ਗਾਜ਼ਾ ਸਿਟੀ, 16 ਮਈ (ਏਜੰਸੀ)ਇਜ਼ਰਾਈਲ ਨੇ ਐਤਵਾਰ ਨੂੰ ਗਾਜ਼ਾ ਸ਼ਹਿਰ 'ਚ ਹਵਾਈ ਹਮਲੇ 'ਚ ਤਿੰਨ ਇਮਾਰਤਾਂ ਨੂੰ ਢਹਿ-ਢੇਰੀ ਕਰ ਦਿੱਤਾ ਅਤੇ ਇਸ ਹਮਲੇ 'ਚ ਘੱਟ ਤੋਂ ਘੱਟ 42 ਲੋਕ ਮਾਰੇ ਗਏ | ਇਜ਼ਰਾਈਲ ਤੇ ਹਮਾਸ ਵਿਚਾਲੇ ਇਕ ਹਫ਼ਤੇ ਪਹਿਲਾਂ ਸ਼ੁਰੂ ਹੋਏ ਸੰਘਰਸ਼ ਦੌਰਾਨ ਇਕ ...
ਸਿਆਟਲ, 16 ਮਈ (ਹਰਮਨਪ੍ਰੀਤ ਸਿੰਘ)-ਅਮਰੀਕਾ 'ਚ ਨਿੱਤ ਦਿਨ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਤੇ ਆਮ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਅਮਰੀਕੀ ਸਰਕਾਰ 'ਗੰਨ ਨੂੰ ਕੰਟਰੋਲ' ਕਰਨ ਲਈ ਤੁਰੰਤ ਕਦਮ ਚੁੱਕੇ | ਉਕਤ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ 'ਅਜੀਤ' ਨਾਲ ਗੱਲਬਾਤ ਦੌਰਾਨ ਕਹੇ | ਆਪਣੀ ਅਮਰੀਕਾ ਫੇਰੀ ਦੌਰਾਨ ਅੱਜ ਸਿੰਘ ਸਾਹਿਬ ਬੀਤੇ ਦਿਨੀਂ ਇੰਡੀਆਨਾ ਸਟੇਟ 'ਚ ਗੋਲੀਬਾਰੀ ਦੀ ਘਟਨਾ 'ਚ ਮਾਰੇ ਗਏ 4 ਪੰਜਾਬੀਆਂ (ਜਸਵਿੰਦਰ ਸਿੰਘ, ਅਮਰਜੀਤ ਕੌਰ ਜੌਹਲ, ਜਸਵਿੰਦਰ ਸਿੰਘ, ਅਮਰਜੀਤ ਕੌਰ ਸੇਖੋਂ) ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਪ੍ਰਗਟ ਕਰਨ ਪਹੁੰਚੇ ਸਨ | ਗਿਆਨੀ ਹਰਪ੍ਰੀਤ ਸਿੰਘ ਨੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਤੇ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੂੰ ਅਪੀਲ ਕੀਤੀ ਕਿ ਉਹ ਅਮਰੀਕਾ ਦੇ ਸਿੱਖਾਂ ਦੀ ਜਾਨ-ਮਾਲ ਦੀ ਰਾਖੀ ਨੂੰ ਯਕੀਨੀ ਬਣਾਉਣ | ਇਸ ਮੌਕੇ ਗੁਰਿੰਦਰ ਸਿੰਘ ਖ਼ਾਲਸਾ, ਬਾਬਾ ਦਲਜੀਤ ਸਿੰਘ ਸ਼ਿਕਾਗੋ, ਡਾ. ਹਰਜਿੰਦਰ ਸਿੰਘ ਖਹਿਰਾ, ਹੈਪੀ ਹੀਰ, ਜਸਕਰਨ ਸਿੰਘ ਧਾਲੀਵਾਲ, ਲੱਕੀ ਸਰੋਤਾ, ਦਰਸ਼ਨ ਸਿੰਘ ਦਰੜ, ਬਲਦੇਵ ਸਿੰਘ ਸੱਲਾ, ਜੇ.ਪੀ. ਖਹਿਰਾ, ਸ਼ਵਿੰਦਰ ਸਿੰਘ ਕੁਲਾਰ, ਗੁਰਪ੍ਰੀਤ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ਤੇ ਇੰਡੀਆਨਾ ਸੂਬੇ ਦੀਆਂ ਕਈ ਹੋਰ ਸਿੱਖ ਸ਼ਖ਼ਸੀਅਤਾਂ ਮੌਜੂਦ ਸਨ | ਇਸ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਅਮਰੀਕਾ ਦੇ ਧਨਾਢ ਸਿੱਖ ਕਾਰੋਬਾਰੀ ਤੇ ਉੱਘੇ ਸਮਾਜ ਸੇਵਕ ਦਰਸ਼ਨ ਸਿੰਘ ਧਾਲੀਵਾਲ ਦੇ ਗ੍ਰਹਿ ਵਿਖੇ ਇਕ ਨਿੱਜੀ ਧਾਰਮਿਕ ਸਮਾਗਮ 'ਚ ਸ਼ਾਮਿਲ ਹੋਏ | ਇੱਥੇ ਗਿਆਨੀ ਹਰਪ੍ਰੀਤ ਸਿੰਘ ਨੇ ਦਰਸ਼ਨ ਸਿੰਘ ਧਾਲੀਵਾਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਸਿੱਖ ਕਾਰਜਾਂ 'ਚ ਵਧ ਚੜ੍ਹ ਕੇ ਆਪਣਾ ਯੋਗਦਾਨ ਪਾਇਆ ਹੈ ਅਤੇ ਇਸ ਸਮੇਂ ਭਾਰਤ 'ਚ ਚੱਲ ਰਹੇ ਕਿਸਾਨ ਅੰਦੋਲਨ 'ਚ ਵੀ ਉਹ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ | ਇਸ ਮੌਕੇ ਗੁਰਦੁਆਰਾ ਬਰੁਕਫੀਲਡ ਵਿਸਕਾਸਨ ਦੇ ਰਾਗੀ ਜਥੇ ਨੇ ਸ਼ਬਦ ਕੀਰਤਨ ਦੁਆਰਾ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਿਆ | ਇਸ ਮੌਕੇ ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਚਰਨਜੀਤ ਸਿੰਘ ਧਾਲੀਵਾਲ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਐਬਟਸਫੋਰਡ, 16 ਮਈ (ਗੁਰਦੀਪ ਸਿੰਘ ਗਰੇਵਾਲ)-ਰਾਇਲ ਕੈਨੇਡੀਅਨ ਮਾਊ ਾਟਿਡ ਪੁਲਿਸ ਨੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਪੋਰਟ ਕੁਕਿਟਲਮ ਵਿਖੇ ਇਕ ਡਰੱਗ ਲੈਬਾਰਟਰੀ ਫੜੀ ਹੈ, ਜਿਥੇ ਗੈਰ ਕਾਨੂੰਨੀ ਨਸ਼ੀਲੇ ਪਦਾਰਥ ਬਣਾਉਣ ਦਾ ਧੰਦਾ ਜ਼ੋਰਾਂ ਨਾਲ ਚੱਲ ਰਿਹਾ ਸੀ | ...
ਲੰਡਨ, 16 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨਵੀ ਸਰਕਾਰ ਨੇ ਇਕ ਵਾਰ ਫਿਰ ਭਾਰਤ ਦੇ ਆਖ਼ਰੀ ਵਾਇਸਰਾਇ, ਲਾਰਡ ਮਾਊਾਟਬੈਟਨ ਤੇ ਉਨ੍ਹਾਂ ਦੀ ਪਤਨੀ ਐਡਵਿਨਾ ਮਾਊਾਟਬੈਟਨ ਦੀਆਂ ਡਾਇਰੀਆਂ ਤੇ ਪੱਤਰਾਂ ਨੂੰ ਜਨਤਕ ਕਰਨ ਤੋਂ ਇਨਕਾਰ ਕਰ ਦਿੱਤਾ ਹੈ | ਲੇਖਕ ਐਂਡਰਿਊ ...
ਸਿਆਟਲ, 16 ਮਈ (ਹਰਮਨਪ੍ਰੀਤ ਸਿੰਘ)-ਅੱਜ ਅਮਰੀਕਾ ਦੀ ਬਾਰਡਰ ਪੈਟਰੋਲ ਫੋਰਸ ਨੇ ਕਾਰਵਾਈ ਕਰਦੇ ਹੋਏ ਦੋ ਛੋਟੇ ਬੱਚਿਆਂ ਸਮੇਤ 20 ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕੀਤਾ ਹੈ | ਯੂ.ਐਸ. ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਬਿੱਗ ਬੇਡ ਸੈਕਟਰ ਦੇ ਚੀਫ਼ ਪੈਟਰੋਲ ...
ਲੰਡਨ, 16 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. 'ਚ ਤਾਲਾਬੰਦੀ 'ਚ ਢਿੱਲ ਦੇਣ ਨੂੰ ਲੈ ਕੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਚਿਤਾਵਨੀ ਦਿੱਤੀ ਹੈ ਕਿ ਭਾਰਤ 'ਚ ਪਾਏ ਗਏ ਕੋਰੋਨਾ ਸਰੂਪ ਕਾਰਨ ਯੂ.ਕੇ. ਨੂੰ ਖੋਲ੍ਹੇ ਜਾਣ ਦੀਆਂ ਯੋਜਨਾਵਾਂ 'ਚ ਰੁਕਾਵਟਾਂ ਪੈਦਾ ਹੋ ...
ਹਾਂਗਕਾਂਗ, 16 ਮਈ (ਜੰਗ ਬਹਾਦਰ ਸਿੰਘ)-ਹਾਂਗਕਾਂਗ ਵਸਦੇ ਭਾਰਤੀ ਅਤੇ ਚੀਨੀ ਸੰਸਥਾਵਾਂ ਵਲੋਂ ਸਿੱਖਾਂ ਦੀ ਪੂਰੀ ਦੁਨੀਆ ਵਿਚ ਮਾਨਵਤਾ ਪ੍ਰਤੀ ਸੇਵਾ ਭਾਵਨਾ ਨੂੰ ਸਮਰਪਿਤ ਹੁੰਦਿਆਂ ਭਾਰਤ ਵਿਚ ਮਹਾਂਮਾਰੀ ਦੇ ਫੈਲੇ ਭਿਅੰਕਰ ਪ੍ਰਕੋਪ ਲਈ ਰਾਸ਼ੀ ਇਕੱਤਰ ਕਰਨ ਅਤੇ ਭੇਜਣ ...
ਐਡੀਲੇਡ, 16 ਮਈ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟ੍ਰੇਲੀਆ ਸਰਕਾਰ ਕੋਵਿਡ-19 ਦੇ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਵਾਲੇ ਕਾਰੋਬਾਰੀਆਂ ਤੇ ਗਾਹਕਾਂ ਜਾਂ ਜੋ ਕਿਊ.ਆਰ. ਕੋਡ ਨੂੰ ਸਕੈਨ ਕਰਨ ਤੋਂ ਇਨਕਾਰ ਕਰਨਗੇ, ਉਨ੍ਹਾਂ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ 'ਚ ਹੈ | ਦੱਖਣੀ ...
ਲੰਡਨ, 16 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਅੰਕੜਾ ਸੰਗ੍ਰਹਿ ਵਿਭਾਗ ਓ.ਐਨ.ਐਸ. ਵਲੋਂ ਕੋਵਿਡ-19 ਨਾਲ ਸਬੰਧਿਤ ਮੌਤਾਂ ਦੇ ਧਰਮ ਆਧਾਰਿਤ ਅੰਕੜੇ ਅਤੇ ਵਿਸ਼ਲੇਸ਼ਣ ਪ੍ਰਕਾਸ਼ਿਤ ਕੀਤਾ | ਧਰਮ ਆਧਾਰਿਤ ਕੋਵਿਡ-19 ਮੌਤਾਂ ਸਬੰਧੀ ਕੱਲ੍ਹ ਪ੍ਰਕਾਸ਼ਿਤ ਅੰਕੜਿਆਂ ...
ਲੰਡਨ, 16 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕੋਰੋਨਾ ਲਾਗ ਦੀ ਬਿਮਾਰੀ ਤੋਂ ਬਚਾਅ ਲਈ ਦੁਨੀਆ ਭਰ 'ਚ ਟੀਕਾਕਰਨ ਜਾਰੀ ਹੈ | ਭਾਰਤ 'ਚ ਫੈਲ ਰਹੇ 'ਕੋਰੋਨਾ ਵਾਇਰਸ ਵੈਰੀਐਂਟ ਬੀ.1.617.2' ਦੇ ਖ਼ਿਲਾਫ਼ ਵੈਕਸੀਨ ਦੇ ਅਸਰਦਾਰ ਹੋਣ ਬਾਰੇ ਕਈ ਸਵਾਲ ਖੜ੍ਹੇ ਹੋਏ ਹਨ | ਇਕ ਰਿਪੋਰਟ ...
ਸੈਕਰਾਮੈਂਟੋ, 16 ਮਈ (ਹੁਸਨ ਲੜੋਆ ਬੰਗਾ)-ਸ਼ਿਕਾਗੋ 'ਚ ਸਨਿੱਚਰਵਾਰ ਦੀ ਸਵੇਰ ਨੂੰ ਇਕ ਇਕੱਠ 'ਚ ਸ਼ਾਮਿਲ ਲੋਕਾਂ 'ਤੇ ਇਕ ਸ਼ੱਕੀ ਹਮਲਾਵਰ ਵਲੋਂ ਕੀਤੀ ਗਈ ਗੋਲੀਬਾਰੀ 'ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ 3 ਹੋਰ ਗੋਲੀਆਂ ਵੱਜਣ ਕਾਰਨ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ ਇਕ ਦੀ ...
ਸੈਕਰਾਮੈਂਟੋ, 16 ਮਈ (ਹੁਸਨ ਲੜੋਆ ਬੰਗਾ)-ਯੂ.ਐਸ.ਇੰਡੀਆ ਚੈਂਬਰ ਆਫ਼ ਕਾਮਰਸ ਫਾਊਾਡੇਸ਼ਨ ਟੈਕਸਸ ਵਲੋਂ ਭਾਰਤ 'ਚ ਬੇਕਾਬੂ ਹੋਈ ਕੋਵਿਡ ਮਹਾਂਮਾਰੀ ਨਾਲ ਨਜਿੱਠਣ 'ਚ ਆਪਣਾ ਯੋਗਦਾਨ ਪਾਉਂਦਿਆਂ ਰਾਹਤ ਦੀ ਪੰਜਵੀਂ ਖੇਪ ਭਾਰਤ ਭੇਜੀ ਗਈ ਹੈ | ਇਸ ਖੇਪ 'ਚ 128 ਆਕਸੀਜਨ ...
ਗਲਾਸਗੋ, 16 ਮਈ (ਹਰਜੀਤ ਸਿੰਘ ਦੁਸਾਂਝ)-ਮੋਦੀ ਸਰਕਾਰ ਵਲੋਂ ਲਿਆਂਦੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਜਿੱਥੇ ਭਾਰਤੀ ਕਿਸਾਨ ਮਜ਼ਦੂਰ ਨਿਰੰਤਰ ਵਿਰੋਧ ਕਰ ਰਹੇ ਹਨ, ਉੱਥੇ ਵਿਦੇਸ਼ਾਂ 'ਚ ਵੱਸਦੇ ਭਾਰਤੀ ਖ਼ਾਸਕਰ ਪੰਜਾਬੀ ਭਾਈਚਾਰਾ ਵੀ ਕੋਰੋਨਾ ਪਾਬੰਦੀਆਂ ਹੋਣ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX