ਤਾਜਾ ਖ਼ਬਰਾਂ


ਕਿਸਾਨਾਂ ਵਲੋਂ ਚਮਿਆਰੀ ਵਿਖੇ ਸੜਕੀ ਆਵਾਜਾਈ ਰੋਕੀ
. . .  16 minutes ago
ਭਾਰਤ ਬੰਦ ਦੇ ਸੱਦੇ ਤਹਿਤ ਕਿਸਾਨਾਂ ਨੇ ਸੜਕਾਂ ਜਾਮ ਕਰਨ ਦੇ ਨਾਲ - ਨਾਲ ਰੋਕੀਆਂ ਰੇਲਾਂ
. . .  19 minutes ago
ਬਹਾਦਰਗੜ੍ਹ, 27 ਸਤੰਬਰ (ਕੁਲਵੀਰ ਸਿੰਘ ਧਾਲੀਵਾਲ ) - ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਤਹਿਤ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿਚ ਵੱਖ - ਵੱਖ ਥਾਵਾਂ 'ਤੇ ਕਿਸਾਨਾਂ ਵਲੋਂ ਸੜਕਾਂ ਬੰਦ ਕਰ ਕੇ...
ਕਿਸਾਨਾਂ ਵਲੋਂ ਭੋਗਪੁਰ ਟੀ-ਪੁਆਇੰਟ 'ਤੇ ਲਾਇਆ ਗਿਆ ਜਾਮ
. . .  24 minutes ago
ਭੋਗਪੁਰ, 27 ਸਤੰਬਰ (ਕਮਲਜੀਤ ਸਿੰਘ ਡੱਲੀ) - ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਭੋਗਪੁਰ ਆਦਮਪੁਰ ਟੀ-ਪੁਆਇੰਟ 'ਤੇ ਕਿਸਾਨਾਂ ਵਲੋਂ ਭਾਰਤ ਬੰਦ ਦੇ ਸੱਦੇ 'ਤੇ ਆਵਾਜਾਈ ਰੋਕ ਕੇ ਧਰਨਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ...
ਰੇਲਵੇ ਸ਼ਟੇਸ਼ਨ ਮਾਨਾਂਵਾਲਾ ਵਿਖੇ ਲੱਗੀਆਂ ਰੇਲ ਗੱਡੀਆਂ ਦੀਆਂ ਬਰੇਕਾਂ
. . .  25 minutes ago
ਮਾਨਾਂਵਾਲਾ, 27 ਸਤੰਬਰ (ਗੁਰਦੀਪ ਸਿੰਘ ਨਾਗੀ) - ਸੰਯੁਕਤ ਕਿਸਾਨ ਮੋਰਚੇ ਵਲੋਂ ਐਲਾਨੇ ਗਏ ਭਾਰਤ ਬੰਦ ਦੇ ਸੱਦੇ ਤਹਿਤ ਸੜਕਾਂ ਸਮੇਤ ਰੇਲਵੇ ਟਰੈਕ 'ਤੇ ਵੀ ਕਿਸਾਨਾਂ ਵਲੋਂ ਧਰਨਾ ਦਿੱਤੇ ਜਾਣ ਕਾਰਨ ਰੇਲ ਆਵਾਜਾਈ ਵੀ ਪੂਰੀ ...
ਕਸਬਾ ਪੋਜੇਵਾਲ ਵਿਖੇ ਦੁਕਾਨਦਾਰਾਂ ਨੇ ਮੋਦੀ ਸਰਕਾਰ ਦਾ ਫੂਕਿਆ ਪੁਤਲਾ
. . .  31 minutes ago
ਪੋਜੇਵਾਲ ਸਰਾਂ, 27 ਸਤੰਬਰ (ਨਵਾਂਗਰਾਈਂ) - ਸੰਯੁਕਤ ਕਿਸਾਨ ਮੋਰਚੇ ਵਲੋਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਸਮਰਥਨ ਦਿੰਦਿਆਂ ਕਸਬਾ ਪੋਜੇਵਾਲ ਦੇ ਸਮੂਹ ਦੁਕਾਨਦਾਰਾਂ ਨੇ ਆਪਣੀਆਂ ...
ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ 'ਤੇ ਕਿਸਾਨ ਜਥੇਬੰਦੀਆਂ ਵਲੋਂ ਧਰਨਾ
. . .  34 minutes ago
ਜੋਧਾਂ, 27 ਸਤੰਬਰ (ਗੁਰਵਿੰਦਰ ਸਿੰਘ ਹੈਪੀ) - ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਦੌਰਾਨ ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਤਹਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ 'ਤੇ ...
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸਵੇਰ ਤੋਂ ਹੀ ਮਾਛੀਵਾੜਾ ਤੇ ਆਸ-ਪਾਸ ਦਾ ਇਲਾਕਾ ਬੰਦ
. . .  39 minutes ago
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਮੋਗਾ ਬਲਾਕ 1 ਵਲੋਂ ਬੁੱਟਰ ਕਲਾਂ ਵਿਖੇ ਨੈਸ਼ਨਲ ਹਾਈਵੇਅ ਜਾਮ
. . .  41 minutes ago
ਬੱਧਨੀ ਕਲਾਂ, 27 ਸਤੰਬਰ (ਸੰਜੀਵ ਕੋਛੜ) - ਸੰਯੁਕਤ ਮੋਰਚੇ ਵਲੋਂ ਦਿੱਤੀ ਗਈ ਭਾਰਤ ਬੰਦ ਦੀ ਕਾਲ ਤਹਿਤ ਮੋਗਾ ਬਰਨਾਲਾ ਨੈਸ਼ਨਲ ਹਾਈਵੇਅ ਪਿੰਡ ਬੁੱਟਰ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੋਗਾ 1 ਦੇ ਪ੍ਰਧਾਨ ਗੁਰਭਿੰਦਰ ਸਿੰਘ ਕੋਕਰੀ ਦੀ ...
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਕੀਤਾ ਮੋਦੀ ਸਰਕਾਰ ਦਾ ਸਿਆਪਾ
. . .  45 minutes ago
ਨਿਹਾਲ ਸਿੰਘ ਵਾਲਾ ਦੇ ਮੁੱਖ ਚੌਕ ਵਿਚ ਕਿਸਾਨਾਂ ਲਾਇਆ ਰੋਸ ਧਰਨਾ
. . .  47 minutes ago
ਨਿਹਾਲ ਸਿੰਘ ਵਾਲਾ (ਮੋਗਾ), 27 ਸਤੰਬਰ (ਸੁਖਦੇਵ ਸਿੰਘ ਖ਼ਾਲਸਾ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤ ਬੰਦ ਨੂੰ ਲੈਕੇ ਨਿਹਾਲ ਸਿੰਘ ਵਾਲਾ ਸ਼ਾਂਤੀਪੂਰਵਕ ਬੰਦ ਰਿਹਾ | ਉਥੇ ਹੀ ਵੱਖ-ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਵਲੋਂ ...
ਭਾਰਤ ਬੰਦ ਦੇ ਸੱਦੇ ਨੂੰ ਗੁਰੂਸਰ ਸੁਧਾਰ ਵਿਖੇ ਪੂਰਨ ਹੁੰਗਾਰਾ
. . .  50 minutes ago
ਗੁਰੂਸਰ ਸੁਧਾਰ (ਲੁਧਿਆਣਾ), 27 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਕਸਬਾ ਗੁਰੂਸਰ ਸੁਧਾਰ ਅੰਦਰ ਪੂਰਨ ਤੇ ਭਰਵਾਂ ਹੁੰਗਾਰਾ ਮਿਲਿਆ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 28 ਨੂੰ ਪੁੱਜਣਗੇ ਖਟਕੜ ਕਲਾਂ
. . .  53 minutes ago
ਬੰਗਾ, 27 ਸਤੰਬਰ (ਜਸਬੀਰ ਸਿੰਘ ਨੂਰਪੁਰ) - ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ 'ਤੇ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਖਟਕੜ ਕਲਾਂ ਵਿਖੇ ਵੱਖ - ਵੱਖ ਖੇਡ ਕਲੱਬਾਂ ਨੂੰ ਖੇਡ ਕਿੱਟਾਂ ਦਿੱਤੀਆਂ ...
ਮੁੱਖ ਮੰਤਰੀ ਦੀ ਆਪਣੇ ਨਵੇਂ ਮੰਤਰੀ ਮੰਡਲ ਨਾਲ ਹੋਈ ਪਹਿਲੀ ਮੀਟਿੰਗ, ਕਿਸਾਨੀ ਦੇ ਮੁੱਦੇ ਹੀ ਵਿਚਾਰੇ ਗਏ
. . .  53 minutes ago
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ) - ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਨਵੇਂ ਮੰਤਰੀ ਮੰਡਲ ਦੀ ਬੈਠਕ ਹੋਈ। ਜਿਸ ਵਿਚ ਕਿਸਾਨਾਂ ਨਾਲ ਇੱਕਜੁੱਟਤਾ ਪ੍ਰਗਟ ਕੀਤੀ ਗਈ। ਇਸ ਮੀਟਿੰਗ ਵਿਚ ਸਿਰਫ਼ ਕਿਸਾਨੀ ਮੁੱਦਿਆਂ ਬਾਰੇ ਚਰਚਾ ਕੀਤਾ ਗਈ। ਬਾਕੀ ਦੇ ਸਾਰੇ ਏਜੰਡੇ ਅਗਲੀ...
ਕਿਸਾਨਾਂ ਦੁਆਰਾ ਮੁੱਖ ਮਾਰਗ 'ਤੇ ਧਰਨਾ ਜਾਰੀ
. . .  56 minutes ago
ਸੰਘੋਲ, (ਫਤਹਿਗੜ੍ਹ ਸਾਹਿਬ) 27 ਸਤੰਬਰ (ਗੁਰਨਾਮ ਸਿੰਘ ਚੀਨਾ) - ਸੰਯੁਕਤ ਕਿਸਾਨ ਮੋਰਚੇ ਦੁਆਰਾ ਦਿੱਤੇ ਗਏ ਬੰਦ ਦੇ ਸੱਦੇ ਨੂੰ ਮੁੱਖ ਰੱਖਦਿਆਂ ਹੋਇਆਂ ਪਿੰਡ ਪੋਹਲੋ ਮਾਜਰਾ ਵਿਖੇ ਕਿਸਾਨਾਂ ਦੁਆਰਾ ਮੁੱਖ ਮਾਰਗ 'ਤੇ ਧਰਨਾ ਲਗਾ ਕੇ ...
ਅੰਮ੍ਰਿਤਸਰ ਵਿਚ ਕਿਸਾਨਾਂ ਨੇ ਆਰ.ਐੱਸ. ਟਾਵਰ ਹਾਲ ਬਾਜ਼ਾਰ ਵਿਚ ਖੁੱਲ੍ਹੇ ਦਫ਼ਤਰ ਬੰਦ ਕਰਵਾਏ
. . .  59 minutes ago
ਅੰਮ੍ਰਿਤਸਰ, 27 ਸਤੰਬਰ (ਜਸਵੰਤ ਸਿੰਘ ਜੱਸ) - ਸੰਯੁਕਤ ਕਿਸਾਨ ਮੋਰਚੇ ਵਲੋਂ ਆਪਣੀਆਂ ਮੰਗਾਂ ਦੇ ਸਬੰਧ ਵਿਚ ਦਿੱਤੇ ਗਏ ਅੱਜ ਦੇ ਭਾਰਤ ਬੰਦ ਦੇ ਸੱਦੇ ਦੌਰਾਨ ਜਿੱਥੇ ਅੱਜ ਸਮੁੱਚਾ ਅੰਮ੍ਰਿਤਸਰ ਸ਼ਹਿਰ ਬੰਦ ਰਿਹਾ, ਉੱਥੇ ਹੀ ਸ਼ਹਿਰ ਦੇ ਪ੍ਰਮੁੱਖ...
ਪ੍ਰਧਾਨ ਮੰਤਰੀ ਖ਼ੁਦ ਕਿਸਾਨਾਂ ਨਾਲ ਗੱਲਬਾਤ ਕਰਨ - ਲਕਸ਼ਮੀ ਕਾਂਤਾ ਚਾਵਲਾ
. . .  about 1 hour ago
ਅੰਮ੍ਰਿਤਸਰ, 27 ਸਤੰਬਰ ( ਹਰਮਿੰਦਰ ਸਿੰਘ ) - ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਆਗੂ ਅਤੇ ਸਾਬਕਾ ਸਿਹਤ ਮੰਤਰੀ ਪੰਜਾਬ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਨੇ ਇਕ ਵਾਰ ਫਿਰ ਆਪਣੀ ਹੀ ਪਾਰਟੀ ਦੀ ਸਰਕਾਰ ਨੂੰ ਘੇਰਦੇ ...
ਸਰਪੰਚਾਂ ਤੇ ਮਿਊਂਸੀਪਲ ਕੌਂਸਲਰਾਂ ਦੀ ਸਹੂਲਤ ਲਈ ਜਾਰੀ ਹੋਣਗੇ ਐਂਟਰੀ ਕਾਰਡ
. . .  about 1 hour ago
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ) - ਚੁਣੇ ਹੋਏ ਨੁਮਾਇੰਦੇ ਜਿਵੇਂ ਸਰਪੰਚ, ਮਿਊਂਸੀਪਲ ਕੌਂਸਲਰ ਤੇ ਹੋਰਾਂ ਨੂੰ ਡੀ.ਸੀ./ਐਸ.ਡੀ.ਐਮ. ਦਫਤਰਾਂ ਤੋਂ ਦਾਖਲਾ ਪਹਿਚਾਣ ਪੱਤਰ (ਐਂਟਰੀ ਕਾਰਡ) ਜਾਰੀ ਹੋਵੇਗਾ। ਜਿਸ ਦਾ ਸਵਰੂਪ (ਫਾਰਮੈਟ) ਸਰਕਾਰ ਵਲੋਂ ਡੀ.ਸੀ./ਐਸ.ਡੀ.ਐਮ. ਦਫ਼ਤਰਾਂ ਨਾਲ ਸਾਂਝਾ...
ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵਲੋਂ ਭਾਰਤ ਬੰਦ ਵਿਚ ਭਰਵੀਂ ਸ਼ਮੂਲੀਅਤ
. . .  about 1 hour ago
ਪਠਾਨਕੋਟ, 27 ਸਤੰਬਰ (ਸੰਧੂ ) - ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੇ ਸੱਦੇ ਉੱਪਰ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਨੇ ਪੰਜਾਬ ਦੇ ਵੱਖ - ਵੱਖ ਸ਼ਹਿਰਾਂ ਵਿਚ ਕੀਤੇ ਜਾ ਰਹੇ ਮੁਜ਼ਾਹਰਿਆਂ ਉੱਪਰ ਭਰਵੀਂ ਸ਼ਮੂਲੀਅਤ ਕੀਤੀ...
ਕਿਸਾਨਾਂ ਵਲੋਂ ਪਟਿਆਲਾ ਨੂੰ ਆਉਂਦੀਆਂ ਸਾਰੀਆਂ ਸੜਕਾਂ 'ਤੇ ਧਰਨੇ, ਰੇਲ ਵੀ ਰੋਕੀ ਗਈ
. . .  about 1 hour ago
ਪਟਿਆਲਾ, 27 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ) - ਕਿਸਾਨਾਂ ਵਲੋਂ ਭਾਰਤ ਬੰਦ ਦੇ ਸੱਦੇ ਨੂੰ ਦੇਖਦਿਆਂ ਜਿੱਥੇ ਸ਼ਹਿਰ ਵਾਸੀਆਂ ਵਲੋਂ ਬੰਦ ਨੂੰ ਪੂਰਨ ਸਮਰਥਨ ਦਿੱਤਾ ਗਿਆ । ਉੱਥੇ ਹੀ ਹੁਣ ਪਟਿਆਲਾ ਨੂੰ ਆਉਣ ਵਾਲੀਆਂ ਸਾਰੀਆਂ ਮੁੱਖ ਸੜਕਾਂ ...
ਭਾਰਤ ਬੰਦ ਨੂੰ ਭਰਵਾਂ ਹੁੰਗਾਰਾ
. . .  about 1 hour ago
ਬੀਣੇਵਾਲ, 27 ਸਤੰਬਰ (ਬੈਜ ਚੌਧਰੀ) - ਤਹਿਸੀਲ ਗੜਸ਼ੰਕਰ ਵਿਚ ਪੈਂਦੇ ਬੀਤ ਇਲਾਕੇ ਵਿਚ ਅੱਜ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ...
ਜੰਡਿਆਲਾ ਮੰਜਕੀ ਵਿਚ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ
. . .  about 1 hour ago
ਚੰਡੀਗੜ੍ਹ - ਮੁੱਲਾਂਪੁਰ ਬਾਰਡਰ ਬੰਦ
. . .  about 1 hour ago
ਚੰਡੀਗੜ੍ਹ, 27 ਸਤੰਬਰ - ਚੰਡੀਗੜ੍ਹ - ਮੁੱਲਾਂਪੁਰ ਬਾਰਡਰ ...
ਬੰਦ ਦਾ ਪੂਰਾ ਅਸਰ, ਸਾਰਾ ਇਲਾਕਾ ਪੂਰੀ ਤਰ੍ਹਾਂ ਬੰਦ
. . .  about 1 hour ago
ਭਿੱਖੀਵਿੰਡ,ਹਰਿਆਣਾ,ਮਹਿਲ ਕਲਾਂ - 27 ਸਤੰਬਰ (ਬੌਬੀ, ਹਰਮੇਲ ਸਿੰਘ ਖੱਖ,ਅਵਤਾਰ ਸਿੰਘ ਅਣਖੀ) - ਸੰਯੁਕਤ ਕਿਸਾਨ ਮੋਰਚੇ ਦੇ 27 ਸਤੰਬਰ ਦੇ ਭਾਰਤ ਬੰਦ ਦੇ ਸੱਦੇ ਨੂੰ ਭਿੱਖੀਵਿੰਡ ਵਿਖੇ ਪੂਰਾ ਹੁੰਗਾਰਾ ਮਿਲਿਆ ਹੈ ਅਤੇ ਭਿੱਖੀਵਿੰਡ ਇਲਾਕੇ ਵਿਚ ਸਾਰੇ ਵਿੱਦਿਅਕ ਅਤੇ ਵਪਾਰਕ ਅਦਾਰੇ ਪੂਰੀ ਤਰ੍ਹਾਂ ਬੰਦ ਹਨ | ਦੂਜੇ ਪਾਸੇ ਕਸਬਾ ਹਰਿਆਣਾ ਵਿਖੇ ਲੱਗੇ ਧਰਨੇ ਵਿਚ ਇਲਾਕੇ ਦੇ ਲੋਕਾਂ ਦਾ ਭਰਵਾਂ ਸਮਰਥਨ ਮਿਲਿਆ ਹੈ | ਕਿਸਾਨ ਯੂਨੀਅਨ ਦੇ ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ 'ਚ ਪੰਜਾਬ ਕੈਬਨਿਟ ਦੀ ਪਹਿਲੀ ਮੀਟਿੰਗ ਜਾਰੀ
. . .  about 1 hour ago
ਚੰਡੀਗੜ੍ਹ, 27 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ 'ਚ ਪੰਜਾਬ ਕੈਬਨਿਟ ਦੀ ਪਹਿਲੀ ਮੀਟਿੰਗ ਜਾਰੀ ...
ਭਾਰਤ ਬੰਦ ਦੀ ਕਾਲ ਦਾ ਮਿਲ ਰਿਹਾ ਭਰਵਾਂ ਹੁੰਗਾਰਾ
. . .  about 1 hour ago
ਲੋਪੋਕੇ,ਲਾਧੂਕਾ, 27 ਸਤੰਬਰ (ਗੁਰਵਿੰਦਰ ਸਿੰਘ ਕਲਸੀ,ਮਨਪ੍ਰੀਤ ਸਿੰਘ ਸੈਣੀ ) - ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਭਾਰਤ ਬੰਦ ਦੇ ਦਿੱਤੇ ਸੱਦੇ 'ਤੇ ਕਸਬਾ ਲੋਪੋਕੇ ਦੇ ਆਸ ਪਾਸ ਦੇ ਪਿੰਡਾਂ ਵਿਚ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 3 ਜੇਠ ਸੰਮਤ 553
ਵਿਚਾਰ ਪ੍ਰਵਾਹ: ਜਦੋਂ ਕਾਤਲ ਸਜ਼ਾ ਤੋਂ ਬਚ ਜਾਂਦਾ ਹੈ ਤਾਂ ਸਭ ਦੀ ਸੁਰੱਖਿਆ ਨੂੰ ਖੋਰਾ ਲਗਦਾ ਹੈ। -ਡੇਨੀਅਲ ਵੈਥਸਟ

ਜਗਰਾਓਂ

ਦਾਖਾ ਪੁਲਿਸ ਵਲੋਂ ਗ੍ਰਾਮ ਪੰਚਾਇਤਾਂ ਦੇ ਸਹਿਯੋਗ ਨਾਲ ਪਿੰਡਾਂ 'ਚ ਠੀਕਰੀ ਪਹਿਰੇ ਸ਼ੁਰੂ

ਮੁੱਲਾਂਪੁਰ-ਦਾਖਾ, 15 ਮਈ (ਨਿਰਮਲ ਸਿੰਘ ਧਾਲੀਵਾਲ)-ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਦੇ ਅੰਕੜਿਆਂ ਦੀ ਤੇਜ਼ ਰਫ਼ਤਾਰ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਪੁਲਿਸ ਪ੍ਰਸ਼ਾਸਨ ਨੂੰ ਰਾਤ ਦਾ ਕਰਫ਼ਿਊ, ਦਿਨ ਦੀ ਤਾਲਾਬੰਦੀ ਦੇ ਨਾਲ ਨਵੇਂ ਹੁਕਮਾਂ ਹੇਠ ਹੁਣ ਪਿੰਡਾਂ ...

ਪੂਰੀ ਖ਼ਬਰ »

ਜਗਰਾਉਂ ਪੁਲਿਸ ਨੇ ਕੋਰੋਨਾ ਮਰੀਜ਼ਾਂ ਨੂੰ ਘਰ ਬੈਠੇ ਖਾਣਾ ਪਹੁੰਚਾਉਣ ਦੀ ਕੀਤੀ ਸ਼ੁਰੂਆਤ

ਜਗਰਾਉਂ, 15 ਮਈ (ਗੁਰਦੀਪ ਸਿੰਘ ਮਲਕ)-ਕੋਰੋਨਾ ਕਾਲ ਦੌਰਾਨ ਕੋਵਿਡ ਦੇ ਮਰੀਜ਼ਾਂ ਦਾ ਢਿੱਡ ਭਰਨ ਲਈ ਕੋਰੋਨਾ ਮਰੀਜ਼ਾਂ ਨੂੰ ਘਰ-ਘਰ ਮੁਫ਼ਤ ਖਾਣਾ ਪਹੁੰਚਾਉਣ ਦੀ ਡਿਉਟੀ ਪੰਜਾਬ ਸਰਕਾਰ ਵਲੋਂ ਪੰਜਾਬ ਪੁਲਿਸ ਨੂੰ ਸੌਂਪੀ ਗਈ ਹੈ, ਜਿਸ ਨੂੰ ਪੰਜਾਬ ਪੁਲਿਸ ਵਲੋਂ ਤੁਰੰਤ ...

ਪੂਰੀ ਖ਼ਬਰ »

ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਦਾ ਦੱਬਿਆ ਡੀ.ਏ. ਤੁਰੰਤ ਰਿਲੀਜ਼ ਕਰੇ-ਮਾ: ਮੋਹੀ

ਜਗਰਾਉਂ, 14 ਮਈ (ਜੋਗਿੰਦਰ ਸਿੰਘ)-ਪੰਜਾਬ ਸਰਕਾਰ ਆਪਣੇ ਮੰਤਰੀਆਂ ਦੀ ਤਨਖ਼ਾਹਾਂ ਤੇ ਭੱਤੇ ਹਰ ਪੰਜ ਸਾਲ ਦੀ ਟਰਮ ਵਿਚ ਦੋ ਵਾਰ ਵਧਾਉਂਦੀ ਹੈ ਪ੍ਰੰਤੂ ਆਪਣੇ ਮੁਲਾਜ਼ਮਾਂ ਦਾ ਕਰੋੜਾਂ ਰੁਪਏ ਦਾ ਡੀ.ਏ. ਦੱਬੀ ਬੈਠੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਧਿਆਪਕ ਆਗੂ ਮਾ: ਗੁਰਮੀਤ ਸਿੰਘ ਮੋਹੀ ਸਾਬਕਾ ਜਨਰਲ ਸਕੱਤਰ ਅਧਿਆਪਕ ਦਲ ਪੰਜਾਬ ਨੇ ਕਰਦਿਆਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ 'ਚ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ 1 ਜੁਲਾਈ 2015 ਤੋਂ ਬਣਦੇ 6 ਪ੍ਰਤੀਸ਼ਤ ਡੀ.ਏ. ਰੋਕ ਕੇ ਪੰਜਾਬ ਦੇ ਮੁਲਾਜ਼ਮਾਂ ਦਾ ਗਲਾ ਘੁੱਟਣ ਦੀ ਸ਼ੁਰੂਆਤ ਕੀਤੀ ਹੈ | ਇਸੇ ਤਰ੍ਹਾਂ ਹੁਣ ਕਾਂਗਰਸ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੁਲਾਜ਼ਮਾਂ ਦਾ 154 ਮਹੀਨੇ ਦਾ ਡੀ.ਏ. ਦਾ ਬਕਾਇਆ ਜੋ ਇਕ ਮੁਲਾਜ਼ਮ ਦਾ ਔਸਤਨ ਢਾਈ ਤੋਂ ਤਿੰਨ ਲੱਖ ਰੁਪਏ ਬਣਦਾ ਹੈ, ਰੋਕਿਆ ਹੋਇਆ ਹੈ | ਮਾ: ਮੋਹੀ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਮੁਲਾਜ਼ਮ ਵਰਗ ਦਾ ਡੀ.ਏ. ਤੁਰੰਤ ਰਲੀਜ਼ ਕੀਤਾ ਜਾਵੇ ਨਹੀਂ ਤਾਂ ਪੰਜਾਬ ਸਰਕਾਰ ਦੇ ਮੁਲਾਜ਼ਮ ਫਰਵਰੀ 2022 ਦੀਆਂ ਚੋਣਾਂ 'ਚ ਕਾਂਗਰਸ ਪਾਰਟੀ ਦਾ ਡਟਵਾਂ ਵਿਰੋਧ ਕਰਨ ਲਈ ਮਜ਼ਬੂਰ ਹੋਣਗੇ |

ਖ਼ਬਰ ਸ਼ੇਅਰ ਕਰੋ

 

ਵਲੀਪੁਰ ਖੁਰਦ 'ਚ ਵਿਸ਼ੇਸ਼ ਕੋਰੋਨਾ ਜਾਂਚ ਕੈਂਪ ਲਗਾਇਆ

ਹੰਬੜਾਂ, 15 ਮਈ (ਹਰਵਿੰਦਰ ਸਿੰਘ ਮੱਕੜ)-ਪਿੰਡ ਵਲੀਪੁਰ ਖੁਰਦ ਵਿਖੇ ਕਈ ਘਰਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਇਕੱਠਿਆਂ ਬੁਖ਼ਾਰ ਰਹਿਣ ਤੇ ਪਿੰਡ ਦੇ ਇਕ ਵਿਅਕਤੀ ਦੇ ਕੋਰੋਨਾ ਪਾਜ਼ੀਟਿਵ ਆਉਣ ਕਾਰਨ ਪਿੰਡ ਦੇ ਸਰਪੰਚ ਜਗੀਰ ਸਿੰਘ ਸਾਬਕਾ ਕਾਨੂੰਗੋ ਵਲੋਂ ਸਿਹਤ ਵਿਭਾਗ ...

ਪੂਰੀ ਖ਼ਬਰ »

ਕੈਪਟਨ ਨੇ ਨੌਜਵਾਨ ਵਰਗ ਨਾਲ ਝੂਠੇ ਵਾਅਦੇ ਕਰਕੇ ਉਨ੍ਹਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ-ਅਟਵਾਲ

ਰਾਏਕੋਟ, 15 ਮਈ (ਬਲਵਿੰਦਰ ਸਿੰਘ ਲਿੱਤਰ)-ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਜੋ ਵਾਅਦਾ ਕੀਤਾ ਸੀ ਉਸ ਵਾਅਦੇ ਨੂੰ ਪੂਰਾ ਕਰਨ ਵਿਚ ਨਾਕਾਮ ਸਾਬਿਤ ਹੋਏ ਹਨ | ਜਿਸ ਕਰਕੇ ਨੌਜਵਾਨ ਵਰਗ ਸੂਬਾ ਸਰਕਾਰ ਤੋਂ ...

ਪੂਰੀ ਖ਼ਬਰ »

ਟੋਲ ਪਲਾਜ਼ਾ 'ਤੇ ਦਿੱਤੇ ਜਾ ਰਹੇ ਧਰਨੇ 'ਚ ਗੂੰਜਿਆ ਜਬਰੀ ਟੀਕਾਕਰਨ ਜਾਂ ਟੈਸਟਿੰਗ ਨਾ ਕਰਨ ਦਾ ਹੋਕਾ

ਚੌਂਕੀਮਾਨ, 15 ਮਈ (ਤੇਜਿੰਦਰ ਸਿੰਘ ਚੱਢਾ)-ਲੁਧਿਆਣਾ-ਜਗਰਾਉਂ ਮੁੱਖ ਮਾਰਗ 'ਤੇ ਪਿੰਡ ਚੌਂਕੀਮਾਨ ਦੇ ਨਜ਼ਦੀਕ ਬਣੇ ਟੋਲ ਪਲਾਜ਼ਾ 'ਤੇ ਸਮੁੱਚੀਆਂ ਕਿਸਾਨ ਜਥੇਬੰਦੀਆਂ ਵਲੋਂ ਖੇਤੀ ਦੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ...

ਪੂਰੀ ਖ਼ਬਰ »

ਸਰਾਫ਼ ਨੂੰ ਜਬਰ-ਜਨਾਹ ਦੇ ਮਾਮਲੇ ਵਿਚ ਫਸਾਉਣ ਵਾਲੀਆਂ ਦੋ ਔਰਤਾਂ ਖ਼ਿਲਾਫ਼ ਮਾਮਲਾ ਦਰਜ

ਸਿੱਧਵਾਂ ਬੇਟ, 15 ਮਈ (ਜਸਵੰਤ ਸਿੰਘ ਸਲੇਮਪੁਰੀ)-ਸਥਾਨਿਕ ਕਸਬੇ ਅੰਦਰ ਸਰਾਫ਼ ਦੀ ਦੁਕਾਨ ਕਰ ਰਹੇ ਇੱਕ ਵਿਅਕਤੀ ਨੂੰ ਜਬਰ-ਜਨਾਹ ਦੇ ਮਾਮਲੇ ਵਿਚ ਫਸਾਉਣ ਵਾਲੀਆਂ ਦੋ ਔਰਤਾਂ ਖ਼ਿਲਾਫ਼ ਪੁਲਿਸ ਵੱਲੋਂ ਮਾਮਲਾ ਦਰਜ ਕਰਨ ਦਾ ਸਮਚਾਰ ਹੈ | ਕਸਬੇ ਅੰਦਰ ਸਰਦਾਰ ਜਿਊਲਰ ਦੇ ...

ਪੂਰੀ ਖ਼ਬਰ »

ਕਲੱਬ ਨੇ ਖੇਡ ਮੈਦਾਨ ਵਿਚ ਘਾਹ ਲਗਾਉਣ ਦੀ ਕਰਵਾਈ ਸ਼ੁਰੂਆਤ

ਰਾਏਕੋਟ, 15 ਮਈ (ਸੁਸ਼ੀਲ)-ਗੁਰੂ ਗੋਬਿੰਦ ਸਿੰਘ ਸਪੋਰਟਸ ਐਂਡ ਵੈੱਲਫੇਅਰ ਕਲੱਬ ਰਾਏਕੋਟ ਵਲੋਂ ਸਥਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਘਾਹ ਲਗਾਉਣ ਦੀ ਸ਼ੁਰੂਆਤ ਡਾਇਰੈਕਟਰ ਮਹਿੰਦਰਪਾਲ ਸਿੰਘ ਸਿੱਧੂ ਅਤੇ ਤਰਲੋਕ ਸਿੰਘ ਬਿੱਲਾ ਦੀ ਦੇਖ-ਰੇਖ ਹੇਠ ਹੋਈ | ਇਸ ...

ਪੂਰੀ ਖ਼ਬਰ »

ਪਿੰਡਾਂ 'ਚ ਠੀਕਰੀ ਪਹਿਰੇ ਲਗਾ ਉਣ ਅਤੇ ਕੋਰੋਨਾ ਤੋਂ ਬਚਾਅ ਸਬੰਧੀ ਮੀਟਿੰਗ

ਰਾਏਕੋਟ, 15 ਮਈ (ਬਲਵਿੰਦਰ ਸਿੰਘ ਲਿੱਤਰ)-ਪੁਲਿਸ ਚੌਂਕੀ ਜਲਾਲਦੀਵਾਲ ਦੇ ਇੰਚਾਰਜ ਏ.ਐੱਸ.ਆਈ. ਗੁਰਸੇਵਕ ਸਿੰਘ ਵਲੋਂ ਚੌਂਕੀ ਅਧੀਨ ਪੈਂਦੇ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨਾਲ ਠੀਕਰੀ ਪਹਿਰੇ ਲਗਾਉਣ ਅਤੇ ਕੋਰੋਨਾ ਮਹਾਂਮਾਰੀ ਦੇ ਬਚਾਅ ਸਬੰਧੀ ਮੀਟਿੰਗ ਕੀਤੀ ਗਈ | ...

ਪੂਰੀ ਖ਼ਬਰ »

18 ਤੋਂ 44 ਸਾਲ ਤੱਕ ਦੇ ਲੋਕਾਂ ਦੇ ਲਗਾਈ ਕੋਰੋਨਾ ਵੈਕਸੀਨ

ਹੰਬੜਾਂ, 15 ਮਈ (ਮੇਜਰ ਹੰਬੜਾਂ )-ਸਿਹਤ ਵਿਭਗ ਸਿੱਧਵਾਂ ਬੇਟ ਦੇ ਐੱਸ.ਐੱਮ.ਓ. ਡਾ. ਮਨਦੀਪ ਕੌਰ ਸਿੱਧੂ ਦੀ ਅਗਵਾਈ ਹੇਠ ਸਰਕਾਰੀ ਹਸਪਤਾਲ ਹੰਬੜਾਂ ਵਿਖੇ 18 ਸਾਲ ਤੋਂ 44 ਸਾਲ ਤੱਕ ਦੇ ਲੋਕਾਂ ਦੇ ਲਗਾਏ ਗਏ ਪਹਿਲੇ ਟੀਕਾਕਰਨ ਕੈਂਪ ਦੀ ਕਾਂਗਰਸ ਦੇ ਸੂਬਾਈ ਆਗੂ ਮਨਜੀਤ ਸਿੰਘ ...

ਪੂਰੀ ਖ਼ਬਰ »

ਬੱਲੋਵਾਲ-ਬਠਿੰਡਾ ਐਕਸਪ੍ਰੈਸ ਹਾਈਵੇ ਲਈ ਜ਼ਮੀਨ ਐਕਵਾਇਰ ਦਾ ਮਾਮਲਾ ਸਰਕਾਰ ਲਈ ਗਲੇ ਦੀ ਹੱਡੀ ਬਣਿਆ

ਰਾਏਕੋਟ, 15 ਮਈ (ਬਲਵਿੰਦਰ ਸਿੰਘ ਲਿੱਤਰ)-ਬੱਲੋਵਾਲ-ਬਠਿੰਡਾ ਗਰੀਨ ਫੀਲਡ ਐਕਸਪ੍ਰੈਸ ਹਾਈਵੇ ਲਈ ਰਾਏਕੋਟ ਤਹਿਸੀਲ ਦੇ ਦਰਜਨਾਂ ਪਿੰਡਾਂ ਦੇ ਕਿਸਾਨਾਂ ਦੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਕਾਰਪੋਰੇਟ ਘਰਾਣਿਆਂ ਵਲੋਂ ਐਕਵਾਇਰ ਕੀਤੀਆਂ ਜਾਣ ਦੀਆਂ ਤਿਆਰੀਆਂ ਹਨ | ਜਿਸ ...

ਪੂਰੀ ਖ਼ਬਰ »

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਖੇਤੀਬਾੜੀ ਸੰਦਾਂ 'ਤੇ ਸਬਸਿਡੀ ਲਈ 26 ਮਈ ਤੱਕ ਅਰਜੀਆਂ ਦੀ ਮੰਗ

ਪੱਖੋਵਾਲ/ਸਰਾਭਾ, 15 ਮਈ (ਕਿਰਨਜੀਤ ਕੌਰ ਗਰੇਵਾਲ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ 'ਕਾਮਯਾਬ ਕਿਸਾਨ-ਖੁਸ਼ਹਾਲ ਕਿਸਾਨ' ਸਕੀਮ ਅਧੀਨ ਵੱਖ-ਵੱਖ ਖੇਤੀਬਾੜੀ ਸੰਦਾਂ 'ਤੇ ਸਬਸਿਡੀ ਦੇਣ ਲਈ ਵਿਭਾਗ ਦੇ ਪੋਰਟਲ 'ਤੇ 26 ਮਈ ਤੱਕ ਆਨਲਾਈਨ ਅਰਜ਼ੀਆਂ ਦੀ ਮੰਗ ...

ਪੂਰੀ ਖ਼ਬਰ »

ਜੀ.ਐੱਚ.ਜੀ. ਪਬਲਿਕ ਸਕੂਲ 'ਚ ਵੈਬੀਨਾਰ ਕਰਵਾਇਆ

ਚੌਂਕੀਮਾਨ, 15 ਮਈ (ਤੇਜਿੰਦਰ ਸਿੰਘ ਚੱਢਾ)-ਸਥਾਨਕ ਜੀ.ਐੱਚ.ਜੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਐਕਟੀਵਿਟੀ ਤੇ ਕੋਆਰਡੀਨੇਟਰਾਂ ਦੇ ਸਹਿਯੋਗ ਨਾਲ ਵਿਗਿਆਨ ਵਿਭਾਗ ਵਲੋਂ ਪਿ੍ੰਸੀਪਲ ਪਵਨ ਸੂਦ ਦੀ ਰਹਿਨੁਮਾਈ ਹੇਠ ਇਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ | ਗੂਗਲ ...

ਪੂਰੀ ਖ਼ਬਰ »

ਰਾਏਕੋਟ-ਅਹਿਮਦਗੜ੍ਹ ਰੋਡ ਘਟੀਆ ਪ੍ਰੀਮਿਕਸ ਪਾਏ ਜਾਣ ਕਰਕੇ ਮੁੜ ਵਿਵਾਦਾਂ 'ਚ ਘਿਰੀ

ਰਾਏਕੋਟ, 15 ਮਈ (ਬਲਵਿੰਦਰ ਸਿੰਘ ਲਿੱਤਰ)-ਵਿਵਾਦਾਂ 'ਚ ਘਿਰੀ ਅਤੇ ਵਿਧਾਨ ਸਭਾ ਹਲਕਾ ਰਾਏਕੋਟ ਅਤੇ ਹਲਕਾ ਦਾਖਾ ਦੇ ਪਿੰਡਾਂ ਵਿਚੋਂ ਦੀ ਲੰਘਦੀ ਰਾਏਕੋਟ-ਅਹਿਮਦਗੜ੍ਹ ਰੋਡ 'ਤੇ ਪ੍ਰੀਮਿਕਸ ਪਿਛਲੇ 2 ਮਹੀਨਿਆਂ ਤੋਂ ਪਾਇਆ ਜਾ ਰਿਹਾ ਹੈ ਪਰ ਅਜੇ ਤੱਕ ਪਿੰਡ ਆਂਡਲੂ ਤੋਂ ...

ਪੂਰੀ ਖ਼ਬਰ »

ਬੀ.ਕੇ.ਯੂ. ਏਕਤ (ਡਕੌਂਦਾ) ਸੁਧਾਰ ਇਕਾਈ ਦਾ ਗਠਨ

ਗੁਰੂਸਰ ਸੁਧਾਰ, 15 ਮਈ (ਬਲਵਿੰਦਰ ਸਿੰਘ ਧਾਲੀਵਾਲ)-ਭਾਰਤੀ ਕਿਸਾਨ ਯੂਨੀਅਨ ਏਕਤ (ਡਕੌਂਦਾ) ਵਲੋਂ ਪਿੰਡ-ਪਿੰਡ ਪੱਧਰੀ ਸਥਾਪਿਤ ਕੀਤੀਆਂ ਜਾ ਰਹੀਆਂ ਇਕਾਈਆਂ ਤਹਿਤ ਬਲਾਕ ਪ੍ਰਧਾਨ ਸਰਬਜੀਤ ਸਿੰਘ ਗਿੱਲ ਤੇ ਜ਼ਿਲ੍ਹਾ ਯੂਥ ਪ੍ਰਧਾਨ ਜਸਪ੍ਰੀਤ ਸਿੰਘ ਢੱਟ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਕਮਰੇ ਦੀ ਕੰਧ ਨੂੰ ਪਾੜ ਲਗਾ ਕੇ 20 ਤੋਲੇ ਸੋਨਾ ਅਤੇ ਤਿੰਨ ਲੱਖ ਦੀ ਨਕਦੀ ਚੋਰੀ

ਸਿੱਧਵਾਂ ਬੇਟ, 15 ਮਈ (ਜਸਵੰਤ ਸਿੰਘ ਸਲੇਮਪੁਰੀ)-ਬੇਖੌਫ ਚੌਰਾਂ ਵੱਲੋਂ ਲਾਗਲੇ ਪਿੰਡ ਸਦਰਪੁਰਾ ਵਿਖੇ ਪਿੰਡ ਦੀ ਬਾਹਰਲੀ ਫਿਰਨੀ 'ਤੇ ਸਥਿੱਤ ਇਕ ਘਰ ਦੀ ਕੰਧ ਨੂੰ ਪਾੜ ਕੇ ਲਗਾਕੇ ਕਰੀਬ 20 ਤੋਲੇ ਸੋਨੇ ਦੇ ਗਹਿਣੇ ਅਤੇ ਤਿੰਨ ਲੱਖ ਦੀ ਨਗਦੀ ਚੋਰੀ ਕਰ ਲੈਣ ਦਾ ਸਮਾਚਾਰ ਹੈ | ...

ਪੂਰੀ ਖ਼ਬਰ »

ਬੋਪਾਰਾਏ ਅਤੇ ਪ੍ਰਧਾਨ ਜੋਸ਼ੀ ਨੇ ਲਿਆ ਸੀਵਰੇਜ ਪ੍ਰੋਜੈਕਟ ਦਾ ਜਾਇਜ਼ਾ

ਰਾਏਕੋਟ, 15 ਮਈ (ਸੁਸ਼ੀਲ)-ਸੀਵਰੇਜ ਬੋਰਡ ਵਲੋਂ ਸ਼ਹਿਰ ਵਿਚ ਸੌ ਫ਼ੀਸਦੀ ਸੀਵਰੇਜ ਅਤੇ ਵਾਟਰ ਸਪਲਾਈ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਸਥਾਨਕ ਜਗਰਾਉਂ ਰੋਡ 'ਤੇ ਸੀਵਰੇਜ ਪਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ | ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਲਈ ਨੌਜ਼ਵਾਨ ਆਗੂ ...

ਪੂਰੀ ਖ਼ਬਰ »

ਸੌ ਫ਼ੀਸਦੀ ਸੀਵਰੇਜ ਅਤੇ ਵਾਟਰ ਸਪਲਾਈ ਦੀ ਸਹੂਲਤ ਛੇਤੀ ਹੀ-ਬੋਪਾਰਾਏ ਬੋਪਾਰਾਏ ਅਤੇ ਪ੍ਰਧਾਨ ਜੋਸ਼ੀ ਨੇ ਲਿਆ ਸੀਵਰੇਜ ਪ੍ਰੋਜੈਕਟ ਦਾ ਜਾਇਜ਼ਾ

ਰਾਏਕੋਟ, 15 ਮਈ (ਸੁਸ਼ੀਲ)-ਸੀਵਰੇਜ ਬੋਰਡ ਵਲੋਂ ਸ਼ਹਿਰ ਵਿਚ ਸੌ ਫ਼ੀਸਦੀ ਸੀਵਰੇਜ ਅਤੇ ਵਾਟਰ ਸਪਲਾਈ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਸਥਾਨਕ ਜਗਰਾਉਂ ਰੋਡ 'ਤੇ ਸੀਵਰੇਜ ਪਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ | ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਲਈ ਨੌਜ਼ਵਾਨ ਆਗੂ ...

ਪੂਰੀ ਖ਼ਬਰ »

ਮਜ਼ਦੂਰਾਂ ਦਾ ਗੈਸ ਸਿਲੰਡਰ ਚੋਰੀ

ਹੰਬੜਾਂ, 15 ਮਈ (ਮੱਕੜ)-ਸਥਾਨਕ ਮੁੱਢਲਾ ਸਿਹਤ ਕੇਂਦਰ ਵਿਖੇ ਇਮਾਰਤ ਦੇ ਨਿਰਮਾਣ ਮੌਕੇ ਰਾਤ ਸਮੇਂ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਗੈਸ ਸਿਲੰਡਰ ਚੋਰੀ ਹੋਣ ਦਾ ਸਮਾਚਾਰ ਹੈ, ਪ੍ਰਾਪਤ ਜਾਣਕਾਰੀ ਅਨੁਸਾਰ ਇੱਥੇ ਕੰਮ ਕਰ ਰਹੇ ਕਾਲਾ ਮਿਸਤਰੀ ਤੇ ਕੁਲਵਿੰਦਰ ਸਿੰਘ ਨੇ ...

ਪੂਰੀ ਖ਼ਬਰ »

ਆਕਸੀਜਨ ਘਟਣ ਕਾਰਨ ਨੌਜਵਾਨ ਦੀ ਮੌਤ

ਸਿੱਧਵਾਂ ਬੇਟ, 15 ਮਈ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਪਿੰਡ ਸਦਰਪੁਰਾ ਦੇ 43 ਸਾਲਾ ਅਗਾਂਹਵਧੂ ਨੌਜਵਾਨ ਕਿਸਾਨ ਦੀ ਲੁਧਿਆਣਾ ਦੇ ਦਇਆ ਨੰਦ ਵਿਚ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਗਰੇਵਾਲ ਪੁੱਤਰ ਅਜੈਬ ਸਿੰਘ ਜੋ ...

ਪੂਰੀ ਖ਼ਬਰ »

ਜੀ.ਐੱਚ.ਜੀ. ਕਾਲਜ ਦਾ ਈ.ਟੀ.ਟੀ. ਨਤੀਜਾ ਸ਼ਾਨਦਾਰ

ਰਾਏਕੋਟ, 15 ਮਈ (ਸੁਸ਼ੀਲ)- ਜੀ.ਐੱਚ.ਜੀ ਗਰੁੱਪ ਆਫ਼ ਕਾਲਜ ਤਹਿਤ ਚੱਲਦੇ ਜੀ.ਐੱਚ.ਜੀ ਕਾਲਜ ਆਫ਼ ਟੀਚਰ ਟ੍ਰੇਨਿੰਗ ਦਾ ਈ.ਟੀ.ਟੀ (ਭਾਗ ਦੂਜਾ) ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਪਿ੍ੰ: ਸ਼ਿਲਪੀ ਦਿਉਲ ਨੇ ਦੱਸਿਆ ਕਿ ਨਤੀਜਾ ਸੌ ਫ਼ੀਸਦੀ ਰਿਹਾ ਹੈ ਅਤੇ ਸਾਰੇ ਹੀ ਵਿਦਿਆਰਥੀਆਂ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਨੇ ਐੱਸ.ਡੀ.ਐੱਮ. ਨੂੰ 301 ਕੋਰੋਨਾ ਕਿੱਟਾਂ ਦਿੱਤੀਆਂ

ਰਾਏਕੋਟ, 15 ਮਈ (ਸੁਸ਼ੀਲ)-ਲਾਇਨਜ਼ ਕਲੱਬ ਰਾਏਕੋਟ ਵਲੋਂ ਅੱਜ ਇੱਥੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਲਈ ਵਰਤੋਂ 'ਚ ਆਉਣ ਵਾਲੀਆਂ ਦਵਾਈਆਂ ਦੀਆਂ 301 ਕਿੱਟਾਂ ਐੱਸ.ਡੀ.ਐੱਮ. ਰਾਏਕੋਟ ਡਾ. ਹਿਮਾਂਸ਼ੂ ਗੁਪਤਾ ਨੂੰ ਸੌਂਪੀਆਂ ਗਈਆਂ | ਇਸ ਮੌਕੇ ਐੱਸ.ਡੀ.ਐੱਮ ਰਾਏਕੋਟ ਡਾ. ...

ਪੂਰੀ ਖ਼ਬਰ »

ਗਲੀਆਂ 'ਚ ਇੰਟਰਲਾਕ ਟਾਈਲਾਂ ਲਗਾਉਣ 'ਤੇ ਹਲਵਾਰਾ ਪੰਚਾਇਤ ਵਿਵਾਦਾਂ 'ਚ

ਹਲਵਾਰਾ, 15 ਮਈ (ਭਗਵਾਨ ਢਿੱਲੋਂ)-ਗਲੀਆਂ 'ਚ ਇੰਟਰਲਾਕ ਟਾਈਲਾਂ ਬਿਨ੍ਹਾਂ ਕਿਸੇ ਵਿਉਤਬੰਦੀ ਦੇ ਲਗਾਉਣ 'ਤੇ ਹਲਵਾਰਾ ਪੰਚਾਇਤ ਵਿਵਾਦਾਂ ਦੇ ਘੇਰੇ 'ਚ ਹੈ | ਪਾਣੀ ਦੀ ਨਿਕਾਸੀ ਦਾ ਨਾਕਸ ਪ੍ਰਬੰਧ ਹੋਣ ਕਾਰਨ ਬਰਸਾਤ ਦਾ ਪਾਣੀ ਘਰਾਂ ਵਿਚ ਚਲਾ ਜਾਂਦਾ ਹੈ, ਜਿਸ ਕਾਰਨ ਲੋਕਾਂ ...

ਪੂਰੀ ਖ਼ਬਰ »

ਜਲ ਸਪਲਾਈ ਠੇਕਾ ਮੁਲਾਜ਼ਮਾਂ-ਕੁਤਬੇਵਾਲ, ਮਾਣਕੀ, ਗੌ ਾਸਪੁਰ

ਹੰਬੜਾਂ, 15 ਮਈ (ਹਰਵਿੰਦਰ ਸਿੰਘ ਮੱਕੜ)-ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਕੁਤਬੇਵਾਲ, ਜਨਰਲ ਸਕੱਤਰ ਰਵਿੰਦਰ ਸਿੰਘ ਮਾਣਕੀ, ਮੀਤ ਪ੍ਰਧਾਨ ਚਰਨ ਸਿੰਘ ਗੌਂਸਪੁਰ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ...

ਪੂਰੀ ਖ਼ਬਰ »

ਰੇਲਵੇ ਪਾਰਕ ਦੇ ਕਿਸਾਨ ਮੋਰਚੇ 'ਚ ਸ਼ਹੀਦ ਸੁਖਦੇਵ ਦਾ 115ਵਾਂ ਜਨਮ ਦਿਨ ਮਨਾਇਆ

ਜਗਰਾਉਂ, 15 ਮਈ (ਜੋਗਿੰਦਰ ਸਿੰਘ)-ਆਜ਼ਾਦੀ ਲਹਿਰ 'ਚ ਹੱਸਦੇ ਹੱਸਦੇ ਫਾਂਸੀ ਚੜ੍ਹ ਗਏ ਸ਼ਹੀਦ ਭਗਤ ਸਿੰਘ ਤੇ ਸ਼ਹੀਦ ਰਾਜਗੁਰੂ ਦੇ ਸਾਥੀ ਸ਼ਹੀਦ ਸੁਖਦੇਵ ਦਾ 115ਵਾਂ ਜਨਮ ਦਿਵਸ ਇਨਕਲਾਬੀ ਨਾਅਰਿਆਂ 'ਚ ਗੂੰਜ 'ਚ ਮਨਾਇਆ ਗਿਆ | ਇਸ ਸਮੇਂ ਸਮੂਹ ਧਰਨਾਕਾਰੀਆਂ ਨੇ ਸ਼ਹੀਦ ...

ਪੂਰੀ ਖ਼ਬਰ »

ਦਿੱਲੀ ਕੱਟੜਾ ਹਾਈਵੇਜ਼ ਜ਼ਮੀਨ ਐਕਵਾਇਰ ਵਿਰੋਧੀ ਸੰਘਰਸ਼ ਕਮੇਟੀ ਦੀ ਮੀਟਿੰਗ ਹੋਈ

ਅਹਿਮਦਗੜ੍ਹ, 15 ਮਈ (ਰਵਿੰਦਰ ਪੁਰੀ)-ਦਿੱਲੀ ਕੱਟੜਾ ਹਾਈਵੇਜ਼ ਬਣਾਉਣ ਸਬੰਧੀ ਸਰਕਾਰ ਵਲੋਂ ਐਕਵਾਇਰ ਕੀਤੀਆਂ ਜਾ ਰਹੀਆਂ ਜ਼ਮੀਨਾਂ ਦੇ ਮਾਲਕਾਂ ਵਲੋਂ ਵਿਰੋਧ ਵੱਡੇ ਪੱਧਰ 'ਤੇ ਹੋ ਰਿਹਾ ਹੈ | ਅੱਜ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕੋਟ ਆਗਾਂ ਵਿਖੇ ਵੱਡੀ ਗਿਣਤੀ ਵਿਚ ...

ਪੂਰੀ ਖ਼ਬਰ »

ਕੈਪਟਨ ਸੰਦੀਪ ਸਿੰਘ ਸੰਧੂ ਨੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

ਜੋਧਾਂ, 15 ਮਈ (ਗੁਰਵਿੰਦਰ ਸਿੰਘ ਹੈਪੀ)-ਹਲਕਾ ਦਾਖਾ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਸਿਆਸੀ ਸਕੱਤਰ ਮੁੱਖ ਮੰਤਰੀ ਪੰਜਾਬ ਨੇ ਪਿੰਡ ਗੁੱਜਰਵਾਲ ਵਿਖੇ ਪਹੁੰਚ ਕੇ ਗਲੀਆਂ 'ਚ ਲਗਾਈਆਂ ਜਾ ਰਹੀਆਂ ਇੰਟਰਲਾਕ ਟਾਇਲਾਂ ਤੇ ਹੋਰ ਚੱਲ ਰਹੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX