ਤਾਜਾ ਖ਼ਬਰਾਂ


ਸੰਯੁਕਤ ਕਿਸਾਨ ਮੋਰਚਾ ਦੇ ਵਲੋਂ ਸੀਤੋ ਡੱਬਵਾਲੀ ਰੋਡ 'ਤੇ ਧਰਨਾ ਜਾਰੀ
. . .  8 minutes ago
ਅਬੋਹਰ,17 ਜੂਨ (ਸੰਦੀਪ ਸੋਖਲ) - ਪਿਛਲੇ ਦੋ ਸਾਲਾਂ ਤੋਂ ਕਿਸਾਨਾਂ ਨੂੰ ਮੁਆਵਜ਼ਾ ਨਾ ਮਿਲਣ ਕਾਰਨ ਸੰਯੁਕਤ ਕਿਸਾਨ ਮੋਰਚਾ ਅਤੇ ਆਜ਼ਾਦ ਕਿਸਾਨ ਮੋਰਚੇ ਵਲੋਂ ਸੀਤੋ ...
ਅੱਜ 2011 ਰਿਵਾਈਜ਼ ਟੈਟ ਪਾਸ ਬੇਰੁਜ਼ਗਾਰ ਸਿੱਖਿਆ ਬੋਰਡ ਪੁੱਜਣਗੇ
. . .  15 minutes ago
ਮਲੌਦ, 17 ਜੂਨ (ਕੁਲਵਿੰਦਰ ਸਿੰਘ ਨਿਜ਼ਾਮਪੁਰ) - 2011 ਦੇ ਰਿਵਾਈਜ਼ ਟੈਟ ਪਾਸ ਬੇਰੁਜ਼ਗਾਰਾਂ ਨੂੰ ਬਣਦਾ ਹੱਕ ਨਾ ਮਿਲਣ ਕਾਰਨ ਅੱਜ 17 ਜੂਨ ਨੂੰ...
ਨੇਪਾਲ ਵਿਚ ਆਏ ਤੂਫ਼ਾਨ ਨੇ ਮਚਾਈ ਤਬਾਹੀ, 7 ਮੌਤਾਂ
. . .  30 minutes ago
ਨੇਪਾਲ, 17 ਜੂਨ - ਨੇਪਾਲ ਦੇ ਸਿੰਧੂਪਾਲਚੋਕ ਵਿਚ ਤੂਫਾਨ ਅਤੇ ਹੜ੍ਹਾਂ ਨੇ ਤਬਾਹੀ ਮਚਾਈ ਹੈ। ਹੁਣ ਤੱਕ ਘੱਟੋ - ਘੱਟ 7 ਮੌਤਾਂ ਦੀ ਖ਼ਬਰ ...
ਐਨ.ਆਈ.ਏ.ਨੇ ਸ਼ਿਵ ਸੈਨਾ ਨੇਤਾ ਅਤੇ ਮੁੰਬਈ ਪੁਲਿਸ ਦੇ ਸਾਬਕਾ 'ਐਨਕਾਉਂਟਰ ਸਪੈਸ਼ਲਿਸਟ' ਦੇ ਘਰ ਮਾਰਿਆ ਛਾਪਾ
. . .  about 1 hour ago
ਮੁੰਬਈ,17 ਜੂਨ - ਮੁੰਬਈ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਸ਼ਿਵ ਸੈਨਾ ਨੇਤਾ ਅਤੇ ...
ਨੇਪਾਲ-ਸਿੰਧੂਪਾਲਚੋਕ 'ਚ ਆਏ ਹੜ ਨੇ ਮਚਾਈ ਤਬਾਹੀ, ਘੱਟੋ-ਘੱਟ 7 ਮੌਤਾਂ
. . .  about 1 hour ago
ਕਾਠਮੰਡੂ,17 ਜੂਨ - ਨੇਪਾਲ-ਸਿੰਧੂਪਾਲਚੋਕ 'ਚ ਆਏ ਹੜ ਨੇ ਮਚਾਈ ਤਬਾਹੀ ਅਤੇ ਘੱਟੋ ਘੱਟ 7...
ਭਾਰਤ ਬਾਇਓਟੈਕ ਅਤੇ ਡਬਲਯੂ.ਐੱਚ.ਓ. ਦੀ 23 ਜੂਨ ਨੂੰ ਪ੍ਰੀ-ਸਬਮਿਸ਼ਨ ਮੀਟਿੰਗ
. . .  about 1 hour ago
ਨਵੀਂ ਦਿੱਲੀ,17 ਜੂਨ - ਡਬਲਯੂ.ਐੱਚ.ਓ. ਦੇ ਇਕ ਦਸਤਾਵੇਜ਼ ਵਿਚ ਕਿਹਾ 23 ਜੂਨ ਨੂੰ ....
ਮੁੱਖ ਮੰਤਰੀ ਸਟਾਲਿਨ ਅੱਜ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣਗੇ
. . .  about 1 hour ago
ਨਵੀਂ ਦਿੱਲੀ, 17 ਜੂਨ - ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ 67,208 ਨਵੇਂ ਕੋਰੋਨਾ ਮਾਮਲੇ, 2,330 ਮੌਤਾਂ
. . .  about 1 hour ago
ਨਵੀਂ ਦਿੱਲੀ,17 ਜੂਨ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ...
ਫ਼ਿਰੋਜ਼ਪੁਰ 'ਚ ਹਥਿਆਰਬੰਦ ਲੁਟੇਰਿਆਂ ਵਲੋਂ ਪੈਟਰੋਲ ਪੰਪ 'ਤੇ ਲੁੱਟ
. . .  about 2 hours ago
ਰੋਜ਼ਪੁਰ,17 ਜੂਨ (ਗੁਰਿੰਦਰ ਸਿੰਘ) ਫ਼ਿਰੋਜ਼ਪੁਰ ਸ਼ਹਿਰ ਦੇ ਜ਼ੀਰਾ ਗੇਟ ਸਥਿਤ ਅਗਰਵਾਲ ਪੈਟਰੋਲ ਪੰਪ ਤੋਂ...
ਦਿੱਲੀ ਪੁਲਿਸ ਨੇ 31 ਮਈ ਨੂੰ 'ਕਾਂਗਰਸ ਟੂਲਕਿੱਟ' ਮਾਮਲੇ 'ਚ ਟਵਿੱਟਰ ਇੰਡੀਆ ਦੇ ਮੁਖੀ ਤੋਂ ਕੀਤੀ ਪੁੱਛਗਿੱਛ
. . .  about 2 hours ago
ਨਵੀਂ ਦਿੱਲੀ,17 ਜੂਨ - ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਇਕ ਸੀਨੀਅਰ ਟੀਮ...
ਪੱਛਮੀ ਬੰਗਾਲ ਦੇ ਰਾਜਪਾਲ ਆਪਣੀ ਪਤਨੀ ਨਾਲ ਰਾਸ਼ਟਰਪਤੀ ਤੇ ਉਨ੍ਹਾਂ ਦੀ ਪਤਨੀ ਨੂੰ ਮਿਲਣਗੇ
. . .  about 2 hours ago
ਨਵੀਂ ਦਿੱਲੀ,17 ਜੂਨ - ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਆਪਣੀ ...
ਕੱਚੇ ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਅੱਜ ਦੁਪਹਿਰ 12.30 ਵਜੇ
. . .  about 2 hours ago
ਐੱਸ.ਏ.ਐੱਸ. ਨਗਰ, 17 ਜੂਨ, (ਤਰਵਿੰਦਰ ਬੈਨੀਪਾਲ) : ਵਿਦਿਆ ਭਵਨ ਦੇ ਗੇਟਾਂ ਅੱਗੇ ਰੈਗੂਲਰ...
ਦਿੱਲੀ ਦੇ ਏਮਜ਼ ਹਸਪਤਾਲ ਦੀ ਨੌਵੀਂ ਮੰਜ਼ਿਲ 'ਤੇ ਲੱਗੀ ਅੱਗ
. . .  about 3 hours ago
ਨਵੀਂ ਦਿੱਲੀ,17 ਜੂਨ - ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ...
ਅੱਜ ਦਾ ਵਿਚਾਰ
. . .  about 3 hours ago
ਅੱਜ ਦਾ ਵਿਚਾਰ
ਲਾਪਤਾ ਨਾਬਾਲਗ਼ ਲੜਕੀ ਦੀ ਨਹਿਰ ਵਿਚੋਂ ਮਿਲੀ ਲਾਸ਼
. . .  1 day ago
ਫਰੀਦਕੋਟ , 16 ਜੂਨ (ਜਸਵੰਤ ਸਿੰਘ ਪੁਰਬਾ )-ਕੱਲ੍ਹ ਤੋਂ ਲਾਪਤਾ ਹੋਈ ਇਕ ਨਾਬਾਲਗ਼ ਲੜਕੀ ਦੀ ਲਾਸ਼ ਨਹਿਰ ਵਿਚੋਂ ਮਿਲੀ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਫਰੀਦਕੋਟ ਦੇ ਇਕ ਲੜਕੇ ਉੱਤੇ ਵਿਆਹ ਦੇ ...
ਮਣੀਪੁਰ ਵਿਚ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਰੱਦ
. . .  1 day ago
ਇੰਫਾਲ, 16 ਜੂਨ - ਮਨੀਪੁਰ ਵਿਚ ਸਟੇਟ ਬੋਰਡ ਦੀਆਂ 10ਵੀਂ ਅਤੇ 12 ਵੀਂ ਕਲਾਸ ਦੀਆਂ ਪ੍ਰੀਖਿਆਵਾਂ ਇਸ ਸਾਲ ਰੱਦ ਕਰ ਦਿੱਤੀਆਂ ਗਈਆਂ ਹਨ । ਰਾਜ ਸਰਕਾਰ ਨੇ ਇਹ ਫੈਸਲਾ ਕੋਰੋਨਾ ਵਾਇਰਸ ਮਹਾਂਮਾਰੀ ਦੀ ਮੌਜੂਦਾ ਸਥਿਤੀ ਦੇ...
ਬੀਬੀ ਜਗੀਰ ਕੌਰ ਵਲੋਂ ਗੁਰਦੁਆਰਾ ਛੇਹਰਟਾ ਸਾਹਿਬ ਵਿਖੇ ਦਰਸ਼ਨੀ ਡਿਓੜੀ ਬਣਾਉਣ ਦੀ ਕੀਤੀ ਸ਼ੁਰੂਆਤ
. . .  1 day ago
ਛੇਹਰਟਾ,16 ਮਈ (ਸੁੱਖ ਵਡਾਲੀ)- ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ...
ਅੰਮ੍ਰਿਤਸਰ ਦਿਹਾਤੀ ਦੇ ਐੱਸ.ਐੱਸ.ਪੀ ਧਰੁਵ ਦਹੀਆ ਨੂੰ ਇੰਟੈਲੀਜੈਂਸ ਬਿਊਰੋ ਦਾ ਜੁਆਇੰਟ ਡਿਪਟੀ ਡਾਇਰੈਕਟਰ ਲਗਾਇਆ
. . .  1 day ago
ਅਜਨਾਲਾ ,16 ਜੂਨ (ਗੁਰਪ੍ਰੀਤ ਸਿੰਘ ਢਿੱਲੋਂ )-ਸਰਕਾਰ ਵਲੋਂ ਅੱਜ ਇਕ ਅਹਿਮ ਫ਼ੈਸਲਾ ਲੈਂਦਿਆਂ ਪੁਲਿਸ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਐੱਸ.ਐੱਸ.ਪੀ. ਵਜੋਂ ਸੇਵਾਵਾਂ ਨਿਭਾ ਰਹੇ ਧਰੁਵ ਦਹੀਆ ਆਈ.ਪੀ.ਐਸ. ਨੂੰ ਇੰਟੈਲੀਜੈਂਸ...
ਤਾਮਿਲਨਾਡੂ ਚਿੜੀਆਘਰ ਵਿਚ ਕੋਰੋਨਾ ਵਾਇਰਸ ਕਾਰਨ ਇਕ ਹੋਰ ਸ਼ੇਰ ਦੀ ਮੌਤ
. . .  1 day ago
ਚੇਨਈ, 16 ਜੂਨ - ਤਾਮਿਲਨਾਡੂ ਦੇ ਚੇਨਈ ਦੇ ਕੋਲ ਵਨਦਾਲੂਰ ਵਿਖੇ ਬੁੱਧਵਾਰ ਸਵੇਰੇ ਇਕ ਹੋਰ ਸ਼ੇਰ ਦੀ ਮੌਤ ਅਰਨੀਗਰ ਅੰਨਾ ਜ਼ੂਲੋਜੀਕਲ ਪਾਰਕ ਵਿਖੇ ਹੋਈ। ਏ.ਏ.ਐਸ.ਪੀ. ਦੇ ਡਿਪਟੀ ਡਾਇਰੈਕਟਰ ਨੇ 12 ਸਾਲਾ ...
5 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਪਲਟੂਨ ਕਮਾਂਡਰ ਵਿਜੀਲੈਂਸ ਵਲੋਂ ਕਾਬੂ
. . .  1 day ago
ਸ਼ਾਹਕੋਟ, 16 ਜੂਨ (ਅਜ਼ਾਦ ਸਚਦੇਵਾ/ਸੁਖਦੀਪ ਸਿੰਘ)- ਮਾਡਲ ਥਾਣਾ ਸ਼ਾਹਕੋਟ ਵਿਖੇ ਤਾਇਨਾਤ ਇਕ ਪਲਟੂਨ ਕਮਾਂਡਰ ਨੂੰ ਰਿਸ਼ਵਤ ਲੈਂਦਿਆਂ ਵਿਜੀਲੈਂਸ ਵਲੋਂ ਰੰਗੇ ਹੱਥੀ ਕਾਬੂ ਕੀਤਾ ਹੈ । ਵਿਜੀਲੈਂਸ ਵਲੋਂ ਰਿਸ਼ਵਤ ਵਿਚ ...
ਅੰਮ੍ਰਿਤਸਰ 'ਚ ਕੋਰੋਨਾ ਦੇ 40 ਨਵੇਂ ਮਾਮਲੇ ਆਏ ਸਾਹਮਣੇ, 3 ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ ,16 ਜੂਨ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 40 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 46301 ਹੋ ਗਏ ਹਨ, ਜਿਨ੍ਹਾਂ 'ਚੋਂ 1396 ...
ਗੰਗਸਰ ਗੁਰਦੁਆਰਾ ਸਾਹਿਬ ਦੇ ਦੋ ਮੁਲਾਜ਼ਮਾਂ ਦੇ ਵਿਰੁੱਧ ਸਿੱਖ ਭਾਵਨਾਵਾਂ ਨੂੰ ਠੇਸ ਲੱਗਣ 'ਤੇ ਥਾਣਾ ਜੈਤੋ 'ਚ ਮੁਕੱਦਮਾ ਦਰਜ
. . .  1 day ago
ਜੈਤੋ, 16 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਗੁ: ਸਾਹਿਬ ਪਾਤਸ਼ਾਹੀ ਦਸਵੀਂ ਗੰਗਸਰ ਜੈਤੋ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਮੈਨੇਜਰ ਤੇ ਕਲਰਕ ਸਮੇਤ ਚਾਰ...
ਪੰਜਾਬ ਦੀਆਂ 6 ਖ਼ਾਸ ਸਖ਼ਸ਼ੀਅਤਾਂ ਭਾਜਪਾ 'ਚ ਸ਼ਾਮਿਲ
. . .  1 day ago
ਨਵੀਂ ਦਿੱਲੀ ,16 ਜੂਨ - ਪੰਜਾਬ 'ਚ ਭਾਜਪਾ ਦੀ ਮਜ਼ਬੂਤੀ ਲਈ ਪਾਰਟੀ ਵਲੋਂ ਯਤਨ ਜ਼ੋਰ ਸ਼ੋਰ ਦੇ ਨਾਲ ਸ਼ੁਰੂ ਹੋ ਚੁੱਕੇ ਹਨ । ਅਗਲੇ ਸਾਲ ਵਿਧਾਨ ਸਭਾ ਚੋਣਾਂ ਤੋਂ ...
ਅਧਿਆਪਕਾਂ ਨੇ ਵਿਦਿਆ ਭਵਨ ਦੇ ਸਾਰੇ ਗੇਟ ਕੀਤੇ ਬੰਦ
. . .  1 day ago
ਐੱਸ. ਏ. ਐੱਸ. ਨਗਰ, 16 ਜੂਨ (ਤਰਵਿੰਦਰ ਸਿੰਘ ਬੈਨੀਪਾਲ) - ਕੱਚੇ ਅਧਿਆਪਕਾਂ ਵਲੋਂ ਵਿਦਿਆ ਭਵਨ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਰੇ ...
ਰਾਣਾ ਸੋਢੀ ਵਲੋਂ ਪੰਜਾਬ ਦੇ ਸਟੇਡੀਅਮ ਕੌਮੀ ਅਤੇ ਕੌਮਾਂਤਰੀ ਖਿਡਾਰੀਆਂ ਲਈ ਖੋਲ੍ਹਣ ਦੀ ਹਦਾਇਤ
. . .  1 day ago
ਚੰਡੀਗੜ੍ਹ, 16 ਜੂਨ - ਪੰਜਾਬ ਦੇ ਖੇਡਾਂ, ਯੁਵਕ ਸੇਵਾਵਾਂ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕੋਰੋਨਾ ਦੀ ਦੂਜੀ ਲਹਿਰ ਦੇ ਘਟ ਰਹੇ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 25 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਭੈੜੀ ਰਾਜਨੀਤੀ ਮਨੁੱਖੀ ਸਬੰਧਾਂ ਵਿਚ ਹਿੰਸਾ ਦੀ ਜ਼ਹਿਰ ਉਪਜਾਉਂਦੀ ਹੈ। -ਜੈਨੇਂਦਰ ਕੁਮਾਰ

ਸੰਪਾਦਕੀ

ਬੰਗਾਲ ਦੀ ਹਿੰਸਾ

ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਦੀ ਅਗਵਾਈ ਵਿਚ ਤ੍ਰਿਣਮੂਲ ਕਾਂਗਰਸ ਦੀ ਹੋਈ ਵੱਡੀ ਜਿੱਤ ਤੋਂ ਬਾਅਦ ਉਥੇ ਜਿਸ ਤਰ੍ਹਾਂ ਦੀ ਹਿੰਸਾ ਹੋਈ, ਉਹ ਸ਼ਰਮਸਾਰ ਕਰਨ ਵਾਲੀ ਹੈ। ਉਂਜ ਤਾਂ ਇਸ ਰਾਜ ਵਿਚ ਸਿਆਸੀ ਪੱਧਰ 'ਤੇ ਹੁੰਦੀ ਹਿੰਸਾ ਕੋਈ ਨਵੀਂ ਗੱਲ ਨਹੀਂ ਹੈ। ਸੰਵਿਧਾਨ ...

ਪੂਰੀ ਖ਼ਬਰ »

ਪੱਛਮੀ ਬੰਗਾਲ 'ਚ ਭਾਜਪਾ ਦੀ ਹਾਰ ਛੋਟੀ ਨਹੀਂ

ਮੈਂ ਸਚ ਕਹੂੰਗਾ ਮਗਰ
ਫਿਰ ਭੀ ਹਾਰ ਜਾਊਂਗਾ,
ਵੋ ਝੂਠ ਬੋਲੇਗਾ ਔਰ
ਲਾ-ਜਵਾਬ ਕਰ ਦੇਗਾ।
ਹਾਲਾਂਕਿ ਮੀਡੀਏ ਦੇ ਵੱਡੇ ਭਾਗ ਵਿਚ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਹਾਰ ਨੂੰ ਵੀ ਨੈਤਿਕ ਜਿੱਤ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਪਰ ਅਸਲ ਵਿਚ ਭਾਜਪਾ ਨੇ ਜਿੰਨਾ ਜ਼ੋਰ ਇਸ ਪ੍ਰਦੇਸ਼ ਵਿਚ ਲਾਇਆ ਹੈ। ਜਿਵੇਂ ਪ੍ਰਧਾਨ ਮੰਤਰੀ ਸਮੇਤ ਪੂਰਾ ਕੇਂਦਰੀ ਮੰਤਰੀ ਮੰਡਲ ਤੇ ਭਾਜਪਾ ਦੇ ਕਈ ਮੁੱਖ ਮੰਤਰੀ ਦਿਨ-ਰਾਤ ਮਿਹਨਤ ਕਰਦੇ ਰਹੇ। ਉਸ ਦੇ ਮੁਕਾਬਲੇ ਇਹ ਭਾਜਪਾ ਦੀ ਨੈਤਿਕ ਜਿੱਤ ਨਹੀਂ ਸਗੋਂ ਇਕ ਵੱਡੀ ਹਾਰ ਹੀ ਮੰਨੀ ਜਾਵੇਗੀ। ਵਾਰ-ਵਾਰ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਭਾਜਪਾ ਨੇ 2016 ਦੀਆਂ ਵਿਧਾਨ ਸਭਾ ਚੋਣਾਂ ਵਿਚ ਜਿੱਤੀਆਂ 3 ਵਿਧਾਨ ਸਭਾ ਸੀਟਾਂ ਦੇ ਮੁਕਾਬਲੇ ਵਿਚ ਇਸ ਵਾਰ 77 ਸੀਟਾਂ ਜਿੱਤ ਲਈਆਂ ਹਨ ਅਤੇ ਭਾਜਪਾ ਨੂੰ 2016 ਵਿਚ ਮਿਲੀਆਂ 10 ਫ਼ੀਸਦੀ ਵੋਟਾਂ ਦੇ ਮੁਕਾਬਲੇ ਕਿਤੇ ਵੱਧ ਵੋਟਾਂ 38.1 ਫ਼ੀਸਦੀ ਵੋਟਾਂ ਮਿਲੀਆਂ ਹਨ। ਪਰ ਇਸ ਗੱਲ ਦੀ ਚਰਚਾ ਕਿਉਂ ਨਹੀਂ ਕੀਤੀ ਜਾਂਦੀ ਕਿ ਭਾਜਪਾ ਨੇ ਬੰਗਾਲ ਵਿਚ 2011 ਦੀਆਂ ਲੋਕ ਸਭਾ ਚੋਣਾਂ ਵਿਚ 40.64 ਫ਼ੀਸਦੀ ਵੋਟਾਂ ਲਈਆਂ ਸਨ ਤੇ 2019 ਵਿਚ ਪ੍ਰਾਪਤ ਵੋਟਾਂ ਦੇ ਹਿਸਾਬ ਨਾਲ ਉਸ ਨੂੰ 121 ਵਿਧਾਨ ਸਭਾ ਸੀਟਾਂ ਬਰਾਬਰ ਜਿੱਤ ਮਿਲੀ ਸੀ। ਹੁਣ ਘਟ ਕੇ 38.1 ਫ਼ੀਸਦੀ ਵੋਟਾਂ ਅਤੇ 77 ਸੀਟਾਂ ਹੀ ਰਹਿ ਗਈਆਂ ਹਨ ਜਦੋਂ ਕਿ ਮਮਤਾ ਬੈਨਰਜੀ ਦੀ ਟੀ.ਐਮ.ਸੀ. ਨੂੰ 2019 ਵਿਚ 43.69 ਫ਼ੀਸਦੀ ਵੋਟਾਂ ਮਿਲੀਆਂ ਸਨ ਜੋ ਹੁਣ ਵਧ ਕੇ 48.20 ਫ਼ੀਸਦੀ ਹੋ ਗਈਆਂ ਹਨ ਅਤੇ ਸੀਟਾਂ ਵੀ 216 'ਤੇ ਪਹੁੰਚ ਗਈਆਂ ਹਨ। ਅਸਲ ਵਿਚ ਇਹ ਟੀ.ਐਮ.ਸੀ. ਦੀ ਅੱਜ ਤੱਕ ਦੀ ਵੋਟ ਫ਼ੀਸਦੀ ਅਤੇ ਸੀਟਾਂ ਦੇ ਲਿਹਾਜ ਨਾਲ ਵੀ ਸਭ ਤੋਂ ਵੱਡੀ ਜਿੱਤ ਹੈ। ਇਸ ਜਿੱਤ ਹਾਰ ਦੇ ਸਭ ਤੋਂ ਵੱਡੇ ਅਰਥ ਤਾਂ ਇਹ ਹਨ ਕਿ ਭਾਜਪਾ ਪੱਛਮੀ ਬੰਗਾਲ ਵਿਚ ਪੂਰਾ ਜ਼ੋਰ ਲਾਉਣ ਦੇ ਬਾਵਜੂਦ ਬਹੁਗਿਣਤੀ ਦਾ ਪੂਰੀ ਤਰ੍ਹਾਂ ਧਰੁਵੀਕਰਨ ਕਰਨ ਵਿਚ ਫੇਲ੍ਹ ਹੋਈ ਤੇ ਦੂਜੇ ਪਾਸੇ ਕਾਂਗਰਸ ਤੇ ਖੱਬੇ ਪੱਖੀ ਪਾਰਟੀਆਂ ਵੀ ਬੁਰੀ ਤਰ੍ਹਾਂ ਹਾਰ ਗਈਆਂ।
ਕੈਪਟਨ ਦੀਆਂ ਮੁਸ਼ਕਿਲਾਂ ਵਧੀਆਂ?
ਹਾਲਾਂਕਿ ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਅਜੇ ਪੰਜਾਬ ਕਾਂਗਰਸ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਬਰਾਬਰ ਦਾ ਹੋਰ ਕੋਈ ਨੇਤਾ ਨਹੀਂ ਹੈ ਪਰ ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਕੈਪਟਨ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਪਹਿਲੀ ਵਾਰ ਹੈ ਕਿ ਕੈਪਟਨ ਦੇ ਸਾਹਮਣੇ ਵਜ਼ੀਰ ਅਤੇ ਵਿਧਾਇਕ ਉਨ੍ਹਾਂ ਦੇ ਖਿਲਾਫ਼ ਬੋਲਣ ਦੀ ਜ਼ੁਰਅਤ ਕਰ ਰਹੇ ਹਨ। ਦੂਜੀ ਮੁਸ਼ਕਿਲ ਇਹ ਦਿਖਾਈ ਦੇ ਰਹੀ ਹੈ ਕਿ ਇਹ ਭਰੋਸਾ ਵੀ ਨਹੀਂ ਹੈ ਕਿ ਉਨ੍ਹਾਂ ਦੇ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਉਨ੍ਹਾਂ ਲਈ ਚੋਣ ਰਣਨੀਤੀ ਬਣਾਉਣਗੇ ਕਿ ਨਹੀਂ? ਹਾਲਾਂਕਿ ਕੁਝ ਜਾਣਕਾਰ ਹਲਕੇ ਇਹ ਵੀ ਕਹਿੰਦੇ ਹਨ ਕਿ ਇਹ ਸਭ ਕੈਪਟਨ ਅਤੇ ਪੀ.ਕੇ. ਦੀ ਆਪਸੀ ਚਾਲ ਹੈ ਤਾਂ ਜੋ ਹਾਈਕਮਾਨ ਪੀ.ਕੇ. ਦੀ ਮਦਦ ਲੈਣ ਲਈ ਕੈਪਟਨ ਨੂੰ ਖੁੱਲ੍ਹੀ ਛੁੱਟੀ ਦੇ ਦੇਵੇ ਪਰ ਕੁਝ ਹਲਕੇ ਇਹ ਵੀ ਸਮਝਦੇ ਹਨ ਕਿ ਸ਼ਾਇਦ ਪੀ.ਕੇ. ਨੂੰ ਹੀ ਪਹਿਲੇ ਸਰਵੇਖਣ ਤੋਂ ਬਾਅਦ ਇਹ ਅਹਿਸਾਸ ਹੋ ਗਿਆ ਹੋਵੇ ਕਿ ਉਹ ਚਾਹ ਕੇ ਵੀ ਇਸ ਵਾਰ ਕਾਂਗਰਸ ਨੂੰ ਨਹੀਂ ਜਿਤਾ ਸਕਣਗੇ। ਇਸ ਲਈ ਚੰਗਾ ਹੈ ਕਿ ਉਹ ਕਾਂਗਰਸ ਲਈ ਰਣਨੀਤੀ ਬਣਾਉਣ ਤੋਂ ਦੂਰ ਰਹਿ ਕੇ ਆਪਣਾ ਅਕਸ ਤੇ ਆਪਣੀ ਸਾਖ਼ ਬਚਾਅ ਲੈਣ ਪਰ ਸਚਾਈ ਕੀ ਹੈ ਇਹ ਤਾਂ ਸਿਰਫ ਪੀ.ਕੇ. ਅਤੇ ਕੈਪਟਨ ਅਮਰਿੰਦਰ ਸਿੰਘ ਹੀ ਜਾਣਦੇ ਹੋ ਸਕਦੇ ਹਨ।
ਹਾਂ, ਕੈਪਟਨ ਲਈ ਇਹ ਚਰਚੇ ਵੀ ਨਵੀਂ ਮੁਸ਼ਕਿਲ ਪੈਦਾ ਕਰਨ ਵਾਲੇ ਹੀ ਹੋਣਗੇ ਕਿ ਕਾਂਗਰਸ ਹਾਈ ਕਮਾਨ, ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਦੇ ਬਿਮਾਰ ਹੋਣ ਅਤੇ ਉਨ੍ਹਾਂ ਵਲੋਂ ਉੱਤਰਾਖੰਡ ਦੀਆਂ ਚੋਣਾਂ ਲਈ ਤਿਆਰੀ ਕਰਨ ਕਾਰਨ ਪੰਜਾਬ ਲਈ ਸਮਾਂ ਨਾ ਹੋਣ ਕਾਰਨ ਉਨ੍ਹਾਂ ਦੀ ਥਾਂ ਕਿਸੇ ਹੋਰ ਨੂੰ ਪੰਜਾਬ ਦਾ ਚਾਰਜ ਸੰਭਾਲ ਸਕਦੀ ਹੈ ਜਾਂ ਸ੍ਰੀ ਰਾਵਤ ਦਾ ਕੋਈ ਸਹਾਇਕ ਲਾ ਸਕਦੀ ਹੈ। ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਕਾਂਗਰਸ ਦੀ ਸਥਿਤੀ ਜਾਣਨ ਲਈ ਕਾਂਗਰਸ ਹਾਈ ਕਮਾਨ ਜਲਦੀ ਹੀ ਪੰਜਾਬ ਦੇ ਵਿਧਾਇਕਾਂ ਨੂੰ ਥੋੜ੍ਹੀ-ਥੋੜ੍ਹੀ ਗਿਣਤੀ ਵਿਚ ਦਿੱਲੀ ਬੁਲਾ ਕੇ ਇਕੱਲੇ-ਇਕੱਲੇ ਵਿਧਾਇਕ ਨੂੰ ਮਿਲ ਕੇ ਉਸ ਦੇ ਵਿਚਾਰ ਜਾਣੇਗੀ। ਪਤਾ ਲੱਗਾ ਹੈ ਕਿ ਉਨ੍ਹਾਂ ਨੂੰ ਕੈਪਟਨ, ਨਵਜੋਤ ਸਿੰਘ ਸਿੱਧੂ ਅਤੇ ਰਵਨੀਤ ਸਿੰਘ ਬਿੱਟੂ ਦੀ ਲੀਡਰਸ਼ਿਪ ਬਾਰੇ ਸਵਾਲ ਕੀਤੇ ਜਾਣਗੇ।
ਨਵੀਂ ਐਸ.ਆਈ.ਟੀ.?
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਕਿਸੇ ਸਿਰੇ ਨਾ ਲੱਗਣ ਤੋਂ ਪ੍ਰੇਸ਼ਾਨ ਕਾਂਗਰਸੀ ਵਿਧਾਇਕਾਂ ਦੇ ਦਬਾਅ ਕਾਰਨ ਪੰਜਾਬ ਸਰਕਾਰ ਵਲੋਂ ਨਵੀਂ ਐਸ.ਆਈ.ਟੀ. ਬਣਾਉਣ ਦੀ ਚਰਚਾ ਜ਼ੋਰਾਂ 'ਤੇ ਹੈ। ਪਹਿਲਾਂ ਤਾਂ ਇਹ ਪਤਾ ਲੱਗਾ ਸੀ ਕਿ ਇਕ ਬਹੁਤ ਤਾਕਤਵਰ ਐਸ.ਆਈ.ਟੀ. ਬਣਾਉਣ ਦੀ ਗੱਲ ਚੱਲੀ ਸੀ ਜਿਸ ਦੇ ਮੁਖੀ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਬਣਾਉਣ ਜਾਣ ਬਾਰੇ ਸੋਚਿਆ ਜਾ ਰਿਹਾ ਸੀ ਪਰ ਹੁਣ ਪਤਾ ਲੱਗਾ ਹੈ ਕਿ ਹੁਣ ਸਿਰਫ ਦੋ ਦਿਨ ਪਹਿਲਾਂ ਤਰੱਕੀ ਕਰਕੇ ਏ.ਡੀ.ਜੀ.ਪੀ. ਬਣੇ ਐਲ.ਕੇ. ਯਾਦਵ ਦੀ ਅਗਵਾਈ ਵਿਚ ਨਵੀਂ ਐਸ.ਆਈ.ਟੀ. ਬਣਾਏ ਜਾਣ ਦੀ ਗੱਲ ਚੱਲ ਰਹੀ ਹੈ। ਉਨ੍ਹਾਂ ਨਾਲ ਹੋਰ ਕਿਹੜੇ-ਕਿਹੜੇ ਆਈ.ਪੀ.ਐਸ. ਅਫ਼ਸਰ ਇਸ ਸਿੱਟ ਵਿਚ ਸ਼ਾਮਿਲ ਹੋਣਗੇ, ਇਸ ਦਾ ਅਜੇ ਕੋਈ ਪਤਾ ਨਹੀਂ ਲੱਗਾ। ਬੇਸ਼ੱਕ ਯਾਦਵ ਅਤੇ ਪਹਿਲੀ ਸਿੱਟ ਵੇਲੇ ਚਰਚਿਤ ਰਹੇ ਪੁਲਿਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਵਿਚਕਾਰ ਸਮਾਨਤਾਵਾਂ ਬਹੁਤ ਹੀ ਘੱਟ ਹਨ। ਪਰ ਯਾਦਵ ਨੂੰ ਵੀ ਇਕ ਚੰਗਾ ਤੇ ਕੁਸ਼ਲ ਅਧਿਕਾਰੀ ਮੰਨਿਆ ਜਾਂਦਾ ਹੈ। ਹੁਣ ਦੇਖਣ ਵਾਲੀ ਗੱਲ ਹੈ ਕਿ ਇਸ ਮਾਮਲੇ 'ਤੇ ਕਾਂਗਰਸੀ ਵਿਧਾਇਕਾਂ ਵਲੋਂ ਕੀ ਰਵੱਈਆ ਅਪਣਾਇਆ ਜਾਂਦਾ ਹੈ।
ਨਵੇਂ ਤਜਰਬੇ ਦੀ ਲੋੜ
ਉੜ੍ਹ ਜਾਏਂਗੇ ਤਸਵੀਰੋਂ ਸੇ
ਰੰਗੋਂ ਕੀ ਤਰਹ ਹਮ।
ਵਕਤ ਕੀ ਟਹਿਣੀ ਪਰ
ਪਰਿੰਦੋਂ ਕੀ ਤਰਹ ਹਮ।
ਹਾਲਾਂ ਕਿ ਜ਼ਿੰਦਗੀ ਦੀ ਸਚਾਈ ਇਹੀ ਹੈ ਕਿ ਕੋਈ ਵੀ ਅਹੁਦਾ, ਕੋਈ ਸਨਮਾਨ, ਕੋਈ ਕੁਰਸੀ ਅਤੇ ਅਖ਼ੀਰ ਜ਼ਿੰਦਗੀ ਵੀ ਸਥਿਰ ਨਹੀਂ ਹੈ। ਪਰ ਸਾਡੇ ਦੇਸ਼ ਵਿਚ ਰਾਜਨੀਤੀ ਅਜੇ ਵੀ ਕੋਈ ਮੁਕਤੀ ਦਾ ਰਸਤਾ ਨਹੀਂ ਹੈ, ਸਗੋਂ ਭੋਗ ਤੇ ਐਸ਼ੋ-ਇਸ਼ਰਤ ਦਾ ਰਸਤਾ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਸਿਰ 'ਤੇ ਹਨ। ਪਰ ਪੰਜਾਬ ਵਿਚ ਨਾ ਤਾਂ ਅੱਜ ਤੱਕ ਕੋਈ ਅਜਿਹਾ ਗੱਠਜੋੜ ਤੇ ਨਾ ਹੀ ਕੋਈ ਏਨਾ ਸਮਰੱਥ ਨੇਤਾ ਸਾਹਮਣੇ ਹੈ, ਜਿਸ ਤੋਂ ਪੰਜਾਬ ਦੀਆਂ ਸਮੱਸਿਆਵਾਂ ਦੇ ਹੱਲ ਦੀ ਆਸ ਕਰ ਸਕੀਏ। ਇਸ ਲਈ ਅਸੀਂ ਸਮਝਦੇ ਹਾਂ ਕਿ ਪੰਜਾਬ ਦੇ ਬਹਾਦਰ, ਇਮਾਨਦਾਰ ਤੇ ਬਾ-ਕਿਰਦਾਰ ਲੋਕਾਂ ਨੂੰ ਇਸ ਗੰਧਲੀ ਸਿਆਸਤ ਨੂੰ ਸਾਫ਼ ਕਰਨ ਲਈ ਖ਼ੁਦ ਅੱਗੇ ਆਉਣਾ ਚਾਹੀਦਾ ਹੈ। ਇਮਾਨਦਾਰ ਰਾਜ ਪ੍ਰਬੰਧ ਦੇ ਹਾਮੀ ਲੋਕਾਂ ਨੂੰ ਪਾਰਟੀ ਸਿਸਟਮ ਨੂੰ ਦਰਕਿਨਾਰ ਕਰ ਕੇ ਹੁਣ ਤੋਂ ਹੀ ਆਪਣੇ-ਆਪਣੇ ਇਲਾਕੇ ਦੇ ਜਾਣੇ-ਪਛਾਣੇ ਇਮਾਨਦਾਰ ਲੋਕਾਂ ਨੂੰ ਇਕੱਠੇ ਕਰਕੇ ਸਥਾਨਕ ਕਮੇਟੀਆਂ ਬਣਾਉਣੀਆਂ ਚਾਹੀਦੀਆਂ ਹਨ ਅਤੇ ਆਪਣੇ ਵਿਚੋਂ ਹੀ ਸਰਬਸੰਮਤੀ ਨਾਲ ਕਿਸੇ ਗ਼ੈਰ-ਰਾਜਨੀਤਕ, ਪਰਖੇ ਹੋਏ ਇਮਾਨਦਾਰ, ਨਿਡਰ ਤੇ ਨਿਰਸਵਾਰਥ ਬੰਦੇ ਨੂੰ ਆਜ਼ਾਦ ਸਾਂਝਾ ਉਮੀਦਵਾਰ ਬਣਾਉਣਾ ਚਾਹੀਦਾ ਹੈ। ਜੇਕਰ ਅਜਿਹੇ ਅੱਧ ਤੋਂ ਵਧੇਰੇ ਆਜ਼ਾਦ ਉਮੀਦਵਾਰ ਜਿੱਤ ਜਾਣ ਤਾਂ ਪੰਜਾਬ ਦੇ ਦੁੱਖਾਂ ਦੇ ਅੰਤ ਦੀ ਸ਼ੁਰੂਆਤ ਹੋ ਸਕਦੀ ਹੈ। ਜੇ ਇਹ ਤਜਰਬਾ ਪੰਜਾਬ ਵਿਚ ਕਾਮਯਾਬ ਹੋ ਜਾਵੇ ਤਾਂ ਇਹ ਪੂਰੇ ਦੇਸ਼ ਲਈ ਇਕ ਉਦਾਹਰਨ ਵੀ ਬਣ ਸਕਦਾ ਹੈ, ਨਹੀਂ ਤਾਂ ਰਾਜਨੀਤਕ ਪਾਰਟੀਆਂ ਤੋਂ ਭਲੇ ਦੀ ਆਸ ਤਾਂ ਮਾਰੂਥਲ ਵਿਚਲੀ ਮ੍ਰਿਗ ਤ੍ਰਿਸ਼ਣਾ ਤੋਂ ਵੱਧ ਕੁਝ ਵੀ ਨਹੀਂ।'


-1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਫੋਨ : 92168-60000, E. mail: hslall@ymail.com

 

ਖ਼ਬਰ ਸ਼ੇਅਰ ਕਰੋ

 

ਕੋਵਿਡ ਦੀ ਦੂਜੀ ਲਹਿਰ ਦਾ ਮੁਕਾਬਲਾ ਕਿਵੇਂ ਕਰੀਏ? (2)

ਪੁਖਤਾ ਯੋਜਨਾਬੰਦੀ ਨਾਲ ਹੀ ਹੋ ਸਕਦਾ ਹੈ ਕੋਰੋਨਾ ਦਾ ਸਾਹਮਣਾ

(ਕੱਲ੍ਹ ਤੋਂ ਅੱਗੇ) ਜੇ ਕਿਸੇ ਨੂੰ ਗਲਾ ਖਾਰਸ਼, ਬੁਖਾਰ, ਖੰਘ ਜਾਂ ਬਦਨ ਦਰਦ ਹੈ ਜ਼ਿਆਦਾ ਥਕਾਨ ਰਹਿੰਦੀ ਹੈ ਤਾਂ ਟੈਸਟ ਕਰਵਾਈਏ। ਉਸ ਨੂੰ ਬਾਕੀ ਜੀਆਂ ਨਾਲੋਂ ਵੱਖਰੇ ਕਮਰੇ ਵਿਚ ਰੱਖੋ। ਉਹ ਹਰ ਵਕਤ ਮਾਸਕ ਪਹਿਨ ਕੇ ਰੱਖੇ। ਜੇ ਸੰਭਵ ਹੋਵੇ ਤਾਂ ਆਪਣੇ ਕਮਰੇ ਦਾ ਅੰਦਰ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਦਾ ਸਾਹਮਣਾ ਕਰਨ ਲਈ ਰੱਖਿਆ ਮੰਤਰਾਲੇ ਨੇ ਆਰੰਭੇ ਯਤਨ

ਪਿਛਲੇ 23 ਹਫ਼ਤਿਆਂ ਦੌਰਾਨ ਕੋਵਿਡ-19 ਦੇ ਮਾਮਲਿਆਂ 'ਚ ਵੱਡੇ ਵਾਧੇ ਨੇ ਦੇਸ਼ ਸਾਹਮਣੇ ਇਕ ਵੱਡਾ ਸੰਕਟ ਖੜ੍ਹਾ ਕਰ ਦਿੱਤਾ ਹੈ। ਸਥਿਤੀ ਦੀ ਹੰਗਾਮੀ ਹਾਲਤ ਨੂੰ ਭਾਂਪਦਿਆਂ, ਸਰਕਾਰੀ ਮਸ਼ੀਨਰੀ ਤੁਰੰਤ ਹਰਕਤ 'ਚ ਆ ਗਈ ਤੇ ਹਰ ਸੰਭਵ ਵਸੀਲਿਆਂ ਨੂੰ ਲਾਮਬੰਦ ਕੀਤਾ। ਵਿਗਿਆਨਕ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX