ਬਠਿੰਡਾ, 15 ਮਈ (ਅਵਤਾਰ ਸਿੰਘ)-ਪੀ.ਆਰ.ਟੀ.ਸੀ. ਤੇ ਪਨਬੱਸ ਕਾਮਿਆਂ ਨੇ ਆਪਣੀਆਂ ਮੰਗਾਂ ਸਬੰਧਿਤ ਅੱਜ ਬੱਸ ਸਟੈਂਡ 'ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਡਿਪੂ ਪ੍ਰਧਾਨ ਗੁਰਪਿੰਦਰ ਸਿੰਘ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਹ ਪਿਛਲੇ ਕਾਫੀ ਲੰਮੇ ...
ਬਰੇਟਾ, 15 ਮਈ (ਜੀਵਨ ਸ਼ਰਮਾ)- ਮੰਗਾਂ ਨੂੰ ਲੈ ਕੇ ਸਥਾਨਕ ਸਫ਼ਾਈ ਕਰਮਚਾਰੀਆਂ ਵਲੋਂ ਹੜਤਾਲ ਤੀਸਰੇ ਦਿਨ ਵੀ ਜਾਰੀ ਰਹੀ | ਆਗੂਆਂ ਨੇ ਕਿਹਾ ਕਿ ਸਫ਼ਾਈ ਸੇਵਕਾਂ ਦੀਆਂ ਮੰਗਾਂ ਜਾਇਜ਼ ਹਨ, ਇਸ ਲਈ ਸਰਕਾਰ ਨੂੰ ਮੰਗਾਂ ਵੱਲ ਜਲਦ ਗ਼ੌਰ ਕਰਨੀ ਚਾਹੀਦੀ ਹੈ | ਉਨ੍ਹਾਂ ਮੰਗ ...
ਗੋਨਿਆਣਾ, 15 ਮਈ (ਬਰਾੜ ਆਰ. ਸਿੰਘ, ਲਛਮਣ ਦਾਸ ਗਰਗ)-ਗੋਨਿਆਣਾ ਸ਼ਹਿਰ ਦੀ ਇਕ ਔਰਤ ਦੇ ਘਰ 'ਚ ਦਾਖ਼ਲ ਹੋ ਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਉਣ 'ਤੇ ਪੁਲਿਸ ਨੇ 3 ਭਰਾਵਾਂ ਅਤੇ ਇਕ ਹੋਰ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ | ਪਵਨਦੀਪ ਕੌਰ ਪਤਨੀ ਲਖਵੀਰ ਸਿੰਘ ਵਾਸੀ ...
ਮੌੜ ਮੰਡੀ, 15 ਮਈ (ਲਖਵਿੰਦਰ ਸਿੰਘ ਮੌੜ)-ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦੌਰਾਨ ਪੰਜਾਬ ਰਾਜ ਬਿਜਲੀ ਬੋਰਡ ਭੰਗ ਕਰਕੇ ਪਾਵਰਕਾਮ ਹੋਂਦ 'ਚ ਲਿਆਂਦਾ ਅਤੇ ਬਿਜਲੀ ਪ੍ਰਬੰਧ ਨਿੱਜੀ ਹੱਥਾਂ 'ਚ ਸੌਂਪ ਦੇਣ ਦਾ ਰਾਹ ਪੱਧਰਾ ਕਰਨ 'ਚ ਅਹਿਮ ਭੂਮਿਕਾ ਨਿਭਾਈ | ਨਿੱਜੀਕਰਨ ਦੀਆਂ ...
ਭੁੱਚੋ ਮੰਡੀ, 15 ਮਈ (ਪਰਵਿੰਦਰ ਸਿੰਘ ਜੌੜਾ)-ਸਥਾਨਕ ਪੁਲਿਸ ਨੇ ਪਿੰਡ ਚੱਕ ਫ਼ਤਹਿ ਸਿੰਘ ਵਾਲਾ ਦੇ ਆਰ. ਐੱਮ. ਪੀ. ਡਾਕਟਰ ਤੋਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਪੁਲਿਸ ਸੂਤਰਾਂ ਅਨੁਸਾਰ ਪੁਲਿਸ ਨੂੰ ਮੁਖ਼ਬਰੀ ਮਿਲੀ ਸੀ ਕਿ ਪਿੰਡਾਂ 'ਚ ਕੁਝ ਲੋਕ ਨਸ਼ੀਲੀਆਂ ...
ਬੱਲੂਆਣਾ, 15 ਮਈ (ਗੁਰਨੈਬ ਸਾਜਨ)- ਪੁਲਿਸ ਥਾਣਾ ਸਦਰ ਬਠਿੰਡਾ ਦੇ ਅਧੀਨ ਪੈਂਦੇ ਪਿੰਡ ਦਿਉਣ ਦੇ ਨੇੜੇ ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਨ ਦੀ ਖ਼ਬਰ ਮਿਲੀ ਹੈ | ਇਸ ਸਬੰਧੀ ਸਬ ਇੰਸਪੈਕਟਰ ਰਾਜਪਾਲ ਸਿੰਘ ਨੇ ਦੱਸਿਆ ਕਿ ਦਿਉਣ ਨੇੜੇ ਉਨ੍ਹਾਂ ...
ਤਲਵੰਡੀ ਸਾਬੋ, 15 ਮਈ (ਰਣਜੀਤ ਸਿੰਘ ਰਾਜੂ)-ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿਚ ਮਲੇਰੀਆ, ਬੁਖ਼ਾਰ ਆਦਿ ਦੇ ਨਾਲ ਨਾਲ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਨਿਰੰਤਰ ਜਾਰੀ ਹੈ ਪ੍ਰੰਤੂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕੁੰਭਕਰਨੀ ਨੀਂਦ ਸੌਂ ਜਾਣ ਦਾ ਹੀ ਨਤੀਜਾ ਹੈ ...
ਸੰਗਤ ਮੰਡੀ, 15 ਮਈ (ਅੰਮਿ੍ਤਪਾਲ ਸ਼ਰਮਾ)-ਥਾਣਾ ਸੰਗਤ ਦੀ ਪੁਲਿਸ ਨੇ ਬਠਿੰਡਾ ਡੱਬਵਾਲੀ ਮੁੱਖ ਮਾਰਗ 'ਤੇ ਪੈਂਦੇ ਪਿੰਡ ਪਥਰਾਲਾ ਨੇੜੇ ਇਕ ਮੋਟਰ ਸਾਈਕਲ ਸਵਾਰ ਵਿਅਕਤੀ ਨੂੰ 20 ਕਿੱਲੋ ਭੁੱਕੀ ਸਮੇਤ ਗਿ੍ਫ਼ਤਾਰ ਕੀਤਾ ਹੈ | ਥਾਣਾ ਸੰਗਤ ਅਧੀਨ ਪੈਂਦੀ ਪੁਲਿਸ ਚੌਕੀ ...
ਤਲਵੰਡੀ ਸਾਬੋ, 15 ਮਈ (ਰਣਜੀਤ ਸਿੰਘ ਰਾਜੂ)-ਇਲਾਕੇ ਅੰਦਰ ਕੋਰੋਨਾ ਮਰੀਜ਼ਾਂ ਦੀ ਗਿਣਤੀ ਘਟ ਜਾਣ ਦਾ ਨਾਮ ਨਹੀਂ ਲੈ ਰਹੀ | ਜਿੱਥੇ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੀ ਲਾਗ ਨਾਲ ਇਲਾਕੇ ਦੀ ਉੱਚ ਧਾਰਮਿਕ ਸ਼ਖ਼ਸੀਅਤ ਬਾਬਾ ਛੋਟਾ ਸਿੰਘ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ ...
ਮਾਨਸਾ, 15 ਮਈ (ਬਲਵਿੰਦਰ ਸਿੰਘ ਧਾਲੀਵਾਲ)-ਮਾਨਸਾ ਜ਼ਿਲ੍ਹੇ 'ਚ ਕੋਰੋਨਾ ਨਾਲ ਅੱਜ ਜਿੱਥੇ 3 ਔਰਤਾਂ ਦੀ ਮੌਤ ਹੋ ਗਈ ਹੈ ਉੱਥੇ 279 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ਜਦਕਿ 71 ਪੀੜਤ ਸਿਹਤਯਾਬ ਵੀ ਹੋਏ ਹਨ | ਸਿਹਤ ਵਿਭਾਗ ਵਲੋਂ ਜਾਰੀ ਮੀਡੀਆ ਬੁਲੇਟਿਨ ਅਨੁਸਾਰ ਮਾਨਸਾ ਸਿਹਤ ...
ਲਹਿਰਾ ਮੁਹੱਬਤ, 15 ਮਈ (ਸੁਖਪਾਲ ਸਿੰਘ ਸੁੱਖੀ)-ਸਥਾਨਕ ਨਗਰ ਪੰਚਾਇਤ ਦੇ ਸਫ਼ਾਈ ਕਾਮਿਆਂ ਵਲੋਂ ਮਿਊਾਸੀਪਲ ਕੌਂਸਲ ਐਕਸ਼ਨ ਕਮੇਟੀ ਪੰਜਾਬ ਦੀ ਅਗਵਾਈ ਹੇਠ ਠੇਕੇਦਾਰੀ ਪ੍ਰਣਾਲੀ ਖ਼ਤਮ ਕਰਕੇ ਪੱਕੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਗਈ | ...
ਭਾਈਰੂਪਾ, 15 ਮਈ (ਵਰਿੰਦਰ ਲੱਕੀ)-ਲੰਘੀ ਅਕਾਲੀ-ਭਾਜਪਾ ਸਰਕਾਰ ਸਮੇਂ ਸੂਬੇ ਦੇ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੀ ਖੱਜਲ ਖੁਆਰੀ ਘਟਾਉਣ ਦੇ ਮਕਸਦ ਨਾਲ ਪਿੰਡ-ਪਿੰਡ ਬਣਾਏ ਗਏ ਸੇਵਾ ਕੇਂਦਰ ਬੰਦ ਹੋਣ ਤੇ ਸਾਂਭ ਸੰਭਾਲ ਨਾ ਹੋਣ ਕਾਰਨ ਇਨ੍ਹਾਂ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ ਤੇ ਆਮ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਇਨ੍ਹਾਂ ਸੇਵਾ ਕੇਂਦਰਾਂ ਨੂੰ ਚਲਾਉਣਾ ਹੀ ਨਹੀਂ ਸੀ ਤਾਂ ਫਿਰ ਪੰਜਾਬ ਭਰ ਅੰਦਰ ਇਨ੍ਹਾਂ ਕੇਂਦਰਾਂ 'ਤੇ ਖ਼ਰਚ ਕੀਤੇ ਗਏ ਕਰੋੜਾਂ ਰੁਪਏ ਖ਼ਰਚ ਕਰਨ ਦੀ ਕੀ ਜ਼ਰੂਰਤ ਸੀ | ਪਿਛਲੇ ਸਮੇਂ 'ਚ ਪੰਜਾਬ ਸਰਕਾਰ ਵਲੋਂ ਇਨ੍ਹਾਂ ਬੰਦ ਸੇਵਾ ਕੇਂਦਰਾਂ ਨੂੰ ਸਿਹਤ ਵਿਭਾਗ ਨੂੰ ਸੌਂਪਣ ਦੀ ਯੋਜਨਾਂ ਜ਼ਰੂਰ ਉਲੀਕੀ ਗਈ ਸੀ ਜੋ ਕਿ ਕਿਸੇ ਕਾਰਨਾਂ ਕਰਕੇ ਸਿਰੇ ਨਹੀਂ ਚੜ੍ਹ ਸਕੀ | ਜੇਕਰ ਹਲਕਾ ਰਾਮਪੁਰਾ ਫੂਲ ਦੀ ਹੀ ਗੱਲ ਕਰੀਏ ਤਾਂ ਇੱਥੇ ਵੱਖ-ਵੱਖ ਪਿੰਡਾਂ ਅੰਦਰ ਬਣਾਏ ਗਏ 80 ਫ਼ੀਸਦੀ ਸੇਵਾ ਕੇਂਦਰ ਬੰਦ ਹਨ ਤੇ ਸਿਰਫ਼ ਰਾਮਪੁਰਾ, ਮਹਿਰਾਜ਼, ਰਾਈਆ, ਭਗਤਾ ਭਾਈ ਤੇ ਗੁੰਮਟੀ ਕਲਾਂ ਦੇ ਸੇਵਾ ਕੇਂਦਰ ਹੀ ਚਾਲੂ ਸਥਿਤੀ 'ਚ ਹਨ ਜਦਕਿ ਹਲਕੇ ਦੇ ਵੱਡੇ ਨਗਰ ਭਾਈਰੂਪਾ ਸਮੇਤ ਸੇਲਬਰਾਹ, ਦਿਆਲਪੁਰਾ ਭਾਈਕਾ, ਢਿਪਾਲੀ, ਦਿਆਲਪੁਰਾ ਮਿਰਜ਼ਾ, ਘੰਡਾਬੰਨਾ, ਸਲਾਬਤਪੁਰਾ, ਜਲਾਲ ਆਦਿ ਤੋਂ ਇਲਾਵਾ ਹੋਰਨਾਂ ਪਿੰਡਾਂ ਅੰਦਰ ਵੀ ਸੇਵਾ ਕੇਂਦਰ ਬੰਦ ਹੋ ਚੁੱਕੇ ਹਨ, ਜਿਸ ਕਾਰਨ ਇਨ੍ਹਾਂ ਸੇਵਾ ਕੇਂਦਰਾਂ ਦੀ ਹਾਲਤ ਆਪਣੇ ਆਪ 'ਤੇ ਹੰਝੂ ਕੇਰਦੀ ਪ੍ਰਤੀਤ ਹੁੰਦੀ ਹੈ | ਪਿੰਡ ਸੇਲਬਾਰਹ ਦੇ ਸੇਵਾ ਕੇਂਦਰ ਦੇ ਵਿਹੜੇ 'ਚ ਕਿੱਲਿ੍ਹਆਂ ਨਾਲ ਬੰਨ੍ਹੀਆਂ ਹੋਈਆਂ ਭੇਡਾਂ ਬੱਕਰੀਆਂ ਨੂੰ ਵੇਖ ਇੰਝ ਪ੍ਰਤੀਤ ਹੰੁਦਾ ਹੈ ਜਿਵੇਂ ਉਕਤ ਸੇਵਾ ਕੇਂਦਰ ਬਣਾਇਆ ਹੀ ਉਨ੍ਹਾਂ ਦੀ ਸਹੂਲਤ ਲਈ ਹੋਵੇ | ਵਰਨਣਯੋਗ ਹੈ ਕਿ ਐੱਸ. ਸੀ., ਬੀ. ਸੀ ਸਰਟੀਫਿਕੇਟ, ਆਧਾਰ ਕਾਰਡ, ਜਨਮ-ਮੌਤ ਸਰਟੀਫਿਕੇਟ, ਵਿਆਹ ਸਬੰਧੀ ਫਾਈਲਾਂ, ਪੈਨਸ਼ਨਾਂ, ਬੱਚਿਆਂ ਦੇ ਜਨਮ ਸਰਟੀਫਿਕੇਟ ਦਰੁਸਤੀ, ਲਾਭਪਤਾਰੀ ਫਾਰਮ, ਬਿਜਲੀ ਦੇ ਬਿੱਲਾਂ ਦੀ ਅਦਾਇਗੀ ਆਦਿ ਅਨੇਕਾਂ ਅਜਿਹੀਆਂ ਸੁਵਿਧਾਵਾਂ ਸਨ, ਜਿਨ੍ਹਾਂ ਨੂੰ ਪਿੰਡਾਂ ਦੇ ਲੋਕ ਸਮੇਂ ਤੇ ਪੈਸੇ ਦੀ ਬੱਚਤ ਕਰਦੇ ਹੋਏ ਹੱਥੋਂ ਹੱਥੀ ਕਰਵਾ ਕੇ ਵਾਪਸ ਘਰ ਮੁੜ ਆਉਂਦੇ ਸਨ ਪਰ ਹੁਣ ਦੂਰ ਦੁਰਾਡੇਂ ਪਿੰਡਾਂ ਦੇ ਸੇਵਾ ਕੇਂਦਰਾਂ 'ਚ ਜਾਣਾ ਪੈਂਦਾ ਹੈ, ਜਿਸ ਨਾਲ ਪੈਸੈ ਤੇ ਸਮੇਂ ਦੀ ਬਰਬਾਦੀ ਹੁੰਦੀ ਹੈ | ਨੌਜਵਾਨ 'ਆਪ' ਆਗੂ ਗੁਰਵਿੰਦਰ ਸਿੰਘ ਸੇਲਬਰਾਹ ਦਾ ਕਹਿਣਾ ਸੀ ਕਿ ਸੇਵਾ ਕੇਂਦਰਾਂ ਦੀ ਬੰਦੀ ਦਾ ਸਭ ਤੋਂ ਵੱਧ ਖ਼ਮਿਆਜ਼ਾ ਗਰੀਬ ਵਰਗ ਨੂੰ ਭੁਗਤਣਾ ਪੈ ਰਿਹਾ ਹੈ, ਜਿਨ੍ਹਾਂ ਪਾਸ ਦੂਰ ਦੇ ਸੇਵਾ ਕੇਂਦਰਾਂ 'ਚ ਜਾਣ ਲਈ ਨਾ ਤਾਂ ਕੋਈ ਵਾਹਨ ਮਿਲਦਾ ਤੇ ਨਾ ਹੀ ਕੋਈ ਲਿਜਾਣ ਵਾਲਾ | ਸ਼੍ਰੋਮਣੀ ਅਕਾਲੀ ਦਲ (ਬ) ਯੂਥ ਵਿੰਗ ਦੇ ਸੀਨੀ: ਆਗੂ ਗੁਰਪ੍ਰੀਤ ਸਿੰਘ ਘੰਡਾਬੰਨਾ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੋਕਾਂ ਦੀ ਖੱਜਲ ਖੁਆਰੀ ਘਟਾਉਣ ਲਈ ਸੇਵਾ ਕੇਂਦਰਾਂ ਦੀ ਸ਼ੁਰੂਆਤ ਕੀਤੀ ਸੀ ਜਦਕਿ ਕਾਂਗਰਸ ਨੇ ਸਰਕਾਰ ਬਣਦਿਆਂ ਹੀ ਲੋਕਾਂ ਤੋਂ ਇਸ ਸਹੂਲਤ ਨੂੰ ਖੋਹ ਲਿਆ | ਉਨ੍ਹਾਂ ਮੰਗ ਕੀਤੀ ਕਿ ਬੰਦ ਪਏ ਸੇਵਾ ਕੇਂਦਰ ਤੁਰੰਤ ਖੋਲ੍ਹੇ ਜਾਣ, ਜਿਸ ਨਾਲ ਲੋਕਾਂ ਨੂੰ ਲਾਭ ਮਿਲੇਗਾ ਤੇ ਅਨੇਕਾਂ ਨੌਜਵਾਨਾਂ ਨੂੰ ਰੁਜ਼ਗਾਰ |
ਬਠਿੰਡਾ, 15 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ (ਬੀ. ਐੱਫ. ਜੀ. ਆਈ.) ਬਠਿੰਡਾ ਨੇ ਆਪਣੀ ਸਮਾਜਿਕ ਅਤੇ ਨੈਤਿਕ ਜ਼ਿੰਮੇਵਾਰੀ ਨੂੰ ਸਮਝਦਿਆਂ ਵਿਸ਼ੇਸ਼ ਤੌਰ 'ਤੇ ਕੋਵਿਡ-19 ਰਿਲੀਫ਼ ਪਾਲਿਸੀ ਅਤੇ ਲਾਕਡਾਊਨ ਰਿਲੀਫ਼ ਪਾਲਿਸੀ ...
ਬਠਿੰਡਾ, 15 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਮੁੱਖ ਖੇਤੀਬਾੜੀ ਅਫ਼ਸਰ ਡਾ. ਬਹਾਦਰ ਸਿੰਘ ਸਿੱਧੂ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਕਿਸਾਨ ਆਪਣੀ ਖੇਤੀ ਆਧੁਨਿਕ ਤਕਨੀਕ ਨਾਲ ਕਰ ਸਕਣ ਅਤੇ ਫ਼ਸਲ ਵਿਚੋਂ ...
ਬਠਿੰਡਾ, ਮਈ 15 (ਅੰਮਿ੍ਤਪਾਲ ਸਿੰਘ ਵਲ੍ਹਾਣ)-ਕਰੋਨਾ ਮਹਾਂਮਾਰੀ ਦੀ ਇਸ ਜੰਗ ਵਿਚ ਜਿੱਥੇ ਸੂਬਾ ਸਰਕਾਰ ਵਲੋਂ ਅਤੇ ਸਿਹਤ ਵਿਭਾਗ ਦੇ ਯਤਨਾਂ ਸਦਕਾ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਹੀ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਵਲੋਂ ਵਿਸ਼ੇਸ਼ ਯੋਗਦਾਨ ਪਾਇਆ ...
ਬਠਿੰਡਾ, 15 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸੀ. ਪੀ. ਐੱਫ. ਕਰਮਚਾਰੀ ਯੂਨੀਅਨ ਪੰਜਾਬ ਦੀ ਇਕਾਈ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਨੇ ਬਠਿੰਡਾ ਦਿਹਾਤੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਐੱਮ. ਐੱਲ. ਏ. ਰੁਪਿੰਦਰ ਕੌਰ ਰੂਬੀ ਨੂੰ ਪੁਰਾਣੀ ਪੈਨਸ਼ਨ ਬਹਾਲੀ ਲਈ ...
ਬਠਿੰਡਾ, 15 ਮਈ (ਅਵਤਾਰ ਸਿੰਘ)-ਸਥਾਨਕ ਕੋਤਵਾਲੀ ਥਾਣੇ ਦੇ ਸਹਾਇਕ ਥਾਣੇਦਾਰ ਬਲਵੰਤ ਸਿੰਘ ਦੇ ਕੋਲ ਰਾਕੇਸ਼ ਕੁਮਾਰ ਪੁੱਤਰ ਰਾਮੇਸ਼ ਕੁਮਾਰ ਰੀਜਨਲ ਸੇਲਜ਼ ਮੈਨੇਜਰ ਜੀ.ਐਸ.ਪੀ.ਕਰਾਪ ਸਾਇੰਸ ਪ੍ਰਾਈਵੇਟ ਲਿਮ.ਦਫ਼ਤਰ ਪਟਾ ਮਾਰਕੀਟ ਅਮਰੀਕ ਸਿੰਘ ਰੋਡ ਬਠਿੰਡਾ ਨੇ ਆਪਣੇ ...
ਬਠਿੰਡਾ, 15 ਮਈ (ਅਵਤਾਰ ਸਿੰਘ)-ਸਥਾਨਕ ਸ਼ਹਿਰ ਵਿਚ ਤਾਲਾਬੰਦੀ ਦੌਰਾਨ ਸਿਵਲ ਲਾਈਨ ਪੁਲਿਸ ਦੇ ਸਹਾਇਕ ਥਾਣੇਦਾਰ ਪਰਮਿੰਦਰ ਸਿੰਘ ਨੇ ਡੀ.ਐਮ. ਐਕਟ ਅਧੀਨ ਵਿਪੂਲ ਦਾਸ ਵਾਸੀ ਦਰਜਾ-3 ਕੁਆਟਰ ਸਿਵਲ ਸਟੇਸ਼ਨ ਬਠਿੰਡਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਨੇ ਤਾਲਾਬੰਦੀ ...
ਚਾਉਕੇ, 15 ਮਈ (ਮਨਜੀਤ ਸਿੰਘ ਘੜੈਲੀ)-ਸਮਾਜ ਸੇਵੀ ਲੱਖਾ ਸਿਧਾਣਾ ਵਲੋਂ ਅੱਜ ਪਿੰਡ ਪਿੱਥੋ , ਚਾਉਕੇ ਆਦਿ ਲਾਗਲੇ ਪਿੰਡਾਂ 'ਚ ਮੀਟਿੰਗਾਂ ਦੌਰਾਨ ਲੋਕਾਂ ਨੂੰ ਦਿੱਲੀ ਕਿਸਾਨ ਮੋਰਚੇ 'ਚ ਵੱਡੀ ਗਿਣਤੀ 'ਚ ਸ਼ਮੂਲੀਅਤ ਦਾ ਸੱਦਾ ਦਿੱਤਾ ਗਿਆ | ਉਨ੍ਹਾਂ ਭਰਵੀਆਂ ਮੀਟਿੰਗਾਂ ...
ਬਠਿੰਡਾ, 15 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਯੂਥ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਸੂਬੇ ਵਿਚ ਸਿਵਲ ਹਸਪਤਾਲਾਂ ਵਿਚ ਪਲਾਜ਼ਮਾ ਡੋਨੇਸ਼ਨ ਵਿਚ ਜਥੇਬੰਦੀ ਮਦਦ ਲੈਣ ਅਤੇ ਇਸ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ...
ਭਾਈਰੂਪਾ, 15 ਮਈ (ਵਰਿੰਦਰ ਲੱਕੀ)-ਮਿੳਾੂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਸਥਾਨਕ ਸਰਕਾਰਾਂ ਵਿਭਾਗ ਦੇ ਸਫ਼ਾਈ ਕਰਮਚਾਰੀਆਂ ਵਲੋਂ ਕੀਤੀ ਗਈ ਅਣਮਿੱਥੇ ਸਮੇਂ ਦੀ ਹੜਤਾਲ ਤਹਿਤ ਨਗਰ ਪੰਚਾਇਤ ਭਾਈਰੂਪਾ ਦੇ ਸਫ਼ਾਈ ਕਰਮਚਾਰੀਆਂ ਵਲੋਂ ਨਗਰ ਪੰਚਾਇਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX