ਤਾਜਾ ਖ਼ਬਰਾਂ


ਪਿਸ਼ਾਵਰ ਵਿਚ ਹੋਇਆ ਧਮਾਕਾ
. . .  5 minutes ago
ਇਸਲਾਮਾਬਾਦ, 30 ਜਨਵਰੀ- ਪਿਸ਼ਾਵਰ ਦੇ ਪੁਲਿਸ ਲਾਈਨ ਇਲਾਕੇ ’ਚ ਧਮਾਕਾ ਹੋਣ ਦੀ ਸੂਚਨਾ ਹੈ। ਇਹ ਧਮਾਕਾ ਮਸਜਿਦ ਨੇੜੇ ਹੋਇਆ ਦੱਸਿਆ ਜਾ ਰਿਹਾ ਹੈ। ਇਸ ਸੰਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ...
ਭਾਜਪਾ ਦਾ ਕੋਈ ਆਗੂ ਇਸ ਤਰ੍ਹਾਂ ਪੈਦਲ ਨਹੀਂ ਚੱਲ ਸਕਦਾ, ਕਿਉਂਕਿ ਉਹ ਡਰਦੇ ਹਨ- ਰਾਹੁਲ ਗਾਂਧੀ
. . .  17 minutes ago
ਸ੍ਰੀਨਗਰ, 30 ਜਨਵਰੀ- ਸ੍ਰੀਨਗਰ ਵਿਚ ਭਾਰਤ ਜੋੜੋ ਯਾਤਰਾ ਦੇ ਸਮਾਪਤੀ ਸਮਾਰੋਹ ਦੌਰਾਨ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਜੀ, ਅਮਿਤ ਸ਼ਾਹ ਜੀ ਤੇ ਆਰ.ਐਸ.ਐਸ. ਵਾਲਿਆਂ ਨੇ ਹਿੰਸਾ ਨਹੀਂ ਦੇਖੀ। ਉਹ ਡਰਦੇ ਹਨ। ਭਾਜਪਾ ਦਾ ਕੋਈ ਵੀ ਆਗੂ ਇੱਥੇ ਇੰਝ ਪੈਦਲ ਨਹੀਂ ਤੁਰ ਸਕਦਾ ਇਸ ਲਈ ਨਹੀਂ ਕਿ ਜੰਮੂ-...
ਲਸ਼ਕਰ ਦੇ 4 ਅੱਤਵਾਦੀ ਕੀਤੇ ਗਿ੍ਫ਼ਤਾਰ
. . .  23 minutes ago
ਸ੍ਰੀਨਗਰ, 30 ਜਨਵਰੀ- ਕਸ਼ਮੀਰ ਪੁਲਿਸ ਨੇ ਦੱਸਿਆ ਕਿ ਪੁਲਿਸ ਨੇ ਸੁਰੱਖਿਆ ਬਲਾਂ ਨਾਲ ਮਿਲ ਕੇ ਅਵੰਤੀਪੋਰਾ ਦੇ ਹਾਫ਼ੂ ਨਗੇਨਪੋਰਾ ਜੰਗਲਾਂ ਵਿਚ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕਰ ਦਿੱਤਾ ਹੈ। ਉਨ੍ਹਾਂ ਲਸ਼ਕਰ ਦੇ 4 ਅੱਤਵਾਦੀ ਗ੍ਰਿਫ਼ਤਾਰ ਉਨ੍ਹਾਂ ਕੋਲੋਂ ਅਪਰਾਧਕ ਸਮੱਗਰੀ ਅਤੇ ਹੋਰ ਵਸਤੂਆਂ ਬਰਾਮਦ ਕੀਤੀਆਂ ...
ਟੀ.ਐਮ.ਸੀ. ਨੇ ਚੁੱਕਿਆ ਬੀ.ਬੀ.ਸੀ. ਦਸਤਾਵੇਜ਼ੀ ’ਤੇ ਪਾਬੰਦੀ ਲਾਉਣ ਦਾ ਮੁੱਦਾ
. . .  28 minutes ago
ਨਵੀਂ ਦਿੱਲੀ, 30 ਜਨਵਰੀ- ਸੰਸਦ ਦੇ ਬਜਟ ਸੈਸ਼ਨ ਤੋਂ ਪਹਿਲਾਂ ਅੱਜ ਸਰਕਾਰ ਵਲੋਂ ਬੁਲਾਈ ਗਈ ਸਰਬ ਪਾਰਟੀ ਮੀਟਿੰਗ ਵਿਚ ਆਰ.ਜੇ.ਡੀ. ਨੇ ਅਡਾਨੀ ਦਾ ਮੁੱਦਾ ਚੁੱਕਿਆ ਅਤੇ ਟੀ.ਐਮ.ਸੀ. ਨੇ ਪ੍ਰਧਾਨ ਮੰਤਰੀ ਮੋਦੀ ਉੱਤੇ ਬੀ.ਬੀ.ਸੀ. ਦਸਤਾਵੇਜ਼ੀ ’ਤੇ ਪਾਬੰਦੀ ਲਾਉਣ ਦਾ ਮੁੱਦਾ...
ਟਰਾਂਸਪੋਰਟ ਤੇ ਸੈਰ-ਸਪਾਟਾ ਬਾਰੇ ਸੰਸਦੀ ਸਥਾਈ ਕਮੇਟੀ ਅੱਜ ਹਵਾਬਾਜ਼ੀ ਮੰਤਰਾਲੇ ਸਾਹਮਣੇ ਉਡਾਣਾਂ ਵਿਚ ਮੁਸਾਫ਼ਰਾਂ ਦੇ ਗ਼ਲਤ ਵਤੀਰੇ ਦਾ ਮੁੱਦਾ ਚੁੱਕੇਗੀ
. . .  39 minutes ago
ਨਵੀਂ ਦਿੱਲੀ, 30 ਜਨਵਰੀ- ਟਰਾਂਸਪੋਰਟ, ਸੈਰ-ਸਪਾਟਾ ਅਤੇ ਸੱਭਿਆਚਾਰ ਬਾਰੇ ਸੰਸਦੀ ਸਥਾਈ ਕਮੇਟੀ ਅੱਜ ਹਵਾਬਾਜ਼ੀ ਮੰਤਰਾਲੇ ਸਾਹਮਣੇ ਉਡਾਣਾਂ ਵਿਚ ਮੁਸਾਫ਼ਰਾਂ ਦੇ ਗ਼ਲਤ ਵਤੀਰੇ ਦਾ ਮੁੱਦਾ ਉਠਾਏਗੀ ਅਤੇ ਇਸ ਸੰਬੰਧ ਵਿਚ ਏਅਰਲਾਈਨਾਂ ਨੂੰ ਕੀ ਕਰਨ ਦੀ ਲੋੜ ਹੈ। ਇਸ ਵਿਚ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਕਈ...
ਤ੍ਰਿਪੁਰਾ ਚੋਣਾਂ: ਮੁੱਖ ਮੰਤਰੀ ਮਾਨਿਕ ਸਾਹਾ ਨੇ ਦਾਖ਼ਲ ਕੀਤੇ ਨਾਮਜ਼ਦਗੀ ਕਾਗਜ਼
. . .  44 minutes ago
ਅਗਰਤਲਾ, 30 ਜਨਵਰੀ- ਤ੍ਰਿਪੁਰਾ ਦੇ ਮੁੱਖ ਮੰਤਰੀ ਮਾਨਿਕ ਸਾਹਾ ਨੇ ਅੱਜ ਵਿਧਾਨ ਸਭਾ ਚੋਣਾਂ ਲਈ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰ ਦਿੱਤੇ ਹਨ
ਇਹ ਯਾਤਰਾ ਨਫ਼ਰਤ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਸੀ- ਕਾਂਗਰਸ ਪ੍ਰਧਾਨ
. . .  52 minutes ago
ਸ੍ਰੀਨਗਰ, 30 ਜਨਵਰੀ- ਸ੍ਰੀਨਗਰ ਵਿਚ ਭਾਰਤ ਜੋੜੋ ਯਾਤਰਾ ਦੇ ਸਮਾਪਤੀ ਸਮਾਰੋਹ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਇਹ ਯਾਤਰਾ ਚੋਣਾਂ ਜਿੱਤਣ ਜਾਂ ਕਾਂਗਰਸ ਪਾਰਟੀ ਨੂੰ ਅੱਗੇ ਵਧਾਉਣ ਲਈ ਨਹੀਂ ਕੱਢੀ ਗਈ ਸੀ, ਸਗੋਂ ਨਫ਼ਰਤ ਵਿਰੁੱਧ ਆਵਾਜ਼ ਬੁਲੰਦ ...
ਦੋ ਸਕੂਲੀ ਬੱਸਾਂ ਦੀ ਆਪਸ ਵਿਚ ਟੱਕਰ, ਕੋਈ ਜਾਨੀ ਨੁਕਸਾਨ ਨਹੀਂ
. . .  56 minutes ago
ਨਵੀਂ ਦਿੱਲੀ, 30 ਜਨਵਰੀ- ਅੱਜ ਸਵੇਰੇ ਆਈ.ਜੀ.ਆਈ. ਸਟੇਡੀਅਮ ਨੇੜੇ ਦੋ ਸਕੂਲੀ ਬੱਸਾਂ ਦੀ ਟੱਕਰ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿਚ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਪਰ ਵਿਦਿਆਰਥੀਆਂ ਨੂੰ ਸੁਰੱਖਿਅਤ ਬਚਾ ਲਿਆ...
ਸਰਬ ਪਾਰਟੀ ਮੀਟਿੰਗ ਵਿਚ ਨਹੀਂ ਪਹੁੰਚੇ ਕਾਂਗਰਸੀ ਮੈਂਬਰ
. . .  59 minutes ago
ਨਵੀਂ ਦਿੱਲੀ, 30 ਜਨਵਰੀ- ਸੰਸਦ ਦੇ ਬਜਟ ਸੈਸ਼ਨ ਤੋਂ ਪਹਿਲਾਂ ਸਰਕਾਰ ਵਲੋਂ ਸੱਦੀ ਗਈ ਸਰਬ ਪਾਰਟੀ ਮੀਟਿੰਗ ਅੱਜ ਸਵੇਰੇ ਸ਼ੁਰੂ ਹੋ ਗਈ। ਸੰਸਦ ਭਵਨ ਕੰਪਲੈਕਸ ’ਚ ਹੋਈ ਬੈਠਕ ’ਚ ਸਦਨ ਦੇ ਉਪ ਨੇਤਾ ਰਾਜਨਾਥ ਸਿੰਘ, ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ, ਸਦਨ ਦੇ ਨੇਤਾ ਪੀਯੂਸ਼ ਗੋਇਲ, ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਅਰਜੁਨ...
ਰਾਹੁਲ ਗਾਂਧੀ ਜਿੱਥੇ ਵੀ ਗਏ ਲੋਕ ਉਨ੍ਹਾਂ ਲਈ ਬਾਹਰ ਆ ਗਏ- ਪਿ੍ਅੰਕਾ ਗਾਂਧੀ
. . .  about 1 hour ago
ਸ੍ਰੀਨਗਰ, 30 ਜਨਵਰੀ- ‘ਭਾਰਤ ਜੋੜੋ ਯਾਤਰਾ’ ਦੇ ਸਮਾਪਤੀ ਸਮਾਗਮ ’ਤੇ ਬੋਲਦਿਆਂ ਪਿ੍ਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਮੇਰਾ ਭਰਾ ਕੰਨਿਆਕੁਮਾਰੀ ਤੋਂ 4-5 ਮਹੀਨੇ ਤੁਰਿਆ। ਉਹ ਜਿੱਥੇ ਵੀ ਗਏ, ਲੋਕ ਉਨ੍ਹਾਂ ਲਈ ਬਾਹਰ ਆ ਗਏ। ਕਿਉਂਕਿ ਇਸ ਦੇਸ਼ ਵਿਚ ਅਜੇ ਵੀ ਇਕ ਜਨੂੰਨ ਹੈ, ਆਪਣੇ ਦੇਸ਼ ਲਈ,ਇਸ ਧਰਤੀ ਲਈ, ਇਸ ਦੀ ਵਿਭਿੰਨਤਾ...
ਭਾਰਤ ਜੋੜੋ ਯਾਤਰਾ ਦੀ ਸਮਾਪਤੀ ਮੌਕੇ ਕਈ ਪਾਰਟੀਆਂ ਨੇ ਕੀਤੀ ਸ਼ਮੂਲੀਅਤ
. . .  about 1 hour ago
ਸ੍ਰੀਨਗਰ, 30 ਜਨਵਰੀ- ਭਾਰਤ ਜੋੜੋ ਯਾਤਰਾ ਦੀ ਸਮਾਪਤੀ ’ਤੇ ਰਾਹੁਲ ਅਤੇ ਪ੍ਰਿਅੰਕਾ ਦੇ ਨਾਲ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ, ਡੀ.ਐਮ.ਕੇ., ਐਨ.ਸੀ., ਪੀ.ਡੀ.ਪੀ., ਸੀ.ਪੀ.ਆਈ., ਆਰ.ਐਸ.ਪੀ. ਅਤੇ ਆਈ.ਯੂ.ਐਮ.ਐਲ. ਦੇ ਨੇਤਾਵਾਂ ਨੇ ਰੈਲੀ ਵਿਚ ਸ਼ਿਰਕਤ..
ਬੀ.ਬੀ.ਸੀ. ਡਾਕੂਮੈਂਟਰੀ ’ਤੇ ਪਾਬੰਦੀ ਲਗਾਉਣ ਦੇ ਕੇਂਦਰ ਦੇ ਫ਼ੈਸਲੇ ਦੀ ਸੁਪਰੀਮ ਕੋਰਟ ਵਿਚ ਸੁਣਵਾਈ ਸਮੇਂ ਦੀ ਬਰਬਾਦੀ- ਕਿਰਨ ਰਿਜਿਜੂ
. . .  about 1 hour ago
ਨਵੀਂ ਦਿੱਲੀ, 30 ਜਨਵਰੀ- ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਬੀ.ਬੀ.ਸੀ. ਡਾਕੂਮੈਂਟਰੀ ’ਤੇ ਪਾਬੰਦੀ ਲਗਾਉਣ ਦੇ ਕੇਂਦਰ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੇ ਪੱਤਰਕਾਰ ਐਨ ਰਾਮ, ਐਡਵੋਕੇਟ ਪ੍ਰਸ਼ਾਂਤ ਭੂਸ਼ਣ ਅਤੇ ਟੀ.ਐਮ.ਸੀ. ਸੰਸਦ ਮੈਂਬਰ ਮਹੂਆ ਮੋਇਤਰਾ ਦੀ ਪਟੀਸ਼ਨ ’ਤੇ...
ਕੌਮ ਨੂੰ ਅਜਿਹੀ ਯਾਤਰਾ ਦੀ ਲੋੜ ਸੀ- ਉਮਰ ਅਬਦੁੱਲਾ
. . .  about 1 hour ago
ਸ੍ਰੀਨਗਰ, 30 ਜਨਵਰੀ- ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ‘ਭਾਰਤ ਜੋੜੋ ਯਾਤਰਾ’ ਸੰਬੰਧੀ ਕਿਹਾ ਕਿ ਇਹ ਬਹੁਤ ਸਫ਼ਲ ਯਾਤਰਾ ਰਹੀ ਹੈ। ਕੌਮ ਨੂੰ ਇਸ ਦੀ ਲੋੜ ਸੀ। ਇਸ ਨੇ ਸਾਬਤ ਕਰ ਦਿੱਤਾ ਹੈ ਕਿ ਅਜਿਹੇ ਲੋਕ ਹਨ ਜੋ ਭਾਜਪਾ ਨੂੰ ਪਸੰਦ ਕਰਦੇ ਹਨ ਅਤੇ ਅਜਿਹੇ ਲੋਕ ਹਨ ਜੋ ਭਾਜਪਾ ਨੂੰ ਛੱਡ ਕੇ ਨਵੀਂ ਸਰਕਾਰ...
ਦੇਸ਼ ਨੂੰ ਰਾਹੁਲ ਗਾਂਧੀ ਵਿਚ ਉਮੀਦ ਦੀ ਕਿਰਨ ਦਿਖਾਈ ਦੇ ਰਹੀ ਹੈ- ਮਹਿਬੂਬਾ ਮੁਫ਼ਤੀ
. . .  about 1 hour ago
ਸ੍ਰੀਨਗਰ, 30 ਜਨਵਰੀ- ਮਹਿਬੂਬਾ ਮੁਫ਼ਤੀ ਨੇ ‘ਭਾਰਤ ਜੋੜੋ ਯਾਤਰਾ’ ਦੌਰਾਨ ਕਿਹਾ ਕਿ ਰਾਹੁਲ ਤੁਸੀਂ ਕਿਹਾ ਸੀ ਕਿ ਤੁਸੀਂ ਕਸ਼ਮੀਰ ਆਪਣੇ ਘਰ ਆਏ ਹੋ। ਇਹ ਤੁਹਾਡਾ ਘਰ ਹੈ। ਮੈਂ ਉਮੀਦ ਕਰਦੀ ਹਾਂ ਕਿ ਗੋਡਸੇ ਦੀ ਵਿਚਾਰਧਾਰਾ ਨੇ ਜੰਮੂ-ਕਸ਼ਮੀਰ ਤੋਂ ਜੋ ਖੋਹਿਆ ਸੀ, ਉਹ ਇਸ ਦੇਸ਼ ਤੋਂ ਬਹਾਲ ਕੀਤਾ ਜਾਵੇਗਾ। ਗਾਂਧੀ...
ਵਿਸ਼ਵ ਚੁਣੌਤੀਆਂ ’ਤੇ ਭਾਰਤ ਦੀ ਅਗਵਾਈ ਮਿਸਾਲੀ- ਕਸਾਬਾ ਕੋਰੋਸੀ
. . .  about 1 hour ago
ਨਵੀਂ ਦਿੱਲੀ, 30 ਜਨਵਰੀ- 77ਵੀਂ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਪ੍ਰਧਾਨ ਕਸਾਬਾ ਕੋਰੋਸੀ ਨੇ ਕਿਹਾ ਕਿ ਵਿਸ਼ਵ ਚੁਣੌਤੀਆਂ ’ਤੇ ਭਾਰਤ ਦੀ ਅਗਵਾਈ ਮਿਸਾਲੀ ਰਹੀ ਹੈ। ਉਨ੍ਹਾਂ ਕਿਹਾ ਕਿ 7 ਦਹਾਕਿਆਂ ਤੋਂ ਭਾਰਤ ਅਤੇ ਸੰਯੁਕਤ ਰਾਸ਼ਟਰ ਨੇ ਹੱਥ ਨਾਲ ਹੱਥ ਮਿਲ ਕੇ ਯਾਤਰਾ ਕੀਤੀ ਹੈ। ਭਾਰਤ ਸ਼ਾਂਤੀ...
ਕਸ਼ਮੀਰ ਵਿਚ ‘ਭਾਰਤ ਜੋੜੋ ਯਾਤਰਾ’ ਦੌਰਾਨ ਰਾਹੁਲ ਤੇ ਪਿ੍ਅੰਕਾ ਦੀ ਮਸਤੀ ਦੀਆਂ ਤਸਵੀਰਾਂ ਆਈਆਂ ਸਾਹਮਣੇ
. . .  about 2 hours ago
ਸ੍ਰੀਨਗਰ, 30 ਜਨਵਰੀ- ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਅਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਸ੍ਰੀਨਗਰ ਵਿਚ ਪਾਰਟੀ ਦਫ਼ਤਰ ਵਿਚ ਤਿਰੰਗਾ ਲਹਿਰਾਉਣ ਤੋਂ ਬਾਅਦ ਮਸਤੀ ਕਰਦੇ ਹੋਏ ਨਜ਼ਰ...
ਸੁਪਰੀਮ ਕੋਰਟ ਵਲੋਂ ਬੀ.ਬੀ.ਸੀ. ਡਾਕੂਮੈਂਟਰੀ ’ਤੇ ਪਾਬੰਦੀ ਦੀ ਪਟੀਸ਼ਨ ’ਤੇ ਸੁਣਵਾਈ 6 ਫ਼ਰਵਰੀ ਨੂੰ
. . .  about 2 hours ago
ਨਵੀਂ ਦਿੱਲੀ, 30 ਜਨਵਰੀ- ਸੁਪਰੀਮ ਕੋਰਟ ਵਲੋਂ 6 ਫਰਵਰੀ ਨੂੰ ਦੇਸ਼ ਵਿਚ 2002 ਦੇ ਗੁਜਰਾਤ ਦੰਗਿਆਂ ’ਤੇ ਬੀ.ਬੀ.ਸੀ. ਦਸਤਾਵੇਜ਼ੀ ’ਤੇ ਪਾਬੰਦੀ ਲਗਾਉਣ ਦੇ ਕੇਂਦਰ ਦੇ ਫ਼ੈਸਲੇ ਦੇ ਖ਼ਿਲਾਫ਼ ਇਕ ਜਨਹਿਤ ਪਟੀਸ਼ਨ ’ਤੇ ਸੁਣਵਾਈ ਕੀਤੀ ਜਾਵੇਗੀ। ਐਡਵੋਕੇਟ ਐਮ.ਐਲ. ਸ਼ਰਮਾ ਨੇ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ...
ਇਟਾਲੀਅਨ ਨੇਵੀ ਵਿਚ ਭਰਤੀ ਹੋਈ ਪੰਜਾਬ ਦੀ ਧੀ ਮਨਰੂਪ ਕੌਰ
. . .  about 2 hours ago
ਵੈਨਿਸ (ਇਟਲੀ), 30ਜਨਵਰੀ (ਹਰਦੀਪ ਸਿੰਘ ਕੰਗ)- ਇਟਲੀ ਤੋਂ ਇਕ ਵਾਰ ਫਿਰ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਭੰਗਾਲਾ ਪਿੰਡ ਨਾਲ ਸੰਬੰਧਿਤ ਅਤੇ ਇਟਲੀ ਦੇ ਵਿਚੈਂਸਾ ਨੇੜਲੇ ਸ਼ਹਿਰ ਕਿਆਂਪੋ ਵਿਖੇ ਰਹਿੰਦੇ ਇਕ ਪੰਜਾਬੀ ਪਰਿਵਾਰ ਦੀ ਹੋਣਹਾਰ ਧੀ ਮਨਰੂਪ ਕੌਰ ਨੇ ਇਟਾਲੀਅਨ ਨੇਵੀ ਵਿਚ ਭਰਤੀ ਹੋ...
ਕਾਂਗਰਸ ਦਫ਼ਤਰ ’ਤੇ ਪਾਰਟੀ ਪ੍ਰਧਾਨ ਨੇ ਲਹਿਰਾਇਆ ਤਿਰੰਗਾ
. . .  about 2 hours ago
ਸ੍ਰੀਨਗਰ, 30 ਜਨਵਰੀ- ਸ੍ਰੀਨਗਰ ’ਚ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪਾਰਟੀ ਨੇਤਾ ਰਾਹੁਲ ਗਾਂਧੀ ਦੀ ਮੌਜੂਦਗੀ ’ਚ ਇੱਥੇ ਸਥਿਤ ਕਾਂਗਰਸ ਦਫ਼ਤਰ ’ਤੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਦੱਸ ਦਈਏ ਕਿ ਅੱਜ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਦਾ...
ਕਰਨਾਟਕ: ਹੰਪੀ ਉਤਸਵ ਦੌਰਾਨ ਗਾਇਕ ਕੈਲਾਸ਼ ਖ਼ੇਰ ’ਤੇ ਹਮਲਾ
. . .  about 3 hours ago
ਬੈਂਗਲੁਰੂ, 30 ਜਨਵਰੀ- ਬੀਤੇ ਦਿਨ ਹੰਪੀ ਵਿਜੇਨਗਰ ਵਿਖੇ ਹੰਪੀ ਉਤਸਵ ਦੇ ਸਮਾਪਤੀ ਸਮਾਰੋਹ ਦੌਰਾਨ ਗਾਇਕ ਕੈਲਾਸ਼ ਖ਼ੇਰ ’ਤੇ ਕੰਨੜ ਗਾਣੇ ਨਾ ਗਾਉਣ ਕਾਰਨ ਗੁੱਸੇ ਵਿਚ ਲੋਕਾਂ ਵਲੋਂ ਬੋਤਲ ਸੁੱਟੀ ਗਈ। ਪੁਲਿਸ ਨੇ ਦੱਸਿਆ ਕਿ ਇਸ ਘਟਨਾ ਸੰਬੰਧੀ 2 ਵਿਅਕਤੀਆਂ ਨੂੰ ਹਿਰਾਸਤ...
ਜਲਵਾਯੂ ਵਿਚ ਬਦਲਾਅ ਖ਼ੇਤੀਬਾੜੀ ਨੂੰ ਪ੍ਰਭਾਵਿਤ ਕਰਦਾ ਹੈ- ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ
. . .  about 3 hours ago
ਚੰਡੀਗੜ੍ਹ, 30 ਜਨਵਰੀ (ਮਨਜੋਤ ਸਿੰਘ) - ਇੱਥੇ ਜੀ-20 ਸੰਮੇਲਨ ਦਾ ਅੱਜ ਆਗਾਜ਼ ਹੋ ਗਿਆ ਹੈ। ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਵਲੋਂ ਜੀ-20 ਸੰਮੇਲਨ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਮੀਟਿੰਗ ਵਿਚ ਵਾਤਾਵਰਨ ਵਿਚ ਬਦਲਾਅ ’ਤੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਜਲਵਾਯੂ ਵਿਚ ਹੋਣ ਵਾਲਾ ਬਦਲਾਅ...
ਸਰਦੀ ਰੁੱਤ ਦਾ ਪਹਿਲਾ ਮੀਂਹ ਫ਼ਸਲਾਂ ਲਈ ਲਾਹੇਵੰਦ-ਖ਼ੇਤੀ ਮਾਹਿਰ
. . .  about 3 hours ago
ਹੰਡਿਆਇਆ,30ਜਨਵਰੀ (ਗੁਰਜੀਤ ਸਿੰਘ ਖੁੱਡੀ )-ਹੰਡਿਆਇਆ ਇਲਾਕੇ ਵਿਚ ਅੱਜ ਸਵੇਰ ਤੋਂ ਪੈ ਮੀਂਹ ਨਾਲ ਮੌਸਮ ’ਚ ਤਬਦੀਲੀ ਆਈ। ਇਹ ਸਰਦੀ ਰੁੱਤ ਦੀ ਪਹਿਲੀ ਬਰਸਾਤ ਹੈ। ਖ਼ੇਤੀ ਮਾਹਿਰਾਂ ਅਨੁਸਾਰ ਇਹ ਮੀਂਹ ਫ਼ਸਲਾਂ ਲਈ...
ਪ੍ਰਧਾਨ ਮੰਤਰੀ ਸਮੇਤ ਹੋਰ ਨੇਤਾਵਾਂ ਵਲੋਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ
. . .  about 3 hours ago
ਨਵੀਂ ਦਿੱਲੀ, 30 ਜਨਵਰੀ- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਰਾਜਘਾਟ ਵਿਖੇ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ ਬਰਸੀ ’ਤੇ ਸ਼ਰਧਾਂਜਲੀ ਭੇਟ..
ਸ੍ਰੀਨਗਰ ਵਿਚ ਹੋਈ ਤਾਜ਼ਾ ਬਰਫ਼ਬਾਰੀ
. . .  1 minute ago
ਸ੍ਰੀਨਗਰ, 30 ਜਨਵਰੀ- ਜੰਮੂ ਕਸ਼ਮੀਰ ਦੇ ਸ੍ਰੀਨਗਰ ’ਚ ਤਾਜ਼ਾ ਬਰਫ਼ਬਾਰੀ ਦੇਖਣ ਨੂੰ ਮਿਲ ਰਹੀ ਹੈ। ਲੋਕ ਬਰਫ਼ਬਾਰੀ ਦਾ ਆਨੰਦ ਲੈ ਰਹੇ ਹਨ। ਇਕ ਵਿਅਕਤੀ ਨੇ ਦੱਸਿਆ ਕਿ ਇਹ ਬਰਫ਼ ਕਸ਼ਮੀਰ ਦੀ ਪਛਾਣ ਹੈ। ਇਸ ਮਹੀਨੇ ਵਿਚ ਚੰਗੀ ਬਰਫ਼ਬਾਰੀ ਹੁੰਦੀ ਹੈ, ਜਿਸ ਕਾਰਨ...
ਪ੍ਰਧਾਨ ਮੰਤਰੀ ਨੇ ਜੋ ਮੰਤਰ ਦਿੱਤਾ ਉਸ ਨੂੰ ਹਰੇਕ ਤੱਕ ਪਹੁੰਚਾਇਆ ਜਾਵੇਗਾ- ਪੁਸ਼ਕਰ ਸਿੰਘ ਧਾਮੀ
. . .  about 3 hours ago
ਦੇਹਰਾਦੂਨ, 30 ਜਨਵਰੀ- ਭਾਜਪਾ ਦੀ ਸੂਬਾਈ ਕਾਰਜਕਾਰਨੀ ਦੀ ਦੋ ਦਿਨਾਂ ਹੋਈ ਮੀਟਿੰਗ ਤੋਂ ਬਾਅਦ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰੀ ਕਾਰਜਕਾਰਨੀ ’ਚ ਜੋ ਮੰਤਰ ਦਿੱਤਾ ਹੈ ਉਸ ਨੂੰ ਸੂਬੇ ਦੇ ਦੂਰ-ਦੁਰਾਡੇ ਇਲਾਕਿਆਂ ’ਚ ਆਖ਼ਰੀ ਸਿਰੇ ’ਤੇ ਖੜ੍ਹੇ ਵਿਅਕਤੀ ਤੱਕ ਪਹੁੰਚਾਉਣ ਦਾ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 4 ਜੇਠ ਸੰਮਤ 553

ਪਹਿਲਾ ਸਫ਼ਾ

ਭਾਰਤ ਪੁੱਜੀ 'ਸਪੂਤਨਿਕ-ਵੀ' ਦੀ ਦੂਜੀ ਖੇਪ

ਛੇਤੀ ਹੀ ਦੇਸ਼ 'ਚ ਆਵੇਗੀ ਸਿੰਗਲ ਡੋਜ਼ ਵਾਲੀ ਵੈਕਸੀਨ ਕੋਰੋਨਾ ਵਿਰੋਧੀ ਦਵਾਈ 2-ਡੀਜੀ ਅੱਜ ਹੋਵੇਗੀ ਲਾਂਚ ਉਪਮਾ ਡਾਗਾ ਪਾਰਥ ਨਵੀਂ ਦਿੱਲੀ, 16 ਮਈ-ਰੂਸੀ ਵੈਕਸੀਨ ਸਪੂਤਨਿਕ-ਵੀ ਦੀਆਂ 60 ਹਜ਼ਾਰ ਖ਼ੁਰਾਕਾਂ ਦੀ ਦੂਜੀ ਖੇਪ ਐਤਵਾਰ ਨੂੰ ਹੈਦਰਾਬਾਦ ਪਹੁੰਚ ਗਈ | ਹੁਣ ...

ਪੂਰੀ ਖ਼ਬਰ »

ਨਵੇਂ ਮਾਮਲਿਆਂ ਦੀ ਮੱਠੀ ਪਈ ਰਫ਼ਤਾਰ

ਮੌਤਾਂ ਦਾ ਅੰਕੜਾ ਅਜੇ ਵੀ ਚਿੰਤਾ ਦਾ ਵਿਸ਼ਾ ਨਵੀਂ ਦਿੱਲੀ, 16 ਮਈ (ਉਪਮਾ ਡਾਗਾ ਪਾਰਥ)-ਸਥਿਰ ਹੁੰਦੀ ਕੋਰੋਨਾ ਦੀ ਦੂਜੀ ਲਹਿਰ 'ਚ ਪਿਛਲੇ 24 ਘੰਟਿਆਂ ਦੌਰਾਨ 3 ਲੱਖ 11 ਹਜ਼ਾਰ 170 ਨਵੇਂ ਮਾਮਲੇ ਸਾਹਮਣੇ ਆਏ ਹਨ | ਇਹ ਅੰਕੜਾ ਪਿਛਲੇ 25 ਦਿਨਾਂ 'ਚ ਸਭ ਤੋਂ ਘੱਟ ਹੈ | ਹਾਲਾਂਕਿ ...

ਪੂਰੀ ਖ਼ਬਰ »

ਕੋਵੈਕਸੀਨ ਕੋਰੋਨਾ ਵਾਇਰਸ ਦੇ ਰੂਪਾਂ 'ਤੇ ਅਸਰਦਾਰ

ਨਵੀਂ ਦਿੱਲੀ, 16 ਮਈ (ਪੀ. ਟੀ. ਆਈ.)-ਭਾਰਤ ਬਾਇਓਟੈੱਕ ਨੇ ਕਿਹਾ ਕਿ ਉਸਦਾ ਕੋਰੋਨਾ ਰੋਕੂ ਟੀਕਾ 'ਕੋਵੈਕਸੀਨ' ਭਾਰਤ ਅਤੇ ਬਰਤਾਨੀਆ 'ਚ ਮਿਲੇ ਕੋਰੋਨਾ ਵਾਇਰਸ ਦੇ ਰੂਪਾਂ ਦੇ ਖ਼ਿਲਾਫ਼ ਅਸਰਦਾਰ ਪਾਇਆ ਗਿਆ ਹੈ | ਇਕ ਮਸ਼ਹੂਰ ਮੈਡੀਕਲ ਮੈਗਜ਼ੀਨ 'ਚ ਪ੍ਰਕਾਸ਼ਿਤ ਅਧਿਐਨ ਦਾ ...

ਪੂਰੀ ਖ਼ਬਰ »

ਗੰਗਾ 'ਚ ਸੁੱਟੀਆਂ ਜਾ ਰਹੀਆਂ ਹਨ ਕੋਵਿਡ-19 ਪੀੜਤਾਂ ਦੀਆਂ ਲਾਸ਼ਾਂ

ਨਵੀਂ ਦਿੱਲੀ, 16 ਮਈ (ਏਜੰਸੀ)-ਗੰਗਾ ਨਦੀ 'ਚ ਬੀਤੇ ਕਈ ਦਿਨਾਂ ਤੋਂ ਲਾਸ਼ਾਂ ਮਿਲਣ ਦਾ ਸਿਲਸਿਲਾ ਜਾਰੀ ਹੈ, ਜਿਸ ਨੇ ਦੇਸ਼ ਵਾਸੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ | ਇਸੇ ਵਿਚਕਾਰ ਉੱਤਰ ਪ੍ਰਦੇਸ਼ ਰਾਜ ਦੇ ਇਕ ਸਰਕਾਰੀ ਦਸਤਾਵੇਜ਼ ਤੋਂ ਖੁਲਾਸਾ ਹੋਇਆ ਹੈ ਕਿ ਗੰਗਾਂ ਨਦੀ ...

ਪੂਰੀ ਖ਼ਬਰ »

ਹਿਸਾਰ 'ਚ ਕਿਸਾਨਾਂ ਵਲੋਂ ਖੱਟਰ ਦਾ ਜ਼ਬਰਦਸਤ ਵਿਰੋਧ

ਹਿਸਾਰ, 16 ਮਈ (ਏਜੰਸੀ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਹਿਸਾਰ ਦੇ ਪ੍ਰਸਤਾਵਿਤ ਦੌਰੇ ਦਾ ਕਿਸਾਨਾਂ ਵਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ, ਜਦੋਂਕਿ ਪੁਲਿਸ ਵਲੋਂ ਕਿਸਾਨਾਂ 'ਤੇ ਬਲ ਪ੍ਰਯੋਗ ਕਰਦਿਆਂ ਲਾਠੀਚਾਰਜ ਕੀਤਾ ਗਿਆ ਤੇ ਅੱਥਰੂ ਗੈਸ ਦੇ ਗੋਲੇ ...

ਪੂਰੀ ਖ਼ਬਰ »

ਪੰਜਾਬ 'ਚ 31 ਤੱਕ ਵਧਾਈਆਂ ਪਾਬੰਦੀਆਂ ਹਾਲਾਤ ਖ਼ਰਾਬ ਢਿੱਲ ਦੀ ਗੁੰਜਾਇਸ਼ ਨਹੀਂ-ਕੈਪਟਨ

ਚੰਡੀਗੜ੍ਹ, 16 ਮਈ (ਹਰਕਵਲਜੀਤ ਸਿੰਘ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਐਤਵਾਰ ਨੂੰ ਕੋਰੋਨਾ ਦੀ ਸਮੀਖਿਆ ਮੀਟਿੰਗ ਦੌਰਾਨ ਸੂਬੇ 'ਚ ਲਾਗੂ ਸਭ ਪਾਬੰਦੀਆਂ ਨੂੰ 31 ਮਈ ਤੱਕ ਵਧਾਉਣ ਦਾ ਫ਼ੈਸਲਾ ਲੈਂਦਿਆਂ ਕਿਹਾ ਕਿ ਹਾਲਾਤ ਅਜੇ ਖ਼ਰਾਬ ਹਨ ਅਤੇ ਕਿਸੇ ਤਰ੍ਹਾਂ ...

ਪੂਰੀ ਖ਼ਬਰ »

ਬਰਗਾੜੀ ਬੇਅਦਬੀ ਮਾਮਲੇ 'ਚ 6 ਡੇਰਾ ਪ੍ਰੇਮੀ ਗਿ੍ਫ਼ਤਾਰ

ਐੱਸ. ਆਈ. ਟੀ. ਦੀ ਵੱਡੀ ਕਾਰਵਾਈ ਜਸਵੰਤ ਸਿੰਘ ਪੁਰਬਾ ਫਰੀਦਕੋਟ, 16 ਮਈ-ਸੰਨ 2015 ਦੇ ਬਰਗਾੜੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਹੱਥ ਉਸ ਵਕਤ ਵੱਡੀ ਸਫ਼ਲਤਾ ਲੱਗੀ ਜਦੋਂ ਇਸ ਮਾਮਲੇ ਨਾਲ ਸਬੰਧਿਤ 6 ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਦੀ ਸੂਚਨਾ ਪ੍ਰਾਪਤ ਹੋਈ | ...

ਪੂਰੀ ਖ਼ਬਰ »

ਥਾਣੇਦਾਰਾਂ ਦੀ ਹੱਤਿਆ ਦੇ ਮਾਮਲੇ 'ਚ ਸ਼ਾਮਿਲ ਜੈਪਾਲ ਭੁੱਲਰ ਸਮੇਤ 4 ਗੈਂਗਸਟਰਾਂ ਦੀਆਂ ਤਸਵੀਰਾਂ ਜਾਰੀ

ਪੈੜ ਨੱਪਣ ਲਈ ਪਿੱਛਾ ਕਰ ਰਹੀਆਂ ਪੁਲਿਸ ਟੀਮਾਂ ਜਗਰਾਉਂ, 16 ਮਈ (ਜੋਗਿੰਦਰ ਸਿੰਘ)-ਜਗਰਾਉਂ 'ਚ ਪੁਲਿਸ ਪਾਰਟੀ 'ਤੇ ਗੋਲੀਆਂ ਚਲਾ ਕੇ ਦੋ ਥਾਣੇਦਾਰਾਂ ਦੀ ਹੱਤਿਆ ਕਰਨ ਦੇ ਮਾਮਲੇ 'ਚ ਪੁਲਿਸ ਨੇ ਨਾਮੀ ਗੈਂਗਸਟਰ ਜੈਪਾਲ ਭੁੱਲਰ ਵਾਸੀ ਫਿਰੋਜ਼ਪੁਰ ਤੇ ਉਸ ਦੇ ਤਿੰਨ ਹੋਰ ...

ਪੂਰੀ ਖ਼ਬਰ »

ਲੋਕ ਇਨਸਾਫ਼ ਪਾਰਟੀ ਤੇ ਅਕਾਲੀ ਦਲ ਦੇ ਵਰਕਰ ਭਿੜੇ-ਗੋਸ਼ੇ ਦੀ ਕੁੱਟਮਾਰ

ਲੁਧਿਆਣਾ 'ਚ ਸੜਕ ਦੇ ਉਦਘਾਟਨ ਨੂੰ ਲੈ ਕੇ ਹੋਇਆ ਟਕਰਾਅ ਪਰਮਿੰਦਰ ਸਿੰਘ ਆਹੂਜਾ ਲੁਧਿਆਣਾ, 16 ਮਈ-ਸਥਾਨਕ ਜਨਤਾ ਨਗਰ ਵਿਚ ਅੱਜ ਸਵੇਰੇ ਸਥਿਤੀ ਉਸ ਵਕਤ ਤਣਾਅ ਪੂਰਨ ਬਣ ਗਈ ਜਦੋਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਯੂਥ ਅਕਾਲੀ ਦਲ ਦੇ ...

ਪੂਰੀ ਖ਼ਬਰ »

5ਵੀਂ ਵਾਰ ਸੰਗਰੂਰ ਦੀ ਹੱਦਬੰਦੀ ਨੇ ਜ਼ਿਲ੍ਹੇ ਦੀ ਹੋਂਦ ਨੰੂ ਮਾਰੀ ਸੱਟ

ਸੁਖਵਿੰਦਰ ਸਿੰਘ ਫੁੱਲ ਸੰਗਰੂਰ, 16 ਮਈ-ਪੰਜਾਬ ਦਾ 23ਵਾਂ ਨਵਾਂ ਜ਼ਿਲ੍ਹਾ ਮਲੇਰਕੋਟਲਾ ਬਣ ਜਾਣ ਕਾਰਨ ਜ਼ਿਲ੍ਹਾ ਸੰਗਰੂਰ ਦੀ 5ਵੀਂ ਵਾਰ ਹਿਲਜੁਲ ਹੋਈ ਹੈ | ਆਜ਼ਾਦੀ ਤੋਂ ਪਹਿਲਾਂ ਸੰਗਰੂਰ ਫੂਲਕੀਆ ਮਿਸਲਾਂ 'ਚੋਂ ਇਕ ਜੀਂਦ ਰਿਆਸਤ ਦੀ ਰਾਜਧਾਨੀ ਸੀ, ਜਿਸ ਵਿਚ ਤਿੰਨ ...

ਪੂਰੀ ਖ਼ਬਰ »

ਤੌਕਤੇ ਤੂਫ਼ਾਨ ਨਾਲ ਕਰਨਾਟਕ ਦੇ 73 ਪਿੰਡ ਪ੍ਰਭਾਵਿਤ-6 ਮੌਤਾਂ

ਬੈਂਗਲੁਰੂ, 16 ਮਈ (ਏਜੰਸੀ)-ਤੌਕਤੇ ਤੂਫ਼ਾਨ ਦੇ ਕਹਿਰ ਕਾਰਨ ਵਾਪਰੀਆਂ ਘਟਨਾਵਾਂ ਕਾਰਨ ਕਰਨਾਟਕ ਤੇ ਗੋਆ 'ਚ 6 ਲੋਕਾਂ ਦੀ ਮੌਤ ਹੋ ਗਈ | ਕਰਨਾਟਕ 'ਚ ਤੱਟਵਰਤੀ ਤੇ ਆਲੇ ਦੁਆਲੇ ਦੇ ਜ਼ਿਲਿ੍ਹਆਂ 'ਚ ਤੌਕਤੇ ਤੂਫ਼ਾਨ ਦੇ ਕਹਿਰ ਨਾਲ ਰਾਜ 'ਚ ਹੁਣ ਤੱਕ 4 ਮੌਤਾਂ ਹੋਣ ਦੀ ਸੂਚਨਾ ਹੈ | ਸੂਬਾ ਆਫ਼ਤਾ ਪ੍ਰਬੰਧਨ ਅਥਾਰਟੀ ਵਲੋਂ ਮੌਜੂਦਾ ਸਥਿਤੀ ਬਾਰੇ ਜਾਰੀ ਰਿਪੋਰਟ ਅਨੁਸਾਰ ਹੁਣ ਤੱਕ 7 ਜ਼ਿਲਿ੍ਹਆਂ 'ਚ 17 ਤਾਲੁਕਾ ਤੇ 73 ਪਿੰਡ ਤੂਫ਼ਾਨ ਦੀ ਲਪੇਟ 'ਚ ਆਏ ਹਨ | ਇਨ੍ਹਾਂ 73 ਪਿੰਡਾਂ 'ਚੋਂ 28 ਪਿੰਡ ਕੇਵਲ ਉਡੂਪੀ ਜ਼ਿਲ੍ਹੇ ਦੇ ਹਨ, ਜਦੋਂ ਕਿ ਚਿਕਾਮੰਗਲੁਰੂ, ਉਤਾਰਾ ਕਨਾਡਾ, ਉਡੂਪੀ ਤੇ ਸ਼ਿਵਾਮੋਗਾ ਤੋਂ 4 ਮੌਤਾਂ ਹੋਣ ਦੀ ਖਬਰ ਹੈ | ਹੁਣ ਤੱਕ 318 ਲੋਕਾਂ ਨੂੰ ਪ੍ਰਭਾਵਿਤ ਥਾਵਾਂ ਤੋਂ ਸੁਰੱਖਿਅਤ ਬਚਾਇਆ ਗਿਆ ਹੈ ਅਤੇ 11 ਰਾਹਤ ਕੈਂਪਾਂ 'ਚ 298 ਲੋਕ ਆਸਰਾ ਲੈ ਰਹੇ ਹਨ | ਅਧਿਕਾਰੀਆਂ ਨੇ ਦੱਸਿਆ ਕਿ ਤੂਫ਼ਾਨ ਨਾਲ 139 ਬਿਜਲੀ ਦੇ ਖੰਭੇ, ਫ਼ਸਲਾਂ, 22 ਟ੍ਰਾਂਸਫਾਰਮਰ ਤੇ 112 ਘਰ ਨੁਕਸਾਨੇ ਗਏ ਹਨ | ਮੁੱਖ ਮੰਤਰੀ ਯੇਦੀਯੁਰੱਪਾ ਨੇ ਸਬੰਧਿਤ ਅਧਿਕਾਰੀਆਂ ਨੂੰ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਸਹਾਇਤਾ ਦੇਣ ਤੇ ਹਾਲਾਤ ਦਾ ਜਾਇਜ਼ਾ ਲੈਣ ਦੇ ਆਦੇਸ਼ ਦਿੱਤੇ | ਕਰਨਾਟਕ ਤੱਟ ਦੇ ਨਾਲ ਲੱਗਦੇ ਇਲਾਕਿਆਂ 'ਚ ਭਾਰੀ ਬਾਰਿਸ਼ ਦੇ ਨਾਲ 70 ਤੋਂ 90 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ | ਗੋਆ 'ਚ ਤੂਫ਼ਾਨ ਕਾਰਨ ਹੁਣ ਤੱਕ 2 ਮੌਤਾਂ ਹੋ ਚੁੱਕੀਆਂ ਹਨ ਤੇ ਕਈ ਦਰੱਖ਼ਤ ਜੜ੍ਹੋਂ ਪੁੱਟੇ ਗਏ ਹਨ |
ਗੁਜਰਾਤ ਤੱਟ 'ਤੇ ਸੋਮਵਾਰ ਸ਼ਾਮ ਨੂੰ ਪੁੱਜਣ ਦੀ ਸੰਭਾਵਨਾ
ਅਹਿਮਦਾਬਾਦ, (ਏਜੰਸੀ)-ਚੱਕਰਵਾਤੀ ਤੂਫ਼ਾਨ ਤੌਕਤੇ ਅਗਲੇ 24 ਘੰਟਿਆਂ 'ਚ ਹੋਰ ਤੇਜ਼ ਰੂਪ ਧਾਰੇਗਾ ਤੇ ਇਸ ਦੀ 17 ਮਈ ਸੋਮਵਾਰ ਸ਼ਾਮ ਨੂੰ ਗੁਜਰਾਤ ਤੱਟ 'ਤੇ ਪਹੁੰਚਣ ਦੀ ਸੰਭਾਵਨਾ ਹੈ | ਇਹ ਜਾਣਕਾਰੀ ਦਿੰਦਿਆਂ ਮੌਸਮ ਵਿਭਾਗ ਨੇ ਦੱਸਿਆ ਕਿ 18 ਮਈ ਦੀ ਸਵੇਰ ਨੂੰ ਭਵਨਗਰ ਜ਼ਿਲ੍ਹੇ 'ਚ ਪੋਰਬੰਦਰ ਤੇ ਮਹੂਆ ਵਿਚਾਲੇ ਰਾਜ ਤੱਟ ਨੂੰ ਇਹ ਤੂਫ਼ਾਨ ਪਾਰ ਕਰ ਜਾਵੇਗਾ | ਇਸ ਚੱਕਰਵਾਤ ਨਾਲ 150 ਤੋਂ 175 ਕਿੱਲੋਮੀਟਰ ਪ੍ਰਤੀ ਘੰਟਾ ਤੇਜ਼ ਰਫ਼ਤਾਰ ਹਵਾਵਾਂ ਚੱਲਣ ਦੀ ਸੰਭਾਵਨਾ ਹੈ | ਸੂਬਾ ਸਰਕਾਰ ਨੇ ਮਛੇਰਿਆਂ ਨੂੰ ਸਮੁੰਦਰ 'ਚ ਨਾ ਜਾਣ ਲਈ ਕਿਹਾ ਹੈ ਤੇ ਇਸ ਦੇ ਨਾਲ ਹੀ 'ਯੈਲੋ ਅਲਰਟ' ਜਾਰੀ ਕੀਤਾ ਗਿਆ ਹੈ | ਮੁੱਖ ਮੰਤਰੀ ਵਿਜੇ ਰੁਪਾਨੀ ਨੇ ਉੱਚ ਪੱਧਰੀ ਮੀਟਿੰਗ ਦੌਰਾਨ ਕਿਹਾ ਕਿ ਸੂਬਾ ਸਰਕਾਰ ਇਸ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ, ਜਦੋਂ ਕਿ ਤੂਫ਼ਾਨ ਨਾਲ ਪ੍ਰਭਾਵਿਤ ਹੋਣ ਵਾਲੇ ਜ਼ਿਲਿ੍ਹਆਂ ਦੇ ਪ੍ਰਸ਼ਾਸਨ ਨੂੰ ਚੁਕੰਨਾ ਰਹਿਣ ਦੇ ਆਦੇਸ਼ ਦਿੱਤੇ ਗਏ ਹਨ |
ਅਮਿਤ ਸ਼ਾਹ ਵਲੋਂ ਮੁੱਖ ਮੰੰਤਰੀਆਂ ਨਾਲ ਸਮੀਖਿਆ ਬੈਠਕ
ਨਵੀਂ ਦਿੱਲੀ, (ਏਜੰਸੀ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੱਕਰਵਾਤ ਨਾਲ ਨਜਿੱਠਣ ਲਈ ਤਿਆਰੀਆਂ ਨੂੰ ਲੈ ਕੇ ਵੀਡੀਓ ਕਾਨਫ੍ਰੰਸਿੰਗ ਰਾਹੀਂ ਗੁਜਰਾਤ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀਆਂ ਅਤੇ ਦਮਨ ਦੀਓ, ਦਾਦਰਾ ਨਗਰ ਹਵੇਲੀ ਦੇ ਪ੍ਰਸ਼ਾਸਨ, ਸਬੰਧਿਤ ਏਜੰਸੀਆਂ ਤੇ ਕੇਂਦਰੀ ਮੰਤਰੀਆਂ ਨਾਲ ਸਮੀਖਿਆ ਬੈਠਕ ਕੀਤੀ | ਉਨ੍ਹਾਂ ਵਿਸ਼ੇਸ਼ ਕਰਕੇ ਚੱਕਰਵਾਤ ਕਾਰਨ ਪ੍ਰਭਾਵਿਤ ਹੋਣ ਵਾਲੇ ਇਲਾਕਿਆਂ 'ਚ ਸਾਰੀਆਂ ਸਿਹਤ ਸਹੂਲਤਾਂ ਦੀਆਂ ਤਿਆਰੀਆਂ ਸਬੰਧੀ ਜਾਇਜ਼ਾ ਲਿਆ ਅਤੇ ਸਾਰੇ ਕੋਰੋਨਾ ਹਸਪਤਾਲਾਂ, ਲੈਬਾਰਟਰੀਆਂ, ਵੈਕਸੀਨੇਸ਼ਨ ਤੇ ਹੋਰ ਡਾਕਟਰੀ ਸਹੂਲਤਾਂ ਦੇ ਢੁਕਵੇਂ ਪ੍ਰਬੰਧ ਕਰਨ ਬਾਰੇ ਰਾਜਾਂ ਵਲੋਂ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਕੀਤੇ ਆਦੇਸ਼ਾਂ ਦੀ ਸਮੀਖਿਆ ਕੀਤੀ | ਉਨ੍ਹਾਂ ਰਾਜਾਂ ਨੂੰ ਸਲਾਹ ਦਿੱਤੀ ਕਿ ਚੱਕਰਵਾਤ ਦੇ ਰਾਹ 'ਚ ਪੈਂਦੀਆਂ ਸਿਹਤ ਸੰਸਥਾਵਾਂ 'ਚ ਦਾਖ਼ਲ ਮਰੀਜ਼ਾਂ ਨੂੰ ਹੋਰ ਢੁਕਵੀਆਂ ਥਾਵਾਂ 'ਤੇ ਤਬਦੀਲ ਕਰਨ ਦੇ ਨਾਲ ਨਾਲ ਸਾਰੇ ਹਸਪਤਾਲਾਂ 'ਚ ਜ਼ਰੂਰੀ ਦਵਾਈਆਂ, ਆਕਸੀਜਨ ਸਿਲੰਡਰਾਂ ਤੇ ਹੋਰ ਸਾਜੋ-ਸਾਮਾਨ ਦੀ ਸਪਲਾਈ ਦੇ ਭੰਡਾਰ ਨੂੰ ਯਕੀਨੀ ਬਣਾਇਆ ਜਾਵੇ | ਉਨ੍ਹਾਂ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਤੇ ਇਸ ਦੀਆਂ ਏਜੰਸੀਆਂ ਰਾਜਾਂ ਦੇ ਨਾਲ ਹਨ | ਗੁਜਰਾਤ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀਆਂ ਨੇ ਭਰੋਸਾ ਦਿੱਤਾ ਕਿ ਉਹ ਗ੍ਰਹਿ ਮੰਤਰੀ ਵਲੋਂ ਦਿੱਤੀ ਸਲਾਹ ਅਨੁਸਾਰ ਸਾਰੇ ਢੁਕਵੇਂ ਸਾਧਨਾਂ ਨੂੰ ਯਕੀਨੀ ਬਣਾ ਰਹੇ ਹਨ |

ਖ਼ਬਰ ਸ਼ੇਅਰ ਕਰੋ

 

ਕਾਂਗਰਸੀ ਸੰਸਦ ਮੈਂਬਰ ਰਾਜੀਵ ਸਾਤਵ ਦਾ ਦਿਹਾਂਤ

ਕਾਂਗਰਸੀ ਸੰਸਦ ਮੈਂਬਰ ਰਾਜੀਵ ਸਾਤਵ ਦਾ ਐਤਵਾਰ ਨੂੰ ਪੁਣੇ ਦੇ ਇਕ ਹਸਪਤਾਲ 'ਚ ਦਿਹਾਂਤ ਹੋ ਗਿਆ। 46 ਸਾਲਾ ਸਾਤਵ 9 ਮਈ ਨੂੰ ਹੀ ਕੋਰੋਨਾ ਤੋਂ ਠੀਕ ਹੋਏ ਸੀ, ਫਿਰ ਅਚਾਨਕ ਉਨ੍ਹਾਂ ਦੀ ਤਬੀਅਤ ਖ਼ਰਾਬ ਹੋਣ 'ਤੇ ਹਸਪਤਾਲ 'ਚ ਵੈਂਟੀਲੇਟਰ 'ਤੇ ਰੱਖਿਆ ਗਿਆ। ਹਸਪਤਾਲ ਹਲਕਿਆਂ ...

ਪੂਰੀ ਖ਼ਬਰ »

ਰਾਹੁਲ ਨੇ ਉਹੀ ਪੋਸਟਰ ਸਾਂਝਾ ਕਰਕੇ ਕਿਹਾ, ਮੈਨੂੰ ਵੀ ਗਿ੍ਫ਼ਤਾਰ ਕਰੋ

ਨਵੀਂ ਦਿੱਲੀ, 16 ਮਈ (ਉਪਮਾ ਡਾਗਾ ਪਾਰਥ)-ਕੋਵਿਡ ਵੈਕਸੀਨ 'ਤੇ ਸ਼ੁਰੂ ਹੋਏ ਪੋਸਟਰ ਵਿਵਾਦ 'ਚ ਸਰਕਾਰ ਵਲੋਂ ਕਈ ਵਿਅਕਤੀਆਂ ਦੀ ਗਿ੍ਫ਼ਤਾਰੀ ਦੀ ਨਿਖੇਧੀ ਕਰਦਿਆਂ ਕਾਂਗਰਸ ਨੇਤਾ ਰਾਹੁਲ ਗਾਂਧੀ, ਉਨ੍ਹਾਂ ਦੀ ਪਾਰਟੀ ਦੇ ਕਈ ਨੇਤਾਵਾਂ ਅਤੇ ਹੋਰ ਕਈ ਸਿਆਸੀ ਪਾਰਟੀਆਂ ਦੇ ...

ਪੂਰੀ ਖ਼ਬਰ »

'ਦਿਲ ਸੇ' ਪ੍ਰੋਗਰਾਮ 'ਚ ਸਿੱਖ ਧਰਮ ਦੀ ਅਣਥਕ ਸੇਵਾ ਦੀ ਸ਼ਲਾਘਾ

ਨਵੀਂ ਦਿੱਲੀ, 16 ਮਈ (ਏਜੰਸੀ)-ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲੋੜਵੰਦਾਂ ਲਈ ਕੀਤੀ ਜਾ ਰਹੀ ਅਣਥਕ ਸੇਵਾ ਨੂੰ ਲੈ ਕੇ ਇਕ ਚੈਨਲ ਵਲੋਂ 'ਦਿਲ ਸੇ' ਪ੍ਰੋਗਰਾਮ ਚਲਾਇਆ ਗਿਆ ਹੈ | ਇਸ ਪ੍ਰੋਗਰਾਮ 'ਚ ਵੱਖ-ਵੱਖ ਬੁਲਾਰਿਆਂ ਨੇ ਸਿੱਖ ਧਰਮ ਵਲੋਂ ਸਮੁੱਚੀ ਮਾਨਵਤਾ ਲਈ ...

ਪੂਰੀ ਖ਼ਬਰ »

ਪੰਜਾਬ 'ਚ 7038 ਨਵੇਂ ਮਾਮਲੇ-202 ਮੌਤਾਂ

ਚੰਡੀਗੜ੍ਹ, 16 ਮਈ (ਵਿਕਰਮਜੀਤ ਸਿੰਘ ਮਾਨ)-ਸਿਹਤ ਵਿਭਾਗ ਅਨੁਸਾਰ ਸੂਬੇ 'ਚ ਕੋਰੋਨਾ ਕਾਰਨ ਅੱਜ 202 ਹੋਰ ਮੌਤਾਂ ਹੋ ਗਈਆਂ, ਉੱਥੇ 9059 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ | ਦੂਜੇ ਪਾਸੇ ਸੂਬੇ 'ਚ ਵੱਖ-ਵੱਖ ਥਾਵਾਂ ਤੋਂ 7038 ਨਵੇਂ ਮਾਮਲੇ ਸਾਹਮਣੇ ਆਏ ਹਨ | ਅੱਜ ਹੋਈਆਂ 202 ਮੌਤਾਂ ...

ਪੂਰੀ ਖ਼ਬਰ »

ਕੋਰੋਨਾ ਵਿਰੋਧੀ ਦਵਾਈ 2-ਡੀਜੀ ਅੱਜ ਹੋਵੇਗੀ ਲਾਂਚ

ਨਵੀਂ ਦਿੱਲੀ, 16 ਮਈ (ਪੀ.ਟੀ.ਆਈ.)-ਡੀ.ਆਰ.ਡੀ.ਓ. ਵਲੋਂ ਬਣਾਈ ਗਈ ਕੋਰੋਨਾ ਵਿਰੋਧੀ ਦਵਾਈ 2-ਡੀਓਕਸੀ-ਡੀ-ਗੁਲੂਕੋਜ਼ (2-ਡੀਜੀ) ਦੀ ਪਹਿਲੀ ਖੇਪ ਸੋਮਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਸਿਹਤ ਮੰਤਰੀ ਹਰਸ਼ ਵਰਧਨ ਲਾਂਚ ਕਰਨਗੇ | ਰੱਖਿਆ ਖੋਜ ਤੇ ਵਿਕਾਸ ਸੰਗਠਨ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਹੁੱਲੜਬਾਜ਼ੀ ਕਰਨ ਦੇ ਦੋਸ਼ ਤਹਿਤ 60 ਖ਼ਿਲਾਫ਼ ਕੇਸ ਦਰਜ

ਪੁਲਿਸ ਨੇ ਕਰਫ਼ਿਊ ਦੌਰਾਨ ਸੜਕ 'ਤੇ ਹੁੱਲੜਬਾਜ਼ੀ ਕਰਨ ਦੇ ਦੋਸ਼ ਤਹਿਤ ਲੋਕ ਇਨਸਾਫ਼ ਪਾਰਟੀ ਦੇ ਮੁਖੀ ਵਿਧਾਇਕ ਸਿਮਰਜੀਤ ਸਿੰਘ ਬੈਂਸ, ਉਨ੍ਹਾਂ ਦੇ ਲੜਕੇ ਅਜੇ ਪ੍ਰੀਤ ਸਿੰਘ, ਸਵਰਨ ਸਿੰਘ ਮੱਕੜ, ਅਮਰੀਕ ਸਿੰਘ ਗੋਗੀ, ਅਰਜਨ ਸਿੰਘ ਚੀਮਾ, ਸਿਕੰਦਰ ਸਿੰਘ ਪੰਨੂ, ਬੱਬੂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX