ਤਾਜਾ ਖ਼ਬਰਾਂ


ਸੰਯੁਕਤ ਕਿਸਾਨ ਮੋਰਚਾ ਦੇ ਵਲੋਂ ਸੀਤੋ ਡੱਬਵਾਲੀ ਰੋਡ 'ਤੇ ਧਰਨਾ ਜਾਰੀ
. . .  22 minutes ago
ਅਬੋਹਰ,17 ਜੂਨ (ਸੰਦੀਪ ਸੋਖਲ) - ਪਿਛਲੇ ਦੋ ਸਾਲਾਂ ਤੋਂ ਕਿਸਾਨਾਂ ਨੂੰ ਮੁਆਵਜ਼ਾ ਨਾ ਮਿਲਣ ਕਾਰਨ ਸੰਯੁਕਤ ਕਿਸਾਨ ਮੋਰਚਾ ਅਤੇ ਆਜ਼ਾਦ ਕਿਸਾਨ ਮੋਰਚੇ ਵਲੋਂ ਸੀਤੋ ...
ਅੱਜ 2011 ਰਿਵਾਈਜ਼ ਟੈਟ ਪਾਸ ਬੇਰੁਜ਼ਗਾਰ ਸਿੱਖਿਆ ਬੋਰਡ ਪੁੱਜਣਗੇ
. . .  29 minutes ago
ਮਲੌਦ, 17 ਜੂਨ (ਕੁਲਵਿੰਦਰ ਸਿੰਘ ਨਿਜ਼ਾਮਪੁਰ) - 2011 ਦੇ ਰਿਵਾਈਜ਼ ਟੈਟ ਪਾਸ ਬੇਰੁਜ਼ਗਾਰਾਂ ਨੂੰ ਬਣਦਾ ਹੱਕ ਨਾ ਮਿਲਣ ਕਾਰਨ ਅੱਜ 17 ਜੂਨ ਨੂੰ...
ਨੇਪਾਲ ਵਿਚ ਆਏ ਤੂਫ਼ਾਨ ਨੇ ਮਚਾਈ ਤਬਾਹੀ, 7 ਮੌਤਾਂ
. . .  44 minutes ago
ਨੇਪਾਲ, 17 ਜੂਨ - ਨੇਪਾਲ ਦੇ ਸਿੰਧੂਪਾਲਚੋਕ ਵਿਚ ਤੂਫਾਨ ਅਤੇ ਹੜ੍ਹਾਂ ਨੇ ਤਬਾਹੀ ਮਚਾਈ ਹੈ। ਹੁਣ ਤੱਕ ਘੱਟੋ - ਘੱਟ 7 ਮੌਤਾਂ ਦੀ ਖ਼ਬਰ ...
ਐਨ.ਆਈ.ਏ.ਨੇ ਸ਼ਿਵ ਸੈਨਾ ਨੇਤਾ ਅਤੇ ਮੁੰਬਈ ਪੁਲਿਸ ਦੇ ਸਾਬਕਾ 'ਐਨਕਾਉਂਟਰ ਸਪੈਸ਼ਲਿਸਟ' ਦੇ ਘਰ ਮਾਰਿਆ ਛਾਪਾ
. . .  about 1 hour ago
ਮੁੰਬਈ,17 ਜੂਨ - ਮੁੰਬਈ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਸ਼ਿਵ ਸੈਨਾ ਨੇਤਾ ਅਤੇ ...
ਨੇਪਾਲ-ਸਿੰਧੂਪਾਲਚੋਕ 'ਚ ਆਏ ਹੜ ਨੇ ਮਚਾਈ ਤਬਾਹੀ, ਘੱਟੋ-ਘੱਟ 7 ਮੌਤਾਂ
. . .  about 1 hour ago
ਕਾਠਮੰਡੂ,17 ਜੂਨ - ਨੇਪਾਲ-ਸਿੰਧੂਪਾਲਚੋਕ 'ਚ ਆਏ ਹੜ ਨੇ ਮਚਾਈ ਤਬਾਹੀ ਅਤੇ ਘੱਟੋ ਘੱਟ 7...
ਭਾਰਤ ਬਾਇਓਟੈਕ ਅਤੇ ਡਬਲਯੂ.ਐੱਚ.ਓ. ਦੀ 23 ਜੂਨ ਨੂੰ ਪ੍ਰੀ-ਸਬਮਿਸ਼ਨ ਮੀਟਿੰਗ
. . .  about 1 hour ago
ਨਵੀਂ ਦਿੱਲੀ,17 ਜੂਨ - ਡਬਲਯੂ.ਐੱਚ.ਓ. ਦੇ ਇਕ ਦਸਤਾਵੇਜ਼ ਵਿਚ ਕਿਹਾ 23 ਜੂਨ ਨੂੰ ....
ਮੁੱਖ ਮੰਤਰੀ ਸਟਾਲਿਨ ਅੱਜ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣਗੇ
. . .  about 2 hours ago
ਨਵੀਂ ਦਿੱਲੀ, 17 ਜੂਨ - ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ 67,208 ਨਵੇਂ ਕੋਰੋਨਾ ਮਾਮਲੇ, 2,330 ਮੌਤਾਂ
. . .  about 2 hours ago
ਨਵੀਂ ਦਿੱਲੀ,17 ਜੂਨ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ...
ਫ਼ਿਰੋਜ਼ਪੁਰ 'ਚ ਹਥਿਆਰਬੰਦ ਲੁਟੇਰਿਆਂ ਵਲੋਂ ਪੈਟਰੋਲ ਪੰਪ 'ਤੇ ਲੁੱਟ
. . .  about 2 hours ago
ਰੋਜ਼ਪੁਰ,17 ਜੂਨ (ਗੁਰਿੰਦਰ ਸਿੰਘ) ਫ਼ਿਰੋਜ਼ਪੁਰ ਸ਼ਹਿਰ ਦੇ ਜ਼ੀਰਾ ਗੇਟ ਸਥਿਤ ਅਗਰਵਾਲ ਪੈਟਰੋਲ ਪੰਪ ਤੋਂ...
ਦਿੱਲੀ ਪੁਲਿਸ ਨੇ 31 ਮਈ ਨੂੰ 'ਕਾਂਗਰਸ ਟੂਲਕਿੱਟ' ਮਾਮਲੇ 'ਚ ਟਵਿੱਟਰ ਇੰਡੀਆ ਦੇ ਮੁਖੀ ਤੋਂ ਕੀਤੀ ਪੁੱਛਗਿੱਛ
. . .  about 2 hours ago
ਨਵੀਂ ਦਿੱਲੀ,17 ਜੂਨ - ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਇਕ ਸੀਨੀਅਰ ਟੀਮ...
ਪੱਛਮੀ ਬੰਗਾਲ ਦੇ ਰਾਜਪਾਲ ਆਪਣੀ ਪਤਨੀ ਨਾਲ ਰਾਸ਼ਟਰਪਤੀ ਤੇ ਉਨ੍ਹਾਂ ਦੀ ਪਤਨੀ ਨੂੰ ਮਿਲਣਗੇ
. . .  about 2 hours ago
ਨਵੀਂ ਦਿੱਲੀ,17 ਜੂਨ - ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਆਪਣੀ ...
ਕੱਚੇ ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਅੱਜ ਦੁਪਹਿਰ 12.30 ਵਜੇ
. . .  about 2 hours ago
ਐੱਸ.ਏ.ਐੱਸ. ਨਗਰ, 17 ਜੂਨ, (ਤਰਵਿੰਦਰ ਬੈਨੀਪਾਲ) : ਵਿਦਿਆ ਭਵਨ ਦੇ ਗੇਟਾਂ ਅੱਗੇ ਰੈਗੂਲਰ...
ਦਿੱਲੀ ਦੇ ਏਮਜ਼ ਹਸਪਤਾਲ ਦੀ ਨੌਵੀਂ ਮੰਜ਼ਿਲ 'ਤੇ ਲੱਗੀ ਅੱਗ
. . .  about 3 hours ago
ਨਵੀਂ ਦਿੱਲੀ,17 ਜੂਨ - ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ...
ਅੱਜ ਦਾ ਵਿਚਾਰ
. . .  about 3 hours ago
ਅੱਜ ਦਾ ਵਿਚਾਰ
ਲਾਪਤਾ ਨਾਬਾਲਗ਼ ਲੜਕੀ ਦੀ ਨਹਿਰ ਵਿਚੋਂ ਮਿਲੀ ਲਾਸ਼
. . .  1 day ago
ਫਰੀਦਕੋਟ , 16 ਜੂਨ (ਜਸਵੰਤ ਸਿੰਘ ਪੁਰਬਾ )-ਕੱਲ੍ਹ ਤੋਂ ਲਾਪਤਾ ਹੋਈ ਇਕ ਨਾਬਾਲਗ਼ ਲੜਕੀ ਦੀ ਲਾਸ਼ ਨਹਿਰ ਵਿਚੋਂ ਮਿਲੀ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਫਰੀਦਕੋਟ ਦੇ ਇਕ ਲੜਕੇ ਉੱਤੇ ਵਿਆਹ ਦੇ ...
ਮਣੀਪੁਰ ਵਿਚ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਰੱਦ
. . .  1 day ago
ਇੰਫਾਲ, 16 ਜੂਨ - ਮਨੀਪੁਰ ਵਿਚ ਸਟੇਟ ਬੋਰਡ ਦੀਆਂ 10ਵੀਂ ਅਤੇ 12 ਵੀਂ ਕਲਾਸ ਦੀਆਂ ਪ੍ਰੀਖਿਆਵਾਂ ਇਸ ਸਾਲ ਰੱਦ ਕਰ ਦਿੱਤੀਆਂ ਗਈਆਂ ਹਨ । ਰਾਜ ਸਰਕਾਰ ਨੇ ਇਹ ਫੈਸਲਾ ਕੋਰੋਨਾ ਵਾਇਰਸ ਮਹਾਂਮਾਰੀ ਦੀ ਮੌਜੂਦਾ ਸਥਿਤੀ ਦੇ...
ਬੀਬੀ ਜਗੀਰ ਕੌਰ ਵਲੋਂ ਗੁਰਦੁਆਰਾ ਛੇਹਰਟਾ ਸਾਹਿਬ ਵਿਖੇ ਦਰਸ਼ਨੀ ਡਿਓੜੀ ਬਣਾਉਣ ਦੀ ਕੀਤੀ ਸ਼ੁਰੂਆਤ
. . .  1 day ago
ਛੇਹਰਟਾ,16 ਮਈ (ਸੁੱਖ ਵਡਾਲੀ)- ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ...
ਅੰਮ੍ਰਿਤਸਰ ਦਿਹਾਤੀ ਦੇ ਐੱਸ.ਐੱਸ.ਪੀ ਧਰੁਵ ਦਹੀਆ ਨੂੰ ਇੰਟੈਲੀਜੈਂਸ ਬਿਊਰੋ ਦਾ ਜੁਆਇੰਟ ਡਿਪਟੀ ਡਾਇਰੈਕਟਰ ਲਗਾਇਆ
. . .  1 day ago
ਅਜਨਾਲਾ ,16 ਜੂਨ (ਗੁਰਪ੍ਰੀਤ ਸਿੰਘ ਢਿੱਲੋਂ )-ਸਰਕਾਰ ਵਲੋਂ ਅੱਜ ਇਕ ਅਹਿਮ ਫ਼ੈਸਲਾ ਲੈਂਦਿਆਂ ਪੁਲਿਸ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਐੱਸ.ਐੱਸ.ਪੀ. ਵਜੋਂ ਸੇਵਾਵਾਂ ਨਿਭਾ ਰਹੇ ਧਰੁਵ ਦਹੀਆ ਆਈ.ਪੀ.ਐਸ. ਨੂੰ ਇੰਟੈਲੀਜੈਂਸ...
ਤਾਮਿਲਨਾਡੂ ਚਿੜੀਆਘਰ ਵਿਚ ਕੋਰੋਨਾ ਵਾਇਰਸ ਕਾਰਨ ਇਕ ਹੋਰ ਸ਼ੇਰ ਦੀ ਮੌਤ
. . .  1 day ago
ਚੇਨਈ, 16 ਜੂਨ - ਤਾਮਿਲਨਾਡੂ ਦੇ ਚੇਨਈ ਦੇ ਕੋਲ ਵਨਦਾਲੂਰ ਵਿਖੇ ਬੁੱਧਵਾਰ ਸਵੇਰੇ ਇਕ ਹੋਰ ਸ਼ੇਰ ਦੀ ਮੌਤ ਅਰਨੀਗਰ ਅੰਨਾ ਜ਼ੂਲੋਜੀਕਲ ਪਾਰਕ ਵਿਖੇ ਹੋਈ। ਏ.ਏ.ਐਸ.ਪੀ. ਦੇ ਡਿਪਟੀ ਡਾਇਰੈਕਟਰ ਨੇ 12 ਸਾਲਾ ...
5 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਪਲਟੂਨ ਕਮਾਂਡਰ ਵਿਜੀਲੈਂਸ ਵਲੋਂ ਕਾਬੂ
. . .  1 day ago
ਸ਼ਾਹਕੋਟ, 16 ਜੂਨ (ਅਜ਼ਾਦ ਸਚਦੇਵਾ/ਸੁਖਦੀਪ ਸਿੰਘ)- ਮਾਡਲ ਥਾਣਾ ਸ਼ਾਹਕੋਟ ਵਿਖੇ ਤਾਇਨਾਤ ਇਕ ਪਲਟੂਨ ਕਮਾਂਡਰ ਨੂੰ ਰਿਸ਼ਵਤ ਲੈਂਦਿਆਂ ਵਿਜੀਲੈਂਸ ਵਲੋਂ ਰੰਗੇ ਹੱਥੀ ਕਾਬੂ ਕੀਤਾ ਹੈ । ਵਿਜੀਲੈਂਸ ਵਲੋਂ ਰਿਸ਼ਵਤ ਵਿਚ ...
ਅੰਮ੍ਰਿਤਸਰ 'ਚ ਕੋਰੋਨਾ ਦੇ 40 ਨਵੇਂ ਮਾਮਲੇ ਆਏ ਸਾਹਮਣੇ, 3 ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ ,16 ਜੂਨ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 40 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 46301 ਹੋ ਗਏ ਹਨ, ਜਿਨ੍ਹਾਂ 'ਚੋਂ 1396 ...
ਗੰਗਸਰ ਗੁਰਦੁਆਰਾ ਸਾਹਿਬ ਦੇ ਦੋ ਮੁਲਾਜ਼ਮਾਂ ਦੇ ਵਿਰੁੱਧ ਸਿੱਖ ਭਾਵਨਾਵਾਂ ਨੂੰ ਠੇਸ ਲੱਗਣ 'ਤੇ ਥਾਣਾ ਜੈਤੋ 'ਚ ਮੁਕੱਦਮਾ ਦਰਜ
. . .  1 day ago
ਜੈਤੋ, 16 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਗੁ: ਸਾਹਿਬ ਪਾਤਸ਼ਾਹੀ ਦਸਵੀਂ ਗੰਗਸਰ ਜੈਤੋ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਮੈਨੇਜਰ ਤੇ ਕਲਰਕ ਸਮੇਤ ਚਾਰ...
ਪੰਜਾਬ ਦੀਆਂ 6 ਖ਼ਾਸ ਸਖ਼ਸ਼ੀਅਤਾਂ ਭਾਜਪਾ 'ਚ ਸ਼ਾਮਿਲ
. . .  1 day ago
ਨਵੀਂ ਦਿੱਲੀ ,16 ਜੂਨ - ਪੰਜਾਬ 'ਚ ਭਾਜਪਾ ਦੀ ਮਜ਼ਬੂਤੀ ਲਈ ਪਾਰਟੀ ਵਲੋਂ ਯਤਨ ਜ਼ੋਰ ਸ਼ੋਰ ਦੇ ਨਾਲ ਸ਼ੁਰੂ ਹੋ ਚੁੱਕੇ ਹਨ । ਅਗਲੇ ਸਾਲ ਵਿਧਾਨ ਸਭਾ ਚੋਣਾਂ ਤੋਂ ...
ਅਧਿਆਪਕਾਂ ਨੇ ਵਿਦਿਆ ਭਵਨ ਦੇ ਸਾਰੇ ਗੇਟ ਕੀਤੇ ਬੰਦ
. . .  1 day ago
ਐੱਸ. ਏ. ਐੱਸ. ਨਗਰ, 16 ਜੂਨ (ਤਰਵਿੰਦਰ ਸਿੰਘ ਬੈਨੀਪਾਲ) - ਕੱਚੇ ਅਧਿਆਪਕਾਂ ਵਲੋਂ ਵਿਦਿਆ ਭਵਨ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਰੇ ...
ਰਾਣਾ ਸੋਢੀ ਵਲੋਂ ਪੰਜਾਬ ਦੇ ਸਟੇਡੀਅਮ ਕੌਮੀ ਅਤੇ ਕੌਮਾਂਤਰੀ ਖਿਡਾਰੀਆਂ ਲਈ ਖੋਲ੍ਹਣ ਦੀ ਹਦਾਇਤ
. . .  1 day ago
ਚੰਡੀਗੜ੍ਹ, 16 ਜੂਨ - ਪੰਜਾਬ ਦੇ ਖੇਡਾਂ, ਯੁਵਕ ਸੇਵਾਵਾਂ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕੋਰੋਨਾ ਦੀ ਦੂਜੀ ਲਹਿਰ ਦੇ ਘਟ ਰਹੇ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 24 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਮੁਸ਼ਕਿਲਾਂ ਨਾਲ ਜੂਝਣ \'ਤੇ ਇਨ੍ਹਾਂ ਦਾ ਦੇਰ-ਸਵੇਰ ਹੱਲ ਜ਼ਰੂਰ ਹੁੰਦਾ ਹੈ। ਆਰਿਆ ਭੱਟ

ਸੰਪਾਦਕੀ

ਕੇਂਦਰ ਲਈ ਵੱਡੀ ਚੁਣੌਤੀ

ਦੇਸ਼ 'ਤੇ ਕੋਰੋਨਾ ਦੇ ਹੋਏ ਦੂਸਰੇ ਹਮਲੇ ਵਿਚ ਲਗਾਤਾਰ ਵਧਦੀ ਮਰੀਜ਼ਾਂ ਦੀ ਗਿਣਤੀ ਅਤੇ ਮੌਤਾਂ ਤੋਂ ਚਿੰਤਤ ਸੁਪਰੀਮ ਕੋਰਟ ਨੇ ਇਸ ਨੂੰ ਐਮਰਜੈਂਸੀ ਵਾਲੇ ਹਾਲਾਤ ਆਖਦਿਆਂ ਕੇਂਦਰ ਸਰਕਾਰ ਨੂੰ ਆਕਸੀਜਨ ਦੀ ਕਮੀ ਅਤੇ ਕੋਰੋਨਾ ਨਾਲ ਨਿਪਟਣ ਸਬੰਧੀ ਸਰਕਾਰ ਦੀ ਨਾਕਸ ...

ਪੂਰੀ ਖ਼ਬਰ »

ਕੋਵਿਡ ਦੀ ਦੂਜੀ ਲਹਿਰ ਦਾ ਮੁਕਾਬਲਾ ਕਿਵੇਂ ਕਰੀਏ ?

ਕੋਵਿਡ ਵਿਸ਼ਵ ਮਹਾਂਮਾਰੀ (ਪੈਂਡੈਮਿਕ) ਬਾਬਤ ਸਭ ਤੋਂ ਪਹਿਲਾਂ 18 ਅਕਤੂਬਰ, 2019 ਨੂੰ ਅਮਰੀਕਾ ਵਿਚ ਹੋਏ ਅੰਤਰਰਾਸ਼ਟਰੀ ਸੰਮੇਲਨ ਪੈਨਡੈਮਿਕ 201 ਨੇ ਆਗਾਹ ਕਰ ਦਿੱਤਾ ਸੀ। ਉਥੇ ਨੋਵਲ ਕੋਰੋਨਾ ਵਾਇਰਸ ਵਲੋਂ ਫੈਲਾਈ ਜਾਣ ਵਾਲੀ ਵਿਸ਼ਵ ਮਹਾਂਮਾਰੀ ਦੌਰਾਨ ਮਰੀਜ਼ਾਂ ਦੀਆਂ ਮੌਤਾਂ ਬਾਰੇ, ਤਾਲਾਬੰਦੀ ਦੀ, ਅਰਥਚਾਰੇ ਸਬੰਧੀ, ਸੰਚਾਰ ਸਾਧਨਾਂ, ਸਿਹਤ ਸੇਵਾਵਾਂ ਦੀ, ਅਫ਼ਵਾਹਾਂ ਦੀ, ਆਵਾਜਾਈ ਰੁਕਣ ਦੀ, ਅਮਨ-ਕਾਨੂੰਨ ਦੀ ਸਥਿਤੀ ਬਾਬਤ ਖੁੱਲ੍ਹ ਕੇ ਵਿਚਾਰਾਂ ਹੋਈਆਂ ਸਨ ਅਤੇ ਪ੍ਰੈੱਸ ਵੀ ਬਿਆਨ ਜਾਰੀ ਕੀਤੇ ਗਏ ਸਨ। ਇਸੇ ਤਰ੍ਹਾਂ ਇਹ ਵੀ ਪਹਿਲਾਂ ਤੋਂ ਹੀ ਪਤਾ ਸੀ ਕਿ ਕੋਵਿਡ ਦੀ ਦੂਜੀ/ਤੀਜੀ ਲਹਿਰ ਆ ਸਕਦੀ ਹੈ ਅਤੇ ਵਾਇਰਸ ਆਪਣਾ ਰੂਪ ਬੜੀ ਤੇਜ਼ੀ ਨਾਲ ਵਟਾ ਸਕਦਾ ਹੈ। ਸੰਸਾਰ ਭਰ ਦੇ ਦੇਸ਼ਾਂ ਨੇ ਸਿਵਾਏ ਭਾਰਤ ਦੇ ਕੋਵਿਡ ਮਹਾਂਮਾਰੀ ਤੋਂ ਬਹੁਤ ਕੁਝ ਸਿੱਖਿਆ ਅਤੇ ਬਹੁਤ ਸਾਰੇ ਦੇਸ਼ਾਂ ਨੇ ਦੂਜੀ ਤੀਜੀ ਲਹਿਰ ਨੂੰ ਪਹਿਲੀ ਵਾਰ ਜਿੰਨਾ ਹੀ ਤਾਂਡਵ ਕਰਨ ਦਾ ਮੌਕਾ ਨਹੀਂ ਦਿੱਤਾ। ਭਾਰਤ ਨੇ ਆਉਣ ਵਾਲੇ ਇਸ ਭਿਆਨਕ ਖ਼ਤਰੇ ਤੋਂ ਅੱਖਾਂ ਮੀਚ ਰੱਖੀਆਂ। ਵੱਖ-ਵੱਖ ਹਿੱਤਾਂ ਤੋਂ ਪ੍ਰੇਰਿਤ ਹੋ ਕੇ ਕੋਵਿਡ ਦੀ ਰੋਕਥਾਮ ਅਤੇ ਇਲਾਜ ਬਾਬਤ ਗ਼ੈਰ-ਵਿਗਿਆਨਕ ਪ੍ਰਚਾਰ ਨਾਲ ਸਰਕਾਰੀ ਤੌਰ 'ਤੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ। ਵਿਗਿਆਨ ਦਾ ਪੱਲਾ ਛੱਡ ਕੇ, ਇਲਾਜ ਪ੍ਰਬੰਧਾਂ ਤੋਂ ਮੂੰਹ ਮੋੜ ਕੇ ਜਨਤਾ ਨੂੰ ਕੋਵਿਡ ਦੇ ਦੈਂਤ ਅੱਗੇ ਸੁੱਟ ਦਿੱਤਾ ਗਿਆ। ਅੱਜ ਦੇਸ਼ ਵਿਚ ਰੋਜ਼ਾਨਾ ਨਵੇਂ ਕੇਸ ਚਾਰ ਲੱਖ ਨੂੰ ਢੁੱਕ ਚੁੱਕੇ ਹਨ ਅਤੇ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਸੰਸਾਰ ਵਿਚ 15 ਕਰੋੜ ਤੋਂ ਵੱਧ ਕੇਸ ਅਤੇ 32 ਲੱਖ ਮੌਤਾਂ ਹੋ ਗਈਆਂ ਹਨ। ਭਾਰਤ ਵਿਚ ਵੀ ਕਰੀਬ ਦੋ ਕਰੋੜ ਕੇਸ ਤੇ ਸਵਾ ਦੋ ਲੱਖ ਮੌਤਾਂ ਹੋਈਆਂ ਹਨ। ਸਾਡੇ ਦੇਸ਼ ਵਿਚ ਤਾਂ ਹਾਲਾਤ ਬਹੁਤ ਹੀ ਬਦਤਰ ਹਨ, ਜਿਨ੍ਹਾਂ ਨੇ ਲੋਕਾਂ ਵਿਚ ਡਰ, ਭੈਅ, ਸਹਿਮ ਤੇ ਵਹਿਮ ਪੈਦਾ ਕਰ ਦਿੱਤਾ ਹੈ। ਸਰਕਾਰਾਂ ਨੇ ਤਾਲਾਬੰਦੀ ਅਤੇ ਕੋਵਿਡ ਵੈਕਸੀਨ ਨੂੰ ਹੀ ਰਾਮ ਬਾਣ ਸਮਝ ਲਿਆ। ਇਨ੍ਹਾਂ ਦੋਵਾਂ ਕਦਮਾਂ ਵੱਲ ਵੀ ਵਿਗਿਆਨਕ ਲੀਹਾਂ 'ਤੇ ਚੱਲਣ ਦੀ ਥਾਂ ਭੀੜ ਤੰਤਰੀ ਪਹੁੰਚ ਅਪਣਾਈ ਹੈ। ਸਾਜ਼ੋ-ਸਾਮਾਨ ਦੀ ਵੰਡ ਵਿਚ, ਆਕਸੀਜਨ ਸਪਲਾਈ ਵਿਚ, ਟੈਸਟ ਕਰਨ ਵਾਸਤੇ ਹੁਕਮਾਂ ਵਿਚ, ਗੰਭੀਰਤਾ ਮਾਪਣ ਵਿਚ, ਸੂਬਾ ਸਰਕਾਰਾਂ ਨੂੰ ਦੋਸ਼ ਦੇਣ ਵਿਚ, ਜਨਤਕ ਇਕੱਠਾਂ ਬਾਬਤ ਅਤੇ ਧਾਰਮਿਕ ਸਮਾਗਮਾਂ ਬਾਬਤ ਵਿਤਕਰੇ ਵਾਲਾ, ਧਮਕਾਊ ਤੇ ਘੱਟ-ਗਿਣਤੀਆਂ ਨਾਲ ਘੋਰ ਬੇਇਨਸਾਫ਼ੀ ਵਾਲਾ ਪੈਂਤੜਾ ਲਿਆ ਗਿਆ ਗਿਆ। ਇੱਥੋਂ ਤੱਕ ਕਿ ਆਸਥਾ ਦੀ ਪਰਿਭਾਸ਼ਾ ਵੀ ਨਵੀਂ ਸਿਰਜ ਦਿੱਤੀ ਗਈ ਅਤੇ ਘੱਟ-ਗਿਣਤੀਆਂ ਦੀ ਆਸਥਾ ਨੂੰ ਗੌਣ ਬਣਾ ਦਿੱਤਾ ਗਿਆ। ਕੇਂਦਰ ਸਰਕਾਰ ਨੇ ਕੋਰੋਨਾ ਸੰਪਰਕਾਂ ਅਤੇ ਸੰਕ੍ਰਮਤਾਂ ਦੀ ਪਛਾਣ ਕਰਕੇ ਉਨ੍ਹਾਂ ਦੀ ਕੁਆਰਨਟੀਨ, ਲੋੜ ਅਨੁਸਾਰ ਆਈਸੋਲੇਸ਼ਨ ਅਤੇ ਇਲਾਜ ਨਹੀਂ ਕੀਤਾ। ਇਲਾਜ ਵਿਚ ਵੀ ਮਾੜੇ ਪ੍ਰਬੰਧ ਨਾਲ ਆਪਾਧਾਪੀ ਪਾ ਕੇ ਹਫੜਾ-ਦਫੜੀ ਮਚਾ ਦਿੱਤੀ। ਨਤੀਜੇ ਵਜੋਂ ਇਲਾਜ ਸਹੂਲਤਾਂ ਤਕੜਿਆਂ ਨੇ ਮੱਲ ਲਈਆਂ ਤੇ ਗੰਭੀਰ ਮਰੀਜ਼ਾਂ ਨੂੰ ਲੋੜੀਂਦਾ ਇਲਾਜ ਨਹੀਂ ਮਿਲ ਰਿਹਾ, ਉਹ ਦਰ-ਦਰ ਧੱਕੇ ਖਾ ਰਹੇ ਹਨ। ਲੋਕਾਂ ਵਿਚ ਆਕਸੀਜਨ ਦੀ ਲੋੜ, ਦਵਾਈਆਂ ਦੀ ਲੋੜ ਅਤੇ ਹਸਪਤਾਲ ਵਿਚ ਦਾਖ਼ਲੇ ਦੀ ਲੋੜ ਵਾਸਤੇ ਤਾਂ ਭਰਮ ਫੈਲਾਏ ਹੀ ਸਨ ਪਰ ਹੁਣ ਤਾਂ ਟੀਕਿਆਂ ਦੀ ਸਮਰੱਥਾ ਅਤੇ ਪ੍ਰਭਾਵ ਬਾਬਤ ਵੀ ਗ਼ਲਤ ਬਿਆਨੀਆਂ ਕੀਤੀਆਂ ਜਾ ਰਹੀਆਂ ਹਨ। ਟੀਕਿਆਂ ਦੇ ਮਾੜੇ ਚੰਗੇ ਪ੍ਰਭਾਵਾਂ ਬਾਬਤ, ਕੇਸਾਂ ਤੇ ਮੌਤਾਂ ਦੀ ਗਿਣਤੀ ਘਟਾ ਕੇ ਦੱਸਣ ਬਾਬਤ, ਸਰਕਾਰੀ ਸਹੂਲਤਾਂ ਦੀ ਉਪਲਬਧਤਾ ਬਾਰੇ, ਕੇਂਦਰ ਵਲੋਂ ਹੱਥ ਖੜ੍ਹੇ ਕਰਨ ਤੋਂ ਬਾਅਦ ਸੂਬਿਆਂ ਨੂੰ ਦਿੱਤੇ ਅਧਿਕਾਰਾਂ ਬਾਰੇ, ਦਹਾਕਿਆਂ ਤੋਂ ਚਲਦੀ ਵਿਵਸਥਾ ਤੋੜਨ ਬਾਰੇ ਲੋਕਾਂ ਦੇ ਸ਼ੰਕੇ ਦੂਰ ਕਰਨ ਦੀ ਬਜਾਏ ਗ਼ਲਤ ਬਿਆਨੀਆਂ 'ਤੇ ਜ਼ੋਰ ਦੇ ਰੱਖਿਆ ਹੈ। ਭਾਰਤ ਸਰਕਾਰ ਦਾ ਅਯੂਸ ਮੰਤਰਾਲਾ ਅਜੇ ਵੀ ਮਾਮੂਲੀ ਤੇ ਦਰਮਿਆਨੇ ਕੋਵਿਡ ਵਿਚ ਆਯੂਸ-64 ਦਵਾਈ ਦਾ ਬਿਨਾਂ ਕਿਸੇ ਪੁਖਤਾ ਵਿਗਿਆਨਕ ਸਬੂਤ ਦੇ ਧੂੰਆਂਧਾਰ ਪ੍ਰਚਾਰ ਕਰਕੇ ਗ਼ਲਤ ਫਹਿਮੀਆਂ ਫੈਲਾਅ ਕੇ ਲੋਕਾਂ ਨੂੰ ਮੌਤ ਦੇ ਮੂੰਹ ਧੱਕ ਰਿਹਾ ਹੈ।
ਇਨ੍ਹਾਂ ਹਾਲਤਾਂ ਵਿਚ ਕੀ ਕਰੀਏ?
ਸਭ ਤੋਂ ਪਹਿਲਾਂ ਤੱਥਾਂ ਨੂੰ ਜਾਣੀਏ ਤੇ ਮਨ ਵਿਚ ਧਾਰਨ ਕਰੀਏ :
ਇਹ ਜਾਣਨ ਦੀ ਲੋੜ ਹੈ ਕਿ ਸੰਸਾਰ ਵਿਚ ਹਰ ਪੰਜਾਹਵੇਂ ਬੰਦੇ ਨੂੰ ਕੋਵਿਡ ਹੋਇਆ, 15 ਕਰੋੜ ਵਿਚੋਂ 13 ਕਰੋੜ ਤੋਂ ਵੱਧ ਮਰੀਜ਼ ਠੀਕ ਹੋ ਗਏ ਹਨ, 32 ਲੱਖ ਮੌਤਾਂ ਨਾਲ ਕੇਸ ਮੌਤ ਦਰ ਕਰੀਬ 2 ਫ਼ੀਸਦੀ ਹੈ। ਸੰਸਾਰ ਵਿਚ ਕੇਵਲ 1,11,943 ( 0.6 ਫ਼ੀਸਦੀ) ਮਰੀਜ਼ ਗੰਭੀਰ ਹਾਲਤ ਭਾਵ ਆਈ ਸੀ ਯੂ ਵਗੈਰਾ ਵਾਲੇ ਹਨ।
ਇਸੇ ਤਰ੍ਹਾਂ ਭਾਰਤ ਵਿਚਲੇ ਕਰੀਬ 2 ਕਰੋੜ ਵਿਚੋਂ 1.65 ਕਰੋੜ ਠੀਕ ਹੋ ਕੇ ਘਰ ਚਲੇ ਗਏ, ਜਦਕਿ 33,49,644 ਅਜੇ ਬਿਮਾਰ ਹਨ ਇਨ੍ਹਾਂ ਵਿਚੋਂ ਕਰੀਬ 1,70,000 ਨੂੰ ਹਸਪਤਾਲਾਂ ਵਿਚ ਇਲਾਜ ਦੀ ਲੋੜ ਹੈ। 8944 (2.67 ਫ਼ੀਸਦੀ) ਗੰਭੀਰ ਹਨ। ਭਾਰਤ ਦੇ ਸਰਕਾਰੀ ਮੈਡੀਕਲ ਕਾਲਜਾਂ ਦੇ ਹਸਪਤਾਲਾਂ ਵਿਚ ਹੀ ਕਰੀਬ ਦੋ ਲੱਖ ਬੈੱਡ ਹਨ ਜਦ ਕਿ ਬਲਾਕ ਤਹਿਸੀਲ ਤੇ ਜ਼ਿਲ੍ਹਾ ਹਸਪਤਾਲਾਂ ਵਿਚ ਕਰੀਬ 4 ਲੱਖ ਹੋਰ ਬੈੱਡ ਹਨ। ਹਰੇਕ ਹਸਪਤਾਲ ਵਿਚ ਆਕਸੀਜਨ ਲਗਾਉਣ ਦਾ ਪ੍ਰਬੰਧ ਹੁੰਦਾ ਹੈ। ਸਲਾਹ ਦੇਣ ਅਤੇ ਨਜ਼ਰ ਰੱਖਣ ਵਾਸਤੇ ਸਾਡੇ ਕੋਲ ਕਿੰਨੀਆਂ ਹੀ ਡਿਸਪੈਂਸਰੀਆਂ ਉਪ ਸਿਹਤ ਕੇਂਦਰ ਤੇ ਮੁਢਲੇ ਸਿਹਤ ਕੇਂਦਰ ਹਨ। ਪਰ ਅਸੀਂ ਇਹ ਪ੍ਰਚਾਰ ਕਰ ਦਿੱਤਾ ਕਿ ਸਾਡੇ ਕੋਲ ਤਾਂ ਕੋਈ ਪ੍ਰਬੰਧ ਹੀ ਨਹੀਂ, ਕਿਉਂ ਜੋ ਅਸੀਂ ਇਨ੍ਹਾਂ ਹਸਪਤਾਲਾਂ ਵਿਚ ਜੋ ਥੋੜ੍ਹੀਆਂ ਬਹੁਤ ਘਾਟਾਂ ਸਨ ਉਹ ਦੂਰ ਨਹੀਂ ਕੀਤੀਆਂ। ਇਹ ਅੰਕੜੇ ਸਾਡੇ ਬਹੁਤ ਸਾਰੇ ਤੌਖਲੇ, ਵਹਿਮ ਤੇ ਕੂੜ ਪ੍ਰਚਾਰ ਜਾਂ ਅਫ਼ਵਾਹਾਂ ਨਾਲ ਸਿਰਜੀਆਂ ਗਈਆਂ ਗੱਪਾਂ ਬਾਬਤ ਹਕੀਕਤ ਦਰਸਾ ਕੇ ਸਾਡੀ ਸ਼ੰਕਾ ਨਵਿਰਤੀ ਕਰਦੇ ਹਨ। ਲੇਖਕ ਵੀ 11 ਦਿਨ ਹਸਪਤਾਲ ਰਹਿ ਕੇ ਠੀਕ ਹੋ ਕੇ ਘਰ ਆਇਆ ਹੈ ਬਿਨਾਂ ਕਿਸੇ ਦਵਾਈ ਦੇ।
ਹੌਸਲਾ ਰੱਖਣ ਦੀ ਲੋੜ
ਆਪਣਾ ਜਾਂ ਆਪਣੇ ਸਬੰਧੀ ਦਾ ਉਪਚਾਰ ਤੇ ਇਲਾਜ ਸ਼ਾਂਤਚਿੱਤ ਰਹਿ ਕੇ ਕਰਨਾ ਚਾਹੀਦਾ ਹੈ। ਚਿੰਤਾ ਤਾਂ ਉਂਜ ਹੀ ਚਿਖਾ ਬਰਾਬਰ ਹੁੰਦੀ ਹੈ, ਚਿੰਤਾ ਮੁਕਤ ਰਹਿਣਾ ਜ਼ਰੂਰੀ ਹੈ। ਅੰਕੜਿਆਂ ਤੋਂ ਸਪੱਸ਼ਟ ਹੈ ਕਿ 100 ਵਿਚੋਂ 98 ਤਾਂ ਬਚ ਰਹੇ ਹਨ। ਇਸ ਵਾਸਤੇ ਡਰ ਮਨ ਵਿਚੋਂ ਕੱਢ ਦਿਓ ਅਤੇ ਇਹ ਪੱਕੀ ਧਾਰ ਲਓ ਕਿ ਕੋਵਿਡ ਦਾ ਮਤਲਬ ਮੌਤ ਨਹੀਂ, ਹੋਰ ਬਿਮਾਰੀਆਂ ਨਾਲ ਕੋਵਿਡ ਦਾ ਮਤਲਬ ਵੀ ਮੌਤ ਨਹੀਂ, 65 ਸਾਲ ਤੋਂ ਉੱਪਰ ਉਮਰੇ ਵੀ ਕੋਵਿਡ ਦਾ ਮਤਲਬ ਮੌਤ ਨਹੀਂ, ਕੋਵਿਡ ਵਿਚ ਹਸਪਤਾਲ ਦਾਖ਼ਲੇ ਦਾ ਮਤਲਬ ਮੌਤ ਨਹੀਂ, ਆਕਸੀਜਨ ਲੱਗ ਗਈ ਦਾ ਮਤਲਬ ਵੀ ਮੌਤ ਨਹੀਂ!
ਦੂਜੀ ਕੋਵਿਡ ਲਹਿਰ ਦੇ ਵਿਸ਼ੇਸ਼ ਹਾਲਾਤ
ਬਹੁਤੀ ਵਾਰ ਪਰਿਵਾਰ ਦੇ ਸਾਰੇ ਜੀਅ ਪ੍ਰਭਾਵਿਤ ਹੋ ਰਹੇ ਹਨ। ਮਰੀਜ਼ਾਂ ਦੀ ਤੇ ਮੌਤਾਂ ਦੀ ਰੋਜ਼ਾਨਾ ਗਿਣਤੀ ਏਨੀ ਜ਼ਿਆਦਾ ਹੈ ਕਿ ਦਹਿਸ਼ਤ ਦਾ ਮਾਹੌਲ ਬਣਦਾ ਜਾਂਦਾ ਹੈ। ਸਰੋਤਾਂ ਦੀ ਘਾਟ ਤੇ ਕਾਣੀ ਵੰਡ ਕਾਰਨ ਆਪਾ ਧਾਪੀ ਪਈ ਹੋਈ ਹੈ। ਅਗਾਊਂ ਤਿਆਰੀ ਵਿਚ ਗੰਭੀਰ ਅਣਗਹਿਲੀਆਂ ਤੇ ਕੁਤਾਹੀਆਂ ਕਾਰਨ, ਸਿਆਸੀ ਤੇ ਧਾਰਮਿਕ ਵਿਤਕਰੇਬਾਜ਼ੀਆਂ ਕਾਰਨ ਸਰਕਾਰੀ ਬਿਆਨਾਂ ਉੱਪਰ ਭਰੋਸਾ ਨਹੀਂ ਕੀਤਾ ਜਾ ਰਿਹਾ। ਸਰਕਾਰ ਇਹ ਤੱਥ ਵੀ ਸਵੀਕਾਰ ਨਹੀਂ ਕਰ ਰਹੀ ਕਿ ਖੁੱਲ੍ਹੀਆਂ ਥਾਵਾਂ 'ਤੇ ਕੋਰੋਨਾ ਐਨਾ ਨਹੀਂ ਫੈਲਦਾ। ਪੰਜਾਬ ਨੂੰ ਤੇ ਘੱਟ-ਗਿਣਤੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਵਿਅਕਤੀਗਤ ਰੋਕਥਾਮ
ਮਾਸਕ ਸਭ ਤੋਂ ਉੱਤਮ ਤਰੀਕਾ ਹੈ, 70 ਫ਼ੀਸਦੀ ਬਚਾਓ ਕਰਦਾ ਹੈ ਸੰਕ੍ਰਮਣ ਤੋਂ। ਮਾਸਕ ਪਾਉਣ ਵੇਲੇ ਨੱਕ ਤੇ ਮੂੰਹ ਦੋਵੇਂ ਪੂਰੀ ਤਰ੍ਹਾਂ ਢੱਕੇ ਹੋਣ, ਮਾਸਕ ਨੂੰ ਅੰਦਰਲੇ ਜਾਂ ਬਾਹਰਲੇ ਪਾਸੇ ਤੋਂ ਛੂਹਣਾ ਨਹੀਂ ਚਾਹੀਦਾ। ਕੇਵਲ ਤਣੀਆਂ ਪਕੜ ਕੇ ਹੀ ਕੰਮ ਚਲਾਇਆ ਜਾਵੇ। ਮੂੰਹ ਤੋਂ ਨੀਚੇ ਕਰਨ ਵਾਸਤੇ ਨਿਚਲੀ ਕੰਨੀ ਤੇ ਉੱਪਰ ਕਰਨ ਵਾਸਤੇ ਉੱਪਰਲੀ ਕੰਨੀ ਪਕੜ ਕੇ ਨੀਚੇ ਉੱਪਰ ਖਿੱਚ ਸਕਦੇ ਹਾਂ। ਲੋੜ ਤੋਂ ਬਿਨਾਂ ਬਾਹਰ ਨਾ ਜਾਈਏ ਅਤੇ ਦੋ ਗਜ਼ ਦੀ ਦੂਰੀ 'ਤੇ ਰਹੀਏ।
ਸਮੂਹਿਕ ਪੱਧਰ ਦੇ ਯਤਨ
ਜੇਕਰ ਆਪਸ ਵਿਚ ਏਕਾ ਹੋਵੇ ਤਾਂ ਮੁਹੱਲੇ, ਅਗਵਾੜ ਜਾਂ ਪਿੰਡ ਦੀ ਕੋਵਿਡ ਕਮੇਟੀ ਬਣਾਈਏ ਅਤੇ ਘਰ-ਘਰ ਸਰਵੇਖਣ ਕਰਕੇ ਵੇਖੀਏ ਕਿ ਕੋਈ ਕੋਰੋਨਾ ਸੰਪਰਕ ਕਿਸੇ ਘਰ ਵਿਚ ਆਇਆ ਹੈ ਜਾਂ ਨਹੀਂ, ਜੇ ਆਇਆ ਹੈ ਤਾਂ ਉਸ ਨੂੰ 14 ਦਿਨ ਤੱਕ ਘਰ ਦੇ ਅੰਦਰ ਹੀ ਰਹਿਣ ਵਾਸਤੇ ਕਹੀਏ, ਮਾਸਕ ਪਾ ਕੇ ਰੱਖੇ, ਲੰਬੇ ਸਾਹ ਲਵੇ, ਬਾਕੀਆਂ ਤੋਂ ਵੱਖਰੇ ਕਮਰੇ ਵਿਚ ਰਹੇ ਜਾਂ ਘੱਟ ਤੋਂ ਘੱਟ ਦੋ ਗਜ਼ ਦੀ ਦੂਰੀ ਰੱਖੇ ਅਤੇ ਬਾਕੀ ਜੀਆਂ ਵੱਲ ਪਿੱਠ ਕਰਕੇ ਰੱਖੇ। ਬਾਕੀ ਜੀਅ ਵੀ ਮਾਸਕ ਪਹਿਨ ਕੇ ਹੀ ਉਸ ਦੇ ਨੇੜੇ ਜਾਣ!
(ਬਾਕੀ ਕੱਲ੍ਹ)

-ਮੋ: 99145-05009

ਖ਼ਬਰ ਸ਼ੇਅਰ ਕਰੋ

 

ਲੋਕਧਾਰਾ ਦੇ ਠੇਠ ਸ਼ਬਦਾਂ ਦਾ ਇਕ ਸਮੁੰਦਰ ਸੀ ਸ਼ਿਵ ਕੁਮਾਰ ਬਟਾਲਵੀ

ਪੰਜਾਬੀ ਲੋਕਧਾਰਾ ਦੇ ਨਜ਼ਰੀਏ ਤੋਂ ਪੰਜਾਬੀ ਕਾਵਿ ਖੇਤਰ ਦੇ ਜੌਨ ਕੀਟਸ ਮੰਨੇ ਜਾਂਦੇ ਕਵੀ ਸ਼ਿਵ ਕੁਮਾਰ ਬਟਾਲਵੀ ਦੀ ਗੱਲ ਕਰੀਏ ਤਾਂ ਇਸ ਗੱਲ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਉਹ ਅੱਜ ਵੀ ਪੰਜਾਬੀ ਕਾਵਿ ਖੇਤਰ ਵਿਚ ਸਭ ਤੋਂ ਪਸੰਦੀਦੇ ਕਵੀ, ਸ਼ਾਇਰ ਹਨ। ਪੰਜਾਬੀ ...

ਪੂਰੀ ਖ਼ਬਰ »

ਸਕਾਟਲੈਂਡ ਦਾ ਭਵਿੱਖ ਤੈਅ ਕਰਨਗੀਆਂ ਇਸ ਵਾਰ ਦੀਆਂ ਪਾਰਲੀਮਾਨੀ ਚੋਣਾਂ

6ਵੀਂ ਸਕਾਟਲੈਂਡ ਸੰਸਦ ਲਈ ਅੱਜ 6 ਮਈ, 2021 ਨੂੰ ਕੁੱਲ 129 ਸੀਟਾਂ ਲਈ ਵੋਟਾਂ ਪੈਣਗੀਆਂ। ਇਨ੍ਹਾਂ ਚੋਣਾਂ ਵਿਚ ਸਕਾਟਲੈਂਡ ਦੀਆਂ 25 ਰਾਜਨੀਤਕ ਪਾਰਟੀਆਂ ਦੇ 783 ਅਤੇ 25 ਆਜ਼ਾਦ ਉਮੀਦਵਾਰਾਂ ਸਮੇਤ ਕੁੱਲ 808 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਸਕਾਟਲੈਂਡ ਦੇ 42,21,251 ਵੋਟਰ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX