ਤਾਜਾ ਖ਼ਬਰਾਂ


ਪ੍ਰਧਾਨ ਮੰਤਰੀ ਮੋਦੀ ਨੇ ਟੈਲੀਫੋਨ 'ਤੇ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਰਾਮਾਫੋਸਾ ਨਾਲ ਬ੍ਰਿਕਸ ਵਿਚ ਸਹਿਯੋਗ ਬਾਰੇ ਕੀਤੀ ਚਰਚਾ
. . .  1 day ago
ਨਵੀਂ ਦਿੱਲੀ, 10 ਜੂਨ - ਪ੍ਰਧਾਨ ਮੰਤਰੀ ਮੋਦੀ ਨੇ ਟੈਲੀਫੋਨ 'ਤੇ ਗੱਲਬਾਤ ਦੌਰਾਨ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਰਾਮਾਫੋਸਾ ਨਾਲ ਬ੍ਰਿਕਸ ਵਿਚ ਸਹਿਯੋਗ ਬਾਰੇ ਚਰਚਾ ਕੀਤੀ।
ਮਹਾਰਾਸ਼ਟਰ: ਹੈਲਥਕੇਅਰ ਕੰਪਨੀ ਵਿੱਚ ਧਮਾਕਾ, ਇਕ ਦੀ ਮੌਤ
. . .  1 day ago
ਮੁੰਬਈ, 10 ਜੂਨ - ਮਹਾਰਾਸ਼ਟਰ ਦੇ ਅੰਬਰਨਾਥ 'ਚ ਬਲੂ ਜੈੱਟ ਹੈਲਥਕੇਅਰ ਕੰਪਨੀ ਦੇ ਪਲਾਂਟ 'ਚ ਹੋਏ ਧਮਾਕੇ 'ਚ ਇਕ ਕਰਮਚਾਰੀ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ ...
ਤੇਜ਼ ਮੀਂਹ ਹਨੇਰੀ ਤੇ ਗੜੇਮਾਰੀ ਨੇ ਮੌਸਮ ਦਾ ਬਦਲਿਆ ਮਿਜ਼ਾਜ
. . .  1 day ago
ਧਾਰੀਵਾਲ,10 ਜੂਨ (ਜੇਮਸ ਨਾਹਰ)- ਗੁਰਦਾਸਪੁਰ ਅਧੀਨ ਪੈਂਦੇ ਅੱਜ ਧਾਰੀਵਾਲ ਵਿਚ ਜਿੱਥੇ ਤੇਜ਼ ਮੀਂਹ ਹਨੇਰੀ ਤੇ ਗੜ੍ਹੇਮਾਰੀ ਨੇ ਮੌਸਮ ਦਾ ਮਿਜ਼ਾਜ ਬਦਲਿਆ ਹੈ , ਉਥੇ ਹੀ ਅੱਜ ਅਤ ਦੀ ਗਰਮੀ ਨਾਲ ਪ੍ਰਭਾਵਿਤ ਹਰ ਇਕ ...
ਮੁਸਲਿਮ ਰਾਖਵਾਂਕਰਨ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਸੰਵਿਧਾਨ ਦੇ ਵਿਰੁੱਧ ਹੈ - ਅਮਿਤ ਸ਼ਾਹ
. . .  1 day ago
ਮਹਾਰਾਸ਼ਟਰ ,ਨਾਂਦੇੜ , 10 ਜੂਨ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਮੰਨਣਾ ਹੈ ਕਿ ਮੁਸਲਿਮ ਰਾਖਵਾਂਕਰਨ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਸੰਵਿਧਾਨ ਦੇ ਵਿਰੁੱਧ ਹੈ। ਧਰਮ ਆਧਾਰਿਤ ਰਾਖਵਾਂਕਰਨ ਨਹੀਂ ...
ਮੋਟਰ ਗੈਰੇਜ’ਤੇ ਅਚਾਨਕ ਲਗੀ ਅੱਗ ਨਾਲ ਲੱਖਾਂ ਦਾ ਸਾਮਾਨ ਸੜ ਕੇ ਹੋਇਆ ਸੁਆਹ
. . .  1 day ago
ਧਾਰੀਵਾਲ , 10 ਜੂਨ - (ਜੇਮਸ ਨਾਹਰ)- ਬਟਾਲਾ-ਗੁਰਦਾਸਪੁਰ ਜੀਟੀ ਰੋਡ ’ਤੇ ਧਾਰੀਵਾਲ ਵਿਖੇ ਸਥਿਤ ਐਨ. ਆਰ. ਮੋਟਰ ਗੈਰੇਜ ’ਤੇ ਅਚਾਨਕ ਅੱਗ ਲੱਗ ਜਾਣ ਨਾਲ ਲੱਖਾਂ ਦਾ ਨੁਕਸਾਨ ਹੋ ਜਾਣ ਦੀ ਖ਼ਬਰ ...
ਅਸੀਂ ਉਮੀਦ ਕਰਦੇ ਹਾਂ ਕਿ ਸਾਡੀਆਂ ਸਮੱਸਿਆਵਾਂ 15 ਜੂਨ ਤੋਂ ਪਹਿਲਾਂ ਹੱਲ ਹੋ ਜਾਣਗੀਆਂ- ਪਹਿਲਵਾਨ ਬਜਰੰਗ ਪੂਨੀਆ
. . .  1 day ago
ਨਵੀਂ ਦਿੱਲੀ , 10 ਜੂਨ - ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਹੈ ਕਿ ਅਸੀਂ ਉਮੀਦ ਕਰਦੇ ਹਾਂ ਕਿ ਸਾਡੀਆਂ ਸਮੱਸਿਆਵਾਂ 15 ਜੂਨ ਤੋਂ ਪਹਿਲਾਂ ਹੱਲ ਹੋ ਜਾਣਗੀਆਂ । ਉਸ (ਨਾਬਾਲਗ ਲੜਕੀ) ਦੇ ਪਿਤਾ ਨੇ ਕਿਹਾ ...
ਅਮਿਤ ਸ਼ਾਹ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਏ ਨਤਮਸਤਕ
. . .  1 day ago
ਮਹਾਰਾਸ਼ਟਰ, 10 ਜੂਨ- ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਾਂਦੇੜ ਸਥਿਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਗੁਰਦੁਆਰੇ ਵਿਚ ਮੱਥਾ ਟੇਕਿਆ ਅਤੇ ਸਰਬਤ ਦੇ ਭਲੇ....
ਛੱਤੀਸਗੜ੍ਹ: ਸੀ.ਆਰ.ਪੀ.ਐਫ਼ ਜਵਾਨਾਂ ਨੇ ਵੱਡੀ ਮਾਤਰਾ ਵਿਚ ਆਈ.ਈ.ਡੀ. ਕੀਤਾ ਬਰਾਮਦ
. . .  1 day ago
ਰਾਏਪੁਰ, 10 ਜੂਨ- ਸੀ.ਆਰ.ਪੀ.ਐਫ਼ ਦੇ ਜਵਾਨਾਂ ਨੇ ਦੱਸਿਆ ਕਿ ਛੱਤੀਸਗੜ੍ਹ ਦੇ ਬੀਜਾਪੁਰ ਵਿਖੇ ਅਵਾਪੱਲੀ-ਬਾਸਾਗੁਡਾ ਰੋਡ ’ਤੇ ਮਾਓਵਾਦੀਆਂ ਵਲੋਂ ਲਾਇਆ ਗਿਆ 3 ਕਿਲੋ ਆਈ.ਈ.ਡੀ. ਬਰਾਮਦ ਕੀਤਾ....
ਪੁਲਿਸ ਸਿਰਫ਼ ਵਿਰੋਧੀ ਨੇਤਾਵਾਂ ਲਈ ਹੀ ਹੈ- ਸੁਖਪਾਲ ਸਿੰਘ ਖਹਿਰਾ
. . .  1 day ago
ਚੰਡੀਗੜ੍ਹ, 10 ਜੂਨ- ਸੁਖਪਾਲ ਸਿੰਘ ਖਹਿਰਾ ਨੇ ਇਕ ਟਵੀਟ ਕਰ ਭਗਵੰਤ ਮਾਨ ’ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਲਿਖਿਆ ਹੈ ਕਿ ਭਗਵੰਤ ਮਾਨ ਅਤੇ ਵਿਜੀਲੈਂਸ ਬਿਊਰੋ ਵਲੋਂ ਅਕਸਰ ਸਿਆਸਤਦਾਨਾਂ ਦੁਆਰਾ ਆਮਦਨ....
ਡਿਪੋਰਟ ਹੋਣ ਵਾਲੇ ਵਿਦਿਆਰਥੀਆਂ ਦੇ ਹੱਕ ਵਿਚ ਆਈ ਨਿਮਰਤ ਖਹਿਰਾ
. . .  1 day ago
ਚੰਡੀਗੜ੍ਹ, 10 ਜੂਨ- ਇਸੇ ਸਾਲ ਮਾਰਚ ਮਹੀਨੇ ਦੇ ਅੱਧ ’ਚ ਕੈਨੇਡੀਅਨ ਬਾਰਡਰ ਸਕਿਓਰਿਟੀ ਏਜੰਸੀ ਨੇ 700 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦਾ ਨੋਟਿਸ ਜਾਰੀ ਕੀਤਾ ਸੀ। ਵਿੱਦਿਅਕ ਅਦਾਰਿਆਂ....
ਜਦੋਂ ਧਾਰਾ 370 ਹਟਾਈ ਗਈ ਤਾਂ ਅਰਵਿੰਦ ਕੇਜਰੀਵਾਲ ਕਿੱਥੇ ਸਨ- ਉਮਰ ਅਬਦੁੱਲਾ
. . .  1 day ago
ਸ੍ਰੀਨਗਰ, 10 ਜੂਨ- ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਹਮਲਾ ਬੋਲਦਿਆਂ ਕਿਹਾ ਕਿ ਜਦੋਂ ਧਾਰਾ 370 ਹਟਾਈ ਗਈ ਸੀ ਤਾਂ ਅਰਵਿੰਦ ਕੇਜਰੀਵਾਲ.....
ਮਹਾਪੰਚਾਇਤ ’ਚ ਬੋਲੇ ਬਜਰੰਗ ਪੂਨੀਆ, ਅਸੀਂ ਅੰਦੋਲਨ ਵਾਪਸ ਨਹੀਂ ਲੈ ਰਹੇ
. . .  1 day ago
ਸੋਨੀਪਤ, 10 ਜੂਨ- ਮਹਾਪੰਚਾਇਤ ’ਚ ਪਹਿਲਵਾਨ ਬਜਰੰਗ ਪੂਨੀਆ ਨੇ ਸਰਕਾਰ ਨੂੰ 15 ਜੂਨ ਤੱਕ ਦਾ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ 15 ਜੂਨ ਤੱਕ ਕੋਈ ਫ਼ੈਸਲਾ ਨਾ ਲਿਆ ਤਾਂ ਅਸੀਂ 16 ਅਤੇ 17....
ਮਨੀਪੁਰ: ਰਾਜਪਾਲ ਦੀ ਪ੍ਰਧਾਨਗੀ ਹੇਠ ਸ਼ਾਂਤੀ ਕਮੇਟੀ ਦਾ ਗਠਨ
. . .  1 day ago
ਨਵੀਂ ਦਿੱਲੀ, 10 ਜੂਨ- ਗ੍ਰਹਿ ਮਾਮਲਿਆਂ ਦੇ ਮੰਤਰਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਨੇ ਮਨੀਪੁਰ ਦੇ ਰਾਜਪਾਲ ਦੀ ਪ੍ਰਧਾਨਗੀ ਹੇਠ ਮਨੀਪੁਰ ਵਿਚ ਸ਼ਾਂਤੀ ਕਮੇਟੀ ਦਾ ਗਠਨ ਕੀਤਾ ਹੈ। ਦੱਸ ਦੇਈਏ ਕਿ....
ਏਸ਼ੀਅਨ ਖ਼ੇਡਾਂ ਵਿਚ ਹਿੱਸਾ ਸਾਰੇ ਮੁੱਦੇ ਹੱਲ ਹੋਣ ਤੋਂ ਬਾਅਦ- ਸਾਕਸ਼ੀ ਮਲਿਕ
. . .  1 day ago
ਸੋਨੀਪਤ, 10 ਜੂਨ- ਅੱਜ ਇੱਥੇ ਬੋਲਦਿਆਂ ਪਹਿਲਵਾਨ ਸਾਕਸ਼ੀ ਮਲਿਕ ਨੇ ਕਿਹਾ ਕਿ ਅਸੀਂ ਏਸ਼ੀਅਨ ਖ਼ੇਡਾਂ ਵਿਚ ਉਦੋਂ ਹੀ ਹਿੱਸਾ ਲਵਾਂਗੇ ਜਦੋਂ ਇਹ....
ਸੈਂਕੜੇ ਕਿਸਾਨਾਂ ਨੇ ਅਮਨ ਅਰੋੜਾ ਦੀ ਕੋਠੀ ਅੱਗੇ ਧਰਨਾ ਦੇ ਕੇ ਕੀਤੀ ਨਾਅਰੇਬਾਜ਼ੀ
. . .  1 day ago
ਸੁਨਾਮ ਊਧਮ ਸਿੰਘ ਵਾਲਾ, 10 ਜੂਨ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਬਲਾਕ ਸੁਨਾਮ ਅਤੇ ਸੰਗਰੂਰ ਦੇ ਸੈਂਕੜੇ ਕਿਸਾਨਾਂ ਵਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿਚ....
ਸਿਕੰਦਰ ਸਿੰਘ ਮਲੂਕਾ ਹੋਣਗੇ ਵਿਧਾਨ ਸਭਾ ਹਲਕਾ ਮੌੜ ਦੇ ਇੰਚਾਰਜ
. . .  1 day ago
ਚੰਡੀਗੜ੍ਹ, 10 ਜੂਨ- ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਸਿਕੰਦਰ ਸਿੰਘ ਮਲੂਕਾ ਵਿਧਾਨ ਸਭਾ ਹਲਕਾ ਮੌੜ ਦੇ ਇੰਚਾਰਜ ਹੋਣਗੇ।
ਘਰ ਦੇ ਹੀ ਭਾਂਡੇ ਵੇਚ ਕੇ ਘਰ (ਸੂਬਾ) ਚਲਾ ਰਿਹੈ ਭਗਵੰਤ ਮਾਨ- ਨਵਜੋਤ ਸਿੰਘ ਸਿੱਧੂ
. . .  1 day ago
ਸੰਗਰੂਰ, 10 ਜੂਨ (ਦਮਨਜੀਤ ਸਿੰਘ )- ਸਰਪੰਚਾਂ ਦੀ ਸੂਬਾ ਪੱਧਰੀ ਰੋਸ ਰੈਲੀ ’ਚ ਪਹੁੰਚੇ ਨਵਜੋਤ ਸਿੰਘ ਸਿੱਧੂ ਨੇ ਮੰਚ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁੱਲ੍ਹੀ ਚਣੌਤੀ ਦਿੰਦੇ ਹੋਏ ਕਿਹਾ ਕਿ ਮੈਂ ਤੇਰੇ ਸ਼ਹਿਰ ਵਿਚ ਆ ਕੇ ਤੈਨੂੰ....
ਮਰਨ ਵਰਤ ਦੇ ਬੈਠੇ ਕਿਸਾਨਾਂ ਦੀ ਹਾਲਤ ਵਿਗੜੀ
. . .  1 day ago
ਪਟਿਆਲਾ, 10 ਜੂਨ (ਅਮਰਬੀਰ ਸਿੰਘ ਆਹਲੂਵਾਲੀਆ)-ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਦਿੱਤਾ ਜਾ ਰਿਹਾ ਧਰਨਾ ਲੰਘੇ ਦਿਨੀਂ ਮਰਨ ਵਰਤ ਵਿਚ ਬਦਲ ਦਿੱਤਾ ਗਿਆ ਸੀ। ਇਸ ਦੌਰਾਨ ਮਰਨ ਵਰਤ 'ਤੇ ਬੈਠੇ...
ਕੈਬਨਿਟ ਮੀਟਿੰਗ ਵਾਲੇ ਸਥਾਨ ਦੇ ਨੇੜੇ ਪੁੱਜੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਪੁਲਿਸ ਨੇ ਮੋੜਿਆ
. . .  1 day ago
ਮਾਨਸਾ, 10 ਜੂਨ (ਬਲਵਿੰਦਰ ਧਾਲੀਵਾਲ)- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਕੈਬਨਿਟ ਮੀਟਿੰਗ ਸਥਾਨ ਬੱਚਤ ਭਵਨ ਦੇ ਕੋਲ ਅਚਨਚੇਤ....
ਮੁੱਖ ਮੰਤਰੀ ਭਗਵੰਤ ਮਾਨ ਦਾ ਮਾਨਸਾ ਵਿਖੇ ਵਿਰੋਧ
. . .  1 day ago
ਮਾਨਸਾ, 10 ਜੂਨ- ਮੁੱਖ ਮੰਤਰੀ ਭਗਵੰਤ ਮਾਨ ਦਾ ਮਾਨਸਾ ਪੁੱਜਣ ’ਤੇ ਵਿਰੋਧ ਕੀਤਾ ਗਿਆ। ਮੁੱਖ ਮੰਤਰੀ ਖ਼ਿਲਾਫ਼ ਵੇਰਕਾ ਸਮੇਤ ਸਾਰੇ ਵਿਭਾਗਾਂ ਵਿਚ ਕੰਮ ਕਰਕਦੇ ਕੱਚੇ ਮੁਲਾਜ਼ਮਾਂ ਨੇ ਰੋਸ ਪ੍ਰਦਰਸ਼ਨ.....
ਗੁਜਰਾਤ: ਏ.ਟੀ.ਐਸ. ਨਾਲ ਸੰਬੰਧ ਰੱਖਣ ਵਾਲੇ 4 ਵਿਅਕਤੀ ਏ.ਟੀ.ਐਸ. ਨੇ ਕੀਤੇ ਗਿ੍ਫ਼ਤਾਰ
. . .  1 day ago
ਗਾਂਧੀਨਗਰ, 10 ਜੂਨ- ਏ.ਟੀ.ਐਸ. ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਜਰਾਤ ਦੇ ਅੱਤਵਾਦ ਵਿਰੋਧੀ ਦਸਤੇ ਨੇ ਪੋਰਬੰਦਰ ਤੋਂ ਅੰਤਰਰਾਸ਼ਟਰੀ ਅੱਤਵਾਦੀ ਸੰਗਠਨ ਨਾਲ ਸੰਬੰਧ ਰੱਖਣ ਵਾਲੇ 4 ਵਿਅਕਤੀਆਂ....
ਕੋਲੰਬੀਆ ਜਹਾਜ਼ ਹਾਦਸਾ: 40 ਦਿਨ ਬਾਅਦ ਜ਼ਿੰਦਾ ਮਿਲੇ ਲਾਪਤਾ ਬੱਚੇ
. . .  1 day ago
ਨਿਊਯਾਰਕ, 10 ਜੂਨ- ਬੀਤੀ ਮਈ ਕੋਲੰਬੀਆ ਦੇ ਅਮੇਜ਼ਨ ਜੰਗਲ ’ਚ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਇਸ ਘਟਨਾ ਵਿਚ ਲਾਪਤਾ ਹੋਏ ਚਾਰ ਬੱਚੇ ਹੁਣ ਜ਼ਿੰਦਾ ਮਿਲ ਗਏ ਹਨ। ਰਾਸ਼ਟਰਪਤੀ ਗੁਸਤਾਵੋ......
ਗੁਜਰਾਤ:ਅੱਤਵਾਦੀ ਸੰਗਠਨਾਂ ਸੰਬੰਧ ਨਾਲ ਰੱਖਣ ਵਾਲੇ ਇਕ ਵਿਦੇਸ਼ੀ ਨਾਗਰਿਕ ਸਮੇਤ 4 ਗ੍ਰਿਫ਼ਤਾਰ
. . .  1 day ago
ਪੋਰਬੰਦਰ, 10 ਜੂਨ-ਗੁਜਰਾਤ ਏ.ਟੀ.ਐਸ. ਨੇ ਪੋਰਬੰਦਰ ਤੋਂ ਇਕ ਵਿਦੇਸ਼ੀ ਨਾਗਰਿਕ ਸਮੇਤ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਏ.ਟੀ.ਐਸ. ਸੂਤਰਾਂ ਅਨੁਸਾਰ ਇਨ੍ਹਾਂ ਲੋਕਾਂ ਦੇ ਅੰਤਰਰਾਸ਼ਟਰੀ ਅੱਤਵਾਦੀ ਸੰਗਠਨਾਂ ਨਾਲ...
ਕਾਹਨੂੰਵਾਨ ਪੁਲਿਸ ਵਲੋਂ 1000 ਨਸ਼ੀਲੀਆਂ ਗੋਲੀਆਂ ਸਮੇਤ ਮੋਟਰਸਾਈਕਲ ਸਵਾਰ ਕਾਬੂ
. . .  1 day ago
ਕਾਹਨੂੰਵਾਨ, 10 ਜੂਨ (ਕੁਲਦੀਪ ਸਿੰਘ ਜਾਫਲਪੁਰ)-ਕਾਹਨੂੰਵਾਨ ਪੁਲਿਸ ਨੇ ਇਕ ਮੋਟਰਸਾਈਕਲ ਸਵਾਰ ਨੂੰ ਕਾਬੂ ਕਰਕੇ ਉਸ ਤੋਂ ਇਕ ਹਜਾਰ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਇਸ ਸੰਬੰਧੀ ਥਾਣਾ ਮੁਖੀ ਸੁਖਜੀਤ ਸਿੰਘ ਰਿਆੜ ਨੇ ਦੱਸਿਆ ਕਿ ਗ੍ਰਿਫ਼ਤਾਰ ਨੌਜਵਾਨ...
ਕੁਲੈਕਸ਼ਨ ਏਜੰਸੀ ਦੇ ਦਫ਼ਤਰ ਤੋਂ ਕਰੋੜਾਂ ਦੀ ਲੁੱਟ
. . .  1 day ago
ਲੁਧਿਆਣਾ, 10 ਜੂਨ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਰਾਭਾ ਨਗਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਨਿਊ ਰਾਜਗੁਰੂ ਨਗਰ ਵਿਚ ਵਿਚ ਅੱਜ ਸਵੇਰੇ ਅੱਧੀ ਦਰਜਨ ਦੇ ਕਰੀਬ ਹਥਿਆਰਬੰਦ ਲੁਟੇਰਿਆਂ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਵੈਸਾਖ ਸੰਮਤ 553

ਪਹਿਲਾ ਸਫ਼ਾ

ਟੀਕਾਕਰਨ ਨੀਤੀ 'ਤੇ ਨਿਆਇਕ ਦਖ਼ਲਅੰਦਾਜ਼ੀ ਦੀ ਲੋੜ ਨਹੀਂ-ਕੇਂਦਰ

* ਸੁਪਰੀਮ ਕੋਰਟ 'ਚ ਹਲਫ਼ਨਾਮਾ ਦਾਇਰ, ਕਿਹਾ-ਸਾਰੇ ਨਾਗਰਿਕਾਂ ਨੂੰ ਲੱਗੇਗਾ ਮੁਫ਼ਤ ਟੀਕਾ * ਚਾਰ ਦਿਨਾਂ ਬਾਅਦ ਦੇਸ਼ 'ਚ ਨਵੇਂ ਮਾਮਲੇ 4 ਲੱਖ ਤੋਂ ਘਟੇ-3754 ਹੋਰ ਮੌਤਾਂ

ਨਵੀਂ ਦਿੱਲੀ, 10 ਮਈ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਵਲੋਂ ਟੀਕਾਕਰਨ ਨੀਤੀ 'ਤੇ ਪਾਈ ਝਾੜ ਤੋਂ ਬਾਅਦ ਕੇਂਦਰ ਨੇ 218 ਸਫ਼ਿਆਂ ਦਾ ਹਲਫ਼ਨਾਮਾ ਦਾਇਰ ਕਰਦਿਆਂ ਜਿੱਥੇ ਆਪਣੀ ਨੀਤੀ ਦਾ ਬਚਾਅ ਕੀਤਾ ਉੱਥੇ ਇਹ ਵੀ ਕਿਹਾ ਕਿ ਇਸ ਮਾਮਲੇ 'ਚ ਨਿਆਇਕ ਦਖ਼ਲਅੰਦਾਜ਼ੀ ਦੀ ਲੋੜ ਨਹੀਂ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੇਸ਼ ਭਰ 'ਚ ਸਾਰੇ ਉਮਰ ਵਰਗ ਦੇ ਨਾਗਰਿਕਾਂ ਦਾ ਮੁਫ਼ਤ ਟੀਕਾਕਰਨ ਹੋਵੇਗਾ। ਹਾਲਾਂਕਿ ਟੀਕੇ ਦੀਆਂ ਵੱਖ-ਵੱਖ ਕੀਮਤਾਂ ਨੂੰ ਲੈ ਕੇ ਸੋਮਵਾਰ ਨੂੰ ਸੁਪਰੀਮ ਕੋਰਟ 'ਚ ਹੋਣ ਵਾਲੀ ਸੁਣਵਾਈ ਤਕਨੀਕੀ ਕਾਰਨਾਂ ਕਾਰਨ ਵੀਰਵਾਰ ਤੱਕ ਲਈ ਟਾਲ ਦਿੱਤੀ ਗਈ ਹੈ। ਕੁਝ ਹੀ ਮਿੰਟਾਂ ਦੀ ਸੁਣਵਾਈ 'ਚ ਸੁਪਰੀਮ ਕੋਰਟ ਨੇ ਆਪਣੀ ਨਾਰਾਜ਼ਗੀ ਪ੍ਰਗਟਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਸੁਪਰੀਮ ਕੋਰਟ ਨੂੰ ਪਹੁੰਚਾਇਆ ਹਲਫ਼ਨਾਮਾ ਉਨ੍ਹਾਂ (ਸੁਪਰੀਮ ਕੋਰਟ) ਤੋਂ ਪਹਿਲਾਂ ਮੀਡੀਆ ਕੋਲ ਐਤਵਾਰ ਰਾਤ ਨੂੰ ਹੀ ਕਿਵੇਂ ਪਹੁੰਚ ਗਿਆ। ਇਸੇ ਦੌਰਾਨ ਦੇਸ਼ 'ਚ ਲਗਾਤਾਰ ਚਾਰ ਦਿਨਾਂ ਬਾਅਦ ਕੋਰੋਨਾ ਦੇ ਨਵੇਂ ਮਾਮਲੇ 4 ਲੱਖ ਤੋਂ ਘਟੇ ਹਨ ਅਤੇ ਸੋਮਵਾਰ ਨੂੰ ਇਕੋ ਦਿਨ 3,66,161 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੁੱਲ ਮਾਮਲਿਆਂ ਦੀ ਗਿਣਤੀ 2,26,62,575 'ਤੇ ਪੁੱਜ ਗਈ ਹੈ। ਕੋਰੋਨਾ ਨਾਲ 3754 ਹੋਰ ਮੌਤਾਂ ਹੋਣ ਨਾਲ ਕੁੱਲ ਮਰਨ ਵਾਲਿਆਂ ਦਾ ਅੰਕੜਾ 2,46,116 ਤੱਕ ਪੁੱਜ ਗਿਆ ਹੈ।
ਕੇਂਦਰ ਨੇ ਦਾਇਰ ਕੀਤਾ 218 ਸਫ਼ਿਆਂ ਦਾ ਹਲਫ਼ਨਾਮਾ
ਕੇਂਦਰ ਨੇ ਐਤਵਾਰ ਦੇਰ ਰਾਤ ਦਾਇਰ ਕੀਤੇ ਹਲਫ਼ਨਾਮੇ 'ਚ ਸਰਕਾਰ ਦੀ ਟੀਕਾਕਰਨ ਨੀਤੀ ਦਾ ਬਚਾਅ ਕਰਦਿਆਂ ਕਿਹਾ ਕਿ ਵੱਡੇ ਜਨਹਿਤ 'ਚ ਇਹ (ਨੀਤੀ ਘੜਨ ਦਾ) ਫ਼ੈਸਲਾ ਕਾਰਜਪਾਲਿਕਾ 'ਤੇ ਹੀ ਛੱਡਿਆ ਜਾਵੇ। ਇਸ 'ਚ ਕਿਸੇ ਵੀ ਨਿਆਇਕ ਦਖ਼ਲਅੰਦਾਜ਼ੀ ਦੀ ਲੋੜ ਨਹੀਂ ਹੈ। ਹਲਫ਼ਨਾਮੇ 'ਚ ਕਿਹਾ ਗਿਆ ਕਿ ਵੈਕਸੀਨ ਨੀਤੀ ਬਾਰੇ ਫ਼ੈਸਲਾ ਵਿਗਿਆਨਕ ਸਲਾਹ ਅਤੇ ਮਾਹਿਰਾਂ ਦੀ ਰਾਏ ਤੋਂ ਬਾਅਦ ਕਾਰਜਪਾਲਿਕਾ ਦੇ ਸਭ ਤੋਂ ਉਪਰਲੇ ਪੱਧਰ ਵਲੋਂ ਲਿਆ ਗਿਆ ਹੈ। ਇਸ 'ਚ ਨਿਆਪਾਲਿਕਾ ਦੀ ਅਤਿ ਉਤਸ਼ਾਹਪੂਰਨ ਪਰ ਸਹੀ ਮਨਸ਼ਾ ਵਾਲੀ ਨਿਆਇਕ ਦਖ਼ਲਅੰਦਾਜ਼ੀ ਨਾਲ ਕੁਝ ਅਣਦਿਸੇ ਅਤੇ ਅਣਚਾਹੇ ਨਤੀਜੇ ਵੇਖਣ ਨੂੰ ਮਿਲ ਸਕਦੇ ਹਨ। ਕੇਂਦਰ ਨੇ ਕਿਹਾ ਕਿ ਬਿਨਾਂ ਮਾਹਿਰਾਂ ਦੀ ਸਲਾਹ ਅਤੇ ਕਾਰਜਪਾਲਿਕਾ ਦੇ ਤਜਰਬੇ ਤੋਂ ਕੀਤੀ ਦਖ਼ਲਅੰਦਾਜ਼ੀ ਨਾਲ ਡਾਕਟਰਾਂ, ਸਾਇੰਸਦਾਨਾਂ, ਮਾਹਿਰਾਂ ਅਤੇ ਕਾਰਜਪਾਲਿਕਾ ਦੇ ਅਧਿਕਾਰੀਆਂ ਨੂੰ ਕੋਈ ਨਵੇਂ ਹੱਲ ਤਲਾਸ਼ ਕਰਨ ਲਈ ਬਹੁਤ ਘੱਟ ਗੁੰਜਾਇਸ਼ ਰਹਿ ਜਾਵੇਗੀ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਪਿਛਲੇ ਹਫਤੇ ਕੇਂਦਰ ਸਰਕਾਰ ਨੂੰ ਕੇਂਦਰ ਅਤੇ ਰਾਜ ਸਰਕਾਰਾਂ ਲਈ ਵੈਕਸੀਨ ਦੀਆਂ ਵੱਖ-ਵੱਖ ਕੀਮਤਾਂ ਨੂੰ ਲੈ ਕੇ ਆਪਣੀ ਟੀਕਾਕਰਨ ਨੀਤੀ ਦੀ ਮੁੜ ਸਮੀਖਿਆ ਕਰਨ ਨੂੰ ਕਿਹਾ ਸੀ। ਕੇਂਦਰ ਨੇ ਕੀਮਤਾਂ ਦੇ ਮਾਮਲੇ 'ਚ ਆਪਣੇ ਤੌਰ 'ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਕੇਂਦਰ ਨੇ ਵੈਕਸੀਨ ਉਤਪਾਦਕਾਂ ਨਾਲ ਗੱਲ ਕਰ ਕੇ ਪਹਿਲਾਂ ਹੀ ਇਹ ਤੈਅ ਕਰ ਦਿੱਤਾ ਸੀ ਕਿ ਸਾਰੇ ਰਾਜਾਂ ਨੂੰ ਸਮਾਨ ਕੀਮਤਾਂ 'ਤੇ ਵੈਕਸੀਨ ਮਿਲੇਗੀ। ਕੇਂਦਰ ਨੂੰ ਮਿਲਣ ਵਾਲੀ ਵੈਕਸੀਨ ਦੀ ਦਲੀਲ ਦਿੰਦਿਆਂ ਸਰਕਾਰ ਨੇ ਕਿਹਾ ਕਿ ਕੇਂਦਰ ਨੇ ਵੱਡੇ ਆਰਡਰ ਅਤੇ ਪੇਸ਼ਗੀ ਰਕਮ ਕੰਪਨੀ ਨੂੰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਵੈਕਸੀਨ ਦੀਆਂ ਵੱਖ-ਵੱਖ ਕੀਮਤਾਂ 'ਤੇ ਕਾਂਗਰਸ ਸਮੇਤ ਕਈ ਵਿਰੋਧੀ ਧਿਰਾਂ ਨੇ ਇਸ ਦਾ ਵਿਰੋਧ ਕੀਤਾ ਸੀ। ਵਿਰੋਧੀ ਧਿਰਾਂ ਵਲੋਂ 'ਇਕ ਰਾਸ਼ਟਰ, ਇਕ ਕੀਮਤ' ਦੀ ਮੰਗ ਕੀਤੀ ਜਾ ਰਹੀ ਹੈ।
ਤਕਨੀਕੀ ਰੁਕਾਵਟਾਂ ਕਾਰਨ ਸੁਣਵਾਈ ਮੁਲਤਵੀ
ਵੈਕਸੀਨ ਦੀਆਂ ਵੱਖ-ਵੱਖ ਕੀਮਤਾਂ ਨੂੰ ਲੈ ਕੇ ਸੁਪਰੀਮ ਕੋਰਟ 'ਚ ਹੋਣ ਵਾਲੀ ਸੁਣਵਾਈ 'ਚ ਤਕਨੀਕੀ ਰੁਕਾਵਟ ਪੈਣ ਕਾਰਨ ਇਸ ਨੂੰ ਵੀਰਵਾਰ ਤੱਕ ਲਈ ਟਾਲ ਦਿੱਤਾ ਗਿਆ। ਸਵੇਰੇ 11 ਵਜੇ ਸੁਣਵਾਈ ਸ਼ੁਰੂ ਹੋਣ ਤੋਂ ਕੁਝ ਸਮੇਂ ਬਾਅਦ ਹੀ ਸਾਰੇ ਜੱਜ ਜਸਟਿਸ ਡੀ.ਵਾਈ. ਚੰਦਰਚੂੜ, ਐੱਲ.ਐੱਨ.ਰਾਓ ਅਤੇ ਐੱਸ.ਰਵਿੰਦਰ ਭੱਟ ਸਕਰੀਨ ਤੋਂ ਗਾਇਬ ਹੋ ਗਏ। ਕੁਝ ਦੇਰ ਬਾਅਦ ਅਦਾਲਤ ਨੇ ਕਿਹਾ ਕਿ ਅਦਾਲਤ ਦਾ ਸਰਵਰ ਡਾਊਨ ਹੋਣ ਕਾਰਨ ਜੱਜਾਂ ਨੇ ਅੱਜ ਦੀ ਸੁਣਵਾਈ ਵੀਰਵਾਰ ਨੂੰ ਕਰਨ ਦਾ ਫ਼ੈਸਲਾ ਲਿਆ ਹੈ।
ਕੇਂਦਰ ਦਾ ਜਵਾਬ ਲੀਕ ਹੋਣ 'ਤੇ ਸੁਪਰੀਮ ਕੋਰਟ ਨੇ ਲਾਈ ਝਾੜ
ਕੇਂਦਰ ਵਲੋਂ ਦਾਇਰ ਹਲਫ਼ਨਾਮੇ ਦੀ ਜਾਣਕਾਰੀ ਸੁਪਰੀਮ ਕੋਰਟ ਤੋਂ ਪਹਿਲਾਂ ਮੀਡੀਆ ਨੂੰ ਮਿਲਣ 'ਤੇ ਅਦਾਲਤ ਨੇ ਨਾਰਾਜ਼ਗੀ ਪ੍ਰਗਟਾਈ। ਸੁਪਰੀਮ ਕੋਰਟ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਐਤਵਾਰ ਦੇਰ ਰਾਤ ਹਲਫ਼ਨਾਮਾ ਸੁਪਰੀਮ ਕੋਰਟ ਪਹੁੰਚਾਇਆ ਗਿਆ ਜੋ ਕਿ ਸਾਨੂੰ (ਜੱਜਾਂ) ਨੂੰ ਸਵੇਰੇ 10 ਵਜੇ ਮਿਲਿਆ ਪਰ ਮੀਡੀਆ ਕੋਲ ਇਹ ਰਾਤ ਨੂੰ ਹੀ ਪਹੁੰਚ ਗਿਆ ਸੀ। ਹਾਲਾਂਕਿ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਰਾਜਾਂ ਨੂੰ ਵੀ ਆਪਣਾ ਹਲਫ਼ਨਾਮਾ ਭੇਜਿਆ ਸੀ, ਉੱਥੇ ਹੀ ਕੋਈ ਗੜਬੜ ਹੋਈ ਹੈ।
ਦਵਾਈਆਂ ਦੀ ਕਾਲਾ ਬਾਜ਼ਾਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਅਪਣਾਉਣ ਸੂਬੇ
ਕੇਂਦਰ ਨੇ ਆਪਣੇ ਹਲਫ਼ਨਾਮੇ 'ਚ ਕਿਹਾ ਕਿ ਸਾਰੇ ਸੂਬਿਆਂ ਨੂੰ ਦਵਾਈਆਂ ਦੀ ਜਮ੍ਹਾਂਖੋਰੀ ਤੇ ਕਾਲਾਬਾਜ਼ਰੀ ਨੂੰ ਰੋਕਣ ਲਈ ਵੱਖ-ਵੱਖ ਪੱਧਰ 'ਤੇ ਵਿਸ਼ੇਸ਼ ਟੀਮਾਂ ਬਣਾਉਣ ਨੂੰ ਕਿਹਾ ਗਿਆ ਹੈ। ਕੇਂਦਰ ਨੇ ਸੁਪਰੀਮ ਕੋਰਟ ਨੂੰ ਇਹ ਵੀ ਕਿਹਾ ਕਿ ਕੇਂਦਰੀ ਤੇ ਰਾਜ ਸਰਕਾਰਾਂ ਦੇ ਸਾਰੇ ਹਸਪਤਾਲਾਂ ਨੂੰ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਇਹ ਯਕੀਨੀ ਬਣਾਉਣ ਕਿ ਵੈਧ ਪਛਾਣ ਪੱਤਰ ਅਤੇ ਕੋਰੋਨਾ ਦੀ ਪਾਜ਼ੀਟਿਵ ਰਿਪੋਰਟ ਦੀ ਘਾਟ ਕਾਰਨ ਕਿਸੇ ਵੀ ਮਰੀਜ਼ ਨੂੰ ਦਾਖਲ ਹੋਣ ਤੋਂ ਇਨਕਾਰ ਨਾ ਕੀਤਾ ਜਾਵੇ।
ਚਾਰ ਦਿਨਾਂ ਬਾਅਦ ਮਾਮਲੇ ਘਟੇ
ਨਵੀਂ ਦਿੱਲੀ, 10 ਮਈ (ਪੀ.ਟੀ.ਆਈ.)-ਦੇਸ਼ 'ਚ ਲਗਾਤਾਰ ਚਾਰ ਦਿਨਾਂ ਬਾਅਦ ਕੋਰੋਨਾ ਦੇ ਨਵੇਂ ਮਾਮਲੇ 4 ਲੱਖ ਤੋਂ ਘਟੇ ਹਨ ਅਤੇ ਸੋਮਵਾਰ ਨੂੰ ਇਕੋ ਦਿਨ 3,66,161 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੁੱਲ ਮਾਮਲਿਆਂ ਦੀ ਗਿਣਤੀ 2,26,62,575 'ਤੇ ਪੁੱਜ ਗਈ ਹੈ। ਕੋਰੋਨਾ ਨਾਲ 3754 ਹੋਰ ਮੌਤਾਂ ਹੋਣ ਨਾਲ ਕੁੱਲ ਮਰਨ ਵਾਲਿਆਂ ਦਾ ਅੰਕੜਾ 2,46,116 ਤੱਕ ਪੁੱਜ ਗਿਆ ਹੈ। ਦੇਸ਼ 'ਚ ਕੋਰੋਨਾ ਦੇ ਐਕਟਿਵ ਕੇਸ 37,45,237 ਹਨ, ਜੋ ਕੁੱਲ ਕੇਸਲੋਡ ਦਾ 16.35 ਫ਼ੀਸਦੀ ਹੈ। ਕੌਮੀ ਸਿਹਤਯਾਬੀ ਦਰ 82.39 ਫ਼ੀਸਦੀ ਹੈ। ਹੁਣ ਤੱਕ 1,86,71,222 ਲੋਕ ਕੋਰੋਨਾ ਤੋਂ ਸਿਹਤਯਾਬ ਹੋ ਚੁੱਕੇ ਹਨ ਜਦਕਿ ਕੇਸਾਂ ਦੀ ਮੌਤ ਦਰ 1.09 ਫ਼ੀਸਦੀ ਦਰਜ ਕੀਤੀ ਗਈ ਹੈ। ਭਾਰਤੀ ਮੈਡੀਕਲ ਖੋਜ ਤੇ ਕੌਂਸਲ (ਆਈ.ਸੀ.ਐਮ.ਆਰ.) ਅਨੁਸਾਰ ਹੁਣ ਤੱਕ 30, 37,50,077 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ। ਮਹਾਰਾਸ਼ਟਰ, ਕਰਨਾਟਕ ਤੇ ਦਿੱਲੀ ਸਮੇਤ 10 ਰਾਜਾਂ 'ਚ ਕੋਰੋਨਾ ਦੇ ਨਵੇਂ ਮਾਮਲਿਆਂ ਦਾ 73 ਫ਼ੀਸਦੀ ਤੋਂ ਵੱਧ ਹਿੱਸਾ ਹੈ। ਇਸ ਸੂਚੀ 'ਚ ਕੇਰਲ, ਤਾਮਿਲਨਾਡੂ, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ, ਰਾਜਸਥਾਨ ਤੇ ਹਰਿਆਣਾ ਹੋਰ ਸੂਬੇ ਹਨ।
ਅਲੀਗੜ੍ਹ ਮੁਸਲਿਮ 'ਵਰਸਿਟੀ 'ਚ 34 ਪ੍ਰੋਫ਼ੈਸਰਾਂ ਦੀ ਮੌਤ
ਅਲੀਗੜ੍ਹ (ਯੂ. ਪੀ.), 10 ਮਈ (ਏਜੰਸੀ)-ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ 34 ਅਧਿਆਪਕਾਂ ਤੇ ਸੇਵਾਮੁਕਤ ਕਰਮੀਆਂ ਦੀ ਕੋਰੋਨਾ ਜਾਂ ਕੋਰੋਨਾ ਵਰਗੇ ਲੱਛਣਾਂ ਕਾਰਨ ਮੌਤ ਹੋ ਜਾਣ ਤੋਂ ਬਾਅਦ ਕੋਰੋਨਾ ਦੇ ਨਵੇਂ ਰੂਪ ਨੂੰ ਲੈ ਕੇ ਚਿੰਤਾ ਵਧ ਗਈ ਹੈ ਅਤੇ 'ਵਰਸਿਟੀ ਦੇ ਉਪ ਕੁਲਪਤੀ ਤਾਰਿਕ ਮਨਸੂਰ ਨੇ ਇਸ ਸਬੰਧੀ ਆਈ. ਸੀ. ਐਮ. ਆਰ. ਨੂੰ ਨਮੂਨਿਆਂ ਦੀ ਜਾਂਚ ਲਈ ਪੱਤਰ ਲਿਖਿਆ ਹੈ। ਯੂਨੀਵਰਸਿਟੀ 'ਚ ਪਿਛਲੇ ਕੁਝ ਦਿਨਾਂ ਦੌਰਾਨ ਹੋਈਆਂ ਮੌਤਾਂ ਦੇ ਬਾਅਦ ਏ. ਐਮ. ਯੂ. 'ਚ ਬਣੀ ਆਈ. ਸੀ. ਐਮ. ਆਰ. ਤੋਂ ਪ੍ਰਮਾਣਿਤ ਲੈਬਾਰਟਰੀ ਨੇ ਨਮੂਨੇ ਇਕੱਠੇ ਕੀਤੇ ਹਨ। 'ਵਰਸਿਟੀ 'ਚ 20 ਦਿਨਾਂ ਦੇ ਅੰਦਰ 34 ਪ੍ਰੋਫੈਸਰਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ 'ਚ 16 ਵਰਕਿੰਗ ਅਤੇ 18 ਸੇਵਾਮੁਕਤ ਫੈਕਲਟੀ ਮੈਂਬਰ ਸ਼ਾਮਿਲ ਹਨ। ਰਿਪੋਰਟ ਅਨੁਸਾਰ ਉਪ ਕੁਲਪਤੀ ਦੇ ਵੱਡੇ ਭਰਾ ਦੀ ਵੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ ਅਤੇ ਇਹ ਸਾਰੇ ਲੋਕ ਯੂਨੀਵਰਸਿਟੀ ਕੈਂਪਸ 'ਚ ਰਹਿੰਦੇ ਸਨ। ਉਨ੍ਹਾਂ ਸ਼ੱਕ ਪ੍ਰਗਟਾਇਆ ਹੈ ਕਿ ਮੌਤਾਂ ਦੇ ਅੰਕੜੇ 'ਚ ਵਾਧਾ ਕੋਰੋਨਾ ਦੇ ਕਿਸੇ ਨਵੇਂ ਰੂਪ ਕਾਰਨ ਹੋ ਰਿਹਾ ਹੈ।
ਪੰਜਾਬ 'ਚ ਵਧਿਆ ਖ਼ਤਰਾ-ਇਕੋ ਦਿਨ 198 ਮੌਤਾਂ
ਚੰਡੀਗੜ੍ਹ, 10 ਮਈ (ਵਿਕਰਮਜੀਤ ਸਿੰਘ ਮਾਨ)-ਸਿਹਤ ਵਿਭਾਗ ਅਨੁਸਾਰ ਸੂਬੇ 'ਚ ਕੋਰੋਨਾ ਕਾਰਨ ਅੱਜ 198 ਹੋਰ ਮੌਤਾਂ ਹੋ ਗਈਆਂ, 8625 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 6894 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ। ਅੱਜ ਹੋਈਆਂ 198 ਮੌਤਾਂ ਵਿਚ ਲੁਧਿਆਣਾ 'ਚ ਸਭ ਤੋਂ ਵੱਧ 30, ਸੰਗਰੂਰ ਤੋਂ 17, ਪਟਿਆਲਾ ਤੋਂ 14, ਅੰਮ੍ਰਿਤਸਰ ਤੋਂ 10, ਬਰਨਾਲਾ ਤੋਂ 2, ਬਠਿੰਡਾ ਤੋਂ 19, ਫ਼ਰੀਦਕੋਟ ਤੋਂ 5, ਫਾਜ਼ਿਲਕਾ ਤੋਂ 8, ਫਿਰੋਜ਼ਪੁਰ ਤੋਂ 11, ਫਤਹਿਗੜ੍ਹ ਸਾਹਿਬ ਤੋਂ 3, ਗੁਰਦਾਸਪੁਰ ਤੋਂ 4, ਹੁਸ਼ਿਆਰਪੁਰ ਤੋਂ 9, ਜਲੰਧਰ ਤੋਂ 8, ਮਾਨਸਾ ਤੋਂ 4, ਮੋਗਾ ਤੋਂ 1, ਐਸ.ਏ.ਐਸ ਨਗਰ ਤੋਂ 14, ਸ੍ਰੀ ਮੁਕਤਸਰ ਸਾਹਿਬ ਤੋਂ 13, ਪਠਾਨਕੋਟ ਤੋਂ 8, ਰੋਪੜ ਤੋਂ 10, ਐਸ.ਬੀ.ਐਸ ਨਗਰ ਤੋਂ 3, ਤਰਨਤਾਰਨ ਤੋਂ 1 ਅਤੇ ਕਪੂਰਥਲਾ ਤੋਂ 4 ਮਰੀਜ਼ ਸ਼ਾਮਿਲ ਹਨ। ਤਾਜ਼ਾ ਮਾਮਲਿਆਂ 'ਚ ਲੁਧਿਆਣਾ ਤੋਂ 1470, ਜਲੰਧਰ ਤੋਂ 619, ਪਟਿਆਲਾ ਤੋਂ 676, ਐਸ.ਏ.ਐਸ ਨਗਰ ਤੋਂ 1382, ਅੰਮ੍ਰਿਤਸਰ ਤੋਂ 561, ਗੁਰਦਾਸਪੁਰ ਤੋਂ 206, ਬਠਿੰਡਾ ਤੋਂ 629, ਹੁਸ਼ਿਆਰਪੁਰ ਤੋਂ 385, ਫ਼ਿਰੋਜ਼ਪੁਰ ਤੋਂ 181, ਪਠਾਨਕੋਟ ਤੋਂ 396, ਸੰਗਰੂਰ ਤੋਂ 214, ਕਪੂਰਥਲਾ ਤੋਂ 171, ਫ਼ਰੀਦਕੋਟ ਤੋਂ 104, ਮੁਕਤਸਰ ਤੋਂ 401, ਫ਼ਾਜ਼ਿਲਕਾ ਤੋਂ 283, ਮੋਗਾ ਤੋਂ 119, ਰੋਪੜ ਤੋਂ 180, ਫ਼ਤਿਹਗੜ੍ਹ ਸਾਹਿਬ ਤੋਂ 84, ਬਰਨਾਲਾ ਤੋਂ 23, ਤਰਨਤਾਰਨ ਤੋਂ 103, ਐਸ.ਬੀ.ਐਸ ਨਗਰ ਤੋਂ 85 ਅਤੇ ਮਾਨਸਾ ਤੋਂ 353 ਮਰੀਜ਼ ਨਵੇਂ ਪਾਏ ਗਏ ਹਨ। ਹੁਣ ਤੱਕ ਐਕਟਿਵ ਕੇਸਾਂ ਦੀ ਗਿਣਤੀ 75,800, ਕੁੱਲ ਮੌਤਾਂ 10,704 ਅਤੇ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਸੰਖਿਆ 4,50,674 ਤੱਕ ਪੁੱਜ ਚੁੱਕੀ ਹੈ।

ਖ਼ਬਰ ਸ਼ੇਅਰ ਕਰੋ

 

ਟੀਕਾਕਰਨ ਦੀ ਰਫ਼ਤਾਰ ਘੱਟ, ਪੂਰੀ ਆਬਾਦੀ ਨੂੰ ਵੈਕਸੀਨ ਦੇਣ 'ਚ ਲੱਗਣਗੇ 3 ਸਾਲ

ਨਵੀਂ ਦਿੱਲੀ, 10 ਮਈ (ਏਜੰਸੀ)-ਦੇਸ਼ 'ਚ ਕੋਰੋਨਾ ਵੈਕਸੀਨ ਲਗਵਾਉਣ ਲਈ ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਹੈ ਪਰ ਜਿੰਨ੍ਹਾਂ ਲੋਕਾਂ ਦਾ ਟੀਕਾਕਰਨ ਹੋ ਸਕਿਆ ਹੈ, ਉਨ੍ਹਾਂ ਦੀ ਗਿਣਤੀ ਕਾਫ਼ੀ ਘੱਟ ਹੈ। ਅਜਿਹੇ 'ਚ ਇਨ੍ਹਾਂ ਦੋਵੇਂ ਅੰਕੜਿਆਂ 'ਚ ...

ਪੂਰੀ ਖ਼ਬਰ »

ਗੁ. ਰਕਾਬਗੰਜ ਸਾਹਿਬ ਵਿਖੇ 400 ਬੈੱਡਾਂ ਵਾਲਾ ਕੋਰੋਨਾ ਕੇਅਰ ਸੈਂਟਰ ਸ਼ੁਰੂ

ਨਵੀਂ ਦਿੱਲੀ, 10 ਮਈ (ਜਗਤਾਰ ਸਿੰਘ)-ਇਤਿਹਾਸਕ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ 'ਚ ਬਣਾਇਆ ਗੁਰੂ ਤੇਗ ਬਹਾਦਰ ਕੋਰੋਨਾ ਕੇਅਰ ਸੈਂਟਰ ਸੋਮਵਾਰ ਨੂੰ ਰਸਮੀ ਤੌਰ 'ਤੇ ਸ਼ੁਰੂ ਹੋ ਗਿਆ। ਸੈਂਟਰ ਦੀ ਸ਼ੁਰੂਆਤ ਲਈ ਗੁਰਦੁਆਰਾ ਬੰਗਲਾ ਸਾਹਿਬ ਦੇ ...

ਪੂਰੀ ਖ਼ਬਰ »

ਨਾਖੁਸ਼ ਕਾਂਗਰਸੀਆਂ ਵਲੋਂ ਸਰਗਰਮੀਆਂ ਜਾਰੀ

ਚੰਡੀਗੜ੍ਹ, 10 ਮਈ (ਹਰਕਵਲਜੀਤ ਸਿੰਘ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਪਾਰਟੀ ਅੰਦਰੋਂ ਹੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦਿਵਾ ਸਕਣ ਅਤੇ ਬਾਦਲਾਂ ਪ੍ਰਤੀ ਨਰਮ ਰਵੱਈਆ ਰੱਖੇ ਜਾਣ ਨੂੰ ਲੈ ਕੇ ਉੱਠ ਰਹੇ ਰੋਸ ਨੂੰ ਲੈ ਕੇ ਸਰਗਰਮੀਆਂ ਜਾਰੀ ਹਨ ...

ਪੂਰੀ ਖ਼ਬਰ »

ਹੇਮੰਤ ਬਿਸਵਾ ਸਰਮਾ ਨੇ ਆਸਾਮ ਦੇ ਮੁੱਖ ਮੰਤਰੀ ਵਜੋਂ ਲਿਆ ਹਲਫ਼

ਗੁਹਾਟੀ, 10 ਮਈ (ਏਜੰਸੀ)-ਭਾਜਪਾ ਨੇਤਾ ਅਤੇ ਪੂਰਬ ਉੱਤਰ ਲੋਕਤੰਤਰਿਕ ਗੱਠਜੋੜ ਦੇ ਕਨਵੀਨਰ ਹੇਮੰਤ ਬਿਸਵਾ ਸਰਮਾ ਨੇ ਅੱਜ ਆਸਾਮ ਦੇ 15ਵੇਂ ਮੁੱਖ ਮੰਤਰੀ ਵਜੋਂ ਹਲਫ਼ ਲਿਆ। ਰਾਜਪਾਲ ਜਗਦੀਸ਼ ਮੁਖੀ ਨੇ ਉਨ੍ਹਾਂ ਨੂੰ ਸ੍ਰੀਮੰਤ ਸ਼ੰਕਰਦੇਵ ਕਲਾਖੇਤਰ 'ਚ ਮੁੱਖ ਮੰਤਰੀ ਦੇ ...

ਪੂਰੀ ਖ਼ਬਰ »

ਕੋਰੋਨਾ ਕਾਰਨ ਕਾਂਗਰਸ ਪ੍ਰਧਾਨ ਦੀ ਚੋਣ ਮੁਲਤਵੀ

ਨਵੀਂ ਦਿੱਲੀ, 10 ਮਈ (ਉਪਮਾ ਡਾਗਾ ਪਾਰਥ)-ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲਣ 'ਚ ਹਾਲੇ 2-3 ਮਹੀਨੇ ਦਾ ਹੋਰ ਸਮਾਂ ਲੱਗੇਗਾ। ਦੇਸ਼ 'ਚ ਕੋਰੋਨਾ ਮਹਾਂਮਾਰੀ ਦੇ ਮੌਜੂਦਾ ਹਾਲਾਤ ਨੂੰ ਵੇਖਦਿਆਂ ਅਤੇ ਵੱਖ-ਵੱਖ ਰਾਜਾਂ 'ਚ ਲੱਗੀਆਂ ਪਾਬੰਦੀਆਂ ਦੇ ਮੱਦੇਨਜ਼ਰ ਕਾਂਗਰਸ ਕਮੇਟੀ ਦੀ ...

ਪੂਰੀ ਖ਼ਬਰ »

ਵਿਸ਼ਵਾਸ ਪ੍ਰਸਤਾਵ ਹਾਰੇ ਨਿਪਾਲ ਦੇ ਪ੍ਰਧਾਨ ਮੰਤਰੀ ਓਲੀ

ਕਾਠਮੰਡੂ, 10 ਮਈ (ਏਜੰਸੀ)-ਨਿਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਸੋਮਵਾਰ ਨੂੰ ਪ੍ਰਤੀਨਿਧੀ ਸਭਾ ਵਿਚ ਪੇਸ਼ ਵਿਸ਼ਵਾਸ ਪ੍ਰਸਤਾਵ ਹਾਰ ਗਏ। ਰਾਜਨੀਤਕ ਰੂਪ ਵਿਚ ਸੰਕਟ ਦਾ ਸਾਹਮਣਾ ਕਰ ਰਹੇ ਓਲੀ ਲਈ ਇਸ ਨੂੰ ਇਕ ਹੋਰ ਝਟਕਾ ਮੰਨਿਆ ਜਾ ਰਿਹਾ ਹੈ ਜੋ ਕਮਿਊਨਿਸਟ ਪਾਰਟੀ ...

ਪੂਰੀ ਖ਼ਬਰ »

ਦਿੱਲੀ ਕਮੇਟੀ ਨੇ ਅਮਿਤਾਭ ਬੱਚਨ ਤੋਂ ਦਾਨ ਲੈ ਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ- ਨਿਰਪ੍ਰੀਤ ਕੌਰ

ਨਵੀਂ ਦਿੱਲੀ, 10 ਮਈ (ਜਗਤਾਰ ਸਿੰਘ)-1984 ਸਿੱਖ ਕਤਲੇਆਮ ਦੇ ਦੋਸ਼ੀ ਤੇ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਖ਼ਿਲਾਫ਼ ਇਕ ਮਾਮਲੇ 'ਚ ਮੁੱਖ ਗਵਾਹ ਬੀਬੀ ਨਿਰਪ੍ਰੀਤ ਕੌਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਚਿੱਠੀ ਭੇਜ ਕੇ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ...

ਪੂਰੀ ਖ਼ਬਰ »

ਅਮਰੀਕਾ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਸਾਈਬਰ ਹਮਲਾ

ਵਾਸ਼ਿੰਗਟਨ, 10 ਮਈ (ਇੰਟ.)-ਅਮਰੀਕਾ ਦੀ ਸਭ ਤੋਂ ਵੱਡੀ ਤੇਲ ਪਾਈਪਲਾਈਨ 'ਤੇ ਹੋਏ ਹੁਣ ਤੱਕ ਦੇ ਸਭ ਤੋਂ ਵੱਡੇ ਸਾਈਬਰ ਹਮਲੇ ਤੋਂ ਬਾਅਦ ਬਾਈਡਨ ਪ੍ਰਸ਼ਾਸਨ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਇਸ ਤਰ੍ਹਾਂ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਕਿਸੇ ਦੇਸ਼ ਨੇ ਸਾਈਬਰ ਹਮਲੇ ...

ਪੂਰੀ ਖ਼ਬਰ »

ਇੰਡੀਆਨਾਪੋਲਿਸ ਗੋਲੀਬਾਰੀ 'ਚ ਮਾਰੇ ਗਏ ਸਿੱਖਾਂ ਨੂੰ ਕੀਤਾ ਯਾਦ

ਵਾਸ਼ਿੰਗਟਨ, 10 ਮਈ (ਏਜੰਸੀ)- ਅਮਰੀਕੀ ਕਾਨੂੰਨਘਾੜਿਆਂ ਨੇ ਇੰਡੀਆਨਾ ਸੂਬੇ 'ਚ ਫੈਡਐਕਸ ਦੇ ਦਫ਼ਤਰ 'ਚ ਹੋਈ ਗੋਲੀਬਾਰੀ ਦੌਰਾਨ ਮਾਰੇ ਗਏ ਚਾਰ ਸਿੱਖਾਂ, ਜਿਨ੍ਹਾਂ 'ਚ ਤਿੰਨ ਔਰਤਾਂ ਸ਼ਾਮਿਲ ਸਨ, ਦੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਅਮਰੀਕੀ ...

ਪੂਰੀ ਖ਼ਬਰ »

ਗਾਜਾ ਪੱਟੀ 'ਚ ਲੜਾਈ ਦੌਰਾਨ 9 ਬੱਚਿਆਂ ਸਮੇਤ 20 ਮੌਤਾਂ

ਯੇਰੂਸਲਮ, 10 ਮਈ (ਏਜੰਸੀ)- ਫਿਲਸਤੀਨੀਆਂ ਦੇ ਸਿਹਤ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਗਾਜਾ ਪੱਟੀ 'ਚ ਇਜ਼ਰਾਇਲ ਨਾਲ ਲੜਾਈ 'ਚ 9 ਬੱਚਿਆਂ ਸਮੇਤ 20 ਲੋਕਾਂ ਦੀ ਮੌਤ ਹੋ ਗਈ। ਮੌਤਾਂ ਦੀ ਜਿਆਦਾ ਗਿਣਤੀ ਨੇ ਇਸ ਨੂੰ ਕਈ ਸਾਲਾਂ 'ਚ ਲੜਾਈ ਦਾ ਸਭ ਤੋਂ ਖ਼ੂਨੀ ਦਿਨ ਬਣਾ ਦਿੱਤਾ। ...

ਪੂਰੀ ਖ਼ਬਰ »

ਬੰਗਾਲ 'ਚ ਭਾਜਪਾ ਵਿਧਾਇਕਾਂ ਨੂੰ ਮਿਲੀ ਕੇਂਦਰੀ ਸੁਰੱਖਿਆ

ਨਵੀਂ ਦਿੱਲੀ, 10 ਮਈ (ਏਜੰਸੀ)-ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੌਰਾਨ ਚੁਣੇ ਗਏ ਸਾਰੇ 77 ਭਾਜਪਾ ਵਿਧਾਇਕਾਂ ਸਾਹਮਣੇ ਬਣੇ ਖਤਰੇ ਦੇ ਸ਼ੱਕ ਨੂੰ ਦੇਖਦੇ ਹੋਏ ਕੇਂਦਰੀ ਅਰਧ ਸੈਨਿਕ ਬਲ ਦੇ ਜਵਾਨ ਉਨ੍ਹਾਂ ਨੂੰ ਸੁਰੱਖਿਆ ਲਈ ਮੁਹੱਈਆ ਕਰਵਾਏ ਗਏ ਹਨ। ਇਹ ਜਾਣਕਾਰੀ ਸੂਤਰਾਂ ...

ਪੂਰੀ ਖ਼ਬਰ »

ਨੀਰਵ ਮੋਦੀ ਵਲੋਂ ਭਾਰਤ ਹਵਾਲਗੀ ਫ਼ੈਸਲੇ ਖ਼ਿਲਾਫ਼ ਲੰਡਨ ਅਦਾਲਤ 'ਚ ਅਪੀਲ ਦਾਇਰ

ਲੰਡਨ, 10 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤ ਵਲੋਂ ਭਗੌੜਾ ਕਰਾਰ ਦਿੱਤੇ ਹੀਰਾ ਵਪਾਰੀ ਨੀਰਵ ਮੋਦੀ ਨੇ ਭਾਰਤ ਹਵਾਲਗੀ ਤੋਂ ਬਚਣ ਲਈ ਲੰਡਨ ਹਾਈ ਕੋਰਟ ਦੇ ਫੈਸਲੇ ਵਿਰੁੱਧ ਅਪੀਲ ਕਰਨ ਲਈ ਅਰਜ਼ੀ ਦਿੱਤੀ ਹੈ। ਅਪ੍ਰੈਲ 'ਚ ਬਰਤਾਨੀਆ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ...

ਪੂਰੀ ਖ਼ਬਰ »

ਰਾਜਸਥਾਨ 'ਚ ਤਾਲਾਬ 'ਚ ਨਹਾਉਂਦੇ ਸਮੇਂ 4 ਬੱਚੇ ਡੁੱਬੇ

ਜੈਪੁਰ, 10 ਮਈ (ਏਜੰਸੀ)- ਰਾਜਸਥਾਨ ਦੇ ਚੁਰੂ ਜ਼ਿਲ੍ਹੇ 'ਚ ਇਕ ਤਾਲਾਬ 'ਚ ਨਹਾਉਂਦੇ ਸਮੇਂ ਡੁੱਬਣ ਕਾਰਨ 4 ਬੱਚਿਆਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਜ਼ਿਲ੍ਹੇ ਦੇ ਭਲੇਰੀ ਇਲਾਕੇ 'ਚ ਵਾਪਰੀ। ਇਨ੍ਹਾਂ ਬੱਚਿਆਂ ਦੀ ਉਮਰ 8 ਤੋਂ 15 ਸਾਲ ਦਰਮਿਆਨ ਸੀ, ਜੋ ਤਾਲਾਬ 'ਚ ...

ਪੂਰੀ ਖ਼ਬਰ »

ਦਵਾਈਆਂ ਤੇ ਮੈਡੀਕਲ ਉਪਕਰਨਾਂ ਦੀ ਜਮ੍ਹਾਂਖੋਰੀ ਤੇ ਕਾਲਾ ਬਾਜ਼ਾਰੀ ਰੋਕਣ ਲਈ ਕਦਮ ਉਠਾਏ ਜਾਣ-ਹਾਈਕੋਰਟ

ਨਵੀਂ ਦਿੱਲੀ, 10 ਮਈ (ਏਜੰਸੀ)-ਦਿੱਲੀ ਹਾਈਕੋਰਟ ਨੇ ਕੇਂਦਰ ਤੇ ਦਿੱਲੀ ਸਰਕਾਰ ਨੂੰ ਕਿਹਾ ਹੈ ਕਿ ਉਹ ਦਵਾਈਆਂ ਅਤੇ ਆਕਸੀਜਨ ਕੰਸਨਟ੍ਰੇਟਰਾਂ ਵਰਗੇ ਮੈਡੀਕਲ ਉਪਕਰਨਾਂ ਦੀ ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ਨੂੰ ਰੋਕਣ ਲਈ ਕਦਮ ਉਠਾਉਣ ਅਤੇ ਇਸ ਲਈ ਅਦਾਲਤ ਦੇ ਆਦੇਸ਼ਾਂ ਦਾ ...

ਪੂਰੀ ਖ਼ਬਰ »

ਯੂ.ਪੀ. ਦੇ ਭਾਜਪਾ ਵਿਧਾਇਕ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਤਨੀ ਨੂੰ 3 ਘੰਟੇ ਤੱਕ ਹਸਪਤਾਲ 'ਚ ਨਹੀਂ ਮਿਲਿਆ ਬੈੱਡ

ਫਿਰੋਜ਼ਾਬਾਦ, 10 ਮਈ (ਏਜੰਸੀ)- ਉੱਤਰ ਪ੍ਰਦੇਸ਼ 'ਚ ਸੱਤਾਧਾਰੀ ਭਾਜਪਾ ਦੇ ਇਕ ਵਿਧਾਇਕ ਦੀ ਕੋਰੋਨਾ ਪਾਜ਼ੀਟਿਵ ਪਤਨੀ ਨੂੰ ਆਗਰਾ ਦੇ ਇਕ ਹਸਪਤਾਲ 'ਚ ਬੈਡ ਨਾ ਹੋਣ ਦੇ ਚੱਲਦੇ 3 ਘੰਟੇ ਤੋਂ ਵਧੇਰੇ ਸਮੇਂ ਤੱਕ ਦਾਖਲ ਨਹੀਂ ਕੀਤਾ ਜਾ ਸਕਿਆ, ਜਿਸ ਤੋਂ ਨਾਰਾਜ਼ ਹੋ ਕੇ ਫਿਰੋਜ਼ਾਬਾਦ ਦੇ ...

ਪੂਰੀ ਖ਼ਬਰ »

ਗੰਗਾ 'ਚ ਮਿਲ ਰਹੀਆਂ ਹਨ ਸ਼ੱਕੀ ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ

ਪਟਨਾ, 10 ਮਈ (ਪੀ.ਟੀ.ਆਈ.)-ਬਿਹਾਰ 'ਚ ਲਾਸ਼ਾਂ ਗੰਗਾ ਨਦੀ 'ਚ ਗਲੀ ਸੜੀ ਹਾਲਤ 'ਚ ਤੈਰ ਰਹੀਆਂ ਮਿਲ ਰਹੀਆਂ ਹਨ, ਜਿਨ੍ਹਾਂ ਬਾਰੇ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਕੋਰੋਨਾ ਮਰੀਜ਼ਾਂ ਦੀਆਂ ਹਨ। ਉੱਤਰ ਪ੍ਰਦੇਸ਼ ਸਰਹੱਦਾਂ ਨਾਲ ਲਗਦੇ ਬਕਸਰ ਦੇ ਚੌਸਾ ਬਲਾਕ ਵਿਚਲੇ ਅਧਿਕਾਰੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX