ਕੋਰੋਨਾ ਮਹਾਂਮਾਰੀ ਦੇ ਤੇਜ਼ੀ ਨਾਲ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਪਹਿਲਾਂ ਤੋਂ ਐਲਾਨੀਆਂ ਗਈਆਂ ਪਾਬੰਦੀਆਂ ਵਿਚ ਵਾਧਾ ਕਰਦਿਆਂ ਇਨ੍ਹਾਂ ਨੂੰ ਹੋਰ ਸਖ਼ਤ ਕਰਨ ਦਾ ਐਲਾਨ ਕੀਤਾ ਗਿਆ ਹੈ। ਚਾਹੇ ਇਕ ਦਿਨ ਪਹਿਲਾਂ ਸਿਹਤ ਮੰਤਰੀ ਨੇ ਇਹ ਇਸ਼ਾਰਾ ...
ਅੱਜ (4 ਮਈ, 2021) ਨੂੰ ਇਕ ਰਾਸ਼ਟਰੀ ਰੋਜ਼ਾਨਾ ਅਖ਼ਬਾਰ ਦੇ ਪਹਿਲੇ ਸਫ਼ੇ ਦੀਆਂ ਸੁਰਖੀਆਂ ਪੜ੍ਹ ਕੇ ਸਰੀਰ ਵਿਚ ਸਿਰ ਤੋਂ ਪੈਰਾਂ ਤੱਕ ਡਰ ਅਤੇ ਦਹਿਸ਼ਤ ਨਾਲ ਕੰਬਣੀ ਛਿੜ ਗਈ। ਸ਼ਾਇਦ ਇਸ ਲਈ ਕਿ ਦੂਰ ਲੱਗੀ ਅੱਗ ਦੇ ਨੇੜੇ ਆਉਣ ਵਿਚ ਦੇਰ ਕਿੱਥੇ ਲਗਦੀ ਹੈ? ਬੈਂਗਲੁਰੂ ਤੋਂ ਲਗਪਗ 175 ...
ਜਨਮ ਦਿਨ 'ਤੇ ਵਿਸ਼ੇਸ਼
5 ਮਈ ਦੇ ਦਿਨ ਦੇਸ਼ ਦੇ ਰਾਸ਼ਟਰਪਤੀ ਹਰ ਸਾਲ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿਚ ਗਿਆਨੀ ਜ਼ੈਲ ਸਿੰਘ ਜੀ ਨੂੰ ਯਾਦ ਕਰਦੇ ਹਨ ਅਤੇ ਉਨ੍ਹਾਂ ਦੇ ਬਹੁਤ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਵੀ ਉੱਥੇ ਬੁਲਾਇਆ ਜਾਂਦਾ ਹੈ। ਉਨ੍ਹਾਂ ਦੇ ਜਨਮ ਦਿਨ 'ਤੇ ਉਨ੍ਹਾਂ ਦੀ ਵਡਿਆਈ ਜਾਂ ਉਸਤਤ ਕਰਨਾ ਕੋਈ ਮਹਾਨਤਾ ਨਹੀਂ ਰੱਖਦਾ ਕਿਉਂਕਿ ਜਿਸ ਰੁਤਬੇ ਨੂੰ ਉਨ੍ਹਾਂ ਨੇ ਹਾਸਲ ਕਰ ਲਿਆ ਸੀ, ਉਸ ਤੋਂ ਵੱਡੀ ਕੋਈ ਪਦਵੀ ਇਸ ਦੇਸ਼ ਵਿਚ ਨਹੀਂ ਹੈ। ਜੋ ਵਿਦਿਆਰਥੀ, ਅਧਿਆਪਕ ਅਤੇ ਵਿਦਵਾਨ ਖੋਜ ਕਰਨ ਵਿਚ ਵਿਸ਼ਵਾਸ ਰੱਖਦੇ ਹਨ, ਉਨ੍ਹਾਂ ਨੂੰ ਮੇਰੀ ਬੇਨਤੀ ਹੈ ਕਿ ਇਸ ਵਿਸ਼ੇ 'ਤੇ ਵਿਚਾਰ ਕਰਨ ਅਤੇ ਖੋਜ ਕਰਨ ਵਿਚ ਦਿਲਚਸਪੀ ਦਿਖਾਉਣ।
ਗਿਆਨੀ ਜ਼ੈਲ ਸਿੰਘ ਦਾ ਜਨਮ ਪਿੰਡ ਸੰਧਵਾਂ, ਫ਼ਰੀਦਕੋਟ ਰਿਆਸਤ ਵਿਚ ਵਿਚ 5 ਮਈ, 1916 ਨੂੰ ਪਿਤਾ ਕਿਸ਼ਨ ਸਿੰਘ ਅਤੇ ਮਾਤਾ ਇੰਦ ਕੌਰ ਦੇ ਘਰ ਹੋਇਆ। ਪਿਤਾ ਨੇ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਸਿਖਾਇਆ। ਉਨ੍ਹਾਂ ਦੇ ਪਿੰਡ ਵਿਚ ਕੋਈ ਸਕੂਲ ਨਹੀਂ ਸੀ। ਆਪ ਦੀ ਸ਼ਖ਼ਸੀਅਤ ਵੇਖਦਿਆਂ ਪਿਤਾ ਕਿਸ਼ਨ ਸਿੰਘ ਨੇ ਪਰਿਵਾਰ ਨੂੰ ਹਦਾਇਤ ਦਿੱਤੀ ਕਿ ਜ਼ੈਲ ਸਿੰਘ ਤੋਂ ਘਰ ਦਾ ਕੋਈ ਕੰਮਕਾਰ ਨਹੀਂ ਕਰਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜ਼ੈਲ ਸਿੰਘ ਗੁਰੂ ਦੀ ਸੇਵਾ ਹੀ ਕਰਨਗੇ ਅਤੇ ਉਨ੍ਹਾਂ ਨੂੰ ਕੀਰਤਨ ਕਰਨਾ ਵੀ ਸਿਖਾਇਆ ਗਿਆ। ਉਨ੍ਹਾਂ ਨੇ ਮੌਲਵੀ ਤੋਂ ਉਰਦੂ ਅਤੇ ਪਿੰਡ ਦੇ ਪੰਡਿਤ ਤੋਂ ਹਿੰਦੀ ਦੀ ਸਿੱਖਿਆ ਲਈ। ਆਪ ਨੇ ਅੰਗਰੇਜ਼ੀ ਫ਼ਰੀਦਕੋਟ ਦੀ ਜੇਲ੍ਹ ਵਿਚ ਕੈਦ ਭੁਗਤਦਿਆਂ ਸਿੱਖੀ। ਆਪ ਦੀਆਂ ਦਿਲਚਸਪੀਆਂ ਵੇਖਦਿਆਂ ਪਿਤਾ ਨੂੰ ਇਹ ਅਨੁਭਵ ਹੋਇਆ ਕਿ ਉਨ੍ਹਾਂ ਦਾ ਸਪੁੱਤਰ ਦੇਸ਼ ਅਤੇ ਕੌਮ ਦੀ ਸੇਵਾ ਕਰੇਗਾ। ਗਿਆਨੀ ਜ਼ੈਲ ਸਿੰਘ ਨੂੰ ਆਪਣੇ ਧਰਮ ਵਿਚ ਪੂਰਨ ਵਿਸ਼ਵਾਸ ਸੀ ਅਤੇ ਆਪ ਹਰ ਔਕੜ ਸਮੇਂ ਗੁਰੂ ਦੀ ਓਟ ਲੈਂਦੇ ਸਨ। ਆਪ 1972-1977 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। ਇਸ ਤੋਂ ਇਲਾਵਾ ਆਪ 1980-1982 ਵਿਚ ਭਾਰਤ ਸਰਕਾਰ ਵਿਚ ਗ੍ਰਹਿ ਮੰਤਰੀ ਬਣੇ ਅਤੇ ਅਖੀਰ 1982 ਤੋਂ 1987 ਤੱਕ ਉਨ੍ਹਾਂ ਨੇ ਭਾਰਤ ਦੇ 7ਵੇਂ ਰਾਸ਼ਟਰਪਤੀ ਵਜੋਂ ਸੇਵਾਵਾਂ ਨਿਭਾਈਆਂ। ਇਸ ਅਹੁਦੇ 'ਤੇ ਪਹੁੰਚਣ ਵਾਲੇ ਆਪ ਪਹਿਲੇ ਸਿੱਖ ਸਨ।
ਸਾਲ 1975 ਵਿਚ ਗਿਆਨੀ ਜ਼ੈਲ ਸਿੰਘ ਨੇ ਸ਼ਹੀਦ ਭਗਤ ਸਿੰਘ ਦੀ ਮਾਤਾ ਨੂੰ 'ਪੰਜਾਬ ਮਾਤਾ' ਦੇ ਖਿਤਾਬ ਨਾਲ ਨਿਵਾਜਿਆ ਅਤੇ ਉਨ੍ਹਾਂ ਦੀ ਸਹੂਲਤ ਲਈ ਕਾਰ ਦਾ ਇੰਤਜ਼ਾਮ ਵੀ ਕੀਤਾ। ਇਸ ਤੋਂ ਇਲਾਵਾ ਆਪ ਨੇ ਭਗਵਾਨ ਸ੍ਰੀ ਰਾਮ ਦੇ ਮਾਤਾ ਦੇ ਨਾਂਅ 'ਤੇ ਪਟਿਆਲਾ ਵਿਚ ਮਾਤਾ ਕੌਸ਼ੱਲਿਆ ਹਸਪਤਾਲ ਬਣਵਾਇਆ। ਕਿਸੇ ਮਨੁੱਖ ਨੂੰ ਦੂਜੇ ਮਨੁੱਖ ਦੀ ਗੰਦਗੀ ਸਿਰ 'ਤੇ ਨਾ ਚੁੱਕਣੀ ਪਵੇ, ਇਸ ਲਈ ਆਪ ਨੇ ਪੰਜਾਬ ਵਿਚ ਵਾਟਰ ਸਪਲਾਈ ਦਾ ਪ੍ਰਬੰਧ ਕੀਤਾ ਅਤੇ ਸੀਵਰੇਜ ਪ੍ਰਣਾਲੀ ਦਾ ਨਿਰਮਾਣ ਕਰਵਾਇਆ। ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਆਪ ਨੇ ਇੱਥੇ ਕਈ ਵੱਡੀਆਂ ਸਨਅਤਾਂ ਅਤੇ ਕਾਰਖਾਨੇ ਲਗਵਾਏ। ਆਪ ਦੇ ਸਿੱਖੀ ਪ੍ਰਤੀ ਸਮਰਪਣ ਨੂੰ ਇਸ ਉਦਾਹਰਨ ਨਾਲ ਸਮਝਿਆ ਜਾ ਸਕਦਾ ਹੈ ਕਿ ਆਪ ਨੇ ਮੁੱਖ ਮੰਤਰੀ, ਗ੍ਰਹਿ ਮੰਤਰੀ ਅਤੇ ਭਾਰਤ ਦੇ ਰਾਸ਼ਟਰਪਤੀ ਦਾ ਅਹੁਦਾ ਸ੍ਰੀ ਅਨੰਦਪੁਰ ਸਾਹਿਬ ਮੱਥਾ ਟੇਕ ਕੇ ਅਤੇ ਗੁਰੂ ਦੀ ਆਗਿਆ ਲੈ ਕੇ ਸੰਭਾਲਿਆ।
ਆਪ ਜੀ ਨੇ ਸਾਲ 1973 ਵਿਚ ਗੁਰੂ ਗੋਬਿੰਦ ਸਿੰਘ ਮਾਰਗ (ਸ੍ਰੀ ਅਨੰਦਪੁਰ ਸਾਹਿਬ ਤੋਂ ਦਮਦਮਾ ਸਾਹਿਬ, ਤਲਵੰਡੀ ਸਾਬੋ) ਦਾ ਨਿਰਮਾਣ ਕਰਵਾਇਆ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 300ਵੇਂ ਸ਼ਹੀਦੀ ਸਾਲ ਦੌਰਾਨ ਆਪ ਨੇ ਦਿੱਲੀ ਦੇ ਚਾਂਦਨੀ ਚੌਕ ਦੀ ਕੋਤਵਾਲੀ ਦੀ ਜਗ੍ਹਾ ਸੀਸ ਗੰਜ ਗੁਰਦੁਆਰੇ ਨੂੰ ਦਿਵਾਈ। ਗੁਰੂ ਤੇਗ ਬਹਾਦਰ ਜੀ ਦੀ ਯਾਦ ਨੂੰ ਸਮਰਪਿਤ ਇਕ ਵੱਡਾ ਨਗਰ ਕੀਰਤਨ ਆਪ ਜੀ ਦੇ ਸਹਿਯੋਗ ਨਾਲ ਦਿੱਲੀ ਤੱਕ ਕੱਢਿਆ ਗਿਆ, ਜਿਸ ਦਾ ਸਵਾਗਤ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕੀਤਾ ਅਤੇ ਵਿਗਿਆਨ ਭਵਨ ਵਿਚ ਵੱਡਾ ਪ੍ਰੋਗਰਾਮ ਹੋਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਅਤੇ ਹੋਰ ਸਿੱਖ ਯੋਧਿਆਂ ਦੀਆਂ ਯਾਦਗਾਰਾਂ ਬਣਵਾਈਆਂ। ਵੱਡੇ ਤੋਂ ਵੱਡੇ ਅਹੁਦੇ 'ਤੇ ਪਹੁੰਚਣ ਦੇ ਬਾਵਜੂਦ ਗਿਆਨੀ ਜ਼ੈਲ ਸਿੰਘ ਜੀ ਨੇ ਆਪਣੀ ਜੀਵਨ ਸ਼ੈਲੀ ਇਸ ਤਰ੍ਹਾਂ ਦੀ ਰੱਖੀ ਕਿ ਦੇਸ਼ ਦਾ ਕੋਈ ਵੀ ਆਮ ਆਦਮੀ ਉਨ੍ਹਾਂ ਤੱਕ ਪਹੁੰਚ ਰੱਖਦਾ ਸੀ। ਉਨ੍ਹਾਂ ਦੇ ਰਾਸ਼ਟਰਪਤੀ ਰਹਿੰਦਿਆਂ ਰਾਸ਼ਟਰਪਤੀ ਭਵਨ ਦੇ ਦਰਵਾਜ਼ੇ ਆਮ ਆਦਮੀ ਲਈ ਵੀ ਖੁੱਲ੍ਹੇ ਰਹੇ।
ਗਿਆਨੀ ਜੀ ਸਾਰੀ ਉਮਰ ਦੇਸ਼ ਅਤੇ ਕੌਮ ਦੀ ਸੇਵਾ ਨੂੰ ਸਮਰਪਿਤ ਰਹੇ ਅਤੇ ਪਰ ਅਖੀਰ ਆਪ ਕੀਰਤਪੁਰ ਸਾਹਿਬ ਨੇੜੇ ਇਕ ਭਿਆਨਕ ਸੜਕ ਹਾਦਸੇ ਵਿਚ ਸਖ਼ਤ ਜ਼ਖ਼ਮੀ ਹੋ ਗਏ। ਬਾਅਦ ਵਿਚ 25 ਦਸੰਬਰ, 1994 ਨੂੰ ਪੀ.ਜੀ.ਆਈ. ਚੰਡੀਗੜ੍ਹ ਵਿਖੇ ਆਪ ਦਾ 78 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਸੀ। ਪੰਜਾਬ ਅਤੇ ਦੇਸ਼ ਦੀ ਰਾਜਨੀਤੀ ਵਿਚ ਉਨ੍ਹਾਂ ਵਲੋਂ ਪਾਏ ਗਏ ਯੋਗਦਾਨ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ।
-(ਲੇਖਕ ਸਿਵਲ ਇੰਜੀਨੀਅਰ ਅਤੇ ਉੱਘੇ ਸਨਅਤਕਾਰ ਹਨ)
-ਮੋ: 94170-04482
ਅੱਜ ਲਈ ਵਿਸ਼ੇਸ਼\
ਇਸ ਮਹਾਨ ਯੋਧੇ ਦਾ ਜਨਮ 5 ਮਈ, 1723 ਈ: ਨੂੰ ਲਾਹੌਰ ਤੋਂ 12 ਮੀਲ ਚੜ੍ਹਦੇ ਵੱਲ ਇਚੋਗਿਲ ਨਾਮੀ ਸਥਾਨ ਤੇ ਗਿਆਨੀ ਭਗਵਾਨ ਸਿੰਘ ਦੇ ਘਰ ਹੋਇਆ। ਇਤਿਹਾਸਕਾਰ ਲਿਖਦੇ ਹਨ ਕੀ ਇਨ੍ਹਾਂ ਦਾ ਪਿਛਲਾ ਪਿੰਡ ਸੁਰ ਸਿੰਘ ਸੀ। ਇਹ ਪਿੰਡ ਖੇਮਕਰਨ ਤੋਂ 30 ਕਿਲੋਮੀਟਰ ਦੂਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX