ਤਾਜਾ ਖ਼ਬਰਾਂ


ਪ੍ਰਧਾਨ ਮੰਤਰੀ ਮੋਦੀ ਨੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਨਾਲ ਫ਼ੋਨ 'ਤੇ ਕੀਤੀ ਗੱਲਬਾਤ
. . .  1 day ago
ਨਵੀਂ ਦਿੱਲੀ , 8 ਜੂਨ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ । ਨੇਤਾਵਾਂ ਨੇ ਦੁਵੱਲੇ ਸਹਿਯੋਗ ਦੇ ਕਈ ਮੁੱਦਿਆਂ ਦੀ ਸਮੀਖਿਆ ਕੀਤੀ ...
ਬਾਲਾਸੋਰ (ਓਡੀਸ਼ਾ) : ਬਾਲਾਸੋਰ ਰੇਲ ਹਾਦਸੇ ਤੋਂ ਬਾਅਦ ਵਿਦਿਆਰਥੀ ਬਹਾਨਾਗਾ ਸਕੂਲ ਆਉਣ ਤੋਂ ਡਰ ਰਹੇ
. . .  1 day ago
ਬਾਲਾਸੋਰ (ਓਡੀਸ਼ਾ) , 8 ਜੂਨ- ਕਲੈਕਟਰ ਦੱਤਾਤ੍ਰੇਯ ਭਾਉਸਾਹਿਬ ਸ਼ਿੰਦੇ ਨੇ ਕਿਹਾ, "ਮੈਂ ਸਕੂਲ ਦਾ ਦੌਰਾ ਕੀਤਾ ਹੈ ਅਤੇ ਇਹ ਇਮਾਰਤ ਬਹੁਤ ਪੁਰਾਣੀ ਹੈ ਅਤੇ ਇਹ ਕਿਸੇ ਵੀ ਸਮੇਂ ਢਹਿ ਸਕਦੀ ਹੈ । ਇਸ ਇਮਾਰਤ ਨੂੰ ਬੈਕਅੱਪ ਕਰਨ ਲਈ ਇਕ...
ਏਅਰ ਇੰਡੀਆ ਐਕਸਪ੍ਰੈਸ ਨੇ ਭਾਰਤ ਦੀ ਪਹਿਲੀ ਆਲ-ਔਰਤ ਹੱਜ ਉਡਾਣ ਚਲਾਈ
. . .  1 day ago
ਨਵੀਂ ਦਿੱਲੀ , 8 ਜੂਨ-ਏਅਰ ਇੰਡੀਆ ਐਕਸਪ੍ਰੈਸ ਨੇ ਭਾਰਤ ਦੀ ਪਹਿਲੀ ਆਲ-ਔਰਤ ਹੱਜ ਉਡਾਣ ਚਲਾਈ । ਪਹਿਲੀ ਮਹਿਲਾ ਹੱਜ ਉਡਾਣ, IX 3025, 145 ਮਹਿਲਾ ਸ਼ਰਧਾਲੂਆਂ ਨੂੰ ਲੈ ...
ਮੱਧ ਪ੍ਰਦੇਸ਼ : ਬੋਰਵੈੱਲ 'ਚ ਫਸੀ ਲੜਕੀ ਨੂੰ ਬਚਾਇਆ ਨਹੀਂ ਜਾ ਸਕਿਆ
. . .  1 day ago
ਭੋਪਾਲ, 8 ਜੂਨ - ਸਿਹੋਰ ਦੇ ਐਸ.ਪੀ. ਮਯੰਕ ਅਵਸਥੀ ਨੇ ਕਿਹਾ ਕਿ ਇਹ ਇਕ ਮੰਦਭਾਗੀ ਘਟਨਾ ਹੈ ਅਤੇ ਕਾਨੂੰਨੀ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ । ਅਸੀਂ ਖੇਤ ਮਾਲਕ ਅਤੇ ਬੋਰ ਕਰਨ ਵਾਲੇ...
ਵਿਜੀਲੈਂਸ ਬਿਊਰੋ ਵਲੋਂ ਮਲੇਰਕੋਟਲਾ 'ਚ 35 ਹਜ਼ਾਰ ਦੀ ਰਿਸ਼ਵਤ ਲੈਂਦਾ ਏ.ਐੱਸ.ਆਈ. ਰੰਗੇ ਹੱਥੀਂ ਕਾਬੂ
. . .  1 day ago
ਮਲੇਰਕੋਟਲਾ, 8 ਜੂਨ (ਪਰਮਜੀਤ ਸਿੰਘ ਕੁਠਾਲਾ)- ਵਿਜੀਲੈਂਸ ਬਿਊਰੋ ਲੁਧਿਆਣਾ ਦੀ ਟੀਮ ਵਲੋਂ ਅੱਜ ਦੇਰ ਸ਼ਾਮ ਮਲੇਰਕੋਟਲਾ ਦੇ ਮੁਬਾਰਕ ਮੰਜ਼ਿਲ ਨੇੜੇ ਪੰਜਾਬ ਪੁਲਿਸ ਦੇ ਇਕ ਏ.ਐੱਸ.ਆਈ. ਦਿਲਵਰ ਖਾਂ ਨੂੰ ਮੁਹੰਮਦ ਸਮੀਰ ...
ਦਿਨ ਦਿਹਾੜੇ ਹਥਿਆਰਾਂ ਦੀ ਨੋਕ 'ਤੇ ਗੈਸ ਏਜੰਸੀ ਦੇ ਮੁਲਾਜ਼ਮ ਤੋਂ 46 ਹਜ਼ਾਰ ਨਕਦ ਅਤੇ ਮੋਬਾਈਲ ਖੋਹਿਆ
. . .  1 day ago
ਮੰਡੀ ਲਾਧੂਕਾ, 8 ਜੂਨ (ਰਾਕੇਸ਼ ਛਾਬੜਾ)-ਪਿੰਡ ਗੰਧੜ ਦੇ ਨੇੜੇ ਮੰਡੀ ਦੀ ਗੈਸ ਏਜੰਸੀ ਦੇ ਮੁਲਾਜ਼ਮ ਤੋਂ ਤਿੰਨ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ 'ਤੇ ਇਕ ਮੋਬਾਈਲ ਅਤੇ 46 ਹਜ਼ਾਰ ਰੁਪਏ ਦੀ ...
ਸਰਬੀਆ ਦੀ ਪ੍ਰਧਾਨ ਮੰਤਰੀ ਅਨਾ ਬਰਨਾਬਿਕ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ , 8 ਜੂਨ - ਸਰਬੀਆ ਦੀ ਪ੍ਰਧਾਨ ਮੰਤਰੀ ਅਨਾ ਬਰਨਾਬਿਕ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਅਤੇ ਰਾਸ਼ਟਰਪਤੀ ਲਈ ਵਰਕਿੰਗ ਲੰਚ ਦੀ ਮੇਜ਼ਬਾਨੀ ਕੀਤੀ ...
ਮਨੀ ਲਾਂਡਰਿੰਗ ਮਾਮਲੇ ’ਚ 4.49 ਕਰੋੜ ਰੁਪਏ ਦੀਆਂ ਤਿੰਨ ਅਚੱਲ ਜਾਇਦਾਦਾਂ ਨੂੰ ਕੀਤਾ ਜ਼ਬਤ
. . .  1 day ago
ਨਵੀਂ ਦਿੱਲੀ , 8 ਜੂਨ - ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮੇਥਾਕੁਆਲੋਨ ਗੋਲੀਆਂ ਦੇ ਨਿਰਮਾਣ ਅਤੇ ਮਨੀ ਲਾਂਡਰਿੰਗ ਦੀ ਜਾਂਚ ਦੇ ਸਬੰਧ ਵਿਚ ਇਕ ਅੰਤਰਰਾਸ਼ਟਰੀ ਡਰੱਗ ਰੈਕੇਟ ਚਲਾਉਣ ਵਾਲੇ ਸੁਭਾਸ਼ ਦੁਡਾਨੀ ...
ਬਿਹਾਰ : ਖੰਭਿਆਂ ਵਿਚਕਾਰ ਫਸੇ 12 ਸਾਲ ਦੇ ਮਾਸੂਮ ਰੰਜਨ ਦੀ ਮੌਤ
. . .  1 day ago
ਪਟਨਾ, 8 ਜੂਨ - ਬਿਹਾਰ ਦੇ ਐਸ.ਡੀ.ਐਮ. ਉਪੇਂਦਰ ਪਾਲ ਨੇ ਦੱਸਿਆ ਕਿ 12 ਸਾਲ ਦੇ ਫਸੇ ਮਾਸੂਮ ਰੰਜਨ ਦੀ ਮੌਤ ਦੀ ਮੌਤ ਹੋ ਗਈ ਹੈ । ਐਨ. ਡੀ. ਆਰ. ਐਫ. ਟੀਮ ਨੇ 14 ਘੰਟੇ ਦੀ ਮਿਹਨਤ ਤੋਂ ਬਾਅਦ ਬੱਚੇ ਨੂੰ ਬਾਹਰ ...
ਗੈਂਗਸਟਰ ਗੋਲਡੀ ਬਰਾੜ ਦੇ ਦੋ ਸਾਥੀ ਪੁਲਿਸ ਨੇ ਕੀਤੇ ਕਾਬੂ
. . .  1 day ago
ਮੋਗਾ, 8 ਜੂਨ- ਅੱਜ ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਉਨ੍ਹਾਂ ਵਲੋਂ ਗੈਂਗਸਟਰ ਗੋਲਡੀ ਬਰਾੜ ਦੇ ਦੋ ਸਾਥੀਆਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਗਏ....
ਭਾਰਤ ਭਾਰਤੀ ਵਿਦਿਆਰਥੀਆਂ ਦੇ ਮਾਮਲੇ ’ਤੇ ਦਬਾਅ ਬਣਾਉਂਦਾ ਰਹੇਗਾ- ਐਸ. ਜੈਸ਼ੰਕਰ
. . .  1 day ago
ਨਵੀਂ ਦਿੱਲੀ, 8 ਜੂਨ- ਕੈਨੇਡਾ ਵਿਚ ਸੈਂਕੜੇ ਭਾਰਤੀ ਵਿਦਿਆਰਥੀਆਂ ਨੂੰ ਜਾਅਲੀ ਦਾਖ਼ਲਾ ਪੇਸ਼ਕਸ਼ ਪੱਤਰ ਦੇ ਕਾਰਨ ਦੇਸ਼ ਨਿਕਾਲੇ ਦਾ ਸਾਹਮਣਾ ਕਰਨ ਦੀਆਂ ਰਿਪੋਰਟਾਂ ਦੇ ਵਿਚਕਾਰ, ਵਿਦੇਸ਼ ਮੰਤਰੀ ਐਸ. ਜੈਸ਼ੰਕਰ....
ਸਰਬਜੀਤ ਸਿੰਘ ਝਿੰਜਰ ਬਣੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ
. . .  1 day ago
ਚੰਡੀਗੜ੍ਹ, 8 ਜੂਨ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਸਾਧਾਰਨ ਕਿਸਾਨ ਪਰਿਵਾਰ ਦੇ ਗਤੀਸ਼ੀਲ, ਤਜ਼ਰਬੇਕਾਰ ਅਤੇ ਮਿਹਨਤੀ ਨੌਜਵਾਨ.....
ਚੰਨੀ ਦਾ ਅਪਮਾਨ ਕਰਨ ਲਈ ਕੇਜਰੀਵਾਲ ਅਤੇ ਭਗਵੰਤ ਮਾਨ ਮੰਗੇ ਮੁਆਫ਼ੀ- ਪ੍ਰਤਾਪ ਸਿੰਘ ਬਾਜਵਾ
. . .  1 day ago
ਚੰਡੀਗੜ੍ਹ, 8 ਜੂਨ- ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਤੋਂ ਪੰਜਾਬ ਵਿਧਾਨ ਸਭਾ ਚੋਣ....
ਸਾਥੀ ਵਲੋਂ ਲੜਕੀ ਦੇ ਕਤਲ ਮਾਮਲੇ ਵਿਚ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ
. . .  1 day ago
ਨਵੀਂ ਦਿੱਲੀ, 8 ਜੂਨ- ਰਾਸ਼ਟਰੀ ਮਹਿਲਾ ਕਮਿਸ਼ਨ ਨੇ 32 ਸਾਲਾ ਔਰਤ ਦੀ ਉਸ ਦੇ ਲਿਵ-ਇਨ ਸਾਥੀ ਵਲੋਂ ਕੀਤੀ ਹੱਤਿਆ ਦਾ ਨੋਟਿਸ ਲੈਂਦਿਆਂ ਮਹਾਰਾਸ਼ਟਰ ਦੇ ਡੀ.ਜੀ.ਪੀ. ਨੂੰ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ....
ਅਗਨੀ ਪ੍ਰਾਈਮ ਬੈਲਿਸਟਿਕ ਮਿਜ਼ਾਈਲ ਦਾ ਹੋਇਆ ਸਫ਼ਲ ਪ੍ਰੀਖਣ
. . .  1 day ago
ਭੁਵਨੇਸ਼ਵਰ, 8 ਜੂਨ- ਡੀ.ਆਰ.ਡੀ.ਓ. ਨੇ ਬੀਤੇ ਦਿਨ ਓਡੀਸ਼ਾ ਦੇ ਤੱਟ ਤੋਂ ਡਾਕਟਰ ਏ.ਪੀ.ਜੇ. ਅਬਦੁਲ ਕਲਾਮ ਟਾਪੂ ਤੋਂ ਨਵੀਂ ਪੀੜ੍ਹੀ ਦੀ ਬੈਲਿਸਟਿਕ ਮਿਜ਼ਾਈਲ ਅਗਨੀ ਪ੍ਰਾਈਮ ਦਾ ਸਫ਼ਲ ਪ੍ਰੀਖਣ ਕੀਤਾ....
ਭਾਰਤੀ ਐਥਲੀਟ ਏਸ਼ੀਆਈ ਖ਼ੇਡਾਂ ਲਈ ਕਰ ਰਹੇ ਚੰਗੀ ਤਿਆਰੀ- ਅਨੁਰਾਗ ਠਾਕੁਰ
. . .  1 day ago
ਨਵੀਂ ਦਿੱਲੀ, 8 ਜੂਨ- ਕੇਂਦਰੀ ਖ਼ੇਡ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਡਾਕਟਰ ਕਰਨੀ ਸਿੰਘ ਸ਼ੂਟਿੰਗ ਰੇਂਜ ਦਾ ਦੌਰਾ ਕੀਤਾ। ਇਸ ਮੌਕੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਐਥਲੀਟ ਏਸ਼ੀਆਈ ਖ਼ੇਡਾਂ ਲਈ ਚੰਗੀ...
ਅਸੀਂ ਅਫ਼ਗਾਨਿਸਤਾਨ ਤੋਂ ਆਏ ਸਿੱਖਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਾਂਗੇ- ਐਸ. ਜੈਸ਼ੰਕਰ
. . .  1 day ago
ਨਵੀਂ ਦਿੱਲੀ, 8 ਜੂਨ- ਅੱਜ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਦਿੱਲੀ ਦੇ ਗੁਰੂ ਅਰਜਨ ਦੇਵ ਜੀ ਗੁਰਦੁਆਰੇ ਵਿਚ ਅਰਦਾਸ ਕੀਤੀ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ....
ਮਾਮਲਾ ਲੜਕੀ ਦੇ ਕਤਲ ਦਾ: ਦੋਸ਼ੀ 16 ਜੂਨ ਤੱਕ ਪੁਲਿਸ ਹਿਰਾਸਤ ਵਿਚ
. . .  1 day ago
ਮਹਾਰਾਸ਼ਟਰ, 8 ਜੂਨ- ਠਾਣੇ ਕੋਰਟ ਨੇ ਦੋਸ਼ੀ 32 ਸਾਲਾ ਲੜਕੀ ਦੇ ਕਤਲ ਮਾਮਲੇ ਵਿਚ ਮਨੋਜ ਸਾਨੇ ਨੂੰ 16 ਜੂਨ ਤੱਕ ਪੁਲਿਸ ਹਿਰਾਸਤ ’ਚ ਭੇਜ ਦਿੱਤਾ ਹੈ। ਉਸ ਨੂੰ ਬੀਤੀ ਰਾਤ ਗ੍ਰਿਫ਼ਤਾਰ ਕੀਤਾ ਗਿਆ ਸੀ....
ਮਾਮਲਾ ਸਿੱਖ ਵਿਰੋਧੀ ਦੰਗਿਆਂ ਦਾ: ਜਗਦੀਸ਼ ਟਾਈਟਲਰ ਖ਼ਿਲਾਫ਼ ਦਾਇਰ ਚਾਰਜਸ਼ੀਟ ’ਤੇ ਸੁਣਵਾਈ 30 ਜੂਨ ਨੂੰ
. . .  1 day ago
ਨਵੀਂ ਦਿੱਲੀ, 8 ਜੂਨ- 1984 ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਦਾਇਰ ਚਾਰਜਸ਼ੀਟ ਨਾਲ ਸੰਬੰਧਿਤ ਮਾਮਲਾ ਛੁੱਟੀ.....
ਮਹਾਰਾਸ਼ਟਰ: ਲਿਵ-ਇਨ ਵਿਚ ਰਹਿ ਰਹੀ ਲੜਕੀ ਦੇ ਕਾਤਲ ਨੂੰ ਅਦਾਲਤ ’ਚ ਕੀਤਾ ਪੇਸ਼
. . .  1 day ago
ਮਹਾਰਾਸ਼ਟਰ, 8 ਜੂਨ- ਠਾਣੇ ’ਚ 32 ਸਾਲਾ ਔਰਤ ਦੇ ਕਾਤਲ ਉੁਸ ਦੇ 56 ਸਾਲਾ ਲਿਵ-ਇਨ ਸਾਥੀ ਮਨੋਜ ਸਾਨੇ ਨੂੰ ਪੁਲਿਸ ਨੇ ਅਦਾਲਤ ਵਿਚ...
ਸ਼੍ਰੋਮਣੀ ਢਾਡੀ ਸਭਾ ਵਲੋਂ ਢਾਡੀ ਸਿੰਘਾਂ ਦੀਆਂ ਮੰਗਾਂ ਸੰਬੰਧੀ ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਰੋਸ ਧਰਨਾ
. . .  1 day ago
ਅੰਮ੍ਰਿਤਸਰ, 8 ਜੂਨ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼੍ਰੋੋਮਣੀ ਢਾਡੀ ਸਭਾ ਵਲੋਂ ਢਾਡੀ ਸਿੰਘਾਂ ਦੀਆਂ ਮੰਗਾਂ ਸੰਬੰਧੀ ਅੱਜ ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਰੋਸ ਧਰਨਾ ਦਿੱਤਾ ਜਾ ਰਿਹਾ....
ਕਿਸਾਨ ਜਥੇਬੰਦੀਆਂ ਹਮੇਸ਼ਾ ਅਦਾਰਾ ‘ਅਜੀਤ’ ਨਾਲ ਖੜੀਆਂ ਹਨ- ਰਾਜੇਵਾਲ
. . .  1 day ago
ਚੰਡੀਗੜ੍ਹ, 8 ਜੂਨ (ਦਵਿੰਦਰ ਸਿੰਘ)- ਪੰਜਾਬ ਦੀਆਂ ਪੰਜ ਕਿਸਾਨ ਜਥੇਬੰਦੀਆ ਦੀ ਅਹਿਮ ਮੀਟਿੰਗ ਚੰਡੀਗੜ੍ਹ ਕਿਸਾਨ ਭਵਨ ’ਚ ਹੋਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਯੂਨੀਅਨ ਰਾਜੇਵਾਲ ਦੇ....
ਭਗਵੰਤ ਮਾਨ ਜੇ ਤੁਸੀਂ ਜੀਉਂਦਿਆਂ ਦਾ ਸਤਿਕਾਰ ਨਹੀਂ ਕਰ ਸਕਦੇ, ਤਾਂ ਮਰੇ ਹੋਏ ਲੋਕਾਂ ਦਾ ਸਤਿਕਾਰ ਕਰਨਾ ਸਿੱਖੋ- ਨਵਜੋਤ ਸਿੰਘ ਸਿੱਧੂ
. . .  1 day ago
ਚੰਡੀਗੜ੍ਹ, 8 ਜੂਨ- ਭਗਵੰਤ ਮਾਨ ਵਲੋਂ ਨਵਜੋਤ ਸਿੰਘ ਸਿੱਧੂ ਦੇ ਪਿਤਾ ਨੂੰ ਲੈ ਕੇ ਦਿੱਤੇ ਗਏ ਬਿਆਨ ਤੋਂ ਬਾਅਦ ਉਸ ਦਾ ਜਵਾਬ ਦਿੰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕਿਹਾ ਕਿ ਮੈਂ ਤੁਹਾਨੂੰ ਪੰਜਾਬ ਦੀ ਪੁਨਰ....
ਮੌੜ ਫ਼ਿਲਮ ਲਈ ਵਿੱਕੀ ਕੌਸ਼ਲ ਨੇ ਐਮੀ ਵਿਰਕ ਨੂੰ ਦਿੱਤੀ ਆਪਣੇ ਅੰਦਾਜ਼ ਵਿਚ ਵਧਾਈ
. . .  1 day ago
ਮਹਾਰਾਸ਼ਟਰ, 8 ਜੂਨ- 9 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ ਮੌੜ ਲਈ ਅਦਾਕਾਰ ਵਿੱਕੀ ਕੌਸ਼ਲ ਨੇ ਐਮੀ ਵਿਰਕ ਨੂੰ ਆਪਣੇ ਹੀ ਅੰਦਾਜ਼ ਵਿਚ ਵਧਾਈ ਦਿੰਦੇ ਹੋਏ ਕਿਹਾ ਕਿ ਭਰਾ ਤੈਨੂੰ ਫ਼ਿਲਮ ਦੀ ਬਹੁਤ ਬਹੁਤ....
ਮੱਧ ਪ੍ਰਦੇਸ਼: ਸੜਕ ਹਾਦਸੇ ’ਚ 2 ਬੱਚਿਆਂ ਸਮੇਤ 7 ਲੋਕਾਂ ਦੀ ਮੌਤ
. . .  1 day ago
ਭੋਪਾਲ, 8 ਜੂਨ- ਮੱਧ ਪ੍ਰਦੇਸ਼ ਦੇ ਸਿੱਧੀ ’ਚ ਵਾਪਰੇ ਭਿਆਨਕ ਸੜਕ ਹਾਦਸੇ ’ਚ 2 ਬੱਚਿਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਉੱਥੋਂ ਦੇ....
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 23 ਵੈਸਾਖ ਸੰਮਤ 553

ਬਠਿੰਡਾ

ਨਗਰ ਕੌਂਸਲ ਸੰਗਤ ਪ੍ਰਧਾਨ ਦੀ ਚੋਣ ਦੋ ਵਾਰ ਮੁਲਤਵੀ ਕਰਨ 'ਤੇ ਬੀਬਾ ਬਾਦਲ ਵਲੋਂ ਪੰਜਾਬ ਸਰਕਾਰ ਦੀ ਨਿਖੇਧੀ

ਸੰਗਤ ਮੰਡੀ, 4 ਮਈ (ਅੰਮਿ੍ਤਪਾਲ ਸ਼ਰਮਾ)-ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਨਗਰ ਕੌਂਸਲ ਸੰਗਤ ਦੇ ਪ੍ਰਧਾਨ ਦੀ ਚੋਣ ਦੋ ਵਾਰ ਮੁਲਤਵੀ ਕੀਤੇ ਜਾਣ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਦੀ ਜੰਮ ਕੇ ਨਿਖੇਧੀ ਕੀਤੀ ਹੈ | ਉਨ੍ਹਾਂ ਮੰਗ ਕੀਤੀ ਕਿ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਪਿੰਡਾਂ ਦੇ ਲੋਕ ਹੋਣ ਲੱਗੇ ਜਾਗਰੂਕ

ਭਾਗੀਵਾਂਦਰ, 4 ਮਈ (ਮਹਿੰਦਰ ਸਿੰਘ ਰੂਪ)-ਜਿੱਥੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਵੱਡੇ ਪੱਧਰ 'ਤੇ ਉਪਰਾਲੇ ਲਗਾਤਾਰ ਜਾਰੀ ਹਨ, ਉੱਥੇ ਹੁਣ ਪਿੰਡਾਂ ਦੇ ਆਮ ਲੋਕ ਖਾਸ ਕਰਕੇ ਕਿਸਾਨ ਵੀ ਇਸ ਮਹਾਂਮਾਰੀ ਤੋਂ ਬਚਾਅ ਲਈ ਸਿਹਤ ...

ਪੂਰੀ ਖ਼ਬਰ »

ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਅੰਤਰਰਾਜੀ ਬੈਰੀਅਰ 'ਤੇ ਚੌਕਸੀ ਵਧਾਈ

ਸੰਗਤ ਮੰਡੀ, 4 ਮਈ (ਅੰਮਿ੍ਤਪਾਲ ਸ਼ਰਮਾ)-ਪੰਜਾਬ ਸਰਕਾਰ ਵਲੋਂ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਅੰਤਰਰਾਜੀ ਬੈਰੀਅਰ ਡੂੰਮਵਾਲੀ 'ਤੇ ਚੌਕਸੀ ਵਧਾਈ ਗਈ ਹੈ ਅਤੇ ਸਿਹਤ ਵਿਭਾਗ ਵਲੋਂ ਬਾਹਰੀ ਰਾਜਾਂ ਤੋਂ ਆਉਣ ਵਾਲੇ ਵਿਅਕਤੀਆਂ ਦੇ ਸੈਂਪਲ ਲਏ ਜਾ ਰਹੇ ਹਨ | ...

ਪੂਰੀ ਖ਼ਬਰ »

ਤਾਲਾਬੰਦੀ ਦੌਰਾਨ ਕੋਰਟ ਰੋਡ ਦੀਆਂ ਖੁੱਲ੍ਹੀਆਂ ਦੁਕਾਨਾਂ ਪੁਲਿਸ ਨੇ ਕਰਵਾਈਆਂ ਬੰਦ

ਬਠਿੰਡਾ, 4 ਮਈ (ਅਵਤਾਰ ਸਿੰਘ)-ਸਥਾਨਕ ਕੋਰਟ ਰੋਡ 'ਤੇ ਉਸ ਸਮੇਂ ਹੰਗਾਮਾ ਕੀਤਾ, ਜਦੋਂ ਰੈਡੀਮੇਡ ਕੱਪੜੇ ਅਤੇ ਹੋਰ ਖੁੱਲ੍ਹੀਆਂ ਦੁਕਾਨਾਂ ਬੰਦ ਕਰਵਾਉਣ ਲਈ ਪੁਲਿਸ ਪ੍ਰਸ਼ਾਸਨ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਦੁਕਾਨਦਾਰਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ...

ਪੂਰੀ ਖ਼ਬਰ »

ਟਿੱਪਰ ਪਲਟਣ ਨਾਲ ਰਜਬਾਹੇ 'ਚ ਪਿਆ ਪਾੜ

ਤਲਵੰਡੀ ਸਾਬੋ, 4 ਮਈ (ਰਣਜੀਤ ਸਿੰਘ ਰਾਜੂ)-ਤਲਵੰਡੀ ਸਾਬੋ ਬਠਿੰਡਾ ਰੋਡ 'ਤੇ ਦਮਦਮੀ ਟਕਸਾਲ ਦੇ ਗੁਰਦੁਆਰਾ ਸਾਹਿਬ ਕੋਲ ਦੀ ਲੰਘਦੇ ਰਜਬਾਹੇ 'ਚ ਬੀਤੀ ਰਾਤ ਨੂੰ ਰੇਤੇ ਦੇ ਭਰੇ ਟਿੱਪਰ ਦੇ ਪਲਟ ਜਾਣ ਨਾਲ ਪਾਣੀ ਦਾ ਬਹਾਅ ਰੁਕਣ ਕਾਰਨ ਰਜਬਾਹੇ 'ਚ ਪਏ ਪਾੜ ਕਾਰਨ ਜਿੱਥੇ ...

ਪੂਰੀ ਖ਼ਬਰ »

ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਤੇ ਭਾਕਿਯੂ ਮਾਨਸਾ ਨੇ ਥਾਣਾ ਨੇਹੀਂਆਂ ਵਾਲਾ ਵਿਖੇ ਲਗਾਇਆ ਧਰਨਾ

ਗੋਨਿਆਣਾ, 4 ਮਈ (ਲਛਮਣ ਦਾਸ ਗਰਗ)-ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਮਾਨਸਾ ਨੇ ਸਾਂਝੇ ਤੌਰ 'ਤੇ ਥਾਣਾ ਨੇਹੀਂਆਂ ਵਾਲਾ ਵਿਖੇ ਧਰਨਾ ਲਗਾਇਆ ਗਿਆ | ਧਰਨੇ ਨੂੰ ਮਜ਼ਦੂਰ ਸੁਖਪਾਲ ਸਿੰਘ ਖਿਆਲੀ ਵਾਲਾ ਗੁਰਦੀਪ ਸਿੰਘ ਭੋਖੜਾ, ਜਗਸੀਰ ...

ਪੂਰੀ ਖ਼ਬਰ »

24 ਘੰਟਿਆਂ ਦੌਰਾਨ ਕੋਰੋਨਾ ਪਾਜ਼ੀਟਿਵ ਨਵੇਂ ਮਾਮਲੇ 806 ਆਏ- ਡਿਪਟੀ ਕਮਿਸ਼ਨਰ

ਬਠਿੰਡਾ, 4 ਮਈ (ਅਵਤਾਰ ਸਿੰਘ)-ਕੋਵਿਡ-19 ਤਹਿਤ ਕੁੱਲ 233969 ਸੈਂਪਲਾਂ 'ਚੋਂ 23323 ਪਾਜ਼ੀਟਿਵ ਮਾਮਲਿਆਂ 'ਚੋਂ 17528 ਕੋਰੋਨਾ ਪੀੜਤ ਸਿਹਤਯਾਬ ਹੋ ਕੇ ਆਪੋ-ਆਪਣੇ ਘਰ ਵਾਪਸ ਪਰਤੇ ਹਨ | ਹੁਣ ਜ਼ਿਲੇ੍ਹ 'ਚ ਕੁੱਲ 5376 ਕੇਸ ਐਕਟਿਵ ਹਨ ਤੇ ਹੁਣ ਤੱਕ 419 ਕੋਰੋਨਾ ਪ੍ਰਭਾਵਿਤ ਵਿਅਕਤੀਆਂ ਦੀ ...

ਪੂਰੀ ਖ਼ਬਰ »

ਪਿੱਕਅੱਪ ਗੱਡੀ 'ਤੇ ਸਵਾਰ ਪਿਓ-ਪੱੁਤਰ ਭੱੁਕੀ ਸਮੇਤ ਕਾਬੂ

ਸੰਗਤ ਮੰਡੀ, 4 ਮਈ (ਅੰਮਿ੍ਤਪਾਲ ਸ਼ਰਮਾ)-ਥਾਣਾ ਸੰਗਤ ਦੀ ਪੁਲਿਸ ਨੇ ਬਠਿੰਡਾ ਡੱਬਵਾਲੀ ਰੋਡ 'ਤੇ ਪੈਂਦੇ ਪਿੰਡ ਡੂ੍ਰੰਮਵਾਲੀ ਨੇੜੇ ਪਿੱਕਅੱਪ ਗੱਡੀ 'ਤੇ ਸਵਾਰ ਪਿਓ-ਪੱੁਤਰ ਨੂੰ 15 ਕਿੱਲੋ ਭੁੱਕੀ (ਚੂਰਾ ਪੋਸਤ) ਸਮੇਤ ਕਾਬੂ ਕੀਤਾ ਹੈ | ਥਾਣਾ ਸੰਗਤ ਦੀ ਪੁਲਿਸ ਚੌਕੀ ...

ਪੂਰੀ ਖ਼ਬਰ »

ਕੋਰੋਨਾ ਦੇ ਚਲਦਿਆਂ ਸਬ ਤਹਿਸੀਲ ਗੋਨਿਆਣਾ 9 ਤੱਕ ਬੰਦ ਰੱਖਣ ਦਾ ਫੈਸਲਾ

ਗੋਨਿਆਣਾ, 4 ਮਈ (ਬਰਾੜ ਆਰ. ਸਿੰਘ)-ਸਬ ਤਹਿਸੀਲ ਗੋਨਿਆਣਾ ਵਿਖੇ ਕੰਮ ਕਰਨ ਵਾਲੇ ਸਮੂਹ ਵਕੀਲ, ਅਰਜ਼ੀ ਨਵੀਸ, ਵਸੀਕਾ ਨਵੀਸ, ਅਸ਼ਟਾਮ ਫਰੋਸ਼, ਫੋਟੋ ਸਟੇਟ, ਟਾਇਪਿਸਟ, ਕਲਰਕਾਂ ਤੇ ਅਲੱਗ ਅਲੱਗ ਸੀਟਾਂ 'ਤੇ ਕੰਮ ਕਰਨ ਵਾਲਿਆਂ ਨੇ ਕੋਰੋਨਾ ਦੇ ਮੱਦੇ ਨਜ਼ਰ ਇਕ ਵਿਸ਼ੇਸ਼ ਮਤਾ ...

ਪੂਰੀ ਖ਼ਬਰ »

ਸਹਿਕਾਰੀ ਖੇਤੀਬਾੜੀ ਸਭਾ ਸੇਲਬਰਾਹ ਦੇ ਖਾਤਾਧਾਰਕ ਮੈਂਬਰਾਂ ਨੂੰ ਵਸੂਲੀ ਤੇ ਖਾਦ ਸਬੰਧੀ ਮੁਸ਼ਕਿਲਾਂ ਦੇ ਹੱਲ ਲਈ ਧਰਨਾ

ਭਾਈਰੂਪਾ, 4 ਮਈ (ਵਰਿੰਦਰ ਲੱਕੀ)-ਸਹਿਕਾਰੀ ਖੇਤੀਬਾੜੀ ਸਭਾ ਸੇਲਬਰਾਹ ਦੇ ਖਾਤਾਧਾਰਕ ਮੈਂਬਰਾਂ ਨੂੰ ਵਸੂਲੀ ਤੇ ਖਾਦ ਸਬੰਧੀ ਮੁਸ਼ਕਿਲਾਂ ਦੇ ਹੱਲ ਲਈ ਸਭਾ ਦੇ ਸਾਬਕਾ ਪ੍ਰਧਾਨ ਬਰਜਿੰਦਰ ਸਿੰਘ ਰਿੰਪੀ ਸੰਘਾ, ਸਾਬਕਾ ਸਰਪੰਚ ਜਤਿੰਦਰ ਸਿੰਘ ਵਿੱਕੀ, ਕਲੱਬ ਪ੍ਰਧਾਨ ...

ਪੂਰੀ ਖ਼ਬਰ »

ਬਜ਼ੁਰਗ ਔਰਤ ਦੇ ਕਾਤਲਾਂ ਦੀ ਗਿ੍ਫਤਾਰੀ ਲਈ ਥਾਣੇ ਅੱਗੇ ਧਰਨਾ

ਨਥਾਣਾ, 4 ਮਈ (ਗੁਰਦਰਸ਼ਨ ਲੁੱਧੜ)-ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਅਗਵਾਈ ਹੇਠ ਥਾਣਾ ਨਥਾਣਾ ਅੱਗੇ ਪਿੰਡ ਕਲਿਆਣ ਸੁੱਖਾ ਦੀ ਬਜ਼ੁਰਗ ਔਰਤ ਭਜਨ ਕੌਰ ਦੇ ਕਾਤਲਾਂ ਨੂੰ ਗਿ੍ਫ਼ਤਾਰ ਕਰਵਾਉਣ ਲਈ ਲੋਕਾਂ ਵਲੋਂ ਧਰਨਾ ਦਿੱਤਾ ਗਿਆ | ਇਸ ਮੌਕੇ ਯੂਨੀਅਨ ਦੇ ਸੀਨੀਅਰ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਕਾਰਨ ਬੰਦ ਕੀਤੀਆਂ ਦੁਕਾਨਾਂ ਦਾ ਕੀਤਾ ਵਿਰੋਧ

ਝੁਨੀਰ, 4 ਮਈ (ਰਮਨਦੀਪ ਸਿੰਘ ਸੰਧੂ)-ਪਿੰਡ ਫੱਤਾ ਮਾਲੋਕਾ ਵਿਖੇ ਕੋਰੋਨਾ ਮਹਾਂਮਾਰੀ ਕਾਰਨ ਬੰਦ ਕੀਤੀਆਂ ਦੁਕਾਨਾਂ ਅਤੇ ਰੇਹੜੀਆਂ ਦਾ ਸਮੂਹ ਦੁਕਾਨਦਾਰਾਂ ਵਲੋਂ ਵਿਰੋਧ ਕੀਤਾ ਅਤੇ ਇਕੱਠ ਰੱਖਿਆ ਗਿਆ, ਜਿਸ 'ਚ ਪ੍ਰਸ਼ਾਸਨ ਦੇ ਫ਼ੈਸਲੇ ਵਿਰੁੱਧ ਦੁਕਾਨਾਂ ਖੋਲ੍ਹਣ ਦਾ ...

ਪੂਰੀ ਖ਼ਬਰ »

ਡੰਗ ਟਪਾਊ ਨੀਤੀ 'ਤੇ ਚੱਲ ਰਹੀ ਹੈ ਕਾਂਗਰਸ ਸਰਕਾਰ-ਮਲੂਕਾ

ਭਾਈਰੂਪਾ, 4 ਮਈ (ਵਰਿੰਦਰ ਲੱਕੀ)-ਸ਼੍ਰੋਮਣੀ ਅਕਾਲੀ ਦਲ ਵਲੋਂ ਸੂਬਾ ਸਰਕਾਰ ਨੂੰ ਹਰ ਫਰੰਟ 'ਤੇ ਫੇਲ ਕਰਾਰ ਦਿੰਦੇ ਹੋਏ ਡੰਗ ਟਪਾਊ ਨੀਤੀ 'ਤੇ ਚੱਲਣ ਦੇ ਦੋਸ਼ ਲਗਾਏ ਹਨ | ਪਾਰਟੀ ਦੇ ਮੁਲਾਜ਼ਮ ਵਿੰਗ ਕੁਆਡੀਨੇਟਰ ਤੇ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ...

ਪੂਰੀ ਖ਼ਬਰ »

ਪੱਤਰਕਾਰਾਂ ਨੂੰ ਕੋਵਿਡ ਫਰੰਟ ਲਾਈਨ ਵਾਰੀਅਰਜ਼ ਦੀ ਸੂਚੀ 'ਚ ਸ਼ਾਮਿਲ ਕਰਨ 'ਤੇ ਸਰਕਾਰ ਦਾ ਧੰਨਵਾਦ

ਸੀਂਗੋ ਮੰਡੀ, 4 ਮਈ (ਪਿ੍ੰਸ ਗਰਗ)-ਪਿਛਲੇ ਦਿਨੀਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਵਿਡ ਸਬੰਧੀ ਮੀਟਿੰਗ ਉਪਰੰਤ ਸਾਰੇ ਮਾਨਤਾ ਪ੍ਰਾਪਤ ਤੇ ਪੀਲੇ ਕਾਰਡ ਧਾਰਕ ਪੱਤਰਕਾਰਾਂ ਨੂੰ ਕੋਵਿਡ ਫਰੰਟ ਲਾਈਨ ਵਾਰੀਅਰਜ਼ ਦੀ ਸੂਚੀ 'ਚ ਸ਼ਾਮਿਲ ਕਰਨ 'ਤੇ ਗੁਰੂ ...

ਪੂਰੀ ਖ਼ਬਰ »

ਕੈਪਟਨ ਸਰਕਾਰ ਵਲੋਂ ਮੁਕੰਮਲ ਤਾਲਾਬੰਦੀ ਲਾਉਣ ਦੀ ਚਿਤਾਵਨੀ ਦੀ ਨਿਖੇਧੀ

ਬਠਿੰਡਾ, 4 ਮਈ (ਅਵਤਾਰ ਸਿੰਘ)-ਕੇਂਦਰੀ ਤੇ ਸੂਬਾ ਸਰਕਾਰਾਂ ਵਲੋਂ ਕੋਰੋਨਾ ਪੀੜਤਾਂ ਦੇ ਇਲਾਜ ਪ੍ਰਤੀ ਅਪਣਾਏ ਅਣਮਨੁੱਖੀ ਵਤੀਰੇ ਦੀ ਅਲੋਚਨਾ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਜਗਮੇਲ ਸਿੰਘ ਅਤੇ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਨੇ ਕਿਹਾ ਕਿ ...

ਪੂਰੀ ਖ਼ਬਰ »

ਸਰਕਾਰ ਰੋਟੀ ਖੋਹ ਰਹੀ ਹੈ ਸਹਾਰਾ ਕਲੱਬ ਲੰਗਰ ਵੰਡ ਰਿਹੈ ਹੈ

ਰਾਮਾਂ ਮੰਡੀ, 4 ਮਈ (ਤਰਸੇਮ ਸਿੰਗਲਾ)-ਜਿੱਥੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਓ ਦਾ ਵਾਸਤਾ ਦੇ ਕੇ ਸੂਬਾ ਸਰਕਾਰ ਗ਼ੈਰ-ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਬੰਦ ਕਰਵਾਉਣ ਦੇ ਹੁਕਮ ਲਾਗੂ ਕਰਕੇ ਉਨ੍ਹਾਂ ਤੋਂ ਰੋਟੀ ਦਾ ਹੱਕ ਖੋਹ ਰਹੀ ਹੈ, ਉੱਥੇ ਐੱਨ. ਜੀ. ਓ. ਰਾਮਾਂ ...

ਪੂਰੀ ਖ਼ਬਰ »

ਕਿਸਾਨ ਦੇ ਕਾਤਲਾਂ ਦੀ ਗਿ੍ਫ਼ਤਾਰੀ ਸਬੰਧੀ ਕਿਸਾਨ ਯੂਨੀਅਨ ਵਲੋਂ ਦੂਜੇ ਦਿਨ ਵੀ ਧਰਨਾ ਜਾਰੀ

ਬਠਿੰਡਾ, 4 ਮਈ (ਅਵਤਾਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਮਾਨਸਾ, ਇਕਾਈ ਜ਼ਿਲ੍ਹਾ ਬਠਿੰਡਾ ਵਲੋਂ ਕਿਸਾਨ ਦੇ ਕਾਤਲਾਂ ਦੀ ਸ਼ਨਾਖਤ ਕਰਵਾਉਣ ਤੇ ਗਿ੍ਫ਼ਤਾਰ ਕਰਵਾਉਣ ਦੀ ਮੰਗ ਨੂੰ ਲੈ ਕੇ ਕ੍ਰਾਈਮ ਬ੍ਰਾਂਚ ਬਠਿੰਡਾ ਦੇ ਦਫ਼ਤਰ ਅੱਗੇ ਲਾਇਆ ਹੋਇਆ ਧਰਨਾ ਦੂਜੇ ਦਿਨ 'ਚ ...

ਪੂਰੀ ਖ਼ਬਰ »

ਕੋਰੋਨਾ ਦੇ ਮੱਦੇਨਜ਼ਰ ਇੰਟਰ ਸਟੇਟ ਨਾਕਿਆਂ 'ਤੇ ਹੋਵੇਗੀ ਸਖਤੀ-ਡੀ. ਸੀ.

ਬਠਿੰਡਾ, 4 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਕੋਰੋਨਾ ਮਹਾਂਮਾਰੀ ਦੇ ਦਿਨ-ਬ-ਦਿਨ ਵੱਧ ਰਹੇ ਪ੍ਰਕੋਪ ਨੂੰ ਠੱਲਣ ਲਈ ਜ਼ਿਲ੍ਹੇ ਅੰਦਰ ਅੰਤਰਰਾਜੀ ਨਾਕੇ ਲਗਾ ਕੇ ਸਖਤੀ ਕੀਤੀ ਜਾਵੇਗੀ | ਜ਼ਿਲ੍ਹੇ ਚ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਸਿਰਫ਼ ਉਸ ਵਿਅਕਤੀ ਨੂੰ ਹੀ ...

ਪੂਰੀ ਖ਼ਬਰ »

ਗੁਰੂਆਂ ਪੀਰਾਂ ਦੀ ਚਰਨਛੋਹ ਪ੍ਰਾਪਤ ਹੈ ਪਿੰਡ ਨਾਥਪੁਰਾ ਨੂੰ

ਗੁਰਦਰਸ਼ਨ ਸਿੰਘ ਲੁੱਧੜ 99880-28982 ਨਥਾਣਾ-ਬਠਿੰਡਾ-ਭਗਤਾ ਸਟੇਟ ਹਾਈਵੇ 'ਤੇ ਇਕ ਕਿੱਲੋਮੀਟਰ ਛਿਪਦੇ ਵੱਲ ਨਥਾਣਾ ਨਜ਼ਦੀਕ ਘੁੱਗ ਵਸਦਾ ਪਿੰਡ ਨਾਥਪੁਰਾ ਹੈ | ਇਹ ਪਿੰਡ 18ਵੀਂ ਸਦੀ ਦੇ ਸ਼ੁਰੂ 'ਚ ਪੁਰਾਤਨ ਦਿੱਲੀ ਲਾਹੌਰ ਮਾਰਗ ਦੇ ਉੱਪਰ ਆਬਾਦ ਹੋਣਾ ਸ਼ੁਰੂ ਹੋਇਆ | ਇਸ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਭਾਈਰੂਪਾ, 4 ਮਈ (ਵਰਿੰਦਰ ਲੱਕੀ)-ਪਿੰਡ ਜਲਾਲ ਦੇ ਗੁਰਦੁਆਰਾ ਤੀਰਥ ਸਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਪ੍ਰਕਾਸ਼ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਸਿੱਖ ਪ੍ਰਚਾਰਕ ਭਾਈ ਨਿਰਭੈ ਸਿੰਘ ਅਤੇ ਹਰਜੀਤ ਸਿੰਘ ਤਖਤ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੀ ਰੋਕਥਾਮ ਲਈ ਨਗਰ ਕੌਂਸਲ ਰਾਮਾਂ ਨੇ ਕੀਤਾ ਛਿੜਕਾਅ

ਰਾਮਾਂ ਮੰਡੀ, 4 ਮਈ (ਅਮਰਜੀਤ ਸਿੰਘ ਲਹਿਰੀ)-ਸਥਾਨਕ ਨਗਰ ਕੌਂਸਲ ਵਲੋਂ ਮੰਡੀ ਦੇ ਵੱਖ-ਵੱਖ ਵਾਰਡਾਂ, ਬਾਜ਼ਾਰਾਂ 'ਚ ਕੋਰੋਨਾ ਵਾਇਰਸ ਦੇ ਫੈਲਣ ਤੋਂ ਬਚਾਅ ਦੇ ਲਈ ਡਿਸਇੰਨਫੈਕਟੈਂਟ ਦਾ ਛਿੜਕਾਅ ਕੀਤਾ ਗਿਆ ਅਤੇ ਲੋਕਾਂ ਨੂੰ ਕੋਰੋਨਾ ਦੇ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ ...

ਪੂਰੀ ਖ਼ਬਰ »

ਤਾਲਾਬੰਦੀ ਦੌਰਾਨ ਡੀ. ਐਸ. ਪੀ. ਦੀ ਅਗਵਾਈ 'ਚ ਚੈਕਿੰਗ

ਬਠਿੰਡਾ, 4 ਮਈ (ਅਵਤਾਰ ਸਿੰਘ)-ਕੋਰੋਨਾ ਮਹਾਂਮਾਰੀ ਦੇ ਦਿਨੋਂ-ਦਿਨ ਵੱਧ ਰਹੇ ਪ੍ਰਕੋਪ ਨੂੰ ਠੱਲ੍ਹਣ ਲਈ ਪੁਲਿਸ ਪ੍ਰਸ਼ਾਸਨ ਵਲੋਂ ਤਾਲਾਬੰਦੀ ਦੌਰਾਨ ਸ਼ਹਿਰ ਅੰਦਰ ਬੱਸ ਸਟੈਂਡ, ਸੂਬੇਦਾਰ ਨੰਦ ਸਿੰਘ ਫੌਜੀ ਚੌਕ, ਫ਼ਾਇਰ ਬਿ੍ਗੇਡ ਚੌਕ, ਰੇਲਵੇ ਸਟੇਸ਼ਨ, ਭਾਈ ਘਨ੍ਹੱਈਆ ...

ਪੂਰੀ ਖ਼ਬਰ »

ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਰੱਖਿਆ 66 ਕੇਵੀ ਸਬ ਸਟੇਸ਼ਨ ਦਾ ਨੀਂਹ ਪੱਥਰ

ਬਠਿੰਡਾ, 4 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੀਐੱਮਡੀ-ਕਮ-ਚੇਅਰਮੈਨ ਏ ਵੇਣੂ ਪ੍ਰਸਾਦ, ਆਈਏਐੱਸ ਦੀ ਯੋਗ ਅਗਵਾਈ ਹੇਠ ਪੀਐੱਸਪੀਸੀਐੱਲ ਵਲੋਂ ਖਪਤਕਾਰਾਂ ਨੂੰ ਵਧੀਆ, ਭਰੋਸੇਮੰਦ ਤੇ ਬਿਨ੍ਹਾਂ ਰੁਕਾਵਟ ਬਿਜਲੀ ਦੀ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਇੰਟਰ ਸਟੇਟ ਨਾਕਿਆਂ ਦਾ ਦੌਰਾ ਕਰਕੇ ਜਾਇਜ਼ਾ

ਬਠਿੰਡਾ, 4 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ ਨੇ ਕਰੋਨਾ ਮਹਾਂਮਾਰੀ ਦੇ ਪ੍ਰਕੋਪ ਨੂੰ ਫੈਲਣ ਤੋਂ ਰੋਕਣ ਦੇ ਮੱਦੇਨਜ਼ਰ ਜ਼ਿਲ੍ਹੇ ਅੰਦਰ ਬਾਹਰੀ ਲੋਕਾਂ ਦੇ ਪ੍ਰਵੇਸ਼ 'ਤੇ ਨਜ਼ਰਸਾਨੀ ਰੱਖਣ ਹਿੱਤ ਲਗਾਏ ਗਏ ਇੰਟਰ ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼- ਅਮਰਜੀਤ ਕੌਰ

ਸੀਂਗੋ ਮੰਡੀ-ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਦੀ ਪਿ੍ੰਸੀਪਲ ਅਮਰਜੀਤ ਕੌਰ ਦਾ ਜਨਮ 5 ਮਾਰਚ 1963 ਨੂੰ ਲੁਧਿਆਣਾ ਦੇ ਸ: ਸ਼ੇਰ ਸਿੰਘ ਰੇਲਵੇ ਮੁਲਾਜ਼ਮ ਦੇ ਗ੍ਰਹਿ ਵਿਖੇ ਹੋਇਆ | ਮੁੱਢਲੀ ਵਿੱਦਿਆ ਤੋਂ ਲੈ ਕੇ ਐਮ. ਏ. ਬੀ. ਐਡ ਤੱਕ ਦੀ ਪੜ੍ਹਾਈ ਆਪ ਨੇ ਆਪਣੇ ਸ਼ਹਿਰ ...

ਪੂਰੀ ਖ਼ਬਰ »

ਮੁੱਖ ਮੰਤਰੀ ਦੇ ਜੱਦੀ ਪਿੰਡ ਮਹਿਰਾਜ ਦੇ ਹਸਪਤਾਲ 'ਚੋਂ ਕੋਰੋਨਾ ਵੈਕਸੀਨ ਖਤਮ

ਮਹਿਰਾਜ, 4 ਮਈ (ਸੁਖਪਾਲ ਮਹਿਰਾਜ)-ਕੋਰੋਨਾ ਲਹਿਰ ਦੇ ਚੱਲਦਿਆਂ ਹਸਪਤਾਲ 'ਚੋਂ ਕੋਰੋਨਾ ਵੈਕਸੀਨ ਖ਼ਤਮ ਹੋ ਗਈ ਹੈ | ਪਿੰਡ ਮਹਿਰਾਜ ਵਿਖੇ ਅੱਜ ਕਈ ਵਿਅਕਤੀ ਕੋਰੋਨਾ ਵੈਕਸੀਨ ਲਵਾਉਣ ਆਏ ਸਨ ਪਰ ਵੈਕਸੀਨ ਨਾ ਹੋਣ ਕਰਕੇ ਉਨ੍ਹਾਂ ਨੂੰ ਨਾਰਾਜ਼ ਹੋ ਕੇ ਵਾਪਿਸ ਮੁੜਨਾ ਪਿਆ | ...

ਪੂਰੀ ਖ਼ਬਰ »

ਹਲਕਾ ਪ੍ਰਧਾਨ ਨੇ ਇੰਟਰਲਾਕ ਟਾਇਲਾਂ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ

ਰਾਮਾਂ ਮੰਡੀ, 4 ਮਈ (ਅਮਰਜੀਤ ਸਿੰਘ ਲਹਿਰੀ)-ਸਥਾਨਕ ਸ਼ਹਿਰ ਦੇ ਵਾਰਡ ਨੰਬਰ-15 ਵਿਖੇ ਨਗਰ ਕੌਂਸਲ ਰਾਮਾਂ ਵਲੋਂ ਜ਼ਿਲ੍ਹਾ ਦਿਹਾਤੀ ਪ੍ਰਧਾਨ ਤੇ ਹਲਕਾ ਤਲਵੰਡੀ ਸਾਬੋ ਦੇ ਮੁੱਖ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਦੀ ਅਗਵਾਈ ਹੇਠ ਗਲੀਆਂ 'ਚ ਇੰਟਰਲਾਕ ਟਾਇਲਾਂ ਲਗਾਉਣ ਦਾ ...

ਪੂਰੀ ਖ਼ਬਰ »

ਕੈਂਸਰ ਹਸਪਤਾਲ 'ਚ ਕੈਂਸਰ ਇਲਾਜ ਮੁੜ ਸ਼ੁਰੂ ਕਰਨ ਦੀ ਮੰਗ

ਬਠਿੰਡਾ, 4 ਮਈ (ਅਵਤਾਰ ਸਿੰਘ)-ਕੈਂਸਰ ਮਰੀਜ਼ ਬਚਾਓ ਐਕਸ਼ਨ ਕਮੇਟੀ ਬਠਿੰਡਾ ਦੇ ਆਗੂਆਂ ਵਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੰਦੇ ਹੋਏ ਕਿਹਾ ਕਿ ਕੈਂਸਰ ਹਸਪਤਾਲ ਵਿਚ ਕੈਂਸਰ ਮਰੀਜ਼ਾਂ ਦਾ ਇਲਾਜ ਚਾਲੂ ਰੱਖਿਆ ਜਾਵੇ | ਉਨ੍ਹਾਂ ਕਿਹਾ ਕਿ ਇਸ ਕੈਂਸਰ ਹਸਪਤਾਲ ਵਿਚ ...

ਪੂਰੀ ਖ਼ਬਰ »

ਦੋ ਨਸ਼ਾ ਤਸਕਰ ਕਾਰ ਸਮੇਤ ਕਾਬੂ, ਇਕ ਫ਼ਰਾਰ

ਗੋਨਿਆਣਾ, 4 ਮਈ (ਲਛਮਣ ਦਾਸ ਗਰਗ, ਬਰਾੜ ਆਰ. ਸਿੰਘ)-ਥਾਣਾ ਨੇਹੀਂਆਂ ਵਾਲਾ ਦੀ ਪੁਲਿਸ ਨੇ ਇਕ ਕਾਰ ਵਿਚੋਂ ਦੋ ਨਸ਼ਾ ਤਸਕਰਾਂ ਨੂੰ ਨਸ਼ੇ ਸਮੇਤ ਕਾਬੂ ਕੀਤਾ ਹੈ, ਜਿਨ੍ਹਾਂ 'ਚ ਇਕ ਔਰਤ ਵੀ ਸ਼ਾਮਿਲ ਹੈ ਜਦਕਿ ਇਕ ਵਿਅਕਤੀ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ | ਥਾਣਾ ...

ਪੂਰੀ ਖ਼ਬਰ »

ਸਰਕਾਰੀ ਅਦਾਰਿਆਂ 'ਚ ਉਡਾਈਆਂ ਜਾ ਰਹੀਆਂ ਨੇ ਕੋਰੋਨਾ ਨਿਯਮਾਂ ਦੀਆਂ ਧੱਜੀਆਂ-ਵਿਜੇ ਲੈਹਰੀ

ਰਾਮਾਂ ਮੰਡੀ, 4 ਮਈ (ਤਰਸੇਮ ਸਿੰਗਲਾ)-ਕੋਵਿਡ-19 ਦੇ ਮਰੀਜ਼ਾਂ ਦੀ ਤੇਜ਼ੀ ਨਾਲ ਵੱਧ ਰਹੀ ਸੰਖਿਆ ਦੇ ਮੱਦੇਨਜ਼ਰ ਸਰਕਾਰ ਵਲੋਂ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਵਾਉਣ ਲਈ ਅੱਧਾ ਬਜ਼ਾਰ ਤਾਲਾਬੰਦੀ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ ਪਰ ਇਹ ਨਹੀਂ ਦੱਸਿਆ ਜਾ ...

ਪੂਰੀ ਖ਼ਬਰ »

'ਮਜ਼ਦੂਰ ਦਿਵਸ' ਮੌਕੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਵੈਬੀਨਾਰ

ਤਲਵੰਡੀ ਸਾਬੋ, 4 ਮਈ (ਰਣਜੀਤ ਸਿੰਘ ਰਾਜੂ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਦੇ ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੇ ਪੰਜਾਬੀ ਵਿਭਾਗ, ਐੱਨ. ਐੱਸ. ਐੱਸ. ਅਤੇ ਰੈੱਡ ਰਿਬਨ ਕਲੱਬ ਵਲੋਂ 'ਮਜ਼ਦੂਰ ਦਿਵਸ' ਨੂੰ ਮੁੱਖ ਰੱਖਦਿਆਂ ਆਨ ਲਾਈਨ ਵੈਬੀਨਾਰ ਕਰਵਾਇਆ ਗਿਆ, ਜਿਸ 'ਚ ਪ੍ਰੋ. ਨਰਿੰਦਰਜੀਤ ਸਿੰਘ ਬਰਾੜ ਮੁੱਖ ਬੁਲਾਰੇ ਵਜੋਂ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਪ੍ਰੋ. ਨਰਿੰਦਰਜੀਤ ਸਿੰਘ ਬਰਾੜ, ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ ਵਿਚ ਬਤੌਰ ਅਸਿਸਟੈਂਟ ਪ੍ਰੋਫੈਸਰ ਕੰਮ ਕਰ ਰਹੇ ਹਨ | ਡੀਨ ਯੂਥ ਵੈੱਲਫੇਅਰ ਡਾ. ਮਨੋਰਮਾ ਸਮਾਘ ਵਲੋਂ ਪ੍ਰੋ. ਨਰਿੰਦਰਜੀਤ ਸਿੰਘ ਬਰਾੜ ਦਾ ਜੀਵਨ ਬਿਓਰਾ ਪੇਸ਼ ਕਰਦਿਆਂ ਬਹੁਤ ਹੀ ਖੂਬਸੂਰਤ ਸ਼ਬਦਾਂ ਨਾਲ ਮੁੱਖ ਬੁਲਾਰੇ ਲਈ ਸਵਾਗਤੀ ਸ਼ਬਦ ਕਹੇ ਗਏ | ਪ੍ਰੋ. ਨਰਿੰਦਰਜੀਤ ਸਿੰਘ ਬਰਾੜ ਵਲੋਂ ਵਿਦਿਆਰਥੀਆਂ ਨੂੰ ਕਿਸਾਨ ਅਤੇ ਮਜ਼ਦੂਰ ਦੀ ਅਜੋਕੀ ਸਥਿਤੀ ਬਾਰੇ ਜਿੱਥੇ ਚਾਨਣਾ ਪਾਇਆ ਗਿਆ, ਉੱਥੇ ਸਮਾਜ ਵਿਚਲੀਆਂ ਵਰਣ ਵੰਡ, ਵਰਗ ਵੰਡ ਦੀਆਂ ਸ਼੍ਰੇਣੀਆਂ ਅਧੀਨ ਵੰਡੀ ਮਨੁੱਖ ਜਾਤੀ ਬਾਰੇ ਵਿਸਥਾਰ ਨਾਲ ਗੱਲ ਕੀਤੀ ਕਿ ਕਿਵੇਂ ਸਾਡੀ ਮਨੁੱਖਤਾ ਇਨ੍ਹਾਂ ਨਵੀਂਆਂ ਗੱਲਾਂ ਵਿਚ ਉਲਝਕੇ ਆਪਣੇ ਵੱਡੇ ਹੱਕਾਂ ਪ੍ਰਤੀ ਅਵੇਸਲੀ ਰਹਿੰਦੀ ਹੈ, ਜਿਸ ਦਾ ਲਾਹਾ ਹਮੇਸ਼ਾ ਹਾਕਮ ਜਮਾਤਾਂ ਨੂੰ ਹੁੰਦਾ ਹੈ | ਕਿਸਾਨੀ ਦੀ ਗੱਲ ਕਰਦਿਆਂ ਪ੍ਰੋ. ਨਰਿੰਦਰਜੀਤ ਸਿੰਘ ਬਰਾੜ ਨੇ ਕਿਸਾਨੀ ਨਾਲ ਜੁੜੇ ਤਿੰਨਾਂ ਬਿੱਲਾਂ ਦੇ ਦੁਰਪ੍ਰਭਾਵੀ ਅਤੇ ਦੁਸ਼ਪ੍ਰਭਾਵੀ ਨਤੀਜਿਆਂ ਦੀ ਗੱਲ ਕਰਦਿਆਂ ਕਿਸਾਨੀ ਸੰਘਰਸ਼ ਵਿਚ ਜੁਝਾਰੂਆਂ ਵਲੋਂ ਨਿਭਾਏ ਜਾ ਰਹੇ ਬੜੇ ਸੱਚੇ ਅਤੇ ਸੁੱਚੇ ਰੋਲ ਦੀ ਵੀ ਗੱਲ ਕੀਤੀ | ਵਿਦਿਆਰਥੀਆਂ ਨੇ ਬਹੁਤ ਹੀ ਉੱਚ ਪਾਏ ਦੇ ਸਵਾਲ ਕਰਕੇ ਜਿੱਥੇ ਆਪਣੀ ਸ਼ੰਕਾਂ ਨਵਿਰਤੀ ਕੀਤੀ, ਉੱਥੇ ਨਿਸ਼ਚੇ ਹੀ ਇਹ ਵੈਬੀਨਾਰ ਵਿਦਿਆਰਥੀਆਂ ਲਈ ਉਤਸ਼ਾਹ ਵਧਾਊ ਹੋਵੇਗਾ | ਅੰਤ ਵਿਚ ਕਾਲਜ ਪਿ੍ੰਸੀਪਲ ਡਾ. ਸਤਿੰਦਰ ਕੌਰ ਮਾਨ ਵਲੋਂ ਪ੍ਰੋ. ਨਰਿੰਦਰਜੀਤ ਸਿੰਘ ਬਰਾੜ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ ਅਤੇ ਉਨ੍ਹਾਂ ਦੇ ਮਾਰਕਸਵਾਦੀ ਫਲਸਫੇ ਦੀ ਵੀ ਗੱਲ ਕੀਤੀ | ਪਿ੍ੰਸੀਪਲ ਮੈਡਮ ਨੇ ਅੱਜ ਦੇ ਇਸ ਵੈਬੀਨਾਰ ਲਈ ਸਮੁੱਚੇ ਪੰਜਾਬੀ ਵਿਭਾਗ, ਐੱਨ.ਐੱਸ.ਐੱਸ. ਅਤੇ ਰੈੱਡ ਰਿਬਨ ਕਲੱਬ ਨੂੰ ਵਧਾਈ ਦਿੱਤੀ ਅਤੇ ਭਵਿੱਖ 'ਚ ਵੀ ਅਜਿਹੇ ਅਗਾਂਹਵਧੂ ਪ੍ਰੋਗਰਾਮ ਉਲੀਕਣ ਦੀ ਹੱਲਾਸ਼ੇਰੀ ਦਿੱਤੀ | ਸਮੁੱਚੇ ਵੈਬੀਨਾਰ ਦੌਰਾਨ ਡਾ. ਸਪਨਜੀਤ ਕੌਰ, ਡਾ. ਅਮਨਪਾਲ ਕੌਰ, ਪ੍ਰੋ. ਰਾਜਵਿੰਦਰ ਕੌਰ ਤੇ ਸਮੁੱਚੇ ਪੰਜਾਬੀ ਵਿਭਾਗ ਤੋਂ ਇਲਾਵਾ ਕਾਲਜ ਸਟਾਫ਼ ਵੀ ਹਾਜ਼ਰ ਸੀ |

ਖ਼ਬਰ ਸ਼ੇਅਰ ਕਰੋ

 

ਐੱਮ. ਸੀ. ਨਿਰਮਲਾ ਰਾਣੀ ਨੇ ਪੂਰਾ ਵਾਰਡ ਸੈਨੇਟਾਈਜ਼ ਕਰਵਾਇਆ

ਰਾਮਾਂ ਮੰਡੀ, 4 ਮਈ (ਤਰਸੇਮ ਸਿੰਗਲਾ)-ਹਲਕੇ ਦੇ ਮੁੱਖ ਸੇਵਾਦਰ ਖੁਸ਼ਬਾਜ ਸਿੰਘ ਜਟਾਣਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਥਾਨਕ ਵਾਰਡ ਨੰ: 1 ਦੀ ਨਵੀਂ ਐੱਮ. ਸੀ. ਨਿਰਮਲਾ ਰਾਣੀ ਪਤਨੀ ਰਾਜ ਕੁਮਾਰ ਰਾਜੂ ਵਲੋਂ ਆਪਣੇ ਨਾਅਰੇ 'ਮੇਰਾ ਵਾਰਡ ਮੇਰਾ ਪਰਿਵਾਰ ਤਹਿਤ ਪੂਰੇ ...

ਪੂਰੀ ਖ਼ਬਰ »

ਵਪਾਰ ਮੰਡਲ ਸੰਦੌੜ ਤੇ ਮਾਰਕੀਟ ਸ਼ੇਰਗੜ੍ਹ ਚੀਮਾ ਦੇ ਦੁਕਾਨਦਾਰਾਂ ਨੇ ਕੀਤਾ ਰੋਸ ਪ੍ਰਦਰਸ਼ਨ

ਸੰਦੌੜ, 4 ਮਈ (ਜਸਵੀਰ ਸਿੰਘ ਜੱਸੀ) - ਕੋਰੋਨਾ ਮਹਾਂਮਾਰੀ ਕਾਰਨ ਪੰਜਾਬ ਸਰਕਾਰ ਨੇ ਦੁਕਾਨਦਾਰਾਂ ਨੂੰ ਪੰਦਰਾਂ ਮਈ ਤੱਕ ਦੁਕਾਨਾਂ ਬੰਦ ਕਰਨ ਦੇ ਆਦੇਸ਼ ਦਿੱਤੇ ਹਨ ਜਿਸ ਦੇ ਵਿਰੋਧ ਵਿੱਚ ਵਪਾਰ ਮੰਡਲ ਅਤੇ ਮਾਰਕੀਟ ਸ਼ੇਰਗੜ੍ਹ ਚੀਮਾ ਦੇ ਦੁਕਾਨਦਾਰਾਂ ਨੇ ਰੋਸ ...

ਪੂਰੀ ਖ਼ਬਰ »

ਪੂਰੀ ਤਰ੍ਹਾਂ ਬੇਅਸਰ ਨਜ਼ਰ ਆ ਰਿਹਾ ਹੈ ਭਵਾਨੀਗੜ੍ਹ ਵਿਚ ਲਾਕਡਾਊਨ

ਭਵਾਨੀਗੜ੍ਹ, 4 ਮਈ (ਰਣਧੀਰ ਸਿੰਘ ਫੱਗੂਵਾਲਾ) - ਪੰਜਾਬ ਸਰਕਾਰ ਵਲੋਂ ਕੋਰੋਨਾ ਸੰਕਟ ਨੂੰ ਲੈ ਕੇ ਕੀਤੀਆਂ ਸਖ਼ਤ ਹਦਾਇਤਾਂ ਲੋਕਾਂ ਲਈ ਬੇਅਸਰ ਸਾਬਤ ਹੋ ਰਹੀਆਂ ਹਨ, ਭਾਵੇਂ ਜ਼ਰੂਰੀ ਵਸਤੂਆਂ ਕਹਿ ਕੇ ਸਰਕਾਰ ਵਲੋਂ ਕੁਝ ਦੁਕਾਨਾਂ ਨੂੰ ਖੋਲ੍ਹਣ ਦੀ ਖੁੱਲ ਦਿੱਤੀ ਹੋਈ ...

ਪੂਰੀ ਖ਼ਬਰ »

ਸਿਮਰਤ ਖੰਗੂੜਾਂ ਨੇ ਹਸਪਤਾਲ ਜਾ ਕੇ ਕੋਰੋਨਾ ਪਾਜ਼ੀਟਿਵ ਗਰਭਵਤੀ ਮਹਿਲਾਵਾਂ ਦਾ ਪੁੱਛਿਆ ਹਾਲ-ਚਾਲ

ਧੂਰੀ, 4 ਮਈ (ਸੰਜੇ ਲਹਿਰੀ, ਦੀਪਕ)-ਹਲਕਾ ਵਿਧਾਇਕ ਸ਼੍ਰੀ ਦਲਵੀਰ ਸਿੰਘ ਗੋਲਡੀ ਦੀ ਧਰਮ-ਪਤਨੀ ਸ਼੍ਰੀਮਤੀ ਸਿਮਰਤ ਖੰਗੂੜਾ ਵਲੋਂ ਅੱਜ ਸਿਵਲ ਹਸਪਤਾਲ ਧੂਰੀ ਦਾ ਅਚਾਨਕ ਦੌਰਾ ਕੀਤਾ ਗਿਆ | ਜਿੱਥੇ ਉਨਾਂ ਵਲੋਂ ਸਿਵਲ ਹਸਪਤਾਲ ਵਿਖੇ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਕੀਤੇ ...

ਪੂਰੀ ਖ਼ਬਰ »

ਦੁਕਾਨਾਂ ਬੰਦ ਕਰਵਾਉਣ ਨੂੰ ਲੈ ਕੇ ਲੌਂਗੋਵਾਲ ਦੇ ਲੋਕਾਂ ਨੇ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਲੌਂਗੋਵਾਲ, 4 ਮਈ (ਸ.ਸ.ਖੰਨਾ, ਵਿਨੋਦ) - ਕਸਬਾ ਲੌਂਗੋਵਾਲ ਵਿਖੇ ਦੁਕਾਨਾਂ ਖੋਲ੍ਹਣ ਦੇ ਮਾਮਲੇ ਨੂੰ ਲੈ ਕੇ ਦੁਕਾਨਦਾਰ ਵੱਲੋਂ ਸੁਨਾਮ ਬਰਨਾਲਾ ਰੋਡ ਉੱਪਰ ਜਾਮ ਲਗਾ ਕੇ ਧਰਨਾ ਦਿੱਤਾ ਗਿਆ ਅਤੇ ਜੰਮ ਕੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ...

ਪੂਰੀ ਖ਼ਬਰ »

ਐੱਨ. ਐੱਚ. ਐੱਮ. ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਬੈਠੇ ਹੜਤਾਲ 'ਤੇ

ਧੂਰੀ, 4 ਮਈ (ਸੰਜੇ ਲਹਿਰੀ) - ਅੱਜ ਸਿਵਲ ਹਸਪਤਾਲ ਧੂਰੀ ਵਿਖੇ ਕੰਮ-ਕਾਜ ਬੰਦ ਕਰਦਿਆਂ ਸਿਹਤ ਵਿਭਾਗ ਪੰਜਾਬ ਦੇ ਨੈਸ਼ਨਲ ਹੈਲਥ ਮਿਸ਼ਨ ਦੇ ਕਾਮਿਆਂ ਨੇ ਧਰਨਾ ਲਗਾ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਵਲੋਂ ਮੰਗਾਂ ਨਾ ਮੰਨੇ ਜਾਣ ਤੱਕ ਅਣਮਿੱਥੇ ...

ਪੂਰੀ ਖ਼ਬਰ »

ਰੂੜੀ ਦੇ ਢੇਰ ਨੂੰ ਅੱਗ ਲੱਗਣ ਨਾਲ ਹਜ਼ਾਰਾਂ ਰੁਪਏ ਮੁੱਲ ਦੀਆਂ ਛੱਟੀਆਂ ਸੜੀਆਂ

ਰਾਮਾਂ ਮੰਡੀ, 4 ਮਈ (ਤਰਸੇਮ ਸਿੰਗਲਾ)-ਅੱਜ ਨੇੜਲੇ ਪਿੰਡ ਬਾਘਾ ਵਿਖੇ ਇੱਕ ਖੇਤ ਵਿਚ ਰਹਿੰਦੇ ਕਿਸਾਨ ਦੇ ਘਰ ਦੇ ਪਿਛਲੇ ਪਾਸੇ ਲੱਗੇ ਰੂੜੀ ਦੇ ਢੇਰ ਨੂੰ ਅਚਾਨਕ ਅੱਗ ਲੱਗਣ ਨਾਲ ਰੂੜੀ ਦੇ ਢੇਰ ਨਾਲ ਪਈਆਂ ਕਿਸਾਨ ਦੀਆਂ ਹਜ਼ਾਰਾਂ ਰੁਪਏ ਮੁੱਲ ਦੀਆਂ ਛੱਟੀਆਂ ਸੜ ਕੇ ਸੁਆਹ ...

ਪੂਰੀ ਖ਼ਬਰ »

ਸਕੂਲ ਦੇ ਪਿ੍ੰਸੀਪਲ ਤੇ ਸਟਾਫ਼ ਮੈਂਬਰਾਂ ਸਣੇ ਇਲਾਕੇ ਦੇ 39 ਹੋਰ ਵਿਅਕਤੀ ਮਿਲੇ ਕੋਰੋਨਾ ਪਾਜ਼ੀਟਿਵ

ਤਲਵੰਡੀ ਸਾਬੋ, 4 ਮਈ (ਰਣਜੀਤ ਸਿੰਘ ਰਾਜੂ)-ਤਲਵੰਡੀ ਸਾਬੋ ਇਲਾਕੇ ਅੰਦਰ ਕੋਰੋਨਾ ਮਰੀਜ਼ਾਂ ਦਾ ਮਿਲਣਾ ਲਗਾਤਾਰ ਜਾਰੀ ਹੈ | ਇਸੇ ਤਹਿਤ ਸਿਹਤ ਵਿਭਾਗ ਵਲੋਂ ਇਲਾਕੇ 'ਚ ਵੱਖ ਵੱਖ ਥਾਈਾ ਲਏ ਗਏ ਨਮੂਨਿਆਂ ਦੀਆਂ ਰਿਪੋਰਟਾਂ ਮੁਤਾਬਿਕ ਪਿਛਲੇ ਚੌਵੀ ਘੰਟਿਆਂ 'ਚ 39 ਹੋਰ ...

ਪੂਰੀ ਖ਼ਬਰ »

ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

ਬਠਿੰਡਾ, 4 ਮਈ (ਅਵਤਾਰ ਸਿੰਘ)-ਸਥਾਨਕ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਵਿਚ ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਪੱਕਿਆਂ ਕਰਨ ਦੀ ਮੰਗ ਰੱਖੀ ਗਈ | ਇਸ ਮੌਕੇ ਮੁੱਖ ਵਰਕਸ ਰਣਜੀਤ ਕੌਰ ਤੇ ਮੁਨੀਸ਼ ਕੁਮਾਰ ...

ਪੂਰੀ ਖ਼ਬਰ »

ਤਾਲਾਬੰਦੀ ਦੌਰਾਨ ਆਮ ਲੋਕਾਂ ਨੂੰ ਪ੍ਰੇਸ਼ਾਨੀਆਂ ਤੋਂ ਨਿਜਾਤ ਦਿਵਾਉਣਾ ਸਰਕਾਰ ਦਾ ਕੰਮ- ਢਿੱਲੋਂ

ਬਠਿੰਡਾ, 4 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਕੋਵਿਡ-19 ਦੇ ਕਾਰਨ ਪੰਜਾਬ ਵਿਚ ਮਿੰਨੀ ਲਾਕਡਾਊਨ ਲੱਗਣ ਨਾਲ ਜਿੱਥੇ ਵਪਾਰ ਬੰਦ ਹਨ, ਉੱਥੇ ਹੀ ਆਰਥਕ ਪੱਖੋਂ ਕਮਜ਼ੋਰ ਵਰਗ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਨਜ਼ਰ ਆ ਰਿਹਾ ਹੈ | ਇਨ੍ਹਾਂ ਵਿਚ ਅਜਿਹੇ ਲੋਕ ਵੀ ਸ਼ਾਮਿਲ ਹਨ ...

ਪੂਰੀ ਖ਼ਬਰ »

ਐਸ. ਐਸ. ਪੀ. ਦੇ ਯਤਨਾਂ ਸਦਕਾ 9 ਨਿੱਜੀ ਹਸਪਤਾਲਾਂ ਨੇ ਕੋਵਿਡ ਸੈਂਟਰ ਸਥਾਪਤ ਕਰਨ ਲਈ ਸਹਿਮਤੀ ਪ੍ਰਗਟਾਈ

ਮਾਨਸਾ, 4 ਮਈ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਪੁਲਿਸ ਮੁਖੀ ਸੁਰੇਂਦਰ ਲਾਂਬਾ ਦੇ ਯਤਨਾਂ ਸਦਕਾ ਸਥਾਨਕ ਸ਼ਹਿਰ ਦੇ 9 ਨਿੱਜੀ ਹਸਪਤਾਲਾਂ ਦੇ ਡਾਕਟਰਾਂ ਨੇ ਕੋਵਿਡ ਸੈਂਟਰ ਸਥਾਪਤ ਕਰਨ ਲਈ ਸਹਿਮਤੀ ਪ੍ਰਗਟਾਈ ਹੈ | ਸਥਾਨਕ ਬੱਚਤ ਭਵਨ ਵਿਖੇ ਇੰਡੀਅਨ ਮੈਡੀਕਲ ...

ਪੂਰੀ ਖ਼ਬਰ »

ਠੀਕ ਹੋਏ ਕੋਰੋਨਾ ਮਰੀਜ਼ ਆਕਸੀਮੀਟਰ ਸਿਹਤ ਵਿਭਾਗ ਨੂੰ ਵਾਪਸ ਜਮ੍ਹਾਂ ਕਰਵਾਉਣ-ਡਾ. ਅਸ਼ਵਨੀ ਕੁਮਾਰ

ਬਠਿੰਡਾ, 4 ਮਈ (ਨਿ. ਪ. ਪ.)-ਪੰਜਾਬ ਸਰਕਾਰ ਤੇ ਸਿਹਤ ਵਿਭਾਗ ਪੰਜਾਬ ਵਲੋਂ ਇਕ ਲੱਖ ਤੋਂ ਵੱਧ ਘਰੇਲੂ ਇਕਾਂਤਵਾਸ ਕੀਤੇ ਕਰੋਨਾ ਪਾਜ਼ੀਟਿਵ ਮਰੀਜਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਪਿਛਲੇ ਸਾਲ ਤੋਂ ਹੀ 'ਕਰੋਨਾ ਫਤਿਹ ਕਿੱਟਾਂ' ਦਿੱਤੀਆਂ ਜਾ ਰਹੀਆਂ ਹਨ, ਜਿਸ 'ਚ ...

ਪੂਰੀ ਖ਼ਬਰ »

ਕੋਰੋਨਾ ਤੋਂ ਬਚਣ ਲਈ ਤੰਬਾਕੂ ਦਾ ਸੇਵਨ ਬੰਦ ਕੀਤਾ ਜਾਵੇ- ਡਾ: ਅਨੁਪਮਾ

ਬਠਿੰਡਾ, 4 ਮਈ (ਅਵਤਾਰ ਸਿੰਘ)-ਕੋਰੋਨਾ ਮਹਾਂਮਾਰੀ ਨੇ ਅੱਜ ਸਮੁੱਚੇ ਵਿਸ਼ਵ ਭਰ ਨੂੰ ਆਪਣੀ ਲਪੇਟ 'ਚ ਲਿਆ ਹੋਇਆ ਹੈ | ਇਹ ਭਿਆਨਕ ਬਿਮਾਰੀ ਹਰ ਇਕ ਇਨਸਾਨ ਲਈ ਖ਼ਤਰਾ ਬਣੀ ਹੋਈ ਹੈ, ਪਰ ਬੀੜੀ, ਸਿਗਰਟਾਂ, ਤੰਬਾਕੂਨੋਸ਼ੀ ਕਰਨ ਵਾਲੇ ਵਿਅਕਤੀਆਂ ਨੂੰ ਕੋਰੋਨਾ ਵਾਇਰਸ ਬੜੀ ...

ਪੂਰੀ ਖ਼ਬਰ »

ਫਾਰਮਾਸਿਸਟਾਂ ਦੀਆਂ ਡਿਊਟੀਆਂ ਸਰਹੱਦਾਂ 'ਤੇ ਲੱਗਣ ਕਰਕੇ ਡਿਸਪੈਂਸਰੀਆਂ ਬੰਦ ਹੋਣ ਕਿਨਾਰੇ

ਬੁਢਲਾਡਾ, 4 ਮਈ (ਸਵਰਨ ਸਿੰਘ ਰਾਹੀ)-ਪੰਜਾਬ ਸਰਕਾਰ ਵਲੋਂ ਪਿੰਡਾਂ ਅੰਦਰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਾਲ 2006 'ਚ ਜ਼ਿਲ੍ਹਾ ਪ੍ਰੀਸ਼ਦਾਂ ਰਾਹੀਂ ਸਥਾਪਤ ਕੀਤੀਆਂ ਗਈਆਂ 'ਰੂਰਲ ਡਿਸਪੈਂਸਰੀਆਂ' ਤਹਿਤ ਬੁਢਲਾਡਾ ਬਲਾਕ ਅੰਦਰ ਵੀ 12 ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX