ਤਾਜਾ ਖ਼ਬਰਾਂ


ਅਹਿਮਦਾਬਾਦ, ਗੁਜਰਾਤ : ਹਿਲੇਰੀ ਕਲਿੰਟਨ ਨੇ ਸਵੈ-ਰੁਜ਼ਗਾਰ ਮਹਿਲਾ ਐਸੋਸੀਏਸ਼ਨ ਦੁਆਰਾ ਇਕ ਸਮਾਗਮ ਵਿਚ ਕੀਤੀ ਸ਼ਿਰਕਤ
. . .  1 day ago
ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਮੌਕੇ ਗੁਰਮਤਿ ਸਮਾਗਮ ਸਜਾਇਆ
. . .  1 day ago
ਅੰਮ੍ਰਿਤਸਰ, 5 ਫ਼ਰਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਵਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ ...
ਰਾਮ ਰਹੀਮ ਨੂੰ ਸਿੱਖ ਧਰਮ ਵਿਚ ਦਖ਼ਲ ਅੰਦਾਜ਼ੀ ਦਾ ਕੋਈ ਅਧਿਕਾਰ ਨਹੀਂ - ਧਾਲੀਵਾਲ
. . .  1 day ago
ਅਜਨਾਲਾ, 5 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਵਲੋਂ ਨਸ਼ਿਆਂ ਸੰਬੰਧੀ ਦਿੱਤੇ ਬਿਆਨ ਦੀ ਨਿੰਦਾ ...
ਦੁਬਈ ਗਿਆ ਬ੍ਰਹਮਪੁਰ ਦਾ ਨੌਜਵਾਨ ਪਿਛਲੇ ਇਕ ਹਫ਼ਤੇ ਤੋਂ ਲਾਪਤਾ
. . .  1 day ago
ਚੋਹਲਾ ਸਾਹਿਬ, 5 ਫਰਵਰੀ (ਬਲਵਿੰਦਰ ਸਿੰਘ)-ਪਰਿਵਾਰ ਦੇ ਉੱਜਵਲ ਭਵਿੱਖ ਅਤੇ ਰੋਟੀ-ਰੋਜ਼ੀ ਦੀ ਤਲਾਸ਼ 'ਚ ਪਿਛਲੇ ਦੋ ਮਹੀਨੇ ਪਹਿਲਾਂ ਦੁਬਈ ਗਿਆ ਨੌਜਵਾਨ ਲੰਘੇ ਇਕ ਹਫ਼ਤੇ ਤੋਂ ਲਾਪਤਾ ਹੈ, ਜਿਸ ਦੀ ਤਲਾਸ਼ ਵਾਸਤੇ ਪਰਿਵਾਰਿਕ ਮੈਂਬਰਾਂ ਨੇ...
ਸਾਨੂੰ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਲੋੜ-ਮੁਨੀਸ਼ ਤਿਵਾੜੀ
. . .  1 day ago
ਸੰਧਵਾਂ, 5 ਫਰਵਰੀ (ਪ੍ਰੇਮੀ ਸੰਧਵਾਂ)- ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ-ਦਿਹਾੜੇ ਦੀ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਪਾਰਲੀਮੈਂਟ ਮੈਂਬਰ ਮੁਨੀਸ਼ ਤਿਵਾੜੀ ਨੇ ਇਕ ਸਮਾਗਮ ਦੌਰਾਨ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ...
ਪਰਮਿੰਦਰ ਕੌਰ ਬਰਾੜ ਦੀ ਨਗਰ ਕੌਂਸਲ ਪ੍ਰਧਾਨ ਦੇ ਪ੍ਰਧਾਨ ਵਜੋਂ ਹੋਈ ਤਾਜਪੋਸ਼ੀ
. . .  1 day ago
ਲੌਂਗੋਵਾਲ, 5 ਫਰਵਰੀ (ਸ.ਸ.ਖੰਨਾ,ਵਿਨੋਦ ਸ਼ਰਮਾ)- ਬੀਤੇ ਕੁਝ ਦਿਨ ਪਹਿਲਾਂ ਨਗਰ ਕੌਂਸਲ ਲੌਂਗੋਵਾਲ ਦੇ ਪ੍ਰਧਾਨ ਦੀ ਚੋਣ ਕੀਤੀ ਗਈ ਸੀ, ਜਿਸ ਵਿਚ ਅੱਜ ਪਰਮਿੰਦਰ ਕੌਰ ਬਰਾੜ ਪਤਨੀ ਕਮਲਪਾਲ ਸਿੰਘ ਬਰਾੜ ਨੇ...
ਬਹਿਬਲਕਲਾਂ ਇਨਸਾਫ਼ ਮੋਰਚੇ ਵਲੋਂ ਬਠਿੰਡਾ ਅੰਮ੍ਰਿਤਸਰ ਨੈਸ਼ਨਲ ਹਾਈਵੇ 54 ਮੁਕੰਮਲ ਜਾਮ
. . .  1 day ago
ਫਰੀਦਕੋਟ, 5 ਫਰਵਰੀ- ਬਹਿਬਲਕਲਾਂ ਇਨਸਾਫ਼ ਮੋਰਚੇ ਵਲੋਂ ਬਠਿੰਡਾ ਅੰਮ੍ਰਿਤਸਰ ਨੈਸ਼ਨਲ ਹਾਈਵੇ 54 ਮੁਕੰਮਲ ਜਾਮ ਕੀਤਾ ਗਿਆ ਹੈ।
ਦੇਸ਼ ਦੀ ਸੁਰੱਖਿਆ ਦੇ ਸਵਾਲ 'ਤੇ ਰਾਜਸਥਾਨ ਦੇ ਨੌਜਵਾਨ ਕਿਸੇ ਤੋਂ ਪਿੱਛੇ ਨਹੀਂ ਰਹਿੰਦੇ-ਪ੍ਰਧਾਨ ਮੰਤਰੀ
. . .  1 day ago
ਜੈਪੁਰ, 5 ਫਰਵਰੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੈਪੁਰ ਮਹਾਖੇਲ ਦੇ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿਚ ਸ਼ੁਰੂ ਹੋਏ ਖੇਡ ਸਮਾਗਮਾਂ ਅਤੇ ਖੇਡ ਮਹਾਕੁੰਭਾਂ ਦੀ ਲੜੀ ਇਕ ਵੱਡੀ ਤਬਦੀਲੀ...
ਅੰਮ੍ਰਿਤਸਰ: ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ 'ਚ ਸਜਾਇਆ ਗਿਆ ਨਗਰ ਕੀਰਤਨ
. . .  1 day ago
ਅੰਮ੍ਰਿਤਸਰ, 5 ਫਰਵਰੀ (ਹਰਮਿੰਦਰ ਸਿੰਘ)- ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ 'ਚ ਗੁਰਦੁਆਰਾ ਸ਼ਹੀਦਗੰਜ ਸਾਹਿਬ ਤੋਂ ਬਾਬਾ ਜੀ ਦੇ ਜਨਮ ਸਥਾਨ ਪਹੁਵਿੰਡ ਸਥਿਤ ਗੁਰਦੁਆਰਾ ਸਾਹਿਬ ਲਈ...
ਗ੍ਰਹਿ ਮੰਤਰਾਲੇ ਵਲੋਂ ਚੀਨੀ ਲਿੰਕਾਂ ਨਾਲ ਸੰਬੰਧਿਤ 138 ਸੱਟੇਬਾਜ਼ੀ ਐਪਸ ਨੂੰ ਪਾਬੰਦੀ ਲਗਾਉਣ ਅਤੇ ਬਲਾਕ ਕਰਨ ਦੀ ਪ੍ਰਕਿਰਿਆ ਸ਼ੁਰੂ
. . .  1 day ago
ਨਵੀਂ ਦਿੱਲੀ, 5 ਫਰਵਰੀ-ਗ੍ਰਹਿ ਮੰਤਰਾਲੇ ਦੇ ਇਕ ਸੰਚਾਰ 'ਤੇ, ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ "ਜ਼ਰੂਰੀ" ਅਤੇ "ਐਮਰਜੈਂਸੀ" ਆਧਾਰ 'ਤੇ ਚੀਨੀ ਲਿੰਕਾਂ ਨਾਲ ਸੰਬੰਧਿਤ 138 ਸੱਟੇਬਾਜ਼ੀ ਐਪਸ ਅਤੇ 94 ਲੋਨ ਦੇਣ ਵਾਲੇ ਐਪਸ ਉੱਪਰ ਪਾਬੰਦੀ ਲਗਾਉਣ ਅਤੇ ਬਲਾਕ ਕਰਨ ਦੀ ਪ੍ਰਕਿਰਿਆ...
ਵੱਡੀ ਖ਼ਬਰ: ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਦਾ ਦਿਹਾਂਤ
. . .  1 day ago
ਇਸਲਾਮਾਬਾਦ, 5 ਫਰਵਰੀ-ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ, ਜਨਰਲ ਪਰਵੇਜ਼ ਮੁਸ਼ੱਰਫ (ਸੇਵਾਮੁਕਤ) ਦਾ ਲੰਬੀ ਬਿਮਾਰੀ ਤੋਂ ਬਾਅਦ ਦੁਬਈ ਦੇ ਇਕ ਹਸਪਤਾਲ 'ਚ ਦਿਹਾਂਤ ਹੋ ਗਿਆ ਹੈ।
ਭਾਰਤੀ ਅਮਰੀਕੀ ਸਾਂਸਦ ਸਦਨ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੇ ਮੈਂਬਰ ਨਿਯੁਕਤ
. . .  1 day ago
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਭਾਰਤੀ ਮੂਲ ਦੇ ਅਮਰੀਕੀ ਸਾਂਸਦ ਰਾਜਾ ਕ੍ਰਿਸ਼ਨਾਮੂਰਤੀ ਨੂੰ ਅਮਰੀਕਾ ਤੇ ਚੀਨ ਦੀ ਕਮਿਊਨਿਸਟ ਪਾਰਟੀ ਵਿਚਾਲੇ ਰਣਨੀਤਿਕ ਮੁਕਾਬਲੇਬਾਜ਼ੀ ਬਾਰੇ ਸਦਨ ਦੀ ਵਿਸ਼ੇਸ਼ ਅਧਿਕਾਰੀ...
ਨਿਪਾਲ:ਜਬਰ ਜਨਾਹ ਦੇ ਦੋਸ਼ੀ ਕ੍ਰਿਕਟਰ ਸੰਦੀਪ ਲਾਮਿਛਨੇ ਨੂੰ ਟ੍ਰੇਨਿੰਗ ਕੈਂਪ 'ਚ ਸ਼ਾਮਿਲ ਕਰਨ ਖ਼ਿਲਾਫ਼ ਪ੍ਰਦਰਸ਼ਨ
. . .  1 day ago
ਕਾਠਮੰਡੂ, 5 ਫਰਵਰੀ-ਜਬਰ ਜਨਾਹ ਦੇ ਦੋਸ਼ੀ ਕ੍ਰਿਕਟਰ ਸੰਦੀਪ ਲਾਮਿਛਨੇ ਨੂੰ ਟ੍ਰੇਨਿੰਗ ਕੈਂਪ 'ਚ ਸ਼ਾਮਿਲ ਕਰਨ ਖ਼ਿਲਾਫ਼ ਕਾਠਮੰਡੂ 'ਚ ਪ੍ਰਦਰਸ਼ਨ ਕੀਤਾ...
ਸਾਡਾ ਕੋਈ ਵੀ ਵਿਰੋਧੀ ਸਾਡੇ ਨਾਲ ਲੜ ਨਹੀਂ ਸਕਦਾ-ਮੁੱਖ ਮੰਤਰੀ ਤ੍ਰਿਪੁਰਾ
. . .  1 day ago
ਅਗਰਤਲਾ, 5 ਫਰਵਰੀ-ਤ੍ਰਿਪੁਰਾ ਦੇ ਮੁੱਖ ਮੰਤਰੀ ਮਾਨਿਕ ਸਾਹਾ ਦਾ ਕਹਿਣਾ ਹੈ ਕਿ ਸਾਡਾ ਕੋਈ ਵੀ ਵਿਰੋਧੀ, ਭਾਵੇਂ ਉਹ ਮੋਥਾ (ਟਿਪਰਾ ਮੋਥਾ ਪਾਰਟੀ), ਕਾਂਗਰਸ ਜਾਂ ਸੀ.ਪੀ.ਆਈ. (ਐਮ) ਸਾਡੇ ਨਾਲ ਲੜ ਨਹੀਂ ਸਕਦਾ। ਅਸੀਂ ਇੱਥੇ ਪਾਰਦਰਸ਼ਤਾ ਨਾਲ ਚੰਗਾ ਕੰਮ ਕੀਤਾ ਹੈ। ਅਸੀਂ ਵੀ ਉਸ...
ਚਿਲੀ ਦੇ ਜੰਗਲਾਂ 'ਚ ਲੱਗੀ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 22
. . .  1 day ago
ਸੈਂਟੀਆਗੋ (ਚਿੱਲੀ), 5 ਫਰਵਰੀ -ਸਰਕਾਰੀ ਅਧਿਕਾਰੀਆਂ ਅਨੁਸਾਰ ਦੱਖਣੀ-ਮੱਧ ਚਿਲੀ ਦੇ ਜੰਗਲਾਂ ਵਿਚ ਲੱਗੀ ਅੱਗ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 22 ਹੋ ਗਈ...
ਸਪੇਸਐਕਸ ਮਾਰਚ ਵਿਚ ਸਟਾਰਸ਼ਿਪ ਲਾਂਚ ਦੀ ਕਰ ਸਕਦਾ ਹੈ ਕੋਸ਼ਿਸ਼ -ਐਲੋਨ ਮਸਕ
. . .  1 day ago
ਵਾਸ਼ਿੰਗਟਨ, 5 ਫਰਵਰੀ -ਸਪੇਸਐਕਸ ਦੇ ਮੁਖੀ ਐਲੋਨ ਮਸਕ ਨੇ ਘੋਸ਼ਣਾ ਕੀਤੀ ਹੈ ਕਿ ਜੇਕਰ ਸਭ ਕੁਝ ਯੋਜਨਾ ਅਨੁਸਾਰ ਹੁੰਦਾ ਹੈ ਤਾਂ ਇਸ ਦਾ ਵਿਸ਼ਾਲ ਸਟਾਰਸ਼ਿਪ ਰਾਕੇਟ ਸਿਸਟਮ ਅਗਲੇ ਮਹੀਨੇ ਪਹਿਲੀ ਵਾਰ ਆਰਬਿਟਲ...
ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਖ਼ਿਲਾਫ਼ ਪਤਨੀ ਦੀ ਸ਼ਿਕਾਇਤ 'ਤੇ ਮਾਮਲਾ ਦਰਜ
. . .  1 day ago
ਮੁੰਬਈ, 5 ਫਰਵਰੀ-ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਖ਼ਿਲਾਫ਼ ਉਨ੍ਹਾਂ ਦੀ ਪਤਨੀ ਐਂਡਰੀਆ ਦੀ ਸ਼ਿਕਾਇਤ 'ਤੇ ਮੁੰਬਈ ਦੇ ਬਾਂਦਰਾ ਪੁਲਿਸ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ। ਐਂਡਰੀਆ ਦੀ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਉਸ (ਵਿਨੋਦ ਕਾਂਬਲੀ) ਨੇ ਸ਼ਰਾਬ ਦੇ ਨਸ਼ੇ ਵਿਚ ਉਸ...
ਪ੍ਰਧਾਨ ਮੰਤਰੀ ਮੋਦੀ ਅੱਜ ਜੈਪੁਰ ਮਹਾਖੇਲ ਦੇ ਭਾਗੀਦਾਰਾਂ ਨੂੰ ਕਰਨਗੇ ਸੰਬੋਧਨ
. . .  1 day ago
ਨਵੀਂ ਦਿੱਲੀ, 5 ਫਰਵਰੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜੈਪੁਰ ਮਹਾਖੇਲ ਦੇ ਭਾਗੀਦਾਰਾਂ ਨੂੰ ਸੰਬੋਧਨ...
ਪਿੰਡ ਸਹਿਜੜਾ ਵਿਖੇ ਮਾਪਿਆਂ ਦੇ ਇਕਲੌਤੇ ਪੁੱਤਰ ਦਾ ਕਤਲ
. . .  about 1 hour ago
ਮਹਿਲ ਕਲਾਂ, 5 ਫਰਵਰੀ (ਤਰਸੇਮ ਸਿੰਘ ਗਹਿਲ)-ਜਿਲ੍ਹਾ ਬਰਨਾਲਾ ਦੇ ਪੁਲਿਸ ਥਾਣਾ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਸਹਿਜੜਾ ਵਿਖੇ ਬੀਤੀ ਰਾਤ ਇਕ 19 ਸਾਲਾ ਨੌਜਵਾਨ ਦਾ ਕਤਲ ਹੋਣ ਦਾ ਪਤਾ ਲੱਗਿਆ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਗੁਰਦੀਪ ਸਿੱਘ ਪੁੱਤਰ ਨਰੋਤਮ ਸਿੱਘ ਵਾਸੀ ਸਹਿਜੜਾ...
ਅਮਰੀਕਾ ਵਲੋਂ ਸ਼ੱਕੀ ਜਾਸੂਸੀ ਗੁਬਾਰੇ ਨੂੰ ਡੇਗਣ ਤੋਂ ਬਾਅਦ ਚੀਨ ਦੁਆਰਾ ਸਖ਼ਤ ਅਸੰਤੁਸ਼ਟੀ ਜ਼ਾਹਰ
. . .  about 1 hour ago
ਬੀਜਿੰਗ, 5 ਫਰਵਰੀ -ਗਲੋਬਲ ਟਾਈਮਜ਼ ਦੀ ਰਿਪੋਰਟ ਅਨੁਸਾਰ ਚੀਨ ਨੇ ਆਪਣੇ ਗੁਬਾਰੇ ਨੂੰ ਮਾਰਨ ਲਈ ਸੰਯੁਕਤ ਰਾਜ ਦੁਆਰਾ ਤਾਕਤ ਦੀ ਵਰਤੋਂ 'ਤੇ ਸਖ਼ਤ ਅਸੰਤੁਸ਼ਟੀ ਅਤੇ ਵਿਰੋਧ ਜ਼ਾਹਰ ਕੀਤਾ ਹੈ, ਜਿਸ ਨੂੰ ਇਸ ਨੇ ਨਾਗਰਿਕ ਹਵਾਈ...
⭐ਮਾਣਕ-ਮੋਤੀ⭐
. . .  about 1 hour ago
⭐ਮਾਣਕ-ਮੋਤੀ⭐
ਉੜੀਸ਼ਾ:ਗੈਸ ਪਾਈਪ ਲਾਈਨ ਵਿਚ ਧਮਾਕੇ ਦੌਰਾਨ ਦੋ ਮਜ਼ਦੂਰਾਂ ਦੀ ਮੌਤ, 3 ਤਿੰਨ ਜ਼ਖ਼ਮੀ
. . .  2 days ago
ਭੁਵਨੇਸ਼ਵਰ, 4 ਫਰਵਰੀ-ਅੱਜ ਉੜੀਸ਼ਾ ਦੇ ਨਯਾਗੜ੍ਹ ਦੇ ਅਧੀਨ ਪੈਂਦੇ ਸੁਨਾਲਟੀ ਵਿਚ ਗੈਸ ਪਾਈਪ ਲਾਈਨ ਵਿਚ ਧਮਾਕੇ ਵਿਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖ਼ਮੀ ਹੋ...
ਸੀ.ਆਈ.ਏ. ਸਟਾਫ ਦੇ ਇੰਚਾਰਜ ਸਮੇਤ ਚੌਂਕੀ ਇੰਚਾਰਜ ਮੁਅੱਤਲ
. . .  2 days ago
ਲੁਧਿਆਣਾ, 4 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਵਲੋਂ ਅੱਜ ਇਕ ਵੱਡੀ ਕਾਰਵਾਈ ਕਰਦਿਆਂ ਸੀ.ਆਈ.ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਰਾਜੇਸ਼ ਕੁਮਾਰ ਅਤੇ ਚੌਂਕੀ ਕੋਚਰ ਮਾਰਕਿਟ ਦੇ ਇੰਚਾਰਜ ਭੀਸ਼ਮ ਦੇਵ ਨੂੰ ਡਿਊਟੀ ਵਿਚ ਕੁਤਾਹੀ ਦੇ ਦੋਸ਼ ਤਹਿਤ ਮੁਅੱਤਲ...
ਅਜੀਤ ਡੋਭਾਲ ਅੱਜ ਲੰਡਨ ਵਿਚ ਆਪਣੇ ਬ੍ਰਿਟੇਨ ਦੇ ਹਮਰੁਤਬਾ ਟਿਮ ਬੈਰੋ ਨਾਲ ਕਰਨਗੇ ਮੁਲਾਕਾਤ
. . .  2 days ago
ਵਾਸ਼ਿੰਗਟਨ, 4 ਫਰਵਰੀ- ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅੱਜ ਲੰਡਨ ਵਿਚ ਆਪਣੇ ਬ੍ਰਿਟੇਨ ਦੇ ਹਮਰੁਤਬਾ ਟਿਮ ਬੈਰੋ ਨਾਲ ਮੁਲਾਕਾਤ ਕਰਨਗੇ।
ਖ਼ੇਡ ਮੰਤਰੀ ਵਲੋਂ ਖ਼ੇਲੋ ਇੰਡੀਆ ਵਿੰਟਰ ਗੇਮਜ਼ ਮਾਸਕੌਟ ਦਾ ਥੀਮ ਗੀਤ ਲਾਂਚ
. . .  2 days ago
ਸ੍ਰੀਨਗਰ, 4 ਫਰਵਰੀ- ਕੇਂਦਰੀ ਖ਼ੇਡ ਮੰਤਰੀ ਅਨੁਰਾਗ ਠਾਕੁਰ ਅਤੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਅੱਜ ਜੰਮੂ ਦੇ ਰਾਜ ਭਵਨ ਵਿਖੇ ਖ਼ੇਲੋ ਇੰਡੀਆ ਵਿੰਟਰ ਗੇਮਜ਼ ਮਾਸਕੌਟ ਦੇ ਥੀਮ ਗੀਤ ਅਤੇ ਜਰਸੀ ਲਾਂਚ ਕੀਤੀ।
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 4 ਜੇਠ ਸੰਮਤ 553

ਫਰੀਦਕੋਟ

ਬੇ-ਜ਼ਮੀਨੇ ਮਜ਼ਦੂਰਾਂ ਸਿਰ ਚੜ੍ਹੇ ਸਰਕਾਰੀ ਤੇ ਗ਼ੈਰ ਸਰਕਾਰੀ ਕਰਜ਼ੇ ਮੁੁਆਫ਼ ਕੀਤੇ ਜਾਣ- ਆਗੂ

ਜੈਤੋ, 16 ਮਈ (ਗੁਰਚਰਨ ਸਿੰਘ ਗਾਬੜੀਆ)-ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ 'ਤੇ ਪਿੰਡ ਸੇਵੇਵਾਲਾ ਵਿਖੇ ਮੀਟਿੰਗ ਕੀਤੀ ਗਈ | ਪ੍ਰੈੱਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਮਜ਼ਦੂਰ ਆਗੂ ਕਰਮਜੀਤ ਸਿੰਘ ਸੇਵੇਵਾਲਾ ਨੇ ਦੱਸਿਆ ਕਿ ਸਾਂਝੇ ਮੋਰਚੇ ...

ਪੂਰੀ ਖ਼ਬਰ »

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਕੋਰੋਨਾ ਕਾਰਨ 19 ਹੋਰ ਮੌਤਾਂ

ਸ੍ਰੀ ਮੁਕਤਸਰ ਸਾਹਿਬ, 16 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਲਗਾਤਾਰ ਜਾਰੀ 'ਤੇ ਮੌਤਾਂ ਹੋਣ ਦਾ ਅੰਕੜਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ | ਅੱਜ ਕੋਰੋਨਾ ਕਾਰਨ 19 ਹੋਰ ਮੌਤਾਂ ਹੋ ਜਾਣ ਦਾ ਸਮਾਚਾਰ ਪ੍ਰਾਪਤ ...

ਪੂਰੀ ਖ਼ਬਰ »

ਫ਼ਰੀਦਕੋਟ 'ਚ ਤਿੰਨ ਕੋਰੋਨਾ ਮਰੀਜ਼ਾਂ ਦੀ ਮੌਤ, 155 ਨਵੇਂ ਮਾਮਲੇ ਆਏ

ਫ਼ਰੀਦਕੋਟ, 16 ਮਈ (ਜਸਵੰਤ ਸਿੰਘ ਪੁਰਬਾ)-ਸਿਵਲ ਸਰਜਨ ਫ਼ਰੀਦਕੋਟ ਡਾ. ਸੰਜੇ ਕਪੂਰ ਨੇ ਦੱਸਿਆ ਕਿ ਅੱਜ ਪ੍ਰਾਪਤ ਹੋਈਆਂ ਰਿਪੋਰਟਾਂ ਵਿਚ ਜ਼ਿਲੇ੍ਹ ਅੰਦਰ 155 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ | ਜਦਕਿ ਤਿੰਨ ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ | ਜ਼ਿਲ੍ਹੇ ਅੰਦਰ ...

ਪੂਰੀ ਖ਼ਬਰ »

ਪਿੰਡ ਕੁਰਾਈਵਾਲਾ 'ਚ 22 ਮਰੀਜ਼ ਪਾਜ਼ੀਟਿਵ

ਗਿੱਦੜਬਾਹਾ, 16 ਮਈ (ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਹਲਕੇ ਦੇ ਪਿੰਡ ਕੁਰਾਈਵਾਲਾ ਵਿਖੇ 22 ਕੋਰੋਨਾ ਮਰੀਜ਼ ਪਾਜ਼ੀਟਿਵ ਆਉਣ ਨਾਲ ਵੱਡਾ ਧਮਾਕਾ ਹੋਇਆ ਹੈ, ਭਾਵੇਂ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਡਿਪਟੀ ਕਮਿਸ਼ਨਰ ਨੂੰ ਪਿੰਡ ਕੁਰਾਈਵਾਲਾ ਨੂੰ ਮਾਇਕਰੋ- ...

ਪੂਰੀ ਖ਼ਬਰ »

ਮਜ਼ਦੂਰ ਮੋਰਚੇ ਦੇ ਸੱਦੇ 'ਤੇ 18 ਨੂੰ ਡੀ. ਸੀ. ਦਫ਼ਤਰ ਅੱਗੇ ਧਰਨੇ ਲਈ ਖੇਤ ਮਜ਼ਦੂਰਾਂ ਵਲੋਂ ਮੁਹਿੰਮ ਜਾਰੀ

ਮੰਡੀ ਕਿੱਲਿਆਂਵਾਲੀ, 16 ਮਈ (ਇਕਬਾਲ ਸਿੰਘ ਸ਼ਾਂਤ)-ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ 'ਤੇ ਖੇਤੀ ਕਾਨੂੰਨ ਰੱਦ ਕਰਨ ਅਤੇ ਕਿਰਤ ਕਾਨੂੰਨਾਂ 'ਚ ਕੀਤੀਆਂ ਸੋਧਾਂ ਵਾਪਸ ਲੈਣ, ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ, ਪੱਕੇ ਰੁਜ਼ਗਾਰ ਦਾ ...

ਪੂਰੀ ਖ਼ਬਰ »

ਪਰਮਬੰਸ ਸਿੰਘ ਰੋਮਾਣਾ ਕਾਂਗਰਸ ਦੀ ਬਜਾਏ ਅਕਾਲੀ ਦਲ 'ਚ ਝਾਤੀ ਮਾਰਨ- ਵਿਧਾਇਕ ਢਿੱਲੋਂ

ਫ਼ਰੀਦਕੋਟ, 16 ਮਈ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਅੱਜ ਆਪਣੇ ਗ੍ਰਹਿ ਵਿਖੇ ਪ੍ਰੈੱਸ ਕਾਨਫ਼ਰੰਸ ਕਰਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਉਨ੍ਹਾਂ ਵਲੋਂ ਲਗਾਏ ਦੋਸ਼ਾਂ ਦੇ ਸਿੱਧੇ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਤੇ ਪੀ. ਆਰ. ਟੀ. ਸੀ ਦੇ ਕੱਚੇ ਮੁਲਾਜ਼ਮਾਂ ਵਲੋਂ ਗੇਟ ਰੈਲੀ

ਫ਼ਰੀਦਕੋਟ, 16 ਮਈ (ਜਸਵੰਤ ਸਿੰਘ ਪੁਰਬਾ)-ਪੰਜਾਬ ਰੋਡਵੇਜ/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਤੇ ਪੀ. ਆਰ. ਟੀ. ਸੀ. ਦੇ ਸਮੂਹ ਕੱਚੇ ਮੁਲਾਜ਼ਮਾਂ ਵਲੋਂ ਪੰਜਾਬ ਰੋਡਵੇਜ/ਪਨਬੱਸ ਅਤੇ ਪੀ. ਆਰ. ਟੀ. ਸੀ. ਦੇ ਡਿਪੂਆਂ 'ਤੇ ਭਰਵੀਆਂ ਗੇਟ ਰੈਲੀਆਂ ਕੀਤੀਆਂ ਗਈਆਂ | ਫ਼ਰੀਦਕੋਟ ਡਿਪੂ ਦੇ ਗੇਟ 'ਤੇ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਕਮੇਟੀ ਮੈਂਬਰ ਹਰਪ੍ਰੀਤ ਸੋਢੀ, ਡਿਪੂ ਪ੍ਰਧਾਨ ਹਰਜਿੰਦਰ ਕੁਮਾਰ, ਸੈਕਟਰੀ ਗੁਰਮੀਤ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਪੰਜਾਬ ਰੋਡਵੇਜ/ਪਨਬੱਸ ਤੇ ਪੀ. ਆਰ. ਟੀ. ਸੀ. ਦੇ ਕੱਚੇ ਮੁਲਾਜ਼ਮਾਂ ਨਾਲ ਮਤਰੇਈ ਮਾਂ ਨਾਲੋਂ ਵੀ ਮਾੜਾ ਸਲੂਕ ਕੀਤਾ ਜਾ ਰਿਹਾ ਹੈ | ਪੰਜਾਬ ਦਾ ਖ਼ਜ਼ਾਨਾ ਭਰਨ ਵਾਲੇ ਕਮਾਉ ਮਹਿਕਮੇ ਨੂੰ ਪੰਜਾਬ ਸਰਕਾਰ ਵਲੋਂ ਬੰਦ ਕਰਨ ਦੀਆਂ ਮਾਰੂ ਨੀਤੀਆਂ ਤਹਿਤ ਟਰਾਂਸਪੋਰਟ ਮਾਫ਼ੀਆਂ ਨੂੰ ਸਹਿ ਦਿੱਤੀ ਜਾ ਰਹੀ ਹੈ ਤੇ ਕੱਚੇ ਮੁਲਾਜ਼ਮਾਂ ਨੂੰ ਲਗਾਤਾਰ 14-15 ਸਾਲ ਆਊਟ ਸੋਰਸਿੰਗ ਤੇ ਕੰਟਰੈਕਟ 'ਤੇ ਕੰਮ ਕਰਦਿਆਂ ਹੋ ਗਿਆ ਹੈ, ਪਰ ਇਨ੍ਹਾਂ ਨੂੰ ਪੱਕਾ ਕਰਨਾ ਤਾਂ ਇਕ ਪਾਸੇ ਕੋਰੋਨਾ ਮਹਾਂਮਾਰੀ ਵਿਚ ਡਿਊਟੀਆਂ ਨਿਭਾਉਂਦੇ ਸਮੇਂ ਡਿਊਟੀ 'ਤੇ ਜਾਨਾਂ ਕੁਰਬਾਨ ਕਰ ਚੁੱਕੇ ਮੁਲਾਜ਼ਮਾਂ ਦੇ ਪਰਿਵਾਰਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ | ਉਨ੍ਹਾਂ ਕਿਹਾ ਕਿ ਕੱਲ੍ਹ ਹੀ ਇਕ ਮੁਲਾਜ਼ਮ ਜੋਨਸ ਮਸੀਹ 210 ਹੁਸ਼ਿਆਰਪੁਰ ਡਿਪੂ ਦਾ ਜਿਸ ਦੀ ਕੋਰੋਨਾ ਮਹਾਂਮਾਰੀ ਕਾਰਨ ਮੌਤ ਹੋ ਗਈ ਹੈ | ਇਸ ਤੋਂ ਪਹਿਲਾਂ ਵੀ ਪਨਬੱਸ ਅਤੇ ਪੀ.ਆਰ.ਟੀ.ਸੀ. ਦੇ ਕਈ ਮੁਲਾਜ਼ਮਾਂ ਨੇ ਜਾਨਾਂ ਗੁਆਈਆਂ ਹਨ | ਚੇਅਰਮੈਨ ਕੁਲਬੀਰ ਸਿੰਘ, ਲਵਪ੍ਰੀਤ ਸਮਸ਼ੇਰ ਸਿੰਘ, ਗੁਰਪ੍ਰੀਤ, ਹਰਜਿੰਦਰ ਸਿੰਘ, ਸੁਖਦੀਪ, ਜਸਦੀਪ, ਧਰਵਿੰਦਰ ਸਿੰਘ, ਬਬਲਦੀਪ ਆਗੂਆਂ ਨੇ ਕਿਹਾ ਕਿ ਮੁਫ਼ਤ ਸਫ਼ਰ ਸਹੂਲਤਾਂ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੇਵਲ ਜੁਮਲੇਬਾਜ਼ੀ ਹੈ ਕਿਉਂਕਿ ਪੰਜਾਬ ਰੋਡਵੇਜ ਅਤੇ ਪੀ.ਆਰ.ਟੀ.ਸੀ. ਕੋਲ ਬੱਸਾਂ ਤਾਂ ਨਾਮਾਤਰ ਰਹਿ ਗਈਆਂ ਹਨ ਜੇਕਰ ਸਹੂਲਤਾਂ ਦੇਣੀਆਂ ਹਨ ਤਾਂ ਘੱਟੋ-ਘੱਟ 10,000 ਬੱਸਾਂ ਨਵੀਆਂ ਪਾਈਆਂ ਜਾਣ, ਪਰ ਸਰਕਾਰ ਵਲੋਂ ਤਾਂ ਸਰਕਾਰੀ ਖਜ਼ਾਨੇ ਵਿਚੋਂ ਕੋਈ ਬਜਟ ਜਾਂ ਮੁਫ਼ਤ ਸਫਰ ਸਹੂਲਤਾਂ ਦੇ ਪੈਸੇ ਮਹਿਕਮੇ ਨੂੰ ਨਹੀਂ ਦਿੱਤੇ ਜਾ ਰਹੇ, ਉਲਟਾ ਮਹਿਕਮੇ ਵਲੋਂ ਡੀਜ਼ਲ ਤੱਕ ਖਤਮ ਹੋਣ ਤੇ ਤਨਖਾਹ ਦੇ ਖਤਰੇ ਦਾ ਖਦਸਾ ਜਤਾਇਆ ਜਾ ਰਿਹਾ ਹੈ | ਦੂਜੇ ਪਾਸੇ ਪ੍ਰਾਈਵੇਟ ਕੰਪਨੀ ਦੀਆਂ ਨਾਜਾਇਜ਼ ਬੱਸਾਂ ਦਾ ਧੜਾਧੜ ਭਰ ਕੇ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਜਾਣਾ ਤੇ ਸਰਕਾਰੀ ਟਰਾਂਸਪੋਰਟ ਵਿਚ 50% ਸਵਾਰੀਆਂ ਉਨ੍ਹਾਂ ਵਿਚ ਵੀ ਸਟੂਡੈਂਟਸ, ਅੰਗਹੀਣ, ਪੁਲਿਸ ਮੁਲਾਜ਼ਮ, ਸੁਤੰਤਰਤਾ ਸੰਗਰਾਮੀ, ਪੱਤਰਕਾਰ ਭਾਈਚਾਰੇ, ਕੈਂਸਰ ਪੀੜਤਾਂ, ਐੱਮ. ਐੱਲ. ਏ., ਐੱਮ. ਪੀ. ਆਦਿ 17 ਕੈਟਾਗਰੀ ਪਹਿਲਾਂ ਹੀ ਮੁਫ਼ਤ ਸਨ ਤੇ ਹੁਣ ਔਰਤਾਂ ਨੂੰ 100% ਮੁਫ਼ਤ ਸਫ਼ਰ ਸਹੂਲਤਾਂ ਦੇਣਾ ਸ਼ਾਮਿਲ ਹੈ ਫਿਰ ਡੀਜਲ ਤੇ ਤਨਖਾਹਾਂ ਲਈ ਕੋਈ ਸਰਕਾਰ ਬਾਂਹ ਨਾ ਫੜੇ ਲੋਕਾਂ ਦੀ ਆਪਣੀ ਟਰਾਂਸਪੋਰਟ ਬੰਦ ਹੋਣ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਰੈਲੀਆ ਰਾਹੀਂ ਵਰਕਰਾਂ ਨੂੰ ਲਾਮਬੰਦ ਕਰਕੇ 19 ਮਈ ਨੂੰ ਜਨਤਾ ਦੀ ਕਚਿਹਰੀ ਵਿਚ ਗੱਲ ਰੱਖਣ ਲਈ ਪ੍ਰੈੱਸ ਕਾਨਫਰੰਸ ਕਰਨੀ, 24 ਮਈ ਤੋਂ ਸਮੂਹ ਬੱਸ ਸਟੈਂਡ ਤੇ ਬੱਸਾਂ ਵਿਚ ਸਰਕਾਰ ਦੀਆਂ ਨੀਤੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣਾ (ਭੰਡੀ ਪ੍ਰਚਾਰ ਸ਼ੁਰੂ), 5 ਤੇ 6 ਜੂਨ ਨੂੰ ਸਬ ਕਮੇਟੀ ਕੈਬਨਿਟ ਮੰਤਰੀ ਦੇ ਗੇਟਾਂ ਅੱਗੇ ਧਰਨੇ ਦੇਣਾ ਤੇ ਕੁੰਭਕਰਨੀ ਨੀਂਦ ਸੁੱਤੀ ਸਬ ਕਮੇਟੀ ਕੈਬਨਿਟ ਨੂੰ ਜਗਾਉਣਾ, 14 ਜੂਨ ਨੂੰ ਗੇਟ ਰੈਲੀਆ ਕਰਕੇ ਬੱਸ ਸਟੈਂਡ 'ਤੇ ਸਰਕਾਰ ਦੇ ਪੁਤਲੇ ਫੂਕਣੇ, 16 ਜੂਨ ਨੂੰ ਜ਼ੋਨਲ ਪ੍ਰੈੱਸ ਕਾਨਫ਼ਰੰਸਾਂ ਕਰਨੀਆਂ, 25 ਜੂਨ ਨੂੰ ਗੇਟ ਰੈਲੀਆ ਕਰਕੇ ਸੰਘਰਸ਼ ਦੀ ਤਿਆਰੀ ਦਾ ਜਾਇਜ਼ਾ ਲੈਣਾ ਅਤੇ ਫਿਰ 28, 29 ਤੇ 30 ਜੂਨ ਨੂੰ ਤਿੰਨ ਰੋਜ਼ਾ ਹੜਤਾਲ ਕਰਕੇ ਪਟਿਆਲੇ, ਚੰਡੀਗੜ੍ਹ, ਮਲੇਰਕੋਟਲੇ ਵਿਖੇ ਰੋਸ ਧਰਨਾ ਤੇ ਮਾਰਚ ਕਰਕੇ ਤਿੱਖੇ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ | ਆਗੂਆਂ ਨੇ ਪੰਜਾਬ ਦੀਆਂ ਸਮੂਹ ਜਨਤਕ ਜਥੇਬੰਦੀਆਂ ਤੇ ਵੱਖ-ਵੱਖ ਟਰੇਡ ਯੂਨੀਅਨ, ਵਿਦਿਆਰਥੀਆਂ ਵਰਗ ਤੇ ਆਮ ਲੋਕਾਂ ਨੂੰ ਇਸ ਸੰਘਰਸ਼ ਵਿਚ ਸਾਥ ਦੇਣ ਦੀ ਅਪੀਲ ਕੀਤੀ |

ਖ਼ਬਰ ਸ਼ੇਅਰ ਕਰੋ

 

ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਸੈਲੂਨ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ

ਸ੍ਰੀ ਮੁਕਤਸਰ ਸਾਹਿਬ, 16 ਮਈ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਐੱਮ. ਕੇ. ਅਰਾਵਿੰਦ ਕੁਮਾਰ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਮੁਕਤਸਰ ਸਾਹਿਬ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਹੁਕਮ ਜਾਰੀ ਕੀਤੇ ਸਨ, ਇਨ੍ਹਾਂ ਹੁਕਮਾਂ ਦੀ ਲੜੀ ਤਹਿਤ ਜ਼ਿਲ੍ਹੇ ਦੀ ...

ਪੂਰੀ ਖ਼ਬਰ »

ਭਾਜਪਾ ਆਗੂ ਵਲੋਂ ਘਰ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼, ਮਾਮਲਾ ਦਰਜ

ਫ਼ਰੀਦਕੋਟ, 16 ਮਈ (ਸਰਬਜੀਤ ਸਿੰਘ)-ਭਾਰਤੀ ਜਨਤਾ ਪਾਰਟੀ ਫ਼ਰੀਦਕੋਟ ਦੇ ਇਕ ਯੂਥ ਆਗੂ ਵਲੋਂ ਕਥਿਤ ਤੌਰ 'ਤੇ ਇਕ ਔਰਤ ਦੇ ਘਰ ਉੱਪਰ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਸਿਟੀ ਪੁਲਿਸ ਵਲੋਂ ਪੀੜਤ ਔਰਤ ਦੀ ਸ਼ਿਕਾਇਤ ਦੇ ਆਧਾਰ 'ਤੇ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਬਰਾਮਦ, ਮਾਮਲਾ ਦਰਜ

ਸ੍ਰੀ ਮੁਕਤਸਰ ਸਾਹਿਬ, 16 ਮਈ (ਹਰਮਹਿੰਦਰ ਪਾਲ)-ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ 8 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਜਰਨੈਲ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਧੋਖੇ ਨਾਲ ਏ.ਟੀ. ਐੱਮ. ਵਿਚੋਂ ਪੈਸੇ ਕਢਵਾਏ

ਸ੍ਰੀ ਮੁਕਤਸਰ ਸਾਹਿਬ, 16 ਮਈ (ਰਣਜੀਤ ਸਿੰਘ ਢਿੱਲੋਂ)-ਹਰੀ ਕ੍ਰਿਸ਼ਨ ਸਭਰਵਾਲ ਪੁੱਤਰ ਸ੍ਰੀ ਰਾਮ ਜੀ ਦਾਸ ਗਲੀ ਨੰਬਰ-3ਏ ਸ਼ਹੀਦ ਬਾਬਾ ਦੀਪ ਸਿੰਘ ਨਗਰ ਸ੍ਰੀ ਮੁਕਤਸਰ ਸਾਹਿਬ ਨੇ ਐੱਸ.ਐੱਚ.ਓ. ਥਾਣਾ ਸਿਟੀ ਨੂੰ ਦਰਖਾਸਤ ਦਿੱਤੀ ਹੈ ਕਿ ਦੋ ਅਣਪਛਾਤੇ ਵਿਅਕਤੀਆਂ ਵਲੋਂ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ 'ਚ ਮੋਬਾਈਲ ਤੇ ਹੋਰ ਇਤਰਾਜ਼ਯੋਗ ਸਾਮਾਨ ਸੁੱਟਣ ਦੀ ਤਾਕ 'ਚ ਦੋ ਕਾਬੂ

ਫ਼ਰੀਦਕੋਟ, 16 ਮਈ (ਸਰਬਜੀਤ ਸਿੰਘ)-ਥਾਣਾ ਸਿਟੀ ਫ਼ਰੀਦਕੋਟ ਪੁਲਿਸ ਵਲੋਂ ਸਥਾਨਕ ਕੇਂਦਰੀ ਮਾਡਰਨ ਜੇਲ੍ਹ ਦੇ ਪਿਛਲੇ ਪਾਸੇ ਦੋ ਵਿਅਕਤੀਆਂ ਨੂੰ ਜੇਲ੍ਹ 'ਚ ਮੋਬਾਈਲ ਫ਼ੋਨ, ਬੀੜੀਆਂ, ਜਰਦਾ ਆਦਿ ਸੁੱਟਣ ਦੀ ਤਾਕ 'ਚ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਵਲੋਂ ...

ਪੂਰੀ ਖ਼ਬਰ »

ਲਾਹਣ ਸਮੇਤ ਇਕ ਕਾਬੂ, ਮਾਮਲਾ ਦਰਜ

ਫ਼ਰੀਦਕੋਟ, 16 ਮਈ (ਸਰਬਜੀਤ ਸਿੰਘ)-ਥਾਣਾ ਸਦਰ ਫ਼ਰੀਦਕੋਟ ਪੁਲਿਸ ਵਲੋਂ ਪਿੰਡ ਕੰਮੇਆਣਾ ਵਿਖੇ ਇਕ ਘਰ 'ਚ ਛਾਪੇਮਾਰੀ ਕਰਕੇ ਇਕ ਵਿਅਕਤੀ ਨੂੰ 20 ਲੀਟਰ ਲਾਹਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਵਲੋਂ ਮਾਮਲਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ...

ਪੂਰੀ ਖ਼ਬਰ »

ਜੈ ਬਾਬੇ ਦੀ ਬਲੱਡ ਸੇਵਾ ਸੁਸਾਇਟੀ ਦੇ ਸੇਵਾਦਾਰਾਂ ਨੇ ਕੀਤਾ ਖ਼ੂਨ ਦਾਨ

ਸ੍ਰੀ ਮੁਕਤਸਰ ਸਾਹਿਬ, 16 ਮਈ (ਰਣਜੀਤ ਸਿੰਘ ਢਿੱਲੋਂ)-ਜੈ ਬਾਬੇ ਦੀ ਬਲੱਡ ਸੇਵਾ ਸੁਸਾਇਟੀ ਵਲੋਂ ਖ਼ੂਨਦਾਨ ਕਰਨ ਦੀ ਸੇਵਾ ਲਗਾਤਾਰ ਜਾਰੀ ਹੈ ਤੇ ਸੁਸਾਇਟੀ ਦੇ ਨੌਜਵਾਨਾਂ ਖ਼ੂਨਦਾਨ ਕਰਕੇ ਲੋਕਾਂ ਦੀ ਜ਼ਿੰਦਗੀ ਬਚਾ ਰਹੇ ਹਨ | ਸੁਸਾਇਟੀ ਦੇ ਸੇਵਾਦਾਰ ਦੀਪਕ ਗਰਗ ਨੇ ...

ਪੂਰੀ ਖ਼ਬਰ »

ਗਿੱਦੜਬਾਹਾ 'ਚ ਕੋਰੋਨਾ ਦਾ ਟੈੱਸਟ ਕਰ ਰਹੀਆਂ ਅਣਗਿਣਤ ਅਣਅਧਿਕਾਰਤ ਲੈਬਾਰਟਰੀਆਂ

ਗਿੱਦੜਬਾਹਾ, 16 ਮਈ (ਪਰਮਜੀਤ ਸਿੰਘ ਥੇੜ੍ਹੀ)-ਕੋਰੋਨਾ ਮਰੀਜ਼ਾਂ ਦਾ ਟੈੱਸਟ ਕਰਨ ਵਾਲੀਆਂ ਗਿੱਦੜਬਾਹਾ ਵਿਚ ਸਿਰਫ਼ 5 ਲੈਬਾਰਟਰੀਆਂ ਹੀ ਸਿਹਤ ਵਿਭਾਗ ਤੇ ਪ੍ਰਸ਼ਾਸਨ ਵਲੋਂ ਮਨਜ਼ੂਰਸ਼ੁਦਾ ਹਨ, ਜਦੋਂਕਿ ਵੱਡੀ ਗਿਣਤੀ ਵਿਚ ਅਣਅਧਿਕਾਰਤ ਲੈਬਾਰਟਰੀਆਂ ਕੋਰੋਨਾ ਦਾ ...

ਪੂਰੀ ਖ਼ਬਰ »

ਅਭੈ ਢਿੱਲੋਂ ਨੇ ਸਾਂਸਦ ਗੁਜਰਾਲ ਨੂੰ ਕੋਰੋਨਾ ਮਰੀਜ਼ਾਂ ਦੀ ਮਦਦ ਲਈ ਲਿਖੀ ਚਿੱਠੀ

ਗਿੱਦੜਬਾਹਾ, 16 ਮਈ (ਪਰਮਜੀਤ ਸਿੰਘ ਥੇੜ੍ਹੀ)-ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਗਿੱਦੜਬਾਹਾ ਦੇ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਭਤੀਜੇ ਯੂਥ ਅਕਾਲੀ ਆਗੂ ਅਭੈ ਢਿੱਲੋਂ ਨੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਨੂੰ ਗਿੱਦੜਬਾਹਾ ਦੇ ਕੋਵਿਡ-19 ਦੇ ਮਰੀਜ਼ਾਂ ਦੀ ...

ਪੂਰੀ ਖ਼ਬਰ »

ਐੱਸ. ਡੀ. ਸਕੂਲ ਦੇ ਬੱਚਿਆਂ ਨੇ ਪਰਿਵਾਰ ਦਿਵਸ ਮਨਾਇਆ

ਮਲੋਟ, 16 ਮਈ (ਅਜਮੇਰ ਸਿੰਘ ਬਰਾੜ, ਪਾਟਿਲ)-ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜਿੱਥੇ ਸਕੂਲ ਬੰਦ ਹੋਣ ਕਾਰਨ ਬੱਚਿਆਂ ਦੀ ਆਨਲਾਈਨ ਪੜ੍ਹਾਈ ਜਾਰੀ ਹੈ, ਉੱਥੇ ਹੀ ਸਕੂਲਾਂ ਵਲੋਂ ਬੱਚਿਆਂ ਨੂੰ ਆਨਲਾਈਨ ਮਾਧਿਅਮ ਜ਼ਰੀਏ ਵੱਖ-ਵੱਖ ਗਤੀਵਿਧੀਆਂ ਨਾਲ ਜੋੜਨ ਲਈ ਵੀ ...

ਪੂਰੀ ਖ਼ਬਰ »

ਟੁੱਟੇ ਹੋਏ ਖ਼ਾਲੇ ਨੂੰ ਜਲਦੀ ਬਣਾਉਣ ਦੀ ਮੰਗ

ਮੰਡੀ ਬਰੀਵਾਲਾ, 16 ਮਈ (ਨਿਰਭੋਲ ਸਿੰਘ)-ਮੰਡੀ ਬਰੀਵਾਲਾ ਦੇ ਸੀਵਰੇਜ ਦਾ ਪਾਣੀ ਿਲੰਕ ਡਰੇਨ ਵਿਚ ਪਾਉਣ ਵਾਲਾ ਖਾਲਾ ਲੰਮੇ ਸਮੇਂ ਤੋਂ ਟੁੱਟਿਆ ਹੋਇਆ ਹੈ, ਪਰ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੌ ਰਿਹਾ ਹੈ | ਪ੍ਰਸ਼ਾਸਨ ਦੀ ਲਾਪ੍ਰਵਾਹੀ ਦਾ ਨਤੀਜਾ ਲੋਕਾਂ ਨੂੰ ਭੁਗਤਣਾ ...

ਪੂਰੀ ਖ਼ਬਰ »

ਸ਼ਹਿਰ ਨੂੰ ਸੈਨੀਟਾਈਜ਼ ਕਰਨ ਦਾ ਕੰਮ ਸ਼ੁਰੂ

ਗਿੱਦੜਬਾਹਾ, 16 ਮਈ (ਪਰਮਜੀਤ ਸਿੰਘ ਥੇੜ੍ਹੀ)-ਨਗਰ ਕੌਂਸਲ ਗਿੱਦੜਬਾਹਾ ਦੇ ਪ੍ਰਧਾਨ ਨਰਿੰਦਰ ਕੁਮਾਰ ਬਿੰਟਾ ਅਰੋੜਾ ਦੀ ਦੇਖ-ਰੇਖ 'ਚ ਗਰੀਨ ਐੱਸ. ਵੈੱਲਫੇਅਰ ਅਤੇ ਸਪੋਰਟਸ ਵਿੰਗ ਦੇ ਸਹਿਯੋਗ ਨਾਲ ਸ਼ਹਿਰ ਨੂੰ ਸੈਨੇਟਾਈਜ਼ ਕਰਨ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ | ਬਿੰਟਾ ...

ਪੂਰੀ ਖ਼ਬਰ »

ਦੇਸ਼ ਭਗਤ ਗਲੋਬਲ ਸਕੂਲ 'ਚ ਪਰਿਵਾਰ ਦਿਵਸ ਮਨਾਇਆ

ਸ੍ਰੀ ਮੁਕਤਸਰ ਸਾਹਿਬ, 16 ਮਈ (ਰਣਜੀਤ ਸਿੰਘ ਢਿੱਲੋਂ)-ਦੇਸ਼ ਭਗਤ ਗਲੋਬਲ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ ਦੇਸ਼ ਭਗਤ ਯੂਨਾਈਟਿਡ ਗਰੁੱਪ ਦੇ ਚਾਂਸਲਰ ਡਾ. ਜੋਰਾ ਸਿੰਘ ਤੇ ਪ੍ਰੋ. ਚਾਂਸਲਰ ਡਾ. ਤੇਜਿੰਦਰ ਕੌਰ, ਪਿ੍ੰਸੀਪਲ ਸੰਜੀਵ ਜਿੰਦਲ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਵਿਧਾਇਕ ਰਾਜਾ ਵੜਿੰਗ ਵਲੋਂ ਸਥਾਪਿਤ ਹੈਲਪ ਡੈਸਕ ਮਰੀਜ਼ਾਂ ਲਈ ਸਹਾਈ

ਸ੍ਰੀ ਮੁਕਤਸਰ ਸਾਹਿਬ, 16 ਮਈ (ਰਣਜੀਤ ਸਿੰਘ ਢਿੱਲੋਂ)-ਗਿੱਦੜਬਾਹਾ ਹਲਕੇ ਦੇ ਵਿਧਾਇਕ ਤੇ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਮਰੀਜ਼ਾਂ ਦੀ ਮਦਦ ਲਈ ਹੈਲਪ ਡੈਸਕ ...

ਪੂਰੀ ਖ਼ਬਰ »

ਕਿਸਾਨ ਦਿੱਲੀ ਮੋਰਚੇ 'ਚ ਵੱਡੀ ਗਿਣਤੀ ਵਿਚ ਪਹੁੰਚਣ- ਰੁਲਦੂ ਸਿੰਘ

ਸ੍ਰੀ ਮੁਕਤਸਰ ਸਾਹਿਬ, 16 ਮਈ (ਰਣਜੀਤ ਸਿੰਘ ਢਿੱਲੋਂ)-ਹੁਣ ਕਣਕ ਦੀ ਫ਼ਸਲ ਵੇਚ ਕੇ ਤੂੜੀ-ਤੰਦ ਸੰਭਾਲਿਆ ਜਾ ਚੁੱਕਾ ਹੈ ਅਤੇ ਕਿਸਾਨਾਂ ਨੂੰ ਦਿੱਲੀ ਮੋਰਚੇ ਵਿਚ ਵੱਡੀ ਗਿਣਤੀ 'ਚ ਮੁੜ੍ਹ ਸ਼ਾਮਿਲ ਹੋ ਕੇ ਕੇਂਦਰ ਸਰਕਾਰ ਦੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਬਾਅ ਬਣਾਉਣਾ ...

ਪੂਰੀ ਖ਼ਬਰ »

ਬਾਰਿਸ਼ ਨਾਲ ਕਰੰਡ ਹੋਏ ਨਰਮੇ ਦਾ ਮੁਆਵਜ਼ਾ ਦਿੱਤਾ ਜਾਵੇ- ਕਿਸਾਨ ਆਗੂ

ਮੰਡੀ ਬਰੀਵਾਲਾ, 16 ਮਈ (ਨਿਰਭੋਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਰਜਿ: ਕਾਦੀਆਂ ਦੇ ਜਨਰਲ ਸਕੱਤਰ, ਹਰਪਾਲ ਸਿੰਘ ਡੋਹਕ ਜ਼ਿਲ੍ਹਾ ਮੀਤ ਪ੍ਰਧਾਨ ਤੇ ਹਰਮੇਲ ਸਿੰਘ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਹੋਏ ਬੇ-ਮੌਸਮੀ ਬਾਰਿਸ਼ ਕਾਰਨ ਕਿਸਾਨਾਂ ਦਾ ਨਰਮਾ ...

ਪੂਰੀ ਖ਼ਬਰ »

ਨਗਰ ਕੌ ਾਸਲ ਦੇ ਪ੍ਰਧਾਨ ਦਾ ਅਗਰਵਾਲ ਪੀਰਖਾਨਾ ਟਰੱਸਟ ਵਲੋਂ ਸਨਮਾਨ

ਮਲੋਟ, 16 ਮਈ (ਰਣਜੀਤ ਸਿੰਘ ਪਾਟਿਲ, ਅਜਮੇਰ ਸਿੰਘ ਬਰਾੜ)-ਨਗਰ ਕੌਂਸਲ ਦੇ ਨਵਨਿਯੁਕਤ ਪ੍ਰਧਾਨ ਸ਼ੁੱਭਦੀਪ ਸਿੰਘ ਬਿੱਟੂ ਦਾ ਅਗਰਵਾਲ ਪੀਰਖਾਨਾ ਟਰੱਸਟ ਵਲੋਂ ਬਾਬਾ ਰੁਲਦੂ ਰਾਮ ਤੇ ਟਰੱਸਟ ਦੇ ਹੋਰ ਅਹੁਦੇਦਾਰਾਂ ਵਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਬਾਬਾ ਰੁਲਦੂ ਰਾਮ ...

ਪੂਰੀ ਖ਼ਬਰ »

ਮਿਸਤਰੀਆਂ ਤੇ ਮਜ਼ਦੂਰਾਂ ਲਈ ਵੈਕਸੀਨੇਸ਼ਨ ਕੈਂਪ ਲਗਾਇਆ

ਮਲੋਟ, 16 ਮਈ (ਅਜਮੇਰ ਸਿੰਘ ਬਰਾੜ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਮਜ਼ਦੂਰਾਂ ਤੇ ਮਿਸਤਰੀਆਂ ਨੂੰ ਜੋ ਪੰਜਾਬ ਸਰਕਾਰ ਵਲੋਂ ਦਿੱਤੀ ਸਕੀਮ ਤਹਿਤ ਰਜਿਸਟਰਡ ਹਨ, ਉਨ੍ਹਾਂ ਲਾਭਪਾਤਰੀਆਂ ਨੂੰ 18 ਤੋਂ 44 ਸਾਲ ਦੀ ਉਮਰ ਤੱਕ ਦੇ ਵਿਅਕਤੀਆਂ ਨੂੰ ਅੱਜ ਵੈਕਸੀਨ ਦੇ ...

ਪੂਰੀ ਖ਼ਬਰ »

ਸਿਹਤ ਵਿਭਾਗ ਤੇ ਨਿੱਜੀ ਲੈਬਾਰਟਰੀਆਂ ਦੀ ਰਿਪੋਰਟ ਅਲੱਗ-ਅਲੱਗ ਹੋਣ 'ਤੇ ਪੀੜਤ ਪਰਿਵਾਰਾਂ 'ਚ ਪਿਆ ਭੰਬਲਭੂਸਾ

ਲੰਬੀ, 16 ਮਈ (ਸ਼ਿਵਰਾਜ ਸਿੰਘ ਬਰਾੜ)-ਸਿਹਤ ਵਿਭਾਗ ਦੀ ਲੈਬਾਰਟਰੀ ਦੀ ਰੈਪਿਡ ਟੈੱਸਟ ਰਿਪੋਰਟ ਨਿੱਜੀ ਲੈਬਾਰਟਰੀਆਂ ਨਾਲ ਮੇਲ ਨਾ ਖਾਣ ਕਰਕੇ ਪੀੜਤ ਪਰਿਵਾਰਾਂ ਵਿਚ ਭੰਬਲਭੂਸਾ ਪਿਆ ਹੋਇਆ ਹੈ, ਜਿਸ ਨੇ ਲੈਬਾਰਟਰੀਆਂ 'ਤੇ ਸਵਾਲੀਆ ਚਿੰਨ੍ਹ ਲਗਾ ਦਿੱਤੇ ਹਨ | ਜ਼ਿਕਰਯੋਗ ...

ਪੂਰੀ ਖ਼ਬਰ »

ਖ਼ੂਨਦਾਨ ਕੈਂਪ ਲਗਾਇਆ

ਮਲੋਟ, 16 ਮਈ (ਅਜਮੇਰ ਸਿੰਘ ਬਰਾੜ, ਰਣਜੀਤ ਸਿੰਘ ਪਾਟਿਲ)-ਐਂਟੀ ਕ੍ਰਾਈਮ ਸਪੈਸ਼ਲ ਵਲੰਟੀਅਰ ਕਲੱਬ ਦੇ ਪੰਜਾਬ ਪ੍ਰਧਾਨ ਪਿ੍ੰਸ ਬਾਂਸਲ ਦੀ ਅਗਵਾਈ ਹੇਠ ਸਮੁੱਚੀ ਟੀਮ ਤੇ ਨਹਿਰੂ ਯੁਵਾ ਕੇਂਦਰ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਯੂਥ ਅਧਿਕਾਰੀ ਕੋਮਲ ਨਿਗਮ ਅਤੇ ...

ਪੂਰੀ ਖ਼ਬਰ »

ਲੇਖ ਰਾਜ ਬਠਲਾ ਨਹੀਂ ਰਹੇ

ਮਲੋਟ, 16 ਮਈ (ਰਣਜੀਤ ਸਿੰਘ ਪਾਟਿਲ)-ਵਰਕਿੰਗ ਜਰਨਲਿਸਟ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਅਨਿਲ ਬਠਲਾ ਅਤੇ ਅਧਿਆਪਕ ਆਗੂ ਹੈਰੀ ਬਠਲਾ ਦੇ ਪਿਤਾ ਲੇਖ ਰਾਜ ਬਠਲਾ ਦਾ ਦਿਹਾਂਤ ਹੋ ਗਿਆ ਹੈ | ਬਠਲਾ ਪਰਿਵਾਰ ਨਾਲ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਦੇ ਹਰਦੀਪ ਸਿੰਘ ...

ਪੂਰੀ ਖ਼ਬਰ »

ਕਰਮਜੀਤ ਕੌਰ ਸਰਾਏਨਾਗਾ ਦੀ ਮੌਤ

ਮੰਡੀ ਬਰੀਵਾਲਾ, 16 ਮਈ (ਨਿਰਭੋਲ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਆਗੂ ਸੁਖਜਿੰਦਰ ਸਿੰਘ ਛਿੰਦਾ ਸਰਾਏਨਾਗਾ ਦੀ ਮਾਤਾ ਕਰਮਜੀਤ ਕੌਰ ਪਤਨੀ ਬਸੰਤ ਸਿੰਘ ਦਾ ਦਿਹਾਂਤ ਹੋ ਗਿਆ ਹੈ | ਕਰਮਜੀਤ ਕੌਰ ਸਰਾਏਨਾਗਾ ਦੀ ਬੇਵਕਤੀ ਮੌਤ 'ਤੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ...

ਪੂਰੀ ਖ਼ਬਰ »

ਕੁਲਵੰਤ ਸਿੰਘ ਨਮਿਤ ਅੰਤਿਮ ਅਰਦਾਸ ਕੱਲ੍ਹ

ਗਿੱਦੜਬਾਹਾ, 16 ਮਈ (ਪਰਮਜੀਤ ਸਿੰਘ ਥੇੜ੍ਹੀ)-ਦਿਲਬਾਗ ਸਿੰਘ, ਗੁਰਮੀਤ ਸਿੰਘ ਤੇ ਬਲਜਿੰਦਰ ਸਿੰਘ ਵਾਸੀਆਨ ਪਿੰਡ ਛੱਤਿਆਣਾ ਦੇ ਪਿਤਾ ਕੁਲਵੰਤ ਸਿੰਘ ਸਾਬਕਾ ਸਰਪੰਚ ਦਾ ਦਿਹਾਂਤ ਹੋ ਗਿਆ ਸੀ | ਸਵ. ਕੁਲਵੰਤ ਸਿੰਘ ਛੱਤਿਆਣਾ ਦੀ ਆਤਮਾ ਦੀ ਸ਼ਾਂਤੀ ਨਮਿਤ ਪਾਠ ਦਾ ਭੋਗ ਤੇ ...

ਪੂਰੀ ਖ਼ਬਰ »

ਭੀੜ ਜ਼ਿਆਦਾ ਹੋਣ ਕਾਰਨ ਆਈ ਸਮੱਸਿਆ-ਨਾਇਬ ਤਹਿਸੀਲਦਾਰ
ਟੀਕਾਕਰਨ ਕੈਂਪ 'ਚ ਪੱਖਪਾਤ ਕਰਨ ਦਾ ਦੋਸ਼

ਗਿੱਦੜਬਾਹਾ, 16 ਮਈ (ਪਰਮਜੀਤ ਸਿੰਘ ਥੇੜ੍ਹੀ)-ਮੰਡੀ ਵਾਲੀ ਧਰਮਸ਼ਾਲਾ ਗਿੱਦੜਬਾਹਾ ਵਿਖੇ ਚੱਲ ਰਹੇ ਕੋਰੋਨਾ ਵੈਕਸੀਨ ਟੀਕਾਕਰਨ ਕੈਂਪ ਵਿਚ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ, ਜਦੋਂ ਟੀਕਾਕਰਨ ਕਰਵਾਉਣ ਵਾਲੇ ਲੋਕਾਂ ਨੇ ਸਿਹਤ ਵਿਭਾਗ ਦੀ ਟੀਮ 'ਤੇ ਸਿਫ਼ਾਰਸ਼ ਨਾਲ ...

ਪੂਰੀ ਖ਼ਬਰ »

ਅਧਿਆਪਕ ਯੂਨੀਅਨ ਵਲੋਂ ਪ੍ਰਾਇਮਰੀ ਅਧਿਆਪਕਾਂ ਨੂੰ ਨੇੜਲੇ ਸਟੇਸ਼ਨਾਂ 'ਤੇ ਜਲਦ ਹਾਜ਼ਰ ਕਰਵਾਉਣ ਦੀ ਮੰਗ

ਕੋਟਕਪੂਰਾ, 16 ਮਈ (ਮੇਘਰਾਜ, ਮੋਹਰ ਗਿੱਲ)-ਸਿੱਖਿਆ ਵਿਭਾਗ ਵਲੋਂ ਇਸ ਸਾਲ ਕਈ ਬਦਲੀਆਂ ਕੀਤੀਆਂ ਗਈਆਂ ਸਨ, ਜਿਨ੍ਹਾਂ 'ਚੋਂ ਪ੍ਰਾਇਮਰੀ ਅਧਿਆਪਕਾਂ, ਮੁੱਖ ਅਧਿਆਪਕਾਂ ਤੇ ਸੈਂਟਰ ਮੁੱਖ ਅਧਿਆਪਕਾਂ ਦੀਆਂ ਬਦਲੀਆਂ 'ਤੇ ਵਿਭਾਗ ਵਲੋਂ ਹਫ਼ਤੇ-ਹਫ਼ਤੇ ਦੀ ਲਾਈ ਜਾਣ ਵਾਲੀ ਰੋਕ ...

ਪੂਰੀ ਖ਼ਬਰ »

ਟੀਕਾਕਰਨ ਕੈਂਪ 'ਚ ਪੱਖਪਾਤ ਕਰਨ ਦਾ ਦੋਸ਼

ਗਿੱਦੜਬਾਹਾ, 16 ਮਈ (ਪਰਮਜੀਤ ਸਿੰਘ ਥੇੜ੍ਹੀ)-ਮੰਡੀ ਵਾਲੀ ਧਰਮਸ਼ਾਲਾ ਗਿੱਦੜਬਾਹਾ ਵਿਖੇ ਚੱਲ ਰਹੇ ਕੋਰੋਨਾ ਵੈਕਸੀਨ ਟੀਕਾਕਰਨ ਕੈਂਪ ਵਿਚ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ, ਜਦੋਂ ਟੀਕਾਕਰਨ ਕਰਵਾਉਣ ਵਾਲੇ ਲੋਕਾਂ ਨੇ ਸਿਹਤ ਵਿਭਾਗ ਦੀ ਟੀਮ 'ਤੇ ਸਿਫ਼ਾਰਸ਼ ਨਾਲ ...

ਪੂਰੀ ਖ਼ਬਰ »

ਨਸ਼ੀਲੀ ਗੋਲੀਆਂ ਤੇ ਚੂਰਾ ਪੋਸਤ ਸਮੇਤ ਇਕ ਕਾਬੂ

ਸ੍ਰੀ ਮੁਕਤਸਰ ਸਾਹਿਬ, 16 ਮਈ (ਹਰਮਹਿੰਦਰ ਪਾਲ)-ਥਾਣਾ ਕੋਟਭਾਈ ਦੀ ਪੁਲਿਸ ਨੇ 600 ਨਸ਼ੀਲੀ ਗੋਲੀਆਂ ਅਤੇ 5 ਕਿੱਲੋ ਚੂਰਾ ਪੋਸਤ ਸਮੇਤ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣੇਦਾਰ ਭਗਵਾਨ ਸਿੰਘ ਐਂਟੀ ਨਾਰਕੋਟਿਕ ਸੈੱਲ ਨੇ ਦੱਸਿਆ ਕਿ ...

ਪੂਰੀ ਖ਼ਬਰ »

ਭਾਕਿਯੂ ਵਲੋਂ ਡੱਬਵਾਲੀ-ਸੀਤੋ-ਅਬੋਹਰ ਮੁੱਖ ਸੜਕ 'ਤੇ ਰੋਸ ਧਰਨਾ

ਲੰਬੀ, 16 ਮਈ (ਮੇਵਾ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਮਿੱਡੂਖੇੜਾ ਵਲੋਂ ਪਿੰਡ ਮਿੱਡੂਖੇੜਾ ਦੇ ਨਜ਼ਦੀਕ ਡੱਬਵਾਲੀ-ਸੀਤੋ-ਅਬੋਹਰ ਮੁੱਖ ਸੜਕ 'ਤੇ ਰੋਸ ਧਰਨਾ ਲਗਾ ਕੇ ਟ੍ਰੈਫ਼ਿਕ ਆਵਾਜਾਈ ਠੱਪ ਕਰਕੇ ਰੋਸ ਪ੍ਰਦਰਸ਼ਨ ਕੀਤਾ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਸਰਕਾਰੀ ਸਕੂਲ 'ਚੋਂ ਕੈਮਰੇ ਚੋਰੀ

ਸਾਦਿਕ, 16 ਮਈ (ਗੁਰਭੇਜ ਸਿੰਘ ਚੌਹਾਨ)-ਬੀਤੇ ਦਿਨ ਸਰਕਾਰੀ ਪ੍ਰਾਇਮਰੀ ਸਕੂਲ ਦੀਪ ਸਿੰਘ ਵਾਲਾ ਵਿਚੋਂ ਸੀ.ਸੀ.ਟੀ.ਵੀ. ਕੈਮਰੇ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ | ਪਿ੍ੰਸੀਪਲ ਡਿੰਪਲ ਰਾਣੀ ਵਲੋਂ ਥਾਣਾ ਸਾਦਿਕ ਦੀ ਪੁਲਿਸ ਨੂੰ ਲਿਖਤੀ ਸੂਚਨਾ ਦਿੱਤੀ ਗਈ ਹੈ ਤੇ ਬਣਦੀ ...

ਪੂਰੀ ਖ਼ਬਰ »

ਕੋਰੋਨਾ ਪੀੜਤ ਅਧਿਆਪਕ ਦੀ ਮੌਤ ਨਾਲ ਇਲਾਕੇ 'ਚ ਸਹਿਮ ਦਾ ਮਾਹੌਲ

ਬਾਜਾਖਾਨਾ, 16 ਮਈ (ਜਗਦੀਪ ਸਿੰਘ ਗਿੱਲ)-ਕਸਬਾ ਬਾਜਾਖਾਨਾ ਵਿਖੇ ਲਗਾਤਾਰ ਕੋਰੋਨਾ ਪੀੜਤ ਮਰੀਜ਼ਾਂ ਦੀਆਂ ਮੌਤਾਂ ਹੋਣ ਦਾ ਸਿਲਸਿਲਾ ਜਾਰੀ ਹੈ, ਜਿਸ ਕਾਰਨ ਇਲਾਕੇ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ | ਅੱਜ ਫ਼ਿਰ ਨਜ਼ਦੀਕੀ ਪਿੰਡ ਮੱਲ੍ਹਾ ਦੇ ਸਰਕਾਰੀ ਹਾਈ ਸਕੂਲ ਵਿਖੇ ...

ਪੂਰੀ ਖ਼ਬਰ »

ਜੈਤੋ 'ਚ ਕੋਰੋਨਾ ਨਾਲ ਦੋ ਔਰਤਾਂ ਦੀ ਮੌਤ

ਜੈਤੋ, 16 ਮਈ (ਗੁਰਚਰਨ ਸਿੰਘ ਗਾਬੜੀਆ)-ਸਥਾਨਕ ਸ਼ਹਿਰ 'ਚ ਕੋਰੋਨਾ ਦੀ ਭਿਆਨਕ ਬਿਮਾਰੀ ਕਾਰਨ ਦੋ ਔਰਤਾਂ ਦੀ ਮੌਤ ਹੋਣ ਦਾ ਪਤਾ ਲੱਗਿਆ ਹੈ | ਸੇਠ ਰਾਮ ਨਾਥ ਸਿਵਲ ਹਸਪਤਾਲ ਜੈਤੋ ਦੇ ਐੱਸ.ਐੱਮ.ਓ. ਡਾ. ਵਰਿੰਦਰ ਕੁਮਾਰ ਨੇ ਦੱਸਿਆ ਕਿ ਔਰਤ 'ਕਿਰਨਾ' ਜੋ ਕਿ ਕੋਰੋਨਾ ਬਿਮਾਰੀ ...

ਪੂਰੀ ਖ਼ਬਰ »

ਖ਼ੂਨਦਾਨ ਕੈਂਪ ਲਗਾਇਆ

ਕੋਟਕਪੂਰਾ, 16 ਮਈ (ਮੇਘਰਾਜ, ਮੋਹਰ ਗਿੱਲ)-ਕੋਵਿਡ-19 ਮਹਾਂਮਾਰੀ ਕਾਰਨ ਲੋੜ੍ਹਵੰਦ ਲੋਕਾਂ ਨੂੰ ਆ ਰਹੀ ਖ਼ੂਨ ਦੀ ਘਾਟ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਨਾਨਕਸਰ ਠਾਠ, ਦੇਵੀ ਵਾਲਾ ਵਿਖੇ ਬਾਬਾ ਇੰਦਰਪਾਲ ਸਿੰਘ ਵਲੋਂ ਪੀ. ਬੀ. ਜੀ. ਵੈਲਫ਼ੇਅਰ ਕਲੱਬ ਅਤੇ ਜ਼ਿਲ੍ਹਾ ਰੈੱਡ ...

ਪੂਰੀ ਖ਼ਬਰ »

ਡੀਪੂ ਹੋਲਡਰਾਂ ਦੀ ਮੀਟਿੰਗ ਹੋਈ

ਜੈਤੋ, 16 ਮਈ (ਗੁਰਚਰਨ ਸਿੰਘ ਗਾਬੜੀਆ)-ਡਿਪੂ ਹੋਲਡਰ ਐਸੋਸੀਏਸ਼ਨ ਰਜਿ: ਜੈਤੋ ਸਰਕਲ ਦਿਹਾਤੀ ਦੇ ਪ੍ਰਧਾਨ ਜੋਗਿੰਦਰ ਸਿੰਘ ਕਾਲੜਾ ਤੇ ਬਾਜਾਖਾਨਾ ਸਰਕਲ ਦੇ ਪ੍ਰਧਾਨ ਜਰਨੈਲ ਸਿੰਘ ਦੀ ਰਹਿਨੁੁਮਾਈ ਹੇਠ ਸਥਾਨਕ ਨਹਿਰੂ ਪਾਰਕ ਵਿਖੇ ਮੀਟਿੰਗ ਹੋਈ, ਜਿਸ ਵਿਚ ਅਹਿਮ ...

ਪੂਰੀ ਖ਼ਬਰ »

ਜਥੇ. ਕਾਲਾ ਸਿੰਘ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਜੈਤੋ, 16 ਮਈ (ਗੁਰਚਰਨ ਸਿੰਘ ਗਾਬੜੀਆ)-ਪਿੰਡ ਮੜ੍ਹਾਕ ਦੇ ਇੰਦਰਜੀਤ ਸਿੰਘ ਬਰਾੜ, ਮਹਿੰਦਰ ਸਿੰਘ ਬਰਾੜ, ਪਰਮਜੀਤ ਸਿੰਘ ਬਰਾੜ, ਜਗਸੀਰ ਸਿੰਘ ਬਰਾੜ ਤੇ ਕੁਲਵਿੰਦਰ ਸਿੰਘ ਬਰਾੜ ਦੇ ਪਿਤਾ ਅਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਜੈਤੋ ਦੇ ਪ੍ਰਧਾਨ ਹਰਪ੍ਰੀਤ ਸਿੰਘ ...

ਪੂਰੀ ਖ਼ਬਰ »

ਮਾਤਾ ਨਸੀਬ ਕੌਰ ਨੂੰ ਸ਼ਰਧਾਂਜਲੀਆਂ ਭੇਟ

ਬਾਜਾਖਾਨਾ, 16 ਮਈ (ਜਗਦੀਪ ਸਿੰਘ ਗਿੱਲ)-ਨਜ਼ਦੀਕੀ ਪਿੰਡ ਡੋਡ ਦੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਦੇ ਪ੍ਰਧਾਨ ਨਾਹਰ ਸਿੰਘ ਉਰਫ਼ ਪੱਪਾ ਡੋਡ ਤੇ ਮੰਗਲ ਸਿੰਘ ਉਰਫ਼ ਮੰਗੂ ਦੇ ਮਾਤਾ ਨਸੀਬ ਕੌਰ ਪਤਨੀ ਸਾਧੂ ਸਿੰਘ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ...

ਪੂਰੀ ਖ਼ਬਰ »

ਵਾਤਾਵਰਨ ਪ੍ਰੇਮੀਆਂ ਵਲੋਂ ਫ਼ਰੀਦਕੋਟ ਖੰਡ ਮਿੱਲ ਵਾਲੇ ਜੰਗਲ ਨੂੰ ਬਰਡ ਸੈਂਚਰੀ ਦਾ ਦਰਜਾ ਦੇਣ ਦੀ ਮੰਗ

ਫ਼ਰੀਦਕੋਟ, 16 ਮਈ (ਜਸਵੰਤ ਸਿੰਘ ਪੁਰਬਾ)-ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਵਾਤਾਵਰਨ ਪ੍ਰੇਮੀਆਂ ਨੇ ਭਾਈ ਗੁਰਪ੍ਰੀਤ ਸਿੰਘ ਚੰਦਬਾਜਾ, ਸੀਰ ਸੁਸਾਇਟੀ ਦੇ ਗੁਰਮੀਤ ਸਿੰਘ ਸੰਧੂ, ਸੰਦੀਪ ਅਰੋੜਾ, ਬੀੜ ਸੁਸਾਇਟੀ ਦੇ ਗੁਰਪ੍ਰੀਤ ਸਿੰਘ ਸਰਾਂ, ਉਘੇ ਸਮਾਜ ਸੇਵੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX