ਸੰਗਰੂਰ, 4 ਮਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਕੀਤੀ ਤਾਲਾਬੰਦੀ ਦਾ ਦੁਪਹਿਰ ਤੱਕ ਸੰਗਰੂਰ ਦੇ ਬਾਜ਼ਾਰਾਂ ਵਿਚ ਕੋਈ ਜ਼ਿਆਦਾ ਅਸਰ ਦੇਖਣ ਨੂੰ ਨਹੀਂ ਮਿਲਿਆ ਪਰ ਦੁਪਹਿਰ ਉਪਰੰਤ ਪ੍ਰਸ਼ਾਸਨ ਵਲੋਂ ...
ਜਖੇਪਲ, 4 ਮਈ (ਮੇਜਰ ਸਿੰਘ ਸਿੱਧੂ) - ਕੋਵਿਡ ਦੇ ਚਲਦਿਆਂ ਪ੍ਰਸ਼ਾਸਨ ਨੇ ਜਖੇਪਲ ਦੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਸਨ, ਜਿਸ ਦੇ ਵਿਰੋਧ ਵਿਚ ਜਖੇਪਲ ਦੇ ਦੁਕਾਨਦਾਰਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਇਕਾਈ ਜਖੇਪਲ ਵਲੋਂ ਟਿੱਬੀ ਵਾਲੇ ਬੱਸ ਅੱਡੇ ...
ਲਹਿਰਾਗਾਗਾ, 4 ਮਈ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਕੋਰੋਨਾ ਮਹਾਂਮਾਰੀ ਦੌਰਾਨ ਬਚਾਅ ਲਈ ਪੰਜਾਬ ਸਰਕਾਰ ਵਲੋਂ ਲਗਾਏ ਗਏ ਮਿੰਨੀ ਲਾਕਡਾਊਨ ਦੀਆਂ ਨਵੀਆਂ ਹਿਦਾਇਤਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ | ਸਿਟੀ ਥਾਣਾ ਦੇ ਇੰਚਾਰਜ ਬਿਕਰਮਜੀਤ ਸਿੰਘ ...
ਲਹਿਰਾਗਾਗਾ, 4 ਮਈ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਸਬ-ਡਵੀਜ਼ਨ ਲਹਿਰਾਗਾਗਾ ਅੰਦਰ ਤਿੰਨ ਕਪਾਹ ਫ਼ੈਕਟਰੀਆਂ, ਕਪਾਹ ਮੰਡੀ, 50 ਤੋਂ ਵੱਧ ਸ਼ੈਲਰ, 10 ਦੇ ਕਰੀਬ ਪੈਟਰੋਲ ਪੰਪ ਅਤੇ ਹੋਰ ਵੱਡੀਆਂ ਸਨਅਤਾਂ ਹੋਣ ਦੇ ਬਾਵਜੂਦ ਸ਼ਹਿਰ ਅੰਦਰ ਕੋਈ ਫਾਇਰ ਬਿ੍ਗੇਡ ਸਟੇਸ਼ਨ ਨਾ ਹੋਣ ਕਾਰਨ ਅੱਗ ਲੱਗਣ ਦੀ ਸੂਰਤ ਵਿਚ ਮੁਸ਼ਕਿਲ ਪੇਸ਼ ਆਉਂਦੀ ਹੈ | ਭਾਵੇਂ ਲਹਿਰਾਗਾਗਾ ਨੂੰ ਸਬ-ਡਵੀਜ਼ਨ ਦਾ ਦਰਜਾ ਮਿਲੇ ਨੂੰ ਕਰੀਬ 14 ਸਾਲ ਬੀਤ ਗਏ ਹਨ ਪਰ ਅਜੇ ਤਾਂਈ ਇੱਥੋਂ ਦੇ ਲੋਕਾਂ ਨੂੰ ਫਾਇਰ ਬਿ੍ਗੇਡ ਦੀ ਸਹੂਲਤ ਪ੍ਰਾਪਤ ਨਹੀਂ ਹੋਈ | ਬੇਸ਼ੱਕ ਫਾਇਰ ਬਿ੍ਗੇਡ ਦੀ ਸਹੂਲਤ ਲਈ ਲੋਕ ਕਈ ਵਾਰ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਚੁੱਕੇ ਹਨ ਪਰ ਫੇਰ ਵੀ ਇਹ ਮੰਗ ਲਟਕ ਦੀ ਆ ਰਹੀ ਹੈ | ਨਗਰ ਕੌਂਸਲ ਨੇ ਲੋਕਾਂ ਦੇ ਹੰਝੂ ਪੁੱਜਣ ਲਈ ਇਕ ਛੋਟੀ ਜਿਹੀ ਪਾਣੀ ਵਾਲੀ ਟੈਂਕੀ ਤਿਆਰ ਕੀਤੀ ਹੈ ਜਿਸ ਨੂੰ ਅੱਗ ਬੁਝਾਊ ਗੱਡੀ ਦਾ ਰੂਪ ਦਿੱਤਾ ਗਿਆ ਹੈ ਪਰ ਉਹ ਅੱਗ ਲੱਗਣ ਦੀ ਵੱਡੀ ਘਟਨਾ ਸਮੇਂ ਕਾਬੂ ਪਾਉਣ ਲਈ ਯਤਨਸ਼ੀਲ ਨਹੀਂ ਹੈ | ਕੌਂਸਲਰ ਗੌਰਵ ਗੋਇਲ, ਗਰੀਬ ਪਰਿਵਾਰ ਫ਼ੰਡ ਦੇ ਪ੍ਰਧਾਨ ਸੰਜੀਵ ਕੁਮਾਰ ਰੋਡਾ ਅਤੇ ਸਮਾਜ ਸੇਵੀ ਗੁਰਮੇਲ ਸਿੰਘ ਖਾਈ ਨੇ ਦੱਸਿਆ ਹੈ ਕਿ ਨਗਰ ਕੌਂਸਲ ਲਹਿਰਾਗਾਗਾ ਵਲੋਂ ਪ੍ਰਾਪਰਟੀ ਟੈਕਸ ਲੈਣ ਸਮੇਂ 5 ਫ਼ੀਸਦੀ ਰਕਮ ਫਾਇਰ ਬਿ੍ਗੇਡ ਦੀ ਸਹੂਲਤ ਦੇਣ ਦੇ ਨਾਂਅ ਉੱਪਰ ਵਸੂਲੀ ਜਾਂਦੀ ਹੈ ਜਦਕਿ ਲਹਿਰਾਗਾਗਾ ਵਾਸੀਆਂ ਨੂੰ ਇਹ ਸਹੂਲਤ ਨਹੀਂ ਮਿਲ ਰਹੀ | ਜਦੋਂ ਸਹੂਲਤ ਹੀ ਨਹੀਂ ਦਿੱਤੀ ਜਾ ਰਹੀ ਤਾਂ ਟੈਕਸ ਕਿਉਂ? ਕਿਸੇ ਵੀ ਵੱਡੀ ਘਟਨਾ ਵਾਪਰਨ ਸਮੇਂ ਫਾਇਰ ਬਿ੍ਗੇਡ ਸੁਨਾਮ ਤੋਂ ਮੰਗਵਾਉਣਾ ਪੈਂਦਾ ਹੈ | ਬਾਹਰਲੇ ਸ਼ਹਿਰਾਂ ਤੋਂ ਫਾਇਰ ਬਿ੍ਗੇਡ ਲੇਟ ਪਹੁੰਚਣ ਕਾਰਨ ਵੱਧ ਨੁਕਸਾਨ ਹੋ ਜਾਂਦਾ ਹੈ | ਕੁੱਝ ਵਰ੍ਹੇ ਪਹਿਲਾਂ ਮਾਰਕਿਟ ਕਮੇਟੀ ਅਤੇ ਨਗਰ ਕੌਂਸਲ ਨੇ ਸਾਂਝੇ ਤੌਰ 'ਤੇ ਫਾਇਰ ਬਿ੍ਗੇਡ ਲਿਆਉਣ ਲਈ ਸਕੀਮ ਬਣਾਈ ਸੀ ਪਰ ਉਸ ਨੂੰ ਅੱਜ ਤੱਕ ਕੋਈ ਬੂਰ ਨਹੀਂ ਪਿਆ | ਫਾਇਰ ਬਿ੍ਗੇਡ ਸੁਨਾਮ ਤੋਂ ਆਉਣ ਤਕ ਇਕ ਘੰਟੇ ਦੇ ਕਰੀਬ ਸਮਾਂ ਲੱਗਦਾ ਹੈ ਉਦੋਂ ਤਕ ਸਭ ਕੁੱਝ ਸੜ ਕੇ ਸੁਆਹ ਹੋ ਜਾਂਦਾ ਹੈ | ਅਜਿਹੀਆਂ ਘਟਨਾਵਾਂ ਕਈ ਵਾਰ ਵਾਪਰ ਚੁੱਕੀਆਂ ਹਨ | ਪਹਿਲੀ ਘਟਨਾ ਵਿਚ ਫ਼ਰਨੀਚਰ ਮਾਰਕੀਟ ਵਿਚ ਇਕ ਸ਼ੋਅ ਰੂਮ ਅਤੇ ਦੂਸਰੀ ਘਟਨਾ ਖ਼ਾਲਸਾ ਟੈਂਟ ਹਾਊਸ, ਤੀਸਰੀ ਘਟਨਾ ਐਸ.ਡੀ.ਐਮ ਦਫਤਰ ਦੇ ਸਾਹਮਣੇ ਅਤੇ ਚੌਥੀ ਘਟਨਾ ਜਾਖ਼ਲ ਰੋਡ ਉੱਪਰ ਸਪੇਅਰ ਪਾਰਟਸ ਦੀ ਦੁਕਾਨ ਵਿਚ ਲੱਗੀ ਭਿਆਨਕ ਅੱਗ ਨਾਲ ਨਾਲ ਵਾਪਰ ਚੁੱਕੀਆਂ ਹਨ | ਜਦੋਂ ਇਸ ਸੰਬੰਧੀ ਨਗਰ ਕੌਂਸਲ ਦੇ ਇਕ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਹੈ ਕਿ ਨਗਰ ਕੌਂਸਲ ਲਹਿਰਾਗਾਗਾ ਵਲੋਂ 3 ਲੱਖ ਰੁਪਏ ਸਾਲਾਨਾ ਫਾਇਰ ਬਿ੍ਗੇਡ ਸਟੇਸ਼ਨ ਸੁਨਾਮ ਨੂੰ ਦਿੱਤੇ ਜਾਂਦੇ ਹਨ | ਜਦੋਂ ਕੋਈ ਵੀ ਘਟਨਾ ਵਾਪਰਦੀ ਹੈ ਤਾਂ ਸੁਨਾਮ ਤੋਂ ਹੀ ਅੱਗ ਬੁਝਾਊ ਗੱਡੀ ਮੰਗਵਾਉਂਦੇ ਹਾਂ | ਇਸ ਕਰ ਕੇ ਇਹ ਟੈਕਸ ਵਸੂਲਿਆ ਜਾਂਦਾ ਹੈ | ਖੇਡ ਸਟੇਡੀਅਮ ਸੰਘਰਸ਼ ਕਮੇਟੀ ਲਹਿਰਾਗਾਗਾ ਦੇ ਪ੍ਰਧਾਨ ਐਡਵੋਕੇਟ ਅਨਿਲ ਗਰਗ ਨੇ ਦੱਸਿਆ ਹੈ ਕਿ ਜੇਕਰ ਨਗਰ ਕੌਂਸਲ ਨੇ ਇੱਥੇ ਫਾਇਰ ਬਿ੍ਗੇਡ ਸਟੇਸ਼ਨ ਦੀ ਸਹੂਲਤ ਜਲਦ ਪੂਰੀ ਨਾ ਕੀਤੀ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ | ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਇੰਦਰਜੀਤ ਸਿੰਘ ਬੇਦੀ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸ਼ਰਮਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਲਹਿਰਾਗਾਗਾ ਵਿਖੇ ਫਾਇਰ ਬਿ੍ਗੇਡ ਸਟੇਸ਼ਨ ਸਥਾਪਿਤ ਕੀਤਾ ਜਾਵੇ |
ਸੁਨਾਮ ਊਧਮ ਸਿੰਘ ਵਾਲਾ, 4 ਮਈ (ਧਾਲੀਵਾਲ, ਭੁੱਲਰ, ਸੱਗੂ) - ਸਾਲ 2017 ਵਿਚ ਕਾਂਗਰਸ ਪਾਰਟੀ ਦੇ ਚੋਣ ਰਣਨੀਤੀਕਾਰ ਵਜੋਂ ਆਪਣੀ ਧਾਕ ਜਮਾ ਚੁੱਕੇ ਪ੍ਰਸ਼ਾਂਤ ਕਿਸ਼ੋਰ ਦੀ ਪੰਜਾਬ ਕਾਂਗਰਸ ਦੇ ਉੱਚ ਸਿਆਸੀ ਹਲਕਿਆਂ 'ਚ ਅਹਿਮੀਅਤ ਇਸ ਕਦਰ ਵੱਧ ਗਈ ਹੈ ਕਿ ਬੀਤੇ ਦਿਨੀਂ ਇਕ ਆਮ ...
ਅਮਰਗੜ੍ਹ, 4 ਮਈ (ਸੁਖਜਿੰਦਰ ਸਿੰਘ ਝੱਲ) - ਸੂਬੇ ਦੇ ਪਟਵਾਰੀਆਂ ਵਲੋਂ 6, 7 ਮਈ ਨੂੰ ਸਮੂਹਿਕ ਛੁੱਟੀ 'ਤੇ ਜਾਣ ਦਾ ਐਲਾਨ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਦੀ ਰੈਵੀਨਿਊ ਪਟਵਾਰ ਯੂਨੀਅਨ ਦੇ ਸੂਬਾ ਪ੍ਰਧਾਨ ਪਟਵਾਰੀ ਹਰਵੀਰ ਸਿੰਘ ਢੀਂਡਸਾ ਨੇ ਦੱਸਿਆ ਕਿ 5 ਮਈ ...
ਸੰਗਰੂਰ, 4 ਮਈ (ਧੀਰਜ ਪਸ਼ੌਰੀਆ) - ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਇਸ ਦੇ ਚੱਲਦਿਆਂ ਜ਼ਿਲ੍ਹੇ ਵਿਚ ਅੱਜ ਫਿਰ 10 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ ਅਤੇ ਕੋਰੋਨਾ ਮੌਤਾਂ ਦਾ ਆਂਕੜਾ 382 ਹੋ ਗਿਆ ਹੈ | ਇਹ ਸਾਰੀਆਂ ਮੌਤਾਂ ਰਾਜਿੰਦਰਾ ਹਸਪਤਾਲ ...
ਭਵਾਨੀਗੜ੍ਹ, 4 ਮਈ (ਰਣਧੀਰ ਸਿੰਘ ਫੱਗੂਵਾਲਾ) - ਕਰਫ਼ਿਊ ਦੀ ਉਲੰਘਣਾ ਕਰਦਿਆਂ ਬਿਨ੍ਹਾਂ ਮਾਸਕ ਘੁੰਮ ਰਹੇ 2 ਵਿਅਕਤੀਆਂ ਖ਼ਿਲਾਫ਼ ਪੁਲਿਸ ਵਲੋਂ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ | ਜਾਣਕਾਰੀ ਅਨੁਸਾਰ ਸਹਾਇਕ ਸਬ ਇੰਸਪੈਕਟਰ ਬਲਵਿੰਦਰ ਸਿੰਘ ਪੁਲਸ ਪਾਰਟੀ ...
ਮਸਤੂਆਣਾ ਸਾਹਿਬ, 4 ਮਈ (ਦਮਦਮੀ) - ਵੀਹਵੀਂ ਸਦੀ ਦੀ ਮਹਾਨ ਸ਼ਖ਼ਸੀਅਤ ਸ੍ਰੀਮਾਨ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਵਲੋਂ ਸਥਾਪਿਤ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਅਕਾਲ ਕਾਲਜ ਕੌਸ਼ਲ ਦੇ ਸਾਬਕਾ ਪ੍ਰਧਾਨ ਬਲਵੰਤ ਸਿੰਘ ਗਿੱਲ ਦੁੱਗਾਂ (ਰਿਟਾਇਰ ਏ.ਜੀ.ਐਮ ...
ਅਮਰਗੜ੍ਹ, 4 ਮਈ (ਜਤਿੰਦਰ ਮੰਨਵੀ) - ਲਾਕਡਾਊਨ ਦੌਰਾਨ ਸ਼ਰਾਬ ਵੇਚ ਰਹੇ ਪਿੰਡ ਚੌਂਦਾ ਅਤੇ ਉਪੋਕੀ ਠੇਕਿਆਂ ਦੇ ਕਰਿੰਦੇ ਲੇਖ ਰਾਜ ਪੁੱਤਰ ਮਿਲਖੀ ਰਾਮ ਵਾਸੀ ਡਾਗਰ ਡੋਲਾ ਖਰਿਆਣਾ, ਜ਼ਿਲ੍ਹਾ ਕਾਂਗੜਾ, ਹਿਮਾਚਲ ਅਤੇ ਪ੍ਰਮੋਦ ਕੁਮਾਰ ਖ਼ਿਲਾਫ਼ ਅਮਰਗੜ੍ਹ ਪੁਲਿਸ ਵਲੋਂ ...
ਮੂਲੋਵਾਲ, 4 ਅਪ੍ਰੈਲ (ਰਤਨ ਸਿੰਘ ਭੰਡਾਰੀ) - ਪਿੰਡ ਅਲਾਲ ਦੇ ਮਾਨ ਸਿੰਘ ਪੁੱਤਰ ਸੁਰਜੀਤ ਸਿੰਘ ਦੇ ਬਿਆਨ ਦੇ ਆਧਾਰ 'ਤੇ ਬਲਵਿੰਦਰ ਸਿੰਘ ਉਰਫ਼ ਪਿੰਟੀ ਪੁੱਤਰ ਬਾਬੂ ਸਿੰਘ ਅਤੇ ਹਰਵਿੰਦਰ ਸਿੰਘ ਪੁੱਤਰ ਬਾਬੂ ਸਿੰਘ ਖ਼ਿਲਾਫ਼ ਧੋਖਾ ਕਰਨ ਦਾ ਮਾਮਲਾ ਦਰਜ ਹੋਣ ਦੀ ਜਾਣਕਾਰੀ ...
ਸੰਗਰੂਰ, 4 ਮਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਥਾਣਾ ਸਿਟੀ ਸੰਗਰੂਰ ਦੇ ਬਾਹਰ ਅੱਜ ਹਾਲਾਤ ਉਸ ਵੇਲੇ ਬੇਹੱਦ ਤਣਾਅ ਵਾਲੇ ਬਣ ਗਏ ਜਦ ਇਕ ਮਸਲੇ ਨੂੰ ਲੈ ਕੇ ਪੀੜਤ ਪਰਿਵਾਰ ਅਤੇ ਭਾਜਪਾ ਆਗੂਆਂ ਵਲੋਂ ਥਾਣੇ ਬਾਹਰ ਧਰਨਾ ਦਿੰਦਿਆਂ ਇਨਸਾਫ਼ ਦੇਣ ਦੀ ਮੰਗ ਕੀਤੀ | ...
ਭਵਾਨੀਗੜ੍ਹ, 4 ਮਈ (ਰਣਧੀਰ ਸਿੰਘ ਫੱਗੂਵਾਲਾ) - ਪੰਜਾਬ ਸਰਕਾਰ ਵਲੋਂ ਕੋਰੋਨਾ ਸੰਕਟ ਨੂੰ ਲੈ ਕੇ ਕੀਤੀਆਂ ਸਖ਼ਤ ਹਦਾਇਤਾਂ ਲੋਕਾਂ ਲਈ ਬੇਅਸਰ ਸਾਬਤ ਹੋ ਰਹੀਆਂ ਹਨ, ਭਾਵੇਂ ਜ਼ਰੂਰੀ ਵਸਤੂਆਂ ਕਹਿ ਕੇ ਸਰਕਾਰ ਵਲੋਂ ਕੁਝ ਦੁਕਾਨਾਂ ਨੂੰ ਖੋਲ੍ਹਣ ਦੀ ਖੁੱਲ ਦਿੱਤੀ ਹੋਈ ...
ਸੁਨਾਮ ਊਧਮ ਸਿੰਘ ਵਾਲਾ, 4 ਮਈ (ਭੁੱਲਰ, ਧਾਲੀਵਾਲ) - ਸਥਾਨਕ ਟ੍ਰੈਫਿਕ ਪੁਲਿਸ ਇੰਚਾਰਜ਼ ਅਸ਼ੋਕ ਕੁਮਾਰ ਦੀ ਅਗਵਾਈ ਵਿਚ ਸਥਾਨਕ ਆਈ.ਟੀ.ਆਈ. ਚੌਕ ਵਿਖੇ ਟ੍ਰੈਫਿਕ ਮਾਰਸ਼ਲ ਸਕੀਮ ਦੀ ਸ਼ੁਰੂਆਤ ਡੀ.ਐਸ.ਪੀ. ਬਲਜਿੰਦਰ ਸਿੰਘ ਪੰਨੂੰ ਵਲੋਂ ਕੀਤੀ ਗਈ ਜਿਸ ਵਿਚ ਰੋਟਰੈਕਟ ...
ਮੂਣਕ, 4 ਮਈ (ਕੇਵਲ ਸਿੰਗਲਾ) - ਮਾਰਕੀਟ ਕਮੇਟੀ ਮੂਣਕ ਦੇ ਚੇਅਰਪਰਸਨ ਮੈਡਮ ਸੁਖਜੀਤ ਕੌਰ ਅਤੇ ਬੀਬੀ ਭੱਠਲ ਦੇ ਮੁੱਖ ਸਲਾਹਕਾਰ ਤੇਜਿੰਦਰ ਸਿੰਘ ਕੁਲਾਰ ਨੇ ਦੱਸਿਆ ਕਿ ਮਾਰਕੀਟ ਕਮੇਟੀ ਮੂਣਕ ਅਧੀਨ ਪੈਂਦੇ ਮੁੱਖ ਮੰਡੀ ਮੂਣਕ ਅਤੇ ਇਸ ਵਿਚ ਪੈਂਦੇ ਪੇਂਡੂ ਖ਼ਰੀਦ ...
ਸੰਗਰੂਰ, 4 ਮਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਕਿਸਾਨ ਸੰਘਰਸ਼ ਦਾ ਵੱਡਾ ਕੇਂਦਰ ਬਣ ਚੁੱਕੇ ਜ਼ਿਲ੍ਹਾ ਸੰਗਰੂਰ ਵਿਚ ਕਿਸਾਨਾਂ ਵਲੋਂ ਅੱਜ ਵੀ ਪ੍ਰਭਾਵਸ਼ਾਲੀ ਧਰਨੇ ਦਿੱਤੇ ਗਏ | ਸੰਯੁਕਤ ਕਿਸਾਨ ਮੋਰਚੇ ਵਲੋਂ ਰੇਲਵੇ ਸਟੇਸ਼ਨ ਬਾਹਰ ਨਿਰੰਤਰ ਚੱਲ ਰਹੇ ਧਰਨੇ ...
ਲੌਂਗੋਵਾਲ, 4 ਮਈ (ਸ.ਸ.ਖੰਨਾ, ਵਿਨੋਦ) - ਕਸਬਾ ਲੌਂਗੋਵਾਲ ਵਿਖੇ ਦੁਕਾਨਾਂ ਖੋਲ੍ਹਣ ਦੇ ਮਾਮਲੇ ਨੂੰ ਲੈ ਕੇ ਦੁਕਾਨਦਾਰ ਵੱਲੋਂ ਸੁਨਾਮ ਬਰਨਾਲਾ ਰੋਡ ਉੱਪਰ ਜਾਮ ਲਗਾ ਕੇ ਧਰਨਾ ਦਿੱਤਾ ਗਿਆ ਅਤੇ ਜੰਮ ਕੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ...
ਸ਼ੇਰਪੁਰ, 4 ਮਈ (ਦਰਸ਼ਨ ਸਿੰਘ ਖੇੜੀ) - ਥਾਣਾ ਸ਼ੇਰਪੁਰ ਵਿਖੇ 2 ਲੜਕੀਆਂ ਦੇ ਝੂਠੇ ਪੋਸਟਰ ਲਗਾ ਕੇ ਬਦਨਾਮ ਕਰਨ ਦੇ ਮਾਮਲੇ ਵਿਚ ਇੱਕ ਔਰਤ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਮੁੱਖੀ ਇੰਸ: ਬਲਵੰਤ ਸਿੰਘ ਨੇ ਦੱਸਿਆ ਕਿ ਲੜਕੀਆਂ ਦੇ ਪਿਤਾ ਹਾਕਮ ਸਿੰਘ ਪੁੱਤਰ ...
ਧੂਰੀ, 4 ਮਈ (ਸੰਜੇ ਲਹਿਰੀ, ਦੀਪਕ)-ਹਲਕਾ ਵਿਧਾਇਕ ਸ਼੍ਰੀ ਦਲਵੀਰ ਸਿੰਘ ਗੋਲਡੀ ਦੀ ਧਰਮ-ਪਤਨੀ ਸ਼੍ਰੀਮਤੀ ਸਿਮਰਤ ਖੰਗੂੜਾ ਵਲੋਂ ਅੱਜ ਸਿਵਲ ਹਸਪਤਾਲ ਧੂਰੀ ਦਾ ਅਚਾਨਕ ਦੌਰਾ ਕੀਤਾ ਗਿਆ | ਜਿੱਥੇ ਉਨਾਂ ਵਲੋਂ ਸਿਵਲ ਹਸਪਤਾਲ ਵਿਖੇ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਕੀਤੇ ...
ਲਹਿਰਾਗਾਗਾ, 4 ਮਈ (ਅਸ਼ੋਕ ਗਰਗ) - ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਕੋਰੋਨਾ ਮਹਾਂਮਾਰੀ ਕਾਰਨ ਵਿਦਿਆਰਥੀਆਂ ਨੂੰ ਸਕੂਲਾਂ ਵਿਚ ਬੁਲਾਇਆ ਨਹੀਂ ਜਾ ਰਿਹਾ ਪਰ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਆਨਲਾਈਨ ਸਿੱਖਿਆ ਦੇਣ ਦਾ ਉਪਰਾਲਾ ...
ਸ਼ੇਰਪੁਰ, 4 ਮਈ (ਸੁਰਿੰਦਰ ਚਹਿਲ)-ਸਥਾਨਕ ਕਸਬੇ ਵਿਚ ਵਪਾਰ ਮੰਡਲ ਦੇ ਪ੍ਰਧਾਨ ਮਨਦੀਪ ਸਿੰਘ ਖੀਪਲ ਅਤੇ ਹੋਰ ਵੱਖ-ਵੱਖ ਕਿੱਤਿਆਂ ਨਾਲ ਸੰਬੰਧਤ ਦੁਕਾਨਦਾਰਾਂ ਨੇ ਅੱਜ ਮੁੱਖ ਬਾਜ਼ਾਰ ਵਿਚ ਰੋਸ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ...
ਧੂਰੀ, 4 ਮਈ (ਸੰਜੇ ਲਹਿਰੀ) - ਅੱਜ ਸਿਵਲ ਹਸਪਤਾਲ ਧੂਰੀ ਵਿਖੇ ਕੰਮ-ਕਾਜ ਬੰਦ ਕਰਦਿਆਂ ਸਿਹਤ ਵਿਭਾਗ ਪੰਜਾਬ ਦੇ ਨੈਸ਼ਨਲ ਹੈਲਥ ਮਿਸ਼ਨ ਦੇ ਕਾਮਿਆਂ ਨੇ ਧਰਨਾ ਲਗਾ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਵਲੋਂ ਮੰਗਾਂ ਨਾ ਮੰਨੇ ਜਾਣ ਤੱਕ ਅਣਮਿੱਥੇ ...
ਸੰਦੌੜ, 4 ਮਈ (ਜਸਵੀਰ ਸਿੰਘ ਜੱਸੀ) - ਕੋਰੋਨਾ ਮਹਾਂਮਾਰੀ ਕਾਰਨ ਪੰਜਾਬ ਸਰਕਾਰ ਨੇ ਦੁਕਾਨਦਾਰਾਂ ਨੂੰ ਪੰਦਰਾਂ ਮਈ ਤੱਕ ਦੁਕਾਨਾਂ ਬੰਦ ਕਰਨ ਦੇ ਆਦੇਸ਼ ਦਿੱਤੇ ਹਨ ਜਿਸ ਦੇ ਵਿਰੋਧ ਵਿੱਚ ਵਪਾਰ ਮੰਡਲ ਅਤੇ ਮਾਰਕੀਟ ਸ਼ੇਰਗੜ੍ਹ ਚੀਮਾ ਦੇ ਦੁਕਾਨਦਾਰਾਂ ਨੇ ਰੋਸ ...
ਸੰਗਰੂਰ, 4 ਮਈ (ਧੀਰਜ ਪਸੌਰੀਆ) - ਇਸ ਵਾਰ ਕਣਕ ਦੀ ਖ਼ਰੀਦ ਲਈ ਪੰਜਾਬ ਸਰਕਾਰ ਵਲੋਂ ਕੀਤੇ ਗਏ ਮਾੜੇ ਪ੍ਰਬੰਧਾਂ ਕਾਰਨ ਸ਼ੁਰੂ ਤੋਂ ਹੀ ਕਿਸਾਨ ਅਤੇ ਆੜ੍ਹਤੀਏ ਪ੍ਰੇਸ਼ਾਨ ਹੋ ਰਹੇ ਹਨ, ਪਹਿਲਾਂ ਤਾਂ ਸੂਬਾ ਸਰਕਾਰ ਕਣਕ ਲਈ ਬਾਰਦਾਨੇ ਦਾ ਪ੍ਰਬੰਧ ਹੀ ਨਹੀਂ ਕਰ ਸਕੀ ਜੇਕਰ ...
ਭਵਾਨੀਗੜ੍ਹ, 4 ਮਈ (ਰਣਧੀਰ ਸਿੰਘ ਫੱਗੂਵਾਲਾ) - ਵਾਰਡ ਨੰਬਰ 1 ਅਤੇ 7 ਵਿਚਕਾਰ ਫਿਰਨੀ 'ਤੇ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਅੱਗੇ ਖੜਨ ਤੋਂ ਪ੍ਰੇਸ਼ਾਨ ਵਾਰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਨਗਰ ਕੌਂਸਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ 'ਤੇ ...
ਸੁਨਾਮ ਊਧਮ ਸਿੰਘ ਵਾਲਾ, 4 ਮਈ (ਸੱਗੂ, ਧਾਲੀਵਾਲ, ਭੁੱਲਰ) - ਪੰਜਾਬ ਸਰਕਾਰ ਵਲੋਂ ਲਗਾਏ ਲਾਕਡਾਊਨ ਨੂੰ ਲੈ ਕੇ ਅੱਜ ਸੁਨਾਮ ਦੇ ਦੁਕਾਨਦਾਰ ਭੜਕ ਉੱਠੇ ਅਤੇ ਭੜਕੇ ਦੁਕਾਨਦਾਰਾ ਨੇ ਅਗਰਸੈਨ ਚੌਂਕ ਵਿਖੇ ਇਕ ਰੋਸ ਧਰਨਾ ਦੇ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ...
ਦਿੜ੍ਹਬਾ ਮੰਡੀ, 4 ਮਈ (ਹਰਬੰਸ ਸਿੰਘ ਛਾਜਲੀ) - ਦਿੜ੍ਹਬਾ ਵਿਖੇ ਦੁਕਾਨਦਾਰਾਂ ਨੇ ਤਾਲਾਬੰਦੀ ਖ਼ਿਲਾਫ਼ ਸ਼ਹਿਰ ਵਿਚ ਰੋਸ ਰੈਲੀ ਕੱਢ ਕੇ ਪ੍ਰਦਰਸ਼ਨ ਕੀਤਾ | ਦੁਕਾਨਦਾਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਦੁਕਾਨਦਾਰ ਹਰੀ ਸਿੰਘ, ਪਾਲ ਚੰਦ, ਸੁਰਿੰਦਰ ...
ਕੁੱਪ ਕਲਾਂ, 4 ਮਈ (ਮਨਜਿੰਦਰ ਸਿੰਘ ਸਰੌਦ) -ਪਿੰਡ ਜਿੱਤਵਾਲ ਖ਼ੁਰਦ ਦੇ ਕਿਸਾਨ ਗੁਰਸ਼ਰਨ ਸਿੰਘ ਦੀ ਕਰੀਬ 15 ਦਿਨ ਪਹਿਲਾਂ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦੇ ਨਾਲ ਲਗਭਗ 20 ਏਕੜ ਖੜ੍ਹੀ ਕਣਕ ਤੇ 20 ਏਕੜ ਨਾੜ ਸੜ ਕੇ ਸੁਆਹ ਹੋ ਗਿਆ ਸੀ | ਇਹ ਕਿਸਾਨ ਸਾਰੀ ਜ਼ਮੀਨ ...
ਧੂਰੀ, 4 ਮਈ (ਦੀਪਕ, ਸੰਜੇ ਲਹਿਰੀ) - ਥਾਣਾ ਸਿਟੀ ਧੂਰੀ ਦੇ ਐਸ.ਐੱਚ.ਓ. ਸ. ਦੀਪਇੰਦਰ ਸਿੰਘ ਜੇਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਵੱਧਦੇ ਪ੍ਰਕੋਪ ਦੇ ਚੱਲਦਿਆਂ ਬਾਜ਼ਾਰ ਵਿਚ ਰੇਹੜੀਆਂ ਲਗਾਉਣ ਵਾਲੇ ਲੱਗਪੱਗ 60 ਰੇਹੜੀ ਚਾਲਕਾਂ ...
ਕੁੱਪ ਕਲਾਂ, 4 ਮਈ (ਮਨਜਿੰਦਰ ਸਿੰਘ ਸਰੌਦ) - ਪਿਛਲੇ ਕਈ ਦਿਨਾਂ ਤੋਂ ਪਿੰਡ ਖ਼ਾਨਪੁਰ ਵਿਖੇ ਪਾਵਰਕਾਮ ਵਲੋਂ ਇਕ ਨਿੱਜੀ ਪੋਲਟਰੀ ਫਾਰਮ ਨੂੰ ਬਿਜਲੀ ਦੇਣ ਦੇ ਲਈ ਕੱਢੀ ਜਾ ਰਹੀ 24 ਘੰਟੇ ਬਿਜਲੀ ਲਾਈਨ ਨੂੰ ਲੈ ਕੇ ਕਿਸਾਨਾਂ ਤੇ ਪੋਲਟਰੀ ਫਾਰਮ ਦੇ ਮਾਲਕਾਂ ਵਿਚਕਾਰ ਚੱਲ ...
ਸੰਗਰੂਰ, 4 ਮਈ (ਧੀਰਜ ਪਸ਼ੌਰੀਆ)-ਵਿਰਾਸਤੀ ਸ਼ਹਿਰ ਸੰਗਰੂਰ ਵਿਚ ਅਖੌਤੀ ਵਿਕਾਸ ਦੇ ਨਾਂਅ 'ਤੇ ਪੰਜ ਤੋਂ ਅੱਠ ਦਹਾਕੇ ਪੁਰਾਣੇ ਦਰੱਖਤਾਂ 'ਤੇ ਵਿਕਾਸ ਕਹੇ ਜਾਂਦੇ ਇਸ ਵਿਨਾਸ਼ ਦਾ ਕੁਹਾੜਾ ਲਗਾਤਾਰ ਜਾਰੀ ਹੈ ਅਤੇ ਇਹ ਕੁਹਾੜਾ ਹੁਣ ਤੱਕ ਅਨੇਕਾਂ ਦਰਖ਼ਤਾਂ ਦੀ ਬਲੀ ਲੈ ...
ਸੰਗਰੂਰ, 4 ਮਈ (ਅਮਨਦੀਪ ਸਿੰਘ ਬਿੱਟਾ) - ਗੁਰਦੁਆਰਾ ਸਾਹਿਬ ਸ਼ਾਹੀ ਸਮਾਧਾਂ ਨਾਭਾ ਗੇਟ ਸੰਗਰੂਰ ਵਿਖੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ 458 ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ | ਕੋਵਿਡ-19 ਮਹਾਂਮਾਰੀ ਨੂੰ ਮੁੱਖ ਰੱਖਦਿਆਂ ਦਿਤੇ ਦਿਸ਼ਾ-ਨਿਰਦੇਸ਼ਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX