ਤਾਜਾ ਖ਼ਬਰਾਂ


ਸੁਖਜਿੰਦਰ ਸਿੰਘ ਰੰਧਾਵਾ ਦੀ ਰਿਹਾਇਸ਼ 'ਤੇ ਪਹੁੰਚੇ ਕਈ ਵਿਧਾਇਕ
. . .  16 minutes ago
ਚੰਡੀਗੜ੍ਹ, 19 ਸਤੰਬਰ - ਸੁਖਜਿੰਦਰ ਸਿੰਘ ਰੰਧਾਵਾ ਦੀ ਰਿਹਾਇਸ਼ 'ਤੇ ਕਈ ਵਿਧਾਇਕ ਪੁੱਜੇ ਹਨ...
ਮੁੱਖ ਮੰਤਰੀ ਬਣਨ 'ਤੇ ਅੱਜ ਹੀ ਸਹੁੰ ਚੁੱਕ ਸਕਦੈ ਹਨ ਰੰਧਾਵਾ - ਮੀਡੀਆ ਰਿਪੋਰਟ
. . .  43 minutes ago
ਚੰਡੀਗੜ੍ਹ, 19 ਸਤੰਬਰ - ਮੀਡੀਆ ਰਿਪੋਰਟਾਂ ਮੁਤਾਬਿਕ ਮੁੱਖ ਮੰਤਰੀ ਦੇ ਲਈ ਸੁਖਜਿੰਦਰ ਸਿੰਘ ਰੰਧਾਵਾ ਦੀ ਚੋਣ ਹੋਈ ਹੈ। ਜਿਸ ਤਹਿਤ ਉਹ ਅੱਜ ਹੀ ਪੰਜਾਬ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈਣ...
ਸੁਖਜਿੰਦਰ ਸਿੰਘ ਰੰਧਾਵਾ ਨੂੰ ਬਣਾਇਆ ਜਾ ਸਕਦੈ ਮੁੱਖ ਮੰਤਰੀ - ਮੀਡੀਆ ਰਿਪੋਰਟਾਂ
. . .  about 1 hour ago
ਚੰਡੀਗੜ੍ਹ, 19 ਸਤੰਬਰ - ਮੀਡੀਆ ਰਿਪੋਰਟਾਂ ਮੁਤਾਬਿਕ ਸੁਖਜਿੰਦਰ ਸਿੰਘ ਰੰਧਾਵਾ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ...
ਸੁਨੀਲ ਜਾਖੜ ਦੇ ਹੱਕ ਵਿਚ ਆਏ 38 ਵਿਧਾਇਕ - ਕਰੀਬੀ ਦਾ ਵੱਡਾ ਦਾਅਵਾ
. . .  about 1 hour ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਕਾਂਗਰਸ ਹਾਈਕਮਾਨ ਦੇ ਆਬਜ਼ਰਵਰਾਂ ਵਲੋਂ ਪਾਰਟੀ ਵਿਧਾਇਕਾਂ ਨੂੰ ਫ਼ੋਨ ਕਰਕੇ ਗੱਲਬਾਤ ਕੀਤੀ ਗਈ ਹੈ। ਜਿਸ ਵਿਚ ਕਿਸ ਨੂੰ ਮੁੱਖ ਮੰਤਰੀ ਬਣਾਇਆ ਜਾਵੇ, ਇਸ ਬਾਰੇ ਸਲਾਹ ਲਈ ਗਈ ਹੈ। ਜਾਣਕਾਰੀ ਅਨੁਸਾਰ ਸੁਨੀਲ ਜਾਖੜ ਦੇ ਹੱਕ ਵਿਚ 38 ਵਿਧਾਇਕਾਂ ਦਾ ਸਮਰਥਨ ਹੈ...
ਪਾਕਿਸਤਾਨੀ ਡਰੋਨ ਦੀ ਭਾਰਤੀ ਖੇਤਰ ਅੰਦਰ ਘੁਸਪੈਠ
. . .  about 1 hour ago
ਖਾਲੜਾ,19 ਸਤੰਬਰ (ਜੱਜਪਾਲ ਸਿੰਘ ਜੱਜ) - ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐਸ.ਐਫ. ਦੀ ਸਰਹੱਦੀ ਚੌਂਕੀ ਕੇ.ਐਸ. ਵਾਲਾ ਦੇ ਅਧੀਨ ਆਉਂਦੇ ਖੇਤਰ ਅੰਦਰ 18-19 ਸਤੰਬਰ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨੀ ਡਰੋਨ ਵਲੋਂ ਭਾਰਤੀ ਖੇਤਰ ਅੰਦਰ ਘੁਸਪੈਠ ਕੀਤੀ ਗਈ, ਜਿਸ ਦੀ ਆਵਾਜ਼ ਸੁਣਨ 'ਤੇ...
ਮੋਟਰਸਾਈਕਲ ਧਮਾਕਾ ਅਤੇ ਟਿਫ਼ਨ ਬੰਬ ਮਿਲਣ ਦੇ ਸਬੰਧ ਵਿਚ ਨਾਮਜ਼ਦ ਦੋਸ਼ੀ ਰਾਜਸਥਾਨ ਤੋਂ ਮਿਲਿਆ
. . .  about 2 hours ago
ਜਲਾਲਾਬਾਦ, 19 ਸਤੰਬਰ (ਕਰਨ ਚੁਚਰਾ) - ਬੀਤੀ ਦਿਨੀਂ ਜਲਾਲਾਬਾਦ 'ਚ ਮੋਟਰਸਾਈਕਲ ਧਮਾਕਾ ਅਤੇ ਸਰਹੱਦੀ ਪਿੰਡ ਧਰਮੂਵਾਲਾ ਦੇ ਖੇਤਾਂ ਵਿਚੋਂ ਟਿਫ਼ਨ ਬੰਬ ਮਿਲਣ ਦੇ ਸੰਬੰਧ ਵਿਚ ਨਾਮਜ਼ਦ ਦੋਸ਼ੀ ਸੁਖਵਿੰਦਰ ਸਿੰਘ ਉਰਫ਼ ਸੁੱਖਾ ਨੂੰ ਰਾਜਸਥਾਨ ਦੇ ਲੋਕਾਂ ਨੇ ਫੜਿਆ ਹੈ। ਇਸ ਸਬੰਧ ਵਿਚ ਸੋਸ਼ਲ ਮੀਡੀਆ ਤੇ ਉਸ...
ਕੈਪਟਨ ਨੇ ਸੋਨੀਆ ਨੂੰ ਲਿਖੀ ਚਿੱਠੀ, ਕਿਹਾ ਸਿਆਸੀ ਘਟਨਾਕ੍ਰਮ ਪੰਜਾਬ ਦੀਆਂ ਚਿੰਤਾਵਾਂ 'ਤੇ ਆਧਾਰਿਤ ਨਹੀਂ
. . .  about 2 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਮੁੱਖ ਮੰਤਰੀ ਦਾ ਅਹੁਦਾ ਛੱਡਣ ਤੋਂ ਪਹਿਲਾ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖਿਆ ਤੇ ਪਿਛਲੇ 5 ਮਹੀਨਿਆਂ ਤੋਂ ਚੱਲ ਰਹੇ ਸਿਆਸੀ ਘਮਸਾਣ ਤੋਂ ਦੁਖੀ ਹੋਣ ਬਾਰੇ ਲਿਖਿਆ। ਉਨ੍ਹਾਂ ਨੇ ਪੱਤਰ ਵਿਚ ਲਿਖਿਆ ਕਿ ਘਟਨਾਕ੍ਰਮ...
ਸ਼ੁਤਰਾਣਾ ਵਿਚ ਗੁਟਕਾ ਸਾਹਿਬ ਦੀ ਬੇਅਦਬੀ
. . .  about 2 hours ago
ਸ਼ੁਤਰਾਣਾ, 19 ਸਤੰਬਰ (ਬਲਦੇਵ ਸਿੰਘ ਮਹਿਰੋਕ) - ਪਟਿਆਲਾ ਜ਼ਿਲ੍ਹਾ ਦੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਵਿਖੇ ਗੁਟਕਾ ਸਾਹਿਬ ਨਾਲੀ ਵਿਚ ਸੁੱਟ ਕੇ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਾਸੀਆਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਕਥਿਤ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ...
ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਸਿੱਖ ਹੋਵੇ - ਅੰਬਿਕਾ ਸੋਨੀ
. . .  about 3 hours ago
ਨਵੀਂ ਦਿੱਲੀ, 19 ਸਤੰਬਰ - ਕਾਂਗਰਸੀ ਆਗੂ ਅੰਬਿਕਾ ਸੋਨੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੇ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਇਨਕਾਰ ਕਰ ਦਿੱਤਾ ਪ੍ਰੰਤੂ ਸੂਬੇ ਦਾ ਮੁੱਖ ਮੰਤਰੀ ਸਿੱਖ ਹੀ ਹੋਣਾ ਚਾਹੀਦਾ ਹੈ...
ਪੰਜਾਬ ਵਿਚ ਬਣਾਏ ਜਾ ਸਕਦੇ ਹਨ ਦੋ ਉਪ ਮੁੱਖ ਮੰਤਰੀ
. . .  about 3 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਵਿਚ ਨਵਾਂ ਮੁੱਖ ਮੰਤਰੀ ਬਣਾਏ ਜਾਣ ਦੇ ਨਾਲ-ਨਾਲ ਪਾਰਟੀ ਦਾ ਅੰਦਰੂਨੀ ਵਿਵਾਦ ਖ਼ਤਮ ਕਰਨ ਲਈ 2 ਉਪ ਮੁੱਖ ਮੰਤਰੀ ਬਣਾਏ ਜਾਣ 'ਤੇ ਚਰਚਾ ਚੱਲ ਰਹੀ ਹੈ...
ਕਾਂਗਰਸੀ ਆਗੂ ਸੁਨੀਲ ਜਾਖੜ ਦੇ ਘਰ ਕਾਂਗਰਸੀ ਆਗੂਆਂ ਦਾ ਲੱਗਿਆ ਤਾਂਤਾ
. . .  about 3 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਸਾਬਕਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਪੰਚਕੂਲਾ ਸਥਿਤ ਗ੍ਰਹਿ ਵਿਖੇ ਵਿਧਾਇਕਾਂ ਤੇ ਕਾਂਗਰਸੀ ਆਗੂਆਂ ਦਾ ਤਾਂਤਾ ਲੱਗਿਆ...
ਕੁਝ ਘੰਟਿਆਂ ਅੰਦਰ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਦਾ ਹੋਵੇਗਾ ਐਲਾਨ - ਰੰਧਾਵਾ
. . .  about 4 hours ago
ਚੰਡੀਗੜ੍ਹ, 19 ਸਤੰਬਰ - ਕਾਂਗਰਸ ਵਿਧਾਇਕ ਤੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਦਾ ਕੁਝ ਘੰਟਿਆਂ ਅੰਦਰ ਐਲਾਨ ਹੋ ਜਾਵੇਗਾ...
ਸਿੱਧੂ ਨੇ ਕਿਹਾ ਮੈਨੂੰ ਬਣਾਓ ਮੁੱਖ ਮੰਤਰੀ ?
. . .  about 4 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦਾ ਮੁੱਖ ਮੰਤਰੀ ਕੌਣ ਹੋਵੇਗਾ ਇਸ ਨੂੰ ਲੈ ਕੇ ਅਜੇ ਵੀ ਪੇਚ ਫਸਿਆ ਹੋਇਆ ਚੰਡੀਗੜ੍ਹ 'ਚ ਸੁਨੀਲ ਜਾਖੜ, ਹਰੀਸ਼ ਰਾਵਤ, ਹਰੀਸ਼ ਚੌਧਰੀ ਸਮੇਤ ਹੋਰ ਆਗੂਆਂ ਦੀਆਂ ਮੀਟਿੰਗਾਂ ਦਾ ਦੌਰ ਜਾਰੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸਿੱਧੂ...
ਕੈਪਟਨ ਕਾਂਗਰਸ ਦੇ ਸਨਮਾਨਜਨਕ ਆਗੂ, ਪਾਰਟੀ ਨੂੰ ਨਹੀਂ ਪਹੁੰਚਾਉਣਗੇ ਨੁਕਸਾਨ - ਅਸ਼ੋਕ ਗਹਿਲੋਤ
. . .  about 4 hours ago
ਜੈਪੁਰ, 19 ਸਤੰਬਰ - ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਟਵੀਟ ਕਰਕੇ ਲਿਖਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਸਨਮਾਨਜਨਕ ਸੀਨੀਅਰ ਲੀਡਰ ਹਨ ਅਤੇ ਉਹ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਲਈ ਕੋਈ ਵੀ ਅਜਿਹਾ ਕਦਮ ਨਹੀਂ ਚੁੱਕਣਗੇ ਤੇ ਉਹ ਹਮੇਸ਼ਾ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੇ ਰਹਿਣਗੇ...
ਅੰਬਿਕਾ ਸੋਨੀ ਨੇ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਕੀਤਾ ਇਨਕਾਰ - ਮੀਡੀਆ ਰਿਪੋਰਟਾਂ
. . .  about 5 hours ago
ਚੰਡੀਗੜ੍ਹ, 19 ਸਤੰਬਰ - ਪੰਜਾਬ ਵਿਚ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਅੱਜ ਐਲਾਨ ਹੋਵੇਗਾ। ਜਿਸ ਲਈ ਕਾਂਗਰਸੀ ਵਿਧਾਇਕਾਂ ਵਲੋਂ ਸੋਨੀਆ ਗਾਂਧੀ ਦੇ ਫ਼ੈਸਲੇ ਦੀ ਉਡੀਕ...
ਸੜਕ ਹਾਦਸੇ ਵਿਚ 4 ਜੀਆਂ ਸਮੇਤ 5 ਲੋਕ ਜ਼ਖ਼ਮੀ
. . .  about 5 hours ago
ਤਪਾ ਮੰਡੀ, 19 ਸਤੰਬਰ (ਪ੍ਰਵੀਨ ਗਰਗ) - ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਘੁੰਨਸ ਕੱਟ ਨੇੜੇ ਇਕ ਕਾਰ ਟਰੱਕ ਦੇ ਪਿਛਲੇ ਪਾਸੇ ਟਕਰਾਉਣ ਉਪਰੰਤ ਪਲਟ ਜਾਣ ਕਾਰਨ ਕਾਰ ਵਿਚ ਸਵਾਰ ਇਕ...
ਇਕ ਹੋਰ ਵਿਧਾਇਕ ਦਲ ਦੀ ਮੀਟਿੰਗ ਦੀ ਨਹੀਂ ਹੈ ਲੋੜ - ਪਰਗਟ ਸਿੰਘ
. . .  about 4 hours ago
ਚੰਡੀਗੜ੍ਹ, 19 ਸਤੰਬਰ - ਪੰਜਾਬ ਵਿਚ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਅੱਜ ਐਲਾਨ ਹੋਵੇਗਾ। ਜਿਸ ਲਈ ਕਾਂਗਰਸੀ ਵਿਧਾਇਕਾਂ ਵਲੋਂ ਸੋਨੀਆ ਗਾਂਧੀ ਦੇ ਫ਼ੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਉੱਥੇ ਹੀ, ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ...
ਸੋਨੀਆ ਗਾਂਧੀ ਦੇ ਫ਼ੈਸਲੇ ਦਾ ਹੋ ਰਿਹਾ ਇੰਤਜ਼ਾਰ, ਸੁਨੀਲ ਜਾਖੜ ਦੀ ਰਿਹਾਇਸ਼ ਵਿਖੇ ਪਹੁੰਚ ਰਹੇ ਵਿਧਾਇਕ
. . .  about 4 hours ago
ਚੰਡੀਗੜ੍ਹ, 19 ਸਤੰਬਰ - ਪੰਜਾਬ ਵਿਚ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਅੱਜ ਐਲਾਨ ਹੋਵੇਗਾ। ਜਿਸ ਲਈ ਕਾਂਗਰਸੀ ਵਿਧਾਇਕਾਂ ਵਲੋਂ ਸੋਨੀਆ ਗਾਂਧੀ ਦੇ ਫ਼ੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਬਹੁਤ ਸਾਰੇ ਵਿਧਾਇਕ ਸੁਨੀਲ ਜਾਖੜ ਦੀ ਰਿਹਾਇਸ਼ ਵਿਖੇ ਪਹੁੰਚ ਰਹੇ ਹਨ...
ਪੰਜਾਬ ਤੋਂ ਬਾਅਦ ਰਾਜਸਥਾਨ ਕਾਂਗਰਸ ਵਿਚ ਹਲਚਲ
. . .  about 5 hours ago
ਜੈਪੁਰ, 19 ਸਤੰਬਰ - ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਦਿੱਤੇ ਗਏ ਅਸਤੀਫ਼ੇ ਤੋਂ ਬਾਅਦ ਰਾਜਸਥਾਨ ਦੀ ਅਸ਼ੋਕ ਗਹਿਲੋਤ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਵਿਚਕਾਰ ਵੀ...
ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 30 ਹਜ਼ਾਰ ਤੋਂ ਵਧੇਰੇ ਆਏ ਕੋਰੋਨਾ ਕੇਸ
. . .  about 5 hours ago
ਨਵੀਂ ਦਿੱਲੀ, 19 ਸਤੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 30 ਹਜ਼ਾਰ 773 ਮਾਮਲੇ ਸਾਹਮਣੇ ਆਏ ਹਨ ਅਤੇ ਇਸ ਦੌਰਾਨ 309 ਮਰੀਜ਼ਾਂ ਦੀ ਮੌਤ ਹੋ ਗਈ ਹੈ...
ਪੁਲਾੜ ਦੀ ਸੈਰ ਕਰਕੇ ਵਾਪਸ ਧਰਤੀ 'ਤੇ ਪਰਤੇ 4 ਆਮ ਲੋਕ
. . .  about 7 hours ago
ਫਲੋਰੀਡਾ, 19 ਸਤੰਬਰ - ਧਰਤੀ ਦੇ ਤਿੰਨ ਦਿਨ ਤੱਕ ਚੱਕਰ ਲਗਾਉਣ ਵਾਲੇ ਚਾਰ ਲੋਕਾਂ ਨਾਲ ਰਵਾਨਾ ਹੋਇਆ ਸਪੇਸ ਐਕਸ ਧਰਤੀ ਦਾ ਚੱਕਰ ਲਗਾਉਣ ਤੋਂ ਬਾਅਦ ਸਫਲਤਾ ਨਾਲ ਉਤਰ ਗਿਆ। ਫਲੋਰੀਡਾ ਸਥਿਤ ਕੈਨੇਡੀ ਸਪੇਸ ਸੈਂਟਰ ਤੋਂ ਉਡਾਣ ਭਰਨ ਵਾਲਾ ਸਪੇਸ ਐਕਸ ਦਾ ਕ੍ਰੂ ਡ੍ਰੈਗਨ ਰਾਕਟ ਵੀ ਸਫਲਤਾ...
ਅੱਜ ਪੰਜਾਬ ਨੂੰ ਮਿਲੇਗਾ ਨਵਾਂ ਮੁੱਖ ਮੰਤਰੀ, ਸੁਨੀਲ ਜਾਖੜ ਦਾ ਨਾਂਅ ਸਭ ਤੋਂ ਅੱਗੇ
. . .  about 7 hours ago
ਚੰਡੀਗੜ੍ਹ, 19 ਸਤੰਬਰ - ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇ ਦਿੱਤਾ ਗਿਆ, ਜਿਸ ਤੋਂ ਬਾਅਦ ਪੰਜਾਬ ਵਿਧਾਇਕ ਦਲ ਦੀ ਮੀਟਿੰਗ ਹੋਈ, ਜਿਸ ਵਿਚ ਦੋ ਮਤੇ ਪਾਸ ਕੀਤੇ ਗਏ ਅਤੇ ਕਿਸ ਆਗੂ ਨੂੰ ਮੁੱਖ ਮੰਤਰੀ ਬਣਾਉਣਾ ਹੈ, ਇਹ ਸਾਰਾ ਫ਼ੈਸਲਾ ਆਲਾ ਹਾਈਕਮਾਨ 'ਤੇ ਛੱਡ ਦਿੱਤਾ...
⭐ਮਾਣਕ - ਮੋਤੀ⭐
. . .  about 8 hours ago
ਬੀ.ਆਰ.ਟੀ. ਬੱਸ ਨੇ ਨੌਜਵਾਨ ਕੁਚਲਿਆ
. . .  1 day ago
ਸੁਲਤਾਨਵਿੰਡ (ਅੰਮ੍ਰਿਤਸਰ) , 18 ਸਤੰਬਰ (ਗੁਰਨਾਮ ਸਿੰਘ ਬੁੱਟਰ) - ਅੰਮ੍ਰਿਤਸਰ-ਜਲੰਧਰ ਰੋਡ ਨੇੜੇ ਗੋਲਡਨ ਗੇਟ ਨਿਊ ਅੰਮ੍ਰਿਤਸਰ ਵਿਖੇ ਇਕ ਨੌਜਵਾਨ ਨੂੰ ਬੀ.ਆਰ.ਟੀ. ਬੱਸ ਵਲੋਂ ਕੁਚਲ ਦਿੱਤਾ ਗਿਆ। ਜਿਸ ਦੀ ਮੌਕੇ 'ਤੇ ਮੌਤ ਹੋ ਗਈ...
ਲੋਕ ਮੇਰੀ ਸਰਕਾਰ ਤੋਂ ਸਨ ਖ਼ੁਸ਼ - ਕੈਪਟਨ
. . .  1 day ago
ਚੰਡੀਗੜ੍ਹ, 18 ਸਤੰਬਰ - ਅਪਮਾਨਿਤ ਮਹਿਸੂਸ ਕਰ ਰਹੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇ ਚੁੱਕੇ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਹੈ ਕਿ ਉਨ੍ਹਾਂ ਨੂੰ ਕਾਂਗਰਸ ਪਾਰਟੀ ਦੇ ਫ਼ੈਸਲੇ ਦੀ ਸਮਝ ਨਹੀਂ ਆਈ। ਉਨ੍ਹਾਂ ਨੇ ਕਿਹਾ ਕਿ ਲੋਕ ਉਨ੍ਹਾਂ ਦੀ ਸਰਕਾਰ ਤੋਂ ਖ਼ੁਸ਼ ਸਨ ਪ੍ਰੰਤੂ ਪਾਰਟੀ ਲੀਡਰਾਂ ਦੀ ਅਤਿ ਪ੍ਰਤੀਕਿਰਿਆ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 10 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਜੀਵਨ ਦੇ ਸੰਘਰਸ਼ ਵਿਚ ਉਹ ਜਿੱਤਦੇ ਹਨ, ਜਿਨ੍ਹਾਂ ਵਿਚ ਹਾਲਾਤ \'ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ। -ਚਾਰਲਿਸ ਡਾਰਵਿਨ

ਸਾਡੀ ਸਿਹਤ

ਯੋਗ ਦੁਆਰਾ ਸੰਭਵ ਹੈ ਸ਼ੂਗਰ ਦਾ ਇਲਾਜ

ਡਾਕਟਰੀ ਮਾਹਰਾਂ ਨੇ ਸ਼ੂਗਰ ਰੋਗ ਦੇ ਸਬੰਧ ਵਿਚ ਇਹੀ ਨਿਚੋੜ ਕੱਢਿਆ ਹੈ ਕਿ ਸਰੀਰ ਦੀ ਰਸ ਕਿਰਿਆ ਪ੍ਰਣਾਲੀ ਵਿਚ ਵਿਕਾਰ ਪੈਦਾ ਹੋਣ ਨਾਲ ਸ਼ੂਗਰ ਪੈਦਾ ਹੁੰਦੀ ਹੈ। ਪੈਂਕ੍ਰਿਆਜ਼ ਦੀ ਘਾਟ ਹੋ ਜਾਣ 'ਤੇ ਸਰੀਰ ਵਿਚ ਇੰਸੂਲਿਨ ਦੇ ਬਰਾਬਰ ਜੀਵਨ ਸ਼ਕਤੀ ਵਾਲੇ ਹਾਰਮੋਨਜ਼ ਦੀ ਕਮੀ ...

ਪੂਰੀ ਖ਼ਬਰ »

ਵੱਡੀ ਉਮਰ ਵਿਚ ਅੱਖਾਂ ਦੀ ਰੌਸ਼ਨੀ ਵਧਾਉਣ ਲਈ ਖਾਓ ਹਰੀਆਂ ਸਬਜ਼ੀਆਂ

ਗੈਰੀਲੈਂਡ (ਅਮਰੀਕਾ) ਦੀ ਅੱਖਾਂ ਦੀ ਖੋਜ ਬਾਰੇ ਸੰਸਥਾ ਦੀ ਖੋਜ ਹੈ ਕਿ ਵੱਡੀ ਉਮਰ ਵਿਚ ਹਰੀਆਂ ਸਾਗ-ਸਬਜ਼ੀਆਂ ਅੰਨ੍ਹਾ ਹੋਣ ਤੋਂ ਬਚਾਉਂਦੀਆਂ ਹਨ। ਆਂਡੇ ਅਤੇ ਸਾਗ-ਸਬਜ਼ੀਆਂ ਵਿਚ ਕੁਝ ਅਜਿਹੇ ਤੱਤ ਪਾਏ ਗਏ ਹਨ ਜੋ ਅੰਨ੍ਹੇਪਨ ਦੇ ਕਾਰਨਾਂ ਨੂੰ ਘੱਟ ਕਰਦੇ ਹਨ। ਜਾਣਕਾਰੀ ...

ਪੂਰੀ ਖ਼ਬਰ »

ਜ਼ਿਆਦਾ ਉਲਟੀਆਂ ਦਾ ਆਉਣਾ ਜਾਨਲੇਵਾ ਹੋ ਸਕਦਾ

ਗਰਮੀਆਂ ਦੇ ਮੌਸਮ ਵਿਚ ਆਮ ਤੌਰ 'ਤੇ ਉਲਟੀਆਂ ਦਾ ਰੋਗ ਹੋ ਜਾਂਦਾ ਹੈ। ਕਦੇ-ਕਦੇ ਇਹ ਉਲਟੀਆਂ ਏਨੀਆਂ ਪੀੜਾਦਾਇਕ ਹੁੰਦੀਆਂ ਹਨ ਕਿ ਮਰੀਜ਼ ਦੀ ਜਾਨ ਦਾ ਖ਼ਤਰਾ ਬਣ ਜਾਂਦੀਆਂ ਹਨ। ਜੇ ਸਮਾਂ ਰਹਿੰਦਿਆਂ ਇਲਾਜ ਕਰ ਲਿਆ ਜਾਏ ਤਾਂ ਅਜਿਹੀ ਗੰਭੀਰ ਸਥਿਤੀ ਤੋਂ ਬਚਿਆ ਜਾ ਸਕਦਾ ...

ਪੂਰੀ ਖ਼ਬਰ »

ਸਿਹਤ ਖ਼ਬਰਨਾਮਾ

ਸੋਇਆ ਪ੍ਰੋਟੀਨ ਬਣਾਉਂਦਾ ਹੈ ਹੱਡੀਆਂ ਨੂੰ ਮਜ਼ਬੂਤ ਮਾਹਿਰਾਂ ਅਨੁਸਾਰ ਹੱਡੀਆਂ ਦੇ ਰੋਗ ਆਸਟਿਓਪੋਰੋਸਿਸ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਵਿਚ ਕੈਲਸ਼ੀਅਮ ਦੀ ਮਾਤਰਾ, ਹਾਰਮੋਨਜ਼ ਦੀ ਗੜਬੜੀ ਅਤੇ ਸਰੀਰਕ ਮੁਸ਼ੱਕਤ ਮੁੱਖ ਹਨ। ਔਰਤਾਂ ਵਿਚ ਇਹ ਰੋਗ ਮਰਦਾਂ ਦੇ ...

ਪੂਰੀ ਖ਼ਬਰ »

ਪਾਇਰੀਆ ਤੋਂ ਬਚਾਅ ਲਈ ਕੁਝ ਨੁਕਤੇ

* ਨਿੰਮ ਦੇ ਪੱਤਿਆਂ ਨੂੰ ਸਾੜ ਕੇ, ਸੇਂਧਾ ਨਮਕ ਅਤੇ ਕਪੂਰ ਨੂੰ ਪੀਸ ਕੇ ਮੰਜਨ ਕਰਨ ਨਾਲ ਪਾਇਰੀਆ ਰੋਗ ਘਟਦਾ ਹੈ। * ਆਂਵਲਾ ਸਾੜ ਕੇ ਇਸ ਵਿਚ ਸਰ੍ਹੋਂ ਦਾ ਤੇਲ ਮਿਲਾ ਲਓ। ਹੌਲੀ-ਹੌਲੀ ਦੰਦਾਂ 'ਤੇ ਮਿਲਣ ਨਾਲ ਪਾਇਰੀਆ ਰੋਗ ਖਤਮ ਹੋ ਜਾਂਦਾ ਹੈ। * ਨਰਮ ਨਿੰਮ ਦੇ ਤਾਜ਼ੇ ਪੱਤੇ, ...

ਪੂਰੀ ਖ਼ਬਰ »

ਗਰਮੀਆਂ ਦਾ ਤੋਹਫ਼ਾ ਸੱਤੂ

ਕੁਦਰਤ ਨੇ ਹਰ ਮੌਸਮ ਨੂੰ ਸੁੰਦਰ ਅਤੇ ਸੁਹਾਵਣਾ ਬਣਾਇਆ ਹੈ। ਗਰਮ ਰੁੱਤ ਵਿਚ ਸੂਰਜ ਪ੍ਰਚੰਡ ਹੋ ਜਾਂਦੈ ਤਾਂ ਹਰ ਪ੍ਰਾਣੀ ਵਿਆਕੁਲ ਹੋ ਜਾਂਦਾ ਹੈ। ਉਦੋਂ ਪੀਣ ਵਾਲੇ ਠੰਢੇ ਪਦਾਰਥ ਹੀ ਦਿਲ ਨੂੰ ਠੰਢਕ ਪਹੁੰਚਾਉਂਦੇ ਹਨ। ਵੈਸੇ ਹਰ ਵਿਅਕਤੀ ਨੂੰ ਗਰਮੀ ਦੇ ਮੌਸਮ ਵਿਚ 8-10 ...

ਪੂਰੀ ਖ਼ਬਰ »

ਮਾਈਗ੍ਰੇਨ - ਬਚਾਅ ਹੀ ਇਲਾਜ ਹੈ

ਅਸਲ ਵਿਚ ਮਨੁੱਖੀ ਜਨਮ ਚੰਗੀ ਕਿਸਮਤ ਨਾਲ ਹੀ ਮਿਲਿਆ ਹੈ ਪਰ ਇਸ ਮਨੁੱਖੀ ਸਰੀਰ ਨੂੰ ਜਿੰਨੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਓਨਾ ਕਿਸੇ ਹੋਰ ਜੰਤੂ ਨੂੰ ਨਹੀਂ ਕਰਨਾ ਪੈਂਦਾ। ਇਸੇ ਤਰ੍ਹਾਂ ਦੀ ਇਕ ਬਿਮਾਰੀ ਦਾ ਨਾਂਅ ਮਾਈਗ੍ਰੇਨ ਹੈ ਜੋ ਸਿਰ ਨਾਲ ਸਬੰਧਿਤ ਬਿਮਾਰੀ ਹੈ। ਭਾਵ ਸਿਰ ਦਰਦ ਜਿਸ ਨੂੰ ਅਸੀਂ ਸਾਧਾਰਨ ਜਿਹੀ ਗੱਲ ਹੀ ਮੰਨਦੇ ਹਾਂ ਪਰ ਸਾਡੀ ਲਾਪਰਵਾਹੀ ਕਾਰਨ ਇਸ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ।
ਮਾਈਗ੍ਰੇਨ ਦਿਮਾਗ ਦੇ ਅੰਦਰ ਨਾੜੀਆਂ ਦੀਆਂ ਗਤੀਵਿਧੀਆਂ ਵਿਚ ਰੁਕਾਵਟ ਦੀ ਪ੍ਰਕਿਰਿਆ ਹੈ। ਮਾਈਗ੍ਰੇਨ ਦੇ ਰੋਗੀ ਨੂੰ ਹਮੇਸ਼ਾ ਸਿਰ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਕਦੇ-ਕਦੇ ਤਾਂ ਇਹ ਦਰਦ ਏਨਾ ਤੇਜ਼ ਹੁੰਦਾ ਹੈ ਕਿ ਦੁਨੀਆ ਦਾ ਸਭ ਤੋਂ ਤੇਜ਼ ਦਰਦ ਮੰਨਿਆ ਜਾਂਦਾ ਹੈ। ਆਮ ਤੌਰ 'ਤੇ ਦਰਦ ਤਿੰਨ ਤਰ੍ਹਾਂ ਦਾ ਮੰਨਿਆ ਜਾਂਦਾ ਹੈ, ਵਿਸ਼ੇਸ਼ ਮਾਈਗ੍ਰੇਨ, ਸਾਧਾਰਨ ਮਾਈਗ੍ਰੇਨ, ਰੁਕ-ਰੁਕ ਕੇ ਹੋਣ ਵਾਲਾ ਮਾਈਗ੍ਰੇਨ ਆਦਿ।
ਵਿਸ਼ੇਸ਼ ਮਾਈਗ੍ਰੇਨ ਵਿਚ ਪਹਿਲਾਂ ਹੀ ਲੱਛਣ ਸਪੱਸ਼ਟ ਹੋ ਜਾਂਦੇ ਹਨ ਜਿਵੇਂ ਨਜ਼ਰ ਦਾ ਘਟਣਾ ਜਾਂ ਕਮਜ਼ੋਰ ਹੋਣਾ, ਬੋਲਣ ਵਿਚ ਪ੍ਰੇਸ਼ਾਨੀ ਅਤੇ ਕਿਸੇ ਵਸਤ ਨੂੰ ਛੂਹ ਕੇ ਮਹਿਸੂਸ ਕਰਨ ਨਾਲ ਪ੍ਰੇਸ਼ਾਨੀ ਹੁੰਦੀ ਹੈ। ਇਨ੍ਹਾਂ ਲੱਛਣਾਂ ਦੇ ਕੁਝ ਦੇਰ ਬਾਅਦ ਤੇਜ਼ ਦਰਦ ਹੁੰਦਾ ਹੈ। ਅਕਸਰ ਇਹ ਸਿਰ ਦੇ ਇਕ ਪਾਸੇ ਹੀ ਹੁੰਦਾ ਹੈ। ਉਲਟੀ ਅਤੇ ਚੱਕਰ ਵੀ ਆ ਸਕਦੇ ਹਨ।
ਸਾਧਾਰਨ ਮਾਈਗ੍ਰੇਨ ਵਾਰ-ਵਾਰ ਹੁੰਦਾ ਹੈ ਪਰ ਬਿਨਾਂ ਸੰਕੇਤ ਦੇ ਇਸ ਦਾ ਦਰਦ ਵਿਸ਼ੇਸ਼ ਮਾਈਗ੍ਰੇਨ ਤੋਂ ਘੱਟ ਨਹੀਂ ਹੁੰਦਾ। ਰੁਕ-ਰੁਕ ਕੇ ਹੋਣ ਵਾਲਾ ਮਾਈਗ੍ਰੇਨ ਰੁਕ-ਰੁਕ ਕੇ ਹੁੰਦਾ ਹੈ। ਸਿਰ ਵਿਚ ਚਟਾਖ ਜਿਹੀ ਪੈਦਾ ਹੁੰਦੀ ਹੈ। ਇਸ ਦਾ ਸਮਾਂ ਸਾਲ, ਮਹੀਨੇ, ਘੰਟੇ ਤਿੰਨੇ ਸਥਿਤੀਆਂ ਵਿਚ ਚਲਦਾ ਰਹਿੰਦਾ ਹੈ। ਹਰ ਵਾਰ ਲਗਾਤਾਰ ਦੋ ਘੰਟੇ ਤੱਕ ਚੱਲ ਸਕਦਾ ਹੈ। ਇਸ ਵਿਚ ਅਕਸਰ ਅੱਖਾਂ ਲਾਲ ਹੋ ਜਾਂਦੀਆਂ ਹਨ। ਅੱਖਾਂ ਪਿੱਛੇ ਦਰਦ ਹੁੰਦਾ ਹੈ।
ਮਾਈਗ੍ਰੇਨ ਲਈ ਕੋਈ ਉਮਰ ਨਿਰਧਾਰਿਤ ਨਹੀਂ ਹੁੰਦੀ। ਇਹ ਕਿਸੇ ਵੀ ਸਥਿਤੀ ਵਿਚ ਹੋ ਸਕਦਾ ਹੈ ਪਰ ਜ਼ਿਆਦਾ ਉਮਰ ਵਿਚ ਇਸ ਦੇ ਲੱਛਣ ਸਪੱਸ਼ਟ ਦਿਖਾਈ ਦੇਣ ਲਗਦੇ ਹਨ ਪਰ ਔਰਤਾਂ ਵਿਚ ਮਾਹਵਾਰੀ ਤੋਂ ਬਾਅਦ ਮਾਈਗ੍ਰੇਨ ਦੀ ਸ਼ਿਕਾਇਤ ਵਧ ਜਾਂਦੀ ਹੈ। 20 ਸਾਲ ਦੀ ਉਮਰ ਵਾਲੇ ਲੜਕਿਆਂ ਦੇ ਮੁਕਾਬਲੇ ਲੜਕੀਆਂ ਇਸ ਬਿਮਾਰੀ ਤੋਂ ਜ਼ਿਆਦਾ ਪੀੜਤ ਰਹਿੰਦੀਆਂ ਹਨ।
ਮਾਈਗ੍ਰੇਨ ਨਾਲ ਸਬੰਧਿਤ ਸਿਰ ਦਰਦ ਹਲਕਾ ਵੀ ਹੋ ਸਕਦਾ ਹੈ, ਅਸਹਿਣਯੋਗ ਅਤੇ ਲਗਾਤਾਰ ਵੀ ਹੋ ਸਕਦਾ ਹੈ। ਰੁਕ-ਰੁਕ ਕੇ ਵੀ ਹੋ ਸਕਦਾ ਹੈ। ਕਦੇ-ਕਦੇ ਹਥੌੜੇ ਵੱਜਣ ਵਰਗਾ ਮਹਿਸੂਸ ਹੁੰਦਾ ਹੈ ਤੇ ਕਦੇ ਸੂਈਆਂ ਵਰਗੀ ਚੁੱਭਣ ਮਹਿਸੂਸ ਹੁੰਦੀ ਹੈ। ਜੇ ਇਸ ਦਾ ਇਲਾਜ ਨਾ ਕੀਤਾ ਜਾਏ ਤਾਂ ਦਰਦ ਵਧਦਾ ਜਾਏਗਾ। ਦਰਦ ਨਾਸ਼ਕ ਦਵਾਈਆਂ ਖਾਣ ਨਾਲ ਦਰਦ ਤੁਰੰਤ ਹੀ ਗ਼ਾਇਬ ਹੋ ਸਕਦਾ ਹੈ।
ਜੇਕਰ ਮਾਈਗ੍ਰੇਨ ਦੇ ਰੋਗੀਆਂ ਦਾ ਸਰਵੇਖਣ ਕੀਤਾ ਜਾਏ ਤਾਂ ਪਤਾ ਲੱਗੇਗਾ ਕਿ ਹਰੇਕ ਮਰੀਜ਼ ਦੇ ਕਾਰਨ ਅਲੱਗ-ਅਲੱਗ ਹੁੰਦੇ ਹਨ ਪਰ ਕੁਝ ਕਾਰਨ ਅਜਿਹੇ ਹੁੰਦੇ ਹਨ ਜੋ ਮਿਲਦੇ-ਜੁਲਦੇ ਹੁੰਦੇ ਹਨ, ਜਿਨ੍ਹਾਂ ਨੂੰ ਅਸੀਂ ਆਮ ਕਾਰਨ ਮੰਨਦੇ ਹਾਂ। ਉਦਹਾਰਨ ਵਜੋਂ ਰੋਜ਼ ਦੇ ਕੰਮਕਾਜ ਦਾ ਵਧਣਾ, ਵਧੇਰੇ ਨੀਂਦ ਜਾਂ ਨੀਂਦ ਨਾ ਆਉਣਾ, ਉਤੇਜਨਾ, ਤਣਾਅ, ਸ਼ੋਰ ਸ਼ਰਾਬਾ, ਤੇਜ਼ ਰੌਸ਼ਨੀ, ਜ਼ਿਆਦਾ ਮਿਹਨਤ ਜਾਂ ਵਧੇਰੇ ਕਸਰਤ, ਮੌਸਮ, ਕੁਝ ਖ਼ਾਸ ਕਿਸਮ ਦੇ ਭੋਜਨ, ਹਾਰਮੋਨ ਦੀ ਗੜਬੜੀ ਜਿਵੇਂ ਮਾਹਵਾਰੀ ਹੋਣਾ, ਗਰਭ ਅਵਸਥਾ ਆਦਿ।
ਫਿਰ ਵੀ ਮਨੁੱਖ ਹੋਣ ਦੇ ਨਾਤੇ ਕਿਸੇ ਵੀ ਤਰ੍ਹਾਂ ਦਾ ਦਰਦ ਹੋਵੇ, ਉਸ ਨੂੰ ਸਹਿਣ ਅਤੇ ਉਸ ਨੂੰ ਦੂਰ ਕਰਨ ਦੀ ਸਮਰੱਥਾ ਸਾਡੇ ਵਿਚ ਮੌਜੂਦ ਹੁੰਦੀ ਹੈ। ਜੇ ਅਸੀਂ ਕੁਝ ਗੱਲਾਂ 'ਤੇ ਅਮਲ ਕਰੀਏ ਤਾਂ ਇਸ ਰੋਗ ਤੋਂ ਛੇਤੀ ਹੀ ਛੁਟਕਾਰਾ ਪਾ ਸਕਦੇ ਹਾਂ।
ਸਭ ਤੋਂ ਪਹਿਲਾਂ ਆਪਣੇ ਸਿਰ ਦਰਦ ਦਾ ਹਿਸਾਬ ਰੱਖਣਾ ਚਾਹੀਦਾ ਹੈ ਜਿਸ ਵਿਚ ਦਰਦ ਸ਼ੁਰੂ ਹੋਣ ਅਤੇ ਖ਼ਤਮ ਹੋਣ ਦਾ ਸਮਾਂ ਲਿਖਿਆ ਹੋਣਾ ਚਾਹੀਦਾ ਹੈ। ਉਸ ਤੋਂ ਇਲਾਵਾ ਖਾਣ ਦੀ ਸਮੱਗਰੀ, ਪੂਰੇ ਦਿਨ ਦਾ ਹਿਸਾਬ-ਕਿਤਾਬ ਹੋਣਾ ਚਾਹੀਦਾ ਹੈ ਜਿਸ ਨਾਲ ਮਾਈਗ੍ਰੇਨ ਦੀ ਸਥਿਤੀ ਦਾ ਪਤਾ ਲੱਗ ਸਕੇ।
ਕਦੇ ਵੀ ਖਾਲੀ ਪੇਟ ਬਾਹਰ ਨਹੀਂ ਜਾਣਾ ਚਾਹੀਦਾ ਕਿਉਂਕਿ ਸਮੇਂ ਸਿਰ ਭੋਜਨ ਨਾ ਖਾਣ ਨਾਲ ਇਸ ਦੀ ਸ਼ੁਰੂਆਤ ਹੋ ਸਕਦੀ ਹੈ। ਵਧੇਰੇ ਤਲੀਆਂ ਚੀਜ਼ਾਂ, ਸ਼ਰਾਬ ਤੇ ਚਾਕਲੇਟ ਤੋਂ ਬਚਣਾ ਚਾਹੀਦਾ ਹੈ ਅਤੇ ਸਹੀ ਤਾਪਕ੍ਰਮ ਦਾ ਧਿਆਨ ਰੱਖਣਾ ਚਾਹੀਦਾ ਹੈ। ਜ਼ਿਆਦਾ ਠੰਢ ਵਿਚ ਰਹਿਣ ਜਾਂ ਜ਼ਿਆਦਾ ਧੁੱਪ ਵਿਚ ਰਹਿਣ ਨਾਲ ਵੀ ਸਿਰ ਦਰਦ ਹੋ ਸਕਦਾ ਹੈ। ਧੁੱਪ ਵਿਚ ਜਾਣ ਵੇਲੇ ਧੁੱਪ ਵਾਲੀ ਐਨਕ ਜਾਂ ਛਤਰੀ ਦੀ ਵਰਤੋਂ ਜ਼ਰੂਰ ਕਰੋ।
ਬੁਖਾਰ ਉਤਾਰਨ ਵਾਲੀਆਂ ਦਵਾਈਆਂ ਨੂੰ ਹਮੇਸ਼ਾ ਆਪਣੇ ਕੋਲ ਰੱਖੋ ਪਰ ਧਿਆਨ ਰੱਖੋ ਕਿ ਇਹ ਬੱਚਿਆਂ ਦੇ ਹੱਥ ਨਾ ਲੱਗਣ। ਦਰਦ ਨਾਸ਼ਕ ਗੋਲੀਆਂ ਲੈਣ ਤੋਂ ਬਾਅਦ ਕੰਮ ਕਰਨ ਦੀ ਬਜਾਏ ਪੂਰੀ ਨੀਂਦ ਲਓ। ਕਦੇ-ਕਦੇ ਤੇਲ ਨਾਲ ਹਲਕੇ ਹੱਥਾਂ ਨਾਲ ਕੀਤੀ ਗਈ ਮਾਲਿਸ਼ ਵੀ ਸਭ ਤੋਂ ਸਰਲ ਉਪਾਅ ਹੈ। ਸਿਰ ਦਰਦ ਤੋਂ ਮੁਕਤ ਰਹਿਣ ਲਈ, ਇਸ ਲਈ ਹਮੇਸ਼ਾ ਚਿੰਤਾ ਤੇ ਤਣਾਅ ਤੋਂ ਬਚੋ। ਜੇ ਦਰਦ ਜ਼ਿਆਦਾ ਹੈ ਤਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

ਖ਼ਬਰ ਸ਼ੇਅਰ ਕਰੋ

 



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX