ਤਾਜਾ ਖ਼ਬਰਾਂ


ਲੋਕ ਸਭਾ ਦੀ ਕਾਰਵਾਈ ਮੁਲਤਵੀ
. . .  3 minutes ago
ਨਵੀਂ ਦਿੱਲੀ, 29 ਜੁਲਾਈ - ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਵਿਰੋਧ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ...
ਜਲੰਧਰ: ਕਾਂਗਰਸ ਭਵਨ ਵਿਖੇ ਜ਼ਿਲ੍ਹਾ ਕਪੂਰਥਲਾ ਦੇ ਆਗੂਆਂ ਅਤੇ ਵਰਕਰਾਂ ਨਾਲ ਸਿੱਧੂ ਕਰਨਗੇ 3 ਵਜੇ ਵਰਕਰ ਮਿਲਣੀ
. . .  23 minutes ago
ਜਲੰਧਰ, 29 ਜੁਲਾਈ - ਨਵਜੋਤ ਸਿੰਘ ਸਿੱਧੂ ਜਲੰਧਰ ਦੇ ਕਾਂਗਰਸ ਭਵਨ....
ਲੋਕ ਸਭਾ 'ਚ ਜਾਰੀ ਰਹੇਗਾ ਰੇੜਕਾ, ਸਰਕਾਰ ਤੇ ਵਿਰੋਧੀ ਧਿਰਾਂ ਦੀ ਨਹੀਂ ਬਣੀ ਗੱਲ
. . .  30 minutes ago
ਨਵੀਂ ਦਿੱਲੀ, 29 ਜੁਲਾਈ(ਉਪਮਾ ਡਾਗਾ) - ਲੋਕ ਸਭਾ ਵਿਚ ਜਾਰੀ ਰਹੇਗਾ ...
ਨਾਰੀਅਲ ਵਿਕਾਸ ਬੋਰਡ (ਸੋਧ) ਬਿੱਲ 2021 ਵੀ ਰਾਜ ਸਭਾ 'ਚ ਪਾਸ
. . .  18 minutes ago
ਨਵੀਂ ਦਿੱਲੀ, 29 ਜੁਲਾਈ - ਨਾਰੀਅਲ ਵਿਕਾਸ ਬੋਰਡ (ਸੋਧ) ਬਿੱਲ ...
ਸੁਖਬੀਰ ਸਿੰਘ ਬਾਦਲ ਵਲੋਂ ਯੂਥ ਵਰਕਰਾਂ ਨਾਲ ਮੀਟਿੰਗ
. . .  54 minutes ago
ਸ੍ਰੀ ਮੁਕਤਸਰ ਸਾਹਿਬ, 29 ਜੁਲਾਈ (ਰਣਜੀਤ ਸਿੰਘ ਢਿੱਲੋਂ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਦੁਪਹਿਰ ਸਮੇਂ ਆਪਣੇ ਗ੍ਰਹਿ ਪਿੰਡ...
ਮਮਤਾ ਬੈਨਰਜੀ ਦੀ ਨਿਤਿਨ ਗਡਕਰੀ ਨਾਲ ਮੁਲਾਕਾਤ
. . .  about 1 hour ago
ਨਵੀਂ ਦਿੱਲੀ, 29 ਜੁਲਾਈ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀ.ਐਮ.ਸੀ. ਨੇਤਾ ਮਮਤਾ ਬੈਨਰਜੀ ਕੇਂਦਰੀ ਮੰਤਰੀ ਨਿਤਿਨ ...
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਆਲਮਗੜ੍ਹ ਚੌਕ 'ਤੇ ਲਾਇਆ ਧਰਨਾ
. . .  about 1 hour ago
ਅਬੋਹਰ, 29 ਜੁਲਾਈ (ਸੰਦੀਪ ਸੋਖਲ) - ਅਬੋਹਰ ਗੰਗਾਨਗਰ ਰੋਡ ਪਿੰਡ ਆਲਮਗੜ੍ਹ ਚੌਕ 'ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ...
ਆਸ਼ਾ ਵਰਕਰਾਂ ਵਲੋਂ ਲੁਧਿਆਣਾ ਦੇ ਡੀ.ਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ, ਜੰਮ ਕੇ ਕੀਤੀ ਨਾਅਰੇਬਾਜ਼ੀ
. . .  about 1 hour ago
ਲੁਧਿਆਣਾ, 29 ਜੁਲਾਈ (ਰੁਪੇਸ਼ ਕੁਮਾਰ) - ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਆਸ਼ਾ ਵਰਕਰਾਂ ਵਲੋਂ ਲੁਧਿਆਣਾ ਦੇ ਡੀ.ਸੀ. ਦਫ਼ਤਰ ਦੇ...
ਸੁਖਬੀਰ ਸਿੰਘ ਬਾਦਲ ਵਲੋਂ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਧਰਮ-ਪਤਨੀ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ
. . .  about 1 hour ago
ਚੰਡੀਗੜ੍ਹ, 29 ਜੁਲਾਈ (ਅਜੀਤ ਬਿਊਰੋ) - ਸ਼੍ਰੋਮਣੀ ਅਕਾਲੀ ਦਲ (ਬ ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ...
ਜਲੰਧਰ ਦੇ ਕਾਂਗਰਸ ਭਵਨ ਪਹੁੰਚੇ ਨਵਜੋਤ ਸਿੰਘ ਸਿੱਧੂ
. . .  55 minutes ago
ਜਲੰਧਰ, 29 ਜੁਲਾਈ - ਜਲੰਧਰ ਦੇ ਕਾਂਗਰਸ ਭਵਨ ਪਹੁੰਚੇ ਨਵਜੋਤ ਸਿੰਘ...
ਬਗਦਾਦ ਵਿਚ ਅਮਰੀਕੀ ਦੂਤਾਵਾਸ ਦੇ ਨੇੜੇ ਦਾਗੇ ਗਏ ਦੋ ਰਾਕੇਟ
. . .  about 2 hours ago
ਬਗਦਾਦ (ਇਰਾਕ ), 29 ਜੁਲਾਈ - ਇਰਾਕ ਦੀ ਰਾਜਧਾਨੀ ਬਗਦਾਦ ਵਿਚ ਅਮਰੀਕੀ ਦੂਤਾਵਾਸ ਦੇ ਨੇੜੇ ...
ਰਾਜ ਸਭਾ 2 ਵਜੇ ਤੱਕ ਮੁਲਤਵੀ
. . .  about 2 hours ago
ਨਵੀਂ ਦਿੱਲੀ, 29 ਜੁਲਾਈ - ਰਾਜ ਸਭਾ 2 ਵਜੇ ਤੱਕ...
ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਸਪਾ ਸਮੇਤ ਵਿਰੋਧੀ ਧਿਰਾਂ ਦਾ ਸੰਸਦ ਵਿਚ ਪ੍ਰਦਰਸ਼ਨ
. . .  about 2 hours ago
ਨਵੀਂ ਦਿੱਲੀ, 29 ਜੁਲਾਈ - ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਅਤੇ ਬਸਪਾ ਦੇ ਰਿਤੇਸ਼ ਪਾਂਡੇ ਸਮੇਤ...
ਕਾਂਗਰਸ ਦਾ ਕੇਜਰੀਵਾਲ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
. . .  about 2 hours ago
ਨਵੀਂ ਦਿੱਲੀ, 29 ਜੁਲਾਈ - ਦਿੱਲੀ ਕਾਂਗਰਸ ਨੇ ਸਿਵਲ ਲਾਈਨਜ਼ ਖੇਤਰ ...
ਲੋਕ ਸਭਾ 12:30 ਵਜੇ ਤੱਕ ਮੁਲਤਵੀ
. . .  about 3 hours ago
ਨਵੀਂ ਦਿੱਲੀ, 29 ਜੁਲਾਈ - ਲੋਕ ਸਭਾ 12:30 ਵਜੇ ਤੱਕ...
ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਧਰਮ ਪਤਨੀ ਮਹਿੰਦਰ ਕੌਰ ਦਾ ਦੇਹਾਂਤ, ਇਲਾਕੇ ਵਿਚ ਸੋਗ ਦੀ ਲਹਿਰ
. . .  about 3 hours ago
ਰਾਏਕੋਟ, 29 ਜੁਲਾਈ (ਸੁਸ਼ੀਲ) - ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਟਕਸਾਲੀ ਅਕਾਲੀ ਆਗੂ ਲੋਹ ਪੁਰਸ਼ ਜਥੇਦਾਰ ਜਗਦੇਵ ਸਿੰਘ ...
ਪਿੰਡ ਚੁਨਾਗਰਾ ਦੇ ਗੁੱਗਾ ਮੈੜੀ ਦੇ ਮਹੰਤ ਦਾ ਤੇਜ ਹਥਿਆਰਾਂ ਨਾਲ ਕਤਲ
. . .  about 3 hours ago
ਪਾਤੜਾਂ, 29 ਜੁਲਾਈ (ਜਗਦੀਸ਼ ਸਿੰਘ ਕੰਬੋਜ) - ਪਾਤੜਾਂ ਦੇ ਨਾਲ ਲੱਗਦੇ ਪਿੰਡ ਚੁਨਾਗਰਾਂ ਵਿਖੇ ਗੁੱਗਾ ਮੈੜੀ ਦੀ ਸੇਵਾ ਕਰਦੇ...
ਕਾਂਗਰਸ ਭਵਨ ਜਲੰਧਰ ਪਹੁੰਚਣਗੇ ਅੱਜ ਸਿੱਧੂ
. . .  about 3 hours ago
ਜਲੰਧਰ, 29 ਜੁਲਾਈ (ਚਿਰਾਗ ਸ਼ਰਮਾ) - ਨਵਜੋਤ ਸਿੰਘ ਸਿੱਧੂ ਜਲਦ ਹੀ ਕਾਂਗਰਸ ਭਵਨ ਜਲੰਧਰ ਪਹੁੰਚ ਰਹੇ ਹਨ | ਇੱਥੇ ਸਿੱਧੂ ਵਰਕਰ...
ਸੰਸਦ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਮੈਂਬਰ ਖ਼ਿਲਾਫ਼ ਹੋ ਸਕਦੀ ਹੈ ਕਾਰਵਾਈ
. . .  about 3 hours ago
ਨਵੀਂ ਦਿੱਲੀ, 29 ਜੁਲਾਈ - ਲੋਕ ਸਭਾ ਸਪੀਕਰ ਓਮ ਬਿਰਲਾ ਦਾ ਕਹਿਣਾ ਹੈ ਕਿ ਸਦਨ ਦੇ ਕੁਝ ਮੈਂਬਰ ਉਨ੍ਹਾਂ ਘਟਨਾਵਾਂ...
ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਹੋ ਰਹੀ ਹੱਲਾ ਬੋਲ ਰੈਲੀ ਲਈ ਸੈਂਕੜੇ ਮੁਲਾਜ਼ਮ ਸੁਲਤਾਨਪੁਰ ਲੋਧੀ ਤੋਂ ਰਵਾਨਾ
. . .  about 3 hours ago
ਸੁਲਤਾਨਪੁਰ ਲੋਧੀ, 29 ਜੁਲਾਈ (ਥਿੰਦ, ਹੈਪੀ, ਲਾਡੀ) - ਸਾਂਝੇ ਮੁਲਾਜ਼ਮ ਫ਼ਰੰਟ ਪੰਜਾਬ ਵਲੋਂ ਆਪਣੀਆਂ ਮੰਗਾਂ ਦੇ ਹੱਕ ਵਿਚ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ...
ਰਾਜ ਸਭਾ ਦੁਪਹਿਰ 12 ਵਜੇ ਤੱਕ ਮੁਲਤਵੀ
. . .  about 4 hours ago
ਨਵੀਂ ਦਿੱਲੀ, 29 ਜੁਲਾਈ - ਰਾਜ ਸਭਾ ਦੁਪਹਿਰ 12 ਵਜੇ...
ਕਾਂਗਰਸ ਦੇ ਸੰਸਦ ਮੈਂਬਰਾਂ ਦਾ ਕਿਸਾਨਾਂ ਦੇ ਹੱਕ ਵਿਚ ਪ੍ਰਦਰਸ਼ਨ
. . .  about 3 hours ago
ਨਵੀਂ ਦਿੱਲੀ, 29 ਜੁਲਾਈ - ਕਾਂਗਰਸ ਦੇ ਸੰਸਦ ਮੈਂਬਰਾਂ ਨੇ ਕਿਸਾਨਾਂ ਦੇ ਹੱਕ ਵਿਚ...
ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਵਿਧਾਇਕ ਦੀ ਅਗਵਾਈ 'ਚ ਥਾਣੇ ਅੰਦਰ ਲਗਾਇਆ ਧਰਨਾ
. . .  about 4 hours ago
ਬਠਿੰਡਾ, 29 ਜੁਲਾਈ (ਅੰਮ੍ਰਿਤਪਾਲ ਸਿੰਘ ਵਲਾਣ) - ਅੱਜ ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਅਗਵਾਈ ਵਿਚ...
ਸਾਂਝਾ ਮੁਲਾਜ਼ਮ ਮੰਚ ਵਲੋਂ ਪਟਿਆਲਾ ਰੈਲੀ ਲਈ ਪਠਾਨਕੋਟ ਤੋਂ ਕਾਫ਼ਲੇ ਹੋਏ ਰਵਾਨਾ
. . .  about 4 hours ago
ਪਠਾਨਕੋਟ, 29 ਜੁਲਾਈ (ਸੰਧੂ) - ਪੰਜਾਬ ਅਤੇ ਯੂ.ਟੀ. ਸਾਂਝਾ ਮੁਲਾਜ਼ਮ ਮੰਚ ਵਲੋਂ ਪੇਅ ਕਮਿਸ਼ਨ ਦੇ ਖ਼ਿਲਾਫ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ...
ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 43,509 ਨਵੇਂ ਮਾਮਲੇ
. . .  about 4 hours ago
ਨਵੀਂ ਦਿੱਲੀ, 29 ਜੁਲਾਈ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 43,509 ਨਵੇਂ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 23 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਕਿਸੇ ਵੀ ਲੋਕਤੰਤਰੀ ਰਾਜ ਦੀ ਸਭ ਤੋਂ ਮਹੱਤਵਪੂਰਨ ਪਛਾਣ ਉਸ ਦੀ ਅਰਥ-ਵਿਵਸਥਾ ਤੋਂ ਹੁੰਦੀ ਹੈ। -ਥਾਮਸ ਜੈਫਰਸਨ

ਨਾਰੀ ਸੰਸਾਰ

ਜਨਮ ਜਨਮ ਦਾ ਸਾਥ

ਕਈ ਲੋਕ ਪਤੀ ਪਤਨੀ ਦੇ ਰਿਸ਼ਤੇ ਨੂੰ ਜਨਮ-ਜਨਮ ਦਾ ਸਾਥ ਕਹਿੰਦੇ ਹਨ ਪਰ ਮਨੁੱਖ ਵਿਚ ਏਨੀ ਦਿੱਬ ਦ੍ਰਿਸ਼ਟੀ ਨਹੀਂ ਕਿ ਉਹ ਆਪਣੇ ਪਿਛਲੇ ਜਾਂ ਅਗਲੇ ਜਨਮ ਬਾਰੇ ਸੱਚ ਹੀ ਕੁਝ ਜਾਣ ਸਕੇ। ਫਿਰ ਵੀ ਜੇ ਅਸੀਂ ਆਪਣੇ ਇਸ ਜਨਮ ਦੇ ਰਿਸ਼ਤੇ ਨੂੰ ਹੀ ਸੁਹਿਰਦਤਾ ਨਾਲ ਨਿਭਾਅ ਲਈਏ ਤਾਂ ਸਾਡਾ ਗ੍ਰਹਿਸਥ ਜੀਵਨ ਬਹੁਤ ਸ਼ਾਨਦਾਰ ਬਣ ਸਕਦਾ ਹੈ। ਪਤੀ-ਪਤਨੀ ਦਾ ਰਿਸ਼ਤਾ ਦੋ ਆਤਮਾਵਾਂ ਦਾ ਮਿਲਣ ਹੁੰਦਾ ਹੈ। ਇਸ ਰਿਸ਼ਤੇ ਨੂੰ ਸਮਾਜ ਅਤੇ ਕਾਨੂੰਨ ਦੀ ਪਰਵਾਨਗੀ ਵੀ ਹਾਸਲ ਹੁੰਦੀ ਹੈ। ਇਸ ਰਿਸ਼ਤੇ ਨਾਲ ਹੀ ਕੁਦਰਤ ਦੀ ਗਤੀ ਅੱਗੇ ਚੱਲਦੀ ਹੈ। ਪਤੀ-ਪਤਨੀ ਦੇ ਰਿਸ਼ਤੇ ਦੀ ਕਾਮਯਾਬੀ ਲਈ ਇਹ ਜ਼ਰੂਰੀ ਹੈ ਕਿ ਦੋਵਾਂ ਵਿਚ ਸਰੀਰਕ ਅਤੇ ਆਤਮਿਕ ਤੌਰ 'ਤੇ ਕੋਈ ਪਰਦਾ ਨਾ ਹੋਵੇ। ਜੇ ਇਸ ਰਿਸ਼ਤੇ ਵਿਚ ਕੋਈ ਪਰਦਾ ਜਾਂ ਭੇਦ ਭਾਵ ਆ ਜਾਏ ਤਾਂ ਰਿਸ਼ਤੇ ਵਿਚ ਦਰਾਰ ਆ ਜਾਂਦੀ ਹੈ। ਇਕ ਦੂਜੇ ਪ੍ਰਤੀ ਸ਼ੱਕ ਪੈਦਾ ਹੋ ਜਾਂਦਾ ਹੈ ਅਤੇ ਘਰ ਵਿਚ ਨਿੱਤ ਦਾ ਕਲੇਸ਼ ਰਹਿੰਦਾ ਹੈ ਜੋ ਹੌਲੀ-ਹੌਲੀ ਵਧਦਾ ਹੀ ਰਹਿੰਦਾ ਹੈ।
ਪਤੀ ਪਤਨੀ ਦਾ ਪਵਿੱਤਰ ਰਿਸ਼ਤਾ ਪਿਆਰ ਅਤੇ ਤਿਆਗ ਦੀਆਂ ਬਹੁਤ ਹੀ ਸੂਖਮ ਤੰਦਾਂ 'ਤੇ ਟਿਕਿਆ ਹੁੰਦਾ ਹੈ, ਜਿਸ ਨੂੰ ਨਿਭਾਉਣ ਲਈ ਬਹੁਤ ਹੀ ਸਾਵਧਾਨੀ ਦੀ ਲੋੜ ਹੁੰਦੀ ਹੈ। ਪਤੀ-ਪਤਨੀ ਦੇ ਰਿਸ਼ਤੇ ਦੀ ਕਾਮਯਾਬੀ ਲਈ ਕੋਈ ਪੱਕੀ ਪਰਿਭਾਸ਼ਾ ਨਹੀਂ ਦਿੱਤੀ ਜਾ ਸਕਦੀ। ਕੋਈ ਅਸੂਲ ਜਾਂ ਹਾਲਾਤ ਐਸੇ ਨਹੀਂ ਬਣਾਏ ਜਾ ਸਕਦੇ ਜੋ ਸਭ ਜੋੜਿਆਂ 'ਤੇ ਇਕੋ ਜਿਹੇ ਲਾਗੂ ਕੀਤੇ ਜਾ ਸਕਣ ਅਤੇ ਉਨ੍ਹਾਂ ਦੇ ਨਤੀਜੇ ਵੀ ਇਕੋ ਜਿਹੇ ਹੀ ਨਿਕਲਣ। ਇਹ ਤਾਂ ਆਪਸੀ ਸੂਝ-ਬੂਝ, ਸਿਆਣਪ, ਸਹਿਯੋਗ ਅਤੇ ਸਹਿਣਸ਼ੀਲਤਾ ਨਾਲ ਹੀ ਸਫਲ ਹੁੰਦੇ ਹਨ। ਹਰ ਮਨੁੱਖ ਦੀ ਪਸੰਦ ਅਤੇ ਬੁੱਧੀ ਅਲੱਗ-ਅਲੱਗ ਹੁੰਦੀ ਹੈ। ਹਰ ਇਕ ਦੀਆਂ ਸੂਖਮ ਭਾਵਨਾਵਾਂ ਅਤੇ ਕੁਰਬਾਨੀ ਦਾ ਜਜ਼ਬਾ ਅਲੱਗ-ਅਲੱਗ ਹੁੰਦਾ ਹੈ। ਇਸ ਤੋਂ ਇਲਾਵਾ ਇਕ ਦੂਜੇ ਨੂੰ ਸਮਝਣ ਦੀ ਅਤੇ ਆਪਣੇ ਆਪ ਨੂੰ ਦੂਸਰੇ ਮੁਤਾਬਿਕ ਢਾਲਣ ਦੀ ਪ੍ਰਵਿਰਤੀ ਵੀ ਅਲੱਗ-ਅਲੱਗ ਹੁੰਦੀ ਹੈ। ਫਿਰ ਹਰ ਪਰਿਵਾਰ ਦਾ ਮਾਹੌਲ ਵੱਖੋ-ਵੱਖਰਾ ਹੁੰਦਾ ਹੈ। ਪਤੀ-ਪਤਨੀ ਦੇ ਰਿਸ਼ਤੇਦਾਰ ਵੀ ਉਨ੍ਹਾਂ ਨਾਲ ਅਲੱਗ-ਅਲੱਗ ਤਰ੍ਹਾਂ ਨਾਲ ਵਿਹਾਰ ਕਰਦੇ ਹਨ ਜੋ ਉਨ੍ਹਾਂ ਦੇ ਆਪਸੀ ਰਿਸ਼ਤਿਆਂ 'ਤੇ ਬਹੁਤ ਗਹਿਰਾ ਪ੍ਰਭਾਵ ਪਾਉਂਦਾ ਹੈ। ਪਤੀ-ਪਤਨੀ ਦੇ ਮੁਢਲੇ ਸੰਸਕਾਰ ਵੀ ਉਨ੍ਹਾਂ ਦੇ ਰਿਸ਼ਤਿਆਂ 'ਤੇ ਅਸਰ ਪਾਉਂਦੇ ਹਨ।
ਜੀਵਨ ਸਾਥੀ ਦੀ ਕਿਸੇ ਗ਼ਲਤੀ ਨੂੰ ਵਾਰ-ਵਾਰ ਦੁਹਰਾਉਣਾ ਜਾਂ ਕਿਸੇ ਆਪਸੀ ਅਣਸੁਖਾਵੀਂ ਘਟਨਾ ਦਾ ਵਾਰ-ਵਾਰ ਜ਼ਿਕਰ ਕਰਨਾ ਵੀ ਠੀਕ ਨਹੀਂ। ਇਸ ਨਾਲ ਆਪਸੀ ਤਲਖੀ ਲੰਮੀ ਨਹੀਂ ਖਿੱਚਦੀ। ਆਪਣੇ ਜੀਵਨ ਸਾਥੀ ਦੀਆਂ ਗ਼ਲਤੀਆਂ ਨੂੰ ਭੁੱਲਣ ਨਾਲ ਅਤੇ ਕੁਝ ਗੱਲਾਂ ਨੂੰ ਅਣਗੌਲਿਆਂ ਕਰਨ ਨਾਲ ਗ੍ਰਹਿਸਥ ਦੀ ਗੱਡੀ ਸਹਿਜ ਨਾਲ ਚਲਦੀ ਹੈ।
ਮਨੁੱਖ ਇਕ ਸਮਾਜਿਕ ਪ੍ਰਾਣੀ ਹੈ। ਇਸ ਲਈ ਉਸ ਨੂੰ ਆਪਸੀ ਰਿਸ਼ਤਿਆਂ ਦੇ ਨਾਲ-ਨਾਲ ਸਮਾਜਿਕ ਰਿਸ਼ਤਿਆਂ ਨੂੰ ਵੀ ਨਿਭਾਉਣਾ ਪੈਂਦਾ ਹੈ। ਇਨ੍ਹਾਂ ਸਮਾਜਿਕ ਰਿਸ਼ਤਿਆਂ ਨੂੰ ਇਸ ਤਰ੍ਹਾਂ ਨਿਭਾਓ ਕਿ ਤੁਹਾਡੇ ਪਤੀ-ਪਤਨੀ ਦੇ ਆਪਸੀ ਰਿਸ਼ਤੇ ਸੁਹਿਰਦਤਾ ਪੂਰਨ ਬਣੇ ਰਹਿਣ। ਪਤੀ-ਪਤਨੀ ਦੇ ਆਪਸੀ ਰਿਸ਼ਤੇ ਤਿੜਕਣ ਦੇ ਕਈ ਹੋਰ ਕਾਰਨ ਵੀ ਹੋ ਸਕਦੇ ਹਨ ਜਿਵੇਂ ਕਿ ਜੇ ਪਤੀ-ਪਤਨੀ ਦੋਵੇਂ ਕਮਾਊ ਹੋਣ ਤਾਂ ਆਪਣੀ ਕਮਾਈ ਅਲੱਗ-ਅਲੱਗ ਰੱਖਣ ਨਾਲ ਵੀ ਫਿੱਕ ਪੈਦਾ ਹੋ ਜਾਂਦੀ ਹੈ। ਆਪਣੇ ਆਪ ਨੂੰ ਦੂਸਰੇ ਤੋਂ ਸਿਆਣਾ ਅਤੇ ਉੱਤਮ ਸਮਝਣਾ ਜਾਂ ਦੂਸਰੇ ਨੂੰ ਆਪਣੇ ਦਬਾ ਹੇਠ ਰੱਖਣ ਦੀ ਕੋਸ਼ਿਸ਼ ਕਰਨਾ ਜਾਂ ਇਹ ਸੋਚਣਾ ਕਿ ਘਰ ਵਿਚ ਹਰ ਸਮੇਂ ਮੇਰੀ ਹੀ ਹਕੂਮਤ ਚੱਲੇ ਅਤੇ ਮੇਰੀ ਹਰ ਗੱਲ ਮੰਨੀ ਜਾਏ ਵੀ ਗ਼ਲਤ ਹੈ। ਇਕ ਦੂਜੇ ਨਾਲ ਸਹਿਯੋਗ ਨਾ ਕਰਨਾ ਜਾਂ ਦੂਸਰੇ ਦੀ ਸਮੱਸਿਆ ਨੂੰ ਨਾ ਸਮਝਣਾ ਵੀ ਕਈ ਨਵੀਆਂ ਸਮੱਸਿਆਵਾਂ ਨੂੰ ਜਨਮ ਦਿੰਦਾ ਹੈ। ਘਰ ਦੇ ਕੰਮਾਂ ਦੀ ਅਢੁਕਵੀਂ ਵੰਡ ਹੋਣਾ ਵੀ ਸੀਤ ਯੁੱਧ ਨੂੰ ਸੱਦਾ ਦਿੰਦਾ ਹੈ। ਦੋਵਾਂ ਦਾ ਮਨ ਇਕ-ਦੂਜੇ ਤੋਂ ਭਰ ਜਾਂਦਾ ਹੈ। ਘਰ ਵਿਚ ਕਲੇਸ਼ ਹੋਣ ਕਾਰਨ ਵੀ ਬੰਦਾ ਕਈ ਵਾਰੀ ਇਕ-ਦੂਜੇ ਤੋਂ ਛੁਟਕਾਰਾ ਪਾਉਣ ਦੀ ਸੋਚਦਾ ਹੈ। ਕਈ ਵਾਰੀ ਨੌਬਤ ਤਲਾਕ ਤੱਕ ਪਹੁੰਚ ਜਾਂਦੀ ਹੈ। ਤਲਾਕ ਇਸ ਸਮੱਸਿਆ ਦਾ ਹੱਲ ਨਹੀਂ। ਬੰਦਾ ਇਕੱਲਾ ਪੈ ਜਾਂਦਾ ਹੈ। ਪਰਿਵਾਰ ਟੁੱਟ ਜਾਂਦੇ ਹਨ ਅਤੇ ਮਾਸੂਮ ਬੱਚਿਆਂ ਦਾ ਭਵਿੱਖ ਵੀ ਹਨੇਰਾ ਹੋ ਜਾਂਦਾ ਹੈ। ਇਸ ਲਈ ਜ਼ਰਾ ਸਹਿਣਸ਼ੀਲਤਾ ਤੋਂ ਕੰਮ ਲਉ ਅਤੇ ਅਜਿਹੀ ਸਥਿਤੀ ਨਾ ਪੈਦਾ ਹੋਣ ਦਿਓ। ਜੀਵਨ ਸਾਥੀ ਤੋਂ ਵਿਛੜਨ ਤੋਂ ਬਾਅਦ ਹੀ ਪਤਾ ਚਲਦਾ ਹੀ ਕਿ ਕਿਸੇ ਨੇ ਜ਼ਿੰਦਗੀ ਵਿਚ ਕੀ ਗਵਾਇਆ ਹੈ ਅਤੇ ਕੀ ਪਾਇਆ ਹੈ? ਦੂਜਾ ਵਿਆਹ ਕੋਈ ਆਸਾਨ ਨਹੀਂ ਹੁੰਦਾ। ਇਸੇ ਲਈ ਕਹਿੰਦੇ ਹਨ ਕਿ ਸ਼ਾਦੀ ਤਾਂ ਇਕੋ ਵਾਰੀ ਹੀ ਹੁੰਦੀ ਹੈ। ਦੂਜੀ ਵਾਰੀ ਤਾਂ ਸਮਝੌਤਾ ਹੀ ਹੁੰਦਾ ਹੈ। ਰਿਸ਼ਤੇ ਵੀ ਇਕੋ ਵਾਰੀ ਹੀ ਨਿਭਾਏ ਜਾਂਦੇ ਹਨ। ਦੂਜੀ ਵਾਰੀ ਤਾਂ ਬੇਮੇਲ ਜਾਂ ਦਾਗੀ ਰਿਸ਼ਤਾ ਹੀ ਮਿਲਦਾ ਹੈ।
ਆਪਣੇ ਘਰ ਤੋਂ ਬਾਹਰੋਂ ਪਿਆਰ ਅਤੇ ਵਫ਼ਾ ਦੀ ਉਮੀਦ ਰੱਖਣਾ ਵੀ ਪਾਪ ਹੈ ਅਤੇ ਜੀਵਨ ਸਾਥੀ ਨੂੰ ਧੋਖਾ ਦੇਣਾ ਹੀ ਹੈ। ਵਫ਼ਾਦਾਰੀ ਦਾ ਸਬੂਤ ਤਾਂ ਪਿੱਠ ਪਿੱਛੇ ਹੀ ਹੁੰਦਾ ਹੈ ਸਾਹਮਣੇ ਤਾਂ ਸਾਰੇ ਗੱਲਾਂ ਨਾਲ ਸੱਚੇ ਬਣ ਜਾਂਦੇ ਹਨ। ਕੋਈ ਵੀ ਗ਼ਲਤ ਕਦਮ ਚੁੱਕਣ ਦੀ ਬਜਾਏ ਥੋੜ੍ਹੀ ਸਿਆਣਪ ਤੋਂ ਕੰਮ ਲਓ। ਆਪਣੇ ਜੀਵਨ ਸਾਥੀ ਲਈ ਇਮਾਨਦਾਰ ਰਹੋ। ਇਹ ਹੀ ਕਾਮਯਾਬ ਜ਼ਿੰਦਗੀ ਦਾ ਆਧਾਰ ਹੈ। ਏਕੇ ਵਿਚ ਹੀ ਬਰਕਤ ਹੈ। ਜਦ ਤੱਕ ਪਤੀ-ਪਤਨੀ ਆਪਸੀ ਗੱਲ ਬਾਹਰ ਨਹੀਂ ਕੱਢਦੇ ਤਦ ਤੱਕ ਕੋਈ ਤੀਸਰਾ ਬੰਦਾ ਉਨ੍ਹਾਂ ਵੱਲ ਉਂਗਲ ਨਹੀਂ ਉਠਾ ਸਕਦਾ। ਘਰ ਵਿਚ ਇੱਜ਼ਤ ਅਤੇ ਸ਼ਾਂਤੀ ਬਣੀ ਰਹਿੰਦੀ ਹੈ। ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਆ ਜਾਏ ਤਾਂ ਉਸ ਨੂੰ ਭੁੱਲਿਆ ਨਹੀਂ ਕਹਿੰਦੇ। ਜੇ ਆਪਸ ਵਿਚ ਕੋਈ ਮਨ-ਮੁਟਾਵ ਹੋ ਵੀ ਜਾਏ ਤਾਂ ਮਿਲ ਬੈਠ ਕੇ ਅਤੇ ਵੱਡਾ ਦਿਲ ਰੱਖ ਕੇ ਆਪਸੀ ਮਸਲੇ ਸੁਲਝਾ ਲਓ। ਆਪਣੀ ਗ੍ਰਹਿਸਥੀ ਨੂੰ ਨਾ ਟੁੱਟਣ ਦਿਓ। ਨਿਭਾਉਣ ਵਾਲੇ ਤਾਂ ਕੰਡਿਆਂ ਨਾਲ ਵੀ ਨਿਭਾਅ ਲੈਂਦੇ ਹਨ। ਸਾਊ ਬੰਦੇ ਥੋੜ੍ਹਾ ਮਨ ਮਨਾ ਕੇ, ਥੋੜ੍ਹਾ ਅਣਦੇਖਿਆ ਕਰ ਕੇ ਅਤੇ ਥੋੜ੍ਹਾ ਬਰਦਾਸ਼ਤ ਕਰ ਕੇ ਨਿਭਾਅ ਹੀ ਲੈਂਦੇ ਹਨ ਪਰ ਪਰਿਵਾਰ ਨੂੰ ਟੁੱਟਣ ਨਹੀਂ ਦਿੰਦੇ। ਗ੍ਰਹਿਸਥੀ ਜੀਵਨ ਨੂੰ ਪਤੀ-ਪਤਨੀ ਨੇ ਰਲ ਕੇ ਹੀ ਕਾਮਯਾਬ ਬਣਾਉਣਾ ਹੁੰਦਾ ਹੈ। ਅਜਿਹੇ ਘਰਾਂ ਵਿਚ ਬੱਚਿਆਂ ਨੂੰ ਪਿਆਰ ਅਤੇ ਬਜ਼ੁਰਗਾਂ ਨੂੰ ਸਤਿਕਾਰ ਮਿਲਦਾ ਹੈ। ਉੱਥੇ ਬਜ਼ੁਰਗ ਮੁਸਕਰਾਉਂਦੇ ਹੋਏ ਮਿਲਦੇ ਹਨ ਅਤੇ ਬੱਚਿਆਂ ਦੀਆਂ ਕਿਲਕਾਰੀਆਂ ਗੂੰਜਦੀਆਂ ਹਨ। ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਹਰ ਇਨਸਾਨ ਦਾ ਸੁਭਾਅ ਵੱਖੋ-ਵੱਖਰਾ ਹੁੰਦਾ ਹੈ। ਜਿੱਥੇ ਹਰ ਮਨੁੱਖ ਵਿਚ ਕੋਈ ਨਾ ਕੋਈ ਗੁਣ ਹੁੰਦਾ ਹੈ, ਉੱਥੇ ਉਸ ਵਿਚ ਕੋਈ ਨਾ ਕੋਈ ਕਮੀ ਵੀ ਹੁੰਦੀ ਹੈ। ਸਰਬ ਗੁਣ ਸੰਪੰਨ ਕੋਈ ਨਹੀਂ ਹੁੰਦਾ। ਜੇ ਅਸੀਂ ਆਪਣੇ ਜੀਵਨ ਸਾਥੀ ਨੂੰ ਉਸ ਦੇ ਗੁਣਾਂ ਅਤੇ ਔਗੁਣਾਂ ਸਮੇਤ ਹੀ ਸਵੀਕਾਰ ਕਰਾਂਗੇ ਤਾਂ ਹੀ ਸਾਡੀ ਜ਼ਿੰਦਗੀ ਖ਼ੁਸ਼ੀ ਅਤੇ ਖੇੜੇ ਭਰੀ ਹੋਵੇਗੀ ਅਤੇ ਸਾਨੂੰ ਇਹ ਕਹਿਣ ਵਿਚ ਮਾਣ ਹੋਵੇਗਾ ਕਿ ਸਾਡਾ ਜਨਮ ਜਨਮ ਦਾ ਸਾਥ ਹੈ।

#1183, ਫੇਜ਼-10, ਮੁਹਾਲੀ
ਮੋ: 094631-89432
email: gursharan1183@yahoo.in

ਖ਼ਬਰ ਸ਼ੇਅਰ ਕਰੋ

 

ਕੋਵਿਡ ਵੈਕਸੀਨ ਬਾਰੇ ਤੁਸੀਂ ਕਿੰਨਾ ਕੁ ਜਾਣਦੇ ਹੋ?

ਅੱਜਕਲ੍ਹ ਚਾਰੇ ਪਾਸੇ ਕੋਰੋਨਾ ਦੀ ਹਾਹਾਕਾਰ ਹੈ। ਪੂਰੀ ਦੁਨੀਆ ਦੇ ਡਾਕਟਰ ਅਤੇ ਮਾਹਿਰ ਕਹਿ ਰਹੇ ਹਨ, ਕੋਰੋਨਾ ਤੋਂ ਬਚਾਅ ਦਾ ਅਜੇ ਤੱਕ ਸਿਰਫ਼ ਇਕੋ ਤਰੀਕਾ ਟੀਕਾਕਰਨ ਹੈ। ਇਸ ਲਈ ਤੁਹਾਡੇ ਕੋਲ ਟੀਕਾਕਰਨ ਦੇ ਵਿਰੁੱਧ ਭਾਵੇਂ ਜਿੰਨੀਆਂ ਮਰਜ਼ੀ ਦਲੀਲਾਂ ਹੋਣ, ਪਰ ਇਹ ...

ਪੂਰੀ ਖ਼ਬਰ »

ਹਾਂ-ਪੱਖੀ ਦ੍ਰਿੜ੍ਹ ਵਿਵਹਾਰਸਫਲਤਾ ਦਾ ਧੁਰਾ

ਦ੍ਰਿੜ੍ਹ ਅਤੇ ਸਾਕਾਰਾਤਮਿਕ ਵਿਵਹਾਰ ਸਫਲਤਾ ਪ੍ਰਾਪਤੀ ਦੀ ਬੁਨਿਆਦ ਹੈ। ਤੁਸੀਂ ਜਿੱਤ ਤਾਂ ਹੀ ਪ੍ਰਾਪਤ ਕਰ ਸਕਦੇ ਹੋ ਜੇਕਰ ਤੁਸੀਂ ਜਿੱਤ ਪ੍ਰਾਪਤ ਕਰਨ ਲਈ ਦ੍ਰਿੜ੍ਹ ਹੋ। ਨਕਾਰਾਤਮਿਕ ਪਹੁੰਚ ਵਾਲਾ ਵਿਅਕਤੀ ਸਫਲਤਾ ਦਾ ਸੁਪਨਾ ਵੀ ਨਹੀਂ ਵੇਖ ਸਕਦਾ। ਹਰ ਚੀਜ਼ ਦੀ ਇਕ ...

ਪੂਰੀ ਖ਼ਬਰ »

ਧੁੱਪ ਦਾ ਚਸ਼ਮਾ ਕਿਵੇਂ ਚੁਣੀਏ?

ਐਨਕ ਖ਼ਰੀਦਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਸ਼ੌਕ ਨਾਲ ਪਾਉਣ ਵਾਲੀਆਂ ਐਨਕਾਂ ਵਿਚ ਸਨਗਲਾਸ ਚੰਗੀ ਕੰਪਨੀ ਦੇ ਹੋਣੇ ਚਾਹੀਦੇ ਹਨ ਤਾਂ ਕਿ ਪਰਾ-ਬੈਂਗਣੀ (ਅਲਟਰਾਵਾਇਲਟ) ਕਿਰਨਾਂ ਤੋਂ ਅੱਖਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। * ਫਰੇਮ ਜ਼ਿਆਦਾ ਭਾਰੀ ...

ਪੂਰੀ ਖ਼ਬਰ »

ਗਰਮੀ ਵਿਚ ਚਮੜੀ ਦੀ ਦੇਖਭਾਲ

ਮੌਸਮ ਦਾ ਤਾਪਮਾਨ ਵਧਣਾ ਸ਼ੁਰੂ ਹੋ ਗਿਆ ਹੈ ਅਤੇ ਇਸ ਮੌਸਮ ਵਿਚ ਸੁੰਦਰਤਾ ਨਾਲ ਸਬੰਧੀ ਅਨੇਕ ਸਮੱਸਿਆਵਾਂ ਨਾਲ ਜੂਝਣਾ ਪੈਂਦਾ ਹੈ ਅਤੇ ਇਸ ਵਿਚ ਚਮੜੀ ਦੇ ਰੋਗ ਆਮ ਹੀ ਹਨ। ਸੂਰਜ ਦੀ ਗਰਮੀ ਨਾਲ ਝੁਲਸੀ ਚਮੜੀ ਠੀਕ ਕਰਨ ਲਈ ਕੁਝ ਘਰੇਲੂ ਉਪਾਅ ਹੇਠ ਲਿਖੇ ਹਨ। ਚਿਹਰੇ 'ਤੇ ...

ਪੂਰੀ ਖ਼ਬਰ »

ਗਰਮੀਆਂ ਵਿਚ ਲਓ ਠੰਢੇ ਪਦਾਰਥਾਂ ਦਾ ਅਨੰਦ

ਸ਼ਹਿਤੂਤ ਸ਼ੇਕ ਸਮੱਗਰੀ : 30-35 ਸ਼ਹਿਤੂਤ, 2 ਗਿਲਾਸ ਦੁੱਧ, 1/2 ਕੱਪ ਚੀਨੀ, ਅੱਧਾ ਕੱਪ ਕ੍ਰੀਮ। ਵਿਧੀ : ਸ਼ਹਿਤੂਤ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕਰ ਕੇ ਉਨ੍ਹਾਂ ਦਾ ਗੁੱਦਾ ਕੱਢ ਲਓ। ਹੁਣ ਦੁੱਧ ਨੂੰ ਹਲਕੀ ਅੱਗ 'ਤੇ ਰੱਖ ਕੇ ਚੀਨੀ ਪਾ ਕੇ ਪਕਾਉਂਦੇ ਰਹੋ। ਦੁੱਧ ਨੂੰ ਸੰਘਣਾ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX