ਤਾਜਾ ਖ਼ਬਰਾਂ


ਬਾਲਾਸੋਰ ਰੇਲ ਹਾਦਸੇ ਦੀ ਜਾਂਚ ਕਰਵਾਉਣ ਲਈ ਸੁਪਰੀਮ ਕੋਰਟ ਵਿਚ ਜਨਹਿੱਤ ਪਟੀਸ਼ਨ ਦਾਇਰ
. . .  6 minutes ago
ਨਵੀਂ ਦਿੱਲੀ, 4 ਜੂਨ-ਬਾਲਾਸੋਰ ਰੇਲ ਹਾਦਸੇ ਦੀ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਦੀ ਅਗਵਾਈ ਵਾਲੇ ਮਾਹਿਰ ਪੈਨਲ ਤੋਂ ਜਾਂਚ ਕਰਵਾਉਣ ਲਈ ਸੁਪਰੀਮ ਕੋਰਟ ਵਿਚ ਜਨਹਿੱਤ ਪਟੀਸ਼ਨ ਦਾਇਰ ਕੀਤੀ...
ਬਾਲਾਸੋਰ ਰੇਲ ਹਾਦਸੇ ਦੇ ਕਾਰਨਾਂ ਦੀ ਕਰ ਰਹੇ ਹਾਂ ਜਾਂਚ-ਅਨੁਰਾਗ ਠਾਕੁਰ
. . .  9 minutes ago
ਨਵੀਂ ਦਿੱਲੀ, 4 ਜੂਨ-ਬਾਲਾਸੋਰ ਰੇਲ ਹਾਦਸੇ 'ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਅਸੀਂ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਾਂ, ਫਿਲਹਾਲ ਸਾਡਾ ਧਿਆਨ ਜ਼ਖਮੀਆਂ ਨੂੰ ਵਧੀਆ ਸੰਭਵ...
ਸੁੰਨੇ ਮਕਾਨ ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
. . .  49 minutes ago
ਬਠਿੰਡਾ, 4 ਜੂਨ-ਬਠਿੰਡਾ ਵਿਖੇ ਬਾਦਲ ਮਾਰਗ ਅਤੇ ਮਲੋਟ ਮਾਰਗ ਨੂੰ ਮਿਲਾਉਣ ਵਾਲੇ ਰਿੰਗ ਮਾਰਗ 'ਤੇ ਨੰਨ੍ਹੀ ਛਾਂ ਚੌਂਕ ਦੇ ਨਜ਼ਦੀਕ ਖੇਤਾਂ ਵਿਚ ਸੁੰਨੇ ਮਕਾਨ ਵਿਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼...
ਹਾਦਸੇ ਦੀ ਜੜ੍ਹ ਅਤੇ ਇਸ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰ ਲਈ ਗਈ ਹੈ-ਓਡੀਸ਼ਾ ਰੇਲ ਹਾਦਸੇ ਤੇ ਰੇਲ ਮੰਤਰੀ
. . .  about 1 hour ago
ਬਾਲਾਸੋਰ, 4 ਜੂਨ - ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਬਾਲਾਸੋਰ ਤੀਹਰੀ ਟਰੇਨ ਦੀ ਟੱਕਰ ਵਾਲੀ ਥਾਂ 'ਤੇ ਬਹਾਲੀ ਦੇ ਕੰਮ ਦਾ ਜਾਇਜ਼ਾ ਲੈਂਦੇ ਹੋਏ ਕਿਹਾ ਕਿ 288 ਯਾਤਰੀਆਂ ਦੀ ਜਾਨ ਲੈਣ ਵਾਲਾ ਹਾਦਸਾ ਇਲੈਕਟ੍ਰਾਨਿਕ ਇੰਟਰਲਾਕਿੰਗ...
ਓਡੀਸ਼ਾ ਰੇਲ ਹਾਦਸਾ: ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੇ ਸੋਗ ਪ੍ਰਗਟ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖਿਆ ਪੱਤਰ
. . .  about 1 hour ago
ਨਵੀਂ ਦਿੱਲੀ, 4 ਜੂਨ-ਭਾਰਤ ਵਿਚ ਸਿੰਗਾਪੁਰ ਦੇ ਹਾਈ ਕਮਿਸ਼ਨਰ ਸਾਈਮਨ ਵੋਂਗ ਨੇ ਕਿਹਾ ਕਿ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਹਸੀਨ ਲੂਂਗ ਨੇ ਓਡੀਸ਼ਾ ਰੇਲ ਹਾਦਸੇ'ਤੇ ਸੋਗ ਪ੍ਰਗਟ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ...
ਓਡੀਸ਼ਾ ਰੇਲ ਹਾਦਸਾ:ਮੁੱਖ ਮੰਤਰੀ ਨਵੀਨ ਪਟਨਾਇਕ ਵਲੋਂ ਮ੍ਰਿਤਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਦੇਣ ਦਾ ਐਲਾਨ
. . .  about 1 hour ago
ਭੁਵਨੇਸ਼ਵਰ, 4 ਜੂਨ- ਬਾਲਾਸੋਰ ਰੇਲ ਹਾਦਸੇ ਨੂੰ ਲੈ ਕੇ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਅਤੇ ਜ਼ਖਮੀਆਂ ਨੂੰ 1 ਲੱਖ ਰੁਪਏ ਦੇਣ ਦਾ ਐਲਾਨ...
ਪ੍ਰਧਾਨ ਮੰਤਰੀ ਮੋਦੀ ਨੇ ਬਾਲਾਸੋਰ ਰੇਲ ਹਾਦਸੇ ਵਾਲੀ ਥਾਂ 'ਤੇ ਮੌਜੂਦ ਰੇਲ ਮੰਤਰੀ ਨੂੰ ਕੀਤਾ ਫ਼ੋਨ
. . .  about 1 hour ago
ਨਵੀਂ ਦਿੱਲੀ, 4 ਜੂਨ-ਰੇਲਵੇ ਮੰਤਰਾਲੇ ਦੇ ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਲ ਮੰਤਰੀ ਨੇ ਅਸ਼ਵਿਨੀ ਵੈਸ਼ਨਵ ਨੂੰ ਫ਼ੋਨ ਕੀਤਾ ਜੋ ਬਾਲਾਸੋਰ ਰੇਲ ਹਾਦਸੇ ਵਾਲੀ ਥਾਂ'ਤੇ ਮੌਜੂਦ ਹਨ। ਇਸ ਮੌਕੇ ਪ੍ਰਧਾਨ ਮੰਤਰੀ ਨੇ ਰੇਲ ਮੰਤਰੀ...
ਡਾ. ਬਰਜਿੰਦਰ ਸਿੰਘ ਹਮਦਰਦ ਖ਼ਿਲਾਫ਼ ਵਿਜੀਲੈਂਸ ਕਾਰਵਾਈ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਦਾ ਟਵੀਟ
. . .  about 1 hour ago
ਭੁਲੱਥ, 4 ਜੂਨ-ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰ ਕਿਹਾ ਕਿ ਭ੍ਰਿਸ਼ਟ ਅਫਸਰਾਂ, ਬਿਸ਼ਨੋਈ ਵਰਗੇ ਗੈਂਗਸਟਰਾਂ ਅਤੇ ਕਟਾਰੂਚੱਕ ਵਰਗੇ ਦਾਗੀ ਮੰਤਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਬਜਾਇ ਭਗਵੰਤ ਮਾਨ ਡਾ. ਬਰਜਿੰਦਰ ਸਿੰਘ ਹਮਦਰਦ ਵਰਗੇ ਸੁਤੰਤਰ ਪੱਤਰਕਾਰਾਂ ਨੂੰ ਸਿਰਫ਼ ਆਪਣੇ ਅਖ਼ਬਾਰ 'ਅਜੀਤ' ਦੀ ਲਕੀਰ 'ਤੇ ਨਹੀਂ ਚੱਲਣ ਦੇ ਕਾਰਨ ਠੱਗਣ...
ਟਿਪਰ ਵਲੋਂ ਟੱਕਰ ਮਾਰ ਦੇਣ ਮੋਟਰਸਾਈਕਲ ਸਵਾਰ ਦੀ ਮੌਤ, ਲੋਕਾਂ ਵਲੋਂ ਸੜਕ ਜਾਮ
. . .  46 minutes ago
ਭਵਾਨੀਗੜ੍ਹ, 4 ਜੂਨ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਝਨੇੜੀ ਵਿਖੇ ਮੁਖ ਸੜਕ 'ਤੇ ਟਿਪਰ ਵਲੋਂ ਮੋਟਰਸਾਈਕਲ ਸਵਾਰ ਨੂੰ ਪਿਛੋਂ ਟੱਕਰ ਮਾਰ ਦੇਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ, ਜਿਸ ਤੋਂ ਗੁੱਸੇ ਚ ਆਏ ਲੋਕਾਂ...
ਘੱਲੂਘਾਰਾ ਹਫ਼ਤੇ ਦੇ ਮੱਦੇਨਜ਼ਰ ਫ਼ਰੀਦਕੋਟ ਜ਼ਿਲ੍ਹੇ ਵਿਚ ਚਲਾਇਆ ਗਿਆ ਸਰਚ ਅਭਿਆਨ
. . .  about 1 hour ago
ਫ਼ਰੀਦਕੋਟ, 4 ਜੂਨ (ਜਸਵੰਤ ਸਿੰਘ ਪੁਰਬਾ)-1 ਜੂਨ ਤੋਂ 6 ਜੂਨ ਤੱਕ ਚੱਲਣ ਵਾਲੇ ਘੱਲੂਘਾਰਾ ਹਫ਼ਤੇ ਦੇ ਮੱਦੇਨਜ਼ਰ ਹਰ ਜ਼ਿਲ੍ਹੇ ਵਿਚ ਪੁਲਿਸ ਵਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਇਸ ਦੇ ਚੱਲਦਿਆਂ ਅੱਜ ਏ.ਡੀ.ਜੀ.ਪੀ. ਸੁਰੱਖਿਆ ਐਸ.ਸ੍ਰੀਵਾਸਤਵ...
ਜੂਨ 1984 ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਆਰੰਭ
. . .  46 minutes ago
ਅੰਮ੍ਰਿਤਸਰ, 4 ਜੂਨ (ਜਸਵੰਤ ਸਿੰਘ ਜੱਸ)- ਜੂਨ 1984 ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਗਿਆ, ਜਿਸ ਦਾ ਭੋਗ 6 ਜੂਨ ਨੂੰ ਸਵੇਰੇ ਸੱਤ...
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਸੂਰੀਨਾਮ ਦੌਰਾ ਅੱਜ ਤੋਂ ਸ਼ੁਰੂ
. . .  47 minutes ago
ਨਵੀਂ ਦਿੱਲੀ, 4 ਜੂਨ -ਰਾਸ਼ਟਰਪਤੀ ਦਰੋਪਦੀ ਮੁਰਮੂ ਦੀ ਸੂਰੀਨਾਮ ਯਾਤਰਾ ਅੱਜ ਤੋਂ ਸ਼ੁਰੂ ਹੋ ਰਹੀ ਹੈ। ਰਾਸ਼ਟਰਪਤੀ ਕੱਲ੍ਹ ਸੂਰੀਨਾਮ ਅਤੇ ਸਰਬੀਆ ਦੇ ਛੇ ਦਿਨਾਂ ਦੌਰੇ ਲਈ ਰਾਸ਼ਟਰੀ ਰਾਜਧਾਨੀ ਤੋਂ ਰਵਾਨਾ ਹੋਏ।ਇਹ ਰਾਸ਼ਟਰਪਤੀ ਦੀ ਸੂਰੀਨਾਮ ਦੀ...
ਏਮਜ਼ ਦਿੱਲੀ ਦੇ ਮਾਹਿਰ ਡਾਕਟਰਾਂ ਦੀ ਟੀਮ ਰੇਲ ਹਾਦਸੇ ਵਾਲੀ ਥਾਂ ਦਾ ਕਰੇਗੀ ਦੌਰਾ
. . .  about 3 hours ago
ਨਵੀਂ ਦਿੱਲੀ, 4 ਜੂਨ-ਸੂਤਰਾਂ ਅਨੁਸਾਰ ਏਮਜ਼ ਦਿੱਲੀ ਦੇ ਡਾਕਟਰੀ ਮਾਹਿਰਾਂ ਦੀ ਇਕ ਟੀਮ 1,000 ਤੋਂ ਵੱਧ ਜ਼ਖਮੀਆਂ ਅਤੇ 100 ਗੰਭੀਰ ਮਰੀਜ਼ਾਂ ਦਾ ਇਲਾਜ ਕਰਨ ਲਈ ਮੈਡੀਕਲ ਉਪਕਰਣਾਂ ਦੇ ਨਾਲ ਓਡੀਸ਼ਾ ਦੇ ਰੇਲ ਹਾਦਸੇ ਵਾਲੀ ਥਾਂ ਦਾ...
ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੀਆਂ ਲੱਖਾਂ ਸੰਗਤਾਂ
. . .  48 minutes ago
ਅੰਮ੍ਰਿਤਸਰ, 4 ਜੂਨ (ਜਸਵੰਤ ਸਿੰਘ ਜੱਸ)-ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਦਰਸ਼ਨ ਕਰਨ ਪੁੱਜ ਰਹੀਆਂ ਹਨ। ਜ਼ਿਕਰਯੋਗ ਹੈ ਕਿ ਸਕੂਲਾਂ ਵਿਚ ਗਰਮੀਆਂ ਦੀਆਂ ਸ਼ੁਰੂ ਹੋਈਆਂ ਛੁੱਟੀਆਂ ਕਾਰਨ...
ਓਡੀਸ਼ਾ: ਰੇਲ ਮੰਤਰੀ ਅਸ਼ਵਨੀ ਵੈਸ਼ਨਵ ਵਲੋਂ ਰੇਲ ਹਾਦਸੇ ਵਾਲੀ ਜਗ੍ਹਾ ਤੇ ਚੱਲ ਰਹੇ ਬਹਾਲੀ ਦੇ ਕੰਮ ਦਾ ਮੁਆਇਨਾ
. . .  about 3 hours ago
ਬਾਲਾਸੋਰ, 4 ਜੂਨ-ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਉਸ ਜਗ੍ਹਾ 'ਤੇ ਚੱਲ ਰਹੇ ਬਹਾਲੀ ਦੇ ਕੰਮ ਦਾ ਮੁਆਇਨਾ ਕੀਤਾ ਜਿਥੇ ਦੁਖਦਾਈ ਰੇਲ ਹਾਦਸਾ ਹੋਇਆ...
ਬਾਲਾਸੋਰ ਰੇਲ ਹਾਦਸਾ:ਕੁਝ ਸਮੇਂ ਚ ਟਰੈਕ ਨੂੰ ਕਰ ਦਿੱਤਾ ਜਾਵੇਗਾ ਸਾਫ਼-ਰੇਲਵੇ ਅਧਿਕਾਰੀ
. . .  about 4 hours ago
ਬਾਲਾਸੋਰ, 4 ਜੂਨ-ਦੱਖਣੀ ਪੂਰਬੀ ਰੇਲਵੇ ਦੇ ਸੀ.ਪੀ.ਆਰ.ਓ. ਅਦਿੱਤਿਆ ਚੌਧਰੀ ਨੇ ਕਿਹਾ ਕਿ ਜਿੰਨੇ ਵੀ ਡੱਬੇ ਪਲਟੇ ਸਨ, ਸਾਰਿਆਂ ਨੂੰ ਹਟਾ ਦਿੱਤਾ ਗਿਆ ਹੈ, ਜਦਕਿ ਮਾਲ ਗੱਡੀ ਦੇ 3 ਡੱਬਿਆਂ 'ਚੋਂ 2 ਡੱਬੇ ਹਟਾ ਦਿੱਤੇ ਗਏ ਹਨ ਤੇ ਤੀਜੇ ਨੂੰ...
ਬਾਲਾਸੋਰ ਰੇਲ ਹਾਦਸੇ ਵਾਲੀ ਥਾਂ ਤੇ ਟ੍ਰੈਕ ਦੀ ਮੁਰੰਮਤ ਦਾ ਕੰਮ ਜਾਰੀ
. . .  about 1 hour ago
ਬਾਲਾਸੋਰ, 4 ਜੂਨ-ਓਡੀਸ਼ਾ ਦੇ ਬਾਲਾਸੋਰ ਰੇਲ ਹਾਦਸੇ ਵਾਲੀ ਥਾਂ 'ਤੇ ਟ੍ਰੈਕ ਦੀ ਮੁਰੰਮਤ ਦਾ ਕੰਮ ਜਾਰੀ...
⭐ਮਾਣਕ-ਮੋਤੀ⭐
. . .  about 4 hours ago
⭐ਮਾਣਕ-ਮੋਤੀ⭐
ਮਨੀਪੁਰ : ਸੁਰੱਖਿਆ ਬਲਾਂ ਨੇ ਲੁੱਟੇ ਗਏ 40 ਆਧੁਨਿਕ ਹਥਿਆਰ ਕੀਤੇ ਬਰਾਮਦ
. . .  1 day ago
ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਵਿਅਕਤੀ ਪੇਸ਼ੀ ਸਮੇਂ ਫ਼ਰਾਰ
. . .  1 day ago
ਗੜ੍ਹਸ਼ੰਕਰ, 3 ਜੂਨ (ਧਾਲੀਵਾਲ)- ਥਾਣਾ ਗੜ੍ਹਸ਼ੰਕਰ ਦੀ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਅਤੇ ਟੀਕਿਆਂ ਸਮੇਤ ਕਾਬੂ ਕੀਤਾ ਵਿਅਕਤੀ ਪੁਲਿਸ 'ਤੇ ਹੀ ਭਾਰੀ ਪੈ ਗਿਆ ਜਿਸ ਨੇ ਕੁਝ ਸਮੇਂ ਲਈ ਪੁਲਿਸ ਦੇ ...
ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਦਾ ਟੂਰਨਾਮੈਂਟ ਦੀ ਜਿੱਤ ਤੋਂ ਬਾਅਦ ਕੀਤਾ ਗਿਆ ਨਿੱਘਾ ਸਵਾਗਤ
. . .  1 day ago
ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ , ਕਰੀਬ 9 ਕਿੱਲੋ 397 ਗ੍ਰਾਮ ਹੈਰੋਇਨ ਬਰਾਮਦ
. . .  1 day ago
ਫ਼ਾਜ਼ਿਲਕਾ,3 ਜੂਨ (ਪ੍ਰਦੀਪ ਕੁਮਾਰ)- ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਨਸ਼ੇ ਦੀ ਵੱਡੀ ਖੇਪ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਜਿਸ ਵਿਚ ਫ਼ਾਜ਼ਿਲਕਾ ਪੁਲਿਸ ਨੇ ਦੋ ਵਿਅਕਤੀਆਂ ਨੂੰ ਕਾਬੂ ਵੀ ਕੀਤਾ ਹੈ ...
ਬਾਲਾਸੋਰ ਰੇਲ ਹਾਦਸਾ: ਟੀ.ਐਮ.ਸੀ. ਬੰਗਾਲ ਵਿਚ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਦਾ ਦੇਵੇਗੀ ਮੁਆਵਜ਼ਾ
. . .  1 day ago
ਤੇਜ਼ ਰਫ਼ਤਾਰ ਟਿੱਪਰ ਨੇ ਪੀਰ ਦੀ ਕੰਧ ਵਿਚ ਮਾਰੀ ਟੱਕਰ, ਪੁਜਾਰੀ ਦੇ 8 ਸਾਲਾ ਪੋਤੇ ਦੀ ਮੌਤ
. . .  1 day ago
ਡੇਰਾਬੱਸੀ, 3 ਜੂਨ( ਗੁਰਮੀਤ ਸਿੰਘ)-ਸਰਕਾਰੀ ਕਾਲਜ ਸੜਕ ਤੇ ਵਾਪਰੇ ਦਰਦਨਾਕ ਹਾਦਸੇ ਵਿਚ 8 ਸਾਲਾ ਬੱਚੇ ਦੀ ਦਰਦਨਾਕ ਮੌਤ ਹੋ ਗਈ । ਹਾਦਸਾ ਉਦੋਂ ਵਾਪਰਿਆਂ ਜਦੋਂ ਮਾਈਨਿੰਗ ਦੇ ਕੰਮ ਵਿਚ ਲਗੇ ਇਕ ਟਿੱਪਰ ਨੇ ਪੀਰ ਦੀ ਕੰਧ ...
ਬਾਲਾਸੋਰ ਰੇਲ ਹਾਦਸਾ: ਦੋਸ਼ੀਆਂ ਨੂੰ ਮਿਲੇਗੀ ਸਖ਼ਤ ਸਜ਼ਾ- ਪ੍ਰਧਾਨ ਮੰਤਰੀ
. . .  1 day ago
ਭੁਵਨੇਸ਼ਵਰ, 3 ਜੂਨ- ਰੇਲ ਹਾਦਸੇ ਵਿਚ ਜ਼ਖ਼ਮੀ ਹੋਏ ਲੋਕਾਂ ਦਾ ਹਾਲ ਪੁੱਛਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਗੰਭੀਰ ਘਟਨਾ ਹੈ ਅਤੇ ਉਨ੍ਹਾਂ ਲੋਕਾਂ....
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 4 ਜੇਠ ਸੰਮਤ 553

ਅੰਮ੍ਰਿਤਸਰ / ਦਿਹਾਤੀ

ਬੋਨੀ ਅਜਨਾਲਾ ਦੀ ਪ੍ਰਧਾਨਗੀ 'ਚ ਦਿਹਾਤੀ ਤੇ ਸ਼ਹਿਰੀ ਅਕਾਲੀ ਆਗੂਆਂ ਦੀ ਮੀਟਿੰਗ

ਅਜਨਾਲਾ, 16 ਮਈ (ਐਸ. ਪ੍ਰਸ਼ੋਤਮ)-ਸਾਬਕਾ ਅਕਾਲੀ ਵਿਧਾਇਕ, ਹਲਕਾ ਇੰਚਾਰਜ ਤੇ ਅਕਾਲੀ ਦਲ (ਬ) ਕੌਮੀ ਵਰਕਿੰਗ ਕਮੇਟੀ ਮੈਂਬਰ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਕੇਂਦਰੀ ਮੋਦੀ ਸਰਕਾਰ ਤੇ ਸੂਬਾ ਦੀ ਕੈਪਟਨ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੀ ਦੂਸਰੀ ...

ਪੂਰੀ ਖ਼ਬਰ »

ਸਰਕਾਰ ਕਾਨੂੰਨ ਵਾਪਸ ਲਵੇ-ਮੱਖਣਵਿੰਡੀ

ਨਵਾਂ ਪਿੰਡ, 16 ਮਈ (ਜਸਪਾਲ ਸਿੰਘ)-ਕਿਸਾਨ ਆਗੂ ਗੁਰਮੇਜ ਸਿੰਘ ਮੱਖਣਵਿੰਡੀ ਦੀ ਅਗਵਾਈ 'ਚ ਪਿੰਡ ਮੱਖਣਵਿੰਡੀ ਤੇ ਇਸ ਦੇ ਆਸ-ਪਾਸ ਦੇ ਕਿਸਾਨ ਤੇ ਮਜ਼ਦੂਰ ਸੰਯੁਕਤ ਕਿਸਾਨ ਮੋਰਚਾ 'ਚ ਸ਼ਾਮਿਲ ਲਈ ਨਵਾਂ ਪਿੰਡ ਤੋਂ ਸਿੰਘੂ ਸਰਹੱਦ ਦਿੱਲੀ ਰਵਾਨਾ ਹੋਏ | ਇਸ ਮੌਕੇ ਸ: ਮੱਖਣਵਿੰਡੀ ਵਲੋਂ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਜਦੋਂ ਤੱਕ ਇਹ 3 ਕਾਨੂੰਨ ਮੋਦੀ ਸਰਕਾਰ ਵਾਪਸ ਨਹੀਂ ਲੈ ਲੈਂਦੀ ਉਦੋਂ ਤੱਕ ਦਿੱਲੀ ਵਿਖੇ ਕਿਸਾਨ ਮੋਰਚਿਆਂ 'ਤੇ ਡਟੇ ਕਿਸਾਨਾਂ ਦੀ ਘਰ ਵਾਪਸੀ ਨਹੀਂ ਹੋਵੇਗੀ | ਇਸ ਮੌਕੇ ਜਥੇ: ਭੁਪਿੰਦਰ ਸਿੰਘ, ਤਰਸੇਮ ਸਿੰਘ ਨੰਗਲ ਦਿਆਲ ਸਿੰਘ, ਰਾਜਬੀਰ ਸਿੰਘ ਫਤਿਹਪੁਰ, ਵੀਰ ਸਿੰਘ, ਸਰਵਣ ਸਿੰਘ ਜੋਧਪੁਰੀ, ਗਗਨਦੀਪ ਸਿੰਘ ਕਾਹਲੋਂ, ਹਰਪਾਲ ਸਿੰਘ, ਜਗਜੀਤ ਸਿੰਘ, ਹਰਜੀਤ ਸਿੰਘ ਲਾਡੀ, ਰਾਜਕੁਮਾਰ ਪੰਚ, ਮਨਪ੍ਰੀਤ ਸਿੰਘ, ਮਲਕੀਅਤ ਸਿੰਘ, ਸਵਿੰਦਰ ਸਿੰਘ, ਸੁਰਿੰਦਰ ਸਿੰਘ, ਤਰਸੇਮ ਸਿੰਘ, ਦਿਆਲ ਸਿੰਘ (ਸਾਰੇ ਮੱਖਣਵਿੰਡੀ), ਕਰਨੈਲ ਸਿੰਘ ਸੈਕਟਰੀ, ਕੁਲਬੀਰ ਸਿੰਘ ਤੇ ਨਿਰਮਲ ਸਿੰਘ ਆਦਿ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਕੈਪਟਨ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਇਲਾਜ ਲਈ ਨਗਦ ਰਾਸ਼ੀ ਦੇਵੇ- ਈ.ਟੀ.ਓ.

ਨਵਾਂ ਪਿੰਡ, 16 ਮਈ (ਜਸਪਾਲ ਸਿੰਘ)-ਆਮ ਆਦਮੀ ਪਾਰਟੀ ਦੇ ਸਾਬਕਾ ਮੁਲਾਜ਼ਮ ਵਿੰਗ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਤੇ ਹਲਕਾ ਇੰਚਾਰਜ ਜੰਡਿਆਲਾ ਗੁਰੂ ਹਰਭਜਨ ਸਿੰਘ ਸਾਬਕਾ ਈ. ਟੀ. ਓ. ਨੇ ਕੈਪਟਨ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਉਹ ਸਰਕਾਰੀ ਮੁਲਾਜ਼ਮ ਤੇ ਪੈਨਸ਼ਨਰ ਜੋ ...

ਪੂਰੀ ਖ਼ਬਰ »

ਦਾਣਾ ਮੰਡੀ ਅਵਾਣ 'ਚ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਆੜ੍ਹਤੀ ਤੇ ਮਜ਼ਦੂਰ ਪ੍ਰੇਸ਼ਾਨ

ਰਮਦਾਸ, 16 ਮਈ (ਜਸਵੰਤ ਸਿੰਘ ਵਾਹਲਾ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨਾਂ ਖਿਲਾਫ ਤਿੰਨ ਕਾਲੇ ਕਾਨੂੰਨ ਪਾਸ ਕਰਕੇ ਕਿਸਾਨੀ ਨੂੰ ਖ਼ਤਮ ਕਰਨ ਦੀ ਕੋਸਿਸ਼ ਕੀਤੀ ਜਾ ਰਹੀ ਹੈ ਤੇ ਪੰਜਾਬ 'ਚ ਕੈਪਟਨ ਸਰਕਾਰ ਮੋਦੀ ਸਰਕਾਰ ਦੇ ਕਦਮਾਂ ਤੇ ਚੱਲਦਿਆ ਹੋਇਆ ਕਿਸਾਨਾਂ ਨੂੰ ...

ਪੂਰੀ ਖ਼ਬਰ »

ਛੇਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਪੰਜਾਬ ਦੇ ਮੁਲਾਜ਼ਮ ਵਰਗ ਵਲੋਂ ਮੁੱਢੋਂ ਖਾਰਜ

ਮਜੀਠਾ, 16 ਮਈ (ਸਹਿਮੀ)-ਆਮ ਆਦਮੀ ਪਾਰਟੀ ਐਕਸ ਇੰਪਲਾਈ ਵਿੰਗ ਦੇ ਜ਼ਿਲ੍ਹਾ ਸੰਯੁਕਤ ਸਕੱਤਰ ਪਿ੍ੰਸੀਪਲ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ 1 ਜਨਵਰੀ 2016 ਤੋਂ ਪੰਜਾਬ ਦੇ ਕਰਮਚਾਰੀਆਂ ਵਲੋਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਸੀ ਜੋ ਕਿ ਪਿਛਲੇ ...

ਪੂਰੀ ਖ਼ਬਰ »

ਸਬ ਇੰਸਪੈਕਟਰ ਰਾਜਬੀਰ ਕੌਰ ਨੇ ਪੁਲਿਸ ਚੌਕੀ ਮਜੀਠਾ ਦਾ ਚਾਰਜ ਸੰਭਾਲਿਆ

ਮਜੀਠਾ, 16 ਮਈ (ਜਗਤਾਰ ਸਿੰਘ ਸਹਿਮੀ)-ਪੁਲਿਸ ਚੱਕੀ ਮਜੀਠਾ ਦੇ ਨਵ-ਨਿਯੁਕਤ ਚੌਕੀ ਇੰਚਾਰਜ ਸਬ ਇੰਸਪੈਕਟਰ ਰਾਜਬੀਰ ਕੌਰ ਨੇ ਆਪਣਾ ਅਹੁਦੇ ਦਾ ਚਾਰਜ ਸੰਭਾਲ ਲਿਆ | ਇਸ ਮੌਕੇ ਨਵ-ਨਿਯੁਕਤ ਚੌਕੀ ਇੰਚਾਰਜ ਰਾਜਬੀਰ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਐਸ. ਐਸ. ਪੀ. ...

ਪੂਰੀ ਖ਼ਬਰ »

ਬਾਰਦਾਨੇ ਦੀ ਘਾਟ ਕਾਰਨ ਮੰਡੀਆਂ 'ਚ ਖੁੱਲ੍ਹੇ ਅਸਮਾਨ ਹੇਠ ਲੱਗੇ ਕਣਕ ਦੇ ਅੰਬਾਰ

ਓਠੀਆਂ, 16 ਮਈ (ਗੁਰਵਿੰਦਰ ਸਿੰਘ ਛੀਨਾ)-ਸਥਾਨਕ ਕਸਬਾ ਓਠੀਆਂ ਦੀ ਦਾਣਾ ਮੰਡੀ 'ਚ ਬਾਰਦਾਨੇ ਦੀ ਘਾਟ ਕਾਰਨ ਖੁੱਲੇ ਅਸਮਾਨ 'ਚ ਕਣਕ ਦੇ ਅੰਬਾਰ ਲੱਗੇ ਹੋਏ ਹਨ | ਮੰਡੀ ਦੇ ਪੱਲੇਦਾਰਾਂ ਨੇ ਦੱਸਿਆ ਕਿ ਮੰਡੀ 'ਚ ਬਾਰਦਾਨਾ ਨਹੀਂ ਆ ਰਿਹਾ, ਜਿਸ ਕਾਰਨ ਅਸੀਂ ਵੀ ਵਿਹਲੇ ਬੈਠ ...

ਪੂਰੀ ਖ਼ਬਰ »

ਖ਼ੂਨਦਾਨ ਕੈਂਪ ਦਾ ਪ੍ਰਧਾਨ ਅਰੋੜਾ ਵਲੋਂ ਉਦਘਾਟਨ

ਅਜਨਾਲਾ, 16 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਬੇਹੱਦ ਭਿਆਨਕ ਰੂਪ ਧਾਰਨ ਕਰ ਚੁੱਕੇ ਕੋਰੋਨਾ ਕਾਲ ਦੌਰਾਨ ਹਰੇਕ ਵਿਅਕਤੀ ਨੂੰ ਖ਼ੂਨਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਖ਼ੂਨਦਾਨ ਹੀ ਇੱਕ ਅਜਿਹਾ ਦਾਨ ਹੈ ਜਿਸ ਨਾਲ ਲੋੜ ਪੈਣ 'ਤੇ ਕਿਸੇ ਵਿਅਕਤੀ ਦੀ ਕੀਮਤੀ ...

ਪੂਰੀ ਖ਼ਬਰ »

ਕਸਬਾ ਬੁਤਾਲਾ ਵਿਖੇ ਪੁਲਿਸ ਨੇ ਪੰਚਾਂ-ਸਰਪੰਚਾਂ ਨਾਲ ਕੀਤੀ ਮੀਟਿੰਗ

ਬਾਬਾ ਬਕਾਲਾ ਸਾਹਿਬ, 16 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਬੁਤਾਲਾ ਚੌਂਕੀ ਇੰਚਾਰਜ ਏ.ਐੱਸ.ਆਈ. ਰਾਜਿੰਦਰਪਾਲ ਸਿੰਘ ਅਤੇ ਬਲਜਿੰਦਰ ਸਿੰਘ ਨੇ ਬੁਤਾਲਾ ਤੇ ਆਸ-ਪਾਸ ਪਿੰਡਾ ਦੇ ਪੰਚਾਂ-ਸਰਪੰਚਾ ਨਾਲ ਮੀਟਿੰਗ ਕੀਤੀ | ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਬਹੁਤ ...

ਪੂਰੀ ਖ਼ਬਰ »

ਮੰਦਰ ਮਾਤਾ ਚਿੰਤਪੂਰਨੀ ਵਿਖੇ ਭਗਵਾਨ ਪਰਸ਼ੂਰਾਮ ਦਾ ਜਨਮ ਦਿਵਸ ਮਨਾਇਆ

ਅਜਨਾਲਾ, 16 ਮਈ (ਐਸ. ਪ੍ਰਸ਼ੋਤਮ)-ਅੱਜ ਸਥਾਨਕ ਮਾਤਾ ਚਿੰਤਪੂਰਨੀ ਮੰਦਰ ਵਿਖੇ ਬ੍ਰਾਹਮਣ ਸਭਾ ਅਜਨਾਲਾ ਦੇ ਪ੍ਰਧਾਨ ਪਿ੍ੰ: ਵਾਸਦੇਵ ਸ਼ਰਮਾ, ਜੋ ਕੌਮੀ ਸਰਪ੍ਰਸਤ ਵੀ ਹਨ, ਦੇ ਉੱਦਮ ਨਾਲ ਭਗਵਾਨ ਪਰਸ਼ੂ ਰਾਮ ਦਾ ਜਨਮ ਦਿਵਸ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ...

ਪੂਰੀ ਖ਼ਬਰ »

ਨਵੇਂ ਥਾਣਾ ਮੁਖੀ ਨੇ ਅਹੁਦਾ ਸੰਭਾਲਿਆ

ਬਾਬਾ ਬਕਾਲਾ ਸਾਹਿਬ, 16 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਸ: ਪ੍ਰਭਜੋਤ ਸਿੰਘ ਨੇ ਬਤੌਰ ਥਾਣਾ ਮੁਖੀ ਅਹੁਦਾ ਸੰਭਾਲ ਲਿਆ ਹੈ, ਅਹੁਦਾ ਸੰਭਾਲਣ ਤੋਂ ਪਹਿਲਾਂ ਸ: ਪ੍ਰਭਜੋਤ ਸਿੰਘ ਨੇ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਨਤਮਸਤਕ ਹੋਕੇ ...

ਪੂਰੀ ਖ਼ਬਰ »

ਭਾਰਤ ਗਲੋਂ ਗੁਲਾਮੀ ਲਾਹੁਣ ਵਾਲਿਆਂ 'ਚ ਸ਼ਾਮਿਲ ਯੋਧੇ ਬੇਅੰਤ ਸਿੰਘ ਬੱਬਰ ਅਕਾਲੀ ਦਾ ਪਿੰਡ 'ਝੰਜੋਟੀ'

ਸੁਖਜਿੰਦਰ ਸਿੰਘ ਹੇਰ 98728 49349 ਰਾਜਾਸਾਂਸੀ-ਸੈਂਕੜੇ ਵਰ੍ਹੇ ਹਿੰਦੁਸਤਾਨ ਦੇ ਗਲ਼ ਪਏ ਰਹੇ ਗੁਲਾਮੀ ਦੇ ਜੂਲ਼ੇ ਨੂੰ ਲਾਹੁਣ ਦਾ ਤਹੱਈਆ ਕਰਨ ਵਾਲੇ ਸੂਰਬੀਰ ਯੋਧਿਆਂ ਦੀ ਸੂਚੀ 'ਚ ਸ਼ਾਮਿਲ ਕਾਮਰੇਡ ਸੋਚ ਤੋਂ ਬੱਬਰ ਅਕਾਲੀ ਬਣਨ ਵਾਲੇ ਸ: ਬੇਅੰਤ ਸਿੰਘ ਹੀ ਨਹੀਂ ਸਗੋਂ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮੀਟਿੰਗ

ਬਾਬਾ ਬਕਾਲਾ ਸਾਹਿਬ, 16 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇਥੇ ਮੈਡੀਕਲ ਪ੍ਰੈਕਟੀਸ਼ਨਰ 295 ਪੰਜਾਬ ਦੀ ਅਹਿਮ ਮੀਟਿੰਗ ਡਾ: ਮਲਕੀਤ ਸਿੰਘ ਰੰਧਾਵਾ ਤਹਿਸੀਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਰਬਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਨੇ ...

ਪੂਰੀ ਖ਼ਬਰ »

'ਜਾਗੋ ਪੰਜਾਬ' ਸੰਸਥਾ ਵਲੋਂ ਮੁਫ਼ਤ ਐਂਬੂਲੈਂਸ ਸੇਵਾਵਾ ਜਲਦ ਸ਼ੁਰੂ ਕੀਤੀ ਜਾਵੇਗੀ- ਗਿੱਲ

ਜੈਂਤੀਪੁਰ, 16 ਮਈ (ਭੁਪਿੰਦਰ ਸਿੰਾਘ ਗਿੱਲ)-ਕੋਰੋਨਾ ਮਹਾਂਮਾਰੀ ਦੌਰਾਨ ਜਿੱਥੇ ਵੱਖ-ਵੱਖ ਸਮਾਜਸੇਵੀ ਸੰਸਥਾਵਾ ਵਲੋਂ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੋਕਾਂ ਨੂੰ ਸਿਹਤ ਸਹੂਲਤਾਵਾਂ, ਖਾਣ-ਪੀਣ ਦਾ ਸਾਮਾਨ, ਦਵਾਈਆਂ ਆਦਿ ਘਰ-ਘਰ ਜਾ ਕੇ ਮੁਹੱਈਆ ਕਰਵਾਈਆਂ ਸਨ ਤੇ ...

ਪੂਰੀ ਖ਼ਬਰ »

ਕੋਰੋਨਾ ਤੇ ਡੇਂਗੂ ਬਿਮਾਰੀ ਨੂੰ ਮਾਤ ਦੇਣ ਲਈ ਸੋਸ਼ਲ ਮੀਡੀਆ ਨੂੰ ਯੂਥ ਕਾਂਗਰਸ ਮਜ਼ਬੂਤ ਹਥਿਆਰ ਵਜੋਂ ਵਰਤੇਗੀ-ਕੰਵਰਪ੍ਰਤਾਪ ਅਜਨਾਲਾ

ਅਜਨਾਲਾ, 16 ਮਈ (ਐਸ. ਪ੍ਰਸ਼ੋਤਮ)-ਗੁਰਾਲਾ ਵਿਖੇ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੇ ਸਪੁੱਤਰ ਤੇ ਯੂਥ ਕਾਂਗਰਸ ਮਾਮਲਿਆਂ ਦੇ ਇੰਚਾਰਜ ਕੰਵਰਪ੍ਰਤਾਪ ਸਿੰਘ ਅਜਨਾਲਾ ਨੇ ਯੂਥ ਕਾਂਗਰਸ ਜ਼ਿਲ੍ਹਾ ਦਿਹਾਤੀ ਸੋਸ਼ਲ ਮੀਡੀਆ ਇੰਚਾਰਜ ਰਾਣਾ ਬੱਲ ਗੁਰਾਲਾ ਦੀ ...

ਪੂਰੀ ਖ਼ਬਰ »

ਕਿਸਾਨ ਅੰਦੋਲਨ ਦੌਰਾਨ ਕੈਪਟਨ ਸਰਕਾਰ ਨੇ ਜਿੰਮੇਵਾਰੀ ਵਾਲੇ ਫਰਜ਼ ਨਿਭਾਏ-ਕੱਕੜ

ਚੋਗਾਵਾਂ, 16 ਮਈ (ਗੁਰਬਿੰਦਰ ਸਿੰਘ ਬਾਗੀ)-ਪੰਜਾਬ ਵਿਚ ਕਾਂਗਰਸ ਸਰਕਾਰ ਤੇ ਪਾਰਟੀ ਪੂਰੀ ਤਰ੍ਹਾਂ ਮਜਬੂਤ ਹੈ | ਪੂਰੇ ਪੰਜਾਬ ਦੇ ਅੰਦਰ ਸ਼ਹਿਰਾਂ ਪਿੰਡਾਂ ਵਿਚ ਵੱਡੇ-ਵੱਡੇ ਪ੍ਰੋਜੈਕਟਾਂ ਉਪਰ ਕੰਮ ਚੱਲ ਰਿਹਾ ਹੈ | ਸਰਕਾਰ ਨੇ ਕਿਸਾਨ ਅੰਦੋਲਨ ਦੌਰਾਨ ਕਰੋੜਾਂ ਰੁਪਏ ਦਾ ...

ਪੂਰੀ ਖ਼ਬਰ »

ਸਰਕਾਰ ਦੀ ਬੇਧਿਆਨੀ ਕਾਰਨ ਛੱਪੜਾਂ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਕੈਂਸਰ ਵਰਗੀ ਬਿਮਾਰੀ ਵਧਣ ਦਾ ਖਦਸ਼ਾ-ਛੱਜਲਵੱਡੀ

ਬਾਬਾ ਬਕਾਲਾ ਸਾਹਿਬ, 16 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-1970 ਤੋਂ ਬਾਅਦ ਕਾਫੀ ਪਿੰਡਾਂ 'ਚ ਹਰ ਘਰ ਵਿਚ ਪਖਾਨੇ ਬਣਨ ਨਾਲ ਤੇ ਘਰਾਂ 'ਚ ਮੋਟਰਾਂ ਲੱਗਣ ਕਾਰਨ ਅੱਜ ਛੱਪੜਾਂ ਦਾ ਪਾਣੀ ਪ੍ਰਦੂਸ਼ਿਤ ਹੋਣਾ ਸ਼ੁਰੂ ਹੋ ਗਿਆ ਹੈ | ਸੋ ਇਨ੍ਹਾਂ ਛੱਪੜਾਂ ਦੇ ਪਾਣੀ ਨੂੰ ਸਮੇਂ ਸਮੇਂ ...

ਪੂਰੀ ਖ਼ਬਰ »

ਰਾਜਾਸਾਂਸੀ ਹਵਾਈ ਅੱਡੇ ਨੇੜੇ ਵਸਿਆ ਹੈ ਪਿੰਡ ਮੁਗਲਾਣੀ ਕੋਟ

ਹਰਦੀਪ ਸਿੰਘ ਖੀਵਾ 9780153353 ਰਾਜਾਸਾਂਸੀ : ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਕਰੀਬ 5 ਕਿਲੋਮੀਟਰ ਦੀ ਦੂਰੀ 'ਤੇ ਚੜਦੇ ਪਾਸੇ ਵੱਸਿਆ ਹੈ ਪਿੰਡ ਮੁਗਲਾਣੀ ਕੋਟ ਜੋ ਪਾਰਟੀਬਾਜ਼ੀ ਤੇ ਸਿਆਸਤ ਤੋਂ ਉੱਪਰ ਉਠ ਭਾਈਚਾਰਕ ਸਾਂਝ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵਲੋਂ ਵੱਖ-ਵੱਖ ਪਿੰਡਾਂ 'ਚ ਮੀਟਿੰਗਾਂ

ਜਗਦੇਵ ਕਲਾਂ, 16 ਮਈ (ਸ਼ਰਨਜੀਤ ਸਿੰਘ ਗਿੱਲ)-ਪਿੰਡ ਝੰਡੇਰ ਤੇ ਕੋਟਲੀ ਸੱਕਿਆਂਵਾਲੀ ਵਿਖੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਜਤਿੰਦਰ ਸਿੰਘ ਛੀਨਾ ਦੀ ਅਗਵਾਈ ਹੇਠ ਮੀਟਿੰਗਾਂ ਕੀਤੀਆਂ ਗਈਆਂ | ਜਿਸ ਵਿਚ ਵੱਡੀ ਗਿਣਤੀ ਵਿਚ ਲੋਕ ਸ਼ਾਮਿਲ ਹੋਏ | ਇਸ ਮੌਕੇ ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

ਮਜੀਠਾ, 16 ਮਈ (ਜਗਤਾਰ ਸਿੰਘ ਸਹਿਮੀ)-ਕਸਬਾ ਮਜੀਠਾ ਸਥਿਤ ਬੱਸ ਸਟੈਂਡ ਤੋਂ ਮਜੀਠਾ ਪੁਲਿਸ ਨੂੰ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਹੈ | ਪੁਲਿਸ ਚੌਕੀ ਮਜੀਠਾ ਦੀ ਇੰਚਾਰਜ ਸਬ ਇੰਸਪੈਕਟਰ ਰਾਜਬੀਰ ਕੌਰ ਨੇ ਦੱਸਿਆ ਕਿ ਪੁਲਿਸ ਥਾਣਾ ਮਜੀਠਾ ਅਧੀਨ ਕਸਬਾ ...

ਪੂਰੀ ਖ਼ਬਰ »

ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੇ ਵੱਡੇ ਭਰਾ ਮੇਜਰ ਰਾਜਬੀਰ ਸਿੰਘ ਅਜਨਾਲਾ ਦਾ ਦਿਹਾਂਤ

ਅਜਨਾਲਾ, 16 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਸਮੇਤ ਸਮੂਹ ਅਜਨਾਲਾ ਪਰਿਵਾਰ ਨੂੰ ਅੱਜ ਉਸ ਵੇਲੇ ਵੱਡਾ ਸਦਮਾ ਲੱਗਾ ਜਦ ਵਿਧਾਇਕ ਅਜਨਾਲਾ ਦੇ ਵੱਡੇ ਭਰਾ ਮੇਜਰ ਰਾਜਬੀਰ ਸਿੰਘ ਅਜਨਾਲਾ ਦਾ ਸੰਖੇਪ ਬਿਮਾਰੀ ਪਿੱਛੋਂ ਅੰਮਿ੍ਤਸਰ ...

ਪੂਰੀ ਖ਼ਬਰ »

ਲੁਟੇਰੇ ਔਰਤ ਦੀਆਂ ਵਾਲੀਆਂ ਲਾਹ ਕੇ ਫ਼ਰਾਰ

ਤਰਸਿੱਕਾ, 16 ਮਈ (ਅਤਰ ਸਿੰਘ ਤਰਸਿੱਕਾ)-ਪਿੰਡ ਤਰਸਿੱਕਾ ਦੀ ਇਕ ਦੁਕਾਨਦਾਰ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਦੋ ਨੌਜਵਾਨ ਲੁਟੇਰਿਆਂ ਵਲੋਂ ਦਿਨ ਦਿਹਾੜੇ ਲਾਹ ਕੇ ਫ਼ਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪੀੜਤ ਔਰਤ ਪਿਆਰ ਕੌਰ (65) ਨੇ ਦੱਸਿਆ ਕਿ ਸਾਡੀ ਪਿੰਡ ...

ਪੂਰੀ ਖ਼ਬਰ »

ਦਾਣਾ ਮੰਡੀ ਭਗਤਾਂਵਾਲਾ ਦੇ ਪ੍ਰਧਾਨ ਛੀਨਾ ਨੂੰ ਸਦਮਾ- ਤਾਈ ਦਾ ਦਿਹਾਂਤ

ਹਰਸਾ ਛੀਨਾ, 16 ਮਈ (ਕੜਿਆਲ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਸਿਆਸੀ ਖੇਤਰ 'ਚ ਅਹਿਮ ਸਥਾਨ ਰੱਖਦੇ ਵਰਨਾਲੀ ਪਰਿਵਾਰ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦ ਦਾਣਾਂ ਮੰਡੀ ਭਗਤਾਂਵਾਲਾ ਦੇ ਪ੍ਰਧਾਨ ਆੜਤੀ ਅਮਨਦੀਪ ਸਿੰਘ ਛੀਨਾ ਦੇ ਤਾਈ ਤੇ ਸਮਾਜ ਸੇਵਕ ਜਗਦੀਪ ਸਿੰਘ ...

ਪੂਰੀ ਖ਼ਬਰ »

ਡੇਂਗੂ ਦੇ ਬਚਾਅ ਲਈ ਕੰਵਰਪ੍ਰਤਾਪ ਵਲੋਂ ਫੌਗਿੰਗ ਮੁਹਿੰਮ ਦੀ ਸ਼ੁਰੂਆਤ

ਅਜਨਾਲਾ, 16 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਬਰਸਾਤੀ ਮੌਸਮ ਦੌਰਾਨ ਸ਼ਹਿਰ ਵਾਸੀਆਂ ਨੂੰ ਡੇਂਗੂ ਤੇ ਮਲੇਰੀਏ ਤੋਂ ਬਚਾਅ ਲਈ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਵਲੋਂ ਆਪਣੀ ਨਿੱਜੀ ਜੇਬ 'ਚੋਂ ਖ਼ਰੀਦੀਆਂ ਫੌਗਿੰਗ ਮਸ਼ੀਨਾਂ ਨਾਲ ਅਜਨਾਲਾ ਸ਼ਹਿਰ ਵਿਚ ਸਪਰੇਅ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX