ਤਾਜਾ ਖ਼ਬਰਾਂ


44 ਸਾਲਾ ਵਿਅਕਤੀ ਦੀ ਗਰੀਸ ’ਚ ਮੌਤ
. . .  6 minutes ago
ਕਾਲਾ ਸੰਘਿਆਂ, 19 ਸਤੰਬਰ (ਬਲਜੀਤ ਸਿੰਘ ਸੰਘਾ)- ਨਜਦੀਕੀ ਪਿੰਡ ਕੇਸਰਪੁਰ ਦੇ 44 ਸਾਲਾ ਵਿਅਕਤੀ ਦੀ ਬੀਤੇ ਦਿਨੀਂ ਗਰੀਸ ’ਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਕਰੀਬ 44 ਸਾਲਾ ਮ੍ਰਿਤਕ ਗੁਰਪ੍ਰੀਤ ...
ਛੱਤੀਸਗੜ੍ਹ : ਬਸਤਰ ਦੇ ਕੋਂਡਾਗਾਓਂ ਤਹਿਸੀਲ ਦੇ ਬੋਰਗਾਓਂ ਨੇੜੇ ਸੜਕ ਹਾਦਸੇ ’ਚ ਸੱਤ ਮੌਤਾਂ, ਨੌਂ ਜ਼ਖ਼ਮੀ
. . .  27 minutes ago
ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੇ ਰਾਜਨੀਤਿਕ ਘਟਨਾਕ੍ਰਮ ‘ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਲਈ ਮੰਗਿਆ ਸਮਾਂ
. . .  about 1 hour ago
ਡਿਪਟੀ ਮੁੱਖ ਮੰਤਰੀ ਵਜੋਂ ਆਸ਼ੂ ਦੀ ਚਰਚਾ ਹੋਣ ਤੋਂ ਬਾਅਦ ਘਰ ਵਿਚ ਜਸ਼ਨ ਦਾ ਮਾਹੌਲ
. . .  about 1 hour ago
ਲੁਧਿਆਣਾ ,19 ਸਤੰਬਰ (ਪ੍ਰਮਿੰਦਰ ਸਿੰਘ ਆਹੂਜਾ)-ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਡਿਪਟੀ ਮੁੱਖ ਮੰਤਰੀ ਵਜੋਂ ਨਾਮ ਦੀ ਚਰਚਾ ਹੋਣ ਤੋਂ ਬਾਅਦ ਉਨ੍ਹਾਂ ਦੇ ਘਰ ਜਸ਼ਨ ਦਾ ਮਾਹੌਲ ਹੈ । ਆਸ਼ੂ ਦੇ ਘਰ ਦੇ ਬਾਹਰ ਸਮਰਥਕਾਂ ਦੀ ਭਾਰੀ ਭੀੜ ਇਕੱਠੀ...
ਅੰਮਿ੍ਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਦੁਬਈ ਤੋਂ ਪੁੱਜੇ ਇੱਕ ਯਾਤਰੀ ਕੋਲੋਂ ਕਰੀਬ 40 ਲੱਖ ਦਾ ਸੋਨਾ ਬਰਾਮਦ
. . .  about 1 hour ago
ਰਾਜਾਸਾਂਸੀ , 19 ਸਤੰਬਰ (ਹਰਦੀਪ ਸਿੰਘ ਖੀਵਾ)- ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਹਵਾਈ ਅੱਡਾ’ਤੇ ਤਾਇਨਾਤ ਕਸਟਮ ਸਟਾਫ ਤੇ ਅਧਿਕਾਰੀਆਂ ਦੀ ਟੀਮ ਵਲੋਂ ਦੁਬਈ ਤੋਂ ਪੁੱਜੇ ਇਕ ...
ਸੋਨੀਆ ਗਾਂਧੀ ਨਾਲ ਮੀਟਿੰਗ ਤੋਂ ਬਾਅਦ ਰਾਹੁਲ ਗਾਂਧੀ ਆਪਣੇ ਘਰ ਪਰਤੇ
. . .  about 1 hour ago
ਸੁਖਜਿੰਦਰ ਸਿੰਘ ਰੰਧਾਵਾ ਦੀ ਰਿਹਾਇਸ਼ 'ਤੇ ਪਹੁੰਚੇ ਕਈ ਵਿਧਾਇਕ
. . .  about 1 hour ago
ਚੰਡੀਗੜ੍ਹ, 19 ਸਤੰਬਰ - ਸੁਖਜਿੰਦਰ ਸਿੰਘ ਰੰਧਾਵਾ ਦੀ ਰਿਹਾਇਸ਼ 'ਤੇ ਕਈ ਵਿਧਾਇਕ ਪੁੱਜੇ ਹਨ...
ਮੁੱਖ ਮੰਤਰੀ ਬਣਨ 'ਤੇ ਅੱਜ ਹੀ ਸਹੁੰ ਚੁੱਕ ਸਕਦੈ ਹਨ ਰੰਧਾਵਾ - ਮੀਡੀਆ ਰਿਪੋਰਟ
. . .  about 2 hours ago
ਚੰਡੀਗੜ੍ਹ, 19 ਸਤੰਬਰ - ਮੀਡੀਆ ਰਿਪੋਰਟਾਂ ਮੁਤਾਬਿਕ ਮੁੱਖ ਮੰਤਰੀ ਦੇ ਲਈ ਸੁਖਜਿੰਦਰ ਸਿੰਘ ਰੰਧਾਵਾ ਦੀ ਚੋਣ ਹੋਈ ਹੈ। ਜਿਸ ਤਹਿਤ ਉਹ ਅੱਜ ਹੀ ਪੰਜਾਬ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈਣ...
ਸੁਖਜਿੰਦਰ ਸਿੰਘ ਰੰਧਾਵਾ ਨੂੰ ਬਣਾਇਆ ਜਾ ਸਕਦੈ ਮੁੱਖ ਮੰਤਰੀ - ਮੀਡੀਆ ਰਿਪੋਰਟਾਂ
. . .  about 2 hours ago
ਚੰਡੀਗੜ੍ਹ, 19 ਸਤੰਬਰ - ਮੀਡੀਆ ਰਿਪੋਰਟਾਂ ਮੁਤਾਬਿਕ ਸੁਖਜਿੰਦਰ ਸਿੰਘ ਰੰਧਾਵਾ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ...
ਸੁਨੀਲ ਜਾਖੜ ਦੇ ਹੱਕ ਵਿਚ ਆਏ 38 ਵਿਧਾਇਕ - ਕਰੀਬੀ ਦਾ ਵੱਡਾ ਦਾਅਵਾ
. . .  about 3 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਕਾਂਗਰਸ ਹਾਈਕਮਾਨ ਦੇ ਆਬਜ਼ਰਵਰਾਂ ਵਲੋਂ ਪਾਰਟੀ ਵਿਧਾਇਕਾਂ ਨੂੰ ਫ਼ੋਨ ਕਰਕੇ ਗੱਲਬਾਤ ਕੀਤੀ ਗਈ ਹੈ। ਜਿਸ ਵਿਚ ਕਿਸ ਨੂੰ ਮੁੱਖ ਮੰਤਰੀ ਬਣਾਇਆ ਜਾਵੇ, ਇਸ ਬਾਰੇ ਸਲਾਹ ਲਈ ਗਈ ਹੈ। ਜਾਣਕਾਰੀ ਅਨੁਸਾਰ ਸੁਨੀਲ ਜਾਖੜ ਦੇ ਹੱਕ ਵਿਚ 38 ਵਿਧਾਇਕਾਂ ਦਾ ਸਮਰਥਨ ਹੈ...
ਪਾਕਿਸਤਾਨੀ ਡਰੋਨ ਦੀ ਭਾਰਤੀ ਖੇਤਰ ਅੰਦਰ ਘੁਸਪੈਠ
. . .  about 3 hours ago
ਖਾਲੜਾ,19 ਸਤੰਬਰ (ਜੱਜਪਾਲ ਸਿੰਘ ਜੱਜ) - ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐਸ.ਐਫ. ਦੀ ਸਰਹੱਦੀ ਚੌਂਕੀ ਕੇ.ਐਸ. ਵਾਲਾ ਦੇ ਅਧੀਨ ਆਉਂਦੇ ਖੇਤਰ ਅੰਦਰ 18-19 ਸਤੰਬਰ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨੀ ਡਰੋਨ ਵਲੋਂ ਭਾਰਤੀ ਖੇਤਰ ਅੰਦਰ ਘੁਸਪੈਠ ਕੀਤੀ ਗਈ, ਜਿਸ ਦੀ ਆਵਾਜ਼ ਸੁਣਨ 'ਤੇ...
ਮੋਟਰਸਾਈਕਲ ਧਮਾਕਾ ਅਤੇ ਟਿਫ਼ਨ ਬੰਬ ਮਿਲਣ ਦੇ ਸਬੰਧ ਵਿਚ ਨਾਮਜ਼ਦ ਦੋਸ਼ੀ ਰਾਜਸਥਾਨ ਤੋਂ ਮਿਲਿਆ
. . .  about 3 hours ago
ਜਲਾਲਾਬਾਦ, 19 ਸਤੰਬਰ (ਕਰਨ ਚੁਚਰਾ) - ਬੀਤੀ ਦਿਨੀਂ ਜਲਾਲਾਬਾਦ 'ਚ ਮੋਟਰਸਾਈਕਲ ਧਮਾਕਾ ਅਤੇ ਸਰਹੱਦੀ ਪਿੰਡ ਧਰਮੂਵਾਲਾ ਦੇ ਖੇਤਾਂ ਵਿਚੋਂ ਟਿਫ਼ਨ ਬੰਬ ਮਿਲਣ ਦੇ ਸੰਬੰਧ ਵਿਚ ਨਾਮਜ਼ਦ ਦੋਸ਼ੀ ਸੁਖਵਿੰਦਰ ਸਿੰਘ ਉਰਫ਼ ਸੁੱਖਾ ਨੂੰ ਰਾਜਸਥਾਨ ਦੇ ਲੋਕਾਂ ਨੇ ਫੜਿਆ ਹੈ। ਇਸ ਸਬੰਧ ਵਿਚ ਸੋਸ਼ਲ ਮੀਡੀਆ ਤੇ ਉਸ...
ਕੈਪਟਨ ਨੇ ਸੋਨੀਆ ਨੂੰ ਲਿਖੀ ਚਿੱਠੀ, ਕਿਹਾ ਸਿਆਸੀ ਘਟਨਾਕ੍ਰਮ ਪੰਜਾਬ ਦੀਆਂ ਚਿੰਤਾਵਾਂ 'ਤੇ ਆਧਾਰਿਤ ਨਹੀਂ
. . .  about 3 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਮੁੱਖ ਮੰਤਰੀ ਦਾ ਅਹੁਦਾ ਛੱਡਣ ਤੋਂ ਪਹਿਲਾ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖਿਆ ਤੇ ਪਿਛਲੇ 5 ਮਹੀਨਿਆਂ ਤੋਂ ਚੱਲ ਰਹੇ ਸਿਆਸੀ ਘਮਸਾਣ ਤੋਂ ਦੁਖੀ ਹੋਣ ਬਾਰੇ ਲਿਖਿਆ। ਉਨ੍ਹਾਂ ਨੇ ਪੱਤਰ ਵਿਚ ਲਿਖਿਆ ਕਿ ਘਟਨਾਕ੍ਰਮ...
ਸ਼ੁਤਰਾਣਾ ਵਿਚ ਗੁਟਕਾ ਸਾਹਿਬ ਦੀ ਬੇਅਦਬੀ
. . .  about 4 hours ago
ਸ਼ੁਤਰਾਣਾ, 19 ਸਤੰਬਰ (ਬਲਦੇਵ ਸਿੰਘ ਮਹਿਰੋਕ) - ਪਟਿਆਲਾ ਜ਼ਿਲ੍ਹਾ ਦੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਵਿਖੇ ਗੁਟਕਾ ਸਾਹਿਬ ਨਾਲੀ ਵਿਚ ਸੁੱਟ ਕੇ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਾਸੀਆਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਕਥਿਤ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ...
ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਸਿੱਖ ਹੋਵੇ - ਅੰਬਿਕਾ ਸੋਨੀ
. . .  about 4 hours ago
ਨਵੀਂ ਦਿੱਲੀ, 19 ਸਤੰਬਰ - ਕਾਂਗਰਸੀ ਆਗੂ ਅੰਬਿਕਾ ਸੋਨੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੇ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਇਨਕਾਰ ਕਰ ਦਿੱਤਾ ਪ੍ਰੰਤੂ ਸੂਬੇ ਦਾ ਮੁੱਖ ਮੰਤਰੀ ਸਿੱਖ ਹੀ ਹੋਣਾ ਚਾਹੀਦਾ ਹੈ...
ਪੰਜਾਬ ਵਿਚ ਬਣਾਏ ਜਾ ਸਕਦੇ ਹਨ ਦੋ ਉਪ ਮੁੱਖ ਮੰਤਰੀ
. . .  about 4 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਵਿਚ ਨਵਾਂ ਮੁੱਖ ਮੰਤਰੀ ਬਣਾਏ ਜਾਣ ਦੇ ਨਾਲ-ਨਾਲ ਪਾਰਟੀ ਦਾ ਅੰਦਰੂਨੀ ਵਿਵਾਦ ਖ਼ਤਮ ਕਰਨ ਲਈ 2 ਉਪ ਮੁੱਖ ਮੰਤਰੀ ਬਣਾਏ ਜਾਣ 'ਤੇ ਚਰਚਾ ਚੱਲ ਰਹੀ ਹੈ...
ਕਾਂਗਰਸੀ ਆਗੂ ਸੁਨੀਲ ਜਾਖੜ ਦੇ ਘਰ ਕਾਂਗਰਸੀ ਆਗੂਆਂ ਦਾ ਲੱਗਿਆ ਤਾਂਤਾ
. . .  about 5 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਸਾਬਕਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਪੰਚਕੂਲਾ ਸਥਿਤ ਗ੍ਰਹਿ ਵਿਖੇ ਵਿਧਾਇਕਾਂ ਤੇ ਕਾਂਗਰਸੀ ਆਗੂਆਂ ਦਾ ਤਾਂਤਾ ਲੱਗਿਆ...
ਕੁਝ ਘੰਟਿਆਂ ਅੰਦਰ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਦਾ ਹੋਵੇਗਾ ਐਲਾਨ - ਰੰਧਾਵਾ
. . .  about 5 hours ago
ਚੰਡੀਗੜ੍ਹ, 19 ਸਤੰਬਰ - ਕਾਂਗਰਸ ਵਿਧਾਇਕ ਤੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਦਾ ਕੁਝ ਘੰਟਿਆਂ ਅੰਦਰ ਐਲਾਨ ਹੋ ਜਾਵੇਗਾ...
ਸਿੱਧੂ ਨੇ ਕਿਹਾ ਮੈਨੂੰ ਬਣਾਓ ਮੁੱਖ ਮੰਤਰੀ ?
. . .  about 5 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦਾ ਮੁੱਖ ਮੰਤਰੀ ਕੌਣ ਹੋਵੇਗਾ ਇਸ ਨੂੰ ਲੈ ਕੇ ਅਜੇ ਵੀ ਪੇਚ ਫਸਿਆ ਹੋਇਆ ਚੰਡੀਗੜ੍ਹ 'ਚ ਸੁਨੀਲ ਜਾਖੜ, ਹਰੀਸ਼ ਰਾਵਤ, ਹਰੀਸ਼ ਚੌਧਰੀ ਸਮੇਤ ਹੋਰ ਆਗੂਆਂ ਦੀਆਂ ਮੀਟਿੰਗਾਂ ਦਾ ਦੌਰ ਜਾਰੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸਿੱਧੂ...
ਕੈਪਟਨ ਕਾਂਗਰਸ ਦੇ ਸਨਮਾਨਜਨਕ ਆਗੂ, ਪਾਰਟੀ ਨੂੰ ਨਹੀਂ ਪਹੁੰਚਾਉਣਗੇ ਨੁਕਸਾਨ - ਅਸ਼ੋਕ ਗਹਿਲੋਤ
. . .  about 6 hours ago
ਜੈਪੁਰ, 19 ਸਤੰਬਰ - ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਟਵੀਟ ਕਰਕੇ ਲਿਖਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਸਨਮਾਨਜਨਕ ਸੀਨੀਅਰ ਲੀਡਰ ਹਨ ਅਤੇ ਉਹ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਲਈ ਕੋਈ ਵੀ ਅਜਿਹਾ ਕਦਮ ਨਹੀਂ ਚੁੱਕਣਗੇ ਤੇ ਉਹ ਹਮੇਸ਼ਾ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੇ ਰਹਿਣਗੇ...
ਅੰਬਿਕਾ ਸੋਨੀ ਨੇ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਕੀਤਾ ਇਨਕਾਰ - ਮੀਡੀਆ ਰਿਪੋਰਟਾਂ
. . .  about 6 hours ago
ਚੰਡੀਗੜ੍ਹ, 19 ਸਤੰਬਰ - ਪੰਜਾਬ ਵਿਚ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਅੱਜ ਐਲਾਨ ਹੋਵੇਗਾ। ਜਿਸ ਲਈ ਕਾਂਗਰਸੀ ਵਿਧਾਇਕਾਂ ਵਲੋਂ ਸੋਨੀਆ ਗਾਂਧੀ ਦੇ ਫ਼ੈਸਲੇ ਦੀ ਉਡੀਕ...
ਸੜਕ ਹਾਦਸੇ ਵਿਚ 4 ਜੀਆਂ ਸਮੇਤ 5 ਲੋਕ ਜ਼ਖ਼ਮੀ
. . .  about 6 hours ago
ਤਪਾ ਮੰਡੀ, 19 ਸਤੰਬਰ (ਪ੍ਰਵੀਨ ਗਰਗ) - ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਘੁੰਨਸ ਕੱਟ ਨੇੜੇ ਇਕ ਕਾਰ ਟਰੱਕ ਦੇ ਪਿਛਲੇ ਪਾਸੇ ਟਕਰਾਉਣ ਉਪਰੰਤ ਪਲਟ ਜਾਣ ਕਾਰਨ ਕਾਰ ਵਿਚ ਸਵਾਰ ਇਕ...
ਇਕ ਹੋਰ ਵਿਧਾਇਕ ਦਲ ਦੀ ਮੀਟਿੰਗ ਦੀ ਨਹੀਂ ਹੈ ਲੋੜ - ਪਰਗਟ ਸਿੰਘ
. . .  about 5 hours ago
ਚੰਡੀਗੜ੍ਹ, 19 ਸਤੰਬਰ - ਪੰਜਾਬ ਵਿਚ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਅੱਜ ਐਲਾਨ ਹੋਵੇਗਾ। ਜਿਸ ਲਈ ਕਾਂਗਰਸੀ ਵਿਧਾਇਕਾਂ ਵਲੋਂ ਸੋਨੀਆ ਗਾਂਧੀ ਦੇ ਫ਼ੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਉੱਥੇ ਹੀ, ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ...
ਸੋਨੀਆ ਗਾਂਧੀ ਦੇ ਫ਼ੈਸਲੇ ਦਾ ਹੋ ਰਿਹਾ ਇੰਤਜ਼ਾਰ, ਸੁਨੀਲ ਜਾਖੜ ਦੀ ਰਿਹਾਇਸ਼ ਵਿਖੇ ਪਹੁੰਚ ਰਹੇ ਵਿਧਾਇਕ
. . .  about 5 hours ago
ਚੰਡੀਗੜ੍ਹ, 19 ਸਤੰਬਰ - ਪੰਜਾਬ ਵਿਚ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਅੱਜ ਐਲਾਨ ਹੋਵੇਗਾ। ਜਿਸ ਲਈ ਕਾਂਗਰਸੀ ਵਿਧਾਇਕਾਂ ਵਲੋਂ ਸੋਨੀਆ ਗਾਂਧੀ ਦੇ ਫ਼ੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਬਹੁਤ ਸਾਰੇ ਵਿਧਾਇਕ ਸੁਨੀਲ ਜਾਖੜ ਦੀ ਰਿਹਾਇਸ਼ ਵਿਖੇ ਪਹੁੰਚ ਰਹੇ ਹਨ...
ਪੰਜਾਬ ਤੋਂ ਬਾਅਦ ਰਾਜਸਥਾਨ ਕਾਂਗਰਸ ਵਿਚ ਹਲਚਲ
. . .  about 7 hours ago
ਜੈਪੁਰ, 19 ਸਤੰਬਰ - ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਦਿੱਤੇ ਗਏ ਅਸਤੀਫ਼ੇ ਤੋਂ ਬਾਅਦ ਰਾਜਸਥਾਨ ਦੀ ਅਸ਼ੋਕ ਗਹਿਲੋਤ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਵਿਚਕਾਰ ਵੀ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 9 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਹਰ ਕੰਮ ਤੋਂ ਪਹਿਲਾਂ ਮਨੁੱਖੀ ਜੀਵਨ ਬਚਾਉਣਾ ਸਭ ਤੋਂ ਵੱਡਾ ਧਰਮ ਹੈ। -ਲਾਲ ਬਹਾਦਰ ਸ਼ਾਸਤਰੀ

ਸੰਪਾਦਕੀ

ਕਾਮਿਆਂ ਦੀ ਵਾਪਸੀ

ਇਕ ਵਾਰ ਫਿਰ ਕੋਰੋਨਾ ਨੇ ਦੇਸ਼ ਵਿਚ ਜਿਸ ਤਰ੍ਹਾਂ ਦਾ ਹਮਲਾ ਕੀਤਾ ਹੈ, ਉਸ ਨਾਲ ਪਿਛਲੇ ਸਾਲ ਵਾਂਗ ਸਭ ਪਾਸੇ ਉਥਲ-ਪੁਥਲ ਹੁੰਦੀ ਦਿਖਾਈ ਦੇ ਰਹੀ ਹੈ। ਜੀਵਨ ਦੀ ਗੱਡੀ ਇਕ ਵਾਰ ਫਿਰ ਲੀਹੋਂ ਲਹਿੰਦੀ ਜਾ ਰਹੀ ਹੈ। ਦੇਸ਼ ਦੇ ਬਹੁਤੇ ਹਿੱਸਿਆਂ 'ਚੋਂ ਮਰੀਜ਼ਾਂ ਦੀ ਵਧਦੀ ਗਿਣਤੀ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਦੇ ਪ੍ਰਚੰਡ ਹੋਣ ਨਾਲ -ਪੱਛਮੀ ਬੰਗਾਲ ਵਿਚ ਵਧ ਰਹੀਆਂ ਹਨ ਭਾਜਪਾ ਦੀਆਂ ਮੁਸ਼ਕਿਲਾਂ

 ਪੱਛਮੀ ਬੰਗਾਲ ਦੀਆਂ ਚੋਣਾਂ ਨੂੰ ਅੱਠ ਪੜਾਵਾਂ ਵਿਚ ਕਰਾਉਣ ਦਾ ਭਾਰਤੀ ਜਨਤਾ ਪਾਰਟੀ ਦਾ ਫ਼ੈਸਲਾ ਉਸ ਦੇ ਖਿਲਾਫ਼ ਹੀ ਜਾ ਰਿਹਾ ਜਾਪਦਾ ਹੈ। ਇਹ ਸੱਚ ਹੈ ਕਿ ਵੋਟਿੰਗ ਅੱਠ ਗੇੜਾਂ ਵਿਚ ਕਰਵਾਉਣ ਦਾ ਫ਼ੈਸਲਾ ਰਸਮੀ ਤੌਰ 'ਤੇ ਭਾਰਤ ਦੇ ਚੋਣ ਕਮਿਸ਼ਨ ਦਾ ਹੈ, ਪਰ ਕਿਸੇ ਨੂੰ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਹ ਫ਼ੈਸਲਾ ਕਮਿਸ਼ਨ ਨੇ ਭਾਜਪਾ ਦੀ ਇੱਛਾ ਅਨੁਸਾਰ ਹੀ ਲਿਆ ਸੀ। ਇਸ ਪਿੱਛੇ ਭਾਰਤੀ ਜਨਤਾ ਪਾਰਟੀ ਦਾ ਮੁਲਾਂਕਣ ਇਹ ਸੀ ਕਿ ਲੰਬੇ ਸਮੇਂ ਤੱਕ ਚੋਣ ਪ੍ਰਚਾਰ ਜਾਰ ਰਹਿਣ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੱਧ ਤੋਂ ਵੱਧ ਰੈਲੀਆਂ ਵਿਚ ਭਾਸ਼ਨ ਦੇਣ ਦਾ ਮੌਕਾ ਮਿਲੇਗਾ ਅਤੇ ਆਪਣੇ ਭਾਸ਼ਨਾਂ ਨਾਲ ਉਹ ਲੋਕਾਂ ਨੂੰ ਪ੍ਰਭਾਵਿਤ ਕਰਕੇ ਭਾਜਪਾ ਦੀ ਜਿੱਤ ਦਾ ਰਾਹ ਪੱਧਰਾ ਕਰਨਗੇ। ਇਹ ਕਹਿਣ ਦੀ ਲੋੜ ਨਹੀਂ ਹੈ ਕਿ ਸ੍ਰੀ ਨਰਿੰਦਰ ਮੋਦੀ ਭਾਜਪਾ ਨੂੰ ਜਿਤਾਉਣ ਵਿਚ ਸਹਾਈ ਹੁੰਦੇ ਰਹੇ ਹਨ। ਭਾਸ਼ਨ ਦਿੰਦੇ ਸਮੇਂ ਉਹ ਲੋਕਾਂ ਦੀ ਨਬਜ਼ ਨੂੰ ਟੋਂਹਦੇ ਹਨ ਅਤੇ ਉਨ੍ਹਾਂ ਦੇ ਭਾਸ਼ਨਾਂ ਨੂੰ ਵਾਰ-ਵਾਰ ਖ਼ਬਰ ਚੈਨਲ ਦਿਖਾਉਂਦੇ ਹਨ, ਜਿਸ ਨਾਲ ਉਨ੍ਹਾਂ ਦਾ ਪ੍ਰਭਾਵ ਕਈ ਗੁਣਾ ਵਧ ਜਾਂਦਾ ਹੈ। ਉਸ ਦਾ ਅਸਰ ਇਹ ਹੁੰਦਾ ਹੈ ਕਿ ਉਨ੍ਹਾਂ ਦੇ ਵਿਰੋਧੀ ਵੀ ਉਨ੍ਹਾਂ ਦੇ ਮੁਰੀਦ ਹੋਣ ਲਗਦੇ ਹਨ। ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਸੁਤੰਤਰ ਸੋਚ ਵਾਲੇ ਵੋਟਰ, ਜਿਨ੍ਹਾਂ ਦਾ ਕਿਸੇ ਖ਼ਾਸ ਪਾਰਟੀ ਜਾਂ ਵਿਚਾਰਧਾਰਾ ਨਾਲ ਲਗਾਅ ਨਹੀਂ ਹੁੰਦਾ, ਉਹ ਵੋਟਿੰਗ ਤੋਂ ਠੀਕ ਪਹਿਲਾਂ ਮੋਦੀ ਦੇ ਭਾਸ਼ਨਾਂ ਦੇ ਪ੍ਰਭਾਵ ਨਾਲ ਭਾਜਪਾ ਨੂੰ ਵੋਟਾਂ ਪਾਉਣ ਲਈ ਤਿਆਰ ਹੋ ਜਾਂਦੇ ਹਨ।
ਆਪਣੇ ਇਸ ਕਰਿਸ਼ਮੇ (ਜੋ ਮੀਡੀਆ ਵਲੋਂ ਹੋਰ ਵੀ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ) ਦਾ ਲਾਭ ਪਹੁੰਚਾਉਣ ਲਈ ਪੱਛਮੀ ਬੰਗਾਲ ਦੀਆਂ ਚੋਣਾਂ ਨੂੰ 8 ਗੇੜਾਂ ਵਿਚ ਕਰਵਾਉਣ ਦਾ ਐਲਾਨ ਕੀਤਾ ਗਿਆ। ਮਮਤਾ ਬੈਨਰਜੀ ਨੇ ਇਸ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਵੋਟਿੰਗ ਛੇਤੀ ਤੋਂ ਛੇਤੀ ਕਰਵਾਈ ਜਾਵੇ, ਪਰ ਉਨ੍ਹਾਂ ਦੀ ਗੱਲ ਦੀ ਸੁਣਵਾਈ ਨਹੀਂ ਹੋਈ। ਪਰ ਪੱਛਮੀ ਬੰਗਾਲ ਵਿਚ ਕੋਰੋਨਾ ਵਿਸਫੋਟ ਨੇ ਮਮਤਾ ਬੈਨਰਜੀ ਨੂੰ ਸਹੀ ਸਾਬਤ ਕੀਤਾ ਅਤੇ ਬਾਕੀ 3 ਗੇੜਾਂ ਨੂੰ ਇਕੱਠਿਆਂ ਕਰਵਾਉਣ ਦੀ ਮੰਗ ਮਮਤਾ ਨੇ ਫਿਰ ਕੀਤੀ ਹੈ ਅਤੇ ਉਨ੍ਹਾਂ ਨੂੰ ਇਹ ਮੁੱਦਾ ਵੀ ਲੱਭ ਗਿਆ ਹੈ, ਜਿਸ ਦੀ ਕਾਟ ਨਾ ਤਾਂ ਸ੍ਰੀ ਨਰਿੰਦਰ ਮੋਦੀ ਕੋਲ ਹੈ ਅਤੇ ਨਾ ਹੀ ਉਨ੍ਹਾਂ ਦੇ ਬੁਲਾਰੇ ਵਜੋਂ ਵਿਵਹਾਰ ਕਰ ਰਹੇ ਮੀਡੀਆ ਕੋਲ।
ਹਰੇਕ ਬੀਤਦੇ ਦਿਨ ਦੇ ਨਾਲ ਪੱਛਮੀ ਬੰਗਾਲ ਵਿਚ ਦੇਸ਼ ਦੇ ਹੋਰਾਂ ਹਿੱਸਿਆਂ ਦੀ ਤਰ੍ਹਾਂ ਕੋਰੋਨਾ ਬਦ ਤੋਂ ਬਦਤਰ ਸਥਿਤੀ ਵਿਚ ਪੁੱਜਦਾ ਜਾ ਰਿਹਾ ਹੈ। ਇਸ ਨੇ ਮਮਤਾ ਬੈਨਰਜੀ ਨੂੰ ਕਈ ਮਾਅਨਿਆਂ ਵਿਚ ਵੱਡੇ ਹਥਿਆਰ ਮੁਹੱਈਆ ਕਰਵਾ ਦਿੱਤੇ ਹਨ। ਸਭ ਤੋਂ ਪਹਿਲਾਂ ਤਾਂ ਉਹ ਭਾਰਤੀ ਜਨਤਾ ਪਾਰਟੀ ਨੂੰ ਲੰਬੀ ਮਿਆਦ ਵਾਲੇ ਚੋਣ ਪ੍ਰਚਾਰ ਲਈ ਜ਼ਿੰਮੇਵਾਰ ਦੱਸ ਰਹੇ ਹਨ, ਜਿਸ ਕਾਰਨ ਕੋਰੋਨਾ ਫੈਲ ਰਿਹਾ ਹੈ, ਕਿਉਂਕਿ ਰੋਡ ਸ਼ੋਅ ਅਤੇ ਚੋਣ ਰੈਲੀਆਂ ਦੌਰਾਨ ਸਰੀਰਕ ਦੂਰੀ ਸੰਭਵ ਨਹੀਂ ਹੁੰਦੀ। ਇਸ ਤੋਂ ਇਲਾਵਾ ਕੋਰੋਨਾ ਦੇ ਵਧਦੇ ਮਾਮਲਿਆਂ ਲਈ ਵੀ ਭਾਰਤੀ ਜਨਤਾ ਪਾਰਟੀ ਸਿਰ ਦੋਸ਼ ਮੜ੍ਹਨ ਵਿਚ ਉਹ ਪਿੱਛੇ ਨਹੀਂ ਹੈ। ਉਹ ਕਹਿ ਰਹੀ ਹੈ ਅਤੇ ਸਹੀ ਹੀ ਕਹਿ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਹੋਰਾਂ ਰਾਜਾਂ ਤੋਂ ਆਪਣੇ ਆਗੂਆਂ ਅਤੇ ਵਰਕਰਾਂ ਨੂੰ ਪੱਛਮੀ ਬੰਗਾਲ ਚੋਣ ਪ੍ਰਚਾਰ ਕਰਨ ਲਈ ਲਿਆ ਰਹੀ ਹੈ ਅਤੇ ਬਾਹਰ ਤੋਂ ਆਏ ਉਹ ਲੋਕ ਹੀ ਬੰਗਾਲ ਦੇ ਲੋਕਾਂ ਵਿਚ ਲਾਗ ਫੈਲਾ ਰਹੇ ਹਨ।
ਵੋਟਿੰਗ ਦੇ 8 ਗੇੜਾਂ ਦਾ ਠੀਕਰਾ ਤਾਂ ਭਾਰਤੀ ਜਨਤਾ ਪਾਰਟੀ ਭਾਰਤ ਦੇ ਚੋਣ ਕਮਿਸ਼ਨ ਸਿਰ ਭੰਨ ਸਕਦੀ ਹੈ ਪਰ ਉਹ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੀ ਕਿ ਹੋਰਾਂ ਰਾਜਾਂ ਤੋਂ ਲੱਖਾਂ ਵਰਕਰਾਂ ਅਤੇ ਹਜ਼ਾਰਾਂ ਛੋਟੇ ਵੱਡੇ ਵਰਕਰਾਂ ਨੂੰ ਉਸ ਨੇ ਬੰਗਾਲ ਦੀਆਂ ਚੋਣਾਂ ਵਿਚ ਝੋਕਿਆ ਹੋਇਆ ਹੈ। ਮੋਦੀ ਅਤੇ ਅਮਿਤ ਸ਼ਾਹ ਦੀਆਂ ਰੈਲੀਆਂ ਵਿਚ ਵੱਡੀਆਂ ਭੀੜਾਂ ਦਿਖਾਉਣ ਲਈ ਉੱਥੇ ਨਾ ਸਿਰਫ ਗੁਆਂਢੀ ਉੜੀਸਾ, ਝਾਰਖੰਡ, ਬਿਹਾਰ ਅਤੇ ਆਸਾਮ ਤੋਂ ਲੋਕਾਂ ਨੂੰ ਢੋਅ ਕੇ ਲਿਆਂਦਾ ਜਾ ਰਿਹਾ ਹੈ ਸਗੋਂ ਉੱਤਰ ਪ੍ਰਦੇਸ਼ ਅਤੇ ਦਿੱਲੀ ਤੋਂ ਵੀ ਭਾਜਪਾ ਦੇ ਲੋਕ ਉੱਥੇ ਪਹੁੰਚੇ ਹੋਏ ਹਨ। ਭਾਜਪਾ ਦੇ ਇਸ ਜਮਾਵੜੇ 'ਤੇ ਵਧਦੇ ਕੋਰੋਨਾ ਮਾਮਲਿਆਂ ਦਾ ਦੋਸ਼ ਮਮਤਾ ਬੈਨਰਜੀ ਦੇਸ਼ ਦੀ ਸੱਤਾਧਾਰੀ ਪਾਰਟੀ ਸਿਰ ਸੁੱਟ ਰਹੀ ਹੈ ਅਤੇ ਲੋਕ ਇਸ ਵਿਚ ਸਚਾਈ ਦਾ ਅੰਸ਼ ਵੇਖ ਰਹੇ ਹਨ। ਇਸ ਦਾ ਅਸਰ ਉਨ੍ਹਾਂ ਸੁਤੰਤਰ ਸੋਚ ਵਾਲੇ ਵੋਟਰਾਂ 'ਤੇ ਪੈਣਾ ਸੁਭਾਵਿਕ ਹੈ, ਜਿਨ੍ਹਾਂ ਨੂੰ ਪ੍ਰਭਾਵਿਤ ਕਰਨ ਲਈ ਵੋਟਿੰਗ 8 ਗੇੜਾਂ ਵਿਚ ਕਰਵਾਈ ਜਾ ਰਹੀ ਸੀ।
ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਕੋਲ ਹੁਣ ਮੁੱਦਿਆਂ ਦੀ ਘਾਟ ਹੋ ਗਈ ਹੈ। ਉਨ੍ਹਾਂ ਦੇ ਨੇਤਾਵਾਂ ਦੇ ਭੱਥੇ ਵਿਚ ਜਿੰਨੇ ਤੀਰ ਸਨ, ਉਹ ਸਾਰੇ ਛੱਡੇ ਜਾ ਚੁੱਕੇ ਹਨ। ਮਮਤਾ 'ਤੇ ਭਤੀਜਾਵਾਦ ਦਾ ਦੋਸ਼ ਘਸ ਚੁੱਕਾ ਹੈ। ਕਟ ਮਨੀ ਅਤੇ ਤੋਲਾਬਾਜ਼ੀ ਸੁਣ-ਸੁਣ ਵੀ ਲੋਕ ਥੱਕ ਚੁੱਕੇ ਹਨ। ਜਿੰਨਾ ਫ਼ਿਰਕੂ ਧਰੁਵੀਕਰਨ ਦੀ ਕੋਸ਼ਿਸ਼ ਭਾਜਪਾ ਕਰ ਸਕਦੀ ਸੀ, ਉਸ ਤੋਂ ਜ਼ਿਆਦਾ ਪਹਿਲਾਂ ਹੀ ਕਰ ਚੁੱਕੀ ਹੈ। ਮਮਤਾ ਬੈਨਰਜੀ 'ਤੇ ਨਿੱਜੀ ਹਮਲੇ ਵੀ ਬਹੁਤ ਹੋਏ ਹਨ ਪਰ ਜੇਕਰ ਪੱਛਮੀ ਬੰਗਾਲ ਤੋਂ ਬਾਹਰ ਦੇ ਲੋਕ ਉੱਥੋਂਂ ਦੀ ਇਕ ਔਰਤ 'ਤੇ ਜ਼ਿਆਦਾ ਹਮਲੇ ਕਰਨਗੇ ਤਾਂ ਖੇਡ ਪੁੱਠੀ ਵੀ ਪੈ ਸਕਦੀ ਹੈ ਅਤੇ ਜਵਾਬੀ ਪ੍ਰਤੀਕਰਮ ਵੀ ਮਿਲ ਸਕਦਾ ਹੈ। ਜਾਤ ਦਾ ਪੱਤਾ ਭਾਜਪਾ ਜਿੰਨਾ ਖੇਡ ਸਕਦੀ ਸੀ, ਖੇਡ ਚੁੱਕੀ ਹੈ।
ਇਸ ਲਈ ਮੋਦੀ ਸਣੇ ਹੋਰਾਂ ਨੇਤਾਵਾਂ ਕੋਲ ਹੁਣ ਕੁਝ ਹੋਰ ਕਹਿਣ ਲਈ ਬਚਿਆ ਹੀ ਨਹੀਂ। ਉਨ੍ਹਾਂ ਨੇ ਜੋ ਕੁਝ ਕਿਹਾ ਹੈ, ਉਸ ਨੂੰ ਕਿੱਲ੍ਹ ਕਿੱਲ੍ਹ ਕੇ ਗੋਦੀ ਮੀਡੀਆ ਪਹਿਲਾਂ ਹੀ ਲੋਕਾਂ ਕੋਲ ਪਹੁੰਚਾ ਚੁੱਕਾ ਹੈ। ਇਸ ਲਈ ਲੋਕਾਂ ਵਿਚ ਇਹ ਉਤਸੁਕਤਾ ਨਹੀਂ ਰਹਿ ਗਈ ਕਿ ਮੋਦੀ ਜੀ ਹੁਣ ਕੀ ਕਹਿਣਗੇ। ਹੁਣ ਉਹ ਜੋ ਵੀ ਬੋਲਣਗੇ, ਪੁਰਾਣਾ ਹੀ ਬੋਲਣਗੇ, ਜਿਸ ਨੂੰ ਜਨਤਾ ਪਹਿਲਾਂ ਹੀ ਕਈ ਵਾਰ ਸੁਣ ਚੁੱਕੀ ਹੈ। ਦੂਜੇ ਪਾਸੇ ਮਮਤਾ ਬੈਨਰਜੀ ਨੂੰ ਕੋਰੋਨਾ ਵਿਸਫੋਟ ਦਾ ਨਵਾਂ ਮੁੱਦਾ ਮਿਲ ਗਿਆ ਹੈ। ਉਹ ਕਹਿ ਰਹੀ ਹੈ ਕਿ ਉਨ੍ਹਾਂ ਨੇ ਤਾਂ ਇਸ ਬਿਮਾਰੀ 'ਤੇ ਕੰਟਰੋਲ ਰੱਖਿਆ ਸੀ ਅਤੇ ਬੰਗਾਲ ਵਿਚ 100 ਤੋਂ ਵੀ ਘੱਟ ਲੋਕ ਪ੍ਰਤੀਦਿਨ ਪੀੜਤ ਹੋ ਰਹੇ ਸਨ ਪਰ ਲੋਕਾਂ ਨੂੰ ਟੀਕਾ ਦੇ ਕੇ ਹਮੇਸ਼ਾ ਲਈ ਸੁਰੱਖਿਅਤ ਕਰਨ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਸੀ, ਪਰ ਉਸ ਨੇ ਇਹ ਕੰਮ ਪੂਰਾ ਨਹੀਂ ਕੀਤਾ। ਰਾਜ ਸਰਕਾਰ ਪੈਸੇ ਦੇ ਕੇ ਟੀਕਾ ਖਰੀਦਣਾ ਚਾਹੁੰਦੀ ਸੀ ਤਾਂ ਕਿ ਲੋਕਾਂ ਨੂੰ ਟੀਕਾ ਲਗਾਇਆ ਜਾ ਸਕੇ ਪਰ ਕੇਂਦਰ ਨੇ ਪੈਸੇ ਲੈ ਕੇ ਵੀ ਟੀਕਾ ਬੰਗਾਲ ਸਰਕਾਰ ਨੂੰ ਨਹੀਂ ਦਿੱਤਾ। ਕੂਚ ਬਿਹਾਰ ਵਿਚ ਸੀ.ਆਈ.ਐਸ.ਐਫ. ਵਲੋਂ ਗੋਲੀ ਚਲਾਉਣ ਦਾ ਇਕ ਨਵਾਂ ਮੁੱਦਾ ਵੀ ਮਮਤਾ ਨੂੰ ਮਿਲ ਗਿਆ ਹੈ। ਉਸ ਗੋਲੀ ਕਾਂਡ ਦਾ ਸਮਰਥਨ ਕਰ ਕੇ ਭਾਰਤੀ ਜਨਤਾ ਪਾਰਟੀ ਫਸ ਗਈ ਹੈ। ਚੋਣ ਕਮਿਸ਼ਨ ਨੇ ਮਮਤਾ ਦੇ ਪ੍ਰਚਾਰ 'ਤੇ 24 ਘੰਟੇ ਦੀ ਰੋਕ ਲਗਾ ਦਿੱਤੀ ਤਾਂ ਉਨ੍ਹਾਂ ਨੂੰ ਇਕ ਹੋਰ ਮੁੱਦਾ ਮਿਲ ਗਿਆ, ਜਿਸ ਦਾ ਫਾਇਦਾ ਉਨ੍ਹਾਂ ਨੂੰ ਉਸੇ ਤਰ੍ਹਾਂ ਮਿਲੇਗਾ, ਜਿਵੇਂ ਕਿ 1995 ਦੀਆਂ ਚੋਣਾਂ ਵਿਚ ਬਿਹਾਰ ਵਿਚ ਲਾਲੂ ਯਾਦਵ ਨੂੰ ਮਿਲਿਆ ਸੀ। ਉਸ ਸਮੇਂ ਲਾਲੂ ਨੂੰ ਨੋਟਿਸ ਮਿਲਦੇ ਸਨ ਅਤੇ ਲਾਲੂ ਉਸ ਨੋਟਿਸ ਨੂੰ ਹੀ ਮੁੱਦਾ ਬਣਾ ਕੇ ਹਮਦਰਦੀ ਪ੍ਰਾਪਤ ਕਰਦੇ ਸਨ। ਜ਼ਾਹਰ ਹੈ ਕਿ ਵੋਟਿੰਗ ਵਿਚ ਦੇਰੀ ਹੁਣ ਮਮਤਾ ਦੇ ਪੱਖ ਵਿਚ ਜਾ ਰਹੀ ਹੈ ਅਤੇ ਭਾਰਤੀ ਜਨਤਾ ਪਾਰਟੀ ਦੇ ਮੁਲਾਂਕਣ ਗੜਬੜਾਉਂਦੇ ਜਾ ਰਹੇ ਹਨ।
(ਸੰਵਾਦ)

 

ਖ਼ਬਰ ਸ਼ੇਅਰ ਕਰੋ

 

ਕੋਵਿਡ ਦੇ ਇਕਾਂਤਵਾਸ ਦਾ ਸਾਹਮਣਾ ਕਿਵੇਂ ਕੀਤਾ ਜਾਏ?

ਨਾ ਸਿਰਫ ਸਾਡੇ ਦੇਸ਼ ਵਿਚ, ਸਗੋਂ ਵਿਸ਼ਵ ਭਰ ਵਿਚ ਕੋਰੋਨਾ ਦੀ ਮਾਮੂਲੀ ਗਿਰਾਵਟ ਦੇ ਨਾਲ, ਰੋਕਥਾਮ ਉਪਾਵਾਂ ਬਾਰੇ ਇਕ ਖੁਸ਼ਫ਼ਹਿਮੀ ਪੈਦਾ ਹੋ ਗਈ ਸੀ। ਜ਼ਿੰਦਗੀ ਦੇ ਕੰਮਕਾਰ ਤਾਂ ਰੁਕ ਨਹੀਂ ਸਕਦੇ, ਪਰ ਜਦੋਂ ਸਥਿਤੀ ਅਨੁਕੂਲ ਨਹੀਂ ਹੁੰਦੀ ਤਾਂ ਜੀਵਨ ਸ਼ੈਲੀ ਵਿਚ ਕੁਝ ...

ਪੂਰੀ ਖ਼ਬਰ »

ਲੋਕ ਵਿਰੋਧੀ ਹੁੰਦਾ ਜਾ ਰਿਹਾ ਹੈ ਸੱਤਾ ਦਾ ਕਿਰਦਾਰ

ਦੇਸ਼ ਦੇ ਅੰਦਰ ਮੌਜੂਦਾ ਸਥਿਤੀ ਵਿਚ ਜਿਸ ਰਾਜਨੀਤਕ ਪ੍ਰਬੰਧ ਅਧੀਨ ਸਰਕਾਰਾਂ ਚੱਲ ਰਹੀਆਂ ਹਨ, ਉਸ ਬਾਰੇ ਜਦੋਂ ਅਸੀਂ ਦੇਖਦੇ ਹਾਂ ਤਾਂ ਇੰਜ ਮਹਿਸੂਸ ਹੁੰਦਾ ਹੈ ਕਿ ਇਕ ਮਾਫੀਆ ਰਾਜਨੀਤਕ ਪਾਰਟੀਆਂ ਵਜੋਂ ਤਾਕਤਵਰ ਹੋ ਕੇ ਦੇਸ਼ ਦੀ ਸੱਤਾ ਉੱਤੇ ਵੱਖ-ਵੱਖ ਰੂਪਾਂ ਵਿਚ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX