ਤਾਜਾ ਖ਼ਬਰਾਂ


ਚੰਨੀ ਦੀ ਅਗਵਾਈ ‘ਚ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੌਰਾਨ ਵੱਖ-ਵੱਖ ਗਰੀਬ ਪੱਖੀ ਉਪਰਾਲਿਆਂ ਨੂੰ ਲਾਗੂ ਕਰਨ ਲਈ ਕੀਤਾ ਗਿਆ ਵਿਚਾਰ-ਵਟਾਂਦਰਾ
. . .  about 5 hours ago
ਚੰਡੀਗੜ੍ਹ , 21 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੌਰਾਨ ਵੱਖ-ਵੱਖ ਗਰੀਬ ਪੱਖੀ ਉਪਰਾਲਿਆਂ ਨੂੰ ਨਿਰਧਾਰਤ ਸਮੇਂ ਵਿਚ ਲਾਗੂ ਕਰਨ ਲਈ...
ਗਰੀਬ-ਪੱਖੀ ਉਪਰਾਲਿਆਂ ਦੀ ਸ਼ੁਰੂਆਤ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ ਉਤੇ 2 ਅਕਤੂਬਰ, 2021 ਤੋਂ ਕੀਤੀ ਜਾਵੇਗੀ
. . .  1 day ago
ਕਾਰ ਰਾਵੀ ਨਦੀ ਵਿਚ ਡਿੱਗੀ , ਜੋੜੇ ਦੀ ਦਰਦਨਾਕ ਮੌਤ
. . .  1 day ago
ਡਮਟਾਲ,20 ਸਤੰਬਰ (ਰਾਕੇਸ਼ ਕੁਮਾਰ)- ਚੰਬਾ-ਭਰਮੌਰ ਐਨ.ਐਚ. ਪਰ ਦੁਰਗੇਥੀ ਅਤੇ ਧਾਕੋਗ ਦੇ ਵਿਚਕਾਰ, ਇਕ ਕਾਰ ਬੇਕਾਬੂ ਹੋ ਗਈ ਅਤੇ ਰਾਵੀ ਨਦੀ ਵਿਚ ਜਾ ਡਿੱਗੀ । ਇਸ ਹਾਦਸੇ ਵਿਚ ਜੋੜੇ ਦੀ ਦਰਦਨਾਕ ਮੌਤ...
ਆਈ.ਪੀ.ਐਲ. 2021: ਕੇ.ਕੇ.ਆਰ. ਦੀ ਆਰ.ਸੀ.ਬੀ. ਉੱਤੇ ਇੱਕਤਰਫਾ ਜਿੱਤ
. . .  1 day ago
ਪੰਜਾਬ ਦੇ ਉਪ ਮੁੱਖ ਮੰਤਰੀ ਬਣੇ ਸੁਖਜਿੰਦਰ ਸਿੰਘ ਰੰਧਾਵਾ ਨੇ ਸੰਭਾਲਿਆ ਅਹੁਦਾ , ਸਿੱਧੂ ਰਹੇ ਗ਼ੈਰਹਾਜ਼ਰ
. . .  1 day ago
ਚੰਨੀ ਸਰਕਾਰ ਨੇ ਮੁਲਾਜ਼ਮਾਂ ਦੀ ਹਾਜ਼ਰੀ ਤੇ ਚੈਕਿੰਗ ਬਾਰੇ ਜਾਰੀ ਕੀਤੇ ਨਵੇਂ ਹੁਕਮ
. . .  1 day ago
ਚੰਡੀਗੜ੍ਹ, 20 ਸਤੰਬਰ - ਪੰਜਾਬ ਸਰਕਾਰ ਨੇ ਰਾਜ ਦੇ ਸਰਕਾਰੀ ਮੁਲਾਜ਼ਮਾਂ ਦਾ ਸਵੇਰੇ ਸਮੇਂ ਸਿਰ ਆਉਣਾ ਤੇ ਸ਼ਾਮ ਨੁੰ ਡਿਊਟੀ ਪੂਰੀ ਕਰ ਕੇ ਸਮੇਂ ਸਿਰ ਜਾਣਾ ਯਕੀਨੀ ਬਣਾਉਣ ਵਾਸਤੇ ਹੁਕਮ ਜਾਰੀ ਕੀਤੇ ਹਨ। ਰਾਜ ਦੇ ਪ੍ਰਸੋਨਲ ਵਿਭਾਗ...
ਪੰਜਾਬ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਚੱਲ ਰਹੀ ਹੈ: ਕਿਸੇ ਵੀ ਭ੍ਰਿਸ਼ਟ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ
. . .  1 day ago
ਪੰਜਾਬ ਕੈਬਨਿਟ ਦੀ ਮੀਟਿੰਗ ਸ਼ੁਰੂ
. . .  1 day ago
ਰਾਸ਼ਟਰਪਤੀ ਜੋ ਬਾਈਡਨ 24 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਮੀਟਿੰਗ ਵਿਚ ਸ਼ਾਮਲ ਹੋਣਗੇ
. . .  1 day ago
ਰਾਇਲ ਚੈਲੰਜਰਜ਼ ਬੰਗਲੌਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
. . .  1 day ago
ਦਿੱਲੀ ਦੀ ਅਦਾਲਤ ਨੇ ਮਕੋਕਾ ਮਾਮਲੇ ’ਚ ਅਦਾਕਾਰਾ ਲੀਨਾ ਮਾਰੀਆ ਨੂੰ 27 ਸਤੰਬਰ ਤੱਕ ਨਿਆਇਕ ਹਿਰਾਸਤ ’ਚ ਭੇਜਿਆ
. . .  1 day ago
ਗੁਲਾਬੀ ਸੁੰਡੀ ਤੋਂ ਦੁਖੀ ਪਿੰਡ ਜੱਜ਼ਲ ’ਚ ਕਿਸਾਨਾਂ ਨੇ ਖੜ੍ਹੀ ਨਰਮੇ ਦੀ ਫ਼ਸਲ ਪੁੱਟੀ
. . .  1 day ago
ਰਾਮਾਂ ਮੰਡੀ (ਬਠਿੰਡਾ) ,20 ਸਤੰਬਰ (ਅਮਰਜੀਤ ਸਿੰਘ ਲਹਿਰੀ)-ਰਾਮਾਂ ਮੰਡੀ ਦੇ ਨੇੜਲੇ ਪਿੰਡ ਜੱਜ਼ਲ ਵਿਖੇ ਕਿਸਾਨ ਨੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਖ਼ਰਾਬ ਹੋਈ ਆਪਣੀ ਨਰਮੇ ਦੀ ਖੜ੍ਹੀ ਫ਼ਸਲ ਪੁੱਟ ਦਿੱਤੀ। ਪਿੰਡ ਦੇ ਸਰਪੰਚ ਗੁਰਸ਼ਰਨ ਸਿੰਘ ...
ਅਜਨਾਲਾ ਤੇਲ ਟੈਂਕਰ ਟਿਫ਼ਨ ਬੰਬ ਧਮਾਕਾ ਮਾਮਲੇ ਦੇ 3 ਕਥਿਤ ਮੁਲਜ਼ਮ ਅਦਾਲਤ ਨੇ ਮੁੜ 2 ਦਿਨ ਦੇ ਰਿਮਾਂਡ 'ਤੇ ਭੇਜੇ
. . .  1 day ago
ਅਜਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅਗਸਤ ਮਹੀਨੇ ਵਿਚ ਸ਼ਰਮਾ ਫਿਲਿੰਗ ਸਟੇਸ਼ਨ ਅਜਨਾਲਾ 'ਤੇ ਹੋਏ ਆਈ.ਈ.ਡੀ ਟਿਫ਼ਨ ਬੰਬ ਧਮਾਕਾ ਮਾਮਲੇ 'ਚ ਗ੍ਰਿਫ਼ਤਾਰ ਅਜਨਾਲਾ ਖੇਤਰ ਨਾਲ ਸੰਬੰਧਿਤ ਤਿੰਨ...
ਪਿੰਡ ਜੱਜ਼ਲ 'ਚ ਕਰਜ਼ੇ ਤੋਂ ਦੁਖੀ ਕਿਸਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਜੀਵਨ ਲੀਲਾ ਸਮਾਪਤ
. . .  1 day ago
ਰਾਮਾਂ ਮੰਡੀ (ਬਠਿੰਡਾ) 20 ਸਤੰਬਰ (ਅਮਰਜੀਤ ਸਿੰਘ ਲਹਿਰੀ) - ਰਾਮਾਂ ਮੰਡੀ ਦੇ ਨੇੜਲੇ ਪਿੰਡ ਜੱਜ਼ਲ ਵਿਖੇ ਕਰਜ਼ੇ ਤੋਂ ਦੁਖੀ 42 ਸਾਲਾ ਕਿਸਾਨ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ...
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਸਾਰੀਆਂ 68 ਸੀਟਾਂ 'ਤੇ 'ਆਪ' ਲੜੇਗੀ ਚੋਣ
. . .  1 day ago
ਨਵੀਂ ਦਿੱਲੀ, 20 ਸਤੰਬਰ - ਆਮ ਆਦਮੀ ਪਾਰਟੀ ਦੇ ਹਿਮਾਚਲ ਪ੍ਰਦੇਸ਼ ਇੰਚਾਰਜ ਰਤਨੇਸ਼ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਮ ਆਦਮੀ ਪਾਰਟੀ (ਆਪ) ਨਵੰਬਰ 2022 ਵਿਚ ਹਿਮਾਚਲ ਪ੍ਰਦੇਸ਼ ਵਿਧਾਨ ਸਭਾ...
ਰਾਜ ਕੁੰਦਰਾ ਨੂੰ ਮਿਲੀ ਜ਼ਮਾਨਤ
. . .  1 day ago
ਮੁੰਬਈ, 20 ਸਤੰਬਰ - ਮੁੰਬਈ ਦੀ ਅਦਾਲਤ ਨੇ ਅਸ਼ਲੀਲ ਫ਼ਿਲਮਾਂ ਬਣਾਉਣ ਦੇ ਮਾਮਲੇ ਵਿਚ ਕਾਰੋਬਾਰੀ ਅਤੇ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ 50,000 ਰੁਪਏ ਦੇ ਜੁਰਮਾਨੇ 'ਤੇ ਜ਼ਮਾਨਤ ਦੇ...
ਸੋਨੂੰ ਸੂਦ ਨੇ 20 ਕਰੋੜ ਰੁਪਏ ਦੇ ਟੈਕਸ ਚੋਰੀ ਦੇ ਇਲਜ਼ਾਮ 'ਤੇ ਕੀਤਾ ਬਿਆਨ ਜਾਰੀ
. . .  1 day ago
ਮੁੰਬਈ, 20 ਸਤੰਬਰ - ਸੋਨੂੰ ਸੂਦ ਦੇ ਘਰ ਅਤੇ ਕਈ ਹੋਰ ਟਿਕਾਣਿਆਂ 'ਤੇ ਆਮਦਨ ਕਰ ਵਿਭਾਗ ਵਲੋਂ ਸਰਵੇਖਣ ਕੀਤਾ ਜਾ ਰਿਹਾ ਹੈ | ਹੁਣ ਅਦਾਕਾਰ ਨੇ ਸੋਸ਼ਲ ਮੀਡੀਆ 'ਤੇ ਇੱਕ ਬਿਆਨ ਜਾਰੀ ਕੀਤਾ ਹੈ ...
ਮਾਮਲਾ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦਾ, ਇਕ ਨਿਹੰਗ ਸਿੰਘ ਨਿਸ਼ਾਨ ਸਾਹਿਬ ਲੈ ਕੇ ਮੋਬਾਈਲ ਟਾਵਰ 'ਤੇ ਚੜਿਆ
. . .  1 day ago
ਸ੍ਰੀ ਅਨੰਦਪੁਰ ਸਾਹਿਬ, 20 ਸਤੰਬਰ (ਨਿੱਕੂਵਾਲ, ਕਰਨੈਲ ਸਿੰਘ) - ਖ਼ਾਲਸਾ ਪੰਥ ਦੇ ਜਨਮ ਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਨੂੰ ਲੈ ਕੇ ਜਿੱਥੇ ਕਈ ਦਿਨ ਨਿਹੰਗ ਸਿੰਘਾਂ ਸਣੇ ਸੰਗਤੀ ...
ਸਠਿਆਲਾ ਵਿਚ ਬਜ਼ੁਰਗ ਦਾ ਕਤਲ
. . .  1 day ago
ਸਠਿਆਲਾ, 20 ਸਤੰਬਰ (ਸਫਰੀ) - ਸਬ ਡਵੀਜ਼ਨ ਬਾਬਾ ਬਕਾਲਾ ਦੇ ਕਸਬਾ ਸਠਿਆਲਾ ਵਿਚ ਮੱਝ ਚੋਰਾਂ ਵਲੋਂ ਇਕ ਬਜ਼ੁਰਗ ਦਾ ਕਤਲ ਕੀਤਾ ਗਿਆ ਹੈ ...
ਭਿਆਨਕ ਸੜਕ ਹਾਦਸੇ ਵਿਚ ਇਕ ਦੀ ਮੌਤ ਅਤੇ ਦੂਜਾ ਗੰਭੀਰ ਜ਼ਖ਼ਮੀ
. . .  1 day ago
ਪਠਾਨਕੋਟ, 20 ਸਤੰਬਰ (ਚੌਹਾਨ) - ਐਤਵਾਰ ਰਾਤ ਨੂੰ ਪਠਾਨਕੋਟ ਜਲੰਧਰ ਹਾਈਵੇ 'ਤੇ ਤੋਕੀ ਦੇ ਕੋਲ ਹੋਏ ਇਕ ਭਿਆਨਕ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਇਕ ਨੌਜਵਾਨ ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਪਹਿਲੀ ਕੈਬਨਿਟ ਬੈਠਕ ਰਾਤ 8 ਵਜੇ
. . .  1 day ago
ਚੰਡੀਗੜ੍ਹ, 20 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ 'ਚ ਪੰਜਾਬ ਕੈਬਨਿਟ ਦੀ ਪਹਿਲੀ ਮੀਟਿੰਗ ਰਾਤ 8 ਵਜੇ...
ਹੁਣ ਸੀ.ਐੱਮ. ਨੂੰ ਮਿਲਣਾ ਆਸਾਨ ਹੋਵੇਗਾ - ਰੰਧਾਵਾ
. . .  1 day ago
ਚੰਡੀਗੜ੍ਹ, 20 ਸਤੰਬਰ - ਡਿਪਟੀ ਮੁੱਖ ਮੰਤਰੀ ਬਣੇ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਅਸੀਂ ਗੱਲਾਂ ਨਹੀਂ, ਕੰਮ ਕਰਾਂਗੇ | ਦੂਜੇ ਪਾਸੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਅੱਜ ਦੀ ਮੀਟਿੰਗ ਵਿਚ...
ਪਰਗਟ ਸਿੰਘ ਦੇ ਘਰ ਚਰਨਜੀਤ ਸਿੰਘ ਚੰਨੀ ਦਾ ਦੁਪਹਿਰ ਦਾ ਖਾਣਾ, ਤਸਵੀਰਾਂ ਆਈਆਂ ਸਾਹਮਣੇ
. . .  1 day ago
ਚੰਡੀਗੜ੍ਹ, 20 ਸਤੰਬਰ - ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਹਲਕਾ ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ ਦੇ ਚੰਡੀਗੜ੍ਹ ਘਰ ਵਿਖੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ...
ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ 'ਤੇ ਜਾਖੜ ਨੇ ਕੀਤਾ ਰਾਹੁਲ ਗਾਂਧੀ ਦਾ ਧੰਨਵਾਦ
. . .  1 day ago
ਚੰਡੀਗੜ੍ਹ, 20 ਸਤੰਬਰ - ਸੁਨੀਲ ਜਾਖੜ ਦੇ ਵਲੋਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ 'ਤੇ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ ਗਿਆ ਹੈ...
ਘਰੇਲੂ ਕ੍ਰਿਕਟਰਾਂ ਲਈ ਮੈਚ ਫ਼ੀਸ ਵਧਾਉਣ ਦਾ ਬੀ.ਸੀ.ਸੀ.ਆਈ. ਦੇ ਸਕੱਤਰ ਨੇ ਕੀਤਾ ਐਲਾਨ
. . .  1 day ago
ਨਵੀਂ ਦਿੱਲੀ, 20 ਸਤੰਬਰ - ਬੀ.ਸੀ.ਸੀ.ਆਈ. ਦੇ ਸਕੱਤਰ ਜੈ ਸ਼ਾਹ ਨੇ ਘੋਸ਼ਣਾ ਕੀਤੀ ਹੈ ਕਿ ਬੋਰਡ ਘਰੇਲੂ ਕ੍ਰਿਕਟਰਾਂ ਲਈ ਮੈਚ ਫ਼ੀਸ ਵਧਾਉਣ ਜਾ ਰਿਹਾ ਹੈ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 9 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਹਰ ਕੰਮ ਤੋਂ ਪਹਿਲਾਂ ਮਨੁੱਖੀ ਜੀਵਨ ਬਚਾਉਣਾ ਸਭ ਤੋਂ ਵੱਡਾ ਧਰਮ ਹੈ। -ਲਾਲ ਬਹਾਦਰ ਸ਼ਾਸਤਰੀ

ਰੂਪਨਗਰ

ਅਨਾਜ ਮੰਡੀ ਮੋਰਿੰਡਾ 'ਚ ਬਾਰਦਾਨੇ ਦੀ ਘਾਟ ਹੋਣ ਕਾਰਨ ਆੜ੍ਹਤੀਆਂ ਤੇ ਕਿਸਾਨਾਂ ਨੇ ਲਗਾਇਆ ਜਾਮ

ਮੋਰਿੰਡਾ, 20 ਅਪ੍ਰੈਲ (ਕੰਗ)-ਅਨਾਜ ਮੰਡੀ ਮੋਰਿੰਡਾ ਵਿਚ ਬਾਰਦਾਨੇ ਦੀ ਘਾਟ ਹੋਣ ਕਾਰਨ ਆੜ੍ਹਤੀਆਂ ਅਤੇ ਕਿਸਾਨਾਂ ਵੱਲੋਂ ਮੋਰਿੰਡਾ-ਸ੍ਰੀ ਚਮਕੌਰ ਸਾਹਿਬ ਚੌਕ ਵਿਚ ਜਾਮ ਲਗਾ ਕੇ ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ | ਇਸ ...

ਪੂਰੀ ਖ਼ਬਰ »

ਵਿਧਾਇਕ ਸੰਦੋਆ ਨੇ ਬਿਜਲੀ ਬਿੱਲ ਫ਼ੂਕ ਕੇ ਵਿਰੋਧ ਜਤਾਇਆ

ਨੂਰਪੁਰ ਬੇਦੀ, 20 ਅਪ੍ਰੈਲ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਅੱਜ 'ਆਪ' ਦੇ ਵਿਧਾਇਕ ਅਮਰਜੀਤ ਸੰਦੋਆ ਨੇ ਪਿੰਡ ਤਖ਼ਤਗੜ੍ਹ ਵਿਖੇ ਵਧੇ ਬਿਜਲੀ ਰੇਟਾਂ ਦੇ ਵਿਰੋਧ 'ਚ ਬਿਜਲੀ ਬਿੱਲ ਫ਼ੂਕ ਕੇ ਵਿਰੋਧ ਜਤਾਇਆ | ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ...

ਪੂਰੀ ਖ਼ਬਰ »

ਅੱਗ ਲੱਗਣ ਕਾਰਨ ਕਣਕ ਦੀ ਫ਼ਸਲ ਸੜ ਕੇ ਹੋਈ ਸਵਾਹ

ਸੁਖਸਾਲ, 20 ਅਪ੍ਰੈਲ (ਧਰਮ ਪਾਲ)-ਨੇੜਲੇ ਪਿੰਡ ਨਾਨਗਰਾਂ ਵਿਖੇ ਅੱਗ ਲੱਗਣ ਕਾਰਨ ਕਈ ਕਿੱਲੇ ਕਣਕ ਦੀ ਫ਼ਸਲ ਸੜਨ ਦਾ ਸਮਾਚਾਰ ਹੈ | ਮੌਕੇ 'ਤੇ ਭਰੇ ਮਨ ਨਾਲ ਜਾਣਕਾਰੀ ਦਿੰਦੇ ਹੋਏ ਕਿਸਾਨ ਜੋਧਾ ਰਾਮ ਪੁੱਤਰ ਲਸ਼ਮਣ ਦਾਸ, ਸੁਸ਼ੀਲ ਕੁਮਾਰ ਪੁੱਤਰ ਸੁਖਦੇਵ ਸਿੰਘ ਅਤੇ ਕਾਂਤਾ ...

ਪੂਰੀ ਖ਼ਬਰ »

ਬੁਢਾਪਾ, ਵਿਧਵਾ ਤੇ ਅੰਗਹੀਣਾਂ ਦੀ ਪੈਨਸ਼ਨ 2500 ਨਾ ਕਰਨ ਵਿਰੁੱਧ ਰੋਸ ਮੁਜ਼ਾਹਰਾ

ਘਨੌਲੀ, 20 ਅਪ੍ਰੈਲ (ਜਸਵੀਰ ਸਿੰਘ ਸੈਣੀ)-ਇਲਾਕਾ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਲੋਦੀਮਾਜਰਾ ਵਿਖੇ ਇਲਾਕਾ ਸੰਘਰਸ਼ ਕਮੇਟੀ ਦੇ ਪ੍ਰਧਾਨ ਨਿਰਮਲ ਸਿੰਘ ਲੋਦੀਮਾਜਰਾ ਦੀ ਅਗਵਾਈ ਵਿਚ ਪਤਵੰਤੇ ਸੱਜਣਾਂ ਵਲੋਂ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ...

ਪੂਰੀ ਖ਼ਬਰ »

ਨਿੱਕੂਵਾਲ ਸਹਿਕਾਰੀ ਸਭਾ ਦੀ ਸਰਬਸੰਮਤੀ ਨਾਲ ਹੋਈ ਚੋਣ

ਸ੍ਰੀ ਅਨੰਦਪੁਰ ਸਾਹਿਬ, 20 ਅਪ੍ਰੈਲ (ਜੇ. ਐਸ. ਨਿੱਕੂਵਾਲ)-ਨਿੱਕੂਵਾਲ ਬਹੁਮੰਤਵੀ ਸਹਿਕਾਰੀ ਸਭਾ ਦੀ ਚੋਣ ਸਰਬਸੰਮਤੀ ਨਾਲ ਸੰਪੰਨ ਹੋ ਗਈ | ਇਸ ਸੰਬੰਧੀ ਰਿਟਰਨਿੰਗ ਅਫ਼ਸਰ ਜਸਵਿੰਦਰ ਸਿੰਘ ਜੱਸਲ ਨੇ ਦੱਸਿਆ ਕਿ ਇਸ ਚੋਣ ਵਿਚ ਝਿੰਜੜੀ ਤੋਂ ਚੌਧਰੀ ਭਗਤ ਰਾਮ ਚੌਹਾਨ, ...

ਪੂਰੀ ਖ਼ਬਰ »

ਇੰਸਟੀਚਿਊਟ ਮਾਲਕਾਂ 'ਤੇ ਪੁਲਿਸ ਨੇ ਕੀਤਾ ਮਾਮਲਾ ਦਰਜ

ਸ੍ਰੀ ਅਨੰਦਪੁਰ ਸਾਹਿਬ, 20 ਅਪ੍ਰੈਲ (ਜੇ. ਐਸ. ਨਿੱਕੂਵਾਲ)-ਡਿਪਟੀ ਕਮਿਸ਼ਨਰ ਰੂਪਨਗਰ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਸਥਾਨਕ ਪੁਲਿਸ ਵਲੋਂ ਸ੍ਰੀ ਅਨੰਦਪੁਰ ਸਾਹਿਬ ਦੀ ਇੱਕ ਸੰਸਥਾ ਮਾਲਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਥਾਣਾ ...

ਪੂਰੀ ਖ਼ਬਰ »

ਫ਼ਰਦ ਸੇਵਾ ਹੁਣ ਸੇਵਾ ਕੇਂਦਰਾਂ ਵਿਚ ਉਪਲਬਧ-ਡੀ.ਸੀ.

ਰੂਪਨਗਰ, 20 ਅਪ੍ਰੈਲ (ਸਤਨਾਮ ਸਿੰਘ ਸੱਤੀ)-ਫ਼ਰਦ ਸੇਵਾ ਹੁਣ ਈ-ਸੇਵਾ ਪੰਜਾਬ ਪੋਰਟਲ ਰਾਹੀਂ ਸੇਵਾ ਕੇਂਦਰਾਂ ਵਲੋਂ ਉਪਲਬਧ ਕਰਵਾਏ ਜਾਣ ਦੀ ਸ਼ੁਰੂਆਤ ਹੋ ਚੁੱਕੀ ਹੈ | ਸ੍ਰੀਮਤੀ ਸੋਨਾਲੀ ਗਿਰੀ, ਡਿਪਟੀ ਕਮਿਸ਼ਨਰ, ਰੂਪਨਗਰ ਨੇ ਦੱਸਿਆ ਕਿ ਪ੍ਰਾਰਥੀ ਲੋੜੀਂਦੀ ਜਾਣਕਾਰੀ ...

ਪੂਰੀ ਖ਼ਬਰ »

ਦੁਕਾਨਦਾਰ ਤੇ ਖ਼ਰੀਦਦਾਰ ਤੇ ਪੁਲਿਸ ਵਲੋਂ ਮਾਮਲਾ ਦਰਜ

ਨੰਗਲ, 20 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਨੰਗਲ ਪੁਲਿਸ ਵਲੋਂ ਡਿਪਟੀ ਕਮਿਸ਼ਨਰ ਰੂਪਨਗਰ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਇਕ ਦੁਕਾਨਦਾਰ ਤੇ ਇਕ ਖ਼ਰੀਦਦਾਰ 'ਤੇ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਥਾਣਾ ਮੁਖੀ ਇੰਸਪੈਕਟਰ ਪਵਨ ਚੌਧਰੀ ਨੇ ਜਾਣਕਾਰੀ ...

ਪੂਰੀ ਖ਼ਬਰ »

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਡੀਲਰਾਂ ਨਾਲ ਵਿਸ਼ੇਸ਼ ਮੀਟਿੰਗ

ਨੂਰਪੁਰ ਬੇਦੀ, 20 ਅਪ੍ਰੈਲ (ਵਿੰਦਰ ਪਾਲ ਝਾਂਡੀਆਂ)-ਮੁੱਖ ਖੇਤੀਬਾੜੀ ਅਫਸਰ ਰੂਪਨਗਰ ਡਾ. ਅਵਤਾਰ ਸਿੰਘ ਦੀ ਅਗਵਾਈ ਵਿਚ ਖੇਤੀਬਾੜੀ ਵਿਭਾਗ ਵਲੋਂ ਬਲਾਕ ਨੂਰਪੁਰ ਬੇਦੀ ਦੇ ਖੇਤੀਬਾੜੀ ਦਫ਼ਤਰ ਵਿਖੇੇ ਬਲਾਕ ਦੇ ਸਾਰੇ ਖੇਤੀਬਾੜੀ ਦੇ ਡੀਲਰਾਂ ਨਾਲ ਅਹਿਮ ਮੀਟਿੰਗ ਕੀਤੀ ...

ਪੂਰੀ ਖ਼ਬਰ »

ਪੰਜਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਪੁਰਬ ਤੇ ਨੌਵੇਂ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਆਰੰਭ

ਸ੍ਰੀ ਅਨੰਦਪੁਰ ਸਾਹਿਬ, 20 ਅਪ੍ਰੈਲ (ਕਰਨੈਲ ਸਿੰਘ)-ਬੀਬੀ ਭਾਨੀ ਜੀ ਸ੍ਰੀ ਸੁਖਮਨੀ ਸੇਵਾ ਸੁਸਾਇਟੀ (ਰਜਿ:) ਸ੍ਰੀ ਅਨੰਦਪੁਰ ਸਾਹਿਬ ਵਲੋਂ ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ ਹਿੰਦ ਦੀ ਚਾਦਰ ਸ੍ਰੀ ਗੁਰੂ ...

ਪੂਰੀ ਖ਼ਬਰ »

ਰੁੜਕੀ ਹੀਰਾਂ ਵਾਸੀਆਂ ਦੀ ਹਿੰਮਤ ਸਦਕਾ ਅੱਗ ਨਾਲ ਵੱਡਾ ਨੁਕਸਾਨ ਹੋਣੋਂ ਟਲਿਆ

ਸ੍ਰੀ ਚਮਕੌਰ ਸਾਹਿਬ, 20 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਨੇੜਲੇ ਪਿੰਡ ਰੁੜਕੀ ਹੀਰਾਂ ਵਿਖੇ ਅੱਜ ਛਿੰਦਰ ਸਿੰਘ ਭੰਗੂ ਦੇ ਖੇਤਾਂ ਵਿਚ ਬਿਜਲੀ ਦੀਆਂ ਤਾਰਾਂ 'ਚੋਂ ਨਿਕਲੇ ਚੰਗਿਆੜਿਆ ਕਾਰਨ ਉਨ੍ਹਾਂ ਦੀ ਤੂੜੀ ਕੱਢਣ ਲਈ ਖੜੇ੍ਹ ਨਾੜ ਨੂੰ ਅੱਗ ਲੱਗ ਗਈ | ਹਵਾ ਚੱਲਦੀ ਹੋਣ ...

ਪੂਰੀ ਖ਼ਬਰ »

ਮਾਪਿਆਂ ਦਾ ਅਕੈਡਮੀ ਨਾਲ ਸਾਲਾਨਾ ਫੀਸਾਂ ਤੇ ਫੰਡਾਂ ਨੂੰ ਲੈ ਕੇ ਰੇੜਕਾ ਜਾਰੀ

ਰੂਪਨਗਰ, 20 ਅਪ੍ਰੈਲ (ਸਤਨਾਮ ਸਿੰਘ ਸੱਤੀ)-ਸਾਲਾਨਾ ਫੀਸਾਂ ਅਤੇ ਫੰਡਾਂ ਨੂੰ ਲੈ ਕੇ ਰੋਪੜ ਦੀ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਅੱਜ ਪੰਜਵੇਂ ਦਿਨ ਵੀ ਰੇੜਕਾ ਜਾਰੀ ਰਿਹਾ | ਮਾਪਿਆਂ ਅਤੇ ਵਿਦਿਆਰਥੀਆਂ ਨੇ ਅਕੈਡਮੀ ...

ਪੂਰੀ ਖ਼ਬਰ »

ਡੀ.ਐਸ.ਪੀ. ਰਮਿੰਦਰ ਸਿੰਘ ਕਾਹਲੋਂ ਨੇ ਬਾਜ਼ਾਰਾਂ ਦਾ ਕੀਤਾ ਦੌਰਾ

ਸ੍ਰੀ ਅਨੰਦਪੁਰ ਸਾਹਿਬ, 20 ਅਪ੍ਰੈਲ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਕੋਰੋਨਾ ਦੇ ਦਿਨੋਂ ਦਿਨ ਵੱਧ ਰਹੇ ਕੇਸਾਂ ਨੂੰ ਦੇਖਦਿਆਂ ਅਤੇ ਸਰਕਾਰ ਦੀਆਂ ਸਖ਼ਤ ਹਦਾਇਤਾਂ ਦੇ ਮੱਦੇਨਜ਼ਰ ਸਥਾਨਕ ਡੀ.ਐਸ.ਪੀ. ਰਮਿੰਦਰ ਸਿੰਘ ਕਾਹਲੋਂ ਨੇ ਸ੍ਰੀ ਅਨੰਦਪੁਰ ਸਾਹਿਬ ਦੇ ...

ਪੂਰੀ ਖ਼ਬਰ »

ਕਿਸਾਨ ਮੰਡੀਆਂ ਵਿਚ ਰੁਲਣ ਲਈ ਮਜਬੂਰ-ਭਾਈ ਚਾਵਲਾ

ਸ੍ਰੀ ਅਨੰਦਪੁਰ ਸਾਹਿਬ, 20 ਅਪ੍ਰੈਲ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਹਲਕਾ ਅਨੰਦਪੁਰ ਸਾਹਿਬ ਤੋਂ ਸ਼ੋ੍ਰਮਣੀ ਕਮੇਟੀ ਦੇ ਮੈਂਬਰ ਅਤੇ ਸੀਨੀਅਰ ਅਕਾਲੀ ਆਗੂ ਭਾਈ ਅਮਰਜੀਤ ਸਿੰਘ ਚਾਵਲਾ ਦੀ ਅਗਵਾਈ ਵਿਚ ਇਲਾਕੇ ਦੇ ਅਕਾਲੀ ਆਗੂਆਂ ਨੇ ਅਗੰਮਪੁਰ ਦੀ ਮੰਡੀ ਦਾ ਦੌਰਾ ...

ਪੂਰੀ ਖ਼ਬਰ »

ਪੌਣੇ 7, ਗੀਤ ਨਾਲ ਚਰਚਾ 'ਚ ਹੈ ਪਿੰਡ ਢੇਰ ਦਾ ਨੌਜਵਾਨ ਯੂ.ਵੀ. ਅਟਵਾਲ

ਢੇਰ, 20 ਅਪ੍ਰੈਲ (ਸ਼ਿਵ ਕੁਮਾਰ ਕਾਲੀਆ)-ਪਿੰਡ ਢੇਰ ਦੇ ਸਮਾਜ ਸੇਵੀ ਮਾ. ਦਲਜੀਤ ਸਿੰਘ ਅਟਵਾਲ ਦਾ ਪੁੱਤਰ ਯੂ. ਵੀ. ਅਟਵਾਲ ਅੱਜ ਕੱਲ੍ਹ ਆਪਣੇ ਗੀਤ ਪੌਣੇ 7 ਨਾਲ ਚਰਚਾ ਦਾ ਵਿਸ਼ੇ ਬਣਿਆ ਹੋਇਆ ਹੈ | ਯੂ. ਵੀ. ਅਟਵਾਲ ਜੋ ਕਿ ਬਚਪਨ ਤੋਂ ਹੀ ਸੁਰੀਲੀ ਆਵਾਜ਼ ਦਾ ਮਾਲਕ ਹੈ ਇਲਾਕੇ ...

ਪੂਰੀ ਖ਼ਬਰ »

ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਦਿਨੇਸ਼ ਕੁਮਾਰ ਦਾਖ਼ਲਾ ਮੁਹਿੰਮ ਦੇ ਬਣਾਏ ਇੰਚਾਰਜ

ਸ੍ਰੀ ਅਨੰਦਪੁਰ ਸਾਹਿਬ, 20 ਅਪ੍ਰੈਲ (ਕਰਨੈਲ ਸਿੰਘ, ਜੇ. ਐੱਸ. ਨਿੱਕੂਵਾਲ)-ਜ਼ਿਲ੍ਹਾ ਰੂਪਨਗਰ ਦੇ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਦਿਨੇਸ਼ ਕੁਮਾਰ ਨੂੰ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਵਿਚ ਚਲਾਈ ਜਾ ਰਹੀ ਦਾਖਲਾ ਮੁਹਿੰਮ ਦਾ ਇੰਚਾਰਜ ਬਣਾਇਆ ਗਿਆ ਹੈ ਜਿਸ ਦੀ ...

ਪੂਰੀ ਖ਼ਬਰ »

ਕੋਰੋਨਾ ਨੂੰ ਲੈ ਕੇ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਾਉਣ ਲਈ ਡੀ. ਐਸ. ਪੀ. ਨੇ ਕੀਤੀ ਕੌ ਾਸਲਰਾਂ ਤੇ ਵਪਾਰ ਮੰਡਲ ਨਾਲ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ, 20 ਅਪ੍ਰੈਲ (ਜੇ.ਐਸ. ਨਿੱਕੂਵਾਲ, ਕਰਨੈਲ ਸਿੰਘ)-ਕਰੋਨਾ ਬਿਮਾਰੀ ਦੇ ਦਿਨੋਂ ਦਿਨ ਵਧਦੇ ਜਾ ਰਹੇ ਮਾਮਲਿਆਂ ਨੰੂ ਲੈ ਕੇ ਸਿਹਤ ਵਿਭਾਗ ਵਲੋਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਇੰਨ ਬਿੰਨ ਪਾਲਣਾ ਕਰਵਾਉਣ ਲਈ ਸਥਾਨਕ ਡੀ. ਐਸ. ਪੀ. ਰਮਿੰਦਰ ...

ਪੂਰੀ ਖ਼ਬਰ »

ਨੰਗਲ ਵਿਖੇ ਡਾ. ਅੰਬੇਡਕਰ ਦੀ ਜੈਅੰਤੀ ਨੂੰ ਸਮਰਪਿਤ ਸਮਾਗਮ ਕਰਵਾਇਆ

ਨੂਰਪੁਰ ਬੇਦੀ, 20 ਅਪ੍ਰੈਲ (ਵਿੰਦਰਪਾਲ ਝਾਂਡੀਆਂ)-ਬਹੁਜਨ ਸਮਾਜ ਪਾਰਟੀ ਵਲੋਂ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਮਾਸਟਰ ਰਾਮਪਾਲ ਅਬਿਆਣਾ ਦੀ ਅਗਵਾਈ 'ਚ ਨੂਰਪੁਰ ਬੇਦੀ ਇਲਾਕੇ ਵਿਚ ਵੱਖ-ਵੱਖ ਪਿੰਡਾਂ 'ਚ ਗ਼ਰੀਬਾਂ ਦੇ ਮਸੀਹਾ ਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਮਹਾਨ ...

ਪੂਰੀ ਖ਼ਬਰ »

ਸ੍ਰੀ ਚਮਕੌਰ ਸਾਹਿਬ ਦੀ ਮੰਡੀ 'ਚ ਕੁਆਲਿਟੀ ਕੰਟਰੋਲ ਅਧਿਕਾਰੀਆਂ ਵਲੋਂ ਚੈਕਿੰਗ

ਸ੍ਰੀ ਚਮਕੌਰ ਸਾਹਿਬ, 20 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਸਥਾਨਕ ਅਨਾਜ ਮੰਡੀ ਵਿਚ ਅੱਜ ਬ੍ਰੱਹਮ ਪ੍ਰਕਾਸ਼ ਏ. ਜੀ. ਐਮ (ਕੁਆਲਿਟੀ ਕੰਟਰੋਲ) ਦੀ ਅਗਵਾਈ ਹੇਠ ਆਈ ਟੀਮ ਨੇ ਮਾਲਵਾ ਗਰੁੱਪ ਦੇ ਆੜ੍ਹਤੀ ਮਨਜੀਤ ਸਿੰਘ ਕੰਗ ਦੀ ਆੜ੍ਹਤ ਦੀ ਦੁਕਾਨ 'ਤੇ ਅਚਨਚੇਤ ਚੈਕਿੰਗ ਕੀਤੀ, ...

ਪੂਰੀ ਖ਼ਬਰ »

ਭਾਕਿਯੂ (ਕਾਦੀਆਂ) ਦੇ ਵਫ਼ਦ ਦੀ ਮਾਰਕੀਟ ਕਮੇਟੀ ਦੇ ਸਕੱਤਰ ਨਾਲ ਮੀਟਿੰਗ

ਸ੍ਰੀ ਚਮਕੌਰ ਸਾਹਿਬ, 20 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਜ਼ਿਲ੍ਹਾ ਰੂਪਨਗਰ ਦੇ ਇਕ ਵਫ਼ਦ ਨੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਜੱਸੜਾਂ ਦੀ ਅਗਵਾਈ ਹੇਠ ਇੱਥੋਂ ਦੇ ਮਾਰਕੀਟ ਕਮੇਟੀ ਦੇ ਸਕੱਤਰ ਅਵਤਾਰ ਸਿੰਘ ਸੈਣੀ ਨਾਲ ਮੀਟਿੰਗ ਕਰ ...

ਪੂਰੀ ਖ਼ਬਰ »

ਹੈਲਥ ਸੈਂਟਰ ਝੱਜ ਵਿਖੇ ਕੋਰੋਨਾ ਵੈਕਸੀਨ ਦੇਣ ਲਈ ਕੀਤਾ ਟੀਕਾਕਰਨ

ਕਾਹਨਪੁਰ ਖੂਹੀ, 20 ਅਪ੍ਰੈਲ (ਗੁਰਬੀਰ ਸਿੰਘ ਵਾਲੀਆ)-ਸਿਹਤ ਕੇਂਦਰ ਝੱਜ ਵਿਖੇ, ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਲੋਕਾਂ ਨੂੰ ਵੈਕਸੀਨ ਦੇਣ ਦੇ ਮਕਸਦ ਨਾਲ ਟੀਕਾਕਰਨ ਕੀਤਾ ਗਿਆ | ਇਸ ਟੀਕਾਕਰਨ ਮੁਹਿੰਮ ਦੀ ਅਗਵਾਈ ਕਰਦਿਆਂ ਸੀ. ਐੱਚ. ਓ. ਮੈਡਮ ਸਾਰਿਕਾ ਭਾਟੀਆ ਨੇ ...

ਪੂਰੀ ਖ਼ਬਰ »

ਤਖ਼ਤਗੜ੍ਹ ਅਨਾਜ ਮੰਡੀ ਵਿਚ ਖ਼ਰੀਦ ਪ੍ਰਬੰਧਾਂ 'ਤੇ ਕਿਸਾਨਾਂ ਨੇ ਤਸੱਲੀ ਪ੍ਰਗਟਾਈ

ਨੂਰਪੁਰ ਬੇਦੀ, 20 ਅਪ੍ਰੈਲ (ਵਿੰਦਰ ਪਾਲ ਝਾਡੀਆ)-ਇਸ ਇਲਾਕੇ ਦੇ ਕਿਸਾਨਾਂ ਲਈ ਨੰਗਲ ਅਬਿਆਣਾ ਵਿਚ 73 ਲੱਖ ਰੁਪਏ ਦੀ ਲਾਗਤ ਨਾਲ 3 ਏਕੜ ਵਿਚ ਤਿਆਰ ਹੋਈ ਅਨਾਜ ਮੰਡੀ ਇਲਾਕੇ ਦੇ ਕਿਸਾਨਾਂ ਲਈ ਵਰਦਾਨ ਸਿੱਧ ਹੋ ਰਹੀ ਹੈ | ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ...

ਪੂਰੀ ਖ਼ਬਰ »

ਸਰਕਾਰ ਮੰਡੀਆਂ 'ਚ ਬਾਰਦਾਨੇ ਦੀ ਘਾਟ ਨੂੰ ਤੁਰੰਤ ਪੂਰਾ ਕਰੇ-ਪਵਨ ਮਨੋਚਾ

ਖਰੜ, 20 ਅਪ੍ਰੈਲ (ਮਾਨ)-ਹਿੰਦ ਸੰਗਰਾਮ ਪ੍ਰੀਸ਼ਦ ਪੰਜਾਬ ਦੇ ਪ੍ਰਧਾਨ ਪਵਨ ਮਨੋਚਾ ਦੇਸੂਮਾਜਰਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੂਬੇ ਦੀਆਂ ਮੰਡੀਆਂ ਵਿਚ ਚੱਲ ਰਹੀ ਬਾਰਦਾਨੇ ਦੀ ਘਾਟ ਨੂੰ ਤੁਰੰਤ ਪੂਰਾ ਕਰਵਾਇਆ ਜਾਵੇ ਕਿਉਂਕਿ ਇਸ ਕਾਰਨ ਕਿਸਾਨਾਂ ਨੂੰ ਬਹੁਤ ਜ਼ਿਆਦਾ ਖੱਜਲ੍ਹ-ਖੁਆਰ ਹੋਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਮੰਡੀਆਂ ਵਿਚ ਸਮੇਂ ਸਿਰ ਬਾਰਦਾਨਾ ਨਹੀਂ ਭੇਜ ਰਹੀ, ਜੋ ਕਿ ਸਰਕਾਰ ਦੀ ਵੱਡੀ ਨਾਕਾਮੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੇ ਮਸਲੇ ਪਹਿਲ ਦੇ ਆਧਾਰ 'ਤੇ ਹੱਲ ਕੀਤੇ ਜਾਣ | ਇਸ ਮੌਕੇ ਪ੍ਰੀਸ਼ਦ ਦੇ ਜ਼ਿਲ੍ਹਾ ਪ੍ਰਧਾਨ ਜਗਮੋਹਨ ਸਿੰਘ ਵੀ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਬਿਨਾਂ ਮਾਸਕ ਤੋਂ ਘੁੰਮ ਰਹੇ 15 ਵਿਅਕਤੀਆਂ ਦੇ ਚਲਾਨ ਕੱਟੇ

ਖਰੜ, 20 ਅਪ੍ਰੈਲ (ਮਾਨ)-ਥਾਣਾ ਸਦਰ ਖਰੜ ਅਤੇ ਮਾਲ ਵਿਭਾਗ ਖਰੜ ਦੀ ਟੀਮ ਵਲੋਂ ਸਾਂਝੇ ਤੌਰ 'ਤੇ ਸਬ-ਇੰਸਪੈਕਟਰ ਅਮਨਦੀਪ ਕੌਰ ਦੀ ਅਗਵਾਈ ਹੇਠ ਜਲਵਾਯੂ ਟਾਵਰ ਨਜ਼ਦੀਕ ਨਾਕਾਬੰਦੀ ਕਰਕੇ ਬਿਨਾਂ ਮਾਸਕ ਤੋਂ ਘੁੰਮ ਰਹੇ ਵਿਅਕਤੀਆਂ ਦੇ ਚਲਾਨ ਕੱਟੇ ਗਏ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਜ਼ਿਲ੍ਹੇ ਦੀਆਂ ਮੰਡੀਆਂ 'ਚ 81,550 ਮੀਟਿ੍ਕ ਟਨ ਕਣਕ ਦੀ ਹੋਈ ਖ਼ਰੀਦ-ਰੇਨੂੰ ਬਾਲਾ

ਐੱਸ. ਏ. ਐੱਸ. ਨਗਰ, 20 ਅਪ੍ਰੈਲ (ਕੇ. ਐੱਸ. ਰਾਣਾ)-ਜ਼ਿਲ੍ਹਾ ਮੁਹਾਲੀ ਦੀਆਂ ਮੰਡੀਆਂ ਵਿਚ ਕਣਕ ਦੀ ਆਮਦ ਦੇ ਨਾਲ- ਨਾਲ ਖ਼ਰੀਦ ਪ੍ਰਕਿਰਿਆ ਨਿਰਵਿਘਨ ਜਾਰੀ ਹੈ ਤੇ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਹੁਣ ਤੱਕ ਕਰੀਬ 83,360 ਮੀਟਿ੍ਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿਚੋਂ 81,550 ਮੀਟਿ੍ਕ ...

ਪੂਰੀ ਖ਼ਬਰ »

ਈ.ਪੀ.ਐਫ. ਸੇਵਾ-ਮੁਕਤ ਪੈਨਸ਼ਨਰਜ਼ ਵਰਕਰਜ਼ ਫੈੱਡਰੇਸ਼ਨ ਪੰਜਾਬ ਦੀ ਮੀਟਿੰਗ

ਰੂਪਨਗਰ, 20 ਅਪ੍ਰੈਲ (ਸਤਨਾਮ ਸਿੰਘ ਸੱਤੀ)-ਅੱਜ ਮਿਤੀ 19-04-2021 ਨੂੰ ਆਲ ਇੰਡੀਆ ਪ੍ਰਾਵੀਡੈਂਟ ਫ਼ੰਡ ਸੇਵਾ ਮੁਕਤ ਪੈਨਸ਼ਨਰਜ਼ ਵਰਕਰਜ਼ ਫੈਡਰੇਸ਼ਨ, ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਕੌਮੀ ਪ੍ਰਧਾਨ ਕਰਨੈਲ ਸਿੰਘ ਲਖਮੀਪੁਰ ਦੀ ਪ੍ਰਧਾਨਗੀ ਹੇਠ ਰਣਜੀਤ ਬਾਗ਼ ਜ਼ਿਲ੍ਹਾ ...

ਪੂਰੀ ਖ਼ਬਰ »

ਐਸ.ਐਮ.ਓ. ਨੇ ਤੰਦਰੁਸਤੀ ਕੇਂਦਰਾਂ 'ਚ ਕੋਵਿਡ 19 ਟੀਕਾਕਰਨ ਅਭਿਆਨ ਦਾ ਲਿਆ ਜਾਇਜ਼ਾ

ਸ੍ਰੀ ਚਮਕੌਰ ਸਾਹਿਬ, 20 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਸਿਹਤ ਵਿਭਾਗ ਸ੍ਰੀ ਚਮਕੌਰ ਸਾਹਿਬ ਵਲੋਂ ਬਲਾਕ ਸ੍ਰੀ ਚਮਕੌਰ ਸਾਹਿਬ ਅਧੀਨ ਤੰਦਰੁਸਤੀ ਕੇਂਦਰਾਂ ਵਿਚ ਚੱਲ ਰਹੇ ਕੋਵਿਡ-19 ਟੀਕਾਕਰਨ ਅਭਿਆਨ ਦਾ ਸਥਾਨਕ ਐਸ ਐਮ ਓ ਡਾ: ਸੀ ਪੀ ਸਿੰਘ ਨੇ ਜਾਇਜ਼ਾ ਲਿਆ | ਇਸ ਮੌਕੇ ...

ਪੂਰੀ ਖ਼ਬਰ »

ਆ ਰਹੀਆਂ ਵਿਧਾਨ ਸਭਾ ਚੋਣਾਂ ਮੌਕੇ ਸ਼੍ਰੋਮਣੀ ਅਕਾਲੀ ਦਲ ਹਮਿਖ਼ਆਲੀ ਪਾਰਟੀਆਂ ਨਾਲ ਕਰੇਗਾ ਚੋਣ ਸਮਝੌਤਾ-ਡਾ. ਚੀਮਾ

ਸ੍ਰੀ ਅਨੰਦਪੁਰ ਸਾਹਿਬ, 20 ਅਪ੍ਰੈਲ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਅਗਲੇ ਵਰ੍ਹੇ ਆ ਰਹੀਆਂ ਵਿਧਾਨ ਸਭਾ ਚੋਣਾਂ ਮੌਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਦੋ­-ਤਿੰਨ ਸਿਆਸੀ ਧਿਰਾਂ ਨੂੰ ਛੱਡ ਕੇ ਹੋਰ ਹਮਿਖ਼ਆਲੀ ਪਾਰਟੀਆਂ ਨਾਲ ਚੋਣ ਗੱਠਜੋੜ ਕੀਤਾ ਜਾ ਸਕਦਾ ਹੈ | ਜਿਸ ...

ਪੂਰੀ ਖ਼ਬਰ »

ਸੀ. ਬੀ. ਐੱਸ. ਈ. ਅਤੇ ਪੰਜਾਬ ਬੋਰਡ ਵਾਂਗੂ ਆਈ. ਸੀ. ਐੱਸ. ਈ. ਨੂੰ ਵੀ 10ਵੀਂ ਦੇ ਇਮਤਿਹਾਨ ਰੱਦ ਕਰਨ ਦੀ ਮੰਗ

ਰੂਪਨਗਰ, 20 ਅਪ੍ਰੈਲ (ਸਤਨਾਮ ਸਿੰਘ ਸੱਤੀ)-ਟਰੇਡ ਯੂਨੀਅਨ ਸੈਂਟਰ ਜ਼ਿਲ੍ਹਾ ਰੋਪੜ ਵਲੋਂ, ਸੀ.ਆਈ ਐਸ.ਸੀ.ਈ. ਦੇ ਚੀਫ਼ ਕਾਰਜਕਾਰੀ ਅਤੇ ਸਕੱਤਰ ਗੈਰੀ ਅਰਾਥੂਨ ਨੂੰ ਈ-ਮੇਲ ਰਾਹੀਂ ਭੇਜੇ ਇੱਕ ਪੱਤਰ ( ਜਿਸ ਦੀਆਂ ਕਾਪੀਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਰੋਪੜ ਅਤੇ ਪਿ੍ੰਸੀਪਲ ...

ਪੂਰੀ ਖ਼ਬਰ »

ਮੈਡੀਕਲ ਅਫ਼ਸਰ ਮੋਰਿੰਡਾ ਵਲੋਂ ਸੀਨੀਅਰ ਸਿਟੀਜ਼ਨ ਨਾਲ ਇਕੱਤਰਤਾ

ਮੋਰਿੰਡਾ, 20 ਅਪ੍ਰੈਲ (ਕੰਗ)-ਸਰਕਾਰੀ ਹਸਪਤਾਲ ਮੋਰਿੰਡਾ ਵਿਖੇ ਮੈਡੀਕਲ ਅਫ਼ਸਰ ਡਾ. ਅਮਰੀਕ ਸਿੰਘ ਵਲੋਂ ਸੀਨੀਅਰ ਸਿਟੀਜ਼ਨ ਮੋਰਿੰਡਾ ਦੇ ਮੈਂਬਰਾਂ ਨਾਲ ਕੋਵਿਡ-19 ਦੇ ਸਬੰਧ ਵਿਚ ਇਕੱਤਰਤਾ ਕੀਤੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਰਾਮ ਸਰੂਪ ਸ਼ਰਮਾ ਨੇ ...

ਪੂਰੀ ਖ਼ਬਰ »

ਬਿਜਲੀ ਬਿੱਲਾਂ ਦੇ ਵਿਰੋਧ 'ਚ ਰੋਸ ਪ੍ਰਗਟ

ਨੂਰਪੁਰ ਬੇਦੀ, 20 ਅਪ੍ਰੈਲ (ਹਰਦੀਪ ਸਿੰਘ ਢੀਂਡਸਾ)-ਪੰਜਾਬ ਵਿਚ ਬਿਜਲੀ ਬਿੱਲਾਂ ਦੇ ਵਾਧੇ ਦੇ ਵਿਰੋਧ ਨੂੰ ਲੈ ਕੇ ਪਿੰਡ ਮਾਣਕਮਾਜਰਾ ਵਿਖੇ ਪਿੰਡ ਵਾਸੀਆਂ ਵੱਲੋਂ ਰੋਸ ਪ੍ਰਗਟ ਕੀਤਾ ਗਿਆ | ਇਸ ਮੌਕੇ ਇਕੱਤਰ ਪਿੰਡ ਵਾਸੀਆਂ ਨੇ ਕਿਹਾ ਕਿ ਪੰਜਾਬ ਵਿਚ ਬਿਜਲੀ ਦੇ ਰੇਟ ...

ਪੂਰੀ ਖ਼ਬਰ »

ਨਗਰ ਕੀਰਤਨ ਦੇ ਸਨਮਾਨ ਲਈ ਸੰਗਤਾਂ ਵਲੋਂ ਕੀਤੇ ਸਹਿਯੋਗ ਦਾ ਗਿਆਨੀ ਰਘਬੀਰ ਸਿੰਘ ਤੇ ਭਾਈ ਚਾਵਲਾ ਵਲੋਂ ਧੰਨਵਾਦ

ਸ੍ਰੀ ਅਨੰਦਪੁਰ ਸਾਹਿਬ, 20 ਅਪ੍ਰੈਲ (ਜੇ.ਐਸ.ਨਿੱਕੂਵਾਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੱਢੇ ਗਏ ਨਗਰ ਕੀਰਤਨ ਦਾ ਵੱਖ-ਵੱਖ ਸੰਪਰਦਾਵਾਂ, ...

ਪੂਰੀ ਖ਼ਬਰ »

ਮੁਫ਼ਤ ਸਿਲਾਈ ਕੇਂਦਰ ਤੇ ਸਿਖਲਾਈ ਕੋਰਸ ਸਮਾਪਤ

ਰੂਪਨਗਰ, 20 ਅਪ੍ਰੈਲ (ਸਤਨਾਮ ਸਿੰਘ ਸੱਤੀ)-ਏਕਨੂਰ ਚੈਰੀਟੇਬਲ ਸੁਸਾਇਟੀ ਰੂਪਨਗਰ ਵਲੋਂ ਪਿੰਡ ਮਾਜਰੀ ਜੱਟਾਂ 'ਚ ਚੱਲ ਰਹੇ ਮੁਫ਼ਤ ਸਿਲਾਈ ਕੇਂਦਰ 'ਚ ਸਿਖਲਾਈ ਕੋਰਸ ਦਾ ਅੱਜ ਸਮਾਪਤੀ ਸਮਾਰੋਹ ਕਰਵਾਇਆ ਜਿਸ ਵਿਚ ਸਿਖਿਆਰਥਣਾਂ ਨੂੰ ਸਰਟੀਫਿਕੇਟ ਭੇਟ ਕੀਤੇ ਗਏ | ਮੁੱਖ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚਾ ਦੀ ਹੋਈ ਬੈਠਕ

ਨੂਰਪੁਰ ਬੇਦੀ, 20 ਅਪ੍ਰੈਲ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਸੰਯੁਕਤ ਕਿਸਾਨ ਮੋਰਚਾ ਨੂਰਪੁਰ ਬੇਦੀ ਦੀ ਮੀਟਿੰਗ ਪਿੰਡ ਸਿੰਬਲਮਾਜਰਾ ਵਿਖੇ ਕਿ੍ਸ਼ਨ ਸਿੰਘ ਅਬਿਆਣਾ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਕਿਸਾਨ ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX