ਤਾਜਾ ਖ਼ਬਰਾਂ


ਮੁੱਖ ਮੰਤਰੀ ਚੰਨੀ ਦੀ ਦਿੱਲੀ ਫੇਰੀ 'ਤੇ ਕੈਪਟਨ ਦਾ ਤੰਜ -ਵਾਹ , ਗ਼ਰੀਬਾਂ ਦੀ ਸਰਕਾਰ ,16 ਸੀਟਰ ਚੌਪਰ 'ਚ ਬੈਠੇ 4 ਵਿਅਕਤੀ
. . .  9 minutes ago
3 ਪੁਲਿਸ ਕਮਿਸ਼ਨਰਾਂ ਦੇ ਤਬਾਦਲੇ
. . .  25 minutes ago
ਚੰਡੀਗੜ੍ਹ ,21 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਅਹੁਦਾ ਸੰਭਾਲਣ ਤੋਂ ਇਕ ਦਿਨ ਤੋਂ ਬਾਅਦ ਪੰਜਾਬ ਪੁਲਿਸ ਵਿਚ ਵੱਡਾ ਫੇਰਬਦਲ ਕਰਦਿਆਂ 3 ਪੁਲਿਸ ਕਮਿਸ਼ਨਰਾਂ ਦੇ ਤਬਾਦਲੇ ਕੀਤੇ ਗਏ ਹਨ I ਆਈ.ਪੀ.ਐਸ. ਅਧਿਕਾਰੀ...
ਅਮਰੀਕਾ ਉਹ ਦੇਸ਼ ਨਹੀਂ ਹੈ ਜਿਸ 'ਤੇ 20 ਸਾਲ ਪਹਿਲਾਂ ਹਮਲਾ ਕੀਤਾ ਗਿਆ, ਅੱਜ ਅਸੀਂ ਹਰ ਚੁਣੌਤੀ ਦਾ ਸਾਹਮਣਾ ਨੂੰ ਤਿਆਰ : ਜੋ ਬਾਈਡਨ
. . .  34 minutes ago
ਬੱਸ ਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ 'ਚ 2 ਨੌਜਵਾਨਾਂ ਦੀ ਮੌਤ
. . .  40 minutes ago
ਗੜ੍ਹਸ਼ੰਕਰ, 21 ਸਤੰਬਰ (ਧਾਲੀਵਾਲ , ਤੀਰਥ ਸਿੰਘ ਰੱਕੜ)- ਦੇਰ ਸ਼ਾਮ ਗੜ੍ਹਸ਼ੰਕਰ ਨੇੜੇ ਚੰਡੀਗੜ੍ਹ ਸੜਕ 'ਤੇ ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਡੀਪੂ ਦੀ ਬੱਸ ਅਤੇ ਇਕ ਮੋਟਰਸਾਈਕਲ ਦਰਮਿਆਨ ਹੋਈ ਟੱਕਰ 'ਚ ਮੋਟਰਸਾਈਕਲ ...
ਪ੍ਰਗਟ ਸਿੰਘ ਤੇ ਜੋਗਿੰਦਰ ਪਾਲ ਢੀਂਗਰਾ ਬਣੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਚਾਹਲ ਖ਼ਜ਼ਾਨਚੀ
. . .  49 minutes ago
ਸੀ.ਬੀ.ਐਸ.ਈ. ਨੇ 2021-22 ਲਈ ਪ੍ਰੀਖਿਆ ਫੀਸਾਂ ਦੀ ਛੋਟ ਦਾ ਕੀਤਾ ਐਲਾਨ
. . .  about 1 hour ago
ਪੰਜਾਬ ਭਰ ਦੇ ਡਿਪਟੀ ਕਮਿਸ਼ਨਰ, ਉਪ ਮੰਡਲ ਮੈਜਿਸਟ੍ਰੇਟ ਅਤੇ ਤਹਿਸੀਲ ਦਫ਼ਤਰ ਦੇ ਕਰਮਚਾਰੀ ਕੱਲ੍ਹ ਤੋਂ ਕਰਨਗੇ ਕਲਮਛੋੜ ਹੜਤਾਲ
. . .  about 2 hours ago
ਅਜਨਾਲਾ, 21 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਭਰ ਦੇ ਡੀ.ਸੀ, ਤਹਿਸੀਲ ਅਤੇ ਐੱਸ.ਡੀ.ਐਮ ਦਫ਼ਤਰਾਂ ਵਿਚ ਕੰਮ ਕਰਦੇ ਕਰਮਚਾਰੀਆਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਪੰਜਾਬ ਦੇ ਸਮੂਹ ਕਰਮਚਾਰੀ ...
ਮੁੱਖ ਮੰਤਰੀ ਚਰਨਜੀਤ ਸਿੰਘ ਕੱਲ੍ਹ ਸਵੇਰੇ ਸ੍ਰੀ ਦਰਬਾਰ ਸਾਹਿਬ ਸਮੇਤ ਹੋਰਨਾਂ ਧਾਰਮਿਕ ਅਸਥਾਨਾਂ ’ਤੇ ਹੋਣਗੇ ਨਤਮਸਤਕ
. . .  about 2 hours ago
ਅਜਨਾਲਾ, 21 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਆਪਣੇ ਸਾਥੀਆਂ ਸਮੇਤ ਕੱਲ੍ਹ ਸਵੇਰੇ ਸ੍ਰੀ ਦਰਬਾਰ ਸਾਹਿਬ ਸਮੇਤ ਹੋਰਨਾਂ ਧਾਰਮਿਕ ਅਸਥਾਨਾਂ ਵਿਖੇ ...
ਸਿਰਸਾ ਨੂੰ ਵੱਡਾ ਝਟਕਾ, ਦਿੱਲੀ ਕਮੇਟੀ ਮੈਂਬਰ ਬਣਨ ਲਈ ਜ਼ਰੂਰੀ ਯੋਗਤਾ ਸਾਬਤ ਕਰਨ ’ਚ ਨਾਕਾਮ ਰਹੇ
. . .  about 3 hours ago
ਨਵੀਂ ਦਿੱਲੀ ,21 ਸਤੰਬਰ (ਜਗਤਾਰ ਸਿੰਘ)-ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਦਿੱਲੀ ਕਮੇਟੀ ਦਾ ਮੈਂਬਰ ਬਣਨ ਲਈ ਜ਼ਰੂਰੀ ਯੋਗਤਾ ਸਾਬਤ ਨਹੀਂ ਕਰ ਸਕੇ ਹਨ।ਦਿੱਲੀ ਹਾਈ ਕੋਰਟ ਦੇ ਆਦੇਸ਼ ’ਤੇ ਦਿੱਲੀ ਗੁਰਦੁਆਰਾ ...
ਪ੍ਰਧਾਨ ਮੰਤਰੀ ਮੋਦੀ ਦੀ ਫਰਾਂਸ ਦੇ ਰਾਸ਼ਟਰਪਤੀ ਨਾਲ ਫੋਨ 'ਤੇ ਗੱਲਬਾਤ
. . .  about 4 hours ago
ਨਵੀਂ ਦਿੱਲੀ,21 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਹਿੰਦ-ਪ੍ਰਸ਼ਾਂਤ ਖੇਤਰ ਬਾਰੇ ਟੈਲੀਫੋਨ 'ਤੇ ਗੱਲਬਾਤ ਕੀਤੀ...
ਬੱਸ 'ਚ ਲੜਕੀ ਨਾਲ ਜਬਰ ਜਨਾਹ, ਇਕ ਗ੍ਰਿਫ਼ਤਾਰ
. . .  about 4 hours ago
ਫ਼ਿਰੋਜ਼ਾਬਾਦ (ਯੂ.ਪੀ.), 21 ਸਤੰਬਰ - ਇਕ 15 ਸਾਲਾ ਲੜਕੀ ਨਾਲ ਕਥਿਤ ਤੌਰ 'ਤੇ ਸਲੀਪਰ ਬੱਸ ਵਿਚ ਜਬਰ ਜਨਾਹ ਕੀਤਾ ਗਿਆ ਹੈ | ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਵਲੋਂ...
ਰਾਜੇਵਾਲ ਦੇ ਇਲਜ਼ਾਮ ਗਲਤ - ਅਕਾਲੀ ਦਲ
. . .  about 5 hours ago
ਚੰਡੀਗੜ੍ਹ, 21 ਸਤੰਬਰ (ਸੁਰਿੰਦਰ) - ਪ੍ਰੈੱਸ ਵਾਰਤਾ ਦੌਰਾਨ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਰਾਜੇਵਾਲ ਨੂੰ ਸ਼੍ਰੋਮਣੀ ਅਕਾਲੀ ਦਲ 'ਤੇ ਬਿਆਨ ਦੇ ਕੇ ਆਪਣੇ ਕੱਦ ਨੂੰ ਛੋਟਾ ਨਹੀਂ ਸੀ ਕਰਨਾ ਚਾਹੀਦਾ...
ਮਹਿਬੂਬਾ ਮੁਫ਼ਤੀ ਦਾ ਭਾਜਪਾ ਸਰਕਾਰ 'ਤੇ ਵੱਡਾ ਸ਼ਬਦੀ ਹਮਲਾ
. . .  about 5 hours ago
ਸ੍ਰੀਨਗਰ, 21 ਸਤੰਬਰ - ਪੀ.ਡੀ.ਪੀ. ਮੁਖੀ ਮਹਿਬੂਬਾ ਮੁਫ਼ਤੀ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੰਮੂ -ਕਸ਼ਮੀਰ ਦੀ ਪ੍ਰਯੋਗਸ਼ਾਲਾ ਵਜੋਂ ਵਰਤੋਂ ਕਰ ਇੱਥੇ ਪ੍ਰਯੋਗ ਕੀਤੇ ਜਾ ਰਹੇ ਹਨ...
ਬਾਈਡਨ ਦੀ ਮੇਜ਼ਬਾਨੀ ਵਿਚ ਕੋਵਿਡ 19 ਗਲੋਬਲ ਸੰਮੇਲਨ ਵਿਚ ਸ਼ਾਮਿਲ ਹੋਣਗੇ ਪ੍ਰਧਾਨ ਮੰਤਰੀ ਮੋਦੀ
. . .  about 5 hours ago
ਨਵੀਂ ਦਿੱਲੀ, 21 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਮੇਜ਼ਬਾਨੀ ਵਿਚ ਕੋਵਿਡ 19 ਗਲੋਬਲ ਸੰਮੇਲਨ ਵਿਚ ਸ਼ਾਮਿਲ...
ਪਿਓ - ਪੁੱਤਰ ਘਰ ਵਿਚ ਪਾਏ ਗਏ ਮ੍ਰਿਤਕ, ਪੁਲਿਸ ਨੇ ਕੀਤੀ ਜਾਂਚ ਸ਼ੁਰੂ
. . .  about 6 hours ago
ਨਵੀਂ ਦਿੱਲੀ, 21 ਸਤੰਬਰ - ਦਿੱਲੀ ਦੇ ਕਾਲਕਾਜੀ ਖੇਤਰ ਦੇ ਇਕ ਘਰ ਵਿਚ ਇਕ ਕਿਰਗਿਜ਼ਸਤਾਨ ਨਾਗਰਿਕ ਅਤੇ ਉਸ ਦਾ ਪੁੱਤਰ ਮ੍ਰਿਤਕ ਪਾਏ ਗਏ ਹਨ...
ਅੰਬਿਕਾ ਸੋਨੀ ਦੇ ਘਰ ਮੁੱਖ ਮੰਤਰੀ ਚੰਨੀ ਦੀ ਬੈਠਕ
. . .  about 6 hours ago
ਨਵੀਂ ਦਿੱਲੀ, 21 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਦਿੱਲੀ ਵਿਚ ਐਕਸ਼ਨ ਵਿਚ ਹਨ। ਦਿੱਲੀ ਪਹੁੰਚ ਉਨ੍ਹਾਂ ਦੇ ਵਲੋਂ ਅੰਬਿਕਾ ਸੋਨੀ ਦੇ ਘਰ ਬੈਠਕ ਕੀਤੀ ਜਾ ਰਹੀ ...
ਹਾਦਸਾਗ੍ਰਸਤ ਹੋਏ ਸੈਨਾ ਦੇ ਹੈਲੀਕਾਪਟਰ ਦੇ ਪਾਇਲਟਾਂ ਨੇ ਤੋੜਿਆ ਦਮ
. . .  about 6 hours ago
ਨਵੀਂ ਦਿੱਲੀ, 21 ਸਤੰਬਰ - ਸੈਨਾ ਦੇ ਹੈਲੀਕਾਪਟਰ ਹਾਦਸੇ ਵਿਚ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਦੋ ਪਾਇਲਟ ਦਮ ਤੋੜ ਗਏ ਹਨ | ਭਾਰਤੀ ਫੌਜ ਨੇ ਉਨ੍ਹਾਂ ਦੇ ਪਰਿਵਾਰਾਂ ਨਾਲ ਦੁੱਖ ਅਤੇ ਹਮਦਰਦੀ ਜਾਹਰ...
ਪਾਕਿਸਤਾਨ ਪਹੁੰਚੇ ਗਿਆਨੀ ਹਰਪ੍ਰੀਤ ਸਿੰਘ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਅਧਿਕਾਰੀਆਂ ਨਾਲ ਮੁਲਾਕਾਤ
. . .  about 6 hours ago
ਅੰਮ੍ਰਿਤਸਰ, 21 ਸਤੰਬਰ (ਸੁਰਿੰਦਰ ਕੋਛੜ ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਲਾਹੌਰ ਵਿਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਤੇ ਹੋਰ ਸਰਕਾਰੀ ਅਧਿਕਾਰੀਆਂ ਨਾਲ...
ਵਿਆਹੁਤਾ ਨੇ ਆਪਣੇ ਜਨਮ ਦਿਨ ਵਾਲੇ ਦਿਨ ਕੀਤੀ ਆਤਮਹੱਤਿਆ
. . .  about 7 hours ago
ਮਹਿਲ ਕਲਾਂ, 21 ਸਤੰਬਰ (ਅਵਤਾਰ ਸਿੰਘ ਅਣਖੀ) - ਪਿੰਡ ਧਨੇਰ ਨਾਲ ਸਬੰਧਤ ਇਕ ਨੌਜਵਾਨ ਵਿਆਹੁਤਾ ਲੜਕੀ ਵਲੋਂ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰਨ ਦਾ ਪਤਾ ਲੱਗਿਆ ਹੈ...
ਭਾਈ ਹਰਪਾਲ ਸਿੰਘ ਗੁ: ਮੰਜੀ ਸਾਹਿਬ ਨੇੜੇ ਸੜਕ ਹਾਦਸੇ 'ਚ ਗੰਭੀਰ ਰੂਪ ਵਿਚ ਜ਼ਖ਼ਮੀ
. . .  about 7 hours ago
ਬੀਜਾ, 21 ਸਤੰਬਰ (ਅਵਤਾਰ ਸਿੰਘ ਜੰਟੀ ਮਾਨ, ਬਲਜਿੰਦਰ ਸਿੰਘ) - ਪੰਥ ਦੇ ਪ੍ਰਸਿੱਧ ਕਥਾ ਵਾਚਕ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਦੇ...
ਚੰਡੀਗੜ੍ਹ ਤੋਂ ਦਿੱਲੀ ਜਾਣ ਲਈ ਪ੍ਰਾਈਵੇਟ ਜੈੱਟ ਕਿਉਂ - ਅਕਾਲੀ ਦਲ
. . .  about 7 hours ago
ਚੰਡੀਗੜ੍ਹ, 21 ਸਤੰਬਰ - ਅਕਾਲੀ ਦਲ ਦੇ ਵਲੋਂ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਚਾਰਟਰਡ ਪਲੇਨ ਵਿਚ ਦਿੱਲੀ ਦੌਰੇ 'ਤੇ ਜਾਣ ਨੂੰ ਲੈ ਕੇ ਸਵਾਲ ਚੁੱਕੇ ਗਏ ਹਨ | ਅਕਾਲੀ ਦਲ ਦਾ ਕਹਿਣਾ ਹੈ ਕਿ ਇਹ ਕਹਿਣ ਤੋਂ ...
ਮੁੱਖ ਮੰਤਰੀ ਚੰਨੀ ਨੇ ਦਿੱਤੇ ਅਮਨ -ਕਾਨੂੰਨ ਭੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਆਦੇਸ਼
. . .  about 8 hours ago
ਚੰਡੀਗੜ੍ਹ,21 ਸਤੰਬਰ - ਫਿਲੌਰ ਵਿਚ ਡਾਕਟਰ ਬੀ. ਆਰ. ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿਚ ਮੁੱਖ ਮੰਤਰੀ ਪੰਜਾਬ ਦੇ ਨਿਰਦੇਸ਼ਾਂ ਦੇ ਬਾਅਦ ਪੰਜਾਬ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ...
ਬਾਬਾ ਸਾਹਿਬ ਅੰਬੇਡਕਰ ਦਾ ਅਪਮਾਨ ਕਰਨ ਵਾਲਾ ਦੋਸ਼ੀ ਕਾਬੂ
. . .  about 8 hours ago
ਫਿਲੌਰ, 21 ਸਤੰਬਰ (ਵਿਪਨ ਗੈਰੀ) - ਬੀਤੀ ਰਾਤ ਫਿਲੌਰ ਦੇ ਵਿਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਲੱਗੇ ਬੁੱਤ ਦੀ ਇਕ ਵਿਅਕਤੀ ਵਲੋਂ ਤੋੜ ਭੰਨ ਕੀਤੀ ਗਈ ਸੀ,...
ਦਿੱਲੀ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
. . .  about 8 hours ago
ਨਵੀਂ ਦਿੱਲੀ , 21 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਿੱਲੀ ਪਹੁੰਚ ਚੁੱਕੇ ...
ਭਾਰਤ ਸਰਹੱਦਾਂ 'ਤੇ ਨਵੇਂ ਯੁੱਧ ਨਮੂਨੇ ਦਾ ਸਾਹਮਣਾ ਕਰ ਰਿਹਾ - ਰਾਹੁਲ ਗਾਂਧੀ
. . .  about 8 hours ago
ਨਵੀਂ ਦਿੱਲੀ, 21 ਸਤੰਬਰ - ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਭਾਰਤ ਸਰਹੱਦ 'ਤੇ ਇਕ ਨਵੇਂ ਯੁੱਧ ਨਮੂਨੇ ਦਾ ਸਾਹਮਣਾ ਕਰ ਰਿਹਾ ਹੈ | ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਇਸ ਨੂੰ ਨਜ਼ਰ ਅੰਦਾਜ਼ ਕਰਨਾ ਸਹੀ ਨਹੀਂ ਹੈ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 10 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਜੀਵਨ ਦੇ ਸੰਘਰਸ਼ ਵਿਚ ਉਹ ਜਿੱਤਦੇ ਹਨ, ਜਿਨ੍ਹਾਂ ਵਿਚ ਹਾਲਾਤ \'ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ। -ਚਾਰਲਿਸ ਡਾਰਵਿਨ

ਜਲੰਧਰ

ਵੈਕਸੀਨੇਸ਼ਨ ਦੇ ਮਾਮਲੇ 'ਚ ਸਰਕਾਰ ਦੀ ਵੱਡੀ ਲਾਪ੍ਰਵਾਹੀ

ਜਲੰਧਰ, 21 ਅਪ੍ਰੈਲ (ਜਸਪਾਲ ਸਿੰਘ) - ਕੋਰੋਨਾ ਦੇ ਵਧ ਰਹੇ ਮਾਮਲਿਆਂ ਨੂੰ ਧਿਆਨ 'ਚ ਰੱਖਦੇ ਹੋਏ ਸਰਕਾਰ ਵਲੋਂ ਵੈਕਸੀਨੇਸ਼ਨ ਵਧਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਪਰ ਜ਼ਿਲ੍ਹਾ ਪ੍ਰਸ਼ਾਸਨ ਦੀ ਹਾਲਤ ਅੱਗਾ ਦੌੜ ਤੇ ਪਿੱਛਾ ਚੌੜ ਵਾਲੀ ਬਣੀ ਹੋਈ ਹੈ | ਵੈਕਸੀਨੇਸ਼ਨ ਦੇ ...

ਪੂਰੀ ਖ਼ਬਰ »

ਪਿਸਤੌਲ ਤੇ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਆਰਟਿਗਾ ਗੱਡੀ ਲੁੱਟਣ ਵਾਲਿਆਂ 'ਚੋਂ 2 ਕਾਬੂ

ਫਿਲੌਰ, 21 ਅਪ੍ਰੈਲ (ਸਤਿੰਦਰ ਸ਼ਰਮਾ) - ਅੱਜ ਇਥੇ ਐਸ.ਐਚ.ਓ. ਫਿਲੌਰ ਇੰਸਪੈਕਟਰ ਸੰਜੀਵ ਕਪੂਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਿਲੌਰ ਪੁਲਿਸ ਨੇ 23 ਫਰਵਰੀ ਨੂੰ ਪਿਸਤੌਲ ਅਤੇ ਤੇਜਧਾਰ ਹਥਿਆਰਾਂ ਦੀ ਨੋਕ 'ਤੇ ਲੁੱਟੀ ਆਰਟਿਗਾ ਗੱਡੀ ਦੇ 8 'ਚੋਂ 2 ਲੁਟੇਰਿਆਂ ਗੁਰਵਿੰਦਰ ...

ਪੂਰੀ ਖ਼ਬਰ »

ਖ਼ਰੀਦ ਪ੍ਰਬੰਧਾਂ 'ਚ ਘਾਟ ਕਾਰਨ ਸਰਕਾਰ ਦਾ ਕਿਸਾਨਾਂ ਪ੍ਰਤੀ ਰਵਈਆ ਹੋਇਆ ਜੱਗ ਜ਼ਾਹਿਰ- ਬੀਕੇਯੂ ਲੱਖੋਵਾਲ

ਲਾਂਬੜਾ, 21 ਅਪ੍ਰੈਲ (ਪਰਮੀਤ ਗੁਪਤਾ)- ਆਪਣੇ ਆਪ ਨੂੰ ਕਿਸਾਨਾਂ ਦੇ ਹਿਤੈਸ਼ੀ ਅਖਵਾਉਣ ਵਾਲੀ ਕਾਂਗਰਸ ਸਰਕਾਰ ਵਲੋਂ ਕਣਕ ਦੀ ਖਰੀਦ ਸੀਜ਼ਨ ਦੌਰਾਨ ਕੀਤੇ ਗਏ ਮਾੜੇ ਪ੍ਰਬੰਧਾਂ ਨੇ ਪੰਜਾਬ ਸਰਕਾਰ ਦਾ ਕਿਸਾਨਾਂ ਪ੍ਰਤੀ ਰੱਵਈਆ ਜੱਗ ਜਾਹਿਰ ਕਰ ਦਿੱਤਾ ਹੈ | ਇਕ ਪਾਸੇ ਜਿਥੇ ...

ਪੂਰੀ ਖ਼ਬਰ »

ਕੋਰੋਨਾ ਕਾਰਨ 5 ਦੀ ਮੌਤ, 421 ਨਵੇਂ ਮਾਮਲੇ

ਜਲੰਧਰ, 21 ਅਪ੍ਰੈਲ (ਐੱਮ. ਐੱਸ. ਲੋਹੀਆ) - ਜ਼ਿਲ੍ਹੇ 'ਚ ਅੱਜ ਕੋਰੋਨਾ ਪ੍ਰਭਾਵਿਤ 5 ਵਿਅਕਤੀਆਂ ਦੀ ਮੌਤ ਹੋ ਜਾਣ ਨਾਲ ਮਿ੍ਤਕਾਂ ਦੀ ਗਿਣਤੀ 1040 ਹੋ ਗਈ ਹੈ, ਜਦਕਿ 421 ਮਰੀਜ਼ ਹੋਰ ਮਿਲਣ ਨਾਲ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ 37981 ਪਹੁੰਚ ਗਈ ਹੈ | ਮਿ੍ਤਕਾਂ 'ਚ ਦਲਵਿੰਦਰ ਸਿੰਘ ...

ਪੂਰੀ ਖ਼ਬਰ »

ਨੌਸਰਬਾਜਾਂ ਨੇ ਪੰਜਾਬ ਐਂਡ ਸਿੰਧ ਬੈਂਕ ਦੇ ਏ. ਟੀ. ਐਮ. 'ਚੋਂ ਇਕ ਲੱਖ ਦੀ ਨਕਦੀ ਕੱਢੀ

ਗੁਰਾਇਆ, 21ਅਪ੍ਰੈਲ (ਬਲਵਿੰਦਰ ਸਿੰਘ)- ਨਜ਼ਦੀਕੀ ਪਿੰਡ ਸੰਗ ਢੇਸੀਆਂ ਵਿਖੇ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੇ ਏ.ਟੀ.ਐਮ. ਵਿਚੋਂ ਨੌਸਰਬਾਜ਼ਾਂ ਵਲੋਂ ਨਵੇਂ ਢੰਗ ਨਾਲ ਹੇਰਾਫੇਰੀ ਕਰਕੇ ਇਕ ਲੱਖ ਰੁਪਏ ਕਢਵਾਉਣ ਦੀ ਖ਼ਬਰ ਮਿਲੀ ਹੈ | ਪੰਜਾਬ ਐਂਡ ਸਿੰਧ ਬੈਂਕ ਸੰਗ ...

ਪੂਰੀ ਖ਼ਬਰ »

ਆਕਸੀਜਨ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਖ਼ਿਲਾਫ਼ ਹੋਵੇਗਾ ਮੁਕੱਦਮਾ ਦਰਜ- ਡੀ.ਸੀ.

ਜਲੰਧਰ, 21 ਅਪ੍ਰੈਲ (ਐੱਮ.ਐੱਸ. ਲੋਹੀਆ) - ਕੋਵਿਡ-19 ਬਿਮਾਰੀ ਦੇ ਮਰੀਜ਼ਾਂ ਨੂੰ ਆਕਸੀਜਨ ਦੀ ਕਮੀ ਨਾਲ ਜੂਝਣਾ ਨਾ ਪਵੇ ਇਸ ਲਈ ਜ਼ਿਲ੍ਹਾ ਪ੍ਰੇਸ਼ਾਸ਼ਨ ਵਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ | ਇਸ ਸਬੰਧੀ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵਲੋਂ ਕੀਤੀ ਗਈ ਇਕ ਮੀਟਿੰਗ ...

ਪੂਰੀ ਖ਼ਬਰ »

ਗੁਰੂ ਨਾਨਕ ਖ਼ਾਲਸਾ ਕਾਲਜ ਡਰੋਲੀ ਕਲਾਂ ਦੇ ਪਿ੍ੰਸੀਪਲ ਸਾਹਿਬ ਸਿੰਘ ਵਿਰੱੁਧ ਗਬਨ ਦੇ ਦੋਸ਼ ਸਾਬਿਤ

ਆਦਮਪੁਰ/ਡਰੋਲੀ ਕਲਾਂ, 21 ਅਪ੍ਰੈਲ (ਹਰਪ੍ਰੀਤ ਸਿੰਘ, ਸੰਤੋਖ ਸਿੰਘ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗਠਿਤ ਕੀਤੀ ਗਈ ਅਧਿਕਾਰੀਆਂ ਦੀ ਕਮੇਟੀ ਨੇ ਡਰੋਲੀ ਕਾਲਜ ਦੇ ਪਿ੍ੰਸੀਪਲ ਸਾਹਿਬ ਸਿੰਘ ਨੂੰ ਕਾਲਜ ਦੇ ਪੈਸਿਆਂ 'ਚ ਘਪਲਾ ਕਰਨ ਦਾ ਦੋਸ਼ੀ ਪਾਇਆ ਹੈ | ਇਸ ਸਬੰਧੀ ਐਸ.ਜੀ.ਪੀ.ਸੀ ਮੈਂਬਰ ਪਰਮਜੀਤ ਸਿੰਘ ਰਾਏਪੁਰ ਆਦਮਪੁਰ, ਕੁਲਦੀਪ ਸਿੰਘ ਦੀਪਾ ਨੇ ਦੱਸਿਆ ਕਿ ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ 'ਚ ਸਾਲ 2016 ਵਿਚ ਕਾਲਜ ਵਿਚ ਸਾਬਕਾ ਐਸੋਸੀਏਟ ਪ੍ਰੋਫੈਸਰ ਕਾਮਰਸ ਸੁਖਜਿੰਦਰ ਕੌਰ ਪਤਨੀ ਹਰਜਿੰਦਰ ਸਿੰਘ ਮਿਨਹਾਸ ਦੇ ਨਾਂਅ 9,97,674 ਰੁਪਏ ਦਾ ਐਕਾਇਟ ਪੈਈ ਚੈਕ ਨੰਬਰ 5973420 ਮਿਤੀ 10 ਮਈ 2016 ਦੀ ਕਟਿੰਗ ਕਰਕੇ ਬੈਰਿਅਰ ਬਣਾ ਕੇ ਚੈੱਕ 'ਤੇ ਕੈਸ਼ ਲਿਖਿਆ ਤੇ ਸੁਖਜਿੰਦਰ ਕੌਰ ਦੇ ਜਾਅਲੀ ਹਸਤਾਖਰ ਕਰਕੇ ਬੈਂਕ 'ਚੋਂ ਰਕਮ ਕਢਵਾ ਲਈ, ਪਰ ਇਸ ਦੀ ਅਦਾਇਗੀ ਸੁਖਵਿੰਦਰ ਕੌਰ ਨੂੰ ਨਹੀਂ ਕੀਤੀ ਗਈ ਅਤੇ ਇਸ ਤੋਂ ਇਲਾਵਾ 44518 ਰੁਪਏ ਵੀ ਜਾਅਲੀ ਸਾਇਨ ਕਰਕੇ ਕਢਵਾ ਲਏ | ਉਨ੍ਹਾਂ ਦੱਸਿਆ ਕਿ ਜਿਸ ਦੀ ਸ਼ਿਕਾਇਤ ਹਰਜਿੰਦਰ ਸਿੰਘ ਨੇ 4 ਅਕਤੂਬਰ 2020 ਨੂੰ ਕੀਤੀ, ਪਰ ਪਿੰ੍ਰਸੀਪਲ ਨੇ ਉਸ ਨੂੰ ਚੁੱਪ ਕਰਵਾਉਣ ਲਈ ਮੁੜ ਮਿਤੀ 17 ਅਕਤੂਬਰ 2020 ਨੂੰ ਸੁਖਜਿੰਦਰ ਕੌਰ ਨੂੰ 11,29,588 ਰੁਪਏ (9,97,674 + 88396 + 44518) ਦੀ ਅਦਾਇਗੀ ਕਾਲਜ ਦੇ ਖਾਤਿਆਂ 'ਚੋਂ ਕਰ ਦਿੱਤੀ ਗਈ | ਉਨ੍ਹਾਂ ਕਿਹਾ ਕਿ ਕਿਸੇ ਸੰਸਥਾ ਵਲੋਂ ਕਿਸੇ ਵਿਅਕਤੀ ਨੂੰ ਦੋ ਵਾਰ ਸਬੰਧਿਤ ਤਨਖਾਹ ਅਤੇ ਬਕਾਇਆ ਦੀ ਅਦਾਇਗੀ ਨਹੀਂ ਕੀਤੀ ਜਾ ਸਕਦੀ | ਉਨ੍ਹਾਂ ਦੱਸਿਆ ਕਿ ਇਥੇ ਹੀ ਬੱਸ ਨਹੀਂ ਰਣਜੀਤ ਸਿੰਘ ਲਾਇਬ੍ਰੇਰੀਅਨ ਦੇ 353161, ਕਮਲਜੀਤ ਸਿੰਘ ਅਕਾਊਟੈਂਟ ਦੇ 184050, ਹਰਕੇਵਲ ਸਿੰਘ ਡੀ.ਪੀ.ਈ ਦੇ 34770 ਆਪਣੇ ਪਰਮਜੀਤ ਸਿੰਘ ਸੇਵਾਦਾਰ ਦੇ 186000 ਰੁਪਏ ਕੁੱਲ ਰਾਸ਼ੀ 757981 ਰੁਪਏ ਗਲਤ ਢੰਗ ਨਾਲ ਕਢਵਾਏ ਗਏ ਦੇ ਦੋਸ਼ੀ ਪਾਏ ਗਏ ਹਨ | ਉਨ੍ਹਾਂ ਦੱਸਿਆ ਕਿ ਇਸ ਸਬੰਧ 'ਚ ਕਾਲਜ ਦੇ ਸੁਪਰਡੈਂਟ (ਛੁੱਟੀ 'ਤੇ) ਵੀ ਪਿੰ੍ਰਸੀਪਲ ਸਾਹਿਬ ਸਿੰਘ ਨਾਲ ਦੋਸ਼ੀ ਪਾਏ ਗਏ ਹਨ | ਉਨ੍ਹਾਂ ਦੱਸਿਆ ਕਿ ਪਿ੍ੰਸੀਪਲ ਸਾਬ ਨੂੰ ਕੱੁਝ ਸਮੇਂ ਲਈ 31 ਮਾਰਚ 2014 ਤੋਂ 29 ਫਰਵਰੀ 2016 ਡੁਮੇਲੀ ਕਾਲਜ ਦਾ ਵਾਧੂ ਚਾਰਜ ਦਿੱਤਾ ਗਿਆ ਸੀ ਜਿਸ ਦੇ ਸਾਹਿਬ ਸਿੰਘ ਨੂੰ 5000 ਰੁਪਏ ਪ੍ਰਤੀ ਮਹੀਨਾ ਕਾਰ ਭੱਤਾ ਦਿੱਤਾ ਦੇਣਾ ਤਹਿ ਹੋਇਆ ਸੀ, ਪਰ ਸਾਹਿਬ ਸਿੰਘ ਨੇ ਇੱਕ ਮਾਰਚ 2016 ਤੋਂ ਅਕਤੂਬਰ 2020 ਤੱਕ ਨਾਜਾਇਜ਼ ਲੈਂਦਾ ਰਿਹਾ ਜਿਸ ਦੀ ਕੁੱਲ ਰਕਮ 2,80,000 ਰੁਪਏ ਬਣਦੀ ਹੈ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕਾਲਜ ਦੀ ਜ਼ਮੀਨ ਨੂੰ ਘੱਟ ਰੇਟ'ਤੇ ਠੇਕੇ 'ਤੇ ਦੇਣਾ, ਵਾਧੂ ਮੋਬਾਈਲ ਭੱਤਾ ਲੈਣਾ ਤੇ ਹੋਰ ਗਬਨ ਪਾਏ ਗਏ ਹਨ | ਉਨ੍ਹਾਂ ਐਸ.ਜੀ.ਪੀ.ਸੀ ਨੂੰ ਪਿ੍ੰਸੀਪਲ ਸਾਹਿਬ ਸਿੰਘ ਵਿਰੁੱਧ ਗਬਨ ਕਰਨ ਦੇ ਦੋਸ਼ ਵਿਚ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ | ਇਸ ਸਬੰਧ 'ਚ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਕਿਹਾ ਐਸ.ਜੀ.ਪੀ.ਸੀ ਕਮੇਟੀ ਮਾੜੀ ਨਹੀਂ ਹੈ ਪਰ ਇਸ ਅਧੀਨ ਕੰਮ ਕਰਨ ਵਾਲੇ ਕੱੁਝ ਮੁਲਾਜਮ ਇਸ ਤਰ੍ਹਾਂ ਦੀਆਂ ਹਰਕਤਾਂ ਕਰਕੇ ਕਮੇਟੀ ਨੂੰ ਬਦਨਾਮ ਕਰ ਰਹੇ ਹਨ | ਟੀਨੂੰ ਨੇ ਕਿਹਾ ਕਿ ਇਲਾਕੇ ਦੇ ਬੱਚੇ ਇਸ ਸੰਸਥਾ ਵਿਚ ਪੜ੍ਹਨ ਆਉਂਦੇ ਹਨ ਪਰ ਇਨ੍ਹਾਂ ਦੀ ਇਸ ਤਰ੍ਹਾਂ ਦੀਆਂ ਹਰਕਤਾਂ ਕਾਰਨ ਵਿਦਿਆਰਥੀਆਂ ਤੇ ਗਲਤ ਅਸਰ ਪੈ ਰਿਹਾ ਹੈ | ਉਨ੍ਹਾਂ ਨੇ ਵੀ ਪਿ੍ੰਸੀਪਲ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਐਸਜੀਪੀਸੀ ਨੂੰ ਅਪੀਲ ਕੀਤੀ ਹੈ |

ਖ਼ਬਰ ਸ਼ੇਅਰ ਕਰੋ

 

ਟੈਂਡਰ ਘੁਟਾਲੇ 'ਚ ਨਵਾਂ ਮੋੜ, ਦਕੋਹਾ ਨੂੰ ਚੇਅਰਮੈਨੀ ਤੋਂ ਹਟਾਉਣ ਲਈ ਮੈਂਬਰ ਹੈਪੀ ਨੇ ਸੱਦੀ ਮੀਟਿੰਗ

ਜਲੰਧਰ, 21 ਅਪ੍ਰੈਲ (ਸ਼ਿਵ ਸ਼ਰਮਾ) - ਨਗਰ ਨਿਗਮ 'ਚ ਚਹੇਤਿਆਂ ਨੂੰ ਲੱਖਾਂ ਦੇ ਕੰਮ ਦੁਆਉਣ ਦੇ ਘੁਟਾਲੇ ਦਾ ਖ਼ੁਲਾਸਾ ਹੋਣ ਤੋਂ ਬਾਅਦ ਮਾਮਲੇ 'ਚ ਅੱਜ ਨਵਾਂ ਮੋੜ ਆ ਗਿਆ ਹੈ | ਠੇਕੇਦਾਰਾਂ ਦੇ ਵੱਟਸਐਪ ਗਰੁੱਪ ਵਿਚ ਬੀ.ਐਂਡ.ਆਰ. ਐਡਹਾਕ ਕਮੇਟੀ ਦੇ ਚੇਅਰਮੈਨ ਜਗਦੀਸ਼ ਦਕੋਹਾ ...

ਪੂਰੀ ਖ਼ਬਰ »

ਬਿਮਾਰੀ ਤੋਂ ਪ੍ਰੇਸ਼ਾਨ ਬੇਰੋਜ਼ਗਾਰ ਨੌਜਵਾਨ ਵਲੋਂ ਖ਼ੁਦਕੁਸ਼ੀ

ਜਲੰਧਰ, 21 ਅਪ੍ਰੈਲ (ਐੱਮ. ਐੱਸ. ਲੋਹੀਆ) - ਸਥਾਨਕ ਮੁਹੱਲਾ ਨਿਊ ਮਾਡਲ ਹਾਊਸ ਦੇ ਰਹਿਣ ਵਾਲੇ ਇਕ 29 ਸਾਲਾ ਬੇਰੋਜ਼ਗਾਰ ਨੌਜਵਾਨ ਨੇ ਕਾਲੇ ਪੀਲੀਏ ਦੀ ਬਿਮਾਰੀ ਦੇ ਚੱਲਦੇ ਖੁਦਕੁਸ਼ੀ ਕਰ ਲਈ ਹੈ | ਮਿ੍ਤਕ ਦੀ ਪਹਿਚਾਣ ਨਰਾਇਣ ਪੁੱਤਰ ਹਰਪਾਲ ਵਜੋਂ ਦੱਸੀ ਗਈ ਹੈ | ਮਾਮਲੇ ਦੀ ...

ਪੂਰੀ ਖ਼ਬਰ »

ਲੜਕੀਆਂ ਨੂੰ ਰੇਲਵੇ 'ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲਾ ਕਾਬੂ

ਜਲੰਧਰ ਛਾਉਣੀ, 21 ਅਪ੍ਰੈਲ (ਪਵਨ ਖਰਬੰਦਾ) - ਥਾਣਾ ਪਤਾਰਾ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਤੱਲ੍ਹਣ ਤੋਂ ਸੇਮੀ ਪਿੰਡ ਨਹਿਰ ਵਾਲੀ ਸੜਕ ਤੋਂ ਇਕ ਦੋਸ਼ੀ ਨੂੰ ਕਾਬੂ ਕੀਤਾ ਹੈ, ਜਿਸ ਨੇ ਆਦਮਪੁਰ 'ਚ ਰਹਿਣ ਵਾਲੇ ਇਕ ਵਿਅਕਤੀ ਦੀਆਂ ਦੋ ਬੇਟੀਆਂ ਨੂੰ ਨੌਕਰੀ ਦਾ ...

ਪੂਰੀ ਖ਼ਬਰ »

ਉਪਿੰਦਰਪਾਲ ਸਿੰਘ ਸ਼ਹਿਰੀ ਅਤੇ ਗਗਨਦੀਪ ਸਿੰਘ ਦਿਹਾਤੀ ਕਰਤਾਰਪੁਰ ਦੇ ਯੂਥ ਪ੍ਰਧਾਨ ਨਿਯੁਕਤ

ਕਰਤਾਰਪੁਰ, 21 ਅਪ੍ਰੈਲ (ਭਜਨ ਸਿੰਘ)-ਸ਼੍ਰੋਮਣੀ ਅਕਾਲੀ ਦਲ ਵਲੋਂ ਯੂਥ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਜ਼ਿਲ੍ਹਾ ਪੱਧਰ, ਹਲਕਾ ਯੂਥ ਪ੍ਰਧਾਨ ਸਰਕਲ ਯੂਥ ਪ੍ਰਧਾਨ ਤੇ ਵਾਰਡ ਪ੍ਰਧਾਨ ਬਣਾਏ ਜਾ ਰਹੇ ਹਨ ਤਾਂ ਕਿ 2022 ਦੀਆਂ ਵਿਧਾਨ ਸਭਾ ਚੋਣਾ ਵਿਚ ਯੂਥ ਅਕਾਲੀ ਦਲ ਅਹਿਮ ...

ਪੂਰੀ ਖ਼ਬਰ »

ਜਨਾਗਲ ਪਰਿਵਾਰ ਨੇ 60 ਲੋੜਵੰਦ ਪਰਿਵਾਰਾਂ ਨੂੰ ਵੰਡੀ ਕਣਕ

ਕਰਤਾਰਪੁਰ, 21 ਅਪ੍ਰੈਲ (ਭਜਨ ਸਿੰਘ)- ਪਿੰਡ ਨੁੱਸੀ ਵਿਖੇ ਗੁਰੂ ਕਿ੍ਪਾ ਇੰਟਰਨੈਸ਼ਨਲ ਕੰਨਿਆਦਾਨ ਸੰਸਥਾ ਦੇ ਬੈਨਰ ਹੇਠ ਸਮਾਜ ਸੇਵਕ ਪਰਿਵਾਰ ਬੀਬੀ ਪਿਆਰੀ ਜਨਾਗਲ, ਸੁਰਿੰਦਰ ਪਾਲ ਜਨਾਗਲ , ਰਣਜੀਤ ਜਨਾਗਲ (ਇੰਗਲੈਂਡ) ਵਲੋਂ 60 ਲੋੜਵੰਦ ਪਰਿਵਾਰਾਂ ਨੂੰ 60 ਕੁਇੰਟਲ ਕਣਕ ...

ਪੂਰੀ ਖ਼ਬਰ »

ਕੈਪਟਨ ਸਰਕਾਰ ਮਿੱਡ ਡੇ ਮੀਲ ਵਰਕਰਾਂ ਨੂੰ 18 ਹਜ਼ਾਰ ਰੁਪਏ ਮਹੀਨਾ ਤਨਖ਼ਾਹ ਦੇਵੇ- ਮਮਤਾ

ਮੱਲ੍ਹੀਆ ਕਲਾ, 21 ਅਪ੍ਰੈਲ (ਮਨਜੀਤ ਮਾਨ)- ਕੈਪਟਨ ਸਰਕਾਰ ਮਿੱਡ ਡੇ ਮੀਲ ਵਰਕਰਾਂ ਦੀ ਤਨਖਾਹ 1700 ਰੁਪਏ ਤੋ ਵਧਾ ਕੇ 18 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰੇ ਤੇ ਸਰਕਾਰੀ ਸਕੂਲਾਂ ਵਿਚ ਮਿਡ-ਡੇ ਮੀਲ ਵਰਕਰਾਂ ਤੋ ਗੈਰ ਜ਼ਿੰਮੇਵਾਰਨਾ ਕੰਮ ਲੈਣੇ ਬੰਦ ਕੀਤੇ ਜਾਣ | ਅੱਜ ਇਥੇ ...

ਪੂਰੀ ਖ਼ਬਰ »

ਹਰਮੇਸ਼ ਲਾਲ ਮਹੇ ਬਣੇ ਮਹਿਤਪੁਰ ਨਗਰ ਪੰਚਾਇਤ ਦੇ ਪ੍ਰਧਾਨ

ਮਹਿਤਪੁਰ, 21 ਅਪ੍ਰੈਲ (ਮਿਹਰ ਸਿੰਘ ਰੰਧਾਵਾ) - ਹਰਮੇਸ਼ ਲਾਲ ਮਹੇ ਇਸ ਵਾਰ ਨਗਰ ਪੰਚਾਇਤ ਮਹਿਤਪੁਰ ਦੇ ਪ੍ਰਧਾਨ ਨਿਯੁਕਤ ਹੋਏ ਹਨ | 'ਅਜੀਤ' ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਜਨਮ ਮੁੱਹਲਾ ਤਲਾ ਵਾਲਾ (ਮਹਿਤਪੁਰ) ਵਿਖੇ 1962 ਈਸਵੀਂ ਨੂੰ ਹੋਇਆ | ਆਪ ਨੇ ...

ਪੂਰੀ ਖ਼ਬਰ »

ਪਿੰਡ ਦੁੱਗਰੀ ਵਿਖੇ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਪਾਣੀ ਵਾਲੀ ਟੈਂਕੀ ਦਾ ਰੱਖਿਆ ਨੀਂਹ ਪੱਥਰ

ਕਿਸ਼ਨਗੜ੍ਹ, 21 ਅਪ੍ਰੈਲ (ਹੁਸਨ ਲਾਲ)- ਨਜ਼ਦੀਕੀ ਪਿੰਡ ਦੁੱਗਰੀ ਵਿਖੇ ਹਲਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਵਲੋਂ ਗ੍ਰਾਮ ਪੰਚਾਇਤ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਪਿੰਡ ਵਾਸੀਆਂ ਲਈ ਸਾਫ਼ ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਵੱਡੀ ਪਾਣੀ ...

ਪੂਰੀ ਖ਼ਬਰ »

ਪਿੰਡ ਦੌਲਤਪੁਰ ਢੱਡਾ 'ਚ ਭਗਵਾਨ ਵਾਲਮੀਕਿ ਮੰਦਰ ਦਾ ਨੀਂਹ ਪੱਥਰ ਰੱਖਿਆ

ਮੱਲ੍ਹੀਆ ਕਲਾ, 21 ਅਪ੍ਰੈਲ (ਮਨਜੀਤ ਮਾਨ)- ਪਿੰਡ ਦੌਲਤਪੁਰ ਢੱਡਾ ਜਲੰਧਰ ਵਿਖੇ ਭਗਵਾਨ ਵਾਲਮੀਕਿ ਮੰਦਰ ਦੀ ਪੁਰਾਣੀ ਬਿਲਡਿੰਗ ਨੂੰ ਢਾਹ ਕੇ ਨਵੀਂ ਬਿਲਡਿੰਗ ਦੀ ਉਸਾਰੀ ਸ਼ੁਰੂ ਕੀਤੀ ਗਈ | ਇਸ ਮੌਕੇ ਭਗਵਾਨ ਵਾਲਮੀਕਿ ਯੋਗ ਆਸ਼ਰਮ ਰਹੀਮਪੁਰ ਦੇ ਮੁੱਖ ਸੰਚਾਲਕ ...

ਪੂਰੀ ਖ਼ਬਰ »

ਲੁੱਟਾਂ ਖੋਹਾਂ ਕਰਨ ਵਾਲੇ ਦੋ ਕਾਬੂ

ਫਿਲੌਰ, 21 ਅਪ੍ਰੈਲ (ਸਤਿੰਦਰ ਸ਼ਰਮਾ) - ਐਸ.ਐਚ.ਓ. ਫਿਲੌਰ ਸੰਜੀਵ ਕਪੂਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਿਲੌਰ ਪੁਲਿਸ ਨੇ ਦੋ ਵਿਅਕਤੀਆਂ ਗੁਰਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਕੁਤਬੇਵਾਲ ਗੁੱਜਰਾਂ (ਲੁਧਿਆਣਾ) ਅਤੇ ਮਨਪ੍ਰੀਤ ਸਿੰਘ ਪੁੱਤਰ ਸੋਹਣ ਸਿੰਘ ...

ਪੂਰੀ ਖ਼ਬਰ »

ਮਲਸੀਆਂ ਵਿਖੇ ਕਬੱਡੀ ਟ੍ਰੇਨਿੰਗ ਕੈਂਪ ਦਾ ਉਦਘਾਟਨ

ਮਲਸੀਆਂ, 21 ਅਪ੍ਰੈਲ (ਸੁਖਦੀਪ ਸਿੰਘ) - ਮਲਸੀਆਂ ਦੇ ਖੇਡ ਸਟੇਡੀਅਮ 'ਚ ਕਬੱਡੀ ਕੋਚ ਪਰਮਜੀਤ ਸਿੰਘ ਪੰਮਾ ਦੀ ਅਗਵਾਈ 'ਚ ਕਬੱਡੀ ਟ੍ਰੇਨਿੰਗ ਕੈਂਪ ਦੀ ਸ਼ੁਰੂਆਤ ਕੀਤੀ ਗਈ, ਜਿਸ ਦਾ ਉਦਘਾਟਨ ਸਰਪੰਚ ਜਸਵੀਰ ਸਿੰਘ ਸ਼ੀਰਾ ਪੱਤੀ ਸਾਹਲਾ ਨਗਰ ਅਤੇ ਗੁਰਮੁੱਖ ਸਿੰਘ ਨੇ ਸਾਂਝੇ ...

ਪੂਰੀ ਖ਼ਬਰ »

ਨਾਜਾਇਜ਼ ਮਾਈਨਿੰਗ ਕਰ ਕੇ ਲਿਜਾਂਦੇ 3 ਟਰੈਕਟਰ-ਟਰਾਲੀਆਂ ਜ਼ਬਤ

ਸ਼ਾਹਕੋਟ, 21 ਅਪ੍ਰੈਲ (ਸੁਖਦੀਪ ਸਿੰਘ)- ਡੀ.ਐਸ.ਪੀ. ਸ਼ਾਹਕੋਟ ਦਵਿੰਦਰ ਸਿੰਘ ਘੁੰਮਣ ਦੀ ਅਗਵਾਈ ਅਤੇ ਐਸ.ਐਚ.ਓ. ਸ਼ਾਹਕੋਟ ਸੁਰਿੰਦਰ ਕੁਮਾਰ ਦੀ ਦੇਖ-ਰੇਖ ਹੇਠ ਪੁਲਿਸ ਪਾਰਟੀਆਂ ਨੇ ਨਜਾਇਜ਼ ਮਾਈਨਿੰਗ ਕਰਕੇ ਲਿਜਾਂਦੇ ਵਿਅਕਤੀਆਂ ਦੇ 3 ਟਰੈਕਟਰ-ਟਰਾਲੀਆਂ ਜਬਤ ਕੀਤੇ ਹਨ | ...

ਪੂਰੀ ਖ਼ਬਰ »

ਕੁੱਕੜ ਪਿੰਡ 'ਚ ਸ਼ਰੇਆਮ ਕੱਟੀ ਜਾ ਰਹੀ ਕਾਲੋਨੀ ਬਣੀ ਚਰਚਾ ਦਾ ਵਿਸ਼ਾ

ਜਲੰਧਰ ਛਾਉਣੀ, 21 ਅਪ੍ਰੈਲ (ਪਵਨ ਖਰਬੰਦਾ) - ਹਲਕਾ ਜਲੰਧਰ ਛਾਉਣੀ ਦੇ ਅਧੀਨ ਆਉਂਦੇ ਵੱਖ-ਵੱਖ ਖੇਤਰਾਂ 'ਚ ਹੋਣ ਵਾਲੀਆਂ ਨਾਜਾਇਜ਼ ਉਸਾਰੀਆਂ ਦਾ ਮਾਮਲਾ ਜਿਥੇ ਬੀਤੇ ਕੁਝ ਸਮੇਂ ਤੋਂ ਕਾਫ਼ੀ ਗਰਮਾਇਆ ਹੋਇਆ ਹੈ, ਉਥੇ ਹੀ ਇਸ ਹਲਕੇ ਦੇ ਅਧੀਨ ਆਉਂਦੇ ਕੁੱਕੜ ਪਿੰਡ ਵਿਖੇ ...

ਪੂਰੀ ਖ਼ਬਰ »

ਸੇਂਟ ਸੋਲਜਰ ਦੇ ਵਿਦਿਆਰਥੀਆਂ ਨੇ ਆਨਲਾਈਨ ਵਿਸ਼ਵ ਧਰਤੀ ਦਿਵਸ ਮਨਾਇਆ

ਜਲੰਧਰ, 21 ਅਪ੍ਰੈਲ (ਰਣਜੀਤ ਸਿੰਘ ਸੋਢੀ)- ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਿਦਿਆਰਥੀਆਂ ਵਲੋਂ ਵਿਸ਼ਵ ਧਰਤੀ ਦਿਵਸ ਵਰਚੂਅਲ ਰੂਪ 'ਚ ਮਨਾਇਆ ਗਿਆ | ਇਸ ਦੌਰਾਨ ਵਿਦਿਆਰਥੀਆਂ ਨੇ ਘਰਾਂ ਵਿੱਚ ਰੁੱਖ-ਬੂਟਿਆਂ ਨੂੰ ਪਾਣੀ ਦਿੱਤਾ, ਨਵੇਂ ਬੂਟੇ ਲਗਾਏ ਅਤੇ ...

ਪੂਰੀ ਖ਼ਬਰ »

ਸਟੇਟ ਪਬਲਿਕ ਸਕੂਲ ਵਲੋਂ ਗਿਆਰ੍ਹਵੀਂ ਜਮਾਤ ਦਾ ਦਾਖ਼ਲਾ ਸ਼ੁਰੂ

ਜਲੰਧਰ, 21 ਅਪ੍ਰੈਲ (ਰਣਜੀਤ ਸਿੰਘ ਸੋਢੀ) - ਸਟੇਟ ਪਬਲਿਕ ਸਕੂਲ ਜਲੰਧਰ ਕੈਂਟ ਦੇ ਪਿ੍ੰਸੀਪਲ ਸਵੀਨਾ ਬਹਿਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੂਬਾ ਸਰਕਾਰ ਵਲੋਂ ਲਏ ਗਏ ਫ਼ੈਸਲੇ ਦੇ ਅਨੁਸਾਰ ਦਸਵੀਂ ਦੀ ਪ੍ਰੀਖਿਆ ਰੱਦ ਹੋਣ 'ਤੇ 22 ਅਪ੍ਰੈਲ, 2021 ਤੋਂ ਗਿਆਰ੍ਹਵੀਂ ਜਮਾਤ ...

ਪੂਰੀ ਖ਼ਬਰ »

ਕੋਰੋਨਾ 'ਚ ਬਾਬਾ ਮੱਖਣ ਸ਼ਾਹ ਲੁਬਾਣਾ ਫਾਊਾਡੇਸ਼ਨ ਦੀਆਂ ਚੋਣਾਂ ਦਾ ਵਿਵਾਦ ਭਖਿਆ

ਜਲੰਧਰ, 21 ਅਪ੍ਰੈਲ (ਜਸਪਾਲ ਸਿੰਘ)- ਕੋਰੋਨਾ ਦੇ ਲਗਾਤਾਰ ਵਧ ਰਹੇ ਮਾਮਲਿਆਂ ਦੇ ਬਾਵਜੂਦ ਬਾਬਾ ਮੱਖਣ ਸ਼ਾਹ ਲੁਬਾਣਾ ਫਾਊਾਡੇਸ਼ਨ ਦੇ ਪ੍ਰਧਾਨ ਦੀ ਚੋਣ ਲਈ ਚੱਲ ਰਹੀ ਪ੍ਰਕ੍ਰਿਆ ਵਿਵਾਦਾਂ 'ਚ ਘਿਰਦੀ ਨਜ਼ਰ ਆ ਰਹੀ ਹੈ | ਪ੍ਰਧਾਨਗੀ ਦੇ ਉਮੀਦਵਾਰ ਸਮੇਤ ਹੋਰਨਾਂ ਮੈਂਬਰਾਂ ...

ਪੂਰੀ ਖ਼ਬਰ »

ਗੁਰੂ ਤੇਗ ਬਹਾਦਰ ਚੌਕ ਲੋਕਾਂ ਨੂੰ ਸਮਰਪਿਤ-ਮੇਅਰ, ਹੈਪੀ ਵਲੋਂ ਉਦਘਾਟਨ

ਜਲੰਧਰ 21 ਅਪ੍ਰੈਲ (ਸ਼ਿਵ)- ਜਲੰਧਰ ਕੈਂਟ ਹਲਕੇ ਅਧੀਨ ਪੈਂਦੇ ਵਾਰਡ ਨੰਬਰ 31 'ਚ ਮੇਅਰ ਜਗਦੀਸ਼ ਰਾਜਾ ਵਲੋਂ ਅਤਿ ਆਧੁਨਿਕ ਤਕਨੀਕ ਨਾਲ ਤਿਆਰ ਸ੍ਰੀ ਗੁਰੂ ਤੇਗ਼ ਬਹਾਦਰ ਚੌਕ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਮੇਅਰ ਜਗਦੀਸ਼ ਰਾਜਾ ਤੋਂ ਇਲਾਵਾ ਵਿਧਾਇਕ ਰਜਿੰਦਰ ਬੇਰੀ, ...

ਪੂਰੀ ਖ਼ਬਰ »

ਗ਼ਦਰ ਪਾਰਟੀ ਦਾ ਸਥਾਪਨਾ ਦਿਵਸ ਮਨਾਇਆ

ਜਲੰਧਰ, 21 ਅਪ੍ਰੈਲ (ਹਰਵਿੰਦਰ ਸਿੰਘ ਫੁੱਲ) - ਗ਼ਦਰ ਪਾਰਟੀ ਦੇ 108ਵੇਂ ਜਨਮ ਦਿਹਾੜੇ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਦੇਸ਼ ਭਗਤ ਯਾਦਗਾਰ ਹਾਲ 'ਚ ਮਨਾਏ ਸਥਾਪਨਾ ਦਿਵਸ ਸਮਾਗਮ ਨੇ ਗੰਭੀਰ ਵਿਚਾਰ-ਚਰਚਾ ਕਰ ਕੇ ਤੱਤ ਕੱਢਿਆ ਕਿ ਸਾਮਰਾਜ ਤੋਂ ਮੁਕਤ, ਆਜ਼ਾਦ, ...

ਪੂਰੀ ਖ਼ਬਰ »

ਸ਼ੇਰਪੁਰ ਵਿਖੇ ਮਨਾਇਆ ਡਾ. ਬੀ. ਆਰ. ਅੰਬੇਡਕਰ ਦਾ ਜਨਮ ਦਿਨ

ਚੁਗਿੱਟੀ/ਜੰਡੂਸਿੰਘਾ, 21 ਅਪ੍ਰੈਲ (ਨਰਿੰਦਰ ਲਾਗੂ)-ਪਿੰਡ ਸ਼ੇਰਪੁਰਾ ਵਿਖੇ ਡਾ: ਬੀ. ਆਰ. ਅੰਬੇਡਕਰ ਦਾ ਜਨਮ ਦਿਵਸ ਇਲਾਕਾ ਵਸਨੀਕਾਂ ਵਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਗਾਇਕ ਜਸਵਿੰਦਰ ਪਾਲ ਤੇ ਗੁਰਪ੍ਰੀਤ ਸਿੰਘ ਸਮੇਤ ਵੱਖ-ਵੱਖ ਬੁੱਧੀਜੀਵੀਆਂ ਵਲੋਂ ...

ਪੂਰੀ ਖ਼ਬਰ »

ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਪ੍ਰਤੀ ਜਾਗਰੂਕ ਕਰਨ ਲਈ ਮੁਹਿੰਮ ਤੇਜ਼

ਚੁਗਿੱਟੀ/ਜੰਡੂਸਿੰਘਾ, 21 ਅਪ੍ਰੈਲ (ਨਰਿੰਦਰ ਲਾਗੂ)-ਤੇਜ਼ੀ ਨਾਲ ਫੈਲਦੇ ਜਾ ਰਹੇ ਕੋਰੋਨਾ ਵਾਇਰਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ | ਇਹ ਜਾਣਕਾਰੀ ਉਕਤ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਪੁਲਿਸ ਵਲੋਂ ਸਖ਼ਤੀ ਨਾਲ ਪੁਛਗਿੱਛ

ਜਲੰਧਰ, 21 ਅਪ੍ਰੈਲ (ਸ਼ੈਲੀ)- ਬੀਤੀ ਰਾਤ ਕਰਫਿਊ ਦੌਰਾਨ ਪੁਲਿਸ ਵਲੋਂ ਭਗਵਾਨ ਵਾਲਮੀਕਿ ਚੌਕ ਵਿਖੇ ਨਾਕਾਬੰਦੀ ਕਰ ਆਉਣ ਜਾਣ ਵਾਲੇ ਲੋਕਾਂ ਨੂੰ ਕਰਫਿਊ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ | ਇਸ ਦੌਰਾਨ ਥਾਣਾ ਚਾਰ ਦੇ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਨੇ ਕਰਫਿਊ ਦਾ ...

ਪੂਰੀ ਖ਼ਬਰ »

ਟੁੱਟੀਆਂ ਸੜਕਾਂ ਤੇ ਉੱਖੜੀ ਬੱਜਰੀ ਬਣ ਰਹੀ ਹੈ ਹਾਦਸਿਆਂ ਦਾ ਕਾਰਨ

ਫਿਲੌਰ, 21 ਅਪ੍ਰੈਲ (ਸਤਿੰਦਰ ਸ਼ਰਮਾ)-ਸ਼ਹਿਰ ਦੀ ਪ੍ਰਮੁੱਖ ਸੜਕ ਜਿਸ ਨੂੰ ਪੁਰਾਣੀ ਜੀ. ਟੀ. ਰੋਡ ਤੇ ਕਿਲ੍ਹਾ ਰੋਡ ਕਿਹਾ ਜਾਂਦਾ ਹੈ ਅਤੇ ਇਹ ਸੜਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਤੋਂ ਵੀ ਅੱਗੇ ਸਤਲੁਜ ਦਰਿਆ 'ਤੇ ਸਥਿਤ ਰਾਸ਼ਟਰ ਪਿਤਾ ਦੇ ਨਾਂਅ 'ਤੇ ਬਣੇ ...

ਪੂਰੀ ਖ਼ਬਰ »

ਹੈਨਰੀ ਵਲੋਂ ਸਨਾਤਨ ਧਰਮ ਮੰਦਰ ਨੂੰ 2.21 ਲੱਖ ਦਾ ਚੈੱਕ ਭੇਟ

ਜਲੰਧਰ, 21 ਅਪ੍ਰੈਲ (ਸ਼ਿਵ)- ਹਲਕਾ ਉੱਤਰੀ ਖੇਤਰ ਦੇ ਵਾਰਡ ਨੰਬਰ 64 ਦੇ ਭਗਤ ਸਿੰਘ ਕਾਲੋਨੀ ਸਥਿਤ ਸਨਾਤਮ ਧਰਮ ਮੰਦਿਰ ਨੂੰ ਖੇਤਰ ਦੇ ਵਿਧਾਇਕ ਅਤੇ ਆਲ ਇੰਡੀਆ ਕਾਂਗਰਸ ਦੇ ਮੈਂਬਰ ਬਾਵਾ ਹੈਨਰੀ ਨੇ 2.21 ਲੱਖ ਦਾ ਚੈੱਕ ਭੇਟ ਕੀਤਾ | ਇਸ ਮੌਕੇ ਵਿਧਾਇਕ ਬਾਵਾ ਹੈਨਰੀ ਨੇ ਲੋਕਾਂ ...

ਪੂਰੀ ਖ਼ਬਰ »

ਕੇ. ਐਮ, ਵੀ. ਦੀਆਂ ਐਮ. ਏ. ਹਿੰਦੀ ਵਿਦਿਆਰਥਣਾਂ ਦਾ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 21 ਅਪ੍ਰੈਲ (ਰਣਜੀਤ ਸਿੰਘ ਸੋਢੀ)- ਕੰਨਿਆ ਮਹਾਂਵਿਦਿਆਲਾ ਜਲੰਧਰ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ਼ ਹਿੰਦੀ ਦੀਆਂ ਐਮ.ਏ. ਹਿੰਦੀ ਸਮੈਸਟਰ ਪਹਿਲਾ ਅਤੇ ਤੀਸਰਾ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰੀਖਿਆ ਨਤੀਜਾ ਹਾਸਲ ਕਰਕੇ ਆਪਣੀ ਮਿਹਨਤ ਅਤੇ ਲਗਨ ਦਾ ...

ਪੂਰੀ ਖ਼ਬਰ »

ਐਲ.ਪੀ ਯੂ ਦੇ ਨਿਸ਼ਾਨੇਬਾਜ਼ ਗੁਰਪ੍ਰੀਤ ਨੇ ਵਿਸ਼ਵ ਕੱਪ 'ਚੋਂ 2 ਤਗਮੇ ਜਿੱਤੇ

ਜਲੰਧਰ, 21 ਅਪ੍ਰੈਲ (ਸਾਬੀ)- ਐਲ.ਪੀ.ਯੂ ਦੇ ਨਿਸ਼ਾਨੇਬਾਜ਼ ਨੇ ਨਵੀਂ ਦਿੱਲੀ ਵਿਖੇ ਕਰਵਾਈ ਗਈ ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈਡਰੇਸ਼ਨ ਵਿਸ਼ਵ ਕੱਪ 'ਚੋਂ ਸ਼ਾਨਦਾਰ ਪ੍ਰਦਰਸ਼ਨ ਕਰ ਕੇ 2 ਤਗਮੇ ਜਿੱਤੇ ਹਨ | ਗੁਰਪ੍ਰੀਤ ਸਿੰਘ ਨੇ 25 ਮੀਟਰ ਰੈਪਿਡ ਫਾਇਰ ਪਿਸਟਲ (ਮਿਕਸਡ ...

ਪੂਰੀ ਖ਼ਬਰ »

ਨਿਗਮ ਵਲੋਂ ਮਾਡਲ ਟਾਊਨ 'ਚ ਇਮਾਰਤ ਸੀਲ

ਜਲੰਧਰ, 21 ਅਪ੍ਰੈਲ (ਸ਼ਿਵ)- ਅੱਜ ਛੁੱਟੀ ਵਾਲੇ ਦਿਨ ਨਿਗਮ ਦੇ ਬਿਲਡਿੰਗ ਵਿਭਾਗ ਦੀ ਇਕ ਟੀਮ ਨੇ ਮਾਡਲ ਟਾਊਨ 'ਚ ਸਾਬਕਾ ਮੰਤਰੀ ਦੀ ਕੋਠੀ ਸਾਹਮਣੇ ਇਕ ਜਿੰਮ ਵਾਲੀ ਇਮਾਰਤ ਨੂੰ ਸੀਲ ਕਰ ਦਿੱਤਾ | ਲੋਕਾਂ ਦੀ ਸ਼ਿਕਾਇਤ ਤੋਂ ਬਾਅਦ ਨਿਗਮ ਦੀ ਟੀਮ ਨੇ ਇਹ ਕਾਰਵਾਈ ਕੀਤੀ ਹੈ | ...

ਪੂਰੀ ਖ਼ਬਰ »

ਯੂਥ ਅਕਾਲੀ ਦਲ ਜਲੰਧਰ ਦਿਹਾਤੀ ਦੇ ਪ੍ਰਧਾਨ ਨਿੱਝਰ ਵਲੋਂ ਸਵ. ਭੁਪਿੰਦਰ ਸਿੰਘ ਦੇ ਪਰਿਵਾਰ ਦੀ ਆਰਥਿਕ ਸਹਾਇਤਾ

ਚੁਗਿੱਟੀ/ਜੰਡੂਸਿੰਘਾ, 21 ਅਪ੍ਰੈਲ (ਨਰਿੰਦਰ ਲਾਗੂ)-ਹਲਕਾ ਆਦਮਪੁਰ ਤੋਂ ਵਿਧਾਇਕ ਪਵਨ ਕੁਮਾਰ ਟੀਨੂੰ ਦੀ ਅਗਵਾਈ 'ਚ ਯੂਥ ਅਕਾਲੀ ਦਲ ਜਲੰਧਰ ਦਿਹਾਤੀ ਦੇ ਪ੍ਰਧਾਨ ਤਜਿੰਦਰ ਸਿੰਘ ਨਿੱਝਰ ਵਲੋਂ ਪਿੰਡ ਬੋਲੀਨਾ ਦੋਆਬਾ ਦੇ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨ ...

ਪੂਰੀ ਖ਼ਬਰ »

ਇੰਮਪਰੂਵਮੈਂਟ ਟਰੱਸਟ ਨੇ ਕਬਜ਼ੇ ਹਟਾਉਣ ਲਈ ਦਿੱਤਾ 10 ਦਿਨ ਦਾ ਸਮਾਂ

ਜਲੰਧਰ, 21 ਅਪ੍ਰੈਲ (ਸ਼ਿਵ)- ਦਮੋਰੀਆ ਪੁਲ ਨੂੰ 120 ਫੁੱਟੀ ਰੋਡ ਨਾਲ ਜੋੜਨ ਲਈ ਸੜਕ ਬਣਾਉਣ ਲਈ ਹੁਣ ਮੰਦਿਰ ਦੇ ਖੱਬੇ ਪਾਸੇ ਦੋ ਲੋਕਾਂ ਨੂੰ ਆਪਣੇ ਕਬਜ਼ੇ 10 ਦਿਨ 'ਚ ਹਟਾਉਣ ਲਈ ਕਹਿ ਦਿੱਤਾ ਗਿਆ ਹੈ | ਇੰਪਰੂਵਮੈਂਟ ਟਰੱਸਟ 'ਚ ਹੋਈ ਮੀਟਿੰਗ 'ਚ ਵਿਧਾਇਕ ਰਜਿੰਦਰ ਬੇਰੀ ਤੋਂ ...

ਪੂਰੀ ਖ਼ਬਰ »

ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਕਾਬੂ

ਜਲੰਧਰ ਛਾਉਣੀ, 21 ਅਪ੍ਰੈਲ (ਪਵਨ ਖਰਬੰਦਾ)- ਥਾਣਾ ਛਾਉਣੀ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਥਾਣਾ ਮੁਖੀ ਅਜਾਇਬ ਸਿੰਘ ਦੀ ਨਿਗਰਾਨੀ ਹੇਠ ਨਾਕਾਬੰਦੀ ਕਰਦੇ ਹੋਏ ਚੋਰੀ ਕਰਨ ਵਾਲੇ ਦੋ ਚੋਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ...

ਪੂਰੀ ਖ਼ਬਰ »

ਆਨਲਾਈਨ ਕੀਤੀ ਜਾਵੇਗੀ ਐਨ. ਆਰ. ਆਈ. ਸਭਾ ਦੀ ਮੈਂਬਰਸ਼ਿਪ-ਸਹੋਤਾ

ਜਲੰਧਰ, 21 ਅਪ੍ਰੈਲ (ਜਸਪਾਲ ਸਿੰਘ)- ਐਨ.ਆਰ.ਆਈ. ਸਭਾ ਦੀ ਪਹਿਲੀ ਐਗਜ਼ੈਕਟਿਵ ਕਮੇਟੀ ਦੀ ਪਲੇਠੀ ਮੀਟਿੰਗ ਸਬਾ ਦੇ ਪ੍ਰਧਾਨ ਕਿਰਪਾਲ ਸਿੰਘ ਸਹੋਤਾ ਦੇ ਅਮਰੀਕਾ ਤੋਂ ਵਾਪਿਸ ਆਉਣ ਉਪਰੰਤ ਹੋਈ, ਜਿਸ ਵਿਚ ਸਾਬਕਾ ਪ੍ਰਧਾਨ ਜਸਬੀਰ ਸਿੰਘ ਗਿੱਲ ਅਤੇ ਕਮਲਜੀਤ ਸਿੰਘ ਹੇਅਰ ...

ਪੂਰੀ ਖ਼ਬਰ »

ਡੀ.ਟੀ.ਐਫ. ਵਲੋਂ 25 ਦੀ ਸੂਬਾਈ ਰੈਲੀ ਦੀਆਂ ਤਿਆਰੀਆਂ ਜ਼ੋਰਾਂ 'ਤੇ

ਮਲਸੀਆਂ, 21 ਅਪ੍ਰੈਲ (ਸੁਖਦੀਪ ਸਿੰਘ) - ਡੈਮੋਕ੍ਰੇਟਿਕ ਟੀਚਰਜ਼ ਫਰੰਟ (ਪੰਜਾਬ) ਬਲਾਕ ਸ਼ਾਹਕੋਟ-1 ਅਤੇ 2 ਦੀ ਸਾਂਝੀ ਮੀਟਿੰਗ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਮੁਰੀਦਵਾਲ ਦੀ ਪ੍ਰਧਾਨਗੀ ਹੇਠ ਮਲਸੀਆਂ ਵਿਖੇ ਹੋਈ | ਬਲਾਕ ਸਕੱਤਰ ਅੰਮਿ੍ਤਪਾਲ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX