ਤਾਜਾ ਖ਼ਬਰਾਂ


ਕਤਲ ਕੇਸ ਦੀ ਗੁੱਥੀ ਸੁਲਝਾਉਣ ਲਈ ਪੁਲਿਸ ਵੱਖ-ਵੱਖ ਪਹਿਲੂਆਂ 'ਤੇ ਕਰ ਰਹੀ ਹੈ ਕੰਮ -ਪੁਲਿਸ ਕਮਿਸ਼ਨਰ
. . .  3 minutes ago
ਜਲੰਧਰ, 20 ਜੂਨ{ ਚਿਰਾਗ਼ ਸ਼ਰਮਾ } - ਸਥਾਨਕ ਗੋਪਾਲ ਨਗਰ ਇਲਾਕੇ ਵਿਚ ਸੁਖਮੀਤ ਸਿੰਘ ਡਿਪਟੀ ਦੇ ਕਤਲ ਤੋਂ ਕੁਝ ਘੰਟਿਆਂ ਬਾਅਦ ਹੀ ਕਮਿਸ਼ਨਰੇਟ ਪੁਲਿਸ ਨੂੰ ਕੁਝ ਵੱਡੇ ਸੁਰਾਗ ਮਿਲੇ ਹਨ, ਜੋ ਮਾਮਲੇ ਨੂੰ ਥੋੜੇ ਸਮੇਂ ਵਿਚ ਹੀ ਸੁਲਝਾਉਣ ...
ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ : ਭਾਰਤ ਨੇ ਪਹਿਲੀ ਪਾਰੀ 'ਚ ਬਣਾਈਆਂ 217 ਦੌੜਾਂ
. . .  about 2 hours ago
ਮੁੱਖ ਮੰਤਰੀ ਪੰਜਾਬ ਦੇ ਸਿਸਵਾਂ ਫਾਰਮ ਹਾਊਸ ਨੇੜੇ ਪੁਲਿਸ ਨੂੰ ਮਿਲੀ ਸਿਰ ਕਟੀ ਲਾਸ਼
. . .  about 2 hours ago
ਮੁੱਲਾਂਪੁਰ ਗਰੀਬਦਾਸ (ਮੋਹਾਲੀ) , 20 ਜੂਨ (ਦਿਲਬਰ ਸਿੰਘ ਖੈਰਪੁਰ) - ਸਥਾਨਿਕ ਪੁਲਿਸ ਥਾਣੇ ਅਧੀਨ ਸ਼ਿਵਾਲਿਕ ਪਹਾੜੀਆਂ ਵਿਚ ਸਥਿਤ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ਮਹਿੰਦਰਾ ਬਾਗ ਨੇੜੇ ਅੱਜ ਸਿਰ ...
ਰਾਵੀ ਦਰਿਆ ਵਿਚ ਪਿਕਨਿਕ ਮਨਾਉਣ ਆਏ ਨੌਜਵਾਨਾਂ ਵਿਚੋਂ ਇਕ ਵਹਿਆ ਅਤੇ ਦੋ ਨੂੰ ਬਚਾਉਣ ਦੀ ਕੋਸ਼ਿਸ਼ ਜਾਰੀ
. . .  about 3 hours ago
ਮਾਧੋਪੁਰ ,20 ਜੂਨ (ਨਰੇਸ਼ ਮਹਿਰਾ) - ਐਤਵਾਰ ਦਿਨ ਸਮੇਂ ਰਾਵੀ ਦਰਿਆ ’ਚ ਪਿਕਨਿਕ ਮਨਾਉਣ ਆਏ ਕੁੱਝ ਨੌਜਵਾਨ ਰਣਜੀਤ ਸਾਗਰ ਡੈਮ ਤੋਂ ਅਚਾਨਕ ਪਾਣੀ ਜ਼ਿਆਦਾ ਆਣ ਕਰਕੇ ਰਾਵੀ ਦਰਿਆ ਦੇ ਵਿਚਕਾਰ ਫਸ ਗਏ ,ਜਿਨ੍ਹਾਂ ਨੂੰ ਸਥਾਨਕ ...
ਸਾਬਕਾ ਕੌਂਸਲਰ ਸੁਖਮੀਤ ਡਿਪਟੀ 'ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ
. . .  about 3 hours ago
ਜਲੰਧਰ , 20 ਜੂਨ- ਮਿੱਕੀ ਅਗਵਾ ਕਾਂਡ 'ਚ ਸਜ਼ਾ ਕੱਟ ਚੁੱਕੇ ਸਾਬਕਾ ਕੌਂਸਲਰ ਸੁਖਮੀਤ ਡਿਪਟੀ 'ਤੇ ਅੰਨ੍ਹੇ ਵਾਹ ਗੋਲੀਆਂ ਚਲਾਈਆਂ ਗਈਆਂ , ਜਦੋਂ ਉਹ ਆਪਣੇ ਬੁਲੇਟ 'ਤੇ ਗੋਪਾਲ ਨਗਰ ਜਾ ਰਹੇ ਸੀ । 4 ਨੌਜਵਾਨਾਂ ਨੇ ...
ਪੰਜਾਬ ਸਰਕਾਰ ਵਲੋਂ 52 ਆਈ.ਏ.ਐਸ. ਅਤੇ ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲਿਆਂ 'ਤੇ ਅਗਲੇ ਹੁਕਮਾਂ ਤਕ ਲਗਾਈ ਰੋਕ
. . .  about 3 hours ago
ਕੈਨੇਡਾ ਬੈਠੇ ਖਾਲਿਸਤਾਨ ਟਾਈਗਰ ਫੋਰਸ ਦੇ ਸੰਚਾਲਕ ਅਰਸ਼ ਡਾਲਾ ਦਾ ਕਰੀਬੀ ਸਾਥੀ ਮੋਗਾ ਪੁਲਿਸ ਵਲੋਂ ਗ੍ਰਿਫਤਾਰ
. . .  about 4 hours ago
ਮੋਗਾ ,20 ਜੂਨ { ਗੁਰਦੇਵ ਭਾਮ }– ਮੋਗਾ ਪੁਲਿਸ ਨੇ ਐਤਵਾਰ ਨੂੰ ਇੱਕ ਗੈਂਗਸਟਰ, ਜਿਸ ਦੀ ਪਛਾਣ ਹਰਦੀਪ ਸਿੰਘ ਉਰਫ ਸੂਰਜ ਰੌਂਤਾ ਵਜੋਂ ਹੋਈ ਹੈ, ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਕੈਨੇਡਾ ਸਥਿਤ ਖਾਲਿਸਤਾਨ ...
ਪਿਸਤੌਲ ਦੀ ਨੋਕ 'ਤੇ ਅਣਪਛਾਤੇ ਲੁਟੇਰਿਆਂ ਵਲੋਂ 63 ਹਜ਼ਾਰ ਰੁਪਏ ਦੀ ਲੁੱਟ
. . .  about 4 hours ago
ਜੰਡਿਆਲਾ ਗੁਰੂ , 20 ਜੂਨ-(ਰਣਜੀਤ ਸਿੰਘ ਜੋਸਨ)- ਜੰਡਿਆਲਾ ਗੁਰੂ ਨਜਦੀਕ ਜੇ.ਸੀ. ਫਿਊਲ ਪੁਆਇੰਟ ਨਵਾਂ ਕੋਟ ਵਿਖੇ ਅਣਪਛਾਤੇ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ ’ਤੇ ਪੈਟਰੋਲ ਪੰਪ ਦੇ ਮੈਨੇਜਰ ਪਾਸੋਂ 63,190 ਰੁਪਏ ਲੁੱਟ ਕੇ ...
ਐਂਟੀਫੰਗਲ ਡਰੱਗ ਐਂਫੋਟੇਰੀਸਿਨ ਬੀ. ਦੀ ਕਾਲਾ ਬਾਜ਼ਾਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼
. . .  about 4 hours ago
ਨਵੀਂ ਦਿੱਲੀ, 20 ਜੂਨ – ਡੀ.ਸੀ.ਪੀ. ਕ੍ਰਾਈਮ ਮੋਨਿਕਾ ਭਾਰਦਵਾਜ ਨੇ ਕਿਹਾ ਕਿ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਨੇ ਐਂਟੀਫੰਗਲ ਡਰੱਗ ਐਂਫੋਟੇਰੀਸਿਨ ਬੀ. ਦੀ ਕਾਲਾ ਬਾਜ਼ਾਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ...
ਦੁਬਈ 'ਚ ਰੁੱਖ ਹੇਠਾਂ ਜ਼ਿੰਦਗੀ ਕੱਟ ਰਹੇ ਤਿੰਨ ਨੌਜਵਾਨ ਡਾ.ਓਬਰਾਏ ਦੇ ਯਤਨਾਂ ਸਦਕਾ ਵਤਨ ਪਰਤੇ
. . .  about 4 hours ago
ਅਜਨਾਲਾ , 20 ਜੂਨ (ਗੁਰਪ੍ਰੀਤ ਸਿੰਘ ਢਿੱਲੋਂ) - ਕੌਮਾਂਤਰੀ ਪੱਧਰ ’ਤੇ ਸਮਾਜ ਸੇਵਾ ਦੇ ਖੇਤਰ 'ਚ ਨਿੱਤ ਨਵੇਂ ਮੀਲ-ਪੱਥਰ ਗੱਡ ਰਹੇ ਦੁਬਈ ਦੇ ਪ੍ਰਸਿੱਧ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ. ਐਸ.ਪੀ. ਸਿੰਘ ...
ਮੇਜਰ ਜਨਰਲ ਪ੍ਰੀਤ ਪਾਲ ਸਿੰਘ ਨੇ ਬਾਈਸਨ ਡਵੀਜ਼ਨ ਦੀ ਕਮਾਨ ਸੰਭਾਲੀ
. . .  about 5 hours ago
ਨਵੀਂ ਦਿੱਲੀ, 20 ਜੂਨ- ਮੇਜਰ ਜਨਰਲ ਪ੍ਰੀਤ ਪਾਲ ਸਿੰਘ ਨੇ ਅੱਜ ਸਿਕੰਦਰਬਾਦ, ਤੇਲੰਗਾਨਾ ਵਿਖੇ 35 ਵੇਂ ਜਨਰਲ ਅਫ਼ਸਰ ਕਮਾਂਡਿੰਗ (ਜੀ.ਓ.ਸੀ.) ਵਜੋਂ ਬਾਈਸਨ ਡਿਵੀਜ਼ਨ ਦਾ ਚਾਰਜ ਸੰਭਾਲ ...
ਹਦਵਾਣੇ ਭਰਨ ਲਈ ਮਜ਼ਦੂਰੀ ਕਰਨ ਆਏ ਲੜਕੇ ਦੀ ਟਰਾਲੇ ਹੇਠਾਂ ਆਉਣ ਨਾਲ ਮੌਤ
. . .  about 5 hours ago
ਕਾਲਾ ਸੰਘਿਆਂ, 20 ਜੂਨ (ਬਲਜੀਤ ਸਿੰਘ ਸੰਘਾ) - ਸਥਾਨਕ ਕਸਬੇ 'ਚ ਘਰੋਂ ਗੱਡੀ 'ਚ ਹਦਵਾਣੇ ਭਰਨ ਦਾ ਕੰਮ ਕਰਨ ਆਏ ਲੜਕੇ ਦੀ ਟਰਾਲੇ ਹੇਠਾਂ ਆਉਣ ਨਾਲ ਦਰਦਨਾਕ ਮੌਤ ਹੋ ਗਈ...
ਸੜਕ ਹਾਦਸੇ 'ਚ ਪਤੀ ਪਤਨੀ ਦੀ ਮੌਤ
. . .  about 6 hours ago
ਨੱਥੂਵਾਲਾ ਗਰਬੀ (ਮੋਗਾ), 20 ਜੂਨ (ਸਾਧੂ ਰਾਮ ਲੰਗੇਆਣਾ) - ਅੱਜ ਦੁਪਹਿਰ ਦੇ ਸਮੇਂ ਬਾਘਾਪੁਰਾਣਾ ਵਿਖੇ ਮੋਗਾ ਰੋਡ 'ਤੇ ਸਥਿਤ ਮਾਤਾ ਦੇ ਮੰਦਰ ਕੋਲ ਵਾਪਰੇ ਇਕ ਸੜਕ ਹਾਦਸੇ 'ਚ ਮੋਟਰ ਸਾਈਕਲ ਸਵਾਰ...
ਚਿਰਾਗ਼ ਪਾਸਵਾਨ ਵਲੋਂ 5 ਜੁਲਾਈ ਨੂੰ ਕੱਢੀ ਜਾਵੇਗੀ ਆਸ਼ੀਰਵਾਦ ਯਾਤਰਾ
. . .  about 6 hours ago
ਨਵੀਂ ਦਿੱਲੀ, 20 ਜੂਨ - ਆਪਣੇ ਚਾਚੇ ਪਸ਼ੂਪਤੀ ਕੁਮਾਰ ਪਾਰਸ ਨਾਲ ਖਿੱਚੋਤਾਣ ਵਿਚਕਾਰ ਲੋਕ ਜਨਸ਼ਕਤੀ ਪਾਰਟੀ (ਐਲ.ਜੇ.ਪੀ.) ਆਗੂ ਚਿਰਾਗ਼ ਪਾਸਵਾਨ ਵਲੋਂ ਪਾਰਟੀਆਂ ਆਗੂਆਂ ਨਾਲ ਦਿੱਲੀ ਵਿਖੇ ਆਪਣੇ ਦਫ਼ਤਰ 'ਚ ਅਹਿਮ ਮੀਟਿੰਗ ਕੀਤੀ ਗਈ। ਬੈਠਕ ਤੋਂ ਬਾਅਦ ਚਿਰਾਗ਼ ਪਾਸਵਾਨ ਨੇ ਕਿਹਾ ਕਿ ਅੱਜ...
ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ : ਤੀਸਰੇ ਦਿਨ ਵੀ ਮੌਸਮ ਦਾ ਅਸਰ, ਦੇਰੀ ਨਾਲ ਸ਼ੁਰੂ ਹੋਵੇਗਾ ਮੈਚ, ਭਾਰਤ 146/3 'ਤੇ
. . .  about 6 hours ago
ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ : ਤੀਸਰੇ ਦਿਨ ਵੀ ਮੌਸਮ ਦਾ ਅਸਰ, ਦੇਰੀ ਨਾਲ ਸ਼ੁਰੂ ਹੋਵੇਗਾ ਮੈਚ, ਭਾਰਤ 146/3 'ਤੇ...
ਪੰਜਾਬ ਭਰ 'ਚ 21 ਜੂਨ ਨੂੰ ਮਨਾਇਆ ਜਾਵੇਗਾ ਗੱਤਕਾ ਦਿਵਸ
. . .  about 7 hours ago
ਸ੍ਰੀ ਮੁਕਤਸਰ ਸਾਹਿਬ, 20 ਜੂਨ (ਰਣਜੀਤ ਸਿੰਘ ਢਿੱਲੋਂ) - ਪੰਜਾਬ ਭਰ ਵਿਚ 21 ਜੂਨ ਨੂੰ ਗੱਤਕਾ ਦਿਵਸ ਮਨਾਇਆ ਜਾ ਰਿਹਾ ਹੈ। 'ਅਜੀਤ' ਉੱਪ-ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਬਰੀਵਾਲਾ ਤੇ ਹੋਰ ਆਗੂਆਂ ਨੇ ਦੱਸਿਆ ਕਿ ਯੋਗ ਦਿਵਸ ਦੇ ਮੁਕਾਬਲੇ ਪਾਰਟੀ...
ਮਹਿਬੂਬਾ ਮੁਫ਼ਤੀ ਮੋਦੀ ਦੀ ਅਹਿਮ ਬੈਠਕ 'ਚ ਨਹੀਂ ਕਰੇਗੀ ਸ਼ਿਰਕਤ
. . .  about 7 hours ago
ਨਵੀਂ ਦਿੱਲੀ, 20 ਜੂਨ - ਜੰਮੂ ਕਸ਼ਮੀਰ ਦੇ ਸਿਆਸੀ ਭਵਿੱਖ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਜੂਨ ਨੂੰ ਉੱਥੋਂ ਦੀਆਂ ਸਾਰੀਆਂ ਸਿਆਸੀ ਧਿਰਾਂ ਨਾਲ ਬੈਠਕ ਕਰ ਸਕਦੇ ਹਨ। ਹਾਲਾਂਕਿ ਇਸ ਅਹਿਮ ਬੈਠਕ ਤੋਂ ਪਹਿਲਾ ਰਿਪੋਰਟਾਂ ਮੁਤਾਬਿਕ ਪੀ.ਡੀ.ਪੀ. ਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਹਿੱਸਾ ਨਹੀਂ ਲਵੇਗੀ...
ਅਨਲਾਕ ਦੀ ਪ੍ਰਕਿਰਿਆ ਤਹਿਤ ਦਿੱਲੀ ਵਾਸੀਆਂ ਨੂੰ ਭਲਕੇ ਤੋਂ ਹੋਰ ਮਿਲੇਗੀ ਰਾਹਤ
. . .  about 8 hours ago
ਨਵੀਂ ਦਿੱਲੀ, 20 ਜੂਨ - ਦਿੱਲੀ ਵਿਚ ਅਨਲਾਕ ਦੀ ਪ੍ਰਕਿਰਿਆ ਤਹਿਤ ਭਲਕੇ ਸੋਮਵਾਰ ਤੋਂ ਕਈ ਹੋਰ ਖੇਤਰਾਂ ਵਿਚ ਰਾਹਤ ਮਿਲੇਗੀ। ਜਿਸ ਤਹਿਤ ਦਿੱਲੀ ਵਿਚ 50 ਫ਼ੀਸਦੀ ਸਮਰਥਾ ਨਾਲ ਬਾਰ ਸ਼ੁਰੂ ਕਰਨ ਦੀ ਇਜਾਜ਼ਤ...
ਬ੍ਰਾਜ਼ੀਲ 'ਚ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 5 ਲੱਖ ਤੋਂ ਟੱਪੀ
. . .  about 8 hours ago
ਬ੍ਰਾਸੀਲੀਆ, 20 ਜੂਨ - ਦੱਖਣੀ ਅਮਰੀਕਾ ਦੇ ਸਭ ਤੋਂ ਵੱਡੇ ਦੇਸ਼ ਬ੍ਰਾਜ਼ੀਲ ਵਿਚ ਕੋਰੋਨਾ ਕਾਰਨ ਬੁਰੇ ਹਾਲਾਤ ਹਨ। ਕੋਰੋਨਾ ਵੈਕਸੀਨੇਸ਼ਨ ਦਾ ਕੰਮ ਬੇਹੱਦ ਮੱਠੀ ਰਫ਼ਤਾਰ ਨਾਲ ਚੱਲ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਦੇਸ਼ ਵਿਚ ਮਹਾਂਮਾਰੀ ਕਾਰਨ ਬਹੁਤ ਭੈੜੇ ਹਾਲਾਤ ਹੋ ਸਕਦੇ ਹਨ। ਬਰਾਜ਼ੀਲ ਵਿਚ ਕੋਰੋਨਾ...
ਚਿਰਾਗ਼ ਪਾਸਵਾਨ ਨੇ ਪਾਰਟੀ ਆਗੂਆਂ ਨਾਲ ਦਿੱਲੀ ਵਿਚ ਕੀਤੀ ਮੀਟਿੰਗ
. . .  1 minute ago
ਨਵੀਂ ਦਿੱਲੀ, 20 ਜੂਨ - ਲੋਕ ਜਨਸ਼ਕਤੀ ਪਾਰਟੀ (ਐਲ.ਜੇ.ਪੀ.) ਆਗੂ ਚਿਰਾਗ਼ ਪਾਸਵਾਨ ਵਲੋਂ ਪਾਰਟੀਆਂ ਆਗੂਆਂ ਨਾਲ ਦਿੱਲੀ ਵਿਖੇ ਆਪਣੇ ਦਫ਼ਤਰ 'ਚ...
ਕੈਪਟਨ ਸਰਕਾਰ ਨੇ ਕੀਤਾ ਵਿਸ਼ਵਾਸਘਾਤ - ਧਿਆਨ ਸਿੰਘ ਮੰਡ
. . .  about 9 hours ago
ਅੰਮ੍ਰਿਤਸਰ , 20 ਜੂਨ (ਹਰਮਿੰਦਰ ਸਿੰਘ ) - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਬਰਗਾੜੀ ਮੋਰਚਾ ਚੁੱਕਣ 'ਤੇ ਸ਼ਮਾਯਾਚਨਾ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਹੋ ਕੇ ਅਰਦਾਸ ਕੀਤੀ । ਇਸ ਦੌਰਾਨ...
ਫ਼ਿਰੋਜ਼ਪੁਰ ਕੇਂਦਰੀ ਜੇਲ੍ਹ 'ਚੋਂ ਮਿਲੇ ਤਿੰਨ ਮੋਬਾਈਲ ਫ਼ੋਨ ਤੇ ਚਾਰਜਰ
. . .  about 9 hours ago
ਫ਼ਿਰੋਜ਼ਪੁਰ, 20 ਜੂਨ (ਗੁਰਿੰਦਰ ਸਿੰਘ) - ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿਚ ਤਲਾਸ਼ੀ ਦੌਰਾਨ ਬੈਰਕ ਅੰਦਰੋਂ ਤਿੰਨ ਮੋਬਾਈਲ ਫ਼ੋਨ (ਕੀ-ਪੈਡ) ਸਮੇਤ ਸਿੰਮ ਕਾਰਡ ਅਤੇ ਦੋ ਦੇਸੀ ਚਾਰਜਰ ਬਰਾਮਦ ਹੋਣ...
ਪ੍ਰਗਟ ਸਿੰਘ ਨੇ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਦਾ ਕੀਤਾ ਵਿਰੋਧ
. . .  about 9 hours ago
ਜਲੰਧਰ, 20 ਜੂਨ - ਕੈਪਟਨ ਸਰਕਾਰ ਵਲੋਂ ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਮੁੱਦਾ ਭਖਦਾ ਜਾ ਰਿਹਾ ਹੈ। ਵਿਰੋਧੀ ਧਿਰਾਂ ਸਮੇਤ ਪੰਜਾਬ 'ਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਕੁਝ ਵਿਧਾਇਕਾਂ ਵਲੋਂ ਇਸ ਫ਼ੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਸਾਬਕਾ ਹਾਕੀ...
ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਸ੍ਰੀ ਬੰਗਲਾ ਸਾਹਿਬ ਟੇਕਿਆ ਮੱਥਾ
. . .  about 9 hours ago
ਨਵੀਂ ਦਿੱਲੀ, 20 ਜੂਨ - ਭਾਰਤ ਦੀ ਉੱਘੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਅੱਜ ਦਿੱਲੀ ਸਥਿਤ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਮੱਥਾ ਟੇਕਣ ਲਈ ਪੁੱਜੀ। ਇਸ ਮੌਕੇ ਉਨ੍ਹਾਂ ਨਾਲ ਪਰਿਵਾਰਕ...
ਭਾਜਪਾ ਆਗੂ ਤੇ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਸਾਂਪਲਾ ਵਲੋਂ ਜਥੇਦਾਰ ਹਰਪ੍ਰੀਤ ਸਿੰਘ ਨਾਲ ਮੁਲਾਕਾਤ
. . .  about 9 hours ago
ਅੰਮ੍ਰਿਤਸਰ, 20 ਜੂਨ (ਹਰਮਿੰਦਰ ਸਿੰਘ) - ਭਾਜਪਾ ਆਗੂ ਅਤੇ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਵਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 25 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਭੈੜੀ ਰਾਜਨੀਤੀ ਮਨੁੱਖੀ ਸਬੰਧਾਂ ਵਿਚ ਹਿੰਸਾ ਦੀ ਜ਼ਹਿਰ ਉਪਜਾਉਂਦੀ ਹੈ। -ਜੈਨੇਂਦਰ ਕੁਮਾਰ

ਪਹਿਲਾ ਸਫ਼ਾ

ਦੁਨੀਆ 'ਚ ਕੋਰੋਨਾ ਕਾਰਨ ਜਾਨ ਗਵਾਉਣ ਵਾਲਾ ਹਰ ਚੌਥਾ ਵਿਅਕਤੀ ਭਾਰਤੀ

ਸਾਰੇ ਰਿਕਾਰਡ ਤੋੜੇ, 4 ਲੱਖ 12 ਹਜ਼ਾਰ ਨਵੇਂ ਮਾਮਲੇ, 4 ਹਜ਼ਾਰ ਮੌਤਾਂ ਨਵੀਂ ਦਿੱਲੀ, 6 ਮਈ (ਉਪਮਾ ਡਾਗਾ ਪਾਰਥ)-ਬੇਕਾਬੂ ਹੋਈ ਕੋਰੋਨਾ ਦੀ ਦੂਜੀ ਲਹਿਰ ਕਾਰਨ ਪਿਛਲੇ ਸਾਰੇ ਰਿਕਾਰਡ ਤੋੜਦਿਆਂ ਇਕ ਦਿਨ 'ਚ ਹੁਣ ਤੱਕ ਦੇ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਹਨ | ਸਿਹਤ ਮੰਤਰਾਲੇ ...

ਪੂਰੀ ਖ਼ਬਰ »

ਲੋਕਾਂ 'ਚ ਨੈਤਿਕਤਾ ਖ਼ਤਮ ਹੋ ਗਈ ਹੈ-ਦਿੱਲੀ ਹਾਈਕੋਰਟ

ਦਿੱਲੀ ਹਾਈਕੋਰਟ ਨੇ ਆਕਸੀਜਨ ਸਿਲੰਡਰ, ਦਵਾਈਆਂ ਅਤੇ ਕੰਸਨਸਟ੍ਰੇਟਰ ਦੀ ਜਮ੍ਹਾਂਖ਼ੋਰੀ ਅਤੇ ਕਾਲਾ ਬਾਜ਼ਾਰੀ 'ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਲੋਕਾਂ 'ਚ ਨੈਤਿਕਤਾ ਕਾਫ਼ੀ ਹੱਦ ਤੱਕ ਖ਼ਤਮ ਹੋ ਚੁੱਕੀ ਹੈ ਜੋ ਉਹ ਇਕੱਠੇ ਕੋਰੋਨਾ ਨਾਲ ਲੜਨ ਦੀ ਥਾਂ 'ਤੇ ਹਾਲੇ ...

ਪੂਰੀ ਖ਼ਬਰ »

ਸਾਬਕਾ ਕੇਂਦਰੀ ਮੰਤਰੀ ਅਜੀਤ ਸਿੰਘ ਦਾ ਕੋਰੋਨਾ ਨਾਲ ਦਿਹਾਂਤ

ਨਵੀਂ ਦਿੱਲੀ, 6 ਮਈ (ਏਜੰਸੀ)-ਸਾਬਕਾ ਕੇਂਦਰੀ ਮੰਤਰੀ ਅਤੇ ਰਾਸ਼ਟਰੀ ਲੋਕ ਦਲ (ਆਰ. ਐਲ. ਡੀ.) ਦੇ ਮੁਖੀ ਅਜੀਤ ਸਿੰਘ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ | ਉਹ ਕੋਰੋਨਾ ਵਾਇਰਸ ਤੋਂ ਪੀੜਤ ਸਨ ਅਤੇ ਗੁਰੂਗ੍ਰਾਮ ਦੇ ਇਕ ਹਸਪਤਾਲ 'ਚ ਜ਼ੇਰੇ ਇਲਾਜ ਸਨ | ਸਾਬਕਾ ਪ੍ਰਧਾਨ ਮੰਤਰੀ ...

ਪੂਰੀ ਖ਼ਬਰ »

ਬੰਗਾਲ 'ਚ ਕੇਂਦਰੀ ਮੰਤਰੀ ਦੇ ਕਾਫ਼ਲੇ 'ਤੇ ਹਮਲਾ

ਕੋਲਕਾਤਾ, 6 ਮਈ (ਰਣਜੀਤ ਸਿੰਘ ਲੁਧਿਆਣਵੀ)- ਪੱਛਮੀ ਬੰਗਾਲ 'ਚ ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਦੀ ਕਾਰ 'ਤੇ ਪੱਛਮੀ ਮਿਦਨਾਪੁਰ ਜ਼ਿਲ੍ਹੇ ਦੇ ਪੰਚਕੁਰੀ ਪਿੰਡ 'ਚ ਹਮਲਾ ਹੋਣ ਦੀ ਘਟਨਾ ਵਾਪਰੀ ਹੈ | ਮੰਤਰੀ ਨੇ ਟਵੀਟ ਕੀਤਾ ਕਿ ਜਦੋਂ ਉਹ ਹਮਲੇ ਦਾ ਸ਼ਿਕਾਰ ...

ਪੂਰੀ ਖ਼ਬਰ »

ਭਾਜਪਾ ਫ਼ਰਜ਼ੀ ਖ਼ਬਰਾਂ ਰਾਹੀਂ ਬੰਗਾਲ ਦਾ ਅਕਸ ਖ਼ਰਾਬ ਕਰ ਰਹੀ-ਮਮਤਾ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਭਾਜਪਾ ਨੰੂ ਹਾਰ ਹਜ਼ਮ ਨਹੀਂ ਹੋ ਰਹੀ, ਇਸ ਲਈ ਆਈ.ਟੀ. ਸੈੱਲ ਵਲੋਂ ਫਰਜ਼ੀ ਖਬਰਾਂ ਅਤੇ ਪੋਸਟਾਂ ਰਾਹੀ ਬੰਗਾਲ ਦੇ ਅਕਸ ਨੂੰ ਖਰਾਬ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਭਾਜਪਾ ਆਗੂ ਬੰਗਾਲ 'ਚ ਘੁੰਮ ਰਹੇ ਹਨ ਅਤੇ ...

ਪੂਰੀ ਖ਼ਬਰ »

ਪੱਛਮੀ ਬੰਗਾਲ ਪਹੁੰਚੀ ਗ੍ਰਹਿ ਮੰਤਰਾਲੇ ਦੀ ਟੀਮ

ਨਵੀਂ ਦਿੱਲੀ, 6 ਮਈ (ਉਪਮਾ ਡਾਗਾ ਪਾਰਥ)-ਪੱਛਮੀ ਬੰਗਾਲ 'ਚ ਮਮਤਾ ਬੈਨਰਜੀ ਦੇ ਸਰਕਾਰ ਸੰਭਾਲਣ ਤੋਂ ਇਕ ਦਿਨ ਬਾਅਦ ਹੀ ਕੇਂਦਰ ਨੇ ਰਾਜ 'ਚ ਚੋਣਾਂ ਤੋਂ ਬਾਅਦ ਹੋਈ ਹਿੰਸਾ ਸਬੰਧੀ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਗ੍ਰਹਿ ਮੰਤਰਾਲੇ ਦੇ ਵਧੀਕ ਸਕੱਤਰ ਦੀ ਅਗਵਾਈ ਹੇਠ ਇਕ 4 ...

ਪੂਰੀ ਖ਼ਬਰ »

ਕੋਰੋਨਾ ਨਾਲ ਨਜਿੱਠਣ ਲਈ ਕੇਂਦਰੀ ਮਦਦ 'ਚ ਪੰਜਾਬ ਨਾਲ ਵੱਡਾ ਵਿਤਕਰਾ

ਹਰਕਵਲਜੀਤ ਸਿੰਘ ਚੰਡੀਗੜ੍ਹ, 6 ਮਈ-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਰਾਜ ਦੇ ਕਾਂਗਰਸੀ ਸੰਸਦ ਮੈਂਬਰਾਂ ਨਾਲ ਕੋਰੋਨਾ ਮਹਾਂਮਾਰੀ ਦੇ ਟਾਕਰੇ ਲਈ ਰੱਖੀ ਵਰਚੂਅਲ ਮੀਟਿੰਗ ਦੌਰਾਨ ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਕੋਰੋਨਾ ਨਾਲ ਟਾਕਰੇ ਸਬੰਧੀ ...

ਪੂਰੀ ਖ਼ਬਰ »

ਪੰਜਾਬ 'ਚ 8874 ਨਵੇਂ ਮਾਮਲੇ, 154 ਮੌਤਾਂ

ਚੰਡੀਗੜ੍ਹ, 6 ਮਈ (ਵਿਕਰਮਜੀਤ ਸਿੰਘ ਮਾਨ)-ਸੂਬੇ 'ਚ ਕੋਰੋਨਾ ਕਾਰਨ ਅੱਜ 154 ਹੋਰ ਮੌਤਾਂ ਹੋ ਗਈਆਂ, ਉੱਥੇ 5126 ਮਰੀਜ਼ ਠੀਕ ਹੋਏ | ਸੂਬੇ 'ਚ 8874 ਨਵੇਂ ਮਾਮਲੇ ਸਾਹਮਣੇ ਆਏ ਹਨ | ਹੋਈਆਂ 154 ਮੌਤਾਂ 'ਚ ਅੰਮਿ੍ਤਸਰ ਤੋਂ 25, ਬਰਨਾਲਾ ਤੋਂ 2, ਬਠਿੰਡਾ ਤੋਂ 9, ਫਾਜ਼ਿਲਕਾ ਤੋਂ 9, ...

ਪੂਰੀ ਖ਼ਬਰ »

ਜਵਾਬਦੇਹੀ ਤੈਅ ਕਰਨ ਲਈ ਆਕਸੀਜਨ ਆਡਿਟ ਦੀ ਲੋੜ-ਸੁਪਰੀਮ ਕੋਰਟ

ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਨੂੰ ਕੋਰੋਨਾ ਦੀ ਤੀਸਰੀ ਲਹਿਰ ਲਈ ਤਿਆਰ ਰਹਿਣ ਦੀ ਜ਼ਰੂਰਤ ਹੈ, ਜਿਸ ਸਬੰਧੀ ਮਾਹਿਰਾਂ ਨੇ ਕਿਹਾ ਹੈ ਕਿ ਇਹ ਹੋਰ ਨੁਕਸਾਨਦੇਹ ਹੋ ਸਕਦੀ ਹੈ ਖ਼ਾਸ ਕਰਕੇ ਬੱਚਿਆਂ ਲਈ | ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਆਕਸੀਜਨ ਦਾ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਵਲੋਂ ਕੋਰੋਨਾ ਦੇ ਹਾਲਾਤ 'ਤੇ ਸਮੀਖਿਆ ਬੈਠਕ

ਨਵੀਂ ਦਿੱਲੀ, 6 ਮਈ (ਉਪਮਾ ਡਾਗਾ ਪਾਰਥ)-ਹਸਪਤਾਲਾਂ 'ਚ ਆਕਸੀਜਨ ਤੇ ਵੈਕਸੀਨ ਦੀ ਕਿੱਲਤ ਦੇ ਵਧਦੇ ਮਾਮਲਿਆਂ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕੋਰੋਨਾ ਦੇ ਹਾਲਾਤ ਦੀ ਸਮੀਖਿਆ ਸਬੰਧੀ ਬੈਠਕ ਕੀਤੀ ਜਿਸ 'ਚ ਉਨ੍ਹਾਂ ਨੂੰ ਰਾਜ ਵਾਰ ਅਤੇ ...

ਪੂਰੀ ਖ਼ਬਰ »

ਭਾਖੜਾ ਨਹਿਰ 'ਚੋਂ ਹਜ਼ਾਰਾਂ ਦੀ ਤਾਦਾਦ 'ਚ ਰੇਮਡੇਸਿਵਿਰ ਟੀਕੇ ਮਿਲੇ

ਡਰੱਗ ਇੰਸਪੈਕਟਰ ਨੇ ਲਏ ਕਬਜ਼ੇ 'ਚ, ਕਿਹਾ ਨਕਲੀ ਟੀਕੇ ਜਗਮੋਹਣ ਸਿੰਘ ਨਾਰੰਗ ਸ੍ਰੀ ਚਮਕੌਰ ਸਾਹਿਬ, 6 ਮਈ -ਅੱਜ ਸਵੇਰੇ ਨੇੜਲੇ ਪਿੰਡ ਸਲੇਮਪੁਰ ਅਤੇ ਦੱੁਗਰੀ ਕੋਲੋਂ ਲੰਘਦੀ ਭਾਖੜਾ ਨਹਿਰ 'ਚੋਂ ਹਜ਼ਾਰਾਂ ਦੀ ਤਾਦਾਦ ਵਿਚ ਰੇਮਡੇਸਿਵਿਰ ਅਤੇ ਸੈਫੋਪੈਰਾਜ਼ੋਨ ਦੇ ਟੀਕੇ ...

ਪੂਰੀ ਖ਼ਬਰ »

ਸ਼ੋਪੀਆਂ ਮੁਕਾਬਲੇ 'ਚ 3 ਅੱਤਵਾਦੀ ਹਲਾਕ, ਇਕ ਵਲੋਂ ਆਤਮ ਸਮਰਪਣ

ਸ੍ਰੀਨਗਰ, 6 ਮਈ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਸ਼ੋਪੀਆ 'ਚ ਸੁਰੱਖਿਆ ਬਲਾਂ ਵਲੋਂ ਅੱਤਵਾਦੀਆਂ ਨਾਲ ਚੱਲੇ ਮੁਕਾਬਲੇ ਦੌਰਾਨ ਅਲ-ਬਦਰ ਸੰਗਠਨ ਦੇ 3 ਸਥਾਨਕ ਅੱਤਵਾਦੀ ਹਲਾਕ ਕਰ ਦਿੱਤੇ ਗਏ, ਜਦਕਿ ਇਕ ਨੇ ਮੁਕਾਬਲੇ ਦੌਰਾਨ ਆਤਮ ਸਮਰਪਣ ਕਰ ਦਿੱਤਾ | ਪੁਲਿਸ ਬੁਲਾਰੇ ਅਨੁਸਾਰ ਜ਼ਿਲ੍ਹਾ ਸ਼ੋਪੀਆ ਦੇ ਕੰਨੀਗਾਮ ਇਲਾਕੇ 'ਚ ਅਲ-ਬਦਰ 'ਚ ਨਵੇਂ ਸ਼ਾਮਿਲ ਹੋਏ 4 ਅੱਤਵਾਦੀਆਂ ਦੇ ਮੌਜੂਦ ਹੋਣ ਦੀ ਪੁਖਤਾ ਸੂਚਨਾ 'ਤੇ ਦੇਰ ਬੁੱਧਵਾਰ ਰਾਤ 44 ਆਰ.ਆਰ, ਸਪੈਸ਼ਲ ਆਪ੍ਰੇਸ਼ਨ ਗਰੱੁਪ (ਪੁਲਿਸ) ਅਤੇ ਸੀ.ਆਰ.ਪੀ. ਵਲੋਂ ਚਲਾਈ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ, ਜਦ ਸੁਰੱਖਿਆ ਬਲ ਉਸ ਮਕਾਨ ਦੇ ਨੇੜੇ ਪਹੁੰਚੇ, ਜਿਥੇ ਅੱਤਵਾਦੀ ਲੁਕੇ ਸਨ ਤਾਂ ਅੱਤਵਾਦੀਆਂ ਨੇ ਫ਼ਰਾਰ ਹੋਣ ਦੀ ਕੋਸ਼ਿਸ਼ ਕਰਦਿਆਂ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ | ਸੁਰੱਖਿਆ ਬਲਾਂ ਨੇ ਵੀ ਗੋਲੀਬਾਰੀ ਦਾ ਜਵਾਬ ਦਿੰਦੇ ਫ਼ਰਾਰ ਹੋਣ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਅੱਤਵਾਦੀਆਂ ਨੂੰ ਆਤਮ ਸਮਰਪਣ ਦੀ ਪੇਸ਼ਕਸ਼ ਕੀਤੀ ਤੇ ਇਨ੍ਹਾਂ ਦੇ ਪਰਿਵਾਰਾਂ ਨੂੰ ਮੁਕਾਬਲੇ ਵਾਲੇ ਸਥਾਨ 'ਤੇ ਲਿਆ ਕਿ ਆਤਮ ਸਮਰਪਣ ਕਰਨ ਲਈ ਮਨਾਇਆ ਗਿਆ, ਜਿਨ੍ਹਾਂ 'ਚ ਤੌਸ਼ੀਫ ਅਹਿਮਦ ਨੇ ਬਾਕੀ ਤਿੰਨ ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਦੀ ਗੱਲ ਮੰਨ ਕੇ ਆਤਮ ਸਮਰਪਰਣ ਲਈ ਮਨਾਇਆ ਪਰ ਉਹ ਨਹੀਂ ਮੰਨੇ | ਤੌਸ਼ੀਫ ਆਪਣਾ ਅਸਲ੍ਹਾ ਛੱਡ ਕੇ ਮਕਾਨ 'ਚੋਂ ਬਾਹਰ ਆ ਗਿਆ ਤੇ ਆਤਮ ਸਮਰਪਣ ਕਰ ਦਿੱਤਾ | ਉਸ ਨੇ ਆਪਣੇ ਸਾਥੀਆਂ ਨੂੰ ਆਤਮ ਸਮਰਪਣ ਦੀ ਸਵੇਰ ਹੋਣ ਤੱਕ ਅਪੀਲ ਵੀ ਕੀਤੀ, ਜਿਸ ਦਾ ਸੋਸ਼ਲ ਮੀਡੀਆ 'ਤੇ ਵੀਡਿਓ ਵੀ ਵਾਇਰਲ ਹੋ ਰਿਹਾ ਹੈ ਪਰ ਬਾਕੀ ਬਚੇ 3 ਅੱਤਵਾਦੀਆਂ ਵਲੋਂ ਗੋਲੀਬਾਰੀ ਜਾਰੀ ਰੱਖੀ ਗਈ ਤੇ ਲਗਪਗ 5 ਘੰਟੇ ਚੱਲੇ ਮੁਕਾਬਲੇ ਦੌਰਾਨ ਤਿੰਨਾਂ ਅੱਤਵਾਦੀਆਂ ਨੂੰ ਹਲਾਕ ਕਰ ਦਿੱਤਾ ਗਿਆ, ਜਿਨ੍ਹਾਂ ਦੀ ਪਛਾਣ ਓਮਰ ਭੱਟ, ਦਾਨਿਸ਼ ਮੀਰ ਤੇ ਜ਼ਾਹਿਦ ਰੇਸ਼ੀ ਵਜੋਂ ਹੋੋਈ ਹੈ | ਅੱਤਵਾਦੀਆਂ ਦੇ ਕਬਜ਼ੇ 'ਚੋਂ 4 ਪਿਸਤੌਲਾਂ ਤੋਂ ਇਲਾਵਾ ਹੋਰ ਅਸਲ੍ਹਾ ਬਰਾਮਦ ਕਰਨ ਦਾ ਪੁਲਿਸ ਨੇ ਦਾਅਵਾ ਕੀਤਾ ਹੈ |

ਖ਼ਬਰ ਸ਼ੇਅਰ ਕਰੋ

 

ਸੜਕ ਹਾਦਸੇ 'ਚ 3 ਬੱਚਿਆਂ ਸਮੇਤ ਪਰਿਵਾਰ ਦੇ 5 ਜੀਆਂ ਦੀ ਮੌਤ

ਮਾਹਿਲਪੁਰ, 6 ਮਈ (ਦੀਪਕ ਅਗਨੀਹੋਤਰੀ, ਰਜਿੰਦਰ ਸਿੰਘ)-ਮਾਹਿਲਪੁਰ- ਹੁਸ਼ਿਆਰਪੁਰ ਰੋਡ 'ਤੇ ਪਿੰਡ ਜੈਤਪੁਰ ਦੇ ਅੱਡੇ 'ਚ ਦੁਪਹਿਰ ਢਾਈ ਵਜੇ ਦੇ ਕਰੀਬ ਮੋਟਰਸਾਈਕਲ ਤੇ ਕਾਰ ਦੀ ਟੱਕਰ 'ਚ ਇਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ | ਮਿ੍ਤਕਾਂ 'ਚ ਪਤੀ, ਪਤਨੀ ਤੇ ...

ਪੂਰੀ ਖ਼ਬਰ »

ਭਾਰੀ ਸੰਕਟ ਦਾ ਸਾਹਮਣਾ ਕਰ ਰਹੇ ਟਰਾਂਸਪੋਰਟ ਖੇਤਰ ਨੂੰ ਰਾਹਤ ਪ੍ਰਦਾਨ ਕਰੇ ਕੇਂਦਰ-ਅਟਵਾਲ

ਨਵੀਂ ਦਿੱਲੀ, 6 ਮਈ (ਜਗਤਾਰ ਸਿੰਘ)-ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੀ ਗਵਰਨਿੰਗ ਕੌਂਸਲ ਦੀ ਵਰਚੂਅਲ ਮੀਟਿੰਗ ਦੌਰਾਨ ਕੋਰੋਨਾ ਮਹਾਂਮਾਰੀ ਸਮੇਂ ਟਰਾਂਸਪੋਰਟਰਾਂ ਨੰੂ ਪੇਸ਼ ਆ ਰਹੀਆਂ ਭਾਰੀ ਦਿੱਕਤਾਂ ਬਾਰੇ ਚਰਚਾ ਕੀਤੀ ਗਈ ਅਤੇ ਨਾਲ ਹੀ ਕਈ ਮੰਗਾਂ ਸਰਕਾਰ ...

ਪੂਰੀ ਖ਼ਬਰ »

ਮਾਲਦੀਵ ਦੇ ਸਪੀਕਰ ਨਸ਼ੀਦ ਕਾਰ ਬੰਬ ਧਮਾਕੇ 'ਚ ਜ਼ਖ਼ਮੀ

ਮਾਲੇ, 6 ਮਈ (ਏਜੰਸੀ)-ਮਾਲਦੀਵ ਦੀ ਸੰਸਦ 'ਮਜਲਿਸ' ਦੇ ਸਪੀਕਰ ਅਤੇ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ ਵੀਰਵਾਰ ਨੂੰ ਇਕ ਦੁਰਘਟਨਾ ਦਾ ਸ਼ਿਕਾਰ ਹੋ ਗਏ | ਉਹ ਆਪਣੀ ਕਾਰ'ਚ ਬੈਠ ਰਹੇ ਸਨ ਤਾਂ ਉਸ ਸਮੇਂ ਇਕ ਧਮਾਕਾ ਹੋ ਗਿਆ | ਸੂਤਰਾਂ ਅਨੁਸਾਰ ਧਮਾਕਾ ਨਸ਼ੀਦ ਦੇ ਘਰ ਦੇ ਕੋਲ ...

ਪੂਰੀ ਖ਼ਬਰ »

ਅਮਰੀਕਾ ਦੇ ਸਕੂਲ 'ਚ ਗੋਲੀਬਾਰੀ-3 ਜ਼ਖ਼ਮੀ

ਵਾਸ਼ਿਗਟਨ, 6 ਮਈ (ਏਜੰਸੀ)- ਈਸਟ ਇਦਾਹੋ ਨਿਊਜ਼ ਅਨੁਸਾਰ ਵੀਰਵਾਰ ਨੂੰ ਇੱਥੋਂ ਦੇ ਰਿਗਬੀ, ਇਦਾਹੋ ਸਕੂਲ 'ਚ ਵਾਪਰੀ ਗੋਲੀਬਾਰੀ ਦੀ ਘਟਨਾ 'ਚ ਦੋ ਵਿਦਿਆਰਥੀ ਅਤੇ ਬਾਲਗ ਸੁਰੱਖਿਅਕ (ਗਾਰਡੀਅਨ) ਨੂੰ ਗੋਲੀ ਮਾਰ ਦਿੱਤੀ ਗਈ | ਰਿਪੋਰਟ ਅਨੁਸਾਰ ਜਿਹੜੇ ਇਸ ਘਟਨਾ 'ਚ ਜ਼ਖਮੀ ...

ਪੂਰੀ ਖ਼ਬਰ »

ਸੀਤਲਕੂਚੀ ਗੋਲੀਬਾਰੀ ਮਾਮਲੇ 'ਚ ਐਸ.ਪੀ. ਮੁਅੱਤਲ-ਐਸ.ਆਈ.ਟੀ. ਬਣਾਈ

ਕੂਚਬਿਹਾਰ ਜ਼ਿਲ੍ਹੇ ਦੇ ਸੀਤਲਕੂਚੀ 'ਚ ਚੌਥੇ ਪੜਾਅ ਦੀਆਂ ਵੋਟਾਂ ਦੌਰਾਨ ਕੇਂਦਰੀ ਸੁਰੱਖਿਆ ਫੋਰਸ ਦੀਆਂ ਗੋਲੀਆਂ ਨਾਲ ਚਾਰ ਨੌਜਵਾਨਾਂ ਦੀ ਮੌਤ ਦੇ ਮਾਮਲੇ ਦੀ ਜਾਂਚ ਸੀ.ਆਈ.ਡੀ. ਦੇ ਸਪੁਰਦ ਕੀਤੀ ਗਈ ਹੈ ਅਤੇ ਐਸ.ਆਈ.ਟੀ. (ਸਿਟ) ਦਾ ਗਠਨ ਕੀਤਾ ਗਿਆ ਹੈ | ਸੀ.ਆਈ.ਡੀ. ਦੇ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ ਮਦਰਾਸ ਹਾਈਕੋਰਟ ਦੀ ਚੋਣ ਕਮਿਸ਼ਨ 'ਤੇ ਕੀਤੀ ਵਿਵਾਦਿਤ ਟਿੱਪਣੀ ਹਟਾਉਣ ਤੋਂ ਇਨਕਾਰ

ਨਵੀਂ ਦਿੱਲੀ, 6 ਮਈ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਮਦਰਾਸ ਹਾਈਕੋਰਟ ਵਲੋਂ ਚੋਣ ਕਮਿਸ਼ਨ 'ਤੇ ਕੀਤੀ 'ਹੱਤਿਆ' ਦੀ ਟਿੱਪਣੀ ਨੂੰ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ ਹਾਲਾਂਕਿ ਸੁਪਰੀਮ ਕੋਰਟ ਨੇ ਮਦਰਾਸ ਹਾਈਕੋਰਟ ਦੀ ਟਿੱਪਣੀ ਨੂੰ ਸਖ਼ਤ ਅਤੇ ਗ਼ੈਰ-ਜ਼ਰੂਰੀ ...

ਪੂਰੀ ਖ਼ਬਰ »

ਐਸਟਰਾਜ਼ੈਨੇਕਾ ਟੀਕੇ ਦੇ ਬਾਅਦ ਖੂਨ ਦੇ ਗਤਲੇ ਬਣਨ ਦੀ ਦਰ 'ਚ ਮਾਮੂਲੀ ਵਾਧਾ

ਨਵੀਂ ਦਿੱਲੀ, 6 ਮਈ (ਏਜੰਸੀ)-ਡੈਨਮਾਰਕ ਅਤੇ ਨਾਰਵੇ 'ਚ ਵੱਡੇ ਅਧਿਐਨ ਤੋਂ ਪਤਾ ਲੱਗਾ ਹੈ ਕਿ ਆਮ ਆਬਾਦੀ 'ਚ ਸੰਭਾਵਿਤ ਦਰ ਦੇ ਮੁਕਾਬਲੇ ਆਕਸਫੋਰਡ-ਐਸਟਰਾਜ਼ੇਨੇਕਾ ਦੇ ਕੋਵਿਡ-19 ਰੋਕਥਾਮ ਟੀਕੇ ਦੀ ਪਹਿਲੀ ਖੁਰਾਕ ਲੈਣ ਵਾਲੇ ਕੁਝ ਲੋਕਾਂ 'ਚ ਦਿਮਾਗ ਸਮੇਤ ਖੂਨ ਦੀਆਂ ਨਾੜਾਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX