ਤਾਜਾ ਖ਼ਬਰਾਂ


ਯੂ.ਕੇ. ਨੇ ਕੋਵਿਡਸ਼ੀਲਡ ਨੂੰ ਦਿੱਤੀ ਮਾਨਤਾ
. . .  0 minutes ago
ਨਵੀਂ ਦਿੱਲੀ, 22 ਸਤੰਬਰ - ਬ੍ਰਿਟੇਨ ਨੇ ਆਖ਼ਰਕਾਰ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੁਆਰਾ ਬਣਾਈ ਗਈ ਕੋਰੋਨਾ ਵੈਕਸੀਨ 'ਕੋਵੀਸ਼ਲਿਡ' ਨੂੰ ਆਪਣੇ ਨਵੇਂ ਯਾਤਰਾ ਨਿਯਮਾਂ ਵਿਚ ਮਨਜ਼ੂਰੀ ਦੇ ਦਿੱਤੀ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋ ਖਟਕੜ ਕਲਾਂ 'ਚ ਸ਼ਹੀਦਾਂ ਨੂੰ ਸਿਜਦਾ
. . .  14 minutes ago
ਬੰਗਾ, 22 ਸਤੰਬਰ (ਜਸਬੀਰ ਸਿੰਘ ਨੂਰਪੁਰ) - ਖਟਕੜ ਕਲਾਂ ਵਿਖੇ ‍ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਵਲੋਂ ਸ਼ਹੀਦਾਂ ਨੂੰ ਸਿਜਦਾ ਕੀਤਾ ਗਿਆ | ਉਨ੍ਹਾਂ ਆਖਿਆ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ...
ਲੋਕਾਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ 'ਤੇ ਹੱਲ ਕੀਤੀਆਂ ਜਾਣਗੀਆਂ - ਕਮਿਸ਼ਨਰ ਭੁੱਲਰ
. . .  37 minutes ago
ਲੁਧਿਆਣਾ, 22 ਸਤੰਬਰ (ਪਰਮਿੰਦਰ ਸਿੰਘ ਆਹੂਜਾ ) - ਲੁਧਿਆਣਾ ਦੇ ਨਵ ਨਿਯੁਕਤ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਹੈ ਕਿ ਲੋਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ...
ਸ੍ਰੀ ਮੁਕਤਸਰ ਸਾਹਿਬ ਵਿਖੇ ਨਰਮੇ ਦੀ ਖ਼ਰੀਦ 'ਚ ਲੁੱਟ ਨੂੰ ਲੈ ਕੇ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ
. . .  42 minutes ago
ਸ੍ਰੀ ਮੁਕਤਸਰ ਸਾਹਿਬ, 22 ਸਤੰਬਰ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਦੀ ਮੁੱਖ ਅਨਾਜ ਮੰਡੀ ਵਿਚ ਨਰਮੇ ਦੀ ਹੋ ਰਹੀ ਬੇਕਦਰੀ ਨੂੰ ਲੈ ਕੇ ਕਿਸਾਨਾਂ ਵਿਚ ਭਾਰੀ ਰੋਸ ਵੇਖਣ ਨੂੰ ਮਿਲਿਆ...
ਥਾਣਾ ਸੰਗਤ ਦੀ ਪੁਲਿਸ ਨੇ 5400 ਨਸ਼ੀਲੀਆਂ ਗੋਲੀਆਂ ਸਮੇਤ ਮਾਸੀ ਭਾਣਜੀ ਨੂੰ ਕੀਤਾ ਕਾਬੂ
. . .  49 minutes ago
ਸੰਗਤ ਮੰਡੀ, 22 ਸਤੰਬਰ (ਦੀਪਕ ਸ਼ਰਮਾ) - ਥਾਣਾ ਸੰਗਤ ਮੰਡੀ ਦੀ ਪੁਲਿਸ ਨੇ ਇਕ ਗਸ਼ਤ ਦੌਰਾਨ ਦੋ ਔਰਤਾਂ ਕੋਲੋਂ 5400 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ ...
ਜਗਦੇਵ ਸਿੰਘ ਬੋਪਾਰਾਏ ਅਕਾਲੀ ਦਲ ਵਿਚ ਹੋਏ ਸ਼ਾਮਿਲ
. . .  54 minutes ago
ਚੰਡੀਗੜ੍ਹ, 22 ਸਤੰਬਰ( ਸੁਰਿੰਦਰ ) - ਕਾਂਗਰਸ ਛੱਡ ਜਗਦੇਵ ਸਿੰਘ ਬੋਪਾਰਾਏ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿਚ ਅਕਾਲੀ ਦਲ ਵਿਚ ਸ਼ਾਮਿਲ ਹੋਏ...
ਫ਼ਿਰੋਜ਼ਪੁਰ ਕੇਂਦਰੀ ਜੇਲ੍ਹ 'ਚੋਂ ਹਵਾਲਾਤੀਆਂ ਕੋਲੋਂ ਨਸ਼ੀਲਾ ਪਾਊਡਰ, 7 ਮੋਬਾਈਲ ਫ਼ੋਨ ਤੇ ਡਾਟਾ ਕੇਬਲ ਬਰਾਮਦ
. . .  about 1 hour ago
ਫ਼ਿਰੋਜ਼ਪੁਰ, 22 ਸਤੰਬਰ (ਗੁਰਿੰਦਰ ਸਿੰਘ) - ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਅੰਦਰ ਤਲਾਸ਼ੀ ਦੌਰਾਨ ਹਵਾਲਾਤੀਆਂ ਕੋਲੋਂ 3 ਗ੍ਰਾਮ ਨਸ਼ੀਲਾ ਪਾਊਡਰ, ਵੱਖ ਵੱਖ ਕੰਪਨੀਆਂ ਦੇ 7 ਮੋਬਾਈਲ ਫ਼ੋਨ ਸਮੇਤ ਬੈਟਰੀ ਤੇ ਸਿੰਮ ...
ਵਾਲਮੀਕੀ ਆਸ਼ਰਮ ਦੇ ਵਿਕਾਸ ਲਈ 100 ਕਰੋੜ ਖ਼ਰਚਣ ਦਾ ਮੁੱਖ ਮੰਤਰੀ ਚੰਨੀ ਨੇ ਕੀਤਾ ਵਾਅਦਾ
. . .  about 1 hour ago
ਰਾਮ ਤੀਰਥ , 22 ਸਤੰਬਰ ( ਧਰਵਿੰਦਰ ਸਿੰਘ ਔਲਖ ) ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਅੱਜ ਪਹਿਲੀ ਵਾਰ ਵਾਲਮੀਕੀ ਤੀਰਥ ਵਿਖੇ ਨਤਮਸਤਕ ਹੋਣ ਲਈ ਪਹੁੰਚੇ , ਜਿੱਥੇ ਉਨ੍ਹਾਂ ਨੇ ਸ਼ਰਧਾ ਨਾਲ ਭਗਵਾਨ ਵਾਲਮੀਕੀ ...
ਬਟਾਲਾ 'ਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਧੜਾ ਮੁੜ ਭਾਰੀ, ਪ੍ਰਤਾਪ ਸਿੰਘ ਬਾਜਵਾ ਦਾ ਚੇਅਰਮੈਨ ਹਟਾਇਆ
. . .  about 1 hour ago
ਬਟਾਲਾ, 22 ਸਤੰਬਰ (ਕਾਹਲੋਂ) - ਪੰਜਾਬ ਦੀ ਕਾਂਗਰਸ ਸਰਕਾਰ 'ਚ ਆਏ ਬਦਲਾਅ ਤੋਂ ਬਾਅਦ ਬਟਾਲਾ 'ਚ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਧੜਾ ਮੁੜ ਭਾਰੀ ਪੈਣਾ ਸ਼ੁਰੂ ਹੋ ਗਿਆ ਹੈ ...
ਡੀ.ਏ.ਵੀ. ਯੂਨੀਵਰਸਿਟੀ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
. . .  about 1 hour ago
ਜਲੰਧਰ, 22 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਡੀ.ਏ.ਵੀ. ਯੂਨੀਵਰਸਿਟੀ ਪਹੁੰਚੇ ਅਤੇ ਵਿਦਿਆਰਥੀਆਂ ਨਾਲ ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਡੇਰਾ ਸੱਚਖੰਡ ਬੱਲਾਂ ਵਿਖੇ ਪਹੁੰਚੇ
. . .  about 1 hour ago
ਕਿਸ਼ਨਗੜ੍ਹ, 22 ਸਤੰਬਰ (ਹੁਸਨ ਲਾਲ) - ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਡੇਰਾ ਸੱਚਖੰਡ ਬੱਲਾਂ ਵਿਖੇ ਪਹੁੰਚ ਗਏ ਹਨ | ਸਭ ਤੋਂ ਪਹਿਲਾਂ ਉਨ੍ਹਾਂ ਨੇ ਸੰਤ ...
ਸੁਪਰੀਮ ਕੋਰਟ ਨੇ ਕੇਂਦਰ ਨੂੰ ਦਿੱਤਾ ਆਦੇਸ਼, ਇਸੇ ਸਾਲ ਤੋਂ ਮਹਿਲਾਵਾਂ ਨੂੰ ਮਿਲੇ ਐਨ.ਡੀ.ਏ.ਦੀ ਪ੍ਰੀਖਿਆ ਵਿਚ ਬੈਠਣ ਦੀ ਇਜਾਜ਼ਤ
. . .  about 1 hour ago
ਨਵੀਂ ਦਿੱਲੀ, 22 ਸਤੰਬਰ - ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਮਹਿਲਾਵਾਂ ਨੂੰ ਇਸ ਸਾਲ ਤੋਂ ਹੀ ਐਨ.ਡੀ.ਏ. ਦੀ ਪ੍ਰਵੇਸ਼ ਪ੍ਰੀਖਿਆ ਵਿਚ ਬੈਠਣ ਦੀ ਆਗਿਆ ਦੇਣ ਦਾ ਆਦੇਸ਼ ਦਿੱਤਾ ਹੈ। ਕੇਂਦਰ ...
ਭੇਦ - ਭਰੇ ਹਾਲਾਤ ਅੰਦਰ ਨੌਜਵਾਨ ਦੀ ਮੌਤ
. . .  about 2 hours ago
ਬਲਾਚੌਰ, 22 ਸਤੰਬਰ (ਨਰੇਸ਼ ਧੌਲ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬਲਾਚੌਰ ਦੇ ਪਿੰਡ ਜੋਗੇਵਾਲ ਵਿਖੇ ਇਕ ਨੌਜਵਾਨ ਦੀ ਬੀਤੀ ਰਾਤ ਭੇਦ - ਭਰੇ ਹਲਾਤਾਂ ਅੰਦਰ ਮੌਤ ਹੋਣ ਦਾ ਮਾਮਲਾ ਸਾਹਮਣੇ...
ਨੈਸ਼ਨਲ ਐਵਾਰਡੀ ਅਧਿਆਪਕ ਦੀ ਬਦਲੀ ਖ਼ਿਲਾਫ਼ ਪੰਚਾਇਤ ਤੇ ਪਿੰਡ ਵਾਸੀਆਂ ਨੇ ਸਰਕਾਰੀ ਸਕੂਲ ਦੀ ਕੀਤੀ ਤਾਲਾਬੰਦੀ
. . .  about 2 hours ago
ਐੱਸ. ਏ. ਐੱਸ. ਨਗਰ, 22 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ) - ਇੱਥੋਂ ਨੇੜਲੇ ਪਿੰਡ ਸਿਆਊ ਦੇ ਸਰਕਾਰੀ ਮਿਡਲ ਸਕੂਲ ਦੇ ਨੈਸ਼ਨਲ ਐਵਾਰਡੀ ਪੰਜਾਬੀ ਅਧਿਆਪਕ ਜਸਵਿੰਦਰ ਸਿੰਘ ਔਲਖ ਦੀ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਘਰ ਪਹੁੰਚੇ
. . .  about 1 hour ago
ਅੰਮ੍ਰਿਤਸਰ , 22 ਸਤੰਬਰ (ਰੇਸ਼ਮ ਸਿੰਘ ) - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ...
ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦਾ ਬਦਲਿਆ ਗਿਆ ਚੇਅਰਮੈਨ
. . .  about 2 hours ago
ਅੰਮ੍ਰਿਤਸਰ, 22 ਸਤੰਬਰ (ਸੁਰਿੰਦਰ ਕੋਛੜ) - ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ ਨੂੰ ਹਟਾ ਕੇ ਸਿੱਧੂ ਦੇ ਕਰੀਬੀ ਦਮਨਦੀਪ ਸਿੰਘ ਨੂੰ ਚੇਅਰਮੈਨ ਬਣਾਇਆ ਗਿਆ...
ਸਰਕਾਰੀ ਬੱਸਾਂ ਤੋਂ ਹਟਣਗੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰ
. . .  about 2 hours ago
ਚੰਡੀਗੜ੍ਹ, 22 ਸਤੰਬਰ - ਸਰਕਾਰੀ ਬੱਸਾਂ ਤੋਂ ਹੁਣ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰ ਹਟਾਏ ਜਾਣਗੇ...
ਡੇਅਰੀ ਕੰਪਲੈਕਸ ਦੀ ਡਿੱਗੀ ਛੱਤ, 12 ਮੱਝਾਂ ਦੀ ਮੌਤ
. . .  about 2 hours ago
ਲੁਧਿਆਣਾ, 22 ਸਤੰਬਰ ( ਅਮਰੀਕ ਸਿੰਘ ਬਤਰਾ, ਰੁਪੇਸ਼ ਕੁਮਾਰ) - ਲੁਧਿਆਣਾ ਦੇ ਹੰਬੜਾਂ ਰੋਡ ਸਥਿਤ ਡੇਅਰੀ ਕੰਪਲੈਕਸ 'ਚ ਇਕ ਛੱਤ ਡਿੱਗਣ ਨਾਲ ਕਰੀਬ 12 ਮੱਝਾਂ ਦੀ ਮੌਤ ਹੋ...
ਸਲਾਮੀ ਲੈਣ ਤੋਂ ਬਾਅਦ ਪੁਲਿਸ ਦੀ ਬੈਂਡ ਟੀਮ ਨਾਲ ਕਰਵਾਈ ਮੁੱਖ ਮੰਤਰੀ ਚੰਨੀ ਨੇ ਤਸਵੀਰ
. . .  about 3 hours ago
ਅੰਮ੍ਰਿਤਸਰ, 22 ਸਤੰਬਰ (ਜਸਵੰਤ ਸਿੰਘ ਜੱਸ) - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਮ੍ਰਿਤਸਰ ਵਿਚ ਸਲਾਮੀ ਲੈਣ ਤੋਂ ਬਾਅਦ ਪੁਲਿਸ ਦੀ ਬੈਂਡ...
ਪੰਜਾਬ ਪੁਲਿਸ 'ਚ 2016 ਨੂੰ ਕੀਤੀ ਭਰਤੀ ਦੇ ਇੰਤਜ਼ਾਰ ਸੂਚੀ 'ਚ ਸ਼ਾਮਿਲ 780 ਮੁਲਾਜ਼ਮ ਪਹੁੰਚੇ ਸ੍ਰੀ ਚਮਕੌਰ ਸਾਹਿਬ
. . .  about 3 hours ago
ਸ੍ਰੀ ਚਮਕੌਰ ਸਾਹਿਬ, 22 ਸਤੰਬਰ (ਜਗਮੋਹਣ ਸਿੰਘ ਨਾਰੰਗ) - ਪੰਜਾਬ ਪੁਲਿਸ 'ਚ 2016 ਨੂੰ ਕੀਤੀ ਭਰਤੀ ਦੇ ਇੰਤਜ਼ਾਰ ਸੂਚੀ 'ਚ ਸ਼ਾਮਿਲ 780 ਮੁਲਾਜ਼ਮ ਸ੍ਰੀ ਚਮਕੌਰ ਸਾਹਿਬ ਪਹੁੰਚੇ...
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦਿਲ ਦਾ ਦੌਰਾ ਪੈਣ ਕਾਰਨ ਹਸਪਤਾਲ ਦਾਖ਼ਲ
. . .  about 3 hours ago
ਅੰਮ੍ਰਿਤਸਰ, 22 ਸਤੰਬਰ (ਜਸਵੰਤ ਸਿੰਘ ਜੱਸ) - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਦਿਲ ਦਾ ਦੌਰਾ ਪੈਣ ਕਾਰਨ ਜਲੰਧਰ ਦੇ ਨਿੱਜੀ ਹਸਪਤਾਲ ਵਿਚ ...
ਕੈਨੇਡਾ ਨੇ ਭਾਰਤ ਤੋਂ ਵਪਾਰਕ ਅਤੇ ਨਿੱਜੀ ਯਾਤਰੀ ਉਡਾਣਾਂ 'ਤੇ ਪਾਬੰਦੀ 26 ਸਤੰਬਰ ਤੱਕ ਵਧਾਈ
. . .  about 3 hours ago
ਨਵੀਂ ਦਿੱਲੀ, 22 ਸਤੰਬਰ - ਕੈਨੇਡਾ ਨੇ ਭਾਰਤ ਤੋਂ ਵਪਾਰਕ ਅਤੇ ਨਿੱਜੀ ਯਾਤਰੀ ਉਡਾਣਾਂ 'ਤੇ ਪਾਬੰਦੀ 26 ਸਤੰਬਰ ਤੱਕ ਵਾਧਾ...
ਐੱਸ. ਡੀ. ਐਮ. ਖਮਾਣੋਂ ਵਲੋਂ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ - ਵੱਖ ਦਫ਼ਤਰਾਂ ਦੀ ਕੀਤੀ ਗਈ ਚੈਕਿੰਗ, ਕਈ ਅਧਿਕਾਰੀ ਅਤੇ ਕਰਮਚਾਰੀ ਮਿਲੇ ਗ਼ੈਰਹਾਜ਼ਰ
. . .  about 3 hours ago
ਖਮਾਣੋਂ, 22 ਸਤੰਬਰ (ਮਨਮੋਹਣ ਸਿੰਘ ਕਲੇਰ) - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਹਦਾਇਤਾਂ ਤੇ ਸਰਕਾਰੀ ਅਫ਼ਸਰਾਂ, ਕਰਮਚਾਰੀਆਂ ਨੂੰ ਦਫ਼ਤਰੀ ਸਮੇਂ ਸਵੇਰੇ ਨੌਂ ਵਜੇ ਹਾਜ਼ਰ ਰਹਿਣ ...
ਪੀ.ਐਮ.ਦਾ ਅਮਰੀਕਾ ਦੌਰਾ, ਕਈ ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾ
. . .  about 4 hours ago
ਨਵੀਂ ਦਿੱਲੀ, 22 ਸਤੰਬਰ - ਅਮਰੀਕਾ ਰਵਾਨਾ ਹੋਣ ਤੋਂ ਪਹਿਲਾਂ ਪੀ.ਐਮ. ਮੋਦੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਅਮਰੀਕਾ ਯਾਤਰਾ ਅਮਰੀਕਾ ਦੇ ਨਾਲ ਵਿਆਪਕ ਗਲੋਬਲ ਰਣਨੀਤਕ ਸਾਂਝੇਦਾਰੀ ਨੂੰ...
26,964 ਨਵੇਂ ਕੋਰੋਨਾ ਦੇ ਮਾਮਲੇ, 383 ਮੌਤਾਂ
. . .  about 4 hours ago
ਨਵੀਂ ਦਿੱਲੀ, 22 ਸਤੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 26,964 ਨਵੇਂ ਕੋਰੋਨਾ ਮਾਮਲੇ ਸਾਹਮਣੇ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 22 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਜੇਕਰ ਰਾਜਨੀਤਕ ਢਾਂਚੇ ਵਿਚੋਂ ਨੈਤਿਕਤਾ ਮਨਫ਼ੀ ਹੋ ਗਈ ਤਾਂ ਇਹ ਅਰਥਹੀਣ ਹੋ ਜਾਵੇਗਾ। -ਡਾ: ਇਕਬਾਲ

ਜਗਰਾਓਂ

ਪਿੰਡ ਲੰਮਾ ਵਿਖੇ ਪੱਛਮੀ ਬੰਗਾਲ 'ਚ ਮਮਤਾ ਬੈਨਰਜੀ ਦੀ ਜਿੱਤ 'ਤੇ ਭਾਜਪਾ ਦੀ ਹੋਈ ਹਾਰ 'ਤੇ ਲੱਡੂ ਵੰਡੇ

ਰਾਏਕੋਟ, 3 ਮਈ (ਬਲਵਿੰਦਰ ਸਿੰਘ ਲਿੱਤਰ)-ਪਿੰਡ ਲੰਮਾ ਵਿਖੇ ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਦੀ ਜਿੱਤ 'ਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਅਤੇ ਗ੍ਰਾਮ ਪੰਚਾਇਤ ਵਲੋਂ ਸਰਪੰਚ ਅਮਨਦੀਪ ਸਿੰਘ ਤੱਤਲਾ ਦੀ ਅਗਵਾਈ ਹੇਠ ਖੁਸ਼ੀ 'ਚ ਲੱਡੂ ਵੰਡੇ ਗਏ | ਇਸ ਮੌਕੇ ਸਰਪੰਚ ...

ਪੂਰੀ ਖ਼ਬਰ »

'ਕੋਰੋਨਾ ਸੰਕਟ 'ਚ ਅਪੀਲ' ਪਲਾਜ਼ਮਾ ਬੈਂਕ ਲਈ ਯੂਥ ਅਕਾਲੀ ਦਲ ਨੂੰ ਸਹਿਯੋਗ ਕੀਤਾ ਜਾਵੇਗਾ-ਇਯਾਲੀ

ਮੁੱਲਾਂਪੁਰ-ਦਾਖਾ, 3 ਮਈ (ਨਿਰਮਲ ਸਿੰਘ ਧਾਲੀਵਾਲ)-ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਵਾਪਰ ਰਹੇ ਦੁਖਾਂਤ ਨੂੰ ਹੋਰ ਵਧਣ ਤੋਂ ਰੋਕਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਪੀਲ ਬਾਅਦ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਸਹਿਯੋਗ ਸਦਕਾ ...

ਪੂਰੀ ਖ਼ਬਰ »

ਖੰਨਾ 'ਚ 3 ਹੋਰ ਕੋਰੋਨਾ ਮਰੀਜ਼ਾਂ ਦੀ ਮੌਤ-16 ਨਵੇਂ ਕੇਸ

ਖੰਨਾ, 3 ਮਈ (ਹਰਜਿੰਦਰ ਸਿੰਘ ਲਾਲ)-ਬੀਤੇ ਕੁੱਝ ਦਿਨਾਂ ਤੋਂ ਖੰਨਾ ਸ਼ਹਿਰ 'ਚ ਕੋਰੋਨਾ ਮਰੀਜ਼ਾਂ ਦੀ ਮੌਤਾਂ ਹੋਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ¢ ਸ਼ਹਿਰ ਤੇ ਆਸਪਾਸ ਦੇ ਇਲਾਕਿਆਂ ਵਿਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀਆਂ ਮੌਤਾਂ ਦੀ ਵਧਦੀ ਗਿਣਤੀ ...

ਪੂਰੀ ਖ਼ਬਰ »

ਦੇਸੀ ਪਿਸਤੌਲ ਤੇ ਰੌਂਦ ਸਮੇਤ ਵਿਅਕਤੀ ਕਾਬੂ

ਖੰਨਾ, 3 ਮਈ (ਮਨਜੀਤ ਸਿੰਘ ਧੀਮਾਨ)-ਖੰਨਾ ਪੁਲਿਸ ਨੇ ਦੋਸੀ ਪਿਸਤੌਲ 315 ਬੋਰ ਅਤੇ ਇਕ ਰੌਂਦ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ | ਫੜੇ ਗਏ ਕਥਿਤ ਦੋਸ਼ੀ ਦੀ ਪਹਿਚਾਣ ਵਰਿੰਦਰ ਕੁਮਾਰ ਉਰਫ਼ ਵਿੱਕੀ ਵਾਸੀ ਰਣਬੀਰ ਨਗਰ, ਬੜਾ ਰੋਡ ਗੁਰਾਇਆ ਜ਼ਿਲ੍ਹਾ ਜਲੰਧਰ ਵਜੋਂ ਹੋਈ ...

ਪੂਰੀ ਖ਼ਬਰ »

ਥਾਣਾ ਸਿੱਧਵਾਂ ਬੇਟ ਵਿਖੇ ਤਾਇਨਾਤ ਕਈ ਮੁਲਾਜ਼ਮਾਂ ਦੀ ਬਦਲੀ

ਸਿੱਧਵਾਂ ਬੇਟ, 3 ਮਈ (ਜਸਵੰਤ ਸਿੰਘ ਸਲੇਮਪੁਰੀ)-ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਮੁਖੀ ਚਰਨਜੀਤ ਸਿੰਘ ਸੋਹਲ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਥਾਣਾ ਸਿੱਧਵਾਂ ਬੇਟ ਦੇ ਕਈ ਮੁਲਾਜ਼ਮਾਂ ਦੀਆਂ ਬਦਲੀਆਂ ਦੇ ਹੁਕਮ ਜਾਰੀ ਕੀਤੇ ਹਨ | ਮਿਲੀ ਜਾਣਕਾਰੀ ...

ਪੂਰੀ ਖ਼ਬਰ »

ਅਕਾਲੀ ਦਲ ਦੇ ਸਕੱਤਰ ਜਨਰਲ ਬਿੰਦਰ ਮਨੀਲਾ ਦਾ ਟਰੱਕ ਯੂਨੀਅਨ ਜਗਰਾਉਂ ਵਲੋਂ ਸਨਮਾਨ

ਜਗਰਾਉਂ, 3 ਮਈ (ਜੋਗਿੰਦਰ ਸਿੰਘ, ਗੁਰਦੀਪ ਸਿੰਘ ਮਲਕ)-ਸ਼੍ਰੋਮਣੀ ਅਕਾਲੀ ਵਲੋਂ ਪਿਛਲੇ ਦਿਨੀਂ ਟ੍ਰਾਂਸਪੋਰਟ ਵਿੰਗ ਦੇ ਨਿਯੁਕਤ ਕੀਤੇ ਗਏ ਸੂਬਾ ਸਕੱਤਰ ਜਰਨਲ ਗੁਰਵਿੰਦਰ ਸਿੰਘ ਬਿੰਦਰ ਮਨੀਲਾ ਦੀ ਨਿਯੁਕਤੀ ਦੀ ਵੱਡੇ ਪੱਧਰ 'ਤੇ ਟਰੱਕ ਆਪ੍ਰੇਟਰਾਂ ਵਲੋਂ ਖੁਸ਼ੀ ...

ਪੂਰੀ ਖ਼ਬਰ »

ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਕਈ ਥਾਣਾ ਮੁਖੀ ਬਦਲੇ

ਜਗਰਾਉਂ, 3 ਮਈ (ਜੋਗਿੰਦਰ ਸਿੰਘ)-ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਅਧੀਨ ਆਉਂਦੇ ਵੱਖ-ਵੱਖ ਥਾਣਿਆਂ ਅਤੇ ਚੌਂਕੀਆਂ ਦੇ ਮੁਖੀਆਂ ਨੂੰ ਬਦਲ ਕੇ ਇੱਧਰੋਂ-ਉਧਰ ਕੀਤਾ ਗਿਆ ਹੈ | ਪੁਲਿਸ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇੰਚਾਰਜ ਸੀ.ਆਈ.ਏ. ਸਟਾਫ਼ ਇੰਸਪੈਕਟਰ ...

ਪੂਰੀ ਖ਼ਬਰ »

ਟੀਚਰ ਏਡਿਡ ਯੂਨੀਅਨ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਲਖਬੀਰ ਸਿੰਘ ਸਮਰਾ ਦਾ ਸਨਮਾਨ

ਜਗਰਾਉਂ, 3 ਮਈ (ਜੋਗਿੰਦਰ ਸਿੰਘ)-ਜਗਰਾਉਂ ਇਲਾਕੇ ਦੀ ਮਾਣਮੱਤੀ ਸ਼ਖ਼ਸੀਅਤ ਲਖਵੀਰ ਸਿੰਘ ਸਮਰਾ ਦਾ ਜ਼ਿਲ੍ਹਾ ਸਿੱਖਿਆ ਅਫ਼ਸਰ ਬਣਨ 'ਤੇ ਅੱਜ ਪੰਜਾ ਸਕੂਲ ਟੀਚਰ ਏਡਿਡ ਯੂਨੀਅਨ ਵਲੋਂ ਇਕ ਸਾਦੇ ਤੇ ਪ੍ਰਭਾਵਸਾਲੀ ਸਮਾਗਮ ਦੌਰਾਨ ਉਨ੍ਹਾਂ ਦਾ ਸਨਮਾਨ ਕਰਦਿਆਂ ਉਨ੍ਹਾਂ ...

ਪੂਰੀ ਖ਼ਬਰ »

ਪਲਾਟ ਵੇਚਣ ਦੇ ਚਰਚਿਤ ਮਾਮਲੇ 'ਚ ਸ਼ਾਮਿਲ ਅਦਾਲਤੀ ਭਗੌੜਾ ਪ੍ਰਾਪਰਟੀ ਡੀਲਰ ਕਾਬੂ

ਰਾਏਕੋਟ, 3 ਮਈ (ਬਲਵਿੰਦਰ ਸਿੰਘ ਲਿੱਤਰ)-ਪੁਲਿਸ ਥਾਣਾ ਸਦਰ ਰਾਏਕੋਟ ਵਲੋਂ ਜਗਰਾਉਂ ਅਦਾਲਤ ਦੇ ਭਗੌੜੇ ਨੂੰ ਕਾਬੂ ਕਰਕੇ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ | ਇਸ ਮੌਕੇ ਪੁਲਿਸ ਥਾਣਾ ਸਦਰ ਰਾਏਕੋਟ ਦੇ ਐੱਸ.ਐੱਚ.ਓ ਅਜੈਬ ਸਿੰਘ ਨੇ ਦੱਸਿਆ ਕਿ ਹਰਜਿੰਦਰ ਸਿੰਘ ...

ਪੂਰੀ ਖ਼ਬਰ »

ਮਜ਼ਦੂਰ ਸ਼ਕਤੀ ਪਾਰਟੀ ਭਾਰਤ ਨੇ ਮਨਰੇਗਾ ਮਜ਼ਦੂਰਾਂ ਦੀ ਮੰਗਾਂ ਲਈ ਦਿੱਤਾ ਮੰਗ-ਪੱਤਰ

ਜਗਰਾਉਂ, 3 ਮਈ (ਜੋਗਿੰਦਰ ਸਿੰਘ)-ਮਜ਼ਦੂਰ ਸ਼ਕਤੀ ਪਾਰਟੀ ਭਾਰਤ ਵਲੋਂ ਮਨਰੇਗਾ ਮਜ਼ਦੂਰਾਂ ਦੀ ਮੰਗਾਂ ਲਈ ਐੱਸ.ਡੀ.ਐੱਮ. ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਮਜ਼ਦੂਰ ਸ਼ਕਤੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਚੜਤ ਸਿੰਘ, ਕਾਮਰੇਡ ਪ੍ਰੀਤਮ ਸਿੰਘ, ਨਿਰਮਲ ...

ਪੂਰੀ ਖ਼ਬਰ »

ਸਿੱਧਵਾਂ ਖੁਰਦ ਵਿਖੇ ਟੈਕਨੀਕਲ ਸਰਵਿਸਿਜ਼ ਯੁੂਨੀਅਨ ਵਲੋਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਝੰਡਾ ਲਹਿਰਾਇਆ

ਚੌਂਕੀਮਾਨ, 3 ਮਈ (ਤੇਜਿੰਦਰ ਸਿੰਘ ਚੱਢਾ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਸਬ ਡਵੀਜ਼ਨ ਸਿੱਧਵਾਂ ਖੁਰਦ ਵਿਖੇ ਟੈਕਨੀਕਲ ਸਰਵਿਸਜ਼ ਯੁੂਨੀਅਨ ਵਲੋਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਝੰਡਾ ਲਹਿਰਾਇਆ ਗਿਆ ਤੇ ਸਮੁੱਚੇ ਮੁਲਾਜ਼ਮਾਂ ਵਲੋਂ ਸ਼ਹੀਦਾਂ ਨੂੰ ...

ਪੂਰੀ ਖ਼ਬਰ »

ਗੁਰਪ੍ਰੀਤ ਸਿੰਘ ਸਿੱਧਵਾਂ ਨੂੰ ਭਾਰਤੀ ਕਿਸਾਨ ਯੂੁਨੀਅਨ (ਡਕੌਂਦਾ) ਦਾ ਜ਼ਿਲ੍ਹਾ ਲੁਧਿਆਣਾ ਦਾ ਪ੍ਰੈੱਸ ਸਕੱਤਰ ਕੀਤਾ ਨਿਯੁਕਤ

ਚੌਂਕੀਮਾਨ, 3 ਮਈ (ਤੇਜਿੰਦਰ ਸਿੰਘ ਚੱਢਾ)-ਭਾਰਤੀ ਕਿਸਾਨ ਯੂੁਨੀਅਨ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਭਾਰਤੀ ਕਿਸਾਨ ਯੂੁਨੀਅਨ ਡਕੌਂਦਾ ਦੇ ਪਿੰਡ ਸਿੱਧਵਾਂ ਕਲਾਂ ਦੇ ਇਕਾਈ ਪ੍ਰਧਾਨ ਗੁਰਪ੍ਰੀਤ ਸਿੰਘ ਸਿੱਧਵਾਂ ਨੂੰ ਜ਼ਿਲ੍ਹਾ ਲੁਧਿਆਣਾ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਰਾਭਾ ਵਲੋਂ ਦਾਖ਼ਲਾ ਚੇਤਨਾ ਰੈਲੀ ਕੱਢੀ

ਪੱਖੋਵਾਲ/ਸਰਾਭਾ, 3 ਮਈ (ਕਿਰਨਜੀਤ ਕੌਰ ਗਰੇਵਾਲ)-ਪੰਜਾਬ ਦੀ ਮੌਜੂਦਾ ਸਰਕਾਰ ਵਲੋਂ ਸਿੱਖਿਆ ਦੇ ਖੇਤਰ ਨੂੰ ਉੱਚਾ ਚੁੱਕਣ ਲਈ ਜਿੱਥੇ ਖ਼ਾਲੀ ਅਸਾਮੀਆਂ ਨੂੰ ਭਰਿਆ ਗਿਆ ਹੈ ਉੱਥੇ ਹੀ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਸਕੂਲਾਂ 'ਚ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ ਤਾਂ ਜੋ ਸਰਕਾਰੀ ਸਕੂਲਾਂ ਦੇ ਨਤੀਜੇ ਪ੍ਰਾਈਵੇਟ ਸਕੂਲਾਂ ਤੋਂ ਵਧੀਆ ਆ ਸਕਣ | ਇਹ ਪ੍ਰਗਟਾਵਾ ਅੱਜ ਪਿ੍ੰਸੀਪਲ ਬਲਦੇਵ ਸਿੰਘ ਜੋਧਾਂ ਨੇ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਰਾਭਾ 'ਚ ਵੱਧ ਤੋਂ ਵੱਧ ਵਿਦਿਆਰਥੀਆਂ ਦਾ ਦਾਖ਼ਲਾ ਕਰਵਾਉਣ ਲਈ ਕੱਢੀ ਦਾਖ਼ਲਾ ਚੇਤਨਾ ਰੈਲੀ ਦੀ ਆਰੰਭਤਾ ਮੌਕੇ ਕੀਤਾ | ਇਸ ਮੌਕੇ ਮਾ: ਤਰਲੋਚਨ ਸਿੰਘ ਬੱਲੋਵਾਲ, ਕਰਮਜੀਤ ਸਿੰਘ ਰਾਏਕੋਟ, ਲਵਪ੍ਰੀਤ ਸਿੰਘ, ਜਗਜੀਤ ਸਿੰਘ, ਹਰਜਿੰਦਰ ਸਿੰਘ, ਪ੍ਰਦੀਪ ਸਿੰਘ ਆਦਿ ਨੇ ਵੀ ਵਿਦਿਆਰਥੀਆਂ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਦਾਖ਼ਲੇ ਸਰਕਾਰੀ ਸਕੂਲਾਂ ਅੰਦਰ ਕਰਵਾਉਣ ਲਈ ਪ੍ਰੇਰਿਤ ਕੀਤਾ |

ਖ਼ਬਰ ਸ਼ੇਅਰ ਕਰੋ

 

ਪਿੰਡ ਜੰਡੀ ਦੇ ਅਕਾਲੀ ਵਰਕਰਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਟਰਾਂਸਪੋਟਰ ਵਿੰਗ ਦੇ ਨਵੇਂ ਬਣੇ ਸਕੱਤਰ ਜਨਰਲ ਬਿੰਦਰ ਮਨੀਲਾ ਦਾ ਸਨਮਾਨ

ਸਿੱਧਵਾਂ ਬੇਟ, 3 ਮਈ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਪਿੰਡ ਜੰਡੀ ਦੇ ਸਰਗਰਮ ਅਕਾਲੀ ਵਰਕਰਾਂ ਵਲੋਂ ਭਾਈ ਅਜਮੇਰ ਸਿੰਘ ਖ਼ਾਲਸਾ ਅਤੇ ਪੰਚ ਸੁਖਵਿੰਦਰ ਸਿੰਘ ਛੀਨਾਂ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਟਰਾਂਸਪੋਰਟ ਵਿੰਗ ਦੇ ਨਵੇਂ ਬਣੇ ਸਕੱਤਰ ਜਨਰਲ ਬਿੰਦਰ ...

ਪੂਰੀ ਖ਼ਬਰ »

ਮੰਡੀ ਮੁੱਲਾਂਪੁਰ 'ਚ ਪੱਤਰਕਾਰਾਂ ਪ੍ਰੈੱਸ ਸੁਤੰਤਰਤਾ ਦਿਵਸ ਮਨਾਇਆ

ਮੁੱਲਾਂਪੁਰ-ਦਾਖਾ, 3 ਮਈ (ਨਿਰਮਲ ਸਿੰਘ ਧਾਲੀਵਾਲ)-ਸੰਯੁਕਤ ਰਾਸ਼ਟਰ ਦੀ ਮਹਾਂਸਭਾ ਵਲੋਂ 3 ਮਈ ਨੂੰ ਵਿਸ਼ਵ ਪ੍ਰੈੱਸ ਸੁਤੰਤਰਤਾ ਦਿਵਸ ਮਨਾਉਣ ਦਾ ਐਲਾਨ ਕੀਤਾ ਹੋਇਆ ਹੈ | ਇਹ ਦਿਨ ਸੰਸਾਰ ਭਰ ਵਿਚ ਪ੍ਰੈੱਸ ਦੀ ਸੁਤੰਤਰਤਾ ਦੇ ਮਹੱਤਵ ਬਾਰੇ ਜਾਗਰੂਕਤਾ ਫੈਲਾਉਣ ਦੇ ਮੰਤਵ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਖ਼ਿਲਾਫ਼ ਸਾਨੂੰ ਸਾਰਿਆਂ ਨੂੰ ਗੰਭੀਰਤਾ ਦਿਖਾਉਣੀ ਪਵੇਗੀ-ਪ੍ਰਧਾਨ ਸਲੇਮਪੁਰ

ਹੰਬੜਾਂ, 3 ਮਈ (ਹਰਵਿੰਦਰ ਸਿੰਘ ਮੱਕੜ)-ਦੁਬਾਰਾ ਫਿਰ ਤੋਂ ਦਿਨੋਂ-ਦਿਨ ਵੱਧ ਰਹੇ ਕੋਰੋਨਾ ਵਾਇਰਸ ਦੇ ਪ੍ਰਕੋਪ ਨੇ ਬੜੀ ਭਿਆਨਕ ਸ਼ਕਲ ਅਖ਼ਤਿਆਰ ਕਰ ਲਈ ਹੈ ਤੇ ਲੋਕ ਫਿਰ ਤੋਂ ਘਰਾਂ ਵਿਚ ਰਹਿਣ ਲਈ ਮਜ਼ਬੂਰ ਹੋਏ ਹਨ | ਕੋਰੋਨਾ ਮਹਾਂਮਾਰੀ ਖ਼ਿਲਾਫ਼ ਸਾਵਧਾਨੀਆਂ ਤੇ ਸਰਕਾਰ ...

ਪੂਰੀ ਖ਼ਬਰ »

ਐੱਮ.ਪੀ ਨੇ ਪਿੰਡ ਲਿੱਤਰਾਂ 'ਚ 50 ਲੱਖ ਦੀ ਲਾਗਤ ਨਾਲ ਬਣ ਰਹੀ ਟੈਂਕੀ ਦਾ ਰੱਖਿਆ ਨੀਂਹ ਪੱਥਰ

ਰਾਏਕੋਟ, 3 ਮਈ (ਸੁਸ਼ੀਲ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬੇ ਵਿਚ ਵੱਡੀ ਪੱਧਰ 'ਤੇ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ, ਇਹ ਪ੍ਰਗਟਾਵਾ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਨੇੜਲੇ ਪਿੰਡ ਲਿੱਤਰਾਂ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ...

ਪੂਰੀ ਖ਼ਬਰ »

ਕੰਡਾ ਪਾਸ ਕਰਨ ਵਾਲੀ ਟੀਮ ਵਲੋਂ ਲੋਧੀਵਾਲ ਦੀ ਦਾਣਾ ਮੰਡੀ 'ਚ ਲੱਗੇ ਕੰਡੇ ਦੀ ਜਾਂਚ

ਸਿੱਧਵਾਂ ਬੇਟ, 3 ਮਈ (ਜਸਵੰਤ ਸਿੰਘ ਸਲੇਮਪੁਰੀ)-ਮਾਰਕੀਟ ਕਮੇਟੀ ਸਿੱਧਵਾਂ ਬੇਟ ਦੀ ਦਾਣਾ ਮੰਡੀ ਲੋਧੀਵਾਲ ਵਿਖੇ ਇਕ ਆੜ੍ਹਤੀਏ ਦੇ ਚੌਧਰੀ ਅਤੇ ਮੰਡੀ ਵਿਚ ਲੱਗੇ ਫ਼ਰਸੀ ਕੰਡੇ 'ਤੇ ਇਕ ਕਿਸਾਨ ਦੀ ਟਰਾਲੀ ਵਿਚ ਪਾਈ ਹੋਰ ਕਣਕ ਨੂੰ ਘੱਟ ਦੱਸਕੇ ਕਣਕ ਤੋਲਣ ਦਾ ਚੱਲ ਰਿਹਾ ...

ਪੂਰੀ ਖ਼ਬਰ »

ਪੱਛਮੀ ਬੰਗਾਲ 'ਚ ਭਾਜਪਾ ਦੀ ਹੋਈ ਹਾਰ ਦੀ ਖ਼ੁਸ਼ੀ 'ਚ ਮਲਕਪੁਰ ਬੇਟ ਵਿਖੇ ਕਿਸਾਨਾਂ ਨੇ ਲੱਡੂ ਵੰਡੇ

ਹੰਬੜਾਂ, 3 ਮਈ (ਮੇਜਰ ਹੰਬੜਾਂ)-ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿਚ ਮਮਤਾ ਬੈਨਰਜੀ ਵਲੋਂ ਅੜੀਆਲ ਭਾਰਤੀ ਜਨਤਾ ਪਾਰਟੀ ਨੂੰ ਹਰਾਕੇ ਜਿੱਤ ਹਾਸਲ ਕਰਨ ਦੀ ਖੁਸ਼ੀ ਵਿਚ ਕਿਸਾਨ ਆਗੂ ਸਾਬਕਾ ਸਰਪੰਚ ਕਰਮਜੀਤ ਸਿੰਘ ਮਲਕਪੁਰ ਸਮੇਤ ਹੋਰ ਆਗੂਆਂ ਲੱਡੂ ਵੰਡ ਕੇ ਖੁਸ਼ੀ ...

ਪੂਰੀ ਖ਼ਬਰ »

ਪੁਲਿਸ ਥਾਣਾ ਸਿਟੀ ਰਾਏਕੋਟ ਦਾ ਵਿਨੋਦ ਕੁਮਾਰ ਨੇ ਚਾਰਜ ਸੰਭਾਲਿਆ

ਰਾਏਕੋਟ, 3 ਮਈ (ਬਲਵਿੰਦਰ ਸਿੰਘ ਲਿੱਤਰ)-ਪੁਲਿਸ ਥਾਣਾ ਸਿਟੀ ਰਾਏਕੋਟ ਦੇ ਐਸ.ਐਚ.ਓ ਪਰਵਿੰਦਰ ਸਿੰਘ ਨਾਗੋਕੇ ਦਾ ਤਬਾਦਲਾ ਹੋ ਜਾਣ ਕਾਰਨ ਨਵੇਂ ਨਿਯੁਕਤ ਹੋਏ ਥਾਣਾ ਮੁਖੀ ਵਿਨੋਦ ਕੁਮਾਰ ਨੇ ਬਤੌਰ ਐਸ.ਐਚ.ਓ ਸਿਟੀ ਦਾ ਚਾਰਜ ਸੰਭਾਲਿਆ | ਇਸ ਮੌਕੇ ਪੁਲਿਸ ਥਾਣਾ ਸਿਟੀ ਦੇ ...

ਪੂਰੀ ਖ਼ਬਰ »

ਠੱਗੀ ਦੇ ਮਾਮਲੇ 'ਚ ਇੱਕ ਗਿ੍ਫ਼ਤਾਰ

ਖੰਨਾ, 3 ਮਈ (ਅਜੀਤ ਬਿਊਰੋ)-ਸਮਰਾਲਾ ਪੁਲਿਸ ਨੇ ਪਰਮਜੀਤ ਕੌਰ ਦੀ ਸ਼ਿਕਾਇਤ 'ਤੇ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਹੇਠ ਦਰਜ ਕੇਸ 'ਚ ਗਿ੍ਫ਼ਤਾਰ ਕੀਤਾ ਹੈ ਤੇ ਇਕ ਵਿਅਕਤੀ ਸਤਵੀਰ ਸਿੰਘ ਨੂੰ ਗਿ੍ਫ਼ਤਾਰ ਕੀਤਾ ਹੈ¢ ਸਤਬੀਰ ਸਿੰਘ ਨੂੰ ਇਕ ਕਿਰਾਏ ਦੀ ਦੁਕਾਨ ਦੀ ਖ਼ਰੀਦ ...

ਪੂਰੀ ਖ਼ਬਰ »

ਪਾਰਟੀ ਨੂੰ ਸਿਰਫ਼ ਵੋਟਾਂ ਵੇਲੇ ਹੀ ਯਾਦ ਆਉਂਦੇ ਨੇ ਵਰਕਰ-ਖਾਨ

ਖੰਨਾ, 3 ਮਈ (ਹਰਜਿੰਦਰ ਸਿੰਘ ਲਾਲ)-ਕਾਂਗਰਸ ਪਾਰਟੀ ਦੇ ਵਰਕਰਾਂ 'ਚ ਆਪਣੀ ਹੀ ਪਾਰਟੀ ਨੂੰ ਲੈ ਕੇ ਬਗ਼ਾਵਤ ਸੁਰਾਂ ਉੱਠਣ ਲੱਗੀਆਂ ਹਨ¢ ਵਰਕਰਾਂ ਦੇ ਨਾਲ ਨਾਲ ਹੁਣ ਸੀਨੀਅਰ ਆਗੂ ਵੀ ਪਾਰਟੀ ਦੇ ਨਾਲ ਨਾਲ ਮੁੱਖ ਮੰਤਰੀ 'ਤੇ ਵੀ ਉਨ੍ਹਾਂ ਨੂੰ ਅਣਦੇਖਾ ਕਰਨ ਦਾ ਦੋਸ਼ ਲਗਾ ...

ਪੂਰੀ ਖ਼ਬਰ »

ਬੰਗਾਲ ਚੋਣ ਨਤੀਜੇ ਨੇ ਮੋਦੀ ਤੇ ਸ਼ਾਹ ਦਾ ਹੰਕਾਰ ਤੋੜਿਆ-ਕਾਂਗਰਸੀ ਆਗੂ

ਬੀਜਾ, 3 ਮਈ (ਅਵਤਾਰ ਸਿੰਘ ਜੰਟੀ ਮਾਨ)-ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਦਾ ਭਰਵਾਂ ਸਵਾਗਤ ਕਰਦਿਆਂ ਹੋਇਆਂ ਬੀਜਾ ਇਲਾਕੇ ਦੇ ਕਾਂਗਰਸੀ ਆਗੂ ਸਰਪੰਚ ਹਰਪਾਲ ਸਿੰਘ ਘੰੁਗਰਾਲੀ, ਸਰਪੰਚ ਸੁਖਰਾਜ ਸਿੰਘ ਸ਼ੇਰਗਿੱਲ ਬੀਜਾ, ਸਾਬਕਾ ਸਰਪੰਚ ਬਲਜੀਤ ਸਿੰਘ ਜਟਾਣਾ, ਤੇ ...

ਪੂਰੀ ਖ਼ਬਰ »

ਵਿੱਦਿਅਕ ਸੰਸਥਾ ਦੇ ਅਹੁਦੇਦਾਰ ਦੇ ਮੋਬਾਈਲ ਤੋਂ ਅਸ਼ਲੀਲ ਫ਼ੋਟੋ ਪਾਉਣ ਦੀ ਚਰਚਾ

ਖੰਨਾ, 3 ਮਈ (ਹਰਜਿੰਦਰ ਸਿੰਘ ਲਾਲ)-ਇਕ ਵਟਸਐਪ ਗਰੁੱਪ 'ਚ ਇਕ ਅਸ਼ਲੀਲ ਪੋਸਟ ਦਾ ਸਕਰੀਨ ਸ਼ਾਟ ਸ਼ਹਿਰ ਦੇ ਲੋਕਾਂ 'ਚ ਚਰਚਾ ਦਾ ਵਿਸ਼ਾ ਹੈ¢ ਜਦੋਂ ਕਿ ਸ਼ਹਿਰ ਦੇ ਜਿਸ ਮਹੱਤਵਪੂਰਨ ਵਿਅਕਤੀ ਜੋ ਸ਼ਹਿਰ ਦੀ ਇੱਕ ਵੱਡੀ ਵਿਦਿਅਕ ਸੰਸਥਾ ਦਾ ਅਹੁਦੇਦਾਰ ਤੇ ਵੱਡਾ ਵਪਾਰੀ ਵੀ ਹੈ, ...

ਪੂਰੀ ਖ਼ਬਰ »

ਬੈਂਕ ਵਲੋਂ ਕਿਸਾਨ ਆਗੂ ਸੰਧੂ ਨੂੰ ਪ੍ਰੇਸ਼ਾਨ ਕਰਨ ਦਾ ਆਗੂਆਂ ਨੇ ਲਿਆ ਗੰਭੀਰ ਨੋਟਿਸ

ਹਠੂਰ, 3 ਮਈ (ਜਸਵਿੰਦਰ ਸਿੰਘ ਛਿੰਦਾ)-ਕਿਰਤੀ ਕਿਸਾਨ ਯੂਨੀਅਨ ਪੰਜਾਬ ਲੁਧਿਆਣਾ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਹਰਦੇਵ ਸਿੰਘ ਸੰਧੂ ਦੇ ਗ੍ਰਹਿ ਪਿੰਡ ਮਾਣੂੰਕੇ ਵਿਖੇ ਜ਼ਿਲ੍ਹਾ ਪ੍ਰਧਾਨ ਬਲੌਰ ਸਿੰਘ ਫੇਰੂਰਾਈ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸੂਬਾ ਪ੍ਰਧਾਨ ...

ਪੂਰੀ ਖ਼ਬਰ »

ਪਿ੍੍ਰ੍ਰੰ: ਰਵਿੰਦਰ ਕੁਮਾਰੀ ਦਾ ਨੌਕਰੀ ਤੋਂ ਸੇਵਾਮੁਕਤ ਹੋਣ 'ਤੇ ਪੁੜੈਣ ਸਕੂਲ 'ਚ ਵਿਸ਼ੇਸ਼ ਸਨਮਾਨ

ਹੰਬੜਾਂ, 3 ਮਈ (ਮੇਜਰ ਹੰਬੜਾਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁੜੈਣ ਦੇ ਪਿ੍ੰਸੀਪਲ ਮੈਡਮ ਰਵਿੰਦਰ ਕੁਮਾਰੀ ਦੇ ਨੌਕਰੀ ਤੋਂ ਸੇਵਾਮੁਕਤ ਹੋਣ 'ਤੇ ਸਮੂਹ ਸਕੂਲ ਸਟਾਫ਼ ਵੱਲੋਂ ਕੋਵਿਡ-19 ਸਬੰਧੀ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਉਨ੍ਹਾਂ ਨੂੰ ...

ਪੂਰੀ ਖ਼ਬਰ »

ਜੀ.ਐੱਚ.ਜੀ ਅਕੈਡਮੀ ਖੰਡੂਰ ਵਿਖੇ ਮਜ਼ਦੂਰ ਦਿਵਸ ਮਨਾਇਆ

ਜੋਧਾਂ, 3 ਮਈ (ਗੁਰਵਿੰਦਰ ਸਿੰਘ ਹੈਪੀ)-ਜੀ.ਐੱਚ.ਜੀ ਅਕੈਡਮੀ ਖੰਡੂਰ ਵਿਖੇ ਸੰਸਥਾ ਦੇ ਪਿ੍ੰਸੀਪਲ ਵਿਪਨ ਕੁਮਾਰ ਦੀ ਅਗਵਾਈ ਹੇਠ ਮਜ਼ਦੂਰ ਦਿਵਸ ਮਨਾਇਆ ਗਿਆ | ਇਸ ਮੌਕੇ ਕਰਵਾਏ ਆਨਲਾਈਨ ਪ੍ਰੋਗਰਾਮ ਦਾ ਨਰਸਰੀ ਤੋਂ ਦਸਵੀਂ ਜਮਾਤ ਤੱਕ ਦੇ ਬੱਚਿਆਂ ਨੇ ਮਜ਼ਦੂਰ ਦਿਵਸ ਨੂੰ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਆਲੀਵਾਲ ਵਲੋਂ ਦਾਖ਼ਲੇ ਵਧਾਉਣ ਲਈ ਕੱਢੀ ਰੈਲੀ

ਭੰੂਦੜੀ, 3 ਮਈ (ਕੁਲਦੀਪ ਸਿੰਘ ਮਾਨ)-ਸਕੱਤਰ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸਾਂ ਅਤੇ ਜ਼ਿਲ੍ਹਾ ਸਿਖਿਆ ਅਫ਼ਸਰ ਲਖਵੀਰ ਸਿੰਘ ਦੀ ਅਗਵਾਈ ਹੇਠ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਆਲੀਵਾਲ ਵੱਲੋਂ ਸਰਕਾਰੀ ਸਕੂਲ 'ਚ 2021-22 ਸੈਸ਼ਨ ਲਈ ਸ਼ੁਰੂ ਹੋਏ ਦਾਖ਼ਲਿਆਂ ਦੌਰਾਨ ...

ਪੂਰੀ ਖ਼ਬਰ »

ਸਿਵਲ ਹਸਪਤਾਲ ਜਗਰਾਉਂ ਵਿਖੇ ਕੋਰੋਨਾ ਦਵਾਈ ਦੇ ਟੀਕੇ ਖ਼ਤਮ-ਡਾ: ਮਹਿੰਦਰਾ

ਜਗਰਾਉਂ, 3 ਮਈ (ਹਰਵਿੰਦਰ ਸਿੰਘ ਖ਼ਾਲਸਾ)-ਸਮਾਜ ਸੇਵੀਆਂ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਜਗਰਾਉਂ ਨੇ ਜਗਰਾਉਂ ਸ਼ਹਿਰ ਦੇ ਵੱਖ-ਵੱਖ ਥਾਂਵਾਂ ਅਤੇ ਸਿਵਲ ਹਸਪਤਾਲ ਵਿਖੇ ਕੈਂਪ ਲਗਾਏ | ਇਨ੍ਹਾਂ ਕੈਂਪਾਂ ਵਿਚ 181 ਮਰਦ ਤੇ ਔਰਤਾਂ ਜੋ 45 ਸਾਲ ਤੋਂ ਉੱਪਰ ਹਨ ਨੂੰ ਕੋਰੋਨਾ ...

ਪੂਰੀ ਖ਼ਬਰ »

ਸਲੇਮਪੁਰ ਦੇ ਸਰਕਾਰੀ ਮਿਡਲ ਸਕੂਲ ਵਲੋਂ ਦਾਖ਼ਲੇ ਸਬੰਧੀ ਚੇਤਨਾ ਰੈਲੀ ਕੱਢੀ

ਹੰਬੜਾਂ, 3 ਮਈ (ਹਰਵਿੰਦਰ ਸਿੰਘ ਮੱਕੜ)-ਰਾਜ ਸਰਕਾਰ ਵਲੋਂ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਦਿੱਤੀਆਂ ਜਾਦੀਆਂ ਮੁਫ਼ਤ ਸਹੂਲਤਾਂ ਬਾਰੇ ਲੋਕਾਂ ਨੂੰ ਦੱਸਣ ਲਈ ਸਰਕਾਰੀ ਮਿਡਲ ਸਕੂਲ ਸਲੇਮਪੁਰ ਵਲੋਂ ਸਿੱਖਿਆ ਵਿਭਾਗ ਦੇ ਸਕੱਤਰ ਕਿ੍ਸ਼ਨ ਕੁਮਾਰ ਦੇ ਦਿਸ਼ਾ ...

ਪੂਰੀ ਖ਼ਬਰ »

ਸਰਕਾਰੀ ਕੰਨਿਆਂ ਸਕੂਲ ਹਠੂਰ ਵਲੋਂ ਦਾਖ਼ਲਿਆਂ ਸਬੰਧੀ ਰੈਲੀ

ਹਠੂਰ, 3 ਮਈ (ਜਸਵਿੰਦਰ ਸਿੰਘ ਛਿੰਦਾ)-ਸਰਕਾਰੀ ਕੰਨਿਆਂ ਹਾਈ ਸਕੂਲ ਹਠੂਰ ਵਲੋਂ ਸਰਕਾਰੀ ਹਦਾਇਤਾਂ ਮੁਤਾਬਿਕ ਪਿ੍ੰ: ਹਰਵਿੰਦਰ ਕੌਰ, ਬੀ.ਐੱਮ. ਗੁਰਦੀਪ ਸਿੰਘ, ਬੀ.ਐਮ. ਪ੍ਰਦੀਪ ਕੁਮਾਰ ਦੀ ਅਗਵਾਈ ਹੇਠ ਸਮੂਹ ਸਟਾਫ਼ ਵਲੋਂ ਉਕਤ ਸਕੂਲ ਵਿਚ ਬੱਚਿਆਂ ਨੂੰ ਵੱਡੀ ਗਿਣਤੀ 'ਚ ...

ਪੂਰੀ ਖ਼ਬਰ »

ਜੀ.ਐੱਚ.ਜੀ. ਅਕੈਡਮੀ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਜਗਰਾਉਂ, 3 ਮਈ (ਜੋਗਿੰਦਰ ਸਿੰਘ)-ਜੀ.ਐੱਚ.ਜੀ. ਅਕੈਡਮੀ ਜਗਰਾਉਂ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400ਵਾਂ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ | ਸਕੂਲ ਦੇ ਚੇਅਰਮੈਨ ਗੁਰਮੇਲ ਸਿੰਘ ਮੱਲ੍ਹੀ ਤੇ ਉਨ੍ਹਾਂ ਦੇ ਪਰਿਵਾਰ ਸਮੇਤ ਸਮੂਹ ਸਟਾਫ਼ ਵਲੋਂ ਸ੍ਰੀ ...

ਪੂਰੀ ਖ਼ਬਰ »

ਸਰਕਾਰੀ ਮਿਡਲ ਸਕੂਲ ਘਮਣੇਵਾਲ 'ਚ ਦਾਖ਼ਲੇ ਵਧਾਉਣ ਸਬੰਧੀ ਰੈਲੀ

ਹੰਬੜਾਂ, 3 ਮਈ (ਮੇਜਰ ਹੰਬੜਾਂ)-ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ, ਜ਼ਿਲ੍ਹਾ ਸਿੱਖਿਆ ਅਫ਼ਸਰ ਲਖਵੀਰ ਸਿੰਘ ਸਮਰਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਰਕਾਰੀ ਮਿਡਲ ਸਕੂਲ ਘਮਣੇਵਾਲ ਦੇ ਮੁੱਖ ਅਧਿਆਪਕ ਹਰਵਿੰਦਰ ਸਿੰਘ ਪੁੜੈਣ ਦੀ ਅਗਵਾਈ ਹੇਠ ਸਕੂਲ 'ਚ ਵਿਦਿਆਰਥੀਆਂ ਦੇ ...

ਪੂਰੀ ਖ਼ਬਰ »

ਕੋਰੋਨਾ ਖ਼ਾਤਮਾ ਅਤੇ ਇਲਾਜ ਪੱਖੋਂ ਫੇਲ੍ਹ ਨੇ ਕੈਪਟਨ ਤੇ ਮੋਦੀ ਸਰਕਾਰਾਂ-ਵਿਧਾਇਕ ਹਿੱਸੋਵਾਲ

ਲੋਹਟਬੱਦੀ, 3 ਮਈ (ਕੁਲਵਿੰਦਰ ਸਿੰਘ ਡਾਂਗੋਂ)-ਵਿਧਾਨ ਸਭਾ ਹਲਕਾ ਰਾਏਕੋਟ ਦੇ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਵਲੋਂ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਅਤੇ ਭਗਵੰਤ ਮਾਨ ਆਪ ਪ੍ਰਧਾਨ ਪੰਜਾਬ ਦੀ ਅਗਵਾਈ ਹੇਠ ਕੋਰੋਨਾ ਸਬੰਧੀ ...

ਪੂਰੀ ਖ਼ਬਰ »

ਸਪਰਿੰਗ ਡਿਊ ਸਕੂਲ ਵੱਲੋਂ ਵਿਦਿਆਰਥੀਆਂ ਲਈ ਆਨਲਾਈਨ ਗਤੀਵਿਧੀਆਂ ਕਰਵਾਈਆਂ

ਜਗਰਾਉਂ, 3 ਮਈ (ਜੋਗਿੰਦਰ ਸਿੰਘ)-ਸਪਰਿੰਡ ਡਿਊ ਪਬਲਿਕ ਸਕੂਲ ਦੇ ਅਧਿਆਪਕਾਂ ਵਲੋਂ ਵਿਦਿਆਰਥੀਆਂ ਲਈ ਆਨਲਾਈਨ ਕਲਾਸਾਂ ਦੇ ਨਾਲ-ਨਾਲ ਆਨਲਾਈਨ ਗਤੀਵਿਧੀਆਂ ਦਾ ਵੀ ਆਯੋਜਨ ਕੀਤਾ ਗਿਆ | ਜਿਸ ਅਧੀਨ ਕਲਾਸ ਨਰਸਰੀ ਤੋਂ ਯੂ.ਕੇ.ਜੀ ਤੱਕ ਦੇ ਵਿਦਿਆਰਥੀਆਂ ਨੇ ਬੜੀ ਹੀ ...

ਪੂਰੀ ਖ਼ਬਰ »

ਡਾ. ਅਮਰ ਸਿੰਘ ਨੇ ਕੀਤਾ ਪਿੰਡ ਧੂਰਕੋਟ 'ਚ ਨਵੀਂ ਬਣੀ ਟੈਂਕੀ ਦਾ ਉਦਘਾਟਨ

ਰਾਏਕੋਟ, 3 ਮਈ (ਸੁਸ਼ੀਲ)-ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਨੇੜਲੇ ਪਿੰਡ ਧੂਰਕੋਟ ਵਿਖੇ 15 ਲੱਖ ਦੀ ਲਾਗਤ ਨਾਲ ਉਸਾਰੀ ਗਈ ਪੀਣ ਵਾਲੇ ਪਾਣੀ ਦੀ ਟੈਂਕੀ ਦਾ ਉਦਘਾਟਨ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਵੱਲੋਂ ਪਿੰਡ ਦੇ ਪਤਵੰਤਿਆਂ ਦੀ ਮੌਜੂਦਗੀ ਵਿੱਚ ਕੀਤਾ ਗਿਆ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX