ਤਾਜਾ ਖ਼ਬਰਾਂ


ਸਾਨੂੰ ਅਡਾਨੀ ਮੁੱਦੇ ’ਤੇ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਦੀ ਜ਼ਰੂਰਤ- ਦਿਗਵਿਜੇ ਸਿੰਘ
. . .  4 minutes ago
ਨਵੀਂ ਦਿੱਲੀ, 6 ਫਰਵਰੀ- ਕਾਂਗਰਸ ਸੰਸਦ ਮੈਂਬਰ ਦਿਗਵਿਜੈ ਸਿੰਘ ਨੇ ਕਿਹਾ ਕਿ ਸਾਨੂੰ ਅਡਾਨੀ ਮੁੱਦੇ ’ਤੇ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਦੀ ਜ਼ਰੂਰਤ ਹੈ, ਜਿਸ ਨਾਲ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਈ ਹੈ ਅਤੇ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਨਿਯਮ 267 ਦੇ ਤਹਿਤ ਚਰਚਾ ਚਾਹੁੰਦੇ ਹਾਂ। ਅਸੀਂ ਉਦੋਂ ਤੱਕ ਪਿੱਛੇ...
ਭਾਰਤ ਸਰਕਾਰ ਵਲੋਂ ਐਨ.ਡੀ.ਆਰ.ਐਫ਼ ਟੀਮਾਂ ਰਾਹਤ ਸਮੱਗਰੀ ਸਮੇਤ ਤੁਰਕੀ ਜਾਣ ਲਈ ਤਿਆਰ- ਪੀ.ਐਮ.ਓ.
. . .  9 minutes ago
ਨਵੀਂ ਦਿੱਲੀ, 6 ਫਰਵਰੀ- ਪ੍ਰਧਾਨ ਮੰਤਰੀ ਦਫ਼ਤਰ ਤੋਂ ਜਾਰੀ ਇਕ ਬਿਆਨ ਅਨੁਸਾਰ ਤੁਰਕੀ ਸਰਕਾਰ ਨਾਲ ਤਾਲਮੇਲ ਕਰਕੇ ਐਨ.ਡੀ.ਆਰ. ਐਫ਼ ਦੀਆਂ ਖ਼ੋਜ, ਬਚਾਅ ਅਤੇ ਮੈਡੀਕਲ ਟੀਮਾਂ ਰਾਹਤ ਸਮੱਗਰੀ ਦੇ ਨਾਲ ਤੁਰੰਤ ਤੁਰਕੀ ਰਵਾਨਾ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ 100 ਕਰਮਚਾਰੀਆਂ ਦੀਆਂ 2 ਐਨ.ਡੀ.ਆਰ.ਐਫ਼ ਟੀਮਾਂ ਵਿਸ਼ੇਸ਼ ਤੌਰ ’ਤੇ ਸਿਖਲਾਈ ਪ੍ਰਾਪਤ...
ਆਸਟ੍ਰੀਆ ’ਚ ਬਰਫ਼ੀਲੇ ਤੂਫ਼ਾਨ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ
. . .  48 minutes ago
ਵਿਆਨਾ, 6 ਫਰਵਰੀ- ਇਸ ਹਫ਼ਤੇ ਦੇ ਅੰਤ ’ਚ ਆਸਟ੍ਰੀਆ ’ਚ ਬਰਫ਼ੀਲੇ ਤੂਫ਼ਾਨ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਮੁਤਾਬਕ ਪੁਲਿਸ ਨੇ ਮੌਤ ਦੀ ਸੂਚਨਾ ਦਿੱਤੀ ਹੈ। ਪੁਲਿਸ ਦੇ ਅਨੁਸਾਰ ਸਕੂਲ ਦੀਆਂ ਛੁੱਟੀਆਂ ਦੌਰਾਨ ਵਿਆਨਾ ਵਿਚ ਸਕੀ ਰਿਜ਼ੋਰਟ ਭਰੇ ਹੋਏ ਸਨ। ਰਿਪੋਰਟ ਮੁਤਾਬਕ ਟਾਇਰੋਲ ਅਤੇ ਵੋਰਾਰਲਬਰਗ...
ਅਸੀਂ ਪ੍ਰਧਾਨ ਮੰਤਰੀ ਵਲੋਂ ਦਿੱਤੇ ਐਚ. ਆਈ. ਆਰ. ਏ. ਮੰਤਰ ’ਦੇ ਆਧਾਰ ’ਤੇ ਤ੍ਰਿਪੁਰਾ ਵਿਚ ਵਿਕਾਸ ਕੀਤਾ- ਕੇਂਦਰੀ ਗ੍ਰਹਿ ਮੰਤਰੀ
. . .  49 minutes ago
ਅਗਰਤਲਾ, 6 ਫਰਵਰੀ- ਆ ਰਹੀਆਂ ਤ੍ਰਿਪੁਰਾ ਚੋਣਾਂ ਸੰਬੰਧੀ ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕਮਿਊਨਿਸਟ, ਕਾਂਗਰਸ ਅਤੇ ਮੋਥਾ ਪਾਰਟੀ ਤਿੰਨੋਂ ਇਕਜੁੱਟ ਹਨ। ਕਾਂਗਰਸ ਅਤੇ ਕਮਿਊਨਿਸਟ ਆਹਮੋ-ਸਾਹਮਣੇ ਤੋਂ ਮਿਲੇ ਹਨ ਪਰ ਮੋਥਾ ਮੇਜ਼ ਦੇ ਹੇਠਾਂ ਤੋਂ ਰਲੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਰਾਸ਼ਨ ਕਾਰਡ...
ਰਾਜ ਸਭਾ ਤੇ ਲੋਕ ਸਭਾ ਭਲਕੇ 11 ਵਜੇ ਤੱਕ ਮੁਲਤਵੀ
. . .  about 1 hour ago
ਨਵੀ ਦਿੱਲੀ, 6 ਫਰਵਰੀ- ਅਡਾਨੀ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵਲੋਂ ਨਾਅਰੇਬਾਜ਼ੀ ਦੌਰਾਨ ਲੋਕ ਸਭਾ ਤੇ ਰਾਜ ਸਭਾ ਨੂੰ ਭਲਕੇ 7 ਫਰਵਰੀ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤਾ ...
ਮੁੰਬਈ ਵਿਚ ਪ੍ਰਧਾਨ ਮੰਤਰੀ 10 ਫਰਵਰੀ ਨੂੰ ਕਰਨਗੇ ਵੰਦੇ ਭਾਰਤ ਐਕਸਪ੍ਰੈਸ ਦਾ ਉਦਘਾਟਨ
. . .  about 1 hour ago
ਮਹਾਰਾਸ਼ਟਰ, 6 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਫਰਵਰੀ ਨੂੰ ਮੁੰਬਈ ਵਿਚ ਵੰਦੇ ਭਾਰਤ ਐਕਸਪ੍ਰੈਸ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਦੀ ਫ਼ੇਰੀ ਦੇ ਮੱਦੇਨਜ਼ਰ ਏਅਰਪੋਰਟ, ਸਹਾਰ , ਕੋਲਾਬਾ , ਐਮ.ਆਰ.ਏ. ਮਾਰਗ, ਐਮ.ਆਈ.ਡੀ.ਸੀ. ਅਤੇ ਅੰਧੇਰੀ ਪੁਲਿਸ ਸਟੇਸ਼ਨ ਦੇ ਅਧਿਕਾਰ ਖ਼ੇਤਰ ਵਿਚ ਡਰੋਨ ਅਤੇ...
ਜੇਲ੍ਹ ’ਚ ਬੰਦ ਸਿੱਧੂ ਮੂਸੇਵਾਲਾ ਹੱਤਿਆ ਕਾਂਡ ਦੇ ਦੋਸ਼ੀ ਮੋਨੂੰ ਡਾਂਗਰ ਤੋਂ ਮੋਬਾਈਲ ਬਰਾਮਦ
. . .  about 1 hour ago
ਫ਼ਰੀਦਕੋਟ, 6 ਫ਼ਰਵਰੀ (ਜਸਵੰਤ ਸਿੰਘ ਪੁਰਬਾ)- ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ ’ਚ ਬੰਦ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਕਾਂਡ ਦੇ ਦੋਸ਼ੀ ਅਤੇ ਹਰਿਆਣਾ ਦੇ ਗੈਂਗਸਟਰ ਮੋਨੂੰ ਡਾਂਗਰ ਤੋਂ ਟੱਚ ਸਕਰੀਨ ਮੋਬਾਈਲ ਫ਼ੋਨ ਬਰਾਮਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮੋਨੂੰ ਡਾਂਗਰਸ ਜੇਲ੍ਹ ਵਿਚ ਹਾਈ ਸਿਕਉਰਿਟੀ ਜ਼ੋਨ ’ਚ ਬੰਦ...
ਕੌਮੀ ਇਨਸਾਫ਼ ਮੋਰਚੇ ਤੋਂ ਰਵਾਨਾ ਹੋਇਆ 31 ਮੈਬਰਾਂ ਦਾ ਜਥਾ ਚੰਡੀਗੜ੍ਹ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  about 2 hours ago
ਚੰਡੀਗੜ੍ਹ, 6 ਫਰਵਰੀ (ਦਵਿੰਦਰ) - ਅੱਜ ਕੌਮੀ ਇਨਸਾਫ਼ ਮੋਰਚੇ ਤੋਂ ਭਾਈ ਰੇਸ਼ਮ ਸਿੰਘ ਬਡਾਲੀ ਦੀ ਅਗਵਾਈ ਹੇਠ ਰਵਾਨਾ ਹੋਏ 31 ਮੈਂਬਰੀ ਜਥੇ ਨੂੰ ਚੰਡੀਗੜ੍ਹ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ
ਬੈਂਗਲੁਰੂ ਤਕਨਾਲੋਜੀ, ਪ੍ਰਤਿਭਾ ਅਤੇ ਨਵੀਨਤਾ ਦੀ ਊਰਜਾ ਨਾਲ ਭਰਪੂਰ ਸ਼ਹਿਰ- ਨਰਿੰਦਰ ਮੋਦੀ
. . .  about 2 hours ago
ਬੈਂਗਲੁਰੂ, 6 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬੈਂਗਲੁਰੂ ਵਿਚ ਇੰਡੀਆ ਐਨਰਜੀ ਵੀਕ 2023 ਈਵੈਂਟ ਵਿਚ ਹਿੱਸਾ ਲਿਆ। ਇਸ ਪ੍ਰੋਗਰਾਮ ਵਿਚ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ, ਰਾਜਪਾਲ ਥਾਵਰਚੰਦ ਗਹਿਲੋਤ ਅਤੇ ਮੁੱਖ ਮੰਤਰੀ ਬਸਵਰਾਜ ਬੋਮਈ ਵੀ ਮੌਜੂਦ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ...
ਤੁਰਕੀ ਭੂਚਾਲ : ਮਰਨ ਵਾਲਿਆਂ ਦੀ ਗਿਣਤੀ ਪਹੁੰਚੀ 300
. . .  about 2 hours ago
ਅੰਕਾਰਾ, 6 ਫਰਵਰੀ- ਰਾਇਟਰਜ਼ ਤੋਂ ਮਿਲੀ ਜਾਣਕਾਰੀ ਅਨੁਸਾਰ ਮੱਧ ਤੁਰਕੀ ਅਤੇ ਉੱਤਰ ਪੱਛਮੀ ਸੀਰੀਆ ਵਿਚ 7.8 ਤੀਬਰਤਾ ਦੇ ਆਏ ਭੂਚਾਲ ਵਿਚ ਲਗਭਗ 300 ਲੋਕਾਂ ਦੀ ਮੌਤ ਹੋ ਗਈ ਅਤੇ ਸੈਂਕੜੇ ਲੋਕ ਜ਼ਖ਼ਮੀ ਹੋ ਗਏ। ਭੂਚਾਲ ਦੇ ਝਟਕੇ ਸਾਈਪ੍ਰਸ ਅਤੇ ਲੇਬਨਾਨ ਵਿਚ ਵੀ....
ਮੇਰੀ ਆਵਾਜ਼ ਹੀ ਮੇਰੀ ਪਹਿਚਾਣ ਹੈ
. . .  about 2 hours ago
ਮੇਰੀ ਆਵਾਜ਼ ਹੀ ਮੇਰੀ ਪਹਿਚਾਣ ਹੈ
ਸਾਬਕਾ ਸਰਪੰਚ ਦਾ ਨਿੱਜੀ ਰੰਜਿਸ਼ ਕਾਰਨ ਗੋਲੀ ਮਾਰ ਕੇ ਕਤਲ
. . .  about 2 hours ago
ਊਧਨਵਾਲ, 6 ਫਰਵਰੀ (ਪਰਗਟ ਸਿੰਘ)- ਨਜ਼ਦੀਕੀ ਪਿੰਡ ਦਈਆ ਦੇ ਸਾਬਕਾ ਸਰਪੰਚ ਸਵਰਨ ਸਿੰਘ (65) ਪੁੱਤਰ ਹਰਭਜਨ ਸਿੰਘ ਦਾ ਨਿੱਜੀ ਰੰਜਿਸ਼ ਦੇ ਚੱਲਦਿਆਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਸਵਰਨ ਸਿੰਘ ਦੇ ਪੁੱਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੇੜਲੇ ਪਿੰਡ ਭੰਬੋਈ ਦੇ ਅੱਠ ਦਸ ਵਿਅਕਤੀਆਂ ਨੇ ਸਾਡੇ ਘਰ ਆ...
ਕੌਮੀ ਇਨਸਾਫ਼ ਮੋਰਚੇ ਵਲੋਂ ਮੁੱਖ ਮੰਤਰੀ ਰਿਹਾਇਸ਼ ਵੱਲ ਮਾਰਚ
. . .  about 3 hours ago
ਚੰਡੀਗੜ੍ਹ, 6 ਫਰਵਰੀ (ਦਵਿੰਦਰ)- ਬੰਦੀ ਸਿੰਘਾਂ ਤੇ ਹੋਰ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਮਾਰਚ ਦੌਰਾਨ ਕੌਮੀ ਇਨਸਾਫ਼ ਮੋਰਚੇ ਤੋਂ 31 ਸਿੰਘਾਂ ਦਾ ਜਥਾ ਮੁੱਖ ਮੰਤਰੀ ਰਿਹਾਇਸ਼ ਵੱਲ ਰਵਾਨਾ ਹੋਇਆ। ਇਨ੍ਹਾਂ ਨੂੰ ਰੋਕਣ ਲਈ ਚੰਡੀਗੜ੍ਹ ਪੁਲਿਸ ਨੇ ਰਸਤੇ ’ਚ ਭਾਰੀ ਰੋਕਾਂ...
ਦਿੱਲੀ ਐਮ.ਸੀ.ਡੀ ਚੋਣਾਂ: ਸਦਨ ਦੀ ਕਾਰਵਾਈ ਫ਼ਿਰ ਅਣਮਿੱਥੇ ਸਮੇਂ ਲਈ ਮੁਲਤਵੀ
. . .  about 2 hours ago
ਨਵੀਂ ਦਿੱਲੀ, 6 ਫਰਵਰੀ- ਦਿੱਲੀ ਨਗਰ ਨਿਗਮ ਵਿਚ ਮੇਅਰ ਦੀ ਚੋਣ ਦੌਰਾਨ ਐਮ.ਸੀ.ਡੀ. ਹੈੱਡਕੁਆਰਟਰ ਸਿਵਿਕ ਸੈਂਟਰ ਵਿਚ ਹੰਗਾਮਾ ਹੋ ਗਿਆ। ਹੰਗਾਮੇ ਕਾਰਨ ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ।
ਪ੍ਰਧਾਨ ਮੰਤਰੀ ਨੇ ਕੀਤਾ ਟਵਿਨ-ਕੁੱਕਟੌਪ ਮਾਡਲ ਦਾ ਉਦਘਾਟਨ
. . .  about 3 hours ago
ਬੈਂਗਲੁਰੂ, 6 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬੈਂਗਲੁਰੂ ਵਿਚ ਇੰਡੀਆ ਐਨਰਜੀ ਵੀਕ 2023 ਈਵੈਂਟ ’ਚ ਇੰਡੀਅਨ ਆਇਲ ਵਲੋਂ ਵਿਕਸਤ ਸੂਰਜੀ ਰਸੋਈ ਪ੍ਰਣਾਲੀ ਦੇ ਟਵਿਨ-ਕੁੱਕਟੌਪ ਮਾਡਲ ਦਾ ਉਦਘਾਟਨ...
ਨਾਮਜ਼ਦ ਮੈਂਬਰਾਂ ਨੂੰ ਮੇਅਰ ਦੀ ਚੋਣ ਵਿਚ ਵੋਟ ਪਾਉਣ ਦੀ ਇਜਾਜ਼ਤ- ਐਮ.ਸੀ.ਡੀ. ਪ੍ਰੀਜ਼ਾਈਡਿੰਗ ਅਫ਼ਸਰ
. . .  about 3 hours ago
ਨਵੀਂ ਦਿੱਲੀ, 6 ਫਰਵਰੀ- ਐਮ.ਸੀ.ਡੀ. ਦੇ ਪ੍ਰੀਜ਼ਾਈਡਿੰਗ ਅਫ਼ਸਰ ਸੱਤਿਆ ਸ਼ਰਮਾ ਨੇ ਕਿਹਾ ਹੈ ਕਿ ਮੇਅਰ ਚੋਣ ਵਿਚ ਨਾਮਜ਼ਦ ਮੈਂਬਰਾਂ ਨੂੰ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਮੇਅਰ, ਡਿਪਟੀ ਮੇਅਰ ਅਤੇ ਸਥਾਈ ਕਮੇਟੀ ਦੇ ਮੈਂਬਰਾਂ ਦੀਆਂ...
ਮੈਂ ਹਮੇਸ਼ਾ ਆਪਣੇ ਹਲਕੇ ਤੇ ਪੰਜਾਬ ਦੇ ਨਾਲ ਖੜ੍ਹੀ ਹਾਂ- ਪ੍ਰਨੀਤ ਕੌਰ
. . .  about 3 hours ago
ਨਵੀਂ ਦਿੱਲੀ, 6 ਫਰਵਰੀ- ਕਾਂਗਰਸ ਦੇ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਪਾਰਟੀ ਦੇ ਕਾਰਨ ਦੱਸੋ ਨੋਟਿਸ ਦਾ ਜਵਾਬ ਦਿੰਦਿਆਂ ਕਿਹਾ ਕਿ ਮੈਂ ਹਮੇਸ਼ਾ ਆਪਣੇ ਹਲਕੇ ਅਤੇ ਰਾਜ ਪੰਜਾਬ ਦੇ ਨਾਲ ਖੜ੍ਹੀ ਰਹੀ ਹਾਂ ਅਤੇ ਉਨ੍ਹਾਂ ਦੇ ਮੁੱਦਿਆਂ ਨੂੰ ਚੁੱਕਿਆ ਹੈ, ਭਾਵੇਂ ਕੋਈ ਵੀ ਸਰਕਾਰ ਸੱਤਾ ਵਿਚ ਕਿਉਂ ਨਾ ਹੋਵੇ। ਉਨ੍ਹਾਂ ਕਿਹਾ ਕਿ ਮੇਰੇ ਵਿਰੁੱਧ ਜੋ ਵੀ ਕਾਰਵਾਈ ਤੁਸੀਂ ਕਰਨਾ...
ਸਕੂਲ ਤੋਂ ਆ ਰਹੇ ਇਕ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ
. . .  about 3 hours ago
ਮਾਹਿਲਪੁਰ, 6 ਫਰਵਰੀ (ਰਜਿੰਦਰ ਸਿੰਘ)- ਅੱਜ ਸਵੇਰੇ 9 ਵਜੇ ਦੇ ਕਰੀਬ ਮਾਹਿਲਪੁਰ- ਗੜ੍ਹਸ਼ੰਕਰ ਰੋਡ ’ਤੇ ਪਿੰਡ ਬੱਡੋਆਣ ਸੁਰਦੁੱਲਾਪੁਰ ਮੋੜ ’ਤੇ ਪਿੰਡ ਦੋਹਲਰੋਂ ਵਿਖੇ ਸਕੂਲ ਪੜ੍ਹਨ ਲਈ ਮੋਟਰ ਸਾਈਕਲ ’ਤੇ ਆ ਰਹੇ 16 ਸਾਲਾ ਦੇ ਕਰੀਬ ਨੌਜਵਾਨ ਦੀ ਭਾਰ ਢੋਹਣ ਵਾਲੀ ਇਕ ਗੱਡੀ ਨਾਲ ਟੱਕਰ ਹੋਣ ’ਤੇ ਮੌਤ ਹੋ ਗਈ। ਥਾਣਾ ਮਾਹਿਲਪੁਰ...
ਭਾਰਤ ਤੁਰਕੀ ਨੂੰ ਹਰ ਸੰਭਵ ਮਦਦ ਦੇਣ ਲਈ ਤਿਆਰ- ਪ੍ਰਧਾਨ ਮੰਤਰੀ ਮੋਦੀ
. . .  about 2 hours ago
ਨਵੀਂ ਦਿੱਲੀ, 6 ਫਰਵਰੀ- ਤੁਰਕੀ ਵਿਚ ਭੂਚਾਲ ਕਾਰਨ ਹੋਏ ਜਾਨੀ ਮਾਲੀ ਨੁਕਸਾਨ ਸੰਬੰਧੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਜਤਾਉਂਦਿਆਂ ਕਿਹਾ ਕਿ ਤੁਰਕੀ ਵਿਚ ਭੂਚਾਲ ਕਾਰਨ ਹੋਏ ਜਾਨ-ਮਾਲ ਦੇ ਨੁਕਸਾਨ ਤੋਂ ਦੁੱਖੀ ਹਾਂ। ਦੁੱਖੀ ਪਰਿਵਾਰਾਂ ਨਾਲ ਮੇਰੀ ਸੰਵੇਦਨਾ, ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਭਾਰਤ ਤੁਰਕੀ ਦੇ...
ਸੁਪਰੀਮ ਕੋਰਟ ਦੇ ਨਵੇਂ ਜੱਜਾਂ ਨੇ ਚੁੱਕੀ ਅਹੁਦੇ ਦੀ ਸਹੁੰ
. . .  about 2 hours ago
ਨਵੀਂ ਦਿੱਲੀ, 6 ਫਰਵਰੀ- ਚੀਫ਼ ਜਸਟਿਸ ਆਫ਼ ਇੰਡੀਆ ਡੀ.ਵਾਈ. ਚੰਦਰਚੂੜ ਨੇ ਅੱਜ ਜਸਟਿਸ ਪੰਕਜ ਮਿਥਲ, ਜਸਟਿਸ ਸੰਜੇ ਕਰੋਲ, ਜਸਟਿਸ ਸੰਜੇ ਕੁਮਾਰ, ਜਸਟਿਸ ਅਹਿਸਾਨੁਦੀਨ ਅਮਾਨੁੱਲਾ ਅਤੇ ਜਸਟਿਸ ਮਨੋਜ ਮਿਸ਼ਰਾ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ...
ਏਅਰ ਵਿਸਤਾਰਾ ਨੇ ਅਦਾ ਕੀਤਾ 70 ਲੱਖ ਰੁਪਏ ਦਾ ਜੁਰਮਾਨਾ- ਡੀ.ਜੀ.ਸੀ.ਏ
. . .  about 4 hours ago
ਨਵੀਂ ਦਿੱਲੀ, 6 ਫਰਵਰੀ- ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ ਨੇ ਜਾਣਕਾਰੀ ਦਿੱਤੀ ਕਿ ਦੇਸ਼ ਦੇ ਉੱਤਰ-ਪੂਰਬ ਦੇ ਹੇਠਲੇ ਖ਼ੇਤਰਾਂ ਲਈ ਘੱਟੋ-ਘੱਟ ਲਾਜ਼ਮੀ ਉਡਾਣਾਂ ਦਾ ਸੰਚਾਲਨ ਨਾ ਕਰਨ ਲਈ ਏਅਰ ਵਿਸਤਾਰਾ ’ਤੇ ਜੋ ਪਿਛਲੇ ਸਾਲ ਅਕਤੂਬਰ ਵਿਚ 70 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਸੀ, ਏਅਰਲਾਈਨ....
ਰਾਜ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ
. . .  about 4 hours ago
ਨਵੀਂ ਦਿੱਲੀ, 6 ਫਰਵਰੀ- ਅਡਾਨੀ ਮੁੱਦੇ ’ਤੇ ਜੇ.ਪੀ.ਸੀ. (ਸੰਯੁਕਤ ਸੰਸਦੀ ਕਮੇਟੀ) ਦੀ ਜਾਂਚ ਲਈ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੀ ਮੰਗ ਦੇ ਵਿਚਕਾਰ ਰਾਜ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ ਕਰ...
ਲੋਕ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ
. . .  about 4 hours ago
ਨਵੀਂ ਦਿੱਲੀ, 6 ਫਰਵਰੀ- ਲੋਕ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
ਤੁਰਕੀ ਭੂਚਾਲ : ਹੁਣ ਤੱਕ 100 ਤੋਂ ਵੱਧ ਲੋਕਾਂ ਦੀ ਮੌਤ
. . .  about 4 hours ago
ਅੰਕਾਰਾ, 6 ਫਰਵਰੀ- ਏ. ਐਫ਼. ਪੀ ਅਨੁਸਾਰ ਤੁਰਕੀ ਅਤੇ ਸੀਰੀਆ ਵਿਚ ਅੱਜ ਆਏ ਭੂਚਾਲ ਵਿਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਇਹ ਭੂਚਾਲ ਉਦੋਂ ਆਇਆ ਜਦੋਂ ਬਹੁਤੇ ਲੋਕ ਸੁੱਤੇ...
ਸੰਸਦ ਦੇ ਦੋਵਾਂ ਸਦਨਾਂ ਵਿਚ ਅਡਾਨੀ ਘੁਟਾਲੇ 'ਤੇ ਮੁਲਤਵੀ ਮਤਾ ਮੰਗਣਗੀਆਂ ਵਿਰੋਧੀ ਪਾਰਟੀਆਂ
. . .  about 5 hours ago
ਨਵੀਂ ਦਿੱਲੀ, 6 ਫਰਵਰੀ-ਸੂਤਰਾਂ ਅਨੁਸਾਰ ਵਿਰੋਧੀ ਪਾਰਟੀਆਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਸੰਸਦ ਦੇ ਦੋਵਾਂ ਸਦਨਾਂ ਵਿਚ ਮੁਲਤਵੀ ਮਤਾ ਮੰਗਣਗੀਆਂ। ਅਡਾਨੀ ਘੁਟਾਲੇ ਤੋਂ ਇਲਾਵਾ ਕੋਈ ਕੰਮ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 23 ਵੈਸਾਖ ਸੰਮਤ 553

ਸੰਗਰੂਰ

ਤਾਲਾਬੰਦੀ ਦੀਆਂ ਹਦਾਇਤਾਂ ਦੀ ਪ੍ਰਵਾਹ ਨਾ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ

ਸੰਗਰੂਰ, 4 ਮਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਕੀਤੀ ਤਾਲਾਬੰਦੀ ਦਾ ਦੁਪਹਿਰ ਤੱਕ ਸੰਗਰੂਰ ਦੇ ਬਾਜ਼ਾਰਾਂ ਵਿਚ ਕੋਈ ਜ਼ਿਆਦਾ ਅਸਰ ਦੇਖਣ ਨੂੰ ਨਹੀਂ ਮਿਲਿਆ ਪਰ ਦੁਪਹਿਰ ਉਪਰੰਤ ਪ੍ਰਸ਼ਾਸਨ ਵਲੋਂ ...

ਪੂਰੀ ਖ਼ਬਰ »

ਦੁਕਾਨਾਂ ਬੰਦ ਦੇ ਵਿਰੋਧ ਵਿਚ ਧਰਨਾ ਲਗਾ ਕੇ ਕੀਤੀ ਸੜਕ ਜਾਮ

ਜਖੇਪਲ, 4 ਮਈ (ਮੇਜਰ ਸਿੰਘ ਸਿੱਧੂ) - ਕੋਵਿਡ ਦੇ ਚਲਦਿਆਂ ਪ੍ਰਸ਼ਾਸਨ ਨੇ ਜਖੇਪਲ ਦੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਸਨ, ਜਿਸ ਦੇ ਵਿਰੋਧ ਵਿਚ ਜਖੇਪਲ ਦੇ ਦੁਕਾਨਦਾਰਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਇਕਾਈ ਜਖੇਪਲ ਵਲੋਂ ਟਿੱਬੀ ਵਾਲੇ ਬੱਸ ਅੱਡੇ ...

ਪੂਰੀ ਖ਼ਬਰ »

ਸਿਟੀ ਇੰਚਾਰਜ ਨੇ ਬੈਂਕਾਂ ਅੱਗੇ ਖੜ੍ਹੇ ਲੋਕਾਂ ਨੂੰ ਕੀਤਾ ਪ੍ਰੇਰਿਤ

ਲਹਿਰਾਗਾਗਾ, 4 ਮਈ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਕੋਰੋਨਾ ਮਹਾਂਮਾਰੀ ਦੌਰਾਨ ਬਚਾਅ ਲਈ ਪੰਜਾਬ ਸਰਕਾਰ ਵਲੋਂ ਲਗਾਏ ਗਏ ਮਿੰਨੀ ਲਾਕਡਾਊਨ ਦੀਆਂ ਨਵੀਆਂ ਹਿਦਾਇਤਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ | ਸਿਟੀ ਥਾਣਾ ਦੇ ਇੰਚਾਰਜ ਬਿਕਰਮਜੀਤ ਸਿੰਘ ...

ਪੂਰੀ ਖ਼ਬਰ »

ਨਗਰ ਕੌਂਸਲ ਲਹਿਰਾਗਾਗਾ ਫਾਇਰ ਬਿ੍ਗੇਡ ਦੇ ਨਾਂਅ ਉੱਪਰ ਵਸੂਲ ਰਹੀ ਹੈ 5 ਫ਼ੀਸਦੀ ਪ੍ਰਾਪਰਟੀ ਟੈਕਸ

ਲਹਿਰਾਗਾਗਾ, 4 ਮਈ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਸਬ-ਡਵੀਜ਼ਨ ਲਹਿਰਾਗਾਗਾ ਅੰਦਰ ਤਿੰਨ ਕਪਾਹ ਫ਼ੈਕਟਰੀਆਂ, ਕਪਾਹ ਮੰਡੀ, 50 ਤੋਂ ਵੱਧ ਸ਼ੈਲਰ, 10 ਦੇ ਕਰੀਬ ਪੈਟਰੋਲ ਪੰਪ ਅਤੇ ਹੋਰ ਵੱਡੀਆਂ ਸਨਅਤਾਂ ਹੋਣ ਦੇ ਬਾਵਜੂਦ ਸ਼ਹਿਰ ਅੰਦਰ ਕੋਈ ਫਾਇਰ ਬਿ੍ਗੇਡ ਸਟੇਸ਼ਨ ...

ਪੂਰੀ ਖ਼ਬਰ »

ਪ੍ਰਸ਼ਾਂਤ ਕਿਸ਼ੋਰ ਬਣ ਕੇ ਇਕ ਨੌਸਰਬਾਜ਼ ਨੇ ਟਿਕਟ ਦੇ ਕਈ ਚਾਹਵਾਨਾਂ ਨੂੰ ਲਾਇਆ ਚੂਨਾ

ਸੁਨਾਮ ਊਧਮ ਸਿੰਘ ਵਾਲਾ, 4 ਮਈ (ਧਾਲੀਵਾਲ, ਭੁੱਲਰ, ਸੱਗੂ) - ਸਾਲ 2017 ਵਿਚ ਕਾਂਗਰਸ ਪਾਰਟੀ ਦੇ ਚੋਣ ਰਣਨੀਤੀਕਾਰ ਵਜੋਂ ਆਪਣੀ ਧਾਕ ਜਮਾ ਚੁੱਕੇ ਪ੍ਰਸ਼ਾਂਤ ਕਿਸ਼ੋਰ ਦੀ ਪੰਜਾਬ ਕਾਂਗਰਸ ਦੇ ਉੱਚ ਸਿਆਸੀ ਹਲਕਿਆਂ 'ਚ ਅਹਿਮੀਅਤ ਇਸ ਕਦਰ ਵੱਧ ਗਈ ਹੈ ਕਿ ਬੀਤੇ ਦਿਨੀਂ ਇਕ ਆਮ ...

ਪੂਰੀ ਖ਼ਬਰ »

6, 7 ਨੂੰ ਸਮੂਹਿਕ ਛੁੱਟੀ 'ਤੇ ਜਾਣਗੇ ਪੰਜਾਬ ਦੇ ਪਟਵਾਰੀ

ਅਮਰਗੜ੍ਹ, 4 ਮਈ (ਸੁਖਜਿੰਦਰ ਸਿੰਘ ਝੱਲ) - ਸੂਬੇ ਦੇ ਪਟਵਾਰੀਆਂ ਵਲੋਂ 6, 7 ਮਈ ਨੂੰ ਸਮੂਹਿਕ ਛੁੱਟੀ 'ਤੇ ਜਾਣ ਦਾ ਐਲਾਨ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਦੀ ਰੈਵੀਨਿਊ ਪਟਵਾਰ ਯੂਨੀਅਨ ਦੇ ਸੂਬਾ ਪ੍ਰਧਾਨ ਪਟਵਾਰੀ ਹਰਵੀਰ ਸਿੰਘ ਢੀਂਡਸਾ ਨੇ ਦੱਸਿਆ ਕਿ 5 ਮਈ ...

ਪੂਰੀ ਖ਼ਬਰ »

ਸੰਗਰੂਰ 'ਚ 10 ਕੋਰੋਨਾ ਮਰੀਜ਼ਾਂ ਦੀ ਮੌਤ

ਸੰਗਰੂਰ, 4 ਮਈ (ਧੀਰਜ ਪਸ਼ੌਰੀਆ) - ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਇਸ ਦੇ ਚੱਲਦਿਆਂ ਜ਼ਿਲ੍ਹੇ ਵਿਚ ਅੱਜ ਫਿਰ 10 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ ਅਤੇ ਕੋਰੋਨਾ ਮੌਤਾਂ ਦਾ ਆਂਕੜਾ 382 ਹੋ ਗਿਆ ਹੈ | ਇਹ ਸਾਰੀਆਂ ਮੌਤਾਂ ਰਾਜਿੰਦਰਾ ਹਸਪਤਾਲ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ 'ਤੇ 2 ਵਿਅਕਤੀਆਂ 'ਤੇ ਮਾਮਲਾ ਦਰਜ

ਭਵਾਨੀਗੜ੍ਹ, 4 ਮਈ (ਰਣਧੀਰ ਸਿੰਘ ਫੱਗੂਵਾਲਾ) - ਕਰਫ਼ਿਊ ਦੀ ਉਲੰਘਣਾ ਕਰਦਿਆਂ ਬਿਨ੍ਹਾਂ ਮਾਸਕ ਘੁੰਮ ਰਹੇ 2 ਵਿਅਕਤੀਆਂ ਖ਼ਿਲਾਫ਼ ਪੁਲਿਸ ਵਲੋਂ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ | ਜਾਣਕਾਰੀ ਅਨੁਸਾਰ ਸਹਾਇਕ ਸਬ ਇੰਸਪੈਕਟਰ ਬਲਵਿੰਦਰ ਸਿੰਘ ਪੁਲਸ ਪਾਰਟੀ ...

ਪੂਰੀ ਖ਼ਬਰ »

ਅਕਾਲ ਕਾਲਜ ਕੌਸ਼ਲ ਦੇ ਸਾਬਕਾ ਪ੍ਰਧਾਨ ਸ. ਗਿੱਲ ਨਮਿਤ ਸ਼ਰਧਾਂਜਲੀ ਸਮਾਰੋਹ

ਮਸਤੂਆਣਾ ਸਾਹਿਬ, 4 ਮਈ (ਦਮਦਮੀ) - ਵੀਹਵੀਂ ਸਦੀ ਦੀ ਮਹਾਨ ਸ਼ਖ਼ਸੀਅਤ ਸ੍ਰੀਮਾਨ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਵਲੋਂ ਸਥਾਪਿਤ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਅਕਾਲ ਕਾਲਜ ਕੌਸ਼ਲ ਦੇ ਸਾਬਕਾ ਪ੍ਰਧਾਨ ਬਲਵੰਤ ਸਿੰਘ ਗਿੱਲ ਦੁੱਗਾਂ (ਰਿਟਾਇਰ ਏ.ਜੀ.ਐਮ ...

ਪੂਰੀ ਖ਼ਬਰ »

ਠੇਕਿਆਂ ਦੇ ਕਰਿੰਦਿਆਂ ਖ਼ਿਲਾਫ਼ ਕੇਸ ਦਰਜ

ਅਮਰਗੜ੍ਹ, 4 ਮਈ (ਜਤਿੰਦਰ ਮੰਨਵੀ) - ਲਾਕਡਾਊਨ ਦੌਰਾਨ ਸ਼ਰਾਬ ਵੇਚ ਰਹੇ ਪਿੰਡ ਚੌਂਦਾ ਅਤੇ ਉਪੋਕੀ ਠੇਕਿਆਂ ਦੇ ਕਰਿੰਦੇ ਲੇਖ ਰਾਜ ਪੁੱਤਰ ਮਿਲਖੀ ਰਾਮ ਵਾਸੀ ਡਾਗਰ ਡੋਲਾ ਖਰਿਆਣਾ, ਜ਼ਿਲ੍ਹਾ ਕਾਂਗੜਾ, ਹਿਮਾਚਲ ਅਤੇ ਪ੍ਰਮੋਦ ਕੁਮਾਰ ਖ਼ਿਲਾਫ਼ ਅਮਰਗੜ੍ਹ ਪੁਲਿਸ ਵਲੋਂ ...

ਪੂਰੀ ਖ਼ਬਰ »

ਦੋ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ

ਮੂਲੋਵਾਲ, 4 ਅਪ੍ਰੈਲ (ਰਤਨ ਸਿੰਘ ਭੰਡਾਰੀ) - ਪਿੰਡ ਅਲਾਲ ਦੇ ਮਾਨ ਸਿੰਘ ਪੁੱਤਰ ਸੁਰਜੀਤ ਸਿੰਘ ਦੇ ਬਿਆਨ ਦੇ ਆਧਾਰ 'ਤੇ ਬਲਵਿੰਦਰ ਸਿੰਘ ਉਰਫ਼ ਪਿੰਟੀ ਪੁੱਤਰ ਬਾਬੂ ਸਿੰਘ ਅਤੇ ਹਰਵਿੰਦਰ ਸਿੰਘ ਪੁੱਤਰ ਬਾਬੂ ਸਿੰਘ ਖ਼ਿਲਾਫ਼ ਧੋਖਾ ਕਰਨ ਦਾ ਮਾਮਲਾ ਦਰਜ ਹੋਣ ਦੀ ਜਾਣਕਾਰੀ ...

ਪੂਰੀ ਖ਼ਬਰ »

ਇਨਸਾਫ਼ ਨਾ ਮਿਲਣ ਤੋਂ ਭੜਕੇ ਪਰਿਵਾਰ ਨੇ ਥਾਣੇ ਦੇ ਬਾਹਰ ਦਿੱਤਾ ਧਰਨਾ

ਸੰਗਰੂਰ, 4 ਮਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਥਾਣਾ ਸਿਟੀ ਸੰਗਰੂਰ ਦੇ ਬਾਹਰ ਅੱਜ ਹਾਲਾਤ ਉਸ ਵੇਲੇ ਬੇਹੱਦ ਤਣਾਅ ਵਾਲੇ ਬਣ ਗਏ ਜਦ ਇਕ ਮਸਲੇ ਨੂੰ ਲੈ ਕੇ ਪੀੜਤ ਪਰਿਵਾਰ ਅਤੇ ਭਾਜਪਾ ਆਗੂਆਂ ਵਲੋਂ ਥਾਣੇ ਬਾਹਰ ਧਰਨਾ ਦਿੰਦਿਆਂ ਇਨਸਾਫ਼ ਦੇਣ ਦੀ ਮੰਗ ਕੀਤੀ | ...

ਪੂਰੀ ਖ਼ਬਰ »

ਪੂਰੀ ਤਰ੍ਹਾਂ ਬੇਅਰ ਨਜ਼ਰ ਆ ਰਿਹਾ ਹੈ ਭਵਾਨੀਗੜ੍ਹ ਵਿਚ ਲਾਕਡਾਊਨ

ਭਵਾਨੀਗੜ੍ਹ, 4 ਮਈ (ਰਣਧੀਰ ਸਿੰਘ ਫੱਗੂਵਾਲਾ) - ਪੰਜਾਬ ਸਰਕਾਰ ਵਲੋਂ ਕੋਰੋਨਾ ਸੰਕਟ ਨੂੰ ਲੈ ਕੇ ਕੀਤੀਆਂ ਸਖ਼ਤ ਹਦਾਇਤਾਂ ਲੋਕਾਂ ਲਈ ਬੇਅਸਰ ਸਾਬਤ ਹੋ ਰਹੀਆਂ ਹਨ, ਭਾਵੇਂ ਜ਼ਰੂਰੀ ਵਸਤੂਆਂ ਕਹਿ ਕੇ ਸਰਕਾਰ ਵਲੋਂ ਕੁਝ ਦੁਕਾਨਾਂ ਨੂੰ ਖੋਲ੍ਹਣ ਦੀ ਖੁੱਲ ਦਿੱਤੀ ਹੋਈ ...

ਪੂਰੀ ਖ਼ਬਰ »

ਡੀ. ਐਸ. ਪੀ. ਪੰਨੂ ਨੇ ਸੁਨਾਮ 'ਚ ਟ੍ਰੈਫਿਕ ਮਾਰਸ਼ਲ ਸਕੀਮ ਦੀ ਕੀਤੀ ਸ਼ੁਰੂਆਤ

ਸੁਨਾਮ ਊਧਮ ਸਿੰਘ ਵਾਲਾ, 4 ਮਈ (ਭੁੱਲਰ, ਧਾਲੀਵਾਲ) - ਸਥਾਨਕ ਟ੍ਰੈਫਿਕ ਪੁਲਿਸ ਇੰਚਾਰਜ਼ ਅਸ਼ੋਕ ਕੁਮਾਰ ਦੀ ਅਗਵਾਈ ਵਿਚ ਸਥਾਨਕ ਆਈ.ਟੀ.ਆਈ. ਚੌਕ ਵਿਖੇ ਟ੍ਰੈਫਿਕ ਮਾਰਸ਼ਲ ਸਕੀਮ ਦੀ ਸ਼ੁਰੂਆਤ ਡੀ.ਐਸ.ਪੀ. ਬਲਜਿੰਦਰ ਸਿੰਘ ਪੰਨੂੰ ਵਲੋਂ ਕੀਤੀ ਗਈ ਜਿਸ ਵਿਚ ਰੋਟਰੈਕਟ ...

ਪੂਰੀ ਖ਼ਬਰ »

ਕਣਕ ਦੇ ਘੱਟ ਝਾੜ ਕਾਰਨ 9 ਫ਼ੀਸਦੀ ਕਣਕ ਦੀ ਆਮਦ ਘੱਟ - ਸੁਖਜੀਤ ਕੌਰ

ਮੂਣਕ, 4 ਮਈ (ਕੇਵਲ ਸਿੰਗਲਾ) - ਮਾਰਕੀਟ ਕਮੇਟੀ ਮੂਣਕ ਦੇ ਚੇਅਰਪਰਸਨ ਮੈਡਮ ਸੁਖਜੀਤ ਕੌਰ ਅਤੇ ਬੀਬੀ ਭੱਠਲ ਦੇ ਮੁੱਖ ਸਲਾਹਕਾਰ ਤੇਜਿੰਦਰ ਸਿੰਘ ਕੁਲਾਰ ਨੇ ਦੱਸਿਆ ਕਿ ਮਾਰਕੀਟ ਕਮੇਟੀ ਮੂਣਕ ਅਧੀਨ ਪੈਂਦੇ ਮੁੱਖ ਮੰਡੀ ਮੂਣਕ ਅਤੇ ਇਸ ਵਿਚ ਪੈਂਦੇ ਪੇਂਡੂ ਖ਼ਰੀਦ ...

ਪੂਰੀ ਖ਼ਬਰ »

ਧਰਨੇ 'ਤੇ ਕਿਸਾਨ ਬੋਲੇ ਕਿ ਮੋਦੀ ਸਰਕਾਰ ਦਾ ਪਤਨ ਸ਼ੁਰੂ

ਸੰਗਰੂਰ, 4 ਮਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਕਿਸਾਨ ਸੰਘਰਸ਼ ਦਾ ਵੱਡਾ ਕੇਂਦਰ ਬਣ ਚੁੱਕੇ ਜ਼ਿਲ੍ਹਾ ਸੰਗਰੂਰ ਵਿਚ ਕਿਸਾਨਾਂ ਵਲੋਂ ਅੱਜ ਵੀ ਪ੍ਰਭਾਵਸ਼ਾਲੀ ਧਰਨੇ ਦਿੱਤੇ ਗਏ | ਸੰਯੁਕਤ ਕਿਸਾਨ ਮੋਰਚੇ ਵਲੋਂ ਰੇਲਵੇ ਸਟੇਸ਼ਨ ਬਾਹਰ ਨਿਰੰਤਰ ਚੱਲ ਰਹੇ ਧਰਨੇ ...

ਪੂਰੀ ਖ਼ਬਰ »

ਦੁਕਾਨਾਂ ਬੰਦ ਕਰਵਾਉਣ ਨੂੰ ਲੈ ਕੇ ਲੌਂਗੋਵਾਲ ਦੇ ਲੋਕਾਂ ਨੇ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਲੌਂਗੋਵਾਲ, 4 ਮਈ (ਸ.ਸ.ਖੰਨਾ, ਵਿਨੋਦ) - ਕਸਬਾ ਲੌਂਗੋਵਾਲ ਵਿਖੇ ਦੁਕਾਨਾਂ ਖੋਲ੍ਹਣ ਦੇ ਮਾਮਲੇ ਨੂੰ ਲੈ ਕੇ ਦੁਕਾਨਦਾਰ ਵੱਲੋਂ ਸੁਨਾਮ ਬਰਨਾਲਾ ਰੋਡ ਉੱਪਰ ਜਾਮ ਲਗਾ ਕੇ ਧਰਨਾ ਦਿੱਤਾ ਗਿਆ ਅਤੇ ਜੰਮ ਕੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ...

ਪੂਰੀ ਖ਼ਬਰ »

ਪੋਸਟਰ ਲਗਾ ਕੇ ਬਦਨਾਮ ਕਰਨ ਦੇ ਮਾਮਲੇ 'ਚ ਔਰਤ ਖ਼ਿਲਾਫ਼ ਮਾਮਲਾ ਦਰਜ

ਸ਼ੇਰਪੁਰ, 4 ਮਈ (ਦਰਸ਼ਨ ਸਿੰਘ ਖੇੜੀ) - ਥਾਣਾ ਸ਼ੇਰਪੁਰ ਵਿਖੇ 2 ਲੜਕੀਆਂ ਦੇ ਝੂਠੇ ਪੋਸਟਰ ਲਗਾ ਕੇ ਬਦਨਾਮ ਕਰਨ ਦੇ ਮਾਮਲੇ ਵਿਚ ਇੱਕ ਔਰਤ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਮੁੱਖੀ ਇੰਸ: ਬਲਵੰਤ ਸਿੰਘ ਨੇ ਦੱਸਿਆ ਕਿ ਲੜਕੀਆਂ ਦੇ ਪਿਤਾ ਹਾਕਮ ਸਿੰਘ ਪੁੱਤਰ ...

ਪੂਰੀ ਖ਼ਬਰ »

ਸਿਮਰਤ ਖੰਗੂੜਾਂ ਨੇ ਹਸਪਤਾਲ ਜਾ ਕੇ ਕੋਰੋਨਾ ਪਾਜ਼ੀਟਿਵ ਗਰਭਵਤੀ ਮਹਿਲਾਵਾਂ ਦਾ ਪੁੱਛਿਆ ਹਾਲ-ਚਾਲ

ਧੂਰੀ, 4 ਮਈ (ਸੰਜੇ ਲਹਿਰੀ, ਦੀਪਕ)-ਹਲਕਾ ਵਿਧਾਇਕ ਸ਼੍ਰੀ ਦਲਵੀਰ ਸਿੰਘ ਗੋਲਡੀ ਦੀ ਧਰਮ-ਪਤਨੀ ਸ਼੍ਰੀਮਤੀ ਸਿਮਰਤ ਖੰਗੂੜਾ ਵਲੋਂ ਅੱਜ ਸਿਵਲ ਹਸਪਤਾਲ ਧੂਰੀ ਦਾ ਅਚਾਨਕ ਦੌਰਾ ਕੀਤਾ ਗਿਆ | ਜਿੱਥੇ ਉਨਾਂ ਵਲੋਂ ਸਿਵਲ ਹਸਪਤਾਲ ਵਿਖੇ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਕੀਤੇ ...

ਪੂਰੀ ਖ਼ਬਰ »

ਘਰ ਬੈਠੇ ਬੱਚਿਆਂ ਨੂੰ ਆਨਲਾਈਨ ਸਿੱਖਿਆ ਦੇ ਰਹੇ ਹਨ ਸਰਕਾਰੀ ਸਕੂਲ ਦੇ ਅਧਿਆਪਕ

ਲਹਿਰਾਗਾਗਾ, 4 ਮਈ (ਅਸ਼ੋਕ ਗਰਗ) - ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਕੋਰੋਨਾ ਮਹਾਂਮਾਰੀ ਕਾਰਨ ਵਿਦਿਆਰਥੀਆਂ ਨੂੰ ਸਕੂਲਾਂ ਵਿਚ ਬੁਲਾਇਆ ਨਹੀਂ ਜਾ ਰਿਹਾ ਪਰ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਆਨਲਾਈਨ ਸਿੱਖਿਆ ਦੇਣ ਦਾ ਉਪਰਾਲਾ ...

ਪੂਰੀ ਖ਼ਬਰ »

ਸ਼ੇਰਪੁਰ ਦੇ ਦੁਕਾਨਦਾਰਾਂ ਨੇ ਲਾਕਡਾਊਨ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ

ਸ਼ੇਰਪੁਰ, 4 ਮਈ (ਸੁਰਿੰਦਰ ਚਹਿਲ)-ਸਥਾਨਕ ਕਸਬੇ ਵਿਚ ਵਪਾਰ ਮੰਡਲ ਦੇ ਪ੍ਰਧਾਨ ਮਨਦੀਪ ਸਿੰਘ ਖੀਪਲ ਅਤੇ ਹੋਰ ਵੱਖ-ਵੱਖ ਕਿੱਤਿਆਂ ਨਾਲ ਸੰਬੰਧਤ ਦੁਕਾਨਦਾਰਾਂ ਨੇ ਅੱਜ ਮੁੱਖ ਬਾਜ਼ਾਰ ਵਿਚ ਰੋਸ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ...

ਪੂਰੀ ਖ਼ਬਰ »

ਐੱਨ. ਐੱਚ. ਐੱਮ. ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਬੈਠੇ ਹੜਤਾਲ 'ਤੇ

ਧੂਰੀ, 4 ਮਈ (ਸੰਜੇ ਲਹਿਰੀ) - ਅੱਜ ਸਿਵਲ ਹਸਪਤਾਲ ਧੂਰੀ ਵਿਖੇ ਕੰਮ-ਕਾਜ ਬੰਦ ਕਰਦਿਆਂ ਸਿਹਤ ਵਿਭਾਗ ਪੰਜਾਬ ਦੇ ਨੈਸ਼ਨਲ ਹੈਲਥ ਮਿਸ਼ਨ ਦੇ ਕਾਮਿਆਂ ਨੇ ਧਰਨਾ ਲਗਾ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਵਲੋਂ ਮੰਗਾਂ ਨਾ ਮੰਨੇ ਜਾਣ ਤੱਕ ਅਣਮਿੱਥੇ ...

ਪੂਰੀ ਖ਼ਬਰ »

ਵਪਾਰ ਮੰਡਲ ਸੰਦੌੜ ਤੇ ਮਾਰਕੀਟ ਸ਼ੇਰਗੜ੍ਹ ਚੀਮਾ ਦੇ ਦੁਕਾਨਦਾਰਾਂ ਨੇ ਕੀਤਾ ਰੋਸ ਪ੍ਰਦਰਸ਼ਨ

ਸੰਦੌੜ, 4 ਮਈ (ਜਸਵੀਰ ਸਿੰਘ ਜੱਸੀ) - ਕੋਰੋਨਾ ਮਹਾਂਮਾਰੀ ਕਾਰਨ ਪੰਜਾਬ ਸਰਕਾਰ ਨੇ ਦੁਕਾਨਦਾਰਾਂ ਨੂੰ ਪੰਦਰਾਂ ਮਈ ਤੱਕ ਦੁਕਾਨਾਂ ਬੰਦ ਕਰਨ ਦੇ ਆਦੇਸ਼ ਦਿੱਤੇ ਹਨ ਜਿਸ ਦੇ ਵਿਰੋਧ ਵਿੱਚ ਵਪਾਰ ਮੰਡਲ ਅਤੇ ਮਾਰਕੀਟ ਸ਼ੇਰਗੜ੍ਹ ਚੀਮਾ ਦੇ ਦੁਕਾਨਦਾਰਾਂ ਨੇ ਰੋਸ ...

ਪੂਰੀ ਖ਼ਬਰ »

ਜ਼ਿਲ੍ਹਾ ਸੰਗਰੂਰ ਦੀਆਂ ਅਨਾਜ ਮੰਡੀਆਂ 'ਚ 50 ਲੱਖ ਕਣਕ ਦੀਆਂ ਬੋਰੀਆਂ ਕਰ ਰਹੀਆਂ ਨੇ ਲਿਫ਼ਟਿੰਗ ਦੀ ਉਡੀਕ

ਸੰਗਰੂਰ, 4 ਮਈ (ਧੀਰਜ ਪਸੌਰੀਆ) - ਇਸ ਵਾਰ ਕਣਕ ਦੀ ਖ਼ਰੀਦ ਲਈ ਪੰਜਾਬ ਸਰਕਾਰ ਵਲੋਂ ਕੀਤੇ ਗਏ ਮਾੜੇ ਪ੍ਰਬੰਧਾਂ ਕਾਰਨ ਸ਼ੁਰੂ ਤੋਂ ਹੀ ਕਿਸਾਨ ਅਤੇ ਆੜ੍ਹਤੀਏ ਪ੍ਰੇਸ਼ਾਨ ਹੋ ਰਹੇ ਹਨ, ਪਹਿਲਾਂ ਤਾਂ ਸੂਬਾ ਸਰਕਾਰ ਕਣਕ ਲਈ ਬਾਰਦਾਨੇ ਦਾ ਪ੍ਰਬੰਧ ਹੀ ਨਹੀਂ ਕਰ ਸਕੀ ਜੇਕਰ ...

ਪੂਰੀ ਖ਼ਬਰ »

ਘਰਾਂ ਅੱਗੇ ਖੜ੍ਹੇ ਗੰਦੇ ਪਾਣੀ ਤੋਂ ਪ੍ਰੇਸ਼ਾਨ ਲੋਕਾਂ ਨੇ ਕੀਤੀ ਨਾਅਰੇਬਾਜ਼ੀ

ਭਵਾਨੀਗੜ੍ਹ, 4 ਮਈ (ਰਣਧੀਰ ਸਿੰਘ ਫੱਗੂਵਾਲਾ) - ਵਾਰਡ ਨੰਬਰ 1 ਅਤੇ 7 ਵਿਚਕਾਰ ਫਿਰਨੀ 'ਤੇ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਅੱਗੇ ਖੜਨ ਤੋਂ ਪ੍ਰੇਸ਼ਾਨ ਵਾਰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਨਗਰ ਕੌਂਸਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ 'ਤੇ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਲਗਾਏ ਲਾਕਡਾਊਨ ਨੂੰ ਲੈ ਕੇ ਸੁਨਾਮ ਦੇ ਦੁਕਾਨਦਾਰ ਭੜਕੇ

ਸੁਨਾਮ ਊਧਮ ਸਿੰਘ ਵਾਲਾ, 4 ਮਈ (ਸੱਗੂ, ਧਾਲੀਵਾਲ, ਭੁੱਲਰ) - ਪੰਜਾਬ ਸਰਕਾਰ ਵਲੋਂ ਲਗਾਏ ਲਾਕਡਾਊਨ ਨੂੰ ਲੈ ਕੇ ਅੱਜ ਸੁਨਾਮ ਦੇ ਦੁਕਾਨਦਾਰ ਭੜਕ ਉੱਠੇ ਅਤੇ ਭੜਕੇ ਦੁਕਾਨਦਾਰਾ ਨੇ ਅਗਰਸੈਨ ਚੌਂਕ ਵਿਖੇ ਇਕ ਰੋਸ ਧਰਨਾ ਦੇ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ...

ਪੂਰੀ ਖ਼ਬਰ »

ਦਿੜ੍ਹਬਾ ਵਿਖੇ ਦੁਕਾਨਦਾਰਾਂ ਨੇ ਤਾਲਾਬੰਦੀ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ

ਦਿੜ੍ਹਬਾ ਮੰਡੀ, 4 ਮਈ (ਹਰਬੰਸ ਸਿੰਘ ਛਾਜਲੀ) - ਦਿੜ੍ਹਬਾ ਵਿਖੇ ਦੁਕਾਨਦਾਰਾਂ ਨੇ ਤਾਲਾਬੰਦੀ ਖ਼ਿਲਾਫ਼ ਸ਼ਹਿਰ ਵਿਚ ਰੋਸ ਰੈਲੀ ਕੱਢ ਕੇ ਪ੍ਰਦਰਸ਼ਨ ਕੀਤਾ | ਦੁਕਾਨਦਾਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਦੁਕਾਨਦਾਰ ਹਰੀ ਸਿੰਘ, ਪਾਲ ਚੰਦ, ਸੁਰਿੰਦਰ ...

ਪੂਰੀ ਖ਼ਬਰ »

ਕਣਕ ਦੀ ਫ਼ਸਲ ਨੂੰ ਅੱਗ ਲੱਗਣ ਤੋਂ ਬਾਅਦ ਸਦਮੇ 'ਚ ਪਹੁੰਚੇ ਕਿਸਾਨ ਦੀ ਮੌਤ

ਕੁੱਪ ਕਲਾਂ, 4 ਮਈ (ਮਨਜਿੰਦਰ ਸਿੰਘ ਸਰੌਦ) -ਪਿੰਡ ਜਿੱਤਵਾਲ ਖ਼ੁਰਦ ਦੇ ਕਿਸਾਨ ਗੁਰਸ਼ਰਨ ਸਿੰਘ ਦੀ ਕਰੀਬ 15 ਦਿਨ ਪਹਿਲਾਂ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦੇ ਨਾਲ ਲਗਭਗ 20 ਏਕੜ ਖੜ੍ਹੀ ਕਣਕ ਤੇ 20 ਏਕੜ ਨਾੜ ਸੜ ਕੇ ਸੁਆਹ ਹੋ ਗਿਆ ਸੀ | ਇਹ ਕਿਸਾਨ ਸਾਰੀ ਜ਼ਮੀਨ ...

ਪੂਰੀ ਖ਼ਬਰ »

ਫਲ ਤੇ ਸਬਜ਼ੀ ਵੇਚਣ ਵਾਲੇ 5 ਵਿਅਕਤੀਆਂ ਦੀ ਰਿਪੋਰਟ ਪਾਜ਼ੀਟਿਵ ਆਉਣ 'ਤੇ ਲੋਕ ਸਹਿਮੇ

ਧੂਰੀ, 4 ਮਈ (ਦੀਪਕ, ਸੰਜੇ ਲਹਿਰੀ) - ਥਾਣਾ ਸਿਟੀ ਧੂਰੀ ਦੇ ਐਸ.ਐੱਚ.ਓ. ਸ. ਦੀਪਇੰਦਰ ਸਿੰਘ ਜੇਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਵੱਧਦੇ ਪ੍ਰਕੋਪ ਦੇ ਚੱਲਦਿਆਂ ਬਾਜ਼ਾਰ ਵਿਚ ਰੇਹੜੀਆਂ ਲਗਾਉਣ ਵਾਲੇ ਲੱਗਪੱਗ 60 ਰੇਹੜੀ ਚਾਲਕਾਂ ...

ਪੂਰੀ ਖ਼ਬਰ »

ਪੋਲਟਰੀ ਫਾਰਮ ਨੂੰ ਕੱਢੀ ਜਾ ਰਹੀ ਬਿਜਲੀ ਦੀ ਲਾਈਨ ਨੂੰ ਲੈ ਕੇ 2 ਧਿਰਾਂ 'ਚ ਮਾਹੌਲ ਬਣਿਆ ਤਣਾਅਪੂਰਨ

ਕੁੱਪ ਕਲਾਂ, 4 ਮਈ (ਮਨਜਿੰਦਰ ਸਿੰਘ ਸਰੌਦ) - ਪਿਛਲੇ ਕਈ ਦਿਨਾਂ ਤੋਂ ਪਿੰਡ ਖ਼ਾਨਪੁਰ ਵਿਖੇ ਪਾਵਰਕਾਮ ਵਲੋਂ ਇਕ ਨਿੱਜੀ ਪੋਲਟਰੀ ਫਾਰਮ ਨੂੰ ਬਿਜਲੀ ਦੇਣ ਦੇ ਲਈ ਕੱਢੀ ਜਾ ਰਹੀ 24 ਘੰਟੇ ਬਿਜਲੀ ਲਾਈਨ ਨੂੰ ਲੈ ਕੇ ਕਿਸਾਨਾਂ ਤੇ ਪੋਲਟਰੀ ਫਾਰਮ ਦੇ ਮਾਲਕਾਂ ਵਿਚਕਾਰ ਚੱਲ ...

ਪੂਰੀ ਖ਼ਬਰ »

ਰੁੱਖਾਂ ਦੇ ਮਾਮਲੇ ਵਿਚ ਸੰਗਰੂਰ ਦੇ ਫਾਡੀ ਜ਼ਿਲਿ੍ਹਆਂ 'ਚ ਹੋਣ ਦੇ ਬਾਵਜੂਦ ਦਰੱਖਤਾਂ ਦੀ ਕਟਾਈ ਲਗਾਤਾਰ ਜਾਰੀ

ਸੰਗਰੂਰ, 4 ਮਈ (ਧੀਰਜ ਪਸ਼ੌਰੀਆ)-ਵਿਰਾਸਤੀ ਸ਼ਹਿਰ ਸੰਗਰੂਰ ਵਿਚ ਅਖੌਤੀ ਵਿਕਾਸ ਦੇ ਨਾਂਅ 'ਤੇ ਪੰਜ ਤੋਂ ਅੱਠ ਦਹਾਕੇ ਪੁਰਾਣੇ ਦਰੱਖਤਾਂ 'ਤੇ ਵਿਕਾਸ ਕਹੇ ਜਾਂਦੇ ਇਸ ਵਿਨਾਸ਼ ਦਾ ਕੁਹਾੜਾ ਲਗਾਤਾਰ ਜਾਰੀ ਹੈ ਅਤੇ ਇਹ ਕੁਹਾੜਾ ਹੁਣ ਤੱਕ ਅਨੇਕਾਂ ਦਰਖ਼ਤਾਂ ਦੀ ਬਲੀ ਲੈ ਚੁੱਕਾ ਹੈ | ਸ਼ਹਿਰ ਦੀਆਂ ਅਨੇਕਾਂ ਸੜਕਾਂ ਨੰੂ ਆਕਸੀਜਨ ਦੇ ਸ੍ਰੋਤ ਇਨ੍ਹਾਂ ਦਰਖਤਾਂ ਤੋਂ ਸੱਖਣੇ ਕਰ ਚੁੱਕਾ ਇਹ ਵਿਨਾਸ਼ ਰੂਪੀ ਵਿਕਾਸ ਹੁਣ ਬਰਨਾਲਾ ਰੋਡ, ਪਟਿਆਲਾ ਰੋਡ ਅਤੇ ਸੋਹੀਆਂ ਰੋਡ ਵੱਲ ਤੁਰਨ ਦੀ ਤਿਆਰੀ ਕਰ ਰਿਹਾ ਹੈ ਜਿੱਥੇ ਇਸ ਨੇ ਸੈਂਕੜੇ ਦਰਖ਼ਤਾਂ ਦੀ ਬਲੀ ਲੈ ਕੇ ਸੰਗਰੂਰ ਦੇ ਵਾਸ਼ਿੰਦਿਆਂ ਨੰੂ ਸ਼ੁੱਧ ਆਕਸੀਜਨ ਤੋਂ ਵਾਂਝਾ ਕਰਨਾ ਹੈ | ਇਹ ਉਸ ਸਮੇਂ ਕੀਤਾ ਜਾ ਰਿਹਾ ਹੈ ਜਦੋਂ ਇਹ ਜ਼ਿਲ੍ਹਾ ਪੰਜਾਬ ਦੇ ਉਨ੍ਹਾਂ ਫਾਡੀ ਜ਼ਿਲਿ੍ਹਆਂ ਵਿਚ ਸ਼ਾਮਲ ਹੈ ਜਿੱਥੇ ਦਰਖ਼ਤਾਂ ਹੇਠ ਰਕਬਾ 2.00 ਪ੍ਰਤੀਸ਼ਤ ਤੋਂ ਵੀ ਘੱਟ ਹੈ ਜਦਕਿ ਪੰਜਾਬ ਵਿਚ ਇਹ ਪ੍ਰਤੀਸ਼ਤਤਾ 6.83 ਹੈ ਜਦਕਿ ਭਾਰਤ ਸਰਕਾਰ ਦੀ ਪਾਲਿਸੀ ਮੁਤਾਬਿਕ ਦੇਸ਼ ਵਿਚ ਜੰਗਲਾਤ ਹੇਠਲਾ ਰਕਬਾ 33.00 ਪ੍ਰਤੀਸ਼ਤ ਹੋਣਾ ਚਾਹੀਦਾ ਹੈ | ਚਲ ਰਹੇ ਵਰਤਾਰੇ ਤੋਂ ਸੰਗਰੂਰ ਦੇ ਉਹ ਪੁਰਾਣੇ ਵਾਸ਼ਿੰਦੇ ਬਹੁਤ ਦੁਖੀ ਹਨ ਜਿਨ੍ਹਾਂ ਨੇ ਜੈਪੁਰ ਦੀ ਤਰਜ਼ 'ਤੇ ਵਸਾਏ ਇਸ ਵਿਰਾਸਤੀ ਸ਼ਹਿਰ ਨੰੂ ਖ਼ੂਬਸੂਰਤ ਬਾਂਗਾਂ ਵਿਚ ਘਿਰਿਆ ਹੋਇਆ ਆਪਣੇ ਅੱਖੀਂ ਦੇਖਿਆ ਹੈ | ਕੋਈ ਸਮਾਂ ਸੀ ਜਦੋਂ ਇਸ ਸ਼ਹਿਰ ਦੀਆਂ ਖ਼ੂਬਸੂਰਤ ਇਮਾਰਤਾਂ ਦੇ ਆਲੇ ਦੁਆਲੇ ਬਾਗ ਹੀ ਬਾਗ ਸਨ ਜਿਨ੍ਹਾਂ ਵਿਚ ਕਿਸ਼ਨ ਬਾਗ, ਥਲੇਸ ਬਾਗ, ਲਾਲ ਬਾਗ, ਰਾਮ ਬਾਗ, ਮਹਿਤਾਬ ਬਾਗ ਅਤੇ ਹੋਰ ਖ਼ੂਬਸੂਰਤ ਬਾਗ ਹਰ ਸਮੇਂ ਮਹਿਕਾਂ ਬਿਖੇਰਦੇ ਸਨ ਪਰ ਕੁਦਰਤ ਵਿਰੋਧੀ ਵਿਕਾਸ ਇਮਾਰਤਾਂ ਦੇ ਨਾਲ-ਨਾਲ ਖ਼ੂਬਸੂਰਤ ਬਾਗਾਂ ਦੀ ਬਲੀ ਵੀ ਲੈ ਚੁੱਕਾ ਹੈ ਐਨਾ ਕੁਝ ਹੋਣ ਦੇ ਬਾਵਜੂਦ ਕੰਕਰੀਟ ਦਾ ਇਹ ਵਿਕਾਸ ਸ਼ਹਿਰ ਵਿਚ ਰਹਿੰਦੇ ਦਰਖਤਾਂ ਨੰੂ ਮਲੀਆਂ ਮੇਟ ਕਰਨ ਤੋਂ ਬਾਅਦ ਬਾਹਰੀ ਸੜਕਾਂ ਦੇ ਦਰਖਤਾਂ ਨੰੂ ਕਤਲ ਕਰਨ ਦੀ ਤਿਆਰੀ ਕਰ ਰਿਹਾ ਹੈ | ਵਾਤਾਵਰਨ ਪ੍ਰੇਮੀ ਡਾ. ਅਮਨਦੀਪ ਅਗਰਵਾਲ ਦਾ ਇਸ ਸੰਬੰਧੀ ਕਹਿਣਾ ਕਿ ਕੁਦਰਤ ਵਿਰੋਧੀ ਹੁਕਮਰਾਨਾਂ ਅਤੇ ਅਫ਼ਸਰਸ਼ਾਹੀ ਨੇ ਵਿਕਾਸ ਦੀ ਪਰਿਭਾਸ਼ਾ ਹੀ ਬਦਲ ਕੇ ਰੱਖ ਦਿੱਤੀ ਹੈ | ਸੈਂਕੜਿਆਂ ਦੀ ਗਿਣਤੀ ਵਿਚ ਦਰਖਤਾਂ ਨੰੂ ਕੱਟ ਕੇ ਸੜਕਾਂ ਨੰੂ ਚੌੜੀਆਂ ਕਰਨਾ ਵਿਕਾਸ ਨਹੀਂ ਬਲਕਿ ਵਿਨਾਸ਼ ਹੈ | ਪੁਲਿਸ ਲਾਇਨ ਤੋਂ ਬਡਰੁੱਖਾਂ ਬਾਈਪਾਸ ਅਤੇ ਵਾਲਮੀਕ ਚੌਂਕ ਤੋਂ ਖੁਰਾਣਾ ਬਾਈਪਾਸ ਤੱਕ ਸੜਕ ਨੰੂ ਚੌੜੀ ਕਰਨ ਜਿੱਥੇ ਕਰੀਬ 325 ਪੁਰਾਣੇ ਦਰਖਤ ਕੱਟੇ ਜਾਣਗੇ, ਦਾ ਗੰਭੀਰ ਨੋਟਿਸ ਲੈਂਦਿਆਂ ਉਨ੍ਹਾਂ ਕਿਹਾ ਕਿ ਇਸ ਸੜਕ ਨੰੂ ਬਗੈਰ ਕਿਸੇ ਜ਼ਰੂਰਤ ਤੋਂ ਚੌੜਾ ਕੀਤਾ ਜਾ ਰਿਹਾ ਹੈ ਜਿਸ ਸਮੇਂ ਐਨ.ਐਚ.-64 ਜ਼ੀਰਕਪੁਰ ਬਠਿੰਡਾ ਨੇ ਸੰਗਰੂਰ ਵਿਚੋਂ ਦੀ ਗੁਜਰਨਾ ਸੀ ਤਾਂ ਉਸ ਸਮੇਂ ਸਰਕਾਰ ਨੇ ਇਸ ਮਾਰਗ ਨੰੂ ਸ਼ਹਿਰ ਤੋਂ ਬਾਹਰ ਕੱਢਣ ਦਾ ਫ਼ੈਸਲਾ ਲਿਆ ਸੀ ਹੁਣ ਜਦ ਸਾਰੀ ਟਰੈਫ਼ਿਕ ਉਸ ਬਾਹਰ ਦੀ ਕੱਢੇ ਬਾਈਪਾਸ ਤੋਂ ਗੁਜ਼ਰਦੀ ਹੈ ਤਾਂ ਅੰਦਰੂਨੀ ਸੜਕ ਨੰੂ ਚਹੁੰਮਾਰਗੀ ਕਰਨ ਦੀ ਕੋਈ ਤੁਕ ਨਹੀਂ ਬਣਦੀ | ਸ਼ਹਿਰ ਵਿਚ ਕਿਤੇ ਢਾਹਿਆ ਜਾ ਰਿਹਾ ਹੈ ਕਿਤੇ ਬਣਾਇਆ ਜਾ ਰਿਹਾ ਹੈ | ਸਭ ਘਾਲਾ ਮਾਲਾ ਹੋ ਰਿਹਾ ਹੈ | ਪਹਿਲਾਂ ਐਨ.ਐਚ.64 ਦੇ ਬਾਈਪਾਸ ਵਿਚ ਵੀ ਵੱਡੇ ਪੱਧਰ 'ਤੇ ਧਾਂਦਲੀਆਂ ਹੋਈਆਂ ਸਨ ਹੁਣ ਵੀ ਉਹ ਕੁਝ ਹੋ ਰਿਹਾ ਹੈ | ਗਊਸ਼ਾਲਾ ਰੋਡ 'ਤੇ ਤਿੰਨ ਚਾਰ ਸਾਲ ਪਹਿਲਾਂ ਲਾਈ ਇੰਟਰਲਾਕ ਟਾਈਲ ਨੰੂ ਪੁੱਟ ਦਿੱਤਾ ਗਿਆ ਹੈ ਕਿ ਸੜਕ ਚੌੜੀ ਕਰਨੀ ਹੈ, ਸਭ ਬਕਵਾਸ ਹੈ | ਜੇਕਰ ਇਸ ਸਭ ਕਾਸੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਬਹੁਤ ਵੱਡੇ ਘਪਲੇ ਸਾਹਮਣੇ ਆ ਸਕਦੇ ਹਨ |

ਖ਼ਬਰ ਸ਼ੇਅਰ ਕਰੋ

 

ਧਾਰਮਿਕ ਸਮਾਗਮ ਵਿਚ ਟੀਟੂ ਸਨਮਾਨਿਤ

ਸੰਗਰੂਰ, 4 ਮਈ (ਅਮਨਦੀਪ ਸਿੰਘ ਬਿੱਟਾ) - ਗੁਰਦੁਆਰਾ ਸਾਹਿਬ ਸ਼ਾਹੀ ਸਮਾਧਾਂ ਨਾਭਾ ਗੇਟ ਸੰਗਰੂਰ ਵਿਖੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ 458 ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ | ਕੋਵਿਡ-19 ਮਹਾਂਮਾਰੀ ਨੂੰ ਮੁੱਖ ਰੱਖਦਿਆਂ ਦਿਤੇ ਦਿਸ਼ਾ-ਨਿਰਦੇਸ਼ਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX