ਤਾਜਾ ਖ਼ਬਰਾਂ


ਹਦਵਾਣੇ ਭਰਨ ਲਈ ਮਜ਼ਦੂਰੀ ਕਰਨ ਆਏ ਲੜਕੇ ਦੀ ਟਰਾਲੇ ਹੇਠਾਂ ਆਉਣ ਨਾਲ ਮੌਤ
. . .  28 minutes ago
ਕਾਲਾ ਸੰਘਿਆਂ, 20 ਜੂਨ (ਬਲਜੀਤ ਸਿੰਘ ਸੰਘਾ) - ਸਥਾਨਕ ਕਸਬੇ 'ਚ ਘਰੋਂ ਗੱਡੀ 'ਚ ਹਦਵਾਣੇ ਭਰਨ ਦਾ ਕੰਮ ਕਰਨ ਆਏ ਲੜਕੇ ਦੀ ਟਰਾਲੇ ਹੇਠਾਂ ਆਉਣ ਨਾਲ ਦਰਦਨਾਕ ਮੌਤ ਹੋ ਗਈ...
ਸੜਕ ਹਾਦਸੇ 'ਚ ਪਤੀ ਪਤਨੀ ਦੀ ਮੌਤ
. . .  37 minutes ago
ਨੱਥੂਵਾਲਾ ਗਰਬੀ (ਮੋਗਾ), 20 ਜੂਨ (ਸਾਧੂ ਰਾਮ ਲੰਗੇਆਣਾ) - ਅੱਜ ਦੁਪਹਿਰ ਦੇ ਸਮੇਂ ਬਾਘਾਪੁਰਾਣਾ ਵਿਖੇ ਮੋਗਾ ਰੋਡ 'ਤੇ ਸਥਿਤ ਮਾਤਾ ਦੇ ਮੰਦਰ ਕੋਲ ਵਾਪਰੇ ਇਕ ਸੜਕ ਹਾਦਸੇ 'ਚ ਮੋਟਰ ਸਾਈਕਲ ਸਵਾਰ...
ਚਿਰਾਗ਼ ਪਾਸਵਾਨ ਵਲੋਂ 5 ਜੁਲਾਈ ਨੂੰ ਕੱਢੀ ਜਾਵੇਗੀ ਆਸ਼ੀਰਵਾਦ ਯਾਤਰਾ
. . .  56 minutes ago
ਨਵੀਂ ਦਿੱਲੀ, 20 ਜੂਨ - ਆਪਣੇ ਚਾਚੇ ਪਸ਼ੂਪਤੀ ਕੁਮਾਰ ਪਾਰਸ ਨਾਲ ਖਿੱਚੋਤਾਣ ਵਿਚਕਾਰ ਲੋਕ ਜਨਸ਼ਕਤੀ ਪਾਰਟੀ (ਐਲ.ਜੇ.ਪੀ.) ਆਗੂ ਚਿਰਾਗ਼ ਪਾਸਵਾਨ ਵਲੋਂ ਪਾਰਟੀਆਂ ਆਗੂਆਂ ਨਾਲ ਦਿੱਲੀ ਵਿਖੇ ਆਪਣੇ ਦਫ਼ਤਰ 'ਚ ਅਹਿਮ ਮੀਟਿੰਗ ਕੀਤੀ ਗਈ। ਬੈਠਕ ਤੋਂ ਬਾਅਦ ਚਿਰਾਗ਼ ਪਾਸਵਾਨ ਨੇ ਕਿਹਾ ਕਿ ਅੱਜ...
ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ : ਤੀਸਰੇ ਦਿਨ ਵੀ ਮੌਸਮ ਦਾ ਅਸਰ, ਦੇਰੀ ਨਾਲ ਸ਼ੁਰੂ ਹੋਵੇਗਾ ਮੈਚ, ਭਾਰਤ 146/3 'ਤੇ
. . .  about 1 hour ago
ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ : ਤੀਸਰੇ ਦਿਨ ਵੀ ਮੌਸਮ ਦਾ ਅਸਰ, ਦੇਰੀ ਨਾਲ ਸ਼ੁਰੂ ਹੋਵੇਗਾ ਮੈਚ, ਭਾਰਤ 146/3 'ਤੇ...
ਪੰਜਾਬ ਭਰ 'ਚ 21 ਜੂਨ ਨੂੰ ਮਨਾਇਆ ਜਾਵੇਗਾ ਗੱਤਕਾ ਦਿਵਸ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 20 ਜੂਨ (ਰਣਜੀਤ ਸਿੰਘ ਢਿੱਲੋਂ) - ਪੰਜਾਬ ਭਰ ਵਿਚ 21 ਜੂਨ ਨੂੰ ਗੱਤਕਾ ਦਿਵਸ ਮਨਾਇਆ ਜਾ ਰਿਹਾ ਹੈ। 'ਅਜੀਤ' ਉੱਪ-ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਬਰੀਵਾਲਾ ਤੇ ਹੋਰ ਆਗੂਆਂ ਨੇ ਦੱਸਿਆ ਕਿ ਯੋਗ ਦਿਵਸ ਦੇ ਮੁਕਾਬਲੇ ਪਾਰਟੀ...
ਮਹਿਬੂਬਾ ਮੁਫ਼ਤੀ ਮੋਦੀ ਦੀ ਅਹਿਮ ਬੈਠਕ 'ਚ ਨਹੀਂ ਕਰੇਗੀ ਸ਼ਿਰਕਤ
. . .  about 1 hour ago
ਨਵੀਂ ਦਿੱਲੀ, 20 ਜੂਨ - ਜੰਮੂ ਕਸ਼ਮੀਰ ਦੇ ਸਿਆਸੀ ਭਵਿੱਖ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਜੂਨ ਨੂੰ ਉੱਥੋਂ ਦੀਆਂ ਸਾਰੀਆਂ ਸਿਆਸੀ ਧਿਰਾਂ ਨਾਲ ਬੈਠਕ ਕਰ ਸਕਦੇ ਹਨ। ਹਾਲਾਂਕਿ ਇਸ ਅਹਿਮ ਬੈਠਕ ਤੋਂ ਪਹਿਲਾ ਰਿਪੋਰਟਾਂ ਮੁਤਾਬਿਕ ਪੀ.ਡੀ.ਪੀ. ਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਹਿੱਸਾ ਨਹੀਂ ਲਵੇਗੀ...
ਅਨਲਾਕ ਦੀ ਪ੍ਰਕਿਰਿਆ ਤਹਿਤ ਦਿੱਲੀ ਵਾਸੀਆਂ ਨੂੰ ਭਲਕੇ ਤੋਂ ਹੋਰ ਮਿਲੇਗੀ ਰਾਹਤ
. . .  about 2 hours ago
ਨਵੀਂ ਦਿੱਲੀ, 20 ਜੂਨ - ਦਿੱਲੀ ਵਿਚ ਅਨਲਾਕ ਦੀ ਪ੍ਰਕਿਰਿਆ ਤਹਿਤ ਭਲਕੇ ਸੋਮਵਾਰ ਤੋਂ ਕਈ ਹੋਰ ਖੇਤਰਾਂ ਵਿਚ ਰਾਹਤ ਮਿਲੇਗੀ। ਜਿਸ ਤਹਿਤ ਦਿੱਲੀ ਵਿਚ 50 ਫ਼ੀਸਦੀ ਸਮਰਥਾ ਨਾਲ ਬਾਰ ਸ਼ੁਰੂ ਕਰਨ ਦੀ ਇਜਾਜ਼ਤ...
ਬ੍ਰਾਜ਼ੀਲ 'ਚ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 5 ਲੱਖ ਤੋਂ ਟੱਪੀ
. . .  about 2 hours ago
ਬ੍ਰਾਸੀਲੀਆ, 20 ਜੂਨ - ਦੱਖਣੀ ਅਮਰੀਕਾ ਦੇ ਸਭ ਤੋਂ ਵੱਡੇ ਦੇਸ਼ ਬ੍ਰਾਜ਼ੀਲ ਵਿਚ ਕੋਰੋਨਾ ਕਾਰਨ ਬੁਰੇ ਹਾਲਾਤ ਹਨ। ਕੋਰੋਨਾ ਵੈਕਸੀਨੇਸ਼ਨ ਦਾ ਕੰਮ ਬੇਹੱਦ ਮੱਠੀ ਰਫ਼ਤਾਰ ਨਾਲ ਚੱਲ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਦੇਸ਼ ਵਿਚ ਮਹਾਂਮਾਰੀ ਕਾਰਨ ਬਹੁਤ ਭੈੜੇ ਹਾਲਾਤ ਹੋ ਸਕਦੇ ਹਨ। ਬਰਾਜ਼ੀਲ ਵਿਚ ਕੋਰੋਨਾ...
ਚਿਰਾਗ਼ ਪਾਸਵਾਨ ਨੇ ਪਾਰਟੀ ਆਗੂਆਂ ਨਾਲ ਦਿੱਲੀ ਵਿਚ ਕੀਤੀ ਮੀਟਿੰਗ
. . .  about 3 hours ago
ਨਵੀਂ ਦਿੱਲੀ, 20 ਜੂਨ - ਲੋਕ ਜਨਸ਼ਕਤੀ ਪਾਰਟੀ (ਐਲ.ਜੇ.ਪੀ.) ਆਗੂ ਚਿਰਾਗ਼ ਪਾਸਵਾਨ ਵਲੋਂ ਪਾਰਟੀਆਂ ਆਗੂਆਂ ਨਾਲ ਦਿੱਲੀ ਵਿਖੇ ਆਪਣੇ ਦਫ਼ਤਰ 'ਚ...
ਕੈਪਟਨ ਸਰਕਾਰ ਨੇ ਕੀਤਾ ਵਿਸ਼ਵਾਸਘਾਤ - ਧਿਆਨ ਸਿੰਘ ਮੰਡ
. . .  about 3 hours ago
ਅੰਮ੍ਰਿਤਸਰ , 20 ਜੂਨ (ਹਰਮਿੰਦਰ ਸਿੰਘ ) - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਬਰਗਾੜੀ ਮੋਰਚਾ ਚੁੱਕਣ 'ਤੇ ਸ਼ਮਾਯਾਚਨਾ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਹੋ ਕੇ ਅਰਦਾਸ ਕੀਤੀ । ਇਸ ਦੌਰਾਨ...
ਫ਼ਿਰੋਜ਼ਪੁਰ ਕੇਂਦਰੀ ਜੇਲ੍ਹ 'ਚੋਂ ਮਿਲੇ ਤਿੰਨ ਮੋਬਾਈਲ ਫ਼ੋਨ ਤੇ ਚਾਰਜਰ
. . .  about 3 hours ago
ਫ਼ਿਰੋਜ਼ਪੁਰ, 20 ਜੂਨ (ਗੁਰਿੰਦਰ ਸਿੰਘ) - ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿਚ ਤਲਾਸ਼ੀ ਦੌਰਾਨ ਬੈਰਕ ਅੰਦਰੋਂ ਤਿੰਨ ਮੋਬਾਈਲ ਫ਼ੋਨ (ਕੀ-ਪੈਡ) ਸਮੇਤ ਸਿੰਮ ਕਾਰਡ ਅਤੇ ਦੋ ਦੇਸੀ ਚਾਰਜਰ ਬਰਾਮਦ ਹੋਣ...
ਪ੍ਰਗਟ ਸਿੰਘ ਨੇ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਦਾ ਕੀਤਾ ਵਿਰੋਧ
. . .  1 minute ago
ਜਲੰਧਰ, 20 ਜੂਨ - ਕੈਪਟਨ ਸਰਕਾਰ ਵਲੋਂ ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਮੁੱਦਾ ਭਖਦਾ ਜਾ ਰਿਹਾ ਹੈ। ਵਿਰੋਧੀ ਧਿਰਾਂ ਸਮੇਤ ਪੰਜਾਬ 'ਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਕੁਝ ਵਿਧਾਇਕਾਂ ਵਲੋਂ ਇਸ ਫ਼ੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਸਾਬਕਾ ਹਾਕੀ...
ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਸ੍ਰੀ ਬੰਗਲਾ ਸਾਹਿਬ ਟੇਕਿਆ ਮੱਥਾ
. . .  about 4 hours ago
ਨਵੀਂ ਦਿੱਲੀ, 20 ਜੂਨ - ਭਾਰਤ ਦੀ ਉੱਘੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਅੱਜ ਦਿੱਲੀ ਸਥਿਤ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਮੱਥਾ ਟੇਕਣ ਲਈ ਪੁੱਜੀ। ਇਸ ਮੌਕੇ ਉਨ੍ਹਾਂ ਨਾਲ ਪਰਿਵਾਰਕ...
ਭਾਜਪਾ ਆਗੂ ਤੇ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਸਾਂਪਲਾ ਵਲੋਂ ਜਥੇਦਾਰ ਹਰਪ੍ਰੀਤ ਸਿੰਘ ਨਾਲ ਮੁਲਾਕਾਤ
. . .  about 4 hours ago
ਅੰਮ੍ਰਿਤਸਰ, 20 ਜੂਨ (ਹਰਮਿੰਦਰ ਸਿੰਘ) - ਭਾਜਪਾ ਆਗੂ ਅਤੇ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਵਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ...
ਮਹਾਰਾਸ਼ਟਰ 'ਚ ਕੋਰੋਨਾ ਦਾ ਨਵਾਂ ਰੂਪ ਡੈਲਟਾ ਪਲੱਸ ਹੋਇਆ ਪ੍ਰਗਟ, ਤੀਸਰੀ ਲਹਿਰ ਦਾ ਖ਼ਤਰਾ ਵਧਿਆ
. . .  about 4 hours ago
ਮੁੰਬਈ, 20 ਜੂਨ - ਭਾਰਤ ਵਿਚ ਕੋਰੋਨਾ ਦੀ ਦੂਸਰੀ ਲਹਿਰ ਬੇਸ਼ੱਕ ਰੁਕਦੀ ਹੋਈ ਨਜ਼ਰ ਆ ਰਹੀ ਹੈ ਪਰ ਖ਼ਤਰਾ ਅਜੇ ਵੀ ਬਰਕਰਾਰ ਹੈ। ਮਹਾਰਾਸ਼ਟਰ ਵਿਚ ਕੋਰੋਨਾ ਦੇ ਨਵਾਂ ਰੂਪ ਪ੍ਰਗਟ ਹੋਇਆ...
ਕੋਰੋਨਾ ਨਾਲ ਹੋਈ ਮੌਤ 'ਤੇ ਨਹੀਂ ਦਿੱਤੇ ਜਾ ਸਕਦੇ 4-4 ਲੱਖ - ਸੁਪਰੀਮ ਕੋਰਟ ਵਿਚ ਕੇਂਦਰ ਦਾ ਹਲਫ਼ਨਾਮਾ
. . .  about 5 hours ago
ਨਵੀਂ ਦਿੱਲੀ, 20 ਜੂਨ - ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਕਾਰਨ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ 4 ਲੱਖ ਰੁਪਏ ਦਾ ਮੁਆਵਜ਼ਾ ਦੇਣ ਤੋਂ ਇਨਕਾਰ ਦਿੱਤਾ ਹੈ। ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ 'ਤੇ ਮੁਆਵਜ਼ੇ 'ਤੇ ਦਾਖਲ...
ਏ.ਐਸ.ਆਈ. ਦੀ ਗੋਲੀ ਲੱਗਣ ਕਾਰਨ ਮੌਤ
. . .  about 5 hours ago
ਹੁਸ਼ਿਆਰਪੁਰ, 20 ਜੂਨ (ਬਲਜਿੰਦਰਪਾਲ ਸਿੰਘ) - ਪ੍ਰਾਪਤ ਜਾਣਕਾਰੀ ਅਨੁਸਾਰ ਏ.ਐਸ.ਆਈ. ਰਾਜਬੀਰ ਸਿੰਘ ਪੁੱਤਰ ਕ੍ਰਿਸ਼ਨ ਦਾਸ ਵਾਸੀ ਫਤਹਿਗੜ੍ਹ ਨਿਆੜਾ ਜੋ ਕਿ ਚੱਬੇਵਾਲ ਵਿਖੇ ਤੈਨਾਤ ਸੀ, ਅੱਜ ਡਿਊਟੀ ਉਪਰੰਤ ਜਦੋਂ ਆਪਣੇ ਘਰ ਪਰਤਿਆ ਤੇ ਉਸ ਦੇ ਭਰਾ ਮਨਦੀਪ ਨੇ ਦੱਸਿਆ ਕਿ ਸਰਕਾਰੀ ਰਿਵਾਲਵਰ...
ਬਾਇਓਮਾਸ ਪਲਾਂਟ ਦੇ ਬਾਲਣ ਦੇ ਢੇਰਾਂ ਨੂੰ ਲੱਗੀ ਅੱਗ
. . .  about 6 hours ago
ਮੰਡੀ ਕਿੱਲਿਆਂਵਾਲੀ (ਸ੍ਰੀ ਮੁਕਤਸਰ ਸਾਹਿਬ), 20 ਜੂਨ (ਇਕਬਾਲ ਸਿੰਘ ਸ਼ਾਂਤ) -ਅੱਜ ਸਵੇਰੇ ਕਰੀਬ ਸਾਢੇ 9 ਵਜੇ ਪਿੰਡ ਚਨੂੰ ਵਿਖੇ ਸਥਿਤ ਯੂਨੀਵਰਸਲ ਬਾਇਓਮਾਸ ਬਿਜਲੀ ਪਲਾਂਟ ਦੇ ਬਾਲਣ ਵਜੋਂ ਵਰਤੇ ਜਾਂਦੀਆਂ ਪਰਾਲੀ ਦੀਆਂ ਗੱਠਾਂ ਦੇ ਢੇਰਾਂ ਨੂੰ ਭਿਆਨਕ ਅੱਗ ਲੱਗ ਗਈ। ਜਿਸ ਨੇ ਬਿਜਲੀ ਪਲਾਂਟ ਦੇ ਬਾਹਰ...
ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਵਿਖੇ ਦੀਵਾਨ ਹਾਲ ਲੰਗਰ ਹਾਲ ਤੇ ਕਾਰ ਪਾਰਕਿੰਗ ਦੇ ਲੈਂਟਰ ਦੀ ਸੇਵਾ ਆਰੰਭ
. . .  about 6 hours ago
ਅੰਮ੍ਰਿਤਸਰ, 20 ਜੂਨ (ਜਸਵੰਤ ਸਿੰਘ ਜੱਸ ) - ਸਥਾਨਕ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਵਿਖੇ ਕਾਰ ਸੇਵਾ ਸੰਪਰਦਾ ਭੂਰੀ ਵਾਲਿਆਂ ਵਲੋਂ ਕਰਵਾਈ ਜਾ ਰਹੀ ਜ਼ਮੀਨਦੋਜ਼ ਕਾਰ ਪਾਰਕਿੰਗ ਦੀਵਾਨ ਹਾਲ ਤੇ ਲੰਗਰ ਹਾਲ ਦੀ ਕਾਰ ਸੇਵਾ ਦੌਰਾਨ ਅੱਜ ਕਾਰ ਪਾਰਕਿੰਗ ਬੇਸਮੈਂਟ ਦੀ ਪਹਿਲੀ ਮੰਜ਼ਿਲ ਦਾ...
ਭਾਰਤ 'ਚ ਪਿਛਲੇ 24 ਘੰਟਿਆਂ 'ਚ ਆਏ 58,491 ਕੋਰੋਨਾ ਕੇਸ
. . .  about 7 hours ago
ਨਵੀਂ ਦਿੱਲੀ, 20 ਜੂਨ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 58 ਹਜ਼ਾਰ 419 ਨਵੇਂ ਕੇਸ ਰਜਿਸਟਰ ਕੀਤੇ ਗਏ ਹਨ। ਜੋ ਪਿਛਲੇ 81 ਦਿਨਾਂ ਵਿਚ 60 ਹਜ਼ਾਰ ਤੋਂ ਘੱਟ ਰਹੇ ਹਨ। ਉੱਥੇ ਹੀ, ਪਿਛਲੇ 24 ਘੰਟਿਆਂ ਦੌਰਾਨ 1576 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ। ਭਾਰਤ ਵਿਚ ਇਸ ਵਕਤ 7 ਲੱਖ 29 ਹਜ਼ਾਰ 243...
ਉਤਰ ਪੂਰਬ ਪ੍ਰਦੇਸ਼ਾਂ ਵਿਚ ਮਹਿਸੂਸ ਕੀਤੇ ਜਾ ਰਹੇ ਹਨ ਭੁਚਾਲ ਦੇ ਝਟਕੇ
. . .  1 minute ago
ਨਵੀਂ ਦਿੱਲੀ, 20 ਜੂਨ - ਦੇਸ਼ ਦੇ ਪੂਰਬ ਉਤਰ ਸੂਬਿਆਂ 'ਚ ਭੁਚਾਲ ਦਾ ਖ਼ਤਰਾ ਬਣਿਆ ਹੋਇਆ ਹੈ। ਸ਼ੁੱਕਰਵਾਰ ਤੇ ਸਨਿੱਚਰਵਾਰ ਨੂੰ ਆਏ ਭੁਚਾਲ ਦੇ ਝਟਕਿਆ ਤੋਂ ਬਾਅਦ ਐਤਵਾਰ ਦੇਰ ਰਾਤ ਨੂੰ ਵੀ ਮਨੀਪੁਰ ਤੇ ਅਰੁਣਾਚਲ ਪ੍ਰਦੇਸ਼ ਵਿਚ ਭੁਚਾਲ ਦੇ ਝਟਕੇ...
ਅੱਜ ਦਾ ਵਿਚਾਰ
. . .  about 8 hours ago
ਕੌਮਾਂਤਰੀ ਪਿਤਾ ਦਿਵਸ 'ਤੇ ਅਦਾਰਾ ਅਜੀਤ ਵਲੋਂ ਸ਼ੁਭਕਾਮਨਾਵਾਂ
. . .  about 8 hours ago
ਕੌਮਾਂਤਰੀ ਪਿਤਾ ਦਿਵਸ 'ਤੇ ਅਦਾਰਾ ਅਜੀਤ ਵਲੋਂ ਸ਼ੁਭਕਾਮਨਾਵਾਂ...
21 ਜੂਨ ਨੂੰ ਪੰਜਾਬ ਦੇ ਦੌਰੇ 'ਤੇ ਆਉਣਗੇ ਕੇਜਰੀਵਾਲ
. . .  1 day ago
ਰਾਜਾਸਾਂਸੀ, 19 ਜੂਨ (ਹੇਰ) - ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 21 ਜੂਨ ਨੂੰ ਅੰਮ੍ਰਿਤਸਰ ਤੋਂ ਇਲਾਵਾ ਲੁਧਿਆਣਾ ਦੇ ਦੌਰੇ 'ਤੇ ਆ ਰਹੇ ਹਨ। ਜਾਣਕਾਰੀ ਮੁਤਾਬਿਕ ਕੇਜਰੀਵਾਲ ਸੋਮਵਾਰ ਨੂੰ 11 ਵਜੇ ਦਿੱਲੀ ਤੋਂ ਹਵਾਈ ਜਹਾਜ਼ ਰਾਹੀਂ ਕਰੀਬ 12 ਵਜੇ ਸ੍ਰੀ ਗੁਰੂ ਰਾਮਦਾਸ...
ਸੀ.ਬੀ.ਐਸ.ਸੀ. ਪੈਟਰਨ ਦੇ ਆਧਾਰ 'ਤੇ ਐਲਾਨਿਆ ਜਾਵੇਗਾ ਨਤੀਜਾ- ਵਿਜੈ ਇੰਦਰ ਸਿੰਗਲਾ
. . .  1 day ago
ਚੰਡੀਗੜ੍ਹ, 19 ਜੂਨ - ਪੰਜਾਬ ਦੇ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਸਨਿੱਚਰਵਾਰ ਨੂੰ ਐਲਾਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਨਜ਼ੂਰੀ ਤੋਂ ਬਾਅਦ ਸੂਬਾ ਸਰਕਾਰ ਨੇ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਫ਼ੈਸਲਾ ਕੀਤਾ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 25 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਭੈੜੀ ਰਾਜਨੀਤੀ ਮਨੁੱਖੀ ਸਬੰਧਾਂ ਵਿਚ ਹਿੰਸਾ ਦੀ ਜ਼ਹਿਰ ਉਪਜਾਉਂਦੀ ਹੈ। -ਜੈਨੇਂਦਰ ਕੁਮਾਰ

ਪਹਿਲਾ ਸਫ਼ਾ

ਦੁਨੀਆ 'ਚ ਕੋਰੋਨਾ ਕਾਰਨ ਜਾਨ ਗਵਾਉਣ ਵਾਲਾ ਹਰ ਚੌਥਾ ਵਿਅਕਤੀ ਭਾਰਤੀ

ਸਾਰੇ ਰਿਕਾਰਡ ਤੋੜੇ, 4 ਲੱਖ 12 ਹਜ਼ਾਰ ਨਵੇਂ ਮਾਮਲੇ, 4 ਹਜ਼ਾਰ ਮੌਤਾਂ ਨਵੀਂ ਦਿੱਲੀ, 6 ਮਈ (ਉਪਮਾ ਡਾਗਾ ਪਾਰਥ)-ਬੇਕਾਬੂ ਹੋਈ ਕੋਰੋਨਾ ਦੀ ਦੂਜੀ ਲਹਿਰ ਕਾਰਨ ਪਿਛਲੇ ਸਾਰੇ ਰਿਕਾਰਡ ਤੋੜਦਿਆਂ ਇਕ ਦਿਨ 'ਚ ਹੁਣ ਤੱਕ ਦੇ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਹਨ | ਸਿਹਤ ਮੰਤਰਾਲੇ ...

ਪੂਰੀ ਖ਼ਬਰ »

ਲੋਕਾਂ 'ਚ ਨੈਤਿਕਤਾ ਖ਼ਤਮ ਹੋ ਗਈ ਹੈ-ਦਿੱਲੀ ਹਾਈਕੋਰਟ

ਦਿੱਲੀ ਹਾਈਕੋਰਟ ਨੇ ਆਕਸੀਜਨ ਸਿਲੰਡਰ, ਦਵਾਈਆਂ ਅਤੇ ਕੰਸਨਸਟ੍ਰੇਟਰ ਦੀ ਜਮ੍ਹਾਂਖ਼ੋਰੀ ਅਤੇ ਕਾਲਾ ਬਾਜ਼ਾਰੀ 'ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਲੋਕਾਂ 'ਚ ਨੈਤਿਕਤਾ ਕਾਫ਼ੀ ਹੱਦ ਤੱਕ ਖ਼ਤਮ ਹੋ ਚੁੱਕੀ ਹੈ ਜੋ ਉਹ ਇਕੱਠੇ ਕੋਰੋਨਾ ਨਾਲ ਲੜਨ ਦੀ ਥਾਂ 'ਤੇ ਹਾਲੇ ...

ਪੂਰੀ ਖ਼ਬਰ »

ਸਾਬਕਾ ਕੇਂਦਰੀ ਮੰਤਰੀ ਅਜੀਤ ਸਿੰਘ ਦਾ ਕੋਰੋਨਾ ਨਾਲ ਦਿਹਾਂਤ

ਨਵੀਂ ਦਿੱਲੀ, 6 ਮਈ (ਏਜੰਸੀ)-ਸਾਬਕਾ ਕੇਂਦਰੀ ਮੰਤਰੀ ਅਤੇ ਰਾਸ਼ਟਰੀ ਲੋਕ ਦਲ (ਆਰ. ਐਲ. ਡੀ.) ਦੇ ਮੁਖੀ ਅਜੀਤ ਸਿੰਘ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ | ਉਹ ਕੋਰੋਨਾ ਵਾਇਰਸ ਤੋਂ ਪੀੜਤ ਸਨ ਅਤੇ ਗੁਰੂਗ੍ਰਾਮ ਦੇ ਇਕ ਹਸਪਤਾਲ 'ਚ ਜ਼ੇਰੇ ਇਲਾਜ ਸਨ | ਸਾਬਕਾ ਪ੍ਰਧਾਨ ਮੰਤਰੀ ...

ਪੂਰੀ ਖ਼ਬਰ »

ਬੰਗਾਲ 'ਚ ਕੇਂਦਰੀ ਮੰਤਰੀ ਦੇ ਕਾਫ਼ਲੇ 'ਤੇ ਹਮਲਾ

ਕੋਲਕਾਤਾ, 6 ਮਈ (ਰਣਜੀਤ ਸਿੰਘ ਲੁਧਿਆਣਵੀ)- ਪੱਛਮੀ ਬੰਗਾਲ 'ਚ ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਦੀ ਕਾਰ 'ਤੇ ਪੱਛਮੀ ਮਿਦਨਾਪੁਰ ਜ਼ਿਲ੍ਹੇ ਦੇ ਪੰਚਕੁਰੀ ਪਿੰਡ 'ਚ ਹਮਲਾ ਹੋਣ ਦੀ ਘਟਨਾ ਵਾਪਰੀ ਹੈ | ਮੰਤਰੀ ਨੇ ਟਵੀਟ ਕੀਤਾ ਕਿ ਜਦੋਂ ਉਹ ਹਮਲੇ ਦਾ ਸ਼ਿਕਾਰ ...

ਪੂਰੀ ਖ਼ਬਰ »

ਭਾਜਪਾ ਫ਼ਰਜ਼ੀ ਖ਼ਬਰਾਂ ਰਾਹੀਂ ਬੰਗਾਲ ਦਾ ਅਕਸ ਖ਼ਰਾਬ ਕਰ ਰਹੀ-ਮਮਤਾ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਭਾਜਪਾ ਨੰੂ ਹਾਰ ਹਜ਼ਮ ਨਹੀਂ ਹੋ ਰਹੀ, ਇਸ ਲਈ ਆਈ.ਟੀ. ਸੈੱਲ ਵਲੋਂ ਫਰਜ਼ੀ ਖਬਰਾਂ ਅਤੇ ਪੋਸਟਾਂ ਰਾਹੀ ਬੰਗਾਲ ਦੇ ਅਕਸ ਨੂੰ ਖਰਾਬ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਭਾਜਪਾ ਆਗੂ ਬੰਗਾਲ 'ਚ ਘੁੰਮ ਰਹੇ ਹਨ ਅਤੇ ਲੋਕਾਂ ਨੂੰ ਭੜਕਾ ਰਹੇ ਹਨ | ਨਵੀਂ ਸਰਕਾਰ ਬਣਨ ਦੇ 24 ਘੰਟੇ ਵੀ ਨਹੀਂ ਹੋਏ ਅਤੇ ਉਹ ਪੱਤਰ ਭੇਜ ਰਹੇ ਹਨ, ਉਨ੍ਹਾਂ ਦੀ ਟੀਮ ਆ ਰਹੀ ਹੈ | ਦਰਅਸਲ ਉਹ ਲੋਕਾਂ ਦਾ ਫੈਸਲਾ ਮੰਨਣ ਨੂੰ ਤਿਆਰ ਨਹੀਂ ਹਨ | ਇਸ ਦੇ ਨਾਲ ਹੀ ਮਮਤਾ ਬੈਨਰਜੀ ਨੇ ਚੋਣਾਂ ਬਾਅਦ ਹੋਈ ਹਿੰਸਾ 'ਚ ਮਰਨ ਵਾਲੇ 16 ਲੋਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਮਿ੍ਤਕਾਂ 'ਚ 8 ਤਿ੍ਣਮੂਲ, 7 ਭਾਜਪਾ ਅਤੇ ਇਕ ਸਾਂਝੇ ਮੋਰਚਾ ਦਾ ਕਾਰਕੁੰਨ ਸੀ |

ਖ਼ਬਰ ਸ਼ੇਅਰ ਕਰੋ

 

ਪੱਛਮੀ ਬੰਗਾਲ ਪਹੁੰਚੀ ਗ੍ਰਹਿ ਮੰਤਰਾਲੇ ਦੀ ਟੀਮ

ਨਵੀਂ ਦਿੱਲੀ, 6 ਮਈ (ਉਪਮਾ ਡਾਗਾ ਪਾਰਥ)-ਪੱਛਮੀ ਬੰਗਾਲ 'ਚ ਮਮਤਾ ਬੈਨਰਜੀ ਦੇ ਸਰਕਾਰ ਸੰਭਾਲਣ ਤੋਂ ਇਕ ਦਿਨ ਬਾਅਦ ਹੀ ਕੇਂਦਰ ਨੇ ਰਾਜ 'ਚ ਚੋਣਾਂ ਤੋਂ ਬਾਅਦ ਹੋਈ ਹਿੰਸਾ ਸਬੰਧੀ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਗ੍ਰਹਿ ਮੰਤਰਾਲੇ ਦੇ ਵਧੀਕ ਸਕੱਤਰ ਦੀ ਅਗਵਾਈ ਹੇਠ ਇਕ 4 ...

ਪੂਰੀ ਖ਼ਬਰ »

ਕੋਰੋਨਾ ਨਾਲ ਨਜਿੱਠਣ ਲਈ ਕੇਂਦਰੀ ਮਦਦ 'ਚ ਪੰਜਾਬ ਨਾਲ ਵੱਡਾ ਵਿਤਕਰਾ

ਹਰਕਵਲਜੀਤ ਸਿੰਘ ਚੰਡੀਗੜ੍ਹ, 6 ਮਈ-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਰਾਜ ਦੇ ਕਾਂਗਰਸੀ ਸੰਸਦ ਮੈਂਬਰਾਂ ਨਾਲ ਕੋਰੋਨਾ ਮਹਾਂਮਾਰੀ ਦੇ ਟਾਕਰੇ ਲਈ ਰੱਖੀ ਵਰਚੂਅਲ ਮੀਟਿੰਗ ਦੌਰਾਨ ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਕੋਰੋਨਾ ਨਾਲ ਟਾਕਰੇ ਸਬੰਧੀ ...

ਪੂਰੀ ਖ਼ਬਰ »

ਪੰਜਾਬ 'ਚ 8874 ਨਵੇਂ ਮਾਮਲੇ, 154 ਮੌਤਾਂ

ਚੰਡੀਗੜ੍ਹ, 6 ਮਈ (ਵਿਕਰਮਜੀਤ ਸਿੰਘ ਮਾਨ)-ਸੂਬੇ 'ਚ ਕੋਰੋਨਾ ਕਾਰਨ ਅੱਜ 154 ਹੋਰ ਮੌਤਾਂ ਹੋ ਗਈਆਂ, ਉੱਥੇ 5126 ਮਰੀਜ਼ ਠੀਕ ਹੋਏ | ਸੂਬੇ 'ਚ 8874 ਨਵੇਂ ਮਾਮਲੇ ਸਾਹਮਣੇ ਆਏ ਹਨ | ਹੋਈਆਂ 154 ਮੌਤਾਂ 'ਚ ਅੰਮਿ੍ਤਸਰ ਤੋਂ 25, ਬਰਨਾਲਾ ਤੋਂ 2, ਬਠਿੰਡਾ ਤੋਂ 9, ਫਾਜ਼ਿਲਕਾ ਤੋਂ 9, ...

ਪੂਰੀ ਖ਼ਬਰ »

ਜਵਾਬਦੇਹੀ ਤੈਅ ਕਰਨ ਲਈ ਆਕਸੀਜਨ ਆਡਿਟ ਦੀ ਲੋੜ-ਸੁਪਰੀਮ ਕੋਰਟ

ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਨੂੰ ਕੋਰੋਨਾ ਦੀ ਤੀਸਰੀ ਲਹਿਰ ਲਈ ਤਿਆਰ ਰਹਿਣ ਦੀ ਜ਼ਰੂਰਤ ਹੈ, ਜਿਸ ਸਬੰਧੀ ਮਾਹਿਰਾਂ ਨੇ ਕਿਹਾ ਹੈ ਕਿ ਇਹ ਹੋਰ ਨੁਕਸਾਨਦੇਹ ਹੋ ਸਕਦੀ ਹੈ ਖ਼ਾਸ ਕਰਕੇ ਬੱਚਿਆਂ ਲਈ | ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਆਕਸੀਜਨ ਦਾ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਵਲੋਂ ਕੋਰੋਨਾ ਦੇ ਹਾਲਾਤ 'ਤੇ ਸਮੀਖਿਆ ਬੈਠਕ

ਨਵੀਂ ਦਿੱਲੀ, 6 ਮਈ (ਉਪਮਾ ਡਾਗਾ ਪਾਰਥ)-ਹਸਪਤਾਲਾਂ 'ਚ ਆਕਸੀਜਨ ਤੇ ਵੈਕਸੀਨ ਦੀ ਕਿੱਲਤ ਦੇ ਵਧਦੇ ਮਾਮਲਿਆਂ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕੋਰੋਨਾ ਦੇ ਹਾਲਾਤ ਦੀ ਸਮੀਖਿਆ ਸਬੰਧੀ ਬੈਠਕ ਕੀਤੀ ਜਿਸ 'ਚ ਉਨ੍ਹਾਂ ਨੂੰ ਰਾਜ ਵਾਰ ਅਤੇ ...

ਪੂਰੀ ਖ਼ਬਰ »

ਭਾਖੜਾ ਨਹਿਰ 'ਚੋਂ ਹਜ਼ਾਰਾਂ ਦੀ ਤਾਦਾਦ 'ਚ ਰੇਮਡੇਸਿਵਿਰ ਟੀਕੇ ਮਿਲੇ

ਡਰੱਗ ਇੰਸਪੈਕਟਰ ਨੇ ਲਏ ਕਬਜ਼ੇ 'ਚ, ਕਿਹਾ ਨਕਲੀ ਟੀਕੇ ਜਗਮੋਹਣ ਸਿੰਘ ਨਾਰੰਗ ਸ੍ਰੀ ਚਮਕੌਰ ਸਾਹਿਬ, 6 ਮਈ -ਅੱਜ ਸਵੇਰੇ ਨੇੜਲੇ ਪਿੰਡ ਸਲੇਮਪੁਰ ਅਤੇ ਦੱੁਗਰੀ ਕੋਲੋਂ ਲੰਘਦੀ ਭਾਖੜਾ ਨਹਿਰ 'ਚੋਂ ਹਜ਼ਾਰਾਂ ਦੀ ਤਾਦਾਦ ਵਿਚ ਰੇਮਡੇਸਿਵਿਰ ਅਤੇ ਸੈਫੋਪੈਰਾਜ਼ੋਨ ਦੇ ਟੀਕੇ ...

ਪੂਰੀ ਖ਼ਬਰ »

ਸ਼ੋਪੀਆਂ ਮੁਕਾਬਲੇ 'ਚ 3 ਅੱਤਵਾਦੀ ਹਲਾਕ, ਇਕ ਵਲੋਂ ਆਤਮ ਸਮਰਪਣ

ਸ੍ਰੀਨਗਰ, 6 ਮਈ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਸ਼ੋਪੀਆ 'ਚ ਸੁਰੱਖਿਆ ਬਲਾਂ ਵਲੋਂ ਅੱਤਵਾਦੀਆਂ ਨਾਲ ਚੱਲੇ ਮੁਕਾਬਲੇ ਦੌਰਾਨ ਅਲ-ਬਦਰ ਸੰਗਠਨ ਦੇ 3 ਸਥਾਨਕ ਅੱਤਵਾਦੀ ਹਲਾਕ ਕਰ ਦਿੱਤੇ ਗਏ, ਜਦਕਿ ਇਕ ਨੇ ਮੁਕਾਬਲੇ ਦੌਰਾਨ ਆਤਮ ਸਮਰਪਣ ਕਰ ਦਿੱਤਾ | ਪੁਲਿਸ ...

ਪੂਰੀ ਖ਼ਬਰ »

ਸੜਕ ਹਾਦਸੇ 'ਚ 3 ਬੱਚਿਆਂ ਸਮੇਤ ਪਰਿਵਾਰ ਦੇ 5 ਜੀਆਂ ਦੀ ਮੌਤ

ਮਾਹਿਲਪੁਰ, 6 ਮਈ (ਦੀਪਕ ਅਗਨੀਹੋਤਰੀ, ਰਜਿੰਦਰ ਸਿੰਘ)-ਮਾਹਿਲਪੁਰ- ਹੁਸ਼ਿਆਰਪੁਰ ਰੋਡ 'ਤੇ ਪਿੰਡ ਜੈਤਪੁਰ ਦੇ ਅੱਡੇ 'ਚ ਦੁਪਹਿਰ ਢਾਈ ਵਜੇ ਦੇ ਕਰੀਬ ਮੋਟਰਸਾਈਕਲ ਤੇ ਕਾਰ ਦੀ ਟੱਕਰ 'ਚ ਇਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ | ਮਿ੍ਤਕਾਂ 'ਚ ਪਤੀ, ਪਤਨੀ ਤੇ ...

ਪੂਰੀ ਖ਼ਬਰ »

ਭਾਰੀ ਸੰਕਟ ਦਾ ਸਾਹਮਣਾ ਕਰ ਰਹੇ ਟਰਾਂਸਪੋਰਟ ਖੇਤਰ ਨੂੰ ਰਾਹਤ ਪ੍ਰਦਾਨ ਕਰੇ ਕੇਂਦਰ-ਅਟਵਾਲ

ਨਵੀਂ ਦਿੱਲੀ, 6 ਮਈ (ਜਗਤਾਰ ਸਿੰਘ)-ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੀ ਗਵਰਨਿੰਗ ਕੌਂਸਲ ਦੀ ਵਰਚੂਅਲ ਮੀਟਿੰਗ ਦੌਰਾਨ ਕੋਰੋਨਾ ਮਹਾਂਮਾਰੀ ਸਮੇਂ ਟਰਾਂਸਪੋਰਟਰਾਂ ਨੰੂ ਪੇਸ਼ ਆ ਰਹੀਆਂ ਭਾਰੀ ਦਿੱਕਤਾਂ ਬਾਰੇ ਚਰਚਾ ਕੀਤੀ ਗਈ ਅਤੇ ਨਾਲ ਹੀ ਕਈ ਮੰਗਾਂ ਸਰਕਾਰ ...

ਪੂਰੀ ਖ਼ਬਰ »

ਮਾਲਦੀਵ ਦੇ ਸਪੀਕਰ ਨਸ਼ੀਦ ਕਾਰ ਬੰਬ ਧਮਾਕੇ 'ਚ ਜ਼ਖ਼ਮੀ

ਮਾਲੇ, 6 ਮਈ (ਏਜੰਸੀ)-ਮਾਲਦੀਵ ਦੀ ਸੰਸਦ 'ਮਜਲਿਸ' ਦੇ ਸਪੀਕਰ ਅਤੇ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ ਵੀਰਵਾਰ ਨੂੰ ਇਕ ਦੁਰਘਟਨਾ ਦਾ ਸ਼ਿਕਾਰ ਹੋ ਗਏ | ਉਹ ਆਪਣੀ ਕਾਰ'ਚ ਬੈਠ ਰਹੇ ਸਨ ਤਾਂ ਉਸ ਸਮੇਂ ਇਕ ਧਮਾਕਾ ਹੋ ਗਿਆ | ਸੂਤਰਾਂ ਅਨੁਸਾਰ ਧਮਾਕਾ ਨਸ਼ੀਦ ਦੇ ਘਰ ਦੇ ਕੋਲ ...

ਪੂਰੀ ਖ਼ਬਰ »

ਅਮਰੀਕਾ ਦੇ ਸਕੂਲ 'ਚ ਗੋਲੀਬਾਰੀ-3 ਜ਼ਖ਼ਮੀ

ਵਾਸ਼ਿਗਟਨ, 6 ਮਈ (ਏਜੰਸੀ)- ਈਸਟ ਇਦਾਹੋ ਨਿਊਜ਼ ਅਨੁਸਾਰ ਵੀਰਵਾਰ ਨੂੰ ਇੱਥੋਂ ਦੇ ਰਿਗਬੀ, ਇਦਾਹੋ ਸਕੂਲ 'ਚ ਵਾਪਰੀ ਗੋਲੀਬਾਰੀ ਦੀ ਘਟਨਾ 'ਚ ਦੋ ਵਿਦਿਆਰਥੀ ਅਤੇ ਬਾਲਗ ਸੁਰੱਖਿਅਕ (ਗਾਰਡੀਅਨ) ਨੂੰ ਗੋਲੀ ਮਾਰ ਦਿੱਤੀ ਗਈ | ਰਿਪੋਰਟ ਅਨੁਸਾਰ ਜਿਹੜੇ ਇਸ ਘਟਨਾ 'ਚ ਜ਼ਖਮੀ ...

ਪੂਰੀ ਖ਼ਬਰ »

ਸੀਤਲਕੂਚੀ ਗੋਲੀਬਾਰੀ ਮਾਮਲੇ 'ਚ ਐਸ.ਪੀ. ਮੁਅੱਤਲ-ਐਸ.ਆਈ.ਟੀ. ਬਣਾਈ

ਕੂਚਬਿਹਾਰ ਜ਼ਿਲ੍ਹੇ ਦੇ ਸੀਤਲਕੂਚੀ 'ਚ ਚੌਥੇ ਪੜਾਅ ਦੀਆਂ ਵੋਟਾਂ ਦੌਰਾਨ ਕੇਂਦਰੀ ਸੁਰੱਖਿਆ ਫੋਰਸ ਦੀਆਂ ਗੋਲੀਆਂ ਨਾਲ ਚਾਰ ਨੌਜਵਾਨਾਂ ਦੀ ਮੌਤ ਦੇ ਮਾਮਲੇ ਦੀ ਜਾਂਚ ਸੀ.ਆਈ.ਡੀ. ਦੇ ਸਪੁਰਦ ਕੀਤੀ ਗਈ ਹੈ ਅਤੇ ਐਸ.ਆਈ.ਟੀ. (ਸਿਟ) ਦਾ ਗਠਨ ਕੀਤਾ ਗਿਆ ਹੈ | ਸੀ.ਆਈ.ਡੀ. ਦੇ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ ਮਦਰਾਸ ਹਾਈਕੋਰਟ ਦੀ ਚੋਣ ਕਮਿਸ਼ਨ 'ਤੇ ਕੀਤੀ ਵਿਵਾਦਿਤ ਟਿੱਪਣੀ ਹਟਾਉਣ ਤੋਂ ਇਨਕਾਰ

ਨਵੀਂ ਦਿੱਲੀ, 6 ਮਈ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਮਦਰਾਸ ਹਾਈਕੋਰਟ ਵਲੋਂ ਚੋਣ ਕਮਿਸ਼ਨ 'ਤੇ ਕੀਤੀ 'ਹੱਤਿਆ' ਦੀ ਟਿੱਪਣੀ ਨੂੰ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ ਹਾਲਾਂਕਿ ਸੁਪਰੀਮ ਕੋਰਟ ਨੇ ਮਦਰਾਸ ਹਾਈਕੋਰਟ ਦੀ ਟਿੱਪਣੀ ਨੂੰ ਸਖ਼ਤ ਅਤੇ ਗ਼ੈਰ-ਜ਼ਰੂਰੀ ...

ਪੂਰੀ ਖ਼ਬਰ »

ਐਸਟਰਾਜ਼ੈਨੇਕਾ ਟੀਕੇ ਦੇ ਬਾਅਦ ਖੂਨ ਦੇ ਗਤਲੇ ਬਣਨ ਦੀ ਦਰ 'ਚ ਮਾਮੂਲੀ ਵਾਧਾ

ਨਵੀਂ ਦਿੱਲੀ, 6 ਮਈ (ਏਜੰਸੀ)-ਡੈਨਮਾਰਕ ਅਤੇ ਨਾਰਵੇ 'ਚ ਵੱਡੇ ਅਧਿਐਨ ਤੋਂ ਪਤਾ ਲੱਗਾ ਹੈ ਕਿ ਆਮ ਆਬਾਦੀ 'ਚ ਸੰਭਾਵਿਤ ਦਰ ਦੇ ਮੁਕਾਬਲੇ ਆਕਸਫੋਰਡ-ਐਸਟਰਾਜ਼ੇਨੇਕਾ ਦੇ ਕੋਵਿਡ-19 ਰੋਕਥਾਮ ਟੀਕੇ ਦੀ ਪਹਿਲੀ ਖੁਰਾਕ ਲੈਣ ਵਾਲੇ ਕੁਝ ਲੋਕਾਂ 'ਚ ਦਿਮਾਗ ਸਮੇਤ ਖੂਨ ਦੀਆਂ ਨਾੜਾਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX