ਤਾਜਾ ਖ਼ਬਰਾਂ


ਸੰਯੁਕਤ ਕਿਸਾਨ ਮੋਰਚਾ ਦੇ ਵਲੋਂ ਸੀਤੋ ਡੱਬਵਾਲੀ ਰੋਡ 'ਤੇ ਧਰਨਾ ਜਾਰੀ
. . .  27 minutes ago
ਅਬੋਹਰ,17 ਜੂਨ (ਸੰਦੀਪ ਸੋਖਲ) - ਪਿਛਲੇ ਦੋ ਸਾਲਾਂ ਤੋਂ ਕਿਸਾਨਾਂ ਨੂੰ ਮੁਆਵਜ਼ਾ ਨਾ ਮਿਲਣ ਕਾਰਨ ਸੰਯੁਕਤ ਕਿਸਾਨ ਮੋਰਚਾ ਅਤੇ ਆਜ਼ਾਦ ਕਿਸਾਨ ਮੋਰਚੇ ਵਲੋਂ ਸੀਤੋ ...
ਅੱਜ 2011 ਰਿਵਾਈਜ਼ ਟੈਟ ਪਾਸ ਬੇਰੁਜ਼ਗਾਰ ਸਿੱਖਿਆ ਬੋਰਡ ਪੁੱਜਣਗੇ
. . .  34 minutes ago
ਮਲੌਦ, 17 ਜੂਨ (ਕੁਲਵਿੰਦਰ ਸਿੰਘ ਨਿਜ਼ਾਮਪੁਰ) - 2011 ਦੇ ਰਿਵਾਈਜ਼ ਟੈਟ ਪਾਸ ਬੇਰੁਜ਼ਗਾਰਾਂ ਨੂੰ ਬਣਦਾ ਹੱਕ ਨਾ ਮਿਲਣ ਕਾਰਨ ਅੱਜ 17 ਜੂਨ ਨੂੰ...
ਨੇਪਾਲ ਵਿਚ ਆਏ ਤੂਫ਼ਾਨ ਨੇ ਮਚਾਈ ਤਬਾਹੀ, 7 ਮੌਤਾਂ
. . .  49 minutes ago
ਨੇਪਾਲ, 17 ਜੂਨ - ਨੇਪਾਲ ਦੇ ਸਿੰਧੂਪਾਲਚੋਕ ਵਿਚ ਤੂਫਾਨ ਅਤੇ ਹੜ੍ਹਾਂ ਨੇ ਤਬਾਹੀ ਮਚਾਈ ਹੈ। ਹੁਣ ਤੱਕ ਘੱਟੋ - ਘੱਟ 7 ਮੌਤਾਂ ਦੀ ਖ਼ਬਰ ...
ਐਨ.ਆਈ.ਏ.ਨੇ ਸ਼ਿਵ ਸੈਨਾ ਨੇਤਾ ਅਤੇ ਮੁੰਬਈ ਪੁਲਿਸ ਦੇ ਸਾਬਕਾ 'ਐਨਕਾਉਂਟਰ ਸਪੈਸ਼ਲਿਸਟ' ਦੇ ਘਰ ਮਾਰਿਆ ਛਾਪਾ
. . .  about 1 hour ago
ਮੁੰਬਈ,17 ਜੂਨ - ਮੁੰਬਈ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਸ਼ਿਵ ਸੈਨਾ ਨੇਤਾ ਅਤੇ ...
ਨੇਪਾਲ-ਸਿੰਧੂਪਾਲਚੋਕ 'ਚ ਆਏ ਹੜ ਨੇ ਮਚਾਈ ਤਬਾਹੀ, ਘੱਟੋ-ਘੱਟ 7 ਮੌਤਾਂ
. . .  about 1 hour ago
ਕਾਠਮੰਡੂ,17 ਜੂਨ - ਨੇਪਾਲ-ਸਿੰਧੂਪਾਲਚੋਕ 'ਚ ਆਏ ਹੜ ਨੇ ਮਚਾਈ ਤਬਾਹੀ ਅਤੇ ਘੱਟੋ ਘੱਟ 7...
ਭਾਰਤ ਬਾਇਓਟੈਕ ਅਤੇ ਡਬਲਯੂ.ਐੱਚ.ਓ. ਦੀ 23 ਜੂਨ ਨੂੰ ਪ੍ਰੀ-ਸਬਮਿਸ਼ਨ ਮੀਟਿੰਗ
. . .  about 2 hours ago
ਨਵੀਂ ਦਿੱਲੀ,17 ਜੂਨ - ਡਬਲਯੂ.ਐੱਚ.ਓ. ਦੇ ਇਕ ਦਸਤਾਵੇਜ਼ ਵਿਚ ਕਿਹਾ 23 ਜੂਨ ਨੂੰ ....
ਮੁੱਖ ਮੰਤਰੀ ਸਟਾਲਿਨ ਅੱਜ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣਗੇ
. . .  about 2 hours ago
ਨਵੀਂ ਦਿੱਲੀ, 17 ਜੂਨ - ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ 67,208 ਨਵੇਂ ਕੋਰੋਨਾ ਮਾਮਲੇ, 2,330 ਮੌਤਾਂ
. . .  about 2 hours ago
ਨਵੀਂ ਦਿੱਲੀ,17 ਜੂਨ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ...
ਫ਼ਿਰੋਜ਼ਪੁਰ 'ਚ ਹਥਿਆਰਬੰਦ ਲੁਟੇਰਿਆਂ ਵਲੋਂ ਪੈਟਰੋਲ ਪੰਪ 'ਤੇ ਲੁੱਟ
. . .  about 2 hours ago
ਰੋਜ਼ਪੁਰ,17 ਜੂਨ (ਗੁਰਿੰਦਰ ਸਿੰਘ) ਫ਼ਿਰੋਜ਼ਪੁਰ ਸ਼ਹਿਰ ਦੇ ਜ਼ੀਰਾ ਗੇਟ ਸਥਿਤ ਅਗਰਵਾਲ ਪੈਟਰੋਲ ਪੰਪ ਤੋਂ...
ਦਿੱਲੀ ਪੁਲਿਸ ਨੇ 31 ਮਈ ਨੂੰ 'ਕਾਂਗਰਸ ਟੂਲਕਿੱਟ' ਮਾਮਲੇ 'ਚ ਟਵਿੱਟਰ ਇੰਡੀਆ ਦੇ ਮੁਖੀ ਤੋਂ ਕੀਤੀ ਪੁੱਛਗਿੱਛ
. . .  about 2 hours ago
ਨਵੀਂ ਦਿੱਲੀ,17 ਜੂਨ - ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਇਕ ਸੀਨੀਅਰ ਟੀਮ...
ਪੱਛਮੀ ਬੰਗਾਲ ਦੇ ਰਾਜਪਾਲ ਆਪਣੀ ਪਤਨੀ ਨਾਲ ਰਾਸ਼ਟਰਪਤੀ ਤੇ ਉਨ੍ਹਾਂ ਦੀ ਪਤਨੀ ਨੂੰ ਮਿਲਣਗੇ
. . .  about 2 hours ago
ਨਵੀਂ ਦਿੱਲੀ,17 ਜੂਨ - ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਆਪਣੀ ...
ਕੱਚੇ ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਅੱਜ ਦੁਪਹਿਰ 12.30 ਵਜੇ
. . .  about 3 hours ago
ਐੱਸ.ਏ.ਐੱਸ. ਨਗਰ, 17 ਜੂਨ, (ਤਰਵਿੰਦਰ ਬੈਨੀਪਾਲ) : ਵਿਦਿਆ ਭਵਨ ਦੇ ਗੇਟਾਂ ਅੱਗੇ ਰੈਗੂਲਰ...
ਦਿੱਲੀ ਦੇ ਏਮਜ਼ ਹਸਪਤਾਲ ਦੀ ਨੌਵੀਂ ਮੰਜ਼ਿਲ 'ਤੇ ਲੱਗੀ ਅੱਗ
. . .  about 3 hours ago
ਨਵੀਂ ਦਿੱਲੀ,17 ਜੂਨ - ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ...
ਅੱਜ ਦਾ ਵਿਚਾਰ
. . .  about 3 hours ago
ਅੱਜ ਦਾ ਵਿਚਾਰ
ਲਾਪਤਾ ਨਾਬਾਲਗ਼ ਲੜਕੀ ਦੀ ਨਹਿਰ ਵਿਚੋਂ ਮਿਲੀ ਲਾਸ਼
. . .  1 day ago
ਫਰੀਦਕੋਟ , 16 ਜੂਨ (ਜਸਵੰਤ ਸਿੰਘ ਪੁਰਬਾ )-ਕੱਲ੍ਹ ਤੋਂ ਲਾਪਤਾ ਹੋਈ ਇਕ ਨਾਬਾਲਗ਼ ਲੜਕੀ ਦੀ ਲਾਸ਼ ਨਹਿਰ ਵਿਚੋਂ ਮਿਲੀ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਫਰੀਦਕੋਟ ਦੇ ਇਕ ਲੜਕੇ ਉੱਤੇ ਵਿਆਹ ਦੇ ...
ਮਣੀਪੁਰ ਵਿਚ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਰੱਦ
. . .  1 day ago
ਇੰਫਾਲ, 16 ਜੂਨ - ਮਨੀਪੁਰ ਵਿਚ ਸਟੇਟ ਬੋਰਡ ਦੀਆਂ 10ਵੀਂ ਅਤੇ 12 ਵੀਂ ਕਲਾਸ ਦੀਆਂ ਪ੍ਰੀਖਿਆਵਾਂ ਇਸ ਸਾਲ ਰੱਦ ਕਰ ਦਿੱਤੀਆਂ ਗਈਆਂ ਹਨ । ਰਾਜ ਸਰਕਾਰ ਨੇ ਇਹ ਫੈਸਲਾ ਕੋਰੋਨਾ ਵਾਇਰਸ ਮਹਾਂਮਾਰੀ ਦੀ ਮੌਜੂਦਾ ਸਥਿਤੀ ਦੇ...
ਬੀਬੀ ਜਗੀਰ ਕੌਰ ਵਲੋਂ ਗੁਰਦੁਆਰਾ ਛੇਹਰਟਾ ਸਾਹਿਬ ਵਿਖੇ ਦਰਸ਼ਨੀ ਡਿਓੜੀ ਬਣਾਉਣ ਦੀ ਕੀਤੀ ਸ਼ੁਰੂਆਤ
. . .  1 day ago
ਛੇਹਰਟਾ,16 ਮਈ (ਸੁੱਖ ਵਡਾਲੀ)- ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ...
ਅੰਮ੍ਰਿਤਸਰ ਦਿਹਾਤੀ ਦੇ ਐੱਸ.ਐੱਸ.ਪੀ ਧਰੁਵ ਦਹੀਆ ਨੂੰ ਇੰਟੈਲੀਜੈਂਸ ਬਿਊਰੋ ਦਾ ਜੁਆਇੰਟ ਡਿਪਟੀ ਡਾਇਰੈਕਟਰ ਲਗਾਇਆ
. . .  1 day ago
ਅਜਨਾਲਾ ,16 ਜੂਨ (ਗੁਰਪ੍ਰੀਤ ਸਿੰਘ ਢਿੱਲੋਂ )-ਸਰਕਾਰ ਵਲੋਂ ਅੱਜ ਇਕ ਅਹਿਮ ਫ਼ੈਸਲਾ ਲੈਂਦਿਆਂ ਪੁਲਿਸ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਐੱਸ.ਐੱਸ.ਪੀ. ਵਜੋਂ ਸੇਵਾਵਾਂ ਨਿਭਾ ਰਹੇ ਧਰੁਵ ਦਹੀਆ ਆਈ.ਪੀ.ਐਸ. ਨੂੰ ਇੰਟੈਲੀਜੈਂਸ...
ਤਾਮਿਲਨਾਡੂ ਚਿੜੀਆਘਰ ਵਿਚ ਕੋਰੋਨਾ ਵਾਇਰਸ ਕਾਰਨ ਇਕ ਹੋਰ ਸ਼ੇਰ ਦੀ ਮੌਤ
. . .  1 day ago
ਚੇਨਈ, 16 ਜੂਨ - ਤਾਮਿਲਨਾਡੂ ਦੇ ਚੇਨਈ ਦੇ ਕੋਲ ਵਨਦਾਲੂਰ ਵਿਖੇ ਬੁੱਧਵਾਰ ਸਵੇਰੇ ਇਕ ਹੋਰ ਸ਼ੇਰ ਦੀ ਮੌਤ ਅਰਨੀਗਰ ਅੰਨਾ ਜ਼ੂਲੋਜੀਕਲ ਪਾਰਕ ਵਿਖੇ ਹੋਈ। ਏ.ਏ.ਐਸ.ਪੀ. ਦੇ ਡਿਪਟੀ ਡਾਇਰੈਕਟਰ ਨੇ 12 ਸਾਲਾ ...
5 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਪਲਟੂਨ ਕਮਾਂਡਰ ਵਿਜੀਲੈਂਸ ਵਲੋਂ ਕਾਬੂ
. . .  1 day ago
ਸ਼ਾਹਕੋਟ, 16 ਜੂਨ (ਅਜ਼ਾਦ ਸਚਦੇਵਾ/ਸੁਖਦੀਪ ਸਿੰਘ)- ਮਾਡਲ ਥਾਣਾ ਸ਼ਾਹਕੋਟ ਵਿਖੇ ਤਾਇਨਾਤ ਇਕ ਪਲਟੂਨ ਕਮਾਂਡਰ ਨੂੰ ਰਿਸ਼ਵਤ ਲੈਂਦਿਆਂ ਵਿਜੀਲੈਂਸ ਵਲੋਂ ਰੰਗੇ ਹੱਥੀ ਕਾਬੂ ਕੀਤਾ ਹੈ । ਵਿਜੀਲੈਂਸ ਵਲੋਂ ਰਿਸ਼ਵਤ ਵਿਚ ...
ਅੰਮ੍ਰਿਤਸਰ 'ਚ ਕੋਰੋਨਾ ਦੇ 40 ਨਵੇਂ ਮਾਮਲੇ ਆਏ ਸਾਹਮਣੇ, 3 ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ ,16 ਜੂਨ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 40 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 46301 ਹੋ ਗਏ ਹਨ, ਜਿਨ੍ਹਾਂ 'ਚੋਂ 1396 ...
ਗੰਗਸਰ ਗੁਰਦੁਆਰਾ ਸਾਹਿਬ ਦੇ ਦੋ ਮੁਲਾਜ਼ਮਾਂ ਦੇ ਵਿਰੁੱਧ ਸਿੱਖ ਭਾਵਨਾਵਾਂ ਨੂੰ ਠੇਸ ਲੱਗਣ 'ਤੇ ਥਾਣਾ ਜੈਤੋ 'ਚ ਮੁਕੱਦਮਾ ਦਰਜ
. . .  1 day ago
ਜੈਤੋ, 16 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਗੁ: ਸਾਹਿਬ ਪਾਤਸ਼ਾਹੀ ਦਸਵੀਂ ਗੰਗਸਰ ਜੈਤੋ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਮੈਨੇਜਰ ਤੇ ਕਲਰਕ ਸਮੇਤ ਚਾਰ...
ਪੰਜਾਬ ਦੀਆਂ 6 ਖ਼ਾਸ ਸਖ਼ਸ਼ੀਅਤਾਂ ਭਾਜਪਾ 'ਚ ਸ਼ਾਮਿਲ
. . .  1 day ago
ਨਵੀਂ ਦਿੱਲੀ ,16 ਜੂਨ - ਪੰਜਾਬ 'ਚ ਭਾਜਪਾ ਦੀ ਮਜ਼ਬੂਤੀ ਲਈ ਪਾਰਟੀ ਵਲੋਂ ਯਤਨ ਜ਼ੋਰ ਸ਼ੋਰ ਦੇ ਨਾਲ ਸ਼ੁਰੂ ਹੋ ਚੁੱਕੇ ਹਨ । ਅਗਲੇ ਸਾਲ ਵਿਧਾਨ ਸਭਾ ਚੋਣਾਂ ਤੋਂ ...
ਅਧਿਆਪਕਾਂ ਨੇ ਵਿਦਿਆ ਭਵਨ ਦੇ ਸਾਰੇ ਗੇਟ ਕੀਤੇ ਬੰਦ
. . .  1 day ago
ਐੱਸ. ਏ. ਐੱਸ. ਨਗਰ, 16 ਜੂਨ (ਤਰਵਿੰਦਰ ਸਿੰਘ ਬੈਨੀਪਾਲ) - ਕੱਚੇ ਅਧਿਆਪਕਾਂ ਵਲੋਂ ਵਿਦਿਆ ਭਵਨ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਰੇ ...
ਰਾਣਾ ਸੋਢੀ ਵਲੋਂ ਪੰਜਾਬ ਦੇ ਸਟੇਡੀਅਮ ਕੌਮੀ ਅਤੇ ਕੌਮਾਂਤਰੀ ਖਿਡਾਰੀਆਂ ਲਈ ਖੋਲ੍ਹਣ ਦੀ ਹਦਾਇਤ
. . .  1 day ago
ਚੰਡੀਗੜ੍ਹ, 16 ਜੂਨ - ਪੰਜਾਬ ਦੇ ਖੇਡਾਂ, ਯੁਵਕ ਸੇਵਾਵਾਂ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕੋਰੋਨਾ ਦੀ ਦੂਜੀ ਲਹਿਰ ਦੇ ਘਟ ਰਹੇ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 21 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਨੇਕ ਨੀਤੀ \'ਤੇ ਚਲਦੇ ਹੋਏ ਆਪਣਾ ਪੱਥ ਜਾਰੀ ਰੱਖੋ, ਤੁਹਾਡੀ ਜਿੱਤ ਯਕੀਨੀ ਹੋਵੇਗੀ। -ਮੀਮਸਾ

ਸੰਪਾਦਕੀ

ਚੋਣ ਨਤੀਜਿਆਂ ਦੇ ਪ੍ਰਭਾਵ

  ਮਈ 2019 ਵਿਚ ਹੋਈਆਂ ਲੋਕ ਸਭਾ ਦੀਆਂ ਚੋਣਾਂ ਪਿੱਛੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਦੂਸਰੀ ਵਾਰ ਕੌਮੀ ਜਮਹੂਰੀ ਗੱਠਜੋੜ (ਐਨ.ਡੀ.ਏ.) ਦੀ ਸਰਕਾਰ ਬਣੀ ਸੀ। ਇਨ੍ਹਾਂ ਚੋਣਾਂ ਵਿਚ ਭਾਜਪਾ ਨੂੰ ਜਿੰਨੀ ਵੱਡੀ ਜਿੱਤ ਮਿਲੀ ਸੀ, ਉਸ ਦਾ ਸ਼ਾਇਦ ਉਸ ਨੂੰ ਵੀ ...

ਪੂਰੀ ਖ਼ਬਰ »

ਦਿੱਲੀ ਦਾ ਆਕਸੀਜਨ ਸੰਕਟ-ਸੂਚਨਾ ਤੇ ਪ੍ਰਸ਼ਾਸਨਿਕ ਤੰਤਰ ਦੀ ਅਸਫਲਤਾ ਦੀ ਕੀਮਤ ਚੁਕਾ ਰਹੇ ਹਨ ਲੋਕ

ਸਿਹਤ ਦਾ ਵਿਸ਼ਾ ਜਦੋਂ 'ਸੰਕਟ' ਬਣ ਕੇ ਅਦਾਲਤਾਂ ਦੀਆਂ ਗੇੜੀਆਂ ਲਾਉਣ ਲੱਗੇ ਤਾਂ ਕਿਸੇ ਨਿਸਚਿਤ ਹੱਲ ਜਾਂ ਜਵਾਬਦੇਹੀ ਤੋਂ ਪਹਿਲਾਂ ਇਕ ਲੰਮਾ ਦੌਰ ਤੋਹਮਤਾਂ 'ਚ ਹੀ ਨਿਕਲ ਜਾਂਦਾ ਹੈ, ਜਿਸ 'ਚ ਸਾਰੀਆਂ ਸਬੰਧਿਤ ਧਿਰਾਂ ਦਾ ਇਕੋ-ਇਕ ਮੰਤਵ ਆਪਣਾ ਪੱਲਾ ਝਾੜਨਾ ਹੁੰਦਾ ਹੈ। ...

ਪੂਰੀ ਖ਼ਬਰ »

ਨਵੇਂ ਖੇਤੀ ਮਾਡਲ ਦੀ ਤਲਾਸ਼ (2)

(ਕੱਲ੍ਹ ਤੋਂ ਅੱਗੇ) ਪਰ ਸੱਮਸਿਆ ਹੋਰ ਹੈ ਕਿ ਇਹ ਕੰਪਨੀਆਂ ਸਾਰੇ ਮੁਨਾਫੇ ਨੂੰ ਆਪ ਹੀ ਹੜੱਪਣ ਦੀ ਕੋਸ਼ਿਸ਼ ਕਰਨਗੀਆਂ। ਜੇਕਰ ਉਸ ਉਪਜ ਦੀ ਬਾਜ਼ਾਰ ਵਿਚ ਘਾਟ ਹੋਵੇਗੀ ਤਾਂ ਇਹ ਕੰਟਰੈਕਟ ਹੇਠ ਕਿਸਾਨ ਦੀ ਉਪਜ ਬਾਜ਼ਾਰ ਨਾਲੋਂ ਘੱਟ ਕੀਮਤ 'ਤੇ ਉਸ ਦੇ ਫਾਰਮ ਤੋਂ ਹੀ ਸਿੱਧੀ ...

ਪੂਰੀ ਖ਼ਬਰ »

ਸੰਕਟ ਸਮੇਂ ਡਾ: ਮਨਮੋਹਨ ਸਿੰਘ ਨੂੰ ਕਿਉਂ ਯਾਦ ਕਰਦੇ ਹਨ ਲੋਕ?

ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਕੋਰੋਨਾ ਸੰਕਟ ਨਾਲ ਨਿਪਟਣ ਲਈ ਜਦ ਪੰਜ-ਨੁਕਾਤੀ ਪ੍ਰੋਗਰਾਮ ਦੀ ਸਲਾਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤੀ ਤਾਂ ਉਹ ਇਕ ਵਾਰ ਫੇਰ ਸੁਰਖੀਆਂ ਵਿਚ ਆ ਗਏ।
ਦਰਅਸਲ ਉਨ੍ਹਾਂ ਦੀ ਸਮਝ ਤੇ ਸਿਆਣਪ ਦਾ ਹਰ ਕੋਈ ਕਾਇਲ ਹੈ। ਉਨ੍ਹਾਂ ਕੋਲ ਇਕ ਦੂਰ-ਦ੍ਰਿਸ਼ਟੀ ਹੈ, ਬਾਰੀਕ ਸਮਝ ਹੈ, ਜਿਸ ਦੇ ਬਲਬੂਤੇ ਉਹ ਦੇਸ਼ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਹਨ। ਭਾਰਤ ਦੇ ਵਿੱਤ ਮੰਤਰੀ ਵਜੋਂ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਅੱਜ ਤੱਕ ਯਾਦ ਕੀਤਾ ਜਾਂਦਾ ਹੈ।
ਜਦ ਵੀ ਡਾ: ਮਨਮੋਹਨ ਸਿੰਘ ਸਬੰਧੀ ਮੀਡੀਆ ਵਿਚ ਗੱਲ ਚੱਲੀ ਹੈ ਉਨ੍ਹਾਂ ਨੂੰ ਇਮਾਨਦਾਰ, ਪ੍ਰਤੀਬੱਧ ਤੇ ਆਰਥਿਕ ਮਾਮਲਿਆਂ ਦੇ ਮਾਹਿਰ ਵਜੋਂ ਪੇਸ਼ ਕੀਤਾ ਗਿਆ ਹੈ। ਸੋਸ਼ਲ ਮੀਡੀਆ 'ਤੇ ਅੱਜ ਵੀ ਉਨ੍ਹਾਂ ਦੀ ਸਮਝ, ਉਨ੍ਹਾਂ ਦੀ ਸਮਰੱਥਾ, ਉਨ੍ਹਾਂ ਦੀ ਲਿਆਕਤ ਨੂੰ ਸਲਾਮ ਕੀਤਾ ਜਾਂਦਾ ਹੈ। ਭਾਰਤ ਵਰਗੇ ਮੁਲਕ ਨੂੰ ਕਿਵੇਂ ਚਲਾਉਣਾ ਹੈ, ਕਿਵੇਂ ਅੱਗੇ ਲੈ ਕੇ ਜਾਣਾ ਹੈ, ਵੱਖ-ਵੱਖ ਤਰ੍ਹਾਂ ਦੇ ਸੰਕਟਾਂ ਤੋਂ ਦੇਸ਼ ਨੂੰ ਕਿਵੇਂ ਬਚਾਉਣਾ ਹੈ, ਜੇ ਸੰਕਟ ਵਿਚ ਪੈ ਹੀ ਜਾਵੇ ਤਾਂ ਉਸ ਵਿਚੋਂ ਕਿਵੇਂ ਕੱਢਣਾ ਹੈ ਡਾ: ਮਨਮੋਹਨ ਸਿੰਘ ਵਰਗੇ ਅਰਥਸ਼ਾਸਤਰੀ ਤੋਂ ਬਿਹਤਰ ਕੋਈ ਨਹੀਂ ਜਾਣ ਸਕਦਾ। ਆਪਣੇ 10 ਸਾਲਾਂ ਦੇ ਸੇਵਾ ਕਾਲ ਦੌਰਾਨ ਉਨ੍ਹਾਂ ਨੇ ਮੁਲਕ ਨੂੰ ਅਜਿਹੇ ਸੰਕਟਾਂ ਤੋਂ ਬਚਾਈ ਰੱਖਿਆ। ਮੈਨੂੰ ਯਾਦ ਹੈ ਆਮ ਆਦਮੀ ਦੀ ਜੇਬ 'ਤੇ ਪੈਣ ਵਾਲੇ ਭਾਰ ਦਾ ਉਨ੍ਹਾਂ ਨੂੰ ਕਿੰਨੀ ਸ਼ਿੱਦਤ ਨਾਲ ਅਹਿਸਾਸ ਰਹਿੰਦਾ ਸੀ। ਦਸ ਸਾਲਾਂ ਦੌਰਾਨ ਰਸੋਈ ਗੈਸ ਦੀ ਕੀਮਤ 400 ਰੁਪਏ ਦੇ ਇਰਦ-ਗਿਰਦ ਰਹੀ, 415 ਜਾਂ 425 ਰੁਪਏ। ਇਸ ਤੋਂ ਕਦੇ ਵਧਣ ਨਹੀਂ ਦਿੱਤੀ। ਮੁਲਕ 'ਤੇ ਉਨ੍ਹਾਂ ਦਾ ਕੰਟਰੋਲ ਸੀ। ਉਨ੍ਹਾਂ ਨੂੰ ਪਤਾ ਸੀ ਕਿ ਕੀ ਕਦਮ ਚੁੱਕਣ ਨਾਲ ਕਿਹੜੇ ਨਤੀਜੇ ਮਿਲਣਗੇ।
ਜਦ ਸ੍ਰੀ ਪੀ.ਵੀ. ਨਰਸਿਮ੍ਹਾ ਰਾਓ ਨੇ 1991 ਵਿਚ ਉਨ੍ਹਾਂ ਨੂੰ ਵਿੱਤ ਮੰਤਰੀ ਬਣਾਇਆ ਤਾਂ ਭਾਰਤ ਨੂੰ ਆਰਥਿਕ ਸੰਕਟ ਦੀ ਘੁੰਮਣ-ਘੇਰੀ ਵਿਚੋਂ ਕੱਢ ਕੇ ਉਨ੍ਹਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਦੂਸਰੇ ਪਾਸੇ ਉਨ੍ਹਾਂ ਕੋਲ ਲਾਲੂ ਪ੍ਰਸਾਦ ਯਾਦਵ, ਸੋਮ ਨਾਥ ਚੈਟਰਜੀ, ਰਾਮ ਵਿਲਾਸ ਪਾਸਵਾਨ, ਐਮ. ਕਰੁਣਾਨਿਧੀ ਵਰਗੇ ਕੱਦਾਵਰ ਨੇਤਾਵਾਂ ਨੂੰ ਨਾਲ ਤੋਰਨ ਦੀ ਸਮਝ-ਸਮਰੱਥਾ ਵੀ ਸੀ ਪਰ ਆਰਥਿਕ ਸੁਧਾਰਾਂ ਲਈ ਖੱਬੇ-ਪੱਖੀ ਪਾਰਟੀਆਂ ਨਾਲ ਨਜਿੱਠਣਾ ਐਨਾ ਸੁਖਾਲਾ ਨਹੀਂ ਸੀ।
ਡਾ: ਮਨਮੋਹਨ ਸਿੰਘ ਉਹ ਫੈਸਲੇ ਲੈਂਦੇ ਰਹੇ, ਜਿਹੜੇ ਵੱਡੇ ਪੈਮਾਨੇ 'ਤੇ ਲੋਕ ਭਲਾਈ ਲਈ ਚੰਗੇ ਸਨ। ਉਨ੍ਹਾਂ ਅਜਿਹੇ ਭਾਰਤ ਲਈ ਕੰਮ ਕੀਤਾ ਜਿਥੇ ਸਮਾਜਿਕ ਤਰੱਕੀ, ਆਰਥਿਕ ਵਿਕਾਸ ਅਤੇ ਵਿਅਕਤੀਗਤ ਆਜ਼ਾਦੀ ਸਾਰਿਆਂ ਲਈ ਬਰਾਬਰ ਸੀ। ਇੰਡੀਆ ਟੂਡੇ ਦੇ ਉਪ-ਸੰਪਾਦਕ ਸ਼ੰਕਰ ਅਈਅਰ ਨੇ ਇਕ ਵਾਰ ਲਿਖਿਆ ਸੀ, ਭਾਰਤ ਦੀ ਹੁੱਲੜਬਾਜ਼ੀ ਵਾਲੀ ਰਾਜਨੀਤੀ ਉਨ੍ਹਾਂ ਦੇ ਵਿੱਤੋਂ ਬਾਹਰੀ ਹੈ। ਜਿਸ ਇਨਸਾਨ ਨੇ ਸਾਰੇ ਖਪਤਕਾਰਾਂ ਲਈ ਕਈ ਨਵੇਂ ਬਦਲ ਪੈਦਾ ਕੀਤੇ ਹੋਣ ਅਤੇ ਲਾਇਸੈਂਸ ਰਾਜ ਦੀ ਪ੍ਰਥਾ ਖਤਮ ਕੀਤੀ ਹੋਵੇ, ਦੇਸ਼ ਦੀ ਆਰਥਿਕਤਾ ਲਈ ਨਵੇ ਦਿਸਹੱਦੇ ਨਿਸਚਿਤ ਕੀਤੇ ਹੋਣ, ਉਹ ਇਨਸਾਨ ਆਮ ਬਲੈਕ ਐਂਡ ਵਾਈਟ ਟੀ.ਵੀ. 'ਤੇ ਖ਼ਬਰਾਂ ਵੇਖਦਾ ਰਿਹਾ ਅਤੇ ਵਿੱਤ ਮੰਤਰੀ ਦੀ ਪਦਵੀ ਸਮੇਂ ਪੂਰੇ ਪੰਜ ਸਾਲ ਸਿਰਫ਼ ਇਕ ਰੁਪਏ ਮਹੀਨੇ ਦੀ ਤਨਖਾਹ ਲੈਂਦਾ ਰਿਹਾ। ਉਨ੍ਹਾਂ ਦੇ ਉੱਦਮ ਸਦਕਾ ਦੇਸ਼ ਨੂੰ ਦੇਣਦਾਰੀਆਂ ਦੀ ਦਲਦਲ ਤੋਂ ਛੁਟਕਾਰਾ ਮਿਲਿਆ ਅਤੇ ਨਵੀਂ ਦੁਨੀਆ ਵੱਲ ਪੈਰ ਪੁੱਟੇ।
ਡਾ: ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਇਕ ਮਹੀਨੇ ਬਾਅਦ ਟੈਲੀਵਿਜ਼ਨ 'ਤੇ ਆਪਣਾ ਪਹਿਲਾ ਭਾਸ਼ਨ ਦਿੱਤਾ ਸੀ। ਉਹ ਬਹੁਤ ਘੱਟ ਬੋਲਦੇ ਸਨ ਅਤੇ ਨਾਪ-ਤੋਲ ਕੇ ਬੋਲਦੇ ਸਨ। ਕੇਵਲ ਕੰਮ ਦੀ ਗੱਲ ਕਰਦੇ ਸਨ। ਉਨ੍ਹਾਂ ਦਾ ਕੰਮ ਕਰਨ ਵਿਚ ਵਿਸ਼ਵਾਸ ਸੀ, ਫਾਲਤੂ ਗੱਲਾਂ ਕਰਨ ਵਿਚ ਨਹੀਂ। ਉਨ੍ਹਾਂ ਦਾ ਇਹੀ ਗੁਣ ਅੱਜ ਭਾਰਤੀਆਂ ਨੂੰ ਰਹਿ-ਰਹਿ ਕੇ ਯਾਦ ਆ ਰਿਹਾ ਹੈ।
ਉਦੋਂ ਹਿੰਦੁਸਤਾਨ ਟਾਈਮਜ਼ ਨੇ ਲਿਖਿਆ ਸੀ, 'ਡਾਕਟਰ ਮਨਮੋਹਨ ਸਿੰਘ ਭਾਰਤ ਵਿਚ ਆਰਥਿਕ ਸੁਧਾਰਾਂ ਦੀ ਪ੍ਰਕਿਰਿਆ ਦੇ ਬਾਨੀ ਤਾਂ ਹਨ ਹੀ, ਨਾਲ ਹੀ ਸੁਧਾਰਾਂ ਨੂੰ ਇਨਸਾਨੀਅਤ ਦਾ ਸਰੂਪ ਦਿਖਾਉਣਾ ਵੀ ਉਨ੍ਹਾਂ ਦੇ ਹੀ ਦਮ ਦੀ ਗੱਲ ਹੈ। ਇਨ੍ਹਾਂ ਸੁਧਾਰਾਂ ਨੂੰ ਡਾ: ਮਨਮੋਹਨ ਸਿੰਘ ਤੋਂ ਪਹਿਲਾਂ ਅਤੇ ਡਾ: ਮਨਮੋਹਨ ਸਿੰਘ ਤੋਂ ਬਾਅਦ ਦੇ ਕਾਲ ਵਿਚ ਵੰਡ ਕੇ ਦੇਖਿਆ ਜਾਵੇ ਤਾਂ ਸੁਧਾਰਾਂ ਦਾ ਮਨੁੱਖੀ ਸਰੂਪ ਉਨ੍ਹਾਂ ਦੇ ਹੀ ਕਾਲ ਦੌਰਾਨ ਨਜ਼ਰ ਆਵੇਗਾ। ਬੀ.ਬੀ.ਸੀ. ਨੇ ਇਕ ਇੰਟਰਵਿੳ ਦੌਰਾਨ ਕਿਹਾ ਸੀ ਕਿ ਡਾ: ਮਨਮੋਹਨ ਸਿੰਘ ਨੂੰ ਭਾਰਤ ਵਿਚ ਆਰਥਿਕ ਸੁਧਾਰਾਂ ਦੇ ਰਚਨਹਾਰ ਮੰਨਿਆ ਜਾਂਦਾ ਹੈ। ਉਨ੍ਹਾਂ ਦੇ ਉਦਮਾਂ ਸਦਕਾ ਹੀ ਲਾਲ ਫੀਤਾਸ਼ਾਹੀ ਦਾ ਖਾਤਮਾ ਹੋਇਆ। ਕਰ ਪ੍ਰਣਾਲੀ ਨੂੰ ਆਸਾਨ ਬਣਾਇਆ ਗਿਆ ਅਤੇ ਵਪਾਰ ਵਿਚ ਉਸਾਰੂ ਮਾਹੌਲ ਪੈਦਾ ਕਰਨ ਲਈ ਗਲਘੋਟੂ ਰੋਕਾਂ ਨੂੰ ਸੁਖਾਲਾ ਕਰਨ ਦਾ ਉਪਰਾਲਾ ਕੀਤਾ ਗਿਆ। ਇਸ ਕਾਰਨ ਆਰਥਿਕਤਾ ਦੀ ਮੁੜ ਉਸਾਰੀ ਹੋਈ, ਕਾਰੋਬਾਰ ਵਧਿਆ, ਮੁਦਰਾ ਪਸਾਰ 'ਤੇ ਰੋਕ ਲੱਗੀ ਅਤੇ ਵਿਕਾਸ ਦਰ ਵਧੀ। ਉਹ ਸਰਕਾਰੀ ਕੰਟਰੋਲ ਵਾਲੀਆਂ ਕੰਪਨੀਆਂ ਦੀ, ਵਿਸ਼ੇਸ਼ ਕਰਕੇ ਖੇਤੀਬਾੜੀ ਅਤੇ ਮੁਢਲੀਆਂ ਸਹੂਲਤਾਂ ਦੇ ਖੇਤਰ ਵਿਚ ਮਹੱਤਵਪੂਰਨ ਭੂਮਿਕਾ ਦੇ ਮੁੱਦਈ ਸਨ। ਉਨ੍ਹਾਂ ਦਾ ਵਿਚਾਰ ਸੀ ਕਿ ਆਰਥਿਕ ਸੁਧਾਰਾਂ ਦਾ ਅਰਥ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਕੰਪਨੀਆਂ ਦਾ ਆਧੁਨਿਕੀਕਰਨ ਕਰਨਾ ਹੈ ਨਾ ਕਿ ਮੁਨਾਫੇ ਵਾਲੇ ਸਰਕਾਰੀ ਅਦਾਰਿਆਂ ਨੂੰ ਵੇਚਣਾ। ਬਤੌਰ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੇ ਹੱਕ ਵਿਚ ਸਭ ਤੋਂ ਵੱਡੀ ਗੱਲ ਇਹ ਜਾਂਦੀ ਹੈ ਕਿ ਉਨ੍ਹਾਂ ਨੂੰ ਬਹੁਗਿਣਤੀ ਲੋਕ ਭਾਰਤ ਦਾ ਸਭ ਤੋਂ ਸਾਫ਼-ਸੁਥਰੇ ਅਕਸ ਵਾਲਾ ਇਮਾਨਦਾਰ ਆਗੂ ਮੰਨਦੇ ਹਨ। ਉਨ੍ਹਾਂ ਕੋਲ ਦੇਸ਼ ਨੂੰ ਸੁਯੋਗ ਅਗਵਾਈ ਦੇਣ ਅਤੇ ਕਿਸੇ ਵੀ ਸੰਕਟ 'ਤੇ ਕਾਬੂ ਪਾ ਸਕਣ ਦੀ ਬੌਧਿਕ ਸਮਰੱਥਾ ਸੀ। ਇਹੀ ਕਾਰਨ ਹਨ ਜੋ ਦੇਸ਼ ਵਾਸੀ ਅੱਜ ਵੀ ਉਨ੍ਹਾਂ ਨੂੰ ਯਾਦ ਕਰਦੇ ਹਨ। ਦੁਨੀਆ ਦੇ ਸਿਆਸੀ ਆਗੂਆਂ ਵਿਚ ਅਜਿਹੇ ਗੁਣਾਂ ਦਾ ਸੁਮੇਲ ਘੱਟ ਹੀ ਨਜ਼ਰ ਆਉਂਦਾ ਹੈ।
ਡਾ: ਮਨਮੋਹਨ ਸਿੰਘ ਨੂੰ ਦੇਸ਼ਵਾਸੀ ਅਜੋਕੇ ਕੋਰੋਨਾ ਸੰਕਟ ਸਮੇਂ ਵੀ ਸ਼ਿੱਦਤ ਨਾਲ ਯਾਦ ਕਰ ਰਹੇ ਹਨ ਕਿਉਂਕਿ ਉਹ ਸ਼ਾਨਦਾਰ ਸੂਝ-ਬੂਝ ਵਾਲੇ ਅਤੇ ਦੂਰਦਰਸ਼ੀ ਨੇਤਾ ਹਨ।

-ਮੋਬਾਈਲ : 94171-53513.

ਖ਼ਬਰ ਸ਼ੇਅਰ ਕਰੋ

 



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX