ਤਾਜਾ ਖ਼ਬਰਾਂ


ਲੌਂਗੋਵਾਲ ’ਚ ਨਹੀਂ ਰੁਕਿਆ ਡੇਂਗੂ ਦਾ ਕਹਿਰ, ਅੱਜ ਹੋਈ ਪੰਜਵੀਂ ਮੌਤ
. . .  10 minutes ago
ਲੌਂਗੋਵਾਲ, 24 ਅਕਤੂਬਰ (ਵਿਨੋਦ, ਖੰਨਾ) ਲੌਂਗੋਵਾਲ ਵਿਖੇ ਡੇਂਗੂ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਇੱਥੇ ਇਕੋ ਪਰਿਵਾਰ ’ਚ 3 ਮੌਤਾਂ ਤੋਂ ਬਾਅਦ ਲਗਾਤਾਰ ਹੋ ਰਹੀਆਂ ਮੌਤਾਂ ਕਾਰਨ ਘਰਾਂ ਦੇ ਘਰ ਬਰਬਾਦ ਹੋ ਰਹੇ ਹਨ। ਅੱਜ ਇੱਥੋਂ ਦੇ ਕਾਰੋਬਾਰੀ...
ਰੂਸ ਵਿਚ ਕੋਰੋਨਾ ਦੇ ਵਧੇ ਮਾਮਲੇ , ਸੇਂਟ ਪੀਟਰਸਬਰਗ ਵਿਚ 30 ਅਕਤੂਬਰ ਤੋਂ 7 ਨਵੰਬਰ ਤੱਕ ਤਾਲਾਬੰਦੀ
. . .  about 1 hour ago
ਬੇਮੌਸਮੀ ਮੀਂਹ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ - ਉਪ ਮੁੱਖ ਮੰਤਰੀ ਸੋਨੀ
. . .  about 1 hour ago
ਅੰਮ੍ਰਿਤਸਰ , 24 ਅਕਤੂਬਰ -ਉਪ ਮੁੱਖ ਮੰਤਰੀ ਸ੍ਰੀ ਓ. ਪੀ .ਸੋਨੀ ਨੇ ਕਿਹਾ ਹੈ ਕਿ ਪੰਜਾਬ ਵਿਚ ਕੱਲ੍ਹ ਅਤੇ ਅੱਜ ਪਏ ਬੇਮੌਸਮੀ ਮੀਂਹ ਕਾਰਨ ਕਿਸਾਨਾਂ ਦਾ ਜੋ ਨੁਕਸਾਨ ਹੋਇਆ ਹੈ, ਸਰਕਾਰ ਉਸ ਦਾ ਯੋਗ ਮੁਆਵਜ਼ਾ ਦੇਵੇਗੀ। ਅੱਜ ...
ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਮੋਦੀ ਦੇ ਇਸ਼ਾਰੇ 'ਤੇ ਚੱਲ ਰਹੀਆਂ - ਰਾਘਵ ਚੱਢਾ
. . .  about 2 hours ago
ਨਵੀਂ ਦਿੱਲੀ, 24 ਅਕਤੂਬਰ - ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ 'ਚ ਸਾਰੀਆਂ ਰਾਜਨੀਤਿਕ ਪਾਰਟੀਆਂ ਕੇਜਰੀਵਾਲ ਖ਼ਿਲਾਫ਼ ਹੋਈਆਂ ਇੱਕਜੁੱਟ। ਕੇਜਰੀਵਾਲ ਦੇ ਵਧਦੇ ਕਦਮਾਂ....
ਭਾਰਤ ਦੀ ਜਿੱਤ ਲਈ ਲੁਧਿਆਣਾ 'ਚ ਹਵਨ ਯੱਗ
. . .  about 2 hours ago
ਲੁਧਿਆਣਾ,24 ਅਕਤੂਬਰ (ਪਰਮਿੰਦਰ ਸਿੰਘ ਅਹੂਜਾ) ਭਾਰਤ ਤੇ ਪਾਕਿਸਤਾਨ ਵਿਚਾਲੇ ਸ਼ਾਮ ਨੂੰ ਹੋਣ ਵਾਲੇ ਕ੍ਰਿਕਟ ਮੈਚ ਵਿਚ ਭਾਰਤ ਦੀ ਜਿੱਤ ਲਈ ਅੱਜ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਲੋਕਾਂ ਵਲੋਂ ਪ੍ਰਾਰਥਨਾਵਾਂ ਕੀਤੀਆਂ ਜਾ ਰਹੀਆਂ ਹਨ। ਜਿਸ ਤਹਿਤ ਹੈਬੋਵਾਲ ਦੇ ....
ਪੰਜਾਬ ਭਾਜਪਾ ਦਾ ਕਾਂਗਰਸ ਦੀ ਟਵਿੱਟਰ ਵਾਰ 'ਤੇ ਹਮਲਾ
. . .  about 2 hours ago
ਚੰਡੀਗੜ੍ਹ, 24 ਅਕਤੂਬਰ - ਭਾਜਪਾ ਦੇ ਜਨਰਲ ਸਕੱਤਰ ਡਾਕਟਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਇਹ ਸਾਰਾ ਡਰਾਮਾ ਅਤੇ ਖਾਣਾ ਕਾਂਗਰਸ ਹਾਈ ਕਮਾਂਡ ਵਲੋਂ ਪੰਜਾਬ ਦੇ ਅਸਲ ਮੁੱਦਿਆਂ ਤੋਂ ਪੰਜਾਬੀਆਂ ਦਾ ਧਿਆਨ ਹਟਾਉਣ ਲਈ ਰਚਿਆ ਗਿਆ ਡਰਾਮਾ ਹੈ। ਸਿੱਧੂ ਅਤੇ ਮਨੀਸ਼ ਤਿਵਾੜੀ....
ਹਰਦੇਵ ਸਿੰਘ ਹੰਜਰਾ ਵਰਕਰਾਂ ਸਮੇਤ ਅਕਾਲੀ ਦਲ 'ਚ ਹੋਏ ਸ਼ਾਮਿਲ
. . .  about 2 hours ago
ਚੰਡੀਗੜ੍ਹ,24 ਅਕਤੂਬਰ (ਸੁਰਿੰਦਰਪਾਲ) ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਵਿਧਾਨ ਸਭਾ ਹਲਕਾ ਸੁਨਾਮ ਤੋਂ ਅਕਾਲੀ ਦਲ ਦੇ ਉਮੀਦਵਾਰ ਬਲਦੇਵ ਮਾਨ, ਹਰਦੇਵ ਸਿੰਘ ਹੰਜਰਾ (ਸਾਬਕਾ ਚੇਅਰਮੈਨ ਨਗਰ ਨਿਗਮ ਸੁਨਾਮ) ਵਰਕਰਾਂ ਸਮੇਤ ਅਕਾਲੀ ਦਲ...
ਸਬ ਡਿਵੀਜ਼ਨ ਤਪਾ ਦੇ ਓਮ ਪ੍ਰਕਾਸ਼ ਹੋਣਗੇ ਐੱਸ.ਡੀ.ਐਮ.
. . .  about 2 hours ago
ਤਪਾ ਮੰਡੀ 24 ਅਕਤੂਬਰ( ਵਿਜੇ ਸ਼ਰਮਾ ) ਪੰਜਾਬ ਸਰਕਾਰ ਵਲੋਂ ਵੱਡੇ ਪੱਧਰ 'ਤੇ ਕੀਤੀਆਂ ਤਾਜ਼ਾ ਬਦਲੀਆਂ ਮੁਤਾਬਿਕ ਤਪਾ ਸਬ ਡਵੀਜ਼ਨ ਦੇ ਐੱਸ.ਡੀ.ਐਮ. ਓਮ ਪ੍ਰਕਾਸ਼ ਹੋਣਗੇ। ਦੱਸਣਯੋਗ ਹੈ ਕਿ ਐੱਸ.ਡੀ.ਐਮ....
ਸੜਕ ਹਾਦਸੇ 'ਚ ਭਰਾ ਦੀ ਮੌਤ, ਦੋ ਭੈਣਾਂ ਜ਼ਖ਼ਮੀ
. . .  about 3 hours ago
ਲਹਿਰਾਗਾਗਾ, 24 ਅਕਤੂਬਰ (ਅਸ਼ੋਕ ਗਰਗ) ਸਥਾਨਕ ਟਰੱਕ ਯੂਨੀਅਨ ਵਾਲੀ ਸਾਈਡ ਓਵਰ ਬ੍ਰਿਜ ਕੋਲ ਟਰੱਕ ਤੇ ਮੋਟਰ ਸਾਈਕਲ ਵਿਚਕਾਰ ਹੋਈ ਟੱਕਰ ਵਿਚ ਮੋਟਰਸਾਈਕਲ ਸਵਾਰ ਇਕ ਨੌਜਵਾਨ ਦੀ ਮੌਤ ਅਤੇ ਉਸ ਦੀਆਂ ਦੋ ਭੈਣਾਂ ਦੇ ਜ਼ਖਮੀ ਹੋ ਜਾਣ ਦੀ ਦੁਖਦਾਈ....
ਬੇਮੌਸਮੀ ਬਰਸਾਤ ਕਾਰਨ ਝੋਨੇ ਦੀ ਖ਼ਰੀਦ ਤੇ ਵਾਢੀ 'ਤੇ ਲੱਗੀ ਬਰੇਕ
. . .  about 3 hours ago
ਲਹਿਰਾਗਾਗਾ, 24 ਅਕਤੂਬਰ (ਅਸ਼ੋਕ ਗਰਗ) ਅੱਜ ਤੜਕਸਾਰ ਹੋਈ ਤੇਜ਼ ਬਰਸਾਤ ਕਾਰਨ ਝੋਨੇ ਦੀ ਵਾਢੀ ਅਤੇ ਖ਼ਰੀਦ ਪ੍ਰਬੰਧਾਂ ਵਿਚ ਆਈ ਤੇਜ਼ੀ ਨੂੰ ਇਕਦਮ ਬਰੇਕਾਂ ਲੱਗ ਗਈਆਂ ਹਨ। ਬਰਸਾਤ ਕਾਰਨ ਕਿਸਾਨਾਂ ਦੀ ਚਿੰਤਾ ਵਧ ਗਈ ਹੈ। ਕਿਸਾਨਾਂ ਵਲੋਂ ਮੰਡੀਆਂ ਵਿਚ ਝੋਨੇ ਦੀਆਂ ....
ਭਾਰੀ ਮੀਂਹ ਅਤੇ ਗੜੇਮਾਰੀ ਨੇ 1121 ਦੀ ਫ਼ਸਲ 'ਤੇ ਫੇਰਿਆ ਸੁਹਾਗਾ
. . .  about 3 hours ago
ਬੱਚੀਵਿੰਡ, 24 ਅਕਤੂਬਰ (ਬਲਦੇਵ ਸਿੰਘ ਕੰਬੋ) -ਕੱਲ੍ਹ ਸ਼ਾਮ ਭਾਰੀ ਬਾਰਸ਼ ਅਤੇ ਗੜੇਮਾਰੀ ਨਾਲ ਬੱਚੀ ਵਿੰਡ ਅਤੇ ਇਸ ਦੇ ਆਸ-ਪਾਸ ਦੇ ਖੇਤਰ ਵਿਚ ਬਾਸਮਤੀ ਦੀ 1121 ਕਿਸਮ ਦੀ ਫ਼ਸਲ ਦੇ ਸੱਥਰ ਵਿਛ ਗਏ। ਕਿਸਾਨਾਂ ਨੇ ਦੱਸਿਆ ਕਿ ਇਸ ਬੇਮੌਸਮੀ....
ਭੜੀ ਇਲਾਕੇ 'ਚ ਕਿਸਾਨਾਂ ਦੀ ਝੋਨੇ ਦੀ ਫ਼ਸਲ ਦਾ ਹੋਇਆ ਨੁਕਸਾਨ
. . .  about 3 hours ago
ਭੜੀ,28ਅਕਤੂਬਰ (ਭਰਪੂਰ ਸਿੰਘ ਹਵਾਰਾ) - ਇਲਾਕੇ ਦੇ ਪਿੰਡਾਂ ਸੈਦਪੁਰਾ, ਰਾਏਪੁਰ ਮਾਜਰੀ, ਮੀਰਪੁਰ, ਖੇੜੀ ਨੌਧ ਸਿੰਘ, ਬੌੜ,ਢੋਲੇਵਾਲ, ਹਰਗਣਾਂ ਆਦਿ ਵਿਚ ਲੰਘੀ ਰਾਤ ਗੜੇਮਾਰੀ ਦੇ ਸਮਾਚਾਰ ਹਨ। ਪ੍ਰਾਪਤ ਜਾਣਕਾਰੀ ਮੁਤਾਬਿਕ ਰਾਤੀਂ ਕਰੀਬ ਇਕ ਵਜੇ ਦੇ ਲਗਭਗ....
ਤੇਜ਼ ਬਰਸਾਤ ਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਉਮੀਦਾਂ 'ਤੇ ਫੇਰਿਆ ਪਾਣੀ
. . .  about 4 hours ago
ਮੰਡੀ ਘੁਬਾਇਆ,24ਅਕਤੂਬਰ (ਅਮਨ ਬਵੇਜਾ)- ਸ਼ਨੀਵਾਰ ਦੀ ਦੇਰ ਸ਼ਾਮ ਨੂੰ ਆਏ ਤੇਜ਼ ਹਨੇਰੀ ਝੱਖੜ ਦੇ ਨਾਲ ਹੋਈ ਤੇਜ਼ ਬਰਸਾਤ ਦੇ ਨਾਲ ਕਿਸਾਨਾਂ ਵਲੋਂ ਪੁੱਤਾਂ ਵਾਂਗ ਪਾਲੀ ਫ਼ਸਲ ਬਰਸਾਤ ਦੀ ਭੇਟ ਚੜ੍ਹਨ ਦਾ ਸਮਾਚਾਰ ਪ੍ਰਾਪਤ ...
ਹਿਮਾਚਲ ਪ੍ਰਦੇਸ਼: ਲਾਹੌਲ-ਸਪਿਤੀ ਜ਼ਿਲ੍ਹੇ ਦੇ ਕਈ ਹਿੱਸਿਆਂ ਵਿਚ ਹੋਈ ਬਰਫ਼ਬਾਰੀ
. . .  about 4 hours ago
ਹਿਮਾਚਲ ਪ੍ਰਦੇਸ਼, 24 ਅਕਤੂਬਰ - ਲਾਹੌਲ-ਸਪਿਤੀ ਜ਼ਿਲ੍ਹੇ ਦੇ ਕਈ ਹਿੱਸਿਆਂ ਵਿਚ ਹੋਈ ....
ਅਣਕਿਆਸੀ ਬਾਰਸ਼ ਨਾਲ ਫ਼ਸਲਾਂ ਨੁਕਸਾਨੀਆਂ
. . .  about 4 hours ago
ਮਮਦੋਟ,24 ਅਕਤੂਬਰ (ਸੁਖਦੇਵ ਸਿੰਘ ਸੰਗਮ) :-ਬੀਤੀ ਰਾਤ ਮਮਦੋਟ ਇਲਾਕੇ ਵਿਚ ਹੋਈ ਅਣਕਿਆਸੀ ਬਾਰਸ਼ ਕਾਰਨ ਕਿਸਾਨਾਂ ਦੇ ਨਾਲ ਨਾਲ ਵਪਾਰੀ ਵਰਗ ਨੂੰ ਵੀ ਨੁਕਸਾਨ ਉਠਾਉਣਾ ਪਿਆ । ਇਸ ਦੌਰਾਨ ਬਾਰਸ਼ ਅਤੇ ਤੇਜ ਹਵਾਵਾਂ...
ਬੇ-ਮੌਸਮੀ ਬਰਸਾਤ ਨੇ ਕਿਸਾਨਾਂ ਦੀਆਂ ਆਸਾਂ 'ਤੇ ਫੇਰਿਆ ਪਾਣੀ
. . .  1 minute ago
ਕੌਹਰੀਆਂ (ਸੰਗਰੂਰ), 24 ਅਕਤੂਬਰ-(ਮਾਲਵਿੰਦਰ ਸਿੰਘ ਸਿੱਧੂ)- ਹਲਕਾ ਦਿੜ੍ਹਬਾ ਦੇ ਪਿੰਡਾਂ ਵਿਚ ਬੀਤੀ ਰਾਤ ਤੋਂ ਰੁੱਕ-ਰੁੱਕ ਕੇ ਹੋ ਰਹੀ ਭਾਰੀ ਬਰਸਾਤ ਨੇ ਝੋਨੇ ਦੀ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਿਤ ਕੀਤੀ ਹੈ। ਖੇਤਾਂ ਵਿਚ ਖੜੀਆਂ ਝੋਨੇ ਦੀਆਂ ਪੱਕੀਆਂ...
ਗ੍ਰਹਿ ਮੰਤਰੀ ਅਮਿੱਤ ਸ਼ਾਹ ਨੇ ਆਈ.ਆਈ.ਟੀ. ਜੰਮੂ ਦੇ ਨਵੇਂ ਕੈਂਪਸ ਦਾ ਕੀਤਾ ਉਦਘਾਟਨ
. . .  about 5 hours ago
ਜੰਮੂ-ਕਸ਼ਮੀਰ, 24 ਅਕਤੂਬਰ - ਕੇਂਦਰੀ ਗ੍ਰਹਿ ਮੰਤਰੀ ਅਮਿੱਤ ਸ਼ਾਹ ਨੇ ਆਈ.ਆਈ.ਟੀ. ਜੰਮੂ ਦੇ ਨਵੇਂ ਕੈਂਪਸ ਦਾ ਉਦਘਾਟਨ ....
ਪੰਜਾਬ ਕਾਂਗਰਸ ਦੇ ਆਗੂ ਬੱਚਿਆਂ ਵਾਂਗ ਲੜ ਰਹੇ ਨੇ - ਮਨੀਸ਼ ਤਿਵਾੜੀ
. . .  about 5 hours ago
ਨਵੀਂ ਦਿੱਲੀ, 24 ਅਕਤੂਬਰ - ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਟਵੀਟ ਕਰਕੇ ਕਿਹਾ ਕਿ ਕਾਂਗਰਸ ਨੂੰ ਅਸਲ ਮੁੱਦਿਆਂ ਵੱਲ ਧਿਆਨ ਦੇਣ ਲਈ ਕਿਹਾ ....
ਸਰਹੱਦੀ ਖੇਤਰ 'ਚ ਬੀਤੀ ਰਾਤ ਬਰਸਾਤ,ਗੜੇ ਮਾਰੀ ਨੇ ਕਿਸਾਨਾਂ ਦੀਆਂ ਝੋਨੇ ਤੇ ਬਾਸਮਤੀ ਨੂੰ ਕੀਤਾ ਤਬਾਹ
. . .  about 6 hours ago
ਖੇਮਕਰਨ,24 ਅਕਤੂਬਰ(ਰਾਕੇਸ਼ ਬਿੱਲਾ) ਸਰਹੱਦੀ ਖੇਤਰ 'ਚ ਬੀਤੀ ਰਾਤ ਭਾਰੀ ਮੀਹ ਪੈਣ 'ਤੇ ਨਾਲ ਹੋਈ ਗੜੇ ਮਾਰੀ ਨੇ ਕਿਸਾਨਾਂ ਦੀ ਮੰਡੀਆਂ 'ਚ ਪਈ ਝੋਨੇ ਦੀ ਫ਼ਸਲ ਤੇ ਖੇਤਾਂ 'ਚ ਖੜੀ ਬਾਸਮਤੀ 1121 ਨੂੰ ਤਬਾਹ ਕਰ ਦਿੱਤਾ ਹੈ। ਇਲਾਕੇ ਦੀਆਂ ਮੰਡੀਆਂ 'ਚ ਪਿਆ ਝੋਨਾ ਬਰਸਾਤੀ ਪਾਣੀ ਦੀ ...
ਖੁੱਲ੍ਹੇ ਅਸਮਾਨ ਥੱਲੇ ਪਈ ਝੋਨੇ ਦੀ ਫ਼ਸਲ ਮੀਂਹ ਦੇ ਪਾਣੀ ਨਾਲ ਹੋਈ ਗਿੱਲੀ
. . .  about 6 hours ago
ਤਪਾ ਮੰਡੀ 24 ਅਕਤੂਬਰ( ਵਿਜੇ ਸ਼ਰਮਾ ) ਬੀਤੀ ਰਾਤ ਪਈ ਤੇਜ਼ ਬਰਸਾਤ ਅਤੇ ਚੱਲੀਆਂ ਤੇਜ਼ ਹਵਾਵਾਂ ਕਰਕੇ ਝੋਨੇ ਦੀ ਫ਼ਸਲ ਖੇਤਾਂ ਵਿਚ ਵਿਛ ਗਈ ਹੈ ਅਤੇ ਖੁੱਲ੍ਹੇ ਅਸਮਾਨ ਥੱਲੇ ਅਨਾਜ ਮੰਡੀਆਂ ਵਿਚ ਫ਼ਸਲ ਭਿੱਜ ਗਈ ਹੈ। ਜਿਸ....
ਮੀਂਹ ਤੇ ਝੱਖੜ ਨਾਲ ਕਿਸਾਨਾਂ ਦੀਆਂ ਆਸਾਂ ਪਾਣੀ 'ਚ ਡੁੱਬੀਆਂ
. . .  about 6 hours ago
ਸੰਧਵਾਂ,24 ਅਕਤੂਬਰ(ਪ੍ਰੇਮੀ ਸੰਧਵਾਂ) ਸੰਧਵਾਂ ਅਤੇ ਆਸ-ਪਾਸ ਦੇ ਇਲਾਕੇ ਵਿਚ ਭਾਰੀ ਮੀਂਹ ਤੇ ਝੱਖੜ ਨਾਲ ਜਿੱਥੇ ਝੋਨੇ ਦੀ ਫ਼ਸਲ ਬੁਰੀ ਤਰ੍ਹਾਂ ਬਰਬਾਦ ਹੋ ਗਈ। ਉੱਥੇ ਗੰਨੇ ਦੀ ਫ਼ਸਲ ਵੀ ਡਿਗ ਪਈ। ਜਿਸ ਕਾਰਨ ਕਿਸਾਨਾਂ ਦੀਆਂ....
ਅਸੀਂ 31 ਅਕਤੂਬਰ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਉਂਦੇ ਹਾਂ,ਸਾਨੂੰ ਘੱਟੋ-ਘੱਟ ਇਕ ਗਤੀਵਿਧੀ ਨਾਲ ਜੁੜਨਾ ਚਾਹੀਦਾ ਜੋ ਰਾਸ਼ਟਰੀ ਏਕਤਾ ਨੂੰ ਵਧਾਵਾ ਦਿੰਦੀ - ਪ੍ਰਧਾਨ ਮੰਤਰੀ
. . .  about 7 hours ago
ਨਵੀਂ ਦਿੱਲੀ, 24 ਅਕਤੂਬਰ - 'ਮਨ ਕੀ ਬਾਤ' ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ 31 ਅਕਤੂਬਰ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਉਂਦੇ ਹਾਂ। ਸਾਨੂੰ ਘੱਟੋ-ਘੱਟ ਇਕ ਗਤੀਵਿਧੀ ਨਾਲ ਜੁੜਨਾ ....
ਮੈਂ ਆਪਣੇ ਦੇਸ਼ ਦੇ ਲੋਕਾਂ ਦੀਆਂ ਸਮਰੱਥਾਵਾਂ ਤੋਂ ਜਾਣੂ ਹਾਂ, ਮੈਨੂੰ ਪਤਾ ਸੀ ਕਿ ਸਾਡੇ ਸਿਹਤ ਕਰਮਚਾਰੀ ਦੇਸ਼ ਵਾਸੀਆਂ ਨੂੰ ਟੀਕਾਕਰਨ ਕਰਨ 'ਚ ਕੋਈ ਕਸਰ ਨਹੀਂ ਛੱਡਣਗੇ - ਪ੍ਰਧਾਨ ਮੰਤਰੀ
. . .  about 7 hours ago
ਨਵੀਂ ਦਿੱਲੀ, 24 ਅਕਤੂਬਰ - 'ਮਨ ਕੀ ਬਾਤ' ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਂ ਆਪਣੇ ਦੇਸ਼ ਦੇ ਲੋਕਾਂ ਦੀਆਂ ਸਮਰੱਥਾਵਾਂ ਤੋਂ ਜਾਣੂ ਹਾਂ। ਮੈਨੂੰ ਪਤਾ ਸੀ ਕਿ ਸਾਡੇ ...
ਅੱਜ 100 ਕਰੋੜ ਕੋਵਿਡ-19 ਟੀਕਿਆਂ ਤੋਂ ਬਾਅਦ ਦੇਸ਼ ਨਵੀਂ ਊਰਜਾ ਨਾਲ ਅੱਗੇ ਵਧ ਰਿਹਾ - ਪ੍ਰਧਾਨ ਮੰਤਰੀ
. . .  about 7 hours ago
ਨਵੀਂ ਦਿੱਲੀ, 24 ਅਕਤੂਬਰ - 'ਮਨ ਕੀ ਬਾਤ' ਰਾਹੀਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ 100 ਕਰੋੜ ਕੋਵਿਡ-19 ਟੀਕਿਆਂ ਤੋਂ ਬਾਅਦ ਦੇਸ਼ ਨਵੀਂ ਊਰਜਾ ਨਾਲ ਅੱਗੇ ਵਧ ਰਿਹਾ ਹੈ। ਸਾਡੇ ਟੀਕਾਕਰਨ ਪ੍ਰੋਗਰਾਮ ਦੀ ਸਫਲਤਾ ਵਿਸ਼ਵ....
ਉੱਤਰਾਖੰਡ ਦੇ ਮੁੱਖ ਮੰਤਰੀ ਹਲਵਾਣੀ 'ਚ ਭਾਰੀ ਮੀਂਹ ਕਾਰਨ ਨੁਕਸਾਨੇ ਗਏ ਗੋਲਾ ਨਦੀ ਪੁਲ ਦਾ ਨਿਰੀਖਣ ਕਰਦੇ ਹੋਏ
. . .  about 7 hours ago
ਉੱਤਰਾਖੰਡ,24 ਅਕਤੂਬਰ - ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਹਲਵਾਣੀ 'ਚ ਭਾਰੀ ਮੀਂਹ ਕਾਰਨ ਨੁਕਸਾਨੇ ਗਏ ਗੋਲਾ ਨਦੀ ਪੁਲ ਦਾ ਨਿਰੀਖਣ ਕਰਦੇ ਹੋਏ। ਮੁੱਖ ਮੰਤਰੀ ਨੇ ਸਬੰਧਿਤ ਅਧਿਕਾਰੀਆਂ ਨੂੰ ਪੁਲ ਦੇ ਖਰਾਬ ਹੋਏ ਹਿੱਸੇ ਨੂੰ ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 9 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਹਰ ਕੰਮ ਤੋਂ ਪਹਿਲਾਂ ਮਨੁੱਖੀ ਜੀਵਨ ਬਚਾਉਣਾ ਸਭ ਤੋਂ ਵੱਡਾ ਧਰਮ ਹੈ। -ਲਾਲ ਬਹਾਦਰ ਸ਼ਾਸਤਰੀ

ਸ੍ਰੀ ਮੁਕਤਸਰ ਸਾਹਿਬ

ਮਲੋਟ ਦੀਆਂ ਮੰਡੀਆਂ 'ਚ 10 ਲੱਖ 16 ਹਜ਼ਾਰ 670 ਕੁਇੰਟਲ ਕਣਕ ਦੀ ਹੋਈ ਖ਼ਰੀਦ-ਸੈਕਟਰੀ ਸਿੱਧੂ

ਮਲੋਟ, 20 ਅਪ੍ਰੈਲ (ਅਜਮੇਰ ਸਿੰਘ ਬਰਾੜ)-ਹੁਣ ਤੱਕ ਮਲੋਟ ਹਲਕੇ ਅਧੀਨ ਪੈਂਦੀਆਂ ਸਾਰੀਆਂ ਦਾਣਾ ਮੰਡੀਆਂ 'ਚ 10 ਲੱਖ 16 ਹਜ਼ਾਰ 670 ਕੁਇੰਟਲ ਕਣਕ ਦੀ ਖ਼ਰੀਦ ਹੋ ਚੁੱਕੀ ਹੈ, ਜਿੰਨ੍ਹਾਂ 'ਚੋਂ ਤਿੰਨ ਲੱਖ 38 ਹਜ਼ਾਰ 320 ਕੁਇੰਟਲ ਕਣਕ ਦੀ ਲਿਫ਼ਟਿੰਗ ਹੋ ਚੁੱਕੀ ਹੈ | ਇਹ ਦਾਅਵਾ ...

ਪੂਰੀ ਖ਼ਬਰ »

ਮੰਡੀਆਂ 'ਚ ਬਾਰਦਾਨਾ ਨਾ ਆਉਣ ਦੇ ਰੋਸ ਵਜੋਂ ਕਿਸਾਨਾਂ ਵਲੋਂ ਵੇਅਰਹਾਊਸ ਦਫ਼ਤਰ ਦਾ ਘਿਰਾਓ

ਸ੍ਰੀ ਮੁਕਤਸਰ ਸਾਹਿਬ, 20 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹੇ ਦੀਆਂ ਮੰਡੀਆਂ ਵਿਚ ਬਾਰਦਾਨੇ ਦੀ ਵੱਡੀ ਘਾਟ ਕਾਰਨ ਕਿਸਾਨਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਵੇਅਰਹਾਊਸ ਅਫ਼ਸਰ ਮੈਡਮ ਮਨਦੀਪ ਕੌਰ ਨਾਲ ਰਾਬਤਾ ਕਾਇਮ ਕਰਨ ਉਪਰੰਤ ...

ਪੂਰੀ ਖ਼ਬਰ »

ਬੀ.ਡੀ.ਪੀ.ਓ. ਦਫ਼ਤਰ ਵਿਖੇ ਕੋਵਿਡ ਵੈਕਸੀਨੇਸ਼ਨ ਕੈਂਪ ਲਗਾਇਆ

ਸ੍ਰੀ ਮੁਕਤਸਰ ਸਾਹਿਬ, 20 ਅਪ੍ਰੈਲ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਸਰਬੱਤ ਦੇ ਭਲੇ ਲਈ ਅੱਜ ਬੀ.ਡੀ.ਪੀ.ਓ. ਦਫ਼ਤਰ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ ਅਤੇ ਪਾਠ ਉਪਰੰਤ ਸਿਹਤ ਵਿਭਾਗ ਵਲੋਂ ਇਥੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ...

ਪੂਰੀ ਖ਼ਬਰ »

ਕੋਈ ਵੀ ਸਰਕਾਰੀ ਸਕੂਲ ਦਸਤਾਵੇਜ਼ਾਂ ਦੀ ਕਮੀ ਕਾਰਨ ਬੱਚੇ ਨੂੰ ਦਾਖ਼ਲੇ ਤੋਂ ਇਨਕਾਰ ਨਹੀਂ ਕਰੇਗਾ-ਸਿੱਖਿਆ ਅਧਿਕਾਰੀ

ਸ੍ਰੀ ਮੁਕਤਸਰ ਸਾਹਿਬ, 20 ਅਪ੍ਰੈਲ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਸਕੂਲ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੇ ਦਾਖ਼ਲਿਆਂ ਵਿਚ ਇਜ਼ਾਫਾ ਕਰਕੇ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈਆਂ ਜਾ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਦੁਕਾਨਦਾਰ ਮਹਿਲਾ ਦੀ ਚੈਨ ਝਪਟ ਕੇ ਫ਼ਰਾਰ

ਮਲੋਟ, 20 ਅਪ੍ਰੈਲ (ਅਜਮੇਰ ਸਿੰਘ ਬਰਾੜ)-ਇਲਾਕੇ 'ਚ ਆਏ ਦਿਨ ਚੋਰੀ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ | ਅੱਜ ਵਾਪਰੀ ਘਟਨਾ 'ਚ ਪਿੰਡ ਦਾਨੇਵਾਲਾ ਵਿਖੇ ਦੋ ਮੋਟਰਸਾਈਕਲ ਸਵਾਰ ਇਕ ਦੁਕਾਨਦਾਰ ਔਰਤ ਨੂੰ ਚਕਮਾ ਦੇ ਕੇ ਉਸ ਦੀ ਸੋਨੇ ਦੀ ਚੈਨ ਨੂੰ ਝਪਟ ਕੇ ...

ਪੂਰੀ ਖ਼ਬਰ »

ਸ੍ਰੀ ਮੁਕਤਸਰ ਸਾਹਿਬ ਵਿਖੇ 99 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ-ਇਕ ਹੋਰ ਮਰੀਜ਼ ਦੀ ਮੌਤ

ਸ੍ਰੀ ਮੁਕਤਸਰ ਸਾਹਿਬ, 20 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 99 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਸ੍ਰੀ ਮੁਕਤਸਰ ਸਾਹਿਬ ਦੇ 24, ਮਲੋਟ 36, ਗਿੱਦੜਬਾਹਾ 10, ਪਿੰਡ ਮਲੋਟ 3, ਪਿੰਡ ਸੋਥਾ 4, ਅਕਾਲਗੜ੍ਹ 1, ਹੁਸਨਰ ...

ਪੂਰੀ ਖ਼ਬਰ »

ਸ਼ੁੱਭਦੀਪ ਸਿੰਘ ਬਿੱਟੂ ਨਗਰ ਕੌਂਸਲ ਮਲੋਟ ਦੇ ਪ੍ਰਧਾਨ ਤੇ ਵੀਰ ਰਾਜਪਾਲ ਮੀਤ ਪ੍ਰਧਾਨ ਬਣੇ

ਮਲੋਟ, 20 ਅਪ੍ਰੈਲ (ਅਜਮੇਰ ਸਿੰਘ ਬਰਾੜ, ਪਾਟਿਲ)-ਪਿਛਲੇ 2 ਮਹੀਨਿਆਂ ਤੋਂ ਲਟਕ ਰਹੀ ਮਲੋਟ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਮਾਮਲਾ ਅੱਜ ਸੁਲਝ ਗਿਆ ਹੈ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਵਾਰਡ ਨੰ: 27 ਦੇ ਕੌਂਸਲਰ ਸ: ਸ਼ੁੱਭਦੀਪ ਸਿੰਘ ਬਿੱਟੂ ਨੂੰ ਨਗਰ ...

ਪੂਰੀ ਖ਼ਬਰ »

ਕ੍ਰਿਸ਼ਨ ਕੁਮਾਰ ਸ਼ੰਮੀ ਤੇਰ੍ਹੀਆ ਨਗਰ ਕੌ ਾਸਲ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਬਣੇ

ਸ੍ਰੀ ਮੁਕਤਸਰ ਸਾਹਿਬ, 20 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰਧਾਨ ਦੀ ਚੋਣ ਲਈ ਮੀਟਿੰਗ ਹੋਈ | ਇਸ ਮੀਟਿੰਗ ਵਿਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਸ੍ਰੀ ਮੁਕਤਸਰ ਸਾਹਿਬ ਦੀ ਸਾਬਕਾ ...

ਪੂਰੀ ਖ਼ਬਰ »

ਬਾਰਦਾਨੇ ਦੀ ਕਿੱਲਤ ਤੋਂ ਤਪੇ ਕਿਸਾਨਾਂ ਨੇ ਵਰ੍ਹਦੇ ਮੀਂਹ 'ਚ ਖੜ੍ਹਾਈ ਰੱਖਿਆ ਪਨਸਪ ਦਾ ਇੰਸਪੈਕਟਰ

ਮੰਡੀ ਕਿੱਲਿ੍ਹਆਂਵਾਲੀ, 20 ਅਪ੍ਰੈਲ (ਇਕਬਾਲ ਸਿੰਘ ਸ਼ਾਂਤ)-ਪੰਜਾਬ ਦੀਆਂ ਮੰਡੀਆਂ 'ਚ ਮਾੜੇ ਪ੍ਰਬੰਧਾਂ ਸਦਕਾ 48 ਘੰਟਿਆਂ 'ਚ ਕਿਸਾਨਾਂ ਦੀ ਕਣਕ ਖ਼ਰੀਦ ਅਤੇ ਅਦਾਇਗੀ ਦੇ ਬਾਰੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਦਾਅਵਿਆਂ ਦਾ ਜਨਾਜ਼ਾ ਨਿਕਲ ਗਿਆ ਹੈ | ਤਿੰਨ ਦਿਨ ਤੋਂ ...

ਪੂਰੀ ਖ਼ਬਰ »

ਮਾਤਾ ਹਰਨਾਮ ਕੌਰ ਦੀਆਂ ਅਸਥੀਆਂ ਜ਼ਮੀਨ 'ਚ ਦੱਬ ਕੇ ਬੂਟਾ ਲਾਇਆ

ਗਿੱਦੜਬਾਹਾ, 20 ਅਪ੍ਰੈਲ ( ਥੇੜ੍ਹੀ)-ਸ਼ਿਵਰਾਜ ਸਿੰਘ ਰਾਜੂ ਦੀ ਮਾਤਾ ਹਰਨਾਮ ਕੌਰ ਪਾਲੋ (70 ਸਾਲ) ਧਰਮਪਤਨੀ ਮੁਖਤਿਆਰ ਸਿੰਘ ਲੀਲਾ ਦੰਦੀਵਾਲ ਵਾਸੀ ਗਿੱਦੜਬਾਹਾ ਦਾ ਅੱਜ ਅੰਗੀਠਾ ਸੰਭਲਾਣ ਤੇ ਫੁੱਲਾਂ ਦੀ ਰਸਮ ਅਦਾ ਕਰਦਿਆਂ ਪਾਣੀ ਨੂੰ ਪ੍ਰਦੂੁਸ਼ਿਤ ਹੋਣ ਤੋਂ ਬਚਾਉਣ ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ ਦੀ ਵਿਦਿਆਰਥਣ ਜੈਨੀਫ਼ਰ ਨੇ ਰਾਸ਼ਟਰ ਪੱਧਰ 'ਤੇ ਜਿੱਤਿਆ ਇਨਾਮ

ਮਲੋਟ, 20 ਅਪ੍ਰੈਲ (ਅਜਮੇਰ ਸਿੰਘ ਬਰਾੜ, ਪਾਟਿਲ)-ਸਥਾਨਕ ਡੀ.ਏ.ਵੀ. ਕਾਲਜ ਦੇ ਵਿਦਿਆਰਥੀ ਵੱਖ-ਵੱਖ ਕਾਲਜਾਂ ਵਿਚ ਹੋ ਰਹੇ ਆਨਲਾਈਨ ਮੁਕਾਬਲਿਆਂ ਵਿਚ ਹਿੱਸਾ ਲੈ ਰਹੇ ਹਨ | ਇਸ ਦੇ ਤਹਿਤ ਗੋਪੀਚੰਦ ਆਰੀਆ ਮਹਿਲਾ ਕਾਲਜ ਅਬੋਹਰ ਵਿਖੇ ਹੋਏ ਰਾਸ਼ਟਰ ਪੱਧਰੀ ਆਨਲਾਈਨ ਲੇਖ ਰਚਨਾ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰਾਂ ਨੇ ਖ਼ੂਨਦਾਨ ਕੈਂਪ ਲਗਾਇਆ

ਦੋਦਾ, 20 ਅਪ੍ਰੈਲ (ਰਵੀਪਾਲ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਦੋਦਾ ਵਲੋਂ ਪ੍ਰਧਾਨ ਗੁਰਮੀਤ ਸਿੰਘ ਗਿੱਲ ਦੀ ਅਗਵਾਈ ਹੇਠ ਇੱਥੇ ਡੇਰਾ ਬਾਬਾ ਧਿਆਨ ਦਾਸ ਵਿਖੇ ਬਲੱਡ ਬੈਂਕ ਦੀ ਮੰਗ 'ਤੇ ਖ਼ੂਨਦਾਨ ਕੈਂਪ ਲਾਇਆ ਗਿਆ | ਕੈਂਪ 'ਚ ਸੁਭਾਸ਼ ਚੰਦਰ ਅਰੋੜਾ ਡੀ.ਐਸ.ਪੀ ...

ਪੂਰੀ ਖ਼ਬਰ »

ਰੁਕ-ਰੁਕ ਕੇ ਹੋ ਰਹੀ ਬਾਰਸ਼ ਨੇ ਕਿਸਾਨਾਂ ਦੇ ਸਾਹ ਸੂਤੇ

ਮੰਡੀ ਬਰੀਵਾਲਾ, 20 ਅਪ੍ਰੈਲ (ਨਿਰਭੋਲ ਸਿੰਘ)-ਰੁਕ-ਰੁਕ ਹੋ ਰਹੀ ਬਾਰਸ਼ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ ਗਏ ਹਨ | ਬਾਰਸ਼ ਕਾਰਨ ਪੱਕੀ ਹੋਈ ਖੜ੍ਹੀ ਕਣਕ ਦਾ ਨੁਕਸਾਨ ਹੋਇਆ ਹੈ ਅਤੇ ਮੀਂਹ ਕਾਰਨ ਕਣਕ ਦੇ ਪੱਕੇ ਹੋਏ ਸਿੱਟੇ ਜ਼ਮੀਨ ਤੇ ਡਿੱਗ ਗਏ ਹਨ | ਇਸ ਤੋਂ ਇਲਾਵਾ ਤੂੜੀ ...

ਪੂਰੀ ਖ਼ਬਰ »

ਮੁਕਤਸਰ ਵਿਕਾਸ ਮਿਸ਼ਨ ਦੀ ਮੀਟਿੰਗ ਹੋਈ

ਸ੍ਰੀ ਮੁਕਤਸਰ ਸਾਹਿਬ, 20 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੀ ਮੀਟਿੰਗ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ ਦੀ ਪ੍ਰਧਾਨਗੀ ਹੇਠ ਸਥਾਨਕ ਸਿਟੀ ਹੋਟਲ ਵਿਖੇ ਹੋਈ | ਇਸ ਮੌਕੇ ਨੈਸ਼ਨਲ ਕੰਜਿਊਮਰ ਅਵੇਅਰਨੈੱਸ ਗਰੁੱਪ ਦੇ ...

ਪੂਰੀ ਖ਼ਬਰ »

ਆਰ.ਓ. ਪਲਾਂਟ ਲਾਏ ਜਾਣ ਦੀ ਮੰਗ

ਮੰਡੀ ਬਰੀਵਾਲਾ, 20 ਅਪ੍ਰੈਲ (ਨਿਰਭੋਲ ਸਿੰਘ)-ਰਾਮਕ੍ਰਿਸ਼ਨ ਸਿੰਘ, ਹਰਪਾਲ ਸਿੰਘ, ਨਰਿੰਦਰ ਸਿੰਘ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੱਕ ਮੋਤਲੇਵਾਲਾ ਵਿਚ ਆਰ.ਓ. ਪਲਾਂਟ ਨਾ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ...

ਪੂਰੀ ਖ਼ਬਰ »

ਨਗਰ ਕੌਂਸਲ ਦਾ ਪ੍ਰਧਾਨ ਬੰਦ ਲਿਫ਼ਾਫ਼ੇ ਵਿਚੋਂ ਨਾ ਕੱਢਿਆ ਜਾਵੇ-ਹਨੀ ਫ਼ੱਤਣਵਾਲਾ

ਸ੍ਰੀ ਮੁਕਤਸਰ ਸਾਹਿਬ, 20 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਦਾ ਪ੍ਰਧਾਨ ਬੰਦ ਲਿਫ਼ਾਫ਼ੇ ਵਿਚੋਂ ਨਾ ਕੱਢਿਆ ਜਾਵੇ ਅਤੇ ਲਿਫ਼ਾਫ਼ਾ ਕਲਚਰ ਲਾਗੂ ਨਾ ਕੀਤਾ ਜਾਵੇ | ਇਹ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਜਗਜੀਤ ...

ਪੂਰੀ ਖ਼ਬਰ »

ਸਟੇਟ ਇੰਸਟੀਚਿਊਟ ਮਾਹੂਆਣਾ ਵਿਖੇ ਪਲੇਸਮੈਂਟ ਕੈਂਪ ਲਾਇਆ

ਲੰਬੀ, 20 ਅਪੈ੍ਰਲ (ਮੇਵਾ ਸਿੰਘ)-ਪੰਜਾਬ ਸਰਕਾਰ ਦੇ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਸ੍ਰੀ ਮੁਕਤਸਰ ਸਾਹਿਬ ਵਲੋਂ ਸਟੇਟ ਇੰਸਟੀਚਿਊਟ ਆਫ਼ ਆਟੋਮੋਟਿਵ ਐਂਡ ਡਰਾਈਵਿੰਗ ਸਕਿਲਜ਼ ਮਾਹੂਆਣਾ ਸਟਾਫ਼ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਸਿਦਕ ਕੌਰ ਨੇ ਨੈਸ਼ਨਲ ਰੋਲਰ ਸਕੇਟਿੰਗ ਚੈਂਪੀਅਨਸ਼ਿਪ 'ਚ ਭਾਰਤ 'ਚੋਂ ਦੂਜਾ ਸਥਾਨ ਹਾਸਲ ਕੀਤਾ

ਸ੍ਰੀ ਮੁਕਤਸਰ ਸਾਹਿਬ, 20 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸਥਾਨਕ ਭਾਈ ਮਸਤਾਨ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਸਿਦਕ ਕੌਰ ਨੇ 58ਵੀਂ ਨੈਸ਼ਨਲ ਰੋਲਰ ਸਕੇਟਿੰਗ ਚੈਂਪੀਅਨਸ਼ਿਪ 2020-21 ਵਿਚ ਭਾਰਤ 'ਚੋਂ ਦੂਜਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ, ਸਕੂਲ ...

ਪੂਰੀ ਖ਼ਬਰ »

ਮੀਂਹ 'ਚ ਭਿੱਜਦੀ ਰਹੀ ਮੰਡੀ ਵਿਚ ਪਈ ਕਣਕ

ਮੰਡੀ ਕਿੱਲਿਆਂਵਾਲੀ, 20 ਅਪ੍ਰੈਲ (ਸ਼ਾਂਤ)- ਮਾਰਕੀਟ ਕਮੇਟੀ ਮਲੋਟ ਹੇਠਲੀ ਮੰਡੀ ਕਿੱਲਿਆਂਵਾਲੀ, ਮਲੋਟ, ਪੰਨੀਵਾਤਾ ਫੱਤਾ, ਲੰਬੀ ਸਮੇਤ ਕਰੀਬ ਪੰਜ ਦਰਜਨ ਖ਼ਰੀਦ ਕੇਂਦਰਾਂ 'ਤੇ ਅੱਜ ਲਗਾਤਾਰ ਮੀਂਹ ਕਾਰਨ 3 ਤੋਂ 4 ਲੱਖ ਕੁਇੰਟਲ ਤੋਂ ਵੱਧ ਕਣਕ ਮੀਂਹ ਕਾਰਨ ਭਿੱਜਣ ਦੀਆਂ ...

ਪੂਰੀ ਖ਼ਬਰ »

ਨਗਰ ਕੌਂਸਲ ਪ੍ਰਧਾਨ ਦੀ ਚੋਣ ਸਰਬਸੰਮਤੀ ਨਾਲ ਹੋਣਾ ਸ਼ੁੱਭ ਸ਼ਗਨ-ਰਾਜਾ ਵੜਿੰਗ

ਸ੍ਰੀ ਮੁਕਤਸਰ ਸਾਹਿਬ, 20 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਅਤੇ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਾਮ ਮੌਕੇ ਆਪਣੇ ਗ੍ਰਹਿ ਵਿਖੇ ਪ੍ਰੈੱਸ ਮਿਲਣੀ ਕੀਤੀ | ਇਸ ਮੌਕੇ ਨਗਰ ਕੌਂਸਲ ਦੇ ਨਵੇਂ ਚੁਣੇ ...

ਪੂਰੀ ਖ਼ਬਰ »

ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਕੈਂਪ ਲਗਾਇਆ

ਸ੍ਰੀ ਮੁਕਤਸਰ ਸਾਹਿਬ, 20 ਅਪ੍ਰੈਲ (ਹਰਮਹਿੰਦਰ ਪਾਲ)-ਸਿਹਤ ਵਿਭਾਗ ਵਲੋਂ ਪਿੰਡ ਚੱਕ ਕਾਲਾ ਸਿੰਘ ਵਾਲਾ ਦੇ ਆਂਗਣਵਾੜੀ ਸੈਂਟਰ 'ਚ ਵਿਸ਼ੇਸ਼ ਕੈਂਪ ਲਾਇਆ ਗਿਆ, ਜਿਸ ਦੌਰਾਨ ਪਿੰਡ ਦੀਆਂ ਗਰਭਵਤੀ ਔਰਤਾਂ ਤੇ ਬੱਚਿਆਂ ਨੂੰ ਮਾਰੂ ਰੋਗਾਂ ਤੋਂ ਬਚਾਉਣ ਲਈ ਟੀਕੇ ਲਗਵਾਏ ਗਏ | ...

ਪੂਰੀ ਖ਼ਬਰ »

ਸ੍ਰੀ ਦੁਰਗਾ ਅਸ਼ਟਮੀ ਮੌਕੇ ਹੋਇਆ ਕੰਜਕ ਪੂਜਣ

ਸ੍ਰੀ ਮੁਕਤਸਰ ਸਾਹਿਬ, 20 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ਼ਹਿਰ ਵਿਖੇ ਸ੍ਰੀ ਦੁਰਗਾ ਅਸ਼ਟਮੀ ਧੂਮਧਾਮ, ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ, ਮੰਦਰਾਂ ਅਤੇ ਘਰਾਂ ਵਿਚ ਮਾਤਾ ਦਾ ਪੂਜਣ ਹੋਇਆ | ਸ੍ਰੀ ਦੁਰਗਾ ਅਸ਼ਟਮੀ ਮੌਕੇ ਅੱਜ ਦਿਨ ਚੜ੍ਹਨ ਤੋਂ ਪਹਿਲਾਂ ਹੀ ਕੰਜਕ ...

ਪੂਰੀ ਖ਼ਬਰ »

ਅਸ਼ਟਮੀ 'ਤੇ ਘਰ-ਘਰ ਹੋਇਆ ਕੰਜਕ ਪੂਜਨ

ਮਲੋਟ, 20 ਅਪ੍ਰੈਲ (ਅਜਮੇਰ ਸਿੰਘ ਬਰਾੜ)-ਚੇਤਰ ਦੇ ਨਵਰਾਤਰਿਆਂ ਦੇ ਚੱਲਦਿਆਂ ਅੱਜ ਅਸ਼ਟਮੀ 'ਤੇ ਸ਼ਰਧਾਲੂਆਂ ਨੇ ਮਾਤਾ ਸਵਰੂਪੀ ਕੰਜਕਾਂ ਨੂੰ ਭੋਜਨ ਕਰਵਾਇਆ ਤੇ ਪਰਿਵਾਰ ਦੀ ਸੁੱਖ-ਸ਼ਾਂਤੀ ਲਈ ਕਾਮਨਾ ਕੀਤੀ | ਹਾਲਾਂਕਿ ਇਹ ਗੱਲ ਵੱਖ ਹੈ ਕਿ ਕੰਨਿਆ ਦੀ ਘਾਟ ਇਸ ਵਾਰ ਵੀ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸਕੂਲ 'ਚ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ

ਮਲੋਟ, 20 ਅਪ੍ਰੈਲ (ਪਾਟਿਲ)-ਸਿੱਖਿਆ ਵਿਭਾਗ ਵਲੋਂ ਚਲਾਏ ਜਾ ਰਹੇ ਸਮਾਰਟ ਸਕੂਲ ਪ੍ਰੋਜੈਕਟ ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਪ੍ਰਭਜੋਤ ਕੌਰ ਨੇ ਬਲਾਕ ਮਲੋਟ ਦੇ ਸੈਂਟਰ ਪਿੰਡ ਮਲੋਟ ਦੇ ਸਕੂਲਾਂ ਦਾ ਦੌਰਾ ...

ਪੂਰੀ ਖ਼ਬਰ »

90 ਸਾਲਾ ਬਜ਼ੁਰਗ ਇੰਦਰ ਸਿੰਘ ਰੱਤੇਵਾਲਾ ਨੇ ਲਗਵਾਇਆ ਕੋਰੋਨਾ ਦਾ ਟੀਕਾ

ਸ੍ਰੀ ਮੁਕਤਸਰ ਸਾਹਿਬ, 20 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਅੱਜ ਇੱਥੇ ਸਿਵਲ ਹਸਪਤਾਲ ਵਿਚ ਲੱਗੇ ਟੀਕਾਕਰਨ ਕੈਂਪ 'ਚ ਆਈ ਸਰਜਨ ਡਾ: ਬਲਜੀਤ ਕੌਰ ਦੀ ਮੌਜੂਦਗੀ ਵਿਚ ਪਿੰਡ ਰੱਤੇਵਾਲਾ ਵਾਸੀ ਅਤੇ 40 ਤਗ਼ਮੇ ਜੇਤੂ ਇੰਦਰ ਸਿੰਘ ਰੱਤੇਵਾਲਾ (90 ਸਾਲ) ਨੇ ਕੋਰੋਨਾ ਦਾ ਟੀਕਾ ...

ਪੂਰੀ ਖ਼ਬਰ »

ਡਾ. ਅੰਬੇਡਕਰ ਦੇ ਜਨਮ ਦਿਨ ਸਬੰਧੀ ਚੇਤਨਾ ਸਮਾਗਮ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 20 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸੰਵਿਧਾਨ ਨਿਰਮਾਤਾ ਡਾ: ਭੀਮ ਰਾਓ ਅੰਬੇਦਕਰ ਦੇ ਜਨਮ ਦਿਨ ਦੇ ਸਬੰਧ ਵਿਚ ਰਾਵਣ ਸੈਨਾ ਭਾਰਤ ਮਿਸ਼ਨ ਅੰਬੇਡਕਰ ਵਲੋਂ ਮੂਲਨਿਵਾਸੀ ਚੇਤਨਾ ਸਮਾਗਮ ਕਰਵਾਇਆ ਗਿਆ, ਜਿਸ ਵਿਚ ਰਾਵਣ ਸੈਨਾ ਦੇ ਰਾਸ਼ਟਰੀ ਪ੍ਰਧਾਨ ...

ਪੂਰੀ ਖ਼ਬਰ »

ਕੋਰੋਨਾ ਵੈਕਸੀਨੇਸ਼ਨ ਕੈਂਪ ਲਾਇਆ

ਮਲੋਟ, 20 ਅਪ੍ਰੈਲ (ਅਜਮੇਰ ਸਿੰਘ ਬਰਾੜ)-ਅੱਜ ਸ਼ਿਵਾਲਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਿਵਲ ਹਸਪਤਾਲ ਵਲੋਂ ਡਾ.ਗੌਤਮ ਕਮਰਾ ਦੀ ਅਗਵਾਈ 'ਚ ਕੋਰੋਨਾ ਵੈਕਸੀਨੇਸ਼ਨ ਕੈਂਪ ਲਾਇਆ ਗਿਆ | ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਕੂਲ ਦੇ ਚੇਅਰਮੈਨ ਹਰੀਸ਼ ਗਰੋਵਰ ...

ਪੂਰੀ ਖ਼ਬਰ »

ਮੀਂਹ ਨਾਲ ਮੰਡੀਆਂ 'ਚ ਕਣਕ ਦੇ ਢੇਰ ਤੇ ਭਰੀਆਂ ਬੋਰੀਆਂ ਭਿੱਜੀਆਂ

ਦੋਦਾ, 20 ਅਪ੍ਰੈਲ (ਰਵੀਪਾਲ)-ਪਿੰਡ ਕਾਉਣੀ ਦੇ ਖ਼ਰੀਦ ਕੇਂਦਰ 'ਚ ਅੱਜ ਕੋਈ ਵੀ ਟਰੱਕ ਕਣਕ ਚੁਕਾਈ ਲਈ ਨਾ ਆਉਣ ਤੇ ਹੋਈ ਬਾਰਸ਼ ਕਰਕੇ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਆਮ ਆਦਮੀ ਪਾਰਟੀ ਕਿਸਾਨ ਸੈੱਲ ਦੇ ਆਗੂ ਗੁਰਤੇਜ ਸਿੰਘ ਘਾਲੀ ਨੇ ਦੱਸਿਆ ਕਿ ...

ਪੂਰੀ ਖ਼ਬਰ »

ਅਜੀਤ ਸਿੰਘ ਢਿੱਲੋਂ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ

ਮੰਡੀ ਲੱਖੇਵਾਲੀ, 20 ਅਪ੍ਰੈਲ (ਮਿਲਖ ਰਾਜ)-ਪਿੰਡ ਰੱਤਾਖੇੜਾ ਦੇ ਸਰਪੰਚ ਤੇ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਲਾਲਾਬਾਦ ਕੁਲਵਿੰਦਰ ਸਿੰਘ ਢਿੱਲੋਂ, ਸਾਹਿਬ ਸਿੰਘ ਢਿੱਲੋਂ ਅਤੇ ਅੰਗਰੇਜ਼ ਸਿੰਘ ਢਿੱਲੋਂ ਦੇ ਪਿਤਾ ਸ: ਅਜੀਤ ਸਿੰਘ ਢਿੱਲੋਂ ਨਮਿਤ ਪਾਠ ਦਾ ਭੋਗ ...

ਪੂਰੀ ਖ਼ਬਰ »

ਕੈਪਟਨ ਸਰਕਾਰ ਕਿਸਾਨਾਂ ਪ੍ਰਤੀ ਸੁਹਿਰਦ ਨਹੀਂ-ਸੰਧੂ

ਸ੍ਰੀ ਮੁਕਤਸਰ ਸਾਹਿਬ, 20 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਕਿਸਾਨਾਂ ਪ੍ਰਤੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਖਾਇਆ ਜਾ ਰਿਹਾ ਹੇਜ ਅਸਲ ਵਿਚ ਮਗਰਮੱਛ ਦੇ ਹੰਝੂ ਹਨ ਜਦੋਂਕਿ ਮੋਦੀ ਸਰਕਾਰ ਵਾਂਗ ਹੀ ਕੈਪਟਨ ਸਰਕਾਰ ਵੀ ਕਾਰਪੋਰੇਟ ਘਰਾਣਿਆਂ ਦੀ ਹੀ ...

ਪੂਰੀ ਖ਼ਬਰ »

ਅੰਮਿ੍ਤ ਸੰਚਾਰ ਪ੍ਰੋਗਰਾਮ ਕਰਵਾਇਆ-19 ਪ੍ਰਾਣੀ ਗੁਰੂ ਵਾਲੇ ਬਣੇ

ਮਲੋਟ, 20 ਅਪ੍ਰੈਲ (ਅਜਮੇਰ ਸਿੰਘ ਬਰਾੜ)-ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ 96 ਕਰੋੜੀ ਦੇ ਜਥੇਦਾਰ ਬਲਬੀਰ ਸਿੰਘ ਅਤੇ ਸਕੱਤਰ ਬਾਬਾ ਜੱਸਾ ਸਿੰਘ ਦੀ ਸਰਪ੍ਰਸਤੀ ਹੇਠ ਚੱਲ ਰਹੇ ਦਾਨੇਵਾਲਾ ਤੋਂ ਘੁਮਿਆਰਾ ਰੋਡ ਤੇ ਸਥਿਤ ਨਿਹੰਗ ਸਿੰਘਾਂ ਦੀ ਛਾਉਣੀ ਗੁਰਦੁਆਰਾ ਸ੍ਰੀ ...

ਪੂਰੀ ਖ਼ਬਰ »

ਜ਼ਿਲ੍ਹਾ ਫ਼ਾਜ਼ਿਲਕਾ ਅਤੇ ਤਹਿਸੀਲ ਅਬੋਹਰ ਦੇ ਪਿੰਡਾਂ ਦੀਆਂ ਸਰਹੱਦਾਂ ਨਾਲ ਖਹਿੰਦਾ ਪਿੰਡ ਖੇਮਾਖੇੜਾ




ਮੇਵਾ ਸਿੰਘ
98726-00923
ਲੰਬੀ-ਜ਼ਿਲ੍ਹਾ ਫ਼ਾਜ਼ਿਲਕਾ ਅਤੇ ਤਹਿਸੀਲ ਅਬੋਹਰ ਦੇ ਪਿੰਡਾਂ ਦੀਆਂ ਸਰਹੱਦਾਂ ਦੇ ਨਾਲ ਖਹਿੰਦਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਪਿੰਡ ਖੇਮਾਖੇੜਾ ਜੋ ਕਿ ਭਾਈਕਾ ਕੇਰਾ ਤੋਂ ਖੁੱਬਣ (ਤਹਿ: ਅਬੋਹਰ) ਨੂੰ ਜਾਂਦੀ ਿਲੰਕ ਸੜਕ ਤੇ ਸਥਿਤ ਹੈ | ਪਿੰਡ ਦੇ ਕੁਝ ਬਜ਼ੁਰਗਾਂ ਅਨੁਸਾਰ ਇਹ ਪਿੰਡ ਕਰੀਬ 250 ਕੁ ਸਾਲ ਪਹਿਲਾਂ ਹੋਂਦ ਵਿਚ ਆਇਆ ਸੀ | ਉਨ੍ਹਾਂ ਦੀ ਜਾਣਕਾਰੀ ਅਨੁਸਾਰ ਇਹ ਪਿੰਡ ਕਾਫ਼ੀ ਸਮਾਂ ਪਹਿਲਾਂ ਜ਼ਿਆਦਾਤਰ ਮੁਸਲਮਾਨਾਂ ਦੀ ਆਬਾਦੀ ਵਾਲਾ ਰਿਹਾ | ਨਾਲ ਲਗਦੇ ਪਿੰਡ ਖੁੱਬਣ ਤੋਂ ਕੰਮ ਧੰਦੇ ਲਈ ਬੁਲਾਇਆ ਗਿਆ ਖੇਮ ਚੰਦ ਨਾਂਅ ਦਾ ਸੇਠ ਹੌਲੀ-ਹੌਲੀ ਇਥੇ ਹੀ ਵੱਸ ਗਿਆ | ਬਜ਼ੁਰਗਾਂ ਨੇ ਦੱਸਿਆ ਕਿ ਪਿੰਡ ਦਾ ਨਾਂਅ ਵੀ ਖੇਮਚੰਦ ਦੇ ਨਾਂਅ 'ਤੇ ਹੀ ਰੱਖਿਆ ਗਿਆ, ਜੋ ਹੌਲੀ-ਹੌਲੀ ਬਦਲ ਕੇ ਖੇਮਾਖੇੜਾ ਅਖਵਾਉਣ ਲੱਗਾ | ਪਿੰਡ ਖੇਮਾਖੇੜਾ ਵਿਚ ਵੱਖ-ਵੱਖ ਬਰਾਦਰੀਆਂ ਵਿਚ ਮੇਘਵਾਲ, ਚਮਿਆਰ, ਮਜ਼੍ਹਬੀ ਸਿੱਖ, ਮਹਿਰੇ ਸਿੱਖ, ਰਾਜੇ ਸਿੱਖ, ਪਰਜਾਪੱਤ, ਘੁਮਿਆਰ, ਜੱਟ ਸਿੱਖ ਆਦਿ ਹਨ | ਇਸ ਪਿੰਡ ਵਿਚ ਅੱਧ ਤੋਂ ਜ਼ਿਆਦਾ ਜੱਟ ਸਿੱਖ ਆਜ਼ਾਦੀ ਤੋਂ ਬਾਅਦ ਲਾਹੌਰ (ਪਾਕਿਸਤਾਨ) ਤੋਂ ਇਥੇ ਆ ਕੇ ਵਸੇ, ਜਦੋਂਕਿ ਮੁਸਲਮਾਨ ਭਾਈਚਾਰੇ ਦੇ ਲੋਕ ਸੰਨ 1947 ਦੇਸ਼ ਦੀ ਆਜ਼ਾਦੀ ਦੀ ਵੰਡ ਸਮੇਂ ਲਗਪਗ ਸਾਰੇ ਹੀ ਇਹ ਪਿੰਡ ਛੱਡ ਕੇ ਪਾਕਿਸਤਾਨ ਜਾ ਵਸੇ | ਪਿੰਡ ਖੇਮਾਖੇੜਾ ਵਿਚ ਵਸਦੇ ਖ਼ਾਸਕਰ ਚੌਧਰੀ, ਕੰਬੋਜ ਅਤੇ ਬਿਸ਼ਨੋਈ ਬਰਾਦਰੀ ਦੇ ਪਿੰਡ ਵਾਸੀ ਸੰਨ 1984 ਵਿਚ ਇਥੋਂ ਆਪਣੀਆਂ ਜ਼ਮੀਨਾਂ ਵੇਚ ਕੇ ਕੁਝ ਹਰਿਆਣਾ ਤੇ ਰਾਜਸਥਾਨ ਸੂਬਿਆਂ ਵਿਚ ਚਲੇ ਗਏ | ਇਸ ਪਿੰਡ ਦੀਆਂ ਪੱਤੀਆਂ ਵਿਚ ਗਿੱਲ ਪੱਤੀ, ਨਥੋ ਕੇ ਪੱਤੀ, ਜੱਲਕੇ ਕੇ ਪੱਤੀ, ਮੱਦਰ (ਮਨੇਸ਼) ਪੱਤੀ, ਬਘਿਆੜ ਮਾਰ ਪੱਤੀ ਹਨ | ਇਸ ਤੋਂ ਇਲਾਵਾ ਆਜ਼ਾਦੀ ਤੋਂ ਬਾਅਦ ਪਾਕਿਸਤਾਨ ਤੋਂ ਆਏ ਜੱਟ ਸਿੱਖ ਭਾਈਚਾਰੇ ਦੇ ਲੋਕ ਹਨ |
ਗ੍ਰਾਮ ਪੰਚਾਇਤ: ਪਿੰਡ ਦੀ ਚੁਣੀ ਹੋਈ ਪੰਚਾਇਤ ਦੇ ਸਰਪੰਚ ਜਸਵਿੰਦਰ ਸਿੰਘ ਪੱਪੂ ਅਤੇ ਮੈਂਬਰ ਪੰਚਾਇਤ ਰਣਜੀਤ ਸਿੰਘ, ਬਲਕਾਰ ਸਿੰਘ, ਸੁਨੀਲ ਕੁਮਾਰ, ਮਲਕੀਤ ਸਿੰਘ, ਕਾਂਤਾ ਰਾਣੀ, ਵੀਰੋ ਤੇ ਜਸਵਿੰਦਰ ਕੌਰ ਹਨ |
ਧਾਰਮਿਕ ਸਥਾਨ: ਪਿੰਡ ਵਿਚ ਦੋ ਗੁਰਦੁਆਰਾ ਸਾਹਿਬ ਅਤੇ ਇਕ ਮੰਦਰ ਭਗਤ ਰਵੀਦਾਸ ਦਾ ਬਣਿਆ ਹੋਇਆ ਹੈ |
ਸਹੂਲਤਾਂ: ਸਰਕਾਰੀ ਮਿਡਲ ਸਮਾਰਟ ਸਕੂਲ, ਜਿਸ ਦੀ ਮੁੱਖ ਅਧਿਆਪਕਾ ਸ੍ਰੀਮਤੀ ਸ਼ਰਨਜੀਤ ਕੌਰ, ਸਰਕਾਰੀ ਪ੍ਰਾਇਮਰੀ ਸਕੂਲ ਜਿਸ ਦੇ ਮੁੱਖ ਅਧਿਆਪਕ ਅਰਜਨ ਸਿੰਘ ਹਨ | ਇਸ ਤੋਂ ਇਲਾਵਾ 3 ਆਂਗਣਵਾੜੀ ਸੈਂਟਰ, ਇਕ ਵਾਟਰ ਵਰਕਸ, ਗਲੀਆਂ-ਨਾਲੀਆਂ ਠੀਕ-ਠਾਕ ਹਨ, ਰਾਸ਼ਨ ਵਾਲਾ ਡਿਪੂ, ਕੋਆਪ੍ਰੇਟਿਵ ਸੁਸਾਇਟੀ |
ਪ੍ਰਮੁੱਖ ਸ਼ਖ਼ਸੀਅਤਾਂ : ਰਾਜ ਸਿੰਘ ਨੱਥੋ ਕਾ, ਨੰਬਰਦਾਰ ਹਰਮਨਪ੍ਰੀਤ ਸਿੰਘ, ਬੂਟਾ ਸਿੰਘ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ, ਹਰਦੀਪ ਸਿੰਘ ਸਾਬਕਾ ਪ੍ਰਧਾਨ ਕੋਆਪਰੇਟਿਵ ਸੁਸਾਇਟੀ, ਮੁਹਤਬਰ ਦਵਿੰਦਰ ਸਿੰਘ ਬਿੱਟੂ, ਬਲਜਿੰਦਰ ਸਿੰਘ ਸਾਬਕਾ ਸਰਪੰਚ, ਜਥੇ: ਹਰਜਿੰਦਰ ਸਿੰਘ, ਨੰਬਰਦਾਰ ਦਰਸ਼ਨ ਸਿੰਘ, ਮੁਹਤਬਰ ਭਾਗ ਚੰਦ, ਗਿਆਰਸਾ ਰਾਮ ਸਾਬਕਾ ਪੰਚ, ਸਾਬਕਾ ਸਰਪੰਚ ਨਛੱਤਰ ਸਿੰਘ, ਅਧਿਆਪਕਾਂ ਵਿਚ ਕੁਲਵਿੰਦਰ ਸਿੰਘ, ਸੁਖਜਿੰਦਰ ਸਿੰਘ, ਟਹਿਲ ਸਿੰਘ, ਸੁਖਵਿੰਦਰ ਕੁਮਾਰ, ਬਲਜੀਤ ਸਿੰਘ, ਮੌਜੂਦਾ ਪੁਲਿਸ ਅਫ਼ਸਰਾਂ ਵਿਚ ਥਾਣੇਦਾਰ ਬਲਜਿੰਦਰ ਸਿੰਘ ਸਿੱਧੂ, ਦਰਸ਼ਨ ਸਿੰਘ ਮਨੇਸ਼, ਸੁਰਜੀਤ ਸਿੰਘ ਮਨੇਸ਼, ਲਖਵਿੰਦਰ ਸਿੰਘ, ਅੰਗਰੇਜ਼ ਸਿੰਘ ਸਿੱਧੂ, ਬਲਦੇਵ ਸਿੰਘ ਜੀ.ਆਰ.ਪੀ. ਥਾਣੇਦਾਰ ਤੋਂ ਇਲਾਵਾ ਕੁਝ ਨੌਜਵਾਨ ਫ਼ੌਜ, ਬਾਰਡਰ ਸਕਿਉਰਟੀ ਫੋਰਸ ਅਤੇ ਆਸਾਮ ਪੁਲਿਸ ਵਿਚ ਨੌਕਰੀ ਕਰਦੇ ਹਨ | ਰਿਟਾ: ਪੁਲਿਸ ਅਫ਼ਸਰਾਂ ਵਿਚ ਹਰਦੀਪ ਸਿੰਘ ਭਾਊ ਰਿਟਾ:ਐਸ.ਪੀ., ਬਲਵੀਰ ਸਿੰਘ ਸਿੱਧੂ, ਭੋਲਾ ਸਿੰਘ ਸੰਧੂ ਦੋਨੋਂ ਰਿਟਾ: ਐਸ.ਐਚ.ਓ., ਰਿਟਾ: ਥਾਣੇਦਾਰਾਂ ਵਿਚ ਹਰਜਿੰਦਰ ਸਿੰਘ, ਸਵਰਨ ਸਿੰਘ, ਅਮਰੀਕ ਸਿੰਘ,ਨਿਸ਼ਾਨ ਸਿੰਘ, ਰਿਟਾ: ਕੈਪਟਨ ਰਘਬੀਰ ਸਿੰਘ,ਸੂਬੇਦਾਰ ਬਲਕਾਰ ਸਿੰਘ, ਰਣਜੀਤ ਸਿੰਘ ਰਿਟਾ: ਇੰਸਪੈਕਟਰ ਕੋਆਪਰੇਟਿਵ ਬੈਂਕ, ਹਰਭਜਨ ਸਿੰਘ ਰਿਟਾ: ਜ਼ਿਲੇ੍ਹਦਾਰ ਹਨ |
ਮੁੱਖ ਮੰਗਾਂ: ਪੰਚਾਇਤ ਘਰ ਬਣਾਉਣਾ, ਵਾਟਰ-ਵਰਕਸ ਤੋਂ ਪਾਣੀ ਦੀ ਸਪਲਾਈ ਸਹੀ ਕੀਤੀ ਜਾਵੇ, ਖੇਤਾਂ ਦੀ ਸਿੰਜਾਈ ਵਾਲੇ ਖਾਲੇ ਕੁਝ ਨਵੇਂ ਬਣਾਉਣੇ ਤੇ ਕੁਝ ਦੀ ਮੁਰੰਮਤ ਕਰਨੀ, ਪਿੰਡ ਵਿਚ ਬੈਂਕ ਦੀ ਜ਼ਰੂਰਤ, ਸਿਹਤ ਕੇਂਦਰ, ਪਸ਼ੂ ਹਸਪਤਾਲ, ਖੇਡ ਸਟੇਡੀਅਮ, ਦਾਣਾ ਮੰਡੀ ਬਣਾਏ ਜਾਣ, ਪਿੰਡ ਤੋਂ ਬਾਹਰ ਢਾਹਣੀਆਂ ਨੂੰ ਜਾਂਦੇ ਰਸਤੇ ਪੱਕੇ ਕੀਤੇ ਜਾਣ |


ਖ਼ਬਰ ਸ਼ੇਅਰ ਕਰੋ

 



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX