ਛੇਤੀ ਹੀ ਦੇਸ਼ 'ਚ ਆਵੇਗੀ ਸਿੰਗਲ ਡੋਜ਼ ਵਾਲੀ ਵੈਕਸੀਨ
ਕੋਰੋਨਾ ਵਿਰੋਧੀ ਦਵਾਈ 2-ਡੀਜੀ ਅੱਜ ਹੋਵੇਗੀ ਲਾਂਚ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 16 ਮਈ-ਰੂਸੀ ਵੈਕਸੀਨ ਸਪੂਤਨਿਕ-ਵੀ ਦੀਆਂ 60 ਹਜ਼ਾਰ ਖ਼ੁਰਾਕਾਂ ਦੀ ਦੂਜੀ ਖੇਪ ਐਤਵਾਰ ਨੂੰ ਹੈਦਰਾਬਾਦ ਪਹੁੰਚ ਗਈ | ਹੁਣ ...
ਮੌਤਾਂ ਦਾ ਅੰਕੜਾ ਅਜੇ ਵੀ ਚਿੰਤਾ ਦਾ ਵਿਸ਼ਾ
ਨਵੀਂ ਦਿੱਲੀ, 16 ਮਈ (ਉਪਮਾ ਡਾਗਾ ਪਾਰਥ)-ਸਥਿਰ ਹੁੰਦੀ ਕੋਰੋਨਾ ਦੀ ਦੂਜੀ ਲਹਿਰ 'ਚ ਪਿਛਲੇ 24 ਘੰਟਿਆਂ ਦੌਰਾਨ 3 ਲੱਖ 11 ਹਜ਼ਾਰ 170 ਨਵੇਂ ਮਾਮਲੇ ਸਾਹਮਣੇ ਆਏ ਹਨ | ਇਹ ਅੰਕੜਾ ਪਿਛਲੇ 25 ਦਿਨਾਂ 'ਚ ਸਭ ਤੋਂ ਘੱਟ ਹੈ | ਹਾਲਾਂਕਿ ਕੁੱਲ ਮਾਮਲਿਆਂ ਦਾ ਅੰਕੜਾ 2,46,84,077 ਤੱਕ ਪੁੱਜ ਗਿਆ ਹੈ | ਮੌਤਾਂ ਦਾ ਅੰਕੜਾ ਅਜੇ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ | ਪਿਛਲੇ 24 ਘੰਟਿਆਂ 'ਚ ਕੋਰੋਨਾ ਕਾਰਨ 4077 ਲੋਕਾਂ ਦੀ ਮੌਤ ਹੋਈ | ਮਈ ਦੇ ਮਹੀਨੇ 'ਚ ਇਹ ਛੇਵੀਂ ਵਾਰ ਹੈ ਜਦੋਂ ਇਕ ਦਿਨ 'ਚ ਚਾਰ ਹਜ਼ਾਰ ਤੋਂ ਵੱਧ ਮਰੀਜ਼ਾਂ ਦੀ ਮੌਤ ਹੋਈ ਹੈ, ਕੁੱਲ ਮੌਤਾਂ ਦਾ ਅੰਕੜਾ 2,70,284, ਹੋ ਗਿਆ ਹੈ | ਰੋਜ਼ਾਨਾ ਕੋਰੋਨਾ ਮਾਮਲਿਆਂ ਦੀ ਗਿਣਤੀ ਭਾਵੇਂ ਅਜੇ ਵੀ 3 ਲੱਖ ਤੋਂ ਉਪਰ ਬਣੀ ਹੋਈ ਹੈ, ਪਰ ਰਾਹਤ ਵਾਲੀ ਗੱਲ ਇਹ ਹੈ ਕਿ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਰੋਜ਼ਾਨਾ ਮਾਮਲਿਆਂ ਤੋਂ ਜ਼ਿਆਦਾ ਹੈ | ਪਿਛਲੇ 24 ਘੰਟਿਆਂ 'ਚ 3 ਲੱਖ 62 ਹਜ਼ਾਰ 437 ਮਰੀਜ਼ ਕੋਰੋਨਾ ਤੋਂ ਠੀਕ ਹੋਏ ਹਨ | ਇਸੇ ਦੌਰਾਨ ਜ਼ੇਰੇ ਇਲਾਜ ਐਕਟਿਵ ਕੇਸਾਂ 'ਚ 55,344 ਕੇਸਾਂ ਦੀ ਕਮੀ ਆਈ ਹੈ | ਇਸ ਸਮੇਂ ਦੇਸ਼ 'ਚ ਜ਼ੇਰੇ ਇਲਾਜ ਮਰੀਜ਼ਾਂ ਦੀ ਗਿਣਤੀ 36 ਲੱਖ 18 ਹਜ਼ਾਰ 458 ਹੈ | ਜਦਕਿ ਦੇਸ਼ 'ਚ ਰੋਜ਼ਾਨਾ ਪਾਜ਼ੀਟਿਵਿਟੀ ਦਰ 16.98 ਫ਼ੀਸਦੀ ਹੈ | ਇਸ ਦੌਰਾਨ ਤਾਲਾਬੰਦੀ ਅਤੇ ਪਾਬੰਦੀਆਂ ਲਾਉਣ ਦਾ ਅਧਿਕਾਰ ਸੂਬਿਆਂ ਨੂੰ ਦਿੱਤੇ ਜਾਣ ਕਾਰਨ ਦੇਸ਼ 'ਚ 19 ਰਾਜਾਂ 'ਚ ਤਾਲਾਬੰਦੀ ਅਤੇ 13 ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ 'ਚ ਅੰਸ਼ਿਕ ਤਾਲਾਬੰਦੀ ਲਾਈ ਗਈ ਹੈ |
ਦਿੱਲੀ ਅਤੇ ਹਰਿਆਣਾ ਨੇ ਵਧਾਈ ਤਾਲਾਬੰਦੀ ਦੀ ਮਿਆਦ
ਦਿੱਲੀ ਅਤੇ ਹਰਿਆਣਾ ਵਲੋਂ ਤਾਲਾਬੰਦੀ ਦੀ ਮਿਆਦ ਇਕ ਹਫ਼ਤੇ ਲਈ ਵਧਾ ਦਿੱਤੀ ਗਈ ਹੈ | ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਤਾਲਾਬੰਦੀ ਦੀ ਮਿਆਦ 24 ਮਈ ਸਵੇਰੇ 5 ਵਜੇ ਤੱਕ ਵਧਾਉਣ ਦਾ ਐਲਾਨ ਕੀਤਾ | ਮੁੱਖ ਮੰਤਰੀ ਵਲੋਂ ਐਤਵਾਰ ਨੂੰ ਚੌਥੀ ਵਾਰ ਤਾਲਾਬੰਦੀ ਵਧਾਉਣ ਦਾ ਐਲਾਨ ਕੀਤਾ ਗਿਆ ਹੈ | ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕੋਰੋਨਾ ਦੇ ਹਾਲਾਤ ਦੇ ਮੱਦੇਨਜ਼ਰ ਤਾਲਾਬੰਦੀ ਦੀ ਮਿਆਦ 24 ਮਈ ਤੱਕ ਵਧਾਉਣ ਦਾ ਐਲਾਨ ਕੀਤਾ |
ਹੁਣ ਧਿਆਨ ਪਿੰਡਾਂ 'ਤੇ
ਪਿੰਡਾਂ 'ਚ ਕੋਰੋਨਾ ਦੇ ਵਧ ਰਹੇ ਪਸਾਰ ਦੇ ਮੱਦੇਨਜ਼ਰ ਕੇਂਦਰ ਨੇ ਦਿਹਾਤੀ ਇਲਾਕਿਆਂ ਨੂੰ ਮੁੱਖ ਤੌਰ 'ਤੇ ਧਿਆਨ 'ਚ ਰੱਖਦਿਆਂ ਉਨ੍ਹਾਂ ਲਈ ਵੱਖਰੇ ਤੌਰ 'ਤੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ | ਇਨ੍ਹਾਂ ਦਿਸ਼ਾ-ਨਿਰਦੇਸ਼ਾਂ 'ਚ ਆਸ਼ਾ ਵਰਕਰਾਂ ਦੀ ਸਰਗਰਮ ਭੂਮਿਕਾ ਤੋਂ ਇਲਾਵਾ ਫ਼ੋਨ ਰਾਹੀਂ ਡਾਕਟਰੀ ਸਲਾਹ ਅਤੇ ਪ੍ਰਭਾਵਿਤ ਮਰੀਜ਼ਾਂ ਦੀ ਪਛਾਣ, ਨਿਗਰਾਨੀ ਅਤੇ ਇਲਾਜ ਆਦਿ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ | ਕੇਂਦਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ 'ਚ ਦਿਹਾਤੀ ਇਲਾਕਿਆਂ ਦੇ ਮੁਢਲੇ ਸਿਹਤ ਢਾਂਚੇ ਅਤੇ ਕਮਿਊਨਿਟੀ ਸਿਹਤ ਅਧਿਕਾਰੀਆਂ ਦੀ ਭੂਮਿਕਾ ਨੂੰ ਕਾਫੀ ਅਹਿਮੀਅਤ ਦਿੱਤੀ ਗਈ ਹੈ | ਜਿਸ ਮੁਤਾਬਿਕ ਹਰ ਪਿੰਡ 'ਚ ਜ਼ੁਕਾਮ, ਬੁਖਾਰ ਦੇ ਮਾਮਲਿਆਂ ਦੀ ਨਿਗਰਾਨੀ ਆਸ਼ਾ ਵਰਕਰਾਂ ਵਲੋਂ ਕੀਤੀ ਜਾਵੇਗੀ | ਆਸ਼ਾ ਵਰਕਰਾਂ ਦੇ ਨਾਲ ਸਿਹਤ ਸੈਨੀਟਾਈਜ਼ੇਸ਼ਨ ਅਤੇ ਨਿਊਟਰੀਸ਼ੀਅਨ ਕਮੇਟੀ ਵੀ ਹੋਵੇਗੀ | ਜ਼ੁਕਾਮ ਬੁਖਾਰ ਅਤੇ ਸਾਹ ਨਾਲ ਸਬੰਧਿਤ ਇਨਫੈਕਸ਼ਨ ਲਈ ਹਰ ਉਪਕੇਂਦਰ 'ਚ ਓ. ਪੀ. ਡੀ. ਚਲਾਈ ਜਾਵੇਗੀ | ਜਿਨ੍ਹਾਂ ਮਰੀਜ਼ਾਂ 'ਚ ਕੋਰੋਨਾ ਦੇ ਲੱਛਣ ਪਾਏ ਜਾਣਗੇ, ਉਨ੍ਹਾਂ ਦੀ ਜਾਂਚ ਅਤੇ ਇਲਾਜ਼ ਲਈ ਸਲਾਹ ਪੇਂਡੂ ਪੱਧਰ 'ਤੇ ਕਮਿਊਨਿਟੀ ਸਿਹਤ ਅਧਿਕਾਰੀ ਵਲੋਂ ਫ਼ੋਨ 'ਤੇ ਕੀਤੀ ਜਾਵੇਗੀ | ਪਹਿਲਾਂ ਤੋਂ ਗੰਭੀਰ ਬਿਮਾਰੀਆਂ ਤੋਂ ਪੀੜਤ ਜਾਂ ਆਕਸੀਜਨ ਪੱਧਰ ਘਟਣ ਦੇ ਮਾਮਲਿਆਂ ਨੂੰ ਹੀ ਵੱਡੀਆਂ ਸਿਹਤ ਸੰਸਥਾਵਾਂ 'ਚ ਭੇਜਿਆ ਜਾਵੇਗਾ | ਸੰਪਰਕ 'ਚ ਆਏ ਲੋਕਾਂ ਦੀ ਪਛਾਣ ਵੀ ਵਾਇਰਸ ਦੇ ਫੈਲਾਅ ਅਤੇ ਕੇਸਾਂ ਦੀ ਗਿਣਤੀ ਦੇ ਆਧਾਰ 'ਤੇ ਦਿਸ਼ਾ-ਨਿਰਦੇਸ਼ ਮੁਤਾਬਿਕ ਕੀਤੀ ਜਾਵੇਗੀ | ਦਿਸ਼ਾ-ਨਿਰਦੇਸ਼ 'ਚ ਆਕਸੀਜਨ ਦੇ ਪੱਧਰ ਦੀ ਨਿਗਰਾਨੀ ਨੂੰ ਅਹਿਮ ਕਰਾਰ ਦਿੰਦਿਆਂ ਇਸ ਲਈ ਹਰ ਪਿੰਡ 'ਚ ਲੋੜੀਂਦੀ ਮਾਤਰਾ 'ਚ ਆਕਸੀਮੀਟਰ ਅਤੇ ਥਰਮਾਮੀਟਰ ਰੱਖਣ ਦੀ ਸਲਾਹ ਦਿੱਤੀ ਗਈ ਹੈ | ਹਰ ਸਿਹਤ ਅਧਿਕਾਰੀ ਨੂੰ ਰੈਪਿਡ ਐਕਸ਼ਨ ਟੈਸਟਿੰਗ ਜਾਂਚ ਕਰਨ ਦੀ ਸਿਖਲਾਈ ਦਿੱਤੀ ਜਾਵੇਗੀ ਅਤੇ ਹਰ ਸਿਹਤ ਕੇਂਦਰਾਂ ਅਤੇ ਉਪ ਕੇਂਦਰਾਂ 'ਚ ਟੈਸਟਿੰਗ ਕਿੱਟ ਉਪਲਬਧ ਕਰਵਾਈ ਜਾਵੇਗੀ | ਟੈਸਟ ਰਿਪੋਰਟ ਆਉਣ ਤੱਕ ਮਰੀਜ਼ ਨੂੰ ਘਰ 'ਚ ਵੱਖ ਕਰਕੇ ਰੱਖਣ ਦੀ ਸਲਾਹ ਦਿੱਤੀ ਗਈ | ਇਹ ਸਲਾਹ ਉਸ ਦੇ ਸੰਪਰਕ 'ਚ ਆਉਣ ਵਾਲੇ ਸਭ ਵਿਅਕਤੀਆਂ ਨੂੰ ਵੀ ਦਿੱਤੀ ਗਈ, ਭਾਵੇਂ ਉਨ੍ਹਾਂ 'ਚ ਕੋਈ ਵੀ ਲੱਛਣ ਨਾ ਹੋਵੇ | ਸੇਧਾਂ 'ਚ ਹਲਕੇ ਲੱਛਣਾਂ ਜਾਂ ਬਿਨਾਂ ਲੱਛਣਾਂ ਵਾਲੇ ਮਰੀਜ਼ਾਂ ਨੂੰ ਘਰ 'ਚ ਜਾਂ ਕੋਵਿਡ ਕੇਅਰ ਸੈਂਟਰ 'ਚ ਹੀ ਆਈਸੋਲੇਟ ਹੋਣ ਦੀ ਸਲਾਹ ਦਿੱਤੀ ਗਈ | ਘਰ 'ਚ ਵੀ ਵੱਖਰੇ ਹੋ ਕੇ ਰਹਿ ਰਹੇ ਮਰੀਜ਼ਾਂ ਲਈ ਘਰ 'ਚ ਇਕਾਂਤਵਾਸ ਕਿੱਟ ਮੁਹੱਈਆ ਕਰਵਾਈ ਜਾਵੇਗੀ | ਬਿਨਾਂ ਲੱਛਣਾਂ ਤੋਂ 10 ਦਿਨਾਂ ਬਾਅਦ ਅਤੇ ਲਗਾਤਾਰ 3 ਦਿਨ ਬੁਖਾਰ ਨਾ ਆਉਣ ਦੀ ਸਥਿਤੀ 'ਚ ਮਰੀਜ਼ ਘਰੇਲੂ ਇਕਾਂਤਵਾਸ ਖ਼ਤਮ ਕਰ ਸਕਦਾ ਹੈ |
ਮੋਦੀ ਨੇ ਕੋਰੋਨਾ ਹਾਲਾਤ ਸਬੰਧੀ 4 ਮੁੱਖ ਮੰਤਰੀਆਂ ਨਾਲ ਕੀਤੀ ਗੱਲਬਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਰਾਜਸਥਾਨ, ਛੱਤੀਸਗੜ੍ਹ, ਉੱਤਰ ਪ੍ਰਦੇਸ਼ ਅਤੇ ਪੁਡੂਚੇਰੀ ਦੇ ਮੁੱਖ ਮੰਤਰੀਆਂ ਨਾਲ ਫ਼ੋਨ 'ਤੇ ਕੋਰੋਨਾ ਹਾਲਾਤ ਬਾਰੇ ਗੱਲਬਾਤ ਕੀਤੀ | ਇਨ੍ਹਾਂ 'ਚੋਂ ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਉਨ੍ਹਾਂ ਰਾਜਾਂ 'ਚ ਸ਼ਾਮਿਲ ਹਨ ਜਿਥੇ ਦੇਸ਼ ਦੇ ਸਰਗਰਮ ਮਾਮਲਿਆਂ 'ਚੋਂ 74.69 ਫ਼ੀਸਦੀ ਮਾਮਲੇ ਹਨ |
ਨਵੀਂ ਦਿੱਲੀ, 16 ਮਈ (ਪੀ. ਟੀ. ਆਈ.)-ਭਾਰਤ ਬਾਇਓਟੈੱਕ ਨੇ ਕਿਹਾ ਕਿ ਉਸਦਾ ਕੋਰੋਨਾ ਰੋਕੂ ਟੀਕਾ 'ਕੋਵੈਕਸੀਨ' ਭਾਰਤ ਅਤੇ ਬਰਤਾਨੀਆ 'ਚ ਮਿਲੇ ਕੋਰੋਨਾ ਵਾਇਰਸ ਦੇ ਰੂਪਾਂ ਦੇ ਖ਼ਿਲਾਫ਼ ਅਸਰਦਾਰ ਪਾਇਆ ਗਿਆ ਹੈ | ਇਕ ਮਸ਼ਹੂਰ ਮੈਡੀਕਲ ਮੈਗਜ਼ੀਨ 'ਚ ਪ੍ਰਕਾਸ਼ਿਤ ਅਧਿਐਨ ਦਾ ...
ਨਵੀਂ ਦਿੱਲੀ, 16 ਮਈ (ਏਜੰਸੀ)-ਗੰਗਾ ਨਦੀ 'ਚ ਬੀਤੇ ਕਈ ਦਿਨਾਂ ਤੋਂ ਲਾਸ਼ਾਂ ਮਿਲਣ ਦਾ ਸਿਲਸਿਲਾ ਜਾਰੀ ਹੈ, ਜਿਸ ਨੇ ਦੇਸ਼ ਵਾਸੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ | ਇਸੇ ਵਿਚਕਾਰ ਉੱਤਰ ਪ੍ਰਦੇਸ਼ ਰਾਜ ਦੇ ਇਕ ਸਰਕਾਰੀ ਦਸਤਾਵੇਜ਼ ਤੋਂ ਖੁਲਾਸਾ ਹੋਇਆ ਹੈ ਕਿ ਗੰਗਾਂ ਨਦੀ ...
ਹਿਸਾਰ, 16 ਮਈ (ਏਜੰਸੀ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਹਿਸਾਰ ਦੇ ਪ੍ਰਸਤਾਵਿਤ ਦੌਰੇ ਦਾ ਕਿਸਾਨਾਂ ਵਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ, ਜਦੋਂਕਿ ਪੁਲਿਸ ਵਲੋਂ ਕਿਸਾਨਾਂ 'ਤੇ ਬਲ ਪ੍ਰਯੋਗ ਕਰਦਿਆਂ ਲਾਠੀਚਾਰਜ ਕੀਤਾ ਗਿਆ ਤੇ ਅੱਥਰੂ ਗੈਸ ਦੇ ਗੋਲੇ ...
ਚੰਡੀਗੜ੍ਹ, 16 ਮਈ (ਹਰਕਵਲਜੀਤ ਸਿੰਘ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਐਤਵਾਰ ਨੂੰ ਕੋਰੋਨਾ ਦੀ ਸਮੀਖਿਆ ਮੀਟਿੰਗ ਦੌਰਾਨ ਸੂਬੇ 'ਚ ਲਾਗੂ ਸਭ ਪਾਬੰਦੀਆਂ ਨੂੰ 31 ਮਈ ਤੱਕ ਵਧਾਉਣ ਦਾ ਫ਼ੈਸਲਾ ਲੈਂਦਿਆਂ ਕਿਹਾ ਕਿ ਹਾਲਾਤ ਅਜੇ ਖ਼ਰਾਬ ਹਨ ਅਤੇ ਕਿਸੇ ਤਰ੍ਹਾਂ ...
ਐੱਸ. ਆਈ. ਟੀ. ਦੀ ਵੱਡੀ ਕਾਰਵਾਈ
ਜਸਵੰਤ ਸਿੰਘ ਪੁਰਬਾ
ਫਰੀਦਕੋਟ, 16 ਮਈ-ਸੰਨ 2015 ਦੇ ਬਰਗਾੜੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਹੱਥ ਉਸ ਵਕਤ ਵੱਡੀ ਸਫ਼ਲਤਾ ਲੱਗੀ ਜਦੋਂ ਇਸ ਮਾਮਲੇ ਨਾਲ ਸਬੰਧਿਤ 6 ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਦੀ ਸੂਚਨਾ ਪ੍ਰਾਪਤ ਹੋਈ | ...
ਪੈੜ ਨੱਪਣ ਲਈ ਪਿੱਛਾ ਕਰ ਰਹੀਆਂ ਪੁਲਿਸ ਟੀਮਾਂ
ਜਗਰਾਉਂ, 16 ਮਈ (ਜੋਗਿੰਦਰ ਸਿੰਘ)-ਜਗਰਾਉਂ 'ਚ ਪੁਲਿਸ ਪਾਰਟੀ 'ਤੇ ਗੋਲੀਆਂ ਚਲਾ ਕੇ ਦੋ ਥਾਣੇਦਾਰਾਂ ਦੀ ਹੱਤਿਆ ਕਰਨ ਦੇ ਮਾਮਲੇ 'ਚ ਪੁਲਿਸ ਨੇ ਨਾਮੀ ਗੈਂਗਸਟਰ ਜੈਪਾਲ ਭੁੱਲਰ ਵਾਸੀ ਫਿਰੋਜ਼ਪੁਰ ਤੇ ਉਸ ਦੇ ਤਿੰਨ ਹੋਰ ...
ਲੁਧਿਆਣਾ 'ਚ ਸੜਕ ਦੇ ਉਦਘਾਟਨ ਨੂੰ ਲੈ ਕੇ ਹੋਇਆ ਟਕਰਾਅ
ਪਰਮਿੰਦਰ ਸਿੰਘ ਆਹੂਜਾ
ਲੁਧਿਆਣਾ, 16 ਮਈ-ਸਥਾਨਕ ਜਨਤਾ ਨਗਰ ਵਿਚ ਅੱਜ ਸਵੇਰੇ ਸਥਿਤੀ ਉਸ ਵਕਤ ਤਣਾਅ ਪੂਰਨ ਬਣ ਗਈ ਜਦੋਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਯੂਥ ਅਕਾਲੀ ਦਲ ਦੇ ...
ਸੁਖਵਿੰਦਰ ਸਿੰਘ ਫੁੱਲ ਸੰਗਰੂਰ, 16 ਮਈ-ਪੰਜਾਬ ਦਾ 23ਵਾਂ ਨਵਾਂ ਜ਼ਿਲ੍ਹਾ ਮਲੇਰਕੋਟਲਾ ਬਣ ਜਾਣ ਕਾਰਨ ਜ਼ਿਲ੍ਹਾ ਸੰਗਰੂਰ ਦੀ 5ਵੀਂ ਵਾਰ ਹਿਲਜੁਲ ਹੋਈ ਹੈ | ਆਜ਼ਾਦੀ ਤੋਂ ਪਹਿਲਾਂ ਸੰਗਰੂਰ ਫੂਲਕੀਆ ਮਿਸਲਾਂ 'ਚੋਂ ਇਕ ਜੀਂਦ ਰਿਆਸਤ ਦੀ ਰਾਜਧਾਨੀ ਸੀ, ਜਿਸ ਵਿਚ ਤਿੰਨ ...
ਬੈਂਗਲੁਰੂ, 16 ਮਈ (ਏਜੰਸੀ)-ਤੌਕਤੇ ਤੂਫ਼ਾਨ ਦੇ ਕਹਿਰ ਕਾਰਨ ਵਾਪਰੀਆਂ ਘਟਨਾਵਾਂ ਕਾਰਨ ਕਰਨਾਟਕ ਤੇ ਗੋਆ 'ਚ 6 ਲੋਕਾਂ ਦੀ ਮੌਤ ਹੋ ਗਈ | ਕਰਨਾਟਕ 'ਚ ਤੱਟਵਰਤੀ ਤੇ ਆਲੇ ਦੁਆਲੇ ਦੇ ਜ਼ਿਲਿ੍ਹਆਂ 'ਚ ਤੌਕਤੇ ਤੂਫ਼ਾਨ ਦੇ ਕਹਿਰ ਨਾਲ ਰਾਜ 'ਚ ਹੁਣ ਤੱਕ 4 ਮੌਤਾਂ ਹੋਣ ਦੀ ਸੂਚਨਾ ਹੈ | ...
ਕਾਂਗਰਸੀ ਸੰਸਦ ਮੈਂਬਰ ਰਾਜੀਵ ਸਾਤਵ ਦਾ ਐਤਵਾਰ ਨੂੰ ਪੁਣੇ ਦੇ ਇਕ ਹਸਪਤਾਲ 'ਚ ਦਿਹਾਂਤ ਹੋ ਗਿਆ। 46 ਸਾਲਾ ਸਾਤਵ 9 ਮਈ ਨੂੰ ਹੀ ਕੋਰੋਨਾ ਤੋਂ ਠੀਕ ਹੋਏ ਸੀ, ਫਿਰ ਅਚਾਨਕ ਉਨ੍ਹਾਂ ਦੀ ਤਬੀਅਤ ਖ਼ਰਾਬ ਹੋਣ 'ਤੇ ਹਸਪਤਾਲ 'ਚ ਵੈਂਟੀਲੇਟਰ 'ਤੇ ਰੱਖਿਆ ਗਿਆ। ਹਸਪਤਾਲ ਹਲਕਿਆਂ ...
ਨਵੀਂ ਦਿੱਲੀ, 16 ਮਈ (ਉਪਮਾ ਡਾਗਾ ਪਾਰਥ)-ਕੋਵਿਡ ਵੈਕਸੀਨ 'ਤੇ ਸ਼ੁਰੂ ਹੋਏ ਪੋਸਟਰ ਵਿਵਾਦ 'ਚ ਸਰਕਾਰ ਵਲੋਂ ਕਈ ਵਿਅਕਤੀਆਂ ਦੀ ਗਿ੍ਫ਼ਤਾਰੀ ਦੀ ਨਿਖੇਧੀ ਕਰਦਿਆਂ ਕਾਂਗਰਸ ਨੇਤਾ ਰਾਹੁਲ ਗਾਂਧੀ, ਉਨ੍ਹਾਂ ਦੀ ਪਾਰਟੀ ਦੇ ਕਈ ਨੇਤਾਵਾਂ ਅਤੇ ਹੋਰ ਕਈ ਸਿਆਸੀ ਪਾਰਟੀਆਂ ਦੇ ...
ਨਵੀਂ ਦਿੱਲੀ, 16 ਮਈ (ਏਜੰਸੀ)-ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲੋੜਵੰਦਾਂ ਲਈ ਕੀਤੀ ਜਾ ਰਹੀ ਅਣਥਕ ਸੇਵਾ ਨੂੰ ਲੈ ਕੇ ਇਕ ਚੈਨਲ ਵਲੋਂ 'ਦਿਲ ਸੇ' ਪ੍ਰੋਗਰਾਮ ਚਲਾਇਆ ਗਿਆ ਹੈ | ਇਸ ਪ੍ਰੋਗਰਾਮ 'ਚ ਵੱਖ-ਵੱਖ ਬੁਲਾਰਿਆਂ ਨੇ ਸਿੱਖ ਧਰਮ ਵਲੋਂ ਸਮੁੱਚੀ ਮਾਨਵਤਾ ਲਈ ...
ਚੰਡੀਗੜ੍ਹ, 16 ਮਈ (ਵਿਕਰਮਜੀਤ ਸਿੰਘ ਮਾਨ)-ਸਿਹਤ ਵਿਭਾਗ ਅਨੁਸਾਰ ਸੂਬੇ 'ਚ ਕੋਰੋਨਾ ਕਾਰਨ ਅੱਜ 202 ਹੋਰ ਮੌਤਾਂ ਹੋ ਗਈਆਂ, ਉੱਥੇ 9059 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ | ਦੂਜੇ ਪਾਸੇ ਸੂਬੇ 'ਚ ਵੱਖ-ਵੱਖ ਥਾਵਾਂ ਤੋਂ 7038 ਨਵੇਂ ਮਾਮਲੇ ਸਾਹਮਣੇ ਆਏ ਹਨ | ਅੱਜ ਹੋਈਆਂ 202 ਮੌਤਾਂ ...
ਨਵੀਂ ਦਿੱਲੀ, 16 ਮਈ (ਪੀ.ਟੀ.ਆਈ.)-ਡੀ.ਆਰ.ਡੀ.ਓ. ਵਲੋਂ ਬਣਾਈ ਗਈ ਕੋਰੋਨਾ ਵਿਰੋਧੀ ਦਵਾਈ 2-ਡੀਓਕਸੀ-ਡੀ-ਗੁਲੂਕੋਜ਼ (2-ਡੀਜੀ) ਦੀ ਪਹਿਲੀ ਖੇਪ ਸੋਮਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਸਿਹਤ ਮੰਤਰੀ ਹਰਸ਼ ਵਰਧਨ ਲਾਂਚ ਕਰਨਗੇ | ਰੱਖਿਆ ਖੋਜ ਤੇ ਵਿਕਾਸ ਸੰਗਠਨ ...
ਪੁਲਿਸ ਨੇ ਕਰਫ਼ਿਊ ਦੌਰਾਨ ਸੜਕ 'ਤੇ ਹੁੱਲੜਬਾਜ਼ੀ ਕਰਨ ਦੇ ਦੋਸ਼ ਤਹਿਤ ਲੋਕ ਇਨਸਾਫ਼ ਪਾਰਟੀ ਦੇ ਮੁਖੀ ਵਿਧਾਇਕ ਸਿਮਰਜੀਤ ਸਿੰਘ ਬੈਂਸ, ਉਨ੍ਹਾਂ ਦੇ ਲੜਕੇ ਅਜੇ ਪ੍ਰੀਤ ਸਿੰਘ, ਸਵਰਨ ਸਿੰਘ ਮੱਕੜ, ਅਮਰੀਕ ਸਿੰਘ ਗੋਗੀ, ਅਰਜਨ ਸਿੰਘ ਚੀਮਾ, ਸਿਕੰਦਰ ਸਿੰਘ ਪੰਨੂ, ਬੱਬੂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX