ਐਮਰਜੈਂਸੀ ਵਾਰਡ ਦੇ ਡਾਕਟਰ ਨੇ ਪੱਟੀ ਕਰਨ ਤੋਂ ਵੀ ਦਿੱਤਾ ਜਵਾਬ
ਸੜਕ ਦੁਰਘਟਨਾ ਵਿਚ ਗੰਭੀਰ ਜ਼ਖਮੀ ਮਨੀਸ਼ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲਗਪਗ 1 ਘੰਟੇ ਦੀ ਲੰਬੀ ਦੇਰੀ ਉਪਰੰਤ ਉਨ੍ਹਾਂ ਵਲੋਂ ਇਕ ਨਿੱਜੀ ਐਂਬੂਲੈਂਸ ਵਿਚ ਮਨੀਸ਼ ਕੁਮਾਰ ਨੰੂ ...
ਲਹਿਰਾਗਾਗਾ, 21 ਅਪ੍ਰੈਲ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਲਹਿਰਾਗਾਗਾ ਇਲਾਕੇ ਦੇ ਖ਼ਰੀਦ ਕੇਂਦਰਾਂ ਵਿਚ ਬਾਰਦਾਨਾ ਖ਼ਤਮ ਹੋਣ ਕਾਰਨ ਆੜ੍ਹਤੀ ਅਤੇ ਕਿਸਾਨ ਪ੍ਰੇਸ਼ਾਨ ਹਨ ਇਸ ਕਾਰਨ ਖ਼ਰੀਦ ਏਜੰਸੀਆਂ ਬੋਲੀ ਨਹੀਂ ਲਗਾ ਰਹੀਆਂ | ਮੀਂਹ ਨੇ ਕਿਸਾਨਾਂ ਦੀਆਂ ...
ਸੰਦੌੜ, 21 ਅਪ੍ਰੈਲ (ਜਸਵੀਰ ਸਿੰਘ ਜੱਸੀ) - ਮਾਰਕੀਟ ਕਮੇਟੀ ਅਧੀਨ ਪੈਂਦੀ ਦਾਣਾ ਮੰਡੀ ਸੰਦੌੜ ਵਿਖੇ ਆਏ ਦਿਨ ਮੰਡੀ ਵਿਚ ਆਈ ਕਣਕ ਦੇ ਢੇਰ ਵਿਚੋਂ ਕਣਕ ਚੋਰੀ ਹੋਣ ਦੀਆਂ ਵਾਰਦਾਤਾਂ ਕਾਰਨ, ਅੱਜ ਮਾਰਕੀਟ ਕਮੇਟੀ ਸੰਦੌੜ ਦੇ ਮੁੱਖ ਦਫ਼ਤਰ ਸਾਹਮਣੇ ਆਪਣਾ ਰੋਸ ਪ੍ਗਟਾਇਆ | ...
ਸੰਗਰੂਰ, 21 ਅਪ੍ਰੈਲ (ਧੀਰਜ਼ ਪਸ਼ੌਰੀਆ) - ਜ਼ਿਲ੍ਹਾ ਖ਼ਪਤਕਾਰ ਝਗੜਾ ਨਿਵਾਰਣ ਫੋਰਮ ਨੇ ਪਾਵਰਕਾਮ ਨੰੂ ਹੁਕਮ ਕੀਤਾ ਹੈ ਕਿ ਬਿਜਲੀ ਸਪਲਾਈ ਲਾਇਨ 'ਚ ਹੋਈ ਸਪਾਰਕਿੰਗ ਕਾਰਨ ਕਣਕ ਦੀ ਫ਼ਸਲ ਨੰੂ ਲੱਗੀ ਅੱਗ ਨਾਲ ਹੋਏ ਨੁਕਸਾਨ ਦਾ ਕਿਸਾਨ ਨੰੂ ਮੁਆਵਜ਼ਾ ਦਿੱਤਾ ਜਾਵੇ | ...
ਧੂਰੀ, 21 ਅਪ੍ਰੈਲ (ਸੰਜੇ ਲਹਿਰੀ) - ਅਨਾਜ ਮੰਡੀ ਧੂਰੀ ਅਤੇ ਉਸ ਦੇ ਨਾਲ ਲੱਗਦੇ ਸੈਂਟਰਾਂ ਵਿਚ ਬਾਰਦਾਨੇ ਦੀ ਭਾਰੀ ਕਮੀ ਦੇ ਚੱਲਦਿਆਂ ਅੱਜ ਵੱਡੀ ਗਿਣਤੀ ਵਿਚ ਕਿਸਾਨਾਂ ਅਤੇ ਆੜ੍ਹਤੀਆਂ ਨੇ ਸੰਗਰੂਰ-ਧੂਰੀ ਮੁੱਖ ਮਾਰਗ 'ਤੇ ਧਰਨਾ ਲਗਾ ਕੇ ਮੁੱਖ ਮਾਰਗ ਜਾਮ ਕਰਕੇ ਜਿੱਥੇ ...
ਸੰਗਰੂਰ, 21 ਅਪ੍ਰੈਲ (ਅਮਨਦੀਪ ਸਿੰਘ ਬਿੱਟਾ) - ਕਿਸਾਨ ਸੰਘਰਸ਼ ਦਾ ਵੱਡਾ ਕੇਂਦਰ ਬਣ ਚੁੱਕੇ ਜ਼ਿਲ੍ਹਾ ਸੰਗਰੂਰ ਵਿਚ ਅੱਜ ਵੀ ਕਿਸਾਨਾਂ ਵਲੋਂ ਪ੍ਰਭਾਵਸ਼ਾਲੀ ਧਰਨੇ ਦਿੱਤੇ ਗਏ | ਸੰਯੁਕਤ ਕਿਸਾਨ ਮੋਰਚੇ ਵਲੋਂ ਰੇਲਵੇ ਸਟੇਸ਼ਨ ਬਾਹਰ ਕਿਸਾਨ ਜਥੇਬੰਦੀਆਂ ਦੇ ਨਿਰੰਤਰ ...
ਸੰਗਰੂਰ, 21 ਅਪ੍ਰੈਲ (ਧੀਰਜ ਪਸ਼ੌਰੀਆ) - ਜ਼ਿਲ੍ਹੇ 'ਚ ਅੱਜ ਕੋਰੋਨਾ ਦੇ 182 ਨਵੇਂ ਮਾਮਲੇ ਆਉਣ ਨਾਲ ਜ਼ਿਲ੍ਹੇ 'ਚ ਹੁਣ ਤੱਕ ਦੇ ਕੁਲ ਮਾਮਲਿਆਂ ਦੀ ਗਿਣਤੀ 7100 ਨੰੂ ਪਾਰ ਕਰਦੀ ਹੋਈ 7118 ਹੋ ਗਈ ਹੈ ਜਦ ਕਿ ਐਕਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 816 ਹੋ ਗਈ ਹੈ | ਅੱਜ ਸਭ ਤੋਂ ਵੱਧ 37 ...
ਸਿਵਲ ਹਸਪਤਾਲ ਸੰਗਰੂਰ ਦੇ ਐਮਰਜੈਂਸੀ ਵਾਰਡ ਦੇ ਇੰਚਾਰਜ ਡਾਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਰਾਤ ਸਮੇਂ ਜਦ ਇਹ ਦੁਰਘਟਨਾ ਘਟੀ ਸੀ ਉਸ ਸਮੇਂ ਸਿਵਲ ਹਸਪਤਾਲ ਦੀ ਇਕ ਐਂਬੂਲੈਂਸ ਕੋਰੋਨਾ ਮਰੀਜ਼ ਛੱਡਣ ਗਈ ਸੀ ਅਤੇ ਦੂਸਰੀ ਡਿਲਵਰੀ ਕੇਸ ਲੈ ਕੇ ਗਈ ਹੋਈ ਸੀ ਜਿਸ ਕਾਰਨ ...
ਕੁੱਪ ਕਲਾਂ, 21 ਅਪ੍ਰੈਲ (ਮਨਜਿੰਦਰ ਸਿੰਘ ਸਰੌਦ) - ਬੀਤੇ ਦਿਨੀਂ ਨੇੜਲੇ ਪਿੰਡਾਂ ਵਜੀਦਗੜ੍ਹ ਰੋਹਣੋ ਤੇ ਜਿੱਤਵਾਲ ਖ਼ੁਰਦ ਵਿਖੇ ਅੱਗ ਦੇ ਨਾਲ ਵਾਪਰੀਆਂ ਘਟਨਾਵਾਂ ਨੇ ਬਹੁਤ ਸਾਰੇ ਕਿਸਾਨਾਂ ਨੂੰ ਕੱਖੋਂ ਹੌਲੇ ਕਰ ਦਿੱਤਾ ਤੇ ਕਿਸਾਨਾਂ ਦੀ ਕਣਕ ਦਾ ਸੈਂਕੜੇ ਏਕੜ ਰਕਬਾ ...
ਛਾਜਲੀ, 21 ਅਪ੍ਰੈਲ (ਕੁਲਵਿੰਦਰ ਸਿੰਘ ਰਿੰਕਾ) - ਪਿੰਡ ਛਾਜਲੀ ਦੀ ਮੇਨ ਰੋਡ ਦੁਬਾਰਾ ਬਣਾਉਣ ਦੀ ਮੰਗ ਪਿੰਡ ਦੇ ਆਮ ਲੋਕਾਂ ਅਤੇ ਦੁਕਾਨਦਾਰਾਂ ਨੇ ਜ਼ੋਰ ਨਾਲ ਉਠਾਈ ਹੈ | ਇਸ ਮੌਕੇ ਮਾਰਕੀਟ ਪ੍ਰਧਾਨ ਮੰਗਲ ਸਿੰਘ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ...
ਧਰਮਗੜ੍ਹ, 21 ਅਪ੍ਰੈਲ (ਗੁਰਜੀਤ ਸਿੰਘ ਚਹਿਲ) - ਵਿਧਾਨ ਸਭਾ ਹਲਕਾ ਦਿੜ੍ਹਬਾ ਸ਼੍ਰੋਮਣੀ ਅਕਾਲੀ ਦਲ ਵਲੋਂ ਨਵਜੋਤ ਸਿੰਘ ਜੋਤੀ ਵਿਰਕ ਸਾਬਕਾ ਸਰਪੰਚ ਰੱਤਾਖੇੜਾ ਨੂੰ ਯੂਥ ਵਿੰਗ ਸਰਕਲ ਧਰਮਗੜ੍ਹ ਦਾ ਪ੍ਰਧਾਨ ਨਿਯੁਕਤ ਕੀਤਾ ਹੈ ਅਤੇ ਡਾ. ਨਰਿੰਦਰ ਸਿੰਘ ਡਸਕਾ ਨੂੰ ...
ਲਹਿਰਾਗਾਗਾ, 21 ਅਪ੍ਰੈਲ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਲਹਿਰਾਗਾਗਾ ਵਿਖੇ ਆਜ਼ਾਦੀ ਘੁਲਾਈਟੇ ਦੇ ਨਾਂਅ ਉੱਪਰ ਬਣੇ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੌਲੋਜੀ ਜੋ ਪਿਛਲੇ 2 ਸਾਲਾਂ ਤੋਂ ਆਖ਼ਰੀ ਸਾਹਾਂ ਉੱਪਰ ਪੁੱਜ ਗਿਆ ਸੀ ...
ਸ਼ੇਰਪੁਰ, 21 ਅਪ੍ਰੈਲ (ਸੁਰਿੰਦਰ ਚਹਿਲ) - ਝੂਠੇ ਵਾਅਦੇ ਅਤੇ ਲਾਰੇ ਲਾ ਕੇ ਸੱਤਾ ਵਿਚ ਆਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹਰ ਫ਼ਰੰਟ ਉੱਤੇ ਬੁਰੀ ਤਰ੍ਹਾਂ ਫ਼ੇਲ੍ਹ ਹੋਈ ਹੈ | ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ...
ਮੂਨਕ, 21 ਅਪ੍ਰੈਲ (ਧਾਲੀਵਾਲ, ਸਿੰਗਲਾ, ਭਾਰਦਵਾਜ) - ਸ਼ੋ੍ਰਮਣੀ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਮੂਨਕ ਵਿਖੇ 13 ਰੋਜ਼ਾ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ, ਜਿਸ ਵਿਚ 30 ਦੇ ਕਰੀਬ ਨੌਜਵਾਨਾਂ ਬੱਚਿਆਂ ਨੇ ਭਾਗ ਲਿਆ | ਦਸਤਾਰ ਕੋਚ ਅਮਰਜੀਤ ਸਿੰਘ ਨਵਾਂ ...
ਕੌਹਰੀਆਂ, 21 ਅਪ੍ਰੈਲ (ਮਾਲਵਿੰਦਰ ਸਿੰਘ ਸਿੱਧੂ) - ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਮੀਟਿੰਗ ਸਤਪਾਲ ਸਿੰਘ, ਦਰਸ਼ਨ ਸਿੰਘ ਅਤੇ ਸੁੰਦਰ ਸਿੰਘ ਧੀਮਾਨ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਵਰਕਰਾਂ ਦੇ ਕੰਮਾਂ ਕਾਰਾਂ ਦੇ ਸਬੰਧ ਵਿਚ ਚੱਲ ਰਹੇ ਸੰਘਰਸ਼ਾਂ ਸਬੰਧੀ ...
ਸੰਗਰੂਰ, 21 ਅਪ੍ਰੈਲ (ਅਮਨਦੀਪ ਸਿੰਘ ਬਿੱਟਾ) - ਜੀਂਦ ਰਿਆਸਤ ਦੀ ਰਾਜਧਾਨੀ ਰਿਹਾ ਜ਼ਿਲ੍ਹਾ ਸੰਗਰੂਰ ਕਦੇ ਆਪਣੇ ਸੁਹੱਪਣ ਅਤੇ ਸੁੰਦਰਤਾ ਕਾਰਨ ਵਿਸ਼ਵ ਪ੍ਰਸਿੱਧ ਸੀ | ਜੈਪੁਰ ਸ਼ਹਿਰ ਦੇ ਨਕਸ਼ੇ ਉੱਤੇ ਬਣੇ ਇਸ ਸ਼ਹਿਰ ਦੀ ਸੁੰਦਰਤਾ ਨੂੰ ਸ਼ਹਿਰ ਬਾਹਰ ਲੱਗੇ ਚਾਰ ਦਰਵਾਜ਼ੇ ਜਿਨ੍ਹਾਂ ਵਿਚ ਸੁਨਾਮੀ ਗੇਟ, ਨਾਭਾ ਗੇਟ, ਧੂਰੀ ਗੇਟ ਅਤੇ ਪਟਿਆਲਾ ਗੇਟ ਦੇ ਦਰਵਾਜ਼ੇ ਮੌਜੂਦ ਸਨ | ਇਹ ਚਾਰੇ ਦਰਵਾਜ਼ੇ ਜਿੱਥੇ ਇਸ ਸ਼ਹਿਰ ਦੀ ਸੁੰਦਰਤਾ ਨੂੰ ਵਧਾਉਂਦੇ ਸਨ ਉੱਥੇ ਸ਼ਹਿਰ ਦੀ ਸੁਰੱਖਿਆ ਲਈ ਵੀ ਲਾਹੇਵੰਦ ਮੰਨੇ ਜਾਂਦੇ ਸਨ | ਸਮਾਂ ਰਹਿੰਦਿਆਂ ਇਹ ਚਾਰੇ ਦਰਵਾਜ਼ੇ ਸ਼ਹਿਰ ਦੇ ਨਕਸ਼ੇ ਤੋਂ ਗ਼ਾਇਬ ਹੋ ਗਏ ਸਨ ਪਰ ਹੁਣ ਸੰਗਰੂਰ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਦੇ ਉਪਰਾਲੇ ਸਦਕਾ ਇਹ ਚਾਰੇ ਦਰਵਾਜ਼ੇ ਹੁਣ ਜਲਦ ਸ਼ਹਿਰ ਦੇ ਚਾਰਾਂ ਲਾਂਘਿਆਂ ਉਤੇ ਝੂਲਦੇ ਨਜ਼ਰ ਹੋਣਗੇ | ਸੰਗਰੂਰ ਦੀ ਪੁਰਾਤਨ ਦਿੱਖ ਨੂੰ ਮੁੜ ਬਹਾਲ ਕਰਵਾਉਣ ਦੇ ਮਨਸੇ ਤਹਿਤ ਇਸ ਪ੍ਰੋਜੈਕਟ ਦੀ ਸ਼ੁਰੂਆਤ ਸ਼ਾਹੀ ਸਮਾਧਾਂ ਨਜ਼ਦੀਕ ਨਾਭਾ ਦਰਵਾਜ਼ੇ ਦੇ ਨਾਂਅ ਨਾਲ ਜਾਣੇ ਜਾਣ ਵਾਲੇ ਦਰਵਾਜ਼ੇ ਤੋਂ ਕੀਤੀ ਗਈ ਹੈ | ਪੀ.ਡਬਲਯੂ.ਡੀ. ਵਿਭਾਗ ਵਲੋਂ ਕਰਵਾਏ ਜਾਣ ਵਾਲੇ ਇਨ੍ਹਾਂ ਕੰਮਾਂ ਸਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਓ. ਅਜੈ ਕੁਮਾਰ ਗਰਗ ਨੇ ਦੱਸਿਆ ਕਿ ਪੌਣੇ ਤਿੰਨ ਕਰੋੜ ਦੀ ਲਾਗਤ ਨਾਲ ਬਨਣ ਵਾਲੇ ਇਨ੍ਹਾਂ ਚਾਰਾਂ ਦਰਵਾਜ਼ਿਆਂ ਨੂੰ ਇਤਿਹਾਸਕ ਦਰਵਾਜ਼ਿਆਂ ਵਾਲੀ ਦਿੱਖ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਅੰਦਾਜ਼ਨ ਛੇ ਮਹੀਨਿਆਂ ਦੇ ਅੰਤਰਗਤ ਬਣਨ ਵਾਲੇ ਇਨ੍ਹਾਂ ਦਰਵਾਜ਼ਿਆਂ ਦੀ ਉਸਾਰੀ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਾਹੀ ਸਮਾਧਾਂ ਨਜ਼ਦੀਕ ਦਰਵਾਜ਼ੇ ਤੋਂ ਇਲਾਵਾ ਪਟਿਆਲਾ ਗੇਟ ਵਾਲਾ ਦਰਵਾਜ਼ਾ ਮੰਦਿਰ ਮਹਾਂ ਕਾਲੀ ਨਜ਼ਦੀਕ, ਸੁਨਾਮੀ ਗੇਟ ਬਣਨ ਵਾਲਾ ਦਰਵਾਜ਼ਾ ਭਗਤ ਸਿੰਘ ਚੌਂਕ ਅਤੇ ਧੂਰੀ ਗੇਟ ਦਰਵਾਜ਼ਾ ਬਰਨਾਲਾ ਕੈਂਚੀਆਂ ਨਜ਼ਦੀਕ ਨਸ਼ਾ ਛਡਾਊ ਕੇਂਦਰ ਕੋਲ ਉਸਾਰਿਆ ਜਾਣਾ ਹੈ | ਸ਼ਾਹੀ ਸਮਾਧਾਂ ਨਜ਼ਦੀਕ ਕੰਮ ਦਾ ਤਾਂ ਆਰੰਭ ਹੋ ਚੁੱਕਿਆ ਹੈ ਪਰ ਪਟਿਆਲਾ ਗੇਟ ਬਣਨ ਵਾਲੇ ਦਰਵਾਜ਼ੇ ਦੀ ਉਸਾਰੀ ਨਰਾਤਿਆਂ ਕਾਰਨ ਰੁੱਕਿਆ ਕੰਮ ਇਸ ਦੋ ਦਿਨਾਂ ਉਪਰੰਤ ਸ਼ੁਰੂ ਹੋ ਜਾਵੇਗਾ | ਦਰਵਾਜ਼ਿਆਂ ਉੱਪਰ ਸੋਲਰ ਲਾਈਟਿੰਗ ਅਤੇ ਦਰਵਾਜ਼ਿਆਂ ਦੀ ਬਣਤਰ ਸੰਬੰਧੀੇੇ ਵੀ ਜਾਣਕਾਰੀ ਦਿੰਦਿਆਂ ਅਧਿਕਾਰੀ ਨੇ ਦੱਸਿਆ ਕਿ 33 ਫੁੱਟ ਉੱਚੇ ਗੇਟ ਅਤੇ 33 ਫੁੱਟ ਦਾ ਪ੍ਰਤੀ ਪੱਲਾ ਹੋਵੇਗਾ | ਉਨ੍ਹਾਂ ਦੱਸਿਆ ਕਿ ਰੋਕਸੀ ਰੋਡ ਨਜ਼ਦੀਕ ਸੁਨਾਮੀ ਗੇਟ ਦਰਵਾਜ਼ੇ ਵਾਲੀ ਥਾਂ ਘਾਟ ਹੋਣ ਕਾਰਨ ਉੱਥੇ ਪੱਲਾ 27 ਫੁੱਟ ਚੌੜਾ ਰੱਖਿਆ ਗਿਆ ਹੈ | ਗੇਟਾਂ ਬਾਹਰ ਰਿਆਸਤੀ ਸ਼ਹਿਰ ਦੇ ਦਰਵਾਜ਼ਿਆਂ ਨਾਲ ਸੰਬੰਧਿਤ ਇਤਿਹਾਸ ਲਿਖਿਆ ਜਾਵੇਗਾ ਤਾਂ ਜੋ ਨਵੀਂ ਪੀੜੀ ਨੂੰ ਆਪਣੇ ਇਤਿਹਾਸਕ ਵਿਰਸੇ ਪ੍ਰਤੀ ਜਾਣਕਾਰੀ ਮਿਲ ਸਕੇ | ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਦੇ ਉੱਪ ਚੇਅਰਮੈਨ ਸ੍ਰੀ ਮਹੇਸ਼ ਕੁਮਾਰ ਮੇਸੀ, ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਬੀਬੀ ਬਲਵੀਰ ਕੌਰ ਸੈਣੀ, ਸੀਨੀਅਰ ਆਗੂ ਨੱਥੂ ਲਾਲ ਢੀਂਗਰਾ, ਠੇਕੇਦਾਰ ਮਹਿੰਦਰਪਾਲ ਭੱਲਾ ਨੇ ਦੱਸਿਆ ਕਿ ਪੁਰਾਤਨ ਵਿਰਸੇ ਨੂੰ ਮੁੱੜ ਲੀਹਾਂ ਉੱਤੇ ਲਿਆਉਣ ਦਾ ਸ੍ਰੀ ਵਿਜੈਇੰਦਰ ਸਿੰਗਲਾ ਦਾ ਉੱਪਰਾਲਾ ਸ਼ਲਾਘਾਯੋਗ ਹੈ | ਉਨ੍ਹਾਂ ਦਾਅਵਾ ਕੀਤਾ ਕਿ ਚਾਰੇ ਦਰਵਾਜ਼ਿਆਂ ਦੀ ਉਸਾਰੀ ਉਪਰੰਤ ਸ਼ਹਿਰ ਰਿਆਸਤੀ ਰੰਗ ਵਿਚ ਰੰਗਿਆ ਨਜ਼ਰ ਆਏਗਾ |
ਸੰਗਰੂਰ ਦਾ ਇਤਿਹਾਸ ਸਮੌਈ ਬੈਠੇ ਸਨ, ਚਾਰੇ ਦਰਵਾਜ਼ੇ
ਰਿਆਸਤੀ ਸ਼ਹਿਰ ਦੇ ਦਰਵਾਜ਼ਿਆਂ ਦੇ ਇਤਿਹਾਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਚਾਰਾਂ ਦਰਵਾਜ਼ਿਆਂ ਉੱਪਰ ਉਸ ਵੇਲੇ ਮਹਾਰਾਜਾ ਜੀਂਦ ਵਲੋਂ ਗੁਰਦੁਆਰਾ ਸਾਹਿਬ ਅਤੇ ਦਰਵਾਜ਼ਿਆਂ ਨਜ਼ਦੀਕ ਮੰਦਿਰ ਉਸਾਰੇ ਹੁੰਦੇ ਸਨ ਜੋ ਅੱਜ ਵੀ ਮੌਜੂਦ ਹਨ | ਇਨ੍ਹਾਂ ਚਾਰਾਂ ਮੰਦਿਰਾਂ ਅਤੇ ਗੁਰੂ ਘਰਾਂ ਦੀ ਦੇਖ-ਰੇਖ ਅੱਜ ਵੀ ਜ਼ਿਲ੍ਹਾ ਪ੍ਰਸ਼ਾਸਨ ਕਰ ਰਿਹਾ ਹੈ | ਗੁਰੂ ਘਰ ਦੇ ਗ੍ਰੰਥੀ ਅਤੇ ਮੰਦਿਰ ਦੇ ਪੁਜਾਰੀ ਨੂੰ ਸਰਕਾਰ ਵਲੋਂ ਕਲਰਕ ਦਾ ਸਕੇਲ ਦਿੰਦਿਆਂ ਤਨਖ਼ਾਹ ਦਿੱਤੀ ਜਾਂਦੀ ਹੈ | ਸਮਾਜ ਸੇਵੀ ਠੇਕੇਦਾਰ ਮਹਿੰਦਰਪਾਲ ਭੋਲਾ ਨੇ ਦੱਸਿਆ ਕਿ ਉਸ ਵੇਲੇ ਸ਼ਾਮ ਢੱਲਦਿਆਂ ਹੀ ਦਰਵਾਜ਼ੇ ਬੰਦ ਹੋ ਜਾਂਦੇ ਸਨ ਅਤੇ ਦਿਨ ਚੱੜਦਿਆਂ ਹੀ ਖੋਲ੍ਹ ਦਿੱਤੇ ਜਾਂਦੇ ਸਨ | ਇਨ੍ਹਾਂ ਚਾਰਾਂ ਦਰਵਾਜ਼ਿਆਂ ਉੱਤੇ ਸੰਤਰੀ ਪਹਿਰਾ ਹੁੰਦਾ ਸੀ ਅਤੇ ਦਰਵਾਜ਼ੇ ਵਿਚ ਇਕ ਛੋਟੀ ਖਿੜਕੀ ਹੁੰਦੀ ਸੀ ਜਿਸ ਰਾਹੀ ਸੰਤਰੀ ਪੜਤਾਲ ਕਰਨ ਉਪਰੰਤ ਬਾਹਰੋਂ ਆਏ ਰਾਹਗੀਰ ਨੂੰ ਅੰਦਰ ਆਉਣ ਦੀ ਇਜਾਜ਼ਤ ਦਿੱਤੀ ਜਾਂਦੀ ਸੀ | ਇਸ ਤੋਂ ਇਲਾਵਾ ਚਾਰਾਂ ਦਰਵਾਜ਼ਿਆਂ ਬਾਹਰ ਸਥਿਤ ਮੰਦਰ ਜਿਨ੍ਹਾਂ ਵਿਚ ਨਾਭਾ ਗੇਟ ਬਾਹਰ ਮਨਸਾ ਦੇਵੀ ਮੰਦਰ, ਪਟਿਆਲਾ ਗੇਟ ਮੰਦਰ ਮਹਾਂ ਕਾਲੀ, ਸੁਨਾਮੀ ਗੇਟ ਬਾਹਰ ਜੈਯੰਤਰੀ ਮੰਦਰ ਅਤੇ ਧੂਰੀ ਦਰਵਾਜ਼ੇ ਨਜ਼ਦੀਕ ਨੈਣਾ ਦੇਵੀ ਮੰਦਰ ਦੇ ਨਾਲ ਤਲਾਅ ਵੀ ਬਣੇ ਹੁੰਦੇ ਸਨ, ਜੋ ਸ਼ਹਿਰ ਦਾ ਵਾਤਾਵਰਨ ਸ਼ੁੱਧ ਅਤੇ ਰਮਨੀਕ ਬਨਾਉਣ ਵਿਚ ਸਹਾਈ ਹੁੰਦੇ ਸਨ | ਇਸ ਤੋਂ ਇਲਾਵਾ ਸ਼ਹਿਰ ਦਾ ਪੂਰਾ ਚੌਗਿਰਦਾ ਬਾਗਾਂ ਨਾਲ ਹਰਿਆ ਭਰਿਆ ਰਹਿੰਦਾ ਸੀ |
ਰਾਜਨੀਤੀ ਤੋਂ ਉੱਪਰ ਉੱਠਦਿਆਂ ਭਾਜਪਾ ਆਗੂਆਂ ਨੇ ਕੀਤੀ ਸ਼ਲਾਘਾ
ਰਾਜਨੀਤੀ ਤੋਂ ਉੱਪਰ ਉੱਠਦਿਆਂ ਭਾਰਤੀ ਜਨਤਾ ਪਾਰਟੀ ਦੇ ਸਥਾਨਕ ਆਗੂਆਂ ਅਮਨਦੀਪ ਸਿੰਘ ਪੂਨੀਆ ਅਤੇ ਪਵਨ ਕੁਮਾਰ ਗਰਗ ਨੇ ਕੈਬਨਿਟ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਵਿਕਾਸ ਦੇ ਹਮੇਸ਼ਾ ਹਾਮੀ ਰਹੇ ਹਨ ਅਤੇ ਹੁਣ ਜਦ ਗੱਲ ਰਿਆਸਤੀ ਸ਼ਹਿਰ ਦੀ ਦਿੱਖ ਬਹਾਲ ਕਰਨ ਦੀ ਹੋ ਰਹੀ ਹੈ ਤਾਂ ਉਹ ਇਸ ਉੱਦਮ ਦੀ ਭਰਪੂਰ ਸ਼ਲਾਘਾ ਕਰਦੇ ਹਨ | ਉਨ੍ਹਾਂ ਕਿਹਾ ਕਿ ਚੰਗਾ ਹੋਵੇ ਹੋਰ ਵੀ ਇਤਿਹਾਸਕ ਇਮਾਰਤਾਂ ਦੀ ਸੰਭਾਲ ਕਰਦਿਆਂ ਸੰਗਰੂਰ ਦੀ ਨਵੀਂ ਪੀੜ੍ਹੀ ਨੂੰ ਉਨ੍ਹਾਂ ਦੇ ਇਤਿਹਾਸਕ ਸਰਮਾਇ ਬਾਰੇ ਜਾਣੂ ਕਰਵਾਇਆ ਜਾਵੇ |
ਲਹਿਰਾਗਾਗਾ, 21 ਅਪ੍ਰੈਲ (ਕੰਵਲਜੀਤ ਸਿੰਘ ਢੀਂਡਸਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪਿੰਡ ਲਹਿਲ ਖ਼ੁਰਦ ਨੇੜੇ ਖੇਤੀ ਕਾਨੂੰਨ ਦੇ ਵਿਰੋਧ ਵਿਚ ਰਿਲਾਇੰਸ ਪੰਪ ਵਿਖੇ ਲਗਾਇਆ ਧਰਨਾ ਅੱਜ 201ਵੇਂ ਦਿਨ ਵਿਚ ਸ਼ਾਮਿਲ ਹੋ ਗਿਆ ਹੈ | ਧਰਨੇ ਨੂੰ ਸੰਬੋਧਨ ...
ਅਹਿਮਦਗੜ੍ਹ, 21 ਅਪ੍ਰੈਲ (ਰਣਧੀਰ ਸਿੰਘ ਮਹੋਲੀ) - ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਅਹਿਮਦਗੜ੍ਹ ਵਲੋਂ ਵੱਖ-ਵੱਖ ਸਮਾਜ ਸੇਵੀ ਕਾਰਜਾਂ ਵਿਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ | ਕਲੱਬ ਪ੍ਰਧਾਨ ਤਰਸੇਮ ਗਰਗ ਦੀ ਅਗਵਾਈ ਵਿਚ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਐਸ. ਡੀ. ਐਮ ...
ਕੋਰੋਨਾ ਪੀੜਤ ਪੰਜਾਬ ਲਈ ਕੇਂਦਰ ਨੇ ਆਕਸੀਜਨ ਦੀ ਸਪਲਾਈ ਘਟਾਈ ਸੰਗਰੂਰ, 21 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ) - ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਗੁਨਿੰਦਰਜੀਤ ਸਿੰਘ ਜਵੰਧਾ ਨੇ ਕਿਹਾ ਹੈ ਕਿ ਪੰਜਾਬ ਵਿਚ ਬਾਰਦਾਨੇ ਦੀ ਘਾਟ ਕਾਰਨ ਕਿਸਾਨ ਰੁਲ ਰਿਹਾ ਹੈ ਅਤੇ ...
ਕੁੱਪ ਕਲਾਂ, 21 ਅਪ੍ਰੈਲ (ਮਨਜਿੰਦਰ ਸਿੰਘ ਸਰੌਦ) - ਆਮ ਆਦਮੀ ਪਾਰਟੀ ਵਲੋਂ ਪੰਜਾਬ ਅੰਦਰ ਮਹਿੰਗੀ ਬਿਜਲੀ ਦੇ ਖ਼ਿਲਾਫ਼ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦੀ ਕੜੀ ਤਹਿਤ ਨੇੜਲੇ ਪਿੰਡ ਖ਼ਾਨਪੁਰ ਵਿਖੇ ਆਪ ਪਾਰਟੀ ਦੇ ਕੌਮੀ ਆਗੂ ਤੇ ਕਿਸਾਨ ਵਿੰਗ ਪੰਜਾਬ ਦੇ ਉਪ ਪ੍ਰਧਾਨ ...
ਸ਼ੇਰਪੁਰ, 21 ਅਪ੍ਰੈਲ (ਦਰਸਨ ਸਿੰਘ ਖੇੜੀ) - ਸਥਾਨਕ ਗੁਰਦੁਆਰਾ ਨਾਨਕਸਰ ਸਾਹਿਬ ਸ਼ੇਰਪੁਰ ਵਿਖੇ ਸਰਕਾਰ ਦੀਆਂ ਹਦਾਇਤਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਕਸਬਾ ਸ਼ੇਰਪੁਰ ਦੇ ਸਰਪੰਚ ਰਣਜੀਤ ਸਿੰਘ ਧਾਲੀਵਾਲ ਦੇ ਪਿਤਾ ਬਾਪੂ ਸੁੰਦਰ ਸਿੰਘ ਧਾਲੀਵਾਲ ਨਮਿੱਤ ਪਾਠ ...
ਛਾਜਲੀ, 21 ਅਪ੍ਰੈਲ (ਕੁਲਵਿੰਦਰ ਸਿੰਘ ਰਿੰਕਾ) - ਪੁਰਾਣੇ ਸਮਿਆਂ ਵਿਚ ਪੰਚਾਇਤ ਦਾ ਦਰਜਾ ਪਰਮੇਸਵਰ ਦੇ ਬਰਾਬਰ ਮੰਨਿਆ ਜਾਂਦਾ ਸੀ | ਪੰਚਾਇਤ ਦੇ ਸਥਾਨ ਨੂੰ ਵਿਸ਼ੇਸ਼ ਤੌਰ 'ਤੇ ਮਾਨਤਾ ਪ੍ਰਾਪਤ ਸੀ ਪਰ ਅੱਜ ਕੱਲ੍ਹ ਲੋਕਾਂ ਦਾ ਮੂੰਹ ਥਾਣੇ ਕਚਹਿਰੀਆਂ ਵੱਲ ਜ਼ਿਆਦਾ ਹੈ | ...
ਸੁਨਾਮ ਊਧਮ ਸਿੰਘ ਵਾਲਾ, 21 ਅਪ੍ਰੈਲ (ਭੁੱਲਰ, ਧਾਲੀਵਾਲ)- ਆਪਣੀ ਕਣਕ ਵੇਚਣ ਲਈ ਜਿੱਥੇ ਪਹਿਲਾਂ ਹੀ ਬਾਰਦਾਨੇ ਦੀ ਘਾਟ ਅਤੇ ਅਦਾਇਗੀ ਨੂੰ ਲੈ ਕੇ ਕਿਸਾਨ ਮੰਡੀਆਂ 'ਚ ਰੁਲ ਰਹੇ ਹਨ, ਉੱਥੇ ਹੀ ਅੱਜ ਪਏ ਮੀਂਹ ਕਾਰਨ ਕਣਕ ਦੀ ਖ਼ਰੀਦ ਨੂੰ ਵੀ ਕੁਝ ਸਮੇਂ ਲਈ ਇਕ ਵਾਰ ਬ੍ਰੇਕ ...
ਕੌਹਰੀਆਂ, 21 ਅਪ੍ਰੈਲ (ਮਾਲਵਿੰਦਰ ਸਿੰਘ ਸਿੱਧੂ)- ਕਣਕ ਦੀ ਆਮਦ ਨਾਲ ਪੰਜਾਬ ਦੀਆਂ ਅਨਾਜ ਮੰਡੀਆਂ ਨੱਕੋਂ ਨੱਕ ਭਰੀਆਂ ਪਈਆਂ ਹਨ ਪਰ ਪੰਜਾਬ ਸਰਕਾਰ ਅਵੇਸਲਾਪਣ ਦਿਖਾ ਰਹੀ ਹੈ ਕਿਸਾਨ ਮੰਡੀਆਂ ਵਿਚ ਖੱਜਲ ਖ਼ੁਆਰ ਹੋ ਰਿਹਾ ਹੈ | ਇਹ ਵਿਚਾਰ ਜਥੇਦਾਰ ਤੇਜਾ ਸਿੰਘ ਕਮਾਲਪੁਰ ...
ਸੁਨਾਮ ਊਧਮ ਸਿੰਘ ਵਾਲਾ, 21 ਅਪ੍ਰੈਲ (ਧਾਲੀਵਾਲ, ਭੁੱਲਰ)- ਸ਼ਿਵ ਸ਼ਕਤੀ ਵੁਮੈਨ ਕਲੱਬ ਸੁਨਾਮ ਵਲੋਂ ਕਲੱਬ ਪ੍ਰਧਾਨ ਲਲਿਤਾ ਪਾਠਕ ਦੀ ਅਗਵਾਈ ਵਿਚ ਸਥਾਨਕ ਪ੍ਰਾਚੀਨ ਸ਼੍ਰੀ ਵਿਸ਼ਵਨਾਥ ਸ਼ਿਵ ਮੰਦਿਰ ਵਿਖੇ ਦੁਰਗਾ ਅਸ਼ਟਮੀ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ...
ਚੀਮਾਂ ਮੰਡੀ, 21 ਅਪ੍ਰੈਲ (ਜਸਵਿੰਦਰ ਸਿੰਘ ਸ਼ੇਰੋਂ)- ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿਖੇ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਪਿੰਡ ਝਾੜੋਂ ਦੇ ਕਿਸਾਨ ਲਖਵੀਰ ਸਿੰਘ ਦੇ ਪਰਿਵਾਰ ਨੂੰ ਅਕਾਲ ਕਾਲਜ ਕੌਂਸਲ ਮਸਤੂਆਣਾ ...
ਸੰਗਰੂਰ, 21 ਅਪ੍ਰੈਲ (ਦਮਨਜੀਤ ਸਿੰਘ) - ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਸੰਗਰੂਰ ਵਲੋਂ ਜ਼ਿਲ੍ਹਾ ਸਿਹਤ ਵਿਭਾਗ ਸੰਗਰੂਰ ਦੇ ਸਹਿਯੋਗ ਨਾਲ 24 ਅਪ੍ਰੈਲ ਨੂੰ ਪ੍ਰੋ. ਆਰ.ਡੀ. ਅਗਰਵਾਲ ਮੈਮੋਰੀਅਲ ਹੈਲਥ ਕੇਅਰ ਸੰਗਰੂਰ ਵਿਖੇ ਮੁਫ਼ਤ ਕੋਰੋਨਾ ਟੀਕਾਕਰਨ ਕੈਂਪ ...
ਮਲੇਰਕੋਟਲਾ, ਅਮਰਗੜ੍ਹ, 21 ਅਪ੍ਰੈਲ (ਕੁਠਾਲਾ, ਥਿੰਦ, ਮੰਨਵੀਂ) - ਮਲੇਰਕੋਟਲਾ ਅਤੇ ਅਮਰਗੜ੍ਹ ਹਲਕਿਆਂ ਨਾਲ ਸਬੰਧਤ ਦਾਣਾ ਮੰਡੀਆਂ ਵਿਚ ਬਾਰਦਾਨੇ ਦੀ ਭਾਰੀ ਕਿੱਲਤ ਕਾਰਨ ਕਈ ਕਈ ਦਿਨਾਂ ਤੋਂ ਆਪਣੀ ਕਣਕ ਵੇਚਣ ਲਈ ਮੰਡੀਆਂ ਵਿਚ ਰੁਲ ਰਹੇ ਕਿਸਾਨਾਂ ਨੇ ਭਾਰਤੀ ਕਿਸਾਨ ...
ਸੰਗਰੂਰ, 21 ਅਪੈ੍ਰਲ (ਧੀਰਜ ਪਸ਼ੋਰੀਆ) - ਪਿਛਲੀਆਂ ਵਿਧਾਨ ਸਭਾ ਚੋਣਾਂ ਮੌਕੇ ਕੀਤੇ ਚੋਣ ਵਾਅਦੇ ਕਾਂਗਰਸ ਦੇ ਗਲੇ ਦੀ ਹੱਡੀ ਬਣਦੇ ਜਾ ਰਹੇ ਹਨ | ਜਿਨ੍ਹਾਂ ਦੀ ਪੂਰਤੀ ਕਰਵਾਉਣ ਲਈ ਹਰੇਕ ਵਰਗ ਸਰਕਾਰ ਦੇ ਆਖ਼ਰੀ ਵਰ੍ਹੇ ਕਾਰਨ ਸੰਘਰਸ਼ ਦੇ ਰਾਹ ਪਿਆ ਹੋਇਆ ਹੈ | ਸੂਬਾ ...
ਸੰਗਰੂਰ, 21 ਅਪ੍ਰੈਲ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਪੰਜਾਬ ਸਰਕਾਰ ਵਲੋਂ ਕੋਰੋਨਾ ਦੇ ਚੱਲਦਿਆਂ ਸੂਬੇ ਅੰਦਰ ਰੈਸਟੋਰੈਂਟਾਂ ਅਤੇ ਬੀਅਰ ਬਾਰਾਂ ਉੱਤੇ ਲਗਾਈ ਮੁਕੰਮਲ ਪਾਬੰਦੀ ਅਤੇ ਵਿਆਹ ਸਮਾਗਮਾਂ ਵਿਚ ਸਿਰਫ਼ 20 ਵਿਅਕਤੀਆਂ ਦੇ ਹੀ ਸ਼ਾਮਿਲ ਹੋ ਸਕਣ ਦੇ ...
ਲੌਂਗੋਵਾਲ, 21 ਅਪ੍ਰੈਲ (ਵਿਨੋਦ, ਖੰਨਾ) - ਪਿਛਲੇ ਕਈ ਦਿਨਾਂ ਤੋਂ ਬਾਰਦਾਨੇ ਦੀ ਸਮੱਸਿਆ ਕਾਰਨ ਮੰਡੀਆਂ 'ਚ ਰੁਲ ਰਹੇ ਕਿਸਾਨਾਂ ਦੇ ਸਬਰ ਦਾ ਬੰਨ੍ਹ ਅੱਜ ਆਖਿਰ ਟੁੱਟ ਗਿਆ | ਗ਼ੁੱਸੇ ਵਿਚ ਭੜਕੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੀ ਅਗਵਾਈ ਹੇਠ ...
ਸੁਨਾਮ ਊਧਮ ਸਿੰਘ ਵਾਲਾ, 21 ਅਪ੍ਰੈਲ (ਭੁੱਲਰ, ਧਾਲੀਵਾਲ) - ਸੁਨਾਮ ਪੁਲਿਸ ਵਲੋਂ ਡੀ.ਐਸ.ਪੀ.ਬਲਜਿੰਦਰ ਸਿੰਘ ਪੰਨੂ ਦੀ ਅਗਵਾਈ ਵਿਚ ਸਿਹਤ ਵਿਭਾਗ ਦੇ ਸਹਿਯੋਗ ਨਾਲ ਕੋਰੋਨਾ ਮਹਾਂਮਾਰੀ ਨੂੰ ਠੱਲ੍ਹ ਪਾਉਣ ਅਤੇ ਕੋਵਿਡ-19 ਤੋਂ ਲੋਕਾਂ ਨੂੰ ਸੁਚੇਤ ਕਰਨ ਦੇ ਮੰਤਵ ਨਾਲ ...
ਸੰਦੌੜ, 21 ਅਪ੍ਰੈਲ (ਜਸਵੀਰ ਸਿੰਘ ਜੱਸੀ) - ਪੁਲਿਸ ਥਾਣਾ ਸੰਦੌੜ ਅਧੀਨ ਪੈਂਦੇ ਪਿੰਡ ਮਾਣਕਵਾਲ ਅਤੇ ਇਸ ਦੇ ਨਾਲ ਵਾਲੇ ਪਿੰਡਾਂ ਦੀਆਂ 6 ਮੋਟਰਾਂ ਤੋਂ ਚੋਰਾਂ ਵਲੋਂ ਤਾਰਾਂ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ | ਸੰਦੌੜ ਤੋਂ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX