ਤਾਜਾ ਖ਼ਬਰਾਂ


ਅੰਮਿ੍ਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਦੁਬਈ ਤੋਂ ਪੁੱਜੇ ਇੱਕ ਯਾਤਰੀ ਕੋਲੋਂ ਕਰੀਬ 40 ਲੱਖ ਦਾ ਸੋਨਾ ਬਰਾਮਦ
. . .  2 minutes ago
ਰਾਜਾਸਾਂਸੀ , 19 ਸਤੰਬਰ (ਹਰਦੀਪ ਸਿੰਘ ਖੀਵਾ)- ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਹਵਾਈ ਅੱਡਾ’ਤੇ ਤਾਇਨਾਤ ਕਸਟਮ ਸਟਾਫ ਤੇ ਅਧਿਕਾਰੀਆਂ ਦੀ ਟੀਮ ਵਲੋਂ ਦੁਬਈ ਤੋਂ ਪੁੱਜੇ ਇਕ ...
ਸੋਨੀਆ ਗਾਂਧੀ ਨਾਲ ਮੀਟਿੰਗ ਤੋਂ ਬਾਅਦ ਰਾਹੁਲ ਗਾਂਧੀ ਆਪਣੇ ਘਰ ਪਰਤੇ
. . .  6 minutes ago
ਸੁਖਜਿੰਦਰ ਸਿੰਘ ਰੰਧਾਵਾ ਦੀ ਰਿਹਾਇਸ਼ 'ਤੇ ਪਹੁੰਚੇ ਕਈ ਵਿਧਾਇਕ
. . .  30 minutes ago
ਚੰਡੀਗੜ੍ਹ, 19 ਸਤੰਬਰ - ਸੁਖਜਿੰਦਰ ਸਿੰਘ ਰੰਧਾਵਾ ਦੀ ਰਿਹਾਇਸ਼ 'ਤੇ ਕਈ ਵਿਧਾਇਕ ਪੁੱਜੇ ਹਨ...
ਮੁੱਖ ਮੰਤਰੀ ਬਣਨ 'ਤੇ ਅੱਜ ਹੀ ਸਹੁੰ ਚੁੱਕ ਸਕਦੈ ਹਨ ਰੰਧਾਵਾ - ਮੀਡੀਆ ਰਿਪੋਰਟ
. . .  57 minutes ago
ਚੰਡੀਗੜ੍ਹ, 19 ਸਤੰਬਰ - ਮੀਡੀਆ ਰਿਪੋਰਟਾਂ ਮੁਤਾਬਿਕ ਮੁੱਖ ਮੰਤਰੀ ਦੇ ਲਈ ਸੁਖਜਿੰਦਰ ਸਿੰਘ ਰੰਧਾਵਾ ਦੀ ਚੋਣ ਹੋਈ ਹੈ। ਜਿਸ ਤਹਿਤ ਉਹ ਅੱਜ ਹੀ ਪੰਜਾਬ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈਣ...
ਸੁਖਜਿੰਦਰ ਸਿੰਘ ਰੰਧਾਵਾ ਨੂੰ ਬਣਾਇਆ ਜਾ ਸਕਦੈ ਮੁੱਖ ਮੰਤਰੀ - ਮੀਡੀਆ ਰਿਪੋਰਟਾਂ
. . .  about 1 hour ago
ਚੰਡੀਗੜ੍ਹ, 19 ਸਤੰਬਰ - ਮੀਡੀਆ ਰਿਪੋਰਟਾਂ ਮੁਤਾਬਿਕ ਸੁਖਜਿੰਦਰ ਸਿੰਘ ਰੰਧਾਵਾ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ...
ਸੁਨੀਲ ਜਾਖੜ ਦੇ ਹੱਕ ਵਿਚ ਆਏ 38 ਵਿਧਾਇਕ - ਕਰੀਬੀ ਦਾ ਵੱਡਾ ਦਾਅਵਾ
. . .  about 2 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਕਾਂਗਰਸ ਹਾਈਕਮਾਨ ਦੇ ਆਬਜ਼ਰਵਰਾਂ ਵਲੋਂ ਪਾਰਟੀ ਵਿਧਾਇਕਾਂ ਨੂੰ ਫ਼ੋਨ ਕਰਕੇ ਗੱਲਬਾਤ ਕੀਤੀ ਗਈ ਹੈ। ਜਿਸ ਵਿਚ ਕਿਸ ਨੂੰ ਮੁੱਖ ਮੰਤਰੀ ਬਣਾਇਆ ਜਾਵੇ, ਇਸ ਬਾਰੇ ਸਲਾਹ ਲਈ ਗਈ ਹੈ। ਜਾਣਕਾਰੀ ਅਨੁਸਾਰ ਸੁਨੀਲ ਜਾਖੜ ਦੇ ਹੱਕ ਵਿਚ 38 ਵਿਧਾਇਕਾਂ ਦਾ ਸਮਰਥਨ ਹੈ...
ਪਾਕਿਸਤਾਨੀ ਡਰੋਨ ਦੀ ਭਾਰਤੀ ਖੇਤਰ ਅੰਦਰ ਘੁਸਪੈਠ
. . .  about 2 hours ago
ਖਾਲੜਾ,19 ਸਤੰਬਰ (ਜੱਜਪਾਲ ਸਿੰਘ ਜੱਜ) - ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐਸ.ਐਫ. ਦੀ ਸਰਹੱਦੀ ਚੌਂਕੀ ਕੇ.ਐਸ. ਵਾਲਾ ਦੇ ਅਧੀਨ ਆਉਂਦੇ ਖੇਤਰ ਅੰਦਰ 18-19 ਸਤੰਬਰ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨੀ ਡਰੋਨ ਵਲੋਂ ਭਾਰਤੀ ਖੇਤਰ ਅੰਦਰ ਘੁਸਪੈਠ ਕੀਤੀ ਗਈ, ਜਿਸ ਦੀ ਆਵਾਜ਼ ਸੁਣਨ 'ਤੇ...
ਮੋਟਰਸਾਈਕਲ ਧਮਾਕਾ ਅਤੇ ਟਿਫ਼ਨ ਬੰਬ ਮਿਲਣ ਦੇ ਸਬੰਧ ਵਿਚ ਨਾਮਜ਼ਦ ਦੋਸ਼ੀ ਰਾਜਸਥਾਨ ਤੋਂ ਮਿਲਿਆ
. . .  about 2 hours ago
ਜਲਾਲਾਬਾਦ, 19 ਸਤੰਬਰ (ਕਰਨ ਚੁਚਰਾ) - ਬੀਤੀ ਦਿਨੀਂ ਜਲਾਲਾਬਾਦ 'ਚ ਮੋਟਰਸਾਈਕਲ ਧਮਾਕਾ ਅਤੇ ਸਰਹੱਦੀ ਪਿੰਡ ਧਰਮੂਵਾਲਾ ਦੇ ਖੇਤਾਂ ਵਿਚੋਂ ਟਿਫ਼ਨ ਬੰਬ ਮਿਲਣ ਦੇ ਸੰਬੰਧ ਵਿਚ ਨਾਮਜ਼ਦ ਦੋਸ਼ੀ ਸੁਖਵਿੰਦਰ ਸਿੰਘ ਉਰਫ਼ ਸੁੱਖਾ ਨੂੰ ਰਾਜਸਥਾਨ ਦੇ ਲੋਕਾਂ ਨੇ ਫੜਿਆ ਹੈ। ਇਸ ਸਬੰਧ ਵਿਚ ਸੋਸ਼ਲ ਮੀਡੀਆ ਤੇ ਉਸ...
ਕੈਪਟਨ ਨੇ ਸੋਨੀਆ ਨੂੰ ਲਿਖੀ ਚਿੱਠੀ, ਕਿਹਾ ਸਿਆਸੀ ਘਟਨਾਕ੍ਰਮ ਪੰਜਾਬ ਦੀਆਂ ਚਿੰਤਾਵਾਂ 'ਤੇ ਆਧਾਰਿਤ ਨਹੀਂ
. . .  about 2 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਮੁੱਖ ਮੰਤਰੀ ਦਾ ਅਹੁਦਾ ਛੱਡਣ ਤੋਂ ਪਹਿਲਾ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖਿਆ ਤੇ ਪਿਛਲੇ 5 ਮਹੀਨਿਆਂ ਤੋਂ ਚੱਲ ਰਹੇ ਸਿਆਸੀ ਘਮਸਾਣ ਤੋਂ ਦੁਖੀ ਹੋਣ ਬਾਰੇ ਲਿਖਿਆ। ਉਨ੍ਹਾਂ ਨੇ ਪੱਤਰ ਵਿਚ ਲਿਖਿਆ ਕਿ ਘਟਨਾਕ੍ਰਮ...
ਸ਼ੁਤਰਾਣਾ ਵਿਚ ਗੁਟਕਾ ਸਾਹਿਬ ਦੀ ਬੇਅਦਬੀ
. . .  about 3 hours ago
ਸ਼ੁਤਰਾਣਾ, 19 ਸਤੰਬਰ (ਬਲਦੇਵ ਸਿੰਘ ਮਹਿਰੋਕ) - ਪਟਿਆਲਾ ਜ਼ਿਲ੍ਹਾ ਦੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਵਿਖੇ ਗੁਟਕਾ ਸਾਹਿਬ ਨਾਲੀ ਵਿਚ ਸੁੱਟ ਕੇ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਾਸੀਆਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਕਥਿਤ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ...
ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਸਿੱਖ ਹੋਵੇ - ਅੰਬਿਕਾ ਸੋਨੀ
. . .  about 3 hours ago
ਨਵੀਂ ਦਿੱਲੀ, 19 ਸਤੰਬਰ - ਕਾਂਗਰਸੀ ਆਗੂ ਅੰਬਿਕਾ ਸੋਨੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੇ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਇਨਕਾਰ ਕਰ ਦਿੱਤਾ ਪ੍ਰੰਤੂ ਸੂਬੇ ਦਾ ਮੁੱਖ ਮੰਤਰੀ ਸਿੱਖ ਹੀ ਹੋਣਾ ਚਾਹੀਦਾ ਹੈ...
ਪੰਜਾਬ ਵਿਚ ਬਣਾਏ ਜਾ ਸਕਦੇ ਹਨ ਦੋ ਉਪ ਮੁੱਖ ਮੰਤਰੀ
. . .  about 3 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਵਿਚ ਨਵਾਂ ਮੁੱਖ ਮੰਤਰੀ ਬਣਾਏ ਜਾਣ ਦੇ ਨਾਲ-ਨਾਲ ਪਾਰਟੀ ਦਾ ਅੰਦਰੂਨੀ ਵਿਵਾਦ ਖ਼ਤਮ ਕਰਨ ਲਈ 2 ਉਪ ਮੁੱਖ ਮੰਤਰੀ ਬਣਾਏ ਜਾਣ 'ਤੇ ਚਰਚਾ ਚੱਲ ਰਹੀ ਹੈ...
ਕਾਂਗਰਸੀ ਆਗੂ ਸੁਨੀਲ ਜਾਖੜ ਦੇ ਘਰ ਕਾਂਗਰਸੀ ਆਗੂਆਂ ਦਾ ਲੱਗਿਆ ਤਾਂਤਾ
. . .  about 3 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਸਾਬਕਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਪੰਚਕੂਲਾ ਸਥਿਤ ਗ੍ਰਹਿ ਵਿਖੇ ਵਿਧਾਇਕਾਂ ਤੇ ਕਾਂਗਰਸੀ ਆਗੂਆਂ ਦਾ ਤਾਂਤਾ ਲੱਗਿਆ...
ਕੁਝ ਘੰਟਿਆਂ ਅੰਦਰ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਦਾ ਹੋਵੇਗਾ ਐਲਾਨ - ਰੰਧਾਵਾ
. . .  about 4 hours ago
ਚੰਡੀਗੜ੍ਹ, 19 ਸਤੰਬਰ - ਕਾਂਗਰਸ ਵਿਧਾਇਕ ਤੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਦਾ ਕੁਝ ਘੰਟਿਆਂ ਅੰਦਰ ਐਲਾਨ ਹੋ ਜਾਵੇਗਾ...
ਸਿੱਧੂ ਨੇ ਕਿਹਾ ਮੈਨੂੰ ਬਣਾਓ ਮੁੱਖ ਮੰਤਰੀ ?
. . .  about 4 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦਾ ਮੁੱਖ ਮੰਤਰੀ ਕੌਣ ਹੋਵੇਗਾ ਇਸ ਨੂੰ ਲੈ ਕੇ ਅਜੇ ਵੀ ਪੇਚ ਫਸਿਆ ਹੋਇਆ ਚੰਡੀਗੜ੍ਹ 'ਚ ਸੁਨੀਲ ਜਾਖੜ, ਹਰੀਸ਼ ਰਾਵਤ, ਹਰੀਸ਼ ਚੌਧਰੀ ਸਮੇਤ ਹੋਰ ਆਗੂਆਂ ਦੀਆਂ ਮੀਟਿੰਗਾਂ ਦਾ ਦੌਰ ਜਾਰੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸਿੱਧੂ...
ਕੈਪਟਨ ਕਾਂਗਰਸ ਦੇ ਸਨਮਾਨਜਨਕ ਆਗੂ, ਪਾਰਟੀ ਨੂੰ ਨਹੀਂ ਪਹੁੰਚਾਉਣਗੇ ਨੁਕਸਾਨ - ਅਸ਼ੋਕ ਗਹਿਲੋਤ
. . .  about 4 hours ago
ਜੈਪੁਰ, 19 ਸਤੰਬਰ - ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਟਵੀਟ ਕਰਕੇ ਲਿਖਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਸਨਮਾਨਜਨਕ ਸੀਨੀਅਰ ਲੀਡਰ ਹਨ ਅਤੇ ਉਹ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਲਈ ਕੋਈ ਵੀ ਅਜਿਹਾ ਕਦਮ ਨਹੀਂ ਚੁੱਕਣਗੇ ਤੇ ਉਹ ਹਮੇਸ਼ਾ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੇ ਰਹਿਣਗੇ...
ਅੰਬਿਕਾ ਸੋਨੀ ਨੇ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਕੀਤਾ ਇਨਕਾਰ - ਮੀਡੀਆ ਰਿਪੋਰਟਾਂ
. . .  about 5 hours ago
ਚੰਡੀਗੜ੍ਹ, 19 ਸਤੰਬਰ - ਪੰਜਾਬ ਵਿਚ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਅੱਜ ਐਲਾਨ ਹੋਵੇਗਾ। ਜਿਸ ਲਈ ਕਾਂਗਰਸੀ ਵਿਧਾਇਕਾਂ ਵਲੋਂ ਸੋਨੀਆ ਗਾਂਧੀ ਦੇ ਫ਼ੈਸਲੇ ਦੀ ਉਡੀਕ...
ਸੜਕ ਹਾਦਸੇ ਵਿਚ 4 ਜੀਆਂ ਸਮੇਤ 5 ਲੋਕ ਜ਼ਖ਼ਮੀ
. . .  about 5 hours ago
ਤਪਾ ਮੰਡੀ, 19 ਸਤੰਬਰ (ਪ੍ਰਵੀਨ ਗਰਗ) - ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਘੁੰਨਸ ਕੱਟ ਨੇੜੇ ਇਕ ਕਾਰ ਟਰੱਕ ਦੇ ਪਿਛਲੇ ਪਾਸੇ ਟਕਰਾਉਣ ਉਪਰੰਤ ਪਲਟ ਜਾਣ ਕਾਰਨ ਕਾਰ ਵਿਚ ਸਵਾਰ ਇਕ...
ਇਕ ਹੋਰ ਵਿਧਾਇਕ ਦਲ ਦੀ ਮੀਟਿੰਗ ਦੀ ਨਹੀਂ ਹੈ ਲੋੜ - ਪਰਗਟ ਸਿੰਘ
. . .  about 4 hours ago
ਚੰਡੀਗੜ੍ਹ, 19 ਸਤੰਬਰ - ਪੰਜਾਬ ਵਿਚ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਅੱਜ ਐਲਾਨ ਹੋਵੇਗਾ। ਜਿਸ ਲਈ ਕਾਂਗਰਸੀ ਵਿਧਾਇਕਾਂ ਵਲੋਂ ਸੋਨੀਆ ਗਾਂਧੀ ਦੇ ਫ਼ੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਉੱਥੇ ਹੀ, ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ...
ਸੋਨੀਆ ਗਾਂਧੀ ਦੇ ਫ਼ੈਸਲੇ ਦਾ ਹੋ ਰਿਹਾ ਇੰਤਜ਼ਾਰ, ਸੁਨੀਲ ਜਾਖੜ ਦੀ ਰਿਹਾਇਸ਼ ਵਿਖੇ ਪਹੁੰਚ ਰਹੇ ਵਿਧਾਇਕ
. . .  about 4 hours ago
ਚੰਡੀਗੜ੍ਹ, 19 ਸਤੰਬਰ - ਪੰਜਾਬ ਵਿਚ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਅੱਜ ਐਲਾਨ ਹੋਵੇਗਾ। ਜਿਸ ਲਈ ਕਾਂਗਰਸੀ ਵਿਧਾਇਕਾਂ ਵਲੋਂ ਸੋਨੀਆ ਗਾਂਧੀ ਦੇ ਫ਼ੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਬਹੁਤ ਸਾਰੇ ਵਿਧਾਇਕ ਸੁਨੀਲ ਜਾਖੜ ਦੀ ਰਿਹਾਇਸ਼ ਵਿਖੇ ਪਹੁੰਚ ਰਹੇ ਹਨ...
ਪੰਜਾਬ ਤੋਂ ਬਾਅਦ ਰਾਜਸਥਾਨ ਕਾਂਗਰਸ ਵਿਚ ਹਲਚਲ
. . .  about 6 hours ago
ਜੈਪੁਰ, 19 ਸਤੰਬਰ - ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਦਿੱਤੇ ਗਏ ਅਸਤੀਫ਼ੇ ਤੋਂ ਬਾਅਦ ਰਾਜਸਥਾਨ ਦੀ ਅਸ਼ੋਕ ਗਹਿਲੋਤ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਵਿਚਕਾਰ ਵੀ...
ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 30 ਹਜ਼ਾਰ ਤੋਂ ਵਧੇਰੇ ਆਏ ਕੋਰੋਨਾ ਕੇਸ
. . .  about 5 hours ago
ਨਵੀਂ ਦਿੱਲੀ, 19 ਸਤੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 30 ਹਜ਼ਾਰ 773 ਮਾਮਲੇ ਸਾਹਮਣੇ ਆਏ ਹਨ ਅਤੇ ਇਸ ਦੌਰਾਨ 309 ਮਰੀਜ਼ਾਂ ਦੀ ਮੌਤ ਹੋ ਗਈ ਹੈ...
ਪੁਲਾੜ ਦੀ ਸੈਰ ਕਰਕੇ ਵਾਪਸ ਧਰਤੀ 'ਤੇ ਪਰਤੇ 4 ਆਮ ਲੋਕ
. . .  about 7 hours ago
ਫਲੋਰੀਡਾ, 19 ਸਤੰਬਰ - ਧਰਤੀ ਦੇ ਤਿੰਨ ਦਿਨ ਤੱਕ ਚੱਕਰ ਲਗਾਉਣ ਵਾਲੇ ਚਾਰ ਲੋਕਾਂ ਨਾਲ ਰਵਾਨਾ ਹੋਇਆ ਸਪੇਸ ਐਕਸ ਧਰਤੀ ਦਾ ਚੱਕਰ ਲਗਾਉਣ ਤੋਂ ਬਾਅਦ ਸਫਲਤਾ ਨਾਲ ਉਤਰ ਗਿਆ। ਫਲੋਰੀਡਾ ਸਥਿਤ ਕੈਨੇਡੀ ਸਪੇਸ ਸੈਂਟਰ ਤੋਂ ਉਡਾਣ ਭਰਨ ਵਾਲਾ ਸਪੇਸ ਐਕਸ ਦਾ ਕ੍ਰੂ ਡ੍ਰੈਗਨ ਰਾਕਟ ਵੀ ਸਫਲਤਾ...
ਅੱਜ ਪੰਜਾਬ ਨੂੰ ਮਿਲੇਗਾ ਨਵਾਂ ਮੁੱਖ ਮੰਤਰੀ, ਸੁਨੀਲ ਜਾਖੜ ਦਾ ਨਾਂਅ ਸਭ ਤੋਂ ਅੱਗੇ
. . .  about 8 hours ago
ਚੰਡੀਗੜ੍ਹ, 19 ਸਤੰਬਰ - ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇ ਦਿੱਤਾ ਗਿਆ, ਜਿਸ ਤੋਂ ਬਾਅਦ ਪੰਜਾਬ ਵਿਧਾਇਕ ਦਲ ਦੀ ਮੀਟਿੰਗ ਹੋਈ, ਜਿਸ ਵਿਚ ਦੋ ਮਤੇ ਪਾਸ ਕੀਤੇ ਗਏ ਅਤੇ ਕਿਸ ਆਗੂ ਨੂੰ ਮੁੱਖ ਮੰਤਰੀ ਬਣਾਉਣਾ ਹੈ, ਇਹ ਸਾਰਾ ਫ਼ੈਸਲਾ ਆਲਾ ਹਾਈਕਮਾਨ 'ਤੇ ਛੱਡ ਦਿੱਤਾ...
⭐ਮਾਣਕ - ਮੋਤੀ⭐
. . .  about 8 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 1 ਜੇਠ ਸੰਮਤ 553
ਵਿਚਾਰ ਪ੍ਰਵਾਹ: ਸਰਕਾਰ ਦਾ ਕਰਤੱਵ ਹੁੰਦਾ ਹੈ ਕਿ ਉਹ ਲੋਕਾਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰੇ। -ਲਾਰਡ ਬੇਵਰ ਬਰੁਕ

ਸੰਪਾਦਕੀ

ਟੀਕਾਕਰਨ ਸਬੰਧੀ ਅਨਿਸਚਿਤਤਾ

ਮਹਾਂਮਾਰੀ ਦੌਰਾਨ ਡਾਕਟਰੀ ਸਹੂਲਤਾਂ ਦੀ ਸਾਹਮਣੇ ਆਈ ਘਾਟ ਬਾਰੇ ਸਮੇਂ-ਸਮੇਂ ਸਖ਼ਤ ਆਵਾਜ਼ਾਂ ਉੱਠਦੀਆਂ ਰਹੀਆਂ ਹਨ। ਸਮੇਂ ਸਿਰ ਗੰਭੀਰ ਮਰੀਜ਼ਾਂ ਨੂੰ ਵੈਂਟੀਲੇਟਰ ਨਾ ਮਿਲਣ ਕਾਰਨ ਉਨ੍ਹਾਂ ਦੀ ਹਾਲਤ ਬਦ ਤੋਂ ਬਦਤਰ ਬਣੀ ਰਹੀ ਹੈ। ਦੇਸ਼ ਭਰ ਵਿਚ ਥਾਂ-ਪੁਰ-ਥਾਂ ...

ਪੂਰੀ ਖ਼ਬਰ »

ਕਿਸ ਕਰਵਟ ਬੈਠੇਗੀ ਕਾਂਗਰਸ ਦੀ ਅੰਦਰੂਨੀ ਲੜਾਈ ?

ਨਹੀਂ ਨਹੀਂ ਹੈ ਨਹੀਂ ਕਾਬਿਲ-ਏ-ਯਕੀਂ ਕੋਈ, ਖ਼ੁਦਾ ਕੇ ਬੰਦੇ ਬਹੁਤ ਆਜ਼ਮਾਏ ਹੈਂ ਮੈਨੇ॥ ਜਨਾਬ ਹਰਬੰਸ ਲਾਲ ਜਮਾਲ ਦਾ ਇਹ ਸ਼ਿਅਰ ਇਸ ਵੇਲੇ ਪੰਜਾਬ ਕਾਂਗਰਸ ਦੇ ਬਹੁਤੇ ਬਾਗ਼ੀ ਸਮਝੇ ਜਾਂਦੇ ਵਿਧਾਇਕਾਂ ਤੇ ਮੰਤਰੀਆਂ 'ਤੇ ਢੁਕਦਾ ਹੈ। ਭਾਵੇਂ ਇਸ ਵਿਚ ਸ਼ੱਕ ਨਹੀਂ ਕਿ ਕੁਝ ...

ਪੂਰੀ ਖ਼ਬਰ »

'ਈਦ-ਉਲ-ਫ਼ਿਤਰ 'ਤੇ ਵਿਸ਼ੇਸ਼

ਭਾਈਚਾਰਕ ਸਾਂਝ ਦਾ ਤਿਉਹਾਰ ਹੈ ਈਦ-ਉਲ-ਫ਼ਿਤਰ

ਸਾਡਾ ਦੇਸ਼ ਭਾਰਤ ਦੁਨੀਆ ਦਾ ਸਭ ਤੋਂ ਵਧ ਰਾਜਨੀਤਕ, ਧਾਰਮਿਕ ਅਤੇ ਸੱਭਿਆਚਾਰਕ ਵਿਭਿੰਨਤਾਵਾਂ ਵਾਲਾ ਦੇਸ਼ ਹੈ। ਸਾਡੇ ਦੇਸ਼ ਵਿਚ ਵੱਖ-ਵੱਖ ਧਰਮਾਂ ਅਤੇ ਭਾਈਚਾਰਿਆਂ ਦੇ ਲੋਕ ਆਪਸ ਵਿਚ ਬਹੁਤ ਪਿਆਰ ਨਾਲ ਮਿਲ-ਜੁਲ ਕੇ ਰਹਿੰਦੇ ਹਨ ਅਤੇ ਇਕ-ਦੂਜੇ ਦੇ ਤਿਉਹਾਰਾਂ ਵਿਚ ...

ਪੂਰੀ ਖ਼ਬਰ »

ਅੱਜ ਲਈ ਵਿਸ਼ੇਸ਼

ਦਲੇਰੀ ਤੇ ਦ੍ਰਿੜ੍ਹਤਾ ਨਾਲ ਸਿੰਘਾਂ ਨੇ ਫ਼ਤਹਿ ਕੀਤੀ ਸਰਹੰਦ

ਸਰਹੰਦ ਦੀ ਧਰਤੀ 'ਤੇ ਦਸੰਬਰ 1704 ਈਸਵੀ, ਪੋਹ ਸੰਮਤ 1761 ਬਿਕ੍ਰਮੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੱਤ ਅਤੇ ਨੌਂ ਸਾਲ ਦੇ ਦੋ ਛੋਟੇ ਸਾਹਿਬਜ਼ਾਦੇ ਜਿਊਂਦੇ ਕੰਧ ਵਿਚ ਚਿਣੇ ਗਏ ਅਤੇ ਫਿਰ ਕੋਹ-ਕੋਹ ਕੇ ਸ਼ਹੀਦ ਕਰ ਦਿੱਤੇ ਗਏ ਸਨ, ਜਿਸ ਤੋਂ ਬਾਅਦ ਸਿੱਖਾਂ ਨੂੰ ਸਰਹੰਦ ਇਕ ...

ਪੂਰੀ ਖ਼ਬਰ »

ਡਾ. ਰਸ਼ਪਾਲ ਮਲਹੋਤਰਾ ਨੂੰ ਯਾਦ ਕਰਦਿਆਂ

ਜਿਊਣ ਕਬੂਲ ਉਨ੍ਹਾਂ ਦਾ ਬਾਹੂ।
ਕਬਰ ਜਿਨ੍ਹਾਂ ਦੀ ਜੀਵੈ ਹੂ।
ਸੁਲਤਾਨ ਬਾਹੂ ਦਾ ਉਪਰੋਕਤ ਕਥਨ ਮਰਹੂਮ ਡਾ. ਰਸ਼ਪਾਲ ਮਲਹੋਤਰਾ ਉੱਪਰ ਹੂ-ਬਹੂ ਢੁਕਦਾ ਹੈ। ਭਾਵੇਂ ਡਾ. ਰਸ਼ਪਾਲ ਨਾਲ ਮੇਰੀ ਜਾਣ-ਪਛਾਣ ਤਕਰੀਬਨ 30 ਕੁ ਸਾਲ ਪਹਿਲਾਂ ਦੀ ਹੈ ਪਰ ਅਗਸਤ 2011 'ਚ ਕਰਿੱਡ ਵਿਖੇ ਨਹਿਰੂ ਚੇਅਰ ਪ੍ਰੋਫੈਸਰ ਜੁਆਇਨ ਕਰਨ ਤੋਂ ਬਾਅਦ ਹੋਰ ਨੇੜਿਓਂ ਜਾਣਨ ਦਾ ਮੌਕਾ ਮਿਲਿਆ। ਉਹ ਹਮੇਸ਼ਾ ਹੀ ਦੇਸ਼ ਵਿਚ ਵਾਪਰ ਰਹੀਆਂ ਸਿਆਸੀ, ਆਰਥਿਕ ਅਤੇ ਸਮਾਜਿਕ ਘਟਨਾਵਾਂ ਨੂੰ ਲੈ ਕੇ ਕਾਫੀ ਚਿੰਤਾਤੁਰ ਰਹਿੰਦੇ ਸਨ ਅਤੇ ਉਨ੍ਹਾਂ ਚਿੰਤਾਵਾਂ ਦੇ ਹੱਲ ਲੱਭਣ ਦੀ ਕੋਸ਼ਿਸ਼ ਵਿਚ ਜੁਟ ਜਾਂਦੇ ਸਨ। ਉਨ੍ਹਾਂ ਪਾਸ ਆਉਣ ਵਾਲੀਆਂ ਸਮੱਸਿਆਵਾਂ ਅਤੇ ਘਟਨਾਵਾਂ ਨੂੰ ਅਗਾਊਂ ਅੰਕਣ ਦੀ ਤੀਖਣ ਬੁੱਧੀ ਸੀ। ਕਮਾਲ ਇਹ ਸੀ ਕਿ 84 ਸਾਲ ਦੀ ਉਮਰ ਤੱਕ ਵੀ ਨਾ ਉਹ ਥੱਕਦੇ ਸਨ ਨਾ ਹੀ ਅਕਦੇ ਸਨ। ਖੋਜ ਅਤੇ ਅਕਾਦਮਿਕ ਪੱਧਰ 'ਤੇ ਆਪਣੇ ਸਮੇਂ ਦੇ ਬਹੁਤ ਸਾਰੇ ਪ੍ਰਧਾਨ ਮੰਤਰੀਆਂ ਨਾਲ ਉਨ੍ਹਾਂ ਨੂੰ ਕਰਿੱਡ ਦੇ ਮਾਧਿਅਮ ਰਾਹੀਂ ਕੰਮ ਕਰਨ ਦਾ ਅਵਸਰ ਮਿਲਿਆ।
ਡਾ. ਰਸ਼ਪਾਲ ਦੀ ਜੀਵਨ ਯਾਤਰਾ ਬਹੁਤ ਲੰਮੀ ਹੈ। ਲੰਮੀ ਇਸ ਲਈ ਨਹੀਂ ਕਿ ਉਹ 4 ਮਈ, 2021 ਨੂੰ ਆਖਰੀ ਸਾਹ ਲੈਣ ਵੇਲੇ 84 ਸਾਲਾਂ ਦੇ ਸਨ, ਸਗੋਂ ਲੰਮੀ ਇਸ ਲਈ ਕਿ ਉਨ੍ਹਾਂ ਦੀ ਜ਼ਿੰਦਗੀ ਐਕਸ਼ਨ ਭਰਪੂਰ ਸੀ ਅਤੇ ਉਨ੍ਹਾਂ ਦੀ ਜ਼ਿੰਦਗੀ ਦਾ ਕੈਨਵਸ ਅਤੇ ਆਕਾਰ ਏਨਾ ਵੱਡਾ ਹੈ ਕਿ ਥੋੜ੍ਹੇ ਜਿਹੇ ਸ਼ਬਦਾਂ 'ਚ ਚਿੱਤਰਨਾ ਅਸੰਭਵ ਹੈ। ਪਰ ਇਕ ਗੱਲ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ 10 ਨਵੰਬਰ, 1936 ਨੂੰ ਕਸੂਰ (ਹੁਣ ਪਾਕਿਸਤਾਨ ਪੰਜਾਬ 'ਚ) ਜਨਮੇ ਰਸ਼ਪਾਲ ਨੇ ਹੋਸ਼ ਸੰਭਾਲਣ ਤੋਂ ਲੈ ਕੇ ਜ਼ਿੰਦਗੀ ਨੂੰ ਸਾਲਾਂ 'ਚ ਨਹੀਂ ਜੀਵਿਆ ਸਗੋਂ ਸਾਲਾਂ 'ਚ ਜ਼ਿੰਦਗੀ ਭਰੀ ਹੈ। ਇਕ ਖਾਂਦੇ-ਪੀਂਦੇ ਪਰਿਵਾਰ 'ਚ ਪਿਤਾ ਰਾਇ ਬਹਾਦਰ ਲਾਲਾ ਹਰਦਿਆਲ ਮਲਹੋਤਰਾ ਅਤੇ ਮਾਤਾ ਫੂਲਵੰਤੀ ਦੇ ਘਰ ਉਨ੍ਹਾਂ ਦਾ ਜਨਮ ਹੋਇਆ ਪਰ ਉਨ੍ਹਾਂ ਦਾ ਜੀਵਨ ਕਾਫੀ ਸੰਘਰਸ਼ਮਈ ਰਿਹਾ। ਸਹਾਰਨਪੁਰ (ਯੂ.ਪੀ.) ਤੋਂ ਦਸਵੀਂ ਪਾਸ ਕਰਨਾ ਤੇ ਫਿਰ ਕਰਿੱਡ (ਜੋ ਦਿੱਲੀ ਦੀ ਉੱਤਰ ਦਿਸ਼ਾ ਵਿਚ ICSSR ਦੀ ਇਕੋ ਇਕ ਕੌਮੀ ਮਾਨਤਾ ਵਾਲੀ ਸੰਸਥਾ ਹੈ) ਸਥਾਪਤ ਕਰਨਾ ਤੇ ਇਸ ਨੂੰ ਬੁਲੰਦੀਆਂ ਤੇ ਪਹੁੰਚਾਉਣਾ ਡਾ. ਰਸ਼ਪਾਲ ਦੀ ਸੰਘਰਸ਼ਮਈ ਜ਼ਿੰਦਗੀ ਦੀ ਮੂੰਹ ਬੋਲਦੀ ਤਸਵੀਰ ਹੈ। ਰਸ਼ਪਾਲ ਮਲਹੋਤਰਾ ਦੀ ਰਹਿਨੁਮਾਈ ਵਿਚ ਇਸ ਖਿੱਤੇ ਅਤੇ ਦੇਸ਼ ਦੀਆਂ ਸਿਆਸੀ, ਆਰਥਿਕ ਅਤੇ ਸਮਾਜਿਕ ਨੀਤੀਆਂ 'ਚ ਕਰਿੱਡ ਦਾ ਨਿੱਗਰ ਯੋਗਦਾਨ ਰਿਹਾ ਹੈ। ਇਨ੍ਹਾਂ ਵਿਚ ਬਾਰਡਰ ਏਰੀਆ ਦਾ ਵਿਕਾਸ, ਸੰਪਰਦਾਇਕ ਏਕਤਾ ਅਤੇ ਗੁਆਂਢੀ ਮੁਲਕਾਂ ਨਾਲ ਸ਼ਾਂਤਮਈ ਸਬੰਧ ਅਤੇ ਸਹਿਯੋਗਤਾ ਵਾਲਾ ਵਿਕਾਸ ਕਰਨਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹਨ। ਭਾਰਤ-ਪਾਕਿਸਤਾਨ ਦੋਸਤੀ ਦੇ ਉਹ ਝੰਡਾ ਬਰਦਾਰ ਰਹੇ ਹਨ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਪਿਛਲੇ ਤਕਰੀਬਨ 42 ਸਾਲਾਂ ਤੋਂ Man and Development ਨਾਂਅ ਦਾ ਅੰਤਰਰਾਸ਼ਟਰੀ ਪੱਧਰ ਦਾ ਜਰਨਲ ਵੀ ਚਲਾ ਰਹੇ ਸਨ ।
ਪੰਜਾਬ ਯੂਨੀਵਰਸਿਟੀ 'ਚ ਕਲਰਕ ਦੀ ਨੌਕਰੀ ਕਰਦੇ ਕਰਦੇ ਡਾ. ਰਸ਼ਪਾਲ ਨੇ ਪਬਲਿਕ ਐਡਮਿਨਿਸਟਰੇਸ਼ਨ ਦੀ ਐਮ.ਏ. ਪਾਸ ਕੀਤੀ। ਉਸ ਤੋਂ ਬਾਅਦ ਉਨ੍ਹਾਂ ਨੇ ਕੁਝ ਸਾਲ ਇੰਡੀਅਨ ਇੰਸਟੀਚਿਊਟ ਆਫ ਐਡਵਾਂਸ ਸਟੱਡੀਜ਼ (IIAS) ਸ਼ਿਮਲਾ, ਅਤੇ ਮਹਿੰਦਰਾ ਐਂਡ ਮਹਿੰਦਰਾ ਇੰਡਸਟਰੀ ਵਿਚ ਸੇਵਾ ਕੀਤੀ। ਮਹਿੰਦਰਾ ਐਂਡ ਮਹਿੰਦਰਾ ਦੀ ਨੌਕਰੀ ਛੱਡ ਕੇ ਆਪਣੀ ਜ਼ਿੰਦਗੀ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ 21 ਸੈਕਟਰ, ਚੰਡੀਗੜ੍ਹ ਦੀ ਇਕ ਕੋਠੀ ਦੇ ਗਰਾਜ ਵਿਚ ਸਾਲ 1978 ਵਿਚ ਕਰਿੱਡ ਨਾਂਅ ਦੀ ਸੰਸਥਾ ਸਥਾਪਤ ਕੀਤੀ। ਡਾ. ਰਸ਼ਪਾਲ ਦੇ ਆਪਣੇ ਦੱਸਣ ਮੁਤਾਬਿਕ ਉਸ ਵੇਲੇ ਉਨ੍ਹਾਂ ਪਾਸ ਆਪਣੇ ਡੇਢ ਲੱਖ ਰੁਪਏ ਸਨ ਅਤੇ ਉਨ੍ਹਾਂ ਨੇ ਇਸ ਪੂੰਜੀ ਨਾਲ ਹੀ ਕਰਿੱਡ ਸੰਸਥਾ ਸ਼ੁਰੂ ਕੀਤੀ ਸੀ। ਸ੍ਰੀ ਪੀ.ਐਨ. ਹਕਸਰ ਅਤੇ ਡਾ. ਮਨਮੋਹਨ ਸਿੰਘ ਕਰਿੱਡ ਦੀ ਗਵਰਨਿੰਗ ਬਾਡੀ ਦੇ ਚੇਅਰਮੈਨ ਰਹੇ। ਡਾ. ਮਨਮੋਹਨ ਸਿੰਘ ਤੋਂ ਬਾਅਦ ਪ੍ਰਸਿੱਧ ਉਦਯੋਗਪਤੀ ਸ੍ਰੀ ਕੇਸ਼ਬ ਮਹਿੰਦਰਾ ਲੰਬਾ ਸਮਾਂ ਚੇਅਰਪਰਸਨ ਰਹੇ ਜਿਨ੍ਹਾਂ ਨਾਲ ਡਾ. ਰਸ਼ਪਾਲ ਦੇ ਤਾ-ਜ਼ਿੰਦਗੀ ਦੋਸਤਾਨਾ ਸਬੰਧ ਰਹੇ। ਅੱਜਕਲ੍ਹ ਪ੍ਰੋਫੈਸਰ ਆਰ.ਪੀ. ਬਾਂਬਾ (ਅੰਤਰਰਾਸ਼ਟਰੀ ਪੱਧਰ ਦੇ ਗਣਿਤ ਸ਼ਾਸਤਰੀ ਅਤੇ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵੀ.ਸੀ.) ਕਰਿੱਡ ਦੀ ਗਵਰਨਿੰਗ ਬਾਡੀ ਦੇ ਚੇਅਰਮੈਨ ਹਨ। ਡਾ. ਰਸ਼ਪਾਲ ਮਲਹੋਤਰਾ ਕਰਿੱਡ ਦੇ ਬਾਨੀ ਡਾਇਰੈਕਟਰ, ਫਿਰ ਡਾਇਰੈਕਟਰ ਜਨਰਲ ਰਹੇ ਹਨ। ਅੱਜਕਲ੍ਹ ਉਹ ਕਰਿੱਡ ਦੇ ਐਗਜ਼ੈਕਟਿਵ ਵਾਈਸ ਚੇਅਰਮੈਨ ਸਨ। ਕਰਿੱਡ ਦੀ ਸਥਾਪਤੀ ਤੋਂ ਲੈ ਕੇ ਹੁਣ ਤੱਕ ਸਰਦਾਰਨੀ ਪਰਾਤੀਪਾਲ ਕੌਰ ਰੀਹਲ ਦਾ ਕਰਿੱਡ ਦੇ ਵਿਕਾਸ ਵਿਚ ਵਿਸ਼ੇਸ਼ ਯੋਗਦਾਨ ਰਿਹਾ ਹੈ। ਸ੍ਰੀਮਤੀ (ਡਾ.) ਤੇਜਿੰਦਰ ਮਲਹੋਤਰਾ (ਰਸ਼ਪਾਲ ਜੀ ਦੀ ਧਰਮ ਪਤਨੀ, ਜੋ ਸਰਕਾਰੀ ਕਾਲਜ ਆਫ ਐਜੂਕੇਸ਼ਨ, ਚੰਡੀਗੜ੍ਹ ਤੋਂ ਪ੍ਰਿੰਸੀਪਲ ਦੇ ਅਹੁਦੇ ਤੋਂ ਸੇਵਾ-ਮੁਕਤ ਹੋਏ ਹਨ) ਦੇ ਰਸ਼ਪਾਲ ਅਤੇ ਕਰਿੱਡ ਦੀ ਜ਼ਿੰਦਗੀ 'ਚ ਯੋਗਦਾਨ ਨੂੰ ਅੰਕਣਾ ਤਾਂ ਸ਼ਬਦਾਂ ਦੇ ਵੱਸ ਵਿਚ ਨਹੀਂ।
ਪਿਛਲੇ ਕੁਝ ਸਾਲਾਂ ਤੋਂ ਦੇਸ਼ ਅਤੇ ਦੁਨੀਆ ਵਿਚ ਵਧ ਰਹੀ ਹਿੰਸਾ ਦੀ ਚਿੰਤਾ ਉਨ੍ਹਾਂ ਨੂੰ ਬਹੁਤ ਤੰਗ ਕਰ ਰਹੀ ਸੀ। ਇਸ ਚਿੰਤਾ ਦੇ ਵਿਸ਼ਲੇਸ਼ਣ ਲਈ ਕਰਿੱਡ ਨੇ ਪ੍ਰਣਾਬ ਮੁਖਰਜੀ ਫਾਊਂਡੇਸ਼ਨ (ਨਵੀਂ ਦਿੱਲੀ) ਨਾਲ 2018 ਵਿਚ ਇਕ ਮੈਮੋਰੈਂਡਮ ਸਾਈਨ ਕਰਕੇ ਇਕ ਕੌਮੀ ਪੱਧਰ ਦਾ ਪ੍ਰੋਗਰਾਮ Towards Peace, Harmony and Happiness: Transition to Transformation” ਉਲੀਕਿਆ। ਇਸ ਪ੍ਰੋਗਰਾਮ ਤਹਿਤ ਅਸੀਂ ਨਵੰਬਰ 2018 ਤੋਂ ਲੈ ਕੇ ਫਰਵਰੀ 2020 ਦੌਰਾਨ ਦੇਸ਼ ਭਰ ਵਿਚ 6 ਕਾਨਫ਼ਰੰਸਾਂ ਕਰਵਾਈਆਂ। ਪਹਿਲੀ ਕਾਨਫ਼ਰੰਸ 23-24 ਨਵੰਬਰ, 2018 ਨੂੰ ਨਵੀਂ ਦਿੱਲੀ ਵਿਖੇ ਕਰਵਾਈ ਗਈ। ਇਸ ਕਾਨਫ਼ਰੰਸ ਵਿਚ ਸਾਬਕਾ ਰਾਸ਼ਟਰਪਤੀ ਸ੍ਰੀ ਪ੍ਰਣਾਬ ਮੁਖਰਜੀ, ਸਾਬਕਾ ਉਪ-ਰਾਸ਼ਟਰਪਤੀ ਸ੍ਰੀ ਹਾਮਿਦ ਅੰਸਾਰੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਸਾਬਕਾ ਕੇਂਦਰੀ ਮੰਤਰੀ ਪ੍ਰੋ. ਮੁਰਲੀ ਮਨੋਹਰ ਜੋਸ਼ੀ ਤੋਂ ਇਲਾਵਾ ਸਮਾਜ ਦੇ ਵੱਖ-ਵੱਖ ਖੇਤਰਾਂ ਤੋਂ ਕੋਈ 200 ਦੇ ਕਰੀਬ ਅਜਿਹੇ ਵਿਅਕਤੀਆਂ ਨੇ ਸ਼ਿਰਕਤ ਕੀਤੀ ਜੋ ਦੇਸ਼ ਅੰਦਰ ਸ਼ਾਂਤੀ, ਭਾਈਚਾਰੇ ਅਤੇ ਖੁਸ਼ੀ ਦੇ ਮੁੱਦਈ ਸਨ। ਬਾਕੀ ਦੀਆਂ ਪੰਜ ਕਾਨਫ਼ਰੰਸਾਂ IPE ਹੈਦਰਾਬਾਦ, ISE ਬੈਂਗਲੌਰ,TISS ਮੁੰਬਈ, ਸਵਾਮੀ ਰਾਮ ਯੂਨੀਵਰਸਿਟੀ ਦੇਹਰਾਦੂਨ ਅਤੇ ਕਰਿੱਡ ਚੰਡੀਗੜ੍ਹ ਵਿਖੇ ਕਰਵਾਈਆਂ ਗਈਆਂ ਸਨ। ਇਨ੍ਹਾਂ ਕਾਨਫ਼ਰੰਸਾਂ ਵਿਚ ਵੱਖ-ਵੱਖ ਖੇਤਰਾਂ ਅਤੇ ਵਿਸ਼ਿਆਂ ਦੇ ਬੁੱਧੀਜੀਵੀਆਂ ਦੁਆਰਾ ਪੜ੍ਹੇ ਗਏ ਪੇਪਰਾਂ ਦੇ ਆਧਾਰ 'ਤੇ ਜਨਵਰੀ 2021 ਵਿਚ ਕਰਿੱਡ ਦੁਆਰਾTTowards Peace, Harmony and Happiness Transition to Tansformation ਨਾਂਅ ਦੀ ਪੁਸਤਕ ਛਾਪੀ ਗਈ। ਉਨ੍ਹਾਂ ਦੀ ਖਾਹਿਸ਼ ਸੀ ਕਿ ਇਸ ਕਿਤਾਬ ਦਾ ਉਦਘਾਟਨੀ ਸਮਾਰੋਹ ਦਿੱਲੀ ਵਿਖੇ ਕੀਤਾ ਜਾਵੇ। ਪਰ ਚੰਦਰੇ ਕੋਵਿਡ ਨੇ ਉਨ੍ਹਾਂ ਦੀ ਇਹ ਖਾਹਿਸ਼ ਪੂਰੀ ਨਹੀਂ ਹੋਣ ਦਿੱਤੀ।
ਉਨ੍ਹਾਂ ਨਾਲ ਮੇਰੀ ਅਤੇ ਪ੍ਰੋਫੈਸਰ ਸੁੱਚਾ ਸਿੱਘ ਗਿੱਲ ਦੀ ਆਖਰੀ ਮੁਲਾਕਾਤ 15 ਅਪ੍ਰੈਲ ਨੂੰ ਕਰਿੱਡ ਵਿਚ ਹੋਈ ਜਿਸ ਵਿਚ ਉਨ੍ਹਾਂ ਨੇ ਢੇਰ ਸਾਰੀਆਂ ਭਵਿੱਖੀ ਯੋਜਨਾਵਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਉਨ੍ਹਾਂ ਵਿਚੋਂ ਇਕ ਟਾਟਾ ਟਰੱਸਟ ਦੇ ਸਹਿਯੋਗ ਨਾਲ Peace, Harmony and Happiness ਚੇਅਰ ਸਥਾਪਿਤ ਕਰਨ ਬਾਰੇ ਜਾਂ ਕੋਈ ਪੰਜ ਕੁ ਸਾਲਾਂ ਦਾ ਰਿਸਰਚ ਪ੍ਰੋਗਰਾਮ ਉਲੀਕਣ ਬਾਰੇ ਸੀ। ਇਸ ਤੋਂ ਇਲਾਵਾ ਵਿਗੜ ਰਹੇ ਵਾਤਾਵਰਨ ਸੰਤੁਲਨ ਸਬੰਧੀ ਹੋਰ ਵੀ ਕਈ ਪ੍ਰਾਜੈਕਟ ਉਨ੍ਹਾਂ ਦੇ ਜ਼ਿਹਨ ਵਿਚ ਸਨ। ਪਰ ਅਫ਼ਸੋਸ ਕਿ ਮੌਤ ਦੇ ਜਾਬਰ ਹੱਥਾਂ ਨੇ ਉਨ੍ਹਾਂ ਨੇ ਸਾਡੇ ਤੋਂ ਖੋਹ ਲਿਆ।
ਅਰਦਾਸ ਕਰਦੇ ਹਾਂ ਕਿ ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਅਤੇ ਪਿੱਛੇ ਪਰਿਵਾਰ (ਸਮੇਤ ਕਰਿੱਡ ਪਰਿਵਾਰ) ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਇਹ ਵੀ ਉਮੀਦ ਕਰਦੇ ਹਾਂ ਕਿ ਅਦਾਰਾ ਕਰਿੱਡ ਉਨ੍ਹਾਂ ਦੀ ਸੋਚ ਅਤੇ ਸਮਾਜਿਕ ਸਰੋਕਾਰਾਂ ਨੂੰ ਹੋਰ ਅੱਗੇ ਲੈ ਕੇ ਜਾਣ ਦੀਆਂ ਭਰਪੂਰ ਕੋਸ਼ਿਸ਼ਾਂ ਕਰਦਾ ਰਹੇਗਾ। ICSSR, ਪੰਜਾਬ ਸਰਕਾਰ ਅਤੇ ਹਰਿਆਣਾ ਸਰਕਾਰ ਵੀ ਹਮੇਸ਼ਾ ਦੀ ਤਰ੍ਹਾਂ ਇਸ ਖੋਜ ਸੰਸਥਾ ਨੂੰ ਸਹਿਯੋਗ ਦਿੰਦੇ ਰਹਿਣਗੇ।
ਰੱਬ ਰਾਖਾ।


-ਪ੍ਰੋਫੈਸਰ ਆਫ ਇਕਨਾਮਿਕਸ ਕਰਿੱਡ, ਚੰਡੀਗੜ੍ਹ ਅਤੇ ਪ੍ਰੋਫੈਸਰ ਆਫ ਏਮੀਨੈਂਸ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ।

ਖ਼ਬਰ ਸ਼ੇਅਰ ਕਰੋ

 Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX