ਤਾਜਾ ਖ਼ਬਰਾਂ


ਜੇਲ੍ਹ ’ਚ ਬੰਦ ਸਿੱਧੂ ਮੂਸੇਵਾਲਾ ਹੱਤਿਆ ਕਾਂਡ ਦੇ ਦੋਸ਼ੀ ਮੋਨੂੰ ਡਾਂਗਰ ਤੋਂ ਮੋਬਾਈਲ ਬਰਾਮਦ
. . .  5 minutes ago
ਫ਼ਰੀਦਕੋਟ, 6 ਫ਼ਰਵਰੀ (ਜਸਵੰਤ ਸਿੰਘ ਪੁਰਬਾ)- ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ ’ਚ ਬੰਦ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਕਾਂਡ ਦੇ ਦੋਸ਼ੀ ਅਤੇ ਹਰਿਆਣਾ ਦੇ ਗੈਂਗਸਟਰ ਮੋਨੂੰ ਡਾਂਗਰ ਤੋਂ ਟੱਚ ਸਕਰੀਨ ਮੋਬਾਈਲ ਫ਼ੋਨ ਬਰਾਮਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮੋਨੂੰ ਡਾਂਗਰਸ ਜੇਲ੍ਹ ਵਿਚ ਹਾਈ ਸਿਕਉਰਿਟੀ ਜ਼ੋਨ ’ਚ ਬੰਦ...
ਕੌਮੀ ਇਨਸਾਫ਼ ਮੋਰਚੇ ਤੋਂ ਰਵਾਨਾ ਹੋਇਆ 31 ਮੈਬਰਾਂ ਦਾ ਜਥਾ ਚੰਡੀਗੜ੍ਹ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  34 minutes ago
ਚੰਡੀਗੜ੍ਹ, 6 ਫਰਵਰੀ (ਦਵਿੰਦਰ) - ਅੱਜ ਕੌਮੀ ਇਨਸਾਫ਼ ਮੋਰਚੇ ਤੋਂ ਭਾਈ ਰੇਸ਼ਮ ਸਿੰਘ ਬਡਾਲੀ ਦੀ ਅਗਵਾਈ ਹੇਠ ਰਵਾਨਾ ਹੋਏ 31 ਮੈਂਬਰੀ ਜਥੇ ਨੂੰ ਚੰਡੀਗੜ੍ਹ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ
ਬੈਂਗਲੁਰੂ ਤਕਨਾਲੋਜੀ, ਪ੍ਰਤਿਭਾ ਅਤੇ ਨਵੀਨਤਾ ਦੀ ਊਰਜਾ ਨਾਲ ਭਰਪੂਰ ਸ਼ਹਿਰ- ਨਰਿੰਦਰ ਮੋਦੀ
. . .  38 minutes ago
ਬੈਂਗਲੁਰੂ, 6 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬੈਂਗਲੁਰੂ ਵਿਚ ਇੰਡੀਆ ਐਨਰਜੀ ਵੀਕ 2023 ਈਵੈਂਟ ਵਿਚ ਹਿੱਸਾ ਲਿਆ। ਇਸ ਪ੍ਰੋਗਰਾਮ ਵਿਚ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ, ਰਾਜਪਾਲ ਥਾਵਰਚੰਦ ਗਹਿਲੋਤ ਅਤੇ ਮੁੱਖ ਮੰਤਰੀ ਬਸਵਰਾਜ ਬੋਮਈ ਵੀ ਮੌਜੂਦ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ...
ਤੁਰਕੀ ਭੂਚਾਲ : ਮਰਨ ਵਾਲਿਆਂ ਦੀ ਗਿਣਤੀ ਪਹੁੰਚੀ 300
. . .  46 minutes ago
ਅੰਕਾਰਾ, 6 ਫਰਵਰੀ- ਰਾਇਟਰਜ਼ ਤੋਂ ਮਿਲੀ ਜਾਣਕਾਰੀ ਅਨੁਸਾਰ ਮੱਧ ਤੁਰਕੀ ਅਤੇ ਉੱਤਰ ਪੱਛਮੀ ਸੀਰੀਆ ਵਿਚ 7.8 ਤੀਬਰਤਾ ਦੇ ਆਏ ਭੂਚਾਲ ਵਿਚ ਲਗਭਗ 300 ਲੋਕਾਂ ਦੀ ਮੌਤ ਹੋ ਗਈ ਅਤੇ ਸੈਂਕੜੇ ਲੋਕ ਜ਼ਖ਼ਮੀ ਹੋ ਗਏ। ਭੂਚਾਲ ਦੇ ਝਟਕੇ ਸਾਈਪ੍ਰਸ ਅਤੇ ਲੇਬਨਾਨ ਵਿਚ ਵੀ....
ਮੇਰੀ ਆਵਾਜ਼ ਹੀ ਮੇਰੀ ਪਹਿਚਾਣ ਹੈ
. . .  about 1 hour ago
ਮੇਰੀ ਆਵਾਜ਼ ਹੀ ਮੇਰੀ ਪਹਿਚਾਣ ਹੈ
ਸਾਬਕਾ ਸਰਪੰਚ ਦਾ ਨਿੱਜੀ ਰੰਜਿਸ਼ ਕਾਰਨ ਗੋਲੀ ਮਾਰ ਕੇ ਕਤਲ
. . .  about 1 hour ago
ਊਧਨਵਾਲ, 6 ਫਰਵਰੀ (ਪਰਗਟ ਸਿੰਘ)- ਨਜ਼ਦੀਕੀ ਪਿੰਡ ਦਈਆ ਦੇ ਸਾਬਕਾ ਸਰਪੰਚ ਸਵਰਨ ਸਿੰਘ (65) ਪੁੱਤਰ ਹਰਭਜਨ ਸਿੰਘ ਦਾ ਨਿੱਜੀ ਰੰਜਿਸ਼ ਦੇ ਚੱਲਦਿਆਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਸਵਰਨ ਸਿੰਘ ਦੇ ਪੁੱਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੇੜਲੇ ਪਿੰਡ ਭੰਬੋਈ ਦੇ ਅੱਠ ਦਸ ਵਿਅਕਤੀਆਂ ਨੇ ਸਾਡੇ ਘਰ ਆ...
ਕੌਮੀ ਇਨਸਾਫ਼ ਮੋਰਚੇ ਵਲੋਂ ਮੁੱਖ ਮੰਤਰੀ ਰਿਹਾਇਸ਼ ਵੱਲ ਮਾਰਚ
. . .  about 1 hour ago
ਚੰਡੀਗੜ੍ਹ, 6 ਫਰਵਰੀ (ਦਵਿੰਦਰ)- ਬੰਦੀ ਸਿੰਘਾਂ ਤੇ ਹੋਰ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਮਾਰਚ ਦੌਰਾਨ ਕੌਮੀ ਇਨਸਾਫ਼ ਮੋਰਚੇ ਤੋਂ 31 ਸਿੰਘਾਂ ਦਾ ਜਥਾ ਮੁੱਖ ਮੰਤਰੀ ਰਿਹਾਇਸ਼ ਵੱਲ ਰਵਾਨਾ ਹੋਇਆ। ਇਨ੍ਹਾਂ ਨੂੰ ਰੋਕਣ ਲਈ ਚੰਡੀਗੜ੍ਹ ਪੁਲਿਸ ਨੇ ਰਸਤੇ ’ਚ ਭਾਰੀ ਰੋਕਾਂ...
ਦਿੱਲੀ ਐਮ.ਸੀ.ਡੀ ਚੋਣਾਂ: ਸਦਨ ਦੀ ਕਾਰਵਾਈ ਫ਼ਿਰ ਅਣਮਿੱਥੇ ਸਮੇਂ ਲਈ ਮੁਲਤਵੀ
. . .  45 minutes ago
ਨਵੀਂ ਦਿੱਲੀ, 6 ਫਰਵਰੀ- ਦਿੱਲੀ ਨਗਰ ਨਿਗਮ ਵਿਚ ਮੇਅਰ ਦੀ ਚੋਣ ਦੌਰਾਨ ਐਮ.ਸੀ.ਡੀ. ਹੈੱਡਕੁਆਰਟਰ ਸਿਵਿਕ ਸੈਂਟਰ ਵਿਚ ਹੰਗਾਮਾ ਹੋ ਗਿਆ। ਹੰਗਾਮੇ ਕਾਰਨ ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ।
ਪ੍ਰਧਾਨ ਮੰਤਰੀ ਨੇ ਕੀਤਾ ਟਵਿਨ-ਕੁੱਕਟੌਪ ਮਾਡਲ ਦਾ ਉਦਘਾਟਨ
. . .  about 1 hour ago
ਬੈਂਗਲੁਰੂ, 6 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬੈਂਗਲੁਰੂ ਵਿਚ ਇੰਡੀਆ ਐਨਰਜੀ ਵੀਕ 2023 ਈਵੈਂਟ ’ਚ ਇੰਡੀਅਨ ਆਇਲ ਵਲੋਂ ਵਿਕਸਤ ਸੂਰਜੀ ਰਸੋਈ ਪ੍ਰਣਾਲੀ ਦੇ ਟਵਿਨ-ਕੁੱਕਟੌਪ ਮਾਡਲ ਦਾ ਉਦਘਾਟਨ...
ਨਾਮਜ਼ਦ ਮੈਂਬਰਾਂ ਨੂੰ ਮੇਅਰ ਦੀ ਚੋਣ ਵਿਚ ਵੋਟ ਪਾਉਣ ਦੀ ਇਜਾਜ਼ਤ- ਐਮ.ਸੀ.ਡੀ. ਪ੍ਰੀਜ਼ਾਈਡਿੰਗ ਅਫ਼ਸਰ
. . .  about 1 hour ago
ਨਵੀਂ ਦਿੱਲੀ, 6 ਫਰਵਰੀ- ਐਮ.ਸੀ.ਡੀ. ਦੇ ਪ੍ਰੀਜ਼ਾਈਡਿੰਗ ਅਫ਼ਸਰ ਸੱਤਿਆ ਸ਼ਰਮਾ ਨੇ ਕਿਹਾ ਹੈ ਕਿ ਮੇਅਰ ਚੋਣ ਵਿਚ ਨਾਮਜ਼ਦ ਮੈਂਬਰਾਂ ਨੂੰ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਮੇਅਰ, ਡਿਪਟੀ ਮੇਅਰ ਅਤੇ ਸਥਾਈ ਕਮੇਟੀ ਦੇ ਮੈਂਬਰਾਂ ਦੀਆਂ...
ਮੈਂ ਹਮੇਸ਼ਾ ਆਪਣੇ ਹਲਕੇ ਤੇ ਪੰਜਾਬ ਦੇ ਨਾਲ ਖੜ੍ਹੀ ਹਾਂ- ਪ੍ਰਨੀਤ ਕੌਰ
. . .  about 1 hour ago
ਨਵੀਂ ਦਿੱਲੀ, 6 ਫਰਵਰੀ- ਕਾਂਗਰਸ ਦੇ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਪਾਰਟੀ ਦੇ ਕਾਰਨ ਦੱਸੋ ਨੋਟਿਸ ਦਾ ਜਵਾਬ ਦਿੰਦਿਆਂ ਕਿਹਾ ਕਿ ਮੈਂ ਹਮੇਸ਼ਾ ਆਪਣੇ ਹਲਕੇ ਅਤੇ ਰਾਜ ਪੰਜਾਬ ਦੇ ਨਾਲ ਖੜ੍ਹੀ ਰਹੀ ਹਾਂ ਅਤੇ ਉਨ੍ਹਾਂ ਦੇ ਮੁੱਦਿਆਂ ਨੂੰ ਚੁੱਕਿਆ ਹੈ, ਭਾਵੇਂ ਕੋਈ ਵੀ ਸਰਕਾਰ ਸੱਤਾ ਵਿਚ ਕਿਉਂ ਨਾ ਹੋਵੇ। ਉਨ੍ਹਾਂ ਕਿਹਾ ਕਿ ਮੇਰੇ ਵਿਰੁੱਧ ਜੋ ਵੀ ਕਾਰਵਾਈ ਤੁਸੀਂ ਕਰਨਾ...
ਸਕੂਲ ਤੋਂ ਆ ਰਹੇ ਇਕ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ
. . .  about 1 hour ago
ਮਾਹਿਲਪੁਰ, 6 ਫਰਵਰੀ (ਰਜਿੰਦਰ ਸਿੰਘ)- ਅੱਜ ਸਵੇਰੇ 9 ਵਜੇ ਦੇ ਕਰੀਬ ਮਾਹਿਲਪੁਰ- ਗੜ੍ਹਸ਼ੰਕਰ ਰੋਡ ’ਤੇ ਪਿੰਡ ਬੱਡੋਆਣ ਸੁਰਦੁੱਲਾਪੁਰ ਮੋੜ ’ਤੇ ਪਿੰਡ ਦੋਹਲਰੋਂ ਵਿਖੇ ਸਕੂਲ ਪੜ੍ਹਨ ਲਈ ਮੋਟਰ ਸਾਈਕਲ ’ਤੇ ਆ ਰਹੇ 16 ਸਾਲਾ ਦੇ ਕਰੀਬ ਨੌਜਵਾਨ ਦੀ ਭਾਰ ਢੋਹਣ ਵਾਲੀ ਇਕ ਗੱਡੀ ਨਾਲ ਟੱਕਰ ਹੋਣ ’ਤੇ ਮੌਤ ਹੋ ਗਈ। ਥਾਣਾ ਮਾਹਿਲਪੁਰ...
ਭਾਰਤ ਤੁਰਕੀ ਨੂੰ ਹਰ ਸੰਭਵ ਮਦਦ ਦੇਣ ਲਈ ਤਿਆਰ- ਪ੍ਰਧਾਨ ਮੰਤਰੀ ਮੋਦੀ
. . .  27 minutes ago
ਨਵੀਂ ਦਿੱਲੀ, 6 ਫਰਵਰੀ- ਤੁਰਕੀ ਵਿਚ ਭੂਚਾਲ ਕਾਰਨ ਹੋਏ ਜਾਨੀ ਮਾਲੀ ਨੁਕਸਾਨ ਸੰਬੰਧੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਜਤਾਉਂਦਿਆਂ ਕਿਹਾ ਕਿ ਤੁਰਕੀ ਵਿਚ ਭੂਚਾਲ ਕਾਰਨ ਹੋਏ ਜਾਨ-ਮਾਲ ਦੇ ਨੁਕਸਾਨ ਤੋਂ ਦੁੱਖੀ ਹਾਂ। ਦੁੱਖੀ ਪਰਿਵਾਰਾਂ ਨਾਲ ਮੇਰੀ ਸੰਵੇਦਨਾ, ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਭਾਰਤ ਤੁਰਕੀ ਦੇ...
ਸੁਪਰੀਮ ਕੋਰਟ ਦੇ ਨਵੇਂ ਜੱਜਾਂ ਨੇ ਚੁੱਕੀ ਅਹੁਦੇ ਦੀ ਸਹੁੰ
. . .  about 1 hour ago
ਨਵੀਂ ਦਿੱਲੀ, 6 ਫਰਵਰੀ- ਚੀਫ਼ ਜਸਟਿਸ ਆਫ਼ ਇੰਡੀਆ ਡੀ.ਵਾਈ. ਚੰਦਰਚੂੜ ਨੇ ਅੱਜ ਜਸਟਿਸ ਪੰਕਜ ਮਿਥਲ, ਜਸਟਿਸ ਸੰਜੇ ਕਰੋਲ, ਜਸਟਿਸ ਸੰਜੇ ਕੁਮਾਰ, ਜਸਟਿਸ ਅਹਿਸਾਨੁਦੀਨ ਅਮਾਨੁੱਲਾ ਅਤੇ ਜਸਟਿਸ ਮਨੋਜ ਮਿਸ਼ਰਾ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ...
ਏਅਰ ਵਿਸਤਾਰਾ ਨੇ ਅਦਾ ਕੀਤਾ 70 ਲੱਖ ਰੁਪਏ ਦਾ ਜੁਰਮਾਨਾ- ਡੀ.ਜੀ.ਸੀ.ਏ
. . .  about 2 hours ago
ਨਵੀਂ ਦਿੱਲੀ, 6 ਫਰਵਰੀ- ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ ਨੇ ਜਾਣਕਾਰੀ ਦਿੱਤੀ ਕਿ ਦੇਸ਼ ਦੇ ਉੱਤਰ-ਪੂਰਬ ਦੇ ਹੇਠਲੇ ਖ਼ੇਤਰਾਂ ਲਈ ਘੱਟੋ-ਘੱਟ ਲਾਜ਼ਮੀ ਉਡਾਣਾਂ ਦਾ ਸੰਚਾਲਨ ਨਾ ਕਰਨ ਲਈ ਏਅਰ ਵਿਸਤਾਰਾ ’ਤੇ ਜੋ ਪਿਛਲੇ ਸਾਲ ਅਕਤੂਬਰ ਵਿਚ 70 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਸੀ, ਏਅਰਲਾਈਨ....
ਰਾਜ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ
. . .  about 2 hours ago
ਨਵੀਂ ਦਿੱਲੀ, 6 ਫਰਵਰੀ- ਅਡਾਨੀ ਮੁੱਦੇ ’ਤੇ ਜੇ.ਪੀ.ਸੀ. (ਸੰਯੁਕਤ ਸੰਸਦੀ ਕਮੇਟੀ) ਦੀ ਜਾਂਚ ਲਈ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੀ ਮੰਗ ਦੇ ਵਿਚਕਾਰ ਰਾਜ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ ਕਰ...
ਲੋਕ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ
. . .  about 2 hours ago
ਨਵੀਂ ਦਿੱਲੀ, 6 ਫਰਵਰੀ- ਲੋਕ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
ਤੁਰਕੀ ਭੂਚਾਲ : ਹੁਣ ਤੱਕ 100 ਤੋਂ ਵੱਧ ਲੋਕਾਂ ਦੀ ਮੌਤ
. . .  about 2 hours ago
ਅੰਕਾਰਾ, 6 ਫਰਵਰੀ- ਏ. ਐਫ਼. ਪੀ ਅਨੁਸਾਰ ਤੁਰਕੀ ਅਤੇ ਸੀਰੀਆ ਵਿਚ ਅੱਜ ਆਏ ਭੂਚਾਲ ਵਿਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਇਹ ਭੂਚਾਲ ਉਦੋਂ ਆਇਆ ਜਦੋਂ ਬਹੁਤੇ ਲੋਕ ਸੁੱਤੇ...
ਸੰਸਦ ਦੇ ਦੋਵਾਂ ਸਦਨਾਂ ਵਿਚ ਅਡਾਨੀ ਘੁਟਾਲੇ 'ਤੇ ਮੁਲਤਵੀ ਮਤਾ ਮੰਗਣਗੀਆਂ ਵਿਰੋਧੀ ਪਾਰਟੀਆਂ
. . .  about 3 hours ago
ਨਵੀਂ ਦਿੱਲੀ, 6 ਫਰਵਰੀ-ਸੂਤਰਾਂ ਅਨੁਸਾਰ ਵਿਰੋਧੀ ਪਾਰਟੀਆਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਸੰਸਦ ਦੇ ਦੋਵਾਂ ਸਦਨਾਂ ਵਿਚ ਮੁਲਤਵੀ ਮਤਾ ਮੰਗਣਗੀਆਂ। ਅਡਾਨੀ ਘੁਟਾਲੇ ਤੋਂ ਇਲਾਵਾ ਕੋਈ ਕੰਮ...
ਅਡਾਨੀ ਸਮੂਹ ਦੇ ਮੁੱਦੇ 'ਤੇ ਸੰਯੁਕਤ ਸੰਸਦੀ ਕਮੇਟੀ ਦੀ ਮੰਗ ਕਰਦੇ ਹੋਏ ਸੰਸਦ ਕੰਪਲੈਕਸ 'ਚ ਇਕੱਠੇ ਹੋਏ ਵਿਰੋਧੀ ਧਿਰ ਦੇ ਸੰਸਦ ਮੈਂਬਰ
. . .  about 3 hours ago
ਨਵੀਂ ਦਿੱਲੀ, 6 ਫਰਵਰੀ-ਵਿਰੋਧੀ ਧਿਰ ਦੇ ਸੰਸਦ ਮੈਂਬਰ ਅਡਾਨੀ ਸਮੂਹ ਦੇ ਮੁੱਦੇ 'ਤੇ ਸੰਯੁਕਤ ਸੰਸਦੀ ਕਮੇਟੀ (ਜੇ.ਪੀ.ਸੀ.) ਜਾਂ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕਰਦੇ ਹੋਏ ਸੰਸਦ ਕੰਪਲੈਕਸ 'ਤੇ ਗਾਂਧੀ ਦੇ ਬੁੱਤ ਦੇ ਸਾਹਮਣੇ ਵਿਰੋਧ ਵਿਚ...
ਦਿੱਲੀ 'ਚ ਹਵਾ ਦੀ ਗੁਣਵੱਤਾ ਖ਼ਰਾਬ ਸ਼੍ਰੇਣੀ 'ਚ
. . .  about 3 hours ago
ਨਵੀਂ ਦਿੱਲੀ, 6 ਫਰਵਰੀ- ਦਿੱਲੀ ਦੀ ਹਵਾ ਦੀ ਗੁਣਵੱਤਾ ਅੱਜ ਸਵੇਰੇ ਏਅਰ ਕੁਆਲਿਟੀ ਇੰਡੈਕਸ (ਏ.ਕਿਆਊ.ਆਈ.) 218 ਦੇ ਨਾਲ ਖਰਾਬ ਸ਼੍ਰੇਣੀ ਵਿਚ...
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸੁਖਬੀਰ ਸਿੰਘ ਬਾਦਲ
. . .  about 3 hours ago
ਅੰਮ੍ਰਿਤਸਰ, 6 ਫ਼ਰਵਰੀ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪੁਜੇ। ਉਨਾਂ ਸ਼ਰਧਾ ਸਹਿਤ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ...
ਅਡਾਨੀ ਦਾ ਮੁੱਦਾ ਸੰਸਦ 'ਚ ਉਠਾਵਾਂਗੇ-ਖੜਗੇ
. . .  about 4 hours ago
ਨਵੀਂ ਦਿੱਲੀ, 6 ਫਰਵਰੀ-ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਕਿਹਾ ਕਿ ਅਸੀਂ ਅਡਾਨੀ ਦਾ ਮੁੱਦਾ ਸੰਸਦ 'ਚ ਉਠਾਵਾਂਗੇ। ਸਰਕਾਰ ਇੰਨੇ ਵੱਡੇ ਮੁੱਦੇ 'ਤੇ ਚੁੱਪ ਹੈ, ਖ਼ਾਸ ਤੌਰ 'ਤੇ ਪ੍ਰਧਾਨ ਮੰਤਰੀ...
ਤੁਰਕੀ 'ਚ ਭੂਚਾਲ ਕਾਰਨ 5 ਲੋਕਾਂ ਦੀ ਮੌਤ, 16 ਇਮਾਰਤਾਂ ਢਹਿ-ਢੇਰੀ-ਸਨਲੀਉਰਫਾ ਦੇ ਮੇਅਰ
. . .  about 4 hours ago
ਅੰਕਾਰਾ, 6 ਫਰਵਰੀ-ਸਨਲੀਉਰਫਾ ਦੇ ਮੇਅਰ ਨੇ ਦੱਸਿਆ ਕਿ ਕਿ ਤੁਰਕੀ 'ਚ ਭੂਚਾਲ ਕਾਰਨ 5 ਲੋਕਾਂ ਦੀ ਮੌਤ ਹੋ ਗਈ ਹੈ ਤੇ 16 ਇਮਾਰਤਾਂ ਢਹਿ-ਢੇਰੀ ਹੋ ਗਈਆਂ...
ਭਾਰਤੀ ਸੰਗੀਤਕਾਰ ਰਿੱਕੀ ਕੇਜ ਨੇ ਜਿੱਤਿਆ ਤੀਜਾ ਗ੍ਰੈਮੀ ਪੁਰਸਕਾਰ
. . .  about 3 hours ago
ਲਾਸ ਏਂਜਲਸ, 6 ਫਰਵਰੀ-ਭਾਰਤੀ ਸੰਗੀਤਕਾਰ ਰਿੱਕੀ ਕੇਜ ਨੇ ਆਪਣੀ 'ਡਿਵਾਈਨ ਟਾਈਡਜ਼' ਐਲਬਮ ਲਈ ਤੀਜਾ ਗ੍ਰੈਮੀ ਪੁਰਸਕਾਰ ਜਿੱਤਿਆ ਹੈ, ਜਿਸ ਨੂੰ ਸਰਬੋਤਮ ਇਮਰਸਿਵ ਆਡੀਓ ਐਲਬਮ ਸ਼੍ਰੇਣੀ ਵਿਚ ਨਾਮਜ਼ਦ ਕੀਤਾ ਗਿਆ ਸੀ। ਰਿਕੀ ਕੇਜ ਨੇ ਟਵੀਟ ਕੀਤਾ, "ਹੁਣੇ ਹੁਣੇ ਮੈਂ ਤੀਜਾ ਗ੍ਰੈਮੀ ਅਵਾਰਡ ਜਿੱਤਿਆ ਹੈ। ਮੈਂ ਇਹ ਪੁਰਸਕਾਰ ਭਾਰਤ ਨੂੰ ਸਮਰਪਿਤ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 10 ਵੈਸਾਖ ਸੰਮਤ 553

ਸੰਗਰੂਰ

ਹਾਲ-ਏ-ਸਿਵਲ ਹਸਪਤਾਲ ਸੰਗਰੂਰ

ਸੜਕ ਹਾਦਸੇ 'ਚ ਵੱਢੀ ਲੱਤ ਸਾਧਾਰਨ ਲਿਫ਼ਾਫ਼ੇ 'ਚ ਪਾ ਕੇ ਜ਼ਖਮੀ ਦੇ ਪਰਿਵਾਰ ਨੂੰ ਸੌਂਪੀ

ਐਮਰਜੈਂਸੀ ਵਾਰਡ ਦੇ ਡਾਕਟਰ ਨੇ ਪੱਟੀ ਕਰਨ ਤੋਂ ਵੀ ਦਿੱਤਾ ਜਵਾਬ ਸੜਕ ਦੁਰਘਟਨਾ ਵਿਚ ਗੰਭੀਰ ਜ਼ਖਮੀ ਮਨੀਸ਼ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲਗਪਗ 1 ਘੰਟੇ ਦੀ ਲੰਬੀ ਦੇਰੀ ਉਪਰੰਤ ਉਨ੍ਹਾਂ ਵਲੋਂ ਇਕ ਨਿੱਜੀ ਐਂਬੂਲੈਂਸ ਵਿਚ ਮਨੀਸ਼ ਕੁਮਾਰ ਨੰੂ ...

ਪੂਰੀ ਖ਼ਬਰ »

ਕਿਸਾਨਾਂ ਨੇ ਐਸ.ਡੀ.ਐਮ. ਤੇ ਤਹਿਸੀਲਦਾਰ ਲਹਿਰਾਗਾਗਾ ਨੂੰ ਬਣਾਇਆ ਬੰਦੀ

ਲਹਿਰਾਗਾਗਾ, 21 ਅਪ੍ਰੈਲ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਲਹਿਰਾਗਾਗਾ ਇਲਾਕੇ ਦੇ ਖ਼ਰੀਦ ਕੇਂਦਰਾਂ ਵਿਚ ਬਾਰਦਾਨਾ ਖ਼ਤਮ ਹੋਣ ਕਾਰਨ ਆੜ੍ਹਤੀ ਅਤੇ ਕਿਸਾਨ ਪ੍ਰੇਸ਼ਾਨ ਹਨ ਇਸ ਕਾਰਨ ਖ਼ਰੀਦ ਏਜੰਸੀਆਂ ਬੋਲੀ ਨਹੀਂ ਲਗਾ ਰਹੀਆਂ | ਮੀਂਹ ਨੇ ਕਿਸਾਨਾਂ ਦੀਆਂ ...

ਪੂਰੀ ਖ਼ਬਰ »

ਸੰਦੌੜ ਦਾਣਾ ਮੰਡੀ 'ਚ ਕਣਕ ਚੋਰੀ ਦੀਆਂ ਵਾਰਦਾਤਾਂ ਕਾਰਨ ਕਿਸਾਨਾਂ 'ਚ ਰੋਸ

ਸੰਦੌੜ, 21 ਅਪ੍ਰੈਲ (ਜਸਵੀਰ ਸਿੰਘ ਜੱਸੀ) - ਮਾਰਕੀਟ ਕਮੇਟੀ ਅਧੀਨ ਪੈਂਦੀ ਦਾਣਾ ਮੰਡੀ ਸੰਦੌੜ ਵਿਖੇ ਆਏ ਦਿਨ ਮੰਡੀ ਵਿਚ ਆਈ ਕਣਕ ਦੇ ਢੇਰ ਵਿਚੋਂ ਕਣਕ ਚੋਰੀ ਹੋਣ ਦੀਆਂ ਵਾਰਦਾਤਾਂ ਕਾਰਨ, ਅੱਜ ਮਾਰਕੀਟ ਕਮੇਟੀ ਸੰਦੌੜ ਦੇ ਮੁੱਖ ਦਫ਼ਤਰ ਸਾਹਮਣੇ ਆਪਣਾ ਰੋਸ ਪ੍ਗਟਾਇਆ | ...

ਪੂਰੀ ਖ਼ਬਰ »

ਕਣਕ ਦੀ ਫ਼ਸਲ ਨੰੂ ਲੱਗੀ ਅੱਗ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦਾ ਹੁਕਮ

ਸੰਗਰੂਰ, 21 ਅਪ੍ਰੈਲ (ਧੀਰਜ਼ ਪਸ਼ੌਰੀਆ) - ਜ਼ਿਲ੍ਹਾ ਖ਼ਪਤਕਾਰ ਝਗੜਾ ਨਿਵਾਰਣ ਫੋਰਮ ਨੇ ਪਾਵਰਕਾਮ ਨੰੂ ਹੁਕਮ ਕੀਤਾ ਹੈ ਕਿ ਬਿਜਲੀ ਸਪਲਾਈ ਲਾਇਨ 'ਚ ਹੋਈ ਸਪਾਰਕਿੰਗ ਕਾਰਨ ਕਣਕ ਦੀ ਫ਼ਸਲ ਨੰੂ ਲੱਗੀ ਅੱਗ ਨਾਲ ਹੋਏ ਨੁਕਸਾਨ ਦਾ ਕਿਸਾਨ ਨੰੂ ਮੁਆਵਜ਼ਾ ਦਿੱਤਾ ਜਾਵੇ | ...

ਪੂਰੀ ਖ਼ਬਰ »

ਬਾਰਦਾਨੇ ਦੀ ਘਾਟ ਨੂੰ ਲੈ ਕੇ ਕਿਸਾਨਾਂ ਤੇ ਆੜ੍ਹਤੀਆਂ ਵਲੋਂ ਸੰਗਰੂਰ-ਧੂਰੀ ਮੁੱਖ ਮਾਰਗ 'ਤੇ ਧਰਨਾ

ਧੂਰੀ, 21 ਅਪ੍ਰੈਲ (ਸੰਜੇ ਲਹਿਰੀ) - ਅਨਾਜ ਮੰਡੀ ਧੂਰੀ ਅਤੇ ਉਸ ਦੇ ਨਾਲ ਲੱਗਦੇ ਸੈਂਟਰਾਂ ਵਿਚ ਬਾਰਦਾਨੇ ਦੀ ਭਾਰੀ ਕਮੀ ਦੇ ਚੱਲਦਿਆਂ ਅੱਜ ਵੱਡੀ ਗਿਣਤੀ ਵਿਚ ਕਿਸਾਨਾਂ ਅਤੇ ਆੜ੍ਹਤੀਆਂ ਨੇ ਸੰਗਰੂਰ-ਧੂਰੀ ਮੁੱਖ ਮਾਰਗ 'ਤੇ ਧਰਨਾ ਲਗਾ ਕੇ ਮੁੱਖ ਮਾਰਗ ਜਾਮ ਕਰਕੇ ਜਿੱਥੇ ...

ਪੂਰੀ ਖ਼ਬਰ »

ਪ੍ਰਭਾਵਸ਼ਾਲੀ ਧਰਨਿਆਂ ਦੌਰਾਨ ਕਿਸਾਨਾਂ ਨੇ ਕੇਂਦਰ ਖ਼ਿਲਾਫ਼ ਕੱਢੀ ਭੜਾਸ

ਸੰਗਰੂਰ, 21 ਅਪ੍ਰੈਲ (ਅਮਨਦੀਪ ਸਿੰਘ ਬਿੱਟਾ) - ਕਿਸਾਨ ਸੰਘਰਸ਼ ਦਾ ਵੱਡਾ ਕੇਂਦਰ ਬਣ ਚੁੱਕੇ ਜ਼ਿਲ੍ਹਾ ਸੰਗਰੂਰ ਵਿਚ ਅੱਜ ਵੀ ਕਿਸਾਨਾਂ ਵਲੋਂ ਪ੍ਰਭਾਵਸ਼ਾਲੀ ਧਰਨੇ ਦਿੱਤੇ ਗਏ | ਸੰਯੁਕਤ ਕਿਸਾਨ ਮੋਰਚੇ ਵਲੋਂ ਰੇਲਵੇ ਸਟੇਸ਼ਨ ਬਾਹਰ ਕਿਸਾਨ ਜਥੇਬੰਦੀਆਂ ਦੇ ਨਿਰੰਤਰ ...

ਪੂਰੀ ਖ਼ਬਰ »

ਜ਼ਿਲ੍ਹਾ ਸੰਗਰੂਰ 'ਚ 182 ਨਵੇਂ ਮਾਮਲਿਆਂ ਨਾਲ ਹੋਇਆ ਕੋਰੋਨਾ ਧਮਾਕਾ

ਸੰਗਰੂਰ, 21 ਅਪ੍ਰੈਲ (ਧੀਰਜ ਪਸ਼ੌਰੀਆ) - ਜ਼ਿਲ੍ਹੇ 'ਚ ਅੱਜ ਕੋਰੋਨਾ ਦੇ 182 ਨਵੇਂ ਮਾਮਲੇ ਆਉਣ ਨਾਲ ਜ਼ਿਲ੍ਹੇ 'ਚ ਹੁਣ ਤੱਕ ਦੇ ਕੁਲ ਮਾਮਲਿਆਂ ਦੀ ਗਿਣਤੀ 7100 ਨੰੂ ਪਾਰ ਕਰਦੀ ਹੋਈ 7118 ਹੋ ਗਈ ਹੈ ਜਦ ਕਿ ਐਕਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 816 ਹੋ ਗਈ ਹੈ | ਅੱਜ ਸਭ ਤੋਂ ਵੱਧ 37 ...

ਪੂਰੀ ਖ਼ਬਰ »

ਐਂਬੂਲੈਂਸਾਂ 4 ਪਰ ਡਰਾਈਵਰ 2

ਸਿਵਲ ਹਸਪਤਾਲ ਸੰਗਰੂਰ ਦੇ ਐਮਰਜੈਂਸੀ ਵਾਰਡ ਦੇ ਇੰਚਾਰਜ ਡਾਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਰਾਤ ਸਮੇਂ ਜਦ ਇਹ ਦੁਰਘਟਨਾ ਘਟੀ ਸੀ ਉਸ ਸਮੇਂ ਸਿਵਲ ਹਸਪਤਾਲ ਦੀ ਇਕ ਐਂਬੂਲੈਂਸ ਕੋਰੋਨਾ ਮਰੀਜ਼ ਛੱਡਣ ਗਈ ਸੀ ਅਤੇ ਦੂਸਰੀ ਡਿਲਵਰੀ ਕੇਸ ਲੈ ਕੇ ਗਈ ਹੋਈ ਸੀ ਜਿਸ ਕਾਰਨ ...

ਪੂਰੀ ਖ਼ਬਰ »

-ਮਾਮਲਾ ਅੱਗ ਨਾਲ ਤਬਾਹ ਹੋਈ ਕਣਕ ਦਾ-

ਯੂਥ ਕਾਂਗਰਸ ਦੇ ਉਪ ਪ੍ਰਧਾਨ ਗੁਰਜੋਤ ਸਿੰਘ ਢੀਂਡਸਾ ਨੇ ਕਿਸਾਨਾਂ ਦੇ ਦੁੱਖੜੇ ਸੁਣੇ, ਮੌਕੇ 'ਤੇ ਕੀਤੀ ਮਾਲੀ ਸਹਾਇਤਾ

ਕੁੱਪ ਕਲਾਂ, 21 ਅਪ੍ਰੈਲ (ਮਨਜਿੰਦਰ ਸਿੰਘ ਸਰੌਦ) - ਬੀਤੇ ਦਿਨੀਂ ਨੇੜਲੇ ਪਿੰਡਾਂ ਵਜੀਦਗੜ੍ਹ ਰੋਹਣੋ ਤੇ ਜਿੱਤਵਾਲ ਖ਼ੁਰਦ ਵਿਖੇ ਅੱਗ ਦੇ ਨਾਲ ਵਾਪਰੀਆਂ ਘਟਨਾਵਾਂ ਨੇ ਬਹੁਤ ਸਾਰੇ ਕਿਸਾਨਾਂ ਨੂੰ ਕੱਖੋਂ ਹੌਲੇ ਕਰ ਦਿੱਤਾ ਤੇ ਕਿਸਾਨਾਂ ਦੀ ਕਣਕ ਦਾ ਸੈਂਕੜੇ ਏਕੜ ਰਕਬਾ ...

ਪੂਰੀ ਖ਼ਬਰ »

ਛਾਜਲੀ ਪਿੰਡ ਦੀ ਮੇਨ ਬੱਸ ਸਟੈਂਡ ਰੋਡ ਤੇ ਅੰਦਰਲੀ ਬਾਰਾਂਦਰੀ ਵਾਲੀ ਰੋਡ ਦੁਬਾਰਾ ਬਣਾਉਣ ਦੀ ਮੰਗ

ਛਾਜਲੀ, 21 ਅਪ੍ਰੈਲ (ਕੁਲਵਿੰਦਰ ਸਿੰਘ ਰਿੰਕਾ) - ਪਿੰਡ ਛਾਜਲੀ ਦੀ ਮੇਨ ਰੋਡ ਦੁਬਾਰਾ ਬਣਾਉਣ ਦੀ ਮੰਗ ਪਿੰਡ ਦੇ ਆਮ ਲੋਕਾਂ ਅਤੇ ਦੁਕਾਨਦਾਰਾਂ ਨੇ ਜ਼ੋਰ ਨਾਲ ਉਠਾਈ ਹੈ | ਇਸ ਮੌਕੇ ਮਾਰਕੀਟ ਪ੍ਰਧਾਨ ਮੰਗਲ ਸਿੰਘ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ...

ਪੂਰੀ ਖ਼ਬਰ »

ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ ਬਣੇ ਜੋਤੀ ਸਰਪੰਚ

ਧਰਮਗੜ੍ਹ, 21 ਅਪ੍ਰੈਲ (ਗੁਰਜੀਤ ਸਿੰਘ ਚਹਿਲ) - ਵਿਧਾਨ ਸਭਾ ਹਲਕਾ ਦਿੜ੍ਹਬਾ ਸ਼੍ਰੋਮਣੀ ਅਕਾਲੀ ਦਲ ਵਲੋਂ ਨਵਜੋਤ ਸਿੰਘ ਜੋਤੀ ਵਿਰਕ ਸਾਬਕਾ ਸਰਪੰਚ ਰੱਤਾਖੇੜਾ ਨੂੰ ਯੂਥ ਵਿੰਗ ਸਰਕਲ ਧਰਮਗੜ੍ਹ ਦਾ ਪ੍ਰਧਾਨ ਨਿਯੁਕਤ ਕੀਤਾ ਹੈ ਅਤੇ ਡਾ. ਨਰਿੰਦਰ ਸਿੰਘ ਡਸਕਾ ਨੂੰ ...

ਪੂਰੀ ਖ਼ਬਰ »

ਬਾਬਾ ਹੀਰਾ ਸਿੰਘ ਭੱਠਲ ਕਾਲਜ ਦੇ ਮੁੜ ਸੁਰਜੀਤ ਹੋਣ ਦੀ ਜਾਗੀ ਉਮੀਦ

ਲਹਿਰਾਗਾਗਾ, 21 ਅਪ੍ਰੈਲ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਲਹਿਰਾਗਾਗਾ ਵਿਖੇ ਆਜ਼ਾਦੀ ਘੁਲਾਈਟੇ ਦੇ ਨਾਂਅ ਉੱਪਰ ਬਣੇ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੌਲੋਜੀ ਜੋ ਪਿਛਲੇ 2 ਸਾਲਾਂ ਤੋਂ ਆਖ਼ਰੀ ਸਾਹਾਂ ਉੱਪਰ ਪੁੱਜ ਗਿਆ ਸੀ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਨੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ-ਘੁੰਨਸ

ਸ਼ੇਰਪੁਰ, 21 ਅਪ੍ਰੈਲ (ਸੁਰਿੰਦਰ ਚਹਿਲ) - ਝੂਠੇ ਵਾਅਦੇ ਅਤੇ ਲਾਰੇ ਲਾ ਕੇ ਸੱਤਾ ਵਿਚ ਆਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹਰ ਫ਼ਰੰਟ ਉੱਤੇ ਬੁਰੀ ਤਰ੍ਹਾਂ ਫ਼ੇਲ੍ਹ ਹੋਈ ਹੈ | ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ...

ਪੂਰੀ ਖ਼ਬਰ »

ਦਸਤਾਰ ਸਿਖਲਾਈ ਕੈਂਪ

ਮੂਨਕ, 21 ਅਪ੍ਰੈਲ (ਧਾਲੀਵਾਲ, ਸਿੰਗਲਾ, ਭਾਰਦਵਾਜ) - ਸ਼ੋ੍ਰਮਣੀ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਮੂਨਕ ਵਿਖੇ 13 ਰੋਜ਼ਾ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ, ਜਿਸ ਵਿਚ 30 ਦੇ ਕਰੀਬ ਨੌਜਵਾਨਾਂ ਬੱਚਿਆਂ ਨੇ ਭਾਗ ਲਿਆ | ਦਸਤਾਰ ਕੋਚ ਅਮਰਜੀਤ ਸਿੰਘ ਨਵਾਂ ...

ਪੂਰੀ ਖ਼ਬਰ »

ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਮੀਟਿੰਗ

ਕੌਹਰੀਆਂ, 21 ਅਪ੍ਰੈਲ (ਮਾਲਵਿੰਦਰ ਸਿੰਘ ਸਿੱਧੂ) - ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਮੀਟਿੰਗ ਸਤਪਾਲ ਸਿੰਘ, ਦਰਸ਼ਨ ਸਿੰਘ ਅਤੇ ਸੁੰਦਰ ਸਿੰਘ ਧੀਮਾਨ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਵਰਕਰਾਂ ਦੇ ਕੰਮਾਂ ਕਾਰਾਂ ਦੇ ਸਬੰਧ ਵਿਚ ਚੱਲ ਰਹੇ ਸੰਘਰਸ਼ਾਂ ਸਬੰਧੀ ...

ਪੂਰੀ ਖ਼ਬਰ »

ਸੰਗਰੂਰ 'ਚ ਪੌਣੇ 3 ਕਰੋੜ ਰੁਪਏ ਦੀ ਲਾਗਤ ਨਾਲ ਛੇ ਮਹੀਨੇ 'ਚ ਤਿਆਰ ਹੋਣਗੇ ਚਾਰ ਗੇਟ

ਸੰਗਰੂਰ, 21 ਅਪ੍ਰੈਲ (ਅਮਨਦੀਪ ਸਿੰਘ ਬਿੱਟਾ) - ਜੀਂਦ ਰਿਆਸਤ ਦੀ ਰਾਜਧਾਨੀ ਰਿਹਾ ਜ਼ਿਲ੍ਹਾ ਸੰਗਰੂਰ ਕਦੇ ਆਪਣੇ ਸੁਹੱਪਣ ਅਤੇ ਸੁੰਦਰਤਾ ਕਾਰਨ ਵਿਸ਼ਵ ਪ੍ਰਸਿੱਧ ਸੀ | ਜੈਪੁਰ ਸ਼ਹਿਰ ਦੇ ਨਕਸ਼ੇ ਉੱਤੇ ਬਣੇ ਇਸ ਸ਼ਹਿਰ ਦੀ ਸੁੰਦਰਤਾ ਨੂੰ ਸ਼ਹਿਰ ਬਾਹਰ ਲੱਗੇ ਚਾਰ ...

ਪੂਰੀ ਖ਼ਬਰ »

ਰਿਲਾਇੰਸ ਪੰਪ ਵਿਖੇ ਲੱਗਿਆ ਧਰਨਾ 201ਵੇਂ ਦਿਨ 'ਚ ਸ਼ਾਮਿਲ

ਲਹਿਰਾਗਾਗਾ, 21 ਅਪ੍ਰੈਲ (ਕੰਵਲਜੀਤ ਸਿੰਘ ਢੀਂਡਸਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪਿੰਡ ਲਹਿਲ ਖ਼ੁਰਦ ਨੇੜੇ ਖੇਤੀ ਕਾਨੂੰਨ ਦੇ ਵਿਰੋਧ ਵਿਚ ਰਿਲਾਇੰਸ ਪੰਪ ਵਿਖੇ ਲਗਾਇਆ ਧਰਨਾ ਅੱਜ 201ਵੇਂ ਦਿਨ ਵਿਚ ਸ਼ਾਮਿਲ ਹੋ ਗਿਆ ਹੈ | ਧਰਨੇ ਨੂੰ ਸੰਬੋਧਨ ...

ਪੂਰੀ ਖ਼ਬਰ »

ਐਸ. ਡੀ. ਐਮ ਦਫਤਰ 'ਚ ਆਰ.ਓ. ਤੇ ਵਾਟਰ ਕੂਲਰ ਲਗਵਾਇਆ

ਅਹਿਮਦਗੜ੍ਹ, 21 ਅਪ੍ਰੈਲ (ਰਣਧੀਰ ਸਿੰਘ ਮਹੋਲੀ) - ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਅਹਿਮਦਗੜ੍ਹ ਵਲੋਂ ਵੱਖ-ਵੱਖ ਸਮਾਜ ਸੇਵੀ ਕਾਰਜਾਂ ਵਿਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ | ਕਲੱਬ ਪ੍ਰਧਾਨ ਤਰਸੇਮ ਗਰਗ ਦੀ ਅਗਵਾਈ ਵਿਚ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਐਸ. ਡੀ. ਐਮ ...

ਪੂਰੀ ਖ਼ਬਰ »

ਬਾਰਦਾਨੇ ਦੀ ਘਾਟ ਲਈ ਪੰਜਾਬ ਸਰਕਾਰ ਜ਼ਿੰਮੇਵਾਰ-ਡਾ. ਜਵੰਧਾ

ਕੋਰੋਨਾ ਪੀੜਤ ਪੰਜਾਬ ਲਈ ਕੇਂਦਰ ਨੇ ਆਕਸੀਜਨ ਦੀ ਸਪਲਾਈ ਘਟਾਈ ਸੰਗਰੂਰ, 21 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ) - ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਗੁਨਿੰਦਰਜੀਤ ਸਿੰਘ ਜਵੰਧਾ ਨੇ ਕਿਹਾ ਹੈ ਕਿ ਪੰਜਾਬ ਵਿਚ ਬਾਰਦਾਨੇ ਦੀ ਘਾਟ ਕਾਰਨ ਕਿਸਾਨ ਰੁਲ ਰਿਹਾ ਹੈ ਅਤੇ ...

ਪੂਰੀ ਖ਼ਬਰ »

ਪ੍ਰੋ. ਗੱਜਣਮਾਜਰਾ ਨੇ ਮਹਿੰਗੀ ਬਿਜਲੀ ਖ਼ਿਲਾਫ਼ ਬਿੱਲਾਂ ਨੂੰ ਲਗਾਈ ਅੱਗ

ਕੁੱਪ ਕਲਾਂ, 21 ਅਪ੍ਰੈਲ (ਮਨਜਿੰਦਰ ਸਿੰਘ ਸਰੌਦ) - ਆਮ ਆਦਮੀ ਪਾਰਟੀ ਵਲੋਂ ਪੰਜਾਬ ਅੰਦਰ ਮਹਿੰਗੀ ਬਿਜਲੀ ਦੇ ਖ਼ਿਲਾਫ਼ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦੀ ਕੜੀ ਤਹਿਤ ਨੇੜਲੇ ਪਿੰਡ ਖ਼ਾਨਪੁਰ ਵਿਖੇ ਆਪ ਪਾਰਟੀ ਦੇ ਕੌਮੀ ਆਗੂ ਤੇ ਕਿਸਾਨ ਵਿੰਗ ਪੰਜਾਬ ਦੇ ਉਪ ਪ੍ਰਧਾਨ ...

ਪੂਰੀ ਖ਼ਬਰ »

ਬਾਪੂ ਸੁੰਦਰ ਸਿੰਘ ਧਾਲੀਵਾਲ ਨਮਿਤ ਸ਼ਰਧਾਂਜਲੀ ਸਮਾਗਮ

ਸ਼ੇਰਪੁਰ, 21 ਅਪ੍ਰੈਲ (ਦਰਸਨ ਸਿੰਘ ਖੇੜੀ) - ਸਥਾਨਕ ਗੁਰਦੁਆਰਾ ਨਾਨਕਸਰ ਸਾਹਿਬ ਸ਼ੇਰਪੁਰ ਵਿਖੇ ਸਰਕਾਰ ਦੀਆਂ ਹਦਾਇਤਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਕਸਬਾ ਸ਼ੇਰਪੁਰ ਦੇ ਸਰਪੰਚ ਰਣਜੀਤ ਸਿੰਘ ਧਾਲੀਵਾਲ ਦੇ ਪਿਤਾ ਬਾਪੂ ਸੁੰਦਰ ਸਿੰਘ ਧਾਲੀਵਾਲ ਨਮਿੱਤ ਪਾਠ ...

ਪੂਰੀ ਖ਼ਬਰ »

ਪਿੰਡ ਛਾਜਲੀ ਦਾ ਨਗਰ ਪੰਚਾਇਤ ਘਰ ਹੋਇਆ ਲਾਵਾਰਸ

ਛਾਜਲੀ, 21 ਅਪ੍ਰੈਲ (ਕੁਲਵਿੰਦਰ ਸਿੰਘ ਰਿੰਕਾ) - ਪੁਰਾਣੇ ਸਮਿਆਂ ਵਿਚ ਪੰਚਾਇਤ ਦਾ ਦਰਜਾ ਪਰਮੇਸਵਰ ਦੇ ਬਰਾਬਰ ਮੰਨਿਆ ਜਾਂਦਾ ਸੀ | ਪੰਚਾਇਤ ਦੇ ਸਥਾਨ ਨੂੰ ਵਿਸ਼ੇਸ਼ ਤੌਰ 'ਤੇ ਮਾਨਤਾ ਪ੍ਰਾਪਤ ਸੀ ਪਰ ਅੱਜ ਕੱਲ੍ਹ ਲੋਕਾਂ ਦਾ ਮੂੰਹ ਥਾਣੇ ਕਚਹਿਰੀਆਂ ਵੱਲ ਜ਼ਿਆਦਾ ਹੈ | ...

ਪੂਰੀ ਖ਼ਬਰ »

ਸੁਨਾਮ ਮੰਡੀ 'ਚ ਮੀਂਹ ਕਾਰਨ ਕਣਕ ਦੀ ਖ਼ਰੀਦ ਨੂੰ ਲੱਗੀ ਬ੍ਰੇਕ

ਸੁਨਾਮ ਊਧਮ ਸਿੰਘ ਵਾਲਾ, 21 ਅਪ੍ਰੈਲ (ਭੁੱਲਰ, ਧਾਲੀਵਾਲ)- ਆਪਣੀ ਕਣਕ ਵੇਚਣ ਲਈ ਜਿੱਥੇ ਪਹਿਲਾਂ ਹੀ ਬਾਰਦਾਨੇ ਦੀ ਘਾਟ ਅਤੇ ਅਦਾਇਗੀ ਨੂੰ ਲੈ ਕੇ ਕਿਸਾਨ ਮੰਡੀਆਂ 'ਚ ਰੁਲ ਰਹੇ ਹਨ, ਉੱਥੇ ਹੀ ਅੱਜ ਪਏ ਮੀਂਹ ਕਾਰਨ ਕਣਕ ਦੀ ਖ਼ਰੀਦ ਨੂੰ ਵੀ ਕੁਝ ਸਮੇਂ ਲਈ ਇਕ ਵਾਰ ਬ੍ਰੇਕ ...

ਪੂਰੀ ਖ਼ਬਰ »

ਪੰਜਾਬ ਸਰਕਾਰ ਦੇ ਅਵੇਸਲੇਪਣ ਕਾਰਨ ਮੰਡੀਆਂ ਵਿਚ ਰੁਲ਼ ਰਹੇ ਕਿਸਾਨ- ਜਥੇਦਾਰ ਕਮਾਲਪੁਰ

ਕੌਹਰੀਆਂ, 21 ਅਪ੍ਰੈਲ (ਮਾਲਵਿੰਦਰ ਸਿੰਘ ਸਿੱਧੂ)- ਕਣਕ ਦੀ ਆਮਦ ਨਾਲ ਪੰਜਾਬ ਦੀਆਂ ਅਨਾਜ ਮੰਡੀਆਂ ਨੱਕੋਂ ਨੱਕ ਭਰੀਆਂ ਪਈਆਂ ਹਨ ਪਰ ਪੰਜਾਬ ਸਰਕਾਰ ਅਵੇਸਲਾਪਣ ਦਿਖਾ ਰਹੀ ਹੈ ਕਿਸਾਨ ਮੰਡੀਆਂ ਵਿਚ ਖੱਜਲ ਖ਼ੁਆਰ ਹੋ ਰਿਹਾ ਹੈ | ਇਹ ਵਿਚਾਰ ਜਥੇਦਾਰ ਤੇਜਾ ਸਿੰਘ ਕਮਾਲਪੁਰ ...

ਪੂਰੀ ਖ਼ਬਰ »

ਦੁਰਗਾ ਅਸ਼ਟਮੀ ਮਨਾਈ

ਸੁਨਾਮ ਊਧਮ ਸਿੰਘ ਵਾਲਾ, 21 ਅਪ੍ਰੈਲ (ਧਾਲੀਵਾਲ, ਭੁੱਲਰ)- ਸ਼ਿਵ ਸ਼ਕਤੀ ਵੁਮੈਨ ਕਲੱਬ ਸੁਨਾਮ ਵਲੋਂ ਕਲੱਬ ਪ੍ਰਧਾਨ ਲਲਿਤਾ ਪਾਠਕ ਦੀ ਅਗਵਾਈ ਵਿਚ ਸਥਾਨਕ ਪ੍ਰਾਚੀਨ ਸ਼੍ਰੀ ਵਿਸ਼ਵਨਾਥ ਸ਼ਿਵ ਮੰਦਿਰ ਵਿਖੇ ਦੁਰਗਾ ਅਸ਼ਟਮੀ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ...

ਪੂਰੀ ਖ਼ਬਰ »

ਅਕਾਲ ਕੌਂਸਲ ਵਲੋਂ ਮਿ੍ਤਕ ਕਿਸਾਨ ਦੇ ਪਰਿਵਾਰ ਨੂੰ ਸਹਾਇਤਾ ਰਾਸ਼ੀ ਦਾ ਚੈੱਕ ਭੇਟ

ਚੀਮਾਂ ਮੰਡੀ, 21 ਅਪ੍ਰੈਲ (ਜਸਵਿੰਦਰ ਸਿੰਘ ਸ਼ੇਰੋਂ)- ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿਖੇ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਪਿੰਡ ਝਾੜੋਂ ਦੇ ਕਿਸਾਨ ਲਖਵੀਰ ਸਿੰਘ ਦੇ ਪਰਿਵਾਰ ਨੂੰ ਅਕਾਲ ਕਾਲਜ ਕੌਂਸਲ ਮਸਤੂਆਣਾ ...

ਪੂਰੀ ਖ਼ਬਰ »

ਅਗਰਵਾਲ ਹਸਪਤਾਲ 'ਚ ਮੁਫ਼ਤ ਕੋਰੋਨਾ ਟੀਕਾਕਰਨ 24 ਨੂੰ

ਸੰਗਰੂਰ, 21 ਅਪ੍ਰੈਲ (ਦਮਨਜੀਤ ਸਿੰਘ) - ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਸੰਗਰੂਰ ਵਲੋਂ ਜ਼ਿਲ੍ਹਾ ਸਿਹਤ ਵਿਭਾਗ ਸੰਗਰੂਰ ਦੇ ਸਹਿਯੋਗ ਨਾਲ 24 ਅਪ੍ਰੈਲ ਨੂੰ ਪ੍ਰੋ. ਆਰ.ਡੀ. ਅਗਰਵਾਲ ਮੈਮੋਰੀਅਲ ਹੈਲਥ ਕੇਅਰ ਸੰਗਰੂਰ ਵਿਖੇ ਮੁਫ਼ਤ ਕੋਰੋਨਾ ਟੀਕਾਕਰਨ ਕੈਂਪ ...

ਪੂਰੀ ਖ਼ਬਰ »

ਮਲੇਰਕੋਟਲਾ ਤੇ ਅਮਰਗੜ੍ਹ ਹਲਕਿਆਂ ਦੀਆਂ ਮੰਡੀਆਂ 'ਚ ਬਾਰਦਾਨੇ ਦੀ ਭਾਰੀ ਕਿੱਲਤ

ਮਲੇਰਕੋਟਲਾ, ਅਮਰਗੜ੍ਹ, 21 ਅਪ੍ਰੈਲ (ਕੁਠਾਲਾ, ਥਿੰਦ, ਮੰਨਵੀਂ) - ਮਲੇਰਕੋਟਲਾ ਅਤੇ ਅਮਰਗੜ੍ਹ ਹਲਕਿਆਂ ਨਾਲ ਸਬੰਧਤ ਦਾਣਾ ਮੰਡੀਆਂ ਵਿਚ ਬਾਰਦਾਨੇ ਦੀ ਭਾਰੀ ਕਿੱਲਤ ਕਾਰਨ ਕਈ ਕਈ ਦਿਨਾਂ ਤੋਂ ਆਪਣੀ ਕਣਕ ਵੇਚਣ ਲਈ ਮੰਡੀਆਂ ਵਿਚ ਰੁਲ ਰਹੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਪਿੰਡ ਉਪੋਕੀ ਵਿਖੇ ਧਰਨਾ ਸ਼ੁਰੂ ਕਰਕੇ ਮਲੇਰਕੋਟਲਾ-ਪਟਿਆਲਾ ਮੁੱਖ ਸੜਕ 'ਤੇ ਅਣਮਿਥੇ ਸਮੇਂ ਲਈ ਆਵਾਜਾਈ ਠੱਪ ਕਰ ਦਿੱਤੀ | ਕਿਸਾਨ ਯੂਨੀਅਨ ਦੇ ਬਲਾਕ ਖ਼ਜ਼ਾਨਚੀ ਕੁਲਵਿੰਦਰ ਸਿੰਘ ਭੂਦਨ ਅਤੇ ਮੀਤ ਪ੍ਰਧਾਨ ਨਿਰਮਲ ਸਿੰਘ ਅਲੀਪੁਰ ਦੀ ਅਗਵਾਈ ਹੇਠ ਸੜਕ 'ਤੇ ਧਰਨਾ ਦੇ ਕੇ ਆਵਾਜਾਈ ਠੱਪ ਕਰ ਰਹੇ ਸੈਂਕੜੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਕੁਲਵਿੰਦਰ ਸਿੰਘ ਭੂਦਨ, ਨਿਰਮਲ ਸਿੰਘ ਅਲੀਪੁਰ, ਕੈਪਟਨ ਦਰਸਨ ਸਿੰਘ ਹਥੋਆ ਅਤੇ ਤੇਜਵੰਤ ਸਿੰਘ ਕੁਠਾਲਾ ਆਦਿ ਆਗੂਆਂ ਨੇ ਅਧਿਕਾਰੀਆਂ ਨੂੰ ਚਿਤਾਵਨੀ ਦਿਤੀ ਕਿ ਜੇ ਸਰਕਾਰ ਨੇ ਮੰਡੀਆਂ ਵਿਚ ਲੋੜੀਂਦਾ ਬਾਰਦਾਨਾ ਤੁਰੰਤ ਨਾ ਪਹੁੰਚਦਾ ਕੀਤਾ ਤਾਂ ਕਿਸਾਨ ਮਲੇਰਕੋਟਲਾ ਦੇ ਗਰੇਵਾਲ ਚੌਕ ਜਾਂ ਕਿਸੇ ਵੱਡੇ ਅਧਿਕਾਰੀ ਦਾ ਅਣਮਿੱਥੇ ਸਮੇਂ ਲਈ ਘਿਰਾਓ ਕਰਨ ਲਈ ਮਜਬੂਰ ਹੋਣਗੇ | ਮੰਡੀਆਂ ਅੰਦਰ ਬਾਰਦਾਨੇ ਦੀ ਕਿੱਲਤ ਪਿੱਛੋਂ ਕਿਸਾਨਾਂ ਦੀ ਹੋ ਰਹੀ ਦੁਰਗਤੀ ਦਾ ਜ਼ਿਕਰ ਕਰਦਿਆਂ ਕੁਲਵਿੰਦਰ ਸਿੰਘ ਭੂਦਨ ਨੇ ਦੱਸਿਆ ਕਿ ਭਾਵੇਂ ਸਾਰੀਆਂ ਦਾਣਾ ਮੰਡੀਆਂ ਅੰਦਰ ਹੀ ਬਾਰਦਾਨੇ ਦੀ ਭਾਰੀ ਕਿੱਲਤ ਪਾਈ ਜਾ ਰਹੀ ਹੈ ਪਰੰਤੂ ਪਿੰਡ ਹੁਸੈਨਪੁਰਾ, ਮਾਣਕਮਾਜਰਾ ਅਤੇ ਬਿੰਝੋਕੀ ਦੀਆਂ ਮੰਡੀਆਂ ਅੰਦਰ ਕਿਸਾਨ ਹਫ਼ਤਿਆਂ ਤੋਂ ਆਪਣੀ ਜਿਣਸ ਵੇਚਣ ਲਈ ਰੁਲ ਰਹੇ ਹਨ | ਉਨ੍ਹਾਂ ਮੰਡੀ ਬੋਰਡ ਤੇ ਖ਼ਰੀਦ ਏਜੰਸੀਆਂ ਦੇ ਸਥਾਨਕ ਅਧਿਕਾਰੀਆਂ ਦੀ ਵੱਟੀ ਘੇਸਲ ਦੀ ਤਿਖੀ ਅਲੋਚਨਾ ਕਰਦਿਆਂ ਕਿਹਾ ਕਿ ਜਿਹੜੇ ਅਫ਼ਸਰਾਂ ਨੇ ਕਿਸਾਨਾਂ ਦੀਆਂ ਮੰਡੀਕਰਨ ਲੋੜਾਂ ਬਾਰੇ ਸਰਕਾਰ ਨੂੰ ਜਾਣੂ ਤੇ ਸੁਚੇਤ ਕਰਨਾ ਸੀ ਉਹ ਆਪੋ ਆਪਣੇ ਏਅਰ ਕੰਡੀਸ਼ਨ ਦਫ਼ਤਰਾਂ ਵਿਚ ਆਰਾਮ ਫੁਰਮਾ ਰਹੇ ਹਨ | ਉਨ੍ਹਾਂ ਦੱਸਿਆਂ ਕਿ ਐਸ.ਡੀ.ਐਮ. ਮਲੇਰਕੋਟਲਾ ਨੇ ਜਥੇਬੰਦੀ ਨੂੰ 19 ਅਪ੍ਰੈਲ ਨੂੰ ਦੋ ਦਿਨਾਂ ਅੰਦਰ ਬਾਰਦਾਨੇ ਦੀ ਲੋੜੀਂਦੀ ਪਹੁੰਚ ਯਕੀਨੀ ਬਨਾਉਣ ਦਾ ਭਰੋਸਾ ਦਿਤਾ ਸੀ ਪਰੰਤੂ ਅੱਜ ਤੱਕ ਅਮਲ ਵਿਚ ਕੁੱਝ ਵੀ ਨਹੀਂ ਹੋਇਆ | ਕਿਸਾਨਾਂ ਵਲੋਂ ਆਵਾਜਾਈ ਠੱਪ ਕੀਤੇ ਜਾਣ ਕਾਰਨ ਮਲੇਰਕੋਟਲਾ-ਪਟਿਆਲਾ ਰੂਟ ਉੱਪਰ ਆਮ ਲੋਕਾਂ ਨੂੰ ਆਉਣ ਜਾਣ ਲਈ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ | ਸੜਕ ਉੱਪਰ ਧਰਨੇ ਦੇ ਦੋਵੇਂ ਪਾਸੇ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ | ਅੱਜ ਦੇ ਰੋਸ ਧਰਨੇ ਨੂੰ ਕੁਲਵਿੰਦਰ ਸਿੰਘ ਭੂਦਨ, ਨਿਰਮਲ ਸਿੰਘ ਅਲੀਪੁਰ, ਕੈਪਟਨ ਦਰਸਨ ਸਿੰਘ ਹਥੋਆ ਅਤੇ ਤੇਜਵੰਤ ਸਿੰਘ ਕੁਠਾਲਾ ਤੋਂ ਇਲਾਵਾ ਸਨਦੀਪ ਉਪੋਕੀ, ਲੱਖਾ ਸਿੰਘ ਗੁਆਰਾ, ਮਨਪਰੀਤ ਉਪੋਕੀ, ਗੁਰਚਰਨ ਸਿੰਘ, ਹਰਜੀਤ ਸਿੰਘ ਚੱਕ, ਤਰਸ਼ੇਮ ਸਿੰਘ ਕੁਠਾਲਾ ਅਤੇ ਸਤਨਾਮ ਸਿੰਘ ਮਾਣਕਮਾਜਰਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ |

ਖ਼ਬਰ ਸ਼ੇਅਰ ਕਰੋ

 

25 ਨੂੰ ਮੋਤੀ ਮਹਿਲ ਦਾ ਘਿਰਾਓ ਕਰਨ ਲਈ ਬੇਰੁਜ਼ਗਾਰਾਂ ਨੇ ਕੀਤੀ ਤਿਆਰੀ ਬੈਠਕ

ਸੰਗਰੂਰ, 21 ਅਪੈ੍ਰਲ (ਧੀਰਜ ਪਸ਼ੋਰੀਆ) - ਪਿਛਲੀਆਂ ਵਿਧਾਨ ਸਭਾ ਚੋਣਾਂ ਮੌਕੇ ਕੀਤੇ ਚੋਣ ਵਾਅਦੇ ਕਾਂਗਰਸ ਦੇ ਗਲੇ ਦੀ ਹੱਡੀ ਬਣਦੇ ਜਾ ਰਹੇ ਹਨ | ਜਿਨ੍ਹਾਂ ਦੀ ਪੂਰਤੀ ਕਰਵਾਉਣ ਲਈ ਹਰੇਕ ਵਰਗ ਸਰਕਾਰ ਦੇ ਆਖ਼ਰੀ ਵਰ੍ਹੇ ਕਾਰਨ ਸੰਘਰਸ਼ ਦੇ ਰਾਹ ਪਿਆ ਹੋਇਆ ਹੈ | ਸੂਬਾ ...

ਪੂਰੀ ਖ਼ਬਰ »

ਕੈਪਟਨ ਦੇ ਹੁਕਮਾਂ ਤੋਂ ਗੁਸਾਏ ਹੋਟਲ ਮਾਲਕਾਂ ਨੇ ਹੋਟਲਾਂ ਨੂੰ ਤਾਲੇ ਮਾਰਨ ਦੀ ਦਿੱਤੀ ਚਿਤਾਵਨੀ

ਸੰਗਰੂਰ, 21 ਅਪ੍ਰੈਲ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਪੰਜਾਬ ਸਰਕਾਰ ਵਲੋਂ ਕੋਰੋਨਾ ਦੇ ਚੱਲਦਿਆਂ ਸੂਬੇ ਅੰਦਰ ਰੈਸਟੋਰੈਂਟਾਂ ਅਤੇ ਬੀਅਰ ਬਾਰਾਂ ਉੱਤੇ ਲਗਾਈ ਮੁਕੰਮਲ ਪਾਬੰਦੀ ਅਤੇ ਵਿਆਹ ਸਮਾਗਮਾਂ ਵਿਚ ਸਿਰਫ਼ 20 ਵਿਅਕਤੀਆਂ ਦੇ ਹੀ ਸ਼ਾਮਿਲ ਹੋ ਸਕਣ ਦੇ ...

ਪੂਰੀ ਖ਼ਬਰ »

ਬਾਰਦਾਨੇ ਦੀ ਘਾਟ ਕਾਰਨ ਕਿਸਾਨਾਂ ਵਲੋਂ ਧਰਨਾ ਦੇ ਕੇ ਨਾਅਰੇਬਾਜ਼ੀ

ਲੌਂਗੋਵਾਲ, 21 ਅਪ੍ਰੈਲ (ਵਿਨੋਦ, ਖੰਨਾ) - ਪਿਛਲੇ ਕਈ ਦਿਨਾਂ ਤੋਂ ਬਾਰਦਾਨੇ ਦੀ ਸਮੱਸਿਆ ਕਾਰਨ ਮੰਡੀਆਂ 'ਚ ਰੁਲ ਰਹੇ ਕਿਸਾਨਾਂ ਦੇ ਸਬਰ ਦਾ ਬੰਨ੍ਹ ਅੱਜ ਆਖਿਰ ਟੁੱਟ ਗਿਆ | ਗ਼ੁੱਸੇ ਵਿਚ ਭੜਕੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਮਾਸਕ ਪਾਉਣ ਨੂੰ ਲੈ ਕੇ ਪੁਲਿਸ ਨਾਲ ਖਹਿਬੜ ਰਹੇ ਨੇ ਲੋਕ

ਸੁਨਾਮ ਊਧਮ ਸਿੰਘ ਵਾਲਾ, 21 ਅਪ੍ਰੈਲ (ਭੁੱਲਰ, ਧਾਲੀਵਾਲ) - ਸੁਨਾਮ ਪੁਲਿਸ ਵਲੋਂ ਡੀ.ਐਸ.ਪੀ.ਬਲਜਿੰਦਰ ਸਿੰਘ ਪੰਨੂ ਦੀ ਅਗਵਾਈ ਵਿਚ ਸਿਹਤ ਵਿਭਾਗ ਦੇ ਸਹਿਯੋਗ ਨਾਲ ਕੋਰੋਨਾ ਮਹਾਂਮਾਰੀ ਨੂੰ ਠੱਲ੍ਹ ਪਾਉਣ ਅਤੇ ਕੋਵਿਡ-19 ਤੋਂ ਲੋਕਾਂ ਨੂੰ ਸੁਚੇਤ ਕਰਨ ਦੇ ਮੰਤਵ ਨਾਲ ...

ਪੂਰੀ ਖ਼ਬਰ »

ਮੋਟਰਾਂ ਤੋਂ ਤਾਰਾਂ ਚੋਰੀ

ਸੰਦੌੜ, 21 ਅਪ੍ਰੈਲ (ਜਸਵੀਰ ਸਿੰਘ ਜੱਸੀ) - ਪੁਲਿਸ ਥਾਣਾ ਸੰਦੌੜ ਅਧੀਨ ਪੈਂਦੇ ਪਿੰਡ ਮਾਣਕਵਾਲ ਅਤੇ ਇਸ ਦੇ ਨਾਲ ਵਾਲੇ ਪਿੰਡਾਂ ਦੀਆਂ 6 ਮੋਟਰਾਂ ਤੋਂ ਚੋਰਾਂ ਵਲੋਂ ਤਾਰਾਂ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ | ਸੰਦੌੜ ਤੋਂ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX