ਤਾਜਾ ਖ਼ਬਰਾਂ


ਐੱਸ.ਸੀ ਕਮਿਸ਼ਨ ਪੰਜਾਬ ਨੇ ਰਵਨੀਤ ਸਿੰਘ ਬਿੱਟੂ ਨੂੰ ਕੀਤਾ ਤਲਬ
. . .  6 minutes ago
ਚੰਡੀਗੜ੍ਹ, 16 ਜੂਨ - ਐੱਸ.ਸੀ ਕਮਿਸ਼ਨ ਪੰਜਾਬ ਨੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਤਲਬ ਕੀਤਾ ਹੈ ਅਤੇ ਉਨ੍ਹਾਂ ਨੂੰ 22 ਜੂਨ ਨੂੰ ਕਮਿਸ਼ਨ ਦੇ...
ਪੀ ਐਂਡ ਕੇ ਖਾਦ ਲਈ 'ਪੌਸ਼ਟਿਕ ਆਧਾਰਤ ਸਬਸਿਡੀ ਰੇਟ' ਤੈਅ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ
. . .  25 minutes ago
ਨਵੀਂ ਦਿੱਲੀ , 16 ਜੂਨ - ਕੇਂਦਰੀ ਮੰਤਰੀ ਮੰਡਲ ਨੇ ਸਾਲ 2021- 22 ਲਈ ਫਾਸਫੇਟਿਕ ਅਤੇ ਪੋਟਾਸ਼ਿਕ (ਪੀ ਐਂਡ ਕੇ) ਖਾਦ ਲਈ 'ਪੌਸ਼ਟਿਕ ਆਧਾਰਤ ਸਬਸਿਡੀ ਰੇਟ' ਤੈਅ ...
ਮਾਲ ਗੱਡੀ 'ਤੇ ਚੜ੍ਹ ਕੇ ਟਿਕ ਟਾਕ ਵੀਡੀਓ ਬਣਾ ਰਹੇ ਨੌਜਵਾਨ ਦਾ ਹੱਥ ਲੱਗਿਆ ਹਾਈ ਵੋਲਟੇਜ ਤਾਰਾਂ ਨਾਲ, ਸਾਰਾ ਸਰੀਰ ਸੜਿਆ
. . .  22 minutes ago
ਬਠਿੰਡਾ , 16 ਜੂਨ { ਨਾਇਬ } -ਬਠਿੰਡਾ ਜੰਕਸ਼ਨ ‘ਤੇ ਖੜ੍ਹੀ ਮਾਲ ਗੱਡੀ 'ਤੇ ਚੜ੍ਹ ਕੇ ਵੀਡੀਓ ਬਣਾ ਰਹੇ ਨੌਜਵਾਨ ਦਾ ਅਚਾਨਕ ਉਪਰ ਦੀ ਲੰਘਦੀਆਂ ਹਾਈ ਵੋਲਟੇਜ ਤਾਰਾਂ ਨਾਲ ਹੱਥ ਲੱਗਣ...
ਜ਼ਿਲ੍ਹਾ ਲੁਧਿਆਣਾ ਵਿਚ ਦੁਕਾਨਾਂ ਤੇ ਹੋਰ ਅਦਾਰੇ ਰਾਤ 7.30 ਵਜੇ ਤੱਕ ਰਹਿਣਗੇ ਖੁੱਲ੍ਹੇ
. . .  54 minutes ago
ਲੁਧਿਆਣਾ, 16 ਜੂਨ (ਪੁਨੀਤ ਬਾਵਾ) - ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਹੈ ਕਿ ਵੀਰਵਾਰ ਤੋਂ ਜ਼ਿਲ੍ਹਾ ਲੁਧਿਆਣਾ...
ਕੋਵਿਡ-19 - ਫਰੰਟਲਾਈਨ ਕਰਮਚਾਰੀਆਂ ਲਈ 'ਕਸਟਮਾਈਜ਼ਡ ਕ੍ਰੈਸ਼ ਕੋਰਸ' ਪ੍ਰੋਗਰਾਮ ਦੀ ਹੋਵੇਗੀ ਸ਼ੁਰੂਆਤ
. . .  58 minutes ago
ਨਵੀਂ ਦਿੱਲੀ, 16 ਜੂਨ - ਪ੍ਰਧਾਨ ਮੰਤਰੀ ਮੋਦੀ 18 ਜੂਨ ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਕੋਵਿਡ-19 ਫਰੰਟਲਾਈਨ ਕਰਮਚਾਰੀਆਂ ਲਈ...
ਕੇਂਦਰ ਦਾ ਪੱਛਮੀ ਬੰਗਾਲ ਨੂੰ ਕੋਵਿਡ ਹਸਪਤਾਲ ਲਈ 41.62 ਕਰੋੜ ਦੇਣ ਦਾ ਫ਼ੈਸਲਾ
. . .  about 1 hour ago
ਕੋਲਕਾਤਾ, 16 ਜੂਨ - ਪ੍ਰਧਾਨ ਮੰਤਰੀ ਕੇਅਰਜ਼ ਫ਼ੰਡ ਟਰੱਸਟ ਨੇ ਮੁਰਸ਼ੀਦਾਬਾਦ ਅਤੇ ਕਲਿਆਣੀ, ਪੱਛਮੀ ਬੰਗਾਲ ਵਿਖੇ ਡੀ.ਆਰ.ਡੀ.ਓ. ਦੁਆਰਾ ਦੋ 250 ਬਿਸਤਰਿਆਂ ਵਾਲੇ ਅਸਥਾਈ ਕੋਵਿਡ ਹਸਪਤਾਲ ਸਥਾਪਤ...
ਮੁਹਾਲੀ ਸਿੱਖਿਆ ਬੋਰਡ ਦੀ ਬਿਲਡਿੰਗ 'ਤੇ ਚੜੇ ਇਕ ਅਧਿਆਪਕ ਨੇ ਆਪਣੇ 'ਤੇ ਪਾਇਆ ਪੈਟਰੋਲ
. . .  about 1 hour ago
ਐਸ. ਏ. ਐਸ. ਨਗਰ, 16 ਜੂਨ (ਤਰਵਿੰਦਰ ਸਿੰਘ ਬੈਨੀਪਾਲ ) - ਪੱਕੇ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਅਧਿਆਪਕ ਸਾਥੀਆਂ ਦੀ ਵੱਡੀ ਇਕੱਤਰਤਾ ਦੀ ਅਗਵਾਈ ਕਰਦੇ ਹੋਏ 5 ਸਾਥੀ ਪੈਟਰੋਲ...
ਕੋਵੈਕਸੀਨ ਵਿਚ ਵੱਛੇ ਦਾ ਸੀਰਮ ਨਹੀਂ ਵਰਤਿਆ ਜਾਂਦਾ - ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ
. . .  about 2 hours ago
ਨਵੀਂ ਦਿੱਲੀ, 16 ਜੂਨ - ਕੋਵੈਕਸੀਨ ਦੀ ਰਚਨਾ ਸੰਬੰਧੀ ਸੋਸ਼ਲ ਮੀਡੀਆ 'ਤੇ ਕੁਝ ਪੋਸਟਾਂ ਆ ਰਹੀਆਂ ਸਨ ਜਿਸ ਵਿਚ ਕਿਹਾ ਜਾ ਰਿਹਾ ਸੀ ਕਿ ਕੋਵੈਕਸਿਨ ਵਿਚ ਨਵਜੰਮੇ ਵੱਛੇ ਦੇ ...
ਗੁ: ਸਾਹਿਬ ਪਾਤਸ਼ਾਹੀ ਦਸਵੀਂ ਗੰਗਸਰ ਜੈਤੋ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਮੈਨੇਜਰ ਤੇ ਕਲਰਕ ਸਮੇਤ ਚਾਰ ਮੁਲਾਜ਼ਮ ਬਰਖ਼ਾਸਤ
. . .  about 3 hours ago
ਅੰਮ੍ਰਿਤਸਰ, 16 ਜੂਨ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਗੁ: ਸਾਹਿਬ ਪਾਤਸ਼ਾਹੀ ਦਸਵੀਂ ਗੰਗਸਰ ਜੈਤੋ ਫ਼ਰੀਦਕੋਟ ਦੇ ਪ੍ਰਬੰਧ ਵਿਚ ਬਦਨਾਮੀ ਕਰਾਉਣ ਦੇ ਦੋਸ਼...
ਕੱਚੇ ਅਧਿਆਪਕ ਯੂਨੀਅਨ ਵਲੋਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਸਕੱਤਰ ਸਕੂਲ ਸਿੱਖਿਆ ਦੇ ਦਫ਼ਤਰ ਦਾ ਘਿਰਾਓ ਜਾਰੀ
. . .  about 3 hours ago
ਐੱਸ. ਏ. ਐੱਸ. ਨਗਰ,16 ਜੂਨ (ਤਰਵਿੰਦਰ ਸਿੰਘ ਬੈਨੀਪਾਲ ) - ਕੱਚੇ ਅਧਿਆਪਕ ਯੂਨੀਅਨ ਵਲੋਂ ਅੱਜ ਰੈਗੂਲਰ ਹੋਣ ਦੀ ਮੰਗ ਨੂੰ ਲੈ ਕੇ ਸਿੱਖਿਆ ਸਕੱਤਰ ਦੇ ਦਫ਼ਤਰ ...
ਪੋਸਟ ਮੈਟ੍ਰਿਕ ਸਕਾਲਰਸ਼ਿਪ ਘੋਟਾਲਾ - ਦੂਸਰੇ ਦਿਨ ਵੀ ਆਪ ਦੇ ਆਗੂਆਂ ਦੀ ਮੰਤਰੀ ਧਰਮਸੋਤ ਵਿਰੁੱਧ ਭੁੱਖ ਹੜਤਾਲ ਜਾਰੀ
. . .  about 3 hours ago
ਫ਼ਿਰੋਜ਼ਪੁਰ, 16 ਜੂਨ (ਕੁਲਬੀਰ ਸਿੰਘ ਸੋਢੀ) - ਆਪ ਦੇ ਐੱਸ. ਸੀ. ਵਿੰਗ ਵਲੋਂ ਪੰਜਾਬ ਪੱਧਰ 'ਤੇ ਉਲੀਕੇ ਗਏ ਪ੍ਰੋਗਰਾਮ ਤਹਿਤ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਡੀ. ਸੀ. ਦਫ਼ਤਰ ਦੇ...
ਪਿਛਲੇ 24 ਘੰਟਿਆਂ ਵਿਚ ਭਾਰਤ ਵਿਚ 62,224 ਨਵੇਂ ਕੋਰੋਨਾ ਦੇ ਮਾਮਲੇ
. . .  about 3 hours ago
ਨਵੀਂ ਦਿੱਲੀ, 16 ਜੂਨ - ਸਿਹਤ ਮੰਤਰਾਲਾ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿਚ ਭਾਰਤ ਵਿਚ 62,224 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ...
ਅੰਮ੍ਰਿਤਸਰ ਵਿਚ ਨੌਜਵਾਨਾਂ ਵਲੋਂ ਪ੍ਰਦਰਸ਼ਨ , ਗੁਰੂ ਨਾਨਕ ਸਟੇਡੀਅਮ ਖੋਲ੍ਹਣ ਦੀ ਕੀਤੀ ਮੰਗ
. . .  about 4 hours ago
ਅੰਮ੍ਰਿਤਸਰ, 16 ਜੂਨ - ਇੰਡੀਅਨ ਆਰਮਡ ਫੋਰਸਿਜ਼ ਅਤੇ ਪੰਜਾਬ ਪੁਲਿਸ ਦੇ ਚਾਹਵਾਨਾਂ ਨੇ ਅੰਮ੍ਰਿਤਸਰ ਵਿਚ ਪ੍ਰਦਰਸ਼ਨ ਕਰਦਿਆਂ ਮੰਗ ਕੀਤੀ ਕਿ ਗੁਰੂ ਨਾਨਕ ਸਟੇਡੀਅਮ ਉਨ੍ਹਾਂ ਲਈ ਮੁੜ ਤੋਂ...
ਭਾਜਪਾ ਨੇਤਾ ਮਿਥੁਨ ਚੱਕਰਵਰਤੀ ਤੋਂ ਕੋਲਕਾਤਾ ਪੁਲਿਸ ਵਿਵਾਦਪੂਰਨ ਭਾਸ਼ਣ ਨੂੰ ਲੈ ਕਰ ਰਹੀ ਪੁੱਛਗਿੱਛ
. . .  about 2 hours ago
ਕੋਲਕਾਤਾ,16 ਜੂਨ - ਅਭਿਨੇਤਾ ਅਤੇ ਭਾਜਪਾ ਨੇਤਾ ਮਿਥੁਨ ਚੱਕਰਵਰਤੀ ਤੋਂ ਪੱਛਮੀ ਬੰਗਾਲ ਚੋਣਾਂ ਲਈ ਚੋਣ ਪ੍ਰਚਾਰ ਦੌਰਾਨ ਵਿਵਾਦਪੂਰਨ ਭਾਸ਼ਣ ਨੂੰ ਲੈ ...
ਅਦਾਕਾਰ ਚੰਦਰਸ਼ੇਖਰ ਦਾ ਹੋਇਆ ਦਿਹਾਂਤ
. . .  about 4 hours ago
ਮੁੰਬਈ , 16 ਜੂਨ - ਅਦਾਕਾਰ, ਅਤੇ ਸੋਸ਼ਲ ਐਕਟੀਵਿਸਟ (ਸਮਾਜਕ ਕਾਰਜਕਰਤਾ), ਚੰਦਰਸ਼ੇਖਰ ਦਾ ਅੱਜ ਸਵੇਰੇ 7 ਵਜੇ ਦਿਹਾਂਤ ਹੋ ਗਿਆ । ਉਹ 98 ਸਾਲਾ ਦੇ ਸਨ...
ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਮੁਕਾਬਲੇ ਦੌਰਾਨ ਮਾਰੇ ਗਏ ਅੱਤਵਾਦੀ ਦੀ ਪਹਿਚਾਣ ਸ਼ੋਪੀਆਂ ਦੇ ਹੀ ਵਸਨੀਕ ਵਜੋਂ ਹੋਈ
. . .  about 2 hours ago
ਸ੍ਰੀਨਗਰ,16 ਜੂਨ - ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਸੀ.ਆਰ.ਪੀ.ਐਫ. ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲੇ ਵਿਚ ਇਕ ਅੱਤਵਾਦੀ ਮਾਰਿਆ ਗਿਆ...
ਸੰਯੁਕਤ ਕਿਸਾਨ ਮੋਰਚੇ ਵਲੋਂ 26 ਜੂਨ ਨੂੰ ਦੇਸ਼ ਭਰ 'ਚ ਗਵਰਨਰਾਂ ਨੂੰ ਦਿੱਤੇ ਜਾਣਗੇ ਯਾਦ ਪੱਤਰ - ਬਲਦੇਵ ਸਿੰਘ ਸਿਰਸਾ
. . .  about 5 hours ago
ਅਜਨਾਲਾ, 16 ਜੂਨ (ਗੁਰਪ੍ਰੀਤ ਸਿੰਘ ਢਿੱਲੋਂ) - ਦਿੱਲੀ ਦੀਆਂ ਸਰਹੱਦਾਂ 'ਤੇ ਸੰਘਰਸ਼ ਕਰ ਰਹੇ ਦੇਸ਼ ਭਰ ਦੇ ਕਿਸਾਨਾਂ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਵਲੋਂ 26 ਜੂਨ ਨੂੰ ਦੇਸ਼ ਭਰ ਵਿਚ ਭਾਰਤ ਦੇ ਰਾਸ਼ਟਰਪਤੀ ਦੇ...
ਟਵਿੱਟਰ ਦੀ ਕਾਨੂੰਨੀ ਸੁਰੱਖਿਆ ਖ਼ਤਮ, ਹੁਣ ਹੋ ਸਕਦੀ ਹੈ ਕਾਰਵਾਈ
. . .  1 minute ago
ਨਵੀਂ ਦਿੱਲੀ, 16 ਜੂਨ - ਨਵੇਂ ਆਈ.ਟੀ. ਨਿਯਮਾਂ ਦਾ ਪਾਲਣ ਨਾ ਕਰਨ ਦੇ ਚੱਲਦਿਆਂ ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਨੂੰ ਭਾਰੀ ਪੈ ਗਿਆ ਹੈ ਤੇ ਹੁਣ ਉਸ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਹੋਵੇਗਾ। ਸੂਤਰਾਂ ਅਨੁਸਾਰ ਟਵਿੱਟਰ ਦੀ ਕਾਨੂੰਨੀ ਸੁਰੱਖਿਆ ਖ਼ਤਮ ਹੋ ਗਈ ਹੈ ਤੇ ਹੁਣ ਇਸ ਨੂੰ ਕਾਨੂੰਨੀ ਕਾਰਵਾਈ...
ਨਹਿਰੀ ਵਿਭਾਗ ਦੀ ਲਾਪਰਵਾਹੀ ਦੇ ਚੱਲਦਿਆਂ ਤਕਰੀਬਨ 60-70 ਕਿੱਲੇ ਕੇਰੇ ਹੋਏ ਝੋਨੇ ਦੀ ਫ਼ਸਲ ਹੋਈ ਬਰਬਾਦ
. . .  about 7 hours ago
ਮੰਡੀ ਘੁਬਾਇਆ (ਫ਼ਾਜ਼ਿਲਕਾ), 16 ਜੂਨ (ਅਮਨ ਬਵੇਜਾ) - ਜ਼ਿਲ੍ਹਾ ਫ਼ਾਜ਼ਿਲਕਾ ਅਧੀਨ ਪੈਂਦੀ ਮੰਡੀ ਘੁਬਾਇਆ ਦੇ ਕੋਲੋਂ ਲੰਘਦੀ ਲਾਧੂਕਾ ਮਾਈਨਰ ਜੋ ਕਿ ਹਰ ਵਾਰ ਹੀ ਵਿਭਾਗ ਵਲੋਂ ਨਹਿਰ ਦੀ ਸਫ਼ਾਈ ਕਰਵਾਏ ਬਿਨਾਂ ਹੀ ਪਾਣੀ ਛੱਡ ਦਿੱਤਾ ਜਾਂਦਾ ਹੈ ਤੇ ਨਹਿਰ ਟੁੱਟ ਜਾਂਦੀ ਹੈ ਤੇ ਸੈਂਕੜੇ ਕਿੱਲੇ ਤਬਾਹ ਕਰਦੀ ਹੈ...
ਮੁੱਠਭੇੜ ਵਿਚ ਇਕ ਅੱਤਵਾਦੀ ਢੇਰ
. . .  about 7 hours ago
ਸ੍ਰੀਨਗਰ , 16 ਜੂਨ - ਸ੍ਰੀਨਗਰ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਵਿਚ ਇਕ ਅੱਤਵਾਦੀ ਮਾਰਿਆ ਗਿਆ ਹੈ। ਜੰਮੂ ਕਸ਼ਮੀਰ ਪੁਲਿਸ ਦਾ ਕਹਿਣਾ ਹੈ ਕਿ ਬਲਾਂ ਵਲੋਂ ਤਲਾਸ਼ੀ ਅਭਿਆਨ...
ਦਿੱਲੀ ਸਿੰਘੂ ਮੋਰਚੇ ਤੋਂ ਪਰਤੇ ਕਿਸਾਨ ਦੀ ਮੌਤ
. . .  about 7 hours ago
ਨੱਥੂਵਾਲਾ ਗਰਬੀ (ਮੋਗਾ), 16 ਜੂਨ (ਸਾਧੂ ਰਾਮ ਲੰਗੇਆਣਾ) - ਦਿੱਲੀ ਦੇ ਸਿੰਘੂ ਮੋਰਚੇ ਤੋਂ ਕੁਝ ਸਮਾਂ ਪਹਿਲਾਂ ਪਰਤੇ ਪਿੰਡ ਛੋਟਾ ਘਰ (ਮੋਗਾ) ਦੇ ਕਿਸਾਨ ਅਮਰੀਕ ਸਿੰਘ (51) ਸਾਲ ਪੁੱਤਰ ਹਰਚਰਨ ਸਿੰਘ ਦਾ ਬਿਮਾਰ ਹੋ ਜਾਣ ਕਰਕੇ ਦਿਹਾਂਤ ਹੋ ਗਿਆ। ਇਸ ਸਬੰਧੀ ਕਿਰਤੀ ਕਿਸਾਨ ਯੂਨੀਅਨ ਬਲਾਕ ਬਾਘਾਪੁਰਾਣਾ...
ਅੱਜ ਦਾ ਵਿਚਾਰ
. . .  about 7 hours ago
ਕੋਵਿਡ-19 ਦੇ ਘੱਟ ਰਹੇ ਕੇਸਾਂ ਨੂੰ ਲੈ ਕੇ ਪੰਜਾਬ ਸਰਕਾਰ ਦੁਬਾਰਾ ਦਫ਼ਤਰਾਂ 'ਚ 50 ਪ੍ਰਤੀਸ਼ਤ ਸਟਾਫ਼ ਨੂੰ ਬੁਲਾਉਣ ਲਈ ਫ਼ੈਸਲਾ
. . .  1 day ago
ਚੰਡੀਗੜ੍ਹ,15 ਜੂਨ - ਕੋਵਿਡ-19 ਦੇ ਘੱਟ ਰਹੇ ਕੇਸਾਂ ਨੂੰ ਲੈ ਕੇ ਚੰਡੀਗੜ੍ਹ ਪੰਜਾਬ ਸਰਕਾਰ ਦੁਬਾਰਾ ਇਕ ਪੱਤਰ...
ਗੁਰਦੁਆਰਾ ਗੰਗਸਰ ਸਾਹਿਬ ਜੈਤੋ ਦੇ ਦੋ ਮੁਲਾਜ਼ਮਾਂ 'ਤੇ ਲੱਗੇ ਗੰਭੀਰ ਦੋਸ਼,ਮਿਲੀਆਂ ਸ਼ਰਾਬ ਦੀਆਂ ਖਾਲੀ ਬੋਤਲਾਂ
. . .  1 day ago
ਜੈਤੋ, 15 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸਥਾਨਕ ਸ਼ਹਿਰ ਦੀਆਂ ਸੰਗਤਾਂ ਵੱਲੋਂ ਇਤਿਹਾਸਕ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਦੇ ਦੋ ਮੁਲਾਜ਼ਮਾਂ 'ਤੇ ਕਥਿਤ ਤੋਰ 'ਤੇ ਨਸ਼ੇ ਆਦਿ ਦਾ ਸੇਵਨ ਕਰਨ ਦਾ ...
ਵਿਜੇ ਇੰਦਰ ਸਿੰਗਲਾ ਨੇ ਐਨ. ਐਮ. ਐਮ. ਐੱਸ. ਪ੍ਰੀਖਿਆ ’ਚੋਂ ਪੰਜਾਬ ਦੀ ਅੱਵਲ ਵਿਦਿਆਰਥਣ ਨੂੰ ਕੀਤਾ ਸਨਮਾਨਿਤ
. . .  1 day ago
ਚੰਡੀਗੜ੍ਹ , 15 ਜੂਨ - ਸਕੂਲ ਸਿੱਖਿਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੀਆਂ ਪਟਿਆਲਾ ਦੀ ਵਿਦਿਆਰਥਣ ਜੋਤੀ ਨੂੰ ਐਨ. ਐਮ. ਐਮ. ਐੱਸ .ਪ੍ਰੀਖਿਆ ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 6 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਕਿਸਾਨਾਂ ਨੂੰ ਦੂਜਿਆਂ ਦੀ ਮਿਹਰਬਾਨੀ \'ਤੇ ਜਿਊਣ ਦੀ ਬਜਾਏ ਆਪਣੇ ਹੱਕਾਂ ਲਈ ਲੜਨਾ ਹੋਵੇਗਾ। -ਵੱਲਭ ਭਾਈ ਪਟੇਲ

ਜਲੰਧਰ

ਪਹਿਲੀ ਬਰਸਾਤ ਨੇ ਖੋਲ੍ਹੀ ਸਰਕਾਰ ਦੇ ਮੰਡੀ ਪ੍ਰਬੰਧਾਂ ਦੀ ਪੋਲ, ਸਰਕਾਰ ਦੇ ਦਾਅਵੇ ਖੋਖਲੇ

ਲਾਂਬੜਾ, 17 ਅਪ੍ਰੈਲ (ਪਰਮੀਤ ਗੁਪਤਾ)-ਪੰਜਾਬ ਸਰਕਾਰ ਵਲੋਂ ਕਣਕ ਦੇ ਸੀਜ਼ਨ ਦੌਰਾਨ ਮੰਡੀਆਂ 'ਚ ਕਣਕ ਦੀ ਫ਼ਸਲ ਲੈ ਕੇ ਪਹੁੰਚਣ ਵਾਲੇ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਾ ਆਉਣ ਦੇਣ ਦੇ ਕੀਤੇ ਗਏ ਵੱਡੇ-ਵੱਡੇ ਦਾਅਵੇ ਸਨਿਚਰਵਾਰ ਨੂੰ ਹੋਈ ਬਰਸਾਤ 'ਚ ਖੋਖਲੇ ...

ਪੂਰੀ ਖ਼ਬਰ »

ਮੀਂਹ ਤੋਂ ਪਹਿਲਾਂ ਹੀ ਮੰਡੀਆਂ 'ਚ ਤਰਪਾਲਾਂ ਉਪਲਬਧ ਕਰਵਾਈਆਂ-ਡੀ.ਐਫ.ਐਸ.ਸੀ.

ਜਲੰਧਰ, 17 ਅਪ੍ਰੈਲ (ਸ਼ਿਵ)-ਮੌਸਮ 'ਚ ਆਏ ਬਦਲਾਅ ਕਰਕੇ ਤੇ ਅੱਜ ਪਏ ਮੀਂਹ ਕਾਰਨ ਸਥਾਨਕ ਦਾਣਾ ਮੰਡੀ 'ਚ ਕਣਕ ਨੂੰ ਗਿੱਲੀ ਤੋਂ ਬਚਾਉਣ ਲਈ ਪ੍ਰਸ਼ਾਸਨ ਨੇ ਪਹਿਲਾਂ ਹੀ ਤਰਪਾਲਾਂ ਉਪਲਬਧ ਕਰਵਾ ਦਿੱਤੀਆਂ ਸਨ | ਸਵੇਰੇ ਮੌਸਮ ਦੇ ਖ਼ਰਾਬ ਹੋਣ ਵੇਲੇ ਡੀ. ਸੀ. ਘਣਸ਼ਿਆਮ ਥੋਰੀ ਨੇ ...

ਪੂਰੀ ਖ਼ਬਰ »

ਬਸਤੀ ਮਿੱਠੂ 'ਚ ਮੀਂਹ 'ਚ ਹੀ ਬਣਦੀ ਰਹੀ 38 ਲੱਖ ਦੀ ਸੜਕ, ਲੋਕ ਨਾਰਾਜ਼

ਜਲੰਧਰ, 17 ਅਪ੍ਰੈਲ (ਸ਼ਿਵ)-ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ 'ਚ ਤਾਂ ਕਾਂਗਰਸੀ ਆਗੂ ਕਈ ਘਟੀਆ ਸੜਕਾਂ ਦਾ ਮਾਮਲਾ ਜ਼ੋਰਾਂ ਸ਼ੋਰਾਂ ਨਾਲ ਉਠਾਉਂਦੇ ਰਹੇ ਹਨ ਜਦ ਕਿ ਹੁਣ ਆਪਣੇ ਆਪਣੇ ਕਾਰਜਕਾਲ 'ਚ ਕਰੋੜਾਂ ਰੁਪਏ ਦੇ ਹੋ ਰਹੇ ਵਿਕਾਸ ਦੇ ਕੰਮਾਂ ਦੀ ਕੁਆਲਿਟੀ ਵਲ ...

ਪੂਰੀ ਖ਼ਬਰ »

ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਆਬਾਦੀ ਨੂੰ ਹੈਨਰੀ ਵਲੋਂ 1 ਲੱਖ ਭੇਟ

ਜਲੰਧਰ, 17 ਅਪ੍ਰੈਲ (ਸ਼ਿਵ)-ਉੱਤਰੀ ਹਲਕੇ ਦੇ ਵਿਧਾਇਕ ਬਾਵਾ ਹੈਨਰੀ ਤੇ ਆਲ ਇੰਡੀਆ ਕਾਂਗਰਸ ਦੇ ਮੈਂਬਰ ਬਾਵਾ ਹੈਨਰੀ ਨੇ ਵਾਰਡ ਨੰਬਰ 60 'ਚ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਨੀਵੀਂ ਆਬਾਦੀ ਨੂੰ 1 ਲੱਖ ਦੀ ਗਰਾਂਟ ਦਾ ਚੈੱਕ ਭੇਟ ਕੀਤਾ | ਸ੍ਰੀ ਹੈਨਰੀ ਨੇ ਕਿਹਾ ਕਿ ਸਾਰਿਆਂ ...

ਪੂਰੀ ਖ਼ਬਰ »

ਦੋ ਸੀਨੀਅਰ ਮੈਡੀਕਲ ਅਫ਼ਸਰ ਤੇ ਇਕ ਸੀਨੀਅਰ ਸਹਾਇਕ ਮੁਅੱਤਲ

ਫਿਲੌਰ, 17 ਅਪ੍ਰੈਲ (ਸਤਿੰਦਰ ਸ਼ਰਮਾ)-ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ ਆਈ. ਏ. ਐਸ. ਨੇ 16 ਅਪ੍ਰੈਲ 2021 ਨੂੰ ਪੱਤਰ ਨੰਬਰ 17/35/2021/1104 ਰਾਹੀਂ ਹੁਕਮ ਜਾਰੀ ਕਰ ਕੇ ਈ. ਐਸ. ਆਈ. ਹੁਸ਼ਿਆਰਪੁਰ 'ਚ ਤਾਇਨਾਤ ਸੀਨੀਅਰ ਮੈਡੀਕਲ ਅਫ਼ਸਰ ਡਾ: ਜਤਿੰਦਰ ਸਿੰਘ, ਐਚ. ਡੀ. ਐਚ. ...

ਪੂਰੀ ਖ਼ਬਰ »

3 ਜੱਜਾਂ ਤੇ ਇਕ ਜੱਜ ਦੇ ਬੇਟੇ ਸਮੇਤ 449 ਨਵੇਂ ਕੋਰੋਨਾ ਪ੍ਰਭਾਵਿਤ ਮਰੀਜ਼ ਮਿਲੇ, 4 ਦੀ ਮੌਤ

ਜਲੰਧਰ, 17 ਅਪ੍ਰੈਲ (ਸ਼ੈਲੀ)-ਸਨਿਚਰਵਾਰ ਜ਼ਿਲ੍ਹੇ 'ਚ ਤਿੰਨ ਜੱਜ ਤੇ ਇਕ ਜੱਜ ਦੇ ਬੇਟੇ ਸਮੇਤ 449 ਕੋਰੋਨਾ ਪ੍ਰਭਾਵਿਤ ਮਰੀਜ਼ ਮਿਲੇ ਹਨ | ਇਸੇ ਤਰ੍ਹਾਂ ਹੀ 4 ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਮੌਤ ਹੋ ਗਈ | 449 ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੇ ਮਿਲਣ ਨਾਲ ਮਰੀਜ਼ਾਂ ਦੀ ...

ਪੂਰੀ ਖ਼ਬਰ »

ਗੁਰੂ ਤੇਗ਼ ਬਹਾਦਰ ਚੌਕ ਬਣ ਕੇ ਤਿਆਰ

ਜਲੰਧਰ, 17 ਅਪ੍ਰੈਲ (ਸ਼ਿਵ)-ਦੋ ਮਹੀਨੇ ਪਹਿਲਾਂ ਜਿਸ ਗੁਰੂ ਤੇਗ਼ ਬਹਾਦਰ ਚੌਕ ਦਾ ਨਿਰਮਾਣ ਸ਼ੁਰੂ ਹੋਇਆ ਸੀ, ਉਹ ਹੁਣ ਬਣ ਕੇ ਤਿਆਰ ਹੋ ਗਿਆ ਹੈ | ਵਾਰਡ ਨੰਬਰ 31 ਦੀ ਕੌਂਸਲਰ ਹਰਸ਼ਰਨ ਕੌਰ ਹੈਪੀ ਨੇ ਦੱਸਿਆ ਕਿ ਇਸ ਚੌਕ ਨੂੰ ਬਣਵਾਉਣ ਲਈ ਕਿਸੇ ਤਰ੍ਹਾਂ ਦੀ ਕੋਈ ਸਰਕਾਰੀ ...

ਪੂਰੀ ਖ਼ਬਰ »

ਸੁਖਬੀਰ ਵਲੋਂ ਦਲਿਤ ਵਿਅਕਤੀ ਨੂੰ ਉੱਪ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਸ਼ਲਾਘਾਯੋਗ-ਵਾਲੀਆ

ਜਲੰਧਰ ਛਾਉਣੀ, 17 ਅਪ੍ਰੈਲ (ਪਵਨ ਖਰਬੰਦਾ)-ਸ਼ੋ੍ਰਮਣੀ ਅਕਾਲੀ ਦਲ (ਬ) ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਦਲਿਤ ਸਮਾਜ ਦੇ ਵਿਅਕਤੀ ਨੂੰ ਉੱਪ ਮੁੱਖ ਮੰਤਰੀ ਬਣਾਉਣ ਦਾ ਕੀਤਾ ਗਿਆ ਫੈਸਲਾ ਬਹੁਤ ਹੀ ...

ਪੂਰੀ ਖ਼ਬਰ »

ਬੜਿੰਗ 'ਚ ਰਿਕਸ਼ਾ ਚਾਲਕ ਵਲੋਂ ਫਾਹਾ ਲਾ ਕੇ ਕੀਤੀ ਖ਼ੁਦਕੁਸ਼ੀ

ਜਲੰਧਰ ਛਾਉਣੀ, 17 ਅਪ੍ਰੈਲ (ਪਵਨ ਖਰਬੰਦਾ)-ਥਾਣਾ ਛਾਉਣੀ ਦੇ ਅਧੀਨ ਆਉਂਦੇ ਬੜਿੰਗ ਖੇਤਰ ਵਿਖੇ ਰਹਿਣ ਵਾਲੇ ਇਕ ਰਿਕਸ਼ਾ ਚਾਲਕ ਵਿਅਕਤੀ ਵਲੋਂ ਘਰ 'ਚ ਹੀ ਫਾਹਾ ਲਾ ਕੇ ਖੁਦਕੁਸ਼ੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਦੀ ਲਾਸ਼ ਪੁਲਿਸ ਵਲੋਂ ਕਬਜ਼ੇ 'ਚ ਲੈ ਕੇ ਮਿ੍ਤਕ ਦੀ ਪਤਨੀ ਦੇ ਬਿਆਨਾਂ 'ਤੇ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਹੈ | ਜਾਣਕਾਰੀ ਦਿੰਦੇ ਹੋਏ ਥਾਣਾ ਛਾਉਣੀ ਦੇ ਮੁਖੀ ਅਜੈਬ ਸਿੰਘ ਨੇ ਦੱਸਿਆ ਕਿ ਮਿ੍ਤਕ ਵਿਅਕਤੀ ਦੀ ਪਛਾਣ ਸਲਿੰਦਰ (35) ਪੁੱਤਰ ਗੋਪੀਨਾਥ ਵਾਸੀ ਉੱਤਰ ਪ੍ਰਦੇਸ਼ ਹਾਲ ਵਾਸੀ ਬੜਿੰਗ ਵਜੋਂ ਹੋਈ ਹੈ, ਜਿਸ ਦੀ ਪਤਨੀ ਮੀਨਾ ਦੇਵੀ ਨੇ ਪੁਲਿਸ ਨੂੰ ਬਿਆਨ ਦਿੱਤੇ ਹਨ ਕਿ ਉਸ ਦਾ ਪਤੀ ਸਲਿੰਦਰ ਰਿਕਸ਼ਾ ਚਲਾਉਂਦਾ ਸੀ ਤੇ ਬੀਤੇ ਕਾਫੀ ਸਮੇਂ ਤੋਂ ਬਿਮਾਰੀ ਕਾਰਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ ਜਿਸ ਕਾਰਨ ਸਲਿੰਦਰ ਨੇ ਅੱਜ ਦੁਪਹਿਰ ਸਮੇਂ ਘਰ 'ਚ ਹੀ ਚੁੰਨੀ ਨਾਲ ਫਾਹਾ ਬਣਾ ਕੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ | ਉਨ੍ਹਾਂ ਦੱਸਿਆ ਕਿ ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਗਈ ਹੈ |

ਖ਼ਬਰ ਸ਼ੇਅਰ ਕਰੋ

 

ਟੀਕਾਕਰਨ 'ਚ ਤੇਜ਼ੀ ਲਿਆਉਣ 'ਤੇ ਜ਼ਿਲ੍ਹਾ ਜਲੰਧਰ 'ਚ ਹੁਣ ਤੱਕ 2,79,400 ਟੀਕਾਕਰਨ

ਜਲੰਧਰ, 17 ਅਪ੍ਰੈਲ (ਸ਼ੈਲੀ)-ਪ੍ਰਸ਼ਾਸਨ ਵਲੋਂ ਜ਼ਿਲ੍ਹਾ ਜਲੰਧਰ 'ਚ ਕੋਵਿਡ-19 ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਵੈਕਸੀਨੇਸ਼ਨ 'ਚ ਲਿਆਂਦੀ ਗਈ ਤੇਜ਼ੀ ਸਦਕਾ ਹੁਣ ਤੱਕ ਜ਼ਿਲ੍ਹੇ 'ਚ ਕੁੱਲ 2,79400 ਟੀਕਾਕਰਨ ਕੀਤਾ ਗਿਆ ਹੈ ਜਦ ਕਿ ਰੋਜ਼ਾਨਾ ਕੋਵਿਡ ਵੈਕਸੀਨ ਦੀਆਂ 11000 ...

ਪੂਰੀ ਖ਼ਬਰ »

ਫੋਕਲ ਪੁਆਇੰਟ ਸਮੇਤ ਕਈ ਇਲਾਕਿਆਂ 'ਚ ਰਿਹਾ ਬਲੈਕ ਆਊਟ

ਜਲੰਧਰ, 17 ਅਪ੍ਰੈਲ (ਸ਼ਿਵ)-ਫੋਕਲ ਪੁਆਇੰਟ 2 ਦੇ ਬਿਜਲੀ ਘਰ ਦਾ ਕੰਮ ਪੂਰਾ ਕਰਨ ਲਈ ਫੋਕਲ ਪੁਆਇੰਟ 66 ਕੇ. ਵੀ. ਬਿਜਲੀ ਘਰ ਤੋਂ ਚੱਲਦੀਆਂ ਫ਼ੈਕਟਰੀਆਂ 'ਤੇ 32 ਘੰਟੇ ਦਾ ਲੰਬਾ ਕੱਟ ਸ਼ੁਰੂ ਹੋਣ ਨਾਲ ਜਿਥੇ ਸਾਰੀਆਂ ਫ਼ੈਕਟਰੀਆਂ ਪੂਰੀ ਤਰ੍ਹਾਂ ਨਾਲ ਬੰਦ ਰਹੀਆਂ ਸਗੋਂ ...

ਪੂਰੀ ਖ਼ਬਰ »

3 ਜੱਜਾਂ ਤੇ ਇਕ ਜੱਜ ਦੇ ਬੇਟੇ ਸਮੇਤ 449 ਨਵੇਂ ਕੋਰੋਨਾ ਪ੍ਰਭਾਵਿਤ ਮਰੀਜ਼ ਮਿਲੇ, 4 ਦੀ ਮੌਤ

ਜਲੰਧਰ, 17 ਅਪ੍ਰੈਲ (ਸ਼ੈਲੀ)-ਸਨਿਚਰਵਾਰ ਜ਼ਿਲ੍ਹੇ 'ਚ ਤਿੰਨ ਜੱਜ ਤੇ ਇਕ ਜੱਜ ਦੇ ਬੇਟੇ ਸਮੇਤ 449 ਕੋਰੋਨਾ ਪ੍ਰਭਾਵਿਤ ਮਰੀਜ਼ ਮਿਲੇ ਹਨ | ਇਸੇ ਤਰ੍ਹਾਂ ਹੀ 4 ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਮੌਤ ਹੋ ਗਈ | 449 ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੇ ਮਿਲਣ ਨਾਲ ਮਰੀਜ਼ਾਂ ਦੀ ...

ਪੂਰੀ ਖ਼ਬਰ »

ਮੀਂਹ ਨਾਲ ਮੌਸਮ ਹੋਇਆ ਠੰਢਾ

ਜਲੰਧਰ, 17 ਅਪ੍ਰੈਲ (ਸ਼ਿਵ)-ਕੁਝ ਦਿਨ ਤੋਂ ਮੌਸਮ 'ਚ ਗਰਮੀ ਵਧਣ ਨਾਲ ਜਿਥੇ ਪੱਖੇ, ਏ. ਸੀ. ਚੱਲਣੇ ਸ਼ੁਰੂ ਹੋ ਗਏ ਸਨ ਪਰ ਬੀਤੇ ਦਿਨ ਤੋਂ ਮੌਸਮ 'ਚ ਆਏ ਬਦਲਾਅ ਕਰਕੇ ਤੇ ਅੱਜ ਮੀਂਹ ਪੈਣ ਨਾਲ ਮੌਸਮ 'ਚ ਦੁਬਾਰਾ ਠੰਢਕ ਆ ਗਈ | ਦੁਪਹਿਰ ਬਾਅਦ ਤੇਜ਼ ਮੀਂਹ ਪੈਣ ਨਾਲ ਮੌਸਮ ਹੋਰ ਠੰਢਾ ...

ਪੂਰੀ ਖ਼ਬਰ »

ਰੇਲ ਗੱਡੀ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ

ਮਕਸੂਦਾਂ, 17 ਅਪ੍ਰੈਲ (ਲਖਵਿੰਦਰ ਪਾਠਕ)-ਸੋਢਲ ਫਾਟਕ ਥਲੋਂ ਰੇਲਵੇ ਲਾਈਨਾਂ ਪਾਰ ਕਰ ਰਿਹਾ ਇਕ ਮੋਟਰਸਾਈਕਲ ਸਵਾਰ ਰੇਲ ਗੱਡੀ ਦੀ ਲਪੇਟ 'ਚ ਆ ਗਿਆ ਜਿਸ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਮੇਲ ਪੁੱਤਰ ਮੋਹਨ ਸਿੰਘ ਵਾਸੀ ਪਿੰਡ ਨੰਗਲ ਸਲੇਮਪੁਰ ਦੇ ...

ਪੂਰੀ ਖ਼ਬਰ »

ਗਗਨਦੀਪ ਸਿੰਘ ਗੱਗੀ ਵਲੋਂ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ

ਜਲੰਧਰ, 17 ਅਪ੍ਰੈਲ (ਜਸਪਾਲ ਸਿੰਘ)-ਯੂਥ ਅਕਾਲੀ ਆਗੂ ਗਗਨਦੀਪ ਸਿੰਘ ਗੱਗੀ ਵਲੋਂ ਬੀਤੇ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਜਲੰਧਰ ਫੇਰੀ ਮੌਕੇ ਵਿਸ਼ੇਸ਼ ਤੌਰ 'ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਗਈ | ਇਸ ਮੌਕੇ ਉਨ੍ਹਾਂ ਸ਼ਹਿਰ ਦੇ ...

ਪੂਰੀ ਖ਼ਬਰ »

ਕਿਸਾਨ ਨੂੰ ਬੰਧਕ ਬਣਾ ਕੇ ਪਿਸਤੌਲ ਦੇ ਜ਼ੋਰ 'ਤੇ ਟਰੈਕਟਰ ਲੁੱਟਿਆ

ਗੁਰਾਇਆ, 17 ਅਪ੍ਰੈਲ ( ਚਰਨਜੀਤ ਸਿੰਘ ਦੁਸਾਂਝ, ਬਲਵਿੰਦਰ ਸਿੰਘ)-ਕਣਕ ਦੀ ਵਾਢੀ ਦੇ ਸੀਜ਼ਨ ਦੌਰਾਨ ਪਿੰਡ ਸੰਗ ਢੇਸੀਆਂ 'ਚ ਹੋਈ ਟਰੈਕਟਰ ਲੁੱਟ ਦੀ ਵਾਰਦਾਤ ਨੇ ਕਿਸਾਨਾਂ 'ਚ ਸਹਿਮ ਦਾ ਮਾਹੌਲ ਬਣਾ ਦਿੱਤਾ ਹੈ | ਚੋਰ ਕਿਸਾਨ ਸੰਤੋਖ ਸਿੰਘ ਪੁੱਤਰ ਉਜਾਗਰ ਸਿੰਘ ਨੂੰ ਬੰਧਕ ...

ਪੂਰੀ ਖ਼ਬਰ »

ਦੋ ਦਿਨ ਤੋਂ ਚੱਲ ਰਿਹਾ ਕੰਪਨੀ ਬਾਗ਼ ਦਾ ਫੁਹਾਰਾ

ਜਲੰਧਰ, 17 ਅਪ੍ਰੈਲ (ਸ਼ਿਵ)-ਨਗਰ ਨਿਗਮ ਤਾਂ ਇਕ ਪਾਸੇ ਸ਼ਹਿਰੀਆਂ ਨੂੰ ਪਾਣੀ ਦੀ ਦੁਰਵਰਤੋਂ ਹੋਣ ਲਈ ਕਈ ਵਾਰ ਹਦਾਇਤਾਂ ਦਿੰਦਾ ਰਹਿੰਦਾ ਹੈ ਪਰ ਨਿਗਮ ਦਫ਼ਤਰ ਦੇ ਨਾਲ ਹੀ ਕੰਪਨੀ ਬਾਗ਼ 'ਚ ਪਾਣੀ ਦੀ ਲਗਾਤਾਰ ਦੁਰਵਰਤੋਂ ਕੀਤੀ ਜਾ ਰਹੀ ਹੈ | ਕੰਪਨੀ ਬਾਗ਼ 'ਚ ਫੁਹਾਰਾ ...

ਪੂਰੀ ਖ਼ਬਰ »

ਦਿਹਾਤੀ ਮੈਡੀਕਲ ਅਫ਼ਸਰਾਂ ਨੇ 25 ਤੋਂ ਕੋਵਿਡ ਡਿਊਟੀਆਂ ਦਾ ਬਾਈਕਾਟ ਕਰਨ ਦੀ ਦਿੱਤੀ ਚਿਤਾਵਨੀ

ਜਲੰਧਰ, 17 ਅਪ੍ਰੈਲ (ਐੱਮ. ਐੱਸ. ਲੋਹੀਆ)-ਕੋਰੋਨਾ ਦੀ ਦੂਜੀ ਲਹਿਰ ਦੇ ਚਲਦੇ ਜਿਥੇ ਪੰਜਾਬ ਦਾ ਸਿਹਤ ਵਿਭਾਗ ਲੋਕਾਂ ਨੂੰ ਸਮੇਂ ਸਿਰ ਸਿਹਤ ਸੇਵਾਵਾਂ ਦੇਣ ਲਈ ਜੂਝ ਰਿਹਾ ਹੈ, ਉਥੇ ਦਿਹਾਤੀ ਮੈਡੀਕਲ ਅਫਸਰਾਂ ਦੇ ਕਾਡਰ ਨੇ ਡਾਇਨੈਮਿਕ ਅਸ਼ਿਓਰਡ ਕਰੀਅਰ ਪ੍ਰੋਗ੍ਰੈਸ਼ਨ (ਡੀ. ...

ਪੂਰੀ ਖ਼ਬਰ »

ਗੈਸਾ ਵਲੋਂ ਸੇਵਾ-ਮੁਕਤ ਪਿ੍ੰਸੀਪਲਾਂ ਦਾ ਵਿਸ਼ੇਸ਼ ਸਨਾਮਨ

ਜਲੰਧਰ, 17 ਅਪ੍ਰੈਲ (ਸਾਬੀ)-ਪੰਜਾਬ ਦੇ ਸਿੱਖਿਆ ਅਧਿਕਾਰੀਆਂ ਦੀ ਜਥੇਬੰਦੀ ਗਜ਼ਟਿਡ ਐਜੂਕੇਸ਼ਨਲ ਸਕੂਲ ਸਰਵਿਸਿਜ਼ ਐਸੋਸੀਏਸ਼ਨ (ਗੈਸਾ) ਪੰਜਾਬ ਵਲੋਂ ਪੰਜਾਬ ਦੇ ਸੇਵਾ-ਮੁਕਤ ਪਿ੍ੰਸੀਪਲਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਇਸ ਮੌਕੇ ਬਤੌਰ ਮੁੱਖ ਮਹਿਮਾਨ ...

ਪੂਰੀ ਖ਼ਬਰ »

ਭਾਜਪਾ ਦਾ ਮੁੱਖ ਮੰਤਰੀ ਦਾ ਉਮੀਦਵਾਰ ਦਲਿਤ ਸਮਾਜ ਹੋਣ ਦੇ ਐਲਾਨ ਨਾਲ ਉਤਸ਼ਾਹ ਦੀ ਲਹਿਰ-ਪਵਨ ਹੰਸ

ਜਲੰਧਰ, 17 ਅਪ੍ਰੈਲ (ਸ਼ਿਵ)-ਭਾਜਪਾ ਐਸ. ਸੀ. ਮੋਰਚਾ ਦੇ ਮੀਤ ਪ੍ਰਧਾਨ ਪਵਨ ਹੰਸ ਨੇ ਭਾਜਪਾ ਹਾਈਕਮਾਨ ਵਲੋਂ ਮੁੱਖ ਮੰਤਰੀ ਲਈ ਦਲਿਤ ਸਮਾਜ ਦਾ ਉਮੀਦਵਾਰ ਬਣਾਉਣ ਦੇ ਐਲਾਨ ਨਾਲ ਦਲਿਤ ਸਮਾਜ 'ਚ ਭਾਰੀ ਖ਼ੁਸ਼ੀ ਹੈ | ਹੰਸ ਨੇ ਕਿਹਾ ਕਿ ਇਹ ਵਾਅਦਾ ਸਿਰਫ਼ ਭਾਜਪਾ ਹੀ ਪੂਰਾ ਕਰ ...

ਪੂਰੀ ਖ਼ਬਰ »

ਘਰ 'ਚੋਂ 2 ਮੋਬਾਈਲ ਤੇ ਨਕਦੀ ਚੋਰੀ

ਜਲੰਧਰ, 17 ਅਪ੍ਰੈਲ (ਸ਼ੈਲੀ)-ਥਾਣਾ ਭਾਰਗੋ ਕੈਂਪ 'ਚ ਪੈਂਦੇ ਅਵਤਾਰ ਨਗਰ ਗਲੀ ਨੰਬਰ 9 'ਚ ਇਕ ਘਰੋਂ ਚੋਰਾਂ ਨੇ ਹੱਥ ਸਾਫ ਕਰਦੇ ਹੋਏ ਘਰੋਂ ਦੋ ਮੋਬਾਈਲ ਤੇ ਨਕਦੀ ਚੋਰੀ ਕਰ ਲਏ | ਜਾਣਕਾਰੀ ਦਿੰਦੇ ਹੋਏ ਪੀੜਤ ਮੁਕੇਸ਼ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਪੰਜ ਵਜੇ ਅਲਾਰਮ ਨਹੀਂ ...

ਪੂਰੀ ਖ਼ਬਰ »

16 ਸਾਲਾਂ ਤੋਂ ਭਗੌੜਾ ਔਰਤ ਗਿ੍ਫ਼ਤਾਰ

ਜਲੰਧਰ, 17 ਅਪ੍ਰੈਲ (ਸ਼ੈਲੀ)-ਥਾਣਾ ਤਿੰਨ ਦੀ ਪੁਲਿਸ ਨੇ ਲੁੱਟ ਖੋਹ ਦੇ ਮਾਮਲੇ 'ਚ ਨਾਮਜ਼ਦ 16 ਸਾਲ ਤੋਂ ਭਗੌੜਾ ਚਲੀ ਆ ਰਹੀ ਮਹਿਲਾ ਨੂੰ ਗਿ੍ਫ਼ਤਾਰ ਕੀਤਾ ਹੈ | ਦੋਸ਼ੀ ਮਹਿਲਾ ਦੀ ਪਹਿਚਾਣ ਛਿੰਦਰ ਕੌਰ ਪਤਨੀ ਦਰਸ਼ਨ ਸਿੰਘ ਨਿਵਾਸੀ ਪਿੰਡ ਬਾਗੜਿਯਾਂ, ਸੰਗਰੂਰ ਦੇ ਰੂਪ ...

ਪੂਰੀ ਖ਼ਬਰ »

ਇੰਫੋਰਸਮੈਂਟ ਸਰਕਲ ਜਲੰਧਰ ਵਲੋਂ ਲਗਾਇਆ ਟੀਕਾਕਰਨ ਕੈਂਪ

ਜਲੰਧਰ, 17 ਅਪ੍ਰੈਲ (ਸ਼ਿਵ)-ਪਾਵਰਕਾਮ ਦੇ ਚੇਅਰਮੈਨ ਏ. ਵੇਨੂੰ ਪ੍ਰਸਾਦ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇਨਫੋਰਸਮੈਂਟ ਸਰਕਲ ਜਲੰਧਰ ਵਲੋਂ ਇੱਥੇ ਕੋਵਿਡ 19 ਤੋ ਬਚਾਓ ਲਈ ਇਕ ਟੀਕਾਕਰਨ ਕੈਂਪ ਇਥੇ ਲਗਾਇਆ | ਇੰਜੀਨੀਅਰ ਜਸਵੀਰ ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ ਵਿਖੇ 10 ਰੋਜ਼ਾ ਪੰਜਾਬੀ ਲੋਕ-ਨਾਚ ਕੈਂਪ ਸ਼ੁਰੂ

ਜਲੰਧਰ, 17 ਅਪ੍ਰੈਲ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ ਜਲੰਧਰ 'ਚ ਪੰਜਾਬੀ ਵਿਰਸੇ ਦੀ ਸੰਭਾਲ ਹਿੱਤ 10 ਰੋਜ਼ਾ ਪੰਜਾਬੀ ਲੋਕ-ਨਾਚ ਕੈਂਪ ਦਾ ਆਰੰਭ ਕਾਲਜ ਦੇ ਓਪਨ ਏਅਰ ਥੀਏਟਰ ਵਿਖੇ ਹੋਇਆ | ਜਿਸ ਦੇ ਉਦਘਾਟਨੀ ਸਮਾਰੋਹ ਸਮੇਂ ਪਿ੍ੰਸੀਪਲ ਡਾ: ਗੁਰਪਿੰਦਰ ਸਿੰਘ ...

ਪੂਰੀ ਖ਼ਬਰ »

ਨਰਸਰੀ 'ਚੋਂ ਮਿਲੀ ਅਣਪਛਾਤੀ ਨੌਜਵਾਨ ਦੀ ਲਾਸ਼

ਮਕਸੂਦਾਂ, 17 ਅਪ੍ਰੈਲ (ਲਖਵਿੰਦਰ ਪਾਠਕ)-ਥਾਣਾ 1 ਦੇ ਅਧੀਨ ਆਉਂਦੇ ਬਰਲਟਨ ਪਾਰਕ 'ਚ ਮੌਜੂਦ ਨਰਸਰੀ 'ਚੋਂ ਇਕ 20-25 ਸਾਲਾਂ ਨੌਜਵਾਨ ਦੀ ਅਣਪਛਾਤੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ | ਘਟਨਾ ਦੀ ਸੂਚਨਾ ਮਿਲਦੇ ਥਾਣਾ 1 ਦੀ ਪੁਲਿਸ ਮੌਕੇ 'ਤੇ ਪੁੱਜੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ...

ਪੂਰੀ ਖ਼ਬਰ »

ਕਰਫਿਊ ਦੌਰਾਨ ਰਾਤ ਸਮੇਂ ਲਾਂਬੜਾ 'ਚ ਕਾਇਮ ਹੁੰਦਾ ਚੋਰਾਂ ਦਾ ਰਾਜ

ਲਾਂਬੜਾ, 17 ਅਪ੍ਰੈਲ (ਪਰਮੀਤ ਗੁਪਤਾ)-ਕੋਰੋਨਾ ਕਾਲ ਦੇ ਚਲਦਿਆਂ ਪੰਜਾਬ 'ਚ ਲਗਾਏ ਜਾਂਦੇ ਰਾਤ ਦੇ ਕਰਫਿਊ ਦੌਰਾਨ ਲਾਂਬੜਾ ਇਲਾਕੇ 'ਚ ਪੁਲਿਸ ਤੋਂ ਬੇਪ੍ਰਵਾਹ ਚੋਰਾਂ ਦਾ ਰਾਜ ਕਾਇਮ ਹੁੰਦਾ ਜਾਪਦਾ ਹੈ | ਆਏ ਦਿਨ ਲਾਂਬੜਾ ਇਲਾਕੇ 'ਚ ਰਾਤ ਸਮੇਂ ਹੋ ਰਹੀਆਂ ਚੋਰੀ ਦੀਆਂ ...

ਪੂਰੀ ਖ਼ਬਰ »

ਫੋਲੜੀਵਾਲ ਗਿਰਜਾਘਰ ਵਿਖੇ ਕੈਂਪ ਦੌਰਾਨ 20 ਲੋਕਾਂ ਨੇ ਕੀਤਾ ਖੂਨ ਦਾਨ

ਲਾਂਬੜਾ, 17 ਅਪ੍ਰੈਲ (ਪਰਮੀਤ ਗੁਪਤਾ)-ਪਿੰਡ ਫੌਲੜੀਵਾਲ ਦੇ ਗਿਰਜਾਘਰ ਵਿਖੇ ਲਗਾਏ ਖੂਨਦਾਨ ਕੈਂਪ ਦੌਰਾਨ 20 ਲੋਕਾਂ ਵਲੋਂ ਖੂਨ ਦਾਨ ਕੀਤਾ ਗਿਆ | ਜਿਸ ਸਬੰਧੀ ਡਾਕਟਰ ਤਰਸੇਮ ਮਸੀਹ ਪ੍ਰਧਾਨ ਪੈਰਾਮੈਡੀਕਲ ਸਟਾਫ਼ ਵੈਲਫੇਅਰ ਐਸੋਸੀਏਸ਼ਨ ਕਾਹਨੂੰਵਾਨ ਨੇ ਦੱਸਿਆ ਕਿ ...

ਪੂਰੀ ਖ਼ਬਰ »

ਤਾਜ਼ੀ ਤੇ ਜ਼ਹਿਰ ਰਹਿਤ ਸਬਜ਼ੀ ਲਈ ਕਿਚਨ ਗਾਰਡਨ ਵਰਦਾਨ

ਮਹਿਤਪੁਰ, 17 ਅਪ੍ਰੈਲ (ਮਿਹਰ ਸਿੰਘ ਰੰਧਾਵਾ)-ਸਰਕਾਰੀ ਜਾਂ ਸਹਾਇਤਾ ਪ੍ਰਾਪਤ ਸਕੂਲਾਂ 'ਚ ਬੱਚਿਆਂ ਨੂੰ ਮਿਡ-ਡੇ-ਮੀਲ ਪ੍ਰੋਸੀ ਜਾਂਦੀ ਹੈ | ਰੋਟੀ ਨਾਲ ਸਬਜ਼ੀ ਵੀ ਹੋਣੀ ਚਾਹੀਦੀ ਹੈ | ਕਈ ਵਾਰ ਜਦੋਂ ਸਕੂਲ ਸਟਾਫ਼ ਸਬਜ਼ੀ ਲੈਣ ਬਾਜ਼ਾਰ ਜਾਂਦਾ ਹੈ ਤਾਂ ਉਸ ਵਲੋਂ ਨਿਰੋਈ, ...

ਪੂਰੀ ਖ਼ਬਰ »

ਪਿੰਡ ਆਲਮਗੀਰ-ਜਲਾਲਾਬਾਦ ਵਿਖੇ ਤਿੰਨ ਰੋਜ਼ਾ ਗੁਰਮਤਿ ਸਮਾਗਮ

ਕਿਸ਼ਨਗੜ੍ਹ, 17 ਅਪ੍ਰੈਲ (ਹੁਸਨ ਲਾਲ)-ਪਿੰਡ ਆਲਮਗੀਰ-ਜਲਾਲਾਬਾਦ ਵਿਖੇ ਸਮਾਗਮ ਦੋਵਾਂ ਪਿੰਡਾਂ ਦੀਆਂ ਸਮੂਹ ਸੰਗਤਾਂ ਵਲੋਂ ਸ਼ਰਧਾ ਸਹਿਤ ਕਰਵਾਏ ਗਏ | ਸਮਾਗਮ ਸਬੰਧੀ ਪ੍ਰਧਾਨ ਤਰਸੇਮ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਤਿੰਨ ਰੋਜ਼ਾ ਸਮਾਗਮ ਦੀ ਆਰੰਭਤਾ ...

ਪੂਰੀ ਖ਼ਬਰ »

ਡਾ. ਅੰਬੇਡਕਰ ਦੇ ਜਨਮ ਦਿਨ ਮੌਕੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ

ਕਿਸ਼ਨਗੜ੍ਹ, 17 ਅਪ੍ਰੈਲ (ਹੁਸਨ ਲਾਲ)- ਡਾ. ਬੀ. ਆਰ. ਅੰਬੇਡਕਰ ਮਿਸ਼ਨ ਐਂਡ ਸ਼ੋਸ਼ਲ ਵੈੱਲਫੇਅਰ ਸੁਸਾਇਟੀ ਅੱਡਾ ਕਿਸ਼ਨਗੜ੍ਹ ਵਲੋਂ ਡਾ. ਬੀ. ਆਰ. ਅੰਬੇਡਕਰ ਦੇ 130ਵੇਂ ਜਨਮ ਦਿਨ ਮੌਕੇ ਸਰਕਾਰੀ ਐਲੀਮੈਂਟਰੀ ਸਕੂਲ ਕਿਸ਼ਨਗੜ੍ਹ ਦੇ ਸਮੂਹ ਵਿਦਿਆਰਥੀਆਂ ਨੂੰ ਸਹਾਇਕ ...

ਪੂਰੀ ਖ਼ਬਰ »

ਰੋਡਵੇਜ਼ ਪੈਨਸ਼ਨਰ ਵੈੱਲਫ਼ੇਅਰ ਐਸੋਸੀਏਸ਼ਨ ਦੇ ਅਹੁਦੇਦਾਰਾ ਦੀ ਮੀਟਿੰਗ

ਮੱਲ੍ਹੀਆਂ ਕਲਾਂ, 17 ਅਪ੍ਰੈਲ (ਮਨਜੀਤ ਮਾਨ)-ਇਥੇ ਰੋਡਵੇਜ਼ ਪੈਨਸ਼ਨਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਮਹੀਨਾਵਾਰ ਮੀਟਿੰਗ ਜਥੇਬੰਦੀ ਦੇ ਪ੍ਰਧਾਨ ਗੁਰਮੀਤ ਸਿੰਘ ਤੇ ਜਥੇਦਾਰ ਲਾਲ ਸਿੰਘ ਬੱਲ ਦੀ ਅਗਵਾਈ ਹੇਠ ਕੀਤੀ ਗਈ | ਇਸ ਮੌਕੇ ਗੁਰਮੀਤ ਸਿੰਘ ਤੇ ਜਥੇਦਾਰ ਲਾਲ ...

ਪੂਰੀ ਖ਼ਬਰ »

ਸ਼ਾਹਕੋਟ ਇਲਾਕੇ 'ਚ ਚੋਰਾਂ ਵਲੋਂ 30 ਮੋਟਰਾਂ ਦੀਆਂ ਤਾਰਾਂ ਤੇ ਸਟਾਟਰ ਚੋਰੀ

ਸ਼ਾਹਕੋਟ, 17 ਅਪ੍ਰੈਲ (ਪ.ਪ.)-ਸ਼ਾਹਕੋਟ ਇਲਾਕੇ 'ਚ ਚੋਰਾਂ ਦੇ ਹੌਂਸਲੇ ਪੂਰੇ ਬੁਲੰਦ ਹਨ ਤੇ ਚੋਰਾਂ ਵਲੋਂ ਬੇਖ਼ੌਂਫ਼ ਹੋ ਕੇ ਚੋਰੀਆਂ ਕੀਤੀਆਂ ਜਾ ਰਹੀਆਂ ਹਨ | ਸ਼ਾਹਕੋਟ ਇਲਾਕੇ ਦੇ ਤਿੰਨ ਪਿੰਡਾਂ 'ਚੋਂ ਚੋਰਾਂ ਵਲੋਂ ਕਰੀਬ 30 ਮੋਟਰਾਂ ਦੀਆਂ ਤਾਰਾਂ ਤੇ ਸਟਾਟਰ ਚੋਰੀ ਕਰਨ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX