਪਤਾ)-ਪਿੰਡ ਫੌਲੜੀਵਾਲ ਦੇ ਗਿਰਜਾਘਰ ਵਿਖੇ ਲਗਾਏ ਖੂਨਦਾਨ ਕੈਂਪ ਦੌਰਾਨ 20 ਲੋਕਾਂ ਵਲੋਂ ਖੂਨ ਦਾਨ ਕੀਤਾ ਗਿਆ | ਜਿਸ ਸਬੰਧੀ ਡਾਕਟਰ ਤਰਸੇਮ ਮਸੀਹ ਪ੍ਰਧਾਨ ਪੈਰਾਮੈਡੀਕਲ ਸਟਾਫ਼ ਵੈਲਫੇਅਰ ਐਸੋਸੀਏਸ਼ਨ ਕਾਹਨੂੰਵਾਨ ਨੇ ਦੱਸਿਆ ਕਿ ...

ਪੂਰੀ ਖ਼ਬਰ »

ਤਾਜ਼ੀ ਤੇ ਜ਼ਹਿਰ ਰਹਿਤ ਸਬਜ਼ੀ ਲਈ ਕਿਚਨ ਗਾਰਡਨ ਵਰਦਾਨ

ਮਹਿਤਪੁਰ, 17 ਅਪ੍ਰੈਲ (ਮਿਹਰ ਸਿੰਘ ਰੰਧਾਵਾ)-ਸਰਕਾਰੀ ਜਾਂ ਸਹਾਇਤਾ ਪ੍ਰਾਪਤ ਸਕੂਲਾਂ 'ਚ ਬੱਚਿਆਂ ਨੂੰ ਮਿਡ-ਡੇ-ਮੀਲ ਪ੍ਰੋਸੀ ਜਾਂਦੀ ਹੈ | ਰੋਟੀ ਨਾਲ ਸਬਜ਼ੀ ਵੀ ਹੋਣੀ ਚਾਹੀਦੀ ਹੈ | ਕਈ ਵਾਰ ਜਦੋਂ ਸਕੂਲ ਸਟਾਫ਼ ਸਬਜ਼ੀ ਲੈਣ ਬਾਜ਼ਾਰ ਜਾਂਦਾ ਹੈ ਤਾਂ ਉਸ ਵਲੋਂ ਨਿਰੋਈ, ...

ਪੂਰੀ ਖ਼ਬਰ »

ਪਿੰਡ ਆਲਮਗੀਰ-ਜਲਾਲਾਬਾਦ ਵਿਖੇ ਤਿੰਨ ਰੋਜ਼ਾ ਗੁਰਮਤਿ ਸਮਾਗਮ

ਕਿਸ਼ਨਗੜ੍ਹ, 17 ਅਪ੍ਰੈਲ (ਹੁਸਨ ਲਾਲ)-ਪਿੰਡ ਆਲਮਗੀਰ-ਜਲਾਲਾਬਾਦ ਵਿਖੇ ਸਮਾਗਮ ਦੋਵਾਂ ਪਿੰਡਾਂ ਦੀਆਂ ਸਮੂਹ ਸੰਗਤਾਂ ਵਲੋਂ ਸ਼ਰਧਾ ਸਹਿਤ ਕਰਵਾਏ ਗਏ | ਸਮਾਗਮ ਸਬੰਧੀ ਪ੍ਰਧਾਨ ਤਰਸੇਮ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਤਿੰਨ ਰੋਜ਼ਾ ਸਮਾਗਮ ਦੀ ਆਰੰਭਤਾ ...

ਪੂਰੀ ਖ਼ਬਰ »

ਡਾ. ਅੰਬੇਡਕਰ ਦੇ ਜਨਮ ਦਿਨ ਮੌਕੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ

ਕਿਸ਼ਨਗੜ੍ਹ, 17 ਅਪ੍ਰੈਲ (ਹੁਸਨ ਲਾਲ)- ਡਾ. ਬੀ. ਆਰ. ਅੰਬੇਡਕਰ ਮਿਸ਼ਨ ਐਂਡ ਸ਼ੋਸ਼ਲ ਵੈੱਲਫੇਅਰ ਸੁਸਾਇਟੀ ਅੱਡਾ ਕਿਸ਼ਨਗੜ੍ਹ ਵਲੋਂ ਡਾ. ਬੀ. ਆਰ. ਅੰਬੇਡਕਰ ਦੇ 130ਵੇਂ ਜਨਮ ਦਿਨ ਮੌਕੇ ਸਰਕਾਰੀ ਐਲੀਮੈਂਟਰੀ ਸਕੂਲ ਕਿਸ਼ਨਗੜ੍ਹ ਦੇ ਸਮੂਹ ਵਿਦਿਆਰਥੀਆਂ ਨੂੰ ਸਹਾਇਕ ...

ਪੂਰੀ ਖ਼ਬਰ »

ਰੋਡਵੇਜ਼ ਪੈਨਸ਼ਨਰ ਵੈੱਲਫ਼ੇਅਰ ਐਸੋਸੀਏਸ਼ਨ ਦੇ ਅਹੁਦੇਦਾਰਾ ਦੀ ਮੀਟਿੰਗ

ਮੱਲ੍ਹੀਆਂ ਕਲਾਂ, 17 ਅਪ੍ਰੈਲ (ਮਨਜੀਤ ਮਾਨ)-ਇਥੇ ਰੋਡਵੇਜ਼ ਪੈਨਸ਼ਨਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਮਹੀਨਾਵਾਰ ਮੀਟਿੰਗ ਜਥੇਬੰਦੀ ਦੇ ਪ੍ਰਧਾਨ ਗੁਰਮੀਤ ਸਿੰਘ ਤੇ ਜਥੇਦਾਰ ਲਾਲ ਸਿੰਘ ਬੱਲ ਦੀ ਅਗਵਾਈ ਹੇਠ ਕੀਤੀ ਗਈ | ਇਸ ਮੌਕੇ ਗੁਰਮੀਤ ਸਿੰਘ ਤੇ ਜਥੇਦਾਰ ਲਾਲ ...

ਪੂਰੀ ਖ਼ਬਰ »

ਸ਼ਾਹਕੋਟ ਇਲਾਕੇ 'ਚ ਚੋਰਾਂ ਵਲੋਂ 30 ਮੋਟਰਾਂ ਦੀਆਂ ਤਾਰਾਂ ਤੇ ਸਟਾਟਰ ਚੋਰੀ

ਸ਼ਾਹਕੋਟ, 17 ਅਪ੍ਰੈਲ (ਪ.ਪ.)-ਸ਼ਾਹਕੋਟ ਇਲਾਕੇ 'ਚ ਚੋਰਾਂ ਦੇ ਹੌਂਸਲੇ ਪੂਰੇ ਬੁਲੰਦ ਹਨ ਤੇ ਚੋਰਾਂ ਵਲੋਂ ਬੇਖ਼ੌਂਫ਼ ਹੋ ਕੇ ਚੋਰੀਆਂ ਕੀਤੀਆਂ ਜਾ ਰਹੀਆਂ ਹਨ | ਸ਼ਾਹਕੋਟ ਇਲਾਕੇ ਦੇ ਤਿੰਨ ਪਿੰਡਾਂ 'ਚੋਂ ਚੋਰਾਂ ਵਲੋਂ ਕਰੀਬ 30 ਮੋਟਰਾਂ ਦੀਆਂ ਤਾਰਾਂ ਤੇ ਸਟਾਟਰ ਚੋਰੀ ਕਰਨ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX