ਪੱਟੀ, 16 ਮਈ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਦਾਣਾ ਮੰਡੀ ਜਗਰਾਓਾ ਵਿਖੇ ਨਸ਼ਾ ਤਸਕਰਾਂ ਵਲੋਂ ਸੀ.ਆਈ.ਏ. ਸਟਾਫ਼ ਜਗਰਾਓਾ ਦੀ ਟੀਮ 'ਤੇ ਗੋਲੀਆਂ ਚਲਾਉਣ ਨਾਲ ਜੋ ਦੋ ਥਾਣੇਦਾਰ ਮਾਰੇ ਗਏ ਸਨ, ਉਨ੍ਹਾਂ ਵਿਚੋਂ ਇਕ ਥਾਣੇਦਾਰ ਦਲਵਿੰਦਰ ਸਿੰਘ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਸੰਗਵਾਂ ਦਾ ਵਸਨੀਕ ਸੀ | ਅੱਜ ਥਾਣੇਦਾਰ ਦਲਵਿੰਦਰ ਸਿੰਘ ਬੱਬੂ ਦੀ ਦੇਹ ਪੋਸਟਮਾਰਟਮ ਉਪਰੰਤ ਪਿੰਡ ਸੰਗਵਾ ਵਿਖੇ ਪੁੱਜੀ, ਜਿੱਥੇ ਸਵਰਗ ਆਸ਼ਰਮ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਇਸ ਮੌਕੇ ਇਕਬਾਲਪ੍ਰੀਤ ਸਿੰਘ ਸਹੋਤਾ ਏ.ਡੀ.ਜੀ.ਪੀ. ਪੰਜਾਬ, ਡਿਪਟੀ ਕਮਿਸ਼ਨਰ ਕੁਲਵੰਤ ਸਿੰਘ, ਧਰੁਮਨ ਐੱਚ. ਨਿੰਬਾਲੇ ਐੱਸ.ਐੱਸ.ਪੀ., ਰਜੇਸ਼ ਕੁਮਾਰ ਸ਼ਰਮਾ ਐੱਸ.ਡੀ.ਐੱਮ. ਪੱਟੀ, ਕਰਨਪਾਲ ਸਿੰਘ ਰਿਆੜ ਨਾਇਬ ਤਹਿਸੀਲਦਾਰ ਪੱਟੀ, ਜਸਵਿੰਦਰ ਸਿੰਘ ਨਾਇਬ ਤਹਿਸੀਲਦਾਰ ਹਰੀਕੇ ਪੱਤਣ, ਗੁਰਨਾਮ ਸਿੰਘ ਐੱਸ.ਪੀ., ਕੁਲਜਿੰਦਰ ਸਿੰਘ ਡੀ.ਐੱਸ.ਪੀ. ਪੱਟੀ, ਲਖਵਿੰਦਰ ਸਿੰਘ ਡੀ.ਐੱਸ.ਪੀ., ਦਵਿੰਦਰ ਸਿੰਘ ਡੀ.ਐੱਸ.ਪੀ. ਜਗਰਾਓਾ, ਰਘਬੀਰ ਸਿੰਘ ਸਾਬਕਾ ਐੱਸ.ਪੀ., ਹਰਵਿੰਦਰ ਸਿੰਘ ਥਾਣਾ ਮੁਖੀ ਸਦਰ ਪੱਟੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੁਲਿਸ ਪ੍ਰਸ਼ਾਸਨ ਅਤੇ ਅਧਿਕਾਰੀ ਪੁੱਜੇ ਹੋਏ ਸਨ | ਪੁਲਿਸ ਪ੍ਰਸ਼ਾਸਨ ਵਲੋਂ ਤਿਰੰਗਾ ਝੰਡਾ ਦਲਵਿੰਦਰ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਬੰਟੀ ਨੂੰ ਸੌਂਪਿਆ | ਇਸ ਮੌਕੇ ਇਕਬਾਲਪ੍ਰੀਤ ਸਿੰਘ ਸਹੋਤਾ ਏ.ਡੀ.ਜੀ.ਪੀ. ਪੰਜਾਬ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਪਰਿਵਾਰ ਦੇ ਨਾਲ ਖੜ੍ਹਾ ਹੈ | ਕੁਲਵੰਤ ਸਿੰਘ ਧੂਰੀ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਵਲੋਂ ਬਣਦੀ ਸਹੂਲਤ ਲਈ ਸਾਰੀ ਕਾਰਵਾਈ ਜਲਦ ਪੂਰੀ ਕੀਤੀ ਜਾਵੇਗੀ | ਇਸ ਮੌਕੇ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਐੱਸ.ਜੀ.ਪੀ.ਸੀ., ਸਾਬਕਾ ਮੰਤਰੀ ਆਦੇਸ਼ਪ੍ਰਤਾਪ ਸਿੰਘ ਕੈਰੋਂ ਦੇ ਸਿਆਸੀ ਸਲਾਹਕਾਰ ਗੁਰਮੁੱਖ ਸਿੰਘ ਘੁੱਲਾ 'ਆਪ' ਆਗੂ ਲਾਲਜੀਤ ਸਿੰਘ ਭੁੱਲਰ, ਗੁਰਜਿੰਦਰਪਾਲ ਸਿੰਘ ਬਿੱਟੂ ਸੰਧੂ, ਸੁਖਰਾਜ ਸਿੰਘ ਕਿਰਤੋਵਾਲ ਚੇਅਰਮੈਨ ਹਰੀਕੇ, ਸੁਖਵਿੰਦਰ ਸਿੰਘ ਸੰਗਵਾ, ਕਵਲਪ੍ਰੀਤ ਸਿੰਘ, ਸੁਖਜਿੰਦਰ ਸਿੰਘ ਸੁੱਖ, ਦਲਜੀਤ ਸਿੰਘ ਸਰਪੰਚ, ਕੁਲਵਿੰਦਰ ਸਿੰਘ, ਨਛੱਤਰ ਸਿੰਘ, ਸੁਰਿੰਦਰ ਸਿੰਘ ਜਮਾਲਪੁਰ, ਬੂਟਾ ਸਿੰਘ ਨਾਇਬ ਓਸੀ, ਸਾਬਕਾ ਚੇਅਰਮੈਨ ਛੱਤਰਪਾਲ ਸਿੰਘ ਦੁੱਬਲੀ, ਮੁਖਤਿਆਰ ਸਿੰਘ ਸੰਗਵਾ, ਗੁਰਜਿੰਦਰ ਸਿੰਘ ਬਿੱਟੂ, ਸਰਪੰਚ ਕਿਰਪਾ ਸਿੰਘ, ਓਾਕਾਰ ਸਿੰਘ, ਸੁਖਵਿੰਦਰ ਸਿੰਘ, ਸਾਬਕਾ ਚੇਅਰਮੈਨ ਪ੍ਰਮਜੀਤ ਸਿੰਘ ਢੋਟੀਆਂ, ਮਨਜੀਤ ਸਿੰਘ ਜਵੰਦਾ, ਦਿਲਬਾਗ ਸਿੰਘ ਸੈਦੋਂ, ਸਾਬਕਾ ਸਰਪੰਚ ਮੋਹਨ ਸਿੰਘ ਜੋੜਸਿੰਘ ਵਾਲਾ ਆਦਿ ਮੌਜੂਦ ਸਨ |
ਸੋਮਵਾਰ ਨੂੰ ਸੀ ਦਲਵਿੰਦਰ ਸਿੰਘ ਦਾ ਜਨਮ ਦਿਨ
ਜ਼ਿਕਰਯੋਗ ਹੈ ਥਾਣੇਦਾਰ ਦਲਵਿੰਦਰ ਸਿੰਘ ਦਾ ਸੋਮਵਾਰ ਨੂੰ ਜਨਮ ਦਿਨ ਸੀ ਅਤੇ ਬੱਚੇ 'ਪੋਰਟਰੇਟ' ਬਣਾ ਕੇ ਜਨਮ ਦਿਨ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਸਨ | ਦਲਵਿੰਦਰ ਸਿੰਘ ਆਪਣੇ ਮਗਰ ਪਤਨੀ ਕਰਮਜੀਤ ਕੌਰ, ਦੋ ਲੜਕੇ ਪਹੁਲਪੀਤ ਸਿੰਘ ਤੇ ਰਿਬਾਰਰੂਪ ਸਿੰਘ ਛੱਡ ਗਏ |
ਤਰਨ ਤਾਰਨ, 16 ਮਈ (ਹਰਿੰਦਰ ਸਿੰਘ)-ਦੋਵਾਂ ਸਹਾਇਕ ਸਬ ਇੰਸਪੈਕਟਰਾਂ ਭਗਵਾਨ ਸਿੰਘ ਅਤੇ ਦਲਵਿੰਦਰਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਐਚ.ਡੀ.ਐੱਫ.ਸੀ. ਬੈਂਕ ਵਲੋਂ 1-1 ਕਰੋੜ ਦੀ ਰਾਸ਼ੀ ਦੇ ਨਾਲ-ਨਾਲ ਵਿਭਾਗ ਵਲੋਂ ਨੌਕਰੀਆਂ ਅਤੇ ਹੋਰ ਲਾਭ ਵੀ ਦਿੱਤੇ ਜਾਣਗੇ | ਇਹ ...
ਜਗਰਾਉਂ, 16 ਮਈ (ਜੋਗਿੰਦਰ ਸਿੰਘ, ਗੁਰਦੀਪ ਸਿੰਘ ਮਲਕ)-ਬੀਤੇ ਕੱਲ੍ਹ ਗੈਂਗਸਟਰਾਂ ਨਾਲ ਝੜਪ 'ਚ ਮਾਰੇ ਗਏ ਏ.ਐੱਸ.ਆਈ. ਭਗਵਾਨ ਸਿੰਘ ਦਾ ਅੱਜ ਜਗਰਾਉਂ ਦੇ ਨਾਲ ਪੈਂਦੇ ਪਿੰਡ ਕੋਠੇ ਅੱਠ ਚੱਕ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ | ਸਸਕਾਰ ਮੌਕੇ ਡਿਪਟੀ ...
ਚੰਡੀਗੜ੍ਹ, 16 ਮਈ (ਹਰਕਵਲਜੀਤ ਸਿੰਘ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਟਕਪੂਰਾ ਗੋਲੀਕਾਂਡ ਦਾ ਕੇਸ ਫੇਲ੍ਹ ਹੋਣ ਤੋਂ ਬਾਅਦ ਮੰਤਰੀ ਮੰਡਲ ਦੇ ਮੈਂਬਰਾਂ ਅਤੇ ਪਾਰਟੀ ਵਿਧਾਇਕਾਂ 'ਚੋਂ ਉਠੇ ਵਿਰੋਧ ਨੂੰ ਦਬਾਉਣ ਲਈ ਕੈਪਟਨ ਧੜੇ ਵਲੋਂ ਵਿਰੋਧੀਆਂ ਨੂੰ ਧਮਕਾਉਣਾ ...
ਚੰਡੀਗੜ੍ਹ, 16 ਮਈ (ਅਜੀਤ ਬਿਊਰੋ)-ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ 16 ਮਈ ਨੂੰ ਕੌਮੀ ਡੇਂਗੂ ਦਿਵਸ ਮੌਕੇ ਸੂਬੇ ਦੇ ਲੋਕਾਂ ਨੂੰ ਡੇਂਗੂ ਦੇ ਮੁਫ਼ਤ ਟੈਸਟ ਲਈ 4 ਨਵੀਆਂ ਲੈਬਾਰਟਰੀਆਂ ਸਮਰਪਿਤ ਕੀਤੀਆਂ | ਨਵੀਂਆਂ ਲੈਬਾਂ ਨੂੰ ਸਬ-ਡਵੀਜਨਲ ਹਸਪਤਾਲ ਖਰੜ, ਰਾਜਪੁਰਾ, ...
ਲੁਧਿਆਣਾ, 16 ਮਈ (ਪਰਮਿੰਦਰ ਸਿੰਘ ਆਹੂਜਾ)-ਨਕਲੀ ਪ੍ਰਸ਼ਾਂਤ ਕਿਸ਼ੋਰ ਬਣ ਕੇ ਵੱਖ-ਵੱਖ ਸੂਬਿਆਂ 'ਚ ਰਾਜਸੀ ਆਗੂਆਂ ਨਾਲ ਕਰੋੜਾਂ ਰੁਪਏ ਦੀ ਠੱਗੀ ਕਰ ਚੁੱਕੇ ਹਿੰਦੂ ਸ਼ਿਵ ਸੈਨਾ ਦੇ ਪ੍ਰਧਾਨ ਰਾਕੇਸ਼ ਕੁਮਾਰ ਉਰਫ਼ ਭਸੀਨ ਦੇ ਸਾਥੀ ਗੌਰਵ ਕੁਮਾਰ ਨੂੰ ਪੁਲਿਸ ਨੇ ਅੱਜ ...
ਐੱਸ.ਏ.ਐੱਸ. ਨਗਰ, 16 ਮਈ (ਜਸਬੀਰ ਸਿੰਘ ਜੱਸੀ)-ਲੁਧਿਆਣਾ ਵਿਖੇ ਸ਼ਿਵ ਸੈਨਾ ਆਗੂ ਅਮਿਤ ਅਰੋੜਾ 'ਤੇ ਗੋਲੀ ਚਲਾਉਣ ਅਤੇ ਆਰ. ਐਸ. ਐਸ. ਆਗੂ ਅਤੇ ਸੇਵਾ-ਮੁਕਤ ਬਿ੍ਗੇਡੀਅਰ ਜਗਦੀਸ਼ ਗਗਨੇਜਾ ਕਤਲ ਮਾਮਲੇ 'ਚ ਕੌਮੀ ਜਾਂਚ ਏਜੰਸੀ ਐਨ. ਆਈ. ਏ. ਵਲੋਂ ਦੋਵਾਂ ਮਾਮਲਿਆਂ ਨੂੰ ਪੰਜਾਬ ...
ਬਟਾਲਾ, 16 ਮਈ (ਸਚਲੀਨ ਸਿੰਘ ਭਾਟੀਆ, ਬੁੱਟਰ)-ਅੱਜ ਬਟਾਲਾ ਦੇ ਸਰਕੂਲਰ ਰੋਡ 'ਤੇ ਬਾਬਾ ਬੰਦਾ ਸਿੰਘ ਬਹਾਦਰ ਤਰਨਾ ਦਲ ਦੇ ਮੁਖੀ ਬਾਬਾ ਨਰਿੰਦਰ ਸਿੰਘ ਮਾਨ 'ਤੇ ਕੁਝ ਨਿਹੰਗ ਸਿੰਘਾਂ ਵਲੋਂ ਕਿਰਪਾਨਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਗਿਆ, ਜਿਸ ਕਾਰਨ ਬਾਬਾ ਨਰਿੰਦਰ ਸਿੰਘ ...
ਲੁਧਿਆਣਾ, 16 ਮਈ (ਪੁਨੀਤ ਬਾਵਾ)-ਕਿਰਤ ਤੇ ਰੁਜ਼ਗਾਰ ਵਿਭਾਗ ਵਲੋਂ ਆਈਸੁਰਾਇਸ ਸਕੀਮ 1976 ਤਹਿਤ ਕੋਵਿਡ-19 ਨਾਲ ਮਿ੍ਤਕ ਹੋਣ ਵਾਲੇ ਪ੍ਰਾਈਵੇਟ ਕੰਪਨੀ 'ਚ ਕੰਮ ਕਰਦੇ ਕਾਮੇ ਨੂੰ ਈ.ਡੀ.ਐਲ.ਆਈ. ਤਹਿਤ 7 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ, ਜੋ ਪਹਿਲਾਂ 6 ਲੱਖ ਰੁਪਏ ਸੀ | ...
ਫਗਵਾੜਾ, 16 ਮਈ (ਅਸ਼ੋਕ ਕੁਮਾਰ ਵਾਲੀਆ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ, ਪੰਜਾਬ ਦੇ ਸਾਬਕਾ ਮੰਤਰੀ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਪੰਜਾਬ ਕਾਂਗਰਸ ਦੇ ਦਲਿਤ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਆਪਣੀ ...
ਲੁਧਿਆਣਾ, 16 ਮਈ (ਪੁਨੀਤ ਬਾਵਾ)-ਪੰਜਾਬ ਦੇ ਸਨਅਤਕਾਰਾਂ ਨੂੰ ਸੀ.ਐੱਸ.ਆਰ. ਫੰਡ 'ਚੋਂ ਆਪਣੇ ਕਾਮਿਆਂ ਨੂੰ ਕੋਰੋਨਾ ਵੈਕਸੀਨ ਦੇ ਟੀਕੇ ਲਗਵਾਉਣੇ ਪੈਣਗੇ, ਇਹ ਹਦਾਇਤ ਪੰਜਾਬ ਸਰਕਾਰ ਵਲੋਂ ਕੇਂਦਰ ਸਰਕਾਰ ਦੇ ਹੁਕਮਾਂ 'ਤੇ ਦਿੱਤੀ ਗਈ ਹੈ | ਜਾਣਕਾਰੀ ਅਨੁਸਾਰ ਜੇਕਰ ਕਿਸੇ ...
ਚੰਡੀਗੜ੍ਹ, 16 ਮਈ (ਅਜੀਤ ਬਿਊਰੋ)-ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਮੁੱਖ ਮੰਤਰੀ ਵਲੋਂ ਦਿੱਤੇ ਨਿਰਦੇਸ਼ਾਂ 'ਤੇ ਤੁਰੰਤ ਕਾਰਵਾਈ ਕਰਦਿਆਂ ਪੰਜਾਬ ਦੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਦੇ ਟੈਸਟ ਕਰਵਾਉਣ ਅਤੇ ਟੀਕਾਕਰਨ ਲਈ ਲੋਕ ਖੁਦ ਅੱਗੇ ਆਉਣ ...
ਨਵੀਂ ਦਿੱਲੀ, 16 ਮਈ (ਏਜੰਸੀ)-ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲੋੜਵੰਦਾਂ ਲਈ ਕੀਤੀ ਜਾ ਰਹੀ ਅਣਥਕ ਸੇਵਾ ਨੂੰ ਲੈ ਕੇ ਇਕ ਚੈਨਲ ਵਲੋਂ 'ਦਿਲ ਸੇ' ਪ੍ਰੋਗਰਾਮ ਚਲਾਇਆ ਗਿਆ ਹੈ | ਇਸ ਪ੍ਰੋਗਰਾਮ 'ਚ ਵੱਖ-ਵੱਖ ਬੁਲਾਰਿਆਂ ਨੇ ਸਿੱਖ ਧਰਮ ਵਲੋਂ ਸਮੁੱਚੀ ਮਾਨਵਤਾ ਲਈ ...
ਹੁਸ਼ਿਆਰਪੁਰ, 16 ਮਈ (ਬਲਜਿੰਦਰਪਾਲ ਸਿੰਘ)-'ਰੋਮ ਜਲ ਰਿਹਾ ਸੀ, ਤੇ ਨੀਰੋ ਬੰਸਰੀ ਵਜਾ ਰਿਹਾ ਸੀ' | ਇਹੀ ਕੰਮ ਅੱਜ ਸਾਡੇ ਆਪਣੀ ਪਾਰਟੀ ਦੇ ਨੇਤਾ ਸ਼ਮਸ਼ੇਰ ਸਿੰਘ ਦੂਲੋ ਅਤੇ ਨਵਜੋਤ ਸਿੰਘ ਸਿੱਧੂ ਕਰ ਰਹੇ ਹਨ | ਅੱਜ ਜਦੋਂ ਸਾਰਾ ਵਿਸ਼ਵ ਮਹਾਂਮਾਰੀ ਨੂੰ ਖਤਮ ਕਰਨ ਲਈ ...
ਚੰਡੀਗੜ੍ਹ, 16 ਮਈ (ਅਜੀਤ ਬਿਊਰੋ)-ਮਲੇਰਕੋਟਲਾ ਨੂੰ ਨਵਾਂ ਜ਼ਿਲ੍ਹਾ ਬਣਾਏ ਜਾਣ ਦੇ ਪੰਜਾਬ ਸਰਕਾਰ ਦੇ ਫ਼ੈਸਲੇ ਨੂੰ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਧਰਮ ਦੇ ਆਧਾਰ 'ਤੇ ਕੀਤੀ ਵੰਡ ਦੱਸਦੇ ਹੋਏ ਮੰਦਭਾਗਾ ਦੱਸਿਆ ਹੈ | ਸ਼ਰਮਾ ਨੇ ਕਿਹਾ ਕਿ ਇਕ ਨਵਾਂ ...
ਚੰਡੀਗੜ੍ਹ, 16 ਮਈ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਯੋਗੀ ਅਦਿੱਤਿਆਨਾਥ ਵਲੋਂ ਮਲੇਰਕੋਟਲਾ ਬਾਰੇ ਕੀਤੀਆਂ ਭੜਕਾਊ ਟਿੱਪਣੀਆਂ ਨੂੰ ਤੋਤੇ ਵਾਂਗ ਰਟਣ ਲਈ ਭਾਜਪਾ ਦੇ ਕੌਮੀ ਤੇ ਸੂਬਾਈ ਨੇਤਾਵਾਂ 'ਤੇ ਤਿੱਖਾ ਹਮਲਾ ਬੋਲਦਿਆਂ ਤਾੜਨਾ ਕੀਤੀ ...
ਚੰਡੀਗੜ੍ਹ, 16 ਮਈ (ਅਜੀਤ ਬਿਊਰੋ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਰੋਨਾ ਮਹਾਂਮਾਰੀ ਕਾਰਨ ਪੰਜਾਬ 'ਚ ਬਣੇ ਸੰਕਟ ਨੂੰ ਸਮਝਣ ਅਤੇ ਤੁਰੰਤ ਕੋਰੋਨਾ ਪੀੜਤ ਪਰਿਵਾਰਾਂ ਨੂੰ 2 ਲੱਖ ਰੁਪਏ ...
ਚੰਡੀਗੜ੍ਹ, 16 ਮਈ (ਅਜੀਤ ਬਿਊਰੋ)-ਨਸ਼ਿਆਂ ਖ਼ਿਲਾਫ਼ ਚੱਲ ਰਹੀ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਦਿਨਕਰ ਗੁਪਤਾ ਨੇ ਅੱਜ ਇਕ ਉੱਚ ਪੱਧਰੀ ਵਰਚੂਅਲ ਮੀਟਿੰਗ ਦੌਰਾਨ ਸਮੂਹ ਪੁਲਿਸ ਮੁਖੀਆਂ ਨੂੰ ਉਨ੍ਹਾਂ ਦੇ ਸਬੰਧਤ ...
ਚੰਡੀਗੜ੍ਹ, 16 ਮਈ (ਅਜੀਤ ਬਿਊਰੋ)-ਈ-ਗਵਰਨੈਂਸ ਨੂੰ ਉਤਸ਼ਾਹਿਤ ਕਰਨ ਤੋਂ ਇਲਾਵਾ ਇਕ ਹੋਰ ਕਿਸਾਨ ਪੱਖੀ ਪਹਿਲ ਕਦਮੀ ਕਰਦਿਆਂ ਪੰਜਾਬ ਕਿਸਾਨਾਂ ਲਈ ਡਿਜ਼ੀ-ਲਾਕਰ ਦੀ ਸਹੂਲਤ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ | ਸੂਬੇ 'ਚ ਹੁਣ ਕਿਸਾਨਾਂ ਕੋਲ ਆਪਣੇ ...
ਨੂਰਪੁਰ ਬੇਦੀ, ਮੋਗਾ, 16 ਮਈ (ਹਰਦੀਪ ਸਿੰਘ ਢੀਂਡਸਾ, ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਨਿਰੰਤਰ ਪੰਜ ਦਹਾਕੇ ਆਪਣੇ ਕ੍ਰਾਂਤੀਕਾਰੀ ਸ਼ਬਦਾਂ ਤੇ ਬੁਲੰਦ ਆਵਾਜ਼ ਰਾਹੀਂ ਕਿਰਤੀਆਂ ਤੇ ਮਿਹਨਤਕਸ਼ ਲੋਕਾਂ ਦੇ ਦੁੱਖਾਂ ਦੀ ਬਾਤ ਪਾਉਣ ਵਾਲਾ ਲੋਕ ਸ਼ਾਇਰ ਮਹਿੰਦਰ ਸਾਥੀ ...
ਅੰਮ੍ਰਿਤਸਰ, 16 ਮਈ (ਹਰਮਿੰਦਰ ਸਿੰਘ)-ਬੀਤੇ ਦਿਨ ਸਦੀਵੀਂ ਵਿਛੋੜਾ ਦੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦਾ ਅੰਤਿਮ ਸਸਕਾਰ ਉਨ੍ਹਾਂ ਦੀ ਬੇਟੀ ਦੇ ਡੈਨਮਾਰਕ ਤੋਂ ਪਰਤਣ ਬਾਅਦ 18 ਮਈ ਦਿਨ ਮੰਗਲਵਾਰ ਨੂੰ ...
ਫ਼ਾਜ਼ਿਲਕਾ, 16 ਮਈ (ਦਵਿੰਦਰ ਪਾਲ ਸਿੰਘ)-ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਅਬੋਹਰ ਸੈਕਟਰ 'ਚ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵਲ਼ੋਂ ਕਰੋੜਾਂ ਰੁਪਏ ਦੀ ਹੈਰੋਇਨ ਅਤੇ ਹਥਿਆਰ ਬਰਾਮਦ ਕੀਤਾ ਗਿਆ ਹੈ | ਜਾਣਕਾਰੀ ਮੁਤਾਬਿਕ ਸੀਮਾ ਸੁਰੱਖਿਆ ਬਲ ਦੀ 2 ਬਟਾਲੀਅਨ ਦੇ ...
ਰਾਮਪਾਲ ਸ਼ਰਮਾ
ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨ ਛੋਹ ਪ੍ਰਾਪਤ ਕਰਨ ਦਾ ਮੌਕਾ ਵਿਸ਼ਵ ਪ੍ਰਸਿੱਧ ਧਾਰਮਿਕ ਸਥਾਨ ਕੁਰੂਕਸ਼ੇਤਰ ਨੂੰ ਵੀ ਮਿਲਿਆ | ਆਪਣੇ ਪਰਿਵਾਰ ਤੇ ਸੰਗਤ ਨਾਲ ਗੁਰੂ ਜੀ ਨੇ ਇਤਿਹਾਸਕ ਥਾਨੇਸ਼ਵਰ ਮਹਾਦੇਵ ਮੰਦਰ ਦੇ ਨੇੜੇ ਡੇਰਾ ...
ਨਵੀਂ ਦਿੱਲੀ, 16 ਮਈ (ਏਜੰਸੀ)- ਦੇਸ਼ 'ਚ ਐਤਵਾਰ ਨੂੰ ਪੈਟਰੋਲ 'ਚ 24 ਪੈਸੇ ਅਤੇ ਡੀਜ਼ਲ ਦੀਆਂ ਕੀਮਤਾਂ 'ਚ 27 ਪੈਸੇ ਦਾ ਵਾਧਾ ਹੋਣ ਬਾਅਦ ਮੁੰਬਈ 'ਚ ਪੈਟਰੋਲ ਦੀ ਕੀਮਤ 98.88 ਰੁਪਏ ਪ੍ਰਤੀ ਲੀਟਰ ਤੱਕ ਪੁੱਜ ਗਈ ਹੈ, ਜਦਕਿ ਰਾਜਸਥਾਨ, ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਦੇ ਕਈ ...
ਜਲੰਧਰ, 16 ਮਈ (ਸ਼ਿਵ ਸ਼ਰਮਾ)-ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਤਹਿਤ ਲੋੜਵੰਦਾਂ ਨੂੰ ਚਾਹੇ ਪਿਛਲੇ ਸਾਲ ਵੀ ਮੁਫ਼ਤ ਕਣਕ ਵੰਡੀ ਗਈ ਸੀ ਪਰ ਪਿਛਲੇ ਸਾਲ ਜੁਲਾਈ ਤੋਂ ਨਵੰਬਰ ਤੱਕ ਦੀ ਕਣਕ ਦੀ ਕਮਿਸ਼ਨ ਅਜੇ ਤੱਕ ਫ਼ੰਡ ਨਾ ਆਉਣ ਕਰਕੇ ਰਾਸ਼ਨ ਡਿਪੂ ਮਾਲਕਾਂ ਦੀ ...
ਚੰਡੀਗੜ੍ਹ, 16 ਮਈ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਯੋਗੀ ਅਦਿੱਤਿਆਨਾਥ ਵਲੋਂ ਮਲੇਰਕੋਟਲਾ ਬਾਰੇ ਕੀਤੀਆਂ ਭੜਕਾਊ ਟਿੱਪਣੀਆਂ ਨੂੰ ਤੋਤੇ ਵਾਂਗ ਰਟਣ ਲਈ ਭਾਜਪਾ ਦੇ ਕੌਮੀ ਤੇ ਸੂਬਾਈ ਨੇਤਾਵਾਂ 'ਤੇ ਤਿੱਖਾ ਹਮਲਾ ਬੋਲਦਿਆਂ ਤਾੜਨਾ ਕੀਤੀ ...
ਫ਼ਾਜ਼ਿਲਕਾ, 16 ਮਈ (ਦਵਿੰਦਰ ਪਾਲ ਸਿੰਘ)-ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਅਬੋਹਰ ਸੈਕਟਰ 'ਚ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵਲ਼ੋਂ ਕਰੋੜਾਂ ਰੁਪਏ ਦੀ ਹੈਰੋਇਨ ਅਤੇ ਹਥਿਆਰ ਬਰਾਮਦ ਕੀਤਾ ਗਿਆ ਹੈ | ਜਾਣਕਾਰੀ ਮੁਤਾਬਿਕ ਸੀਮਾ ਸੁਰੱਖਿਆ ਬਲ ਦੀ 2 ਬਟਾਲੀਅਨ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX