ਤਾਜਾ ਖ਼ਬਰਾਂ


ਲਾਪਤਾ ਨਾਬਾਲਗ਼ ਲੜਕੀ ਦੀ ਨਹਿਰ ਵਿਚੋਂ ਮਿਲੀ ਲਾਸ਼
. . .  1 day ago
ਫਰੀਦਕੋਟ , 16 ਜੂਨ (ਜਸਵੰਤ ਸਿੰਘ ਪੁਰਬਾ )-ਕੱਲ੍ਹ ਤੋਂ ਲਾਪਤਾ ਹੋਈ ਇਕ ਨਾਬਾਲਗ਼ ਲੜਕੀ ਦੀ ਲਾਸ਼ ਨਹਿਰ ਵਿਚੋਂ ਮਿਲੀ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਫਰੀਦਕੋਟ ਦੇ ਇਕ ਲੜਕੇ ਉੱਤੇ ਵਿਆਹ ਦੇ ...
ਮਣੀਪੁਰ ਵਿਚ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਰੱਦ
. . .  1 day ago
ਇੰਫਾਲ, 16 ਜੂਨ - ਮਨੀਪੁਰ ਵਿਚ ਸਟੇਟ ਬੋਰਡ ਦੀਆਂ 10ਵੀਂ ਅਤੇ 12 ਵੀਂ ਕਲਾਸ ਦੀਆਂ ਪ੍ਰੀਖਿਆਵਾਂ ਇਸ ਸਾਲ ਰੱਦ ਕਰ ਦਿੱਤੀਆਂ ਗਈਆਂ ਹਨ । ਰਾਜ ਸਰਕਾਰ ਨੇ ਇਹ ਫੈਸਲਾ ਕੋਰੋਨਾ ਵਾਇਰਸ ਮਹਾਂਮਾਰੀ ਦੀ ਮੌਜੂਦਾ ਸਥਿਤੀ ਦੇ...
ਬੀਬੀ ਜਗੀਰ ਕੌਰ ਵਲੋਂ ਗੁਰਦੁਆਰਾ ਛੇਹਰਟਾ ਸਾਹਿਬ ਵਿਖੇ ਦਰਸ਼ਨੀ ਡਿਓੜੀ ਬਣਾਉਣ ਦੀ ਕੀਤੀ ਸ਼ੁਰੂਆਤ
. . .  1 day ago
ਛੇਹਰਟਾ,16 ਮਈ (ਸੁੱਖ ਵਡਾਲੀ)- ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ...
ਅੰਮ੍ਰਿਤਸਰ ਦਿਹਾਤੀ ਦੇ ਐੱਸ.ਐੱਸ.ਪੀ ਧਰੁਵ ਦਹੀਆ ਨੂੰ ਇੰਟੈਲੀਜੈਂਸ ਬਿਊਰੋ ਦਾ ਜੁਆਇੰਟ ਡਿਪਟੀ ਡਾਇਰੈਕਟਰ ਲਗਾਇਆ
. . .  1 day ago
ਅਜਨਾਲਾ ,16 ਜੂਨ (ਗੁਰਪ੍ਰੀਤ ਸਿੰਘ ਢਿੱਲੋਂ )-ਸਰਕਾਰ ਵਲੋਂ ਅੱਜ ਇਕ ਅਹਿਮ ਫ਼ੈਸਲਾ ਲੈਂਦਿਆਂ ਪੁਲਿਸ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਐੱਸ.ਐੱਸ.ਪੀ. ਵਜੋਂ ਸੇਵਾਵਾਂ ਨਿਭਾ ਰਹੇ ਧਰੁਵ ਦਹੀਆ ਆਈ.ਪੀ.ਐਸ. ਨੂੰ ਇੰਟੈਲੀਜੈਂਸ...
ਤਾਮਿਲਨਾਡੂ ਚਿੜੀਆਘਰ ਵਿਚ ਕੋਰੋਨਾ ਵਾਇਰਸ ਕਾਰਨ ਇਕ ਹੋਰ ਸ਼ੇਰ ਦੀ ਮੌਤ
. . .  1 day ago
ਚੇਨਈ, 16 ਜੂਨ - ਤਾਮਿਲਨਾਡੂ ਦੇ ਚੇਨਈ ਦੇ ਕੋਲ ਵਨਦਾਲੂਰ ਵਿਖੇ ਬੁੱਧਵਾਰ ਸਵੇਰੇ ਇਕ ਹੋਰ ਸ਼ੇਰ ਦੀ ਮੌਤ ਅਰਨੀਗਰ ਅੰਨਾ ਜ਼ੂਲੋਜੀਕਲ ਪਾਰਕ ਵਿਖੇ ਹੋਈ। ਏ.ਏ.ਐਸ.ਪੀ. ਦੇ ਡਿਪਟੀ ਡਾਇਰੈਕਟਰ ਨੇ 12 ਸਾਲਾ ...
5 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਪਲਟੂਨ ਕਮਾਂਡਰ ਵਿਜੀਲੈਂਸ ਵਲੋਂ ਕਾਬੂ
. . .  1 day ago
ਸ਼ਾਹਕੋਟ, 16 ਜੂਨ (ਅਜ਼ਾਦ ਸਚਦੇਵਾ/ਸੁਖਦੀਪ ਸਿੰਘ)- ਮਾਡਲ ਥਾਣਾ ਸ਼ਾਹਕੋਟ ਵਿਖੇ ਤਾਇਨਾਤ ਇਕ ਪਲਟੂਨ ਕਮਾਂਡਰ ਨੂੰ ਰਿਸ਼ਵਤ ਲੈਂਦਿਆਂ ਵਿਜੀਲੈਂਸ ਵਲੋਂ ਰੰਗੇ ਹੱਥੀ ਕਾਬੂ ਕੀਤਾ ਹੈ । ਵਿਜੀਲੈਂਸ ਵਲੋਂ ਰਿਸ਼ਵਤ ਵਿਚ ...
ਅੰਮ੍ਰਿਤਸਰ 'ਚ ਕੋਰੋਨਾ ਦੇ 40 ਨਵੇਂ ਮਾਮਲੇ ਆਏ ਸਾਹਮਣੇ, 3 ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ ,16 ਜੂਨ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 40 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 46301 ਹੋ ਗਏ ਹਨ, ਜਿਨ੍ਹਾਂ 'ਚੋਂ 1396 ...
ਗੰਗਸਰ ਗੁਰਦੁਆਰਾ ਸਾਹਿਬ ਦੇ ਦੋ ਮੁਲਾਜ਼ਮਾਂ ਦੇ ਵਿਰੁੱਧ ਸਿੱਖ ਭਾਵਨਾਵਾਂ ਨੂੰ ਠੇਸ ਲੱਗਣ 'ਤੇ ਥਾਣਾ ਜੈਤੋ 'ਚ ਮੁਕੱਦਮਾ ਦਰਜ
. . .  1 day ago
ਜੈਤੋ, 16 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਗੁ: ਸਾਹਿਬ ਪਾਤਸ਼ਾਹੀ ਦਸਵੀਂ ਗੰਗਸਰ ਜੈਤੋ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਮੈਨੇਜਰ ਤੇ ਕਲਰਕ ਸਮੇਤ ਚਾਰ...
ਪੰਜਾਬ ਦੀਆਂ 6 ਖ਼ਾਸ ਸਖ਼ਸ਼ੀਅਤਾਂ ਭਾਜਪਾ 'ਚ ਸ਼ਾਮਿਲ
. . .  1 day ago
ਨਵੀਂ ਦਿੱਲੀ ,16 ਜੂਨ - ਪੰਜਾਬ 'ਚ ਭਾਜਪਾ ਦੀ ਮਜ਼ਬੂਤੀ ਲਈ ਪਾਰਟੀ ਵਲੋਂ ਯਤਨ ਜ਼ੋਰ ਸ਼ੋਰ ਦੇ ਨਾਲ ਸ਼ੁਰੂ ਹੋ ਚੁੱਕੇ ਹਨ । ਅਗਲੇ ਸਾਲ ਵਿਧਾਨ ਸਭਾ ਚੋਣਾਂ ਤੋਂ ...
ਅਧਿਆਪਕਾਂ ਨੇ ਵਿਦਿਆ ਭਵਨ ਦੇ ਸਾਰੇ ਗੇਟ ਕੀਤੇ ਬੰਦ
. . .  1 day ago
ਐੱਸ. ਏ. ਐੱਸ. ਨਗਰ, 16 ਜੂਨ (ਤਰਵਿੰਦਰ ਸਿੰਘ ਬੈਨੀਪਾਲ) - ਕੱਚੇ ਅਧਿਆਪਕਾਂ ਵਲੋਂ ਵਿਦਿਆ ਭਵਨ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਰੇ ...
ਰਾਣਾ ਸੋਢੀ ਵਲੋਂ ਪੰਜਾਬ ਦੇ ਸਟੇਡੀਅਮ ਕੌਮੀ ਅਤੇ ਕੌਮਾਂਤਰੀ ਖਿਡਾਰੀਆਂ ਲਈ ਖੋਲ੍ਹਣ ਦੀ ਹਦਾਇਤ
. . .  1 day ago
ਚੰਡੀਗੜ੍ਹ, 16 ਜੂਨ - ਪੰਜਾਬ ਦੇ ਖੇਡਾਂ, ਯੁਵਕ ਸੇਵਾਵਾਂ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕੋਰੋਨਾ ਦੀ ਦੂਜੀ ਲਹਿਰ ਦੇ ਘਟ ਰਹੇ...
ਅੱਜ ਤੋਂ ਸੋਨੇ ਦੇ ਗਹਿਣਿਆਂ 'ਤੇ ਹਾਲਮਾਰਕਿੰਗ ਜ਼ਰੂਰੀ
. . .  1 day ago
ਨਵੀਂ ਦਿੱਲੀ,16 ਜੂਨ - ਭਾਰਤ ਸਰਕਾਰ ਨੇ ਸੋਨੇ ਦੇ ਗਹਿਣਿਆਂ ਅਤੇ ਹੋਰ ਸੋਨੇ ਦੀਆਂ ਚੀਜ਼ਾਂ 'ਤੇ ਅੱਜ ਤੋਂ ਹਾਲਮਾਰਕਿੰਗ ਜ਼ਰੂਰੀ ...
ਸਮਾਜ ਸੇਵੀ ਗੁਰਦੀਪ ਸਿੰਘ ਕਾਲੀ 'ਤੇ ਹੋਇਆ ਹਮਲਾ
. . .  1 day ago
ਖੰਨਾ, 16 ਜੂਨ( ਹਰਜਿੰਦਰ ਸਿੰਘ ਲਾਲ) - ਪੁਲਿਸ ਜ਼ਿਲ੍ਹਾ ਖੰਨਾ ਦੇ ਕਸਬਾ ਮਲੋਦ ਵਿਖੇ ਸਮਾਜ ਸੇਵੀ ਸੰਸਥਾਂ ਫੁਲੇਸਾਹੁ ਅੰਬੇਦਕਰ ਲੋਕ ਜਗਾਉ ਮੰਚ ਪ੍ਰਧਾਨ ...
ਕੱਚੇ ਅਧਿਆਪਕ ਯੂਨੀਅਨ ਵਲੋਂ ਪੱਕਾ ਧਰਨਾ ਲਗਾਉਣ ਦਾ ਐਲਾਨ
. . .  1 day ago
ਐਸ. ਏ. ਐਸ. ਨਗਰ, 16 ਜੂਨ (ਤਰਵਿੰਦਰ ਸਿੰਘ ਬੈਨੀਪਾਲ) - ਵਿੱਦਿਆ ਭਵਨ ਅੱਗੇ ਕੱਲ੍ਹ ਤੱਕ ਜਾਰੀ ਰਹੇਗਾ ਕੱਚੇ ਅਧਿਆਪਕਾਂ ਦਾ ਧਰਨਾ...
ਮਹਿੰਗਾਈ ਵਿਰੁੱਧ, ਸੀ.ਪੀ.ਆਈ. ਐਮ. ਨੇ ਜੰਡਿਆਲਾ ਮੰਜਕੀ ਵਿਚ ਰੋਸ ਪ੍ਰਦਰਸ਼ਨ ਅਤੇ ਪੁਤਲਾ ਫੂਕਿਆ
. . .  1 day ago
ਜੰਡਿਆਲਾ ਮੰਜਕੀ,16 ਜੂਨ (ਸੁਰਜੀਤ ਸਿੰਘ ਜੰਡਿਆਲਾ) - ਸੀ.ਪੀ.ਆਈ. ਐਮ. ਅਤੇ ਹੋਰ ਖੱਬੇ ਪੱਖੀ ਪਾਰਟੀਆਂ ਵਲੋਂ ਕੇਂਦਰੀ ਲੀਡਰਸ਼ਿਪ ਦੇ ਸੱਦੇ 'ਤੇ ਸਥਾਨਕ ਕਸਬੇ ਵਿਚ...
ਸ਼ੇਰੇ ਪੰਜਾਬ ਦੀ ਬਰਸੀ ਮੌਕੇ ਪਾਕਿਸਤਾਨ ਨਹੀਂ ਜਾ ਸਕੇਗਾ ਸਿੱਖ ਸ਼ਰਧਾਲੂਆਂ ਦਾ ਜਥਾ
. . .  1 day ago
ਅੰਮ੍ਰਿਤਸਰ, 16 ਜੂਨ (ਜੱਸ) - ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਵਿਖੇ ਜਾਣ ਵਾਲਾ...
ਮੋਗਾ ਵਿਚ ਜ਼ਹਿਰੀਲੀ ਚੀਜ਼ ਨਿਗਲ ਜਾਣ ਕਾਰਨ ਨਵ ਵਿਆਹੁਤਾ ਦੀ ਮੌਤ
. . .  1 day ago
ਮੋਗਾ,16 ਜੂਨ ( ਗੁਰਦੇਵ ਭਾਮ) - ਮੋਗਾ ਵਿਚ ਜ਼ਹਿਰੀਲੀ ਚੀਜ਼ ਨਿਗਲ ਜਾਣ ਕਾਰਨ ਨਵ ਵਿਆਹੁਤਾ ਦੀ ਮੌਤ ਹੋ ਗਈ...
ਸਕਾਲਰਸ਼ਿਪ ਘੁਟਾਲੇ ਦੀ ਸੀ.ਬੀ.ਆਈ. ਜਾਂਚ ਹੋਵੇ - ਦੂਲੋ
. . .  1 day ago
ਗੜ੍ਹਸ਼ੰਕਰ, 16 ਜੂਨ (ਧਾਲੀਵਾਲ) - ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਸਕਾਲਰਸ਼ਿਪ ਘੁਟਾਲੇ ਦੀ ਸੀ.ਬੀ.ਆਈ. ਜਾਂਚ ਮੰਗੀ ...
ਐੱਸ.ਸੀ ਕਮਿਸ਼ਨ ਪੰਜਾਬ ਨੇ ਰਵਨੀਤ ਸਿੰਘ ਬਿੱਟੂ ਨੂੰ ਕੀਤਾ ਤਲਬ
. . .  1 day ago
ਚੰਡੀਗੜ੍ਹ, 16 ਜੂਨ - ਐੱਸ.ਸੀ ਕਮਿਸ਼ਨ ਪੰਜਾਬ ਨੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਤਲਬ ਕੀਤਾ ਹੈ ਅਤੇ ਉਨ੍ਹਾਂ ਨੂੰ 22 ਜੂਨ ਨੂੰ ਕਮਿਸ਼ਨ ਦੇ...
ਪੀ ਐਂਡ ਕੇ ਖਾਦ ਲਈ 'ਪੌਸ਼ਟਿਕ ਆਧਾਰਤ ਸਬਸਿਡੀ ਰੇਟ' ਤੈਅ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ
. . .  1 day ago
ਨਵੀਂ ਦਿੱਲੀ , 16 ਜੂਨ - ਕੇਂਦਰੀ ਮੰਤਰੀ ਮੰਡਲ ਨੇ ਸਾਲ 2021- 22 ਲਈ ਫਾਸਫੇਟਿਕ ਅਤੇ ਪੋਟਾਸ਼ਿਕ (ਪੀ ਐਂਡ ਕੇ) ਖਾਦ ਲਈ 'ਪੌਸ਼ਟਿਕ ਆਧਾਰਤ ਸਬਸਿਡੀ ਰੇਟ' ਤੈਅ ...
ਮਾਲ ਗੱਡੀ 'ਤੇ ਚੜ੍ਹ ਕੇ ਵੀਡੀਓ ਬਣਾ ਰਹੇ ਨੌਜਵਾਨ ਦਾ ਹੱਥ ਲੱਗਿਆ ਹਾਈ ਵੋਲਟੇਜ ਤਾਰਾਂ ਨਾਲ ਸਾਰਾ ਸਰੀਰ ਸੜਿਆ
. . .  1 day ago
ਬਠਿੰਡਾ , 16 ਜੂਨ { ਨਾਇਬ } -ਬਠਿੰਡਾ ਜੰਕਸ਼ਨ ‘ਤੇ ਖੜ੍ਹੀ ਮਾਲ ਗੱਡੀ 'ਤੇ ਚੜ੍ਹ ਕੇ ਵੀਡੀਓ ਬਣਾ ਰਹੇ ਨੌਜਵਾਨ ਦਾ ਅਚਾਨਕ ਉਪਰ ਦੀ ਲੰਘਦੀਆਂ ਹਾਈ ਵੋਲਟੇਜ ਤਾਰਾਂ ਨਾਲ ਹੱਥ ਲੱਗਣ...
ਜ਼ਿਲ੍ਹਾ ਲੁਧਿਆਣਾ ਵਿਚ ਦੁਕਾਨਾਂ ਤੇ ਹੋਰ ਅਦਾਰੇ ਰਾਤ 7.30 ਵਜੇ ਤੱਕ ਰਹਿਣਗੇ ਖੁੱਲ੍ਹੇ
. . .  1 day ago
ਲੁਧਿਆਣਾ, 16 ਜੂਨ (ਪੁਨੀਤ ਬਾਵਾ) - ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਹੈ ਕਿ ਵੀਰਵਾਰ ਤੋਂ ਜ਼ਿਲ੍ਹਾ ਲੁਧਿਆਣਾ...
ਕੋਵਿਡ-19 - ਫਰੰਟਲਾਈਨ ਕਰਮਚਾਰੀਆਂ ਲਈ 'ਕਸਟਮਾਈਜ਼ਡ ਕ੍ਰੈਸ਼ ਕੋਰਸ' ਪ੍ਰੋਗਰਾਮ ਦੀ ਹੋਵੇਗੀ ਸ਼ੁਰੂਆਤ
. . .  1 day ago
ਨਵੀਂ ਦਿੱਲੀ, 16 ਜੂਨ - ਪ੍ਰਧਾਨ ਮੰਤਰੀ ਮੋਦੀ 18 ਜੂਨ ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਕੋਵਿਡ-19 ਫਰੰਟਲਾਈਨ ਕਰਮਚਾਰੀਆਂ ਲਈ...
ਕੇਂਦਰ ਦਾ ਪੱਛਮੀ ਬੰਗਾਲ ਨੂੰ ਕੋਵਿਡ ਹਸਪਤਾਲ ਲਈ 41.62 ਕਰੋੜ ਦੇਣ ਦਾ ਫ਼ੈਸਲਾ
. . .  1 day ago
ਕੋਲਕਾਤਾ, 16 ਜੂਨ - ਪ੍ਰਧਾਨ ਮੰਤਰੀ ਕੇਅਰਜ਼ ਫ਼ੰਡ ਟਰੱਸਟ ਨੇ ਮੁਰਸ਼ੀਦਾਬਾਦ ਅਤੇ ਕਲਿਆਣੀ, ਪੱਛਮੀ ਬੰਗਾਲ ਵਿਖੇ ਡੀ.ਆਰ.ਡੀ.ਓ. ਦੁਆਰਾ ਦੋ 250 ਬਿਸਤਰਿਆਂ ਵਾਲੇ ਅਸਥਾਈ ਕੋਵਿਡ ਹਸਪਤਾਲ ਸਥਾਪਤ...
ਮੁਹਾਲੀ ਸਿੱਖਿਆ ਬੋਰਡ ਦੀ ਬਿਲਡਿੰਗ 'ਤੇ ਚੜੇ ਇਕ ਅਧਿਆਪਕ ਨੇ ਆਪਣੇ 'ਤੇ ਪਾਇਆ ਪੈਟਰੋਲ
. . .  1 day ago
ਐਸ. ਏ. ਐਸ. ਨਗਰ, 16 ਜੂਨ (ਤਰਵਿੰਦਰ ਸਿੰਘ ਬੈਨੀਪਾਲ ) - ਪੱਕੇ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਅਧਿਆਪਕ ਸਾਥੀਆਂ ਦੀ ਵੱਡੀ ਇਕੱਤਰਤਾ ਦੀ ਅਗਵਾਈ ਕਰਦੇ ਹੋਏ 5 ਸਾਥੀ ਪੈਟਰੋਲ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 9 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਹਰ ਕੰਮ ਤੋਂ ਪਹਿਲਾਂ ਮਨੁੱਖੀ ਜੀਵਨ ਬਚਾਉਣਾ ਸਭ ਤੋਂ ਵੱਡਾ ਧਰਮ ਹੈ। -ਲਾਲ ਬਹਾਦਰ ਸ਼ਾਸਤਰੀ

ਖੇਡ ਜਗਤ

ਟੋਕੀਓ ਉਲੰਪਿਕ ਖੇਡਾਂ ਦੀ ਉਲਟੀ ਗਿਣਤੀ ਸ਼ੁਰੂ

ਖੇਡਾਂ ਦਾ ਮਹਾਂਕੁੰਭ ਉਲੰਪਿਕ ਹਰ ਚਾਰ ਸਾਲ ਦੇ ਬਾਅਦ ਹੁੰਦਾ ਹੈ ਲੇਕਿਨ ਕੋਰੋਨਾ ਮਹਾਂਮਾਰੀ ਦੇ ਕਰਕੇ 2020 ਵਿਚ ਇਸ ਦਾ ਆਯੋਜਨ ਨਹੀਂ ਹੋ ਸਕਿਆ ਤੇ ਹੁਣ ਸਾਲ ਭਰ ਦੀ ਦੇਰੀ ਦੇ ਬਾਅਦ ਜਾਪਾਨ ਦੇ ਸ਼ਹਿਰ ਟੋਕੀਓ ਵਿਚ 23 ਜੁਲਾਈ ਤੋਂ 8 ਅਗਸਤ, 2021 ਤੱਕ ਇਸ ਦਾ ਆਯੋਜਨ ਹੋ ਰਿਹਾ ਹੈ। ਇਸ ਦੇ ਉਦਘਾਟਨ ਤੋਂ ਪਹਿਲਾਂ 21 ਜੁਲਾਈ ਨੂੰ ਸਾਫਟਬਾਲ ਦੇ ਮੁਕਾਬਲੇ ਸ਼ੁਰੂ ਹੋ ਜਾਣਗੇ। ਇਸ ਵਾਰ ਇਸ ਉਲੰਪਿਕ ਵਿਚ 33 ਖੇਡਾਂ ਦੇ 339 ਮੈਡਲ ਦਾਅ 'ਤੇ ਲੱਗਣਗੇ ਤੇ ਪਹਿਲਾ ਤਗਮਾ 24 ਜੁਲਾਈ ਨੂੰ ਆਵੇਗਾ। ਕੌਮਾਂਤਰੀ ਉਲੰਪਿਕ ਕਮੇਟੀ ਨੇ ਜਾਪਾਨ ਉਲੰਪਿਕ ਕਮੇਟੀ ਨਾਲ ਡੂੰਘੇ ਵਿਚਾਰ ਤੋਂ ਬਾਅਦ ਹੁਣ ਇਸ ਉਲੰਪਿਕ ਨੂੰ ਕਰਵਾਉਣ ਲਈ ਹਰੀ ਝੰਡੀ ਦਿੱਤੀ ਹੈ। ਪਰ ਨਾਲ ਹੀ ਇਹ ਵੀ ਫ਼ੈਸਲਾ ਕੀਤਾ ਗਿਆ ਹੈ ਕਿ ਜਾਪਾਨ ਦੇ ਦਰਸ਼ਕਾਂ ਤੋਂ ਇਲਾਵਾ ਹੋਰ ਕਿਸੇ ਵੀ ਦੇਸ਼ ਦੇ ਦਰਸ਼ਕ ਇਸ ਨੂੰ ਟੋਕੀਓ ਆ ਕੇ ਨਹੀਂ ਵੇਖ ਸਕਣਗੇ। ਜਾਪਾਨ ਨੇ ਇਸ ਤੋਂ ਪਹਿਲਾਂ ਤਿੰਨ ਵਾਰੀ 1964, 1972 ਤੇ 1988 ਵਿਚ ਉਲੰਪਿਕ ਖੇਡਾਂ ਦੀ ਸਫ਼ਲ ਮੇਜ਼ਬਾਨੀ ਕੀਤੀ ਹੈ।
ਟੋਕੀਓ ਉਲੰਪਿਕ ਦਾ ਮਸਕਟ ਕੀ ਹੈ : ਟੋਕੀਓ ਵਿਚ ਇਸ ਵਾਰੀ ਹੋਣ ਵਾਲੇ ਉਲੰਪਿਕ ਖੇਡਾਂ ਦਾ ਮਸਕਟ ਮਿਰਾਈਤੋਵਾ ਤੇ ਸੋਸਾਇਟੀ ਦਾ ਨਾਂਅ ਦਿੱਤਾ ਗਿਆ ਹੈ। ਇਸ ਨੂੰ ਖਾਸ ਜਾਪਾਨੀ ਇੰਡੀਗੋ ਬਲਿਯੂ ਰੰਗ ਦਿੱਤਾ ਗਿਆ ਹੈ। ਇਹ ਜਾਪਾਨ ਦੇ ਸੱਭਿਆਚਾਰ ਤੇ ਅਧੁਨਿਕਤਾ ਦਾ ਪ੍ਰਤੀਨਿਧ ਕਰਦਾ ਹੈ। ਮਿਰਾਈਤੋਵਾ ਜਾਪਾਨੀ ਕਹਾਵਤ ਤੋਂ ਪ੍ਰੇਰਿਤ ਹੈ ਤੇ ਜਾਪਾਨ ਸ਼ਬਦ ਮਿਰਾਈਤੋਵਾ ਦੀ ਮਿਰਾਈ ਦਾ ਅਰਥ ਹੈ ਭਵਿੱਖ ਤੇ ਤੋਵਾ ਦਾ ਅਰਥ ਹੈ ਅਨੰਤ ਕਾਲ।
ਕਿਵਂੇ ਬਣੇ ਹਨ ਟੋਕੀਓ ਉਲੰਪਿਕ ਦੇ ਤਗਮੇ : ਟੋਕੀਓ ਉਲੰਪਿਕ ਵਿਚ ਖਿਡਾਰੀਆਂ ਨੂੰ ਦਿੱਤੇ ਜਾਣ ਵਾਲੇ ਤਗਮੇ ਪੁਰਾਣੇ ਇਲੈਕਟਰੋਨਿਕ ਸਾਮਾਨ ਤੇ ਫੋਨ ਤੋਂ ਬਣਾਏ ਗਏ ਹਨ ਤੇ ਪ੍ਰਬੰਧਕਾਂ ਨੇ ਫਰਵਰੀ 2017 ਵਿਚ ਜਾਪਾਨ ਦੇ ਲੋਕਾਂ ਤੋੋਂ ਇਲੈਕਟਰੋਨਿਕ ਸਾਮਾਨ ਤੇ ਫੋਨ ਦਾਨ ਕਰਨ ਦੇ ਲਈ ਅਪੀਲ ਕੀਤੀ ਸੀ। ਸਾਲ 2010 ਦੇ ਵੈਨਕੂਵਰ ਵਿਚ ਕਰਵਾਈ ਗਈ ਉਲੰਪਿਕ ਵਿਚ ਵੀ ਤਗਮੇ ਇਸੇ ਤਰ੍ਹਾਂ ਨਾਲ ਬਣਾਏ ਗਏ ਸਨ ਤੇ ਇਸ ਵਾਰੀ ਵੀ ਇਸੇ ਤਰ੍ਹਾਂ ਬਣੇ ਹਨ ਤੇ ਇਸ ਦੇ ਪਿੱਛੇ ਟੋਕੀਓ ਉਲੰਪਿਕ ਦਾ ਲੋਗੋ ਲੱਗਿਆ ਹੈ ਤੇ ਅਗਲੇ ਪਾਸੇ ਸਟੇਡੀਅਮ ਦੀ ਤਸਵੀਰ ਦੇ ਸਾਹਮਣੇ ਜਿੱਤ ਦਾ ਪ੍ਰਤੀਕ ਮੰਨੇ ਜਾਂਦੇ ਗਰੀਕ ਦੈਵੀ ਨਾਇਕ ਨੂੰ ਦਰਸਾਇਆ ਗਿਆ ਹੈ।
ਇਸ ਵਾਰੀ ਕੀ ਹੈ ਟੋਕੀਓ ਉਲੰਪਿਕ ਵਿਚ ਖਾਸ : ਇਸ ਵਾਰੀ ਟੋਕੀਓ ਉਲੰਪਿਕ ਵਿਚ ਪੰਜ ਨਵੇਂ ਖੇਡਾਂ ਨੂੰ ਥਾਂ ਦਿੱਤੀ ਗਈ ਹੈ, ਸਰਫਿੰਗ, ਸਾਫਟਬਾਲ, ਸਕੇਟਬੋਰਡ, ਸਪੋਰਟਿੰਗ ਕਲਾਈਂਬਿੰਗ, ਕਰਾਟੇ ਤੇ ਬੇਸਬਾਲ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹ ਹੀ ਨਹੀਂ ਬੇਸਬਾਲ ਮਰਦਾਂ ਦੇ ਸਾਫਟਬਾਲ ਮਹਿਲਾਵਾਂ ਦੀ ਉਲੰਪਿਕ ਵਿਚ ਇਸ ਵਾਰੀ ਵਾਪਸੀ ਹੋ ਰਹੀ ਹੈ। ਟੇਬਲ ਟੈਨਿਸ ਨੂੰ ਟੋਕੀਓ ਉਲੰਪਿਕ ਦੇ ਮਿਕਸ ਡਬਲਜ਼ ਨੂੰ ਵੀ ਜੋੜਿਆ ਗਿਆ ਹੈ।
* ਜੂਡੋ ਖੇਡ ਨੂੰ 1964 ਵਿਚ ਉਲੰਪਿਕ ਵਿਚ ਸ਼ਾਮਿਲ ਕੀਤਾ ਗਿਆ ਸੀ ਪਰ ਇਸ ਵਾਰੀ ਇਹ ਮਿਕਸ ਈਵੈਂਟ ਹੋਵੇਗਾ।
* ਤੈਰਾਕੀ ਵਿਚ ਵੀ ਇਸ ਵਾਰੀ ਨਵਾਂ ਬਦਲਾਓ ਕੀਤਾ ਗਿਆ ਹੈ। 800 ਮੀਟਰ ਰੇਸ ਨੂੰ ਪੁਰਸ਼ਾਂ ਦੀ ਈਵੈਂਟਸ ਵਿਚ ਸ਼ਾਮਿਲ ਕੀਤਾ ਗਿਆ ਹੈ, ਜਦਕਿ 1500 ਮੀਟਰ ਫ੍ਰੀਸਟਾਇਲ ਨੂੰ ਮਹਿਲਾਵਾਂ ਦੇ ਈਵੈਂਟਸ ਵਿਚ ਥਾਂ ਦਿੱਤੀ ਗਈ ਹੈ।
* ਵਾਟਰਪੋਲੋ ਨੂੰ ਰੀਓ ਉਲੰਪਿਕ ਵਿਚ 8 ਮਹਿਲਾ ਟੀਮਾਂ ਨੇ ਹਿੱਸਾ ਲਿਆ ਸੀ ਤੇ ਇਸ ਵਾਰੀ ਮਹਿਲਾਵਾਂ ਦੀਆਂ 2 ਹੋਰ ਟੀਮਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਤੇ ਇਹ ਸੰਖਿਆ ਹੁਣ 10 ਹੋ ਗਈ ਹੈ।
* ਕਯਾਕ ਨੂੰ ਟੋਕੀਓ ਉਲੰਪਿਕ ਵਿਚ ਮਹਿਲਾਵਾਂ ਦੇ 3 ਈਵੈਂਟਸ ਨੂੰ ਵਧਾ ਕੇ ਮਰਦਾਂ ਦੇ ਤਿੰਨ ਈਵੈਂਟਸ ਨੂੰ ਘੱਟ ਕੀਤਾ ਗਿਆ ਹੈ ਤੇ ਮਹਿਲਾਵਾਂ ਦੇ ਈਵੈਂਟਸ ਕਯਾਕ ਸਿੰਗਲ 200 ਮੀਟਰ, ਕਯਾਕ ਡਬਲਜ਼ 500 ਮੀਟਰ ਨੂੰ ਈਵੈਂਟਸ ਦੇ ਨਾਲ ਜੋੜਿਆ ਗਿਆ ਹੈ।
* ਰੋਇੰਗ ਵਿਚ ਵੀ ਮਰਦਾਂ ਦੇ 4 ਈਵੈਂਟਸ ਨੂੰ ਟੋਕੀਓ ਉਲੰਪਿਕ ਵਿਚ ਹਟਾ ਦਿੱਤਾ ਗਿਆ ਹੈ, ਜਦਕਿ ਮਹਿਲਾਵਾਂ ਦੇ ਚਾਰ ਈਵੈਂਟਸ ਨੂੰ ਜੋੜਿਆ ਗਿਆ ਹੈ। 1966 ਤੋਂ ਬਾਅਦ ਉਲੰਪਿਕ ਰੋਇੰਗ ਵਿਚ ਇਹ ਪਹਿਲਾ ਬਦਲਾਓ ਕੀਤਾ ਗਿਆ ਹੈ।
* ਆਰਚਰੀ ਨੂੰ 1972 ਵਿਚ ਉਲੰਪਿਕ ਵਿਚ ਸ਼ਾਮਿਲ ਕੀਤਾ ਗਿਆ ਸੀ ਤੇ ਇਸ ਵਾਰੀ ਮਿਕਸ ਟੀਮ ਈਵੈਂਟਸ ਨੂੰ ਵੀ ਇਸ ਉਲੰਪਿਕ ਵਿਚ ਜੋੜਿਆ ਗਿਆ ਹੈ।
* ਬਾਕਸਿੰਗ ਵਿਚ ਮਹਿਲਾ ਖਿਡਾਰੀਆਂ ਦੀ ਸੰਖਿਆ ਨੂੰ 3 ਤੋਂ ਵਧਾ ਕੇ 5 ਕਰ ਦਿੱਤਾ ਗਿਆ ਹੈ, ਜਦਕਿ ਮਰਦਾਂ ਦੀ ਸੰਖਿਆ ਨੂੰ 10 ਤੋਂ ਘਟਾ ਕੇ 8 ਕਰ ਦਿੱਤਾ ਗਿਆ ਹੈ।
* ਘੋੜ ਸਵਾਰੀ ਵਿਚ ਵੀ ਇਹ ਪਹਿਲੀ ਵਾਰ ਹੋਵੇਗਾ ਕਿ ਇਸ ਵਿਚ ਭਾਰਤ ਦਾ ਕੋਈ ਵੀ ਖਿਡਾਰੀ ਹਿੱਸਾ ਨਹੀਂ ਲਵੇਗਾ।
*ਕੋਵਿਡ ਦੇ ਨਿਯਮਾਂ ਵਿਚ ਵੀ ਕਈ ਨਵੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ...ਟੋਕੀਓ ਉਲੰਪਿਕ ਵਿਚ ਕੋਵਿਡ ਨੂੰ ਧਿਆਨ ਵਿਚ ਰੱਖਦਿਆਂ ਪ੍ਰਬੰਧਕਾਂ ਵਲੋਂ ਕਈ ਤਬਦੀਲੀਆਂ ਕੀਤੀਆਂ ਗਈਆਂ ਹਨ ਤੇ ਇਸ ਵਾਰੀ ਕੌਮਾਂਤਰੀ ਖੇਡ ਪ੍ਰਸ਼ੰਸਕ ਕੇਵਲ ਟੀ.ਵੀ. ਤੱਕ ਹੀ ਸੀਮਤ ਰਹਿਣਗੇ ਤੇ ਕੇਵਲ ਸਥਾਨਕ ਲੋਕ ਹੀ ਸਟੇਡੀਅਮਾਂ ਵਿਚ ਜਾ ਕੇ ਮੈਚ ਵੇਖ ਸਕਣਗੇ।
* ਖੇਡ ਪ੍ਰਸ਼ੰਸਕਾਂ ਦੇ ਨੱਚਣ ਤੇ ਗੀਤ ਗਾਉਣ ਤੇ ਜਸ਼ਨ ਮਨਾਉਣ 'ਤੇ ਵੀ ਸਖ਼ਤ ਪਾਬੰਦੀ ਲਗਾਈ ਗਈ ਹੈ।
* ਕੌਮਾਂਤਰੀ ਵਲੰਟੀਅਰ ਵੀ ਇਨ੍ਹਾਂ ਖੇਡਾਂ ਵਿਚ ਨਹੀਂ ਆ ਸਕਣਗੇ। ਭਾਰਤ ਨੂੰ ਵੀ ਆਪਣੇ ਸਟਾਫ ਵਿਚ ਕਟੌਤੀ ਕਰਨੀ ਪੈ ਸਕਦੀ ਹੈ।
*ਖਿਡਾਰੀਆਂ ਨੂੰ ਜਾਪਾਨ ਪੁੱਜ ਕੇ 14 ਦਿਨ ਦਾ ਕੁਆਰਨਟੀਨ ਕਰਨਾ ਨਹੀਂ ਪਵੇਗਾ ਤੇ ਉਹ ਸਿੱਧਾ ਸਿਖਲਾਈ ਕੇਂਦਰਾਂ ਤੱਕ ਜਾ ਸਕਦੇ ਹਨ ਪਰ ਖੇਡ ਈਵੈਂਟਸ ਵਿਚ ਉਹ ਹਿੱਸਾ ਨਹੀਂ ਲੈ ਸਕਦੇ ਤੇ ਇਸ ਦੇ ਲਈ ਉਨ੍ਹਾਂ ਦੇ ਕੋਲ ਕੋਵਿਡ ਦੀ ਨੈਗੇਟਿਵ ਰਿਪੋਰਟ ਜ਼ਰੂਰੀ ਹੋਵੇਗੀ ਤੇ ਖਿਡਾਰੀਆਂ ਦਾ ਹਰ ਚੌਥੇ ਦਿਨ ਕੋਰੋਨਾ ਟੈਸਟ ਜ਼ਰੂਰੀ ਹੋਵੇਗਾ ਜੇਕਰ ਕੋਈ ਵੀ ਪਾਜ਼ੀਟਿਵ ਪਾਇਆ ਜਾਵੇਗਾ ਤਾਂ ਉਸ ਨੂੰ ਪ੍ਰਤੀਯੋਗਤਾ ਵਿਚ ਹਿੱਸਾ ਨਹੀਂ ਲੈਣ ਦਿੱਤਾ ਜਾਵੇਗਾ ਪਰ ਇਹ ਨਿਯਮ ਸਮੇਂ ਅਨੁਸਾਰ ਬਦਲੇ ਵੀ ਜਾ ਸਕਦੇ ਹਨ ਇਹ ਦਾ ਅਧਿਕਾਰ ਪ੍ਰਬੰਧਕ ਕਮੇਟੀ ਦੇ ਕੋਲ ਹੋਵੇਗਾ।
*ਖਿਡਾਰੀਆਂ ਨੂੰ ਇਸ ਵਾਰੀ ਟੂਰਿਸਟ ਵਾਲੀਆਂ ਥਾਵਾਂ, ਬਾਰ, ਰੈਸਟੋਰੈਂਟਾਂ ਵਿਚ ਜਾਣ ਦੀ ਮਨਾਹੀ ਹੋਵੇਗੀ ਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਨਾਲ ਕੋਵਿਡ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨਾ ਜ਼ਰੂਰੀ ਹੋਵੇਗਾ।
ਟੋਕੀਓ ਉਲੰਪਿਕ ਦੀ ਉਲਟੀ ਗਿਣਤੀ ਹੁਣ ਸ਼ੁਰੂ ਹੋ ਗਈ ਪਰ, ਜਿਸ ਤਰ੍ਹਾਂ ਦੇ ਨਾਲ ਕੋਵਿਡ ਦੇ ਮਾਮਲੇ ਦੇਸ਼ ਤੇ ਵਿਦੇਸ਼ਾਂ ਵਿਚ ਵਧ ਰਹੇ ਹਨ ਤੇ ਇਸ ਤੋਂ ਲਗਦਾ ਹੈ ਕਿ ਅਜੇ ਕੁਝ ਵੀ ਸੰਭਵ ਹੈ ਤੇ ਜਦੋਂ ਤੱਕ ਟੋਕੀਓ ਉਲੰਪਿਕ ਖੇਡਾਂ ਦਾ ਮਹਾਂਕੁੰਭ ਸਿਰੇ ਨਹੀਂ ਚੜ ਜਾਂਦਾ ਤੇ ਉਸ ਵੇਲੇ ਤੱਕ ਕੁਝ ਨਹੀਂ ਕਿਹਾ ਜਾ ਸਕਦਾ ਹੈ, ਕਿਉਂਕਿ ਅਜੇ ਤੱਕ ਜਾਪਾਨ ਨੇ ਉਲੰਪਿਕ ਖੇਡਾਂ ਨਾਲ ਸਬੰਧਿਤ ਸਾਈਟਾਂ ਨਹੀਂ ਖੋਲ੍ਹੀਆਂ ਹਨ ਤੇ ਪੂਰੀ ਜਾਣਕਾਰੀ ਵੀ ਨਹੀਂ ਪਾਈ ਹੈ ਤੇ ਉਹ ਵੀ ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ' ਵਾਲੀ ਨੀਤੀ 'ਤੇ ਚਲ ਰਹੇ ਹਨ ਪਰ ਵਿਸ਼ਵ ਦੇ ਸਾਰੇ ਖੇਡ ਪ੍ਰੇਮੀਆਂ ਦੀਆਂ ਨਜ਼ਰਾਂ ਇਸ ਵੇਲੇ ਟੋਕੀਓ ਉਲੰਪਿਕ 'ਤੇ ਲੱਗੀਆਂ ਹਨ ਤੇ ਉਮੀਦ ਕਰਦੇ ਹਾਂ ਕਿ ਇਹ ਖੇਡਾਂ ਪੂਰੀ ਤਰ੍ਹਾਂ ਨਾਲ ਅਮਨ-ਅਮਾਨ ਦੇ ਨਾਲ ਸਿਰੇ ਚੜ੍ਹ ਜਾਣ ਤੇ ਖਿਡਾਰੀਆਂ ਨੂੰ ਕੀਤੀ ਖੇਡ ਮੈਦਾਨਾਂ ਵਿਚ ਮਿਹਨਤ ਦਾ ਸਹੀ ਮੁੱਲ ਪੈ ਸਕੇ...।

-ਮੋਬਾਈਲ : 9872978781

 

ਖ਼ਬਰ ਸ਼ੇਅਰ ਕਰੋ

 

ਕਦੋਂ ਟੁੱਟੇਗੀ ਭਾਰਤੀ ਫੁੱਟਬਾਲ 'ਚ ਆਈ ਖੜੋਤ?

ਸਾਡੇ ਦੇਸ਼ 'ਚ ਫੁੱਟਬਾਲ ਦਾ ਦਾਇਰਾ ਤੇ ਸਰਗਰਮੀਆਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ ਪਰ ਇਸ ਦੀਆਂ ਕੌਮਾਂਰਤੀ ਪੱਧਰ 'ਤੇ ਪ੍ਰਾਪਤੀਆਂ ਦਾ ਗ੍ਰਾਫ ਉੱਪਰ ਨਹੀਂ ਜਾ ਰਿਹਾ ਭਾਵ ਕੌਮਾਂਤਰੀ ਮੰਚ 'ਤੇ ਭਾਰਤੀ ਟੀਮ ਖੜੋਤ ਵਾਲੇ ਦੌਰ 'ਚੋਂ ਗੁਜ਼ਰ ਰਹੀ ਹੈ। ਪਿਛਲੇ ਕੁਝ ਸਾਲਾਂ ...

ਪੂਰੀ ਖ਼ਬਰ »

ਛੋਟਾ ਕੱਦ ਪਰ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ ਮੰਜੂ ਪੀ. ਆਰ. ਨੇ

ਛੋਟਾ ਕੱਦ ਰਹਿਣ ਦੇ ਬਾਵਜੂਦ ਵੀ ਕੇਰਲਾ ਦੀ ਬੈਡਮਿੰਟਨ ਸਟਾਰ ਮੰਜੂ ਨੇ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ ਅਤੇ ਅੱਜ ਉਹ ਕੇਰਲਾ ਪ੍ਰਾਂਤ ਦਾ ਮਾਣ ਹੈ। ਮੰਜੂ ਦਾ ਜਨਮ ਸਾਲ 1984 ਵਿਚ ਸ਼ਹਿਰ ਪਾਲਾਕਾਡ ਵਿਚ ਇਕ ਸਧਾਰਨ ਪਰਿਵਾਰ ਵਿਚ ਹੋਇਆ ਅਤੇ ਉਸ ਦੀ ਪ੍ਰਾਇਮਰੀ ਤੱਕ ਦੀ ...

ਪੂਰੀ ਖ਼ਬਰ »

ਦੋ ਵਿਸ਼ਵ ਰਿਕਾਰਡ ਕਾਇਮ ਕਰਨ ਵਾਲਾ ਕੁੰਵਰ ਅੰਮ੍ਰਿਤਬੀਰ ਸਿੰਘ

ਕਹਿੰਦੇ ਹਨ ਕਿ ਜੇਕਰ ਆਤਮ-ਵਿਸ਼ਵਾਸ ਤੇ ਪੂਰਨ ਭਰੋਸੇ ਨਾਲ ਕੋਈ ਟੀਚਾ ਰੱਖ ਕੇ ਕੋਈ ਵੀ ਕੰਮ ਕਰਦਾ ਹੈ ਤਾਂ ਉਸ ਨੂੰ ਬੁਲੰਦੀਆਂ ਛੂਹਣ ਤੋਂ ਕੋਈ ਨਹੀਂ ਰੋਕ ਸਕਦਾ। ਇਸੇ ਤਰ੍ਹਾਂ ਦੇ ਹੀ ਭਰੋਸੇ ਨਾਲ ਸਰੀਰਕ ਕਸਰਤ ਕਰਦਿਆਂ ਬਿਨਾਂ ਕਿਸੇ ਰਵਾਇਤੀ ਜਿੰਮ ਦੇ ਅਭਿਆਸ ਤੋਂ ...

ਪੂਰੀ ਖ਼ਬਰ »

ਸਿਫ਼ਾਰਸ਼ੀ ਖਿਡਾਰੀ ਯੋਗ ਖਿਡਾਰੀਆਂ ਦਾ ਹੱਕ ਨਾ ਮਾਰਨ

ਸਕੂਲ-ਕਾਲਜ ਪੱਧਰ ਦੀਆਂ ਟੀਮਾਂ ਤੋਂ ਸਿਫ਼ਾਰਸ਼ੀ ਖ਼ਤਾਂ ਅਤੇ ਸਿਫ਼ਾਰਸ਼ੀ ਫ਼ੋਨਾਂ ਦਾ ਰੁਝਾਨ ਸ਼ੁਰੂ ਹੋ ਜਾਂਦਾ ਹੈ। ਯੋਗ ਖਿਡਾਰੀ ਮਿਹਨਤ ਕਰਦਾ ਹੈ। ਖ਼ੂਨ ਪਸੀਨਾ ਇਕ ਕਰਦਾ ਹੈ, ਪਰ ਅੰਤਰ ਸਕੂਲ ਅਤੇ ਅੰਤਰ ਕਾਲਜ ਮੁਕਾਬਲਿਆਂ ਲਈ ਬਣੀ ਟੀਮ 'ਚ ਆਪਣਾ ਨਾਂਅ ਨਾ ਵੇਖ ਕੇ ਹੈਰਾਨ ...

ਪੂਰੀ ਖ਼ਬਰ »

ਟੈਨਿਸ : ਮਿਆਮੀ ਓਪਨ

ਹੁਰਕਾਜ਼ ਤੇ ਬਾਰਟੀ ਦੇ ਨਾਂਅ ਖਿਤਾਬ

ਟੈਨਿਸ ਦੇ 'ਬਿਗ ਥ੍ਰੀ' ਰੋਜ਼ਰ ਫੈਡਰਰ, ਰਾਫੇਲ ਨਡਾਲ ਤੇ ਨੌਵਾਕ ਜੋਕੋਵਿਚ ਦੀ ਗ਼ੈਰ-ਹਾਜ਼ਰੀ 'ਚ ਨੌਜਵਾਨ ਪੀੜ੍ਹੀ ਆਪਣਾ ਕੌਸ਼ਲ ਦਿਖਾ ਰਹੀ ਹੈ। ਪੋਲੈਨਡ ਦੇ 24 ਸਾਲਾ ਖਿਡਾਰੀ ਹੂਬਰਟ ਹਰਕਾਜ਼ ਨੇ ਇਟਲੀ ਦੇ 19 ਸਾਲ ਦੇ ਯਾਨਿਕ ਸਿਨਰ ਨੂੰ 7-6, 6-4 ਨਾਲ ਮਾਤ ਦੇ ਕੇ ਆਪਣੇ ਕਰੀਅਰ ਦਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX