ਤਾਜਾ ਖ਼ਬਰਾਂ


ਬਠਿੰਡਾ 'ਚ ਗੈਸ ਪਾਈਪ ਫਟਣ ਕਾਰਨ ਧਮਾਕਾ, ਜਾਨੀ ਨੁਕਸਾਨ ਤੋਂ ਬਚਾਅ
. . .  1 minute ago
ਬਠਿੰਡਾ, 24 ਜੂਨ (ਅੰਮ੍ਰਿਤਪਾਲ ਸਿੰਘ ਵਲਾਣ) - ਅੱਜ ਸਵੇਰੇ ਬਠਿੰਡਾ ਦੇ ਨਾਰਥ ਅਸਟੇਟ ਸਥਿਤ ਇਕ ਕੋਠੀ 'ਚ ਗੈਸ ਪਾਈਪ ਫਟਣ ਕਾਰਨ ਜ਼ੋਰਦਾਰ ਧਮਾਕਾ ਹੋ ਗਿਆ। ਜਿਸ ਕਾਰਨ...
ਅਪਰਬਾਰੀ ਦੋਆਬ ਨਹਿਰ 'ਚ ਪਿਆ ਪਾੜ, ਵਿਭਾਗ ਆਰਜ਼ੀ ਤੌਰ 'ਤੇ ਬੰਦ ਕਰਨ ਦੀਆਂ ਕੋਸ਼ਿਸ਼ਾਂ 'ਚ
. . .  57 minutes ago
ਮਾਧੋਪੁਰ, 24 ਜੂਨ (ਨਰੇਸ਼ ਮਹਿਰਾ) - ਮਾਧੋਪੁਰ ਵਿਖੇ ਰਾਵੀ ਦਰਿਆ 'ਚੋਂ ਨਿਕਲਦੀਆਂ ਦੋ ਨਹਿਰਾਂ ਐਮ.ਬੀ. ਲਿੰਕ ਅਤੇ ਅਪਰਬਾਰੀ ਦੋਆਬ ਨਹਿਰ ਪਾਵਰ ਹਾਊਸ ਵਿਚ ਮਾਧੋਪੁਰ ਤੋਂ ਕੁਝ ਦੂਰ ਪਿੰਡ ਸ਼ਹਿਰ ਗੁੱਲੀਆਂ ਸੈਕਟਰ ਨੇੜੇ ਨਹਿਰ 'ਚ ਪਾੜ ਪੈ ਗਿਆ। ਵਿਭਾਗ ਨੂੰ ਜਿਵੇਂ ਹੀ ਇਸ ਦੀ ਸੂਚਨਾ ਮਿਲੀ ਤਾਂ ਵਿਭਾਗ...
ਜੰਮੂ ਕਸ਼ਮੀਰ ਦੇ ਨੇਤਾਵਾਂ ਦੇ ਨਾਲ ਅੱਜ ਦਿੱਲੀ ਵਿਚ ਮੁਲਾਕਾਤ ਕਰਨਗੇ ਮੋਦੀ
. . .  about 1 hour ago
ਸ੍ਰੀਨਗਰ, 24 ਜੂਨ - ਜੰਮੂ ਕਸ਼ਮੀਰ ਨੂੰ ਲੈ ਕੇ ਅੱਜ ਕਾਫੀ ਅਹਿਮ ਦਿਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਅੱਜ ਬੈਠਕ ਹੋਵੇਗੀ। ਜਿਸ ਵਿਚ ਜੰਮੂ ਕਸ਼ਮੀਰ ਦੇ ਸਿਆਸੀ ਭਵਿੱਖ 'ਤੇ ਗੱਲਬਾਤ...
ਅੱਜ ਦਾ ਵਿਚਾਰ
. . .  about 1 hour ago
ਚੰਡੀਗੜ੍ਹ ਵਿਚ ਰਹੇਗਾ ਹੁਣ ਰਾਤ ਦਾ ਕਰਫਿਊ 11 ਵਜੇ ਤੋਂ ਸਵੇਰੇ 5 ਵਜੇ ਤੱਕ
. . .  1 day ago
ਕੁਝ ਦਿਨੀਂ ਤੋਂ ਲਾਪਤਾ ਨੌਜਵਾਨ ਦੀ ਲਾਸ਼ ਨਹਿਰ ’ਚੋਂ ਮਿਲੀ
. . .  1 day ago
ਬੁਢਲਾਡਾ , 23 ਜੂਨ (ਸਵਰਨ ਸਿੰਘ ਰਾਹੀ/ ਸੁਨੀਲ ਮਨਚੰਦਾ)- ਪਿਛਲੇ ਕੁਝ ਦਿਨੀਂ ਤੋਂ ਲਾਪਤਾ ਸਥਾਨਕ ਸ਼ਹਿਰ ਦੇ ਨੌਜਵਾਨ ਦੀ ਲਾਸ਼ ਅੱਜ ਟੋਹਾਣਾ-ਫਤਿਆਬਾਦ ਨਹਿਰ ’ਚੋਂ ਮਿਲਣ ਦੀ ਖ਼ਬਰ ਹੈ।ਥਾਣਾ ਸ਼ਹਿਰੀ ਬੁਢਲਾਡਾ ਮੁਖੀ ...
ਵਰਲਡ ਟੈਸਟ ਚੈਂਪੀਅਨਸ਼ਿਪ ਫਾਈਨਲ - ਟੀਮ ਇੰਡੀਆ 170 ਦੌੜਾਂ 'ਤੇ ਆਊਟ, ਨਿਊਜ਼ੀਲੈਂਡ ਨੂੰ 139 ਦੌੜਾਂ ਦਾ ਮਿਲਿਆ ਟੀਚਾ
. . .  1 day ago
ਦਿੱਲੀ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 111 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਨਵੀਂ ਦਿੱਲੀ, 23 ਜੂਨ - ਪਿਛਲੇ 24 ਘੰਟਿਆਂ ਵਿਚ ਦਿੱਲੀ ਵਿਚ ਕੋਰੋਨਾ ਦੇ 111 ਨਵੇਂ ਕੇਸ ਸਾਹਮਣੇ ਆਏ ਹਨ ਅਤੇ 7 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ 702 ਲੋਕ ਵੀ ਤੰਦਰੁਸਤ ...
ਜੰਮੂ ਕਸ਼ਮੀਰ ਦੇ ਸ਼ੋਪੀਆਂ ਵਿਚ ਮੁਕਾਬਲੇ ਦੌਰਾਨ ਇਕ ਅੱਤਵਾਦੀ ਮਾਰਿਆ ਗਿਆ
. . .  1 day ago
ਜੰਮੂ, 23 ਜੂਨ - ਜੰਮੂ ਕਸ਼ਮੀਰ ਦੇ ਸ਼ੋਪੀਆਂ ਦੇ ਸ਼ਰਮਲ ਖੇਤਰ ਵਿਚ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਮੁਠਭੇੜ ਦੌਰਾਨ ਇਕ ਅੱਤਵਾਦੀ ਮਾਰਿਆ ਗਿਆ ਹੈ। ਫਿਲਹਾਲ ਇਲਾਕੇ ਵਿਚ ਆਪ੍ਰੇਸ਼ਨ ਚੱਲ ਰਿਹਾ ਹੈ।
ਅੰਮ੍ਰਿਤਸਰ 'ਚ ਕੋਰੋਨਾ ਦੇ 9 ਨਵੇਂ ਮਾਮਲੇ ਆਏ ਸਾਹਮਣੇ, 1 ਮਰੀਜ਼ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 23 ਜੂਨ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 9 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ...
ਮਹਿਲਾ ਦੇ ਕਤਲ ਦੀ ਗੁੱਥੀ ਸੁਲਝੀ, ਨੌਕਰਾਣੀ ਦੀ ਭੈਣ ਨਿਕਲੀ ਕਾਤਲ
. . .  1 day ago
ਅੰਮ੍ਰਿਤਸਰ, 23 ਜੂਨ (ਗਗਨਦੀਪ ਸ਼ਰਮਾ) - ਗੁਰੂ ਨਾਨਕ ਵਾੜਾ ਇਲਾਕੇ 'ਚ ਮਹਿਲਾ ਦੇ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ...
ਐਨ.ਪੀ.ਏ. 'ਚ ਕਟੌਤੀ ਕਰਨ ਦੇ ਵਿਰੋਧ 'ਚ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਕੀਤੀ ਰੋਸ ਰੈਲੀ
. . .  1 day ago
ਹੁਸ਼ਿਆਰਪੁਰ, 23 ਜੂਨ (ਬਲਜਿੰਦਰਪਾਲ ਸਿੰਘ) - ਜੁਆਇੰਟ ਪੰਜਾਬ ਗੌਰਮਿੰਟ ਡਾਕਟਰਜ਼ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ 'ਤੇ ਅੱਜ ਪੀ.ਸੀ.ਐਮ.ਐੱਸ. ਸਪੈਸ਼ਲਿਸਟ ਡਾਕਟਰਜ਼...
ਇਕ ਵਾਰ ਫਿਰ ਖ਼ਾਕੀ ਨੇ ਖ਼ਾਕੀ ਖ਼ਿਲਾਫ਼ ਖੋਲਿਆ ਮੋਰਚਾ ,ਮਾਮਲਾ ਨੌਜਵਾਨ ਖ਼ੁਦਕੁਸ਼ੀ ਦੇ ਦੋਸ਼ੀਆਂ ਨੂੰ ਨਾ ਫੜਨ ਦਾ
. . .  1 day ago
ਮਾਛੀਵਾੜਾ ਸਾਹਿਬ, 23 ਜੂਨ (ਮਨੋਜ ਕੁਮਾਰ) - ਅੱਜ ਇਕ ਵਾਰ ਫਿਰ ਖ਼ਾਕੀ ਨੇ ਖ਼ਾਕੀ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਸਰਹਿੰਦ ਨਹਿਰ ਲਾਗੇ ਗੜੀ ਪੁਲ ਕੋਲ ਚੱਕਾ ਜਾਮ ਕਰਦਿਆਂ ਇਨਸਾਫ਼ ਦੀ ਗੁਹਾਰ ਲਗਾਈ...
ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਯੂ.ਕੇ. ਹਾਈ ਕੋਰਟ ਵਲੋਂ ਝਟਕਾ
. . .  1 day ago
ਨਵੀਂ ਦਿੱਲੀ, 22 ਜੁਨ - ਯੂ.ਕੇ. ਹਾਈ ਕੋਰਟ ਨੇ ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਵਲੋਂ ਭਾਰਤ ਹਵਾਲਗੀ ਵਿਰੁੱਧ ਅਪੀਲ ਕਰਨ...
ਪਾਵਰ ਪਲਾਂਟ ਦੇ ਪਰਾਲੀ ਦੇ ਭੰਡਾਰ ਨੂੰ ਲੱਗੀ ਅੱਗ
. . .  1 day ago
ਤਲਵੰਡੀ ਭਾਈ, 23 ਜੂਨ,(ਕੁਲਜਿੰਦਰ ਸਿੰਘ ਗਿੱਲ) - ਤਲਵੰਡੀ ਭਾਈ ਫ਼ਿਰੋਜ਼ਪੁਰ ਰੋਡ 'ਤੇ ਪਿੰਡ ਹਕੂਮਤ ਸਿੰਘ ਵਾਲਾ ਵਿਖੇ ਸਥਿਤ ਸੁਖਬੀਰ ਐਗਰੋ ਪਾਵਰ ਪਲਾਂਟ ਵਲੋਂ ...
ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ
. . .  1 day ago
ਕੋਟ ਈਸੇ ਖਾਂ, 23 ਜੂਨ (ਗੁਰਮੀਤ ਸਿੰਘ ਖ਼ਾਲਸਾ) - ਜ਼ਿਲ੍ਹਾ ਮੋਗਾ ਦੇ ਕਸਬਾ ਕੋਟ ਈਸੇ ਖਾਂ ਨੇੜਲੇ ਪਿੰਡ ਮਹਿਲ 'ਚ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਰਣਜੀਤ...
ਡਾ. ਸੁਖਬੀਰ ਕੌਰ ਮਾਹਲ ਬਣੇ ਭਾਈ ਵੀਰ ਸਿੰਘ ਨਿਵਾਸ ਅਸਥਾਨ ਦੇ ਆਨਰੇਰੀ ਡਾਇਰੈਕਟਰ
. . .  1 day ago
ਅੰਮ੍ਰਿਤਸਰ, 23 ਜੂਨ (ਸੁਰਿੰਦਰ ਕੋਛੜ) - ਭਾਈ ਵੀਰ ਸਿੰਘ ਨਿਵਾਸ ਅਸਥਾਨ ਦੀਆਂ ਅਕਾਦਮਿਕ ਅਤੇ ਪ੍ਰਬੰਧਕੀ ਗਤੀਵਿਧੀਆਂ ਲਈ ਸੁਖਬੀਰ ਕੌਰ ਮਾਹਲ ਨੇ ਭਾਈ ਵੀਰ ਸਿੰਘ ਨਿਵਾਸ ਅਸਥਾਨ ਦੇ...
ਜੈਪਾਲ ਭੁੱਲਰ ਦਾ ਹੋਇਆ ਸਸਕਾਰ, ਛੋਟੇ ਭਰਾ ਨੇ ਦਿਖਾਈ ਚਿਖਾ ਨੂੰ ਅਗਨੀ
. . .  1 day ago
ਫ਼ਿਰੋਜ਼ਪੁਰ, 23 ਜੂਨ (ਗੁਰਿੰਦਰ ਸਿੰਘ) - ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ 'ਤੇ ਬੀਤੇ ਕੱਲ੍ਹ ਪੀ.ਜੀ.ਆਈ. ਚੰਡੀਗੜ੍ਹ ਤੋਂ ਦੁਬਾਰਾ ਪੋਸਟ ਮਾਰਟਮ ਹੋਣ ਤੋਂ ਬਾਅਦ ਗੈਂਗਸਟਰ ਜੈਪਾਲ ਭੁੱਲਰ ਦਾ ਅੱਜ ਬਾਅਦ ਦੁਪਹਿਰ ਫ਼ਿਰੋਜ਼ਪੁਰ ਸ਼ਹਿਰ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਬਠਿੰਡਾ...
ਸਾਂਝੇ ਦੂਰਸੰਚਾਰ ਸਰੋਤ ਵਾਲਾ ਇਕ ਬੀ.ਪੀ.ਓ. ਸੈਂਟਰ ਹੁਣ ਵਿਸ਼ਵ ਭਰ ਵਿਚ ਗਾਹਕਾਂ ਨੂੰ ਦਵੇਗਾ ਸੇਵਾ
. . .  1 day ago
ਨਵੀਂ ਦਿੱਲੀ, 23 ਜੂਨ - ਸੰਚਾਰ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਘਰੇਲੂ ਅਤੇ ਅੰਤਰਰਾਸ਼ਟਰੀ ਓ.ਐਸ.ਪੀ. (ਹੋਰ ਸੇਵਾ ਪ੍ਰਦਾਤਾ) ਵਿਚਕਾਰ ਅੰਤਰ ਨੂੰ...
ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵਲੋਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਰੱਦ
. . .  1 day ago
ਪਠਾਨਕੋਟ, 23 ਜੂਨ (ਸੰਧੂ ) - ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਸੱਚਰ ਅਤੇ ਜਸਵਿੰਦਰ ਸਿੰਘ ਨੇ ਕਿਹਾ...
ਝੋਨੇ ਲਈ ਅੱਠ ਘੰਟੇ ਨਿਰਵਿਘਨ ਸਪਲਾਈ ਨਾ ਮਿਲਣ ਕਾਰਨ ਹਲਵਾਰਾ ਦੇ ਕਿਸਾਨਾਂ ਨੇ 66 ਕੇ ਵੀ ਸਬ ਸਟੇਸ਼ਨ ਸੁਧਾਰ ਉਪ ਮੰਡਲ ਦਾ ਕੀਤਾ ਘਿਰਾਓ
. . .  1 day ago
ਗੁਰੂਸਰ ਸੁਧਾਰ, (ਲੁਧਿਆਣਾ) 23 ਜੂਨ (ਬਲਵਿੰਦਰ ਸਿੰਘ ਧਾਲੀਵਾਲ) - ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਗੁਰਪ੍ਰੀਤ ਸਿੰਘ ਹਲਵਾਰਾ, ਪ੍ਰਧਾਨ ਜਤਿੰਦਰ ਸਿੰਘ ਜੋਤੀ ...
ਵੋਕੇਸ਼ਨਲ ਅਧਿਆਪਕ ਯੂਨੀਅਨ ਪੰਜਾਬ ਦਾ ਰੋਸ ਮਾਰਚ, ਪੁਲਿਸ ਨੇ ਰੋਕਿਆ
. . .  1 day ago
ਪਟਿਆਲਾ, 23 ਜੂਨ (ਧਰਮਿੰਦਰ ਸਿੰਘ ਸਿੱਧੂ) - ਐੱਨ.ਐੱਸ. ਕਯੂ. ਐੱਫ. ਵੋਕੇਸ਼ਨਲ ਅਧਿਆਪਕ ਯੂਨੀਅਨ ਪੰਜਾਬ ਵਲੋਂ 22 ਜੂਨ ਦੀ ਮੀਟਿੰਗ ਬੇਸਿੱਟਾ ਨਿਕਲਣ...
ਬੀ. ਡੀ. ਪੀ. ਓ. ਗੁਰੂਹਰਸਹਾਏ ਦੇ ਸਾਰੇ ਕਰਮਚਾਰੀ ਕਲਮ ਛੋੜ ਹੜਤਾਲ 'ਤੇ
. . .  1 day ago
ਗੁਰੂ ਹਰ ਸਹਾਏ, 23 ਜੂਨ (ਹਰਚਰਨ ਸਿੰਘ ਸੰਧੂ) - ਛੇਵੇਂ ਪੇਅ ਕਮਿਸ਼ਨ ਦੀ ਰਿਪੋਰਟ 'ਚ ਸੋਧ ਦੀ ਮੰਗ ਨੂੰ ਲੈ ਕੇ ਮੁਲਾਜ਼ਮ ਜਥੇਬੰਦੀਆਂ ਦੇ ਸਦੇ ਅਨੁਸਾਰ...
ਫ਼ਤਹਿਜੰਗ ਸਿੰਘ ਬਾਜਵਾ ਦੇ ਬੇਟੇ ਨੇ ਸਰਕਾਰੀ ਨੌਕਰੀ ਲੈਣ ਤੋਂ ਕੀਤਾ ਇਨਕਾਰ - ਰਾਵਤ
. . .  1 day ago
ਨਵੀਂ ਦਿੱਲੀ, 23 ਜੂਨ - ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਅਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਕਿਹਾ ਹੈ ਕਿ ਪੰਜਾਬ ਦੇ ਕਾਦੀਆਂ ਤੋਂ...
ਲਾਹੌਰ 'ਚ ਹੋਏ ਬੰਬ ਧਮਾਕਾ 'ਚ ਇੱਕ ਦੀ ਮੌਤ, 16 ਜ਼ਖ਼ਮੀ
. . .  1 day ago
ਅੰਮ੍ਰਿਤਸਰ, 23 ਜੂਨ (ਸੁਰਿੰਦਰ ਕੋਛੜ) - ਪਾਕਿਸਤਾਨ ਦੇ ਲਾਹੌਰ ਸ਼ਹਿਰ ਦੀ ਆਬਾਦੀ ਜੌਹਰ ਟਾਊਨ ਵਿਖੇ ਅੱਜ ਸਵੇਰੇ ਇਕ ਜ਼ੋਰਦਾਰ ਬੰਬ ਧਮਾਕਾ ਹੋਇਆ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 20 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਜੋ ਮਨੁੱਖ ਸੱਚੇ ਮਾਰਗ \'ਤੇ ਚਲਦਾ ਹੈ ਜਹਾਨ ਵੀ ਉਸ ਦੀ ਉਸਤਤ ਕਰਦਾ ਹੈ। ਗੁਰੂ ਨਾਨਕ ਦੇਵ ਜੀ

ਸੰਪਾਦਕੀ

ਸਫ਼ਰ ਦੀ ਰੌਸ਼ਨੀ

ਇਤਿਹਾਸ ਵਿਚ ਸਮੇਂ-ਸਮੇਂ ਵਾਪਰਦੀਆਂ ਅਹਿਮ ਘਟਨਾਵਾਂ ਹਮੇਸ਼ਾ ਵੱਡਾ ਮੋੜ ਸਾਬਤ ਹੁੰਦੀਆਂ ਰਹੀਆਂ ਹਨ। ਸਿੱਖ ਇਤਿਹਾਸ ਵਿਚ ਵਾਪਰੀਆਂ ਅਜਿਹੀਆਂ ਘਟਨਾਵਾਂ ਨੇ ਜਿਥੇ ਇਤਿਹਾਸ ਨੂੰ ਅਹਿਮ ਪੜਾਵਾਂ 'ਤੇ ਪਹੁੰਚਾਇਆ, ਉਥੇ ਲੰਮੇ ਸਮੇਂ ਤੱਕ ਇਨ੍ਹਾਂ ਦਾ ਪ੍ਰਭਾਵ ਬਣਿਆ ...

ਪੂਰੀ ਖ਼ਬਰ »

ਨਵੇਂ ਖੇਤੀ ਮਾਡਲ ਦੀ ਤਲਾਸ਼

ਆਲਮੀ ਸਰਮਾਏਦਾਰਾਂ ਲਈ ਕੁੱਲ ਜ਼ਮੀਨ 'ਤੇ ਕਬਜ਼ੇ ਦਾ ਸੁਪਨਾ ਨਾ ਉਨ੍ਹਾਂ ਨੂੰ ਸੌਣ ਦੇ ਰਿਹਾ ਨਾ ਉਨ੍ਹਾਂ ਦੀਆਂ ਹੱਥ ਠੋਕਾ ਸਰਕਾਰਾਂ ਨੂੰ ਚੈਨ ਨਾਲ ਬੈਠਣ ਦਿੰਦਾ ਹੈ। ਬਿੱਲ ਗੇਟਸ ਤੋਂ ਲੈ ਕੇ ਅੰਬਾਨੀਆਂ, ਅਡਾਨੀਆਂ ਨੂੰ ਨਿੱਕੇ-ਨਿੱਕੇ ਟੁਕੜਿਆਂ ਵਿਚ ਵੰਡੀ ਧਰਤੀ ...

ਪੂਰੀ ਖ਼ਬਰ »

ਤੁਸੀਂ ਭੁਲਾਏ ਨਹੀਂ ਜਾ ਸਕੋਗੇ ਡਾਕਟਰ ਦਿਆਲ

ਇਹ ਅਚਾਨਕ ਆਈ ਖ਼ਬਰ ਮੇਰੇ ਵਾਸਤੇ ਵੱਡੇ ਸਦਮੇ ਵਾਲੀ ਸੀ ਕਿ ਡਾ. ਜੁਗਿੰਦਰ ਦਿਆਲ ਨਹੀਂ ਰਹੇ। ਉਂਜ ਉਨ੍ਹਾਂ ਦੀ ਖ਼ਰਾਬ ਸਿਹਤ ਦਾ ਪਹਿਲਾਂ ਪਤਾ ਸੀ ਤੇ ਇਸੇ ਕਰਕੇ ਡਰ ਸੀ ਕਿ ਕਿਸੇ ਵਕਤ ਵੀ ਅਜਿਹੀ ਖ਼ਬਰ ਆ ਸਕਦੀ ਹੈ, ਪਰ ਜਦੋਂ ਖ਼ਬਰ ਅਚਾਨਕ ਮਿਲੇ ਤਾਂ ਉਸ ਨਾਲ ਝਟਕਾ ਜਿਹਾ ਲਗਦਾ ਹੈ। ਤਿੰਨ ਧੀਆਂ ਦਾ ਬਾਪ, ਜਿਹੜਾ ਆਪਣੇ ਪਰਿਵਾਰ ਨੂੰ ਤਿੰਨ ਧੀਆਂ ਤੇ ਪਤਨੀ ਤੱਕ ਸੀਮਤ ਨਾ ਰੱਖ ਕੇ ਸਮੁੱਚੇ ਸਮਾਜ ਬਾਰੇ, ਕਰੋੜਾਂ ਕਿਰਤੀਆਂ ਦੇ ਨਸੀਬ ਅਤੇ ਭਾਰਤ ਦੇ ਭਵਿੱਖ ਬਾਰੇ ਚਿੰਤਨਸ਼ੀਲ ਰਹਿੰਦਾ ਸੀ, ਸਾਰੇ ਗ਼ਮ ਵਿਸਾਰ ਕੇ ਆਖ਼ਰ ਨੂੰ ਸੰਸਾਰ ਤੋਂ ਤੁਰ ਗਿਆ। ਉਸ ਦੇ ਤੁਰ ਜਾਣ ਪਿੱਛੋਂ ਉਸ ਦੀ ਜ਼ਿੰਦਗੀ, ਉਸ ਦੀ ਵਿਚਾਰਾਂ ਦੀ ਲੜੀ ਅਤੇ ਉਸ ਨਾਲ ਕਈ ਵਾਰ ਗੁਜ਼ਾਰੇ ਸਿਆਸੀ ਸਾਂਝ ਅਤੇ ਕਈ ਵਾਰ ਨਿੱਜੀ ਸਾਂਝ ਦੇ ਮੌਕੇ ਮੁੜ-ਮੁੜ ਯਾਦ ਆਈ ਜਾਂਦੇ ਹਨ।
ਮੈਂ ਡਾ. ਜੁਗਿੰਦਰ ਦਿਆਲ ਦਾ ਸਿਰਫ ਨਾਂਅ ਸੁਣਿਆ ਸੀ। ਚੰਡੀਗੜ੍ਹ ਦੇ ਦੌਰੇ ਦੌਰਾਨ ਪੰਜਾਬ ਬੁੱਕ ਸੈਂਟਰ ਵਿਚ ਪਹਿਲੀ ਵਾਰ ਮਿਲੇ ਤਾਂ ਮੈਂ ਹੱਕਾ-ਬੱਕਾ ਰਹਿ ਗਿਆ ਕਿ ਕਮਿਊਨਿਸਟ ਲੀਡਰ ਤੇ ਏਦਾਂ ਦਾ! ਉਸ ਦੇ ਵਾਲਾਂ ਦਾ ਸਟਾਈਲ ਸੱਤਿਆ ਸਾਈਂ ਬਾਬਾ ਵਾਂਗ ਹੁੰਦਾ ਸੀ, ਜਿਹੜਾ ਕਈ ਸਾਲਾਂ ਬਾਅਦ ਉਸ ਨੇ ਬਦਲਿਆ ਸੀ। ਮੈਂ ਜਾਣਦਾ ਨਹੀਂ ਸੀ, ਪਰ ਉਸ ਨੇ ਖ਼ੁਦ ਆ ਬੁਲਾਇਆ ਤੇ ਕਿਹਾ ਕਿ ਉਸ ਨੂੰ ਮੇਰੇ ਬਾਰੇ ਪ੍ਰਸਿੱਧ ਪੰਜਾਬੀ ਲੇਖਕ ਸੰਤੋਖ ਸਿੰਘ ਧੀਰ ਹੋਰਾਂ ਨੇ ਦੱਸਿਆ ਸੀ। ਉਸ ਸ਼ਾਮ ਅਸੀਂ ਦੋਵੇਂ ਇਕੱਠੇ ਰਹੇ, ਉਮਰ ਦੇ 18 ਸਾਲਾਂ ਦੇ ਫ਼ਰਕ ਦੇ ਬਾਵਜੂਦ ਉਸੇ ਸ਼ਾਮ ਮੇਰੀ ਉਸ ਨੂੰ 'ਤੂੰ' ਕਹਿਣ ਦੀ ਗੰਢ ਵੀ ਉਸ ਨੇ ਖ਼ੁਦ ਬੰਨ੍ਹੀ। ਮੈਂ ਵਾਰ-ਵਾਰ 'ਤੁਸੀਂ' ਕਹਿ ਕੇ ਗੱਲ ਕਰਦਾ ਸੀ, ਉਸ ਨੇ ਟੋਕ ਕੇ ਕਿਹਾ ਕਿ ਜਿਨ੍ਹਾਂ ਲੋਕਾਂ ਵਿਚ ਅਸੀਂ ਕੰਮ ਕਰਨਾ ਹੈ, ਉਥੇ 'ਤੁਸੀਂ-ਤੁਸੀਂ' ਨਾਲ ਗੱਲ ਬਹੁਤੀ ਨਹੀਂ ਬਣਦੀ, ਮੈਨੂੰ ਤੂੰ ਹੀ ਕਹੀ ਜਾਹ। ਮੈਂ ਨਵਾਂ-ਨਵਾਂ ਨੌਜਵਾਨ ਸਭਾਈ ਵਰਕਰ ਸਾਂ, ਬਹੁਤਾ ਕੁਝ ਜਾਣਦਾ ਨਹੀਂ ਸਾਂ, ਪਰ ਉਸ ਦੀ ਉਸ ਸ਼ਾਮ ਦੀ ਸ਼ਾਗਿਰਦੀ ਤੋਂ ਚੰਗਾ ਮੁੱਢ ਬੱਝ ਗਿਆ।
ਜੁਗਿੰਦਰ ਦਿਆਲ ਨੂੰ ਮਾਪਿਆਂ ਨੇ ਡਾਕਟਰ ਬਣਾਉਣ ਲਈ ਪਟਿਆਲੇ ਦੇ ਕਾਲਜ ਭੇਜਿਆ ਸੀ ਤੇ ਡਾਕਟਰੀ ਉਹ ਪਾਸ ਕਰ ਗਿਆ, ਸਗੋਂ ਫਿਰ ਅਲੀਗੜ੍ਹ ਯੂਨੀਵਰਸਿਟੀ ਤੋਂ ਅੱਖਾਂ ਦੇ ਸਰਜਨ ਦੀ ਐਮ.ਡੀ. ਵਾਲੀ ਡਿਗਰੀ ਵੀ ਲੈ ਲਈ, ਪਰ ਡਾਕਟਰੀ ਨਹੀਂ ਸੀ ਕੀਤੀ। ਪਟਿਆਲੇ ਕਾਲਜ ਵਿਚ ਉਸ ਦੇ ਸਟੂਡੈਂਟ ਆਗੂ ਬਣਨ ਦੀ ਜੜ੍ਹ ਉਸ ਵੇਲੇ ਲੱਗੀ, ਜਦੋਂ ਵਕਤ ਦੀ ਪੈਪਸੂ ਸਟੇਟ ਦੇ ਮੁੱਖ ਮੰਤਰੀ ਰਘਬੀਰ ਸਿੰਘ ਦੇ ਦੋ ਨੇੜਲੇ ਰਿਸ਼ਤੇਦਾਰਾਂ ਨੂੰ ਡਾਕਟਰੀ ਲਈ ਅਖ਼ਤਿਆਰੀ ਕੋਟੇ ਦੀ ਸੀਟ ਦੇਣ ਦਾ ਹੁਕਮ ਆਇਆ। ਉਸ ਦੇ ਵਿਰੁੱਧ ਜੁਗਿੰਦਰ ਦਿਆਲ ਦੀ ਅਗਵਾਈ ਵਿਚ ਲਹਿਰ ਚੱਲੀ ਤੇ ਇਹੀ ਉਸ ਦੀ ਸਿਆਸੀ ਜ਼ਿੰਦਗੀ ਦਾ ਪਹਿਲਾ ਲੜਿਆ ਤੇ ਜਿੱਤਿਆ ਗਿਆ ਘੋਲ ਸੀ। ਅਲੀਗੜ੍ਹ ਯੂਨੀਵਰਸਿਟੀ ਵਿਚ ਪੜ੍ਹਦੇ ਸਮੇਂ ਉਹ ਕੁੱਲ ਹਿੰਦ ਵਿਦਿਆਰਥੀ ਫੈਡਰੇਸ਼ਨ ਦਾ ਜਨਰਲ ਸੈਕਟਰੀ ਬਣਿਆ, ਪ੍ਰਧਾਨ ਡਾ. ਪ੍ਰੇਮ ਸਿੰਘ ਬਣੇ ਸਨ, ਜਿਹੜੇ ਬਾਅਦ ਵਿਚ ਦੇਸ਼ ਸੇਵਕ ਦੇ ਐਡੀਟਰ ਵੀ ਰਹੇ ਸਨ। ਇਸ ਪਿੱਛੋਂ ਦਿਆਲ ਸਾਰੀ ਉਮਰ ਕਿਰਤੀਆਂ ਤੇ ਕਿਸਾਨਾਂ ਦੀ ਲਹਿਰ ਨੂੰ ਸਮਰਪਿਤ ਰਿਹਾ।
ਫਿਰ ਜਦੋਂ ਡਾਕਟਰ ਬਣ ਚੁੱਕੇ ਜੁਗਿੰਦਰ ਦਿਆਲ ਨੂੰ ਸੰਸਾਰ ਦੀ ਸਟੂਡੈਂਟਸ ਲਹਿਰ ਦੇ ਆਗੂ ਵਜੋਂ ਕੰਮ ਲਈ ਮਾਸਕੋ ਜਾਣਾ ਪਿਆ ਤਾਂ ਉਥੇ ਇਕ ਦਿਲਕਸ਼ ਬੈਲੇ ਡਾਂਸਰ ਰੂਸੀ ਮੁਟਿਆਰ ਨਾਲ ਵਿਆਹ ਕਰ ਲਿਆ, ਪਰ ਰੂਸੀ ਲੜਕੀਆਂ ਨਾਲ ਵਿਆਹੇ ਕਈ ਕਾਮਰੇਡਾਂ ਵਾਂਗ ਉਥੇ ਰਹਿਣ ਦੀ ਥਾਂ ਪੰਜਾਬ ਦੇ ਲੋਕਾਂ ਦੀ ਸੇਵਾ ਲਈ ਇਥੇ ਆ ਪੁੱਜਾ। ਉਹ ਵਿਆਹ ਇਕ ਧੀ ਦੇ ਜਨਮ ਦੇ ਕੁਝ ਚਿਰ ਬਾਅਦ ਟੁੱਟ ਗਿਆ ਤੇ ਉਸ ਨੇ ਉੱਘੇ ਸਮਾਜ ਸੇਵੀ ਹਰਪਾਲ ਸਿੰਘ ਘੱਗਾ ਦੀ ਧੀ ਕੰਵਲਜੀਤ ਕੌਰ ਨਾਲ ਵਿਆਹ ਕਰਵਾ ਲਿਆ, ਜਿਸ ਤੋਂ ਦਿਆਲ ਦੀਆਂ ਦੋ ਧੀਆਂ ਹਨ। ਇਸ ਵੇਲੇ ਉਹ ਅਤੇ ਉਨ੍ਹਾਂ ਦੀ ਮਾਂ ਵੱਡੇ ਸਦਮੇ ਵਿਚ ਹੋਣਗੀਆਂ।
ਰੂਸ ਤੋਂ ਮੁੜੇ ਜੁਗਿੰਦਰ ਦਿਆਲ ਨੇ ਕੰਮ ਲਈ ਕਿਸਾਨ ਸਭਾ ਦਾ ਮੋਰਚਾ ਚੁਣਿਆ ਤਾਂ ਉਸ ਦਾ ਰਹਿਣ-ਸਹਿਣ ਵੇਖ ਕੇ ਉਦੋਂ ਦੇ ਕਿਸਾਨ ਆਗੂ ਹੱਸਦੇ ਸਨ ਕਿ ਸੁਖ-ਰਹਿਣਾ ਜਾਪਦਾ ਮੁੰਡਾ ਕਿੰਨੇ ਕੁ ਦਿਨ ਸਾਡੇ ਨਾਲ ਟਿਕ ਸਕੇਗਾ। ਉਹ ਗ਼ਰੀਬਾਂ ਦੀਆਂ ਝੁੱਗੀਆਂ ਵਿਚ ਵੀ ਰਿਹਾ, ਬਿਨਾਂ ਬਿਸਤਰੇ ਤੋਂ ਪਰਾਲੀ ਉੱਤੇ ਸੌਣ ਦੀ ਵੀ ਪ੍ਰਵਾਹ ਨਹੀਂ ਕੀਤੀ ਤੇ ਹੌਲੀ-ਹੌਲੀ ਕਿਸਾਨ ਆਗੂ ਵਜੋਂ ਜਾਣਿਆ ਗਿਆ। ਇਨ੍ਹਾਂ ਸਤਰਾਂ ਦਾ ਲੇਖਕ ਇਕ ਮੌਕੇ ਉਸ ਨਾਲ ਪੰਜਾਬ ਕਿਸਾਨ ਸਭਾ ਦਾ ਸੈਕਟਰੀ ਹੁੰਦਾ ਸੀ ਤਾਂ ਅਸੀਂ ਦੋਵੇਂ ਮਾਲਵੇ ਦੇ ਇਕ ਪਿੰਡ ਵਿਚ ਇਕ ਕਿਸਾਨ ਦੇ ਘਰ ਰਹੇ, ਜਿਥੇ ਰਾਤ ਸਾਨੂੰ ਦੋਵਾਂ ਨੂੰ ਰੋਟੀ ਨਹੀਂ ਸੀ ਮਿਲੀ, ਕਿਉਂਕਿ ਉਸ ਕਿਸਾਨ ਦੀ ਘਰ ਵਾਲੀ ਬਿਮਾਰ ਸੀ ਅਤੇ ਮਾਂ ਇਕ ਦਿਨ ਪਹਿਲਾਂ ਗੁਜ਼ਰ ਜਾਣ ਕਾਰਨ ਕੋਈ ਪ੍ਰਬੰਧ ਨਹੀਂ ਸੀ ਹੋਣਾ, ਸਾਰੀ ਰਾਤ ਅਸੀਂ ਤਿੰਨਾਂ ਨੇ ਪੈਪਸੂ ਦੀ ਮੁਜ਼ਾਰਾ ਲਹਿਰ ਬਾਰੇ ਗੱਲਾਂ ਕੀਤੀਆਂ ਤੇ ਰੋਟੀ ਦਾ ਚੇਤਾ ਹੀ ਨਹੀਂ ਸੀ ਆ ਸਕਿਆ। ਦਿਆਲ ਨੇ ਏਦਾਂ ਕਈ ਵਾਰ ਝੱਲਿਆ ਸੀ ਪਰ ਮੇਰੇ ਲਈ ਇਹ ਪਹਿਲਾ ਮੌਕਾ ਸੀ।
ਪਟਨੇ ਦੀ ਇਕ ਮੀਟਿੰਗ ਮੌਕੇ ਸ਼ਾਮ ਨੂੰ ਉਸ ਨੇ ਮੈਨੂੰ ਕਿਹਾ ਕਿ ਰਾਤ ਕੈਂਪ ਵਿਚ ਨਹੀਂ ਰਹਿਣਾ, ਤੂੰ ਮੇਰੇ ਨਾਲ ਤੁਰ ਪਵੀਂ, ਇਕ ਯਾਦਗਾਰੀ ਸ਼ਾਮ ਤੇਰੇ ਨਸੀਬ ਵਿਚ ਹੈ। ਮੈਨੂੰ ਪਹਿਲਾਂ ਲੱਗਾ ਕਿ ਸ਼ਾਇਦ ਕੋਈ ਮਿੱਤਰਾਂ ਦੀ ਮਹਿਫਲ ਸੱਜਣੀ ਹੋਵੇ, ਪਰ ਉਹ ਮੈਨੂੰ ਛੋਟੇ ਜਿਹੇ ਗੈਸਟ ਹਾਊਸ ਵਾਂਗ ਜਾਪਦੇ ਘਰ ਵਿਚ ਲੈ ਗਿਆ, ਜਿਥੇ ਮਿੱਤਰਾਂ ਦੀ ਥਾਂ ਸਿਰਫ ਇਕ ਮਿੱਤਰ ਸੀ ਤੇ ਉਹ ਵੀ ਸੌ ਮਿੱਤਰਾਂ ਵਰਗਾ। ਮੈਂ ਜਾਣਦਾ ਨਹੀਂ ਸੀ, ਜਦੋਂ ਉਸ ਨੇ ਦੱਸਿਆ ਕਿ ਇਹ ਕੈਫੀ ਆਜ਼ਮੀ ਹਨ ਤਾਂ ਮੇਰੇ ਮੂੰਹੋਂ ਇਕਦਮ ਨਿਕਲ ਗਿਆ : ਸ਼ਾਬਾਨਾ ਆਜ਼ਮੀ ਦੇ ਪਿਤਾ ਜੀ। ਉਸ ਬਜ਼ੁਰਗ ਨੇ ਕਿਹਾ : ਜਦੋਂ ਦੇ ਲੋਕ ਸ਼ਾਬਾਨਾ ਨੂੰ ਜਾਣਨ ਲੱਗੇ ਹਨ, ਮੈਂ ਵੀ ਸ਼ਾਬਾਨਾ ਦੇ ਬਾਪ ਵਜੋਂ ਜਾਣਿਆ ਜਾਂਦਾ ਹਾਂ। ਫਿਰ ਉਹ ਦੋਵੇਂ ਗੱਲਾਂ ਕਰਦੇ ਰਹੇ ਤੇ ਮੈਂ ਟਿਊਸ਼ਨ ਪੜ੍ਹਨ ਆਏ ਬੱਚੇ ਵਾਂਗ ਬੈਠਾ ਕਦੀ ਕੈਫੀ ਹੁਰਾਂ ਅਤੇ ਕਦੀ ਦਿਆਲ ਦੇ ਮੂੰਹ ਵੱਲ ਝਾਕੀ ਜਾਂਦਾ ਸੀ। ਬਾਰਾਂ ਕੁ ਵਜੇ ਮੈਂ ਉਥੇ ਦਰੀ ਉਤੇ ਟੇਢਾ ਹੋ ਗਿਆ, ਉਹ ਕਦੋਂ ਸੁੱਤੇ ਸਨ, ਪਤਾ ਨਹੀਂ, ਪਰ ਜਦੋਂ ਉੱਠਿਆ ਤਾਂ ਦੋਵੇਂ ਦਰੀ ਉੱਤੇ ਮੇਰੇ ਕੋਲ ਇੰਜ ਪਏ ਸਨ, ਜਿਵੇਂ ਸਾਰਾ ਏਜੰਡਾ ਮੁਕਾ ਕੇ ਸੁੱਤੇ ਹੋਣ। ਏਦਾਂ ਦੀ ਇਕ ਰਾਤ ਅਸੀਂ ਦੋਵਾਂ ਨੇ ਪੈਪਸੂ ਦੇ ਉੱਘੇ ਆਗੂ ਅਤੇ ਵੱਡੇ ਦੇਸ਼ ਭਗਤ ਬਾਪੂ ਜਗੀਰ ਸਿੰਘ ਜੋਗਾ ਨਾਲ ਵੀ ਦਿੱਲੀ ਵਿਚ ਗੁਜ਼ਾਰੀ ਸੀ, ਜਿਹੜੀ ਕਦੀ ਵੀ ਭੁੱਲ ਨਹੀਂ ਸਕਣੀ।
ਨਿੱਜੀ ਗੱਲਾਂ ਛੱਡ ਦਿਆਂ ਤਾਂ ਜੁਗਿੰਦਰ ਦਿਆਲ ਰਾਜਸੀ ਪੱਖੋਂ ਬਹੁਤ ਪਰਪੱਕ ਸੀ। ਉਸ ਦੀਆਂ ਕਈ ਗੱਲਾਂ ਨਾਲ ਮੈਂ ਸਹਿਮਤ ਨਹੀਂ ਸੀ ਹੁੰਦਾ ਪਰ ਏਨੀ ਗੱਲ ਕਹਿ ਦਿਆਂ ਕਿ ਉਸ ਨੂੰ ਤੰਦਾਂ ਜੋੜਨ ਦੀ ਏਨੀ ਸਮਝ ਸੀ ਕਿ ਵਾਪਰਨ ਵਾਲੇ ਹਾਲਾਤ ਬਾਰੇ ਬਹੁਤੀ ਵਾਰ ਅਗੇਤਾ ਦੱਸ ਦਿੰਦਾ ਸੀ। ਸੰਸਾਰ ਰਾਜਨੀਤੀ ਦੀ ਉਸ ਨੂੰ ਬੜੀ ਤਿੱਖੀ ਸਮਝ ਸੀ। ਸ੍ਰੀਲੰਕਾ ਵਿਚ ਭਾਰਤੀ ਫ਼ੌਜ ਗਈ ਤਾਂ ਮੈਂ ਭੜਕ ਪਿਆ। ਉਸ ਸ਼ਾਮ ਅੰਮ੍ਰਿਤਸਰ ਵਿਚ ਉਹ ਮੇਰੇ ਕੋਲ ਸੀ। ਉਸ ਨੇ ਦੱਸਿਆ ਕਿ ਰਾਜੀਵ ਗਾਂਧੀ ਵਲੋਂ ਉਸ ਦੇਸ਼ ਵਿਚ ਪਹਿਲਾਂ ਲੱਤ ਫਸਾਉਣਾ ਗ਼ਲਤ ਸੀ, ਪਰ ਇਸੇ ਵੇਲੇ ਫ਼ੌਜ ਭੇਜਣੀ ਹੀ ਪੈਣੀ ਸੀ। ਸ੍ਰੀਲੰਕਾ ਵਿਚ ਅੱਜ ਭਾਰਤ ਫ਼ੌਜ ਨਾ ਭੇਜਦਾ ਤਾਂ ਅਮਰੀਕਾ ਨੇ ਉਸ ਦੇਸ਼ ਦੀ ਮਦਦ ਦੇ ਬਹਾਨੇ ਭਾਰਤ ਦੀਆਂ ਜੜ੍ਹਾਂ ਵਿਚ ਇਕ ਹੋਰ ਅੱਡਾ ਆਣ ਜਮਾਉਣਾ ਸੀ।
ਅੱਜ ਜਦੋਂ ਡਾ. ਦਿਆਲ ਨਹੀਂ ਰਿਹਾ, ਨਿੱਜੀ ਸਾਂਝ ਦੇ ਪਲ ਗਿਣਦਿਆਂ ਮੁੱਕਣੇ ਨਹੀਂ, ਪਰ ਪੰਜਾਬ ਦੀ ਜਿਹੜੀ ਸੇਵਾ ਉਸ ਨੇ ਕੁਝ ਖ਼ਾਸ ਮੌਕਿਆਂ 'ਤੇ ਕੀਤੀ ਸੀ, ਉਸ ਨੂੰ ਵੇਖੀਏ ਤਾਂ ਉਸ ਬੁੱਧੀਜੀਵੀ ਸਮਾਜ ਸੇਵਕ ਦਾ ਤੁਰ ਜਾਣਾ ਬਹੁਤ ਵੱਡਾ ਘਾਟਾ ਹੈ। ਉਸ ਦੀ ਅਮਿਣਵੀਂ ਦੇਣ ਨੂੰ ਵੇਖਦੇ ਹੋਏ ਅੱਜ ਇਕ ਵਾਰ ਉਸ ਨੂੰ ਫਿਰ 'ਤੁਸੀਂ' ਦਾ ਸੰਬੋਧਨ ਕਰਨ ਨੂੰ ਜੀਅ ਕਰਦਾ ਹੈ। ਮਨ ਵਿਚ ਉਸ ਲਈ ਯਾਦਾਂ ਭਾਰੂ ਹਨ। ਮੂੰਹੋਂ ਨਿਕਲਦਾ ਹੈ, ਬਹੁਤ ਯਾਦ ਆਇਆ ਕਰੋਗੇ ਤੁਸੀਂ ਡਾਕਟਰ ਦਿਆਲ, ਕਦੇ ਭੁਲਾਏ ਨਹੀਂ ਜਾ ਸਕੋਗੇ।

-ਮੋ: 98140-68455

ਖ਼ਬਰ ਸ਼ੇਅਰ ਕਰੋ

 

ਜੋ ਹੁਣ ਕਦੀ ਗ਼ੈਰ-ਹਾਜ਼ਰ ਨਹੀਂ ਹੋਣੇ

ਕੋਵਿਡ-19 ਦੇ ਦਿਨਾਂ ਵਿਚ ਪੰਜਾਬੀ ਸਾਹਿਤ ਤੇ ਸੱਭਿਆਚਾਰ ਨਾਲ ਜੁੜੇ ਜਿਹੜੇ ਸੱਜਣ ਵਿਛੋੜਾ ਦੇ ਗਏ, ਉਨ੍ਹਾਂ ਵਿਚ ਮੇਰੇ ਚੰਡੀਗੜ੍ਹ ਦਾ ਵਸਨੀਕ ਹੋਣ ਸਮੇਂ ਦਾ ਮਿੱਤਰ ਪ੍ਰੇਮ ਗੋਰਖੀ ਵੀ ਸੀ। ਉਸ ਨੂੰ ਪੰਜਾਬੀ ਟ੍ਰਿਬਿਊਨ ਦੇ ਅਮਲੇ ਵਿਚ ਸ਼ਾਮਿਲ ਕਰਨ ਵਾਲਾ ਭਾਵੇਂ ...

ਪੂਰੀ ਖ਼ਬਰ »

ਕੈਪਟਨ ਅਤੇ ਸਿੱਧੂ ਦਰਮਿਆਨ ਤਲਖ਼ੀ ਹੋਰ ਵਧੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਦਰਮਿਆਨ ਤਲਖੀ ਹੋਰ ਵਧ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਪਟਿਆਲਾ ਤੋਂ ਉਨ੍ਹਾਂ ਵਿਰੁੱਧ ਚੋਣ ਲੜ ਕੇ ਦੇਖ ਲੈਣ, ਜਨਰਲ ਜੇ.ਜੇ. ਸਿੰਘ ਦੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX