ਤਾਜਾ ਖ਼ਬਰਾਂ


ਨੇਪਾਲ-ਸਿੰਧੂਪਾਲਚੋਕ 'ਚ ਆਏ ਹੜ ਨੇ ਮਚਾਈ ਤਬਾਹੀ, ਘੱਟੋ-ਘੱਟ 7 ਮੌਤਾਂ
. . .  1 day ago
ਕਾਠਮੰਡੂ,17 ਜੂਨ - ਨੇਪਾਲ-ਸਿੰਧੂਪਾਲਚੋਕ 'ਚ ਆਏ ਹੜ ਨੇ ਮਚਾਈ ਤਬਾਹੀ ਅਤੇ ਘੱਟੋ ਘੱਟ 7...
ਨੈਗੇਟਿਵ ਰਿਪੋਰਟ ਮਗਰੋਂ ਟਰੂਡੋ ਨੇ ਹੋਟਲ ਛੱਡਿਆ
. . .  1 day ago
ਟਰਾਂਟੋ, 17 ਜੂਨ (ਸਤਪਾਲ ਸਿੰਘ ਜੌਹਲ)-ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੀਤੇ ਦਿਨ ਤੋਂ ਯੂਰਪ ਫੇਰੀ ਮਗਰੋਂ ਰਾਜਧਾਨੀ ਓਟਾਵਾ ਵਿਚ ਹੋਟਲ ਵਿਚ ਇਕਾਂਤਵਾਸ ਕਰ ਰਹੇ ਸਨ। ਬੀਤੇ ਕੱਲ੍ਹ ਉਨ੍ਹਾਂ ਦੀ ਕੋਰੋਨਾ ਵਾਇਰਸ ਦੇ ਟੈਸਟ ਦੀ ...
ਭਲਕੇ ਤੋਂ ਖੁੱਲ੍ਹੇਗਾ ਵਿਰਾਸਤ-ਏ- ਖ਼ਾਲਸਾ
. . .  1 day ago
ਸ੍ਰੀ ਅਨੰਦਪੁਰ ਸਾਹਿਬ ,17 ਜੂਨ (ਜੇ. ਐੱਸ. ਨਿੱਕੂਵਾਲ)-ਵਿਸ਼ਵ ਪ੍ਰਸਿੱਧ ਅਜਾਇਬ ਘਰ ਅਤੇ ਅਜੂਬੇ ਦੇ ਨਾਮ ਨਾਲ ਮਸ਼ਹੂਰ ਵਿਰਾਸਤ-ਏ- ਖ਼ਾਲਸਾ 18 ਜੂਨ ਤੋਂ ਮੁੜ ਆਮ ਲੋਕਾਂ ਲਈ ਖੋਲ ਦਿੱਤਾ ਜਾਵੇਗਾ...
ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ : ਨੈਸ਼ਨਲ ਐਸ.ਸੀ. ਕਮੀਸ਼ਨ ਨੇ ਚੀਫ ਸੈਕਟਰੀ ਨੂੰ ਦੁਬਾਰਾ 29 ਜੂਨ ਨੂੰ ਦਿੱਲੀ ਕੀਤਾ ਤਲਬ
. . .  1 day ago
ਚੰਡੀਗੜ੍ਹ ,17 ਜੂਨ [ ਅਜੀਤ ਬਿਉਰੋ] -ਪੰਜਾਬ ਭਰ ਦੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਦੇ ਤਹਿਤ ਪੇਸ਼ ਆ ਰਹੀ ਮੁਸ਼ਕਲਾਂ ਦੇ ਸਬੰਧ ਵਿਚ ਰਾਸ਼ਟਰੀ ਅਨੁਸੂਚਿਤ ਜਾਤੀ ਕਮੀਸ਼ਨ ਦੁਆਰਾ ...
ਮੋਗਾ ਵਿਚ ਫੂਡ ਬ੍ਰਾਂਚ ਚੰਡੀਗੜ੍ਹ ਦੀ ਟੀਮ ਵਲੋਂ ਛਾਪੇਮਾਰੀ
. . .  1 day ago
ਮੋਗਾ ,17 ਜੂਨ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਜ਼ਿਲ੍ਹੇ ਵਿਚ ਸਿਹਤ ਵਿਭਾਗ ਫੂਡ ਬ੍ਰਾਂਚ ਚੰਡੀਗੜ੍ਹ ਦੀ ਟੀਮ ਵਲੋਂ ਅਸਿਸਟੈਂਟ ਕਮਿਸ਼ਨਰ ਫੂਡ ਅੰਮ੍ਰਿਤ ਪਾਲ ਸਿੰਘ ਅਤੇ ਅਮਿਤ ਜੋਸ਼ੀ ਦੀ ਅਗਵਾਈ ਵਿਚ ਮੋਗਾ ਦੇ ਵੱਖ-ਵੱਖ ਖੇਤਰਾਂ ...
ਨਿਰਮਲ ਕੁਟੀਆ 'ਤੇ 'ਸੋਨੇ ਦਾ ਕਲਸ' ਲਗਾਉਣ ਦੀ ਥਾਂ 'ਸੰਤ ਸੀਚੇਵਾਲ' ਨੇ ਐਂਬੂਲੈਂਸ ਕੀਤੀ ਲੋਕ ਅਰਪਣ
. . .  1 day ago
ਲੋਹੀਆਂ ਖ਼ਾਸ, 17 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ)- ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪੇਂਡੂ ਇਲਾਕੇ ਦੇ ਲੋਕਾਂ ਨੂੰ ਦੂਰ ਦੁਰਾਡੇ ਦੇ ਹਸਪਤਾਲਾਂ ਵਿਚ ਜਾਣ ਲਈ ਆ ਰਹੀ ਸਮੱਸਿਆ ਦੇ ਮੱਦੇਨਜ਼ਰ ਵਾਤਾਵਰਨ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ...
ਡਾਕਟਰਾਂ ਦੀ ਰੱਖਿਆ ਲਈ ਕੇਂਦਰੀ ਕਾਨੂੰਨ ਦੀ ਮੰਗ, ਕੱਲ ਦੇਸ਼ ਵਿਆਪੀ ਰੋਸ ਪ੍ਰਦਰਸ਼ਨ
. . .  1 day ago
ਨਵੀਂ ਦਿੱਲੀ , 17 ਜੂਨ - ਆਈ.ਐਮ.ਏ. ਨੇ ਹਿੰਸਾ ਖਿਲਾਫ ਡਾਕਟਰਾਂ ਦੀ ਰੱਖਿਆ ਲਈ ਕੇਂਦਰੀ ਕਾਨੂੰਨ ਦੀ ਮੰਗ ਨੂੰ ਲੈ ਕੇ ਕੱਲ ਦੇਸ਼ ਵਿਆਪੀ ਰੋਸ ਪ੍ਰਦਰਸ਼ਨ ਕਰਨ...
ਅੰਮ੍ਰਿਤਸਰ ਵਿਚ 46 ਕੋਰੋਨਾ ਵਾਇਰਸ ਦੇ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ,17 ਜੂਨ (ਰੇਸ਼ਮ ਸਿੰਘ) - ਅੰਮ੍ਰਿਤਸਰ ਦੇ ਵਿਚ 46 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ | ਇਸਦੇ ਨਾਲ ਹੀ 46347 ਕੁਲ ਮਾਮਲੇ ਹੋ...
ਉੱਤਰਾਖੰਡ 'ਚ ਦੋ ਸਿੱਖ ਨੌਜਵਾਨਾਂ ਨੂੰ ਮਾਰਨ ਦੀ ਸਖ਼ਤ ਨਿੰਦਾ ਕਰਦਿਆਂ ਬੀਬੀ ਜਗੀਰ ਕੌਰ ਵਲੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ
. . .  1 day ago
ਅੰਮ੍ਰਿਤਸਰ, 17 ਜੂਨ (ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਉੱਤਰਾਖੰਡ ਦੇ ਕਸਬਾ ਰੁਦਰਪੁਰ ਦੇ ਨਜ਼ਦੀਕੀ ਪਿੰਡ ਪ੍ਰੀਤ ਨਗਰ ਦੇ...
ਮੋਗਾ ਜ਼ਿਲ੍ਹੇ ਵਿਚ ਆਏ 23 ਨਵੇਂ ਮਾਮਲੇ, ਮੌਤਾਂ ਦਾ ਅੰਕੜਾ 221
. . .  1 day ago
ਮੋਗਾ,17 ਮਈ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਚ ਕੋਰੋਨਾ ਦੇ 23 ਹੋਰ ਮਾਮਲੇ ਆਉਣ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ 8479 ਹੋਣ ਦੇ ਨਾਲ ...
ਕੱਚੇ ਅਧਿਆਪਕ ਯੂਨੀਅਨ ਦੀ ਸਿੱਖਿਆ ਸਕੱਤਰ ਨਾਲ ਚੱਲ ਰਹੀ ਮੀਟਿੰਗ ਹੋਈ ਸਮਾਪਤ
. . .  1 day ago
ਐੱਸ. ਏ .ਐੱਸ. ਨਗਰ, 17 ਜੂਨ (ਤਰਵਿੰਦਰ ਸਿੰਘ ਬੈਨੀਪਾਲ ) - ਕੱਚੇ ਅਧਿਆਪਕ ਯੂਨੀਅਨ ਦੀ ਸਕੱਤਰ ਸਕੂਲ ਸਿੱਖਿਆ ਨਾਲ ਚੰਡੀਗੜ੍ਹ ਵਿਖੇ ਚੱਲ ਰਹੀ ਮੀਟਿੰਗ ਸਮਾਪਤ ਹੋ ਗਈ ...
ਦਫ਼ਤਰੀ ਕਰਮਚਾਰੀਆਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੂਬਾ ਸਰਕਾਰ ਵਿਰੁੱਧ ਕੀਤੀ ਜੰਮ ਕੇ ਨਾਅਰੇਬਾਜ਼ੀ
. . .  1 day ago
ਤਪਾ ਮੰਡੀ,17 ਜੂਨ (ਪ੍ਰਵੀਨ ਗਰਗ) - ਦਫ਼ਤਰੀ ਕਰਮਚਾਰੀਆਂ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਤਹਿਸੀਲ ਕੰਪਲੈਕਸ ਤਪਾ ਵਿਖੇ ਸੂਬਾ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ...
ਹਲਕਾ ਭਦੌੜ ਤੋਂ ਹੀ ਕਾਂਗਰਸ ਦੀ ਟਿਕਟ 'ਤੇ ਚੋਣ ਲੜਾਂਗਾ - ਪਿਰਮਲ ਸਿੰਘ ਖ਼ਾਲਸਾ
. . .  1 day ago
ਤਪਾ ਮੰਡੀ, 17 ਜੂਨ (ਵਿਜੇ ਸ਼ਰਮਾ) - ਰਾਹੁਲ ਗਾਂਧੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਲ ਸੁਖਪਾਲ ਖਹਿਰਾ ਅਤੇ ਪਿਰਮਲ ਸਿੰਘ ਖ਼ਾਲਸਾ ਨੇ ਮੁਲਾਕਾਤ ...
ਸਹਿਜੜਾ ਨੇੜੇ 52 ਕਿੱਲੋ ਭੁੱਕੀ ਸਮੇਤ ਦੋ ਕਾਬੂ
. . .  1 day ago
ਮਹਿਲ ਕਲਾਂ,17 ਜੂਨ (ਅਵਤਾਰ ਸਿੰਘ ਅਣਖੀ) - ਪੁਲਿਸ ਥਾਣਾ ਮਹਿਲ ਕਲਾਂ ਦੇ ਮੁਖੀ ਅਮਰੀਕ ਸਿੰਘ ਦੀ ਅਗਵਾਈ ਹੇਠ ਮੁਖ ਮਾਰਗ ਉੱਪਰ ਪਿੰਡ ...
ਕੱਚੇ ਅਧਿਆਪਕ ਯੂਨੀਅਨ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ ਸਮਾਪਤ ,ਮੰਗਾਂ ਸਬੰਧੀ ਨਹੀਂ ਨਿਕਲਿਆ ਕੋਈ ਹੱਲ
. . .  1 day ago
ਐੱਸ.ਏ.ਐੱਸ.ਨਗਰ, 17 ਜੂਨ (ਤਰਵਿੰਦਰ ਸਿੰਘ ਬੈਨੀਪਾਲ ) - ਕੱਚੇ ਅਧਿਆਪਕ ਯੂਨੀਅਨ ਦੀ ਸਿੱਖਿਆ ਮੰਤਰੀ ਨਾਲ ਚੰਡੀਗੜ੍ਹ ਪੰਜਾਬ ਭਵਨ ਵਿਖੇ ਚੱਲ ਰਹੀ ਪੈਨਲ ਮੀਟਿੰਗ ਸਮਾਪਤ ਹੋ...
ਸੀ.ਬੀ.ਐਸ.ਈ.10 ਵੀਂ ਜਮਾਤ ਦੇ ਨਤੀਜੇ 20 ਜੁਲਾਈ ਤੱਕ ਕੀਤੇ ਜਾਣਗੇ ਘੋਸ਼ਿਤ
. . .  1 day ago
ਨਵੀਂ ਦਿੱਲੀ, 17 ਜੂਨ - ਅਸੀਂ ਬਿਨੈਕਾਰਾਂ ਦੀ ਸਹੀ ਗਿਣਤੀ ਜਾਣਨ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਕਰਾਂਗੇ | ਸੀ.ਬੀ.ਐੱਸ.ਈ 10 ਵੀਂ ਜਮਾਤ ਦੇ ਨਤੀਜੇ 20...
ਸ਼੍ਰੋਮਣੀ ਕਮੇਟੀ ਵਲੋਂ ਧਾਰਮਿਕ ਪ੍ਰੀਖਿਆ ਦੇ ਵਿਦਿਆਰਥੀਆਂ ਨੂੰ ਵਜ਼ੀਫ਼ਾ ਰਾਸ਼ੀ ਵੰਡਣ ਲਈ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਮਾਗਮ
. . .  1 day ago
ਅੰਮ੍ਰਿਤਸਰ, 17 ਜੂਨ - (ਜਸਵੰਤ ਸਿੰਘ ਜੱਸ ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਦੇਸ਼ ਭਰ ਦੇ ਸਕੂਲਾਂ/ਕਾਲਜਾਂ ਵਿਚ ਵਿੱਦਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਦੀ ...
ਰਾਹੁਲ ਗਾਂਧੀ ਨੂੰ ਮਿਲੇ ਸੁਖਪਾਲ ਖਹਿਰਾ,ਪਿਰਮਲ ਸਿੰਘ ਖਾਲਸਾ ਤੇ ਜਗਦੇਵ ਸਿੰਘ
. . .  1 day ago
ਨਵੀਂ ਦਿੱਲੀ,17 ਜੂਨ - ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਮਿਲੇ ...
ਹਾਈਕੋਰਟ ਵਲੋਂ ਜੈਪਾਲ ਭੁੱਲਰ ਦੇ ਦੁਬਾਰਾ ਪੋਸਟ ਮਾਰਟਮ ਦੀ ਮੰਗ ਰੱਦ ਹੋਣ ਤੋਂ ਬਾਅਦ ਪਰਿਵਾਰ ਜਾਵੇਗਾ ਸੁਪਰੀਮ ਕੋਰਟ
. . .  1 day ago
ਫਿਰੋਜ਼ਪੁਰ,17 ਜੂਨ (ਗੁਰਿੰਦਰ ਸਿੰਘ) ਕੋਲਕਾਤਾ ਵਿਚ ਹੋਏ ਪੁਲਿਸ ਮੁਕਾਬਲੇ ਦੌਰਾਨ ਮਾਰੇ ...
ਕੱਚੇ ਅਧਿਆਪਕਾਂ ਨੂੰ ਪੱਕੇ ਨਾ ਕਰਨ ਖ਼ਿਲਾਫ਼ ਡੀ. ਟੀ. ਐੱਫ. ਨੇ ਹਮਾਇਤ ਵਜੋਂ ਸਰਕਾਰ ਦੀ ਸਾੜੀ ਅਰਥੀ
. . .  1 day ago
ਬਠਿੰਡਾ, 17 ਜੂਨ (ਅਮ੍ਰਿਤਪਾਲ ਸਿੰਘ ਵਲਾਣ) - ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ, ਜ਼ਿਲ੍ਹਾ ਇਕਾਈ ਬਠਿੰਡਾ ਵਲੋਂ ਈ.ਜੀ.ਐੱਸ. /ਐੱਸ.ਟੀ.ਆਰ. /ਸਿੱਖਿਆ ਪ੍ਰੋਵਾਈਡਰ /ਏ.ਆਈ.ਈ.ਵਲੰਟੀਅਰ ਅਧਿਆਪਕਾਂ ...
ਸ਼ਿਵ ਸੈਨਾ ਨੇਤਾ ਅਤੇ ਮੁੰਬਈ ਪੁਲਿਸ ਦੇ ਸਾਬਕਾ ਐਨਕਾਊਂਟਰ ਸਪੈਸ਼ਲਿਸਟ ਪ੍ਰਦੀਪ ਸ਼ਰਮਾ ਗ੍ਰਿਫ਼ਤਾਰ
. . .  1 day ago
ਮੁੰਬਈ,17 ਜੂਨ - ਐਨ.ਆਈ.ਏ. ਨੇ ਸ਼ਿਵ ਸੈਨਾ ਨੇਤਾ ਅਤੇ ਮੁੰਬਈ ਪੁਲਿਸ ਦੇ ਸਾਬਕਾ ਐਨਕਾਊਂਟਰ ਸਪੈਸ਼ਲਿਸਟ (ਮੁਕਾਬਲੇ ਦੇ ਮਾਹਿਰ) ਪ੍ਰਦੀਪ ਸ਼ਰਮਾ ਨੂੰ ਗ੍ਰਿਫ਼ਤਾਰ ...
ਪੈਟਰੋਲ, ਡੀਜ਼ਲ, ਦਾਲਾਂ ਦੀਆਂ ਕੀਮਤਾਂ ਦੇ 'ਚ ਕੀਤੇ ਵਾਧੇ ਨੂੰ ਲੈ ਕੇ ਆਪ ਵਲੋਂ ਰੋਸ ਰੈਲੀਆਂ
. . .  1 day ago
ਚੋਗਾਵਾਂ, 17 ਜੂਨ (ਗੁਰਬਿੰਦਰ ਸਿੰਘ ਬਾਗੀ) - ਜ਼ਿਲ੍ਹਾ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਆਪ ਦੇ ਸੀਨੀਅਰ ਆਗੂ ਜੈਦੀਪ ਸਿੰਘ ਸੰਧੂ, ਸੂਬਾ ਸਿੰਘ ਮੋੜੇ ਕਲਾ ਦੀ ...
ਤਿੰਨ ਖੇਤੀ ਕਾਨੂੰਨਾਂ ਵਿਚ ਕੋਈ ਨੁਕਸਾਨ ਨਹੀਂ - ਮਨੋਹਰ ਲਾਲ ਖੱਟਰ
. . .  1 day ago
ਨਵੀਂ ਦਿੱਲੀ,17 ਜੂਨ - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਤਿੰਨ ਖੇਤੀ ਕਾਨੂੰਨਾਂ ਵਿਚ ਕੋਈ ਨੁਕਸਾਨ ...
ਲਾਲ ਕਿਲ੍ਹੇ 'ਤੇ ਹੋਈ ਹਿੰਸਾ ਨਾਲ ਜੁੜੇ ਕੇਸ ਦੇ ਸਬੰਧ ਵਿਚ ਦਾਇਰ ਚਾਰਜਸ਼ੀਟ 'ਤੇ ਸੁਣਵਾਈ 19 ਜੂਨ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ,17 ਜੂਨ - ਗਣਤੰਤਰ ਦਿਵਸ ਵਾਲੇ ਦਿਨ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਨਾਲ ਜੁੜੇ ਇਕ ਮਾਮਲੇ ਦੇ ਵਿਚ ਦਿੱਲੀ ਪੁਲਿਸ ਨੇ ਦੀਪ ਸਿੱਧੂ ਅਤੇ ਹੋਰਾਂ ਖ਼ਿਲਾਫ਼ ਤਾਜ਼ਾ ਦੋਸ਼ ਪੱਤਰ ਦਾਖਲ ਕੀਤਾ ਹੈ...
ਬ੍ਰਹਮਪੁਰਾ ਅਤੇ ਢੀਂਡਸਾ ਨੇ ਸਾਥੀਆ ਸਮੇਤ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਪੰਥ ਅਤੇ ਪੰਜਾਬ ਦੇ ਭਲੇ ਲਈ ਅਰਦਾਸ ਕੀਤੀ
. . .  1 day ago
ਸ੍ਰੀ ਅਨੰਦਪੁਰ ਸਾਹਿਬ,17 ਜੂਨ (ਨਿੱਕੂਵਾਲ, ਕਰਨੈਲ ਸਿੰਘ) - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਕਾਲੀ ਟਕਸਾਲੀ ਡੈਮੋਕ੍ਰੇਟਿਕ ਦਰਮਿਆਨ ਪੰਥਕ ਏਕਤਾ ਹੋ ਜਾਣ ਸਬੰਧੀ ਸ਼ੁਕਰਾਨਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 22 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਜੇਕਰ ਰਾਜਨੀਤਕ ਢਾਂਚੇ ਵਿਚੋਂ ਨੈਤਿਕਤਾ ਮਨਫ਼ੀ ਹੋ ਗਈ ਤਾਂ ਇਹ ਅਰਥਹੀਣ ਹੋ ਜਾਵੇਗਾ। -ਡਾ: ਇਕਬਾਲ

ਸੰਪਾਦਕੀ

ਕਾਂਗਰਸ ਲਈ ਚਿੰਤਨ ਦਾ ਸਮਾਂ

ਹਾਲ ਹੀ ਵਿਚ ਹੋਈਆਂ ਪੰਜ ਰਾਜਾਂ ਦੀਆਂ ਚੋਣਾਂ ਵਿਚ ਕਦੀ ਕੌਮੀ ਪਾਰਟੀ ਰਹੀ ਕਾਂਗਰਸ ਦੀ ਸਥਿਤੀ ਬੇਹੱਦ ਨਿਰਾਸ਼ਾਯੋਗ ਬਣ ਕੇ ਉੱਭਰੀ ਹੈ। ਦਹਾਕਿਆਂ ਪਹਿਲਾਂ ਬੰਗਾਲ ਵਿਚ ਇਸ ਦੀ ਚੜ੍ਹਤ ਹੁੰਦੀ ਸੀ। ਲੰਮੇ ਸਮੇਂ ਤੱਕ ਆਸਾਮ ਵਿਚ ਵੀ ਇਸ ਨੇ ਆਪਣਾ ਵੱਡਾ ਪ੍ਰਭਾਵ ਬਣਾਈ ...

ਪੂਰੀ ਖ਼ਬਰ »

ਮਮਤਾ ਨੂੰ ਹਰ ਵਰਗ ਦੀਆਂ ਵੋਟਾਂ ਮਿਲੀਆਂ

ਬੰਗਾਲ ਦੇ ਚੋਣ ਯੁੱਧ ਵਿਚ ਮਮਤਾ ਬੈਨਰਜੀ ਦੀ ਬੇਮਿਸਾਲ ਜਿੱਤ ਦਾ ਵਿਸ਼ਲੇਸ਼ਣ ਕਰਦਿਆਂ ਇਕ ਟੀ.ਵੀ. ਐਂਕਰ ਨੇ ਸਿੱਟਾ ਕੱਢਿਆ ਹੈ ਕਿ ਘੱਟ ਗਿਣਤੀ ਦੀਆਂ ਬਹੁਗਿਣਤੀ ਵੋਟਾਂ, ਔਰਤਾਂ ਦੀਆਂ ਵੋਟਾਂ ਅਤੇ ਬਹੁਗਿਣਤੀ ਦੀਆਂ ਘੱਟ ਗਿਣਤੀ ਵੋਟਾਂ ਨੇ ਮਿਲ ਕੇ ਦੀਦੀ ਨੂੰ ਦੋ ਤਿਹਾਈ ਬਹੁਮਤ ਦਿਵਾਇਆ ਹੈ। ਇਸ ਤੋਂ ਇਹ ਸਮਝਿਆ ਜਾ ਸਕਦਾ ਹੈ ਕਿ ਹਿੰਦੂ ਵੋਟਾਂ ਦੀਦੀ ਨੂੰ ਬਹੁਤ ਘੱਟ ਮਿਲੀਆਂ, ਮੁਸਲਮਾਨ ਵੋਟਾਂ ਦਾ ਬਹੁਤ ਵੱਡਾ ਹਿੱਸਾ ਮਿਲਿਆ ਅਤੇ ਔਰਤਾਂ ਨੇ ਉਨ੍ਹਾਂ ਨੂੰ ਰੱਜ ਕੇ ਵੋਟਾਂ ਪਾਈਆਂ। ਪਰ ਇਹ ਦਲੀਲ ਸਪੱਸ਼ਟ ਨਹੀਂ ਹੈ ਕਿ ਕੀ ਜਿਸ ਘੱਟ ਗਿਣਤੀ ਅਤੇ ਜਿਸ ਬਹੁਗਿਣਤੀ ਦਾ ਇੱਥੇ ਜ਼ਿਕਰ ਕੀਤਾ ਜਾ ਰਿਹਾ ਹੈ, ਉਸ ਵਿਚ ਔਰਤਾਂ ਸ਼ਾਮਿਲ ਹਨ ਜਾਂ ਨਹੀਂ? ਬੰਗਾਲ ਦੇ ਵੋਟਰ ਮੰਡਲ ਵਿਚ 48-49 ਫੀਸਦੀ ਔਰਤਾਂ ਸ਼ਾਮਿਲ ਹਨ। ਇਹ ਹਿੰਦੂ ਵੀ ਹਨ ਅਤੇ ਮੁਸਲਮਾਨ ਵੀ। ਜੇਕਰ ਹਿੰਦੂਆਂ ਦੀਆਂ ਅੱਧੀਆਂ ਵੋਟਾਂ ਦਾ ਇਕ ਵੱਡਾ ਹਿੱਸਾ ਮਮਤਾ ਬੈਨਰਜੀ ਨੂੰ ਮਿਲਿਆ ਹੈ ਤਾਂ ਫਿਰ ਇਹ ਕਿਵੇਂ ਹੋ ਸਕਦਾ ਹੈ ਕਿ ਉਨ੍ਹਾਂ ਦੀ ਪਾਰਟੀ ਨੂੰ ਹਿੰਦੂ ਵੋਟਾਂ ਬਹੁਤ ਘੱਟ ਮਿਲੀਆਂ ਹੋਣ। ਮਮਤਾ ਨੂੰ ਮਿਲਣ ਵਾਲੀਆਂ ਹਿੰਦੂ ਵੋਟਾਂ ਭਾਜਪਾ ਤੋਂ ਕੁਝ ਘੱਟ ਤਾਂ ਹੋ ਸਕਦੀਆਂ ਹਨ ਪਰ ਉਹ ਬਹੁਤ ਘੱਟ ਜਾਂ ਘੱਟ ਗਿਣਤੀ ਦੀ ਸ਼੍ਰੇਣੀ ਵਿਚ ਨਹੀਂ ਆ ਸਕਦੀਆਂ।
ਦਰਅਸਲ, ਜਿਸ ਪਾਰਟੀ ਨੂੰ 48 ਫੀਸਦੀ ਵੋਟਾਂ ਅਤੇ ਉਸ ਕਾਰਨ 214 ਸੀਟਾਂ ਮਿਲੀਆਂ ਹੋਣ, ਉਸ ਨੂੰ ਸਮਾਜ ਦੇ ਹਰ ਤਬਕੇ ਦਾ ਸਮਰਥਨ ਮਿਲੇ ਬਿਨਾਂ ਇਸ ਤਰਾਂ੍ਹ ਦਾ ਬਹੁਮਤ ਨਹੀਂ ਮਿਲ ਸਕਦਾ। ਸੀ.ਐਸ.ਡੀ.ਐਸ. ਲੋਕਨੀਤੀ ਵਲੋਂ ਵੋਟਾਂ ਤੋਂ ਬਾਅਦ ਕੀਤੇ ਗਏ ਇਕ ਸਰਵੇਖਣ ਦੇ ਅੰਕੜੇ ਮੋਟੇ ਤੌਰ 'ਤੇ ਦੱਸਦੇ ਹਨ ਕਿ ਹਿੰਦੂ ਵੋਟਾਂ ਦਾ ਕਰੀਬ 40 ਫੀਸਦੀ ਤ੍ਰਿਣਮੂਲ ਕਾਂਗਰਸ ਮਿਲਿਆ ਹੈ। ਮੁਸਲਮਾਨ ਵੋਟਾਂ ਦਾ 70 ਫੀਸਦੀ ਵੀ ਉਸ ਦੇ ਖਾਤੇ ਵਿਚ ਪਿਆ ਹੈ। ਔਰਤਾਂ ਦੀਆਂ ਵੋਟਾਂ ਵਿਚ ਵੀ ਤ੍ਰਿਣਮੂਲ ਨੂੰ ਭਾਜਪਾ 'ਤੇ ਚੜ੍ਹਤ ਪ੍ਰਾਪਤ ਹੋਈ ਹੈ। ਹਰੇਕ ਸੌ ਔਰਤ ਵੋਟਰਾਂ ਵਿਚੋਂ ਮਮਤਾ ਨੂੰ 50 ਨੇ ਵੋਟਾਂ ਪਾਈਆਂ ਹੋਣਗੀਆਂ ਅਤੇ ਭਾਜਪਾ ਨੂੰ 37 ਔਰਤਾਂ ਨੇ। ਇਸੇ ਤਰ੍ਹਾਂ ਕਮਜ਼ੋਰ ਜਾਤਾਂ ਦੀ ਚਰਚਾ ਕੀਤੀ ਜਾਵੇ ਤਾਂ ਤਸਵੀਰ ਕੁਝ ਜ਼ਿਆਦਾ ਵੱਖ ਦਿਖਾਈ ਨਹੀਂ ਦਿੰਦੀ। ਜਿਨ੍ਹਾਂ ਹਲਕਿਆਂ ਵਿਚ ਮਤੂਆ (ਨਾਮਸ਼ੂਦਰ) ਵੋਟਰਾਂ ਨਿਰਣਾਇਕ ਸਨ, ਉਥੇ ਵੀ ਤ੍ਰਿਣਮੂਲ ਨੇ ਬਾਜ਼ੀ ਮਾਰੀ ਹੈ। ਇਸ ਸਰਵੇਖਣ ਵਿਚ ਸਾਫ਼ ਤੌਰ 'ਤੇ ਦਿਖਾਈ ਦਿੰਦਾ ਹੈ ਕਿ ਪਛੜੀਆਂ ਜਾਤਾਂ ਅਤੇ ਅਨੁਸੂਚਿਤ ਜਾਤਾਂ ਵਿਚ ਵੀ ਪੱਲੜਾ ਮਮਤਾ ਦੇ ਪੱਖ ਵਿਚ ਹੀ ਝੁਕਿਆ ਰਿਹਾ ਹੈ।
ਇਨ੍ਹਾਂ ਅੰਕੜਿਆਂ ਨੇ ਇਕ ਗੱਲ ਨਿਰਵਿਵਾਦ ਰੂਪ ਨਾਲ ਸਾਫ਼ ਕਰ ਦਿੱਤੀ ਹੈ ਕਿ ਬੰਗਾਲ ਵਿਚ ਕਿਸੇ ਕਿਸਮ ਦੀ ਸਰਕਾਰ ਵਿਰੋਧੀ ਭਾਵਨਾ ਨਹੀਂ ਸੀ, ਸਰਕਾਰ ਵਿਰੋਧੀ ਲਹਿਰ ਦੀ ਗੱਲ ਤਾਂ ਛੱਡ ਹੀ ਦੇਣੀ ਚਾਹੀਦੀ ਹੈ। ਬਿਹਾਰ ਤੋਂ ਬਾਅਦ ਇਹ ਦੂਜਾ ਮੌਕਾ ਹੈ ਜਦੋਂ ਸਰਕਾਰ ਵਿਰੋਧੀ ਭਾਵਨਾਵਾਂ ਬਾਰੇ ਮੀਡੀਆ ਵਲੋਂ ਕੀਤੇ ਦਾਅਵੇ ਗ਼ਲਤ ਨਿਕਲੇ ਹਨ। ਸਿੱਟੇ ਵਜੋਂ ਇਹ ਕਿਹਾ ਜਾ ਸਕਦਾ ਹੈ ਕਿ ਸਰਕਾਰ ਵਿਰੋਧੀ ਭਾਵਨਾ ਦੋ ਤਰ੍ਹਾਂ ਦੀ ਹੁੰਦੀ ਹੈ। ਇਕ ਉਹ ਜੋ ਸੁਭਾਵਿਕ ਤੌਰ 'ਤੇ ਜ਼ਮੀਨ 'ਤੇ ਮੌਜੂਦ ਹੁੰਦੀ ਹੈ ਅਤੇ ਹਰ ਸਰਕਾਰ ਨੂੰ ਕਿਸੇ ਨਾ ਕਿਸੇ ਰੂਪ ਵਿਚ ਉਸ ਦਾ ਸਾਹਮਣਾ ਕਰਨਾ ਪੈਂਦਾ ਹੀ ਹੈ। ਦੂਜੀ ਉਹ ਜੋ ਮੀਡੀਆ ਵਾਲੇ ਦਿਖਾਉਂਦੇ ਹਨ। ਭਾਵ ਜੋ ਪੱਤਰਕਾਰਾਂ ਵਲੋਂ ਘੜੀ ਜਾਂਦੀ ਹੈ। ਬਿਹਾਰ ਵਿਚ ਨਿਤਿਸ਼ ਕੁਮਾਰ ਦੇ ਖ਼ਿਲਾਫ਼ ਵੀ ਇਸੇ ਤਰ੍ਹਾਂ ਦੀ ਸਰਕਾਰ ਵਿਰੋਧੀ ਭਾਵਨਾ ਦਿਖਾਈ ਜਾ ਰਹੀ ਸੀ। ਬੰਗਾਲ ਵਿਚ ਤਾਂ ਇਸ ਬਾਰੇ ਵਿਚ ਪਰਲੇ ਦਰਜੇ ਦੀਆਂ ਗੱਲਾਂ ਬੇਹੱਦ ਵਧਾ-ਚੜ੍ਹਾ ਕੇ ਪੇਸ਼ ਕੀਤੀਆਂ ਜਾ ਰਹੀਆਂ ਸਨ। ਬੰਗਾਲ ਦੀ ਜ਼ਮੀਨ ਨਾਲ ਤਾਅਲੁਕ ਰੱਖਣ ਦਾ ਦਾਅਵਾ ਕਰਨ ਵਾਲੀ ਅਤੇ ਚੋਣਾਂ ਦੌਰਾਨ ਪੂਰੇ ਪ੍ਰਦੇਸ਼ ਵਿਚ ਰਿਪੋਰਟਿੰਗ ਕਰਨ ਵਾਲੀ ਇਕ ਰਿਪੋਰਟਰ ਦਾ ਤਾਂ ਇੱਥੋਂ ਤੱਕ ਕਹਿਣਾ ਸੀ ਕਿ ਭਾਜਪਾ ਦੀ ਜਿੱਤ ਦੀਆਂ ਸੰਭਾਵਨਾਵਾਂ 175 ਸੀਟਾਂ ਤੋਂ ਸ਼ੁਰੂ ਹੋਣ ਵਾਲੀਆਂ ਹਨ। ਭਾਵ ਉਸ ਨੂੰ ਪੌਣੇ ਦੋ ਸੌ ਸੀਟਾਂ ਮਿਲਣਗੀਆਂ। ਇਹ ਪੱਤਰਕਾਰ ਗਿਣਤੀ ਦੇ ਦਿਨ ਸਵੇਰੇ ਸੱਤ ਵਜੇ ਤੱਕ ਟੀ.ਵੀ. 'ਤੇ ਇਹੀ ਦਾਅਵਾ ਕਰ ਰਹੀ ਸੀ। ਇਸ ਤਰ੍ਹਾਂ ਬੁੱਧੀਜੀਵੀ ਹੋਣ ਦਾ ਦਾਅਵਾ ਕਰਨ ਵਾਲੇ ਇਕ 'ਸੱਜਣ' ਆਪਣੇ ਯੂ-ਟਿਊਬ ਇੰਟਰਵਿਊ ਵਿਚ ਵਿਸਥਾਰ ਨਾਲ ਵਿਸ਼ਲੇਸ਼ਣ ਕਰਦਿਆਂ ਸਰਕਾਰ ਵਿਰੋਧੀ ਲਹਿਰ ਦੀ ਤਸਵੀਰ ਖਿੱਚ ਰਹੇ ਸਨ। ਇਸ 'ਜ਼ਮੀਨ ਨਾਲ ਜੁੜੀ' ਪੱਤਰਕਾਰ ਅਤੇ 'ਸੱਜਣ' ਬੁੱਧੀਜੀਵੀ ਦੀ ਦਲੀਲ ਉਹੀ ਸੀ ਜੋ ਭਾਜਪਾ ਦੇ ਸੂਬਾ ਪ੍ਰਧਾਨ ਦਿਲੀਪ ਘੋਸ਼ ਵਾਰ ਵਾਰ ਦੇ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਬੰਗਾਲ ਦਾ ਵੋਟਰ ਤ੍ਰਿਣਮੂਲ ਕਾਂਗਰਸ ਦੀ ਦਾਦਾਗਿਰੀ ਤੋਂ ਡਰਿਆ ਹੋਇਆ ਹੈ। ਇਸ ਲਈ ਉਹ ਸਰਵੇਖਣਾਂ ਵਿਚ ਇਹ ਕਹਿਣ ਤੋਂ ਪਰਹੇਜ਼ ਕਰਦਾ ਹੈ ਕਿ ਬੰਗਾਲ ਵਿਚ ਇਸ ਵਾਰ ਤਬਦੀਲੀ ਹੋਣ ਵਾਲੀ ਹੈ। ਚੋਣ ਸਿੱਟਿਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਹ ਸਭ ਗੱਲਾਂ ਜਾਂ ਤਾਂ ਗ਼ਲਤਫ਼ਹਿਮੀ ਸੀ, ਜਾਂ ਫਿਰ ਜਾਣਬੁੱਝ ਕੇ ਬੋਲਿਆ ਜਾਣ ਵਾਲਾ ਇਕ ਝੂਠ ਸੀ।
ਬੰਗਾਲ ਵਿਚ ਸਰਕਾਰ ਵਿਰੋਧੀ ਭਾਵਨਾਵਾਂ ਵੇਖਣ 'ਤੇ ਤੁਲੇ ਲੋਕਾਂ ਨੇ ਇਕ ਦੂਜੀ ਹਕੀਕਤ ਵਲੋਂ ਅੱਖਾਂ ਮੀਟ ਰੱਖੀਆਂ ਸਨ। ਉਹ ਹਕੀਕਤ ਹੈ ਮਮਤਾ ਬੈਨਰਜੀ ਵਲੋਂ ਸਥਾਨਕ ਪੱਧਰ 'ਤੇ ਭ੍ਰਿਸ਼ਟਾਚਾਰ ਕਰਨ ਵਾਲੇ ਤ੍ਰਿਣਮੂਲ ਕਾਂਗਰਸ ਦੇ ਆਗੂਆਂ ਅਤੇ ਵਰਕਰਾਂ ਨੂੰ ਨੱਥ ਪਾਉਣ ਦੀ ਕਾਰਵਾਈ। ਇਸ ਦੀਆਂ ਬਹੁਤ ਮਿਸਾਲਾਂ ਹਨ। ਜਿਵੇਂ ਦੱਖਣੀ ਚੌਬੀਸ ਪਰਗਨਾ ਅਤੇ ਡਾਇਮੰਡ ਹਾਰਬਰ ਵਿਚ ਮਮਤਾ ਨੇ ਖੁਦ ਸ਼ੌਕਤ ਮੁੱਲਾ ਅਤੇ ਅਬਦੁੱਲ ਇਸਲਾਮ ਵਰਗੇ ਆਪਣੇ ਆਗੂਆਂ ਨੂੰ ਮਜਬੂਰ ਕੀਤਾ ਕਿ ਉਹ ਜਨਤਾ ਤੋਂ ਜਬਰੀ ਉਗਰਾਹੀਆਂ ਰਕਮਾਂ ਮੋੜਨ। ਉਸ ਤਰ੍ਹਾਂ ਦੀਆਂ ਘਟਨਾਵਾਂ ਨੇ ਮਮਤਾ ਦੇ ਅਕਸ ਨੂੰ ਜਨਤਾ ਦੀਆਂ ਨਜ਼ਰਾਂ ਵਿਚ ਅਸਮਾਨ ਦੀਆਂ ਉਚਾਈਆਂ 'ਤੇ ਪਹੁੰਚਾ ਦਿੱਤਾ। ਅਸਲ ਵਿਚ 2019 ਦੀਆਂ ਲੋਕ ਸਭਾ ਚੋਣਾਂ ਵਿਚ ਜਦੋਂ ਨਤੀਜੇ ਆਸ ਤੋਂ ਉਲਟ ਨਿਕਲੇ ਸਨ ਤਾਂ ਮਮਤਾ ਹੈਰਾਨ ਹੋਈ ਸੀ। ਉਨ੍ਹਾਂ ਨੇ ਦੋ ਪਾਸੜ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਸੀ।
ਇਕ ਪਾਸੇ ਤਾਂ ਉਨ੍ਹਾਂ ਨੇ ਸਾਰੇ ਬੰਗਾਲ ਵਿਚ ਹੇਠਲੇ ਪੱਧਰ 'ਤੇ ਫੈਲੇ ਭ੍ਰਿਸ਼ਟਾਚਾਰ ਨੂੰ ਸੀਮਤ ਕਰਨ ਦੀ ਮੁਹਿੰਮ ਚਲਾਈ ਤਾਂ ਕਿ ਆਮ ਲੋਕਾਂ ਵਿਚ ਪਾਰਟੀ ਖ਼ਿਲਾਫ਼ ਵਧ ਰਹੀ ਨਾਰਾਜ਼ਗੀ ਦੂਰ ਕੀਤੀ ਜਾ ਸਕੇ ਅਤੇ ਦੂਜੇ ਪਾਸੇ ਉਸ ਨੇ ਆਪਣੀ ਸਰਕਾਰ ਦੇ ਅਕਸ ਨੂੰ ਮਜ਼ਬੂਤ ਕਰਨ ਦਾ ਨਿਰਣਾ ਕੀਤਾ। ਰੂਪਾਸ੍ਰੀ (ਵਿਆਹੀਆਂ ਔਰਤਾਂ ਲਈ), ਕੰਨਿਆਸ੍ਰੀ (ਵਿਦਿਆਰਥਣਾਂ ਲਈ) ਅਤੇ ਸਬੂਜ ਸਾਥੀ (ਕਿਸਾਨਾਂ ਲਈ) ਵਰਗੀਆਂ ਸਕੀਮਾਂ ਪਹਿਲਾਂ ਤੋਂ ਹੀ ਚੱਲ ਰਹੀਆਂ ਸਨ। ਇਹ ਸਕੀਮਾਂ ਬੰਗਾਲ ਦੇ ਔਰਤ ਸਮਾਜ ਅਤੇ ਗ਼ਰੀਬ ਕਿਸਾਨਾਂ ਨੂੰ ਚੋਖਾ ਪ੍ਰਭਾਵਿਤ ਕਰਨ ਵਾਲੀਆਂ ਸਨ। ਮਮਤਾ ਬੈਨਰਜੀ ਨੇ ਇਸ ਵਿਚ 'ਦੁਆਰੇ ਸਰਕਾਰ' ਅਤੇ 'ਦੀਦੀ ਕੇ ਬੋਲੋ' ਨੂੰ ਹੋਰ ਜੋੜਿਆ। ਦੁਆਰੇ ਸਰਕਾਰ ਕਾਰਨ ਲੋਕਾਂ ਨੂੰ ਲੱਗਾ ਕਿ ਸਰਕਾਰ ਉਨ੍ਹਾਂ ਦੀ ਦਹਿਲੀਜ਼ ਤੱਕ ਪਹੁੰਚ ਸਕਦੀ ਹੈ ਅਤੇ ਦੀਦੀ ਕੇ ਬੋਲੋ ਰਾਹੀਂ ਉਹ ਇਕ ਕੇਂਦਰੀਕ੍ਰਿਤ ਫੋਨ ਨੰਬਰ 'ਤੇ ਆਪਣੀਆਂ ਸ਼ਿਕਾਇਤਾਂ ਮੁੱਖ ਮੰਤਰੀ ਤੱਕ ਪਹੁੰਚਾਉਣ ਲੱਗੇ ਸਨ। ਇਸੇ ਤਰ੍ਹਾਂ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਹਫ਼ਤੇ ਵਿਚ ਦੋ ਦਿਨ ਆਂਡੇ ਮਿਲਣ ਲੱਗੇ। ਉਨ੍ਹਾਂ ਨੇ ਇਹ ਯਕੀਨੀ ਬਣਾਇਆ ਕਿ ਅਨੁਸੂਚਿਤ ਜਾਤਾਂ ਦੇ ਲੋਕਾਂ ਨੂੰ ਐਸ.ਸੀ. ਪ੍ਰਮਾਣ ਪੱਤਰ ਬਣਾ ਕੇ ਬਿਨਾਂ ਕਿਸੇ ਖਰਚੇ ਦੇ ਸਹੂਲਤਾਂ ਦਿੱਤੀਆਂ ਜਾਣ।
ਬੰਗਾਲ ਦੀਆਂ ਚੋਣਾਂ ਵਿਚ ਇਕ ਨਾ ਬੁੱਝੀ ਜਾ ਸਕਣ ਵਾਲੀ ਗੁੰਝਲ ਇਹ ਸੀ ਕਿ ਕਾਂਗਰਸ ਅਤੇ ਮਾਕਪਾ ਦੇ ਗੱਠਜੋੜ ਦਾ ਪ੍ਰਦਰਸ਼ਨ ਕਿਹੋ ਜਿਹਾ ਹੋਵੇਗਾ? ਉਨ੍ਹਾਂ ਨੂੰ ਜੋ ਵੋਟਾਂ ਮਿਲਣਗੀਆਂ, ਉਨ੍ਹਾਂ ਨਾਲ ਕਿਸ ਦਾ ਨੁਕਸਾਨ ਹੋਵੇਗਾ ਅਤੇ ਕਿਸ ਦਾ ਫਾਇਦਾ ਹੋਵੇਗਾ? ਇਹ ਗੱਠਜੋੜ ਦੋ ਤਰ੍ਹਾਂ ਦੀ ਭੂਮਿਕਾ ਨਿਭਾਅ ਸਕਦਾ ਸੀ। ਪਹਿਲਾ ਇਹ ਕਿ ਗੱਠਜੋੜ ਭਾਜਪਾ ਤੋਂ ਆਪਣੀਆਂ ਉਨ੍ਹਾਂ ਵੋਟਾਂ ਦਾ ਇਕ ਹਿੱਸਾ ਵਾਪਸ ਲੈ ਸਕਦਾ ਸੀ, ਜੋ ਲੋਕ ਸਭਾ ਚੋਣਾਂ ਵਿਚ ਇਨ੍ਹਾਂ ਪਾਰਟੀਆਂ ਦੇ ਹੱਥੋਂ ਕਿਰ ਗਈਆਂ ਸਨ। ਇਸ ਸੂਰਤ ਵਿਚ ਉਹ ਭਾਜਪਾ ਦਾ ਨੁਕਸਾਨ ਕਰ ਸਕਦਾ ਸੀ। ਦੂਜੀ ਸਥਿਤੀ ਇਹ ਹੋ ਸਕਦੀ ਸੀ ਕਿ ਇੰਡੀਅਨ ਸੈਕੁਲਰ ਫਰੰਟ ਵਰਗੀ ਪਾਰਟੀ ਨਾਲ ਮਿਲ ਕੇ ਇਹ ਗੱਠਜੋੜ ਮੁਸਲਮਾਨ ਵੋਟਾਂ ਵੰਡ ਦਿੰਦਾ ਅਤੇ ਇਸੇ ਤਰ੍ਹਾਂ ਮਮਤਾ ਬੈਨਰਜੀ ਦਾ ਨੁਕਸਾਨ ਕਰਦਾ। ਸਿੱਟੇ ਇਹ ਦੱਸਦੇ ਹਨ ਕਿ ਇਹ ਗੱਠਜੋੜ ਦੋਵਾਂ ਕੰਮਾਂ ਵਿਚ ਹੀ ਨਾਕਾਮ ਰਿਹਾ। ਨਾ ਤਾਂ ਉਸ ਨੇ ਭਾਜਪਾ ਤੋਂ ਆਪਣੀਆਂ ਵੋਟਾਂ ਵਾਪਸ ਲਈਆਂ ਅਤੇ ਨਾ ਹੀ ਮੁਸਲਮਾਨ ਵੋਟਰਾਂ ਵਿਚ ਉਸ ਪ੍ਰਤੀ ਕੋਈ ਆਕਰਸ਼ਣ ਪੈਦਾ ਹੋ ਸਕਿਆ। ਇਸ ਗੱਠਜੋੜ ਨੂੰ ਤਿਆਰ ਕਰਨ ਵਿਚ ਮਾਕਪਾ ਦੇ ਆਗੂ ਮੁਹੰਮਦ ਸਲੀਮ ਨੇ ਪ੍ਰਮੁੱਖ ਭੂਮਿਕਾ ਨਿਭਾਈ ਸੀ। ਉਹ ਖੁਦ ਆਪਣੀ ਚੋਣ ਬਹੁਤ ਵੱਡੇ ਅੰਤਰ ਨਾਲ ਹਾਰ ਗਏ ਹਨ।
ਇਕ ਹੋਰ ਗੱਲ ਸੀ ਜਿਸ ਨੂੰ ਅੰਗਰੇਜ਼ੀ ਵਿਚ 'ਬੰਗਾਲੀ ਅਕਸਪ੍ਰੈਸ਼ਨ' ਕਹਿੰਦੇ ਹਨ। ਇਸ ਦਾ ਮਤਲਬ ਇਹ ਹੁੰਦਾ ਹੈ ਕਿ ਬੰਗਾਲੀਆਂ ਦਾ ਆਪਣੀ ਭਾਸ਼ਾ, ਸੱਭਿਆਚਾਰ, ਪਹਿਰਾਵੇ, ਖਾਣ-ਪੀਣ ਅਤੇ ਬੰਗਾਲੀਅਤ ਨਾਲ ਬਹੁਤ ਪਿਆਰ ਹੈ। ਭਾਜਪਾ ਦੀ ਚੋਣ ਮੁਹਿੰਮ ਦਾ ਲਹਿਜਾ ਅਤੇ ਰਵੱਈਆ ਇਸ ਬੰਗਾਲੀਅਤ ਲਈ ਖੁੱਲ੍ਹਾ ਖ਼ਤਰਾ ਸੀ। ਇਸ ਦਾ ਉਲਟਾ ਅਸਰ ਪੈਣਾ ਸੁਭਾਵਿਕ ਹੀ ਸੀ। ਹਰ ਬੰਗਾਲੀ ਹਿੰਦੀ ਸਮਝਦਾ ਹੈ, ਹਿੰਦੀ ਫ਼ਿਲਮਾਂ ਵੀ ਵੇਖਦਾ ਹੈ, ਹਿੰਦੀ ਫਿਲਮਾਂ ਵਿਚ ਬੰਗਾਲੀਆਂ ਦਾ ਯੋਗਦਾਨ ਵੀ ਇਤਿਹਾਸਕ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਹਿੰਦੀ ਵਿਚ ਦਿੱਤੇ ਗਏ ਭਾਸ਼ਨ ਉਨ੍ਹਾਂ 'ਤੇ ਥੋਪ ਦਿੱਤੇ ਜਾਣ। ਭਾਜਪਾ ਨੇ ਜ਼ਿਦ ਕਰਕੇ ਇਹੀ ਕੀਤਾ। ਉਸ ਨੇ ਮਮਤਾ ਬੈਨਰਜੀ ਦੇ ਮੁਕਾਬਲੇ ਕੋਈ ਬੰਗਾਲੀ ਚਿਹਰਾ ਉਤਾਰਨਾ ਜ਼ਰੂਰੀ ਨਹੀਂ ਸਮਝਿਆ। ਜ਼ਾਹਰਾ ਤੌਰ 'ਤੇ ਭਾਜਪਾ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਹੀ ਪੈਣਾ ਸੀ।

E. mail : abhaydubey@csds.in

ਖ਼ਬਰ ਸ਼ੇਅਰ ਕਰੋ

 

ਆਪਣੇ ਗੀਤਾਂ ਨਾਲ ਸੁਰਜੀਤ ਰਹੇਗਾ ਗਿੱਲ ਸੁਰਜੀਤ

ਮੌਤ ਦੀ ਸੱਚੀਂ ਵਾਛੜ ਹੋ ਰਹੀ ਹੈ, ਬਾਹਰ ਮੂੰਹ ਕੱਢਣ ਤੋਂ ਡਰ ਲਗਦਾ ਹੈ, ਹੋਣੀ ਪਤਾ ਨਹੀਂ ਕਿਸ ਨੂੰ ਲਪੇਟ ਲਵੇ, ਢਿੱਡ 'ਚ ਮੁੱਕੀਆਂ ਦੇ ਰਹੇ ਹਾਂ, ਕਿਉਂਕਿ ਫਲ ਪੱਕੇ ਝੜ ਜਾਣ ਤਾਂ ਕੋਈ ਗੱਲ ਨਹੀਂ, ਕੱਚੇ ਵੀ ਲਗਾਤਾਰ ਕਿਰਦੇ ਜਾ ਰਹੇ ਨੇ। ਦਿਲਜਾਨ ਨੂੰ ਚੇਤੇ ਕਰਕੇ ਹਾਲੇ ...

ਪੂਰੀ ਖ਼ਬਰ »

ਕੋਰੋਨਾ ਵਿਰੋਧੀ ਟੀਕਾਕਰਨ ਦੀ ਮੁਹਿੰਮ-ਕੇਂਦਰ ਨੇ ਰਾਜਾਂ ਨੂੰ ਉਨ੍ਹਾਂ ਦੇ ਰਹਿਮ 'ਤੇ ਛੱਡਿਆ

ਦਿੱਲੀ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਿਸ ਦਿਨ ਇਕ ਹਫ਼ਤੇ ਦੀ ਤਾਲਾਬੰਦੀ ਦਾ ਐਲਾਨ ਕੀਤਾ, ਉਸੇ ਦਿਨ ਪ੍ਰਵਾਸੀ ਮਜ਼ਦੂਰਾਂ ਨੇ ਆਪਣੇ ਜੱਦੀ ਰਾਜਾਂ ਨੂੰ ਚਾਲੇ ਪਾ ਦਿੱਤੇ। ਜਦੋਂ ਮਜ਼ਦੂਰਾਂ ਦੇ ਵੱਡੇ ਗਿਣਤੀ ਵਿਚ ਆਨੰਦ ਵਿਹਾਰ ਰੇਲਵੇ ਸਟੇਸ਼ਨ ਅਤੇ ਬੱਸ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX