ਪੋਜੇਵਾਲ ਸਰਾਂ, 16 ਮਈ(ਨਵਾਂਗਰਾਈਾ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਰਕਾਰੀ ਸਕੂਲਾਂ ਵਿਚ ਦਾਖ਼ਲੇ ਦਾ ਕੋਰੋਨਾ ਬਿਮਾਰੀ ਦੇ ਚੱਲਦੇ ਹੋਏ ਵੀ ਇਸ ਸ਼ਾਲ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ | ਇਸ ਚਾਲੂ ਸੈਸ਼ਨ ਦੌਰਾਨ ਅੱਜ ਤੱਕ ਜ਼ਿਲੇ੍ਹ ਦੇ ਪ੍ਰਾਇਮਰੀ/ਮਿਡਲ/ਹਾਈ ...
ਭੱਦੀ, 16 ਮਈ (ਨਰੇਸ਼ ਧੌਲ)-ਕੋਰੋਨਾ ਵਾਇਰਸ ਦੀ ਦੂਜੀ ਲਹਿਰ ਜੋ ਆਏ ਦਿਨ ਭਿਆਨਕ ਰੂਪ ਧਾਰਨ ਕਰ ਰਹੀ ਹੈ ਤੋਂ ਬਚਾਅ ਹਿਤ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਕੋਵਿਡ-19 ਸਬੰਧੀ ਜਾਰੀ ਕੀਤੀਆਂ ਹਦਾਇਤਾਂ ਮਾਸਕ ਪਹਿਨਣਾ, ਸਮਾਜਿਕ ਦੂਰੀ, ਵਾਰ-ਵਾਰ ਹੱਥਾ ਧੋਣਾ ਜਾਂ ...
ਸਮੁੰਦੜਾ, 16 ਮਈ (ਤੀਰਥ ਸਿੰਘ ਰੱਕੜ)-ਸਮੁੰਦੜਾ ਨੇੜਲੇ ਪਿੰਡ ਸਿੰਬਲੀ, ਅਲੀਪੁਰ, ਡੋਗਰਪੁਰ, ਬਸਿਆਲਾ, ਬਕਾਪੁਰ ਗੁਰੂ, ਰਸੂਲਪੁਰ, ਚੂਹੜਪੁਰ, ਬਘੌਰਾਂ ਆਦਿ ਵਿਖੇ ਦਿਨ ਵੇਲੇ ਮੋਟਰਾਂ ਦੀ ਬਿਜਲੀ ਨਾ ਆਉਣ ਕਾਰਨ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ...
ਜਾਡਲਾ, 16 ਮਈ (ਬੱਲੀ)-ਅੱਜ ਸ਼ਾਮ ਲਾਗਲੇ ਪਿੰਡ ਜਾਡਲੀ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀ ਚੱਲਣ ਦੀ ਖਬਰ ਹੈ | ਪਤਾ ਲੱਗਾ ਹੈ ਕਿ ਸੁਖਵਿੰਦਰ ਸਿੰਘ ਪੁੱਤਰ ਨਰੰਜਣ ਸਿੰਘ ਹਾਲ ਵਾਸੀ ਰੁੜਕੀ ਮੁਗਲਾਂ ਨਾਮੀ ਵਿਆਕਤੀ ਨੇ ਆਪਣੇ ਚਚੇਰੇ ਭਰਾ ਬਲਵੀਰ ਸਿੰਘ ਅਤੇ ਉਸ ਦੇ ...
ਮੁਕੰਦਪੁਰ, 16 ਮਈ (ਦੇਸ ਰਾਜ ਬੰਗਾ)-ਕਸਬਾ ਮੁਕੰਦਪੁਰ ਤੋਂ 2 ਕਿਲੋਮੀਟਰ ਦੂਰੀ 'ਤੇ ਪਿੰਡ ਸ਼ੁਕਾਰਾਂ ਲਾਗੇ ਮੁਕੰਦਪੁਰ-ਚੱਕਦਾਨਾ ਸੜਕ 'ਤੇ ਸਵਿਫਟ ਕਾਰ ਅਤੇ ਸਕੂਟਰ ਦੀ ਆਹਮੋ-ਸਾਹਮਣੇ ਹੋਈ ਭਿਆਨਕ ਟੱਕਰ ਵਿਚ ਸਕੂਟਰ ਸਵਾਰ ਮਾਂ- ਪੁੱਤਰ ਦੇ ਜਖ਼ਮੀ ਹੋਣ ਦਾ ਸਮਾਚਾਰ ...
ਨਵਾਂਸ਼ਹਿਰ, 16 ਮਈ (ਗੁਰਬਖਸ਼ ਸਿੰਘ ਮਹੇ)-ਕੋਰੋਨਾ ਵਾਇਰਸ ਕਾਰਨ ਅੱਜ ਜ਼ਿਲੇ੍ਹ 'ਚ 103 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ | ਜਦ ਕਿ 44 ਸਾਲਾ ਔਰਤ ਅਤੇ 69 ਸਾਲਾ ਪੁਰਸ਼ ਜੋ ਕਿ ਵੱਖ-ਵੱਖ ਹਸਪਤਾਲਾਂ ਵਿਚ ਜੇਰੇ ਇਲਾਜ ਸਨ ਦੀ ਅੱਜ ਕੋਰੋਨਾ ਕਾਰਨ ਮੌਤ ਹੋ ਗਈ | ...
ਬਲਾਚੌਰ, 16 ਮਈ (ਸ਼ਾਮ ਸੁੰਦਰ ਮੀਲੂ)-ਸਿਹਤ ਵਿਭਾਗ ਨੇ ਕੋਰੋਨਾ ਮਹਾਂਮਾਰੀ ਵਿਰੁੱਧ ਜੰਗ ਜਿੱਤ ਕੇ ਸਿਹਤਯਾਬ ਹੋ ਚੁੱਕੇ ਕੋਵਿਡ-19 ਪਾਜੀਟਿਵ ਮਰੀਜ਼ਾਂ ਕੋਲੋਂ ਸਹਿਯੋਗ ਦੀ ਮੰਗ ਕੀਤੀ ਹੈ | ਕੋਰੋਨਾ ਮਹਾਂਮਾਰੀ ਵਿਰੁੱਧ ਜੰਗ ਜਿੱਤ ਚੁੱਕੇ ਕੋਰੋਨਾ ਮਰੀਜ਼ਾਂ ਕੋਲੋਂ ...
ਨਵਾਂਸ਼ਹਿਰ/ਉਸਮਾਨਪੁਰ, 16 ਮਈ (ਹਰਵਿੰਦਰ ਸਿੰਘ, ਸੰਦੀਪ ਮਝੂਰ)-ਕਿਸਾਨ ਜਿੱਤ ਦਾ ਝੰਡਾ ਝੁਲਾਕੇ ਦਿੱਲੀਓਾ ਪਰਤਣਗੇ | ਇਹ ਵਿਚਾਰ ਅੱਜ ਕਿਰਤੀ ਕਿਸਾਨ ਯੂਨੀਅਨ ਦੀ ਇਲਾਕਾ ਕਮੇਟੀ ਨਵਾਂਸ਼ਹਿਰ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ...
ਨਵਾਂਸ਼ਹਿਰ, 16 ਮਈ (ਹਰਵਿੰਦਰ ਸਿੰਘ)-ਮਿਉਂਸੀਪਲ ਕਾਮਿਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬੀਤੇ ਕਈ ਦਿਨਾਂ ਤੋਂ ਹੜਤਾਲ ਕੀਤੀ ਹੋਈ ਹੈ ਪਰ ਦੂਸਰੇ ਪਾਸੇ ਸਰਕਾਰ ਦੀ ਚੁੱਪੀ ਕਾਰਨ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਕੂੜੇ ਦੇ ਵੱਡੇ-ਵੱਡੇ ਢੇਰ ਲੱਗਣੇ ਸ਼ੁਰੂ ਹੋ ਗਏ ...
ਨਵਾਂਸ਼ਹਿਰ, 16 ਮਈ (ਹਰਵਿੰਦਰ ਸਿੰਘ)-ਕੋਰੋਨਾ ਮਹਾਂਮਾਰੀ ਦੇ ਵਧਦੇ ਪ੍ਰਕੋਪ ਨੂੰ ਬਰੇਕਾਂ ਲਗਾਉਣ ਲਈ ਪੰਜਾਬ ਸਰਕਾਰ ਵਲੋਂ ਸੂਬੇ 'ਚ ਹਫ਼ਤਾਵਾਰੀ ਤਾਲਾ ਬੰਦੀ ਕੀਤੀ ਹੋਈ ਹੈ ਜਿਸ ਦੇ ਚੱਲਦਿਆਂ ਅੱਜ ਨਵਾਂਸ਼ਹਿਰ ਦੇ ਬਾਜ਼ਾਰ ਬੰਦ ਰਹੇ ਅਤੇ ਸੰਨਾਟਾ ਛਾਇਆ ਰਿਹਾ ਹੈ | ...
ਨਵਾਂਸ਼ਹਿਰ, 16 ਮਈ (ਗੁਰਬਖਸ਼ ਸਿੰਘ ਮਹੇ)- ਖ਼ੂਨਦਾਨ ਭਵਨ, ਰਾਹੋਂ ਰੋਡ, ਨਵਾਂਸ਼ਹਿਰ ਵਿਖੇ 'ਸੰਤ ਨਿਰੰਕਾਰੀ ਮਿਸ਼ਨ ਬਰਾਂਚ ਨਵਾਂਸ਼ਹਿਰ' ਵਲੋਂ ਬੀ.ਡੀ.ਸੀ ਬਲੱਡ ਸਾੈਟਰ ਵਿਖੇ ਬਾਬਾ ਹਰਦੇਵ ਸਿੰਘ ਦੀ ਯਾਦ ਨੂੰ ਸਮਰਪਿਤ ਸਤਿਗੁਰੂ ਮਾਤਾ ਸੁਦੀਕਸ਼ਾ ਦੇ ਆਦੇਸ਼ਾਂ ...
ਪੋਜੇਵਾਲ ਸਰਾਂ, 16 ਮਈ (ਰਮਨ ਭਾਟੀਆ)- ਹਲਕਾ ਬਲਾਚੌਰ ਦੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੇ ਸਪੁੱਤਰ ਤੇ ਕਾਂਗਰਸੀ ਆਗੂ ਅਜੇ ਕੁਮਾਰ ਮੰਗੂਪੁਰ ਵਲੋਂ ਸ੍ਰੀ ਬ੍ਰਹਮ ਸਰੋਵਰ ਧਾਮ ਆਸ਼ਰਮ ਮਾਲੇਵਾਲ ਕੰਢੀ ਵਿਖੇ ਸਤਿਗੁਰ ਭੂਰੀਵਾਲਿਆਂ ਦੀ ਚਰਨ ਛੋਹ ਧਰਤੀ ਤੇ ...
ਸੰਧਵਾਂ, 16 ਮਈ (ਪ੍ਰੇਮੀ ਸੰਧਵਾਂ)-ਕਿਸਾਨ ਆਗੂ ਤੇ ਵਾਤਾਵਰਨ ਪ੍ਰੇਮੀ ਸ. ਨਿਰਮਲ ਸਿੰਘ ਸੰਧੂ ਸੰਧਵਾਂ ਤੇ ਉੱਘੇ ਸਮਾਜ ਸੇਵਕ ਮੈਨੇਜਰ ਸ. ਦਲਜੀਤ ਸਿੰਘ ਘੁੰਮਣ ਨੇ ਮੌਜੂਦਾ ਸਮੇਂ ਦੌਰਾਨ ਵਾਤਵਰਨ 'ਚ ਆਕਸੀਜਨ ਦਾ ਪੱਧਰ ਘੱਟਣ 'ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ...
ਔੜ, 16 ਮਈ (ਜਰਨੈਲ ਸਿੰਘ ਖ਼ੁਰਦ)-ਮਿੰਨੀ ਪੀ.ਐਚ.ਸੀ.ਔੜ ਵਿਖੇ ਭਾਰਤ ਸਰਕਾਰ ਵਲੋਂ ਸਾਲ 2021 ਦਾ ਥੀਮ ਡੇਂਗੂ ਦੀ ਰੋਕਥਾਮ ਘਰ ਤੋਂ ਹੀ ਸ਼ੁਰੂ ਕਰੋ ਜੋ ਦਿੱਤਾ ਗਿਆ ਹੈ ਦੀ ਪਾਲਣਾ ਕਰਦੇ ਹੋਏ ਡਾ: ਅਮਨਦੀਪ ਕੌਰ ਮੈਡੀਕਲ ਅਫ਼ਸਰ ਦੀ ਪ੍ਰਧਾਨਗੀ ਹੇਠ ਡੇਂਗੂ ਸਬੰਧੀ ਜਾਗਰੂਕਤਾ ...
ਬਲਾਚੌਰ, 16 ਮਈ (ਸ਼ਾਮ ਸੁੰਦਰ ਮੀਲੂ)-ਸਥਾਨਕ ਹਲਕੇ ਤੋਂ ਕਾਂਗਰਸੀ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੀਆਂ ਸਰਵਪੱਖੀ ਵਿਕਾਸ ਨੀਤੀਆਂ, ਹਰ ਵਰਗ ਦੇ ਵਿਅਕਤੀ ਨੂੰ ਵਿਧਾਇਕ ਦਫ਼ਤਰ ਬਲਾਚੌਰ ਵਿਖੇ ਮਿਲ ਰਹੇ ਮਾਣ ਸਤਿਕਾਰ ਨੂੰ ਦੇਖਦਿਆਂ ਅੱਜ ਹਲਕਾ ਬਲਾਚੌਰ ਦੇ ...
ਦੀਦਾਰ ਸਿੰਘ ਬਲਾਚੌਰੀਆ 94176-48151
ਬਲਾਚੌਰ: ਬਲਾਚੌਰ ਤੋਂ ਗੜ੍ਹਸ਼ੰਕਰ ਨੂੰ ਜਾਂਦੀ ਸੜਕ ਤੋਂ ਕਰੀਬ ਇਕ ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਘਮੌਰ ਬਲਾਚੌਰ ਤਹਿਸੀਲ ਦੇ ਸੜੋਆ ਬਲਾਕ ਦਾ ਆਖ਼ਰੀ ਪਿੰਡ ਹੈ | ਪਿੰਡ ਦੇ ਸਿਆਣੇ ਲੋਕਾਂ ਅਨੁਸਾਰ ਇਸ ਪਿੰਡ ਵਿਚ ਪਹਿਲਾਂ ਮੁਸਲਮਾਨ ਭਾਈਚਾਰਾ ਵੱਸਦਾ ਸੀ, ਜਿਹੜਾ ਕਿ ਮਿੱਟੀ ਦੇ ਬਰਤਨ ਬਣਾਉਣ ਦਾ ਕੰਮ ਕਰਿਆ ਕਰਦੇ ਸਨ | ਪਿੰਡ ਵਾਸੀਆਂ ਮੁਤਾਬਿਕ ਜਦੋਂ ਮੁਸਲਮਾਨ ਭਾਈਚਾਰਾ ਇੱਥੇ ਰਹਿੰਦਾ ਸੀ ਤਾਂ ਉਨ੍ਹਾਂ ਵਿਚ ਘੁਮਿਆਰ ਬਰਾਦਰੀ ਦੀ ਆਬਾਦੀ ਜ਼ਿਆਦਾ ਸੀ ਤੇ ਸ਼ਾਇਦ ਇਸੇ ਕਾਰਨ ਪਿੰਡ ਦਾ ਨਾਂਅ ਘਮੌਰ ਪੈ ਗਿਆ |
ਧਾਰਮਿਕ ਅਸਥਾਨ-ਘਮੌਰ ਪਿੰਡ ਵਿਚ ਗੁਰਦੁਆਰਾ ਸਿੰਘ ਸਭਾ, ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ, ਅਸਥਾਨ ਬਾਬਾ ਸੁਧਾਰ ਜੀ, ਮਾਤਾ ਦੇ ਮੰਦਰ, ਪੀਰਾਂ ਦਾ ਅਸਥਾਨ ਅਤੇ ਸ਼ਿਵ ਭਗਵਾਨ ਦਾ ਮੰਦਰ ਹੈ | ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਅਤੇ ਪ੍ਰਸਿੱਧ ਅਕਾਲੀ ਆਗੂ ਜਥੇਦਾਰ ਬਲਵੀਰ ਸਿੰਘ ਸਾਬਕਾ ਸਰਪੰਚ ਨੇ ਦੱਸਿਆ ਕਿ ਬਲਾਚੌਰ ਇਲਾਕੇ ਅੰਦਰ ਇਸ ਗੁਰਦੁਆਰਾ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵਲੋਂ ਸਮੁੱਚੇ ਪਿੰਡ ਵਾਸੀਆਂ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਤਿੰਨ ਦਿਨਾਂ ਮਹਾਨ ਗੁਰਮੀਤ ਸਮਾਗਮਾਂ ਦੀ ਅਰੰਭਤਾ 1996 ਤੋਂ ਕੀਤੀ ਗਈ ਸੀ ਜਿਹੜੀ ਕਿ ਲਗਾਤਾਰ ਜਾਰੀ ਹੈ, ਗੁਰਮੀਤ ਸਮਾਗਮਾਂ ਵਿਚ ਪੰਥ ਦੇ ਪ੍ਰਸਿੱਧ ਵਿਦਵਾਨ, ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਸਾਹਿਬ ਤੋਂ ਹੈੱਡ ਗ੍ਰੰਥੀ ਸਿੰਘ ਸਾਹਿਬ, ਦਮਦਮੀ ਟਕਸਾਲ ਚੌਂਕ ਮਹਿਤਾ ਦੇ ਮੌਜੂਦਾ ਜਥੇਦਾਰ ਗਿਆਨੀ ਹਰਨਾਮ ਸਿੰਘ ਖ਼ਾਲਸਾ ਜੀ ਉਚੇਚੇ ਤੌਰ ਤੇ ਹਾਜ਼ਰੀ ਭਰਦੇ ਹਨ | ਇਸ ਤੋਂ ਇਲਾਵਾ ਹੋਰ ਧਾਰਮਿਕ ਸਥਾਨਾਂ ਵਿਖੇ ਸਾਲਾਨਾ ਸਮਾਗਮ ਕੀਤੇ ਜਾਂਦੇ ਹਨ | ਜਥੇਦਾਰ ਬਲਵੀਰ ਸਿੰਘ ਅਤੇ ਸਰਪੰਚ ਜਸਵੀਰ ਸਿੰਘ ਅਤੇ ਭਾਈ ਮੁਕੰਦ ਸਿੰਘ ਨੇ ਜਾਣਕਾਰੀ ਦਿੱਤੀ ਕਿ ਸੱਚ-ਖੰਡ ਵਾਸੀ ਸੰਤ ਬਾਬਾ ਜਸਵੰਤ ਸਿੰਘ ਜੀ ਲੁਧਿਆਣਾ ਵਾਲੇ ਇਸ ਪਿੰਡ ਦੇ ਜੰਮਪਲ ਸਨ |
ਗਰਾਮ ਪੰਚਾਇਤ ਤੇ ਪਤਵੰਤੇ-ਪਿੰਡ ਘਮੌਰ ਦੀਆਂ ਅਹਿਮ ਸ਼ਖ਼ਸੀਅਤਾਂ ਵਿਚ ਸਰਪੰਚ ਜਸਵੀਰ ਸਿੰਘ, ਮੋਹਨ ਸਿੰਘ, ਚਰਨਜੀਤ , ਕੇਵਲ ਲਾਲ, ਸਰਬਜੀਤ ਕੁਮਾਰ, ਜਸਵੀਰ ਕੌਰ ਲੇਡੀ ਪੰਚ, ਗੀਤਾ ਦੇਵੀ, ਸੋਨੀਆ ਤੋਂ ਇਲਾਵਾ ਤਿੰਨ ਨੰਬਰਦਾਰ ਜਰਨੈਲ ਸਿੰਘ, ਪ੍ਰੀਤਮ ਸਿੰਘ ਅਤੇ ਕੁਲਦੀਪ ਸਿੰਘ ਬਾਖ਼ੂਬੀ ਆਪੋ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ | ਪਿੰਡ ਦੀਆਂ ਮੁੱਖ ਸ਼ਖ਼ਸੀਅਤਾਂ ਵਿਚ ਜਥੇਦਾਰ ਬਲਵੀਰ ਸਿੰਘ ਸਾਬਕਾ ਸਰਪੰਚ, ਹਵਾਲਦਾਰ ਸੁਲਿੰਦਰ ਸਿੰਘ ਜੀ.ਓ.ਜੀ. (ਸਾਬਕਾ ਪੰਚ) , ਬਾਪੂ ਹਰਭਜਨ ਸਿੰਘ (ਜਿਨ੍ਹਾਂ ਨੇ ਬਿ੍ਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਹੋਰਾਂ ਨਾਲ ਲੌਂਗੋਵਾਲਾ ਚੌਂਕੀ ਤੇ ਅਹਿਮ ਭੂਮਿਕਾ ਨਿਭਾਈ) ਬਸਪਾ ਆਗੂ ਸੁਰਿੰਦਰ ਕੁਮਾਰ ਛਿੰਦਾ ਸ਼ਾਮਿਲ ਹਨ | ਇਸ ਪਿੰਡ ਨਾਲ ਸਬੰਧਤ 5 ਸੂਬੇਦਾਰ, 4 ਸਹਾਇਕ ਸਬ ਇੰਸਪੈਕਟਰ, 16 ਸਾਬਕਾ ਫ਼ੌਜੀ ਅਤੇ 10 ਮੌਜੂਦਾ ਸਮੇਂ ਭਾਰਤੀ ਫ਼ੌਜ ਵਿਚ ਬਾਖ਼ੂਬੀ ਸੇਵਾ ਨਿਭਾਅ ਰਹੇ ਹਨ | ਇਸ ਤੋਂ ਇਲਾਵਾ ਡਾ: ਰਜੇਸ਼ ਭਾਟੀਆ, ਡਾ: ਪਰਮਜੀਤ ਸਿੰਘ, ਟੈਲੀਕਾਮ ਦੇ ਜੀ.ਐਮ. ਤਰਸੇਮ ਸਿੰਘ, ਗੁਰਮੇਲ ਸਿੰਘ ਐਫ.ਸੀ. ਆਈ. ਤੇ ਪਿੰਡ ਨੂੰ ਮਾਣ ਹੈ | ਇਸੇ ਤਰ੍ਹਾਂ ਲੰਮਾ ਸਮਾਂ ਆਪਣੀ ਪਹਿਚਾਣ ਬਣਾਉਣ ਵਾਲੇ ਸੋਹਣ ਤੇ ਮੋਹਨ ਦੇ ਢਾਬੇ ਦੇ ਪ੍ਰਬੰਧਕ ਸੋਹਣ ਲਾਲ ਤੇ ਮੋਹਨ ਲਾਲ ਵੀ ਇਸੇ ਪਿੰਡ ਨਾਲ ਸੰਬਧਤ ਹਨ |
ਮੁੱਖ ਮੰਗਾਂ- ਭਾਵੇਂ ਪਿੰਡ ਦੇ ਚੌਥੀ ਵਾਰ ਬਣੇ ਸਰਪੰਚ ਜਸਵੀਰ ਸਿੰਘ ਨੇ ਸਮੂਹ ਮੈਂਬਰ ਪੰਚਾਇਤਾਂ ਦੀ ਮਦਦ ਨਾਲ ਸਰਕਾਰ ਤੋਂ ਵਿਕਾਸ ਕੰਮਾਂ ਲਈ ਗਰਾਂਟਾਂ ਲੈਣ ਵਿਚ ਕਾਫ਼ੀ ਹੱਦ ਤੱਕ ਸਫਲਤਾ ਹਾਸਿਲ ਕੀਤੀ ਅਤੇ ਪਿੰਡ ਨੂੰ ਵਿਕਾਸ ਦੀਆ ਲੀਹਾਂ ਤੇ ਪਾਉਣ ਲਈ ਭੇਦਭਾਵ ਤੋਂ ਉੱਪਰ ਉੱਠ ਕੇ ਕੰਮ ਕਰ ਰਹੇ ਹਨ | ਪਿੰਡ ਵਿਚ ਇਕ ਪ੍ਰਾਇਮਰੀ, ਇਕ ਮਿਡਲ ਸਕੂਲ, ਦੋ ਜੰਝ ਘਰ ਅਤੇ ਦੋ ਸ਼ਮਸ਼ਾਨ ਘਾਟ ਹਨ | ਇਸ ਤੋਂ ਇਲਾਵਾ ਪਿੰਡ ਵਾਸੀਆਂ ਦੀਆਂ ਮੁੱਖ ਮੰਗਾਂ ਵਿਚ ਖ਼ਾਸ ਮੰਗਾਂ ਪਿੰਡ ਘਮੌਰ ਨੂੰ ਸੜੋਆ ਦੀ ਥਾਂ ਬਲਾਚੌਰ ਬਲਾਕ ਨਾਲ ਜੋੜਿਆ ਜਾਵੇ, ਕਿਉਂਕਿ ਬਲਾਚੌਰ ਤਹਿਸੀਲ ਹੈੱਡਕੁਆਟਰ ਪਿੰਡ ਘਮੌਰ ਤੋਂ ਕਰੀਬ 3 ਕੁ ਕਿਲੋਮੀਟਰ ਦੀ ਦੂਰੀ ਤੇ ਹੈ, ਜਦੋਂ ਕਿ ਸੜੋਆ 13-14 ਕਿਲੋਮੀਟਰ ਤੇ ਹੈ, ਜ਼ਿਆਦਾ ਦਿੱਕਤ ਪਿੰਡ ਨੂੰ ਕੋਈ ਬੱਸ ਸਰਵਿਸ ਨਹੀਂ ਹੈ, ਪਿੰਡ ਵਾਸੀਆਂ ਮੁਤਾਬਿਕ ਖੇਤੀਬਾੜੀ ਦਫ਼ਤਰ ਤੇ ਹੋਰ ਕਈ ਦਫ਼ਤਰ ਨੇੜੇ ਨਹੀਂ ਹਨ ਤਾਂ ਇਸ ਲਈ ਲੋਕਾਂ ਨੂੰ ਭਾਰੀ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸਦੇ ਨਾਲ ਉਨ੍ਹਾਂ ਮੰਗ ਕੀਤੀ ਕਿ ਪੇਂਡੂ ਬੱਸ ਸੇਵਾ ਦੀ ਸਹੂਲਤ ਘਮੌਰ ਵਾਸੀਆਂ ਨੂੰ ਵੀ ਦਿੱਤੀ ਜਾਵੇ | ਇਸ ਤੋਂ ਇਲਾਵਾ ਪਿੰਡ ਨੂੰ ਲੱਗਦੀਆਂ ਸਾਰੀਆਂ ਸੜਕਾਂ ਦੇ ਨਾਲ-ਨਾਲ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੜਕਾਂ ਵਿਚ ਟੋਏ ਪੈ ਚੁੱਕੇ ਹਨ ਅਤੇ ਬਰਸਾਤਾਂ ਦੌਰਾਨ ਇਕ ਤਰਾਂ ਨਾਲ ਬਾਕੀਆਂ ਪਿੰਡਾਂ ਨਾਲੋਂ ਘਮੌਰ ਪਿੰਡ ਕੱਟਿਆਂ ਜਾਂਦਾ, ਇਹ ਪਿੰਡ ਵਾਸੀ ਨੇ ਇਹ ਕਹਿ ਕੇ ਮਨ ਦੀ ਭੜਾਸ ਕੱਢੀ ਕਿ ਜੇਕਰ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਹੀਂ ਕਰਾਉਣਾ ਤਾਂ ਬੇੜੀਆਂ ਦਾ ਹੀ ਪ੍ਰਬੰਧ ਕਰ ਦਿਓ | ਇਸ ਤੋਂ ਇਲਾਵਾ ਪੰਚਾਇਤ ਘਰ, ਆਂਗਣਵਾੜੀ ਲਈ ਕਮਰੇ ਦਾ ਨਿਰਮਾਣ ਕਰਨਾ, ਸਰਕਾਰੀ ਜਾਂ ਨਿੱਜੀ ਬੈਂਕ ਖੋਲ੍ਹਣਾ, ਪਿੰਡ ਵਿਚ ਬਜ਼ੁਰਗਾਂ ਦੇ ਬੈਠਣ ਲਈ ਸੀਮੇਂਟਿਡ ਬੈਂਚ ਲਾਉਣ ਦੀ ਮੰਗ ਰੱਖੀ |
ਉੜਾਪੜ/ਲਸਾੜਾ, 16 ਮਈ (ਲਖਵੀਰ ਸਿੰਘ ਖੁਰਦ) - ਸੂਬਾ ਸਰਕਾਰ ਵਲੋਂ ਹਮੇਸ਼ਾਂ ਹੀ ਵਿਕਾਸ ਕਾਰਜਾਂ ਨੂੰ ਤਰਜੀਹ ਦਿੱਤੀ ਗਈ ਹੈ ਅਤੇ ਸਰਕਾਰ ਪਿੰਡਾਂ ਦੇ ਸਰਵਪੱਖੀ ਵਿਕਾਸ ਨੂੰ ਲੈ ਕੇ ਗੰਭੀਰ ਹੈ | ਜਿਸ ਲਈ ਸਰਕਾਰ ਵਲੋਂ ਪਿੰਡਾਂ ਵਿਚ ਬੁਨਿਆਦੀ ਸਹੂਲਤਾਂ ਉਪਲਬੱਧ ਕਰਵਾਉਣ ...
ਬੰਗਾ, 16 ਮਈ (ਜਸਬੀਰ ਸਿੰਘ ਨੂਰਪੁਰ)-ਬੰਗਾ ਵਿਖੇ ਲਾਇਨਜ਼ ਕਲੱਬ ਬੰਗਾ ਨਿਸ਼ਚੇ ਦੀ ਸਾਲ 2021 -22 ਦੀ ਟੀਮ ਦੀ ਚੋਣ ਕਰਨ ਲਈ ਸਮੂਹ ਮੈਂਬਰਾਂ ਦੀ ਇਕੱਤਰਤਾ ਹੋਈ | ਚੋਣ ਤੋਂ ਪਹਿਲਾ ਮੌਜੂਦਾ ਖ਼ਜ਼ਾਨਚੀ ਨੇ ਪਿਛਲੇ ਸਾਲ ਦੇ ਹਿਸਾਬ ਬਾਰੇ ਜਾਣਕਾਰੀ ਦਿੱਤੀ | ਮੌਜੂਦਾ ਪ੍ਰਧਾਨ ...
ਜਾਡਲਾ, 16 ਮਈ (ਬੱਲੀ)- ਜਿਹੜੇ ਸਾਥੀ ਨੇ ਫਾਸ਼ੀਵਾਦੀ ਤਾਕਤਾਂ ਦੇ ਖਿਲਾਫ਼ ਲੜਦਿਆਂ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਆਪਣਾ ਜੀਵਨ ਲੇਖੇ ਲਾਇਆ ਹੋਵੇ ਉਸ ਸਾਥੀ ਦਾ ਅਜਿਹੇ ਮੌਕੇ ਸਦੀਵੀ ਵਿਛੋੜਾ ਦੇ ਜਾਣਾ ਦੇਸ਼, ਸਮਾਜ, ਪਰਿਵਾਰ ਅਤੇ ਪਾਰਟੀ ਲਈ ਬਹੁਤ ਵੱਡਾ ਘਾਟਾ ...
ਸੰਧਵਾਂ, 16 ਮਈ (ਪ੍ਰੇਮੀ ਸੰਧਵਾਂ) - ਮਕਸੂਦਪੁਰ- ਸੂੰਢ ਅਤੇ ਸੰਧਵਾਂ ਕੋਲੋਂ ਲੰਘਦੀ ਨਹਿਰ 'ਚ ਫੈਲੀ ਗੰਦਗੀ ਕਾਰਨ ਕਿਸਾਨ ਤੇ ਰਾਹਗੀਰ ਡਾਢੇ ਪ੍ਰੇਸ਼ਾਨ ਸਨ | ਗ੍ਰਾਮ ਪੰਚਾਇਤ ਸੰਧਵਾਂ ਵਲੋਂ ਸਰਪੰਚ ਸਤਿਕਰਤਾਰ ਸਿੰਘ ਸੰਧੂ ਦੀ ਅਗਵਾਈ 'ਚ ਮਨਰੇਗਾ ਕਾਮਿਆਂ ਵਲੋਂ ਨਹਿਰ ...
ਬੰਗਾ, 16 ਮਈ (ਕਰਮ ਲਧਾਣਾ)-ਕਲਗੀਧਰ ਸੇਵਕ ਜਥਾ ਬੰਗਾ ਦੋਆਬਾ ਦੇ ਸੇਵਾਦਾਰ ਜੋ ਕਿ ਇਲਾਕੇ ਦੇ ਵੱਖ-ਵੱਖ ਗੁਰੂ ਘਰਾਂ 'ਚ ਜਾ ਕੇ ਉਥੋਂ ਦਾ ਰੱਖ ਰਖਾਵ ਕਰਨ ਅਤੇ ਬਹੁਤ ਹੀ ਬਾਰੀਕੀ ਅਤੇ ਸ਼ਰਧਾ ਨਾਲ ਸਾਫ਼-ਸਫ਼ਾਈ ਕਰਨ ਦੀ ਸੇਵਾ ਨਿਭਾਉਂਦੇ ਹਨ, ਦਾ ਗੁਰਦੁਆਰਾ ਸਿੰਘ ਸਭਾ ...
ਨਵਾਂਸ਼ਹਿਰ, 16 ਮਈ (ਗੁਰਬਖਸ਼ ਸਿੰਘ ਮਹੇ)- ਕਰਿਆਮ ਰੋਡ 'ਤੇ ਸਥਿਤ ਕੇ.ਸੀ. ਸਕੂਲ ਆਫ਼ ਮੈਨੇਜਮੈਂਟ ਐਂਡ ਕੰਪਿਊਟਰ ਐਪਲੀਕੇਸ਼ਨਜ਼ (ਕੇ.ਸੀ.ਐੱਸ.ਐਮ.ਸੀ.ਏ.) ਕਾਲਜ ਦਾ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਨਵੰਬਰ-ਦਸੰਬਰ 2020 ਦਾ ਬੀ.ਬੀ.ਏ. (ਬੈਚਲਰ ...
ਪੋਜੇਵਾਲ ਸਰਾਂ, 16 ਮਈ (ਨਵਾਂਗਰਾਈਾ)-ਸ੍ਰੀ ਗੁਰੂ ਤੇਗ਼ ਬਹਾਦਰ ਮਾਰਗ ਗੜ੍ਹਸ਼ੰਕਰ-ਸੀ੍ਰ ਆਨੰਦਪੁਰ ਸਾਹਿਬ ਤੇ ਸੈਂਕੜੇ ਸੁੱਕੇ ਦਰਖ਼ਤ ਖੜੇ ਹਨ ਜੋ ਕਿ ਕਦੇ ਵੀ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ | ਇੰਨਾ ਹੀ ਨਹੀਂ ਇਸ ਸਾਰੇ ਮਾਰਗ ਤੇ ਸੈਂਕੜਿਆਂ ਦੀ ਤਾਦਾਦ ਵਿਚ ਖੜ੍ਹੇ ...
ਪਠਾਨਕੋਟ, 16 ਮਈ (ਸੰਧੂ)-ਸਾਲ 2009 ਵਿਚ ਵੈਟਰਨਰੀ ਫਾਰਮਾਸਿਸਟਾਂ ਤੋਂ ਬਣਾਏ ਗਏ ਵੈਟਰਨਰੀ ਇੰਸਪੈਕਟਰ ਅਜੇ ਤੱਕ ਆਪਣੇ ਸਰਵਿਸ ਨਿਯਮਾਂ ਤੋਂ ਸੱਖਣੇ ਸਨ | 12 ਸਾਲ ਦੇ ਲੰਬੇ ਸਮੇਂ ਤੋਂ ਬਾਅਦ ਕੈਬਨਿਟ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ...
ਭੱਦੀ, 16 ਮਈ (ਨਰੇਸ਼ ਧੌਲ)-ਸਮੁੱਚੀ ਗੁੱਜਰ ਬਰਾਦਰੀ ਦੀ ਵਿਰਾਸਤ ਨੂੰ ਸੰਭਾਲਣ ਹਿਤ ਇਲਾਕੇ ਦੇ ਨਾਮਵਰ ਉੱਘੇ ਲਿਖਾਰੀ ਅਤੇ ਸਾਹਿੱਤਕਾਰ ਸੋਹਣ ਆਦੋਆਣਾ ਵਲੋਂ ਕੀਤੇ ਜਾ ਰਹੇ ਉਪਰਾਲੇ ਅਤਿ ਸ਼ਲਾਘਾਯੋਗ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਪੰਚ ਚੌਧਰੀ ਸੁਰਜੀਤ ...
ਨਵਾਂਸ਼ਹਿਰ, 16 ਮਈ (ਹਰਵਿੰਦਰ ਸਿੰਘ)- ਅੱਜ ਡੈਮੋਕੇ੍ਰਟਿਕ ਪਾਰਟੀ ਆਫ਼ ਇੰਡੀਆ ਦੀ ਵਿਸ਼ੇਸ਼ ਮੀਟਿੰਗ ਨਵਾਂਸ਼ਹਿਰ ਵਿਖੇ ਹੋਈ | ਜਿਸ ਦੀ ਪ੍ਰਧਾਨਗੀ ਸੂਬਾ ਜਨਰਲ ਸਕੱਤਰ ਮੋਹਣ ਲਾਲ ਬੈਂਸ ਨੇ ਕੀਤੀ | ਇਸ ਮੌਕੇ ਸੰਬੋਧਨ ਕਰਦਿਆਂ ਕੌਮੀ ਪ੍ਰਧਾਨ ਪ੍ਰਸ਼ੋਤਮ ਚੱਢਾ ਨੇ ...
ਨਵਾਂਸ਼ਹਿਰ, 16 ਮਈ (ਗੁਰਬਖਸ਼ ਸਿੰਘ ਮਹੇ)- ਸੀਨੀਅਰ ਮੈਡੀਕਲ ਅਫ਼ਸਰ ਡਾ ਗੀਤਾਂਜਲੀ ਸਿੰਘ ਨੇ ਅੱਜ ਸਿਹਤ ਬਲਾਕ ਮੁਜ਼ੱਫਰਪੁਰ ਅਧੀਨ ਪੈਂਦੇ ਲੰਗੜੋਆ ਨਾਕੇ ਉੱਤੇ ਤਾਇਨਾਤ ਸੈਂਪਲਿੰਗ ਟੀਮ ਦੇ ਕੰਮਕਾਜ ਦੀ ਸਮੀਖਿਆ ਕਰਨ ਉਪਰੰਤ ਦੱਸਿਆ ਕਿ ਪੂਰੇ ਬਲਾਕ ਵਿਚ ਅੱਜ ਕੁੱਲ ...
ਸੰਧਵਾਂ, 16 ਮਈ (ਪ੍ਰੇਮੀ ਸੰਧਵਾਂ)-ਇਕ ਪਾਸੇ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਨੇ ਲੋਕਾਂ ਦੀ ਜਾਨ ਮੁੱਠੀ ਵਿਚ ਲਿਆਂਦੀ ਹੋਈ ਹੈ ਤੇ ਲੋਕ ਘਰਾਂ 'ਚ ਹੀ ਰਹਿਣ ਲਈ ਮਜ਼ਬੂਰ ਹਨ, ਦੂਜੇ ਪਾਸੇ ਵੱਖ-ਵੱਖ ਸੜਕਾਂ ਦੇ ਕੰਢੇ ਅਤੇ ਹੋਰ ਥਾਵਾਂ 'ਤੇ ਗੰਦਗੀ ਦੇ ਲੱਗੇ ਢੇਰਾਂ ਕਾਰਨ ...
ਸੰਧਵਾਂ, 16 ਮਈ (ਪ੍ਰੇਮੀ ਸੰਧਵਾਂ) - ਪਿੰਡ ਸੰਧਵਾਂ ਵਿਖੇ ਹੀਰ ਭਾਈਚਾਰੇ ਵਲੋਂ ਸੇਵਾਦਾਰ ਸੈਕਟਰੀ ਫਰਿੰਦਰ ਹੀਰਾ ਦੀ ਅਗਵਾਈ 'ਚ ਸਰਕਾਰੀ ਹਦਾਇਤਾਂ ਅਨੁਸਾਰ ਸਲਾਨਾ ਜੋੜ ਮੇਲ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ | ਦਰਬਾਰ 'ਤੇ ਝੰਡੇ ਦੀ ਰਸਮ ਤੋਂ ਬਾਅਦ ਸੰਤ ਹਾਕਮ ...
ਜਾਡਲਾ, 16 ਮਈ (ਬਲਦੇਵ ਸਿੰਘ ਬੱਲੀ)-ਲਾਗਲੇ ਪਿੰਡ ਗੜ੍ਹੀ ਕਾਨੂੰਗੋਆਂ ਦੇ ਪੈਨਸਿਲ ਨਾਲ ਸਕੈੱਚ ਜਾਂ ਚਿੱਤਰ ਤਿਆਰ ਕਰਨ ਵਾਲੇ ਬਾਰ੍ਹਵੀਂ ਜਮਾਤ ਦੇ ਨੌਜਵਾਨ ਚਿੱਤਰਕਾਰ ਪੁਨੀਤ ਬਾਲੀ ਨੂੰ ਸ਼੍ਰੋਮਣੀ ਅਕਾਲੀ ਦਲ ਬੀ.ਸੀ.ਵਿੰਗ ਦੁਆਬਾ ਜ਼ੋਨ ਦੇ ਪ੍ਰਧਾਨ ਭਲਵਾਨ ...
ਉਸਮਾਨਪੁਰ, 16 ਮਈ (ਸੰਦੀਪ ਮਝੂਰ)-ਦਿੱਲੀ ਕਿਸਾਨੀ ਸੰਘਰਸ਼ ਵਿਚ ਦਿੱਲੀ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਣ ਉਪਰੰਤ ਪ੍ਰਸਿੱਧ ਹੋਏ ਪਿੰਡ ਕਾਜ਼ਮਪੁਰ ਦੇ ਗੁਰਸਿੱਖ ਨੌਜਵਾਨ ਭਾਈ ਰਣਜੀਤ ਸਿੰਘ ਦਾ ਅੱਜ ਦੁਆਬਾ ਜ਼ੋਨ ਬੀ.ਸੀ ਵਿੰਗ ਦੇ ਪ੍ਰਧਾਨ ਭਲਵਾਨ ਭੁਪਿੰਦਰ ਪਾਲ ...
ਨਵਾਂਸ਼ਹਿਰ, 16 ਮਈ (ਹਰਵਿੰਦਰ ਸਿੰਘ)-ਸਥਾਨਕ ਰੇਲਵੇ ਰੋਡ 'ਤੇ ਸਥਿਤ ਜੈਨ ਉਪਾਸਰਾ ਵਿਖੇ ਹਰ ਮਹੀਨੇ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮਾਂ ਨੂੰ ਅੱਗੇ ਤੋਰਦਿਆਂ ਸ੍ਰੀ ਵਰਧਮਾਨ ਜੈਨ ਸੇਵਾ ਸੰਘ ਵਲੋਂ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ | ਜੈਨ ਸੇਵਾ ਸੰਘ ਦੇ ਜਨਰਲ ...
ਸਾਹਲੋਂ, 16 ਮਈ (ਜਰਨੈਲ ਸਿੰਘ ਨਿੱਘ੍ਹਾ)- ਬਹੁ-ਮੰਤਵੀ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਕਰਮਚਾਰੀ ਯੂਨੀਅਨ ਬਲਾਕ ਨਵਾਂਸ਼ਹਿਰ ਦੀ ਇਕ ਵਿਸ਼ੇਸ਼ ਮੀਟਿੰਗ ਪਿੰਡ ਕਰਿਆਮ ਦੀ ਸਹਿਕਾਰੀ ਸਭਾ ਵਿਖੇ ਹੋਈ | ਮੀਟਿੰਗ ਦੌਰਾਨ ਯੂਨੀਅਨ ਦੇ ਪ੍ਰਧਾਨ ਕਸ਼ਮੀਰ ਸਿੰਘ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX