ਤਾਜਾ ਖ਼ਬਰਾਂ


ਕੈਲਗਰੀ ਫੋਰੈਸਟ ਲਾਉਨ ਤੋਂ ਕੰਜ਼ਰਵੇਟਿਵ ਉਮੀਦਵਾਰ ਜਸਰਾਜ ਸਿੰਘ ਹੱਲਣ ਨੇ ਪ੍ਰਾਪਤ ਕੀਤੀ ਜਿੱਤ
. . .  1 minute ago
ਕੈਲਗਰੀ, 21 ਸਤੰਬਰ (ਜਸਜੀਤ ਸਿੰਘ ਧਾਮੀ) - ਸੰਸਦੀ ਹਲਕਾ ਕੈਲਗਰੀ ਫੋਰੈਸਟ ਲਾਉਨ ਤੋਂ ਕੰਜ਼ਰਵੇਟਿਵ ਉਮੀਦਵਾਰ ਪੂਰਨ ਗੁਰਸਿੱਖ ਜਸਰਾਜ ਸਿੰਘ ਹੱਲਣ ਨੇ ਜਿੱਤ ਪ੍ਰਾਪਤ ਕੀਤੀ ਹੈ...
ਸ਼ੁਰੂਆਤੀ ਚੋਣ ਨਤੀਜਿਆਂ 'ਚ ਜਸਟਿਨ ਟਰੂਡੋ ਨੂੰ ਬੜ੍ਹਤ
. . .  10 minutes ago
ਟੋਰਾਂਟੋ, 21 ਸਤੰਬਰ - ਅਧਿਕਾਰਕ ਨਤੀਜਿਆਂ ਮੁਤਾਬਿਕ ਕੈਨੇਡਾ ਦੀ ਜਸਟਿਨ ਟਰੂਡੋ ਦੀ ਅਗਵਾਈ ਹੇਠਲੀ ਸੱਤਾਧਿਰ ਲਿਬਰਲ ਪਾਰਟੀ ਨੇ ਕੈਨੇਡਾ ਦੀਆਂ 44ਵੀਆਂ ਕੌਮੀ ਚੋਣਾਂ ਵਿਚ ਇਕ ਫ਼ੀਸਦੀ ਨਾਲ ਸ਼ੁਰੂਆਤੀ ਬੜ੍ਹਤ ਬਣਾਈ ਹੈ...
⭐ਮਾਣਕ - ਮੋਤੀ⭐
. . .  11 minutes ago
ਚੰਨੀ ਦੀ ਅਗਵਾਈ ‘ਚ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੌਰਾਨ ਵੱਖ-ਵੱਖ ਗਰੀਬ ਪੱਖੀ ਉਪਰਾਲਿਆਂ ਨੂੰ ਲਾਗੂ ਕਰਨ ਲਈ ਕੀਤਾ ਗਿਆ ਵਿਚਾਰ-ਵਟਾਂਦਰਾ
. . .  about 8 hours ago
ਚੰਡੀਗੜ੍ਹ , 21 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੌਰਾਨ ਵੱਖ-ਵੱਖ ਗਰੀਬ ਪੱਖੀ ਉਪਰਾਲਿਆਂ ਨੂੰ ਨਿਰਧਾਰਤ ਸਮੇਂ ਵਿਚ ਲਾਗੂ ਕਰਨ ਲਈ...
ਗਰੀਬ-ਪੱਖੀ ਉਪਰਾਲਿਆਂ ਦੀ ਸ਼ੁਰੂਆਤ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ ਉਤੇ 2 ਅਕਤੂਬਰ, 2021 ਤੋਂ ਕੀਤੀ ਜਾਵੇਗੀ
. . .  1 day ago
ਕਾਰ ਰਾਵੀ ਨਦੀ ਵਿਚ ਡਿੱਗੀ , ਜੋੜੇ ਦੀ ਦਰਦਨਾਕ ਮੌਤ
. . .  1 day ago
ਡਮਟਾਲ,20 ਸਤੰਬਰ (ਰਾਕੇਸ਼ ਕੁਮਾਰ)- ਚੰਬਾ-ਭਰਮੌਰ ਐਨ.ਐਚ. ਪਰ ਦੁਰਗੇਥੀ ਅਤੇ ਧਾਕੋਗ ਦੇ ਵਿਚਕਾਰ, ਇਕ ਕਾਰ ਬੇਕਾਬੂ ਹੋ ਗਈ ਅਤੇ ਰਾਵੀ ਨਦੀ ਵਿਚ ਜਾ ਡਿੱਗੀ । ਇਸ ਹਾਦਸੇ ਵਿਚ ਜੋੜੇ ਦੀ ਦਰਦਨਾਕ ਮੌਤ...
ਆਈ.ਪੀ.ਐਲ. 2021: ਕੇ.ਕੇ.ਆਰ. ਦੀ ਆਰ.ਸੀ.ਬੀ. ਉੱਤੇ ਇੱਕਤਰਫਾ ਜਿੱਤ
. . .  1 day ago
ਪੰਜਾਬ ਦੇ ਉਪ ਮੁੱਖ ਮੰਤਰੀ ਬਣੇ ਸੁਖਜਿੰਦਰ ਸਿੰਘ ਰੰਧਾਵਾ ਨੇ ਸੰਭਾਲਿਆ ਅਹੁਦਾ , ਸਿੱਧੂ ਰਹੇ ਗ਼ੈਰਹਾਜ਼ਰ
. . .  1 day ago
ਚੰਨੀ ਸਰਕਾਰ ਨੇ ਮੁਲਾਜ਼ਮਾਂ ਦੀ ਹਾਜ਼ਰੀ ਤੇ ਚੈਕਿੰਗ ਬਾਰੇ ਜਾਰੀ ਕੀਤੇ ਨਵੇਂ ਹੁਕਮ
. . .  1 day ago
ਚੰਡੀਗੜ੍ਹ, 20 ਸਤੰਬਰ - ਪੰਜਾਬ ਸਰਕਾਰ ਨੇ ਰਾਜ ਦੇ ਸਰਕਾਰੀ ਮੁਲਾਜ਼ਮਾਂ ਦਾ ਸਵੇਰੇ ਸਮੇਂ ਸਿਰ ਆਉਣਾ ਤੇ ਸ਼ਾਮ ਨੁੰ ਡਿਊਟੀ ਪੂਰੀ ਕਰ ਕੇ ਸਮੇਂ ਸਿਰ ਜਾਣਾ ਯਕੀਨੀ ਬਣਾਉਣ ਵਾਸਤੇ ਹੁਕਮ ਜਾਰੀ ਕੀਤੇ ਹਨ। ਰਾਜ ਦੇ ਪ੍ਰਸੋਨਲ ਵਿਭਾਗ...
ਪੰਜਾਬ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਚੱਲ ਰਹੀ ਹੈ: ਕਿਸੇ ਵੀ ਭ੍ਰਿਸ਼ਟ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ
. . .  1 day ago
ਪੰਜਾਬ ਕੈਬਨਿਟ ਦੀ ਮੀਟਿੰਗ ਸ਼ੁਰੂ
. . .  1 day ago
ਰਾਸ਼ਟਰਪਤੀ ਜੋ ਬਾਈਡਨ 24 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਮੀਟਿੰਗ ਵਿਚ ਸ਼ਾਮਲ ਹੋਣਗੇ
. . .  1 day ago
ਰਾਇਲ ਚੈਲੰਜਰਜ਼ ਬੰਗਲੌਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
. . .  1 day ago
ਦਿੱਲੀ ਦੀ ਅਦਾਲਤ ਨੇ ਮਕੋਕਾ ਮਾਮਲੇ ’ਚ ਅਦਾਕਾਰਾ ਲੀਨਾ ਮਾਰੀਆ ਨੂੰ 27 ਸਤੰਬਰ ਤੱਕ ਨਿਆਇਕ ਹਿਰਾਸਤ ’ਚ ਭੇਜਿਆ
. . .  1 day ago
ਗੁਲਾਬੀ ਸੁੰਡੀ ਤੋਂ ਦੁਖੀ ਪਿੰਡ ਜੱਜ਼ਲ ’ਚ ਕਿਸਾਨਾਂ ਨੇ ਖੜ੍ਹੀ ਨਰਮੇ ਦੀ ਫ਼ਸਲ ਪੁੱਟੀ
. . .  1 day ago
ਰਾਮਾਂ ਮੰਡੀ (ਬਠਿੰਡਾ) ,20 ਸਤੰਬਰ (ਅਮਰਜੀਤ ਸਿੰਘ ਲਹਿਰੀ)-ਰਾਮਾਂ ਮੰਡੀ ਦੇ ਨੇੜਲੇ ਪਿੰਡ ਜੱਜ਼ਲ ਵਿਖੇ ਕਿਸਾਨ ਨੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਖ਼ਰਾਬ ਹੋਈ ਆਪਣੀ ਨਰਮੇ ਦੀ ਖੜ੍ਹੀ ਫ਼ਸਲ ਪੁੱਟ ਦਿੱਤੀ। ਪਿੰਡ ਦੇ ਸਰਪੰਚ ਗੁਰਸ਼ਰਨ ਸਿੰਘ ...
ਅਜਨਾਲਾ ਤੇਲ ਟੈਂਕਰ ਟਿਫ਼ਨ ਬੰਬ ਧਮਾਕਾ ਮਾਮਲੇ ਦੇ 3 ਕਥਿਤ ਮੁਲਜ਼ਮ ਅਦਾਲਤ ਨੇ ਮੁੜ 2 ਦਿਨ ਦੇ ਰਿਮਾਂਡ 'ਤੇ ਭੇਜੇ
. . .  1 day ago
ਅਜਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅਗਸਤ ਮਹੀਨੇ ਵਿਚ ਸ਼ਰਮਾ ਫਿਲਿੰਗ ਸਟੇਸ਼ਨ ਅਜਨਾਲਾ 'ਤੇ ਹੋਏ ਆਈ.ਈ.ਡੀ ਟਿਫ਼ਨ ਬੰਬ ਧਮਾਕਾ ਮਾਮਲੇ 'ਚ ਗ੍ਰਿਫ਼ਤਾਰ ਅਜਨਾਲਾ ਖੇਤਰ ਨਾਲ ਸੰਬੰਧਿਤ ਤਿੰਨ...
ਪਿੰਡ ਜੱਜ਼ਲ 'ਚ ਕਰਜ਼ੇ ਤੋਂ ਦੁਖੀ ਕਿਸਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਜੀਵਨ ਲੀਲਾ ਸਮਾਪਤ
. . .  1 day ago
ਰਾਮਾਂ ਮੰਡੀ (ਬਠਿੰਡਾ) 20 ਸਤੰਬਰ (ਅਮਰਜੀਤ ਸਿੰਘ ਲਹਿਰੀ) - ਰਾਮਾਂ ਮੰਡੀ ਦੇ ਨੇੜਲੇ ਪਿੰਡ ਜੱਜ਼ਲ ਵਿਖੇ ਕਰਜ਼ੇ ਤੋਂ ਦੁਖੀ 42 ਸਾਲਾ ਕਿਸਾਨ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ...
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਸਾਰੀਆਂ 68 ਸੀਟਾਂ 'ਤੇ 'ਆਪ' ਲੜੇਗੀ ਚੋਣ
. . .  1 day ago
ਨਵੀਂ ਦਿੱਲੀ, 20 ਸਤੰਬਰ - ਆਮ ਆਦਮੀ ਪਾਰਟੀ ਦੇ ਹਿਮਾਚਲ ਪ੍ਰਦੇਸ਼ ਇੰਚਾਰਜ ਰਤਨੇਸ਼ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਮ ਆਦਮੀ ਪਾਰਟੀ (ਆਪ) ਨਵੰਬਰ 2022 ਵਿਚ ਹਿਮਾਚਲ ਪ੍ਰਦੇਸ਼ ਵਿਧਾਨ ਸਭਾ...
ਰਾਜ ਕੁੰਦਰਾ ਨੂੰ ਮਿਲੀ ਜ਼ਮਾਨਤ
. . .  1 day ago
ਮੁੰਬਈ, 20 ਸਤੰਬਰ - ਮੁੰਬਈ ਦੀ ਅਦਾਲਤ ਨੇ ਅਸ਼ਲੀਲ ਫ਼ਿਲਮਾਂ ਬਣਾਉਣ ਦੇ ਮਾਮਲੇ ਵਿਚ ਕਾਰੋਬਾਰੀ ਅਤੇ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ 50,000 ਰੁਪਏ ਦੇ ਜੁਰਮਾਨੇ 'ਤੇ ਜ਼ਮਾਨਤ ਦੇ...
ਸੋਨੂੰ ਸੂਦ ਨੇ 20 ਕਰੋੜ ਰੁਪਏ ਦੇ ਟੈਕਸ ਚੋਰੀ ਦੇ ਇਲਜ਼ਾਮ 'ਤੇ ਕੀਤਾ ਬਿਆਨ ਜਾਰੀ
. . .  1 day ago
ਮੁੰਬਈ, 20 ਸਤੰਬਰ - ਸੋਨੂੰ ਸੂਦ ਦੇ ਘਰ ਅਤੇ ਕਈ ਹੋਰ ਟਿਕਾਣਿਆਂ 'ਤੇ ਆਮਦਨ ਕਰ ਵਿਭਾਗ ਵਲੋਂ ਸਰਵੇਖਣ ਕੀਤਾ ਜਾ ਰਿਹਾ ਹੈ | ਹੁਣ ਅਦਾਕਾਰ ਨੇ ਸੋਸ਼ਲ ਮੀਡੀਆ 'ਤੇ ਇੱਕ ਬਿਆਨ ਜਾਰੀ ਕੀਤਾ ਹੈ ...
ਮਾਮਲਾ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦਾ, ਇਕ ਨਿਹੰਗ ਸਿੰਘ ਨਿਸ਼ਾਨ ਸਾਹਿਬ ਲੈ ਕੇ ਮੋਬਾਈਲ ਟਾਵਰ 'ਤੇ ਚੜਿਆ
. . .  1 day ago
ਸ੍ਰੀ ਅਨੰਦਪੁਰ ਸਾਹਿਬ, 20 ਸਤੰਬਰ (ਨਿੱਕੂਵਾਲ, ਕਰਨੈਲ ਸਿੰਘ) - ਖ਼ਾਲਸਾ ਪੰਥ ਦੇ ਜਨਮ ਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਨੂੰ ਲੈ ਕੇ ਜਿੱਥੇ ਕਈ ਦਿਨ ਨਿਹੰਗ ਸਿੰਘਾਂ ਸਣੇ ਸੰਗਤੀ ...
ਸਠਿਆਲਾ ਵਿਚ ਬਜ਼ੁਰਗ ਦਾ ਕਤਲ
. . .  1 day ago
ਸਠਿਆਲਾ, 20 ਸਤੰਬਰ (ਸਫਰੀ) - ਸਬ ਡਵੀਜ਼ਨ ਬਾਬਾ ਬਕਾਲਾ ਦੇ ਕਸਬਾ ਸਠਿਆਲਾ ਵਿਚ ਮੱਝ ਚੋਰਾਂ ਵਲੋਂ ਇਕ ਬਜ਼ੁਰਗ ਦਾ ਕਤਲ ਕੀਤਾ ਗਿਆ ਹੈ ...
ਭਿਆਨਕ ਸੜਕ ਹਾਦਸੇ ਵਿਚ ਇਕ ਦੀ ਮੌਤ ਅਤੇ ਦੂਜਾ ਗੰਭੀਰ ਜ਼ਖ਼ਮੀ
. . .  1 day ago
ਪਠਾਨਕੋਟ, 20 ਸਤੰਬਰ (ਚੌਹਾਨ) - ਐਤਵਾਰ ਰਾਤ ਨੂੰ ਪਠਾਨਕੋਟ ਜਲੰਧਰ ਹਾਈਵੇ 'ਤੇ ਤੋਕੀ ਦੇ ਕੋਲ ਹੋਏ ਇਕ ਭਿਆਨਕ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਇਕ ਨੌਜਵਾਨ ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਪਹਿਲੀ ਕੈਬਨਿਟ ਬੈਠਕ ਰਾਤ 8 ਵਜੇ
. . .  1 day ago
ਚੰਡੀਗੜ੍ਹ, 20 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ 'ਚ ਪੰਜਾਬ ਕੈਬਨਿਟ ਦੀ ਪਹਿਲੀ ਮੀਟਿੰਗ ਰਾਤ 8 ਵਜੇ...
ਹੁਣ ਸੀ.ਐੱਮ. ਨੂੰ ਮਿਲਣਾ ਆਸਾਨ ਹੋਵੇਗਾ - ਰੰਧਾਵਾ
. . .  1 day ago
ਚੰਡੀਗੜ੍ਹ, 20 ਸਤੰਬਰ - ਡਿਪਟੀ ਮੁੱਖ ਮੰਤਰੀ ਬਣੇ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਅਸੀਂ ਗੱਲਾਂ ਨਹੀਂ, ਕੰਮ ਕਰਾਂਗੇ | ਦੂਜੇ ਪਾਸੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਅੱਜ ਦੀ ਮੀਟਿੰਗ ਵਿਚ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 9 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਹਰ ਕੰਮ ਤੋਂ ਪਹਿਲਾਂ ਮਨੁੱਖੀ ਜੀਵਨ ਬਚਾਉਣਾ ਸਭ ਤੋਂ ਵੱਡਾ ਧਰਮ ਹੈ। -ਲਾਲ ਬਹਾਦਰ ਸ਼ਾਸਤਰੀ

ਅੰਮ੍ਰਿਤਸਰ / ਦਿਹਾਤੀ

ਕਾਂਗਰਸ ਪਾਰਟੀ ਦੇ ਰਾਜ 'ਚ ਕਾਂਗਰਸੀ ਵਰਕਰਾਂ ਨੂੰ ਨਹੀਂ ਮਿਲ ਰਿਹੈ ਇਨਸਾਫ-ਆਗੂ

ਟਾਂਗਰਾ, 20 ਅਪ੍ਰੈਲ (ਹਰਜਿੰਦਰ ਸਿੰਘ ਕਲੇਰ)-ਪਿੰਡ ਮੁੱਛਲ ਦੇ ਕਾਂਗਰਸੀ ਵਰਕਰਾਂ ਵਲੋਂ ਇਕ ਕਾਂਗਰਸੀ ਸਾਬਕਾ ਪੰਚਾਇਤ ਮੈਂਬਰ ਗੁਰਮੀਤ ਸਿੰਘ ਮੱੁਛਲ ਦੀ ਉੱਪ ਮੰਡਲ ਟਾਂਗਰਾ ਅਧੀਨ ਬਿਜਲੀ ਮੁਲਾਜ਼ਮਾਂ ਵਲੋਂ ਕੁੱਟਮਾਰ ਕਰਕੇ ਸੱਟਾਂ ਲਗਾਉਣ ਅਤੇ ਉਸ ਦੀ ਪੱਗ ਵੀ ...

ਪੂਰੀ ਖ਼ਬਰ »

ਜੰਡਿਆਲਾ ਗੁਰੂ ਦਾ ਸਰਬਪੱਖੀ ਵਿਕਾਸ ਕਰਵਾ ਕੇ ਇਸ ਦੀ ਨੁਹਾਰ ਬਦਲੀ ਜਾਵੇਗੀ-ਲਵਲੀ

ਜੰਡਿਆਲਾ ਗੁਰੂ, 20 ਅਪ੍ਰੈਲ (ਰਣਜੀਤ ਸਿੰਘ ਜੋਸਨ)-ਨਗਰ ਕੌਂਸਲ ਜੰਡਿਆਲਾ ਗੁਰੂ ਦੇ ਨਵਨਿਯੁਕਤ ਪ੍ਰਧਾਨ ਸੰਜੀਵ ਕੁਮਾਰ ਲਵਲੀ ਨੇ ਕਿਹਾ ਕਿ ਉਹ ਆਪਣੀ ਸਮੁੱਚੀ ਟੀਮ ਨਾਲ ਮਿਲ ਕੇ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਆਸ਼ਾ ਵਰਕਰ ਯੂਨੀਅਨ ਬਲਾਕ ਤਰਸਿੱਕਾ ਵਲੋਂ ਰੋਸ ਪ੍ਰਦਰਸ਼ਨ

ਤਰਸਿੱਕਾ, 20 ਅਪ੍ਰੈਲ (ਅਤਰ ਸਿੰਘ ਤਰਸਿੱਕਾ)-ਅੱਜ ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ ਯੂਨੀਅਨ ਬਲਾਕ ਤਰਸਿੱਕਾ ਨੇ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਅਤੇ ਕੋਵਿਡ-19 ਤਹਿਤ ਕੰਮ ਕਰਨ ਵਾਲੀਆਂ ਆਸ਼ਾ ਵਰਕਰਾਂ ਨੂੰ ਸਰਕਾਰ ਵਲੋਂ ਕੋਈ ਵੀ ਮਿਹਨਤਾਨਾ ਨਾ ...

ਪੂਰੀ ਖ਼ਬਰ »

ਨਵ-ਨਿਯੁਕਤ ਮੀਤ ਪ੍ਰਧਾਨ ਮਲਹੋਤਰਾ ਨੇ ਐੱਲ. ਈ. ਡੀ. ਲਾਈਟਾਂ ਲਗਾਉਣ ਦੀ ਕਰਵਾਈ ਸ਼ੁਰੂਆਤ

ਜੰਡਿਆਲਾ ਗੁਰੂ, 20 ਅਪ੍ਰੈਲ (ਰਣਜੀਤ ਸਿੰਘ ਜੋਸਨ)-ਨਗਰ ਕੌਂਸਲ ਜੰਡਿਆਲਾ ਗੁਰੂ ਦੇ ਨਵ-ਨਿਯੁਕਤ ਮੀਤ ਪ੍ਰਧਾਨ ਰਣਧੀਰ ਸਿੰਘ ਮਲਹੋਤਰਾ ਨੇ ਅੱਜ ਜੰਡਿਆਲਾ ਗੁਰੂ ਸ਼ਹਿਰ ਦੇ ਵਾਰਡ ਨੰਬਰ-11 ਅਤੇ ਵਾਰਡ ਨੰਬਰ-12 ਵਿਖੇ ਐੱਲ. ਈ. ਡੀ. ਲਾਈਟਾਂ ਲਵਾਉਣ ਦੀ ਸ਼ੁਰੂਆਤ ਕਰਨ ਉਪਰੰਤ ...

ਪੂਰੀ ਖ਼ਬਰ »

10 ਪਰਿਵਾਰ ਮਜੀਠੀਆ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ

ਮੱਤੇਵਾਲ, 20 ਅਪ੍ਰੈਲ (ਗੁਰਪ੍ਰੀਤ ਸਿੰਘ ਮੱਤੇਵਾਲ)-ਸਾਬਕਾ ਕੈਬਨਿਟ ਮੰਤਰੀ ਪੰਜਾਬ ਸ. ਬਿਕਰਮ ਸਿੰਘ ਮਜੀਠੀਆ ਦੀਆਂ ਲੋਕ ਪੱਖੀ ਨੀਤੀਆਂ ਅਤੇ ਉਨ੍ਹਾਂ ਵਲੋਂ ਹਲਕਾ ਮਜੀਠਾ ਦੇ ਕਰਵਾਏ ਸਰਵਪੱਖੀ ਵਿਕਾਸ ਤੋਂ ਪ੍ਰਭਾਵਿਤ ਹੁੰਦੇ ਹੋਏ ਵਿਧਾਨ ਸਭਾ ਹਲਕਾ ਮਜੀਠਾ ਅਧੀਨ ...

ਪੂਰੀ ਖ਼ਬਰ »

ਵਿਧਾਇਕ ਅਜਨਾਲਾ ਨੇ ਦਾਣਾ ਮੰਡੀ ਅਜਨਾਲਾ 'ਚ ਕਣਕ ਦੀ ਖਰੀਦ ਸ਼ੁਰੂ ਕਰਵਾਈ

ਅਜਨਾਲਾ, 20 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ, ਐੱਸ. ਪ੍ਰਸ਼ੋਤਮ)-ਕਣਕ ਦੇ ਸੀਜ਼ਨ ਦੌਰਾਨ ਕਿਸਾਨਾਂ ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਕਰਨ ਨਹੀਂ ਦਿੱਤਾ ਜਾਵੇਗਾ ਤੇ ਸਰਕਾਰ ਵਲੋਂ ਕਣਕ ਦੀ ਖ਼ਰੀਦ ਦੇ ਸਾਰੇ ਪੁਖਤਾ ਪ੍ਰਬੰਧ ਕੀਤੇ ਹੋਏ ...

ਪੂਰੀ ਖ਼ਬਰ »

ਡਾ. ਸੋਹਲ ਤੇ ਡਾ. ਲੰਗੋਮਾਹਲ ਦੀ ਪ੍ਰਧਾਨਗੀ 'ਚ ਆਰ. ਐੱਮ. ਪੀ. ਡਾਕਟਰਾਂ ਦਾ ਤਹਿਸੀਲ ਪੱਧਰੀ ਇਜਲਾਸ

ਅਜਨਾਲਾ, 20 ਅਪ੍ਰੈਲ (ਐੱਸ. ਪ੍ਰਸ਼ੋਤਮ)-ਅੱਜ ਇਥੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ. ਮਹਿੰਦਰ ਸਿੰਘ ਸੋਹਲ ਤੇ ਤਹਿਸੀਲ ਇਕਾਈ ਦੇ ਸਰਪ੍ਰਸਤ ਡਾ. ਬਲਵਿੰਦਰ ਸਿੰਘ ਲੰਗੋਮਾਹਲ ਦੀ ਸਾਂਝੀ ਪ੍ਰਧਾਨਗੀ ਹੇਠ ਐਸੋਸੀਏਸ਼ਨ ਦੇ ...

ਪੂਰੀ ਖ਼ਬਰ »

ਦਾਣਾ ਮੰਡੀ ਅਵਾਣ 'ਚ ਵਿਧਾਇਕ ਅਜਨਾਲਾ ਨੇ ਕਣਕ ਦੀ ਖ੍ਰੀਦ ਸ਼ੁਰੂ ਕਰਵਾਈ

ਰਮਦਾਸ, 20 ਅਪ੍ਰੈਲ (ਜਸਵੰਤ ਸਿੰਘ ਵਾਹਲਾ)-ਦਾਣਾ ਮੰਡੀ ਅਵਾਣ ਵਿਖੇ ਕਾਂਗਰਸੀ ਵਿਧਾਇਕ ਤੇ ਚੇਅਰਮੈਨ ਹਰਪ੍ਰਤਾਪ ਸਿੰਘ ਅਜਨਾਲਾ ਨੇ ਸਰਕਾਰੀ ਕਣਕ ਦੀ ਖ੍ਰੀਦ ਸ਼ੁਰੂ ਕਰਵਾਈ | ਹਰਪ੍ਰਤਾਪ ਸਿੰਘ ਅਜਨਾਲਾ ਨੇ ਗੱਲਬਾਤ ਦੌਰਾਨ ਆਖਿਆ ਕਿ ਇਸ ਮੰਡੀ 'ਚ ਕਰੀਬ 32 ਆੜਤ ਦੀਆਂ ...

ਪੂਰੀ ਖ਼ਬਰ »

ਢਾਏ ਕੰਢੇ (ਦਰਿਆ ਬਿਆਸ) 'ਤੇ ਘੁੱਗ ਵੱਸਦਾ ਪਿੰਡ ਹੈ ਸੇਰੋਂ ਬਾਘਾ

ਸ਼ੇਲਿੰਦਰਜੀਤ ਸਿੰਘ ਰਾਜਨ
98157-69164
ਬਾਬਾ ਬਕਾਲਾ-ਪਿੰਡ ਸੇਰੋਂ ਬਾਘਾ, ਦਰਿਆ ਬਿਆਸ (ਢਾਏ ਕੰਢੇ) 'ਤੇ ਵਸਿਆ ਬਾਬਾ ਬਕਾਲਾ ਸਾਹਿਬ ਤਹਿਸੀਲ ਦਾ ਘੁੱਗ ਵੱਸਦਾ ਪਿੰਡ ਹੈ, ਜਿਸ ਦੀ ਹਦਬਸਤ ਨੰਬਰ-1 ਹੈ ਅਤੇ ਜੋ ਅੰਮਿ੍ਤਸਰ ਜ਼ਿਲ੍ਹੇ ਦਾ ਆਖਰੀ ਪਿੰਡ ਹੈ, ਜਿਸ ਨੂੰ ਕਿ ਜ਼ਿਲ੍ਹਾ ਗੁਰਦਾਸਪੁਰ, ਕਪੂਰਥਲਾ ਅਤੇ ਹੁਸ਼ਿਆਰਪੁਰ ਦੀ ਹੱਦ ਵੀ ਲੱਗਦੀ ਹੈ | ਇਤਿਹਾਸ ਮੁਤਾਬਿਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕਰਤਾਰਪੁਰ (ਪਾਰਲੇ) ਤੋਂ ਬੇੜੀ ਰਾਹੀਂ ਦਰਿਆ ਪਾਰ ਕਰਕੇ ਪਿੰਡ ਸੇਰੋਂ ਪੱੁਜੇ ਜਿੱਥੇ ਕਿ ਦੋ ਭਰਾ ਬਾਘਾ ਤੇ ਨਿਗਾਹ ਰਹਿੰਦੇ ਸਨ, ਗੁਰੂ ਸਾਹਿਬ, ਬਾਘੇ ਕੋਲ ਹੀ ਰਾਤ ਰਹੇ ਤੇ ਜਲ-ਪਾਣੀ ਛਕਿਆ | ਉਨ੍ਹਾਂ ਦੀ ਇੱਛਾ ਮੁਤਾਬਿਕ 5 ਗੰਨੇ ਚੂਪੇ ਅਤੇ ਵਰ ਦਿੱਤਾ ਕਿ ਉਨ੍ਹਾਂ ਦੇ 5 ਪੁੱਤਰ ਹੋਣਗੇ, ਜਿਨ੍ਹਾਂ ਦੇ ਨਾਂਅ 'ਤੇ ਪਿੰਡ 'ਚ 5 ਪੱਤੀਆਂ ਬਣੀਆਂ | ਗੁਰੂ ਸਾਹਿਬ ਦੀ ਯਾਦ 'ਚ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸੁਸ਼ੋਭਿਤ ਹੈ, ਜਿਸ ਦੀ ਸੇਵਾ ਸੰਭਾਲ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਮੌਜੂਦਾ 15ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਗੱਜਣ ਸਿੰਘ ਕਰ ਰਹੇ ਹਨ, ਜਦਕਿ ਸੇਵਾ ਬਾਬਾ ਦਰਸ਼ਨ ਸਿੰਘ ਅਤੇ ਬਾਬਾ ਸੁਰਜੀਤ ਸਿੰਘ ਕਰ ਰਹੇ ਹਨ | ਇਸੇ ਤਰ੍ਹਾਂ ਗੁ: ਕਾਲੇਵਾਲ ਸਾਹਿਬ ਦੀ ਸੇਵਾ ਸੰਤ ਬਾਬਾ ਰਾਮ ਮੁਨੀ ਜੀ ਅਤੇ ਰਿਟਾ: ਐੱਸ. ਡੀ. ਓ. ਗੁਰਮੀਤ ਸਿੰਘ ਕਰ ਰਹੇ ਹਨ | ਮੰਦਰ ਉਦਾਸੀਨ ਬਾਬਾ ਸ੍ਰੀ ਚੰਦ੍ਰ ਜੀ ਦੀ ਸੇਵਾ ਸੰਤ ਰਾਮ ਮੁਨੀ ਜੀ, ਗੁ: ਬਾਬਾ ਗੌੌਂਦੀ ਜੀ ਵਾਲਾ ਦੀ ਸੇਵਾ ਬਾਬਾ ਅਵਤਾਰ ਸਿੰਘ ਅਤੇ ਗੁ: ਬਾਬਾ ਮਾਧਾ ਸਿੰਘ ਦੀ ਸੇਵਾ ਮੁਹੱਲਾ ਕਮੇਟੀ ਕਰ ਰਹੀ ਹੈ | ਪਿੰਡ 'ਚ ਇਕ ਸਰਕਾਰੀ ਮਿਡਲ ਸਕੂਲ ਅਤੇ ਇਕ ਪ੍ਰਾਇਮਰੀ ਸਕੂਲ ਤੇ ਬੜੂ ਸਾਹਿਬ ਵਾਲਿਆਂ ਦੀ ਅਕੈਡਮੀ ਚੱਲ ਰਹੀਆਂ ਹਨ |
ਪ੍ਰਮੁੱਖ ਸ਼ਖ਼ਸੀਅਤਾਂ- ਪਿੰਡ 'ਚ ਇਹ ਇਤਿਹਾਸ ਬਣਿਆ ਹੈ ਕਿ ਐਤਕੀਂ ਸੂਬੇਦਾਰ ਇੰਦਰਜੀਤ ਸਿੰਘ ਦੀ ਅਗਵਾਈ ਹੇਠ ਮੁਕੰਮਲ ਤੌਰ 'ਤੇ ਸਾਬਕਾ ਫੌਜੀਆਂ ਦੀ ਪੰਚਾਇਤ ਬਣੀ ਹੈ | ਮੈਂਬਰ ਮਾ. ਤਰਸੇਮ ਸਿੰਘ, ਕੁਲਵੰਤ ਸਿੰਘ, ਅਵਤਾਰ ਸਿੰਘ, ਜਸਵੰਤ ਸਿੰਘ, ਕਸ਼ਮੀਰ ਕੌਰ, ਹਰਦੀਪ ਕੌਰ, ਹਰਜੀਤ ਕੌਰ (ਸਾਰੇ ਮੈਂਬਰ) ਤੋਂ ਇਲਾਵਾ ਸੂਬੇਦਾਰ ਨਿਰਮਲ ਸਿੰਘ, ਅਜੀਤ ਸਿੰਘ ਸੇਰੋਂ ਸਾ: ਸਰਪੰਚ, ਸਵਰਗੀ ਸੁਖਵਿੰਦਰ ਸਿੰਘ ਸਾ: ਸਰਪੰਚ, ਰਣਜੀਤ ਸਿੰਘ ਸੇਰੋਂ ਸਰਕਲ ਪ੍ਰਧਾਨ, ਮਾ. ਬਲਵਿੰਦਰ ਸਿੰਘ, ਹਾਕਮ ਸਿੰਘ ਫੌਰਮੈਨ, ਨੰਬਰਦਾਰ ਬਲਵਿੰਦਰ ਸਿੰਘ, ਸੂਬੇਦਾਰ ਗੁਰਮੀਤ ਸਿੰਘ, ਸਕੱਤਰ ਸਿੰਘ ਸਾ: ਮੈਂਬਰ, ਬਲਜਿੰਦਰ ਸਿੰਘ, ਬਲਵਿੰਦਰ ਸਿੰਘ, ਤੇਜਿੰਦਰਪਾਲ ਸਿੰਘ ਸੋਨਾ, ਕੁਲਵੰਤ ਸਿੰਘ, ਜਸਵੰਤ ਸਿੰਘ, ਸੂਬੇਦਾਰ ਬਲਵੰਤ ਸਿੰਘ, ਜੀਵਨ ਸਿੰਘ, ਜਸਵੰਤ ਸਿੰਘ ਤੋਤਾ, ਫੌਰਮੈਨ ਚੈਂਚਲ ਸਿੰਘ, ਪੂਰਨ ਸਿੰਘ ਹਰੀ, ਪੂਰਨ ਸਿੰਘ ਪੂਨੀ, ਅਮਰੀਕ ਸਿੰਘ ਕੂਕਾ, ਜਗਤਾਰ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਬਲਰਾਜ ਸਿੰਘ ਸਾਬੂ, ਕੁਲਦੀਪ ਸਿੰਘ ਲਾਹੌਰੀ, ਸੁਖਬੀਰ ਸਿੰਘ ਸਾ: ਸਰਪੰਚ, ਹਰਭਜਨ ਸਿੰਘ ਸਾ: ਪ੍ਰਧਾਨ ਸੁਸਾਇਟੀ, ਮੁਖਤਾਰ ਸਿੰਘ ਸਾ: ਮੈਂਬਰ, ਡਾ. ਗੁਰਸ਼ਰਨਜੀਤ ਸਿੰਘ ਸੇਰੋਂ, ਰਣਜੀਤ ਸਿੰਘ ਖਾਲਸਾ (ਸੈਕਟਰੀ ਸਤਿਕਾਰ ਕਮੇਟੀ), ਨੰਬਰਦਾਰ ਨਰਿੰਦਰ ਸਿੰਘ, ਰਘਬੀਰ ਸਿੰਘ ਕਿੱਟਾ, ਬਲਜੀਤ ਸਿੰਘ ਮਿਸਤਰੀ, ਹਰਭਜਨ ਸਿੰਘ ਮਿਸਤਰੀ, ਮੁਨਸ਼ੀ ਦਲਜੀਤ ਸਿੰਘ, ਬਲਜਿੰਦਰ ਸਿੰਘ ਏ. ਐੱਸ. ਆਈ., ਕੁਲਦੀਪ ਸਿੰਘ ਏ.ਐੱਸ.ਆਈ., ਮਹਿੰਦਰ ਸਿੰਘ, ਗਿਆਨ ਸਿੰਘ, ਮਾ. ਨਿਸ਼ਾਨ ਸਿੰਘ, ਤੇਜਿੰਦਰ ਸਿੰਘ ਸ਼ਾਹ, ਸਰਬਜੀਤ ਸਿੰਘ ਟਾਟਾ, ਬੀਬੀ ਸਤਿੰਦਰ ਕੌਰ, ਰਜਿੰਦਰਪਾਲ ਕੌਰ, ਪ੍ਰਕਾਸ਼ ਕੌਰ ਪਾਸੀ, ਗੁਰਜੀਤ ਕੌਰ ਆਂਗਣਵਾੜੀ ਵਰਕਰ, ਰਾਜਵਿੰਦਰ ਕੌਰ ਆਸ਼ਾ ਵਰਕਰ, ਰਛਪਾਲ ਕੌਰ ਆਦਿ |
ਵਿਕਾਸ ਕਾਰਜ-ਸਰਪੰਚ ਸੂਬੇਦਾਰ ਇੰਦਰਜੀਤ ਸਿੰਘ ਸੇਰੋਂ ਨੇ ਦੱਸਿਆ ਪੰਚਾਇਤ ਵਲੋਂ ਰਸਤੇ ਪੱਕੇ ਕੀਤੇ, ਗਲੀਆਂ ਇੰਟਰਲਾਕ ਟਾਇਲਾਂ ਲਾਈਆਂ, ਸਕੂਲ, ਸਮਸ਼ਾਨਘਾਟ, ਬੱਸ ਅੱਡਾ ਤਿਆਰ, 10 ਕਿਲਿ੍ਹਆਂ ਦਾ ਪੁਰਾਣਾ ਚੱਲਦਾ ਕੇਸ ਪੰਚਾਇਤ ਦੇ ਹੱਕ 'ਚ ਕਰਵਾਇਆ, 1962 ਤੋਂ ਬਾਅਦ ਦੀ ਪਿੰਡ ਦੀ ਫਿਰਨੀ ਕਢਵਾਈ | ਪਿੰਡ ਵਾਸੀਆਂ ਦੀ ਮੁੱਖ ਮੰਗ ਹੈ ਕਿ ਫਿਰਨੀ ਪੱਕੀ ਕਰਵਾਈ ਜਾਵੇ ਅਤੇ ਪਿੰਡ ਸੇਰੋਂ ਤੋਂ ਵਾਇਆ ਜੋਧੇ ਅਤੇ ਵਾਇਆ ਬੁਤਾਲਾ ਜੋ ਦੋ ਵੱਖ-ਵੱਖ ਰੂਟਾਂ 'ਤੇ ਸਰਕਾਰੀ ਬੱਸਾਂ ਚੱਲਦੀਆਂ ਸਨ, ਨੂੰ ਮੁੜ ਤੋਂ ਚਾਲੂ ਕਰਵਾਇਆ ਜਾਵੇ |

ਖ਼ਬਰ ਸ਼ੇਅਰ ਕਰੋ

 

ਗੁਰਦੁਆਰਾ ਬਾਬਾ ਦੀਪ ਸਿੰਘ ਪਿੰਡ ਭੰਗਵਾਂ ਦੀ ਕਾਰ ਸੇਵਾ ਸ਼ੁਰੂ

ਲੋੋਪੋਕੇ, 20 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)-ਸੱਚਖੰਡ ਵਾਸੀ ਸੰਤ ਬਾਬਾ ਮਹਿੰਦਰ ਸਿੰਘ ਵਲੋਂ ਵਰਸੋਏ ਪਿੰਡ ਭੰਗਵਾਂ ਵਿਖੇ ਧੰਨ-ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਲੰਗਰ ਹਾਲ, ਵੇਹੜੇ ਅਤੇ ਦੀਵਾਨ ਹਾਲ 'ਚ ਕਾਰ ਸੇਵਾ ਰਾਹੀਂ ਇੰਟਰਲਾਕ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਵਲੋਂ ਕਿਸਾਨਾਂ ਦਾ ਜਥਾ ਦਿੱਲੀ ਲਈ ਰਵਾਨਾ

ਰਈਆ, 20 ਅਪਰੈਲ (ਸ਼ਰਨਬੀਰ ਸਿੰਘ ਕੰਗ)–ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਪਿਛਲੇ 145 ਦਿਨਾਂ ਤੋਂ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਚੱਲ ਰਹੇ ਕਿਸਾਨ ਮੋਰਚੇ 'ਚ ਲੋਕਾਂ ਦੀ ਲਗਾਤਾਰ ਸ਼ਮੂਲੀਅਤ ਨੂੰ ਯਕੀਨੀ ਬਣਾਏ ਜਾਣ ਲਈ ਕਿਰਤੀ ਕਿਸਾਨ ਯੂਨੀਅਨ ਵਲੋਂ ਵੱਖ-ਵੱਖ ...

ਪੂਰੀ ਖ਼ਬਰ »

ਮਜੀਠੀਆ ਨੇ ਕਣਕ ਦੀ ਖਰੀਦ 'ਚ ਦੇਰੀ ਲਈ ਕਾਂਗਰਸ ਸਰਕਾਰ ਦੀ ਕੀਤੀ ਨਿਖੇਧੀ

ਮਜੀਠਾ, 20 ਅਪ੍ਰੈਲ (ਮਨਿੰਦਰ ਸਿੰਘ ਸੋਖੀ, ਜਗਤਾਰ ਸਿੰਘ ਸਹਿਮੀ)-ਸਾਬਕਾ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਕਣਕ ਦੀ ਖਰੀਦ 19 ਦਿਨ ਦੇਰੀ ਨਾਲ ਸ਼ੁਰੂ ਕਰਨ 'ਤੇ ਕਾਂਗਰਸ ਸਰਕਾਰ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਹੈ ਕਿ ਕਣਕ ਦੀ ਨੁਕਸਾਨੀ ਗਈ ਫਸਲ ਦਾ ਕਿਸਾਨਾਂ ਨੁੰ ...

ਪੂਰੀ ਖ਼ਬਰ »

ਦੁਬਈ ਤੋਂ ਡਾ. ਓਬਰਾਏ ਦੇ ਯਤਨਾਂ ਨਾਲ 22 ਸਾਲਾ ਨੌਜਵਾਨ ਦੀ ਮਿ੍ਤਕ ਦੇਹ ਵਤਨ ਪੁੱਜੀ

ਰਾਜਾਸਾਂਸੀ, 20 ਅਪ੍ਰੈਲ (ਹੇਰ, ਖੀਵਾ)-ਆਪਣੇ ਪਰਿਵਾਰਾਂ ਨੂੰ ਆਰਥਿਕ ਮੰਦਹਾਲੀ 'ਚੋਂ ਕੱਢਣ ਦਾ ਸੁਨਿਹਰੀ ਸੁਪਨਾ ਆਪਣੇ ਮਨ 'ਚ ਲੈ ਮਜ਼ਦੂਰ ਮੰਡੀ ਬਣ ਚੁੱਕੇ ਖਾੜੀ ਮੁਲਕਾਂ 'ਚ ਮਜ਼ਦੂਰੀ ਕਰਨ ਲਈ ਵਹੀਰਾਂ ਘੱਤੀ ਇਨ੍ਹਾਂ ਮੁਲਕਾਂ ਨੂੰ ਤੁਰਦੀ ਜਾ ਰਹੀ ਪੰਜਾਬ ਦੀ ਜਵਾਨੀ ...

ਪੂਰੀ ਖ਼ਬਰ »

ਪੁਲਿਸ ਵਲੋਂ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਤੋਂ ਆਨਾਕਾਨੀ ਕਰਨ ਖ਼ਿਲਾਫ਼ ਨਾਅਰੇਬਾਜ਼ੀ

ਰਾਜਾਸਾਂਸੀ, 20 ਅਪ੍ਰੈਲ (ਹਰਦੀਪ ਸਿੰਘ ਖੀਵਾ)-ਸਥਾਨਕ ਕਸਬਾ ਰਾਜਾਸਾਂਸੀ ਦੀ ਵਸਨੀਕ ਇਕ ਔਰਤ ਵਲੋਂ ਪੁਲਿਸ ਨੂੰ ਦਿੱਤੀ ਲਿਖਤੀ ਦਰਖਾਸਤ 'ਚ ਉਸ ਦੀ ਧੀ ਦੀ ਤਸਵੀਰ ਨਾਲ ਫੋਟੋਸ਼ਾਪ ਰਾਹੀਂ ਛੇੜਛਾੜ ਕਰ ਕੇ ਸ਼ੋਸ਼ਲ ਮੀਡੀਆ 'ਤੇ ਵਾਇਰਲ ਕਰਨ ਖ਼ਿਲਾਫ਼ ਪੁਲਿਸ ਵਲੋਂ ਥਾਣਾ ...

ਪੂਰੀ ਖ਼ਬਰ »

ਪੁਲਿਸ ਥਾਣਾ ਘਰਿੰਡਾ ਦਾ 25 ਨੂੰ ਕੀਤਾ ਜਾਵੇਗਾ ਘਿਰਾਓ

ਲ਼ੋਪੋਕੇ, 20 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)-ਸ਼੍ਰੋਮਣੀ ਅਕਾਲੀ ਦਲ ਐੱਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਵਣੀਏਕੇ ਨੇ ਅੱਜ ਇੱਥੇ ਦੱਸਿਆ ਕਿ ਕਾਂਗਰਸ ਸਰਕਾਰ ਵਲੋਂ ਬਹੁਤ ਸਾਰੇ ਪਿੰਡਾਂ 'ਚ ਐੱਸ. ਸੀ. ਵਰਗ ਨਾਲ ਧੱਕਾ ਕੀਤਾ ਜਾ ਰਿਹਾ ਹੈ | ਉਨ੍ਹਾਂ ...

ਪੂਰੀ ਖ਼ਬਰ »

ਕੰਵਰਪ੍ਰਤਾਪ ਅਜਨਾਲਾ ਨੇ ਡੱਲਾ ਰਾਜਪੂਤਾਂ ਵਿਖੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ

ਅਜਨਾਲਾ, 20 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਹਲਕਾ ਵਿਧਾਇਕ ਸ. ਹਰਪ੍ਰਤਾਪ ਸਿੰਘ ਅਜਨਾਲਾ ਦੇ ਸਪੁੱਤਰ ਤੇ ਕਾਂਗਰਸ ਜ਼ਿਲ੍ਹਾ ਦਿਹਾਤੀ ਦੇ ਸੀਨੀਅਰ ਮੀਤ ਪ੍ਰਧਾਨ ਕੰਵਰਪ੍ਰਤਾਪ ਸਿੰਘ ਅਜਨਾਲਾ ਵਲੋਂ ਅੱਜ ਸਰਹੱਦੀ ਪਿੰਡ ਡੱਲਾ ਰਾਜਪੂਤਾਂ ਵਿਖੇ ਲੋਕ ਦਰਬਾਰ ਲਗਾ ...

ਪੂਰੀ ਖ਼ਬਰ »

ਸਾਲਾਨਾ ਗੁਰਮਤਿ ਸਮਾਗਮ ਕਰਵਾਇਆ

ਚੋਗਾਵਾਂ, 20 ਅਪ੍ਰੈਲ (ਗੁਰਬਿੰਦਰ ਸਿੰਘ ਬਾਗੀ)-ਸ੍ਰੀ ਗੁਰੂੁ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਥਾਨਕ ਕਸਬਾ ਚੋਗਾਵਾਂ ਅਜਨਾਲਾ ਰੋਡ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਵਿਖੇ ਇਕ ਦਿਨਾ ਧਾਰਮਿਕ ਸਮਾਗਮ ਬੜੀ ਸ਼ਰਧਾ ਨਾਲ ਕਰਵਾਇਆ ਗਿਆ | ਸ੍ਰੀ ਅਖੰਡ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਸਮਾਗਮ 23 ਤੋਂ

ਬਾਬਾ ਬਕਾਲਾ ਸਾਹਿਬ, 20 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਗੁ: ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਨੂੂੂੰੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ ...

ਪੂਰੀ ਖ਼ਬਰ »

ਜਲਿ੍ਹਆਂਵਾਲਾ ਬਾਗ ਦੀ ਸ਼ਹੀਦ ਮਾਤਾ ਹਰ ਕੌਰ ਦੀ ਯਾਦ 'ਚ ਬਣ ਰਿਹੈ ਸਮਾਰਕ ਪਿੰਡ ਵਾਸੀਆਂ ਲਈ ਮਾਣ ਵਾਲੀ ਗੱਲ-ਸੰਧੂ

ਚੋਗਾਵਾਂ, 20 ਅਪ੍ਰੈਲ (ਗੁਰਬਿੰਦਰ ਸਿੰਘ ਬਾਗੀ)-ਦੇਸ਼ ਦੀ ਅਜ਼ਾਦੀ ਲਈ ਕੁਰਬਾਨੀਆਂ ਕਰਨ ਵਾਲੇ ਪਰਿਵਾਰਾਂ ਨੂੰ ਪੰਜਾਬ ਦੀ ਕਾਂਗਰਸ ਸਰਕਾਰ ਨੇ ਜੋ ਇੱਜ਼ਤ ਮਾਣ ਦਿੱਤਾ ਹੈ, ਉਸ ਨਾਲ ਸ਼ਹੀਦ ਪਰਿਵਾਰਾਂ ਦੇ ਵਾਰਿਸਾਂ ਵਿਚ ਇਕ ਵੱਡਾ ਉਤਸ਼ਾਹ ਪੈਦਾ ਹੋਇਆ ਹੈ | ਇਹ ...

ਪੂਰੀ ਖ਼ਬਰ »

ਵਿਧਾਇਕ ਅਜਨਾਲਾ ਨੇ ਗੱਗੋਮਾਹਲ 'ਚ ਕਣਕ ਦੀ ਖਰੀਦ ਦੀ ਸ਼ੁਰੂਆਤ ਕਰਵਾਈ

ਗੱਗੋਮਾਹਲ, 20 ਅਪ੍ਰੈਲ (ਬਲਵਿੰਦਰ ਸਿੰਘ ਸੰਧੂ)-ਦਾਣਾ ਮੰਡੀ ਗੱਗੋਮਾਹਲ ਅੰਦਰ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਉਣ ਲਈ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਚੇਅਰਮੈਨ ਮਾਰਕੀਟ ਕਮੇਟੀ ਦਿਲਬਾਗ ਸਿੰਘ ਫਿਰਵਰਿਆ ਸਕੱਤਰ ਮਾਰਕੀਟ ਕਮੇਟੀ ਹਰਪ੍ਰੀਤ ਸਿੰਘ ਉਚੇਚੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX