ਤਾਜਾ ਖ਼ਬਰਾਂ


ਅਫ਼ਗਾਨਿਸਤਾਨ ਅਤੇ ਜੰਮੂ-ਕਸ਼ਮੀਰ ਚ ਆਇਆ ਭੂਚਾਲ
. . .  9 minutes ago
ਕਾਬੁਲ, 28 ਮਈ-ਅਫ਼ਗਾਨਿਸਤਾਨ ਤੋਂ 70 ਕਿਲੋਮੀਟਰ ਦੱਖਣ-ਪੂਰਬ ਵਿਚ ਸਵੇਰੇ 10.19 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.9 ਮਾਪੀ ਗਈ। ਇਸ ਤੋਂ ਇਲਾਵਾ...
9 ਸਾਲ 'ਚ ਗਰੀਬਾਂ ਲਈ ਬਣਾਏ 4 ਕਰੋੜ ਘਰ-ਪ੍ਰਧਾਨ ਮੰਤਰੀ
. . .  50 minutes ago
30 ਹਜ਼ਾਰ ਤੋਂ ਜ਼ਿਆਦਾ ਪੰਚਾਇਤ ਭਵਨ ਬਣਾਏ-ਪ੍ਰਧਾਨ ਮੰਤਰੀ
. . .  51 minutes ago
ਨਵੀਂ ਸੰਸਦ ਨੇ 60 ਹਜ਼ਾਰ ਮਜ਼ਦੂਰਾਂ ਨੂੰ ਦਿੱਤਾ ਕੰਮ-ਪ੍ਰਧਾਨ ਮੰਤਰੀ
. . .  55 minutes ago
ਸਾਡਾ ਸੰਵਿਧਾਨ ਹੀ ਸਾਡਾ ਸੰਕਲਪ ਹੈ-ਪ੍ਰਧਾਨ ਮੰਤਰੀ
. . .  57 minutes ago
ਸਮੇਂ ਦੀ ਮੰਗ ਸੀ ਨਵਾਂ ਸੰਸਦ ਭਵਨ-ਪ੍ਰਧਾਨ ਮੰਤਰੀ
. . .  58 minutes ago
ਸਾਡਾ ਲੋਕਤੰਤਰ ਹੀ ਸਾਡੀ ਪ੍ਰੇਰਣਾ ਹੈ-ਪ੍ਰਧਾਨ ਮੰਤਰੀ
. . .  1 minute ago
ਨਵੇਂ ਟੀਚੇ ਤੈਅ ਕਰ ਰਿਹਾ ਹੈ ਨਵਾਂ ਭਾਰਤ-ਪ੍ਰਧਾਨ ਮੰਤਰੀ
. . .  about 1 hour ago
ਲੋਕਤੰਤਰ ਦਾ ਮੰਦਰ ਹੈ ਨਵਾਂ ਸੰਸਦ ਭਵਨ-ਪ੍ਰਧਾਨ ਮੰਤਰੀ
. . .  about 1 hour ago
ਜਦੋਂ ਭਾਰਤ ਅੱਗੇ ਵਧਦਾ ਹੈ ਤਾਂ ਦੁਨੀਆ ਅੱਗੇ ਵਧਦੀ ਹੈ-ਪ੍ਰਧਾਨ ਮੰਤਰੀ
. . .  about 1 hour ago
ਦੇਸ਼ ਦੀ ਵਿਕਾਸ ਯਾਤਰਾ 'ਚ ਅਮਰ ਹੋ ਜਾਂਦੇ ਹਨ ਕੁਝ ਪਲ-ਪ੍ਰਧਾਨ ਮੰਤਰੀ
. . .  about 1 hour ago
ਨਵਾਂ ਸੰਸਦ ਭਵਨ ਵਿਕਸਤ ਭਾਰਤ ਦੇ ਸੰਕਲਪ ਸਿੱਧ ਹੁੰਦੇ ਦੇਖੇਗਾ-ਪ੍ਰਧਾਨ ਮੰਤਰੀ
. . .  about 1 hour ago
28 ਮਈ ਦਾ ਦਿਨ ਦੇਸ਼ ਲਈ ਬਹੁਤ ਅਹਿਮ ਦਿਨ-ਪ੍ਰਧਾਨ ਮੰਤਰੀ
. . .  about 1 hour ago
ਪ੍ਰਧਾਨ ਮੰਤਰੀ ਵਲੋਂ 75 ਰੁਪਏ ਦਾ ਵਿਸ਼ੇਸ਼ ਸਿੱਕਾ ਜਾਰੀ
. . .  17 minutes ago
ਨਵੀਂ ਦਿੱਲੀ, 28 ਮਈ-ਨਵੀਂ ਸੰਸਦ ਭਵਨ ਦੇ ਉਦਘਾਟਨ ਮੌਕੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 75 ਰੁਪਏ ਦਾ ਵਿਸ਼ੇਸ਼ ਸਿੱਕਾ ਜਾਰੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਦੇਸ਼ ਆਪਣੀ ਆਜ਼ਾਦੀ ਦਾ 75ਵਾਂ...
ਦੇਸ਼ ਲਈ ਇਤਿਹਾਸਿਕ ਪਲ, ਦੇਸ਼ ਇਤਿਹਾਸਿਕ ਪਲ ਦਾ ਬਣਿਆ ਗਵਾਹ -ਲੋਕ ਸਭਾ ਸਪੀਕਰ
. . .  7 minutes ago
ਨਵੀਂ ਦਿੱਲੀ, 28 ਮਈ-ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਨਵੀਂ ਸੰਸਦ ਢਾਈ ਸਾਲ ਤੋਂ ਵੀ ਘੱਟ ਸਮੇਂ 'ਚ ਬਣੀ ਹੈ। ਲੋਕਤੰਤਰ ਪ੍ਰਤੀ ਲੋਕਾਂ ਦਾ ਉਤਸ਼ਾਹ ਵਧਿਆ ਹੈ ਤੇ ਲੋਕਤੰਤਰ ਹੋਰ ਮਜ਼ਬੂਤ ਹੋਇਆ ਹੈ। ਇਹ ਦੇਸ਼ ਲਈ ਇਤਿਹਾਸਿਕ...
ਜੰਤਰ-ਮੰਤਰ 'ਤੇ ਪ੍ਰਦਰਸ਼ਨ ਵਾਲੀ ਥਾਂ ਤੋਂ ਨਵੀਂ ਸੰਸਦ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕਰ ਰਹੇ ਪਹਿਲਵਾਨਾਂ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ
. . .  about 1 hour ago
ਨਵੀਂ ਦਿੱਲੀ, 28 ਮਈ-ਜੰਤਰ-ਮੰਤਰ 'ਤੇ ਪ੍ਰਦਰਸ਼ਨ ਵਾਲੀ ਥਾਂ ਤੋਂ ਨਵੀਂ ਸੰਸਦ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕਰ ਰਹੇ ਪਹਿਲਵਾਨਾਂ ਨੂੰ ਸੁਰੱਖਿਆ ਕਰਮੀਆਂ ਨੇ ਰੋਕਿਆ ਅਤੇ ਹਿਰਾਸਤ ਵਿਚ ਲੈ...
ਇਕ ਮਹੱਤਵਪੂਰਨ ਮੀਲ ਪੱਥਰ ਹੈ, ਨਵੀਂ ਸੰਸਦ ਦਾ ਨਿਰਮਾਣ-ਹਰੀਵੰਸ਼ (ਉਪ ਚੇਅਰਮੈਨ ਰਾਜ ਸਭਾ)
. . .  about 1 hour ago
ਨਵੀਂ ਦਿੱਲੀ, 28 ਮਈ- ਨਵੀਂ ਸੰਸਦ ਵਿਚ ਰਾਜ ਸਭਾ ਦੇ ਉਪ ਚੇਅਰਮੈਨ ਹਰੀਵੰਸ਼ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ 2.5 ਸਾਲ ਤੋਂ ਵੀ ਘੱਟ...
ਨਵੇਂ ਸੰਸਦ ਭਵਨ ਦੇ ਉਦਘਾਟਨ ਦਾ ਦੂਜਾ ਪੜਾਅ
. . .  about 2 hours ago
ਨਵੀਂ ਦਿੱਲੀ, 28 ਮਈ-ਨਵੇਂ ਸੰਸਦ ਭਵਨ ਦੇ ਉਦਘਾਟਨ ਦਾ ਦੂਜਾ ਪੜਾਅ ਸ਼ੁਰੂ ਹੋ ਗਿਆ ਹੈ। ਦੂਜੇ ਪੜਾਅ ਦੀ ਸ਼ੁਰੂਆਤ ਰਾਸ਼ਟਰਗੀਤ ਨਾਲ...
ਨਵੇਂ ਸੰਸਦ ਭਵਨ 'ਚ ਪਹੁੰਚੇ ਪ੍ਰਧਾਨ ਮੰਤਰੀ
. . .  about 2 hours ago
ਕਬਾਇਲੀ ਭਰਾਵਾਂ ਅਤੇ ਭੈਣਾਂ ਦੇ ਯੋਗਦਾਨ ਨੂੰ ਸਮਰਪਿਤ ਸਥਾਪਤ ਕੀਤੇ ਜਾ ਰਹੇ ਨੇ 10 ਨਵੇਂ ਅਜਾਇਬ ਘਰ-ਪ੍ਰਧਾਨ ਮੰਤਰੀ
. . .  about 2 hours ago
ਨਵੀਂ ਦਿੱਲੀ, 28 ਮਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ ਸਾਲਾਂ ਵਿਚ ਵੀ ਅਸੀਂ ਭਾਰਤ ਵਿਚ ਨਵੀਂ ਕਿਸਮ ਦੇ ਅਜਾਇਬ ਘਰ ਅਤੇ ਯਾਦਗਾਰਾਂ ਬਣਦੇ ਵੇਖੇ ਹਨ। ਸੁਤੰਤਰਤਾ ਸੰਗਰਾਮ ਵਿਚ ਕਬਾਇਲੀ...
ਅੱਜ ਦੇਸ਼ ਦੇ ਹਰ ਜ਼ਿਲ੍ਹੇ ਵਿਚ 75 ਅੰਮ੍ਰਿਤ ਸਰੋਵਰ ਬਣਾਏ ਜਾ ਰਹੇ ਹਨ-ਪ੍ਰਧਾਨ ਮੰਤਰੀ
. . .  about 2 hours ago
ਨਵੀਂ ਦਿੱਲੀ, 28 ਮਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਦੇਸ਼ ਦੇ ਹਰ ਜ਼ਿਲ੍ਹੇ ਵਿਚ 75 ਅੰਮ੍ਰਿਤ ਸਰੋਵਰ ਬਣਾਏ ਜਾ ਰਹੇ ਹਨ। ਸਾਡੇ ਅੰਮ੍ਰਿਤ ਸਰੋਵਰ ਵਿਸ਼ੇਸ਼ ਹਨ ਕਿਉਂਕਿ ਉਹ ਆਜ਼ਾਦੀ ਕਾ ਅੰਮ੍ਰਿਤ ਕਾਲ...
ਮੈਂ ਖੁਸ਼ ਹਾਂ ਕਿ ਨਵੀਂ ਸੰਸਦ ਦੇ ਉਦਘਾਟਨ 'ਤੇ ਨਹੀਂ ਗਿਆ-ਸ਼ਰਦ ਪਵਾਰ
. . .  about 2 hours ago
ਮੁੰਬਈ, 28 ਮਈ-ਹਵਨ, ਬਹੁ-ਧਰਮੀ ਪ੍ਰਾਰਥਨਾਵਾਂ ਅਤੇ 'ਸੇਂਗੋਲ' ਨਾਲ ਨਵੀਂ ਸੰਸਦ ਦੇ ਉਦਘਾਟਨ 'ਤੇ ਐਨ.ਸੀ.ਪੀ. ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਸਵੇਰ ਦਾ ਆਯੋਜਨ ਦੇਖਿਆ। ਮੈਂ ਖੁਸ਼ ਹਾਂ ਕਿ ਮੈਂ ਉੱਥੇ ਨਹੀਂ ਗਿਆ। ਉਥੇ ਜੋ ਕੁਝ ਹੋਇਆ, ਉਸ ਨੂੰ ਦੇਖ ਕੇ ਮੈਂ ਚਿੰਤਤ ਹਾਂ। ਕੀ ਅਸੀਂ ਦੇਸ਼...
ਨਵੇਂ ਸੰਸਦ ਭਵਨ ਦੇ ਉਦਘਾਟਨ 'ਚ ਵਿਘਨ ਪਾਉਣ ਨਹੀਂ ਦੇਵਾਂਗੇ-ਦਿੱਲੀ ਪੁਲਿਸ
. . .  about 2 hours ago
ਨਵੀਂ ਦਿੱਲੀ, 28 ਮਈ-ਪਹਿਲਵਾਨਾਂ ਦੇ ਵਿਰੋਧ 'ਤੇ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਨਵੇਂ ਸੰਸਦ ਭਵਨ ਦੇ ਉਦਘਾਟਨ 'ਚ ਵਿਘਨ ਪਾਉਣ ਨਹੀਂ...
ਕਾਂਗਰਸ ਦੇਸ਼ ਵਿਚ ਹੋ ਰਹੀਆਂ ਚੰਗੀਆਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੀ-ਪ੍ਰਹਿਲਾਦ ਜੋਸ਼ੀ
. . .  about 2 hours ago
ਨਵੀਂ ਦਿੱਲੀ, 28 ਮਈ-ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਕਾਂਗਰਸ ਦੇਸ਼ ਵਿਚ ਹੋ ਰਹੀਆਂ ਚੰਗੀਆਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੀ, ਉਹ ਸੇਂਗੋਲ ਬਾਰੇ ਝੂਠ ਬੋਲ ਰਹੀ ਹੈ। ਸੰਸਦ ਲੋਕਤੰਤਰ ਦਾ ਮੰਦਰ ਹੈ, ਨਵੀਂ ਸੰਸਦ ਲਈ ਜਿਸ...
ਯੁਵਾ ਸੰਗਮ ਦੇ ਪਹਿਲੇ ਦੌਰ ਚ ਲਗਭਗ 1200 ਨੌਜਵਾਨਾਂ ਨੇ ਦੇਸ਼ ਦੇ 22 ਰਾਜਾਂ ਦਾ ਕੀਤਾ ਦੌਰਾ-ਪ੍ਰਧਾਨ ਮੰਤਰੀ
. . .  about 2 hours ago
ਨਵੀਂ ਦਿੱਲੀ, 28 ਮਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਯੁਵਾ ਸੰਗਮ ਦੇ ਪਹਿਲੇ ਦੌਰ ਵਿਚ ਲਗਭਗ 1200 ਨੌਜਵਾਨਾਂ ਨੇ ਦੇਸ਼ ਦੇ 22 ਰਾਜਾਂ ਦਾ ਦੌਰਾ ਕੀਤਾ। ਹਰ ਕੋਈ ਜੋ ਇਸ ਦਾ ਹਿੱਸਾ ਰਿਹਾ ਹੈ, ਅਜਿਹੀਆਂ ਯਾਦਾਂ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 2 ਜੇਠ ਸੰਮਤ 553

ਫਿਰੋਜ਼ਪੁਰ

ਲਿਫ਼ਟਿੰਗ ਨਾ ਹੋਣ ਕਾਰਨ ਮੀਂਹ 'ਚ ਭਿੱਜੀ ਕਣਕ

ਕੁੱਲਗੜ੍ਹੀ, 14 ਮਈ (ਸੁਖਜਿੰਦਰ ਸਿੰਘ ਸੰਧੂ)- ਪੰਜਾਬ ਸਰਕਾਰ ਵਲੋਂ ਖ਼ਰੀਦ ਕੀਤੀ ਕਣਕ ਅਨਾਜ ਮੰਡੀ ਕੁੱਲਗੜ੍ਹੀ, ਸ਼ੇਰ ਖਾਂ ਅਤੇ ਲੋਹਗੜ੍ਹ ਵਿਖੇ ਖੁੱਲ੍ਹੇ ਅਸਮਾਨ ਹੇਠ ਬਾਰਿਸ਼ ਵਿਚ ਭਿੱਜ ਗਈ ਹੈ | ਕਣਕ ਦੀ ਆਮਦ ਮੰਡੀਆਂ ਵਿਚ ਬਿਲਕੁਲ ਬੰਦ ਹੋ ਗਈ ਹੈ | ਲਿਫ਼ਟਿੰਗ ਨਾ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨੂੰ ਵਰਗਲਾਉਣ ਵਾਲਿਆਂ ਦੀ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ਧਰਨਾ

ਲੱਖੋਂ ਕੇ ਬਹਿਰਾਮ, 14 ਮਈ (ਰਾਜਿੰਦਰ ਸਿੰਘ ਹਾਂਡਾ)- ਪੁਲਿਸ ਥਾਣਾ ਲੱਖੋਂ ਕੇ ਬਹਿਰਾਮ ਅਧੀਨ ਆਉਂਦੇ ਪਿੰਡ ਝੋਕ ਟਹਿਲ ਸਿੰਘ ਵਾਲਾ ਦੀ ਇਕ ਨਾਬਾਲਗ ਲੜਕੀ ਨੂੰ ਪਿੰਡ ਦੇ ਨੌਜਵਾਨ ਵਲੋਂ ਸਾਥੀਆਂ ਦੀ ਮਦਦ ਨਾਲ ਵਰਗਲਾ ਕੇ ਆਲਟੋ ਕਾਰ ਰਾਹੀਂ ਭਜਾਉਣ ਦੇ ਮਾਮਲੇ ਵਿਚ ਪੁਲਿਸ ਵਲੋਂ ਬੀਤੇ ਕੱਲ੍ਹ 4 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਸਬੰਧਿਤ ਲੜਕੀ ਵੀ ਪੁਲਿਸ ਦੀ ਹਿਫ਼ਾਜ਼ਤ ਵਿਚ ਹੈ | ਅੱਜ ਲੜਕੀ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਦੇ ਸਰਪੰਚ ਸਾਰਜ ਸਿੰਘ ਸਮੇਤ ਪਿੰਡ ਵਾਸੀਆਂ ਨੇ ਪੁਲਿਸ ਥਾਣਾ ਲੱਖੋਂ ਕੇ ਬਹਿਰਾਮ ਦੇ ਗੇਟ ਅੱਗੇ ਰੋਸ ਧਰਨਾ ਦਿੰਦਿਆਂ ਪੁਲਿਸ 'ਤੇ ਲੜਕੇ ਪਰਿਵਾਰ ਦੀ ਮਦਦ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਲੜਕੀ ਨਾਬਾਲਗ ਹੈ ਅਤੇ ਪਰਿਵਾਰਕ ਮੈਂਬਰ ਕੱਲ੍ਹ ਤੋਂ ਹੀ ਉਸ ਦੀ ਮੈਡੀਕਲ ਜਾਂਚ ਦੀ ਮੰਗ ਕਰ ਰਹੇ ਹਨ, ਪ੍ਰੰਤੂ ਪੁਲਿਸ ਵਲੋਂ ਲੜਕੀ ਦੀ ਮੈਡੀਕਲ ਜਾਂਚ ਨਹੀਂ ਕਰਵਾਈ ਗਈ | ਉਨ੍ਹਾਂ ਕਿਹਾ ਕਿ ਜਦੋਂ ਪੁਲਿਸ ਲੜਕੀ ਨੂੰ ਆਪਣੇ ਨਾਲ ਲੈ ਕੇ ਆਈ ਤਾਂ ਉਸ ਵਕਤ ਲੜਕੀ ਨੂੰ ਵਰਗ਼ਲਾ ਕੇ ਲਿਜਾਉਣ ਵਾਲੇ ਵੀ ਆਪਣੇ ਘਰ ਵਿਚ ਹੀ ਮੌਜੂਦ ਸਨ, ਪ੍ਰੰਤੂ ਪੁਲਿਸ ਵਲੋਂ ਕਿਸੇ ਵੀ ਵਿਅਕਤੀ ਨੂੰ ਹਿਰਾਸਤ ਵਿਚ ਨਹੀਂ ਲਿਆ ਗਿਆ | ਪਿੰਡ ਦੇ ਸਰਪੰਚ ਅਤੇ ਪੰਚਾਇਤ ਯੂਨੀਅਨ ਦੇ ਪ੍ਰਧਾਨ ਸਾਰਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ | ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਵਲੋਂ ਲੜਕੀ ਨੂੰ ਭਜਾਉਣ ਵਾਲਿਆਂ ਨੂੰ ਸਮੇਂ ਸਿਰ ਹਿਰਾਸਤ ਵਿਚ ਨਹੀਂ ਲਿਆ ਗਿਆ ਅਤੇ ਹੁਣ ਮੁਕੱਦਮਾ ਦਰਜ ਹੋਣ ਦੀ ਭਿਣਕ ਲੱਗਣ 'ਤੇ ਉਹ ਘਰ ਛੱਡ ਗਏ ਹਨ | ਧਰਨਾਕਾਰੀ ਮੰਗ ਕਰ ਰਹੇ ਸਨ ਕਿ ਜਿੰਨੀ ਦੇਰ ਪੁਲਿਸ ਲੜਕੀ ਦੀ ਮੈਡੀਕਲ ਜਾਂਚ ਨਹੀਂ ਕਰਵਾਉਂਦੀ ਅਤੇ ਭਜਾਉਣ ਵਾਲਿਆਂ ਨੂੰ ਕਾਬੂ ਨਹੀਂ ਕਰਦੀ, ਉਨ੍ਹੀਂ ਦੇਰ ਉਹ ਰੋਸ ਧਰਨਾ ਜਾਰੀ ਰੱਖਣਗੇ ਅਤੇ ਅਗਰ ਲੋੜ ਪਈ ਤਾਂ ਫ਼ਿਰੋਜ਼ਪੁਰ-ਫ਼ਾਜ਼ਿਲਕਾ ਮੁੱਖ ਮਾਰਗ ਨੂੰ ਜਾਮ ਵੀ ਕੀਤਾ ਜਾਵੇਗਾ | ਇਸ ਸਬੰਧੀ ਗੱਲਬਾਤ ਕਰਦਿਆਂ ਪੁਲਿਸ ਥਾਣੇ ਦੇ ਇੰਚਾਰਜ ਥਾਣੇਦਾਰ ਗੁਰਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਲੜਕੀ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲਿਜਾਇਆ ਗਿਆ ਸੀ, ਪ੍ਰੰਤੂ ਲੜਕੀ ਮੈਡੀਕਲ ਜਾਂਚ ਲਈ ਰਾਜ਼ੀ ਨਹੀਂ ਹੋਈ | ਉਨ੍ਹਾਂ ਕਿਹਾ ਕਿ ਹੁਣ ਪੁਲਿਸ ਪਾਰਟੀ ਲੜਕੀ ਨੂੰ ਮਾਣਯੋਗ ਅਦਾਲਤ ਵਿਚ ਬਿਆਨ ਦਰਜ ਕਰਵਾਉਣ ਲਈ ਲੈ ਕੇ ਗਈ ਹੋਈ ਹੈ, ਜਿੱਥੇ ਲੜਕੀ ਦੇ ਬਿਆਨਾਂ ਅਤੇ ਮਾਣਯੋਗ ਅਦਾਲਤ ਦੇ ਹੁਕਮਾਂ ਤੋਂ ਬਾਅਦ ਹੀ ਮੈਡੀਕਲ ਜਾਂਚ ਸਬੰਧੀ ਕਾਰਵਾਈ ਕੀਤੀ ਜਾਵੇਗੀ | ਨਾਲ ਹੀ ਉਨ੍ਹਾਂ ਦੱਸਿਆ ਕਿ ਮੁਕੱਦਮੇ ਵਿਚ ਸ਼ਾਮਿਲ ਵਿਅਕਤੀਆਂ ਨੂੰ ਕਾਬੂ ਕਰਨ ਲਈ ਪੁਲਿਸ ਵਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ |

ਖ਼ਬਰ ਸ਼ੇਅਰ ਕਰੋ

 

ਤਾਲਾਬੰਦੀ ਦੌਰਾਨ ਹੋਣ ਵਾਲੇ ਬਹੁਤੇ ਵਿਆਹ ਹੋਏ ਰੱਦ

ਫ਼ਿਰੋਜ਼ਪੁਰ, 14 ਮਈ (ਤਪਿੰਦਰ ਸਿੰਘ)-ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਨੂੰ ਦੇਖਦਿਆਂ ਸੂਬੇ ਅੰਦਰ ਕੀਤੀ ਤਾਲਾਬੰਦੀ ਕਾਰਨ ਜਿੱਥੇ ਬਹੁਤੇ ਵਿਆਹ ਰੱਦ ਹੁੰਦੇ ਜਾ ਰਹੇ ਹਨ, ਉੱਥੇ ਸਰਕਾਰ ਵਲੋਂ ਵਿਆਹ ਆਦਿ ਖ਼ੁਸ਼ੀ ਦੇ ਸਮਾਗਮਾਂ ਵਿਚ ਮਿੱਥੇ 20 ਬੰਦਿਆਂ ਦੇ ਇਕੱਠ ...

ਪੂਰੀ ਖ਼ਬਰ »

ਜਬਰ-ਜਨਾਹ ਦਾ ਝੂਠਾ ਪਰਚਾ ਦਰਜ ਕਰਵਾਉਣ ਵਾਲੀਆਂ 2 ਮਹਿਲਾਵਾਂ ਵਿਰੱੁਧ ਮਾਮਲਾ ਦਰਜ

ਫ਼ਿਰੋਜ਼ਪੁਰ, 14 ਮਈ (ਕੁਲਬੀਰ ਸਿੰਘ ਸੋਢੀ)- ਥਾਣਾ ਸਦਰ ਫ਼ਿਰੋਜ਼ਪੁਰ ਦੀ ਪੁਲਿਸ ਵਲੋਂ ਜਬਰ-ਜਨਾਹ ਦੇ ਮੁਕੱਦਮੇ ਦੀ ਪੜਤਾਲ ਕਰਨ ਪਿੱਛੋਂ ਝੂਠਾ ਮਾਮਲਾ ਦਰਜ ਕਰਵਾਉਣ ਵਾਲੀਆਂ 2 ਮਹਿਲਾਵਾਂ 'ਤੇ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰਨ ਦਾ ਸਮਾਚਾਰ ਹੈ | ਜਾਰੀ ...

ਪੂਰੀ ਖ਼ਬਰ »

ਹੈਰੋਇਨ ਦੇ ਮਾਮਲੇ 'ਚ ਨਾਮਜ਼ਦ ਇਕ ਵਿਅਕਤੀ ਦੀ ਗਿ੍ਫ਼ਤਾਰੀ 'ਤੇ ਰੋਕ

ਫ਼ਿਰੋਜ਼ਪੁਰ, 14 ਮਈ (ਰਾਕੇਸ਼ ਚਾਵਲਾ)-ਥਾਣਾ ਮਮਦੋਟ ਪੁਲਿਸ ਵਲੋਂ ਹੈਰੋਇਨ ਦੇ ਮਾਮਲੇ ਵਿਚ ਨਾਮਜ਼ਦ ਇਕ ਵਿਅਕਤੀ ਦੀ ਗਿ੍ਫ਼ਤਾਰੀ 'ਤੇ ਜ਼ਿਲ੍ਹਾ ਅਦਾਲਤ ਨੇ ਰੋਕ ਲਗਾਉਂਦੇ ਹੋਏ ਅੰਤਰਿਮ ਪੇਸ਼ਗੀ ਜ਼ਮਾਨਤ ਮਨਜ਼ੂਰ ਕੀਤੀ ਹੈ | ਜਾਣਕਾਰੀ ਅਨੁਸਾਰ ਮਮਦੋਟ ਪੁਲਿਸ ਵਲੋਂ ...

ਪੂਰੀ ਖ਼ਬਰ »

ਫ਼ਰੰਟਲਾਈਨ 'ਤੇ ਕੰਮ ਕਰਨ ਵਾਲਿਆਂ ਨੂੰ ਸਰਕਾਰ ਦੇਵੇ ਮੁਆਵਜ਼ਾ- ਬੰਗੜ

ਫ਼ਿਰੋਜ਼ਪੁਰ, 14 ਮਈ (ਤਪਿੰਦਰ ਸਿੰਘ)- ਮਹਾਂਮਾਰੀ ਦੀ ਰੋਕਥਾਮ ਲਈ ਫ਼ਰੰਟ ਲਾਈਨ 'ਤੇ ਕੰਮ ਕਰਨ ਵਾਲੇ ਭਾਰਤ ਦੇ ਸਮੁੱਚੇ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ਼ ਤੇ ਆਕਸੀਜਨ ਦਾ ਪ੍ਰਬੰਧ ਕਰਕੇ ਦੇਣ ਵਾਲੇ ਸਮੁੱਚੇ ਪ੍ਰਬੰਧਕਾਂ ਦੀ ਸੀਨੀਅਰ ਆਪ ਨੇਤਾ ਆਸ਼ੂ ਬੰਗੜ ਹਲਕਾ ...

ਪੂਰੀ ਖ਼ਬਰ »

ਹੁਣ ਕੋਰੋਨਾ ਪੀੜਤ ਮਰੀਜ਼ਾਂ ਨੂੰ ਘਰ 'ਚ ਮਿਲੇਗਾ ਤਿਆਰ ਖਾਣਾ

ਫ਼ਿਰੋਜ਼ਪੁਰ, 14 ਮਈ (ਤਪਿੰਦਰ ਸਿੰਘ, ਗੁਰਿੰਦਰ ਸਿੰਘ)- ਕੋਰੋਨਾ ਮਹਾਂਮਾਰੀ ਤੋਂ ਪੀੜਤ ਘਰਾਂ ਵਿਚ ਇਕਾਂਤਵਾਸ ਕੀਤੇ ਲੋੜਵੰਦਾਂ ਨੂੰ ਪੰਜਾਬ ਪੁਲਿਸ ਵਲੋਂ ਪੱਕਿਆ ਖਾਣਾ ਪਹੁੰਚਣ ਦੀ ਮੁੱਖ ਮੰਤਰੀ ਪੰਜਾਬ ਅਤੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦੀਆਂ ਹਦਾਇਤਾਂ 'ਤੇ ...

ਪੂਰੀ ਖ਼ਬਰ »

ਕੋਰੋਨਾ ਦੇ 229 ਮਾਮਲੇ ਆਏ ਸਾਹਮਣੇ, 3 ਦੀ ਮੌਤ

ਫ਼ਿਰੋਜ਼ਪੁਰ, 14 ਮਈ (ਤਪਿੰਦਰ ਸਿੰਘ)- ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਿਹਤ ਵਿਭਾਗ ਦੀ ਟੀਮ ਵਲੋਂ ਅੱਜ 1174 ਸ਼ੱਕੀਆਂ ਦੇ ਕੋਰੋਨਾ ਸੈਂਪਲ ਲਏ ਗਏ, ਜਿਨ੍ਹਾਂ ਵਿਚੋਂ 229 ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਜਦਕਿ 700 ਦੀ ਰਿਪੋਰਟ ਅਜੇ ਆਉਣੀ ਬਾਕੀ ਹੈ | ਸਿਹਤ ਵਿਭਾਗ ਪਾਸੋਂ ...

ਪੂਰੀ ਖ਼ਬਰ »

ਸਾਬਕਾ ਮੰਤਰੀ ਜਥੇ: ਇੰਦਰਜੀਤ ਸਿੰਘ ਜ਼ੀਰਾ ਦੀਆਂ ਅਸਥੀਆਂ ਚੁਗੀਆਂ

ਜ਼ੀਰਾ 14 ਮਈ (ਜੋਗਿੰਦਰ ਸਿੰਘ ਕੰਡਿਆਲ)- ਸਾਬਕਾ ਮੰਤਰੀ ਅਤੇ ਕਾਂਗਰਸ ਪਾਰਟੀ ਦੇ ਮੁੱਖ ਬੁਲਾਰੇ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ ਦੇ ਅੰਤਿਮ ਸੰਸਕਾਰ ਤੋਂ ਤੀਜੇ ਦਿਨ ਅੱਜ ਅਸਥੀਆਂ ਚੁਗਣ ਦੀ ਰਸਮ ਪਰਿਵਾਰ ਅਤੇ ...

ਪੂਰੀ ਖ਼ਬਰ »

ਵਿਅਕਤੀ ਵਲੋਂ ਰੇਲ ਗੱਡੀ ਹੇਠ ਆ ਕੇ ਖ਼ੁਦਕੁਸ਼ੀ

ਤਲਵੰਡੀ ਭਾਈ, 14 ਮਈ (ਕੁਲਜਿੰਦਰ ਸਿੰਘ ਗਿੱਲ)- ਤਲਵੰਡੀ ਭਾਈ ਨੇੜੇ ਪਿੰਡ ਹਰਾਜ ਦੇ ਇਕ ਵਿਅਕਤੀ ਵਲੋਂ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਕੇ ਰੇਲ ਗੱਡੀ ਹੇਠ ਆ ਕੇ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਬੀਤੀ ਸ਼ਾਮ ਤਲਵੰਡੀ ਭਾਈ-ਫ਼ਿਰੋਜ਼ਸ਼ਾਹ ...

ਪੂਰੀ ਖ਼ਬਰ »

ਆਤਮ ਹੱਤਿਆ ਦੇ ਮਾਮਲੇ 'ਚ ਇਕ ਵਿਅਕਤੀ ਦੀ ਪੇਸ਼ਗੀ ਜ਼ਮਾਨਤ ਖ਼ਾਰਜ

ਫ਼ਿਰੋਜ਼ਪੁਰ, 14 ਮਈ (ਰਾਕੇਸ਼ ਚਾਵਲਾ)- ਆਤਮ ਹੱਤਿਆ ਕਰਨ ਦੇ ਮਾਮਲੇ ਵਿਚ ਥਾਣਾ ਲੱਖੋਂ ਕੇ ਬਹਿਰਾਮ ਪੁਲਿਸ ਨੂੰ ਲੋੜੀਂਦੇ ਇਕ ਵਿਅਕਤੀ ਦੀ ਪੇਸ਼ਗੀ ਜ਼ਮਾਨਤ ਅਰਜ਼ੀ ਫ਼ਿਰੋਜ਼ਪੁਰ ਦੀ ਜ਼ਿਲ੍ਹਾ ਅਦਾਲਤ ਨੇ ਖ਼ਾਰਜ਼ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਥਾਣਾ ਲੱਖੋਂ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ 'ਚੋਂ ਹਵਾਲਾਤੀ ਕੋਲੋਂ ਦੋ ਮੋਬਾਈਲ ਫ਼ੋਨ, ਬੈਟਰੀਆਂ ਤੇ ਸਿੰਮ ਕਾਰਡ ਬਰਾਮਦ

ਫ਼ਿਰੋਜ਼ਪੁਰ, 14 ਮਈ (ਗੁਰਿੰਦਰ ਸਿੰਘ)- ਮੋਬਾਈਲ ਫੋਨਾਂ ਦੀ ਬਰਾਮਦਗੀ ਨੂੰ ਲੈ ਕੇ ਅਕਸਰ ਸੁਰਖ਼ੀਆਂ ਵਿਚ ਰਹਿਣ ਵਾਲੀ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਅੰਦਰ ਬੰਦ ਹਵਾਲਾਤੀ ਕੋਲੋਂ ਅਤੇ ਬੈਰਕ ਵਿਚੋਂ ਵੱਖ-ਵੱਖ ਕੰਪਨੀਆਂ ਦੇ ਦੋ ਮੋਬਾਈਲ ਫ਼ੋਨ, ਬੈਟਰੀਆਂ ਤੇ ਸਿੰਮ ...

ਪੂਰੀ ਖ਼ਬਰ »

ਬਸਤੀ ਮੱਘਰ ਸਿੰਘ ਵਾਲੀ 'ਚ ਆਬਕਾਰੀ ਵਿਭਾਗ ਨੇ 200 ਲੀਟਰ ਲਾਹਣ ਕੀਤੀ ਨਸ਼ਟ

ਗੁਰੂਹਰਸਹਾਏ, 14 ਮਈ (ਪ.ਪ. ਰਾਹੀਂ)- ਪਿਛਲੇ ਲੰਬੇ ਸਮੇਂ ਤੋਂ ਬਸਤੀ ਮੱਘਰ ਸਿੰਘ ਵਾਲੀ ਵਿਚ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਚੱਲ ਰਿਹਾ ਹੈ | ਆਬਕਾਰੀ ਵਿਭਾਗ ਦੀਆਂ ਟੀਮਾਂ ਵਲੋਂ ਕਈ ਵਾਰ ਛਾਪੇਮਾਰੀ ਕੀਤੀ ਗਈ ਹੈ, ਜਿਸ ਵਿਚ ਹਜ਼ਾਰਾਂ ਲੀਟਰ ਲਾਹਣ ਬਰਾਮਦ ਹੋਈ ਸੀ ਤੇ ...

ਪੂਰੀ ਖ਼ਬਰ »

ਰਾਜਨ ਨਰੂਲਾ ਨੇ ਬਤੌਰ ਬੀ.ਪੀ.ਈ.ਓ. ਫ਼ਿਰੋਜ਼ਪੁਰ-2 ਬਲਾਕ ਦਾ ਸੰਭਾਲਿਆ ਚਾਰਜ

ਫ਼ਿਰੋਜ਼ਪੁਰ, 14 ਮਈ (ਤਪਿੰਦਰ ਸਿੰਘ)- ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਐਲੀਮੈਂਟਰੀ ਸਿੱਖਿਆ ਲਲਿਤ ਕਿਸ਼ੋਰ ਘਈ ਵਲੋਂ 79 ਸੈਂਟਰ ਹੈੱਡ ਟੀਚਰਜ਼ ਨੂੰ ਬਤੌਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਤਰੱਕੀ ਦਿੱਤੀ ਗਈ ਹੈ, ਜਿਸ ਵਿਚ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਿੱਖਿਆ ...

ਪੂਰੀ ਖ਼ਬਰ »

ਆਨਲਾਈਨ ਅਰਨਿੰਗ ਐਪ 'ਪਾਵਰ ਬੈਂਕ' ਬੰਦ ਹੋਣ ਪਿੱਛੋਂ ਨਿਵੇਸ਼ਕਾਰਾਂ ਦੇ ਸੂਤੇ ਸਾਹ

ਤਲਵੰਡੀ ਭਾਈ, 14 ਮਈ (ਕੁਲਜਿੰਦਰ ਸਿੰਘ ਗਿੱਲ)- ਪਹਿਲਾਂ ਚਿੱਟ ਫ਼ੰਡ ਕੰਪਨੀਆਂ ਨੇ ਵਰਗ਼ਲਾ ਕੇ ਭੋਲੇ-ਭਾਲੇ ਲੋਕਾਂ ਨਾਲ ਠੱਗੀਆਂ ਮਾਰੀਆਂ ਤੇ ਹੁਣ ਆਨਲਾਈਨ ਠੱਗੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ | ਇਸੇ ਤਹਿਤ ਪਿਛਲੇ ਮਹੀਨੇ ਸ਼ੁਰੂ ਹੋਇਆ ਆਨਲਾਈਨ ਅਰਨਿੰਗ ਐਪ 'ਪਾਵਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX