ਤਾਜਾ ਖ਼ਬਰਾਂ


ਨਵ ਜਨਮੇ ਬੱਚੇ ਦੀ ਲਾਸ਼ ਮਿਲਣ ਕਾਰਨ ਫੈਲੀ ਸਨਸਨੀ
. . .  1 day ago
ਕੋਟਫੱਤਾ (ਮਾਨਸਾ), 17 ਸਤੰਬਰ (ਰਣਜੀਤ ਸਿੰਘ ਬੁੱਟਰ) - ਨਗਰ ਕੋਟਸ਼ਮੀਰ ਵਿਖੇ ਇਕ ਨਵ ਜਨਮੇ ਬੱਚੇ (ਲੜਕੇ) ਦੀ ਲਾਸ਼ ਮਿਲਣ ਕਾਰਨ ਸਨਸਨੀ ਫੈਲ ਗਈ। ਪੁਲਿਸ ਵਲੋਂ ਮਾਮਲੇ ਦੀ ਪੜਤਾਲ ਕੀਤੀ ਗਈ। ਇਕ ਕੁੱਤਾ ਬੱਚੇ ਦੀ ਲਾਸ਼ ਨੂੰ ਚੁੱਕ ਕੇ ਭੱਜ ਰਿਹਾ ਸੀ...
ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੀ ਪੁਲਿਸ ਜਾਂਚ ਤੋਂ ਸੰਗਤ ਨਹੀਂ ਹੈ ਸੰਤੁਸ਼ਟ - ਸਿੰਘ ਸਾਹਿਬ
. . .  1 day ago
ਸ੍ਰੀ ਅਨੰਦਪੁਰ ਸਾਹਿਬ, 17 ਸਤੰਬਰ (ਜੇ.ਐਸ ਨਿੱਕੂਵਾਲ/ਕਰਨੈਲ ਸਿੰਘ ਸੈਣੀ) - ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਤੋਂ ਬਾਅਦ ਚੱਲ ਰਹੀ ਪੁਲਿਸ ਜਾਂਚ ਤੋਂ ਸੰਗਤ ਸੰਤੁਸ਼ਟ ਨਹੀਂ ਹੈ। ਕਿਉਂਕਿ ਇਸ ਜਾਂਚ ਵਿਚ ਕੋਈ ਵੀ ਸਹੀ ਨਤੀਜਾ ਸਾਹਮਣੇ ਨਹੀਂ ਆਇਆ ਹੈ, ਜਿਸ ਕਾਰਨ ਉਹ ਪੁਲਿਸ ਦੇ ਸਹਿਯੋਗ...
ਭੇਦਭਰੀ ਹਾਲਤ ਵਿਚ ਵਿਆਹੁਤਾ ਦੀ ਮੌਤ
. . .  1 day ago
ਮਮਦੋਟ, 17 ਸਤੰਬਰ (ਸੁਖਦੇਵ ਸਿੰਘ ਸੰਗਮ) - ਥਾਣਾ ਮਮਦੋਟ (ਫ਼ਿਰੋਜਪੁਰ) ਅਧੀਨ ਆਉਂਦੇ ਪਿੰਡ ਛਾਂਗਾ ਖ਼ੁਰਦ ਵਿਖੇ ਨੌਜਵਾਨ ਵਿਆਹੁਤਾ ਲੜਕੀ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੁੱਢਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਸਰੋਜ ਰਾਣੀ ਦੇ ਰਿਸ਼ਤੇਦਾਰਾਂ ਵਲੋਂ ਸਹੁਰੇ ਪਰਿਵਾਰ 'ਤੇ...
ਲੁਧਿਆਣਾ ਵਿਚ ਧਾਰਾ 144 ਲਾਗੂ
. . .  1 day ago
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਪੁਲਿਸ ਪ੍ਰਸ਼ਾਸਨ ਵਲੋਂ ਅੱਜ ਦੇਰ ਰਾਤ ਇਕ ਹੁਕਮ ਜਾਰੀ ਕਰਕੇ ਪੂਰੇ ਸ਼ਹਿਰ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਵਲੋਂ ਜਾਰੀ ਕੀਤੇ ਗਏ ਹੁਕਮਾਂ ਵਿਚ ਦੱਸਿਆ ਗਿਆ ਹੈ ਕਿ ਸ਼ਹਿਰ ਵਿਚ ਪੰਜ...
ਤੇਲ ਟੈਂਕਰ ਟਿਫ਼ਨ ਬੰਬ ਧਮਾਕਾ ਮਾਮਲੇ ਦੀ ਜਾਂਚ ਲਈ ਅਜਨਾਲਾ ਪੁੱਜੀ ਐਨ.ਐੱਸ.ਜੀ. ਟੀਮ
. . .  1 day ago
ਅਜਨਾਲਾ, 17 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅਜਨਾਲਾ ਦੇ ਸ਼ਰਮਾ ਫਿਲਿੰਗ ਸਟੇਸ਼ਨ 'ਤੇ ਹੋਏ ਆਈ.ਈ.ਡੀ ਟਿਫ਼ਨ ਬੰਬ ਧਮਾਕਾ ਮਾਮਲੇ ਦੀ ਜਾਂਚ ਲਈ ਅੱਜ ਐਨ.ਐੱਸ.ਜੀ. ਦੀ ਇਕ ਟੀਮ ਅਜਨਾਲਾ ਪੁੱਜੀ ਹੈ। ਇਸ ਟੀਮ ਦੇ ਮੈਂਬਰਾਂ ਵਲੋਂ ਧਮਾਕੇ ਨਾਲ ਜੁੜੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ...
ਦਿੱਲੀ ਦੀ ਰੋਹਿਣੀ ਅਦਾਲਤ ਨੇ ਲੱਖਾ ਸਿਧਾਣਾ ਨੂੰ ਦਿੱਤੀ ਅਗਾਊਂ ਜ਼ਮਾਨਤ
. . .  1 day ago
ਨਵੀਂ ਦਿੱਲੀ, 17 ਸਤੰਬਰ - ਦਿੱਲੀ ਦੀ ਰੋਹਿਣੀ ਅਦਾਲਤ ਨੇ ਗਣਤੰਤਰ ਦਿਹਾੜੇ ਦੇ ਹਿੰਸਾ ਮਾਮਲੇ ਵਿਚ ਲਖਬੀਰ ਸਿੰਘ ਉਰਫ ਲੱਖਾ ਸਿਧਾਣਾ ਨੂੰ ਅਗਾਊਂ...
ਜ਼ਿਲ੍ਹਾ ਬਰਨਾਲਾ ਦੇ ਪਿੰਡ ਸੱਦੋਵਾਲ ਤੋ ਮਾਂ ਤੇ ਧੀ ਨੂੰ ਕੀਤਾ ਅਗਵਾ
. . .  1 day ago
ਟੱਲੇਵਾਲ, 17 ਸਤੰਬਰ (ਸੋਨੀ ਚੀਮਾ) - ਜ਼ਿਲ੍ਹਾ ਬਰਨਾਲਾ ਦੇ ਪਿੰਡ ਸੱਦੋਵਾਲ ਤੋ ਮਾਂ ਤੇ ਧੀ ਨੂੰ ਇਕ ਕਾਰ ਸਵਾਰ ਵਿਅਕਤੀਆਂ ਵਲੋਂ ਅਗਵਾ ਕਰ ਲਿਆ ਗਿਆ | ਸਾਰਾ ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਦੇ ਹੱਥ ਕੁਝ ਨਹੀਂ ਲੱਗਿਆ...
ਸ੍ਰੀ ਹਰਿਮੰਦਰ ਸਾਹਿਬ ਪਰਿਵਾਰ ਸਮੇਤ ਪਹੁੰਚੇ ਨੀਦਰਲੈਂਡ ਦੇ ਭਾਰਤ ਵਿਚ ਰਾਜਦੂਤ ਮਾਰਟਿਨ ਵਾਨ ਡੇਨ ਬਰਗ
. . .  1 day ago
ਅੰਮ੍ਰਿਤਸਰ, 17 ਸਤੰਬਰ (ਜਸਵੰਤ ਸਿੰਘ ਜੱਸ) - ਨੀਦਰਲੈਂਡ ਦੇ ਭਾਰਤ ਵਿਚ ਰਾਜਦੂਤ ਮਾਰਟਿਨ ਵਾਨ ਡੇਨ ਬਰਗ ਅੱਜ ਸ਼ਾਮ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ...
ਐਨ.ਆਈ.ਏ. ਨੇ ਇਕ ਹੌਟਲਾਈਨ ਨੰਬਰ ਕੀਤਾ ਜਾਰੀ, ਆਈ.ਐਸ.ਆਈ.ਐਸ. ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ
. . .  1 day ago
ਨਵੀਂ ਦਿੱਲੀ, 17 ਸਤੰਬਰ - ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਸੋਸ਼ਲ ਮੀਡੀਆ 'ਤੇ ਆਈ.ਐਸ.ਆਈ.ਐਸ. ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਵਾਲੇ ਲੋਕਾਂ ਵਿਰੁੱਧ ਸ਼ਿਕਾਇਤਾਂ ਦਰਜ ਕਰਨ ਲਈ ਇਕ ਹੌਟਲਾਈਨ ਨੰਬਰ...
ਦਰਜਨ ਦੇ ਕਰੀਬ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਕਾਬੂ
. . .  1 day ago
ਅੰਮ੍ਰਿਤਸਰ, 17 ਸਤੰਬਰ (ਰੇਸ਼ਮ ਸਿੰਘ) - ਅੰਮ੍ਰਿਤਸਰ 'ਚ ਦਰਜਨ ਦੇ ਕਰੀਬ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਲੁਟੇਰੇ ਕਾਬੂ ਕੀਤੇ ਗਏ ਹਨ | ਇਹ ਲੁਟੇਰੇ ਸਪਲੈਂਡਰ ਮੋਟਰਸਾਈਕਲ 'ਤੇ ਪਿਸਤੌਲ ...
ਕੈਬਨਿਟ ਮੀਟਿੰਗ ਵਿਚ ਪੰਜਾਬ ਕਸਟਮ ਮਿਲਿੰਗ ਨੀਤੀ ਨੂੰ ਪ੍ਰਵਾਨਗੀ
. . .  1 day ago
ਚੰਡੀਗੜ੍ਹ, 17 ਸਤੰਬਰ - ਪੰਜਾਬ ਕੈਬਨਿਟ ਮੀਟਿੰਗ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਝੋਨੇ ਦੇ ਖਰੀਦ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ | ਇਸ ਦੌਰਾਨ ਸਾਉਣੀ 2021-22 ਲਈ ...
18 ਨਵੇਂ ਸਰਕਾਰੀ ਕਾਲਜਾਂ ਲਈ 160 ਸਹਾਇਕ ਪ੍ਰੋਫੈਸਰਾਂ ਅਤੇ 17 ਲਾਇਬ੍ਰੇਰੀਅਨਾਂ ਦੀ ਭਰਤੀ ਨੂੰ ਮਨਜ਼ੂਰੀ
. . .  1 day ago
ਚੰਡੀਗੜ੍ਹ, 17 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਕੈਬਨਿਟ ਦੀ ਅਗਵਾਈ ਵਿਚ ਐੱਸ.ਬੀ.ਐੱਸ. ਨਗਰ ਵਿਚ 'ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਦੀ ਸਥਾਪਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ....
5 ਬੰਗਲਾਦੇਸ਼ੀ ਨਾਗਰਿਕ ਭਾਰਤੀ ਪਾਸਪੋਰਟ ਸਮੇਤ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 17 ਸਤੰਬਰ - ਡੀ.ਸੀ.ਪੀ. (ਏਅਰਪੋਰਟ) ਵਿਕਰਮ ਪੋਰਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 6 ਦੋਸ਼ੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚ 5 ਬੰਗਲਾਦੇਸ਼ੀ ਨਾਗਰਿਕ ਵੀ ਸ਼ਾਮਿਲ ਹਨ...
ਗਾਇਕ ਹਰਜੀਤ ਹਰਮਨ ਦਾ ਕਹਿਣਾ, ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਹੋ ਕੇ ਰੱਖਣਗੇ ਆਪਣਾ ਪੱਖ
. . .  1 day ago
ਚੰਡੀਗੜ੍ਹ, 17 ਸਤੰਬਰ - ਪੰਜਾਬ ਮਹਿਲਾ ਕਮਿਸ਼ਨ ਵਲੋਂ ਪੰਜਾਬੀ ਗਾਇਕ ਹਰਜੀਤ ਹਰਮਨ ਸਮੇਤ ਕਰਨ ਔਜਲਾ ਨੂੰ ਨਿੱਜੀ ਸੁਣਵਾਈ ਲਈ ਬੁਲਾਇਆ ਗਿਆ ...
ਸ਼੍ਰੋਮਣੀ ਅਕਾਲੀ ਦਲ ਵਲੋਂ ਦਿੱਤਾ ਗਿਆ ਪ੍ਰਧਾਨ ਮੰਤਰੀ ਦੇ ਨਾਂਅ ਮੰਗ ਪੱਤਰ
. . .  1 day ago
ਨਵੀਂ ਦਿੱਲੀ, 17 ਸਤੰਬਰ - ਸ਼੍ਰੋਮਣੀ ਅਕਾਲੀ ਦਲ ਵਲੋਂ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਾਰਜਕਾਰੀ ਮੈਜਿਸਟ੍ਰੇਟ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ ਹੈ ...
ਐੱਸ.ਸੀ. ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਵਿਜੇ ਸਾਂਪਲਾ ਦਾ ਵੱਡਾ ਬਿਆਨ
. . .  1 day ago
ਚੰਡੀਗੜ੍ਹ, 17 ਸਤੰਬਰ (ਸੁਰਿੰਦਰ ) - ਪੰਜਾਬ ਦੇ ਐੱਸ.ਸੀ. ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਵਿਜੇ ਸਾਂਪਲਾ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵਲੋਂ ਕੋਈ ਵੀ ਬਕਾਇਆ...
ਜੰਗਲਾਤ ਮੰਤਰੀ ਦੀ ਰਿਹਾਇਸ਼ ਵਲ ਮਾਰਚ ਕਰਨਗੇ ਜੰਗਲਾਤ ਕਾਮੇ
. . .  1 day ago
ਨਾਭਾ, 17 ਸਤੰਬਰ (ਕਰਮਜੀਤ ਸਿੰਘ) - ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਨੇ ਫ਼ੈਸਲਾ ਕੀਤਾ ਕਿ ਲੰਮੇ ਸਮੇਂ ਤੋ ਕੰਮ ਕਰਦੇ ਕੱਚੇ ਕਾਮੇ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਜੰਗਲਾਤ ...
ਬਿਕਰਮ ਸਿੰਘ ਮਜੀਠੀਆ ਮਾਣਹਾਨੀ ਕੇਸ ਦੀ ਅਗਲੀ ਸੁਣਵਾਈ 1 ਅਕਤੂਬਰ ਤਕ ਮੁਲਤਵੀ
. . .  1 day ago
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਆਮ ਆਦਮੀ ਪਾਰਟੀ ਦੇ ਸਾਂਸਦ ਸੰਜੇ ਸਿੰਘ ਖ਼ਿਲਾਫ਼ ...
ਮੁੱਖ ਮੰਤਰੀ 20 ਸਤੰਬਰ ਨੂੰ ਬਰਨਾਲਾ ਵਿਖੇ ਸੁਪਰ ਮਲਟੀ ਸਪੈਸ਼ਲਿਟੀ ਹਸਪਤਾਲ ਦਾ ਰੱਖਣਗੇ ਨੀਂਹ ਪੱਥਰ
. . .  1 day ago
ਬਰਨਾਲਾ, 17 ਸਤੰਬਰ (ਗੁਰਪ੍ਰੀਤ ਸਿੰਘ ਲਾਡੀ) - ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਦੇ ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ....
ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ ਪਾਕਿਸਤਾਨ ਦਾ ਦੌਰਾ ਕੀਤਾ ਰੱਦ
. . .  1 day ago
ਨਵੀਂ ਦਿੱਲੀ, 17 ਸਤੰਬਰ - ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਸਰਕਾਰ ਦੀ ਸੁਰੱਖਿਆ ਚਿਤਾਵਨੀ ਤੋਂ ਬਾਅਦ ਆਪਣਾ ਪਾਕਿਸਤਾਨ ਦਾ ਦੌਰਾ ਰੱਦ ਕਰ...
ਟਿਫ਼ਨ ਬੰਬ ਮਾਮਲੇ ਨਾਲ ਸਬੰਧਿਤ ਗੁਰਮੁਖ ਸਿੰਘ ਰੋਡੇ ਨਾਲ ਜੁੜੇ ਦਰਵੇਸ਼ ਸਿੰਘ 'ਤੇ ਪੁਲਿਸ ਨੇ ਲਾਇਆ ਯੂ. ਏ. ਪੀ. ਏ. ਐਕਟ
. . .  1 day ago
ਮਮਦੋਟ, 17 ਸਤੰਬਰ (ਸੁਖਦੇਵ ਸਿੰਘ ਸੰਗਮ) - ਅਸਲਾ ਅਤੇ ਧਮਾਕਾਖ਼ੇਜ਼ ਸਮਗਰੀ ਤੇ ਹੈਰੋਇਨ ਸਮਗਲਿੰਗ ਦੇ ਦੋਸ਼ ਹੇਠ ਮਮਦੋਟ ਪੁਲਿਸ ਵਲੋਂ ਫੜੇ ਗਏ ਨਜ਼ਦੀਕੀ ਪਿੰਡ ਨਿਹਾਲਾ ਕਿਲਚਾ ਵਾਸੀ ਦਰਵੇਸ਼ ਸਿੰਘ ਖ਼ਿਲਾਫ਼ ਪੁਲਿਸ ਵਲੋਂ ...
ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਦੀ ਰਾਖੀ ਸਾਵੰਤ - ਰਾਘਵ ਚੱਢਾ
. . .  1 day ago
ਨਵੀਂ ਦਿੱਲੀ, 17 ਸਤੰਬਰ - ਨਵਜੋਤ ਸਿੰਘ ਸਿੱਧੂ 'ਤੇ ਪਲਟਵਾਰ ਕਰਦੇ ਹੋਏ ਆਪ ਦੇ ਆਗੂ ਰਾਘਵ ਚੱਢਾ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਦੀ ਰਾਖੀ ਸਾਵੰਤ ਹੈ | ਜ਼ਿਕਰਯੋਗ ਹੈ ਕਿ ਸਿੱਧੂ ਵਲੋਂ ਖੇਤੀ ...
ਪਿੰਡ ਰਾਮਪੁਰ ਵਿਚ ਖ਼ੁਫ਼ੀਆ ਪੁਲਿਸ ਦੀ ਰੇਡ, ਇਕ ਘਰ ਵਿਚੋਂ ਬਰਾਮਦ ਕੀਤੀ ਖ਼ਾਲਿਸਤਾਨੀ ਸਮਗਰੀ
. . .  1 day ago
ਦੋਰਾਹਾ,17 ਸਤੰਬਰ (ਜਸਵੀਰ ਝੱਜ, ਮਨਜੀਤ ਸਿੰਘ ਗਿੱਲ) - ਦੋਰਾਹਾ ਦੇ ਨੇੜਲੇ ਪਿੰਡ ਰਾਮਪੁਰ ਵਿਖੇ ਇਕ ਘਰ ਵਿਚ ਖ਼ੁਫ਼ੀਆ ਏਜੰਸੀਆਂ ਨੇ ਸਵੇਰ ਤੋਂ ਛਾਪਾ ਮਾਰਿਆ। ਜਿਸ ਦੇ ਵਿਚ ਕੁਝ ਖ਼ਾਲਸਾਤਾਨੀ ਸਮਗਰੀ ਤੇ ਪ੍ਰਿੰਟਿੰਗ ਪ੍ਰੈੱਸ ਬਰਾਮਦ ਕੀਤੀ ...
ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕੱਲ੍ਹ ਤੋਂ ਸ਼ੁਰੂ
. . .  1 day ago
ਅੰਮ੍ਰਿਤਸਰ, 17 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 18 ਸਤੰਬਰ ਤੋਂ ਸ਼ੁਰੂ ਹੋਵੇਗੀ | ਉਕਤ ਜਾਣਕਾਰੀ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਉਪ ਪ੍ਰਧਾਨ ਨਰਿੰਦਰਜੀਤ...
ਕਿਸਾਨੀ ਮੁੱਦੇ 'ਤੇ ਅਕਾਲੀ ਦਲ ਮਗਰਮੱਛ ਦੇ ਅੱਥਰੂ ਵਹਾ ਰਿਹਾ - ਰਾਣਾ ਸੋਢੀ
. . .  1 day ago
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਪੰਜਾਬ ਦੇ ਖੇਡ ਮੰਤਰੀ ਰਾਣਾ ਸੋਢੀ ਨੇ ਕਿਹਾ ਕਿ ਅਕਾਲੀ ਦਲ ਕਿਸਾਨੀ ਮੁੱਦੇ 'ਤੇ ਮਗਰਮੱਛ ਦੇ ਅੱਥਰੂ ਵਹਾ ਰਿਹਾ ਹੈ ਅਤੇ ਸਿਆਸਤ ਕੀਤੀ ਜਾ ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 9 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਹਰ ਕੰਮ ਤੋਂ ਪਹਿਲਾਂ ਮਨੁੱਖੀ ਜੀਵਨ ਬਚਾਉਣਾ ਸਭ ਤੋਂ ਵੱਡਾ ਧਰਮ ਹੈ। -ਲਾਲ ਬਹਾਦਰ ਸ਼ਾਸਤਰੀ

ਨਾਰੀ ਸੰਸਾਰ

ਕੱਲ੍ਹ ਧਰਤੀ ਦਿਵਸ 'ਤੇ ਵਿਸ਼ੇਸ਼

ਧਰਤੀ ਨੂੰ ਬਚਾਉਣ 'ਚ ਵੀ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ ਔਰਤਾਂ

ਧਰਤੀ ਬ੍ਰਹਿਮੰਡ ਵਿਚ ਸਭ ਤੋਂ ਅਨਮੋਲ ਚੀਜ਼ ਹੈ, ਜਿਸ ਉੱਪਰ ਜੀਵਨ ਲਈ ਜ਼ਰੂਰੀ ਵਸਤਾਂਆਕਸੀਜਨ ਅਤੇ ਪਾਣੀ ਮੌਜੂਦ ਹਨ। ਧਰਤੀ 'ਤੇ ਪਾਏ ਜਾਣ ਵਾਲੇ ਕੁਦਰਤੀ ਸਾਧਨ ਦਿਨ-ਪ੍ਰਤੀ-ਦਿਨ ਮਨੁੱਖ ਦੀਆਂ ਗ਼ਲਤ ਕੰਮਾਂ ਕਾਰਨ ਖ਼ਰਾਬ ਹੋ ਰਹੇ ਹਨ। ਇਸ ਨੇ ਧਰਤੀ 'ਤੇ ਜੀਵਨ ਨੂੰ ਸੰਕਟ ਵਿਚ ਪਾ ਦਿੱਤਾ ਹੈ। ਇਸ ਦੇ ਨਕਾਰਾਤਮਕ ਪ੍ਰਭਾਵਾਂ ਨੂੰ ਘੱਟ ਕਰਨ ਲਈ ਸਾਰੇ ਗ਼ਲਤ ਰਿਵਾਜ ਰੋਕਣੇ ਬਹੁਤ ਜ਼ਰੂਰੀ ਹਨ। ਪੂਰੇ ਸੰਸਾਰ ਭਰ ਵਿਚ ਲੋਕਾਂ ਵਿਚਾਲੇ ਜਾਗਰੂਕਤਾ ਫੈਲਾਉਣ ਲਈ ਧਰਤੀ ਦਿਵਸ ਹਰ ਸਾਲ 22 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਧਰਤੀ ਦੇ ਕੁਦਰਤੀ ਵਾਤਾਵਰਨ ਨੂੰ ਬਣਾਈ ਰੱਖਣ ਦੇ ਨਾਲ-ਨਾਲ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਇਹ ਦਿਨ ਮਨਾਇਆ ਜਾਂਦਾ ਹੈ। ਕੁਝ ਕੋਸ਼ਿਸ਼ਾਂ ਔਰਤਾਂ ਵਲੋਂ ਕਰਨ ਨਾਲ ਅਸੀਂ ਆਪਣੀ ਧਰਤੀ ਨੂੰ ਬਚਾ ਸਕਦੇ ਹਾਂ।
ਘਰ ਵਿਚ ਪਾਣੀ ਦੀ ਸੰਭਾਲ ਕਰੀਏ : ਪਾਣੀ ਦੀ ਬਰਬਾਦੀ ਆਪਣੇ ਭੂਮੰਡਲ ਦੇ ਵਿਗੜੇ ਹਾਲਾਤ ਲਈ ਜ਼ਿੰਮੇਦਾਰ ਸਭ ਤੋਂ ਵੱਡੇ ਕਾਰਨਾਂ ਵਿਚੋਂ ਇਕ ਹੈ। ਇਸ ਤਰ੍ਹਾਂ ਦੇ ਕਦਮ ਚੁੱਕਣੇ, ਜਿਸ ਨਾਲ ਪਾਣੀ ਦੀ ਵਰਤੋਂ ਘੱਟ ਹੋਵੇ, ਇਕ ਇਸ ਤਰ੍ਹਾਂ ਦਾ ਕੰਮ ਹੈ ਜਿਸ ਦੀ ਸ਼ੁਰੂਆਤ ਅਸੀਂ ਹੁਣੇ ਤੋਂ ਕਰ ਸਕਦੇ ਹਾਂ। ਜੇਕਰ ਤੁਸੀਂ ਇਸ ਤਰ੍ਹਾਂ ਦੇ ਖੇਤਰ ਵਿਚ ਰਹਿੰਦੇ ਹੋ ਜਿਥੇ ਪਾਣੀ ਦੀ ਕਮੀ ਹੈ, ਤਾਂ ਇਹ ਕੰਮ ਤੁਹਾਡੇ ਖੇਤਰ ਦੇ ਵਾਤਾਵਰਨ ਦੀ ਸਿਹਤ ਲਈ ਹੋਰ ਵੀ ਮਹੱਤਵਪੂਰਨ ਹੈ। ਹੇਠਾਂ ਦਿੱਤੇ ਗਏ ਸੁਝਾਵਾਂ 'ਚੋਂ ਜਿੰਨੇ ਜ਼ਿਆਦਾ ਹੋ ਸਕਣ ਓਨੇ ਸੁਝਾਵਾਂ ਨੂੰ ਅਮਲ ਵਿਚ ਲਿਆਂਦਾ ਜਾਵੇ।
* ਯਕੀਨੀ ਬਣਾਓ ਕਿ ਕਿਸੇ ਟੂਟੀ ਤੋਂ ਪਾਣੀ ਤਾਂ ਨਹੀਂ ਵਗ ਰਿਹਾ। ਜੇਕਰ ਕਿਤੇ ਇਸ ਤਰ੍ਹਾਂ ਹੋਵੇ ਤਾਂ ਉਸ ਨੂੰ ਠੀਕ ਕਰੋ, ਕਿਉਂਕਿ ਇਸ ਨਾਲ ਪਾਣੀ ਦੀ ਬਹੁਤ ਬਰਬਾਦੀ ਹੁੰਦੀ ਹੈ।
* ਆਪਣੇ ਘਰ ਵਿਚ ਲੱਗੀਆਂ ਟੂਟੀਆਂ ਅਤੇ ਟਾਇਲਟਸ ਵਿਚ ਪਾਣੀ ਬਚਾਉਣ ਦੇ ਉਪਾਅ ਵਾਲੇ ਉਪਕਰਨ ਲਗਾਓ। ਹੌਲੀ ਰਫ਼ਤਾਰ ਨਾਲ ਪਾਣੀ ਛੱਡਣ ਵਾਲਾ ਫੁਹਾਰਾ ਲਗਾਉਣਾ ਇਕ ਚੰਗੀ ਸ਼ੁਰੂਆਤ ਹੋਵੇਗੀ।
* ਲਗਾਤਾਰ ਚਲਦੇ ਪਾਣੀ ਵਿਚ ਭਾਂਡਿਆਂ ਨੂੰ ਨਾ ਧੋਵੋ। ਇਸ ਤਰ੍ਹਾਂ ਦੇ ਇੰਤਜ਼ਾਮ ਕਰੋ ਕਿ ਭਾਂਡਿਆਂ ਨੂੰ ਸਾਫ਼ ਕਰਨ ਲਈ ਘੱਟ ਤੋਂ ਘੱਟ ਪਾਣੀ ਦੀ ਵਰਤੋਂ ਹੋਵੇ।
* ਵਾਸ਼ਿੰਗ ਮਸ਼ੀਨ ਵਿਚ ਹੋਣ ਵਾਲੇ ਪਾਣੀ ਦੀ ਸਪਲਾਈ ਬੰਦ ਕਰ ਦਿਓ, ਤਾਂ ਕਿ ਪਾਣੀ ਦਾ ਰਿਸਾਅ ਹੋਣ ਤੋਂ ਰੋਕਿਆ ਜਾਵੇ। ਉਂਝ ਵੀ ਇਸ ਟੂਟੀ ਦਾ ਹਮੇਸ਼ਾ ਖੁੱਲ੍ਹਾ ਰਹਿਣਾ ਜ਼ਰੂਰੀ ਨਹੀਂ ਹੈ।
* ਪੁਰਾਣੇ ਟਾਇਲਟਸ ਦਾ ਆਧੁਨਿਕੀਕਰਨ ਕਰੋ, ਕਿਉਂਕਿ ਆਧੁਨਿਕ ਟਾਇਲਟ ਉਪਕਰਨ ਪਾਣੀ ਦੀ ਘੱਟ ਵਰਤੋਂ ਕਰਦੇ ਹਨ।
* ਵਾਸ਼ਿੰਗ ਮਸ਼ੀਨ ਅਤੇ ਡਿੱਸ਼ ਵਾਸ਼ਰ ਨੂੰ ਪੂਰਾ ਭਰ ਕੇੇ ਚਲਾਓ। ਇਨ੍ਹਾਂ ਉਪਕਰਨਾਂ ਨੂੰ ਅੱਧਾ ਭਰ ਕੇ ਚਲਾਉਣ ਨਾਲ ਪਾਣੀ ਦੀ ਬਰਬਾਦੀ ਹੁੰਦੀ ਹੈ।
* ਆਪਣੇ ਬਗ਼ੀਚੇ ਵਿਚ ਜ਼ਰੂਰਤ ਅਨੁਸਾਰ ਹੀ ਪਾਣੀ ਵਰਤੋ।
* ਬੁਰਸ਼ ਕਰਦੇ ਸਮੇਂ ਟੂਟੀ ਨੂੰ ਖੁੱਲ੍ਹਾ ਨਾ ਛੱਡੋ।
ਘੱਟ ਤੋਂ ਘੱਟ ਕੈਮੀਕਲ ਦੀ ਵਰਤੋਂ ਕਰੋ : ਘਰੇਲੂ ਸਫ਼ਾਈ ਲਈ ਇਸ ਤਰ੍ਹਾਂ ਦੇ ਬਦਲਾਂ ਬਾਰੇ ਜਾਣਕਾਰੀ ਇਕੱਠੀ ਕਰੋ ਜਿਨ੍ਹਾਂ ਵਿਚ ਖ਼ਤਰਨਾਕ ਕੈਮੀਕਲ ਨਹੀਂ ਹੁੰਦੇ ਹਨ। ਉਦਾਹਰਨ ਲਈ ਅੱਧਾ ਪਾਣੀ ਅਤੇ ਅੱਧਾ ਸਫ਼ੈਦ ਸਿਰਕੇ ਦਾ ਮਿਸ਼ਰਨ ਸਫ਼ਾਈ ਦੇ ਜ਼ਿਆਦਾ ਕੰਮਾਂ ਵਿਚ ਓਨਾ ਹੀ ਕਾਰਗਰ ਹੈ ਜਿੰਨਾ ਕਿ ਬਾਜ਼ਾਰ ਵਿਚ ਮਿਲਣ ਵਾਲੇ ਕੈਮੀਕਲ ਵਾਲੇ ਕਲੀਨਰ। ਬੇਕਿੰਗ ਸੋਢਾ ਅਤੇ ਨਮਕ ਵੀ ਸਸਤੇ ਅਤੇ ਸੁਰੱਖਿਅਤ ਨਾਨਟਾਕਸਿਕ ਬਦਲ ਹਨ।
* ਕੀਟਨਾਸ਼ਕਾਂ ਜਾਂ ਸ਼ਾਕਨਾਸ਼ਕਾਂ ਦੀ ਥਾਂ 'ਤੇ ਕੀੜਿਆਂ ਅਤੇ ਘਾਹ-ਫੂਸ ਨੂੰ ਕੁਦਰਤੀ ਰੂਪ ਨਾਲ ਮਾਰਨ ਅਤੇ ਖ਼ਤਮ ਕਰਨ ਦੇ ਬਦਲਾਂ ਨੂੰ ਚੁਣੋ।
ਪਾਣੀ ਨੂੰ ਪ੍ਰਦੂਸ਼ਿਤ ਕਰਨ ਵਾਲੇ ਕਾਰਨਾਂ ਨੂੰ ਪਛਾਣੋ : ਪਾਣੀ ਨੂੰ ਸਾਫ਼ ਰੱਖਣ ਵਿਚ ਹਰ ਇਨਸਾਨ ਯੋਗਦਾਨ ਪਾ ਸਕਦਾ ਹੈ। ਆਪਣੀ ਧਰਤੀ ਦੇ ਜਲ ਸੁਰੱਖਿਅਤ ਲਈ ਸਾਰੇ ਸੰਵੇਦਨਸ਼ੀਲ ਨਾਗਰਿਕਾਂ ਨੂੰ ਇਸ ਸਥਿਤੀ ਵਿਰੁੱਧ ਆਵਾਜ਼ ਚੁੱਕਣੀ ਚਾਹੀਦੀ ਹੈ ਅਤੇ ਪਾਣੀ ਪ੍ਰਦੂਸ਼ਣ ਵਿਚ ਕਮੀ ਲਿਆਉਣ ਦੇ ਉਪਾਅ ਲੱਭਣੇ ਚਾਹੀਦੇ ਹਨ।
* ਕਿਸੇ ਇਸ ਤਰ੍ਹਾਂ ਦੇ ਸਥਾਨਕ ਵਾਤਾਵਰਨ ਪ੍ਰੇਮੀ ਸੰਸਥਾ ਦੇ ਮੈਂਬਰ ਬਣੋ ਜੋ ਨਦੀਆਂ, ਝੀਲਾਂ ਜਾਂ ਮਹਾਸਾਗਰਾਂ ਦੇ ਪਾਣੀ ਨੂੰ ਸਾਫ਼ ਰੱਖਣ ਦੀ ਦਿਸ਼ਾ ਵਿਚ ਕੰਮ ਕਰਦੇ ਹੋਣ।
ਬਿਜਲੀ ਦੀ ਵਰਤੋਂ ਘੱਟ ਕਰੋ : ਬਿਜਲੀ 'ਤੇ ਆਪਣੀ ਨਿਰਭਰਤਾ ਨੂੰ ਘੱਟ ਕਰ ਕੇ ਤੁਸੀਂ ਆਪਣੇ ਭੂਮੰਡਲ ਨੂੰ ਬਚਾਉਣ ਵਿਚ ਬਹੁਤ ਵੱਡਾ ਯੋਗਦਾਨ ਪਾ ਸਕਦੇ ਹੋ। ਇਸ ਕੰਮ ਨੂੰ ਕਿਵੇਂ ਕਰੀਏ, ਇਹ ਅਸੀਂ ਤੁਹਾਨੂੰ ਅੱਗੇ ਦੱਸਦੇ ਹਾਂ :
* ਘਰ ਨੂੰ ਗਰਮ ਰੱਖਣ ਅਤੇ ਪਾਣੀ ਨੂੰ ਗਰਮ ਕਰਨ ਲਈ ਸੁਰਜੀ ਊਰਜਾ ਦੀ ਵਰਤੋਂ ਕਰੋ।
* ਕੰਮ ਤੋਂ ਘਰ ਵਾਪਸ ਜਾਣ ਤੋਂ ਪਹਿਲਾਂ ਬਿਜਲੀ ਨਾਲ ਚੱਲਣ ਵਾਲੇ ਸਾਰੇ ਉਪਕਰਨ ਬੰਦ ਕਰ ਦਿਓ।
* ਜੇਕਰ ਤੁਸੀਂ ਸੈਂਟਰਲ ਏਅਰ ਕੰਡੀਸ਼ਰਨਿੰਗ ਕਰਵਾ ਰੱਖਿਆ ਹੈ ਤਾਂ ਜੋ ਕਮਰੇ ਵਰਤੋਂ ਵਿਚ ਨਹੀਂ ਆ ਰਹੇ, ਉਨ੍ਹਾਂ ਦੇ ਵੈਂਟਸ ਨੂੰ ਬੰਦ ਕਰੋ।
* ਪਾਣੀ ਗਰਮ ਕਰਨ ਵਾਲੇ ਆਪਣੇ ਹੀਟਰ ਦੇ ਥਰਮੋਸਟੇਟ ਨੂੰ 120 'ਤੇ ਕਰ ਦਿਓ।
ਡ੍ਰਾਈਵ ਕਰਨਾ ਘੱਟ ਕਰੋ : ਵਾਹਨਾਂ ਦੇ ਬਣਨ, ਉਨ੍ਹਾਂ ਤੇ ਚੱਲਣ 'ਤੇ ਬਾਲਣ ਅਤੇ ਹੋਰ ਕੈਮੀਕਲਾਂ ਦੇ ਸੜਨ ਤੋਂ ਲੈ ਕੇ ਸੜਕ ਬਣਾਉਣ ਦੀ ਪ੍ਰਕਿਰਿਆ, ਇਹ ਸਾਰੇ ਹਵਾ ਨੂੰ ਪ੍ਰਦੂਸ਼ਿਤ ਕਰਦੇ ਹਨ। ਇਸ ਲਈ ਜੇਕਰ ਤੁਸੀਂ ਘੱਟ ਡ੍ਰਾਈਵ ਕਰੋਗੇ ਤਾਂ ਤੁਸੀਂ ਆਪਣੇ ਭੂਮੰਡਲ ਦੀ ਰੱਖਿਆ ਵਿਚ ਬਹੁਤ ਵੱਡਾ ਯੋਗਦਾਨ ਕਰੋਗੇ।
* ਜਿਥੋਂ ਤੱਕ ਸੰਭਵ ਹੋਵੇ, ਪੈਦਲ ਚੱਲੋ ਜਾਂ ਸਾਈਕਲ ਦੀ ਸਵਾਰੀ ਕਰੋ। ਆਪਣੇ ਸ਼ਹਿਰ ਦੇ ਸਾਈਕਲ ਰੂਟ ਬਾਰੇ ਜਾਣਕਾਰੀ ਇਕੱਠੀ ਕਰੋ ਅਤੇ ਉਸ ਦੀ ਵਰਤੋਂ ਕਰੋ।
* ਜੇਕਰ ਪੈਦਲ ਚੱਲਣਾ ਜਾਂ ਸਾਈਕਲ ਦੀ ਸਵਾਰੀ ਸੰਭਵ ਨਹੀਂ ਹੈ ਤਾਂ ਕਿਸੇ ਕਾਰਪੂਲ ਜਾਂ ਵਾਨਪੂਲ 'ਚ ਸ਼ਾਮਿਲ ਹੋਵੋ।
ਕੰਪੋਸਟ : ਇਹ ਇਕ ਇਸ ਤਰ੍ਹਾਂ ਦਾ ਸੁੰਦਰ ਬਦਲ ਹੈ ਜਿਸ ਦੀ ਮਦਦ ਨਾਲ ਨਾ ਸਿਰਫ਼ ਕੂੜੇ ਦੀ ਮਾਤਰਾ ਵਿਚ ਕਮੀ ਆਉਂਦੀ ਹੈ, ਸਗੋਂ ਜਿਸ ਜ਼ਮੀਨ 'ਤੇ ਤੁਸੀਂ ਰਹਿੰਦੇ ਹੋ, ਉਸ ਦੀ ਸਿਹਤ ਦੀ ਸਥਿਤੀ ਵੀ ਚੰਗੀ ਬਣਾਈ ਜਾ ਸਕਦੀ ਹੈ। ਬਚੇ ਹੋਏ ਖਾਣੇ, ਜੂਠ, ਖਾਣ ਵਾਲੀ ਸਮੱਗਰੀ ਨੂੰ ਕੂੜੇ ਵਿਚ ਸੁੱਟਣ ਦੀ ਥਾਂ ਕਿਤੇ ਇਕੱਠਾ ਕਰ ਕੇ ਇਸ ਤੋਂ ਬਨਸਪਤੀ ਖਾਦ ਬਣਾਈ ਜਾ ਸਕਦੀ ਹੈ। ਜੈਵਿਕ ਕੂੜੇ ਦੇ ਢੇਰ ਨੂੰ ਕੁਝ ਹਫ਼ਤਿਆਂ ਤੱਕ ਇੰਝ ਹੀ ਛੱਡ ਦੇਣ ਨਾਲ ਤੁਸੀਂ ਆਪਣੀ ਬਾਗ਼ਵਾਨੀ ਅਤੇ ਰਸੋਈ ਬਗ਼ੀਚੇ ਲਈ ਬਹੁਤ ਹੀ ਚੰਗੀ ਖਾਦ ਬਣਾ ਲਵੋਗੇ। ਇਸ ਦੀ ਵਰਤੋਂ ਨਾਲ ਤੁਹਾਡੇ ਆਲੇ-ਦੁਆਲੇ ਦੀ ਜ਼ਮੀਨ ਸਿਹਤਮੰਦ ਅਤੇ ਜੀਵੰਤ ਰਹੇਗੀ।
ਬੂਟੇ ਲਗਾਉਣਾ : ਦਰੱਖ਼ਤ ਜ਼ਮੀਨ ਖੋਰੇ ਨੂੰ ਰੋਕਦੇ ਹਨ। ਦਰੱਖਤਾਂ ਦੀ ਰੱਖਿਆ ਕਰ ਕੇ ਤੁਸੀਂ ਸਿਰਫ਼ ਧਰਤੀ ਦੀ ਹੀ ਨਹੀਂ, ਸਗੋਂ ਪਾਣੀ ਅਤੇ ਹਵਾ ਦੀ ਵੀ ਰੱਖਿਆ ਕਰ ਰਹੇ ਹੋਵੋਗੇ। ਜੇਕਰ ਤੁਹਾਡੇ ਵਿਹੜੇ ਵਿਚ ਥਾਂ ਹੈ, ਤਾਂ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ, ਉਸ ਵਿਚ ਕੁਝ ਦਰੱਖ਼ਤ ਜ਼ਰੂਰ ਲਗਾਓ।

ਖ਼ਬਰ ਸ਼ੇਅਰ ਕਰੋ

 

ਨਾ ਰੋਕੋ ਬੇਟੀਆਂ ਨੂੰ ਖੇਡਣ ਤੋਂ

ਅੱਜ ਵੀ ਸਾਡੇ ਦੇਸ਼ ਵਿਚ ਬਹੁਤੀਆਂ ਮਾਵਾਂ ਆਪਣੀਆਂ ਅੱਲੜ੍ਹ ਜਾਂ ਨੌਜਵਾਨ ਬੇਟੀਆਂ ਦਾ ਖੁੱਲ੍ਹ ਕੇ ਖੇਡਣਾ ਜਾਂ ਕਸਰਤ ਕਰਨਾ ਗ਼ਲਤ ਸਮਝਦੀਆਂ ਹਨ। ਇਸ ਨਾਲ ਹੌਲੀ-ਹੌਲੀ ਉਨ੍ਹਾਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਵਿਚ ਨਕਾਰਾਤਮਿਕ ਪ੍ਰਭਾਵ ਪੈਣ ਲਗਦਾ ਹੈ। ਸਿਰਫ਼ ਟੀ.ਵੀ. ...

ਪੂਰੀ ਖ਼ਬਰ »

ਚੁਗਲੀ-ਨਿੰਦਾ ਤੋਂ ਬਚੋ

ਚੁਗਲੀ ਇਕ ਆਮ ਜਿਹਾ ਸ਼ਬਦ ਹੈ। ਪਰ ਇਸ ਸ਼ਬਦ ਦੀ ਅਹਿਮੀਅਤ ਬਹੁਤ ਹੈ। ਸਾਡੇ ਆਮ ਦੇਖਣ ਵਿਚ ਆਉਂਦਾ ਹੈ ਜਿਥੇ ਦੋ ਜਾਂ ਦੋ ਤੋਂ ਵੱਧ ਵਿਅਕਤੀ ਇਕੱਠੇ ਹੁੰਦੇ ਹਨ। ਉਥੇ ਚੁਗਲੀ ਹੋ ਹੀ ਜਾਂਦੀ ਹੈ। ਇਕ ਵਿਅਕਤੀ ਤੋਂ ਦੂਜੇ ਕੋਲ ਫਿਰ ਦੂਸਰੇ ਤੋਂ ਤੀਸਰੇ ਕੋਲ। ਇਸ ਤਰ੍ਹਾਂ ਇਹ ...

ਪੂਰੀ ਖ਼ਬਰ »

ਔਰਤ

ਜਿਹੜੀ ਸਾਂਭੇ ਘਰ ਸੰਸਾਰ ਉਸ ਨੂੰ ਔਰਤ ਆਖਦੇ, ਜਿਸ ਨੇ ਕਦੇ ਨਾ ਮੰਨੀ ਹਾਰ ਉਸ ਨੂੰ ਔਰਤ ਆਖਦੇ। ਵਿਚ ਮੁਸ਼ਕਿਲਾਂ ਦੇ ਕਦੇ ਨਾ ਡੋਲੇ ਔਰਤ, ਬਿਨਾਂ ਲੋੜ ਤੋਂ ਨਾ ਕਿਸੇ ਅੱਗੇ ਬੋਲੇ ਔਰਤ। ਕਰੇ ਬਰਾਬਰ ਕਾਰੋਬਾਰ ਉਸ ਨੂੰ ਔਰਤ ਆਖਦੇ, ਜਿਹੜੀ ਸਾਂਭੇ ਘਰ ਸੰਸਾਰ............ ਹੋਵੇ ...

ਪੂਰੀ ਖ਼ਬਰ »

ਸਵਾਦ ਵਧਾਓ : ਇਨ੍ਹਾਂ ਨੂੰ ਅਪਣਾਓ

-ਸਬਜ਼ੀ ਦੀ ਤਰੀ ਨੂੰ ਗਾੜ੍ਹਾ ਬਣਾਉਣ ਲਈ ਉਸ ਵਿਚ ਥੋੜ੍ਹੀ ਜਿਹੀ ਮੰਗਫੂਲੀ ਪੀਸ ਕੇ ਪਾਓ। -ਕੇਕ ਨੂੰ ਸਵਾਦੀ, ਭੁਰਭੁਰਾ ਬਣਾਉਣ ਲਈ ਉਸ ਵਿਚ ਥੋੜ੍ਹਾ ਜਿਹਾ ਬ੍ਰੈੱਡ ਦਾ ਚੂਰਾ ਪਾਓ। -ਆਈਸਕ੍ਰੀਮ ਨੂੰ ਗਾੜ੍ਹਾ ਤੇ ਸਵਾਦੀ ਬਣਾਉਣ ਲਈ ਦੁੱਧ ਉਬਾਲਦੇ ਸਮੇਂ ਉਸ ਵਿਚ ...

ਪੂਰੀ ਖ਼ਬਰ »

ਕਲਾਤਮਿਕ ਪੈੜਾਂ-14

ਸਾਹਿਤਕ ਅਧਿਐਨ ਅਤੇ ਅਧਿਆਪਨ ਨਾਲ ਜੁੜੀ ਜ਼ਿੰਦਾਦਿਲ ਸ਼ਖ਼ਸੀਅਤ ਡਾ. ਸ਼ਰਨ ਕੌਰ

ਡਾ. ਸ਼ਰਨ ਕੌਰ ਨੂੰ ਭਾਸ਼ਾ ਵਿਭਾਗ ਪੰਜਾਬ ਵਲੋਂ ਸ਼੍ਰੋਮਣੀ ਸੰਸਕ੍ਰਿਤ ਸਾਹਿਤਕ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਡਾ. ਸ਼ਰਨ ਕੌਰ ਦੇ ਪਰਿਵਾਰ ਨੇ ਦੇਸ਼ ਵੰਡ ਦਾ ਦਰਦ ਹੰਢਾਇਆ ਹੈ। ਆਪ ਦਾ ਪਰਿਵਾਰ ਪਾਕਿਸਤਾਨ ਤੋਂ ਬਿਹਾਰ ਸੂਬੇ ਦੇ ਮੁੰਗੇਰ ਜ਼ਿਲ੍ਹੇ ਦੇ ਛੋਟੇ ਜਿਹੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX