ਟੋਰਾਂਟੋ, 10 ਮਈ (ਸਤਪਾਲ ਸਿੰਘ ਜੌਹਲ)-ਕੋਰੋਨਾ ਵਾਇਰਸ ਦੇ ਵਧੇ ਹੋਏ ਪ੍ਰਕੋਪ ਤੋਂ ਬਾਅਦ ਕੈਨੇਡਾ ਸਰਕਾਰ ਵਲੋਂ ਬੀਤੇ ਦਿਨੀਂ ਭਾਰਤ ਤੋਂ ਅਚਾਨਕ ਸਾਰੀਆਂ ਯਾਤਰੀ ਹਵਾਈ ਉਡਾਨਾਂ ਬੰਦ ਕਰ ਦਿੱਤੀਆਂ ਸਨ | ਜ਼ਰੂਰੀ ਸਾਮਾਨ ਦੀ ਢੋਆ-ਢੁਆਈ ਵਾਸਤੇ ਕਾਰਗੋ ਜਹਾਜ਼ ਹੀ ਚੱਲ ਰਹੇ ਹਨ | ਅਜਿਹੇ 'ਚ ਬੀਤੇ ਸਾਲ ਮਾਰਚ 'ਚ ਲੱਗੀ ਤਾਲਾਬੰਦੀ ਵਾਂਗ ਹੀ ਕੁਝ ਕੈਨੇਡਾ ਵਾਸੀ ਭਾਰਤ 'ਚ ਅਤੇ ਕਈ ਭਾਰਤੀ ਕੈਨੇਡਾ 'ਚ ਫਸ ਕੇ ਰਹਿ ਗਏ ਹਨ | ਉਨ੍ਹਾਂ ਨੂੰ ਆਪੋ ਆਪਣੇ ਮੁਲਕਾਂ ਨੂੰ ਪਰਤਣ ਵਾਸਤੇ ਆਪਣੇ ਬਲਬੂਤੇ ਹੀ ਯਤਨ ਕਰਨੇ ਪੈਣੇ ਹਨ ਕਿਉਂਕਿ ਹਾਲ ਦੀ ਘੜੀ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵਲੋਂ ਆਪਣੇ ਨਾਗਰਿਕਾਂ ਨੂੰ ਵਾਪਸ ਲਿਜਾਣ ਵਾਸਤੇ ਕੋਈ ਬੰਦੋਬਸਤ ਨਹੀਂ ਕੀਤੇ ਜਾ ਰਹੇ ਹਨ | ਬੀਤੀ ਚਾਰ ਮਈ ਤੱਕ ਭਾਰਤ ਤੋਂ ਅਮਰੀਕਾ ਦੀਆਂ ਉਡਾਨਾਂ ਚੱਲ ਰਹੀਆਂ ਸਨ, ਜਿਸ ਕਰਕੇ ਕੈਨੇਡਾ ਦੇ ਕੁਝ ਨਾਗਰਿਕ ਉਸ ਰਸਤੇ ਕੈਨੇਡਾ ਪਰਤ ਸਕੇ ਹਨ | ਟੋਰਾਂਟੋ 'ਚ ਭਾਰਤ ਦੇ ਕੌਂਸਲਖਾਨੇ ਤੋਂ ਕੌਂਸਲ ਧੀਰਜ ਪਾਰਿਕ ਨੇ ਦੱਸਿਆ ਕਿ ਉਡਾਨਾਂ ਬੰਦ ਹੋਣ ਤੋਂ ਬਾਅਦ ਭਾਰਤ ਸਰਕਾਰ ਦਾ ਕੈਨੇਡਾ 'ਚੋਂ ਭਾਰਤੀਆਂ ਨੂੰ ਵਾਪਸ ਲਿਜਾਣ ਦਾ ਅਜੇ ਕੋਈ ਪ੍ਰੋਗਰਾਮ ਨਹੀਂ ਹੈ | ਉਨ੍ਹਾਂ ਇਹ ਵੀ ਕਿਹਾ ਕਿ ਅਜੇ ਤੱਕ ਕਿਸੇ ਭਾਰਤੀ ਨੇ ਕੈਨੇਡਾ ਤੋਂ ਵਾਪਸ ਜਾਣ ਲਈ ਸੰਪਰਕ ਵੀ ਨਹੀਂ ਕੀਤਾ | ਧੀਰਜ ਨੇ ਦੱਸਿਆ ਕਿ ਪਰਿਵਾਰਕ ਐਮਰਜੈਂਸੀ ਹਾਲਾਤ 'ਚ ਭਾਰਤ ਜਾਣ ਵਾਸਤੇ ਲੋਕਾਂ ਵਲੋਂ ਜਾਣਕਾਰੀ ਪ੍ਰਾਪਤ ਕੀਤੀ ਜਾਂਦੀ ਰਹਿੰਦੀ ਹੈ ਪਰ ਉਡਾਨਾਂ ਬੰਦ ਹੋਣ ਕਾਰਨ ਕੈਨੇਡਾ 'ਚੋਂ ਭਾਰਤ ਦੇ ਨਾਗਰਿਕਾਂ ਨੂੰ ਵਾਪਸ ਜਾਣ ਦੀ ਕੋਈ ਹੰਗਾਮੀ ਹਾਲਤ ਨਜ਼ਰ ਨਹੀਂ ਆ ਰਹੀ | ਉਨ੍ਹਾਂ ਇਹ ਵੀ ਕਿਹਾ ਕਿ ਇਹ ਸਮਾਂ ਸਫ਼ਰ ਕਰਨ ਦਾ ਨਹੀਂ ਹੈ ਜਿਸ ਕਰਕੇ ਲੋਕ ਜਿੱਥੇ ਵੀ ਹਨ, ਉੱਥੇ ਰਹਿਣ ਤੇ ਵੈਕਸੀਨ ਦਾ ਟੀਕਾ ਲਗਵਾ ਕੇ ਆਪਣੇ ਆਪ ਨੂੰ ਸੁਰੱਖਿਅਤ ਕੀਤਾ ਜਾਵੇ | ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਕਰਕੇ ਉਂਟਾਰੀਓ 'ਚ ਪ੍ਰਾਂਤਕ ਸਰਕਾਰ ਨੇ ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਹਦਾਇਤ ਕੀਤੀ ਹੋਈ ਹੈ, ਜਿਸ ਕਰਕੇ ਭਾਰਤ ਦਾ ਕੌਂਸਲਖਾਨਾ ਵੀ ਬੰਦ ਹੈ | ਉਨ੍ਹਾਂ ਕਿਹਾ ਕਿ ਐਮਰਜੈਂਸੀ 'ਚ ਕਿਸੇ ਭਾਰਤੀ ਨਾਗਰਿਕ ਜਾਂ ਭਾਰਤੀ ਮੂਲ ਦੇ ਵਿਅਕਤੀ ਨੂੰ ਕੌਂਸਲਖਾਨੇ ਦੀਆਂ ਸੇਵਾਵਾਂ ਦੀ ਜ਼ਰੂਰਤ ਪਵੇ ਤਾਂ ਅਗਾਊਾ ਸਮਾਂ ਲੈਣਾ ਜ਼ਰੂਰੀ ਹੈ | ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਬੀਤੇ ਦਿਨੀਂ ਲੋਕਾਂ ਨੂੰ ਲਗਾਤਾਰ ਅਪੀਲਾਂ ਕੀਤੀਆਂ ਕਿ ਵਾਇਰਸ ਦੇ ਹਾਲਾਤ ਅਸਥਿਰ ਹਨ, ਜਿਸ ਕਰਕੇ ਕੈਨੇਡਾ ਤੋਂ ਬਾਹਰ ਨਾ ਜਾਇਆ ਜਾਵੇ |
ਸੈਕਰਾਮੈਂਟੋ/ਸਾਨ ਫਰਾਂਸਿਸਕੋ, 10 ਮਈ (ਹੁਸਨ ਲੜੋਆ ਬੰਗਾ/ਐੱਸ. ਅਸ਼ੋਕ ਭੌਰਾ)-ਕੋਲੋਰਾਡੋ ਸਪਰਿੰਗ, ਕੋਲੋਰਾਡੋ 'ਚ ਇਕ ਸ਼ੱਕੀ ਵਿਅਕਤੀ ਵਲੋਂ ਕੀਤੀ ਗੋਲੀਬਾਰੀ 'ਚ 7 ਵਿਅਕਤੀ ਮਾਰੇ ਗਏ ਤੇ ਬਾਅਦ 'ਚ ਹਮਲਾਵਰ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ¢ ਇਕ ਮੋਬਾਈਲ ਹੋਮ ਪਾਰਕ 'ਚ ...
ਐਬਟਸਫੋਰਡ, 10 ਮਈ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿਖੇ ਅੱਜ ਦਿਨ-ਦਿਹਾੜੇ ਅਣਪਛਾਤੇ ਵਿਅਕਤੀਆਂ ਨੇ 28 ਸਾਲਾ ਪੰਜਾਬੀ ਨੌਜਵਾਨ ਕਰਮਨ ਗਰੇਵਾਲ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ | ਜਾਂਚ ਏਜੰਸੀ ਇੰਟਾਗਰੇਟਿਡ ਹੋਮੋਸਾਈਡ ...
ਬਰਲਿਨ, 10 ਮਈ (ਏਜੰਸੀ)-ਜਰਮਨੀ ਨੇ ਸੋਮਵਾਰ ਨੂੰ ਕਿਹਾ ਕਿ ਜੌਨਸਨ ਐਂਡ ਜੌਨਸਨ ਕੋਵਿਡ-19 ਵੈਕਸੀਨ ਮੁੱਖ ਰੂਪ ਨਾਲ 60 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਦਿੱਤੀ ਜਾਵੇਗੀ, ਪਰ ਨਾਲ ਹੀ ਇਹ ਫ਼ੈਸਲਾ ਵੀ ਲਿਆ ਗਿਆ ਕਿ ਸਿਹਤ ਖ਼ਤਰਿਆਂ ਨੂੰ ਦੇਖਦੇ ਹੋਏ ਇਹ ਘੱਟ ਉਮਰ ...
ਸਿੰਗਾਪੁਰ, 10 ਮਈ (ਏਜੰਸੀ)-ਸਿੰਗਾਪੁਰ 'ਚ ਨਫ਼ਰਤੀ ਅਪਰਾਧ ਦੇ ਇਕ ਸੰਭਾਵਿਤ ਮਾਮਲੇ 'ਚ ਇਕ ਵਿਅਕਤੀ ਨੇ ਤੇਜ਼ ਚਾਲ ਨਾਲ ਟਹਿਲ ਰਹੀ ਭਾਰਤੀ ਮੂਲ ਦੀ 55 ਸਾਲਾ ਇਕ ਔਰਤ 'ਤੇ ਮਾਸਕ ਨਾ ਪਹਿਨਣ ਨੂੰ ਲੈ ਕੇ ਨਸਲੀ ਟਿੱਪਣੀ ਕੀਤੀ ਅਤੇ ਉਸ ਨੂੰ ਲੱਤ ਮਾਰੀ | ਪੀੜਤਾ ਦੀ ਬੇਟੀ ...
ਲੰਡਨ, 10 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਗੁਰੂ ਨਾਨਕ ਗੁਰਦੁਆਰਾ ਸਮੈਦਿਕ ਦੀ ਨਵੀਂ ਪ੍ਰਬੰਧਕ ਕਮੇਟੀ ਦੀ ਬੀਤੇ ਕੱਲ੍ਹ ਐਤਵਾਰ ਨੂੰ ਚੋਣ ਕੀਤੀ ਗਈ ਤੇ ਜਤਿੰਦਰ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ ਹੈ | ਪੁਰਾਣੀ ਮੈਨੇਜਮੈਂਟ ਕਮੇਟੀ ਦਾ ਕਾਰਜਕਾਲ ਅਪ੍ਰੈਲ 'ਚ ਖ਼ਤਮ ...
ਗਲਾਸਗੋ, 10 ਮਈ (ਹਰਜੀਤ ਸਿੰਘ ਦੁਸਾਂਝ)-ਭਾਰਤ ਹੀ ਨਹੀਂ ਵਿਦੇਸ਼ਾਂ ਦੀ ਧਰਤੀ 'ਤੇ ਵੀ ਪੰਜਾਬੀਆਂ ਨੇ ਦੇਸ਼ ਦਾ ਮਾਣ ਵਧਾਇਆ ਹੈ | ਪੰਜਾਬੀਆਂ ਨੇ ਬਾਹਰਲੇ ਮੁਲਕਾਂ 'ਚ ਜਿੱਥੇ ਕਾਰੋਬਾਰ ਸਥਾਪਿਤ ਕੀਤੇ ਹਨ, ਉੱਥੇ ਹੀ ਉੱਥੋਂ ਦੀ ਸਿਆਸਤ 'ਚ ਵੀ ਪੈਰ ਜ਼ਮਾਏ ਹਨ | ਬੀਤੀ 6 ਮਈ ...
ਲੰਡਨ, 10 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ 'ਚ 143 ਕੌਂਸਲਾਂ ਦੀਆਂ ਹੋਈਆਂ ਚੋਣਾਂ ਦੇ ਨਤੀਜੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 63 ਕੌਂਸਲਾਂ ਤੇ ਸੱਤਾਧਾਰੀ ਪਾਰਟੀ ਕੰਜਰਵੇਟਿਵ ਕਾਮਯਾਬ ਹੋਈ ਹੈ ਅਤੇ 44 ਕੌਂਸਲਾਂ ਲੇਬਰ ਪਾਰਟੀ ਦੇ ਹਿੱਸੇ ਆਈਆਂ ਹਨ, ਇਸ ਤੋਂ ...
ਲੰਡਨ- ਯੂ.ਕੇ. ਦੀ ਸਿਆਸਤ 'ਚ ਪੰਜਾਬੀ ਭਾਈਚਾਰੇ ਦੀਆਂ ਸਰਗਰਮੀਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿੱਥੇ ਪੁਰਾਣੇ ਸਿਆਸਤਦਾਨ ਆਪਣੀ ਪਕੜ ਮਜ਼ਬੂਤ ਬਣਾਈ ਬੈਠੇ ਹਨ, ਉੱਥੇ ਹੀ ਨਵੇਂ ਚਿਹਰੇ ਵੀ ਹੁਣ ਸਿਆਸਤ 'ਚ ਆਉਣੇ ਸ਼ੁਰੂ ਹੋ ਗਏ ਹਨ | ਸੈਂਡਵਿੱਲ ਕੌਂਸਲ 'ਚ ਕਿਰਤਰਾਜ ...
ਸਿਡਨੀ, 10 ਮਈ (ਹਰਕੀਰਤ ਸਿੰਘ ਸੰਧਰ)-ਸੰਸਾਰ ਭਰ ਵਿਚ ਕੋਵਿਡ-19 ਦੀ ਚੱਲ ਰਹੀ ਮਹਾਂਮਾਰੀ ਦਾ ਇਕ ਨਵਾਂ ਪਹਿਲੂ ਸਾਹਮਣੇ ਆਇਆ ਹੈ | ਤੀਸਰੀ ਸੰਸਾਰ ਜੰਗ ਦੇ ਜੈਵਿਕ ਹਥਿਆਰ ਵਜੋਂ ਸਾਹਮਣੇ ਆਈ ਇਸ ਰਿਪੋਰਟ ਮੁਤਾਬਿਕ 2015 ਤੋਂ ਚੀਨ ਕੋਰੋਨਾ 'ਤੇ ਰਿਸਰਚ ਕਰ ਰਿਹਾ ਹੈ | 'ਦ ਵੀਕਐਂਡ ...
ਲੈਸਟਰ (ਇੰਗਲੈਂਡ), 10 ਮਈ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਉੱਤਰ-ਪੱਛਮ 'ਚ ਇਕ ਨਹਿਰ 'ਚ ਇਕ ਨਵਜੰਮੇ ਬੱਚੇ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਤੇਜ਼ ਕਰ ਦਿੱਤੀ ਹੈ | ਇਹ ਘਟਨਾ ਓਲਡ ਓਅਕ ਲੇਨ, ਗਰੈਂਡ ਯੂਨੀਅਨ ਕੈਨਾਲ ਵਿਚ ਵਾਪਰੀ ਜਿੱਥੇ ਨਵਜੰਮੇ ਬੱਚੇ ਦੀ ...
ਕੈਲਗਰੀ, 10 ਮਈ (ਜਸਜੀਤ ਸਿੰਘ ਧਾਮੀ)-ਅਲਬਰਟਾ ਸਰਕਾਰ ਵਲੋਂ ਜਾਰੀ ਕੀਤੀਆ ਕੋਰੋਨਾ ਦੇ ਵੱਧ ਰਹੇ ਨਵੇਂ ਕੇਸਾਂ ਨੂੰ ਦੇਖਦਿਆ ਨਵੀਆ ਹਦਾਇਤਾਂ ਅੱਜ ਰਾਤ 9 ਮਈ 11.59 ਵਜੇ ਲਾਗੂ ਹੋ ਚੁੱਕੀਆ ਹਨ। ਬੇਸ਼ੱਕ ਸਰਕਾਰ ਲੋਕਾਂ ਦੇ ਭਲੇ ਵਾਸਤੇ ਇਹ ਸਭ ਕੁਝ ਕਰ ਰਹੀ ਹੈ। ਪਰ ਛੋਟੇ ...
ਕੈਲਗਰੀ, 10 ਮਈ (ਜਸਜੀਤ ਸਿੰਘ ਧਾਮੀ)-ਰਾਈਟਰਜ਼ ਫੋਰਮ ਕੈਲਗਰੀ ਦੀ ਜ਼ੂਮ ਮੀਟਿੰਗ ਸੋਗ ਤੇ ਉਦਾਸ ਮਾਹੌਲ 'ਚ ਹੋਈ, ਜਿਸ 'ਚ ਵਿੱਛੜੇ ਸਾਹਿਤਕਾਰਾਂ ਤੇ ਹੋਰ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਡਾ. ਬਲਵਿੰਦਰ ਕੌਰ ਬਰਾੜ ਨੇ ਭਾਰਤ 'ਚ ਹੋ ਰਹੀਆਂ ਮੌਤਾਂ ਦੇ ਤਾਂਡਵ ਨਾਚ, ...
ਲੰਡਨ, 10 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-2019 ਦੀਆਂ ਆਮ ਚੋਣਾਂ 'ਚ ਯੂ.ਕੇ. 'ਚ ਵੋਟ ਘਪਲੇ 'ਚ ਇਕ ਦੋਸ਼ੀ ਪਾਇਆ ਗਿਆ ਸੀ। ਪਰ ਫਿਰ ਵੀ ਵੋਟ ਘਪਲੇ ਨੂੰ ਰੋਕਣ ਲਈ ਬਰਤਾਨੀਆ ਅਗਲੀਆਂ ਚੋਣਾਂ 'ਚ ਵੋਟ ਪਾਉਣ ਵਾਲੇ ਵੋਟਰ ਨੂੰ ਤਸਵੀਰ ਵਾਲਾ ਪਹਿਚਾਣ ਦਸਤਾਵੇਜ਼ ਵਿਖਾਉਣਾ ਜ਼ਰੂਰੀ ਹੋ ...
ਲੰਡਨ, 10 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੀ ਸਰਕਾਰੀ ਰਿਹਾਇਸ਼ ਦੇ ਨਵੀਨੀਕਰਨ ਦੇ ਖ਼ਰਚੇ ਤੋਂ ਬਾਅਦ ਉਨ੍ਹਾਂ ਵਲੋਂ 2019 'ਚ ਕੀਤੀਆਂ ਛੁੱਟੀਆਂ ਦੇ ਖ਼ਰਚੇ ਹੁਣ ਜਾਂਚ ਘੇਰੇ 'ਚ ਹਨ। ਮਸਟਿਕ ਵਿਖੇ ਕੀਤੀਆਂ ਇਨ੍ਹਾਂ ਛੁੱਟੀਆਂ 'ਤੇ 15000 ਪੌਂਡ ...
ਲੰਡਨ, 10 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਅਦਾਕਾਰ ਅਮਿਤਾਭ ਬਚਨ ਵਲੋਂ ਕੋਵਿਡ-19 ਮਹਾਂਮਾਰੀ ਦੌਰਾਨ ਸਿੱਖਾਂ ਵਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਤੋਂ ਪ੍ਰਭਾਵਿਤ ਹੋ ਕੇ 2 ਕਰੋੜ ਰੁਪਏ ਦਾ ਦਾਨ ਕੀਤਾ ਹੈ। ਪਰ ਇਸ ਦਾਨ ਨੂੰ ਲੈ ਕੇ ਵਿਦੇਸ਼ਾਂ 'ਚ ਬੈਠੇ ਸਿੱਖਾਂ ਨੇ ...
ਟੋਰਾਂਟੋ, 10 ਮਈ (ਹਰਜੀਤ ਸਿੰਘ ਬਾਜਵਾ)-ਇਕ ਤਾਂ ਲੋਕ ਕੋਰੋਨਾ ਨੇ ਸਤਾਏ ਪਏ ਹਨ ਅਤੇ ਦੂਜਾ ਇਸ ਵਕਤ ਘਾਹ, ਧੂੜ, ਮਿੱਟੀ, ਫੁੱਲਾਂ, ਬੂਟਿਆਂ ਤੇ ਹੋਰਨਾਂ ਜੜੀ-ਬੂਟੀਆਂ ਤੋਂ ਹੋਣ ਵਾਲਾ ਐਲਰਜੀ ਦਾ ਮੌਸਮ ਲੋਕਾਂ ਨੂੰ ਹੋਰ ਵੀ ਸਤਾ ਰਿਹਾ ਹੈ, ਕਿਉਂਕਿ ਇਸ ਵਕਤ ਡਾਕਟਰ, ਹਸਪਤਾਲ ...
ਸਾਨ ਫਰਾਂਸਿਸਕੋ, 10 ਮਈ (ਐੱਸ.ਅਸ਼ੋਕ ਭੌਰਾ)-ਨੈਸ਼ਨਲ ਇੰਸਟੀਚਿਊਟ ਆਫ਼ ਐਲਰਜੀ ਤੇ ਛੂਤ ਦੀਆਂ ਬਿਮਾਰੀਆਂ ਦੇ ਡਾਇਰੈਕਟਰ ਐਂਥਨੀ ਫੌਸੀ ਨੇ ਵਾਸ਼ਿੰਗਟਨ ਦੀ ਕੈਪੀਟਲ ਹਿੱਲ 'ਚ ਕੋਰੋਨਾ ਵਾਇਰਸ ਸੰਕਟ 'ਤੇ ਬੋਲਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਦਾ ਅੰਤ ਹੋਣ ਤੋਂ ਬਾਅਦ ਵੀ ...
ਐਡੀਲੇਡ, 10 ਮਈ (ਗੁਰਮੀਤ ਸਿੰਘ ਵਾਲੀਆ)-ਸਪਾਈਸ ਐਂਨ ਆਈਸ ਰੈਸਟੋਰੈਂਟ ਵਿਨਸੈਂਟ ਸਟਰੀਟ ਪੋਰਟ ਐਡੀਲੇਡ ਵਿਖੇ ਇੰਡੀਅਨ ਆਸਟ੍ਰੇਲੀਅਨ ਮੀਡੀਆ ਆਫ਼ ਸਾਊਥ ਆਸਟ੍ਰੇਲੀਆ ਵਲੋਂ ਸਭਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ 'ਚ ਨਿਕੇਤਨ ਵਾਲੀਆ, ਰਣਜੀਤ ...
ਸਾਨ ਫਰਾਂਸਿਸਕੋ, 10 ਮਈ (ਐੱਸ.ਅਸ਼ੋਕ ਭੌਰਾ)-ਸੈਨਹੋਜ਼ੇ ਗੁਰੂਘਰ ਦੀ ਪ੍ਰਬੰਧਕ ਕਮੇਟੀ ਵਲੋਂ ਸੁਖਦੇਵ ਸਿੰਘ ਬੈਨੀਵਾਲ ਨੇ ਕਿਹਾ ਕਿ ਅਸੀਂ ਗਾਖ਼ਲ ਪਰਿਵਾਰ ਦੇ ਅਮੋਲਕ ਸਿੰਘ ਗਾਖ਼ਲ, ਪਲਵਿੰਦਰ ਸਿੰਘ ਗਾਖ਼ਲ ਤੇ ਇਕਬਾਲ ਸਿੰਘ ਗਾਖ਼ਲ ਦੇ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX