ਤਾਜਾ ਖ਼ਬਰਾਂ


ਪ੍ਰਾਪਰਟੀ ਡੀਲਰਾਂ ’ਚ ਲੈਣ-ਦੇਣ ਨੂੰ ਲੈ ਕੇ ਚੱਲੀਆਂ ਗੋਲੀਆਂ, 1 ਜ਼ਖ਼ਮੀ
. . .  2 minutes ago
ਹੁਸ਼ਿਆਰਪੁਰ, 21 ਮਾਰਚ (ਬਲਜਿੰਦਰਪਾਲ ਸਿੰਘ)- ਅੱਜ ਤਹਿਸੀਲ ਕੰਪਲੈਕਸ ’ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ 2 ਪ੍ਰਾਪਰਟੀ ਡੀਲਰਾਂ ਵਿਚਕਾਰ ਲੈਣ-ਦੇਣ ਨੂੰ ਲੈ ਕੇ ਹੋਏ ਤਕਰਾਰ ਤੋਂ ਬਾਅਦ ਗੋਲੀਆਂ ਚੱਲ ਗਈਆਂ। ਸੂਤਰਾਂ ਅਨੁਸਾਰ ਘਟਨਾ ਦੌਰਾਨ ਗੋਲੀ ਲੱਗਣ ਨਾਲ ਧੀਰਜ ਕੁਮਾਰ ਵਾਸੀ ਮੁਹੱਲਾ ਵਿਜੇ ਨਗਰ....
ਅੰਮ੍ਰਿਤਪਾਲ ਮਾਮਲੇ ’ਤੇ ਚਾਰ ਦਿਨ ਬਾਅਦ ਹੋਵੇਗੀ ਮੁੜ ਸੁਣਵਾਈ
. . .  33 minutes ago
ਚੰਡੀਗੜ੍ਹ, 21 ਮਾਰਚ (ਤਰੁਣ ਭਜਨੀ)- ਅੰਮ੍ਰਿਤਪਾਲ ਮਾਮਲੇ ਨੂੰ ਲੈ ਕੇ ਹਾਈ ਕੋਰਟ ਵਿਚ ਸੁਣਵਾਈ ਚੱਲ ਰਹੀ ਹੈ। ਪੰਜਾਬ ਦੇ ਏ. ਜੀ. ਵਿਨੋਦ ਘਈ ਨੇ ਅਦਾਲਤ ਵਿਚ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਅੰਮ੍ਰਿਤਪਾਲ ’ਤੇ ਐਨ. ਐਸ. ਏ. ਲਗਾਇਆ ਗਿਆ ਹੈ। ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪੁੱਛਿਆ.....
ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਪਹੁੰਚੇ ਵਿਜੀਲੈਂਸ ਦਫ਼ਤਰ
. . .  23 minutes ago
ਸੰਗਰੂਰ, 21 ਮਾਰਚ (ਦਮਨਜੀਤ ਸਿੰਘ)- ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਸੰਗਰੂਰ ਵਿਜੀਲੈਂਸ ਦਫ਼ਤਰ ਪਹੁੰਚੇ ਹਨ।ਦੋ ਤਿੰਨ ਪਹਿਲਾਂ ਵੀ ਉਨ੍ਹਾਂ ਨੂੰ ਸੱਦਿਆ ਗਿਆ ਸੀ, ਪਰ ਉਦੋਂ ਉਹ ਪਹੁੰਚੇ ਨਹੀਂ ਸਨ। ਅੱਜ ਅਚਾਨਕ ਉਹ...
ਅੰਮ੍ਰਿਤਪਾਲ ਸਿੰਘ ਨੂੰ ਅਦਾਲਤ ਵਿਚ ਪੇਸ਼ ਕਰਨ ਦੀ ਮੰਗ ’ਤੇ ਹਾਈ ਕੋਰਟ ਵਿਚ ਹੋਈ ਸੁਣਵਾਈ
. . .  43 minutes ago
ਚੰਡੀਗੜ੍ਹ, 21 ਮਾਰਚ (ਤਰੁਣ ਭਜਨੀ)- ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਅਦਾਲਤ ਵਿਚ ਪੇਸ਼ ਕਰਨ ਦੀ ਮੰਗ ਕਰਦੀ ਹੈਬੀਅਸ ਕਾਰਪਸ ਪਟੀਸ਼ਨ ’ਤੇ ਅੱਜ ਸੁਣਵਾਈ ਹੋਈ। ਹਾਈਕੋਰਟ ਵਲੋਂ ਸਰਕਾਰ ਨੂੰ 4 ਦਿਨਾਂ ਅੰਦਰ ਸਥਿਤੀ ਰਿਪੋਰਟ ਦੇਣ ਦੇ ਆਦੇਸ਼ ਦਿੱਤੇ ਗਏ ਹਨ। ਅਦਾਲਤ ਵਿਚ....
ਸੰਸਦ ਦੁਪਹਿਰ 2 ਵਜੇ ਤੱਕ ਮੁਲਤਵੀ
. . .  about 1 hour ago
ਨਵੀਂ ਦਿੱਲੀ, 21 ਮਾਰਚ- ਸੰਸਦ ’ਚ ਭਾਰੀ ਹੰਗਾਮੇ ਦੌਰਾਨ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਵਿਰੋਧੀ ਸੰਸਦ ਮੈਂਬਰਾਂ ਦੇ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਮੁਲਤਵੀ ਕਰਨ ਤੋਂ ਬਾਅਦ ਲੋਕ ਸਭਾ ਸਪੀਕਰ ਓਮ ਬਿਰਲਾ.....
ਸੁਰੱਖ਼ਿਆ ਦੇ ਮੱਦੇਨਜ਼ਰ ਅਜਨਾਲਾ ‘ਚ ਪੈਰਾ ਮਿਲਟਰੀ ਫ਼ੋਰਸ ਤਾਇਨਾਤ
. . .  about 1 hour ago
ਅਜਨਾਲਾ, 21 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਅਜਨਾਲਾ ਵਿਖੇ ਪਿਛਲੇ ਦਿਨੀਂ ਵਾਪਰੀ ਘਟਨਾਂ ਤੋਂ ਬਾਅਦ ਚਾਰ ਦਿਨਾਂ ਤੋਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਚੱਲ ਰਹੀਆਂ ਕਾਰਵਾਈਆਂ......
ਪੰਜਾਬ ਨੂੰ ਸ਼ਾਂਤੀ, ਭਾਈਚਾਰਕ ਸਾਂਝ ਅਤੇ ਵਿਕਾਸ ਦੀ ਲੋੜ-ਬਲਜੀਤ ਸਿੰਘ ਦਾਦੂਵਾਲ
. . .  about 2 hours ago
ਕਰਨਾਲ, 21 ਮਾਰਚ-ਬਰਤਾਨੀਆ ਵਿਚ ਖ਼ਾਲਿਸਤਾਨ ਪੱਖੀ ਸਮੂਹਾਂ ਦੁਆਰਾ ਹਾਲ ਹੀ ਵਿਚ ਕੀਤੀ ਹਿੰਸਾ 'ਤੇ ਬੋਲਦਿਆਂ ਹਰਿਆਣਾ ਹਰਿਆਣਾ ਐਸ.ਜੀ.ਪੀ.ਸੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ...
ਰਾਹੁਲ ਗਾਂਧੀ ਨਹੀਂ ਮੰਗਣਗੇ ਮਾਫੀ-ਖੜਗੇ
. . .  about 2 hours ago
ਨਵੀਂ ਦਿੱਲੀ, 21 ਮਾਰਚ-ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਕਿਹਾ ਕਿ ਰਾਹੁਲ ਗਾਂਧੀ ਮਾਫੀ ਨਹੀਂ ਮੰਗਣਗੇ। ਸਾਡੇ ਦੂਤਾਵਾਸਾਂ 'ਤੇ ਹਮਲੇ ਹੋ ਰਹੇ ਹਨ, ਪਰ ਉਹ ਇਨ੍ਹਾਂ ਹਮਲਿਆਂ ਦੀ ਨਿੰਦਾ ਕਰਨ ਲਈ ਕੁਝ ਨਹੀਂ ਕਹਿ ਰਹੇ...
ਰੈੱਡ ਕਾਰਨਰ ਨੋਟਿਸ ਰੱਦ ਕਰਨ ਨਾਲ ਮੇਹੁਲ ਚੋਕਸੀ ਦੇ ਕੇਸ 'ਤੇ ਕੋਈ ਅਸਰ ਨਹੀਂ ਪਵੇਗਾ-ਸਰਕਾਰੀ ਸੂਤਰ
. . .  about 2 hours ago
ਨਵੀਂ ਦਿੱਲੀ, 21 ਮਾਰਚ-ਸਰਕਾਰੀ ਸੂਤਰਾਂ ਅਨੁਸਾਰ ਮੇਹੁਲ ਚੋਕਸੀ ਵਿਰੁੱਧਰੈੱਡ ਕਾਰਨਰ ਨੋਟਿਸ (ਆਰ.ਸੀ.ਐਨ.) ਨੂੰ ਰੱਦ ਕਰਨ ਨਾਲ ਉਸ ਕੇਸ 'ਤੇ ਕੋਈ ਅਸਰ ਨਹੀਂ ਪਵੇਗਾ ਜੋ ਪਹਿਲਾਂ ਹੀ ਐਡਵਾਂਸ ਪੜਾਅ 'ਤੇ ਹੈ। ਜਿਸ ਸਮੇਂ ਚੋਕਸੀ ਨੂੰ ਗ੍ਰਿਫ਼ਤਾਰ ਕੀਤਾ...
ਕੇਂਦਰੀ ਜੇਲ੍ਹ ਚ ਐਨ.ਡੀ.ਪੀ.ਐਸ. ਦੇ ਮਾਮਲੇ ਚ ਬੰਦ ਕੈਦੀ ਦੀ ਮੌਤ
. . .  about 2 hours ago
ਕਪੂਰਥਲਾ, 21 ਮਾਰਚ (ਅਮਨਜੋਤ ਸਿੰਘ ਵਾਲੀਆ)-ਕੇਂਦਰੀ ਜੇਲ੍ਹ ਚ ਐਨ.ਡੀ.ਪੀ.ਐਸ. ਦੇ ਮਾਮਲੇ ਚ ਬੰਦ ਕੈਦੀ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਦੀਪ ਪੁੱਤਰ ਗੋਪੀ ਰਾਮ ਵਾਸੀ ਜੱਗੂਸ਼ਾਹ ਡੇਰਾ ਜੋ ਕਿ ਕੇਂਦਰੀ ਜੇਲ੍ਹ ਚ ਐਨ.ਡੀ.ਪੀ.ਐਸ. ਦੇ ਮਾਮਲੇ...
4 ਜ਼ਿਲ੍ਹਿਆਂ ਅਤੇ 2 ਜ਼ਿਲ੍ਹਿਆਂ ਦੇ ਕੁੱਝ ਹਿੱਸਿਆਂ 'ਚ ਅਜੇ ਬੰਦ ਰਹੇਗਾ ਇੰਟਰਨੈੱਟ
. . .  about 1 hour ago
ਚੰਡੀਗੜ੍ਹ, 21 ਮਾਰਚ(ਵਿਕਰਮਜੀਤ ਸਿੰਘ ਮਾਨ)-ਪੰਜਾਬ ਸਰਕਾਰ ਵਲੋਂ ਤਰਨਤਾਰਨ, ਫ਼ਿਰੋਜ਼ਪੁਰ, ਮੋਗਾ, ਸੰਗਰੂਰ, ਅੰਮ੍ਰਿਤਸਰ ਦੀ ਸਬ ਡਿਵੀਜ਼ਨ ਅਜਨਾਲਾ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਾਈ.ਪੀ.ਐਸ. ਚੌਂਕ ਅਤੇ ਹਵਾਈ ਅੱਡਾ ਮਾਰਗ 'ਤੇ ਇੰਟਰਨੈੱਟ ਸੇਵਾਵਾਂ...
ਹਰਜੀਤ ਸਿੰਘ ਨੂੰ ਡਿਬਰੂਗੜ੍ਹ ਦੀ ਕੇਂਦਰੀ ਜੇਲ੍ਹ ਲੈ ਕੇ ਪਹੁੰਚੀ ਪੁਲਿਸ
. . .  about 3 hours ago
ਡਿਬਰੂਗੜ੍ਹ, 21 ਮਾਰਚ-‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਨੂੰ ਪੁਲਿਸ ਆਸਾਮ ਦੇ ਡਿਬਰੂਗੜ੍ਹ ਦੀ ਕੇਂਦਰੀ ਜੇਲ੍ਹ ਲੈ ਕੇ ਪਹੁੰਚੀ ਹੈ। 19 ਮਾਰਚ ਦੀ ਰਾਤ ਨੂੰ ਉਨ੍ਹਾਂ ਵਲੋਂ ਆਤਮ ਸਮਰਪਣ ਕੀਤਾ ਗਿਆ ਸੀ। ਇਸ ਤੋਂ ਪਹਿਲਾ ਗ੍ਰਿਫ਼ਤਾਰ ਕੀਤੇ ਅੰਮ੍ਰਿਤਪਾਲ ਸਿੰਘ ਦੇ ਕਈ...
ਫੁਮੀਓ ਕਿਸ਼ਿਦਾ ਅਚਾਨਕ ਦੌਰੇ ਲਈ ਜਾ ਰਹੇ ਨੇ ਯੂਕਰੇਨ
. . .  about 3 hours ago
ਨਵੀਂ ਦਿੱਲੀ, 21 ਮਾਰਚ-ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਜਾਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ਿਦਾ ਭਾਰਤ ਦੌਰੇ ਤੋਂ ਬਾਅਦ ਅਚਾਨਕ ਦੌਰੇ ਲਈ ਯੂਕਰੇਨ ਜਾ...
ਛੱਤੀਸਗੜ੍ਹ:ਮੁੱਠਭੇੜ 'ਚ ਮਹਿਲਾ ਨਕਸਲੀ ਢੇਰ
. . .  about 3 hours ago
ਰਾਏਪੁਰ, 21 ਮਾਰਚ-ਗੰਗਲੂਰ ਥਾਣੇ ਦੇ ਅਧੀਨ ਕੋਰਚੋਲੀ ਅਤੇ ਟੋਡਕਾ ਦੇ ਵਿਚਕਾਰ ਜੰਗਲਾਂ ਵਿਚ ਪੁਲਿਸ ਅਤੇ ਨਕਸਲੀਆਂ ਦਰਮਿਆਨ ਹੋਏ ਮੁਕਾਬਲੇ ਵਿਚ ਇਕ ਮਹਿਲਾ ਨਕਸਲੀ ਮਾਰੀ ਗਈ। ਬੀਜਾਪੁਰ ਦੇ ਐਸ.ਪੀ. ਅੰਜਨੇਯਾ ਵਰਸ਼ਨੇ ਨੇ ਕਿਹਾ...
ਅਮਰੀਕਾ:ਹਾਈ ਸਕੂਲ ਕੈਂਪਸ 'ਚ ਹੋਈ ਗੋਲੀਬਾਰੀ ਦੌਰਾਨ ਇਕ ਵਿਦਿਆਰਥੀ ਦੀ ਮੌਤ, ਇਕ ਜ਼ਖ਼ਮੀ
. . .  about 4 hours ago
ਟੈਕਸਾਸ, 21 ਮਾਰਚ-ਅਮਰੀਕਾ ਦੇ ਅਰਲਿੰਗਟਨ, ਟੈਕਸਾਸ ਦੇ ਉਪਨਗਰ ਵਿਚ ਇਕ ਹਾਈ ਸਕੂਲ ਕੈਂਪਸ ਵਿਚ ਹੋਈ ਗੋਲੀਬਾਰੀ ਵਿਚ ਇਕ ਵਿਦਿਆਰਥੀ ਦੀ ਮੌਤ ਹੋ ਗਈ ਇਕ ਹੋਰ ਜ਼ਖ਼ਮੀ ਹੋ ਗਿਆ। ਐਸੋਸੀਏਟਿਡ...
ਭਾਰਤੀ ਵਣਜ ਦੂਤਘਰ ਵਿਚ ਭੰਨਤੋੜ “ਬਿਲਕੁਲ ਅਸਵੀਕਾਰਨਯੋਗ”-ਵ੍ਹਾਈਟ ਹਾਊਸ
. . .  about 4 hours ago
ਵਾਸ਼ਿੰਗਟਨ, 21 ਮਾਰਚ -ਵ੍ਹਾਈਟ ਹਾਊਸ ਦੀ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਬੁਲਾਰੇ ਜੌਨ ਕਿਰਬੀ ਨੇ ਕਿਹਾ ਹੈ ਕਿ ਸੈਨ ਫਰਾਂਸਿਸਕੋ ਵਿਚ ਭਾਰਤੀ ਦੂਤਘਰ ਵਿਚਚ ਭੰਨਤੋੜ ਕਰਨਾ "ਬਿਲਕੁਲ ਅਸਵੀਕਾਰਨਯੋਗ" ਹੈ ਅਤੇ ਅਮਰੀਕਾ ਇਸ ਦੀ ਨਿੰਦਾ ਕਰਦਾ ਹੈ। ਕਿਰਬੀ...
⭐ਮਾਣਕ-ਮੋਤੀ⭐
. . .  about 6 hours ago
⭐ਮਾਣਕ-ਮੋਤੀ⭐
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਰਜ਼ੀ ਤੌਰ 'ਤੇ ਇੰਜਾਜ਼ ਇੰਟਰਨੈਸ਼ਨਲ ਦੀ 20.16 ਕਰੋੜ ਰੁਪਏ ਦੀ ਅਚੱਲ ਜਾਇਦਾਦ ਕੀਤੀ ਕੁਰਕ
. . .  1 day ago
ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਦੀਆਂ ਖ਼ਤਰਨਾਕ ਸਾਜ਼ਿਸ਼ਾਂ ਨਿੰਦਣਯੋਗ-ਸੁਖਬੀਰ ਸਿੰਘ ਬਾਦਲ
. . .  1 day ago
ਸ੍ਰੀ ਮੁਕਤਸਰ ਸਾਹਿਬ ,20 ਮਾਰਚ (ਰਣਜੀਤ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਚ ਅਣ-ਐਲਾਨੀ ਐਮਰਜੈਂਸੀ ...
ਹੁਣ ਕੈਨੇਡੀਅਨ ਸਿਆਸਤਦਾਨ ਜਗਮੀਤ ਸਿੰਘ ਦਾ ਟਵਿੱਟਰ ਖਾਤਾ ਵੀ ਭਾਰਤ 'ਚ ਹੋਇਆ ਬੰਦ
. . .  1 day ago
ਮਹਿਲ ਕਲਾਂ, 20 ਮਾਰਚ (ਗੁਰਪ੍ਰੀਤ ਸਿੰਘ ਅਣਖੀ) -'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ 'ਤੇ ਪੰਜਾਬ ਪੁਲਿਸ ਵਲੋਂ ਕੀਤੀ ਗਈ ਵੱਡੀ ਕਾਰਵਾਈ ਅਤੇ ਪੰਜਾਬ 'ਚ ਇੰਟਰਨੈੱਟ 'ਤੇ ਪਾਬੰਦੀ ...
ਪਿੰਡ ਭਬਿਆਣਾ ਵਿਖੇ ਇਕ ਵਿਅਕਤੀ ਨੂੰ ਕਹੀ ਦਾ ਦਸਤਾ ਮਾਰ ਕੇ ਮੌਤ ਦੇ ਘਾਟ ਉਤਾਰਿਆ
. . .  1 day ago
ਫਗਵਾੜਾ, 20 ਮਾਰਚ (ਹਰਜੋਤ ਸਿੰਘ ਚਾਨਾ)- ਇਥੋਂ ਦੇ ਪਿੰਡ ਭਬਿਆਣਾ ਵਿਖੇ ਇਕ ਘਰ ’ਚ ਵਿਅਕਤੀ ਦਾ ’ਚ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਮ੍ਰਿਤਕ ਵਿਅਕਤੀ ਦੀ ਪਛਾਣ ਗੁਰਦੇਵ ਸਿੰਘ (45) ਪੁੱਤਰ ਸ਼ਾਮ ਸਿੰਘ ...
‘ਕੋਟਫੱਤਾ ਬਲੀ ਕਾਂਡ’ ਦੇ ਸਾਰੇ ਜਣੇ ਦੋਸ਼ੀ ਕਰਾਰ, ਭਲਕੇ ਸੁਣਾਈ ਜਾਵੇਗੀ ਸਜ਼ਾ
. . .  1 day ago
ਬਠਿੰਡਾ, 20 ਮਾਰਚ (ਸੱਤਪਾਲ ਸਿੰਘ ਸਿਵੀਆਂ)-ਪਿੰਡ ਕੋਟਫੱਤਾ ਦੇ ਮਾਸੂਮ ਭੈਣ-ਭਰਾ ਦੀ ਬਲੀ ਦੇਣ ਦੇ ਮਾਮਲੇ ‘ਚ ਅੱਜ ਬਠਿੰਡਾ ਦੇ ਵਧੀਕ ਸ਼ੈਸ਼ਨ ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਵਲੋਂ ਸਾਰੇ 7 ਵਿਅਕਤੀਆਂ ...
ਆਮ ਆਦਮੀ ਪਾਰਟੀ ਵਾਲੀ ਸੂਬਾ ਸਰਕਾਰ ਦੀ ਸਿਆਸੀ ਬਦਲਾਖ਼ੋਰੀ ਵਿਰੁੱਧ ਸ. ਪ੍ਰਕਾਸ਼ ਸਿੰਘ ਬਾਦਲ ਦੀ ਪੰਜਾਬੀਆਂ ਦੇ ਨਾਂਅ ਖੁੱਲ੍ਹੀ ਚਿੱਠੀ
. . .  1 day ago
ਮੌਸਮ ਵਿਚ ਬਦਲਾਅ ਕਾਰਨ 10 ਉਡਾਣਾਂ ਵਿਚ ਕੀਤਾ ਬਦਲਾਅ
. . .  1 day ago
ਨਵੀਂ ਦਿੱਲੀ, 20 ਮਾਰਚ- ਦਿੱਲੀ ਵਿਚ ਮੌਸਮ ’ਚ ਹੋਏ ਬਦਲਾਅ ਕਾਰਨ ਕੁੱਲ 10 ਉਡਾਣਾਂ ਦੇ ਰਾਹ ਬਦਲੇ ਗਏ, ਜਿਨ੍ਹਾਂ ਵਿਚੋਂ 7 ਜੈਪੁਰ ਅਤੇ 3 ਲਖਨਊ ਵੱਲ ਮੋੜੀਆਂ....
ਅੰਮ੍ਰਿਤਪਾਲ ਸਿੰਘ ਦੇ 4 ਹੋਰ ਸਾਥੀਆਂ ਨੂੰ ਬਾਬਾ ਬਕਾਲਾ ਸਾਹਿਬ ਅਦਾਲਤ ਵਿਚ ਕੀਤਾ ਪੇਸ਼
. . .  1 day ago
ਬਾਬਾ ਬਕਾਲਾ ਸਾਹਿਬ, 20 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਖ਼ਿਲਾਫ਼ ਪੁਲਿਸ ਵਲੋਂ ਵਿੱਢੀ ਮੁਹਿੰਮ ਤਹਿਤ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੀ ਗਿ੍ਰਫ਼ਤਾਰੀ ਲਗਾਤਾਰ ਜਾਰੀ ਹੈ । ਬੀਤੇ ਕੱਲ੍ਹ ਅੰਮ੍ਰਿਤਪਾਲ ਦੇ 7 ਸਾਥੀਆਂ ਨੂੰ ਬਾਬਾ ਬਕਾਲਾ ਸਾਹਿਬ ਅਦਾਲਤ ਵਿਚ ਪੇਸ਼ ਕਰਨ ਪਿੱਛੋਂ ਅੱਜ ਅੰਮ੍ਰਿਤਪਾਲ.....
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 10 ਵੈਸਾਖ ਸੰਮਤ 553

ਪਟਿਆਲਾ

ਅਧਿਕਾਰੀਆਂ ਦਾ ਅਵੇਸਲਾਪਣ ਜਨਤਕ ਨੁਮਾਇੰਦਿਆਂ ਦੇ ਐਲਾਨਾਂ ਨੂੰ ਲੋਕਾਂ ਮੂਹਰੇ ਪਾ ਰਿਹੈ ਝੂਠਾ

ਪਟਿਆਲਾ, 21 ਅਪ੍ਰੈਲ (ਅਮਰਬੀਰ ਸਿੰਘ ਆਹਲੂਵਾਲੀਆ)-ਜਿਨ੍ਹਾਂ ਵਾਅਦਿਆਂ ਨੂੰ ਸੁਣ ਚੰਗਾ ਭਵਿੱਖ ਲੋਚਦਿਆਂ ਜਨਤਾ ਨੇ ਖ਼ੁਦ ਜਨਤਕ ਨੁਮਾਇੰਦੇ ਚੁਣ ਸੱਤਾ ਦੀਆਂ ਪੌੜੀਆਂ ਚੜ੍ਹਾਇਆ ਉਨ੍ਹਾਂ ਵਲੋਂ ਵਾਅਦੇ ਵਫ਼ਾ ਕਰਨ ਦਾ ਸਮਾਂ ਆ ਗਿਆ ਲਗਦਾ ਹੈ | ਅਜਿਹਾ ਨਸ਼ਿਆਂ, ਰੇਤ ...

ਪੂਰੀ ਖ਼ਬਰ »

ਬਾਹਰੀ ਸੂਬਿਆਂ ਤੋਂ ਲਿਆ ਕੇ ਪੰਜਾਬ 'ਚ ਕਣਕ ਵੇਚਣ ਵਾਲਿਆਂ ਖ਼ਿਲਾਫ਼ ਪੁਲਿਸ ਹੋਈ ਸਖ਼ਤ

ਪਾਤੜਾਂ, 21 ਅਪ੍ਰੈਲ (ਜਗਦੀਸ਼ ਸਿੰਘ ਕੰਬੋਜ)-ਇਕ ਪਾਸੇ ਫ਼ਸਲਾਂ ਦੀ ਐਮ.ਐੱਸ.ਪੀ. ਦੀ ਗਾਰੰਟੀ ਨੂੰ ਕਾਨੂੰਨ ਵਿਚ ਸ਼ਾਮਿਲ ਕਰਨ ਲਈ ਕਿਸਾਨ ਕਈ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਹਨ ਪਰ ਦੂਜੇ ਪਾਸੇ ਕੁੱਝ ਮੁਨਾਫ਼ਾਖੋਰ ਲੋਕ ਬਾਹਰਲੇ ਸੂਬਿਆਂ ਤੋਂ ਸਸਤੀ ...

ਪੂਰੀ ਖ਼ਬਰ »

ਨਿਊ ਮਾਲਵਾ ਕਾਲੋਨੀ 'ਚ ਪਲਾਟ 'ਤੇ ਕਬਜ਼ੇ ਨੂੰ ਲੈ ਕੇ ਵਿਅਕਤੀ ਦੀ ਕੁੱਟਮਾਰ

ਪਟਿਆਲਾ, 21 ਅਪ੍ਰੈਲ (ਮਨਦੀਪ ਸਿੰਘ ਖਰੋੜ)-ਸਨੌਰੀ ਅੱਡੇ ਨੇੜੇ ਨਿਊ ਮਾਲਵਾ ਕਾਲੋਨੀ ਵਿਖੇ ਇਕ ਪਲਾਟ 'ਤੇ ਕਬਜ਼ੇ ਨੂੰ ਲੈਕੇ ਦੋ ਧਿਰਾਂ ਦਾ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਮਾਮਲੇ ਸਬੰਧੀ ਜਤਿੰਦਰ ਜੀਤੂ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਯੂਥ ਕਾਂਗਰਸੀ ...

ਪੂਰੀ ਖ਼ਬਰ »

ਦੁਕਾਨਦਾਰ ਨੂੰ ਪਿਸਤੌਲ ਦਿਖਾ ਕੇ ਲੁੱਟਣ ਵਾਲਾ ਇਕ ਦੋਸ਼ੀ ਗਿ੍ਫ਼ਤਾਰ, 3 ਫ਼ਰਾਰ

ਪਟਿਆਲਾ, 21 ਅਪ੍ਰੈਲ (ਮਨਦੀਪ ਸਿੰਘ ਖਰੋੜ)-ਬੀਤੇ ਦਿਨ ਸਰਹਿੰਦ ਰੋਡ 'ਤੇ ਸਥਿਤ ਬਰਨਾਲਾ ਪੇਂਟ ਤੇ ਹਾਰਡਵੇਅਰ ਦੀ ਦੁਕਾਨ 'ਚ ਦਾਖਲ ਹੋ ਕੇ ਦੁਕਾਨਦਾਰ ਨੂੰ ਪਿਸਟਲ ਦਿਖਾ ਕੇ 25 ਹਜ਼ਾਰ ਦੀ ਨਕਦੀ ਤੇ ਮੋਬਾਈਲ ਖੋਹਣ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਾਜ਼ਮਾਂ 'ਚੋਂ ਇਕ ...

ਪੂਰੀ ਖ਼ਬਰ »

ਮੋਹਾਲੀ ਜ਼ਿਲੇ੍ਹ 'ਚ ਕੀਤੀ ਤਾਲਾਬੰਦੀ ਕਾਰਨ ਬਨੂੜ ਬਾਜ਼ਾਰਾਂ ਸਮੇਤ ਮੁਕੰਮਲ ਤੌਰ 'ਤੇ ਰਿਹਾ ਬੰਦ

ਬਨੂੜ, 21 ਅਪ੍ਰੈਲ (ਭੁਪਿੰਦਰ ਸਿੰਘ)-ਕੋਰੋਨਾ ਮਾਮਲਿਆਂ ਦੀ ਵਧਦੀ ਰਫ਼ਤਾਰ ਨੂੰ ਵੇਖਦੇ ਹੋਏ ਜ਼ਿਲ੍ਹਾ ਮੋਹਾਲੀ ਵਿਚ 20 ਤਾਰੀਖ਼ ਦਿਨ ਮੰਗਲਵਾਰ ਰਾਤੀਂ 8 ਵਜੇ ਤੋਂ ਲੈ ਕੇ 22 ਤਰੀਕ ਦਿਨ ਵੀਰਵਾਰ ਨੂੰ ਸਵੇਰੇ 5 ਵਜੇ ਤੱਕ ਲਗਾਏ ਗਏ ਲਾਕਡਾਊਨ ਕਾਰਨ ਬਨੂੜ ਸ਼ਹਿਰ ਦੇ ...

ਪੂਰੀ ਖ਼ਬਰ »

ਵਿਧਾਇਕ ਕੰਬੋਜ ਤੇ ਡਿਪਟੀ ਕਮਿਸ਼ਨਰ ਵਲੋਂ ਰਾਜਪੁਰਾ ਮੰਡੀ ਦਾ ਦੌਰਾ

ਰਾਜਪੁਰਾ, 21 ਅਪ੍ਰੈਲ (ਜੀ.ਪੀ. ਸਿੰਘ)-ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿੱਤ ਨੇ ਸਥਾਨਕ ਅਨਾਜ ਮੰਡੀ ਦਾ ਦੌਰਾ ਕਰਕੇ ਕਣਕ ਦੀ ਖ਼ਰੀਦ ਦਾ ਜਾਇਜ਼ਾ ਲਿਆ | ਇਸ ਦੌਰਾਨ ਉਨ੍ਹਾਂ ਨੇ ਜ਼ਿਲ੍ਹਾ ਖ਼ੁਰਾਕ ਤੇ ...

ਪੂਰੀ ਖ਼ਬਰ »

ਜ਼ਿਲੇ੍ਹ 'ਚ ਤੇਜ਼ੀ ਨਾਲ ਵੱਧ ਰਹੇ ਨੇ ਕੋਰੋਨਾ ਕੇਸ

ਪਟਿਆਲਾ, 21 ਅਪ੍ਰੈਲ (ਮਨਦੀਪ ਸਿੰਘ ਖਰੋੜ)-ਕੋਰੋਨਾ ਨਾਲ ਜ਼ਿਲੇ੍ਹ ਦੇ 6 ਹੋਰ ਵਿਅਕਤੀਆਂ ਦੀ ਮੌਤ ਹੋਣ ਦੀ ਦੁਖਦਾਈ ਘਟਨਾ ਦੇ ਨਾਲ 453 ਵਿਅਕਤੀਆਂ ਦੋ ਕੋਵਿਡ ਰਿਪੋਰਟ ਪਾਜ਼ੀਟਿਵ ਆਈ ਹੈ | ਇਨ੍ਹਾਂ 453 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 322, ਨਾਭਾ ਤੋਂ 17, ਰਾਜਪੁਰਾ ਤੋਂ 27, ...

ਪੂਰੀ ਖ਼ਬਰ »

ਸਨੌਰ ਵਿਖੇ ਇਕੋ ਰਾਤ ਚਾਰ ਮੰਦਰਾਂ 'ਚ ਹੋਈ ਚੋਰੀ

ਸਨੌਰ, 21 ਅਪ੍ਰੈਲ (ਸੋਖਲ)-ਸਨੌਰ ਦੇ ਚਾਰ ਮੰਦਰਾਂ 'ਚ ਲੰਘੀ ਰਾਤ ਗੋਲਕਾਂ ਤੋੜ ਨੇ ਨਕਦੀ ਚੋਰੀ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਵ ਮੰਦਿਰ, ਗੋਰਖ ਨਾਥ, ਕਾਲੀ ਦੇਵੀ ਮੰਦਿਰ, ਰਾਧਾ ਕਿ੍ਸ਼ਨ ਮੰਦਿਰ ਜੋ ਨੇੜੇ ਨੇੜੇ ਹਨ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ | ...

ਪੂਰੀ ਖ਼ਬਰ »

ਸੀ.ਐੱਚ.ਟੀ. ਅਤੇ ਬੀ.ਪੀ.ਈ.ਓ. ਰਾਜਪੁਰਾ-1 ਦੀਆਂ ਆਪਹੁਦਰੀਆਂ ਦਾ ਦਿੱਤਾ ਜਾਵੇਗਾ ਠੋਕਵਾਂ ਜਵਾਬ- ਡੀ.ਟੀ.ਐਫ.

ਪਟਿਆਲਾ, 21 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਜ਼ਿਲ੍ਹਾ ਪਟਿਆਲਾ ਦੇ ਰਾਜਪੁਰਾ -1 ਦੇ ਬੀਪੀਈਓ ਅਤੇ ਸੈਂਟਰ ਹੈੱਡ ਟੀਚਰ ਚੰਦੂਮਾਜਰਾ ਵਲੋਂ ਦਫ਼ਤਰੀ ਮਰਿਆਦਾ ਅਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਸਰਕਾਰੀ ਐਲੀਮੈਂਟਰੀ ਸਕੂਲ ਅਲੂਣਾ ਦੇ ਇੰਚਾਰਜ ਮੈਡਮ ਰਾਜਵਿੰਦਰ ਕੌਰ ...

ਪੂਰੀ ਖ਼ਬਰ »

ਬਿਜਲੀ ਬਿੱਲਾਂ ਦੀਆਂ ਕਾਪੀਆਂ ਫ਼ੂਕ ਕੇ ਆਮ ਆਦਮੀ ਪਾਰਟੀ ਨੇ ਕੀਤਾ ਰੋਸ ਜ਼ਾਹਰ

ਪਟਿਆਲਾ, 21 ਅਪ੍ਰੈਲ (ਅ.ਸ. ਆਹਲੂਵਾਲੀਆ)-ਆਮ ਆਦਮੀ ਪਾਰਟੀ ਪਟਿਆਲਾ ਸ਼ਹਿਰੀ ਦੀ ਟੀਮ ਵਲੋਂ ਸਾਬਕਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਅਤੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਗਾਂਧੀ ਦੀ ਅਗਵਾਈ 'ਚ ਬਿਜਲੀ ਦੇ ਬਿੱਲਾਂ ਦੀ ਕਾਪੀਆਂ ਫੂਕ ਕੇ ਪੰਜਾਬ ਸਰਕਾਰ ...

ਪੂਰੀ ਖ਼ਬਰ »

ਆਤਮ ਹੱਤਿਆ ਦੀ ਧਮਕੀ ਦੇਣ ਤੇ ਬਿਜਲੀ ਨਿਗਮ ਦਾ ਗੇਟ ਬੰਦ ਕਰਨ ਵਾਲਿਆਂ ਖ਼ਿਲਾਫ਼ ਪਰਚਾ ਦਰਜ

ਪਟਿਆਲਾ, 21 ਅਪ੍ਰੈਲ (ਮਨਦੀਪ ਸਿੰਘ ਖਰੋੜ)-ਪਿਛਲੇ ਦਿਨੀਂ ਆਸ਼ਰਿਤ ਪਰਿਵਾਰਾਂ ਨੇ ਬਿਜਲੀ ਨਿਗਮ ਸਾਹਮਣੇ ਲਗਾਏ ਧਰਨੇ ਦੌਰਾਨ ਗੇਟ ਨੰਬਰ 3 ਬੰਦ ਕਰਨ ਅਤੇ ਦੋ ਧਰਨਾਕਾਰੀਆਂ ਨੇ ਪੈਟਰੋਲ ਪਾਕੇ ਆਤਮ ਹੱਤਿਆ ਕਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ 'ਚ ਥਾਣਾ ਕੋਤਵਾਲੀ ਦੀ ਪੁਲਿਸ ਨੇ 12 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਇਹ ਸ਼ਿਕਾਇਤ ਬਿਜਲੀ ਨਿਗਮ ਦੇ ਉਪ ਸਕੱਤਰ ਜਰਨਲ ਦਫ਼ਤਰ ਵਲੋਂ ਪੁਲਿਸ ਕੋਲ ਦਰਜ ਕਰਵਾਈ ਕਿ ਆਸ਼ਰਿਤ ਸੰਘਰਸ਼ ਕਮੇਟੀ ਦੇ ਮੈਂਬਰ ਨੇ 19 ਅਪ੍ਰੈਲ ਦੇ ਧਰਨੇ ਦੌਰਾਨ ਪੰਜਾਬ ਰਾਜ ਬਿਜਲੀ ਬੋਰਡ ਸ਼ੇਰਾ ਵਾਲਾ ਗੇਟ ਪਟਿਆਲਾ ਦੇ ਗੇਟ ਨੰਬਰ 3 ਦਾ ਘੇਰਾਉ ਕੀਤਾ ਅਤੇ ਦਫ਼ਤਰ ਅੰਦਰ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਅੰਦਰ ਬੰਦ ਕਰ ਦਿੱਤਾ | ਧਰਨਾਕਾਰੀ ਨੇ ਅਜਿਹਾ ਕਰਕੇ ਉਨ੍ਹਾਂ ਸਰਕਾਰੀ ਡਿਊਟੀ 'ਚ ਵਿਘਨ ਪਾਇਆ ਹੈ | ਇਸ ਤੋਂ ਇਲਾਵਾ ਕੁਝ ਆਸ਼ਰਿਤ ਸੰਘਰਸ਼ ਕਮੇਟੀ ਦੇ ਮੈਂਬਰ ਮੰਗਾਂ ਮਨਵਾਉਣ ਲਈ ਪਾਣੀ ਵਾਲੀਆਂ ਟੈਂਕੀਆਂ ਪਰ ਚੜ ਗਏ ਅਤੇ ਆਪਣੇ ਆਪ ਤੇ ਪੈਟਰੋਲ ਪਾ ਕੇ ਆਤਮ ਹੱਤਿਆ ਕਰਨ ਦੀਆਂ ਧਮਕੀਆਂ ਦੇਣ ਲੱਗੇ | ਜਿਸ ਅਧਾਰ 'ਤੇ ਪੁਲਿਸ ਨੇ ਚਰਨਜੀਤ ਸਿੰਘ ਦਿਉਣ, ਪਰਮਿੰਦਰ ਸਿੰਘ, ਵਿਜੈ ਬਠਿੰਡਾ, ਸੰਦੀਪ ਸਿੰਘ ਸੇਖਾਂ, ਸੋਨੀ ਕੁਮਾਰ, ਬਲਜੀਤ ਸਿੰਘ ਪੱਟੀ, ਪਵਨ ਕੁਮਾਰ, ਕਰਮ ਸਿੰਘ, ਰਜਿੰਦਰ ਸਿੰਘ ਡੂਮ, ਬਹਾਦਰ ਸਿੰਘ, ਰਾਜਵਿੰਦਰ ਕੌਰ, ਸਰਬਜੀਤ ਕੌਰ, ਬਬੀਤਾ ਅਤੇ ਰੇਖਾ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਖ਼ਬਰ ਸ਼ੇਅਰ ਕਰੋ

 

4 ਕਿੱਲੋ ਡੋਡਿਆਂ ਸਮੇਤ ਇਕ ਕਾਬੂ

ਸਮਾਣਾ, 21 ਅਪ੍ਰੈਲ (ਸਾਹਿਬ ਸਿੰਘ)-ਥਾਣਾ ਸਦਰ ਸਮਾਣਾ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਭੁੱਕੀ ਦੇ 4 ਕਿੱਲੋ ਡੋਡਿਆਂ ਸਮੇਤ ਕਾਬੂ ਕੀਤਾ ਹੈ | ਥਾਣਾ ਸਦਰ ਸਮਾਣਾ ਦੇ ਮੁਖੀ ਅੰਕੁਰਦੀਪ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਚੰਨਾ ਰਾਮ ਨੇ ਸਮੇਤ ਪੁਲਿਸ ਪਾਰਟੀ ਅੱਡਾ ...

ਪੂਰੀ ਖ਼ਬਰ »

ਸਮੈਕ ਸਮੇਤ ਇਕ ਕਾਬੂ

ਪਟਿਆਲਾ, 21 ਅਪ੍ਰੈਲ (ਖਰੋੜ)-ਵੀਰ ਜੀਆਂ ਮੜ੍ਹੀਆਂ ਲਾਗੇ ਸ਼ੱਕੀ ਹਾਲਤ 'ਚ ਬੈਠੇ ਇਕ ਵਿਅਕਤੀ ਦੀ ਤਲਾਸ਼ੀ ਲੈਣ ਦੌਰਾਨ ਥਾਣਾ ਲਹੌਰੀ ਗੇਟ ਦੀ ਪੁਲਿਸ ਨੂੰ 20 ਗਰਾਮ ਸਮੈਕ ਬਰਾਮਦ ਹੋਈ | ਜਿਸ ਅਧਾਰ 'ਤੇ ਪੁਲਿਸ ਨੇ ਨਿਤਿਨ ਕੁਮਾਰ ਵਾਸੀ ਦਿੱਲੀ ਖ਼ਿਲਾਫ਼ ਖ਼ਿਲਾਫ਼ ...

ਪੂਰੀ ਖ਼ਬਰ »

ਸੱਟੇ ਦੇ 10 ਹਜ਼ਾਰ ਸਮੇਤ ਦੋ ਕਾਬੂ

ਪਟਿਆਲਾ, 21 ਅਪ੍ਰੈਲ (ਮਨਦੀਪ ਸਿੰਘ ਖਰੋੜ)-ਥਾਣਾ ਕੋਤਵਾਲੀ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਦੌਰਾਨ ਸੱਟੇ ਦੇ 10 ਹਜ਼ਾਰ 320 ਰੁਪਏ ਬਰਾਮਦ ਕਰਕੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਪਹਿਲੇ ਕੇਸ 'ਚ ਸਹਾਇਕ ਥਾਣੇਦਾਰ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ ਦੇ ਮਾਮਲਿਆਂ 'ਚ ਦਿੱਤੇ 28 ਪਰਚੇ

ਪਟਿਆਲਾ, 21 ਅਪ੍ਰੈਲ (ਮਨਦੀਪ ਸਿੰਘ ਖਰੋੜ)-ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਪਟਿਆਲਾ ਪੁਲਿਸ ਨੇ ਰਾਤ ਦੇ ਕਰਫ਼ਿਊ ਦੀ ਉਲੰਘਣਾ ਕਰਨ ਦੇ ਮਾਮਲੇ 'ਚ ਇਕ ਦਿਨ 'ਚ 28 ਪਰਚੇ ਦਿੱਤੇ ਸੀ | ਜ਼ਿਲੇ੍ਹ ਦੇ 20 ਥਾਣਿਆਂ ਦੀ ਪੁਲਿਸ ਨੇ ਰਾਤੀ ਅੱਠ ਵਜੇ ਬਾਅਦ ਸੜਕਾਂ ਦੇ ਘੁੰਮਣ ...

ਪੂਰੀ ਖ਼ਬਰ »

ਰਾਮ ਨੌਮੀ ਉਤਸ਼ਾਹ ਨਾਲ ਮਨਾਈ-ਮੇਅਰ ਸੰਜੀਵ ਬਿੱਟੂ

ਪਟਿਆਲਾ, 21 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਰਾਮਨੌਮੀ ਦੇ ਪਵਿੱਤਰ ਤਿਉਹਾਰ 'ਤੇ ਹਿੰਦੂ, ਮੁਸਲਿਮ ਅਤੇ ਸਿੱਖ ਏਕਤਾ ਦਾ ਸੁਨੇਹਾ ਦਿੰਦਿਆਂ ਅੱਜ ਮੁਸਲਿਮ ਭਾਈਚਾਰੇ ਨੇ ਮੇਅਰ ਸੰਜੀਵ ਸਰਮਾ ਬਿੱਟੂ ਦੇ ਨਾਲ ਮਿਲ ਕੇ, ਰਾਮਨੌਮੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ | ...

ਪੂਰੀ ਖ਼ਬਰ »

ਸੂਬਾ ਸਰਕਾਰ ਦੀ ਨਾਲਾਇਕੀ ਕਾਰਨ ਕਿਸਾਨ ਮੰਡੀਆਂ 'ਚ ਰੁਲ ਰਹੇ- ਸੁਰਜੀਤ ਸਿੰਘ ਰੱਖੜਾ

ਪਟਿਆਲਾ, 21 ਅਪ੍ਰੈਲ (ਗੁਰਵਿੰਦਰ ਸਿੰਘ ਔਲਖ)-ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਕਾਂਗਰਸ ਸਰਕਾਰ ਦੀ ਨਾਲਾਇਕੀ ਕਾਰਨ ਕਿਸਾਨਾਂ ਮੰਡੀਆਂ 'ਚ ਬੁਰੀ ਤਰ੍ਹਾਂ ਰੁਲ ਰਹੇ ਹਨ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਕਿਸਾਨੀ ਸੰਘਰਸ਼ ਦੀ ਜਿੱਤ ਯਕੀਨਨ-ਡਾ. ਸੰਧੂ

ਸਮਾਣਾ, 21 ਅਪ੍ਰੈਲ (ਸਾਹਿਬ ਸਿੰਘ, ਹਰਵਿੰਦਰ ਸਿੰਘ ਟੋਨੀ, ਪ੍ਰੀਤਮ ਸਿੰਘ ਨਾਗੀ)-ਖੇਤੀਬਾੜੀ ਵਿਭਾਗ ਦੇ ਸਾਬਕਾ ਡਾਇਰੈਕਟਰ ਡਾ. ਇੰਦਰਪਾਲ ਸਿੰਘ ਸੰਧੂ ਨੇ ਆਪਣੇ ਸਾਥੀਆਂ ਨਾਲ ਸਿੰਘੂ ਅਤੇ ਟਿਕਰੀ ਬਾਰਡਰ ਦਿੱਲੀ ਦਾ ਦੌਰਾ ਕੀਤਾ ਅਤੇ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ...

ਪੂਰੀ ਖ਼ਬਰ »

ਰਾਮਗੜ੍ਹੀਆ ਵੈੱਲਫੇਅਰ ਕਲੱਬ ਦੇ ਅਵਤਾਰ ਸਿੰਘ ਮਠਾੜੂ ਬਣੇ ਸਰਬਸੰਮਤੀ ਨਾਲ ਪ੍ਰਧਾਨ

ਨਾਭਾ, 21 ਅਪ੍ਰੈਲ (ਕਰਮਜੀਤ ਸਿੰਘ)-ਓ.ਬੀ.ਸੀ. ਡਿਪਾਰਟਮੈਂਟ ਕਾਂਗਰਸ ਦੇ ਜ਼ਿਲ੍ਹਾ ਸੈਕਟਰੀ ਅਵਤਾਰ ਸਿੰਘ ਮਠਾੜੂ ਨੂੰ ਅੱਜ ਸਥਾਨਕ ਰਾਮਗੜ੍ਹੀਆ ਵੈੱਲਫੇਅਰ ਕਲੱਬ ਦਾ ਸਰਬਸੰਮਤੀ ਨਾਲ ਸਮੁੱਚੇ ਭਾਈਚਾਰੇ ਵਲੋਂ ਪ੍ਰਧਾਨ ਚੁਣ ਲਿਆ ਗਿਆ ਹੈ, ਉਪਰੰਤ ਅਵਤਾਰ ਸਿੰਘ ਮਠਾੜੂ ...

ਪੂਰੀ ਖ਼ਬਰ »

ਢੀਂਡਸਾ ਤੇ ਬ੍ਰਹਮਪੁਰਾ ਦੀ ਅਗਵਾਈ 'ਚ ਇਕ ਮਜ਼ਬੂਤ ਪਾਰਟੀ ਹੋਂਦ 'ਚ ਆਵੇਗੀ-ਤੇਜਿੰਦਰਪਾਲ ਸਿੰਘ ਸੰਧੂ

ਪਟਿਆਲਾ, 21 ਅਪ੍ਰੈਲ (ਗੁਰਵਿੰਦਰ ਸਿੰਘ ਔਲਖ)-ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਸ਼ੋ੍ਰਮਣੀ ਅਕਾਲੀ ਦਲ ਡੈਮੋਕ੍ਰੇਟਿਕ ਅਤੇ ਸ਼੍ਰੋਮਣੀ ...

ਪੂਰੀ ਖ਼ਬਰ »

ਸ੍ਰੀ ਰਾਮ ਦੀਆਂ ਸਿੱਖਿਆਵਾਂ ਅੱਜ ਵੀ ਸਾਰਥਕ-ਵਿਧਾਇਕ ਰਜਿੰਦਰ ਸਿੰਘ

ਸਮਾਣਾ, 21 ਅਪ੍ਰੈਲ (ਸਾਹਿਬ ਸਿੰਘ)-ਰਾਮ ਨੌਮੀ ਦੇ ਸ਼ੁੱਭ ਮੌਕੇ 'ਤੇ ਪ੍ਰਵਾਸੀ ਭਲਾਈ ਮੰਚ ਸਮਾਣਾ ਵਲੋਂ ਇਕ ਸਧਾਰਨ ਸਮਾਗਮ ਕਰਵਾਇਆ ਗਿਆ ਜਿਸ ਵਿਚ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਵਿਧਾਇਕ ਰਜਿੰਦਰ ਸਿੰਘ, ਸਮਾਜ ਭਲਾਈ ਬੋਰਡ ਦੇ ਚੇਅਰਪਰਸਨ ਬੀਬੀ ...

ਪੂਰੀ ਖ਼ਬਰ »

ਅਸ਼ਵਨੀ ਗੁਪਤਾ ਨੇ ਨਗਰ ਕੌਂਸਲ ਸਮਾਣਾ ਦੇ ਪ੍ਰਧਾਨ ਵਜੋਂ ਸੰਭਾਲਿਆ ਅਹੁਦਾ

ਸਮਾਣਾ, 21 ਅਪ੍ਰੈਲ (ਹਰਵਿੰਦਰ ਸਿੰਘ ਟੋਨੀ, ਸਾਹਿਬ ਸਿੰਘ, ਪ੍ਰੀਤਮ ਸਿੰਘ ਨਾਗੀ)- ਅਸ਼ਵਨੀ ਗੁਪਤਾ ਐਡਵੋਕੇਟ ਨੇ ਨਗਰ ਕੌਂਸਲ ਸਮਾਣਾ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ ਹੈ | ਉਨ੍ਹਾਂ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਵਜੋਂ ਰਾਜ ਕੁਮਾਰ ਸਚਦੇਵਾ ਅਤੇ ਜੂਨੀਅਰ ...

ਪੂਰੀ ਖ਼ਬਰ »

ਬ੍ਰਾਹਮਣ ਸਮਾਜ ਵੈੱਲਫੇਅਰ ਫ਼ਰੰਟ ਪੰਜਾਬ ਦੀ ਬੈਠਕ ਹੋਈ

ਪਟਿਆਲਾ, 21 ਅਪ੍ਰੈਲ (ਅ.ਸ. ਆਹਲੂਵਾਲੀਆ)- ਬ੍ਰਾਹਮਣ ਸਮਾਜ ਵੈੱਲਫੇਅਰ ਫ਼ਰੰਟ ਪੰਜਾਬ ਦੀ ਕੌਰ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਐਡਵੋਕੇਟ ਹਰਿੰਦਰਪਾਲ ਸ਼ਰਮਾ ਕੌਰਜੀਵਾਲਾ ਦੀ ਅਗਵਾਈ ਹੇਠ ਹੋਈ | ਜਨਰਲ ਸਕੱਤਰ ਅਸ਼ਵਨੀ ਗੱਗੀ ਬਹਾਦਰਗੜ੍ਹ ਨੇ ਕਿਹਾ ਕਿ ਬ੍ਰਾਹਮਣ ...

ਪੂਰੀ ਖ਼ਬਰ »

ਸ਼ਾਹੀ ਮੁਟਿਆਰ ਗਰੁੱਪ ਨੇ ਸੱਭਿਆਚਾਰਕ ਪਹਿਰਾਵੇ ਦੇ ਮੁਕਾਬਲੇ ਕਰਵਾਏ

ਪਟਿਆਲਾ, 21 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ)- ਪੰਜਾਬੀ ਮੁਟਿਆਰਾਂ ਅਤੇ ਹੋਰ ਸਭਿਆਚਾਰਕ ਪਹਿਰਾਵੇ ਦੀ ਪ੍ਰਫੁੱਲਤਾ ਲਈ ਕੰਮ ਕਰ ਰਹੀ ਸੰਸਥਾ ਸ਼ਾਹੀ ਮੁਟਿਆਰ ਗਰੁੱਪ ਨੇ ਪਟਿਆਲਾ ਦੇ ਨਿੱਜੀ ਹੋਟਲ 'ਚ ਪੰਜਾਬੀ ਮੁਟਿਆਰ ਪਹਿਰਾਵੇ ਸਬੰਧੀ ਮੁਕਾਬਲੇ ਕਰਵਾਏ | ਇਸ ਵਿਚ ...

ਪੂਰੀ ਖ਼ਬਰ »

5 ਮਹੀਨਿਆਂ ਤੋਂ ਲਾਪਤਾ ਨਾਬਾਲਗ ਲੜਕੇ ਦੀ ਨਹੀਂ ਲੱਗੀ ਸੂਹ

ਸਮਾਣਾ, 21 ਅਪ੍ਰੈਲ (ਸਾਹਿਬ ਸਿੰਘ)-11 ਨਵੰਬਰ 2020 ਨੂੰ ਭੇਦਭਰੀ ਹਾਲਤ 'ਚ ਲਾਪਤਾ ਹੋਏ ਮਲਕਾਣਾ ਪੱਤੀ ਸਮਾਣਾ ਦੇ ਰਹਿਣ ਵਾਲੇ ਕਰੀਬ 15 ਸਾਲ ਦੇ ਲੜਕੇ ਦੀ ਅਜੇ ਤੱਕ ਕੋਈ ਸੂਹ ਨਹੀਂ ਮਿਲੀ | ਉਸ ਦੇ ਦਾਦਾ ਸਾਬਕਾ ਫ਼ੌਜੀ ਹਰੀ ਚੰਦ ਨੇ ਦੱਸਿਆ ਕਿ ਉਸ ਦਾ ਪੋਤਾ ਪਵਨ ਕੁਮਾਰ ਘਰੋਂ ...

ਪੂਰੀ ਖ਼ਬਰ »

ਭੀਮ ਸੈਨ ਨੇ ਨਾਇਬ ਤਹਿਸੀਲਦਾਰ ਵਜੋਂ ਅਹੁਦਾ ਸੰਭਾਲਿਆ

ਨਾਭਾ, 21 ਅਪ੍ਰੈਲ (ਕਰਮਜੀਤ ਸਿੰਘ)-ਨਾਭਾ ਵਿਖੇ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਖੱਟੜਾ ਵਲੋਂ ਸੇਵਾ ਨਿਭਾਈ ਜਾ ਰਹੀ ਸੀ, ਉਨ੍ਹਾਂ ਦੀ ਬਦਲੀ ਹੋਣ ਤੋਂ ਬਾਅਦ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਨਾਭਾ ਵਿਖੇ ਭੀਮ ਸੈਨ ਨੂੰ ਨਾਇਬ ਤਹਿਸੀਲਦਾਰ ਦੇ ਅਹੁਦੇ ਤੇ ਤਾਇਨਾਤ ...

ਪੂਰੀ ਖ਼ਬਰ »

ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਬਚਾ ਰਹੇ ਅਕਾਲੀ ਤੇ ਕਾਂਗਰਸੀ-ਹਡਾਣਾ

ਦੇਵੀਗੜ੍ਹ, 21 ਅਪ੍ਰੈਲ (ਰਾਜਿੰਦਰ ਸਿੰਘ ਮੌਜੀ)-ਵਪਾਰ ਵਿੰਗ ਪੰਜਾਬ ਦੇ ਜੁਆਇੰਟ ਸਕੱਤਰ ਰਣਜੋਧ ਸਿੰਘ ਹਡਾਣਾ ਨੇ ਕਿਹਾ ਕੁੰਵਰ ਵਿਜੈਪ੍ਰਤਾਪ ਸਿੰਘ ਵਲੋਂ ਜੋ ਖ਼ੁਲਾਸੇ ਕੀਤੇ ਜਾ ਰਹੇ ਹਨ | ਉਸ 'ਚ ਅਕਾਲੀ ਸਰਕਾਰ ਅਤੇ ਮੌਜੂਦਾ ਕੈਪਟਨ ਸਰਕਾਰ ਦੀ ਮਿਲੀਭੁਗਤ ਪੰਜਾਬ ਦੇ ...

ਪੂਰੀ ਖ਼ਬਰ »

ਸਰਕਾਰੀ ਅਧਿਕਾਰੀਆਂ ਅਨੁਸਾਰ ਖ਼ਰੀਦ ਪ੍ਰਬੰਧ ਪੂਰੇ, ਪਰ ਕਿਸਾਨਾਂ ਅਨੁਸਾਰ ਸਾਰੇ ਕੰਮ ਅਧੂਰੇ

ਪਟਿਆਲਾ, 21 ਅਪ੍ਰੈਲ (ਗੁਰਵਿੰਦਰ ਸਿੰਘ ਔਲਖ)-ਜ਼ਿਲੇ੍ਹ ਦੀਆਂ ਮੰਡੀਆਂ 'ਚ ਬਹੁਤ ਸਾਰੇ ਕਿਸਾਨ ਪਿਛਲੇ ਕਿੰਨੇ ਦਿਨਾ ਤੋਂ ਕਣਕ ਦੀ ਫ਼ਸਲ ਮੰਡੀਆਂ 'ਚ ਲਿਆ ਕਿ ਬਾਰਦਾਨੇ ਦੀ ਉਡੀਕ ਕਰ ਰਹੇ ਹਨ ਅਤੇ ਇਸੇ ਕਾਰਨ ਕਈ ਥਾਵਾਂ ਤੇ ਕਿਸਾਨਾਂ ਅਤੇ ਆੜ੍ਹਤੀਆਂ ਵਲੋਂ ਸਰਕਾਰ ...

ਪੂਰੀ ਖ਼ਬਰ »

'ਆਪ' ਵਰਕਰਾਂ ਨੇ ਬਿਜਲੀ ਬਿੱਲਾਂ ਦੀਆਂ ਕਾਪੀਆਂ ਸਾੜ ਕੇ ਜਤਾਇਆ ਵਿਰੋਧ

ਪਟਿਆਲਾ, 21 ਅਪ੍ਰੈਲ (ਅ.ਸ. ਆਹਲੂਵਾਲੀਆ)-ਵਾਰਡ ਨੰ. 25 ਤੋਂ ਆਮ ਆਦਮੀ ਪਾਰਟੀ ਵਲੋਂ ਅਮਰੀਕ ਸਿੰਘ ਬੰਗੜ ਸੂਬਾ ਮੀਤ ਪ੍ਰਧਾਨ ਐਸ.ਸੀ. ਵਿੰਗ ਪੰਜਾਬ ਤੇ ਅਮਰਜੀਤ ਸਿੰਘ ਭਾਟੀਆ ਦੀ ਅਗਵਾਈ 'ਚ ਬਿਜਲੀ ਅੰਦੋਲਨ ਦੇ ਸਬੰਧ 'ਚ ਬਿਜਲੀ ਦੇ ਬਿੱਲ ਫੂਕ ਕੇ ਕੈਪਟਨ ਸਰਕਾਰ ਖ਼ਿਲਾਫ਼ ਰੋਸ ...

ਪੂਰੀ ਖ਼ਬਰ »

ਰਾਮ ਨੌਮੀ ਮੌਕੇ ਸਜਾਈਆਂ ਝਾਕੀਆਂ ਦਾ ਸਵਾਗਤ

ਪਟਿਆਲਾ, 21 ਅਪ੍ਰੈਲ (ਅ.ਸ. ਆਹਲੂਵਾਲੀਆ)-ਤਿ੍ਪੜੀ ਟਾਊਨ ਹਲਕਾ ਪਟਿਆਲਾ ਦਿਹਾਤੀ ਵਿਖੇ ਰਾਮ ਨੌਮੀ ਦੇ ਸਬੰਧ ਵਿਚ ਝਾਕੀਆਂ ਨਿਕਾਲੀਆਂ ਗਈਆਂ | ਇਸ ਮੌਕੇ ਵਾਤਾਵਰਨ ਕੇਅਰ ਸੋਸਾਇਟੀ ਦੇ ਫਾਊਾਡਰ ਭੀਮ ਸੈਨ ਗੈਰਾ ਨੇ ਬੂਟੇ ਦੇ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ...

ਪੂਰੀ ਖ਼ਬਰ »

ਪਟਿਆਲਾ ਵਿਖੇ ਰਾਮ ਨੌਮੀ ਨੂੰ ਸਮਰਪਿਤ ਸ਼ੋਭਾ ਯਾਤਰਾ ਸਜਾਈ

ਪਟਿਆਲਾ, 21 ਅਪ੍ਰੈਲ (ਅਮਰਬੀਰ ਸਿੰਘ ਆਹਲੂਵਾਲੀਆ)-ਸ੍ਰੀ ਰਾਮ ਨੌਮੀ ਸ਼ੋਭਾ ਯਾਤਰਾ ਕਮੇਟੀ ਪਟਿਆਲਾ ਦੁਆਰਾ ਸ਼ਹਿਰ ਦੇ 90 ਤੋਂ ਜਿਆਦਾ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਦੇ ਸਹਿਯੋਗ ਨਾਲ ਸ੍ਰੀ ਰਾਮ ਨੌਮੀ ਦੇ ਸਬੰਧ 'ਚ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ | ਸ਼ੋਭਾ ...

ਪੂਰੀ ਖ਼ਬਰ »

ਸ਼ਹਿਰ ਨਾਭਾ ਤੋਂ ਪਿੰਡਾਂ ਵੱਲ ਜਾਣ ਵਾਲੀਆਂ ਸੜਕਾਂ ਦੀ ਹਾਲਤ ਹੱਦੋਂ ਵੱਧ ਤਰਸਯੋਗ-ਦੇਵ ਮਾਨ

ਨਾਭਾ, 21 ਅਪ੍ਰੈਲ (ਅਮਨਦੀਪ ਸਿੰਘ ਲਵਲੀ)-ਸ਼ਹਿਰ ਨਾਭਾ ਤੋਂ ਵੱਖ-ਵੱਖ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਦੀ ਹਾਲਤ ਹੱਦੋਂ ਵੱਧ ਤਰਸਯੋਗ ਬਣੀ ਹੋਈ ਹੈ ਸਬੰਧਿਤ ਮਹਿਕਮੇ ਵਲੋਂ ਕੋਈ ਵੀ ਸਾਰ ਨਹੀਂ ਲਈ ਜਾ ਰਹੀ ਜਿਸ ਦੇ ਚੱਲਦਿਆਂ ਪਿੰਡ ਮੈਹਸ, ਕੱਲੇਮਾਜਰਾ, ਸੁਰਾਜਪੁਰ, ...

ਪੂਰੀ ਖ਼ਬਰ »

ਸਨੌਰ ਅਨਾਜ ਮੰਡੀ ਵਿਖੇ ਬਾਰਦਾਨਾ ਆਉਣ ਨਾਲ ਕਿਸਾਨਾਂ ਤੇ ਆੜ੍ਹਤੀਆਂ ਨੂੰ ਰਾਹਤ

ਸਨੌਰ, 21 ਅਪ੍ਰੈਲ (ਸੋਖਲ)-ਸਨੌਰ ਅਨਾਜ ਮੰਡੀ ਵਿਖੇ ਬਾਰਦਾਨੇ ਦੀ ਸਮੱਸਿਆ ਨੂੰ ਲੈ ਕੇ ਕਿਸਾਨ, ਆੜ੍ਹਤੀ ਸੰਘਰਸ਼ ਕਰ ਰਹੇ ਸਨ ਜਿਨ੍ਹਾਂ ਦਾ ਸਾਥ ਦੇਣ ਲਈ ਸਨੌਰ ਹਲਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵੀ ਲੰਘੀ ਦੇਰ ਰਾਤ ਤੱਕ ਵੱਡੀ ਨਦੀ ਦੇ ਪੁੱਲ 'ਤੇ ਧਰਨੇ ਤੇ ...

ਪੂਰੀ ਖ਼ਬਰ »

ਕੁਦਰਤ ਦਾ ਕਹਿਰ ਮੀਂਹ, ਬਾਰਦਾਨੇ ਦੀ ਘਾਟ ਤੇ ਲਿਫਟਿੰਗ ਦੀ ਸਮੱਸਿਆ ਨੇ ਕਿਸਾਨ ਸਤਾਏ

ਰਾਜਪੁਰਾ, 21 ਅਪ੍ਰੈਲ (ਜੀ.ਪੀ. ਸਿੰਘ)-ਲੰਘੀ ਰਾਤ ਤੋਂ ਖੇਤਰ 'ਚ ਰੁਕ-ਰਕ ਕੇ ਹੋ ਰਹੀ ਬਰਸਾਤ, ਮੰਡੀ 'ਚ ਬਾਰਦਾਨੇ ਦੀ ਘਾਟ ਅਤੇ ਮੰਡੀ 'ਚ ਖ਼ਰੀਦ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਲੱਗੇ ਵੱਡੇ-ਵੱਡੇ ਬੋਰੀਆਂ ਦੇ ਅੰਬਾਰ, ਜਿਨ੍ਹਾਂ ਕਾਰਨ ਮੰਡੀ 'ਚ ਥਾਂ ਦੀ ਘਾਟ ਹੋ ਰਹੀ ਹੈ, ਦੇ ...

ਪੂਰੀ ਖ਼ਬਰ »

ਝਪਟਾਮਾਰਾਂ ਤੋਂ ਸੋਨਾ ਖ਼ਰੀਦਣ ਵਾਲਾ ਸੁਨਿਆਰਾ ਮਹਾਰਾਸ਼ਟਰ ਤੋਂ ਗਿ੍ਫ਼ਤਾਰ

ਪਟਿਆਲਾ, 21 ਅਪ੍ਰੈਲ (ਮਨਦੀਪ ਸਿੰਘ ਖਰੋੜ)-ਪਟਿਆਲਾ ਪੁਲਿਸ ਵਲੋਂ ਪੰਜਾਬ ਭਰ 'ਚ ਕੀਤੀਆਂ 22 ਝਪਟਮਾਰੀ ਦੀਆਂ ਵਾਰਦਾਤਾਂ 'ਚ ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਸੋਨਾ ਖ਼ਰੀਦਣ ਵਾਲੇ ਸੁਨਿਆਰੇ ਨੂੰ ਪਟਿਆਲਾ ਪੁਲਿਸ ਦੀ ਟੀਮ ਮਹਾਰਾਸ਼ਟਰ ਤੋਂ ਗਿ੍ਫ਼ਤਾਰ ਕਰ ਲਿਆਈ ਹੈ ...

ਪੂਰੀ ਖ਼ਬਰ »

ਪਟਿਆਲਾ 'ਚ 60 ਸਾਲਾ ਔਰਤ ਦੀ ਹੱਤਿਆ

ਪਟਿਆਲਾ, 21 ਅਪ੍ਰੈਲ (ਮਨਦੀਪ ਸਿੰਘ ਖਰੋੜ)-ਰਾਜਪੁਰਾ ਰੋਡ 'ਤੇ ਵਿਕਾਸ ਕਾਲੋਨੀ ਵਿਖੇ ਇਕ ਔਰਤ ਦੀ ਮੂੰਹ ਨੂੰ ਟੇਪ ਲਪੇਟ ਕੇ ਅਣਪਛਾਤੇ ਵਿਅਕਤੀਆਂ ਵਲੋਂ ਹੱਤਿਆ ਕਰਨ ਦੀ ਖਬਰ ਹੈ | ਮਿ੍ਤਕਾ ਦੀ ਪਛਾਣ ਕਮਲੇਸ਼ ਸਿੰਗਲਾ (60) ਵਾਸੀ ਵਿਕਾਸ ਕਾਲੋਨੀ ਵਜੋਂ ਹੋਈ ਹੈ | ਪੁਲਿਸ ...

ਪੂਰੀ ਖ਼ਬਰ »

ਹੁਣ ਸੇਵਾ ਕੇਂਦਰਾਂ 'ਚ ਵੀ ਮਿਲੇਗੀ ਫ਼ਰਦ

ਪਟਿਆਲਾ, 21 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਸਰਕਾਰ ਦੇ ਪ੍ਰਸ਼ਾਸਕੀ ਸੁਧਾਰ 'ਤੇ ਲੋਕ ਸ਼ਿਕਾਇਤਾਂ ਮਾਮਲੇ ਵਿਭਾਗ ਅਤੇ ਈ-ਗਵਰਨੈਂਸ ਸੁਸਾਇਟੀ ਵਲੋਂ ਜਨਤਕ ਹਿੱਤਾਂ ਦੇ ਮੱਦੇਨਜ਼ਰ ਇਕ ਅਹਿਮ ਫੈਸਲਾ ਲੈਂਦਿਆਂ ਲੋਕਾਂ ਨੂੰ ਫ਼ਰਦ ਦੇਣ ਦਾ ਕੰਮ ਵੀ ਸੇਵਾ ...

ਪੂਰੀ ਖ਼ਬਰ »

ਦੋ ਮਹੀਨੇ ਦਾ ਸਮਾਂ ਬੀਤਣ 'ਤੇ ਵੀ ਨਹੀਂ ਮਿਲਿਆ ਅੰਗਹੀਣਾਂ ਨੂੰ ਲੋੜੀਂਦਾ ਸਾਮਾਨ-ਅਸੂਲ ਆਗੂ

ਘਨੌਰ, 21 ਅਪ੍ਰੈਲ (ਜਾਦਵਿੰਦਰ ਸਿੰਘ ਜੋਗੀਪੁਰ)-22 ਫਰਵਰੀ ਨੂੰ ਘਨੌਰ ਵਿਖੇ ਅੰਗਹੀਣ ਵਿਅਕਤੀਆਂ ਨੂੰ ਲੋੜੀਂਦਾ ਸਮਾਨ ਟ੍ਰਾਈਸਾਇਕਲ, ਵਹੀਲ ਚੇਅਰ, ਕੰਨਾਂ ਦੀਆਂ ਮਸ਼ੀਨਾਂ, ਨਕਲੀ ਅੰਗਾਂ ਆਦਿ ਮੁਹੱਈਆ ਕਰਾਉਣ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ ਸੀ ਪ੍ਰੰਤੂ 2 ਮਹੀਨੇ ਦਾ ...

ਪੂਰੀ ਖ਼ਬਰ »

ਦੋ ਮਹੀਨੇ ਦਾ ਸਮਾਂ ਬੀਤਣ 'ਤੇ ਵੀ ਨਹੀਂ ਮਿਲਿਆ ਅੰਗਹੀਣਾਂ ਨੂੰ ਲੋੜੀਂਦਾ ਸਾਮਾਨ-ਅਸੂਲ ਆਗੂ

ਘਨੌਰ, 21 ਅਪ੍ਰੈਲ (ਜਾਦਵਿੰਦਰ ਸਿੰਘ ਜੋਗੀਪੁਰ)-22 ਫਰਵਰੀ ਨੂੰ ਘਨੌਰ ਵਿਖੇ ਅੰਗਹੀਣ ਵਿਅਕਤੀਆਂ ਨੂੰ ਲੋੜੀਂਦਾ ਸਮਾਨ ਟ੍ਰਾਈਸਾਇਕਲ, ਵਹੀਲ ਚੇਅਰ, ਕੰਨਾਂ ਦੀਆਂ ਮਸ਼ੀਨਾਂ, ਨਕਲੀ ਅੰਗਾਂ ਆਦਿ ਮੁਹੱਈਆ ਕਰਾਉਣ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ ਸੀ ਪ੍ਰੰਤੂ 2 ਮਹੀਨੇ ਦਾ ...

ਪੂਰੀ ਖ਼ਬਰ »

ਪਿੰਡ ਬਰਵਾਲੀ ਕਲਾਂ ਵਿਖੇ 400 ਸਾਲਾ ਨੂੰ ਸਮਰਪਿਤ ਗੁਰਬਾਣੀ ਕਥਾ ਸਮਾਗਮ

ਜਟਾਣਾ ਉੱਚਾ, 21 ਅਪ੍ਰੈਲ (ਮਨਮੋਹਣ ਸਿੰਘ ਕਲੇਰ)-ਪਿੰਡ ਬਰਵਾਲੀ ਕਲਾਂ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ ਦੇ ਸਹਿਯੋਗ ਨਾਲ ਪਿੰਡ ਦੀ ਲੋਕਲ ਗੁਰਦੁਆਰਾ ਕਮੇਟੀ ਦੇ ਯਤਨਾਂ ਸਦਕਾ ਸੱਤ ਰੋਜ਼ਾ ਕਥਾ ਸਮਾਗਮ ਕਰਵਾਇਆ ਗਿਆ | ...

ਪੂਰੀ ਖ਼ਬਰ »

ਕਿਸਾਨ ਕੰਪਨੀ ਵਲੋਂ 4 ਕੇਂਦਰਾਂ 'ਤੇ ਕਣਕ ਦੀ ਖ਼ਰੀਦ ਸ਼ੁਰੂ

ਨੰਦਪੁਰ ਕਲੌੜ, 21 ਅਪ੍ਰੈਲ (ਜਰਨੈਲ ਸਿੰਘ ਧੁੰਦਾ)-ਫ਼ਤਿਹਗੜ੍ਹ ਸਾਹਿਬ ਵੈਜੀਟੇਬਲ ਪ੍ਰੋਡਿਊਸਰ ਕੰਪਨੀ ਨੇ ਕਣਕ ਦੀ ਖ਼ਰੀਦ ਅਨਾਜ ਮੰਡੀ ਬਸੀ ਪਠਾਣਾਂ, ਕਲੌੜ, ਰਾਇਲੋਂ ਵਿਖੇ ਸ਼ੁਰੂ ਕਰਨ ਤੋਂ ਬਾਅਦ ਖ਼ਰੀਦ ਕੇਂਦਰ ਸੰਘੋਲ ਵਿਖੇ ਵੀ ਕਣਕ ਦੀ ਖ਼ਰੀਦ ਦਾ ਕੰਮ ਸ਼ੁਰੂ ਕਰ ...

ਪੂਰੀ ਖ਼ਬਰ »

ਬਾਹਰੀ ਸੂਬਿਆਂ ਤੋਂ ਕਣਕ ਦੀ ਆਮਦ ਰੋਕਣ ਲਈ ਕਿਸਾਨ ਯੂਨੀਅਨ ਵਲੋਂ ਪਟਿਆਲਾ ਪੁਲਿਸ ਦਾ ਧੰਨਵਾਦ

ਪਟਿਆਲਾ, 21 ਅਪ੍ਰੈਲ (ਗੁਰਵਿੰਦਰ ਸਿੰਘ ਔਲਖ)-ਪੰਜਾਬ ਦੀਆਂ ਮੰਡੀਆਂ 'ਚ ਸਰਕਾਰੀ ਕੀਮਤ 'ਤੇ ਕਣਕ ਵੇਚਣ ਲਈ ਬਾਹਰਲੇ ਸੂਬਿਆਂ ਤੋਂ ਭੇਜੇ ਜਾ ਰਹੇ ਕਣਕ ਦੇ ਟਰਾਲਿਆਂ ਨੂੰ ਹਰਿਆਣਾ ਪੰਜਾਬ ਦੀ ਹੱਦ 'ਤੇ ਪਟਿਆਲਾ ਪੁਲਿਸ ਵਲੋਂ ਜ਼ਬਤ ਕਰਨ ਦੀ ਕਾਰਵਾਈ ਦੀ ਕ੍ਰਾਂਤੀਕਾਰੀ ...

ਪੂਰੀ ਖ਼ਬਰ »

ਅਨਾਜ ਮੰਡੀ ਬਾਦਸ਼ਾਹਪੁਰ ਵਿਖੇ ਬਾਰਦਾਨੇ ਦੀ ਘਾਟ ਹੋਣ ਕਾਰਨ ਕਿਸਾਨਾਂ ਵਲੋਂ ਸੜਕ ਜਾਮ

ਬਾਦਸ਼ਾਹਪੁਰ, 21 ਅਪ੍ਰੈਲ (ਰਛਪਾਲ ਸਿੰਘ ਢੋਟ)-ਕਸਬਾ ਬਾਦਸ਼ਾਹਪੁਰ ਦੀ ਅਨਾਜ ਮੰਡੀ ਅਤੇ ਨਨਹੇੜਾ ਅਨਾਜ ਮੰਡੀ ਵਿਖੇ ਬਾਰਦਾਨੇ ਦੀ ਘਾਟ ਆਉਣ ਕਾਰਨ ਆੜ੍ਹਤੀਆਂ ਅਤੇ ਕਿਸਾਨ ਜਥੇਬੰਦੀਆਂ ਨੇ ਕੈਪਟਨ ਸਰਕਾਰ ਖ਼ਿਲਾਫ਼ ਰੋਸ ਜਾਹਿਰ ਕਰਦੇ ਹੋਏ ਧਰਨਾ ਲਗਾ ਕੇ ਮੇਨ ਚੌਕ ਜਾਮ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX