ਤਾਜਾ ਖ਼ਬਰਾਂ


ਅਫ਼ਗ਼ਾਨਿਸਤਾਨ ਦੀ ਧਰਤੀ ਦਾ ਇਸਤੇਮਾਲ ਅੱਤਵਾਦ ਲਈ ਨਾ ਹੋਵੇ, ਅਫ਼ਗ਼ਾਨ ਲੋਕਾਂ ਦੀ ਮਦਦ ਜ਼ਰੂਰੀ - ਪ੍ਰਧਾਨ ਮੰਤਰੀ ਮੋਦੀ
. . .  about 1 hour ago
ਕੁਝ ਦੇਸ਼ ਅੱਤਵਾਦ ਨੂੰ ਸਿਆਸੀ ਮੰਤਵਾਂ ਲਈ ਵਰਤ ਰਹੇ ਹਨ - ਪ੍ਰਧਾਨ ਮੰਤਰੀ ਮੋਦੀ
. . .  about 1 hour ago
ਵਿਸ਼ਵ ਦੇ ਸਾਹਮਣੇ ਕੱਟੜਵਾਦ ਦਾ ਖ਼ਤਰਾ ਵੱਧ ਰਿਹਾ ਹੈ - ਪ੍ਰਧਾਨ ਮੰਤਰੀ ਮੋਦੀ
. . .  about 1 hour ago
ਵਿਸ਼ਵ ਦਾ ਹਰ ਛੇਵਾਂ ਵਿਅਕਤੀ ਭਾਰਤੀ, ਭਾਰਤ ਦੇ ਵਿਕਾਸ ਨਾਲ ਦੁਨੀਆ ਨੂੰ ਮਿਲਦੀ ਹੈ ਰਫ਼ਤਾਰ - ਪ੍ਰਧਾਨ ਮੰਤਰੀ ਮੋਦੀ
. . .  about 1 hour ago
ਦੁਨੀਆ ਸਭ ਤੋਂ ਵੱਡੀ ਮਹਾਂਮਾਰੀ ਨਾਲ ਲੜ ਰਹੀ ਹੈ - ਮੋਦੀ
. . .  about 1 hour ago
ਪ੍ਰਧਾਨ ਮੰਤਰੀ ਮੋਦੀ ਵਲੋਂ ਯੂ.ਐਨ. ਵਿਚ ਸੰਬੋਧਨ
. . .  about 1 hour ago
ਵਾਸ਼ਿੰਗਟਨ, 25 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸੰਯੁਕਤ ਰਾਸ਼ਟਰ ਦੇ 76ਵੇਂ ਇਜਲਾਸ ਵਿਚ ਸੰਬੋਧਨ ਕੀਤਾ ਜਾ ਰਿਹਾ ਹੈ...
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਕਾਂਗਰਸ ਪਾਰਟੀ 'ਚ ਸ਼ਾਮਲ
. . .  about 2 hours ago
ਪਠਾਨਕੋਟ, 25 ਸਤੰਬਰ (ਸੰਧੂ) - ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪਠਾਨਕੋਟ ਦੇ ਸਾਬਕਾ ਦਿਹਾਤੀ ਜ਼ਿਲ੍ਹਾ ਪ੍ਰਧਾਨ ਤੇ ਮੌਜੂਦਾ ਸਰਪੰਚ ਪਿੰਡ ਆਬਾਦਗੜ੍ਹ ਲਖਵਿੰਦਰ ਸਿੰਘ ਲੱਖੀ ਅੱਜ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ। ਉਨ੍ਹਾਂ ਨੂੰ ਵਿਧਾਇਕ ਅਮਿਤ ਵਿੱਜ ਵਲੋਂ ਕਾਂਗਰਸ ਪਾਰਟੀ ਵਿਚ ਸ਼ਾਮਲ ਕੀਤਾ ਗਿਆ। ਇਸ...
ਮੁੱਖ ਮੰਤਰੀ ਨੇ ਆਈ.ਪੀ.ਐਸ. ਸਹੋਤਾ ਨੂੰ ਦਿੱਤੀ ਵਧਾਈ
. . .  about 2 hours ago
ਚੰਡੀਗੜ੍ਹ, 29 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਵਧੀਕ ਡੀ.ਜੀ.ਪੀ. ਵਜੋਂ ਜ਼ਿੰਮੇਵਾਰੀ ਸੰਭਾਲਣ ਲਈ ਆਈ.ਪੀ.ਐਸ. ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਵਧਾਈ ਦਿੱਤੀ...
27 ਨੂੰ ਭਾਰਤ ਬੰਦ ਦੇ ਸਬੰਧ 'ਚ ਕਿਸਾਨਾਂ ਵਲੋਂ ਰੇਲ ਤੇ ਸੜਕੀ ਮਾਰਗ ਕੀਤੇ ਜਾਣਗੇ ਬੰਦ
. . .  about 3 hours ago
ਚੰਡੀਗੜ੍ਹ, 25 ਸਤੰਬਰ - 27 ਨੂੰ ਭਾਰਤ ਬੰਦ ਦੇ ਸਬੰਧ 'ਚ ਕਿਸਾਨਾਂ ਵਲੋਂ ਰੇਲ ਤੇ ਸੜਕੀ ਮਾਰਗ ਕੀਤੇ ਜਾਣਗੇ ਬੰਦ, ਜਿਸ ਸਬੰਧ ਵਿਚ ਸੂਚੀ ਜਾਰੀ ਕੀਤੀ ਗਈ ਹੈ...
ਸੋਨਾ ਕਾਰੋਬਾਰੀ ਦੀ 35 ਲੱਖ ਦੀ ਨਕਦੀ ਲੁੱਟਣ ਵਾਲੇ ਮੁਲਾਜ਼ਮ ਅਤੇ ਉਸ ਦੇ ਦੋ ਸਾਥੀ ਗ੍ਰਿਫ਼ਤਾਰ
. . .  about 4 hours ago
ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਵਿਸ਼ਵਕਰਮਾ ਚੌਕ ਨੇੜੇ ਸਥਿਤ ਕਿਸਮਤ ਕੰਪਲੈਕਸ ਵਿਚ ਬੀਤੀ ਦੇਰ ਸ਼ਾਮ ਸੋਨਾ ਕਾਰੋਬਾਰੀ ਦੀ 35 ਲੱਖ ਦੀ ਨਕਦੀ ਲੁੱਟਣ ਦੇ ਮਾਮਲੇ ਵਿਚ ਪੁਲਿਸ ਨੇ ਕਾਰੋਬਾਰੀ ਦੇ ਮੁਲਾਜ਼ਮ ਗਗਨਦੀਪ ਸਿੰਘ ਅਤੇ ਉਸ ਦੇ ਦੋ ਸਾਥੀ ਸੀਪਾ ਅਤੇ ਸੈਂਡੀ ਨੂੰ ਗ੍ਰਿਫ਼ਤਾਰ...
ਪਤੀ ਵਲੋਂ ਘੋਟਣਾ ਮਾਰ ਕੇ ਪਤਨੀ ਦਾ ਕਤਲ
. . .  about 4 hours ago
ਕੋਟਫੱਤਾ (ਬਠਿੰਡਾ), 25 ਸਤੰਬਰ (ਰਣਜੀਤ ਸਿੰਘ ਬੁੱਟਰ) - ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਸ਼ਮੀਰ 'ਚ ਅੱਜ ਸਵੇਰੇ 10 ਕੁ ਵਜੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਖੇਤਾਂ ਵਿਚ ਰਹਿੰਦੇ ਮੱਖਣ...
ਗੁਲਾਬੀ ਸੁੰਡੀ ਨਾਲ ਬਰਬਾਦ ਹੋਏ ਨਰਮੇ ਦਾ ਜਾਇਜ਼ਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੈ ਕੇ ਪੰਜਾਬ ਸਰਕਾਰ ਤੋਂ 50 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਕੀਤੀ ਮੰਗ
. . .  about 4 hours ago
ਤਲਵੰਡੀ ਸਾਬੋ / ਸੀੰਗੋ ਮੰਡੀ 25 ਸਤੰਬਰ (ਲੱਕਵਿੰਦਰ ਸ਼ਰਮਾ) ਮਾਲਵੇ ਵਿਚ ਚਿੱਟੇ ਸੋਨੇ ਵਜੋਂ ਜਾਣੀ ਜਾਂਦੀ ਨਰਮੇ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਨੇ ਬਰਬਾਦ ਕਰਕੇ....
ਹਰ ਮੰਗਲਵਾਰ ਦੁਪਹਿਰ 3 ਵਜੇ ਕੈਬਨਿਟ ਦੀ ਮੀਟਿੰਗ ਹੋਇਆ ਕਰੇਗੀ - ਮੁੱਖ ਮੰਤਰੀ ਚੰਨੀ
. . .  about 5 hours ago
ਚੰਡੀਗੜ੍ਹ, 25 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਹਰ ਮੰਗਲਵਾਰ ਸਵੇਰੇ 11:30 ਤੋਂ 2:30 ਵਜੇ ਤੱਕ ਮੰਤਰੀਆਂ,ਵਿਧਾਇਕਾਂ ਤੇ ਹੋਰ ਰਾਜਨੀਤਿਕ ਅਧਿਕਾਰੀਆਂ ਨੂੰ ਆਪਣੇ ਦਫ਼ਤਰ ਵਿਖੇ ਮਿਲਾਂਗਾ ਤੇ ਹਰ ਮੰਗਲਵਾਰ ਦੁਪਹਿਰ....
ਮੁਕਤਸਰ ਸਾਹਿਬ: ਵਿਧਾਇਕ ਰਾਜਾ ਵੜਿੰਗ ਕੈਬਨਿਟ ਮੰਤਰੀ ਬਣਨ 'ਚ ਸਫ਼ਲ, ਕਾਂਗਰਸ ਵਰਕਰ ਹੋਏ ਬਾਗੋ-ਬਾਗ
. . .  about 5 hours ago
ਸ੍ਰੀ ਮੁਕਤਸਰ ਸਾਹਿਬ, 25 ਸਤੰਬਰ (ਰਣਜੀਤ ਸਿੰਘ ਢਿੱਲੋਂ) - ਕੁੱਲ ਹਿੰਦ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਗਿੱਦੜਬਾਹਾ ਤੋਂ ਦੂਜੀ ਵਾਰ ਵਿਧਾਇਕ ਬਣੇ ਸਨ....
ਮਾਛੀਵਾੜਾ ਦੇ ਡਾ. ਰਾਜਦੀਪ ਸਿੰਘ ਬਣੇ ਆਈ.ਏ.ਐੱਸ.
. . .  about 5 hours ago
ਮਾਛੀਵਾੜਾ ਸਾਹਿਬ, 25 ਸਤੰਬਰ (ਸੁਖਵੰਤ ਸਿੰਘ ਗਿੱਲ) - ਹਰੇਕ ਮਾਤਾ-ਪਿਤਾ ਦਾ ਸੁਪਨਾ ਹੁੰਦਾ ਹੈ ਕਿ ਉਸ ਦੇ ਬੱਚੇ ਵੱਡੀਆਂ ਪੁਲਾਂਘਾਂ ਪੁੱਟਦੇ ਹੋਏ ਚੰਗਾ.....
ਚੰਨੀ ਭੰਗੜਾ ਪਾਉਣ ਦੀ ਵਜਾਏ ਨਰਮਾ ਉਤਪਾਦਕ ਕਿਸਾਨਾਂ ਦੇ ਆ ਕੇ ਸੁਣਨ ਦੁੱਖ - ਸੁਖਬੀਰ ਸਿੰਘ ਬਾਦਲ
. . .  about 6 hours ago
ਤਲਵੰਡੀ ਸਾਬੋ 25 ਸਤੰਬਰ (ਰਣਜੀਤ ਸਿੰਘ ਰਾਜੂ) ਗੁਲਾਬੀ ਸੁੰਡੀ ਨਾਲ ਮਾਲਵਾ ਪੱਟੀ ਦੇ ਉਕਤ ਖ਼ਿੱਤੇ ਵਿਚ ਨਰਮੇ ਦੀ ਫ਼ਸਲ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ.....
ਕੱਲ੍ਹ ਸ਼ਾਮ 4:30 ਵਜੇ ਹੋਵੇਗਾ ਚੰਨੀ ਕੈਬਨਿਟ ਦਾ ਸਹੁੰ ਚੁੱਕ ਸਮਾਗਮ।
. . .  about 6 hours ago
ਕੱਲ੍ਹ ਸ਼ਾਮ 4:30 ਵਜੇ ਹੋਵੇਗਾ ਚੰਨੀ ਕੈਬਨਿਟ ਦਾ ਸਹੁੰ ਚੁੱਕ.....
ਵੱਖ-ਵੱਖ ਜਥੇਬੰਦੀਆਂ ਵਲੋਂ ਮਜ਼ਦੂਰ ਪਰਿਵਾਰ ਨੂੰ ਇਨਸਾਫ਼ ਦੁਆਉਣ ਲਈ ਥਾਣਾ ਠੁੱਲੀਵਾਲ ਮੂਹਰੇ ਰੋਸ ਧਰਨਾ
. . .  about 6 hours ago
ਮਹਿਲ ਕਲਾਂ,25 ਸਤੰਬਰ (ਅਵਤਾਰ ਸਿੰਘ ਅਣਖੀ) ਕੁੱਟਮਾਰ ਦਾ ਸ਼ਿਕਾਰ ਹੋਏ ਪਿੰਡ ਸਹੌਰ ਦੇ ਗਰੀਬ ਮਜ਼ਦੂਰ ਪਰਿਵਾਰ ਨੂੰ ਇਨਸਾਫ਼ ਦੁਆਉਣ ਲਈ ਅੱਜ ਵੱਖ-ਵੱਖ ....
ਗੈਂਗਸਟਰ ਜਿਤੇਂਦਰ ਮਾਨ ਗੋਗੀ ਦੀ ਅਦਾਲਤ ਵਿਚ ਕੱਲ੍ਹ ਹੋਈ ਗੋਲੀਬਾਰੀ ਦੇ ਮੱਦੇਨਜ਼ਰ ਕ੍ਰਾਈਮ ਬਰਾਂਚ ਦੀ ਟੀਮ ਰੋਹਿਣੀ ਅਦਾਲਤ ਪਹੁੰਚੀ
. . .  about 6 hours ago
ਨਵੀਂ ਦਿੱਲੀ, 25 ਸਤੰਬਰ - ਗੈਂਗਸਟਰ ਜਿਤੇਂਦਰ ਮਾਨ ਗੋਗੀ ਦੀ ਅਦਾਲਤ ਵਿਚ ਕੱਲ੍ਹ ਹੋਈ ਗੋਲੀਬਾਰੀ ਦੇ ਮੱਦੇਨਜ਼ਰ ਕ੍ਰਾਈਮ ਬਰਾਂਚ ਦੀ ....
ਇਕਬਾਲਪ੍ਰੀਤ ਸਹੋਤਾ ਬਣੇ ਪੰਜਾਬ ਦੇ ਨਵੇਂ ਡੀ.ਜੀ.ਪੀ., ਦਿਨਕਰ ਗੁਪਤਾ ਨੂੰ ਹਟਾਇਆ
. . .  about 7 hours ago
ਇਕਬਾਲਪ੍ਰੀਤ ਸਹੋਤਾ ਬਣੇ ਪੰਜਾਬ ਦੇ ਨਵੇਂ ਡੀ.ਜੀ.ਪੀ., ਦਿਨਕਰ ਗੁਪਤਾ ਨੂੰ ਹਟਾਇਆ...
27 ਦੇ ਬੰਦ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਲੋਂ ਕੀਤੀ ਮੀਟਿੰਗ
. . .  about 7 hours ago
ਗੁਰੂ ਹਰਸਹਾਏ 25 ਸਤੰਬਰ (ਕਪਿਲ ਕੰਧਾਰੀ) ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਸੱਦੇ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ,ਬੀ.ਕੇ.ਯੂ. ਸਿੱਧੂਪੁਰ ,ਬੀ.ਕੇ.ਯੂ. ਡਕੌਂਦਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ....
ਇਨ੍ਹਾਂ ਮੰਤਰੀਆਂ ਨੇ ਬਚਾਈਆਂ ਆਪਣੀਆਂ ਸੀਟਾਂ
. . .  about 7 hours ago
ਬ੍ਰਹਮ ਮਹਿੰਦਰਾ ਮਨਪ੍ਰੀਤ ਬਾਦਲ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸੁਖਬਿੰਦਰ ਸਿੰਘ ਸਰਕਾਰੀਆ ਅਰੁਣਾ ਚੌਧਰੀ ਰਜ਼ੀਆ ਸੁਲਤਾਨਾ.....
ਰਾਜਪਾਲ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੁਲਾਕਾਤ ਖ਼ਤਮ, ਪੰਜਾਬ ਕੈਬਿਨਟ ਦਾ ਕੱਲ੍ਹ 4.30 ਵਜੇ ਸਹੁੰ ਚੁੱਕ ਸਮਾਗਮ ਹੋਵੇਗਾ
. . .  about 7 hours ago
ਚੰਡੀਗੜ੍ਹ, 25 ਸਤੰਬਰ -(ਗੁਰਪ੍ਰੀਤ ਸਿੰਘ ਅਜਨਾਲਾ) ਰਾਜਪਾਲ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੁਲਾਕਾਤ ਖ਼ਤਮ। ਪੰਜਾਬ ਕੈਬਿਨਟ ਦਾ ਕੱਲ੍ਹ 4.30 ਵਜੇ ਸਹੁੰ....
5 ਮੰਤਰੀਆਂ ਦੀ ਹੋਈ ਛੁੱਟੀ
. . .  about 7 hours ago
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਮਾਲ ਮੰਤਰੀ ਗੁਰਪ੍ਰੀਤ ਕਾਂਗੜ ਉਦਯੋਗ ਮੰਤਰੀ ਸੁੰਦਰ ਸ਼ਿਆਮ ਅਰੋੜਾ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ
ਚਰਨਜੀਤ ਸਿੰਘ ਚੰਨੀ ਦੀ ਨਵੀਂ ਕੈਬਨਿਟ,ਇਹ ਨਵੇਂ ਚਿਹਰੇ ਹੋਣਗੇ
. . .  about 7 hours ago
ਇਹ ਨਵੇਂ ਚਿਹਰੇ ਹੋਣਗੇ ਡਾ ਰਾਜਕੁਮਾਰ ਵੇਰਕਾ ਸੰਗਤ ਸਿੰਘ ਗਿਲਜੀਆਂ ਅਮਰਿੰਦਰ ਸਿੰਘ ਰਾਜਾ ਵੈਡਿੰਗ ਪ੍ਰਗਟ ਸਿੰਘ ਕੁਲਜੀਤ ਨਾਗਰਾ
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 19 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਹਰ ਕੰਮ ਤੋਂ ਪਹਿਲਾਂ ਮਨੁੱਖੀ ਜੀਵਨ ਬਚਾਉਣਾ ਸਭ ਤੋਂ ਵੱਡਾ ਧਰਮ ਹੈ। -ਲਾਲ ਬਹਾਦਰ ਸ਼ਾਸਤਰੀ

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਤਾਲਾਬੰਦੀ ਦੇ ਸਤਾਏ ਦੁਕਾਨਦਾਰਾਂ ਤੇ ਕਿਸਾਨ ਆਗੂਆਂ ਨੇ ਫੂਕਿਆ ਪੰਜਾਬ ਤੇ ਕੇਂਦਰ ਸਰਕਾਰ ਦਾ ਪੁਤਲਾ

ਸਮੁੰਦੜਾ, 30 ਅਪੈ੍ਰਲ (ਤੀਰਥ ਸਿੰਘ ਰੱਕੜ)- ਕਸਬਾ ਸਮੁੰਦੜਾ ਵਿਖੇ ਅੱਡੇ ਦੇ ਦੁਕਾਨਦਾਰਾਂ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਵਲੋਂ ਸਾਂਝੇ ਤੌਰ 'ਤੇ ਤਾਲਾਬੰਦੀ ਦੇ ਖ਼ਿਲਾਫ਼ ਪੰਜਾਬ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ...

ਪੂਰੀ ਖ਼ਬਰ »

ਥਾਣਾ ਮੁਖੀ ਬਲਾਚੌਰ ਸ਼ਹਿਰੀ ਸਬ ਇੰਸਪੈਕਟਰ ਨਰੇਸ਼ ਕੁਮਾਰੀ ਤੇ ਬੇਬੇ ਫੂਲਾਂ ਰਾਣੀ ਸਨਮਾਨਿਤ

ਬਲਾਚੌਰ, 30 ਅਪ੍ਰੈਲ (ਦੀਦਾਰ ਸਿੰਘ ਬਲਾਚੌਰੀਆ)- ਭਾਰਤੀ ਜਨਤਾ ਪਾਰਟੀ ਇਕਾਈ ਬਲਾਚੌਰ ਵਲੋਂ ਸਾਹਸੀ, ਲੁਟੇਰੇ ਦਾ ਮੁਕਾਬਲਾ ਕਰਨ ਵਾਲੀ ਬਜ਼ੁਰਗ ਮਹਿਲਾ ਫੂਲਾਂ ਰਾਣੀ ਅਤੇ ਪੁਲਿਸ ਅਫਸਰ ਸਬ ਇੰਸਪੈਕਟਰ ਨਰੇਸ਼ ਕੁਮਾਰੀ ਮੁੱਖ ਥਾਣਾ ਅਫਸਰ ਬਲਾਚੌਰ ਸਿਟੀ ਦਾ ਵਿਸ਼ੇਸ਼ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦੇ 48 ਨਵੇਂ ਮਾਮਲੇ, 2 ਮੌਤਾਂ

ਨਵਾਂਸ਼ਹਿਰ, 30 ਅਪ੍ਰੈਲ (ਗੁਰਬਖਸ਼ ਸਿੰਘ ਮਹੇ)- ਕੋਰੋਨਾ ਵਾਇਰਸ ਕਾਰਨ ਅੱਜ ਜ਼ਿਲੇ੍ਹ 'ਚ 48 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ ਜਦਕਿ 70 ਸਾਲਾ ਪੁਰਸ਼ ਅਤੇ 59 ਸਾਲਾ ਪੁਰਸ਼ ਜੋ ਕਿ ਵੱਖ-ਵੱਖ ਹਸਪਤਾਲਾਂ 'ਚ ਜੇਰੇ ਇਲਾਜ ਸਨ, ਦੀ ਅੱਜ ਕੋਰੋਨਾ ਕਾਰਨ ਮੌਤ ਹੋ ...

ਪੂਰੀ ਖ਼ਬਰ »

ਅੱਜ ਤੋਂ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਖੁੱਲ੍ਹਣਗੇ ਸੇਵਾ ਕੇਂਦਰ

ਨਵਾਂਸ਼ਹਿਰ, 30 ਅਪ੍ਰੈਲ (ਗੁਰਬਖਸ਼ ਸਿੰਘ ਮਹੇ)- ਡਿਪਟੀ ਕਮਿਸ਼ਨਰ ਡਾ: ਸ਼ੇਨਾ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਹਦਾਇਤਾਂ ਨੂੰ ਮੱਦੇਨਜ਼ਰ ਰੱਖਦਿਆਂ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਦੇ ਸਮੇਂ ਵਿਚ ਤਬਦੀਲੀ ...

ਪੂਰੀ ਖ਼ਬਰ »

ਸਿਵਲ ਸਰਜਨ ਵਲੋਂ ਲੋਕਾਂ ਨੂੰ ਕੋਰੋਨਾ ਦੇ ਹਲਕੇ ਲੱਛਣਾਂ ਨੂੰ ਜਾਨਲੇਵਾ ਬਿਮਾਰੀ 'ਚ ਤਬਦੀਲ ਹੋਣ ਤੋਂ ਪਹਿਲਾਂ ਸਿਹਤ ਕੇਂਦਰਾਂ 'ਚ ਜਾਣ ਦੀ ਅਪੀਲ

ਨਵਾਂਸ਼ਹਿਰ, 30 ਅਪ੍ਰੈਲ (ਗੁਰਬਖਸ਼ ਸਿੰਘ ਮਹੇ)- ਸਿਵਲ ਸਰਜਨ ਡਾ: ਗੁਰਦੀਪ ਸਿੰਘ ਕਪੂਰ ਨੇ ਅੱਜ ਇੱਥੇ ਲੋਕਾਂ ਨੂੰ ਕੋਵਿਡ-19 ਦੇ ਹਲਕੇ ਲੱਛਣਾਂ ਨੂੰ ਜਾਨਲੇਵਾ ਬਿਮਾਰੀ 'ਚ ਤਬਦੀਲ ਹੋਣ ਤੋਂ ਪਹਿਲਾਂ ਸਿਹਤ ਕੇਂਦਰਾਂ ਵਿਚ ਜਾ ਕੇ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ | ...

ਪੂਰੀ ਖ਼ਬਰ »

ਵਿਧਾਇਕ ਮੰਗੂਪੁਰ ਵਲੋਂ ਸੰਡਰੇਵਾਲ ਵਿਖੇ ਅਹਿਮ ਪ੍ਰਾਜੈਕਟ ਲੋਕ ਅਰਪਿਤ

ਬਲਾਚੌਰ, 30 ਅਪ੍ਰੈਲ (ਸ਼ਾਮ ਸੁੰਦਰ ਮੀਲੂ)- ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵੱਲੋਂ ਅੱਜ ਸੜੋਆ ਬਲਾਕ ਦੇ ਪਿੰਡ ਸੰਡਰੇਵਾਲ ਵਿਖੇ 15.50 ਲੱਖ ਰੁਪਏ ਦੀ ਲਾਗਤ ਵਾਲੇ ਦੋ ਅਹਿਮ ਪ੍ਰਾਜੈਕਟ ਲੋਕ ਅਰਪਿਤ ਕੀਤੇ, ਜਿਨ੍ਹਾਂ ਵਿਚ 8.50 ਲੱਖ ਰੁਪਏ ਦੀ ਲਾਗਤ ਵਾਲਾ ਮਾਡਲ ਪੋਂਡ ...

ਪੂਰੀ ਖ਼ਬਰ »

ਨਹਿਰਾਂ 'ਚ ਪਾਣੀ ਨਾ ਆਉਣ ਕਰਕੇ ਕਿਸਾਨ ਪ੍ਰੇਸ਼ਾਨ

ਸੰਧਵਾਂ, 30 ਅਪ੍ਰੈਲ (ਪ੍ਰੇਮੀ ਸੰਧਵਾਂ) - ਨਹਿਰਾਂ ਵਿਚ ਕਈ ਮਹੀਨਿਆਂ ਤੋਂ ਪਾਣੀ ਨਾ ਆਉਣ ਕਰਕੇ ਨਹਿਰਾਂ 'ਚ ਬੇਸ਼ੁਮਾਰ ਗੰਦਗੀ ਫੈਲੀ ਹੋਈ ਹੈ ਜਿਸ ਦੀ ਅਜੇ ਤੱਕ ਸਫ਼ਾਈ ਨਹੀਂ ਹੋ ਸਕੀ | ਇਸ ਕਾਰਨ ਹੀ ਕਿਸਾਨ ਡਾਢੇ ਪ੍ਰੇਸ਼ਾਨ ਹਨ ਕਿਉਂਕਿ ਖੇਤਾਂ ਵਿਚ ਕਣਕ ਦੇ ਖੜ੍ਹੇ ...

ਪੂਰੀ ਖ਼ਬਰ »

ਅਮਰਜੀਤ ਸਿੰਘ ਨੇ ਨਗਰ ਕੌਂਸਲ ਰਾਹੋਂ ਦੇ ਪ੍ਰਧਾਨ ਵਜੋਂ ਸੰਭਾਲਿਆ ਕਾਰਜ ਭਾਰ

ਰਾਹੋਂ, 30 ਅਪ੍ਰੈਲ (ਬਲਬੀਰ ਸਿੰਘ ਰੂਬੀ)- ਨਗਰ ਕੌਂਸਲ ਰਾਹੋਂ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਅੱਜ ਸਮੂਹ ਕੌਂਸਲਰਾਂ ਦੀ ਮੌਜੂਦਗੀ 'ਚ ਰਸਮੀ ਤੌਰ 'ਤੇ ਨਗਰ ਕੌਂਸਲ ਪ੍ਰਧਾਨ ਵਜੋਂ ਕਾਰਜ ਭਾਰ ਸੰਭਾਲ ਲਿਆ | ਨਗਰ ਕੌਂਸਲ ਦਫ਼ਤਰ ਰਾਹੋਂ ਵਿਖੇ ਪ੍ਰਧਾਨ ਵਜੋਂ ਚਾਰਜ ...

ਪੂਰੀ ਖ਼ਬਰ »

ਮਜ਼ਦੂਰ ਦਿਵਸ 'ਤੇ ਵਿਸ਼ੇਸ਼

ਮਜ਼ਦੂਰ ਜਮਾਤ ਨੂੰ ਮਈ ਦਿਹਾੜੇ 'ਤੇ ਤਿੱਖੇ ਸੰਘਰਸ਼ਾਂ ਦੇ ਪ੍ਰਣ ਕਰਨ ਦਾ ਸੱਦਾ

ਨਵਾਂਸ਼ਹਿਰ, 30 ਅਪ੍ਰੈਲ (ਗੁਰਬਖਸ਼ ਸਿੰਘ ਮਹੇ)- ਦੁਨੀਆ ਭਰ ਦੇ ਕਿਰਤੀ ਲੋਕਾਂ ਦੀ ਮੁਕਤੀ ਦੇ ਸੰਘਰਸ਼ ਦੇ ਸ਼ਾਨਮੱਤੇ ਤੇ ਗੌਰਵਮਈ ਵਿਰਸੇ ਦਾ ਪ੍ਰਤੀਕ ਮਈ ਦਿਵਸ ਦੁਨੀਆ ਦੇ ਕੋਨੇ-ਕੋਨੇ ਵਿਚ ਮਨਾਇਆ ਜਾਂਦਾ ਹੈ | ਅੱਜ ਤੋਂ 127 ਸਾਲ ਪਹਿਲਾਂ 1886 ਵਿਚ ਅਮਰੀਕਾ ਦੇ ਇਲੀਅਨਜ਼ ਪ੍ਰਾਂਤ ਦੇ ਸ਼ਹਿਰ ਸ਼ਿਕਾਗੋ ਤੇ ਕਈ ਹੋਰ ਹਿੱਸਿਆਂ ਵਿਚ ਰਜਵਾੜੇਸ਼ਾਹੀ ਵੱਲੋਂ ਮਜ਼ਦੂਰਾਂ 'ਤੇ ਕੀਤੇ ਜਾ ਰਹੇ ਅੰਨ੍ਹੇ ਸੋਸ਼ਣ ਖ਼ਿਲਾਫ਼ ਮਜ਼ਦੂਰਾਂ ਦੀ ਅਣਖ ਦਾ ਲਾਵਾ ਤਿੱਖੇ ਸੰਘਰਸ਼ ਦੇ ਰੂਪ ਵਿਚ ਫੁੱਟਿਆ ਸੀ | 3 ਮਈ 1886 ਨੂੰ ਮਜ਼ਦੂਰਾਂ ਵੱਲੋਂ ਆਪਣੇ ਹੱਕਾਂ ਲਈ ਕੀਤੀ ਗਈ ਹੜ੍ਹਤਾਲ ਦੌਰਾਨ ਮਜ਼ਦੂਰਾਂ ਦੀ ਕਾਨਫ਼ਰੰਸ ਵਿਚ ਫਰਾਂਸ ਤੇ ਯੂਰਪ ਦੀ ਮਜ਼ਦੂਰ ਲਹਿਰ ਡਰ ਨਾਲ ਬੁਖ਼ਲਾਈ ਰਜਵਾੜਾਸ਼ਾਹੀ ਦਾ ਹੱਥ ਠੋਕਾ ਬਣੀ ਪੁਲਿਸ ਨੇ ਵਹਿਸ਼ੀਆਨਾ ਜ਼ੁਲਮ ਮਜ਼ਦੂਰਾਂ 'ਤੇ ਢਾਹਿਆ | ਪੁਲਿਸ ਦੇ ਅੰਨ੍ਹੇਵਾਹ ਤਸ਼ੱਦਦ ਕਾਰਨ 6 ਮਜ਼ਦੂਰ ਮਾਰੇ ਗਏ ਤੇ ਅਨੇਕਾਂ ਜ਼ਖ਼ਮੀ ਹੋਏ | ਅਗਲੇ ਦਿਨ 4 ਮਈ ਨੂੰ ਇਸ ਦੇ ਰੋਸ ਵਜੋਂ ਸ਼ਿਕਾਗੋ ਸ਼ਹਿਰ ਦੀ 'ਹੇਅ ਮਾਰਕੀਟ' ਵਿਚ ਪੁਰਅਮਨ ਮੁਜ਼ਾਹਰਾ ਕਰ ਰਹੇ ਮਜ਼ਦੂਰਾਂ ਨੂੰ ਖਦੇੜਨ ਲਈ ਸ਼ਰਾਰਤ ਨਾਲ ਕਿਸੇ ਨੇ ਬੰਬ ਸੁੱਟਿਆ | ਇਸ ਨਾਲ ਇੱਕ ਸਿਪਾਹੀ ਦੀ ਮੌਤ ਹੋ ਗਈ, ਇਸ ਮੌਤ ਦਾ ਬਹਾਨਾ ਬਣਾ ਕੇ ਪਹਿਲਾਂ ਤੋਂ ਹੀ ਤਿਆਰ ਪੁਲਿਸ ਤੇ ਫ਼ੌਜ ਨੇ ਮਜ਼ਦੂਰਾਂ ਦੇ ਖ਼ੂਨ ਦੀ ਹੋਲੀ ਖੇਡਦਿਆਂ 4 ਮਜ਼ਦੂਰਾਂ ਨੂੰ ਮਾਰਿਆ ਤੇ ਅਨੇਕਾਂ ਨੂੰ ਜ਼ਖ਼ਮੀ ਕਰ ਦਿੱਤਾ | ਇਸ ਸਮੇਂ ਮਜ਼ਦੂਰ ਸਫ਼ੇਦ ਰੰਗ ਦੇ ਝੰਡੇ ਹੇਠ ਸੰਘਰਸ਼ ਕਰ ਰਹੇ ਸਨ | ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਏ ਇਕ ਜ਼ਖ਼ਮੀ ਬੱਚੇ ਦੀ ਮਜ਼ਦੂਰ ਮਾਂ ਨੇ ਉਸ ਨੂੰ ਬਚਾਉਣ ਲਈ ਸਫ਼ੇਦ ਝੰਡੇ ਵਿਚ ਲਪੇਟ ਦਿੱਤਾ ਪਰ ਬੱਚੇ ਦੇ ਜ਼ਖ਼ਮਾਂ ਦੇ ਖ਼ੂਨ ਦਾ ਵਹਾਓ ਏਨਾ ਸੀ ਕਿ ਸਫ਼ੇਦ ਝੰਡਾ ਸੂਹਾ ਲਾਲ ਹੋ ਗਿਆ | ਇਸ ਤੋਂ ਬਾਅਦ ਕਿਰਤੀਆਂ ਦੇ ਝੰਡੇ ਦਾ ਰੰਗ ਲਾਲ ਸੂਹਾ ਮੰਨਿਆ ਗਿਆ | ਪੁਲਿਸ ਨੇ 8 ਮਜ਼ਦੂਰ ਆਗੂਆਂ 'ਤੇ ਮੁਕੱਦਮੇ ਦਰਜ ਕੀਤੇ ਜਿਨ੍ਹਾਂ 'ਚੋਂ ਅਲਬਰਟ ਪਾਰਸਨਜ਼, ਆਗਸਤ ਸਪਾਈਜ਼, ਮਾਈਕਲ ਸ਼ਾਅਬ, ਸੈਮੂਅਲ ਫੀਲਡਜ਼, ਲੂਈਕਿੰਗ, ਐਡੋਲਫ਼ ਫ਼ਿਸ਼ਰ ਤੇ ਜੋਰਜ਼ ਏਾਗੰਲਜ਼ ਨੂੰ ਫਾਂਸੀ ਅਤੇ 8ਵੇਂ ਆਸਕਰਨੀਵ ਨੂੰ 15 ਸਾਲਾਂ ਦੀ ਉਮਰ ਦੀ ਕੈਦ ਦੀ ਸਜ਼ਾ ਸੁਣਾਈ ਗਈ | ਇਨ੍ਹਾਂ ਨਾਜਾਇਜ਼ ਸਜ਼ਾਵਾਂ ਖ਼ਿਲਾਫ਼ ਲੋਕਾਂ ਦਾ ਰੋਹ ਵਧਦਾ ਵੇਖ ਕੇ ਸੈਮੂਅਲ ਫੀਲਡਜ਼ ਅਤੇ ਮਾਈਕਲ ਸ਼ਾਅਬ ਦੀਆਂ ਸਜ਼ਾਵਾਂ ਉਮਰ ਕੈਦ ਵਿਚ ਬਦਲੀਆਂ ਗਈਆਂ ਜਦਕਿ ਲੂਈਕਿੰਗ ਜੇਲ੍ਹ ਵਿਚ ਸ਼ਹੀਦੀ ਜਾਮ ਪੀ ਗਿਆ | ਪੇਸ਼ ਹਨ ਮਈ ਦਿਵਸ 'ਤੇ ਵੱਖ-ਵੱਖ ਜਥੇਬੰਦੀਆਂ ਨਾਲ ਸਬੰਧਤ ਆਗੂਆਂ ਦੇ ਵਿਚਾਰ:
ਇਫ਼ਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਦਾ ਕਹਿਣਾ ਹੈ ਕਿ ਮਜ਼ਦੂਰ ਜਮਾਤ ਦੀਆਂ ਮੁਸ਼ਕਲਾਂ ਬਹੁਤ ਹਨ ਮਜ਼ਦੂਰ ਜਮਾਤ ਆਪਣੇ ਹਿਤਾਂ ਲਈ ਜਥੇਬੰਦਕ ਸੰਘਰਸ਼ ਕਰ ਰਹੀ ਹੈ | ਸਾਡੇ ਦੇਸ਼ ਵਿਚ ਮਜ਼ਦੂਰਾਂ ਦਾ ਬਹੁਤ ਸਾਰਾ ਹਿੱਸਾ ਅਜਿਹਾ ਵੀ ਹੈ ਜੋ ਜਥੇਬੰਦਕ ਨਹੀਂ ਹੈ | ਕਈਆਂ ਫ਼ੈਕਟਰੀਆਂ ਵਿਚ ਫ਼ੈਕਟਰੀ ਐਕਟ ਤੇ ਲੇਬਰ ਲਾਅ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ | ਮਜ਼ਦੂਰਾਂ ਦੀਆਂ ਕਈ ਜਥੇਬੰਦੀਆਂ ਅੱਤਵਾਦ ਵਿਚ ਧਸੀਆਂ ਹੋਈਆਂ ਹਨ | ਕਈ ਜਥੇਬੰਦੀਆਂ ਦਾ ਕਰੈਕਟਰ ਸਮਝੌਤਾਵਾਦੀ ਹੋ ਗਿਆ ਹੈ | ਅੱਜ ਦੇ ਦਿਨ ਮਜ਼ਦੂਰ ਵਰਗ ਨੂੰ ਇਹ ਕਸਮ ਖਾਣੀ ਚਾਹੀਦੀ ਹੈ ਕਿ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੀਆਂ ਸੜਕਾਂ 'ਤੇ ਡੁੱਲ੍ਹੇ ਮਜ਼ਦੂਰ ਭਰਾਵਾਂ ਦੇ ਖ਼ੂਨ ਦੀ ਲਾਜ ਰੱਖੀ ਜਾਵੇਗੀ ਤੇ ਮਜ਼ਦੂਰ ਸੰਘਰਸ਼ਾਂ ਦੀ ਮਿਸਾਲ ਜਗਦੀ ਰੱਖਾਂਗੇ |
ਟਰੇਡ ਯੂਨੀਅਨ ਨੈਸ਼ਨਲ ਲੇਬਰ ਆਰਗੇਨਾਈਜ਼ੇਸ਼ਨ ਦੇ ਮੁਖੀ ਬਲਦੇਵ ਭਾਰਤੀ ਨੇ ਮਈ ਦਿਵਸ ਦੀ ਪੂਰਵ ਸੰਧਿਆ ਦੇ ਮੌਕੇ 'ਤੇ ਕਿਹਾ ਕਿ ਇਤਿਹਾਸਕ ਤੱਥਾਂ ਦੇ ਆਧਾਰ 'ਤੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਵਜੋਂ ਉਨ੍ਹਾਂ ਦੀ ਸੋਚ ਨੂੰ ਅਮਲੀ ਜਾਮਾਂ ਪਹਿਨਾਉਣ ਦੀ ਬੇਹੱਦ ਲੋੜ ਹੈ | ਉਨ੍ਹਾਂ ਕਿਹਾ ਕਿ ਉਸ ਸਮੇਂ 4 ਮਜ਼ਦੂਰ ਯੋਧਿਆਂ ਨੂੰ 11 ਨਵੰਬਰ 1887 ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ | ਫਾਂਸੀ ਦਾ ਰੱਸਾ ਚੁੰਮਣ ਸਮੇਂ ਆਗਸਤ ਸਪਾਈਜ਼ ਨੇ ਕਿਹਾ ਕਿ 'ਇੱਕ ਸਮਾਂ ਆਵੇਗਾ ਜਦੋਂ ਸਾਡੀ ਚੁੱਪ ਸਾਡੇ ਸ਼ਬਦਾਂ ਨਾਲੋਂ ਜ਼ਿਆਦਾ ਬੋਲੇਗੀ' | ਸ਼ਹੀਦਾਂ ਦੀ ਇਸ ਸ਼ਹਾਦਤ ਨੇ ਪੂਰੀ ਦੁਨੀਆ ਨੂੰ ਹਲੂਣਿਆਂ ਤੇ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ | 1889 ਵਿਚ ਪੈਰਿਸ ਵਿਖੇ ਹੋਈ ਅੰਤਰਰਾਸ਼ਟਰੀ ਵਰਕਿੰਗ ਮੈਨਜ਼ ਐਸੋਸੀਏਸ਼ਨ ਦੀ ਕਾਂਗਰਸ ਵਿਚ ਫ਼ੈਸਲਾ ਕੀਤਾ ਗਿਆ ਕਿ ਅਗਲੇ ਸਾਲ 1890 ਨੂੰ ਹਰ ਸਾਲ ਪਹਿਲੀ ਮਈ ਦੇ ਦਿਨ ਨੂੰ ਮਜ਼ਦੂਰ ਸੰਘਰਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦੇਣ ਲਈ ਕਿਰਤੀਆਂ ਦੇ ਇਨਕਲਾਬੀ ਦਿਹਾੜੇ ਵਜੋਂ ਮਨਾਇਆ ਜਾਇਆ ਕਰੇਗਾ |
ਜਸਬੀਰ ਦੀਪ ਸੂਬਾ ਕਮੇਟੀ ਮੈਂਬਰ ਜਮਹੂਰੀ ਅਧਿਕਾਰ ਸਭਾ ਪੰਜਾਬ ਦਾ ਕਹਿਣਾ ਹੈ ਕਿ ਅੱਜ ਮਜ਼ਦੂਰ ਜਮਾਤ ਨੂੰ ਚੁਨੌਤੀਆਂ ਦੇ ਬਾਵਜੂਦ ਆਪਣੀ ਮੁਕਤੀ ਲਈ ਤਿੱਖੇ ਸੰਘਰਸ਼ਾਂ ਦਾ ਪ੍ਰਣ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੀ ਆੜ ਹੇਠ ਮਜ਼ਦੂਰਾਂ ਉੱਪਰ ਕੀਤੇ ਜਾ ਰਹੇ ਦਮਨਕਾਰੀ ਹਮਲਿਆਂ ਅਤੇ ਬੇਲੋੜੀਆਂ ਪਾਬੰਦੀਆਂ ਵਿਰੁੱਧ ਉੱਠ ਖੜ੍ਹੇ ਹੋਣ ਦੀ ਲੋੜ ਹੈ | ਹਾਲਾਤ ਦਾ ਫ਼ਾਇਦਾ ਲੈਂਦਿਆਂ ਸਰਕਾਰ ਬਹੁਕੌਮੀ ਕਾਰਪੋਰੇਸ਼ਨਾਂ ਦੇ ਹੱਕ ਵਿਚ ਭੁਗਤਣ ਲਈ ਮਜ਼ਦੂਰਾਂ ਦੇ ਕੰਮ ਦੇ ਘੰਟੇ ਵਧਾ ਰਹੀ ਹੈ | ਕਰੀਬ 135 ਵਰ੍ਹੇ ਪਹਿਲਾਂ ਮਜ਼ਦੂਰ ਵਰਗ ਨੇ 12-14 ਘੰਟੇ ਦੀ ਥਾਂ ਦਿਹਾੜੀ 8 ਘੰਟੇ ਦੀ ਕਰਨ ਦੀ ਮੰਗ ਨੂੰ ਲੈ ਕੇ ਆਪਣੀਆਂ ਜਾਨਾਂ ਦੀ ਕੁਰਬਾਨੀ ਦਿੱਤੀ ਅਤੇ ਇਹ ਮੰਗ ਮਨਵਾਈ ਜੋ ਦੁਨੀਆ ਭਰ ਵਿਚ ਲਾਗੂ ਹੈ ਪਰ ਮੋਦੀ ਸਰਕਾਰ ਨੇ ਕਿਰਤ ਕਾਨੂੰਨਾਂ ਵਿਚ ਸੋਧਾਂ ਦੇ ਨਾਂਅ ਹੇਠ 12 ਘੰਟੇ ਦੀ ਦਿਹਾੜੀ ਕਰ ਦਿੱਤੀ ਹੈ | ਦਲੀਲ ਇਹ ਦਿੱਤੀ ਗਈ ਹੈ ਕਿ ਕੋਰੋਨਾ ਦੇ ਕਾਰਨ ਸਨਅਤਕਾਰਾਂ ਨੂੰ ਕਾਫ਼ੀ ਘਾਟਾ ਪਿਆ ਹੈ | ਕਿਰਤ ਕਾਨੂੰਨਾਂ ਵਿਚ ਮਜ਼ਦੂਰ ਵਿਰੋਧੀ ਸੋਧਾਂ ਕੀਤੀਆਂ ਗਈਆਂ ਹਨ | ਉਨ੍ਹਾਂ ਨੇ ਮੰਗ ਕੀਤੀ ਕਿ ਘਰੇਲੂ ਪੈਦਾਵਾਰ ਦਾ 10 ਫ਼ੀਸਦੀ ਲੋਕਾਂ ਦੀ ਸਹਾਇਤਾ ਲਈ ਜਾਰੀ ਕੀਤਾ ਜਾਵੇ, ਛਾਂਟੀਆਂ ਬੰਦ ਕੀਤੀਆਂ ਜਾਣ, ਮਹਾਂਮਾਰੀ ਕਾਨੂੰਨ ਦੀ ਦੁਰਵਰਤੋਂ ਬੰਦ ਕੀਤੀ ਜਾਵੇ |
ਭੱਠਾ ਵਰਕਰਜ਼ ਯੂਨੀਅਨ ਦੇ ਆਗੂ ਗੁਰਦਿਆਲ ਰੱਕੜ ਨੇ ਕਿਹਾ ਕਿ ਸਭ ਤੋਂ ਪਹਿਲਾਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਪ੍ਰਨਾਮ ਹੈ ਤੇ ਇਸ ਲਾ ਮਿਸਾਲ ਕੁਰਬਾਨੀ ਤੋਂ ਉਪਰੰਤ ਭਾਵੇਂ ਕਿਰਤੀਆ ਨੂੰ ਹੱਕੀ ਮੰਗ ਦੀ ਭਾਵੇਂ ਪ੍ਰਾਪਤੀ ਹੋਈ ਹੈ ਪਰ ਹਾਲੇ ਵੀ ਬਹੁਤ ਸਾਰੀਆਂ ਹੱਕੀ ਮੰਗਾਂ ਠੰਢੇ ਬਸਤੇ ਵਿਚ ਹਨ | ਠੇਕੇਦਾਰ ਹਾਲੇ ਵੀ ਇਸ ਵਰਗ ਦਾ ਭਾਰੀ ਸੋਸ਼ਣ ਕਰ ਰਹੇ ਹਨ, ਇਸ ਲਈ ਸਾਰੇ ਕਿਰਤੀਆਂ ਨੂੰ ਇਕ ਪਲੇਟ ਫਾਰਮ 'ਤੇ ਇਕੱਤਰ ਹੋ ਕੇ ਆਵਾਜ਼ ਬੁਲੰਦ ਕਰਨ ਦੀ ਲੋੜ ਹੈ |
ਭੱਠਾ ਵਰਕਰਜ਼ ਯੂਨੀਅਨ ਦੇ ਸੂਬਾ ਆਗੂ ਅਵਤਾਰ ਸਿੰਘ ਤਾਰੀ ਨੇ ਕਿਹਾ ਕਿ ਸ਼ਿਕਾਗੋ ਦੇ ਸ਼ਹੀਦਾਂ ਦੀਆ ਕੁਰਬਾਨੀਆਂ ਉਪਰੰਤ ਮਜ਼ਦੂਰ ਵਰਗ ਨੂੰ ਅੱਠ ਘੰਟੇ ਦਿਹਾੜੀ ਦਾ ਸਮਾਂ ਨਿਯਤ ਹੋਇਆ ਸੀ ਅਤੇ ਜਥੇ ਇਸ ਲਈ ਜਥੇਬੰਦ ਹੋਣ ਦਾ ਅਧਿਕਾਰ ਵੀ ਹਾਸਲ ਹੋਇਆ ਪਰ ਮੌਜੂਦਾ ਦੌਰ 'ਚ ਖੂਨ ਪਸੀਨਾ ਇਕ ਕਰਨ ਉਪਰੰਤ ਹਾਲੇ ਵੀ ਇਹ ਵਰਗ ਆਪਣੇ ਮਿਹਨਤਾਨੇ ਦੀ ਪ੍ਰਾਪਤੀ ਲਈ ਜੱਦੋ ਜ਼ਹਿਰ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਅੱਜ ਜਰੂਰਤ ਹੈ

ਖ਼ਬਰ ਸ਼ੇਅਰ ਕਰੋ

 

ਪੰਜਾਬ ਪੁਲਿਸ ਪੈਨਸ਼ਨਰਜ਼ ਯੂਨੀਅਨ ਦੀ ਮੀਟਿੰਗ ਮੁਲਤਵੀ

ਮੱਲਪੁਰ ਅੜਕਾਂ, 30 ਅਪ੍ਰੈਲ (ਮਨਜੀਤ ਸਿੰਘ ਜੱਬੋਵਾਲ) - ਪੰਜਾਬ ਪੁਲਿਸ ਪੈਨਸ਼ਨਰਜ਼ ਯੂਨੀਅਨ ਵਲੋਂ ਹਰ ਮਹੀਨੇ ਦੇ ਪਹਿਲੇ ਸੋਮਵਾਰ ਕੀਤੀ ਜਾਂਦੀ ਮੀਟਿੰਗ ਇਸ ਵਾਰ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ 3 ਮਈ ਨੂੰ ਹੋਣ ਵਾਲੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ...

ਪੂਰੀ ਖ਼ਬਰ »

ਐਫ. ਸੀ. ਆਈ. ਵਲੋਂ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਨਾ ਪਾਉਣ 'ਤੇ ਰੋਸ

ਮਕੁੰਦਪੁਰ, 30 ਅਪ੍ਰੈਲ (ਦੇਸ ਰਾਜ ਬੰਗਾ) - ਪਿੰਡ ਹਕੀਮਪੁਰ ਵਿਖੇ ਦਾਣਾ ਮੰਡੀ ਵਿਚ ਇਕੱਠੇ ਹੋਏ ਕਿਸਾਨਾਂ ਨੇ ਕੇਂਦਰ ਦੀ ਖ੍ਰੀਦ ਏਜੰਸੀ ਐਫ਼. ਸੀ. ਆਈ ਖਿਲਾਫ਼ ਰੋਸ ਜਾਹਰ ਕਰਦਿਆਂ ਕਿਹਾ ਕਿ ਕੇਂਦਰ ਵਲੋਂ ਕਿਸਾਨਾਂ ਦੇ ਖਾਤਿਆਂ ਵਿਚ ਖ੍ਰੀਦ ਉਪਰੰਤ 48 ਘੰਟਿਆਂ ਦੇ ...

ਪੂਰੀ ਖ਼ਬਰ »

ਜਥੇਦਾਰ ਸਰੂਪ ਸਿੰਘ ਮੌਜੋਵਾਲ ਮਜਾਰਾ ਨਹੀਂ ਰਹੇ

ਭੱਦੀ, 30 ਅਪ੍ਰੈਲ (ਨਰੇਸ਼ ਧੌਲ)- ਅਕਾਲੀ ਆਗੂ ਸਵ: ਸੀਤਲ ਸਿੰਘ ਪਿੰਡ ਮੌਜੋਵਾਲ ਮਜਾਰਾ ਦੇ ਪਿਤਾ ਜਥੇਦਾਰ ਸਰੂਪ ਸਿੰਘ ਜੋ ਬੀਤੇ ਦਿਨ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾ ਵਿਚ ਜਾ ਬਿਰਾਜੇ, ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਮੌਜੋਵਾਲ ...

ਪੂਰੀ ਖ਼ਬਰ »

ਰਸਮਾਂ ਅਨੁਸਾਰ ਸਾਈਾ ਤਰਸੇਮ ਲਾਲ ਦੀ 6ਵੇਂ ਦਿਨ ਹੋਈ ਅੰਤਿਮ ਕਿਰਿਆ

ਸਾਹਲੋਂ, 30 ਅਪ੍ਰੈਲ (ਜਰਨੈਲ ਸਿੰਘ ਨਿੱਘ੍ਹਾ)- ਪਿੰਡ ਕਰਿਆਮ ਵਿਖੇ ਬਾਬਾ ਹਬੀਬ ਸ਼ਾਹ ਘੋੜੇ ਵਾਲੀ ਸਰਕਾਰ ਦੇ ਧਾਰਮਿਕ ਅਸਥਾਨ 'ਤੇ ਸੇਵਾ ਕਰਦੇ ਮੱਲਪੁਰ ਅੜ੍ਹਕਾਂ ਵਾਸੀ ਸਾਈਾ ਤਰਸੇਮ ਲਾਲ ਦੀ ਬੀਤੇ ਦਿਨੀਂ ਸੰਖੇਪ ਬਿਮਾਰੀ ਪਿੱਛੋਂ ਮੌਤ ਹੋ ਗਈ ਸੀ ਜਿਸ ਦੀ ਅੰਤਿਮ ...

ਪੂਰੀ ਖ਼ਬਰ »

ਅਰਸ਼ਦੀਪ ਸਿੰਘ ਫ਼ੌਜੀ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

ਰੈਲਮਾਜਰਾ/ਕਾਠਗੜ੍ਹ, 30 ਅਪ੍ਰੈਲ (ਸੁਭਾਸ਼ ਟੌਂਸਾ, ਬਲਦੇਵ ਸਿੰਘ ਪਨੇਸਰ)- ਪਿੰਡ ਮਾਜਰਾ ਜੱਟਾਂ ਦੇ ਨੌਜਵਾਨ ਅਰਸ਼ਦੀਪ ਸਿੰਘ (22) ਪੱੁਤਰ ਮਲਕੀਤ ਸਿੰਘ ਮਾਨ ਜਿਸ ਦੀ ਪਿਛਲੇ ਦਿਨੀਂ ਫ਼ੌਜ ਵਿਚ ਡਿਊਟੀ ਦੌਰਾਨ ਜੰਮੂ ਵਿਖੇ ਮੌਤ ਹੋ ਗਈ ਸੀ, ਨਮਿਤ ਅੱਜ ਸਿੰਘ ਸਭਾ ...

ਪੂਰੀ ਖ਼ਬਰ »

ਮਾਤਾ ਸਤਵੰਤ ਕੌਰ ਲਧਾਣਾ ਉੱਚਾ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ

ਬੰਗਾ, 30 ਅਪ੍ਰੈਲ (ਕਰਮ ਲਧਾਣਾ) - ਪੰਚਾਇਤ ਯੂਨੀਅਨ ਦੇ ਸੂਬਾਈ ਆਗੂ ਭੁਪਿੰਦਰ ਸਿੰਘ ਗਹੂੰਣੀਆ, ਅਜਮੇਰ ਸਿੰਘ ਯੂ.ਕੇ., ਜਤਿੰਦਰ ਸਿੰਘ ਗਹੂੰਣੀਆ ਅਤੇ ਜਸਵਿੰਦਰ ਕੌਰ ਕੈਨੇਡਾ ਦੇ ਮਾਤਾ ਜੀ ਬੀਬੀ ਸਤਵੰਤ ਕੌਰ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੰਦਿਆਂ ਪਿੰਡ ...

ਪੂਰੀ ਖ਼ਬਰ »

ਬਲਾਕ ਮੁਕੰਦਪੁਰ ਤੇ ਬਹਿਰਾਮ ਦੇ ਮੈਡੀਕਲ ਪ੍ਰੈਕਟੀਸ਼ਨਰਾਂ ਵਲੋਂ ਮਹੀਨਾਵਾਰ ਕੀਤੀ ਜਾਣ ਵਾਲੀ ਅੱਜ ਦੀ ਮੀਟਿੰਗ ਮੁਲਤਵੀ

ਔੜ/ਝਿੰਗੜਾਂ, 30 ਐਪਰ (ਕੁਲਦੀਪ ਸਿੰਘ ਝਿੰਗੜ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਇਕਾਈ ਮੁਕੰਦਪੁਰ ਤੇ ਬਲਾਕ ਬਹਿਰਾਮ ਦੇ ਅਹੁਦੇਦਾਰਾਂ ਦੀ ਮੀਟਿੰਗ ਸਤਨਾਮ ਬੰਗਾ ਦੇ ਕਲੀਨਿਕ ਪਿੰਡ ਝਿੰਗੜਾਂ ਵਿਖੇ ਬਲਾਕ ਪ੍ਰਧਾਨ ਵਿਜੇ ਕੁਮਾਰ ਗੁਰੂ ਤੇ ਬਹਿਰਾਮ ...

ਪੂਰੀ ਖ਼ਬਰ »

ਚੱਕ-ਬਿਲਗਾਂ 'ਚ ਨਸ਼ਾ ਮੁਕਤ ਅਭਿਆਨ ਤਹਿਤ ਜਾਗਰੂਕਤਾ ਕੈਂਪ

ਬਹਿਰਾਮ, 30 ਅਪ੍ਰੈਲ (ਨਛੱਤਰ ਸਿੰਘ ਬਹਿਰਾਮ) - ਚੱਕ-ਬਿਲਗਾਂ 'ਚ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਏ.ਐਸ.ਆਈ ਹੁਸਨ ਲਾਲ ਇੰਚਾਰਜ ਜ਼ਿਲ੍ਹਾ ਟ੍ਰੈਫਿਕ ਐਜੂਕੇਸ਼ਨ ਸੈੱਲ ਦੀ ਅਗਵਾਈ ਵਿਚ ਜਾਗਰੂਕਤਾ ਕੈਂਪ ਲਗਾਇਆ ਗਿਆ | ਉਨ੍ਹਾਂ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ ...

ਪੂਰੀ ਖ਼ਬਰ »

ਸੰਧੂ ਇੰਸਟੀਚਿਊਟ ਆਫ਼ ਨਰਸਿੰਗ ਦੇ ਬੀ.ਐੱਸ.ਸੀ. ਨਰਸਿੰਗ ਭਾਗ ਦੂਜੇ ਦਾ ਨਤੀਜਾ ਸ਼ਾਨਦਾਰ ਰਿਹਾ

ਨਵਾਂਸ਼ਹਿਰ, 30 ਅਪ੍ਰੈਲ (ਗੁਰਬਖਸ਼ ਸਿੰਘ ਮਹੇ)- ਸੰਧੂ ਇੰਸਟੀਚਿਊਟ ਆਫ਼ ਨਰਸਿੰਗ ਮਹਾਲੋਂ ਨਵਾਂਸ਼ਹਿਰ ਦਾ ਬੀ.ਐੱਸ.ਸੀ. ਨਰਸਿੰਗ ਭਾਗ ਦੂਜੇ ਦਾ ਨਤੀਜਾ ਸ਼ਾਨਦਾਰ ਰਿਹਾ | ਇਹ ਜਾਣਕਾਰੀ ਇੰਸਟੀਚਿਊਟ ਦੇ ਪਿ੍ੰ: ਜੀ.ਅਮੂਥਾ ਨੇ ਦਿੱਤੀ | ਉਨ੍ਹਾਂ ਦੱਸਿਆ ਕਿ ਕਾਲਜ 'ਚੋਂ ...

ਪੂਰੀ ਖ਼ਬਰ »

ਸ਼ਰਾਬ ਦੇ ਠੇਕੇਦਾਰਾਂ ਨੂੰ ਠੇਕੇ ਸਮੇਂ ਸਿਰ ਬੰਦ ਕਰਨ ਦੀ ਸਖ਼ਤ ਤਾੜਨਾ

ਪੋਜੇਵਾਲ ਸਰਾਂ, 30 ਅਪ੍ਰੈਲ (ਰਮਨ ਭਾਟੀਆ)- ਕੋਰੋਨਾ ਮਹਾਂਮਾਰੀ ਸਬੰਧੀ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜ਼ਿਲ੍ਹੇ ਅੰਦਰ ਸ਼ਾਮ 5 ਵਜੇ ਜ਼ਰੂਰੀ ਸਮਾਨ ਤੋਂ ਬਿਨਾਂ ਬਾਕੀ ਦੁਕਾਨਾਂ ਬੰਦ ਕਰਨ ਤੇ ਰਾਤ 8 ਤੋਂ ਸਵੇਰੇ 5 ਤੱਕ ਦੇ ਕਰਫ਼ਿਊ ਸਨਿਚਰਵਾਰ ਐਤਵਾਰ ਦੇ ਲਾਕਡਾਊਨ ...

ਪੂਰੀ ਖ਼ਬਰ »

ਅਕਾਲੀ ਦਲ ਦੀ ਮਜ਼ਬੂਤੀ ਲਈ ਯੂਥ ਵਿੰਗ ਪਿੰਡ ਪੱਧਰੀ ਕਮੇਟੀਆਂ ਦਾ ਗਠਨ ਕਰੇਗਾ-ਥਿਆੜਾ

ਮਜਾਰੀ/ਸਾਹਿਬਾ, 30 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ)- ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਸ਼ਹੀਦ ਭਗਤ ਸਿੰਘ ਨਗਰ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਥਿਆੜਾ ਨੇ ਕਸਬਾ ਮਜਾਰੀ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਦਿਹਾਤੀ ਇਲਾਕਾ ਸ਼੍ਰੋਮਣੀ ਅਕਾਲੀ ਦਲ ਦਾ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਦੀ ਵਿਗੜਦੀ ਸਥਿਤੀ ਨੂੰ ਦੇਖਦਿਆਂ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਪਿੰਡਾਂ ਅੰਦਰ ਸਰਗਰਮੀਆਂ ਤੇਜ਼

ਸੜੋਆ, 30 ਅਪ੍ਰੈਲ (ਨਾਨੋਵਾਲੀਆ)- ਸਿਵਲ ਹਸਪਤਾਲ ਸੜੋਆ ਵਲੋਂ ਡਾ: ਗੁਰਿੰਦਰਜੀਤ ਸਿੰਘ ਸੀਨੀਅਰ ਮੈਡੀਕਲ ਅਫਸਰ ਸੜੋਆ ਦੀ ਅਗਵਾਈ ਵਿਚ ਗਠਨ ਟੀਮਾਂ ਵਲੋਂ ਕੋਰੋਨਾ ਮਹਾਂਮਾਰੀ ਦੀ ਵਿਗੜੀ ਦੀ ਸਥਿਤੀ ਨੂੰ ਦੇਖਦਿਆਂ ਪਿੰਡਾਂ ਅੰਦਰ ਵੈਕਸੀਨ ਲਗਾਉਣ ਵਾਲੀਆ ਟੀਮਾਂ ਦੀ ...

ਪੂਰੀ ਖ਼ਬਰ »

ਮੰਡੀਆਂ 'ਚ ਹੁਣ ਤੱਕ ਪੁੱਜੀ ਸਾਰੀ 2,23,700 ਮੀਟਿ੍ਕ ਟਨ ਕਣਕ ਦੀ ਖ਼ਰੀਦ

ਨਵਾਂਸ਼ਹਿਰ, 30 ਅਪ੍ਰੈਲ (ਗੁਰਬਖਸ਼ ਸਿੰਘ ਮਹੇ)- ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਹੁਣ ਤੱਕ ਪੁੱਜੀ ਸਾਰੀ 2,23,700 ਮੀਟਿ੍ਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ: ਸ਼ੇਨਾ ਅਗਰਵਾਲ ਨੇ ਦੱਸਿਆ ਕਿ ...

ਪੂਰੀ ਖ਼ਬਰ »

ਲਾਦੀਆਂ 'ਚ ਅੱਜ ਨਿਹੰਗ ਸਿੰਘਾਂ ਵਲੋਂ ਕੱਢਿਆ ਜਾਵੇਗਾ ਮਹੱਲਾ

ਕਟਾਰੀਆਂ, 30 ਅਪ੍ਰੈਲ (ਨਵਜੋਤ ਸਿੰਘ ਜੱਖੂ) - ਬਲਾਕ ਬੰਗਾ ਦੇ ਪਿੰਡ ਲਾਦੀਆਂ ਵਿਖੇ ਨਿਹੰਗ ਸਿੰਘ ਤਰਨਾ ਦਲ ਵਲੋਂ 1 ਮਈ ਨੂੰ ਮਹੱਲਾ ਕੱਢਿਆ ਜਾਵੇਗਾ | ਜਾਣਕਾਰੀ ਦਿੰਦੇ ਹੋਏ ਜਥੇਦਾਰ ਸਵਰਨ ਸਿੰਘ ਲਾਦੀਆਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਰਨਾ ਦਲ ਨਿਹੰਗ ...

ਪੂਰੀ ਖ਼ਬਰ »

ਆਦਿ ਧਰਮ ਮਿਸ਼ਨ ਵਲੋਂ ਬਿਹਾਰ ਦੇ ਜ਼ਿਲ੍ਹਾ ਬਾਂਕਾ 'ਚ ਬਾਬੂ ਮੰਗੂਰਾਮ ਮੁੱਗੋਵਾਲੀਆ ਕੋਚਿੰਗ ਸਕੂਲ ਖੋਲ੍ਹਣ ਲਈ ਵਿਚਾਰਾਂ

ਸੜੋਆ, 30 ਅਪ੍ਰੈਲ (ਨਾਨੋਵਾਲੀਆ)- ਆਦਿ ਧਰਮ ਮਿਸ਼ਨ ਦੇ ਬਾਨੀ ਬਾਬੂ ਮੰਗੂਰਾਮ ਮੁੱਗੋਵਾਲੀਆ ਦੀ ਵਿਚਾਰ ਧਾਰਾ ਨੂੰ ਲੈ ਕੇ ਆਦਿਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਦੀ ਅਗਵਾਈ 'ਚ ਵਫ਼ਦ ਬਿਹਾਰ ਰਾਜ ਦੇ ਜ਼ਿਲ੍ਹਾ ਬਾਂਕਾਂ 'ਚ ਪੈਂਦੇ ਪਿੰਡ ਦੁਮਹਾਣ ...

ਪੂਰੀ ਖ਼ਬਰ »

ਬੇਟ ਇਲਾਕੇ ਦਾ ਛੋਟਾ ਪਰ ਵਿਕਸਤ ਪਿੰਡ ਖੜਕੂਵਾਲ

ਲਖਵੀਰ ਸਿੰਘ ਖੁਰਦ 9463677812 ਉੜਾਪੜ/ਲਸਾੜਾ - ਪਿੰਡ ਖੜਕੂਵਾਲ ਬਲਾਕ ਔੜ ਦੇ ਬੇਟ ਇਲਾਕੇ ਦਾ ਅਤੇ ਰਾਹੋਂ-ਮੱਤੇਵਾਲ ਸੜਕ ਦੇ ਲਹਿੰਦੇ ਪਾਸੇ ਵਸਿਆ ਹੋਇਆ ਛੋਟਾ ਜਿਹਾ ਪਿੰਡ ਹੈ ਜੋ ਔੜ ਕਸਬਾ ਤੋਂ ਕੋਈ 7 ਕੁੁ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ | ਭਾਵੇਂ ਅਬਾਦੀ ਪੱਖੋਂ ਕੋਈ ...

ਪੂਰੀ ਖ਼ਬਰ »

ਸਾਹਿਬਾ ਤੇ ਬਕਾਪੁਰ ਮੰਡੀ 'ਚ ਐਫ.ਸੀ.ਆਈ. ਨੇ ਹੋਰ ਕਣਕ ਖ਼ਰੀਦਣ ਤੋਂ ਕੀਤਾ ਇਨਕਾਰ

ਮਜਾਰੀ/ਸਾਹਿਬਾ, 30 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ)- ਬਕਾਪੁਰ ਤੇ ਸਾਹਿਬਾ ਮੰਡੀ 'ਚ ਕੇਂਦਰ ਦੀ ਐਫ.ਸੀ.ਆਈ. ਖਰੀਦ ਏਜੰਸੀ ਵਲੋਂ ਹੋਰ ਕਣਕ ਖ਼ਰੀਦਣ ਤੋਂ ਇਨਕਾਰ ਕਰਨ ਤੇ ਆੜ੍ਹਤੀ ਤੇ ਕਿਸਾਨ ਪ੍ਰੇਸ਼ਾਨ ਹੋ ਰਹੇ ਹਨ | ਇਸ ਬਾਰੇ ਬਕਾਪੁਰ ਤੇ ਸਾਹਿਬਾ ਮੰਡੀਆਂ ਦੇ ...

ਪੂਰੀ ਖ਼ਬਰ »

ਮਹਾਨ ਤਪੱਸਵੀ ਤੇ ਦਰਵੇਸ਼ ਸੰਤ ਮਹਾਂਪੁਰਸ਼ ਹਨ ਸਵਾਮੀ ਦਾਸਾ ਨੰਦ ਭੂਰੀ ਵਾਲੇ-ਸਵਾਮੀ ਪ੍ਰਕਾਸ਼ਾ ਨੰਦ

ਭੱਦੀ, 30 ਅਪ੍ਰੈਲ (ਨਰੇਸ਼ ਧੌਲ)- ਪਿਛਲੇ ਕੁਝ ਦਿਨਾਂ ਤੋਂ ਸਵਾਮੀ ਦਾਸਾ ਨੰਦ ਭੂਰੀ ਵਾਲਿਆਂ ਦੀ ਸਿਹਤ ਖ਼ਰਾਬ ਹੋਣ ਕਾਰਨ ਬਹੁ ਗਿਣਤੀ ਸੰਤ ਮਹਾਂ ਪੁਰਸ਼ ਅਤੇ ਸੰਗਤ ਉਨ੍ਹਾਂ ਦੀ ਤਬੀਅਤ ਦਾ ਪਤਾ ਲੈਣ ਲਈ ਅਨੁਭਵ ਧਾਮ ਨਾਨੋਵਾਲ ਵਿਖੇ ਪਹੰੁਚ ਰਹੇ ਹਨ | ਇਸੇ ਲੜੀ ਤਹਿਤ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX